|
ਹੁਣ ਸਿੱਖਾਂ ਨੇ ਜਨੇਊ ਪਾਉਣਾ ਸ਼ੁਰੂ
ਕੀਤਾ
Infiltration of Brahminism
SIKHS BEGIN TO WEAR HINDU SACRED THREAD
ਗੁਰੂ ਸਾਹਬ ਨੇ ਸਿੱਖਾਂ ਨੂੰ ਹਿਦਾਇਤ ਕੀਤੀ ਸੀ ਕਿ ਆਪਣੇ ਬਚਾਅ ਖਾਤਰ ਕਿਰਪਾਣ ਕੋਲ ਰੱਖਣ, ਕਮ ਸੇ
ਕਮ ਛੋਟੀ ਕਿਰਪਾਨ ਤੇ ਹਰ ਵਕਤ ਕੋਲ ਹੋਣੀ ਚਾਹੀਦੀ ਹੈ। ਇਨ੍ਹਾਂ ਸੁਖ ਰਹਿਣੇ ਸਿੱਖਾਂ ਨੇ ਅਖੌਤੀ
ਸੰਤਾਂ ਮਹੰਤਾਂ ਦੇ ਅਸਰ ਹੇਠ ਅੱਜ ਰੱਸੀ ਨਾਲ ਇਕ ਦੋ ਕੁ ਇੰਚ ਦੀ ਨਿਸ਼ਾਨੀ ਮਾਤ੍ਰ ਕਿਰਪਾਨ ਪਾਉਣੀ
ਸ਼ੁਰੂ ਕਰ ਦਿੱਤੀ ਹੈ। ਸਾਡੇ ਲਿਖਾਰੀ ਗੁਰਪ੍ਰਤਾਪ ਸਿੰਘ ਟਿੱਕਾ ਦੀ ਇਹ ਰਹਿ ਹੈ ਅਜਿਹੀ ਨਿਸ਼ਾਨੀ
ਮਾਤ੍ਰ ਰਸਮੀ ਕਿਰਪਾਨ ਜੰਝੂ ਪਾਉਣ ਤੁਲ ਹੈ ਤੇ ਇਸ ਨਾਲੋ ਤਾਂ ਨਾ ਪਾਉਣੀ ਬਹਿਤਰ।
ਗੁਰਬਾਣੀ ਵਿੱਚ ਜਿਨ੍ਹਾਂ ਕਰਮ ਕਾਂਡਾਂ ਦਾ ਖੰਡਨ ਕੀਤਾ ਹੈ, ਉਨਾਂ ਸ਼ਾਇਦ ਹੋਰ ਬੁਰਾਈ ਦਾ ਨਹੀਂ।
ਕਰਮ ਕਾਂਡ ਦਾ ਮਤਲਬ ਹੈ ਕੋਈ ਰਸਮ ਕਰਨੀ, ਵਿਖਾਵਾ ਕਰਨਾ। ਇਸੇ ਕਰਕੇ ਖਾਸ ਕਿਸਮ ਦੇ ਕੱਪੜੇ ਪਾਉਣੇਂ
-ਜਿਵੇਂ ਭਗਵੇਂ ਕੱਪੜੇ ਪਾਉਣਾ, ਪਿੰਡੇ ਤੇ ਸਵਾਹ ਮਲਨੀ ਆਦਿ ਨੂੰ ਪਖੰਡ ਦੱਸਿਆ ਹੈ। ਸਿੱਖ ਧਰਮ
ਵਿੱਚ ਜੋ ਪਿਛਲੀ ਅੱਧੀ ਸਦੀ ਤੋਂ ਗਿਰਾਵਟ ਆਈ ਹੈ ਪਹਿਲਾਂ ਕਦੀ ਨਹੀਂ ਸੀ। ਅੱਜ ਆਪਣੇ ਆਪ ਨੂੰ
ਧਾਰਮਿਕ ਬੰਦੇ ਅਖਵਾਉਣ ਵਾਲੇ ਸੰਤ ਮਹਾਪੁਰਖਾਂ ਨੇ ਵੀ ਭਗਵਿਆਂ ਦੀ ਥਾਂ ਚਿੱਟੇ ਕੱਪੜੇ ਪਾਉਣੇ ਸ਼ੁਰੂ
ਕਰ ਦਿੱਤੇ ਹਨ। ਗੁਰਦੁਆਰਿਆਂ ਵਿੱਚ ਵੀ ਕਰਮ ਕਾਂਡ ਵੱਧ ਗਏ ਹਨ।
ਪੁਰਾਤਨ ਭਾਰਤੀ ਸਮਾਜ ਸ਼ੂਦਰਾਂ ਨੂੰ ਹਥਿਆਰ ਰੱਖਣ ਦੀ ਇਜਾਜਤ ਨਹੀਂ ਦਿੰਦਾ। ਗੁਰੂ ਗੋਬਿੰਦ ਸਿੰਘ ਜੀ
ਨੇ ਤਾਂ ਅੱਜ ਤੋਂ 300 ਵਰ੍ਹੇ ਪਹਿਲਾਂ ਭਾਰਤੀ ਸਮਾਜ ਵਿੱਚ ਇਨਕਲਾਬ ਲੈ ਆਉਂਦਾ ਜਦੋਂ ਉਹਨਾਂ ਨੇ
ਸਿੱਖਾਂ ਵਾਸਤੇ ਸ਼ਾਸਤਰ ਰੱਖਣੇ ਜਰੂਰੀ ਕਰ ਦਿੱਤੇ। ਪ੍ਰਸਿੱਧ ਇਤਹਾਸਿਕ ਯਾਤਰੀ ਅਲਬੂਰਨੀ ਜੋ ਭਾਰਤ
ਆਇਆ, ਲਿਖਦਾ ਹੈ ਕਿ ਬਹੁਤੇ ਹਿੰਦੂ ਵਾਲ ਨਹੀਂ ਕਟਾਉਂਦੇ। ਗੁਰੂ ਸਾਹਿਬ ਦੇ ਵੇਲੇ ਜਦੋਂ ਹਜਾਮਤ ਦਾ
ਫੈਸ਼ਨ ਜੋਰ ਫੜ ਰਿਹਾ ਸੀ ਤਾਂ ਗੁਰੂ ਸਾਹਿਬ ਨੇ ਵਾਲ ਕੱਟਣ ਤੇ ਪਾਬੰਦੀ ਲਾ ਦਿੱਤੀ। ਨਾਲ ਸਫਾਈ ਵਾਸਤੇ
ਕੰਘਾ ਜਰੂਰੀ ਕਰ ਦਿੱਤਾ। ਲੋਕੀ ਪਹਰਾਵੇ ਪ੍ਰਤੀ ਲਾਪਰਵਾਹ ਸਨ ਉਹ ਲੂੰਗੀਆਂ, ਧੋਤੀਆਂ ਤੇ ਲੰਗੋਟ
ਪਾਉਂਦੇਂ ਸਨ। ਗੁਰੂ ਸਾਹਿਬ ਨੇ ਅਜਿਹਾ ਲੰਗੋਟ (ਕਛਿਹਰਾ) ਪਾਉਣਾ ਜਰੂਰੀ ਕਰ ਦਿੱਤਾ ਜੋ ਪੂਰੀ ਤਰ੍ਹਾਂ
ਨੰਗੇਜ ਢੱਕਦਾ ਸੀ, ਤੇ ਉਹ ਤੁਰਨ ਫਿਰਨ ਵੇਲੇ ਵੀ ਮਕਬੂਲ ਸੀ। ਇਸੇ ਪ੍ਰਕਾਰ ਕੜੇ ਦਾ ਵੀ ਕੋਈ ਮਹੱਤਵ
ਹੋਵੇਗਾ। ਤੇ ਸਾਹਿਬ ਨੇ ਇਹ ਪੰਜ ਚੀਜਾਂ ਤਾਂ ਹਰ ਖਾਲਸੇ ਵਾਸਤੇ ਜਰੂਰੀ ਕਰ ਦਿੱਤੀਆਂ ਅਤੇ ਅੰਮ੍ਰਿਤ
ਛੱਕਣ ਵੇਲੇ ਇਨ੍ਹਾਂ ਦੀ ਰਹਿਤ ਜਰੂਰੀ ਕਰਾਰ ਦਿੱਤੀ ਗਈ। ਜਾਰੀ ਕੀਤੇ ਹੁਕਮਨਾਮਿਆਂ ਵਿੱਚ ਵੀ ਗੁਰੂ
ਸਾਹਿਬ ਸੰਗਤਾਂ ਨੂੰ ਇਹ ਹੁਕਮ ਕਰਦੇ ਹਨ ਕਿ ਮੇਰੇ ਪਾਸ ਹਥਿਆਰ ਬੰਨ ਕੇ ਆਉਣਾ। ਭਾਈ ਨੰਦ ਲਾਲ ਨੂੰ
ਕਿਤੇ ਉਪਦੇਸ਼ ਵਿੱਚ ਵੀ ਲਿਖਿਆ ਹੈ
‘‘ਖਾਲਸਾ ਸੋਇ ਸ਼ਸਤਰ ਕਿਉ ਧਾਰੈ’’
ਸਾਰੇ ਰਹਿਤਨਾਮੇ ਵਿੱਚ ਕਿਰਪਾਨ ਪਹਿਨਣ ਤੇ ਜੋਰ ਦਿੱਤਾ ਹੈ।
‘‘ਕਛ ਕਿਰਪਾਨ ਨ ਕਬਹੂੰ ਤਿਆਗੇ।
ਸਨਮੁਖ ਲਰੈ ਨ ਰਣ ਤੇ ਭਾਗੈ’’
ਛੋਟੀ ਕਿਰਪਾਨ ਜੋ ਪਹਿਨਵੀ ਹੈ, ਉਹ ਵੀ ਕੋਈ ਸਿਰਫ ਨਿਸ਼ਾਨੀ ਮਾਤਰ ਨਹੀਂ ਹੋਣੀ ਚਾਹੀਦੀ। ਬਹੁਤੇ
ਰਹਿਤਨਾਮਿਆਂ ਵਿੱਚ ਛੋਟੀ ਕਿਰਪਾਨ ਨੂੰ ਕਰਦ ਕਹਿ ਕੇ ਲਿਖਿਆ ਹੈ। ਨਾਲ ਇਹ ਵੀ ਸੱਪਸ਼ਟ ਕੀਤਾ ਜਾਵੇ
ਕਿ ਸ਼ਾਸਤਰ ਰੱਖਿਆ ਵਾਸਤੇ ਹਨ ਨਾਂ ਕਿ ਕਿਸੇ ਤੇ ਹਮਲੇ ਵਾਸਤੇ, ਕਿਉਂਕਿ ਰਹਿਤ ਮਰਿਆਦਾ ਵਿੱਚ ਲਿਖਿਆ
ਗਿਆ ਹੈ ਕਿ ਪੰਜੇ ਕਕਾਰ ਹਰ ਵੇਲੇ ਹਾਜ਼ਿਰ ਰਹਿਣੇ ਚਾਹੀਦੇ ਹਨ। ਤੁਸੀਂ ਕੇਸ ਨਹੀਂ ਕਟਵਾ ਸਕਦੇ, ਕੰਘਾ
ਦੋ ਤਿੰਨ ਵੇਲੇ ਕਰਨਾ ਹੈ। ਸੁੱਤਿਆਂ ਪਿਆ ਜੇ ਕੰਘਾ ਕੇਸਾਂ ਵਿੱਚ ਨਹੀਂ ਰਿਹਾ ਤਾਂ ਕੋਈ ਕੁਰਹਿਤ ਨਹੀਂ
ਹੋ ਗਈ। ਤੁਸੀਂ ਨੰਗੇ ਨਹੀਂ ਰਹਿਣਾ (ਕਛਿਹਰਾ)। ਕਿਰਪਾਨ ਹਰ ਵੇਲੇ ਮੌਜੂਦ ਹੋਣੀ ਚਾਹੀਦੀ ਹੈ। ਜੋ
ਲੋਕ ਆਪਣੇ ਨਾਲ ਰੱਖਦੇ ਹਨ ਤਾਂ ਉਹਨਾਂ ਨੂੰ ਪਤਾ ਹੈ ਕਿ ਉਹ ਕਿੰਨਾ ਲਾਹੇਵੰਦ ਤੇ ਕਾਰਗਰ ਹਥਿਆਰ
ਹੈ। ਕਮ ਸੇ ਕਮ ਇਹਨਾਂ ਸਤਰਾਂ ਦੇ ਲਿਖਾਰੀ ਨੇ ਤੇ ਜਿੰਦਗੀ ਵਿੱਚ ਕਈ ਵਾਰੀ ਇਹ ਮਹਿਸੂਸ ਕੀਤਾ ਹੈ
ਕਿ ਇਹ ਗੁਰੂ ਜੀ ਦੀ ਬੜੀ ਵੱਡੀ ਬਖਸ਼ਿਸ਼ ਹੈ। ਪਰ ਕਈ ਵਾਰ ਦਾਸ ਕਿਰਪਾਨ ਨੂੰ ਮਾਤਰ ਚਿੰਨ੍ਹ ਵਜੋਂ ਨਹੀਂ
ਪਹਿਨਦਾ। ਰਾਤ ਨੂੰ ਸੌਣ ਵੇਲੇ ਮੇਰੇ ਸਿਰਹਾਣੇ ਹੁੰਦੀ ਹੈ। ਕਈ ਵਾਰੀ ਮੈਨੂੰ ਦਿਨੇ ਵੀ ਉਤਾਰਨੀ ਪ+ਦੀ
ਹੈ। ਕਈ ਵਾਰੀ ਜਦੋਂ ਮ+ ਖੇਤਾਂ ਜਾਂ ਬਗੀਚੇ ਵਿੱਚ ਕਹੀ ਵਾਹੁੰਦਾ ਹਾਂ ਤਾਂ ਵੀ ਉਤਾਰ ਲੈਂਦਾ ਹਾਂ।
ਮ+ ਸਮਝਦਾ ਹਾਂ ਕਿ ਇੱਥੇ ਹੀ ਦਿੱਕਤ ਹੋਈ ਹੈ। ਬਹੁ..ਤੇ ਸਿੱਖ ਜੋ ਸਰੀਰਿਕ ਕੰਮ ਕਰਦੇ ਹਨ, ਉਹਨਾਂ
ਨੂੰ ਜਦੋਂ ਖਾਤਰੇ ਵਾਲੀ ਕਿਰਪਾਨ ਰੱਖਣ ਵਿੱਚ ਦਿੱਕਤ ਆਉਂਦੀ ਹੈ ਤਾਂ ਉਹਨਾਂ ਨੇ ਇੱਕ ਰੱਸੀ ਜਾਂ ਕਹੋ
ਮੋਟਾ ਧਾਗਾ ਪਾ ਲਿਆ ਹੈ ਜਿਸ ਨਾਲ ਇਕ ਦੋ ਇੰਚ ਲੰਮਾਈ ਵਾਲੀ ਕਿਰਪਾਨ ਬੰਨ ਲਈ ਹੈ ਜੋ ਕਿ ਮਾਤਰ ਇੱਕ
ਨਿਸ਼ਾਨ ਹੀ ਰਹਿ ਜਾਂਦੀ ਹੈ। ਇਸਦਾ ਉਪਯੋਗ ਕੁੱਝ ਵੀ ਨਹੀਂ ਸਗੋਂ ਹਾਸੇ ਦਾ ਕਾਰਨ ਬਣਦੀ ਹੈ। ਇਹ ਇੱਕ
ਸਿੱਖੀ ਨਾਲ ਮਜ਼ਾਕ ਜਿਹਾ ਬਣ ਜਾਂਦਾ ਹੈ ਖਾਸ ਕਰਕੇ ਜਦੋਂ ਕਿ ਗੁਰੂ ਸਾਹਿਬਾਨ ਕਰਮ ਕਾਂਡ ਨੂੰ ਹਰਗਿਜ਼
ਉਤਸ਼ਾਹ ਨਹੀਂ ਦਿੰਦੇ। ਕੋਈ ਵੀ ਨਹੀਂ ਦੱਸ ਸਕਦਾ ਕਿ ਇਹ ਧਾਗਾ ਜਿਹਾ ਇਸ ਤਰ੍ਹਾਂ ਕਹਿ ਲਓ ਕਿ ਜਨੇਊ
ਕਿਉਂ ਪਹਿਨਿਆ ਜਾਣ ਲੱਗ ਪਿਆ ਹੈ। ਗੁਰੂ ਨਾਨਕ ਸਾਹਬ ਨੇ ਤਾਂ ਜਨੇਊ ਪਾਉਣ ਤੋਂ ਸਾਫ ਇਨਕਾਰ ਕਰ
ਦਿੱਤਾ ਸੀ।
ਦਿਆ ਕਪਾਹ ਸੰਤੋਖ ਸੂਤੁ ਜਤੁ ਗੰਡੀ ਸਤੁ ਵੱਟ।
ਇਹ ਜਨੇਊ ਜੀਅ ਕਾ ਹੋਇ ਤਾਂ ਪਾਂਡੇ ਘੱਤੁ।
ਯਨਿ ਵਿਖਾਵਿਆਂ ਨਾਲੋ ਜਿੰਦਗੀ ‘ਚ ਚੰਗੇ ਅਸੂਲ ਜਿਵੇਂ ਸੱਚਾਈ, ਦਿਆ, ਧਰਮ ਅਤੇ ਸੰਞਮ ਜਰੂਰੀ ਹਨ।
ਸੋ ਗੁਰੂ ਦਾ ਸਿੱਖ ਪਾਖੰਡੀ ਤੇ ਭੇਖਦਾਰੀ ਨਹੀਂ ਹੋ ਸਕਦਾ। ਇਹ ਜਦ ਕਿ ਬਦਕਿਸਮਤੀ ਵਾਲੀ ਗੱਲ ਹੈ ਕਿ
ਜਨੇਊ ਵਾਕਰ ਰੱਸੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜੋ ਨਿਰਾ ਕਰਮਕਾਂਡ ਹੈ ਤੇ ਗੁਲਾਮੀ ਦੀ
ਨਿਸ਼ਾਨੀ ਹੈ। ਇਹ ਕਿੱਡੀ ਮਾੜੀ ਗੱਲ ਹੈ ਕਿ ਲੋਕ ਬਾਹਰ ਨਿਕਲਦੇ ਤੇ ਪਬਲਿਕ ਵਿੱਚ ਵਿਚਰਦੇ ਵੀ ਆਲਸ
ਵਿੱਚ ਆ ਗਏ ਹਨ। ਮੇਰੀ ਖੁਦ ਦੀ ਧਰਮ ਪਤਨੀ ਨੇ ਵੀ ਜਦੋਂ ਅਜਿਹੀ ਰੱਸੀ ਪਾ ਲਈ ਤਾਂ ਮੈਂ ਡਾਂਟ ਕੇ
ਲੁਹਾਈ। ਹੁਣ ਉਹ ਸਿਰਫ ਬਾਹਰ ਨਿਕਲਣ ਵੇਲੇ ਗਾਤਰੇ ਵਾਲੀ ਕਿਰਪਾਨ ਪਾਉਂਦੀ ਹੈ।
ਕਿਰਪਾਨ ਨਾ ਪਾਉਣਾ ਵੀ ਮਾੜੀ ਗੱਲ ਹੈ। ਪਰ ਉਸ ਤੋਂ ਵੀ ਮਾੜਾ ਹੈ ਜਨੇਊ ਵਾਕਰ ਜਾਂ ਨਿਸ਼ਾਨ ਮਾਤਰ
ਰੱਸੀ ਜਿਹੀ ਗਲ ਪਾਉਣਾ।
ਤੇ ਲਓ ਇੱਕ ਹੋਰ ਸਾਜਿਸ਼
ਗਾਤਰੇ ਵਾਲੀ ਕਿਰਪਾਨ ਦੀ ਹੋਈ ਨਸਬੰਦੀ
ਹੁਣ ਖੈਰ ਨਹੀਂ, ਮਨੂੰਵਾਦ ਸਿੱਖੀ ਦੇ ਪਿੱਛੇ ਹੱਥ ਧੋ ਕੇ ਪੈ ਗਿਆ ਹੈ। ਤੇ ਸਿੱਖੀ ਦੇ ਹਰ ਵਿਲੱਖਣ
ਸਿਧਾਂਤ ਦਾ ਬ੍ਰਹਮਣੀਕਰਨ ਕਰ ਰਿਹਾ ਹੈ। ਇਨ੍ਹਾਂ ਹੁਣ ਇਹ ਕੋਸ਼ਿਸ਼ ਕੀਤੀ ਹੈ ਕਿ ਕਿਰਪਾਨ ਦਾ ਇਸ ਤਰਾਂ
ਲਗੇ ਕਿ ਇਹ ਮਾਤ੍ਰ ਇੱਕ ਚਿੰਨ (ਨਿਸ਼ਾਨ) ਹੀ ਹੈ ਤੇ ਇਸਦੀ ਵਰਤੋਂ ਨਹੀਂ ਹੋ ਸਕਦੀ। ਇਨ੍ਹਾਂ ਮਿਲ
ਮਿਲਾ ਕੇ ਕਿਰਪਾਨ ਦੇ ਫਾਲੇ (ਅਗਲੇ ਹਿਸ) ਨੂੰ ਹੀ ਮੋੜ ਦਿੱਤਾ ਹੈ ਤਾਂ ਕਿ ਜਰੂਰਤ ਵੇਲੇ ਖਾਲਸਾ
ਆਤਮ ਰਖਿਆ ਖਾਤਰ ਵਰਤ ਨਾ ਸਕੇ।
ਅਸੀਂ ਇਸ ਸੰਬੰਧ ਵਿੱਚ ਕਿਰਪਾਨ ਦੇ ਇੱਕ ਕਾਰਖਾਨੇਦਾਰ ਨਾਲ ਗੱਲ ਕੀਤੀ ਉਸ ਦੱਸਿਆ ਕਿ ਇਹ ਇਸ ਕਰਕੇ
ਕਰੀਦਾ ਹੈ ਕਿ ਕਿਤੇ ਕੋਈ ਗੁੱਸੇ ਵਿੱਚ ਕਿਸੇ ਦਾ ਨੁਕਸਾਨ ਨਾ ਕਰ ਦੇਵੇ। ਇਸ ਕਰਕੇ ਧਾਰ ਵੀ ਨਹੀਂ
ਬਣਾਈ ਜਾ ਰਹੀ। ਇਨ੍ਹਾਂ ਕੋਲੋ ਬੰਦਾ ਪੁੱਛੇ ਕਿ ਫਿਰ ਤੁਸਾਂ ਹਥਿਆਰ ਬਣਾੳਣ ਦੇ ਕਾਰਖਾਨੇ ਲਾਣੇ ਹੀ
ਕਿਓ, ਜੇ ਗਾਂਧੀ ਦੇ ਹੀ ਪੁੱਤ ਬਣਨਾ ਸੀ ਤਾਂ। ਗਾਂਧੀਵਾਦੀਆਂ ਤਾਂ ਐਟਮ ਬੰਬ ਵੀ ਬਣਾ ਲਏ ਹਨ।
ਇਨ੍ਹਾਂ ਮੂਰਖ ਸਿੱਖਾਂ ਨੂੰ ਚਾਹੀਦੈ ਕਿ ਦੁਨੀਆਂ ਭਰ ਦੇ ਹਥਿਆਰਾਂ ਦੇ ਕਾਰਖਾਨੇਦਾਰਾਂ ਨੂੰ ਵੀ
ਅਜਿਹੀ ਹੀ ਸਲਾਹ ਦੇਣ। ਕਾਰਤੂਸ ਬਣਾਉਣ ਵਾਲਿਆਂ ਨੂੰ ਕਹਿਣ ਕਿ ਬਰੂਦ ਦੇ ਨਾਲ ਗੋਲੀ ਨਾਂ ਪਾਈ ਜਾਏ।
ਦੁੱਖ ਦੀ ਗੱਲ ਇਹ ਹੈ ਕਿ ਬ੍ਰਾਹਮਣਵਾਦ ਇਹ ਸਭ ਕੁੱਝ, ਸਿੱਖਾਂ ਦੇ ਜਰੀਏ ਹੀ ਕਰ ਰਿਹਾ ਹੈ। ਤੇ
ਮੰਨੂਵਾਦ ਦਾ ਸਭ ਤੋਂ ਵੱਡਾ ਹਥਿਆਰ ਹਨ ਅੱਜ ਸਿੱਖੀ ‘ਚ ਖੁੰਭਾਂ ਵਾਂਙੂ ਉਗੇ ਅਖੌਤੀ ਸੰਤ।
ਆਮ ਖਾਲਸਈ ਕਿਰਪਾਨ
ਨਸਬੰਦੀ ਹੋਈ ਕਿਰਪਾਨ
so gurU dw is`K pwKMfI qy
ByKdwrI nhIN ho skdw[ ieh jd ik bdiksmqI vwlI g`l hY ik jnyaU vwkr r`sIAW
pwauxIAW SurU kr id`qIAW hn[ jo inrw krmkWf hY qy gulwmI dI inSwnI hY[ ieh ik`fI
mwVI g`l hY ik lok bwhr inkldy qy pbilk iv`c ivcrdy vI Awls iv`c Aw gey hn[ myrI
Kud dI Drm pqnI ny vI jdoN AijhI r`sI pw leI qW mYN fWt ky luhweI[ hux auh isrP
bwhr inklx vyly gwqry vwlI ikrpwn pwauNdI hY[
ikrpwn nw pwauxw vI mwVI
g`l hY[ pr aus qoN vI mwVw hY jnyaU vwkr jW inSwn mwqr r`sI ijhI gl pwauxw[
|
qy lE ie`k hor swijS
gwqry vwlI ikrpwn dI hoeI
nsbMdI
hux KYr nhIN, mnMUvwd is`KI
dy ip`Cy h`Q Do ky pY igAw hY[ qy is`KI dy hr ivl`Kx isDWq dw bRhmxIkrn kr irhw
hY[ ienHW hux ieh koiSS kIqI hY ik ikrpwn dw ies qrW lgy ik ieh mwqR ie`k icMn (inSwn)
hI hY qy iesdI vrqoN nhIN ho skdI[ ienHW iml imlw ky ikrpwn dy Pwly (Agly ihs)
nUM hI moV id`qw hY qW ik jrUrq vyly Kwlsw Awqm riKAw Kwqr vrq nw sky[
AsIN ies sMbMD iv`c ikrpwn dy
ie`k kwrKwnydwr nwl g`l kIqI aus d`isAw ik ieh ies krky krIdw hY ik ikqy koeI
gu`sy iv`c iksy dw nukswn nw kr dyvy[ ies krky Dwr vI nhIN bxweI jw rhI[ ienHW
kolo bMdw pu`Cy ik iPr qusW hiQAwr bxwax dy kwrKwny lwxy hI ikE, jy gWDI dy hI
pu`q bxnw sI qW[ gWDIvwdIAW qW AYtm bMb vI bxw ley hn[
ienHW mUrK is`KW nUM cwhIdY
ik dunIAW Br dy hiQAwrW dy kwrKwnydwrW nUM vI AijhI hI slwh dyx[ kwrqUs bxwaux
vwilAW nUM kihx ik brUd dy nwl golI nW pweI jwey[ du`K dI g`l ieh hY ik
bRwhmxvwd ieh sB ku`J, is`KW dy jrIey hI kr irhw hY[ qy mMnUvwd dw sB qoN v`fw
hiQAwr hn A`j is`KI ‘c KuMBW vW|U augy AKOqI sMq[
|
|
| |
|
Awm KwlseI ikrpwn
|