Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਦੋਹਰਾ
‘ਰਾਜ ਕਰੇਗਾ ਖਾਲਸਾ’
ਗੁਰੂ ਸਾਹਿਬ ਦੀ ਹੀ ਰਚਨਾ ਹੈ

 

The Couplet Khalsa Shall Rule

was Duly Composed by Guru


ਸਿੱਖ ਸਵੇਰੇ ਸ਼ਾਮ ਆਪਣੀ ਅਰਦਾਸ ਤੋਂ ਬਾਅਦ ਜੋ ਦੋਹਰਾ
‘‘ਆਗਿਆ ਭਈ ਅਕਾਲ ਕੀ।
ਤਬੈ ਚਲਾਇਓ ਪੰਥ।।
ਸਭ ਸਿਖਨ ਕੋ ਹੁਕਮ ਹੈ।
ਗੁਰੂ ਮਾਨਯੋ ਗ੍ਰੰਥ।।
ਗੁਰੂ ਗ੍ਰੰਥ ਜੀ ਮਾਨਓ।
ਪ੍ਰਗਟ ਗੁਰਾਂ ਕੀ ਦੇਹੁ।।
ਜੋ ਪ੍ਰਭ ਕੋ ਮਿਲਬੋ ਚਹੈ।
ਖੋਜ ਸ਼ਬਦ ਮੇਂ ਲਹੁ।।
ਰਾਜ ਕਰੇਗਾ ਖਾਲਸਾ।
ਆਕੀ ਕਹੇ ਨਾ ਕੋਇ।।
ਖਵਾਰ ਹੋਇ ਸਭ ਮਿਲੇਗੇ।
ਬਚੇ ਸ਼ਰਨ ਜੋ ਹੋਇ।।’’
ਟਾਹਰਾ ਲਾ- ਲਾ ਕੇ ਪੜਦੇ ਨੇ, ਇਕ ਅਤਿਅੰਤ ਮਹੱਤਵ ਪੂਰਨ ਸੁਨੇਹਾ ਹੈ। ਜਿਸ ਵਿਚ ਸਿੱਖਾਂ ਦੇ ਮੌਜੂਦਾ ਗੁਰੂ ਤੇ ਖਾਲਸਾ ਦੀ ਰਾਜ ਕਰਨ ਦੀ ਇੱਛਾ ਜਾਹਿਰ ਹੁੰਦੀ ਹੈ।
ਸਿੱਖ ਰਾਜ ਦੇ ਖੁੱਸਣ ਤੋਂ ਲੈ ਕੇ ਅੱਜ ਤਕ, ਹੁਕਮਰਾਨਾਂ ਦੇ ਝੋਲੀ ਚੁੱਕ ਇਹ ਕੂੜ ਪ੍ਰਚਾਰ ਕਰਦੇ ਆ ਰਹੇ ਹਨ ਕਿ
‘ਇਹ ਦੋਹਿਰਾ ਕਿਸੇ ਗੁਰੂ ਦੀ ਰਚਨਾ ਨਹੀਂ ਹੈ ਤੇ ਇਹ ਤਾਂ ਮਿਸਲਾਂ ਦੇ ਸਮੇਂ ਤੋਂ ਹੀ ਹੋਂਦ ਵਿਚ ਆਇਆ ਹੈ’। ਪਰ ਜਦੋਂ ਆਪਾਂ ਇਤਿਹਾਸਕ ਸਰੋਤਾਂ ਵੱਲ ਝਾਤੀ ਮਾਰਦੇ ਹਾਂ ਤਾਂ ਗੱਲ ਸੌ ਫੀਸਦੀ ਸਪਸ਼ਟ ਹੋ ਜਾਂਦੀ ਹੈ ਕਿ ਇਹ ਦੋਹਰਾ ਖੁੱਦ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਜੋ ਉਹਨਾਂ ਨੇ ਜੋਤੀ ਜੋਤ ਸਮਾਉਣ ਵੇਲੇ ਉਚਾਰੀ। ਮਜ਼ੇ ਦੀ ਗਲ ਇਹ ਹੈ ਕਿ ਜਿੰਨੇ ਵੀ ਸਿੱਖ ਇਤਿਹਾਸਕ ਗੰ੍ਰਥ ਉਸ ਉਪਰੰਤ (1708 ਈ) ਲਿਖੇ ਗਏ ਲਗਪਗ ਸਾਰੇ ਹੀ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਗੁਰੂ ਸਾਹਿਬ ਨੇ ਇਹ ਦੋਹਰੇ ਵਾਲਾ ਹੁਕਮ ਸਿੱਖਾਂ ਨੂੰ ਦਿੱਤਾ।
ਕਤਕ 1763 ਬਿਕਰਮੀ ਨੂੰ ਗੁਰੂ ਸਾਹਿਬ ਨੇ ਦਮਦਮਾ ਤਲਵੰਡੀ ਤੋਂ ਦੱਖਣ ਵਲ ਕੂਚ ਕੀਤਾ ਕਿ ਔਰੰਗਜੇਬ ਨਾਲ ਸਿੱਧੀ ਗੱਲ ਕੀਤੀ ਜਾਵੇ ਅਜੇ ਰਸਤੇ ਵਿਚ ਹੀ ਸਨ ਕੀ ਪਤਾ ਲੱਗਾ ਕਿ 20 ਫਰਵਰੀ 1707 ਨੂੰ ਬਾਦਸ਼ਾਹ ਅੱਲਾਹ ਨੂੰ ਪਿਆਰਾ ਹੋ ਗਿਆ ਫਿਰ ਗੁਰੂ ਸਾਹਿਬ ਨੇ ਸ਼ਹਿਜਾਦਿਆਂ ਦੀ ਰਾਜ ਗੱਦੀ ਦੀ ਲੜਾਈ ਵਿਚ ਵੀ ਹਿੱਸਾ ਲਿਆ ਤੇ ਮੁਅੱਜਮ ਅਰਥਾਤ ਬਹਾਦਰ ਸ਼ਾਹ ਦਾ ਸਾਥ ਦਿਤਾ ਤੇ ਗੁਰੂ ਸਾਹਿਬ ਮਹਾਰਾਸ਼ਟਰ ਦੇ ਨਗਰ ਨੰਦੇੜ ਵਿਚ ਬਿਰਾਜਮਾਨ ਸਨ ਕਿ ਵਜੀਰ ਖਾਨ ਸੁਬਾ ਸਰਹੰਦ ਦਾ ਭਾੜੇ ਦੇ ਟੱਟੂ ਗਲ ਖਾਂ ਨੇ ਗੁਰੂ ਸਾਹਿਬ ਤੇ ਘਾਤ ਲਾ ਕੇ ਵਾਰ ਕਰ ਦਿੱਤਾ ਜਦ ਸਾਹਿਬ ਆਰਾਮ ਕਰ ਰਹੇ ਸਨ। ਭਾਈ ਸੈਨਾ ਸਿੰਘ (ਸ੍ਰੀ ਗੁਰੂ ਸੋਭਾ 1711 ਈ:) ਮੁਤਾਬਿਕ ਜਖਮ ਡੂੰਘਾਂ ਹੋਣ ਕਰਕੇ ਤਿੰਨ ਚਾਰ ਦਿਨਾਂ ਬਾਅਦ ਹੀ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ।
ਹਾਂਲਾ ਕਿ 30 ਮਾਰਚ 1699 ਦੀ ਵਿਸਾਖੀ ਤੇ ਹੀ ਗੁਰੂ ਸਾਹਿਬ ਨੇ ਗੁਰਿਆਈ ਖਾਲਸੇ ਨੂੰ ਬਖਸ਼ ਛੱਡੀ ਸੀ ਪਰ ਫਿਰ ਵੀ ਨੰਦੇੜ ਵਿਖੇ ਜਿਹੜੇ ਥੋਹੜੀ ਜਿਹੀ ਗਿਣਤੀ ਵਿਚ ਸਿੰਘ ਸਨ ਉਹ ਵੈਰਾਗ ਵਿਚ ਆ ਕੇ ਗੁਰੂ ਸਾਹਿਬ ਦੇ ਖਹਿੜੇ ਪੈ ਕੇ ਪੁੱਛਣ ਲੱਗੇ ਕਿ ਸਾਨੂੰ ਕਿਹਦੇ ਲੜ ਲਾ ਚੱਲੇ ਹੋ? ਠੀਕ ਹੈ ਸਾਡਾ ਗੁਰੂ ਖਾਲਸਾ ਯਨੀ ਸੰਗਤ ਹੈ ਪਰ 1699 ਤੋਂ ਜੋ ਆਪ ਦਾ ਰੋਲ ਰਿਹਾ ਹੈ ਉਹ ਭੱਵਿੱਖ ਕੋਣ ਨਿਭਾਏਗਾ?
ਗੁਰੂ ਸਾਹਿਬ ਜੋ ਖੁੱਦ ਉੱਚ ਕੋਟੀ ਦੇ ਸ਼ਾਇਰ ਸਨ, ਨੇ ਓਦੋਂ ਹੀ ਫਿਰ ਨੇ ਇਹ ਦੋਹਰਾ ਉਚਾਰਿਆ ਤਾਂ ਕਿ ਪੰਜਾਬ ਤੇ ਹੋਰ ਇਲਾਕਿਆਂ ਵਿਚ ਸੰਗਤਾਂ ਨੂੰ ਇਹ ਮਹੱਤਵਪੂਰਨ ਹੁਕਮ ਮਿਲ ਸਕੇ। ਕਿਉਂਕਿ ਐਨ ਉਨਾਂ ਦਿਨਾਂ ਵਿਚ ਵੀ ਕਈ ਲੋਕ ਗੁਰੂ ਬਣ ਬਹਦੇਂ ਸਨ, ਦੋਹਰਾ ਇਹਨਾਂ ਤੇ ਰੋਕ ਲਗਾਉਂਦਾ ਹੈ।
ਫਿਰ ਜਦੋਂ ਕਲਗੀਆਂ ਵਾਲੇ ਗੁਰੂ ਤੋਂ ਬਗੈਰ ਖਾਲਸਾ ਵਾਪਸ ਪੰਜਾਬ ਵੱਲ ਪਰਤਿਆ ਤਾਂ ਲੋਕ ਪੁੱਛਣ ਗੁਰੂ ਕਿਥੇ ਛੱਡ ਆਏ ਹੋ ਤੇ ਹੁਣ ਗੁਰੂ ਕੋਣ? ਉਸ ਵਕਤ ਫਿਰ ਇਹ ਦੋਹਰਾ ਪੜਿਆ ਜਾਂਦਾ ਸੀ। ਦੂਰ ਦਰਾਡੇਂ ਬੈਠੇ ਕਵੀਆਂ ਤੇ ਇਤਹਾਸਕਾਰਾਂ ਨੇ ਜਿਵੇਂ ਜਿਵੇਂ ਆਉਂਦੇ ਜਾਂਦੇ ਖਾਲਸੇ ਮੁੱਖੋ ਜਿਵੇਂ ਜਿਵੇਂ ਇਹ ਸੁਣਿਆ ਤਿਵੇਂ ਤਿਵੇਂ ਲਿਖ ਦਿਤਾ। ਕਿਉਂਕਿ ਦੋਹਰਾ ਤਤਕਾਲੀਨ ਸਾਰੇ ਲਿਖਾਰੀਆਂ ਦੀਆਂ ਲਿਖਤਾਂ ਚੋਂ ਮਿਲਦਾ ਹੈ ਤੇ ਬੜਾ ਸਪੱਸ਼ਟ ਸਾਬਤ ਹੋ ਜਾਂਦਾ ਹੈ ਕਿ ਇਹ ਗੁਰੂ ਸਾਹਿਬ ਦੀ ਹੀ ਰਚਨਾ ਹੈ। ਇਕ ਕਵੀ ਕਦੀ ਆਪਣੇ ਸ਼ਰੀਕ ਦੂਸਰੇ ਕਵੀ ਦੀ ਰਚਨਾ ਨੂੰ ਅਪਣੀ ਰਚਨਾ ਨਾਲ ਕਿਓਂ ਦੇਵੇਗਾ। ਹਾਂ ਅਪਣੀ ਇਸ਼ਟ ਦੀ ਰਚਨਾ ਤੇ ਵਿਚਾਰਧਾਰਾ ਉਹ ਬਾਰ ਬਾਰ ਵਰਤਦਾ ਹੈ। ਤਤਕਾਲੀਨ ਕਵੀਆਂ ਦਾ ਗੁਰੂ ਗੁਜਰ ਚੁੱਕਾ ਸੀ ਗੁਰੂ ਦਾ ਆਖਰੀ ਸੁਨੇਹਾ ਸੰਗਤਾਂ ਤਕ ਪਹੁੰਚਾਉਣਾ ਕਵੀਆਂ ਦਾ ਫਰਜ ਬਣਦਾ ਸੀ ਜੋ ਉਨ੍ਹਾਂ ਨਿਭਾਇਆ।
ਭਾਈ ਨੰਦ ਲਾਲ (ਦਿਹਾਂਤ 1715 ਈ:) ਜੋ ਕਿ ਇਕ ਆਲਮ ਫਾਜਲ ਕਵੀ ਤੇ ਵੱਡੇ ਵਿਦਵਾਨ ਤੇ ਸ਼ਰਧਾਵਾਨ ਸਿੱਖ ਸੀ ਨੇ ਦੋਹਰਾ ਇਓ ਲਿਖਿਆ।
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ,
ਖਵਾਰ ਹੋਏ ਸਭ ਮਿਲੇਗੇ ਬਚਹਿ ਸਰਨ ਜੋ ਹੋਇ।
ਸੋ ਸਾਖੀ ਦੇ ਲਿਖਾਰੀ ਭਾਈ ਸਾਹਿਬ ਸਿੰਘ ਨੇ ਭੀ 1764 ਈ . ਵਿਚ ਐਨ ਇਨ ਬਿਨ ਹੀ ਲਿਖਿਆ।
ਭਾਈ ਪ੍ਰਹਿਲਾਦ ਸਿੰਘ (ਰਹਿਤਨਾਮੇ ਵਾਲੇ) ਜੋ ਗੁਰੂ ਸਾਹਿਬ ਦਾ ਦਰਬਾਰੀ ਲੇਖਕ ਸੀ ਨੇ ਵੀ ਲਿਖਿਆ।
ਅਕਾਲ ਪੁਰਖ ਕੇ ਬਚਨ ਸਿਓ ਪ੍ਰਗਟ ਚਲਾਓ ਪੰਥ,
ਸਭ ਸਿੱਖਨ ਤੋ ਬਚਨ ਹੈ ਗੁਰੂ ਮਾਨਿਓ ਗ੍ਰੰਥ
ਗਿਆਨੀ ਗਿਆਨ ਸਿੰਘ (1875 ਈ:) ਨੇ ਦੋਹਰਾ ਬਿਲਕੁਲ ਇਨ ਬਿਨ ਦੇ ਕੇ ਉਪਰ ਲਿਖਿਆ ਹੈ ਕਿ ਇਹ ਸ਼੍ਰੀ ਮੁਖਵਾਕ ਹੈ।
ਬਹੁਤੇ ਲਿਖਾਰੀਆਂ ਦੋਹਰੇ ਦੀ ਮਨਸਾ ਅਨੁਕੂਲ ਖੁੱਦ ਕਵਿਤਾ ਜਾ ਵਾਰਤਕ ਲਿਖੀ। ਭਾਈ ਮਨੀ ਸਿੰਘ ਦੁਆਰਾ ਰਚੀ ਗਈ ਸਿੱਖਾਂ ਦੀ ਭਗਤਮਾਲਾ ਜਿਸ ਦਾ 1861 ਬਿਕਰਮੀ (1804 ਈ:) ਦਾ ਉਤਾਰਾ ਅੱਜ ਲੱਭਦਾ ਹੈ, ਦੀ 155 ਨੂੰ ਸਾਖੀ ਵਿਚ ਇਹ ਇਓ ਦਰਜ਼ ਕੀਤਾ :-
‘‘ਤੈਸੇ ਹੀ ਸਹਿਬ ਨੇ ਖਾਲਸੇ ਨੂੰ ਰਾਜ ਭੀ ਗੁਰਿਆਈ ਭੀ ਦਿਤੀ ਹੈ।’’
ਕੁਇਰ ਸਿੰਘ ਕਲਾਲ ਕਰਤਾ ਗੁਰ ਬਿਲਾਸ ਪਾਤਸ਼ਾਹੀ 10 ਈ: (1751 ਈ:) ਦੋਹਰੇ ਦੀ ਮਨਸਾ ਅਨੁਕੂਲ ਲਿਖਦਾ ਹੈ :-
ਜਬੈ ਖਾਲਸਾ ਧਰ ਮੈ ਹੋਈ।
ਪ੍ਰਥਮੇ ਦੁਖ ਪੇਖੇਗਾ ਸੋਈ।
ਪੁਨ ਜਬ ਰਾਜ ਦਿੱਲੀ ਮੈ ਕਰ ਹੀ।
ਪਾਵੈ ਸੁਖ ਸੋ ਅਕਾਲ ਉਚਰ ਹੀ।
ਵਾਹਿਗੁਰੂ ਦੀ ਫਤਿਹ ਬੁਲਾਵੈਂ।
ਸਸ਼ਤਰ ਅਸਤਰ ਪੂਜੇ ਸੁਖ ਪਾਵੈ (140)
ਨਾਲੇ ਅਗੇ ਲਿਖਦਾ ਹੈ।
ਤਾਹਿ ਖਾਲਸਾ ਕਰਹੈ ਰਾਜ।
ਸੀਸ ਲਗੇ ਜੋ ਸਤਿਗੁਰੂ ਕਾਜ।
ਤਾਂ ਹਿ ਮਹਿ ਸਿਖ ਸੁਜਾਨਾ।
ਮਾਨੇ ਗੁਰੂ ਗ੍ਰ੍ਰੰਥ ਭਗਵਾਨਾ।

ਕਵੀ ਸੈਨਾਪਤੀ ਕਰਤਾ ਸ੍ਰੀ ਗੁਰ ਸੋਭਾ (1711 ਈ:) ਢੁਕਵੇਂ ਸ਼ਬਦਾ ਰਾਹੀਂ ਇਹਨਾਂ ਦੋਨਾਂ ਸਿਧਾਂਤਾਂ ਦਾ ਵਰਣਨ ਕਰਦਾ ਹੈ।
ਕੇਸਰ ਸਿੰਘ ਛਿੱਬੜ ਕਰਤਾ ਬੰਸਵਾਲੀਨਾਮਾ, ਜੋ ਕਿ ਪੰਜਾਬ ਦੇ ਸਾਬਕਾ ਗਵਰਨਰ ਬੀ ਕੇ ਐਨ ਛਿਬੜ ਦਾ ਵਡੇਰਾ ਸੀ, ਉਹਨੇ ਵੀ ਸੰਨ 1769 ਈ: ਵਿਚ ਲਿਖਿਆ ਹੈ :-
ਬਚਨ ਕੀਤਾ . . . . ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ।
ਭਾਈ ਦਿਆ ਸਿੰਘ ਪਿਆਰਾ (ਮੌਤ 1708 ਈ:) ਵੀ ਆਪਣੇ ਰਹਿਤਨਾਮੇ ਵਿਚ ਅਜਿਹਾ ਹੀ ਜਿਕਰ ਕਰਦਾ ਹੈ।
ਸ੍ਰੀ ਅਕਾਲ ਪੁਰਖ ਕੇ ਬਚਨ ਸਿਓ ਪ੍ਰਗਟਿਓ ਪੰਥ ਮਹਾਨ
ਗੁਰੂ ਪੰਥ ਗੁਰੁ ਮਾਨੀੲੈ ਤਾਰੇ ਸਕਲ ਕੁਲਾਨ।
ਫਿਰ ਦੇਖੋ ਭਾਈ ਚੌਪਾ ਸਿੰਘ ਜੋ ਗੁਰੂ ਜੀ ਦਾ ਖਿਡਾਵਾ ਸੀ ਅਤੇ ਉਸ ਨੇ ਜੋ ਰਹਿਤਨਾਮਾ ਲਿਖਿਆ ਹੈ ਗੁਰੂਜੀ ਦੇ ਸਾਹਮਣੇ ਹੀ ਅਨੰਪੁਰ ਸਹਿਬ ਵਿਖੇ ਮੁਕੰਮਲ ਕਰ ਲਿਆ ਸੀ ਤੇ ਸੁਭਾਵਿਕ ਹੈ ਕਿ ਉਸ ਵਿਚ ਦੋਹਰੇ ਦਾ ਜ਼ਿਕਰ ਨਹੀਂ ਆਣਾ ਚਾਹੀਦਾ ਜੋ ਨਹੀਂ ਆਇਆ। ਤਾਂ ਕਿ ਸੰਘਰਸ਼ੀਲ ਖਾਲਸਾ ਨਿਰਾਸ਼ ਨਾ ਹੋਵੇ ਗੁਰੂ ਜੀ ਖਾਲਸੇ ਨੂੰ ਰਾਜ ਦੀ ਅਕਸਰ ਬਖਸ਼ਸ ਕਰਿਆ ਕਰਦੇ ਸਨ। ਚੌਪਾ ਸਿੰਘ ਕਹਿੰਦਾ ਹੈ :-
‘‘ਸੋ ਇਹਨਾਂ ਦੇ ਉਪਰਾਂਤ ਹੋਰ ਕੋਈ ਰਾਜ ਹੋਣਾ ਨਹੀਂ। ਅੰਤ ਦਾ ਰਾਜ ਇਹਨਾਂ ਦਾ ਹੈ।’’
ਸਰਬ ਲੋਹ ਗ੍ਰਥ ਦੇ ਕਰਤਾ ਸੁੱਖਾ ਸਿੰਘ (1719 ਈ:) ਨੇ ਤਾਂ ਜਗ੍ਹਾ ਜਗ੍ਹਾ ਦੋਹਰੇ ਦੀ ਕਥਾ ਕੀਤੀ ਹੈ :-
ਇਨ ਕੋ ਦਰਸ ਸਤਿਗੁਰੁ ਕੇ ਦਰਸ਼ਨ,
ਬੋਲਨ ਗੁਰੂ ਸ਼ਬਦ ਗੁਰੂ ਗੰ੍ਰਥਾ
ਐਸੋ ਗੁਣ ਹਰਿ ਖਾਲਸੇ ਬਖਸ਼ਾ, ਭਗਤ ਗਿਆਨੀ ਰਾਜ ਜੋਗੇਸ਼ਰ।
ਗ੍ਰੇਥ ਪ੍ਰੇਮ ਸੁਮਾਰਗ ਰਚਨਾ ਕਾਲ ਲਗਭਗ 1717 ਈ: ਜਦੋਂ ਪੰਥ ਬੜੇ ਬਿਖੜੇ ਸਮੇਂ ਚੋਂ ਗੁਜਰ ਰਿਹਾ ਸੀ, ਖਾਲਸੇ ਦੇ ਆਉਣ ਵਾਲੇ ਰਾਜ ਦੀ ਜਗ੍ਹਾ ਜਗ੍ਹਾ ਭਵਿੱਖ ਬਾਣੀ ਕਰਦਾ ਹੈ। ਇਥੋਂ ਤੱਕ ਕਿ ਆਉਣ ਵਾਲੀ ਸਿੱਖ ਸਟੇਟ ਦਾ ਸੰਭਾਵੀਂ ਸੰਵਿਧਾਨ ਲਿਖਦਾ ਹੈ,ਜਿਵੇਂ ਵਿਧਾਨ ਮਾਮਲਾ, ਪਰਗਣਿਆ ਦਾ ਪ੍ਰਬੰਧ, ਦਿਸ਼ਾ ਵੰਡ, ਫੌਜ, ਪੁਲਿਸ, ਰਾਜ ਭਾਸ਼ਾ, ਕਚਿਹਰੀਆਂ, ਸਿੱਖ ਰਾਜ ਦੇ ਫਰਜ਼ ਆਦਿ।
ਅੰਗਰੇਜ਼ ਇਤਹਾਸਕਾਰ ਕਨਿੰਘਮ (ਮੌਤ 1853 ਈ:) ਨੇ ਵੀ ਸਿੱਖ ਇਤਿਹਾਸ ਲਿਖਦਿਆਂ ਦੋਹਰੇ ਦੇ ਪਹਿਲੇ ਭਾਗ ਦਾ ਇਨ ਬਿਨ ਅੰਗ੍ਰੇਜ਼ੀ ‘ਚ ਉਲਥਾ ਕਰ ਦਿਤਾ।
ਸ਼ੋਮਣੀ ਇਤਿਹਾਸਕਾਰ ਤੇ ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਨੇ ਵੀ ਦੋਹਰੇ ਨੂੰ ਆਪਣੇ ਲਫਜਾਂ ਵਿਚ ਕੁਛ ਇਸ ਪ੍ਰਕਾਰ ਲਿਖਿਆ :-
ਸ਼੍ਰੀ ਮੁਖ ਤੇ ਤਬ ਧਰਿਜ ਦੀਨ,
ਹਮ ਸਭ ਬਾਤ ਪ੍ਰਥਮ ਕਰ ਲੀਨ
ਗੰਢ ਅਕਾਲ ਪੁਰਖ ਸੋ ਪਾਯੋ
ਸੌਪਨ ਕਰ ਅੰਚਰ ਪਕਰਾਇਓ
ਪਢੀਯਹ ਸਰਬ ਗੁਰਨ ਕੀ ਬਾਣੀ
ਰਖੀਯਹ ਰਹਿਤ ਜੁ ਹਮ ਬਖਾਨੀ
ਬਿਦਤ ਖਾਲਸਾ ਪੰਥ ਭਵਿਖਹ
ਅਵਨੀ ਰਾਜ ਕਰਹਿ ਮਿਲ ਸਿਖਯੇ
ਰਤਨ ਸਿੰਘ ਭੰਗੂ ਕਰਤਾ ਪੰਥ ਪ੍ਰਕਾਸ਼ (1841 ਈ:) ਜੋ ਮਹਿਤਾਬ ਸਿੰਘ ਮੀਰਾਂਕੋਟੀਏ (ਸੁੱਖਾ ਸਿੰਘ ਮਹਿਤਾਬ ਸਿੰਘ ਜਿੰਨਾ ਮੱਸੇ ਰੰਘੜ ਨੂੰ ਸੋਧਿਆ ਸੀ) ਦਾ ਪੁੱਤਰ ਸੀ। ਇਸ ਗੰ੍ਰਥ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦਾ ਪ੍ਰਸੰਗ ਆਇਆ ਹੀ ਨਹੀਂ ਹੈ। ਪਰ ਹੋਰ ਥਾਈ ਜਗਹਾ ਜਗਹਾ ਭੰਗੁ ਸਾਹਿਬ ਖਾਲਸੇ ਨੂੰ ਰਾਜ ਦੀ ਬਖਸ਼ਸ਼ ਦਾ ਵਰਣਨ ਕਰਦੇ ਹਨ। ਇਕ ਜਗਹ ਲਿਖਦੇ ਹਨ ਕਿ ਗੁਰੂ ਸਾਹਿਬ ਸਿੱਖਾਂ ਨੂੰ ਦੂਰ ਦੇਸ਼ਾਂ ਦਾ ਰਾਜ ਦਿੰਦੇ ਹਨ ਪਰ ਸਿੱਖ ਅੜ ਜਾਂਦੇ ਹਨ ਤੇ ਕਹਿੰਦੇ ਹਨ ਕਿ ਸਾਨੂੰ ਪੰਜਾਬ ਤੱਕ ਹੀ ਸੀਮਿਤ ਰਹਿਣ ਦਿੳ :-
ਸਤਿਗੁਰੂ ਕਹਯੋਂ ਮੰਗੋ ਦੇਸ਼, ਭਲ ਦਖਣ ਮੰਗੋ
ਮੰਗੋ ਪਹਾੜ ਔ ਪੱਛਮ
ਸਿੰਘ ਕਹੇਂ,ੌ ‘‘ਹਮ ਦੂਰ ਕਿਮ ਜਾਵੇਂ
ਮੱਧ ਪੰਜਾਬਹ ਰਾਜ ਕਮਾਵੈਂ
. . . .ਸਤਿਗੁਰੂ ਦੇਇ ਵਲਾਇਤਾਂ ਵਹ ਕਰੇਂ ਨਾ ਉਨਕੀ ਖਾਹਿਸ਼’’ (ਪੰਨਾ - 46)
ਕਿੰਨੀ ਮਾਨਵਤਾਵਾਦ ਨੂੰ ਪਾਲਣ ਵਾਲੀ ਗੱਲ ਹੈ ਕਿ ਸਿੱਖ ਦੂਸਰਿਆਂ ਤੇ ਰਾਜ ਕਰਨ ਦੀ ਇਛਾ ਨਹੀਂ ਰਖਦਾ ਤੇ ਸਿਰਫ ਆਪਣਾ ਪ੍ਰਬੰਧ ਹੀ ਕਰਨਾ ਚਾਹੁੰਦਾ ਹੈ। ਦਬੀਆਂ ਕੁਚਲੀਆਂ ਜਾਤਾਂ ਦੇ ਨਾਂ ਗਿਣ ਗਿਣ ਭੰਗੂ ਹਜੂਰ ਦੇ ਬਿਆਨ ਲਿਖਦਾ ਹੈ।
‘‘ਇਨ ਗਰੀਬ ਸਿੱਘਨ ਕੋ ਦਯੇ ਪਤਿਸ਼ਾਹੀਂ
ਏ ਯਾਦ ਰਖੇਂ ਹਮਰੀ ਗੁਰਿਆਰੀ।’’ (ਪੰ .41)
ਕਈ ਮੂਰਖ ਕਹਿੰਦੇ ਹਨ ਕਿ ਇਹ ਦੋਹਰਾ ਕਿਸੇ ਗੰ੍ਰਥ ਦਾ ਹਿੱਸਾ ਨਹੀਂ ਇਸ ਕਰਕੇ ਇਹ ਮੁਖਵਾਕ ਨਹੀਂ ਹੋ ਸਕਦਾ। ਇਹਨਾਂ ਨੂੰ ਸੂਚਨਾ ਹੈ ਕਿ ਦੋਹਰਾ ਗੁਰੂ ਸਾਹਿਬ ਦੇ ਅੰਤ ਸਮੇਂ ਲਿਖਿਆ ਗਿਆ ਇਹ ਗੰ੍ਰਥ ਦਾ ਹਿੱਸਾ ਕਿਵੇਂ ਹੋ ਸਕਦਾ ਹੈ।
ਸੋ ਨੰਦੇੜ ਗਿਣਤੀ ਦੇ ਸਿੰਘਾਂ ਰਾਹੀਂ ਪੰਥ ਨੂੰ ਉਸ ਬਿਖੜੇ ਵੇਲੇ ਬਚਾ ਲਿਆ ਨਹੀਂ ਤਾਂ ਘਰ ਘਰ ਗੁਰੂ ਬਣ ਜਾਣੇ ਸੀ। ਫਿਰ ਜਲਦੀ ਹੀ ਦਬੇ ਕੁਚਲੇ ਗਰੀਬ ਸਿੰਘਾਂ ਨੇ ਬਾਬਾ ਬੰਦਾ ਬਹਾਦਰ ਦੀ ਅਗਵਾਈ ਹਠਾਂ ਪੂਰਬੀ ਪੰਜਾਬ ਫਤਿਹ ਕਰਕੇ ਨਾਨਕਸ਼ਾਹੀ ਸਿੱਕਾ ਚਲਾ ਦਿੱਤਾ।
ਕੀਹ ਸਿੱਖ ਰਾਜ ਦੀ ਗੱਲ ਗੁਰਬਾਣੀ ਦੇ ਅਨੁਕੂਲ ਹੈ ਵੀ ?
ਨਾਨਕ ਦਾ ਰੱਬ ਕੋਈ ਗੁੰਝਲਦਾਰ ਝਮੇਲਾ ਨਹੀਂ ਸਗੋਂ ਦੁਨੀਆਂ ਦਾ ਰਚਨਹਾਰ ਉਹ ਸਰਬ ਵਿਆਪਕ, ਸਰਬ ਸ਼ਕਤੀਮਾਨ ਹੈ, ਜੋ ਦੇਸ਼, ਕਾਲ ਤੇ ਮਾਇਆ (ਠਮਿੲ, ਸਪੳਚੲ ਫ਼ ਮੳਟਟੲਰ) ਤੋਂ ਪਰੇ ਹੋਣ ਕਰਕੇ ਆਮ ਦੁਨਿਆਵੀ ਸਮਝ (ੀਮਪਰਿਚਿੳਲ ੳਪਪਰੋੳਚਹ) ਤੋਂ ਹਾਲਾ ਬਾਹਰ ਹੈ ਪਰ ਜਦੋਂ ਸਤਿਗੁਰੂ ਦੀ ਕ੍ਰਿਪਾ ਹੋ ਜਾਵੇ ਤਾਂ ਬੰਦਾ ਉਸ ਨੂੰ ਆਪਣੇ ਅੰਗ ਸੰਗ ਅਨੁਭਵ ਕਰਨ ਲੱਗਦਾ ਹੈ। ਬੰਦਾ ਗੁਰਮੁਖ ਬਣ ਜਾਂਦਾ ਹੈ। ਗੁਰਮੁਖ ਨੂੰ ਫਿਰ ਸਮਝ ਆ ਜਾਂਦੀ ਹੈ ਕਿ ਉਸ ਕਰਤੇ ਨੇ ਨਾਮ (ੀਮਮੳਨੲਨਚੲ) ਤੇ ਹਉਮੈ (ਓਗੋ) ਰਾਹੀਂ ਪੂਰੀ ਵਿਸਵ ਪ੍ਰਣਾਲੀ ਨੂੰ ਸੁਚਾਰੂ ਕਰ ਰੱਖਿਆ ਹੈ (ਹਊਮੈਂ ਨਾਵੈ ਨਾਲ ਵਿਰੋਧ ਹੈ- ਪੰ . 560) ਹੋਰਨਾਂ ਧਰਮਾਂ ਦੇ ਗੁਰ ਬਸ ਇਥੇ ਹੀ ਬਸ ਹੋ ਜਾਂਦੇ ਹਨ ਹਊਮੈਂ ਦੇ ਪਸਾਰੇ ਨੂੰ ਵੇਖ ਦੁਨਿਆ ਤੋਂ ਸਨਿਆਸ (੍ਰੲਨੁਨਚੳਿਟੋਿਨ) ਲੈ ਲੈਂਦੇ ਹਨ। ਮੱਧ ਕਾਲੀਨ ਭਗਤੀ ਮਾਰਗ ਵੀ ਇਸੇ ਦਾਇਰੇ ਵਿਚ ਰਹਿ ਜਾਂਦਾ ਹੈ। ਸਿੱਖੀ ਦਾ ਗੁਰਮੁਖ ਜੋ ਵਾਹਿਗੁਰੂ ਵਿਚ ਲੀਨ ਹੋ ਜਾਂਦਾ ਹੈ, ਉਹਨੂੰ ਸਮਝ ਆ ਜਾਂਦੀ ਹੈ ਕਿ ਪੂਰੀ ਵਿਸ਼ਵ ਪ੍ਰਣਾਲੀ ਉਸ ਕਰਤੇ ਦੇ ਹੁਕਮ ਵਿਚ ਹੈ (ਹੁਕਮੈ ਅੰਦਰਿ ਸਭ ਕੋ ਬਾਹਰ ਹੁਕਮ ਨਾ ਕੋਇ- ਪੰ 1) ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਹਉਮੈਂ ਜੋ ਕਾਮ, ਕਰੋਧ, ਮੋਹ, ਲੋਭ ਅਤੇ ਹੰਕਾਰ ਦੀ ਜਨਨੀ ਹੈ, ਉਹ ਹੁਕਮ ਤੋਂ ਬਾਹਰ ਕਿਵੇਂ ਹੋ ਸਕਦੀ ਹੈ? ਹਉਮੈਂ ਵੀ ਉਸਦੀ ਪਾਈ ਹੋਈ ਹੈ। ਗੁਰਮੁਖ ਸਮਝ ਜਾਂਦਾ ਹੈ ਕਿ ਇਹ ਤਾਂ ਕਰਤੇ ਦੀ ਇੱਕ ਖੇਡ ਹੈ, ਇਕ ਡਰਾਮਾ ਹੈ। ਗੁਰਮੁਖ ਇਕ ਸੱਚੇ ਪ੍ਰੇਮੀ ਦੀ ਤਰ੍ਹਾਂ ਫਿਰ ਕਰਤੇ ਦੀ ਰਚਿਤ ਪ੍ਰਣਾਲੀ ਨਾਲ ਇਸ਼ਕ ਕਰਨਾ ਸ਼ੁਰੂ ਕਰ ਦਿੰਦਾ ਹੈ (ਹੁਕਮ ਰਜਾਈ ਚਲਣਾ ਪੰ- 1) ਤੇ ਇਸ ਡਰਾਮੇ ਵਿਚ ਇਕ ਪਾਤਰ ਬਣ ਜਾਂਦਾ ਹੈ (ਫੳਰਟਚਿਪਿੳਟੋਿਨ) ਵਿਚ ਰਹਿ ਕੇ ਗਦ ਗਦ ਹੋ ਉਠਦਾ ਹੈ।
ਇਸ ਨਾਟਕ ਵਿਚ ਉਸ ਸਾਹਮਣੇ ਦੋ ਰੋਲ ਹੁੰਦੇ ਹਨ ਇਕ ਨਾਮਧਾਰਿਕ ਹੀਰੋ ਦਾ ਦੂਸਰਾ ਹਉਮੈਂ ਦੇ ਪ੍ਰਤੀਕ ਦਾ। ਬਸ ਨਾਮ ਤੇ ਹਉਮੈਂ ਦੇ ਇਸ ਸੰਘਰਸ਼ ਵਿਚੋਂ ਗੁਰਮੁਖ ਰਾਜ ਦਾ ਸਿੰਧਾਂਤ ਆਪ ਮੁਹਾਰੇ ਫੁਟ ਪੈਂਦਾ ਹੈ।
ਗੁਰਮੁਖ ਜਦੋਂ ਹਉਮੈਂ ਦੇ ਪ੍ਰਤੀਕ ਜ਼ੁਲਮ ਦਾ ਵਿਰੋਧ ਕਰ ਰਿਹਾ ਹੁੰਦਾ ਹੈ ਤਾਂ ਉਸਦਾ ਰਾਜ (ਸਟੇਟ) ਨਾਲ ਟਕਰਾਅ ਸੁਭਾਵਿਕ ਹੋ ਜਾਂਦਾ ਹੈ। ਜਿੳਂਕਿ ਰਾਜ ਕਦੇ ਵੀ ਨਹੀਂ ਚਾਹੇਗਾ ਕਿ ਉਸਦੇ ਕੰਮ ਵਿਚ ਕੋਈ ਬਾਹਰੀ ਅਜੈਂਸੀ (ਗੁਰਮੁਖ) ਦਖਲ ਦੇਵੇ। ਕਈ ਖੁਦ ਰਾਜ ਹੀ ਜ਼ੁਲਮ ਦਾ ਪ੍ਰਤੀਕ ਹੁੰਦਾ ਹੈ ਤਾਂ ਗੁਰਮੁਖ ਦਾ ਸ਼ੁਰੁੂਆਤ ਵਿਚ ਹੀ ਰਾਜ ਨਾਲ ਟਕਰਾਅ ਹੋ ਜਾਂਦਾ ਹੈ। ਇਸ ਸੰਘਰਸ਼ ਦੀ ਜੀਂਦੀ ਜਾਗਦੀ ਮਿਸਾਲ ਆਪ ਗੁਰੂ ਸਦਾ ਸਾਹਿਬਾਨ ਦਾ ਜੀਵਨ ਤੇ ਪੰਥ ਖਾਲਸੇ ਦਾ ਸ਼ਾਨਦਾਰ ਕਿਰਦਾਰ ਹੈ।
ਗੁਰਮਤੇ ਕਰਕੇ, ਜਦੋਂ ਸੰਗਤ ਯਨੀ ਖਾਲਸਾ ਕਿਸੇ ਜ਼ੁਲਮ ਵਿਸ਼ੇਸ਼ ਦੇ ਖਿਲਾਫ ਸੰਘਰਸ਼ ਕਰਦਾ ਹੈ ਤਾਂ ਜਰੂਰੀ ਨਹੀਂ ਕਿ ਖਾਲਸੇ ਦੀ ਹਰ ਵਾਰ ਹਾਰ ਹੋਵੇ। ਜਿੱਤ ਵੀ ਹੋ ਸਕਦੀ ਹੈ। ਸਵਾਲ ਉਠਦਾ ਹੈ ਕਿ ਜਦੋਂ ਗੁਰਮੁਖ ਖਾਲਸਾ ਕਿਸੇ ਜ਼ਾਲਮ ਸੰਸਥਾ ਨੂੰ ਕੁਚਲ ਦਿੰਦਾ ਹੈ ਤਾਂ ਕੀ ਉਹ ਫਿਰ ਸਨਿਆਸ ਲੈ ਲਵੇਂਗਾ ਜਾਂ ਫਿਰ ਕਿਸੇ ਦੂਸਰੀ ਸੰਸਥਾ ਨੂੰ ਆਗਿਆ ਦੇ ਦੇਵੇਂਗਾ ਕਿ ਜ਼ੁਲਮ ਜਾਰੀ ਰੱਖੇ? ਨਹੀਂ, ਅਜਿਹਾ ਨਹੀਂ ਕਰੇਗਾ। ਗੁਰਮੁਖ ਆਪਣੇ ਹਿਸਾਬ ਨਾਲ ਨਿਜ਼ਾਮ ਚਲਾਉਣਾ ਸ਼ੁਰੂ ਕਰ ਦਿੰਦਾ ਹੈ। ਇਹਨੂੰ ਆਪਾਂ ਸਿੱਖ ਰਾਜ ਵੀ ਕਹਿ ਸਕਦੇ ਹਾਂ।
ਸਮੇਂ ਉਪਰੰਤ ਗੁਰਮੁਖ ਨਿਜ਼ਾਂਮ ਵਿਚ ਵੀ ਹਉਮੇਧਾਰੀ ਤਾਕਤਾਂ ਘੁਸ-ਪੈਠ ਕਰ ਸਕਦੀਆਂ ਹਨ। ਗੁਰਮੁਖ ਲੋਕ ਫਿਰ ਬਾਹਰੋਂ ਖਾਲਸਈ ਰੂਪ ਵਿਚ ਜ਼ੁਲਮ ਦੀ ਪ੍ਰਤੀਕ ਸੰਸਥਾ ਦੇ ਖਿਲਾਫ ਖੜੇ ਹੋ ਜਾਂਦੇ ਹਨ। ਸੰਘਰਸ਼ ਨਿਰੰਤਰ ਚਲਦਾ ਰਹਿੰਦਾ ਹੈ ਤੇ ਇਹ ਦਾ ਕੋਈ ਅੰਤ ਨਹੀਂ।
ਸਿੱਖ ਰਾਜ ਦੇ ਸਿਧਾਂਤ ਦੀ ਇਸ ਪੁਕਾਰ ਕੈਮਨਿਜਮ ਦੇ ਆਈਡਲ ਕਮਯੂਨਲ ਸਟੇਟ ਨਾਲ ਸਮਾਨਤਾ ਹੈ ਦੋਨਾਂ ਨੇ ਜ਼ੁਲਮ ਜਾਂ ਸ਼ੋਸ਼ਣ ਹਉਮੈਂ ਖਿਲਾਫ ਲੜਨਾ ਹੁੰਦਾ ਹੈ ਇਸ ਕਰਕੇ ਅਦਰਸ਼ਕ ਸਥਿਤੀ ਕਦੇ ਵੀ ਹਾਸਲ ਨਹੀਂ ਹੁੰਦੀ ਫਰਕ ਏਨਾ ਜਰੂਰ ਕਿ ਸ਼ੋਸ਼ਿਤ ਸ਼ਰੇਣੀ ਨਾਲ ਜਜ਼ਬਾਤੀ ਤੋਰ ਤੇ ਜੁੜਿਆ ਮਾਰਕਸ ਰਚਨਹਾਰ ਤੋਂ ਬਾਗੀ ਹੋ ਜਾਂਦਾ ਹੈ।
ਇਸੇ ਅਸੂਲ ਤਹਿਤ ਹੀ ਪਹਿਲਾਂ ਨਾਨਕ, ਬਾਬਰ ਨੂੰ ਪ੍ਰੇਰ ਕੇ ਲੋਧੀਆਂ ਤੇ ਹਮਲਾ ਕਰਾਉਂਦਾ ਹੈ (ਦਾਬਸਤਾਨੇ ਮਜ਼ਾਹਿਬ ਤੇ ਪ੍ਰਾਚੀਨ ਪੰਥ ਪ੍ਰਕਾਸ਼) ਫਿਰ ਜਦੋਂ ਜਦੋਂ ਬਾਬਰ ਦਾ ਜ਼ੁਲਮ ਦੇਖਦਾ ਹੈ ਤੇ ਦੁਹਾਈ ਪਾ ਦਿੰਦਾ ਹੈ (ਗੁ . ਗ੍ਰੰ . ਸ) ਤੇ ਨਾਨਕ ਜੇਲ ਦੀ ਹਵਾ ਖਾਂਦਾ ਹੈ, ਚੱਕੀ ਪੀਂਹਦਾ ਹੈ। ਉਂਝ ਭਲਾ ਕੋਈ ਹੁਕਮਰਾਨ ਕਿਸੇ ਸਾਧੂ ਫਕੀਰ ਨੂੰ ਕਿਉਂ ਬੰਦ ਕਰੇਗਾ। ਛੇਵੇਂ ਜਾਮੇ ਵਿਚ ਆ ਕੇ ਖੁਦ !ੋਜਾਂ ਰੱਖ ਲੈਂਦਾ ਹੈ ਦਸਵੇਂ ਜਾਮੇ ਵਿਚ ਫਿਰ ਅੰਮ੍ਰਿਤ ਸੰਚਾਰ ਸਮੇਂ ਜੋ ਕਿ ਨਿਰਾ ਰੂਹਾਨਿਅਤ ਦਾ ਕੰਮ ਹੈ, ਵੇਲੇ ਹੀ ਗੁਰਮੁਖ ਨੂੰ ਤਲਵਾਰ ਫੜਾ ਦਿੰਦਾ ਹੈ। ਕੋਈ ਯੋਗੀ, ਸਨਿਆਸੀ, ਭਗਤ, ਵੈਸ਼ਨੋ ਹੈਰਾਨ ਹੋਵੇਗਾ ਕਿ ਰੱਬ ਦੇ ਰਾਹ ਵਿਚ ਹਥਿਆਰ ਦਾ ਕੀ ਕੰਮ ਹੈ? ਪਰ ਮਕਸਦ ਤਾਂ ਕਰਤੇ ਦੀ ਖੇਡ ਵਿਚ ਸੁਚਾਰੂ ਰੂਪ ਵਿਚ ਪਾਤਰ ਬਣਨਾ ਹੈ ਨਾ ਕਿ ਸਨਿਆਸ ਲੈਣਾ ਹੈ।
ਨਿਰੰਤਰ ਸੰਘਰਸ਼ ਵਿੱਚ ਰੁੱਝਾ ਖਾਲਸਾ ਜੋ ਕਿ ਹਊਮੈ ਦੀਆਂ ਪ੍ਰਤੀਕ ਸ਼ਕਤੀਆਂ ਖਿਲਾਫ ਲੜਦਾ ਕੀਹ ਕਦੇ ਕੱਟਰ ਸੰਪਰਦਾਇਕ ਵਿਚਾਰ ਦਾ ਹੋ ਸਕਦਾ ਹੈ ? ਗੁਰੂ ਨਾਨਕ ਨੂੰ ਜਦੋਂ ਗਿਆਨ ਹੋਇਆ ਸੀ ਉਹਨੇ ਸ਼ੁਰੂ ਵਿੱਚ ਇਹੀ ਦੁਹਾਈ ਪਾਈ ਸੀ - ‘‘ਨ ਕੋ ਹਿੰਦੂ ਨ ਮੁਸਲਮਾਨ’’। ਗੁਰਮੁਖ ਨੂੰ ਤਾਂ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਉਟਿਆਂ ਦੀ ਓਟ ਬਣਨਾ ਹੁੰਦਾ ਹੈ ਉਹ ਕਿਵੇਂ ਕਿਸੇ ਮੁਸਲਮਾਨ ਜਾਂ ਹਿੰਦੂ ਤੇ ਜ਼ੁਲਮ ਬਰਦਾਸ਼ਤ ਕਰ ਸਕਦਾ ਹੈ ਜਦ ਕਿ ਉਹ ਉਹਨਾਂ ਸਭਨਾ ਵਿੱਚ ਉਸ ਕਰਤੇ ਨੂੰ ਦੇਖ ਰਿਹਾ ਹੁੰਦਾ ਹੈ। ਸ਼ਾਸ਼ਕ ਦੇ ਰੂਪ ਵਿੱਚ ਜੋ ਕੋਈ ਸਿੱਖੀ ਸਰੂਪ ਵਿੱਚ ਰਹਿ ਕੇ ਵੀ ਜ਼ੁਲਮ ਕਰੇਗਾ ਤਾਂ ਗੁਰਮੁਖ ਉਸਦੇ ਖਿਲਾਫ ਹਥਿਆਰ ਚੁੱਕੇਗਾ।
ਸਿੱਖ ਰਾਜ ਦਾ ਇੱਥੇ ਇਸਲਾਮੀ ਰਾਜ ਨਾਲੋਂ ਵਖਰੇਵਾਂ ਹੋ ਜਾਂਦਾ ਹੈ ਗੁਰਮੁਖ ਦਾ ਭੇਦ ਭਾਵ (ਧਸਿਚਰਮਿਨਿੳਟੋਿਨ) ਹਊਮੈ ਵਾਲੀ ਤਾਕਤਾਂ ਨਾਂਲ ਹੈ ਜਦ ਕਿ ਮੋਮਣ ਨਾ ਮੰਨਣ ਵਾਲੇ ਨੂੰ ਕਾਫਰ ਕਹਿ ਦਿੰਦਾ ਹੈ ਤੇ ਉਹਦੇ ਨਾਲ ਅਲੱਗ ਵਿਵਹਾਰ ਕਰਦਾ ਹੈ।
ਕੀਹ 1761 ਈ: ਤੋਂ ਲੈ ਕੇ 1849 ਈ: ਦੀਆਂ ਸਿੱਖ ਸੰਸਥਾਵਾਂ ਦਾ ਰੋਲ ਕਮਯੂਨਲ ਸੀ ? ਮਹੁੰਮਦ ਲਤੀਫ (1894 ਈ:) ਜਿਹੇ ਵਿਰੋਧੀ ਇਤਿਹਾਸਕਾਰਾਂ ਨੇ 1710 ਈ: ਦੇ ਸਰਹੰਦ ਫਤਿਹ ਦੇ ਮੋਕੇ ਦੇ ਸਿੱਖਾਂ ਵਲੋਂ ਮੁਸਲਮਾਨਾਂ ਦੇ ਜ਼ੁਲਮ ਦੀ ਗਲ ਕਹੀ ਹੈ। ਜਦ ਕਿ ਸਮਕਾਲੀਨ ਤੇ ਸਰਕਾਰੀ ‘‘ਅਖਬਾਰਾਤ- ਇ- ਦਰਬਾਰ- ਇ- ਮੁਅੱਲਾ’’ ਅਜਿਹਾ ਇਲਜਾਮ ਨਹੀਂ ਲਗਾਉਂਦਾ ਸਗੋਂ ਉਹ ਤਾਂ ਡਰ ਰਿਹਾ ਹੈ ਕਿ ਕਈ ਮੁਸਲਮਾਨ ਵੀ ਬੰਦੇ ਬਹਾਦਰ ਦੀ ਫੋਜ ਵਿੱਚ ਭਰਤੀ ਹੋ ਰਹੇ ਹਨ।
ਗੁਰਮੁਖ ਵਾਸਤੇ ਸਵਾਲ ਇਹ ਨਹੀਂ ਹੁੰਦਾ ਕਿ ਸਿੱਖ ਰਾਜ ਕਾਇਮ ਕਰੇ। ਉਹਨੇ ਤਾਂ ਇਹ ਵੇਖਣਾ ਹੈ ਕਿ ਹਊਮੈ ਖਤਮ ਹੋਵੇ। ਇਸ ਕਾਰਵਾਈ (ਫਰੋਚੲਸਸ) ਅਧੀਨ ਰਾਜ ਹਲੀਮੀ ਜਾਂ ਸਿੱਖ ਰਾਜ ਤਾਂ ਆਪਣੇ ਆਪ (ਸ਼ਪੳਨਟੳਨੲੋੁਸਲੇ) ਉਤਪੰਨ ਹੋ ਜਾਂਦਾ ਹੈ।
ਇਹ ਕਿੱਡੀ ਹਾਸੋਹੀਣੀ ਗਲ ਹੋਵੇਗੀ ਜੇ ਕਿਹਾ ਜਾਵੇ ਕਿ ਹਉਮੈ ਖਿਲਾਫ ਲੜਾਈ ਕੱਟਰਵਾਦੀ ਮੁਸਲਮਾਨ ਔਰੰਗਜੇਬ ਦੇ ਰਾਜ ਤੱਕ ਹੀ ਸੀਮਤ ਰਹੇਗੀ। ਸਵਾਲ ਉਠਦਾ ਹੈ ਕਿ ਦਸਵੇਂ ਨਾਨਕ ਨੇ ਹਿੰਦੂ ਰਾਜਿਆਂ ਖਿਲਾਫ ਲੜਾਈਆਂ ਕਿਉਂ ਕੀਤੀਆਂ ? ਛੇਵੇਂ ਤੇ ਦਸਵੇਂ ਨਾਨਕਾਂ ਦੀਆਂ ਫੋਜਾਂ ਵਿੱਚ ਮੁਸਲਮਾਨ ਕਿਉਂ ਸ਼ਾਮਲ ਹਨ?
ਇਹ ਸਿਧਾਂਤ ਕਿਸੇ ਵਕਤ ਤੇ ਖੇਤਰ ਤੋਂ ਪਰੇ ਹੈ। ਫਿਰ ਸਿੱਖੀ ਵੀ ਕਿਸੇ ਖੇਤਰ ਤੱਕ ਸੀਮਤ ਨਹੀਂ ਰਹਿ ਸਕਦੀ। ਸਿੱਖੀ ਵਿਸ਼ਵਵਿਆਪੀ ਧਰਮ ਹੈ। ਜਿੱਥੇ ਕਿਤੇ ਵੀ ਸਿੱਖ ਜਾਂ ਗੁਰਮੁਖ ਹੋਵੇ ਉਸਨੇ ਹਉਮੈ ਖਿਲਾਫ ਸੰਘਰਸ਼ ਕਰਨਾ ਹੈ ਫਿਰ ਜੇ ਕਿਤੇ ਉਹ ਬਹੁਮਤ ਵਿਚ ਹੋਣ ਤੇ ਕੌਮ (ਨੇਸ਼ਨ) ਦੀ ਪ੍ਰੀਭਾਸ਼ਾ ਦੀਆਂ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਹੋਣ ਤਾਂ ਕੀ ਕੀਹ ਉਹਨਾਂ ਰਾਜ ਤੋਂ ਵਾਂਝੇ ਕਰਨਾ ਜਾਇਜ਼ ਹੈ ? ਨਹੀਂ। ਭਾਰਤੀ ਸੰਵਿਧਾਨ ਇਹ ਇਜਾਜਤ ਦਿੰਦਾ ਹੈ ਕਿ ਕੋਈ ਵੀ ਬਹੁਮਤ ਵਾਲੀ ਸੰਸਥਾ ਲੋਕ ਤੰਤਰੀ ਪ੍ਰਣਾਲੀ ਰਾਹੀਂ ਸਰਕਾਰ ਬਣ ਸਕਦੀ ਹੈ। ਵੇਲਾ ਵਿਆਹ ਚੁੱਕੇ ਕੁੱਝ ਡਾ . ਮਾਨ ਸਿੰਘ ਨਿਰੰਕਾਰੀ ਵਰਗੇ ਅਖੌਤੀ ਵਿਦਵਾਨ ਆਪਣਾ ਦਾਲ ਫੁਲਕਾ ਇਹ ਕਹਿ ਕੇ ਚਲਾਉਂਦੇ ਹਨ ਕਿ ਨਹੀਂ ਸਿੱਖ ਰਾਜ ਨਹੀਂ ਸਥਾਪਤ
ਕਰ ਸਕਦੇ ਕਿਉਂਕਿ ਸਿੱਖੀ ਵਿਸ਼ਵਵਿਆਪੀ ਧਰਮ ਹੈ। ਇਸਲਾਮ ਵੀ ਆਮ ਧਰਮਾਂ ਵਾਂਗ ਵਿਸ਼ਵਵਿਆਪੀ ਧਰਮ ਹੈ। ਕੱਲ ਨੂੰ ਕੋਈ ਪਠਾਨਾਂ ਨੂੰ ਆਖੇ ਕਿ ਨਹੀਂ ਤੁਸੀਂ ਅਪਣਾ ਰਾਜ ਭਾਗ ਅਫਗਾਨਿਸਤਾਨ ਵਿੱਚ ਨਹੀਂ ਬਣਾ ਸਕਦੇ ਕਿਉਂਕਿ ਇਸਲਾਮ ਵਿਸ਼ਵ ਵਿਆਪੀ ਹੈ ਤਾਂ ਬੜਾ ਅਜੀਬ ਲੱਗੂ ਐਨ ਇਸੇ ਤਰਜ ਤੇ ਹੀ ਪੰਜਾਬ ਵਿੱਚ ਸਿੱਖਾਂ ਦੇ ਉਭਰਦੇ ਬੋਲ ਬਾਲੇ ਦਾ ਵਿਰੋਧ ਵੀ ਸਿਰਫ ਕੱਟੜਵਾਦੀ ਤੇ ਵਿਕਾਉ ਲੋਕ ਕਰ ਸਕਦੇ ਹਨ।
ਪਿੱਛੇ ਜਿਹੇ ਦਿੱਲੀ ਦੇ ਇਕ ਜਸਪਾਲ ਸਿੰਘ ਜੋ ਕਿ ਉਥੋਂ ਦੀ ਗੁਰਦੁਆਰਾ ਕਮੇਟੀ ਦਾ ਵੀ ਕਾਫੀ ਸਾਲ ਅਹੁਦੇਦਾਰ ਰਿਹਾ ਸੀ ਨੇ ਇਕ ਗ੍ਰੰਥ ‘‘ਰਾਜ ਦਾ ਸਿੱਖ ਸਕੰਲਪ’’ ਲਿਖਿਆ ਇਸਨੇ ਵੱਡਾ ਕੁਫਰ ਤੋਲਿਆ ਤੇ ਲਿਖ ਮਾਰਿਆ ਕਿ ਸਿੱਖ ਧਰਮ ਗੰ੍ਰਥਾਂ ਅਤੇ ਇਤਿਹਾਸਕ ਲਿਖਤਾਂ ਮੁਤਾਬਿਕ ਰਾਜ ਦੀ ਕੋਈ ਗਲ ਨਹੀਂ ਬਣਦੀ ਤੇ ਨਾ ਹੀ ਕੋਈ ਰਾਜ ਦੀ ਬਖਸ਼ਸ਼ ਦਾ ਜਿਕਰ ਹੈ। ਗੁਜਰਾਲ ਸਾਹਿਬ ਦੀ ਸਰਕਾਰ ਨੇ ਤੁਰੰਤ ਇਸਨੂੰ ਰਾਜਦੂਤ ਦਾ ਅਹੁਦਾ ਬਖਸ਼ ਦਿੱਤਾ ਤੇ ਬਾਹਰ ਭੇਜ ਦਿੱਤਾ। ਪੰਜਾਬ ਮੋਨੀਟਰ ਨੇ ਜਦੋਂ ਇਹਦਾ ਪਾਜ ਖੋਹਲਿਆ ਤਾਂ ਕਹਿੰਦੇ ਹਨ ਕਿ ਪੰਜਾਬ ਦੀ ਅਕਾਲੀ ਸਰਕਾਰ ਨੇ ਇਸਦਾ ਵਿਰੋਧ ਕੀਤਾ ਤੇ ਜਸਪਾਲ ਨੂੰ ਵਾਪਸ ਬੁਲਾ ਲਿਆ। ਬਹੁਤੇ ਲੋਕਾਂ ਨੂੰ ਦਿੱਲੀ ਵਿੱਚ ਅਜੇ ਵੀ ਇਸ ਦੀ ਕਰਤੂਤ ਦਾ ਪਤਾ ਨਹੀਂ ਤੇ ਇਹ ਅਜੇ ਵੀ ਉੱਚ ਸਿੱਖੀ ਅਹੁਦੇ ਮੱਲ੍ਹੀ ਬੈਠਾ ਹੈ। ਪਿਛੇ ਸੁਣਿਆ ਸੀ ਕਿ ਇਹ ਗੁਰੂ ਨਾਨਕ ਯੁਨੀਵਰਸਿਟੀ ਦਾ ਵਾਇਸ ਚਾਂਸਲਰ ਬਣਨ ਵਾਸਤੇ ਬਾਦਲ ਦੇ ਘਰ ਦੇ ਚੱਕਰ ਲਾਉਂਦਾ ਵੇਖਿਆ ਗਿਆ ਸੀ। ਪਤਾ ਨਹੀਂ ਸੱਚ ਕੀਹ ਹੈ ਪਰ ਲੋਕ ਕਹਿੰਦੇ ਹਨ ਕਿ ਇਦੀ ਅਜੀਤ ਅਖਬਾਰ ਦੇ ਐਡੀਟਰ ਹਮਦਰਦ ਨਾਲ ਵੀ ਗੂੜੀ ਦੋਸਤੀ ਹੈ। ਅਪਣੀ ਕਿਤਾਬ ਦਾ ਸਾਰ ਵੀ ਇਸਨੇ ਅਜੀਤ ਵਿੱਚ ਛਾਪਿਆ ਸੀ।ਝ

 

 

<