|
ਮਾਝੇ ਦੇ ਮਜ੍ਹਬੀਆਂ ਨੂੰ ਧੜਾ ਧੜ ਸਾਅਈ
ਬਣਾਇਆ ਜਾ ਰਿਹਾ ਹੈ
ਈਸਾਈਆਂ ਦਾ ਸਿੱਖੀ
ਦੇ ਧੁਰੇ ਤੇ ਧਾਵਾ
Christian Invasion on the Axis of Sikhism
MAJHABIS
BEING CONVERTED TO CHRISTIANITY
ਜੋ ਜੁਗਾਂ ਜੁਗਾਂਤਰਾਂ ਤੋਂ ਜੁਲਮ ਝੱਲਦੇ
ਆ ਰਏ ਨੇ
Who Saw Repression since Ages
ਪੰਜਾਬ ਵਿੱਚ ਈਸਾਈ ਮੱਤ ਦਾ ਇਤਿਹਾਸ
History of
Progress of Christianity in Punjab
ਏਅਰ ਕੰਡੀਸ਼ਨਡ ਕਾਂਰਾਂ ‘ਚ ਘੁੰਮਦੇ ਚਿੱਟ ਕੱਪੜੀਏ ‘‘ਸੰਤਾਂ, ਮਹਾਂਪੁਰਖਾਂ ਅਤੇ ਸ਼੍ਰੋਮਣੀ ਕਮੇਟੀ
ਦੇ ਅਖੌਤੀ ਧਰਮ ਪ੍ਰਚਾਰ ਦਾ ਚਿਹਰਾ ਨੰਗਾ ਹੋਇਆ।
ਸਾਨੂੰ ਭਿਣਕ ਪਈ ਕਿ ਮਜ੍ਹਬੀ ਸਿੱਖਾਂ ਨੂੰ ਈਸਾਈ ਬਣਾਇਆ ਜਾ ਰਿਹਾ ਹੈ। ਗੁਰਾਇਆ ਨੂੰ ਕਿਹਾ ਗਿਆ ਕਿ
ਇਸ ਦੀ ਘੋਖ ਕਰਨ। ਸਿੱਖੀ ਦਾ ਕੇਂਦਰ ਮੰਨੇ ਜਾਂਦੇ ਅੰਮ੍ਰਿਤਸਰ ਜਿਲ੍ਹੇ ਦਾ ਸਰਵੇ ਕਰਨ ਉਪਰੰਤ ਜੋ
ਰਿਪੋਰਟ ਗੁਰਾਇਆ ਨੇ ਦਿੱਤੀ ਹੈ, ਇਸ ਸਾਨੂੰ ਹਲਾ ਕੇ ਰਖ ਦਿੱਤਾ ਹੈ ਕਿ ਧਰਮ ਬਦਲਣ ਦਾ ਕੋਈ ਇੱਕਾ
ਦੁੱਕਾ ਕੇਸ ਹੀ ਨਹੀਂ, ਵੱਡੇ ਪੈਮਾਨੇ ਤੇ ਇਹ ਕੰਮ ਜਾਰੀ ਹੈ। ਜਦ ਕਿ ਸਿੱਖੀ ਦਾ ਪ੍ਰਚਾਰਕ ਗੂੜੀ
ਨੀਂਦ ‘ਚ ਘਰਾੜੇ ਮਾਰ ਰਿਹਾ ਹੈ।
ਸਿੱਖੀ ਸੰਨਿਆਸ ਦੇ ਮੁਕਾਬਲੇ ਕਾਰਜਸ਼ੀਲ ਸੱਚ ਦਾ ਰਾਹ ਹੈ, ਜਿਸ ਵਿੱਚ ਭਾਣੇ ‘ਚ ਰਹਿਣਾ, ਪ੍ਰੇਮ ਸਦਕਾ
ਬਿਨਾਂ ਵਿਖਾਵੇ ਤੇ ਕਰਮ ਕਾਂਡ ਦੇ, ਤੇ ਹਊਮੈ ਤਿਆਗ ਕੇ, ਘਟ ਘਟ ਵਿੱਚ ਬਿਰਾਜਮਾਨ ਨਿਰਾਕਾਰ ਪ੍ਰਭੂ
ਦੇ ਦਰਸ਼ਨ ਸਹਿਜ ਸੁਭਾਅ: ਬਿਨਾਂ ਤਪ ਕਰਨੇ ਹੁੰਦੇ ਹਨ।
ਦੁਨੀਆਂ ਦੇ ਪ੍ਰਸਿੱਧ ਧਰਮ ਸ਼ਾਸਤਰੀਆਂ ਅਤੇ ਵਿਦਵਾਨਾਂ ਨੇ ਅਜਿਹੇ ਕੁਦਰਤੀ ਧਰਮ ਨੂੰ ਲਾਸਾਨੀ ਦਾ
ਦਰਜਾ ਦਿੱਤਾ ਗਿਆ। ਜਿਸ ਵਿੱਚ ਯੂਰਪੀਅਨ ਅਤੇ ਅਮਰੀਕਨ ‘ਸਾਅਈ ਵੀ ਸ਼ਾਮਿਲ ਹਨ। ਜਿਵੇਂ ਟੇਇਨਬੀ,
ਮੈਕੋਲਿਫ, ਕਨਿੰਘਸ, ਬਰਾਡਸ਼ੌਅ, ਡੋਰੋਥੀ ਫੀਲਡ, ਬਰਟਰੈਂਡ ਰਸਲ, ਓਵਨ ਕੋਲ, ਡਾ .ਕਿੰਗ ਬਿਟਨ ਕੋਰਟ,
ਡਰਾਈਡਮੈਨ, ਸੀ ਐਫ ਐਡਰਿਓਜ ਆਦਿ।
ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਵਾਪਰਿਆ ਕਿ 1991 ਤੋਂ 2001 ਦੀ ਮਰਦਮ ਸ਼ੁਮਾਰੀ ਵਿੱਚ ਸਿੱਖਾਂ
ਦੀ ਦਰ ਘਟੀ ਹੈ। ਜਦ ਕਿ ਭਾਰਤ ਦੀ ਆਬਾਦੀ ਬੜੇ ਖਤਰਨਾਕ ਢੰਗ ਨਾਲ ਵਧ ਰਹੀ ਹੈ। ਸਚ ਮੁਚ ਸਿੱਖਾਂ ਦੇ
ਭੋਲੇਭਣ ਦੀ ਵੀ ਹੱਦ ਨਹੀਂ। ਪਿੱਛੇ ਜਿਹੇ ਦਿੱਲੀ ਦੇ ਇੱਕ ਸਿੱਖ ਲੀਡਰ ਨੇ ਅਖਬਾਰਾਂ ‘ਚ ਬਿਆਨ ਦਿੱਤਾ
ਕਿ ਸਿੱਖਾਂ ਦੀ ਗਿਣਤੀ ਮਰਦਮ ਸ਼ੁਮਾਰੀ ਵੇਲੇ ਜਾਣ ਬੁਝ ਕੇ ਘਟ ਲਿਖੀ ਗਈ, ਤੇ ਉਹ ਇਸ ਸੰਬੰਧ ਵਿੱਚ
ਭਾਰਤ ਦੇ ਪ੍ਰਧਾਨਮੰਤਰੀ ਨੂੰ ਵੀ ਮਿਲਣ ਜਾ ਰਹੇ ਹਨ। ਇਨਾਂ ਵੀਚਾਰਿਆਂ ਨੂੰ ਪਤਾ ਹੀ ਨਹੀਂ ਕਿ ਦਿੱਲੀ
ਦੇ ਬਹੁਤ ਸਾਰੇ ਸਿੱਖ ਹਿੰਦੂ ਬਣ ਗਏ ਹਨ ਤੇ ਬਣ ਵੀ ਰਹੇ ਹਨ। ਜਿਨ੍ਰਾਂ ਵਿੱਚ ਬਹੁਤੀ ਗਿਣਤੀ ਵਪਾਰੀ
ਸਿੱਖਾਂ: ਖਤਰੀ, ਅਰੌੜੇ ਅਤੇ ਬ੍ਰਾਹਮਣਾਂ ਦੀ ਹੈ।
ਪਰ ਇੱਧਰ ਪੰਜਾਬ ਵਿੱਚ ਖੋਰਾ ਲੱਗਾ ਹੈ ਸਿੱਖੀ ਦੀ ਰੀੜ ਦੀ ਹੱਡੀ ਮਜ੍ਹਬੀ ਸਿੱਖਾਂ ਨੂੰ। ਮਜੇ ਦੀ
ਗਲ ਇਹ ਹੈ ਕਿ ਸਿੱਖ ਇੱਕ ਵਧੀਆ ਤੇ ਵਿਗਿਆਨਕ ਧਰਮ ਨੂੰ ਛੱਡ 2000 ਸਾਲ ਪੁਰਾਣੇ ਈਸਾਈ ਮੱਤ ਵੱਲ
ਜਿਸ ਦਾ ਵਿਗਿਆਨਕ ਦਲੀਲ ਨਾਲ ਸਿੱਧਾ ਟਕਰਾਅ ਹੈ ਜਾਂ ਫਿਰ 3000 ਸਾਲ ਪੁਰਾਣੇ ਹਿੰਦੂਮਤ ਵਿੱਚ ਜਿਸ
ਦਾ ਕੋਈ ਸਿਰ ਮੂੰਹ ਹੀ ਨਹੀਂ ਵਲ ਜਾ ਰਹੇ ਹਨ।
ਦਰਅਸਲ ਸਿੱਖ ਈਸਾਈ ਬਣ ਨਹੀਂ ਰਹੇ ਸਗੋਂ ਉਹਨਾਂ ਨੂੰ ਵਰਗਲਾ ਕੇ ਬਣਾਇਆ ਜਾ ਰਿਹਾ ਹੈ। ਜਿਵੇਂ ਇੱਕ
ਅੱਛਾ ਵਿਪਾਰੀ ਮਿੱਟੀ ਵੀ ਸੋਨਾ ਬਣਾ ਕੇ ਵੇਚ ਸਕਦਾ ਹੈ ਇਸੇ ਤਰ੍ਹਾਂ ਹੀ ਹੰਡੇ ਹੋਏ ਈਸਾਈ ਪਾਦਰੀ
ਵੀ ਆਪਣੇ ਖੋਤੇ ਨੂੰ ਘੋੜੇ ਦੀ ਤਰ੍ਹਾਂ ਵੇਚ ਸਕਦੇ ਹਨ।
ਫੀਲਡ ਵਿੱਚ ਰਹਿ ਕੇ ਅਸੀਂ ਇਹ ਮਹਿਸੂਸ ਕੀਤਾ ਹੈ ਕਿ ਕ੍ਰਿਸ਼ਚੀਅਨ ਮਿਸ਼ਨਰੀ ਖੁਦ ਦਿਲੋਂ ਧਾਰਮਿਕ ਨਹੀਂ
ਹਨ ਤੇ ਹਰ ਹੀਲੇ ਵਸੀਲੇ ਝੂਠ ਝਾਠ ਬੋਲ ਕੇ ਭੋਲੇ ਭਾਲੇ ਅਨਪੜ੍ਹ ਮਜ੍ਹਬੀਆਂ ਨੂੰ ਵਰਗਲਾ ਕੇ ਈਸਾਈ
ਬਣਾ ਰਹੇ ਹਨ। ਇਹ ਹੇਠ ਲਿਖੇ ਹੱਥ ਕੰਡੇ ਅਪਣਾ ਕੇ ਇਸ ਕੰਮ ਨੂੰ ਸਰਅੰਜਾਮ ਦੇ ਰਹੇ ਹਨ:-
1 .ਮਰੀਜਾਂ ਵਾਸਤੇ ਦੁਆ ਕਰਦੇ ਹਨ। ਇਹਨਾਂ ਮਰੀਜਾਂ ਤੇ ਬਕਾਇਦਾ ਨਿਗਾਹ ਰਖੀ ਜਾਂਦੀ ਹੈ ਤੇ ਜਿਹੜੇ
ਠੀਕ ਹੋ ਜਾਂਦੇ ਹਨ ਉਹਨਾਂ ਦੇ ਘਰ ਆਉਣਾ ਜਾਣਾ ਵਧਾ ਦਿੱਤਾ ਜਾਂਦਾ ਹੈ ਤੇ ਫਿਰ ਦਲੀਲ ਬਾਜੀ ਨਾਲ
ਅਗਲੇ ਨੂੰ ਮਨਾ ਲਿਆ ਜਾਂਦਾ ਹੈ। ਵਿਚਾਰੇ ਅਨਪੜ ਲੋਕ ਪੜੇ ਹੋਏ ਪਾਦਰੀਆਂ ਤੇ ਉਹਨਾਂ ਦੇ ਏਜੰਟਾਂ
ਅੱਗੇ ਬਾ ਦਲੀਲ ਹੋ ਜਾਂਦੇ ਹਨ।
2 .ਜਿਨ੍ਹਾਂ ਘਰਾਂ ਵਿੱਚ ਲੜਾਈ ਝਗੜਾ ਰਹਿੰਦਾ ਹੈ ਇੱਥੇ ਇਹ ਜਨਾਨੀਆਂ ਤੱਕ ਪਹੁੰਚ ਕਰਦੇ ਹਨ। ਬਹੁਤ
ਸਾਰੇ ਕੇਸਾਂ ਵਿੱਚ ਇਹ ਮਰਦ ਦੀਆਂ ਮਾੜੀਆਂ ਆਦਤਾਂ ਵੀ ਛੁਡਾ ਦਿੰਦੇ ਹਨ। ਅਪਣੇ ਮਨੋਵਿਗਿਆਨੀਆਂ
ਦੁਆਰਾਂ ਸ਼ਰਾਬ, ਕੈਪਸੂਲ ਤੇ ਹੋਰ ਨਸ਼ਿਆਂ ਤੋਂ ਨਿਜ਼ਾਤ ਦਿਵਾਉਂਦੇ ਹਨ। ਗ੍ਰਹਿਸਤੀ ਲੋਕ ਉਹਨਾਂ ਦੇ
ਸ਼ੁਕਰਾਨੇ ਵਜੋਂ ਧਰਮ ਬਦਲਣ ਤੇ ਤਿਆਰ ਹੋ ਜਾਂਦੇ ਹਨ। ਪਰ ਦੁੱਖ ਦੀ ਗਲ ਇਹ ਹੈ ਕਿ ਅਜਿਹਾ ਹੀ ਨੇਕ
ਸਮਾਜਿਕ ਕੰਮ ਗੁਰਦਾਸਪੁਰ, ਧਾਲੀਵਾਲ ਤੇ ਬਟਾਲਾ ਦੇ ਉਹਨਾਂ ਪਿੰਡਾਂ ‘ਚ ਨਹੀਂ ਕਰ ਰਹੇ ਜਿੱਥੇ ਅੱਜ
ਤੋਂ 100 ਸਾਲ ਪਹਿਲਾਂ ਮਜ੍ਹਬੀਆਂ ਨੂੰ ਈਸਾਈ ਬਣਾਇਆ ਗਿਆ ਸੀ। ਇੱਥੇ ਇਹਨਾਂ ਦੀ ਹਾਲਤ ਤਰਸਯੋਗ ਹੈ
ਤੇ ਇਹ ਈਸਾਈ ਵਿਚਾਰੇ ਸਮਾਜਿਕ, ਆਰਥਿਕ ਤੋਰ ਤੇ ਬਹੁਤ ਪਛੱੜ ਗਏ ਹਨ। ਵਿਚਾਰਿਆਂ ਨੂੰ ਨੌਕਰੀਆਂ ਵੀ
ਨਹੀਂ ਮਿਲ ਰਹੀਆਂ। ਸੰਵਿਧਾਨ ਵਿੱਚ ਇਹਨ੍ਹਾਂ ਨੂੰ ਸ਼ਡੂਲ ਕਾਸਟ ਦਰਜਾ ਦਿਵਾਉਣ ਦਾ ਕੋਈ ਉਪਰਾਲਾ ਨਹੀਂ
ਕੀਤਾ।
3 .ਮਜ੍ਹਬੀਆਂ ਨੂੰ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਅੰਗਰੇਜੀ ਸਕੂਲਾਂ ਵਿੱਚ ਮੁਫਤ
ਵਿੱਦਿਆ ਮਿਲੇਗੀ। ਹਾਲਾਂ ਕਿ ਮਜੱਬੀ ਸਿੱਖਾਂ ਨੂੰ ਭਾਰਤੀ ਸੰਵਿਧਾਨ ਅਨੁਸਾਰ ਐਸ .ਸੀ ਦਾ ਦਰਜਾ
ਹਾਸਲ ਹੈ ਤੇ ਅੱਜ ਪੰਜਾਬ ਸਰਕਾਰ ਮੁਫਤ ਕਿਤਾਬਾਂ, ਵਰਦੀ ਦੇ ਨਾਲ ਨਾਲ ਵਜੀਫਾ ਵੀ ਦਿੰਦੀ ਹੈ। ਫੀਸ
ਕੋਈ ਹੈ ਹੀ ਨਹੀਂ। ਹਾਲਾਂ ਕਿ ਮਜ੍ਹਬੀਆਂ ਨੂੰ ਨੌਕਰੀਆਂ ਵਿੱਚ ਵੀ ਰਾਖਵੇਂਕਰਨ ਦੀ ਸਹੂਲਤ ਮੌਜੂਦ
ਹੈ ਪਰ ਪਾਦਰੀ ਲੋਕ ਸੱਚ ਗਲ ਮਜ੍ਹਬੀ ਨੂੰ ਨਹੀਂ ਦੱਸਦੇ।
4 . ਲੋੜ ਅਨੁਸਾਰ ਮਾਇਕ ਲਾਲਚ ਵੀ ਦਿੰਦੇ ਹਨ ਪਰ ਹਰ ਕਿਸੇ ਨੂੰ ਨਹੀਂ। ਜਿਵੇਂ ਖਤੀਬਾਂ ਦੇ ਗੁਰਨਾਮ
ਸਿੰਘ ਤੇ ਰਾਜਾਸਾਂਸੀ ਨੇੜਲੇ ਮਹਿੰਦਰ ਸਿੰਘ ਨੂੱ ਦਿੱਤਾ ਗਿਆ। ਲਾਲਚ ਸਿਰਫ ਉਹਨਾਂ ਨੂੰ ਦਿੱਤਾ
ਜਾਂਦਾ ਹੈ ਜੇ ਅੱਗੇ ਪ੍ਰਚਾਰ ਕਰਨ। ਮਹਿੰਦਰ ਸਿੰਘ ਨੇ ਆਪਣਾ ਲੜਕਾ ਭਰਤੀ ਕਰਵਾ ਲਿਆ ਹੈ। ਵੈਸੇ ਇਹ
ਨਵੇਂ ਬਣੇ ਸਾਅਈਆਂ ਨੂੰ ਬਾਹਰੋਂ ਆਏ ਸੈਕੇਂਡ ਹੈਂਡ ਕੱਪੜੇ ਲੱਤੇ ਤੇ ਹੋਰ ਘਰੇਲੂ ਵਸਤਾਂ ਵੀ ਦਿੰਦੇ
ਹਨ।
5 . ਮਜ੍ਹਬੀਆਂ ਨੂੰ ਉਹਨਾਂ ਦੀ ਮਾੜੀ ਸਮਾਜਿਕ ਤੇ ਆਰਥਿਕ ਹਾਲਤਾਂ ਤੇ ਭੜਕਾਇਅ ਜਾਂਦਾ ਹੈ ਤੇ ਉਹਨਾਂ
ਨੂੰ ਦੱਸਿਆ ਜਾਂਦਾ ਹੈ ਕਿ ਦੇਖੋ ਜੱਟ, ਰਾਜਮਗੜੀਏ ਤੇ ਭਾਪੇ ਤੁਹਾਡੇ ਨਾਂਲ ਬੇਇਨਸਾਫੀ ਕਰ ਰਹੇ ਹਨ।
ਦੇਖੋ ਤੁਹਾਡਾ ਗੁਰਦੁਆਰਾ ਵੱਖਰਾ ਹੈ। ਤੁਹਾਡੇ ਘਰਾਂ ਨੂੰ ਠੱਠੀ ਕਿਹਾ ਜਾਂਦਾ ਹੈ। ਅਜੇ ਵੀ ਤੁਹਾਨੂੰ
ਨੀਂਵੀਂ ਜਾਤ ਮੰਨਿਆ ਜਾਂਦਾ ਹੈ। ਜਦ ਕਿ ਪੁਰਾਣੇ ਸਾਅਈਆਂ ਦੀ ਸਮਾਜਕ ਦਸ਼ਾ ਸੁਧਾਰਨ ਵਿਚ ਇੰਨਾਂ ਕੁਝ
ਨਹੀਂ ਕੀਤਾ।
6 . ਮੁਫਤ ਲਿਟਰੇਚਰ (ਸਹਿਤ) ਕਿਤਾਬਾਂ ਅਖਬਾਰਾਂ ਅਤੇ ਰਸਾਲੇ ਵੰਡਦੇ ਹਨ।
7 . ਇਹ ਬੜੇ ਪ੍ਰੇਮ ਪੂਰਬਕ ਪਿੰਡਾਂ ਵਿੱਚ ਪੇਸ਼ ਆਉਂਦੇ ਹਨ ਤੇ ਅਗਲੇ ਨੂੰ ਅਪਣਾ ਦੋਸਤ ਸੁਗਿਰਦ ਬਣਾ
ਲੈਂਦੇ ਹਨ। ਉਹਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਦਾ ਉਪਰਾਲਾ ਕਰਦੇ ਹਨ ਤੇ ਅਗਲੇ ਦਾ ਮਨ ਜਿੱਤ ਲੈਂਦੇ
ਹਨ।
8 . ਇਹ ਧਰਮ ਪ੍ਰਚਾਰ ਲੁਕ ਛਿਪ ਕੇ ਕਰਦੇ ਹਨ। ਧਰਮ ਬਦਲਣ ਦਾ ਪ੍ਰਚਾਰ ਨਹੀਂ ਕਰਦੇ। ਅੱਜਕਲ ਤਾਂ
ਇਹਨਾਂ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਹੈ ਕਿ ਧਰਮ ਬਦਲਣ ਵਾਲੇ ਦਾ ਨਾਂਅ ਵੀ ਤਬਦੀਲ ਨਾ ਹੋਵੇ।
ਪਿੱਛੇ ਜਿਹੇ ਇਹਨਾਂ ਦੀ ਅੰਮ੍ਰਿਤਸਰ ਸ਼ਹਿਰ ਦੀ ਮੁਹਿੰਮ ਸ਼ੁਰੂ ਹੋਈ ਸੀ ਤੇ ਹਿੰਦੂ ਬਾਲਮੀਕੀਆਂ ਨੂੰ
ਈਸਾਈ ਬਣਾਉਣਾ ਸ਼ੁਰੂ ਕੀਤਾ ਤਾਂ ਆਰ .ਐਸ .ਐਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਉਹਨਾਂ ਜਦੋਂ ਇੱਕ ਦੋ
ਵਰਾਂ ਇਹਨਾਂ ਦੇ ਇਜਲਾਸ ਨਾ ਹੋਣ ਦਿੱਤੇ ਤੇ ਧਮਕੀਆਂ ਦਿੱਤੀਆਂ ਤਾਂ ਇਹ ਮੱਠੇ ਪੈ ਗੲੈ ਹਨ।
ਰਿਪੋਰਟ
ਅੰਮ੍ਰਿਤਸਰੀ ਮਜ਼੍ਹਬੀ ਧੜਾ ਧੜ ਸਾਅਈ ਬਣ ਰਹੇ ਹਨ।
ਮੇਰੇ ਦੋਸਤ ਸ਼ਰਮਾਂ ਜੀ .ਆਰ .ਐਸ .ਐਸ ਦੇ ਕੱਟੜ ਪ੍ਰਚਾਰਕ ਹਨ ਇਕ ਦਿਨ ਜਦ ਉਹ ਗਲਬਾਤ ਵਿੱਚ ਸਾਅਈਆਂ
ਤੇ ਫਰ ਰਹੇ ਸਨ ਤਾਂ ਮੈਂ ਉਹਨਾਂ ਨੂੰ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਕੱਟੜਵਾਦ ਹਮੇਸਾਂ ਹੀ ਮਾੜਾ
ਹੁੰਦਾ ਹੈ। ਸੁਭਾਵਿਕ ਹੀ ਉਸ ਵਕਤ ਉਹਨਾਂ ਦੇ ਮੂੰਹੋਂ ਸੱਚਾਈ ਨਿਕਲ ਗਈ ਕਿ ਤੁਸੀਂ ਸਿੱਖ ਲੋਕ ਲੜਨਾ
ਭਿੜਨਾ ਹੀ ਜਾਣਦੇ ਹੋ ਜਿੰਦਗੀ ਦੀਆਂ ਬਾਰੀਕੀਆਂ ਦਾ ਤੁਹਾਨੂੰ ਪਤਾ ਹੀ ਨਹੀਂ। ਨਾਲ ਹੀ ਉਹਨਾਂ ਮੇਰੇ
ਤੇ ਸਵਾਲ ਕਰ ਦਿੱਤਾ ਕਿ ਤੁਹਾਨੂੰ ਪਤਾ ਹੈ ਪਿੰਡਾਂ ਵਿੱਚ ਸਾਅਈ ਮੱਤ ਕਿਸ ਕਦਰ ਵੱਧ ਰਿਹਾ ਹੈ। ਸ਼ਰਮਾਂ
ਜੀ ਦੇ ਸਾਥੀ ਨੇ ਸ਼ਰਮਾਂ ਜੀ ਨੂੰ ਟੋਕਿਆ ਕਿ ਰਿਪੋਰਟਾਂ ਦੀਆਂ ਗੱਲਾਂ ਬਹਿਸ ਵਿੱਚ ਨਹੀਂ ਲਿਆਉਣੀਆਂ
ਚਾਹੀਦੀਆਂ। ਸ਼ਰਮਾਂ ਜੀ ਚੁੱਪ ਹੋ ਗਏ ਅਤੇ ਗੱਲਬਾਤ ਦਾ ਮਜਮੂਲ ਹੀ ਬਦਲ ਦਿੱਤਾ।
ਪਰ ਮੇਰਾ ਮੱਥਾ ਠਣਕ ਗਿਆ। ਮੇਰਾ ਜੋ ਵੀ ਰਿਸ਼ਤੇਦਾਰ ਪਿੰਡ ਤੇ ਆਉਂਦਾ ਮੈਂ ਉਸ ਤੋਂ ਪੁੱਛਦਾ ਕਿ ਸੱਚ
ਮੁੱਚ ਮਜ਼੍ਹਬੀ ਲੋਕ ਸਾਅਈ ਬਣ ਰਹੇ ਹਨ ਇਕ ਦਿਨ ਝਬਾਲ ਦੇ ਨਜ਼ਦੀਕ ਪਿੰਡ ਕੋਟ ਧਰਮ ਚੰਦ ਜਾਣ ਦਾ ਮੌਕਾ
ਮਿਲਿਆ। ਤੇ ਉਥੇ ਵੀ ਮੈਂ ਗਲ ਛੇੜ ਦਿੱਤੀ। ਬਿਕਰਮ ਸਿੰਘ (ਵਿੱਕੀ) ਨੇ ਆਪਣੇ ਭਾਪੇ ਸ੍ਰ: ਜੋਗਿੰਦਰ
ਸਿੰਘ ਨੂੰ ਸੰਬੋਧਨ ਕਰਦੇ ਹੋਏ ਫਰਮਾ ਦਿੱਤਾ ਕਿ ਇਹ ਨਲਕੇ ਲਾਉਣ ਵਾਲਾ ਜਸਬੀਰ ਵੀ ਤਾਂ ਸਾਅਈ ਬਣ
ਗਿਆ। ਗੱਲ ਤੁਰ ਪਈ ਤੇ ਮੇਰੇ ਸਾਹਮਣੇ ਲਗਭਗ ਸਾਰੀ ਪਟਾਰੀ ਖੁੱਲ ਪਈ। ਮੇਰੇ ਮਨ ਵਿੱਚ ਇਕਦਮ ਇਹ
ਸਵਾਲ ਉਠਿਆ ਕਿ ਇਹ ਆਰ .ਐਸ .ਐਸ ਵਾਲਿਆਂ ਨੂੰ ਰਿਪੋਰਟਾਂ ਕਿੱਥੋਂ ਜਾ ਰਹੀਆਂ ਹਨ। ਸਰਕਾਰ ਵਿੱਚ
ਆਪਣੇ ਅਕਾਲੀ ਵੀਰ ਵੀ ਤਾਂ ਹੈ। ਵਿੱਕੀ ਦੇ ਭਾਪੇ ਨੇ ਫਿਰ ਮੈਨੂੱ ਦੱਸਿਆ ਕਿ ਨਹੀਂ, ਰਿਪੋਰਟਾਂ
ਦਿੱਲੀ ਜਾਂਦੀਆਂ ਨੇ। ਇਹਨਾਂ ਅਕਾਲੀਆਂ ਨੂੰ ਤਾਂ ਐਂਵੇ ਛੋਟੇ ਮੋਟੇ ਕੰਮਾਂ ਵਿੱਚ ਉਲਝਾ ਕੇ ਰੱਖਿਆ
ਹੋਇਆ ਹੈ।
ਖੈਰ ਵਿੱਕੀ ਹੁਰਾਂ ਸੁਨੇਹਾ ਭੇਜ ਨਵੇਂ ਬਣੇ ਸਾਅਈਆਂ ਨੂੰ ਬੁਲਾ ਲਿਆ। ਅੱਧੇ ਘੰਟੇ ਵਿੱਚ ਤਿੰਨ
ਮਜ਼੍ਹਬੀ, ਬਲਵਿੰਦਰ ਸਿੰਘ ਵਲਦ ਗਿਰਧਾਰਾ ਸਿੰਘ (ਉਮਰ 30), ਬਲਕਾਰ ਸਿੰਘ ਵਲਦ ਸਵਰਨ ਸਿੰਘ (ਉਮਰ
35) ਅਤੇ ਜਸਬੀਰ ਸਿੰਘ ਵਲਦ ਸੁਰਜੀਤ ਸਿੰਘ (45) ਮੇਰੇ ਸਾਹਮਣੇ ਸਨ ਤੇ ਬਾਜ ਅੱਖਾਂ ਨਾਲ ਮੈਨੂੰ
ਤੱਕ ਰਹੇ ਸਨ।
ਮੈਨੂੰ ਦੱਸਿਆ ਗਿਆ ਕਿ ਤਿੰਨੋ ਪਰਿਵਾਰ ਸਮੇਤ ਸਾਅਈ ਬਣ ਚੁੱਕੇ ਹਨ। ਇਨ੍ਹਾਂ ਤਿੰਨਾਂ ਵੀਰਾਂ ਨੇ
ਕੇਸ ਤਾਂ ਕਟਵਾ ਲਏ ਸਨ ਪਰ ਜਸਬੀਰ ਨੇ ਪੱਗ ਅਜੇ ਵੀ ਬੰਨੀ ਹੋਈ ਸੀ। ਮੈਂ ਪੁੱਛਿਆ ਕਿ ਨਵੇਂ ਨਾਂਅ
ਕੀ ਰੱਖੇ ਹਨ ਤਾਂ ਜਵਾਬ ਵਿੱਚ ਮੈਨੂੰ ਕਿਹਾ ਕਿ ਨਾਂਅ ਬਦਲਣ ਦੀ ਕੀ ਜਰੂਰਤ ਹੈ। ਉਹਨਾਂ ਨੇ ਦੱਸਿਆ
ਕਿ ਉਹਨਾਂ ਤੇ ਕੋਈ ਦਬਦਬਾ ਨਹੀਂ ਪਾਇਆ ਗਿਆ। ਸਾਨੂੰ ਸਿਰਫ ਇਹ ਦੱਸਿਆ ਗਿਆ ਕਿ ਪ੍ਰਭੂ ਯਸੂ ਹੀ ਇਕ
ਜਿੰਦਾ ਪੀਰ ਹਨ। ਅਸੀਂ ਅਲੱਗ ਅਲੱਗ ਬੁਰਾਈਆਂ ਨਾਲ ਜੱਕੜੇ ਹੋਏ ਸੀ। ਬਸ ਸਾਡੇ ਵਾਸਤੇ ਦੁਆ ਕੀਤੀ ਗਈ
ਤੇ ਸਾਡੀ ਸ਼ਰਾਬ ਛੁੱਟ ਗਈ, ਕੈਪਸੂਲ ਛੁੱਟ ਗਏ। ਹੋਰ ਵੀ ਕਈ ਬੁਰਾਈਆਂ ਸਨ ਉਹਨਾਂ ਤੋਂ ਵੀ ਛੁਟਕਾਰਾ
ਮਿਲ ਗਿਆ। ਸਾਡੇ ਘਰਾਂ ਵਿੱਚ ਅਮਨ ਚੈਨ ਹੋ ਗਿਆ। ਅਸੀਂ ਮੜੀਆਂ ਮਸਾਣਾਂ ਨੂੰ ਪੂਜਦੇ ਸੀ ਸਭ ਛੁੱਟ
ਗਏ।
ਪਰ ਦੁਆ ਨੇ ਐਨੀ ਛੇਤੀ ਕਿੰਨਾ ਅਸਰ ਕਰ ਦਿੱਤਾ। ਮੈਂ ਪੁਛਿਆ, ‘‘ਅਸੀਂ ਸੋਚਿਆ ਭਈ ਦੇਖੋ ਯਸੂ ਨੇ
ਸਾਡੇ ਵਾਸਤੇ ਆਪਣੇ ਆਪ ਨੂੰ ਵਾਰ ਦਿੱਤਾ ਕੀ ਅਸੀਂ ਉਸਦੀ ਕਸਮ ਖਾਤਰ ਇਹ ਬੁਰਾਈਆਂ ਨਹੀਂ ਛੱਡ ਸਕਦੇ।’’
ਮੈਂ ਕਿਹਾ ਕਿ ਸਿੱਖੀ ਵਿੱਚ ਤਾਂ ਕੁਰਬਾਨੀਆਂ ਦੀ ਲਾਈਨ ਲੱਗੀ ਹੋਈ ਹੈ। ਮੈਂ ਉਹਨਾਂ ਨੂੰ ਗਿਣਕੇ
ਦੱਸਿਆ ਕਿਵੇਂ ਪੰਜਵੇਂ ਗੁਰੂ, ਨੌਵੇ ਗੁਰੂ ਤੇ ਦਸਵੇਂ ਗੁਰੂ ਸ਼ਹੀਦ ਹੋਏ। ਸਿੱਖੀ ਵਿੱਚ ਤਾਂ ਸਗੋਂ
ਸ਼ਹਾਦਤਾਂ ਦਾ ਦੁਨੀਆਂ ਵਿੱਚ ਰਿਕਾਰਡ ਹੈ ਕਿ ਕਿਵੇਂ ਸੱਤ ਸਾਲ ਦਾ ਫਤਿਹ ਸਿੰਘ ਤੇ ਨੌ ਸਾਲ ਦਾ
ਜ਼ੋਰਾਵਰ ਸਿੰਘ ਸ਼ਹਾਦਤ ਲਈ ਤਿਆਰ ਹੁੰਦੇ ਹਨ। ਬਲਵਿੰਦਰ ਕਹਿਣ ਲੰਗ ਗਿਆ ਸਾਨੂੰ ਕਿਸੇ ਨੇ ਨਹੀਂ
ਦੱਸਿਆ।
ਉਹਨਾਂ ਦੱਸਿਆ ਕਿ ਮੇਜਰ ਸਿੰਘ ਦਾ ਪਰਿਵਾਰ ਵੀ ਸਾਡੇ ਨਾਲ ਤੁਰਿਆ ਸੀ ਪਰ ਹੁਣ ਛੱਡ ਗਿਆ ਹੈ। ਕਦੀ
ਉਸ ਨਾਂਲ ਪਿੰਡ ਘਰਿਆਲੇ ਤੋਂ ਪ੍ਰਭੂ ਦੇ ਬੰਦੇ ਵੀ ਆਉਂਦੇ ਹਨ ਤੇ ਉਹਨਾਂ ਦੀ ਛੋਹ ਸਦਕਾ ਹੀ ਸਾਨੂੰ
ਇਸ ਨੇਕੀ ਦੇ ਰਸਤੇ ਤੇ ਚੱਲਣ ਦੀ ਪ੍ਰੇਰਣਾ ਮਿਲੀ ਹੈ। ਨਾਲ ਦੇ ਪਿੰਡ ਕੋਟ ਖੁਰਦ ਦੇ ਵੀ ਨਿਰਮਲ
ਸਿੰਘ ਤੇ ਮਾੜੂ ਮੁਖਤਾਰ ਸਿੰਘ ਦੇ ਪਰਿਵਾਰ ਦੀ ਸਾਅਈ ਬਣ ਗਏ ਹਨ। ਇਹਨਾਂ ਮਜ਼੍ਹਬੀਆਂ ਹੋਰ ਦੱਸਿਆ ਕਿ
ਪਿੰਢ, ਸਾਂਗਣਾ, ਮੰਨਣ, ਠੱਠੇ ਅਤੇ ਝਬਾਲ ਤੇ ਬੋਹੜੂ ਦੇ ਕਈ ਮਜ਼੍ਹਬੀ ਪਰਿਵਾਰ ਵੀ ਉਥੇ ਜਾਂਦੇ ਹਨ।
ਅਸੀਂ ਪੁੱਛਿਆ ਕਿ ਕਿਥੇ ਜਾਂਦੇ ਹਨ ਤਾਂ ਕਿਹਾ ਗਿਆ ਕੀ ਗਿਰਜੇ, ਦੁਆ ਕਰਨ ਜਾਂਦੇ ਹਨ। ਇਨ੍ਹਾਂ
ਸਾਅਈਆਂ ਨੇ ਸਾਡੇ ਵਾਸਤੇ ਵੀ ਦੁਆ ਕੀਤੀ ਕਿ ਪ੍ਰਭੂ ਸਾਨੂੰ ਠੀਕ ਠਾਕ ਅੰਮ੍ਰਿਤਸਰ ਪਹੁੰਚਾਏ।
ਪਿਛੋਂ ਅਸੀਂ ਅਜੇ ਦੋ ਕੁ ਕਿਲੋਮੀਟਰ ਆਏ ਸੀ ਕਿ ਸਾਡਾ ਮੋਟਰ ਸਾਈਕਲ ਪੰਚਰ ਹੋ ਗਿਆ ਤੇ ਸਾਨੂੰ ਕਾਫੀ
ਲੰਬੀ ਪਰੇਡ ਕਰਨੀ ਪਈ। ਪਿੰਡ ਨੂਰਦੀ ਤੋਂ ਆਕੇ ਜਦੋਂ ਪੰਚਰ ਲਗਵਾ ਰਹੇ ਸੀ ਤਾਂ ਅਸੀਂ ਆਪਸ ਵਿਚ ਗਲ
ਕਰ ਰਹੇ ਸੀ ਬਈ ਚੰਗੀ ਦੁਆ ਕੀਤੀ ਸਾਡੇ ਵਾਸਤੇ। ਪੰਚਰ ਲਾਉਣ ਵਾਲੇ ਮੁਖਤਾਰ ਸਿੰਘ ਨੇ ਵੀ ਸਾਨੂੰ
ਪਾਦਰੀਆਂ ਦੀ ਗੱਲ ਦੱਸੀ ਕਿ ਉਹਦੇ ਘਰ ਵੀ ਦੁਆ ਕਰਨ ਆਉਂਦੇ ਸੀ। ਪਰ ਮੇਰੀ ਮਾਤਾ ਜਿਸਨੂੱ ਕੈਂਸਰ ਸੀ
ਗੁਜਰ ਗਈ ਤਾਂ ਮੁੜ ਪਾਦਰੀ ਨਹੀਂ ਪਰਤੇ । ਸੋ ਸਾਨੂੰ ਸਪੱਸ਼ਟ ਹੋ ਗਿਆ ਕਿ ਜੇ ਮੁਖਤਾਰ ਦੀ ਮਾਤਾ ਬਚ
ਜਾਂਦੀ ਤਾਂ ਇਹ ਵਰਿਵਾਰ ਵੀ ਸਾਅਈ ਬਣ ਜਾਣਾ ਸੀ। ਤੇ ਪਿੰਡ ਨੂਰ ਦੀ ਦੇ ਨਾਲ ਲੱਗਦੇ ਗੁਆਂਢੀ ਵੀ
ਅੱਜ ਕ੍ਰਿਸ਼ਚੀਅਨ ਹੋਣੇ ਸਨ।
ਪਿੰਡ ਪੰਡੋਰੀ- ਸੁਖਵੰਤ ਨਾਲ ਗੱਲ ਕੀਤੀ ਤਾਂ ਉਸ ਦੱਸਿਆ ਕੀ ਗਲੀ ਨੰ . 1, ਫਤਿਹਗੜ੍ਹ ਚੂੜੀਆਂ ਰੋਡ
ਤੇ ਵੀ ਇੱਕ ਪਰਿਵਾਰ ਸਾਅਈ ਬਣਿਆ ਹੈ ਅਸੀਂ ਉਥੇ ਪਹੁੰਚ ਗਏ। ਸ਼ਰਨਜੀਤ ਸਿੰਘ ਆਟੋ ਰਿਕਸ਼ਾ ਚਲਾਉਂਦਾ
ਹੈ ਉਸਦਾ ਪ੍ਰੇਮ ਰਾਣੀ ਨਾਂਅ ਦੀ ਸਾਅਈ ਲੜਕੀ ਨਾਲ ਪ੍ਰੇਮ ਹੋ ਗਿਆ ਅਤੇ ਵਿਆਹ ਉਪਰੰਤ ਸ਼ਰਨਜੀਤ ਨੇ
ਵੀ ਵਾਲ, ਕਟਵਾ ਲਏ। ਸ਼ਰਨਜੀਤ ਨੇ ਦੱਸਿਆ ਕਿ ਨਵੀਂ ਅਬਾਦੀ ਫ: ਚੂੜੀਆਂ ਰੋਡ ਤੇ ਪਾਲ ਸਾਹਿਬ ਜੋ ਕਿ
ਖੁੱਦ ਪੁਲਿਸ ਵਿੱਚ ਨੌਕਰੀ ਕਰਦੇ ਹਨ ੳਹਨਾਂ ਦੀ ਪ੍ਰੇਰਨਾ ਨਾਲ ਉਹ ਸਾਅਈ ਬਣਿਆ। ਪਾਲ ਭਾਜੀ ਅੱਛੇ
ਪ੍ਰਚਾਰਕ ਹਨ।
ਨੌਸ਼ਿਹਰਾ ਨੰਗਲੀ ਮਜੀਠਾ ਰੋਡ- ਆ ਗਏ ਤੇ ਮਿਲੇ। ਤਰਲੋਕ ਸਿੰਘ (ਉਮਰ 65 ਸਾਲ) ਡੱਟ ਕੇ ਪੀਂਦੇ ਸਨ
ਬੀਮਾਰ ਹੋ ਗਏ। ਘਰ ਦੀ ਗੁਜਰ ਗਈ। ਮੈਨੂੰ ਮੇਰੇ ਗੁਆਂਢੀ ਐਨਮ ਸਿਨੇਮਾ ਦੇ ਕੋਲ ਅੰਮ੍ਰਿਤਸਰ ਗਿਰਜੇ
ਲੈ ਗਏ।
ਉਥੇ ਮੇਰੇ ਵਾਸਤੇ ਦੁਆ ਕੀਤੀ ਗਈ। ਮੈਂ ਠੀਕ ਹੋ ਗਿਆ। ਹੁਣ ਮੇਰੇ ਤਿੰਨੇ ਪੁੱਤਰ ਪਰਿਵਾਰ ਸਮੇਤ
ਸਾਅਈ ਬਣ ਗਏ ਹਨ। ਮੈਂ ਦਰਬਾਰ ਸਾਹਿਬ ਜਾ ਕੇ ਇਹ ਦੁਹਾਈ ਦਿਆਂਗਾ ਕਿ ਸਾਡੀ ਕਿਸੇ ਸਿੱਖ ਪ੍ਰਚਾਰਕ
ਨੇ ਕਦੀ ਵਾਤ ਨਹੀਂ ਪੁੱਛੀ। ਸਾਡੇ ਪਿੰਡ ਦੇ ਸੁੱਚਾ ਮਸੀਹ, ਮਹਿੰਦਰ ਸਿੰਘ ਗੱਡੇ ਵਾਲਾ, ਤੇ ਸੁਲੱਖਣ
ਸਿੰਘ ਦੇ ਪਰਿਵਾਰ ਸਾਅਈ ਬਣ ਚੁੱਕੇ ਹਨ ਸਾਡੇ ਤੋਂ ਪਹਿਲਾਂ ਦੇ । ਮੇਰਾ ਪਿਓ ਖੁੱਦ ਅਕਾਲੀ ਹੋਇਆ
ਕਰਦਾ ਸੀ।
ਪਿੰਡ ਬੀਰਬਲ ਕੋਈ 10 ਕਿਲੋਮੀਟਰ ਫਤਿਹਗੜ੍ਹ ਚੂੜੀਆਂ ਰੋਡ ਤੇ ਸਾਨੂੰ ਮਿਲੇ ਪਾਦਰੀ ਕੇਵਲ ਮਸੀਹ
ਜਿਹੜੇ ਕਿ ਸਾਲਵੇਸ਼ਨ ਆਰ .ਮੀ ਦੇ ਕੈਪਟਨ ਹਨ ਪਿੰਡ ਗਿਰਜੇ ਦੇ ਅਹਾਤੇ ਵਿੱਚ ਹੀ ਰਹਿੰਦੇ ਹਨ। ਉਹਨਾਂ
ਆਪ ਤਾਂ ਕੋਈ ਨਵਾਂ ਸਾਅਈ ਨਹੀਂ ਬਣਾਇਆ ਬਸ ਪਹਿਲਾਂ ਬਣੇ ਸਾਅਈਆਂ ਨੂੰ ਹੀ ਪੱਕਾ ਰੱਖਦੇ ਹਨ। ਉਹਨਾਂ
ਦੇ ਸਗੋਂ ਉਲਟੀ ਕਹਾਣੀ ਦੱਸੀ ਕਿ ਕੁਝ ਸਾਅਈ ਆਪਣੇ ਆਪ ਨੂੱ ਮਜ੍ਹਬੀ ਲਿਖਵਾਉਂਦੇ ਹਨ ਤਾਂ ਕਿ ਫੀਸ
ਮੁਆਫ ਹੋਵੇ, ਵਜੀਫਾ ਮਿਲੇ, ਕਿਤਾਬਾਂ ਤੇ ਵਰਦੀ ਮਿਲੇ। ਕੇਵਲ ਮਸੀਹ ਕਹਿੰਦੇ ਹਨ ਕਿ ਉਹ ਖੁਸ਼ ਹਨ
ਕਾਫੀ ਤਨਖਾਹ ਮਿਲਦੀ ਹੈ 3800 ਰੁਪਿਆ ਮਿਲਦਾ ਹੈ ਜਿਹਦਾ ਅੱਧ ਜਰੂਰੀ ਤੌਰ ਤੇ ਮਿਸ਼ਨ ਦੇ ਖਾਤੇ ਦੇਣਾ
ਪੈਂਦਾ ਹੈ। ਬੀਰਬਲ ‘ਚ ਕੋਈ ਨਵਾਂ ਸਾਅਈ ਨਹੀਂ ਬਣਾਇਆ। ਪੂਰਾ ਪਿੰਡ ਸਾਅਈਆਂ ਦਾ ਹੈ ਤਿੰਨ ਘਰ
ਮਜ਼੍ਹਬੀਆਂ ਦੇ ਹਨ। ਮਜ਼੍ਹਬੀ ਬੜੇ ਕੱਟੜ ਹਨ ਬਾਹਰੋਂ ਗੁਰੂ ਗ੍ਰੰਥ ਸਾਹਿਬ ਲਿਆ ਕੇ ਪਾਠ ਕਰਦੇ ਹਨ।
ਪਿੰਡ ਛੀਨਾ ਅਜਨਾਲਾ ਕੁਕੜਾਂਵਾਲਾ (ਛੀਨਾ) ਚੌਰਾਹੇ ਤੇ ਪਹੁੰਚੇ ਤੇ ਪੁੱਛਿਆ ਕੀ ਨਵਾਂ ਨਵਾਂ ਕੋਈ
ਸਾਅਈ ਬਣਿਆ ਹੈ ਤਾਂ ਪਤਾ ਲੱਗਾ ਕਿ ਕੁਰਸੀਆਂ ਵਾਲਾ ਮਹਿੰਦਰ ਸਿੰਘ ਸਾਅਈ ਬਣ ਗਿਆ ਹੈ ਤੇ ਉਸਨੇ ਕਾਫੀ
ਮਜ੍ਹਬੀਆਂ ਨੂੰ ਗਿਰਜੇ ਵੱਲ ਤੋਰ ਦਿੱਤਾ ਹੈ। ਮਹਿੰਦਰ ਸਿੰਘ ਨੂੰ ਮਿਲਣ ਤੇ ਪਾਇਆ ਕਿ ਉਹ ਖੁਦ ਬੜੀ
ਮਿਕਨਾਤੀਸੀ ਸ਼ਖਸੀਅਤ ਹਨ। ਖੁਦ ਸਰਕਾਰੀ ਸਕੂਲ ਵਿੱਚ ਨੌਕਰੀ ਕਰਦੇ ਹਨ। ਮਹਿੰਦਰ ਸਿੰਘ ਕਹਿੰਦਾ ਹੈ
ਕਿ ਉਹ 24 ਘੰਟੇ ਦਾ ਸ਼ਰਾਬੀ ਸੀ ਘਰ ਮਾਰ ਕੁਟਾਈ ਲੜਾਈ ਝਗੜਾ ਰਹਿੰਦਾ ਸੀ। ਮੇਰੀ ਘਰ ਦੀ ਨੂੰ ਦੌਰੇ
ਪ+ਦੇ ਸੀ। ਨਜੀਰ ਮਸੀਹ ਪਾਦਰੀ ਦੇ ਸੰਪਰਕ ਵਿੱਚ ਆਏ ਤੇ ਦੁਆ ਕੀਤੀ, ਮੇਰੇ ਨਸ਼ੇ ਛੁੱਟ ਗਏ। ਘਰ ਦੀ
ਠੀਕ ਹੋ ਗਈ ਆਤਮਕ ਅੱਖਾਂ ਖੁੱਲ ਗਈਆਂ। ਸਾਨੂੰ ਦੱਸ ਦਿੱਤਾ ਗਿਆ ਕਿ ਨਾਂ ਜਾਂ ਧਰਮ ਬਦਲਣ ਦੀ ਜਰੂਰਤ
ਨਹੀਂ। ਹਾਂ ਮੇਰਾ ਲੜਕਾ ਜਸਵਿੰਦਰ ਸਿੰਘ ਰੇਡੀਓ ਵਿਸ਼ਵ ਵਾਣੀ ਮਾਸਕੋ ਰਾਹੀਂ ਸਾਅਈ ਧਰਮ ਦਾ ਪ੍ਰਚਾਰ
ਕਰ ਰਿਹਾ ਹੈ।
ਮਹਿੰਦਰ ਸਿੰਘ ਫਿਰ ਸਾਨੂੰ ਪਿੰਡ ਦਾਲਮ ਵਿੱਚ ਲੈ ਗਿਆ ਜਿੱਥੇ ਉਹਨੇ ਸਵਰਨ ਸਿੰਘ ਵਲਦ ਦੀਵਾਨ ਸਿੰਘ
ਨਾਲ ਮਿਲਾਇਆ ਜੋ ਪੱਕੇ ਸਾਅਈ ਬਣ ਚੁੱਕੇ ਸਨ ਕੋਈ ਨਸ਼ਾ ਵਗੈਰਾ ਨਹੀਂ ਕਰਦੇ। ਉਹਨਾਂ ਦੱਸਿਆ ਕਿ ਸਿਰਫ
ਯਸੂ ਹੀ ਤੁਹਾਡੇ ਪਾਪ ਧੋ ਸਕਦਾ ਹੈ ਹੋਰ ਕੋਈ ਮੁਕਤੀ ਦਾਤਾ ਨਹੀਂ ਹੈ।
ਉਚਾ ਕਿਲਾ ਛੀਨਾ ਇਸ ਪਿੰਡ ਵਿੱਚ ਸਾਅਈ ਧਰਮ ਦਾ ਪ੍ਰਚਾਰ ਜੋਰਾਂ ਤੇ ਹੈ ਤੇ ਨਵੇਂ ਨਵੇਂ ਘਰ ਸਾਅਈ
ਬਣ ਰਹੇ ਹਨ। ਜਿਵੇਂ ਸੋਹਣ ਸਿੰਘ, ਪ੍ਰੀਤਮ ਸਿੰਘ ਆਦਿ ਨਵੇਂ ਨਵੇਂ ਸਾਅਈ ਬਣ ਰਹੇ ਹਨ। ਪਰ ਗੁਲਜਾਰ
ਸਿੰਘ ਨੇ ਗਿਰਜਾ ਜਾਣਾ ਬੰਦ ਕਰ ਦਿੱਤਾ ਹੈ। ਨਿਸ਼ਾਨ ਸਿੰਘ ਮਾਨਾ ਅਜੇ ਜਾਂਦਾ ਹੈ ਸੁਰਿੰਦਰ ਸਿੰਘ ਨੇ
ਅਜੇ ਜਾਣਾ ਸ਼ੁਰੂ ਕੀਤਾ ਹੈ ਪਰ ਅਜੇ ਸਾਅਈ ਨਹੀਂ ਬਣਿਆ। ਉਹਦੀ ਘਰ ਦੀ ਪਰਮਜੀਤ ਕੌਰ ਬਣ ਗਈ ਹੈ। ਹੋਰ
ਸਵਰਨ ਸਿੰਘ ਤੇ ਬੀਰ ਸਿੰਘ ਤੇ ਪੱਕੇ ਹੀ ਜਾਂਦੇ ਹਨ। ਇਹਨਾਂ ਪਿੰਡਾਂ ਵਿੱਚ ਮਹਿੰਦਰ ਸਿੰਘ ਨੇ ਵੀ
ਰੋਲ ਅਦਾ ਕੀਤਾ ਹੈ। ਸਾਅਈਆਂ ਨੂੰ ਫੈਲਾਉਣ ਖਾਤਰ ਇਸ ਸਾਰੇ ਇਲਾਕੇ ਵਿੱਚ ਮਿਸ਼ਨਰੀਆਂ ਦਾ ਕਾਫੀ ਜੋਰ
ਹੈ ਚੀਜਾਂ, ਵਸਤਾਂ ਤੇ ਕੱਪੜੇ ਸਾਅਈਆਂ ਨੂੰ ਦਿੱਤੇ ਜਾਂਦੇ ਹਨ।
ਰਾਜਾਸਾਂਸੀੱਅਸੀਂ ਮੁਖਤਾਰ ਸਿੰਘ ਪਰਾਣੇ ਸਾਅਈ ਨੂੰ ਮਿਲੇ ਜੋ ਕਿ ਚੇਤੰਨ ਤੇ ਜਾਗਰੂਕ ਹਨ ਇਹਨਾਂ
ਦੀਆਂ ਗੱਲਾਂ ਸਾਨੂੰ ਬਹੁਤ ਸਿਆਣੀਆਂ ਤੇ ਸੂਝਵਾਨ ਲੱਗੀਆਂ। ਉਹਨਾਂ ਕਿਹਾ ਕਿ ਸੱਚ ਗੱਲ ਇਹ ਹੈ ਕਿ
ਸਿੱਖ ਲੀਡਰ ਛੋਟੀਆਂ ਜਾਤਾਂ ਨੂੰ ਚਾਹੁੰਦੇ ਹੀ ਨਹੀਂ ਹਨ। ਉਹਨਾਂ ਨੇ ਕਿਹਾ ਕਿ ਇਹੋ ਕਾਰਨ ਹੈ ਕਿ
ਮਾਸਟਰ ਤਾਰਾਂ ਸਿੰਘ ਹੁਰਾਂ ਅੰਬੇਡਕਰ ਸਾਹਿਬ ਨੂੰ ਸਿੱਖ ਧਰਮ ਗ੍ਰਹਿਣ ਨਹੀਂ ਸੀ ਕਰਨ ਦਿੱਤਾ। ਮੈਂ
ਮੁਖਤਾਰ ਨਾਲ ਅਪਣੀ ਅਸਹਿਮਤੀ ਜਾਹਿਰ ਕੀਤੀ ਤੇ ਦੱਸਿਆ ਕਿ ਇਹ ਕਾਰਨ ਨਹੀਂ ਸੀ। ਦਰਅਸਲ ਮਾਸਟਰ ਤਾਰਾ
ਸਿੰਘ ਨੂੰ ਖਤਰਾ ਸੀ ਕਿ ਜੇ ਕਿਤੇ ਅੰਬੇਡਕਰ ਸਿੱਖ ਬਣ ਗਿਆ ਤਾਂ ਮਾਸਟਰ ਦੀ ਲੀਡਰੀ ਖਤਰੇ ਵਿੱਚ ਪੈ
ਜਾਏਗੀ।
ਮੁਖਤਾਰ ਨੇ ਬੜੇ ਸਖਤ ਲਫਜਾਂ ਨਾਲ ਇਸ ਇਲਜਾਮ ਦਾ ਖੰਡਨ ਕੀਤਾ ਕਿ ਲੋਕੀ ਲਾਲਚ ‘ਚ ਆਕੇ ਸਾਅਈ ਬਣ ਰਹੇ
ਹਨ। ਉਹਨਾਂ ਕੋਲ ਬੈਠੇ ਪਾਦਰੀ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ 6 ਲੱਖ ਮਜ੍ਹਬੀ ਹਨ ਜੋ ਮ ੂਲ ਰੂਪ
ਵਿੱਚ ਸਾਅਈ ਹਨ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ। ਮੈਂ ਸੋਚਿਆ ਕਿ ਝੂਠ ਬੋਲਣ ‘ਚ ਇਹ ਪਾਦਰੀ ਕਿਥੋ
ਤੱਕ ਡਿੱਗ ਜਾਂਦੇ ਨੇ।
ਚੇਤਨਪੁਰਾ (ਫਤਿਹਗੜ੍ਹ ਚੂੜੀਆਂ ਰੋਡ)
ਸੜਕ ਤੇ ਹੀ ਮਜ੍ਹਬੀਆਂ ਦੇ ਬੱਚਿਆਂ ਨੇ ਸਾਨੂੰ ਦੱਸਿਆ ਕਿ ਇੱਥੇ ਪੰਜ ਸੱਤ ਘਰਾਂ ਵਿੱਚ ਪਾਦਰੀ ਆਉਂਦੇ
ਹਨ ਦੁਆ ਕਰਨ। ਜਿਵੇਂ ਮਨੋਹਰ ਸਿੰਘ, ਸੁਰਿੰਦਰ ਤੇ ਕਾਕਾ ਤਿੰਨੋਂ ਗੁਰਮੁਖ ਦੇ ਪੁੱਤਰ ਫਿਰ ਭਜਨ
ਸਿੰਘ, ਮੁਖਤਾਰ ਸਿੰਘ ਤੇ ਕਾਲੀ ਪੁੱਤਰ ਸ੍ਰ: ਸਰਦੂਲ ਸਿੰਘ। ਸਾਡਾ ਮੇਲ ਗੁਰਮੁਖ ਸਿੰਘ ਨਾਲ ਹੋਇਆ
ਜੋ ਇਹ ਸੁਣ ਕੇ ਲਾਲ ਪੀਲਾ ਹੋ ਗਿਆ ਉਸ ਦੱਸਿਆ ਕਿ ਉਹ ਬਕਾਇਦਾ ਅਕਾਲੀ ਦਲ ਦਾ ਵਰਕਰ ਹੈ ਸਾਨੂੰ
ਕਾਰਡ ਵੀ ਦਿਖਾਇਆ। ਉਹਨੇ ਦਸਿੱਆ ਕਿ ਪਾਦਰੀ ਜਰੂਰ ਆਉਂਦੇ ਹਨ ਕਿਉਂਕਿ ਮੇਰੀ ਨੂਰ ਠੀਕ ਨਹੀਂ ਰਹਿੰਦੀ।
ਗਾਲ ਕੱਢ ਕੇ ਕਿਹਾ ਕਿ ਕਹਿੜਾ ਕਹਿੰਦਾ ਹੈ ਕਿ ਅਸੀਂ ਸਾਅਈ ਬਣ ਗਏ ਹਾਂ।
ਡੇਰਾ ਬਾਬਾ ਨਾਨਕ ਅਸੀਂ ਅੱਗੇ ਨਿਕਲ ਗਏ ਇੱਥੇ ਪਹਿਲਾਂ ਤੋਂ ਹੀ ਪਿੰਡਾਂ ਵਿੱਚ ਸਾਅਈ ਹਨ ਜੋ
ਅੰਗਰੇਜਾਂ ਕੋਈ 100 ਕੁ ਸਾਲ ਪਹਿਲਾਂ ਬਣਾਏ ਸਨ। ਇੱਥੇ ਨਵੇਂ ਸਾਅਈ ਨਹੀਂ ਬਣ ਰਹੇ। ਇੱਕ ਗ੍ਰੰਥੀ
ਨੇ ਕਿਹਾ ਕਿ ਕਿਉਂਕਿ ਇੱਥੇ ਪਾਦਰੀਆਂ ਦੀ ਅਸਲੀਅਤ ਨੂੰ ਲੋਕ ਜਾਣਦੇ ਹਨ।
ਫਹਿਗੜ੍ਹ ਚੂੜੀਆਂ ਸ਼ਹਿਰ ‘ਚ ਵੜਨ ਤੋਂ ਪਹਿਲਾਂ ਸਾਨੂੰ ਇੱਕ ਛਾਬੜੀ ਵਾਲਾ ਮਿਲ ਗਿਆ। ਨਾਲੇ ਤਾਜ਼ੇ
ਅਮਰੂਦ ਖਾਦੇ ਅਤੇ ਪਾਦਰੀਆਂ ਬਾਰੇ ਪੁਛਿਆ। ਉਹਨੇ ਸਵੇਰੇ ਹੀ ਪੈਗ ਲਾ ਲਿਆ ਲੱਗਦਾ ਸੀ ਕਹਿਣ ਲੱਗਾ
ਉਹ ਤਾਂ ਸਾਡੇ ਘਰ ਵੀ ਆਉਂਦੇ ਹਨ। ਅਸੀਂ ਪੁੱਛਿਆ ਤੁਸੀਂ ਵੀ ਮਜ੍ਹਬੀ ਹੋ, ਉਸਨੇ ਕਿਹਾ ਕਿ ਨਹੀਂ ਅਸੀਂ
ਛੀਂਬੇ ਹੁੰਦੇ ਹਾਂ। ਸਾਡੀਆਂ ਜਨਾਨੀਆਂ ਦੇ ਦਿਮਾਗ ਖਰਾਬ ਹੋ ਗਏ ਹਨ। ਪਾਦਰੀ ਆਉਂਦੇ ਹਨ ਕੁਝ ਤੇਲ
ਜਿਹਾ ਦੇ ਜਾਂਦੇ ਹਨ ਮਾਲਸ਼ ਲਈ। ਅਸੀਂ ਸਮਝ ਗਏ ਕਿ ਇਹਨਾਂ ਸ਼ਰਾਬੀਆਂ ਤੋਂ ਤੰਗ ਆ ਕੇ ਜਨਾਨੀਆਂ
ਪਾਦਰੀਆਂ ਕੋਲੋਂ ਹੀ ਤੇਲ ਲੈਂਦੀਆਂ ਹਨ। ਇੱਥੇ ਸੋਹਣ ਸਿੰਘ ਵਲਦ ਪ੍ਰੀਤਮ ਸਿੰਘ ਨੇ ਦੱਸਿਆ ਕਿ ਵਾਰਡ
ਨੰ: 6 ਦੇ 6 ਘਰ ਗਿਰਜੇ ਜਾਣਾ ਸੁਰੂ ਹੋਏ ਹਨ। ਬਟਾਲੇ ਤੋਂ ਪਾਦਰੀ ਆਉਂਦੇ ਹਨ।
ਅਸੀਂ ਸ਼ਹਿਰ ਵੱਲ ਅੱਗੇ ਵਧੇ ਤੇ ਸਾਨੂੰ ਸੋਹਣੇ ਕੱਪੜੇ ਪਹਿਨੀ ਪਾਦਰੀ ਸਾਦਣੀਆਂ (ਨੰਨਜ) ਮਿਲ ਗਈਆਂ।
ਅਸੀਂ ਅੰਗਰੇਜੀ ਬੋਲ ਕੇ ਇੱਕ ਕੇਰਲਾ ਨਿਵਾਸੀ ਨਾਲ ਗੱਲ ਕੀਤੀ ਤੇ ਅਪਣਾ ਮਰਸਦ ਦੱਸਿਆ। ਉਸ ਬੜੀ
ਪਿਆਰੀ ਪੰਜਾਬੀ ਵਿੱਚ ਸਾਨੂੰ ਦੱਸਿਆ ਕਿ ਇਸ ਮੁਅਤਲਕ ਅਸੀਂ ਸ਼ਹਿਰ ਦੇ ਹੀ ਮਿਸਟਰ ਜਗਦੀਸ਼ ਬਾਠ ਤੇ
ਉਹਨਾਂ ਦੀ ਪਤਨੀ ਰਾਣੀ ਬਾਠ ਨੂੰ ਮਿਲੀਏ। ਬਾਠ ਤਾਂ ਜੱਟਾਂ ਦੀ ਇੱਕ ਗੋਤ ਹੈ ? ਅਸੀਂ ਪੁੱਛਿਆ। ਹਾਂ
ਉਹ ਜੱਟ ਨੇ ਉਸਨੇ ਸਾਨੂੰ ਦੱਸਿਆ।
ਅਸੀਂ ਬਾਠ ਸਾਬ ਕੋਲ ਗਏ। ਉਹ ਸਕੂਲ ਚਲਾਉਂਦੇ ਹਨ। ਮਿਸਟਰ ਬਾਠ ਨਾਲੇ ਡਾਕਟਰੀ ਦੀ ਪ੍ਰੈਕਟਿਸ ਵੀ
ਕਰਦੇ ਹਨ। ਉਹਨਾਂ ਸਾਨੂੰ ਦੱਸਿਆ ਕਿ ਉਹ ਜੱਟਾਂ ਤੋਂ ਕ੍ਰਿਸ਼ਚੀਅਨ ਬਣ ਗਏ। ਅਸੀਂ ਪੁਛਿਆ ਕਿ ਤੁਸੀਂ
ਦਵਾਈ ਕਿਉਂ ਵਰਤ ਰਹੇ ਹੋ ਜਦ ਕਿ ਪਾਦਰੀ ਸਾਹਿਬ ਤਾਂ ਦੁਆ ਨਾਲ ਲੋਕਾਂ ਨੂੰ ਠੀਕ ਕਰਨ ਦਾ ਦਾਅਵਾ
ਕਰਦੇ ਹਨ। ਬਾਠ ਨੇ ਕਿਹਾ ਕਿ ਉਹ ਅਜਿਹਾ ਕੋਈ ਦਾਅਵਾ ਨਹੀਂ ਕਰਦੇ। ਤੇ ਸਾਅਈ ਦੀਆਂ ਦੂਸਰੀਆਂ
ਜਥੇਬੰਦੀਆਂ ਜਿਵੇਂ ਕਿ ਸਾਲਵੇਸ਼ਨ ਆਰਮੀ ਜਾਂ ਮੈਥੇਡਿਸਟ ਚਰਚ ਵਾਲੇ ਅਜਿਹੇ ਪਾਖੰਡ ਕਰਦੇ ਹਨ। ਬਾਠ
ਖੁਦ ਕੈਥੋਲਿਕ ਮਿਸ਼ਨਰੀ ਹਨ। ਗੱਲਾਂ ਬਾਤਾਂ ਵਿੱਚ ਉਹਨਾਂ ਨੇ ਮੰਨਿਆ ਹਾਂ ਅਸੀਂ ਵੀ ਜੈਤੂਨ ਦਾ ਤੇਲ
ਮਾਲਸ਼ ਆਦਿ ਲਈ ਦਿੰਦੇ ਹਾਂ। ਨਾਲ ਹੀ ਕਿਹਾ ਕਿ ਸਿੱਖ ਵੀ ਤਾਂ ਅੰਮ੍ਰਿਤ ਤਿਆਰ ਕਰਦੇ ਹਨ। ਇਸੇ ਤਰ੍ਹਾਂ
ਅਸੀਂ ਵੀ ਦੁਆਵਾਂ ਕਰਕੇ ਸ਼ਬਦ ਪੜ੍ਹ ਕੇ ਤੇਲ ਤਿਆਰ ਕਰਦੇ ਹਾਂ।
ਬਾਠ ਸਾਹਿਬ ਦੇ ਅੱਠ ਭਰਾ ਹਨ ਤੇ ਅੱਠੇ ਕ੍ਰਿਸ਼ਚੀਅਨਾਂ ਵੱਲ ਵਿਆਹੇ ਹੋਏ ਹਨ। ਇਹ ਬਹੁਜਨ ਸਮਾਜ ਪਾਰਟੀ
ਦੇ ਪੁਰਾਣੇ ਬਲਾਕ ਪ੍ਰਧਾਨ ਹਨ। ਮੈਂ ਖੁਦ ਦੇਖਿਆ ਕਿ ਉਹ ਹਰ ਦੁਖਿਆਰੇ ਦਾ ਦਰਦ ਧਿਆਨ ਨਾਲ ਸੁਣਦੇ
ਸਨ ਤੇ ਚਾਹੇ ਪੁਲਿਸ ਕੇਸ ਹੋਵੇ ਜਾਂ ਬਿਜਲੀ ਮਹਿਕਮਾਂ ਜਾਂ ਹਸਪਤਾਲ ਉਹ ਹਰ ਆਏ ਦੀ ਮਦਦ ਕਰ ਰਹੇ ਸਨ।
ਅਜਿਹੇ ਲੋਕਾਂ ਦੀ ਵਜਾਹ ਨਾਲ ਤਾਂ ਕੋਈ ਵੀ ਧਰਮ ਫੁਲੇਗਾ ਤੇ ਫਲੇਗਾ।
ਨਾਗ ਕਲਾਂ- ਵਾਪਸੀ ਤੇ ਅਸੀਂ ਨਾਗ ਕਲਾਂ ਰੁਕੇ ਜਿੱਥੇ ਕ੍ਰਿਸ਼ਚੀਅਨਾਂ ਫਰੰਟ ਦੇ ਮੀਤ ਪ੍ਰਧਾਨ ਨੂੰ
ਮਿਲੇ ਉਹਨਾਂ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਮਜ੍ਹਬੀ ਪੁਰਾਣੇ ਕ੍ਰਿਸ਼ਚੀਅਨ ਹਨ ਉਹਨਾਂ ਇਨਕਾਰ ਕੀਤਾ
ਕਿ ਅਸੀਂ ਲੋਕਾਂ ਨੂੰ ਲਾਲਚ ਦੇ ਕੇ ਸਾਅਈ ਬਣਾ ਰਹੇ ਹਨ। ਜੇਕਰ ਦੁਆ ਨਾਲ ਕਿਸੇ ਨੂੰ ਫਾਇਦਾ ਹੁੰਦਾ
ਹੈ ਤਾਂ ਇਸ ਵਿੱਚ ਸਾਅਈਆਂ ਦਾ ਕੀ ਕਸੂਰ ?
ਅੰਮ੍ਰਿਤਸਰ ਵਿਖੇ ਸਬੱਬੀਂ ਇੱਕ ਮਜ੍ਹਬੀ ਗੁਰਨਾਮ ਸਿੰਘ ਵਲਦ ਕਰਤਾਰ ਸਿੰਘ ਪਿੰਡ ਖਤੀਬ ਹਾਲ ਫੈਜਪੁਰਾ
ਬਟਾਲਾ ਵਿਖੇ ਸੇਵਾ ਕਰਦੇ ਹਨ ਉਹਨਾਂ ਦੱਸਿਆ ਕਿ ਮੈਨੂੰ ਵੀ ਪਾਦਰੀਆਂ ਕਿਹਾ ਸੀ ਕਿ ਸਾਅਈ ਬਣ ਜਾਓ
ਤੁਹਾਨੂੰ ਅੱਛੀ ਤਨਖਾਹ, ਮਕਾਨ, ਵਰਦੀ ਤੇ ਮੋਟਰ ਸਾਈਕਲ ਮਿਲੇਗਾ। ਅੱਗੇ ਕਿਹਾ ਕਿ ਮੈਂ ਉਹਨਾਂ ਨੂੰ
ਗਾਲਾਂ ਕੱਢੀਆਂ। ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਵੇਂ ਛੱਡ ਸਕਦਾ ਹਾਂ ਜਿਸਨੇ ਅਪਣਾ ਸਭ ਕੁੱਝ
ਗਰੀਬਾਂ ਲਈ ਕੁਰਬਾਨ ਕੀਤਾ ਸੀ।
ਅੰਮ੍ਰਿਤਸਰ ਹੀ ਫਿਰ ਮੈਨੂੰ ਦੱਸਿਆ ਗਿਆ ਕਿ ਕੋਰਟ ਰੋਡ ਤੇ ਐਨਮ ਸਿਨੇਮਾ ਪਿੱਛੇ ਇੱਕ ਗਿਰਜਾ ਹੈ
ਜਿੱਥੇ ਧਰਮ ਤਬਦੀਲੀ ਜੋਰਾਂ ਤੇ ਹੈ। ਐਤਵਾਰ 23 ਸਤੰਬਰ ਨੂੰ ਫਿਰ ਜਦ ਅਸੀਂ ਉੱਥੇ ਨਜਲ;ਕ ਙੀਚਗਫੀ ਰ
ਿਭਰਦ ਪਹੁੰਚੇ ਤਾਂ ਕੋਈ 350 ਲੋਕਾਂ ਦਾ ਇਕੱਠ ਵੇਖਿਆ। ਹਾਲਾਂ ਨਾਲ ਹੀ ਬੜੇ ਵਧੀਆ ਤੇ ਖੁੱਲੇ ਗਿਰਜੇ
ਕੋਰਟ ਰੋਡ ਤੇ ਕਵੀਨਜ ਰੋਡ ਤੇ ਮੌਜੂਦ ਹਨ। ਪਰ ਇਹ ਇਕੱਠ ਤੰਬੂ ਕਨਾਤ ‘ਚ ਸੀ।
ਜਦ ਅਸੀਂ ਪਹੁੰਚੇ ਤੇ ਪਰੋਗਰਾਮ ਪਹਿਲਾਂ ਤੋਂ ਹੀ ਜਾਰੀ ਸੀ। ਇੱਕ 18 ਕੁ ਸਾਲ ਦੀ ਕੁੜੀ ਉੱਠੀ ਤੇ
ਬੋਲਣਾ ਸ਼ੁਰੂ ਕਰ ਦਿੱਤਾ ਕਿ ਕਿਵੇਂ ਸਾਅਈ ਬਣਨ ਉਪਰੰਤ ਕਿਵੇਂ ਉਸ ਤਬਦੀਲੀਆਂ ਅਨੁਭਵ ਕੀਤੀਆਂ ਹਨ।
ਉਸਦੇ ਪਿਤਾ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਹੈ। ਉਹ ਪਿਤਾ ਜੋ ਉਸ ਨੂੰ, ਹਿੰਦੂ ਲੜਕੀ ਨੂੰ ਗਿਰਜੇ
ਆਉਣ ਤੋਂ ਰੋਕਦਾ ਸੀ ਅੱਜ ਕੱਲ ਖੁਦ ਆਉਂਦਾ ਹੈ।
ਇੱਕ ਦੂਸਰੀ ਪ ਕੁ ਸਾਲ ਦੀ ਉੱਠੀ ਤੇ ਦਸਿਆ ਸੁ ਕਿ ਕਿਵੇਟ ਜੀਸਸ ਨੇ ਉਸਨੂੰ ਐਕਸੀਡੈਂਟ ਤੋਂ ਬਚਾਇਆ
ਜਦ ਉਹਨਾਂ ਦੇ ਰਿਕਸ਼ੇ ਨੂੰ ਕਾਰ ਵਜਦੀ ਵਜਦੀ ਬਚੀ। ਹਰ ਕੋਈ ਅਪਣਾ ਤਜਰਬਾ ਦੱਸ ਰਿਹਾ ਸੀ। ਪਰੋਗਰਾਮ
ਤੋਂ ਬਾਦ ਜਦ ਅਸੀਂ ਗੱਲਾਂ ਕਰ ਰਹੇ ਸੀ ਤਾਂ ਸਾਨੂੰ ਸੱਜਣ ਮਸੀਹ (ਪੁਰਾਣਾ ਨਾਂ ਗੱਜਣ ਸਿੰਘ ਫੌਜੀ
ਪਿੰਡ ਅਟਾਰੀ) ਮਿਲਿਆ ਤੇ ਫਰਮਾਉਣ ਲੱਗਾ ਕਿ ਉਸ ਦੀ ਘਰ ਦੀ ਬਾਂਹ ਸੜ ਗਈ ਸੀ ਤੇ ਬਾਦ ਵਿੱਚ ਠੀਕ
ਹੋਣ ਉਪਰੰਤ ਚਮੜੀ ਵੱਖੀ ਨਾਲ ਜੁੜ ਚੁੱਕੀ ਸੀ। ਡਾਕਟਰ 25000 ੍ਰੁਪਏ ਆਪਰੇਸ਼ਨ ਦੇ ਮੰਗਦੇ ਸਨ। ਇੱਥੇ
ਆਏ ਤਾਂ ਬੇਬੀ ਵਰਗੀਜ ਪਾਦਰੀ ਨੇ ਖੁਦਾ ਦਾ ਨਾਂ ਲਿਆ ਤੇ ਬਾਂਹ ਖਿੱਚ ਕੇ ਅਲੱਗ ਕਰ ਦਿੱਤੀ। ਅਸੀਂ
ਪੁੱਛਿਆ ਕਿ ਖਿਚਣ ਨਾਲ ਜਿਹੜਾ ਲਹੂ ਨਿਕਲਿਆ ਉਹ ਕਿਵੇਂ ਕਾਬੂ ਕੀਤਾ ? ਉਸ ਕਿਹਾ ਕਿ ਖੂਨ ਨਿਕਲਿਆ
ਹੀ ਨਹੀਂ। ਉਸਦੀਆਂ ਗੱਲਾਂ ਸਾਨੂੰ ਸੱਚ ਨਾਂ ਲੱਗੀਆਂ। ਕਿਉਂਕਿ ਇਹੋ ਜਿਹੇ ਅਪਰੇਸ਼ਨ ਦੇ ਡਾਰਟਰਾਂ ਉਸ
ਗਰੀਬ ਕੋਲੋਂ ਕਦੀ ਵੀ ਐਡੀ ਰਕਮ ਨਹੀਂ ਮੰਗੀ ਹੋਵੇਗੀ। ਫਿਰ ਉਥੇ ਜਿਨੇ ਵੀ ਬੋਲ ਰਹੇ ਸਨ ਸਭ
ਪਰੋਫੈਸ਼ਨਲ (ਜਿੰਨ੍ਹਾਂ ਬੋਲਣ ਦੀ ਟਰੇਨਿੰਗ ਦਿੱਤੀ ਹੋਵੇ ਲੱਗਦੇ ਸਨ। ਕਿਉਂਕਿ ਹਰ ਕੋਈ ਸਿੱਧਾ ਹੀ
ਉੱਠ ਕੇ ਸਟੇਰ ਤੇ ਬੋਲ ਨਹੀਂ ਸਕਦਾ। ਇਹ ਸਭ ਚਮਤਕਾਰਾਂ ਦੀਆਂ ਗੱਲਾਂ ਹੀ ਕਰ ਰਹੇ ਸਨ। ਸਿੱਖੀ
ਚਮਤਕਾਰ ਜਾਂ ਕਰਾਮਾਤ ਦਿਖਾਉਣ ਨੂੰ ਕਹਿਰ ਮੰਨਦੀ ਹੈ ਤੇ ਰੱਬ ਦੀ ਬਰਾਬਰੀ ਕਰਨਾ ਕਿਹਾ ਗਿਆ ਹੈ ਇਸਨੂੰ।
ਤੱਜਰਬਿਆਂ ਦੇ ਦੌਰ ਉਪਰੰਤ ਬੇਬੀ ਵਰਗੀਜ ਉੱਠੇ ਤੇ ਪ੍ਰਭੂ ਦਾ ਗੁਣ ਗਾਣ ਕੀਤਾ। ਫਿਰ ਸਾਰੇ ਇਕੱਠੇ
ਗਾਉਣ ਲੱਗ ਪਏ। ਇਹ ਪ੍ਰੇਮ ਭਰੇ ਗੀਤ ਅੱਛੇ ਤਾਂ ਲੱਗੇ ਪਰ ਜਲਦੀ ਹੀ ਇਸ ਵਿਚ ਲਗ ਪਗ ਦਰਜਨ ਕੁ ਬੰਦੇ
ਕੰਬਣ ਲੱਗ ਪਏ ਜਿਵੇਂ ਮਿਰਗੀ ਦਾ ਦੌਰਾ ਪਿਆ ਹੁੰਦਾ ਹੈ। ਕਈਆਂ ਨੇ ਹੱਥ ਤਾਹ ਨੂੰ ਕੀਤੇ ਹੀ ਕੰਭੀ
ਜਾ ਰਹੇ ਸਨ। ਬੇਬੀ ਵਰਗੀਜ ਖੁਦ ਵੀ ਅੱਤ ਦੇ ਜੋਸ਼ ਵਿੱਚ ਨਜਰ ਆ ਰਹੇ ਸਨ। ਕਈ ਵਾਰ ਉਤਾਹ ਨੂੰ
ਬੁੜਕਣੀਆਂ ਮਾਰ ਰਹੇ ਸਨ।
ਇੱਕ ਹੋਰ ਪਾਦਰੀ ਉੱਠੇ। ਬੋਲੀ ਤੋਂ ਉਹ ਵੀ ਬੇਬੀ ਵਾਂਗ ਕੇਰਲ ਨਿਵਾਸੀ ਹੀ ਲੱਗ ਰਿਹਾ ਸੀ। ਬਾਈਬਲ
ਦਾ ਪਾਠ ਕੀਤਾ। ਵਿਚੇ ਹੀ ਹੱਲੇਲੀਆ ਹੱਲੇਲੀਆ ਸ਼ਬਦ ਦਾ ਉਚਾਰਣ ਕਰਦੇ ਸਨ। ਉਸ ਜੋਰ ਇਹ ਵੀ ਦਿੱਤਾ ਕਿ
ਲੋਕ ਦਸਵੰਧ ਕੱਢਣ। ਉਸ ਵਾਕਿਆ ਵੀ ਸੁਣਾਇਆ ਕਿ ਕਿਵੇਂ ਇੱਕ ਕਾਰਖਾਨੇ ਦਾ ਵਰਕਰ ਜੋ ਦਸਵੱਧ ਕੱਢਦਾ
ਸੀ ਇੱਕ ਦਿਨ ਕੋਲਗੇਟ ਕੰਪਨੀ ਦਾ ਮਾਲਕ ਬਣ ਗਿਆ।
ਬੇਬੀ ਇੱਕ ਵਾਰ ਫਿਰ ਉੱਠਿਆ ਤੇ ਲੈਕਚਰ ਦਿੱਤਾ। ਉਹ ਬਾਰ ਬਾਰ ਇਹ ਕਹਿ ਰਿਹਾ ਸੀ ਕਿ ਜੀਸਸ ਵੱਡਾ
ਗੁਰੂ ਹੈ ਜਾਂ ਫਿਰ ਗੁਰੂਆਂ ਦਾ ਵੀ ਗੁਰੂ ਹੈ। ਉਸਦੀ ਇਸ ਦਾਵੇ ਤੋ ਲਗ ਰਿਹਾ ਸੀ ਕਿ ਪ੍ਰਚਾਰ ਵਿੱਚ
ਵੱਡਾ ਨਿਸ਼ਾਨਾ ਸਿੱਖੀ ਹੀ ਹੈ। ਉਸ ਹਫਤੇ ਦੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਕਿ ਫਲਾਨੇ ਦਿਨ ਫਲਾਨੇ
ਦੇ ਘਰ ਦੁਆ ਹੋਵੇਗੀ ਤੇ ਫਲਾਨੇ ਦਿਨ ਫਲਾਨੇ ਦੇ ਘਰ। ਇਨ੍ਹਾਂ ਮੁਤਾਬਿਕ ਬਹੁਤੇ ਐਲਾਨੇ ਗਏ ਨਾਂ
ਸਿੱਖਾਂ ਦੇ ਹੀ ਸਨ। ਰਾਮ ਸਿੰਘ ਛੇਹਰਟਾ, ਦਲਬੀਰ ਸਿੰਘ ਮੇਹਰਬਾਨਪੁਰਾ। ਕਾਰਜ ਸਿੰਘ ਚੀਚਾ ਭਕਨਾ।
ਫਿਰ ਉਹਨਾਂ ਐਲਾਨ ਕੀਤਾ ਕਿ ਜਿੰਨ੍ਹਾਂ ਦੁਆ ਕਰਾਉਣੀ ਹੈ ਚਰਚ ਅੰਦਰ ਆ ਜਾਣ। ਦੋਨੋ ਕੇਰਲ ਵਾਸੀ
ਪਾਦਰੀ ਅੰਦਰ ਚਲੇ ਗਏ ਬਹੁਤੀਆਂ ਜਨਾਨੀਆਂ ਹੀ ਉੱਠੀਆਂ। ਅਸੀਂ ਵੀ ਬੇਨਤੀ ਕਰ ਕੇ ਚਲੇ ਗਏ ਅੰਦਰ।
ਪਾਦਰੀ ਇਹ ਸ਼ੋਅ ਕਰ ਰਹੇ ਸਨ ਕਿ ਉਹ ਪੁਰੇ ਵਿਸਮਾਦ ਵਾਲੀ ਮਸਤੀ ਵਿੱਚ ਹਨ। ਮਰੀਜ ਦੇ ਸਿਰ ਤੇ ਹੱਥ
ਰੱਖ ਕੇ ਕੁੱਝ ਬੁੜਬੁੜਾਉਂਦੇ ਸਨ। ਇੱਕ ਮਰੀਜ ਤੇ ਮਸਾਂ 15-20 ਸਕਿੰਟ ਹੀ ਲਾਉਂਦੇ ਸਨ।
ਜੋ ਜੁਗਾਂ ਜੁਗਾਂਤਰਾਂ ਤੋਂ ਜੁਲਮ ਝੱਲਦੇ ਆ ਰਏ ਨੇ
ਾਂਹੋ ਸੳਾ ਪੲਰਸੲਚੁਟੋਿਨ ਡਰੋਮ ਟਮਿੲਸ ਮਿਮੲਮੋਰੳਿਲ
ਪਿੰਡ ਦਾਲਮ ਨੇੜੇ ਛੀਨਾ ਦੇ ਪੱਕੇ ਬਣ ਚੁੱਕੇ ਈਸਾਈ।
ਪਿੰਡ ਕੋਟ ਧਰਮ ਚੰਦ ਕਲਾਂ ਝਬਾਲ ਨੇੜੇ ਦੇ ਨਵੇਂ ਬਣੇ ਈਸਾਈ
ਮਹਿੰਦਰ ਸਿੰਘ ਪਿੰਡ ਹਰਸ਼ਾ ਛੀਨਾ ਆਪਣੇ ਟੱਬਰ ਨਾਲ। ਮਹਿੰਦਰ ਨੇ ਬੜੀ ਜਨਤਾ ਈਸਾਈਆਂ ਵੱਲ ਤੋਰ ਦਿੱਤੀ
ਹੈ। ਆਪਣੇ ਮੁੰਡੇ ਨੂੰ ਸਾਅਈਆਂ ਕੋਲੋ ਨੌਕਰੀ ਵੀ ਦੁਆ ਲਈ ਹੈ।
ਪਿੰਡ ਉੱਚਾ ਕੀਲਾ ਛੀਨਾ- ਇਹਨਾਂ ਵਿੱਚੋਂ ਅੱਧ ਪੱਚਦੇ ਈਸਾਈ ਬਣ ਚੁੱਕੇ ਹਨ ਬਾਕੀ ਬਨਣ ਨੂੰ ਤਿਆਰ
ਹਨ।
ਮ+ ਡਾ . ਜਗਦੀਸ਼ ਬਾਠ, ਜਾਤ ਦਾ ਜੱਟ ਹਾਂ। ਈਸਾਈ ਬਣ ਚੁੱਕਾ ਹਾਂ ਤੇ ਕਈਆਂ ਨੂੰ ਬਣਾ ਰਿਹਾ ਹਾਂ।
‘‘ਹਾਂ ਪੀ ਲਈਦੀ ਹੈ। ਸਾਡੀਆਂ ਜਨਾਨੀਆਂ ਨੇ ਵੀ ਗਿਰਜੇ ਜਾਣਾ ਸ਼ੁਰੂ ਕਰ ਦਿੱਤਾ ਹੈ ਪਰ ਅਸੀਂ ਤਾਂ
ਛੀਂਬੇ ਹਾਂ।’’ ਇਹ ਮੋਹਨ ਸਿੰਘ ਹਨ, ਫਤਿਹਗੜ੍ਹ ਚੂੜੀਆਂ ਦੇ।
mwJy dy mjHbIAW nUM DVw DV
swAeI bxwieAw jw irhw hY
|