Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਨਾ ਘਰ ਦਾ ਨਾ ਘਾਟ ਦਾ
1947 ਵੇਲੇ ਅਕਾਲੀਆਂ ਦੀ ਨਾਕਾਮੀ ਦੀ ਦਾਸਤਾਨ


1947 ਦੀ ਭਾਰਤ ਦੀ ਵੰਡ ਵੇਲੇ ਸਿੱਖਾਂ ਸਾਹਮਣੇ ਤਿੰਨ ਬਦਲ ਸਨ। (1) ਖਾਲਿਸਤਾਨ ਲੈਣਾ (2) ਪਾਕਿਸਤਾਨ ਨਾਲ ਰਲਣਾ (3) ਭਾਰਤ ਨਾਲ ਰਲਣਾ। ਇਤਿਹਾਸਕਾਰ ਸਹਿਮਤ ਹਨ ਕਿ ਅਕਾਲੀ ਲੀਡਰਾਂ ਨੇ ਉਸ ਵਕਤ ਸੂਝ ਬੂਝ ਤੋਂ ਕੰਮ ਨਾ ਲਿਆ ਤੇ ਆਪਣਾ ਇਕ ਨੁਕਾਤੀ ਪ੍ਰੋਗਰਾਮ ਹੀ ਬਣਾਈ ਰੱਖਿਆ ਕਿ ਪਾਕਿਸਤਾਨ ਨਹੀਂ ਬਣਨ ਦੇਣਾ। ਜਦ ਕਿ ਪਾਕਿਸਤਾਨ ਦਾ ਨਾਹਰਾ ਹਰ ਮੁਸਲਮਾਨ ਦੇ ਬੁੱਲਾਂ ਤੇ ਚੜ੍ਹ ਚੁੱਕਿਆ ਸੀ। ਜਿਸ ਕਰਕੇ ਸਿੱਖ ਜਨਤਾ ਤੇ ਮੁਸਲਮਾਨ ਜਨਤਾ ਵਿੱਚ ਦੁਸ਼ਮਣੀ ਦੀ ਭਾਵਨਾ ਆ ਗਈ। ਅਕਾਲੀ ਲੀਡਰ ਉਸ ਵੇਲੇ ਦੇ ਹਾਲਾਤ ਸਮਝ ਹੀ ਨਹੀਂ ਸਕੇ। ਨਿਰਪੱਖ ਇਤਿਹਾਸਕਾਰ ਮੰਨਦੇ ਹਨ ਕਿ ਅੰਗਰੇਜ਼ ਸਿੱਖਾਂ ਦੀ ਮਦਦ ਨੂੰ ਤਿਆਰ ਸਨ। ਉਨਾਂ ਇਸ਼ਾਰੇ ਵੀ ਦਿੱਤੇ। ਫਿਰ ਅੰਗਰੇਜਾਂ ਇਹ ਵੀ ਜ਼ੋਰ ਲਾਇਆ ਕਿ ਕਿਸੇ ਤਰਾਂ ਸਿੱਖਾਂ ਤੇ ਮੁਸਲਮਾਨਾਂ ਦਾ ਸਮਝੌਤਾ ਹੋ ਜਾਵੇ ਤੇ ਪੰਜਾਬ ਦੀ ਵੰਡ ਨੂੰ ਟਾਲਿਆ ਜਾ ਸਕੇ। ਪਰ ਬਦਕਿਸਮਤੀ ਅਕਾਲੀਆਂ ਨੇ ਮੁਸਲਮਾਨ ਦੀ ਗੁਲਾਮੀ ਨਾਲੋਂ ਮਰਨਾਂ ਬਿਹਤਰ ਸਮਝਿਆ ਤੇ ਲਗਪਗ 10 ਲੱਖ ਜਨਤਾ ਮਰਵਾ ਲਈ। ਪੰਜਾਬ ਦੇ ਟੋਟੇ ਕਰਵਾ ਲਏ। ਜਿਮੀਂ ਜਾਇਦਾਦਾਂ ਦੇ ਸਬੰਧ ਵਿਚ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਹੋਇਆ। ਸਿੱਖਾਂ ਦੀ 39 ਫੀਸਦੀ ਅਬਾਦੀ ਦੀ ਹਿਜਰਤ ਹੋਈ। ਅਕਾਲੀ ਲੀਡਰ ਸਮਝ ਹੀ ਨਹੀਂ ਸਕੇ ਕਿ ਸਿੱਖੀ ਮੁਸਲਮਾਨ ਦੀ ਗੁਲਾਮੀ ਵੇਲੇ ਦੂਣ ਸੁਆਈ ਹੁੰਦੀ ਹੈ। ਅਕਾਲੀ ਲੀਡਰ ਉਦੋਂ ਤਕ ਬ੍ਰਾਹਮਣਾਂ ਨੂੰ ਪਵਿੱਤਰ ਗਊ ਹੀ ਸਮਝ ਦੇ ਰਹੇ।


ਹਥਲਾ ਲੇਖ ਬਲਦੇਵ ਰਾਜ ਨਈਅਰ ਦੀ 1966 'ਚ ਛਪੀ ਕਿਤਾਬ ੰਨਿੋਰਟਿੇ ਫੋਲਟਿਚਿਸ ਨਿ ੀਨਦੳਿ ਵਿਚੋਂ ਲਿਆ ਗਿਆ ਹੈ। ਨਈਅਰ ਅਮਰੀਕਨ ਯੂਨੀਵਰਸਿਟੀ 'ਚ ਪ੍ਰੋਫੈਸਰ ਸਨ। ਇਸ ਤੋਂ ਮੋਟੇ ਤੌਰ ਤੇ ਪਤਾ ਲਗਦਾ ਹੈ ਕਿ ਵਿਰੋਧੀ ਦਾ ਉਸ ਸਮੇਂ ਦੀ ਸਿੱਖ ਸਿਆਸਤ  ਨੂੰ  ਸਮਝਣ ਦਾ ਕੀ ਨਜਰੀਆ ਸੀ।



#ਸੰਨ 1919 ਦੇ ਮੌਂਟੇਗੂ ਚੈਮਸਫੋਰਡ ਸੁਧਾਰਾਂ ਤਹਿਤ ਸਿੱਖਾਂ ਨੂੰ ਵੱਖਰੀ ਚੋਣ ਪ੍ਰਣਾਲੀ ਦੇ ਦਿੱਤੀ ਗਈ। ਪੰਜਾਬ ਦੀ ਅਸੈਂਬਲੀ 'ਚ ਇਨ੍ਹਾਂ ਨੂੰ 18.5% ਹਿੱਸਾ ਮਿਲ ਗਿਆ ਜਦ ਕਿ ਇੰਨਾਂ ਦੀ ਅਬਾਦੀ ਅਣਵੱਡੇ ਪੰਜਾਬ 'ਚ ਸਿਰਫ 13 % ਸੀ। ਸਿੱਖਾਂ ਨੂੰ ਏਨੇ ਨਾਲ ਵੀ ਤਸੱਲੀ ਨਹੀਂ ਸੀ। ਇੰਨਾਂ ਦਾ ਨਿਸ਼ਾਨਾ ਸੀ ਕਿ ਕਿਸੇ ਤਰਾਂ ਮੁਸਲਮਾਨਾਂ ਦੀ ਸਰਕਾਰ ਬਣਨ ਤੋ ਰੋਕੀ ਜਾਏ। ਇਸ ਤੋਂ ਪਹਿਲਾਂ ਸਿੱਖ ਕੁਝ ਮੁਸਲਮਾਨ ਪੱਖੀ ਹੁੰਦੇ ਸਨ, ਕਿਉਂਕਿ ਇੰਨਾਂ ਦੇ ਹਿੱਤ ਉਨਾਂ ਨਾਲ ਜੁੜੇ ਪਏ ਸਨ। ਖਾਸ ਕਰਕੇ ਪੇਂਡੂ ਤੇ ਖੇਤੀ ਬਾੜੀ ਤੇ ਸਾਹੂਕਾਰੀ ਦੇ ਮਸਲਿਆਂ ਕਰਕੇ।
ਅਖੀਰ ਤੇ 1932 ਵਿੱਚ ਬ੍ਰਿਟਿਸ਼ ਸਰਕਾਰ ਨੇ ਇਕ ਹੋਰ ਫੈਂਸਲਾ ਲੈਂਦੇ ਹੋਏ ਸੀਟਾਂ ਦੇ ਅਨੁਪਾਤ ਵਿੱਚ ਫੇਰ ਬਦਲ ਕਰ ਦਿੱਤਾ। ਹੁਣ ਪੰਜਾਬ ਅਸੈਂਬਲੀ 'ਚ ਸਿੱਖਾਂ ਨੂੰ 19 % ਨੁਮਾਇਦਗੀ ਮਿਲ ਗਈ। ਅਕਾਲੀ ਦਲ ਦੀ ਇਸ ਤੇ ਵੀ ਤਸੱਲੀ ਨਾ ਹੋਈ।
ਅਕਾਲੀ ਦਲ ਨੇ ਮੁਸਲਿਮ ਲੀਗ ਤੇ ਯੂਨੀਅਨਨਿਸਟ ਪਾਰਟੀ ਦੀ ਡੱਟ ਕੇ ਮੁਖਾਲਫਤ ਕੀਤੀ ਕਿਉਂਕਿ ਇਹ ਸਿਰਫ ਮੁਸਲਮਾਨਾਂ ਦੇ ਹੱਕਾਂ ਦੀ ਹੀ ਗੱਲ ਕਰਦੇ ਸਨ। 1937 ਵਿੱਚ ਜਦ ਇਕ ਹੋਰ ਸਿੱਖ ਰਾਜਨੀਤਕ ਪਾਰਟੀ ਯੂਨੀਅਨਿਸਟਾਂ ਵਿੱਚ ਸ਼ਾਮਲ ਹੋ ਗਈ ਤਾਂ ਅਕਾਲੀ ਦਲ ਨੇ ਝੱਟ ਇਨ੍ਹਾਂ ਸਿੱਖ ਲੀਡਰਾਂ ਨੂੰ ਪੰਥ ਦੇ ਦੁਸ਼ਮਣ ਤੇ ਗੱਦਾਰ ਕਰਾਰ ਦੇ ਦਿੱਤਾ।
1937 ਦੀਆਂ ਚੋਣਾਂ ਤੋਂ ਬਾਅਦ ਅਕਾਲੀ ਦਲ ਨੇ ਇੱਕਲਿਆਂ ਚੋਣਾਂ ਲੜੀਆਂ ਪਰ ਕਾਂਗਰਸ ਪਾਰਟੀ ਦੇ ਕਾਫੀ ਨਜ਼ਦੀਕ ਆ ਗਏ। ਅਕਾਲੀ ਦਲ ਨੇ ਤਾਂ ਆਪਦੇ ਮੈਂਬਰਾਂ ਨੂੰ ਇਥੋਂ ਤਕ ਕਹਿ ਦਿੱਤਾ ਕਿ ਬੇਸ਼ੱਕ ਉਹ ਕਾਂਗਰਸ ਵਿੱਚ ਸ਼ਾਮਲ ਹੋ ਜਾਣ।
ਇਥੇ ਕੁਝ ਲੋਕ (ਲੇਖਕ ਦਾ ਇਸ਼ਾਰਾ ਪੰਜਾਬ ਦੇ ਹਿੰਦੂ ਕਾਂਗਰਸੀ ਲੀਡਰਾਂ ਵੱਲ ਹੈ।) ਇਹ ਇਲਜਾਮ ਵੀ ਲਾਉਂਦੇ ਹਨ ਕਿ ਅਕਾਲੀਆਂ ਨੇ ਸਿਰਫ ਫਾਇਦਾ ਲੈਣ ਵਾਸਤੇ ਹੀ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਪਾਈ। ਖੈਰ ਬਾਅਦ 'ਚ ਹੌਲੀ ਹੌਲੀ ਅਕਾਲੀ ਦਲ ਕਾਂਗਰਸ 'ਚੋਂ ਦੂਰ ਹੋਣਾ ਸ਼ੁਰੂ ਹੋ ਗਿਆ। 1939 ਦੂਸਰੇ ਵਿਸ਼ਵਯੁੱਧ ਸ਼ੁਰੂ ਹੋਣ ਤੇ ਪੰਜਾਬ 'ਚ ਰਾਜਨੀਤਕ ਹਾਲਾਤ ਬੜੀ ਤੇਜੀ ਨਾਲ ਬਦਲਣੇ ਸ਼ੁਰੂ ਹੋ ਗਏ। ਉਨੀਂ ਦਿਨੀਂ ਮਾਸਟਰ ਤਾਰਾ ਸਿੰਘ ਵੀ ਪੰਜਾਬ ਕਾਂਗਰਸ ਦੀ ਵਰਕਿੰਗ ਕਮੇਟੀ ਦਾ ਮੈਂਬਰ ਸੀ। ਓਧਰ ਕਾਂਗਰਸ ਨੇ ਫੈਂਸਲਾ ਲਿਆ ਕਿ ਵਿਸ਼ਵਯੁੱਧ ਵਿੱਚ ਸਰਕਾਰ ਦੀ ਮਦਦ ਨਹੀਂ ਕਰਨੀ। ਮਾਸਟਰ ਨੇ ਝੱਟ ਕਾਂਗਰਸ ਤੋਂ ਅਸਤੀਫਾ ਦੇ ਕੇ ਖਾਲਸਾ ਡੀਫੈਂਸ ਆਫ ਇੰਡੀਆ ਲੀਗ ਨਾਂ ਦੀ ਜੱਥੇਬੰਦੀ ਸਥਾਪਤ ਕਰ ਲਈ ਤੇ ਫੌਜ ਵਾਸਤੇ ਸਿੱਖ ਜਵਾਨਾਂ ਦੀ ਭਰਤੀ ਦੀ ਮੁਹਿੰਮ ਤੇਜੀ ਨਾਲ ਆਰੰਭ ਦਿੱਤੀ। ਮਾਸਟਰ ਨੇ ਆਪਣੇ ਇਸ ਕਾਰਜ ਵਾਸਤੇ ਕਦੀ ਪਛਚਾਤਾਪ ਨਹੀਂ ਕੀਤਾ।(ਆਪਣੀ ਜੀਵਨੀ 'ਚ ਉਸ ਨੇ ਲਿਖਿਆ ਹੈ ਕਿ ਇਹ ਅਕਲ ਵਾਲਾ ਕੰਮ ਉਸ ਨੇ ਕੀਤਾ)
ਫਿਰ 1942 ਵਿੱਚ ਜਦੋਂ ਕਾਂਗਰਸ ਨੇ ਭਾਰਤ ਛੱਡੋ ਦੀ ਮੁਹਿੰਮ ਵਿੱਢੀ ਤਾਂ ਅਕਾਲੀ ਦੇ ਦੋ ਧੜਿਆਂ ਵਿਚੋਂ ਇਕ ਮੁਹਿੰਮ ਦਾ ਸਮਰਥਕ (ਊਧਮ ਸਿੰਘ ਨਾਗੋਕੇ) ਅਤੇ ਇਕ ਅੰਗਰੇਜ਼ ਸਮਰਥਕ (ਗਿਆਨੀ ਕਰਤਾਰ ਸਿੰਘ) ਬਣ ਗਿਆ। ਕਿਹਾ ਜਾਂਦੈ ਕਿ ਓਨੀਂ ਦਿਨੀ ਮਾਸਟਰ ਦੁਚਿਤੀ ਵਿਚ ਸੀ ਕਿ ਕਿਸ ਧੜੇ ਦਾ ਪੱਖ ਪੂਰੇ। ਉਸ ਵੇਲੇ ਇਕ ਕਾਂਗਰਸੀ (ਲਾਲਾ ਦੁਨੀ ਚੰਦ)ਨੇ ਲਿਖਿਆ ਕਿ ਇਕ ਅਜਿਹੀ ਪਾਰਟੀ ਵੀ ਹੈ ਜਿਹੜੀ ਕਾਂਗਰਸ ਤੋਂ ਫਾਇਦਾ ਤਾਂ ਲੈਂਦੀ, ਪਰ 1942-45 ਵੇਲੇ ਧੋਖਾ ਕਰ ਦਿੰਦੀ ਹੈ ਇਸ ਦੇ ਕਈ ਬੰਦਿਆਂ ਤਾਂ ਮਹਾਤਮਾ ਗਾਂਧੀ ਦੇ ਖਿਲਾਫ ਨਫਰਤ ਪਾਊ ਪ੍ਰਚਾਰ ਵੀ ਕੀਤਾ।
ਅਜ਼ਾਦ ਪੰਜਾਬ
1942 'ਚ ਸਰ ਸਟੈਫੋਰਡ ਕਰਿਪਸ ਭਾਰਤ ਆਇਆ। ਉਦੋਂ ਕਾਂਗਰਸ ਨੇ ਲਗਦੈ ਕਿ ਇਕ ਤਰਾਂ ਨਾਲ ਪਾਕਿਸਤਾਨ ਦੀ ਮੰਗ ਮੰਜੂਰ ਕਰ ਲਈ ਤੇ ਇਸ ਨੇ ਕਿਹਾ ਕਿ ਉਹ ਕਿਸੇ ਖਾਸ ਤਬਕੇ ਤੇ ਇਲਾਕੇ ਨੂੰ ਉਨਾਂ ਦੀ ਇੱਛਾ ਦੇ ਖਿਲਾਫ ਭਾਰਤ ਵਿਚ ਸ਼ਾਮਲ ਹੋਣ ਲਈ ਮਜਬੂਰ ਨਹੀਂ ਕਰ ਸਕਦੀ।
ਇਸ ਤੇ ਅਕਾਲੀ ਤੜਫ ਉੱਠੇ ਤੇ ਅਜ਼ਾਦ ਪੰਜਾਬ ਸਕੀਮ ਦਾ ਐਲਾਨ ਕਰ ਦਿੱਤਾ। ਜਿਸ ਦਾ ਉਦੇਸ਼ ਸੀ ਕਿ ਸਿੱਖਾਂ ਦੇ ਹੱਥ ਤਾਕਤ ਦਾ ਪਾਸਕੂ ਦਿਵਾ ਦੇਣਾ। ਇਸ ਮੁਤਾਬਿਕ ਮੁਸਲਮਾਨ ਬਹੁਗਿਣਤੀ ਜਿਲੇ ਬਾਹਰ ਕੱਢ ਕੇ ਇਕ ਸੂਬਾ ਬਣਾਉਣਾ ਸੀ ਜਿਸ ਵਿਚ ਮੁਸਲਮਾਨਾਂ ਦੀ ਬਹੁਗਿਣਤੀ ਨਾ ਹੋਵੇ।
ਅਜ਼ਾਦ ਪੰਜਾਬ ਦੀ ਮੰਗ ਦਾ ਕੌਮੀ ਸਿੱਖਾਂ ਤੇ ਹਿੰਦੂ ਲੋਕਾਂ ਨੇ ਵਿਰੋਧ ਕਰ ਦਿੱਤਾ। ਹਿੰਦੂ ਅਖਬਾਰਾਂ ਇਸ ਵਿਰੁੱਧ ਉਠ ਖਲੋਈਆਂ। ਬਜੁਰਗ ਸਿੱਖ ਲੀਡਰ ਬਾਬਾ ਖੜਗ ਸਿੰਘ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਸਿੱਖ ਕਾਂਗਰਸ ਦੀ ਮਦਦ ਕਰਨ। ਉਸਨੇ ਇਲਜਾਮ ਲਾ ਦਿਤਾ ਕਿ ਮਾਸਟਰ ਤਾਰਾ ਸਿੰਘ ਤੇ ਜਿਨਾਹ ਇਕ ਹੀ ਕਿਸਤੀ ਦੇ ਸਵਾਰ ਹਨ ਤੇ ਅੰਗਰੇਜ਼ਾਂ ਦੇ ਪਿੱਠੂ ਹਨ। 1943 ਵਿੱਚ ਅਕਾਲੀਆਂ ਨੇ ਹਿੰਦੂ ਅਖਬਾਰਾਂ ਅਤੇ ਆਰੀਆਂ ਸਮਾਜੀਆਂ ਖਿਲਾਫ ਕਾਫੀ ਜ਼ਹਿਰ ਉਗਲਿਆ।
ਖਾਲਿਸਤਾਨ ਦੀ ਮੰਗ ਦਾ ਮੁੱਢ
ਭਾਰਤ ਛੱਡੋ ਅੰਦੋਲਨ ਦੌਰਾਨ ਕਾਂਗਰਸ ਦੇ ਸਾਰੇ ਵੱਡੇ ਲੀਡਰ ਤਾਂ ਜੇਲ ਵਿੱਚ ਸੁੱਟ ਦਿੱਤੇ ਗਏ ਸਨ। ਓਧਰ ਮੁਸਲਿਮ ਲੀਗ ਤਾਂ ਮੁਸਲਮਾਨਾਂ ਦੀ ਇਕ ਲਹਿਰ ਬਣ ਚੁੱਕੀ ਸੀ, ਕਿਉਂਕਿ ਇਸ ਨੇ ਪਾਕਿਸਤਾਨ ਦੀ ਮੰਗ ਆਪਣਾ ਮੁੱਖ ਨਿਸ਼ਾਨਾ ਬਣਾ ਲਿਆ ਸੀ। ਇਸ ਮੌਕੇ ਚਕਰਵਰਤੀ ਰਾਜ ਗੋਪਾਲਅਚਾਰੀ ਨੇ ਇਕ ਸੂਤਰ ਤਿਆਰ ਕੀਤਾ ਜਿਸ ਅਨੁਸਾਰ ਇਹ ਕਿਹਾ ਗਿਆ ਕਿ ਕਾਂਗਰਸ ਮੰਨਦੀ ਹੈ ਕਿ ਉਨਾਂ ਜਿਲਿਆਂ ਤਕ ਜਿੱਥੋਂ ਤੱਕ ਮੁਸਲਮਾਨਾਂ ਦੀ ਬਹੁਗਿਣਤੀ ਹੈ ਪਾਕਿਸਤਾਨ ਬਣ ਜਾਵੇ। ਇਸ ਸੂਤਰ ਨੂੰ ਮਹਾਤਮਾ ਗਾਂਧੀ ਦੀ ਸਹਿਮਤੀ ਵੀ ਹਾਸਲ ਸੀ।
ਕਾਂਗਰਸ ਦੀ ਇਸ ਸਹਿਮਤੀ ਦਾ ਮਤਲਬ ਸੀ ਕਿ ਸਿੱਖ ਕੌਮ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾਵੇਗਾ। ਅੱਧੇ ਪਾਕਿਸਤਾਨ ਵਿੱਚ ਤੇ ਅੱਧੇ ਹਿੰਦੁਸਤਾਨ ਵਿੱਚ। ਇਸ ਤੇ ਅਕਾਲੀਆਂ ਤੇ ਕਾਂਗਰਸ ਵਿਚਲਾ ਪਾੜਾ ਹੋ ਵੱਧ ਗਿਆ।
ਅਗਸਤ 1944 ਵਿੱਚ ਅੰਮ੍ਰਿਤਸਰ ਵਿਖੇ ਫਿਰ ਸਰਬ ਪਾਰਟੀ ਸਿੱਖ ਕਾਨਫਰੰਸ ਬੁਲਾਈ ਗਈ। ਇਸ ਮੌਕੇ ਇਕੱਠ ਨੇ ਸਰਬ ਸੰਮਤੀ ਨਾਲ ਫੈਂਸਲਾ ਲਿਆ ਕਿ ਮਾਸਟਰ ਤਾਰਾ ਸਿੰਘ ਅਜਾਦ ਸਿੱਖ ਰਾਜ ਦੇ ਸਬੰਧ ਵਿੱਚ ਅਹਿਮ ਫੈਂਸਲਾ ਲਏ। ਇਸ ਮੌਕੇ ਮਾਸਟਰ ਜੀ ਨੇ ਕਿਹਾ ਕਿ ਸਿੱਖ ਇਕ ਕੌਮ ਹੈ ਤੇ ਇਸ ਨੂੰ ਹਿੰਦੁਸਤਾਨ ਜਾਂ ਪਾਕਿਸਤਾਨ ਦਾ ਗੁਲਾਮ ਨਾ ਬਣਾਇਆ ਜਾਵੇ। ਗਿਆਨੀ ਕਰਤਾਰ ਸਿੰਘ ਨੇ ਵੀ ਅਜ਼ਾਦ ਸਿੱਖ ਰਾਜ ਦੀ ਵਕਾਲਤ ਕੀਤੀ।
ਇਸ ਉਪਰੰਤ ਫਿਰ ਅਕਤੂਬਰ 1944 ਵਿੱਚ ਲਾਹੌਰ ਵਿਖੇ ਸਰਬ ਹਿੰਦ ਅਕਾਲੀ ਕਾਨਫਰੰਸ ਬੁਲਾਈ ਗਈ ਜਿਸ ਵਿੱਚ ਗਾਂਧੀ ਦੀ ਜਿਨਾਹ ਨਾਲ ਤੁਲਨਾ ਕੀਤੀ ਗਈ। ਮਾਸਟਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਗਾਂਧੀ ਨੂੰ ਕਾਂਗਰਸ 'ਚੋਂ ਕੱਢ ਦਿੱਤਾ ਜਾਵੇ ਤਾਂ ਉਹ ਫਿਰ ਕਾਂਗਰਸ ਵਿਚ ਸ਼ਾਮਲ ਹੋ ਜਾਵੇਗਾ। ਗਿਆਨੀ ਕਰਤਾਰ ਸਿੰਘ ਨੇ ਗਾਂਧੀ ਵਿਰੁੱਧ ਭਰਪੂਰ ਸ਼ਬਦਾਵਲੀ ਵਰਤੀ। ਗਾਂਧੀ ਦੀ ਮੁਖਾਲਫਤ ਕਰਨ ਵਿੱਚ ਤਾਂ ਪ੍ਰਧਾਨ ਅਕਾਲੀ ਦਲ ਨੇ ਅਜ਼ਾਦ ਸਿੱਖ ਰਾਜ ਦੀ ਮੰਗ ਰੱਖੀ ਤੇ ਕਿਹਾ ਕਿ ਗਾਂਧੀ ਤਾਂ ਸਿੱਖਾਂ ਨੂੰ ਜਿਨਾਹ ਕੋਲ ਗਹਿਣੇ ਪਾਉਣ ਨੂੰ ਤੁਲਿਆ ਹੋਇਆ ਹੈ।
ਸਿੱਖਸਤਾਨ ਜਾਂ ਖਾਲਿਸਤਾਨ ਦੀ ਮੰਗ
ਦੂਸਰਾ ਵਿਸ਼ਵ ਯੁੱਧ ਖਤਮ ਹੋ ਗਿਆ। 1945 'ਚ ਭਾਰਤ ਦੇ ਵਾਇਸਰਾਇ ਨੇ ਸ਼ਿਮਲੇ 'ਚ ਭਾਰਤ ਦੇ ਉੱਚ ਕੋਟੀ ਦੇ ਲੀਡਰਾਂ ਦੀ ਮੀਟਿੰਗ ਸੱਦ ਲਈ। ਇਸ ਮੌਕੇ ਮਾਸਟਰ ਨੇ ਕਿਹਾ ਕਿ ਮੈਂ ਕਿਸੇ ਤਰਾਂ ਵੀ ਕਾਂਗਰਸ ਨਾਲ ਨਹੀਂ ਹਨ। ਮੈਂ ਪਾਕਿਸਤਾਨ ਤੇ ਵੀ ਸਹਿਮਤ ਹੋ ਸਕਦਾ ਹਾਂ ਜੇਕਰ ਜਿਨਾਹ ਖਾਲਿਸਤਾਨ ਮੰਨ ਲਏ ਤਾਂ।
ਇਸ ਉਪਰੰਤ ਇਊਂ ਲੱਗ ਰਿਹਾ ਸੀ ਕਿ ਕਾਂਗਰਸ ਤੇ ਮੁਸਲਿਮ ਲੀਗ ਵਿੱਚ ਪਾਕਿਸਤਾਨ ਦੇ ਮੁੱਦੇ ਤੇ ਸਹਿਮਤੀ ਆਖਿਰ ਹੋ ਹੀ ਜਾਵੇਗੀ। ਹੁਣ ਅਕਾਲੀ ਲੀਡਰਾਂ ਨੇ ਆਜ਼ਾਦ ਸਿੱਖ ਰਾਜ ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਉਹ ਕਦੀ ਸਿੱਖਸਤਾਨ ਤੇ ਕਦੀ ਖਾਲਿਸਤਾਨ ਆਖਦੇ ਸਨ। ਗੈਰ ਸਰਕਾਰੀ ਸੰਸਥਾਂ ਸਪਰੂ ਕਮੇਟੀ ਸਾਹਮਣੇ ਚੌਣਵੇ 29 ਅਕਾਲੀ ਲੀਡਰਾਂ ਜਿਸ ਵਿੱਚ ਮਾਸਟਰ ਤਾਰਾ ਸਿੰਘ, ਪ੍ਰਿੰਸੀਪਲ ਜੋਧ ਸਿੰਘ, ਗਿਆਨੀ ਕਰਤਾਰ ਸਿੰਘ, ਸਵਰਨ ਸਿੰਘ ਉਜੱਲ ਸਿੰਘ, ਈਸ਼ਰ ਸਿੰਘ ਮਝੈਲ ਆਦਿ ਸ਼ਾਮਲ ਸਨ ਨੇ ਇਕ ਯਾਦਪੱਤਰ ਦਿੱਤਾ ਜਿਸ ਵਿਚ ਕਿਹਾ ਗਿਆ ਕਿ ਕੁਝ ਸ਼ਰਤਾਂ ਉਪਰੰਤ ਉਹ ਭਾਰਤ ਇਕ ਮੁੱਠ ਦੇ ਹਾਮੀ ਹਨ। ਇਹਨਾਂ ਲੀਡਰਾਂ ਨੇ ਪਾਕਿਸਤਾਨ ਦੀ ਮੁਖਾਲਫਤ ਦੇ ਨਾਲ ਨਾਲ ਮੰਗ ਕੀਤੀ ਕਿ ਜੇਕਰ ਪਾਕਿਸਤਾਨ ਬਣਨਾ ਹੀ ਹੈ ਤਾਂ ਖਾਲਿਸਤਾਨ ਵੀ ਬਣੇ। ਇਸ ਉਪਰੰਤ ਅਕਾਲੀ ਦਲ ਨੇ ਰਸਮੀ ਤੌਰ ਤੇ ਪਾਰਟੀ ਦਾ ਨਿਸ਼ਾਨਾ ਆਪਣੀ ਮਾਰਚ 1946 ਦੀ ਕਾਰਜਕਾਰਨੀ ਦੀ ਮਿਲਨੀ ਮੌਕੇ ਮਿੱਥ ਦਿੱਤਾ। ਜਿਸ ਵਿਚ ਇਹ ਕਿਹਾ ਗਿਆ :-
''ਇਹ ਕਿ ਸਿੱਖ ਪੰਜਾਬ ਦੀ ਧਰਤੀ ਨਾਲ ਪੱਕੇ ਤੌਰ ਤੇ ਜੁੜੇ ਹਨ, ਜਿਸਦੇ ਕਾਰਨ ਹਨ ਇੰਨਾਂ ਦੇ ਇੱਥੇ ਧਾਰਮਿਕ ਅਸਥਾਨ, ਜਿਮੀਂ ਜਾਇਦਾਦਾਂ, ਇਥੋਂ ਦੀ ਭਾਸ਼ਾ, ਪ੍ਰੰਪਰਾਵਾਂ ਅਤੇ ਇਤਿਹਾਸ, ਕਿਉਂਕਿ ਇਹ ਇੰਨਾਂ ਦਾ ਘਰ ਹੈ ਅਤੇ ਪਵਿੱਤਰ ਭੂਮੀਂ ਹੈ। ਇਸ ਨੂੰ ਅੰਗਰੇਜ਼ਾਂ ਨੇ ਇਕ ਅਮਾਨਤ ਵਜੋਂ ਲਿਆ ਸੀ ਜਦੋਂ ਇਥੋਂ ਦਾ ਸਿੱਖ ਮਹਾਰਾਜਾ ਇਕ ਨਾਬਾਲਗ ਸੀ। ਇਕ ਪਾਸੇ ਪਾਕਿਸਤਾਨ ਦੀ ਮੰਗ ਤੇ ਦੂਸਰੇ ਪਾਸੇ ਹਿੰਦੂ ਧਰਮ 'ਚ ਜ਼ਜਬ ਹੋ ਜਾਣ ਦੋ ਖਤਰਿਆਂ ਕਰਕੇ ਅੱਜ ਸਿੱਖਾਂ ਦੀ ਹੋਂਦ ਨੂੰ ਖੱਤਰਾ ਬਣਿਆ ਪਿਆ ਹੈ। ਇਨ੍ਹਾਂ ਕਾਰਨਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਰਨੀ ਇਹ ਮੰਗ ਕਰਦੀ ਹੈ ਕਿ ਸਿੱਖਾਂ ਦੇ ਧਾਰਮਿਕ, ਰਾਜਨੀਤਕ ਆਰਥਿਕ, ਸਭਿਆਚਾਰਕ ਪੱਖਾਂ ਦੀ ਹਿਫਾਜਤ ਖਾਤਰ ਸਿੱਖ ਰਾਜ ਦੀ ਸਥਾਪਨਾ ਕੀਤੀ ਜਾਵੇ, ਜਿਸ ਵਿੱਚ ਸਿੱਖਾਂ ਦੀ ਵੱਡੀ ਗਿਣਤੀ, ਪਵਿੱਤਰ ਗੁਰਧਾਮ ਅਤੇ ਇਤਹਾਸਿਕ ਗੁਰਦੁਆਰੇ ਸਮਾਏ ਹੋਣ ਤੇ ਆਬਾਦੀ ਦੀ ਅਦਲਾ ਬਦਲੀ ਦਾ ਵੀ ਇੰਤਜਾਮ ਹੋਵੇ।''
ਓਸੇ ਸਾਲ ਫਿਰ ਕੈਬੀਨਿਟ ਮਿਸ਼ਨ ਨੂੰ ਭਾਰਤ ਭੇਜਿਆ ਗਿਆ। ਜਿਸ ਅੱਗੇ ਅਕਾਲੀ ਦਲ ਨੇ ਮੰਗ ਕੀਤੀ ਕਿ ਅਸੀਂ ਭਾਰਤ ਦੀ ਅਖੰਡਤਾ ਦੇ ਹਾਮੀ ਹਾਂ, ਕਿਉਂਕਿ ਭਾਰਤ ਦੀ ਕੋਈ ਵੰਡ ਜਾਂ ਤਾਂ ਸਿੱਖਾਂ ਨੂੰ ਮੁਸਲਮਾਨਾਂ ਦੀ ਗੁਲਾਮ ਬਣਾ ਦੇਵੇਗੀ ਜਾਂ ਫਿਰ ਇਹ ਲੋਕ ਦੋ ਹਿੱਸਿਆਂ ਵਿੱਚ ਵੱਡੇ ਜਾਣਗੇ। ਅਕਾਲੀ ਦਲ ਨੇ ਇਕ ਵਾਰ ਫਿਰ ਆਪਣੀ ਅਜਾਦ ਪੰਜਾਬ ਵਾਲੀ ਮੰਗ ਦੁਹਰਾ ਦਿੱਤੀ। ਪਰ ਜੇ ਪਾਕਿਸਤਾਨ ਬਣਾਉਂਣਾ ਹੀ ਹੈ ਤਾ ਸਿੱਖਾਂ ਦੀ ਇਕ ਅਲੱਗ ਆਜ਼ਾਦ ਰਿਆਸਤ ਹੋਵੇ।
ਹਾਲਾਂਕਿ ਕੈਬੀਨਿਟ ਮਿਸ਼ਨ ਨੇ ਸਿੱਖਾਂ ਨੂੰ ਇਕ ਤੀਸਰੀ ਧਿਰ ਹੋਣ ਦੀ ਮਾਨਤਾ ਦੇ ਦਿੱਤੀ, ਪਰ ਇਸ ਦੀ ਤਜਵੀਜ ਮੋਟੇ ਤੌਰ ਤੇ ਮੁਸਲਿਮ ਲੀਗ ਤੇ ਕਾਂਗਰਸ ਵਿੱਚ ਸੰਧੀ ਕਰਾਉਣ ਦੀ ਸੀ।
ਬ੍ਰਿਟਿਸ਼ ਪਾਰਲੀਮੈਂਟ ਸਾਹਮਣੇ ਬੋਲਦੇ ਹੋਏ ਮਿਸ਼ਨ ਦੇ ਇਕ ਮੈਂਬਰ ਸਿਰ ਸਟੈਫੋਰਡ ਕਰਿਪਸ ਨੇ ਕਿਹਾ :-
''ਮੁਸ਼ਕਿਲ ਇਸ ਗੱਲ ਦੀ ਨਹੀਂ ਕਿ ਅਸੀਂ ਸਿੱਖਾਂ ਦੀ ਮਹੱਤਤਾ ਨਹੀਂ ਸਮਝਦੇ। ਸਗੋਂ ਮੁਸ਼ਕਲ ਓਥੋਂ ਦੇ ਹਾਲਾਤਾਂ ਦੇ ਭੂਗੋਲਕ ਤੱਥ ਹਨ, ਉਹ ਕੁੱਝ ਖਾਸ ਸਥਾਨ ਮੰਗ ਰਹੇ ਹਨ ਜਿਵੇਂ ਮੁਸਲਮਾਨਾਂ ਨੂੰ ਦਿੱਤਾ ਜਾ ਰਿਹਾ ਹੈ। ਪਰ ਸਿੱਖ ਇਕ ਬਹੁਤ ਹੀ ਛੋਟੀ ਜਿਹੀ ਕੌਮ ਹੈ। ਮੁਸਲਮਾਨਾਂ ਦੀ 9 ਕਰੋੜ ਗਿਣਤੀ ਦੇ ਸਾਹਮਣੇ ਸਿਰਫ 51 ਲੱਖ ਦੀ ਗਿਣਤੀ ਹੈ। ਐਸ ਵੇਲੇ ਇੰਨਾਂ ਦਾ ਕੋਈ ਭੂਗੋਲਕ ਖੇਤਰ ਅਜਿਹਾ ਨਹੀਂ ਜਿਸ ਵਿਚ ਇੰਨਾਂ ਦਾ ਬਹੁਮਤ ਹੋਵੇ। ਪਰ ਮੈਂ ਇਹ ਨਹੀਂ ਕਹਿੰਦਾ ਕਿ ਅਜਿਹਾ ਕੋਈ ਖੇਤਰ ਭਵਿੱਖ ਵਿੱਚ ਵੀ ਨਿਰਧਾਰਤ ਹੀ ਨਹੀਂ ਕੀਤਾ ਜਾ ਸਕਦਾ।''
ਕੈਬਨਿਟ ਮਿਸ਼ਨ ਦੀਆਂ ਤਜ਼ਵੀਜਾਂ ਦੇ ਮੱਦੇ ਨਜ਼ਰ ਜੂਨ 1946 ਨੂੰ ਅੰਮ੍ਰਿਤਸਰ ਵਿਖੇ ਅਕਾਲੀ ਦਲ ਦੇ ਕੋਈ 800 ਨੁਮਾਇਦੇ ਇਕੱਤ੍ਰ ਹੋਏ। ਮਾਸਟਰ ਨੇ ਇੰਨਾਂ ਕਿਹਾ ਕਿ ਆਪਣੇ ਆਪ ਨੂੰ ਕੌਮ ਤੋਂ ਨਿਛਾਵਰ ਕਰਨ ਲਈ ਸਭ ਤਿਆਰ ਹੋ ਜਾਓ। ਇਕ ਸੰਘਰਸ਼ ਕਮੇਟੀ ਦਾ ਗਠਨ ਕਰ ਦਿਤਾ ਗਿਆ ਕਿ ਅੰਗਰੇਜ਼ਾਂ ਨੂੰ ਸਬਕ ਸਿਖਾਇਆ ਜਾ ਸਕੇ। ਮਾਸਟਰ ਨੇ ਕਿਹਾ ਕਿ ਕਾਂਗਰਸ ਤੇ ਮੁਸਲਿਮ ਲੀਗ ਨਾਲ ਵੀ ਗਲਬਾਤ ਕੀਤੀ ਜਾਵੇਗੀ।
ਪਰ ਲਗਦੈ ਕਿ ਇਸ ਸਮੇਂ ਤਕ ਅਕਾਲੀਆਂ ਨੇ ਲੀਗ ਨਾਲ ਗਲਬਾਤ ਆਰੰਭ ਰੱਖੀ ਸੀ। ਘੱਟੋ ਘੱਟ ਮੈਂ ਜੋ ਗੱਲਬਾਤ ਖੁਦ ਗਿਆਨੀ ਕਰਤਾਰ ਸਿੰਘ ਜੋ ਸਿੱਖਾਂ ਦਾ ਦਿਮਾਗ ਗਿਣਿਆ ਜਾਂਦਾ ਸੀ ਨਾਲ ਜੋ ਕੀਤੀ ਉਸ ਤੋਂ ਤਾਂ ਅਜਿਹਾ ਹੀ ਲਗਦੈ। ਸੁਭਾਵਕ ਹੈ ਅਜਿਹੀਆਂ ਸਾਜਸਾਂ ਕਾਂਗਰਸ ਨੂੰ ਚੁਭਣਗੀਆਂ। ਏਸੇ ਕਰਕੇ ਹੀ ਅਪ੍ਰੈਲ 1946 ਨੂੰ ਨਹਿਰੂ ਨੇ ਇਕ ਬਿਆਨ ਚਾੜਿਆ ਕਿ ਮਾਸਟਰ ਤਾਰਾ ਸਿੰਘ, ਇਕੋ ਵੇਲੇ ਕੋਈ 15 ਸਟੂਲਾਂ ਤੇ ਬੈਠਾ ਪਿਆ ਹੈ। ਇਸ ਦੇ ਜੁਆਬ ਵਿੱਚ ਮਾਸਟਰ ਨੇ ਕਿਹਾ ਕਿ ਜਿਨਾਹ ਨੂੰ ਮਿਲਨ ਲਈ ਮੈਨੂੰ ਨਹਿਰੂ ਕੋਲੋਂ ਸਰਟੀਫਿਕੇਟ ਲੈਣਾ ਜਰੂਰੀ ਨਹੀਂ। ਮੈਂ ਤਾਂ ਸਿੱਖਾਂ ਦੀ ਆਜ਼ਾਦ ਹਸਤੀ ਲਈ ਉਪਰਾਲੇ ਕਰ ਰਿਹਾ ਹਾਂ। ਇਸ ਉਪਰੰਤ ਸਿੱਖ ਤੇ ਮੁਸਲਮਾਨ ਵਿਦਿਆਰਥੀਆਂ ਦਾ ਇਕ ਸਾਂਝਾ ਜਲੂਸ ਕੱਢਿਆ ਗਿਆ ਜਿਸ ਵਿੱਚ ਪਾਕਿਸਤਾਨ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਾਏ ਗਏ ਤੇ ਕਾਂਗਰਸ ਲੀਡਰਾਂ ਨੂੰ ਕੋਸਿਆ ਗਿਆ।
ਅਕਾਲੀਆਂ ਤੇ ਮੁਸਲਿਮ ਲੀਗ ਦੇ ਲੀਡਰਾਂ ਦਰਮਿਆਨ ਲਗਦੈ ਕਿ ਖੁੱਦ ਬ੍ਰਿਟਿਸ਼ ਸਰਕਾਰ ਗਲ ਬਾਤ ਕਰਨ ਨੂੰ ਕਹਿ ਰਹੀ ਸੀ। ਪੈਂਡਰਲ ਮੂਨ ਜਿਸ ਨੇ ਸੰਪਰਦਾਇਕ ਦੰਗਿਆਂ ਤੇ ਕਿਤਾਬ ਲਿਖੀ ''ਵੰਡੋ ਤੇ ਖਿਸਕੋ'' ਨੇ ਦੱਸਿਆ ਹੈ ਕਿ ਉਹ ਇਸ ਵਿਚੋਲਗਿਰੀ 'ਚ ਸ਼ਾਮਲ ਸੀ। ਉਹ ਲਿਖਦਾ ਹੈ ਕਿ ਏਸੇ ਵਜ੍ਹਾ ਕਰਕੇ ਹੀ ਮੇਜਰ ਬਿਲੀ ਸ਼ਾਰਟ ਨੂੰ ਕੈਬਿਨਟ ਮਿਸ਼ਨ ਨਾਲ ਲੈ ਕੇ ਆਇਆ ਸੀ। ਮੇਜਰ ਸ਼ਾਰਟ ਨੇ ਦੂਸਰੇ ਵਿਸ਼ਵ ਯੁੱਧ ਵੇਲੇ ਅਕਾਲੀਆਂ ਨੂੰ ਮਨਾਇਆ ਸੀ ਕਿ ਉਹ ਸਿੱਖ ਜੁਆਨਾਂ ਨੂੰ ਫੌਜੀ ਭਰਤੀ ਲਈ ਪ੍ਰੇਰਨ। ਏਸੇ ਨੇ ਅਕਾਲੀ ਤੇ ਯੂਨੀਅਨਿਸਟ ਪਾਰਟੀ ਵਿਚ ਸਮਝੌਤਾ ਕਰਵਾਇਆ ਸੀ। ਇੰਨਾਂ ਅੰਗਰੇਜ ਅਫਸਰਾਂ ਨੇ ਅਕਾਲੀਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਪਾਕਿਸਤਾਨ ਦਾ ਬਣਨਾ ਮੰਨ ਜਾਣ ਤੇ ਲੀਗ ਨਾਲ ਸਮਝੋਤਾ ਕਰ ਲੈਣ ਅਜਿਹਾ ਕਰਨ ਨਾਲ ਪੂਰਾ ਪੰਜਾਬ ਪਾਕਿਸਤਾਨ ਵਿਚ ਜਾਵੇਗਾ ਤੇ ਮੁਸਲਮਾਨਾਂ ਦੀ ਪੰਜਾਬ ਵਿੱਚ ਬਹੁਗਿਣਤੀ ਬੜੀ ਪਤਲੀ ਜਿਹੀ ਹੋਵੇਗੀ ਜਿਸ ਨਾਲ ਪਾਸਕੂ ਸਿੱਖਾਂ ਦੇ ਹੱਥ ਵਿੱਚ ਹੋਇਆ ਕਰੇਗਾ।''


 


1947 ਵੇਲੇ ਸਿੱਖ ਰਾਜਨੀਤੀ ਦੀ ਕੀ ਅਵਸਥਾ ਸੀ, ਦੀ ਸਹੀ ਸਹੀ ਤਰਜਮਾਨੀ ਕਰਦੀ ਹੈ ਖੱਬੇ ਪਾਸੇ ਵਾਲੀ ਮਾਸਟਰ ਤਾਰਾ ਸਿੰਘ ਜੀ ਦੀ ਤਸਵੀਰ ਜੋ 1948 ਵਿਚ ਓਦੋ ਲਈ ਗਈ ਜਦ ਜਨਾਬ ਆਜਾਦ ਭਾਰਤ ਵਿਚ ਪਹਿਲੀ ਵਾਰੀ ਜੇਲ ਗਏ ਸਨ।। ਉਸ ਵੇਲੇ ਐਜੀਟੇਸ਼ਨ ਕਰਨ ਤੇ ਜੇਲ ਯਾਤਰਾ ਕਰਨ ਵਿਚ ਸਭ ਤੋਂ ਵੱਧ ਉਤਸ਼ਾਹ ਸਿੱਖ ਧਾਰਮਿਕ ਲੀਡਰਾਂ ਵਿਚ ਸੀ ਤੇ ਸੁਭਾਵਕ ਹੈ ਕਿ ਰਾਜਨੀਤੀ ਦੀ ਵਾਗਡੋਰ ਵੀ ਇਨ੍ਹਾਂ ਲੋਕਾਂ ਦੇ ਹੱਥ ਵਿਚ ਹੀ ਰਹਿਣੀ ਸੀ। ਪਰ ਮਾਸਟਰ ਤਾਰਾ ਸਿੰਘ  ਨੂੰ  ਹੁਨਰ ਆਉਦਾ ਸੀ ਕਿ ਇਨ੍ਹਾਂ ਜਥੇਦਾਰਾਂ  ਨੂੰ  ਕਿਵੇ ਆਪਣੀ ਲੀਡਰਸ਼ਿਪ ਵਿਚ ਬੰਨ ਕੇ ਰੱਖਣੈ ਤੇ ਇਹੋਂ ਉਨਾਂ ਦਾ ਮੁਖ ਪ੍ਰੋਗਰਾਮ ਹੋਇਆ ਕਰਦਾ ਸੀ।ਉਂਜ ਉਹ ਸਿੱਖ ਮਸਲਿਆਂ ਪ੍ਰਤੀ ਸੁਹਿਰਦ ਸੀ। ਉਸ ਦੀ ਵੱਡੀ ਕਮਜੋਰੀ ਕਿ ਉਹ ਬ੍ਰਾਹਮਣ  ਨੂੰ  ਮੁਸਲਮਾਨਾਂ ਨਾਲੋਂ ਹੁਕਮਰਾਨ ਦੇ ਤੌਰ ਤੇ ਸਿੱਖਾਂ ਲਈ ਬਿਹਤਰ ਸਮਝਦਾ ਸੀ।ਇਸੇ ਕਰਕੇ ਉਸ ਨੇ ਵੱਡੀ ਗਲਤੀ ਕਰ ਲਈ ਜੋ ਉਸ ਵਕਤ ਉਸ ਨੇ ਮੁਸਲਮਾਨ ਲੀਡਰਾਂ  ਨੂੰ  ਅਛੂਤ ਸਮਝ ਕੇ ਕੋਈ ਸੌਦੇਬਾਜੀ ਨਾਂ ਕੀਤੀ ਤੇ ਅੰਤ  ਨੂੰ  ਆਪਣੀ ਕੌਮ  ਨੂੰ  ਮਰਵਾ ਲਿਆ। ਇਸ ਵਿਚ ਡਿਪਲੋਮੇਸੀ ਦੀ ਘਾਟ ਹੋਣ ਕਰਕੇ ਇਹ ਅੰਗਰੇਜਾਂ ਕੋਲੋ ਮਿਲ ਰਹੇ ਫਾਇਦੇ ਵੀ ਕੈਸ਼ ਨਾ ਕਰਵਾ ਸਕਿਆ। ਹੈਰਾਨੀ ਦੀ ਗਲ ਹੈ ਕਿ ਇਸ ਨੇ ਇਕ ਬਲਦੇਵ ਸਿੰਘ ਨਾਂ ਦੇ ਵਪਾਰੀ  ਨੂੰ  ਜਿਹੜਾ ਇਨਾਂ ਦੇ ਖਰਚੇ ਪਾਣੀ ਭਰਿਆ ਕਰਦਾ ਸੀ ਅੰਗਰੇਜਾਂ ਨਾਲ ਗਲਬਾਤ ਲਈ ਨਾਮੀਨੇਟ ਕਰ ਦਿਤਾ। ਜਦ ਕਿ ਬਲਦੇਵ ਸਿੰਘ ਤੇ ਚਲਾਕ ਹਿੰਦੂ ਲੀਡਰ ਨਹਿਰੂ ਹੁਰਾਂ ਪੱਟੂ ਪਾ ਲਿਆ ਸੀ। ਨਹਿਰੂ ਹੁਰੀ ਇਸ ਬਲਦੇਵ ਸਿੰਘ  ਨੂੰ  ਰਾਜਨੀਤੀ ਵਿਚ ਬੱਚਾ ਸਮਝਦੇ ਸਨ। ਹਾਂ ਕੁਝ ਜੋਸ਼ੀਲੇ ਲੋਕ ਜੋ ਮਾਸਟਰ ਤਾਰਾ ਸਿੰਘ  ਨੂੰ  ਜੋ ਗਦਾਰ ਦੀ ਸੰਗਿਆ ਦੇ ਦੇਦੇਂ ਹਨ ਉਹ ਗਲਤ ਤੇ ਬੇਇਨਸਾਫੀ ਹੈ। ਮਾਸਟਰ ਨੇ ਗਲਤੀ ਕੀਤੀ ਤੇ ਸਭ ਤੋਂ ਪਹਿਲਾਂ ਉਸ ਨੇ ਹੀ ਮਹਿਸੂਸ ਕੀਤਾ ਕਿ ਉਹ ਗਲਤੀ ਕਰ ਚੁਕਾ ਹੈ।ਫੋਟੋ ਵਿਚ ਨਾਲ ਖੱਬਿਓ ਬਲਦੇਵ ਸਿੰਘ, ਬਾਬਾ ਖੜਕ ਸਿੰਘ ਹਨ ਜੋ ਮਾਸਟਰ ਦੇ ਵਿਰੋਧੀ ਸਨ ਪਰ ਉਹਨਾਂ ਦਾ ਵੀ ਝੁਕਾਅ ਕਾਂਗਰਸ ਵਲ ਹੀ ਸੀ, ਗਿਆਨੀ ਊਧਮ ਸਿੰਘ ਨਾਗੋਕੇ ਜਿਨਾਂ ਦਾ ਅਕਾਲੀ ਦਲ ਵਿਚ ਵੱਡਾ ਧੜਾ ਸੀ ਇਹ ਵੀ ਕਾਂਗਰਸ ਪੱਖੀ ਸਨ ਤੇ ਬਾਦ ਵਿਚ ਪਛਚਾਤਾਪ ਕੀਤਾ, ਨਾਲ ਸਿੱਖ ਸਿਆਸਤ ਦਾ ਦਿਮਾਗ ਸਮਝੇ ਜਾਣ ਵਾਲੇ ਗਿਆਨੀ ਕਰਤਾਰ ਸਿੰਘ ਹਨ ਜੋ ਇਹ ਸਮਝਦੇ ਸਨ ਕਿ ਉਹ ਕਾਂਗਰਸ ਦੇ ਅੰਦਰ ਵੜ ਕੇ ਬ੍ਰਾਹਮਣਾਂ  ਨੂੰ  ਮੂਰਖ ਬਣਾ ਕੇ ਸਿੱਖਾਂ ਦਾ ਕੁਝ ਸਵਾਰ ਲੈਣਗੇ। ਬੇਸਹਾਏ ਹੋਣ ਤੇ ਉਹ ਵੀ ਪਛਤਾਏ ਜਦੋਂ ਕਾਗਰਸ ਨੇ ਪੰਜਾਬੀਆਂ ਵਿਚ ਵੰਡੀਆਂ ਪਾ ਕੇ ਹਿੰਦੂ-ਸਿੱਖ ਦਾ ਸੁਆਲ ਖੜਾ ਕਰ ਦਿਤਾ। ਇਨ੍ਹਾਂ ਦਾ ਅਕਾਲੀ ਧੜਾ ਨਾਗੋਕੇ ਧੜੇ ਦਾ ਵਿਰੋਧੀ ਹੋਇਆ ਕਰਦਾ ਸੀ ।

ਖੱਬੇ ਤੋਂ- ਸਟੈਫੋਰਡ ਕਰਿਪਸ ਨਾਲ ਸਿੱਖ ਨੇਤਾ- ਸਰ ਜੋਗਿੰਦਰਾ ਸਿੰਘ ਜੋ ਅੰਗਰੇਜਾਂ ਦੇ ਰਾਜ ਸਮੇਂ ਮੰਤਰੀ ਰਹਿ ਚੁਕਾ ਸੀ, ਨਾਲ ਬੱਚਾ ਬਲਦੇਵ ਸਿੰਘ ਤੇ ਮਾਸਟਰ ਜੀ। ਪੜਿਅ ਲਿਖਿਆ ਸਰ ਜੋਗਿੰਦਰਾ ਲੋਕਾਂ ਦਾ ਨੁਮਾਇਦਾ ਨਹੀ ਸੀ ਇਸ ਕਰਕੇ ਥੋੜੀ ਕੀਤਿਆਂ ਮਾਸਟਰ ਉਸ  ਨੂੰ  ਕੁਸਕਣ ਨਹੀ ਸੀ ਦੇਂਦਾ।ਉਸ ਨੇ ਇਕ ਵੇਰਾਂ ਕਪੂਰ ਸਿੰਘ ਆਈ ਸੀ ਐਸ ਨਾਲ ਦੁਖੜਾ ਰੋਇਆ ਕਿ ਇਸ ਨਾਜੁਕ ਮੌਕੇ ਇਹ ਅਕਾਲੀ ਲੋਕ ਵੱਡੇ ਵਿਗਾੜ ਪਾ ਰਹੇ ਹਨ ਤੇ ਮੌਕਾ ਖੁੰਝਾ ਰਹੇ ਹਨ।

ਗਾਂਧੀ ਮਾਊਟਬੈਟਨ ਤੇ ਉਸਦੀ ਪਤਨੀ ਨਾਲ। ਕਾਂਗਰਸੀਆਂ ਨੇ ਹਰ ਹੀਲਾ ਵਰਤ ਕੇ ਆਪਣੇ ਲੋਕਾਂ ਦਾ ਹਿੱਤ ਪਾਲ ਲਿਆ। ਨਹਿਰੂ ਦੇ ਇਸ ਮੇਮ ਨਾਲ ਬੜੇ ਗੂੜੇ ਸਬੰਧ ਸਨ।

ਲਾਰਡ ਮਾਊਟਬੈਟਨ ਵੈਵਲ ਕੋਲੋ ਭਾਰਤ ਦੇ ਵਾਈਸਰਾਇ ਦਾ ਚਾਰਜ ਲੈਦੇ ਮੌਕੇ। ਲਾਰਡ ਵੇਵਲ ਨੇ ਲਿਖਤੀ ਤੌਰ ਤੇ ਕਿਹਾ ਸੀ ਕਿ ਸਿੱਖ ਲੀਡਰ ਮੂਰਖ ਹਨ ਇਨ੍ਹਾਂ  ਨੂੰ  ਰਾਜਨੀਤੀ ਦੀ ਸਮਝ ਨਹੀ।

iਜਿਨਾਂ ਨੇ ਆਪਣੀਆ ਕੌਮਾਂ ਦਾ ਕੁਝ ਸਵਾਰ ਲਿਆ
 

 

ਦਸੰਬਰ 1946 ਵਾਲੀ ਅਤਿ ਮਹੱਤਵ ਦੀ ਫੋਟੋ। ਜਿਨਾਹ, ਬਲਦੇਵ, ਪੈਥਿਕ ਲਾਰੈਂਸ,ਪਿਛੇ ਕੋਈ ਹੋਰ ਤੇ ਨਹਿਰੂ।ਓਦੋਂ ਭਾਰਤੀ ਲੀਡਰਾਂ  ਨੂੰ  ਲੰਡਨ ਸੱਦਿਆ ਗਿਆ ਸੀ।ਅੰਗਰੇਜਾਂ ਦਾ ਭਾਰਤ ਛੱਡਣਾ ਨਿਸਚਿਤ ਹੋ ਚੁਕਾ ਸੀ। ਜਦੋਂ ਸਭ ਕੁਝ ਨਿਸਚਿਤ ਹੋ ਚੁਕਾ ਸੀ ਤਾਂ ਅੰਗਰੇਜਾਂ ਨੇ ਬਲਦੇਵ ਦੇ ਕੰਨ 'ਚ ਫੂਕ ਮਾਰੀ ਕਿ ਤੁਸੀ ਇਕ ਦੋ ਦਿਨ ਰੁਕ ਜਾਓ ਆਪਾਂ ਸਿੱਖਾਂ ਦਾ ਵੀ ਕੁਝ ਸੋਚਿਏ। ਮੂਰਖ ਬਲਦੇਵ ਨੇ ਉਹ ਗਲ ਨਹਿਰੂ  ਨੂੰ  ਦੱਸ ਦਿਤੀ। ਨਹਿਰੂ ਨੇ ਸੋਚਿਆ ਕਿ ਕਿਤੇ ਬਣੀ ਬਣਾਈ ਖੇਡ ਖਰਾਬ ਨਾਂ ਹੋ ਜਾਵੇ ਤੇ ਬਲਦੇਵ  ਨੂੰ  ਲਾਲਚ ਆਦਿ ਦੇ ਕੇ ਆਪਣੇ ਨਾਲ ਹੀ ਚਾਲਣ ਵਾਸਤੇ ਰਾਜੀ ਕਰ ਲਿਆ। ਅਗਲੇ ਦਿਨ ਜਦ ਅੰਗਰੇਜ ਫਿਰ ਬਲਦੇਵ  ਨੂੰ  ਮਿਲੇ ਤਾਂ ਬਲਦੇਵ ਨੇ ਦੋ ਹਰਫੀ ਗਲ ਕਰ ਦਿਤੀ "ਜੀ ਸਿੱਖ ਇਹੋ ਚਾ੍‍ਦੇ ਹਨ ਕਿ ਅੰਗਰੇਹ ਜਲਦੀ ਤੋਂ ਜਲਦੀ ਭਾਰਤ ਛੱਡ ਜਾਣ। ਫੋਟੋ 'ਚ ਬਲਦੇਵ ਦੇ ਚਿਹਰੇ ਦੇ ਹਾਵ ਭਾਵ ਸਮਝਣ ਵਾਲੇ ਹਨ।1961 ਵਿਚ ਜਦ ਉਹ ਲਾੜੀ ਮੌਤ ਦੇ ਨਾਲ ਜੱਦੋ ਜਹਿਦ ਕਰਰਿਹਾ ਸੀ ਤਾਂ ਉਸ ਨੇ ਬਹੁਤ ਕੁਝ ਉਗਲ ਦਿਤਾ। ਉਸ ਕਿਹਾ ਕਿ ਮੈਂਕੀਤੇ ਦਾ ਫਲ ਪਾ ਰਿਹਾ ਹਾਂ।ਮੈ ਸਿੱਖ ਕੌਮ ਨਾਲ ਗਦਾਰੀ ਕੀਤੀ। ਸ. ਰਵੀ ਇੰਦਰ ਸਿੰਘ ਏਸੇ ਬਲਦੇਵ ਦਾ ਭਤੀਜਾ ਹੈ।

ਕਾਹੋਲ ਦੀ ਕੂਕ ਕਿਸੇ ਨਾਂ ਸੁਣੀ


 ਸਾਡੇ ਨੋਟਿਸ ਵਿਚ ਪ੍ਰੋਫੈਸਰ ਓਮ ਪ੍ਰਕਾਸ਼ ਕਾਹੋਲ ਦੀ 1955 ਦੀ ਛੱਪੀ ਇਕ ਕਿਤਾਬ Hindus and the Punjabi State ਆਈ ਹੈ ਜਿਸ ਵਿਚ ਵਿਦਵਤਾ ਪੂਰਨ ਢੰਗ ਨਾਲ ਪੰਜਾਬੀਆਂ ਦੀ ਏਕਤਾ ਤੇ ਉਚੇ ਪੰਜਾਬੀ ਸਭਿਆਚਾਰ ਦਾ ਕੇਸ ਤਿਆਰ ਕੀਤਾ ਗਿਆ ਹੈ। ਪਰ ਬਦਕਿਸਮਤੀ ਕਿ ਕਾਹੋਲ ਦੀ ਅਵਾਜ ਕਿਸੇ ਨਾਂ ਸੁਣੀ ਤੇ ਜੇ ਕਿਤੇ ਕਦਰ ਹੋਈ ਤਾਂ ਉਹ ਉਨਾਂ ਲੋਕਾਂ ਦੀ ਹੋਈ ਜੋ ਪੰਜਾਬੀਅਤ ਟੋਟੇ ਟੋਟੇ ਹੋਈ ਦੇਖਣਾ ਲੋੜਦੇ ਸਨ: ਜੇ ਕਿਤਾਬ ਕਿਤੇ ਪੜੀ ਗਈ ਤਾਂ ਉਹ ਸੀ ਹਿੰਦ ਸਮਾਚਾਰ ਜਾਂ ਫਿਰ ਅਜੀਤ ਦੀ ਕਿਤਾਬ।ਤਸਵੀਰਾਂ ਵਿਚ ਕਿਤਾਬ ਦੀ ਫੋਟੋ, 1.ਕਾਹੋਲ ਤੇ ਪ੍ਰਸਿਧ ਇਨਕਲਾਬੀ ਵੀਰ ਸਾਵਰਕਰ, 2.ਗਿਆਨੀ ਕਰਤਾਰ ਸਿੰਘ ਅਤੇ ਐਨ ਸੀ ਚੈਟਰਜੀ ਕਹੋਲ ਤੇ ਹੋਰਾਂ ਨਾਲ, 3. ਮਾਸਟਰ ਤਾਰਾ ਸਿੰਘ ਤੇ ਕਹੋਲ। ਅਸੀ ਕੋਸ਼ਿਸ਼ ਕਰਾਂਗੇ ਕਿ ਅਗਲੇ ਅੰਕ ਵਿਚ ਇਸ ਪੰਜਾਬੀ ਸਪੂਤ ਬਾਰੇ ਕੁਝ ਹੋਰ ਜਾਣਕਾਰੀ ਇਕੱਠੀ ਕਰਕੇ ਪਠਿਕਾ ਤਕ ਪ੍‍ਚਾਈ ਜਾਏ। ਕਿਤਾਬ ਵਿਚ ਪ੍ਰੋਫੇਸਰ ਓਮ ਪ੍ਰਕਾਸ਼ ਕਾਹੋਲ ਦਾ ਪਤਾ ਹਰਿਆਣਾ ਜਿਲਾ ਹੁਸ਼ਿਆਰਪੁਰ ਦਿਤਾ ਹੋਇਆ ਹੈ।
ਜੂਨ ਦੇ ਅਖੀਰ 'ਚ ਫਿਰ ਮੂਨ ਨੇ ਲਾਰਡ ਇਸਮੇ ਨੂੰ ਲਿਖਿਆ ਕਿ ਅਜੇ ਵੀ ਕੋਸ਼ਿਸ਼ ਕੀਤੀ ਜਾਵੇ ਤੇ ਅਕਾਲੀਆਂ ਤੇ ਲੀਗ ਵਿਚਕਾਰ ਸਮਝੌਤਾ ਕਰਵਾਇਆ ਜਾਵੇ ਤੇ ਪੰਜਾਬ ਦੇ ਟੁੱਕੜੇ ਹੋਣ ਤੇ ਰੋਕ ਲਾਈ ਜਾਵੇ। ਇਸਮੇ ਨੇ ਜੁਆਬ ਵਿੱਚ ਕਿਹਾ ਕਿ ਹੁਣੇ ਹੁਣੇ ਸਰਦਾਰ ਬਲਦੇਵ ਸਿੰਘ ਵਾਇਸਰਾਇ ਨੂ ਮਿਲ ਕੇ ਗਿਆ ਹੈ ਤੇ ਕਿਹਾ ਕਿ ਸਿੱਖਾਂ ਨੂੰ ਕੋਈ ਵੀ ਪਾਰਟੀ ਭਾਵ ਨਾ ਕਾਂਗਰਸ ਤੇ ਨਾ ਹੀ ਲੀਗ ਕੁਝ ਦੇਣ ਨੂੰ ਤਿਆਰ ਹੈ। ਸਿੱਖਾਂ ਤੇ ਮੁਸਲਮਾਨਾਂ ਦਰਮਿਆਨ ਸਮਝੌਤਾ ਨਾ ਹੋ ਸਕਿਆ ਕਿਉਂਕਿ ਦੋਨੋਂ ਧਿਰਾਂ ਹੀ ਇਸ ਮਸਲੇ ਤੇ ਠੰਡੀਆਂ ਪਈਆਂ ਰਹੀਆਂ। ਅਕਾਲੀ ਚਾਹੁੰਦੇ ਸਨ ਕਿ ਲੀਗ ਅਜਿਹਾ ਸਮਝੌਤਾ ਕਰੇ ਜਿਸ ਵਿਚ ਸਿੱਖਾਂ ਨੂੰ ਵੀ ਕੌਮ ਮੰਨੇ ਤੇ ਇਸ ਕੌਮ ਨੂੰ ਹੱਕ ਹਾਸਲ ਹੋਵੇ ਕਿ ਜਰੂਰਤ ਪੈਣ ਤੇ ਪਾਕਿਸਤਾਨ ਤੋਂ ਅਲੱਗ ਹੋ ਸਕੇ। ਮੂਨ ਨੇ ਮਹਿਸੂਸ ਕੀਤਾ ਕਿ ਜਿਨਾਹ ਅਜਿਹੀ ਕੋਈ ਵੀ ਰਿਆਤ ਸਿੱਖ ਨੂੰ ਦੇਣ ਨੂੰ ਤਿਆਰ ਨਹੀਂ ਸੀ।
ਤੇ ਅਖੀਰ ਤੇ ਜੋ ਤਹਿ ਹੋਇਆ ਉਸ ਨਾਲ ਸਿੱਖ ਕੌਮ ਦੇ ਹਿੱਸਿਆਂ 'ਚ ਵੰਡੀ ਗਈ, ਅੱਧੀ ਪਾਕਿਸਤਾਨ ਤੇ ਅੱਧੀ ਹਿੰਦੁਸਤਾਨ।Ð