|
ਧਰ ਦੀ ਕਿਤਾਬ ਤੋਂ ਸਬਕ
ਜੇ ਰਿਕਸ਼ੇਵਾਲੇ ਤੋਂ ਹਵਾਈ ਜਹਾਜ ਚਲਵਾਉਗੇ ਤਾਂ ਸਵਾਰੀਆਂ ਤਾਂ ਮਰਨਾਂ ਹੀ ਹੈ
ਕੋਈ ਵੀ ਸ਼ਹੀਦ ਆਪਣੇ ਲੋਕਾਂ
ਨੂੰ ਸਮੱਰਪੱਤ ੍ਦਾ ਹੈ। ਓਹ ਪ੍ਰਵਾਰਮੋਹ ਤੋਂ ਉਪਰ ਉਠ ਕੇ ਹੀ
ਕੌਮ ਦਾ ਕੰਮ ਕਰਦਾ ਹੈ। ਉਹ ਸਾਂਝਾ ੍ਦਾ ਹੈ। ਪਰ ਅਸੀ ਲੋਕ ਸਹੀਦ ਦੀ ਆਤਮਾ
ਨੂੰ ਕੋਹਦੇ ਹਾਂ
ਜਦ ਕਿਸੇ ਅਨਾੜੀ ਹਵਾਲੇ ਕੌਮ ਦੀ ਵਾਗ ਡੋਰ ਕਰ ਦਿੰਦੇ ਹਾਂ। ਇਕ ਲਿਖਾਰੀ ਨੇ ਕਿਸੇ ਵੇਲੇ
ਲਿਖਿਆ ਸੀ ਕਿ ਪੰਜਾਬੀਆਂ 'ਚ ਜੇ ਕਿਤੇ ਕੋਈ ਸਿਪਾਹੀ ਵੱਡੀ ਬਹਾਦਰੀ ਕਰ ਦੇਵੇ ਤਾਂ ਇਹ ਉਸ
ਨੂੰ ਸਿੱਧਾ ਜਰਨੈਲ ਹੀ ਬਣਾ ਦਿੰਦੇ ਹਨ।
ਧਰ ਦੀ ਕਿਤਾਬ ਪੜਨ ਤੋਂ ਲੱਗਿਆ ਕਿ ਕਿਵੇਂ ਸੰਤ ਭਿੰਡਰਾਂਵਾਲੇ ਦੇ ਭਤੀਜੇ ਭਾਈ ਜਸਬੀਰ ਸਿੰਘ
ਰੋਡੇ ਨੂੰ ਸਿੱਧੇ ਹੀ ਅਕਾਲ ਤਖਤ ਦਾ ਜੱਥੇਦਾਰ ਥਾਪ ਦਿੱਤਾ ਗਿਆ ਸੀ। ਭਾਈ ਅਮਰੀਕ ਸਿੰਘ ਦਾ
ਭਰਾ ਮਨਜੀਤ ਸਿੰਘ ਤੇ ਰੋਡੇ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਸੁਪਨਾ ਲੈ ਰਹੇ ਸਨ। ਇਨਾਂ
ਦੀਆਂ ਕੇਂਦਰੀ ਸਰਕਾਰ ਨਾਲ ਅਜਿਹੀਆਂ ਗੱਲਾ ਬਾਤਾਂ ਵੀ ਚਲ ਰਹੀਆਂ ਸਨ। ਕੌਮ ਦੇ ਮਸਲੇ ਤੇ
ਸਿਰਫ ਹੰਢੇ ਹੋਏ ਸਟੇਟਸਮੈਨ ਹੀ ਕਾਮਯਾਬੀ ਨਾਲ ਸਿਝ ਸਕਦੇ ਹਨ। ਪਰ ਇਨ੍ਹਾਂ ਮੁਡਿਆਂ ਤਾਂ ਓਦੋਂ
ਸਮਝ ਲਿਆ ਕਿ ਸ਼ਹੀਦਾਂ ਦੇ ਰਿਸਤੇਦਾਰ ਹੋਣਾਂ ਹੀ ਸਭ ਕੁਝ ੍ਦਾ ਹੈ।
ਅੰਦਾਜ਼ਾ ਲਾਓ ਕਿ ਇਨ੍ਹਾਂ ਨੇ ਸੁਲਝੇ ਹੋਏ ਤੇ ਭਾਂਤ ਭਾਂਤ ਦੇ ਪੱਤਣਾਂ ਦੇ ਤਾਰੂ ਪ੍ਰਸ਼ਾਸਕਾਂ
ਤੇ ਲੀਡਰਾਂ ਨਾਲ ਕਿਹੋ ਜਿਹੀ ਲੈ ਦੇ ਕੀਤੀ ਹੋਵੇਗੀ। ਜਸੂਸ ਲਿਖਦਾ ਹੈ ਕਿ ਜਦ ਇਹ ਬਾਹਰ
ਨਿਕਲਦੇ ੍ਦੇ ਸਨ ਤਾਂ ਇਨ੍ਹਾਂ ਦੇ ਗਲਾਂ ਵਿਚ ਭਰੇ ਹੋਏ ਥੈਲੇ ੍ਦੇ ਸਨ। ਹੁਣ ਆਪਾਂ ਸਮਝ
ਸਕਦੇ ਹਨ ਕਿ ਇਸ ਲੰਮੇਂ ਸੰਘਰਸ਼ ਵਿਚੋਂ ਜਿਸ ਵਿਚ ਸਾਡੀਆਂ ਅਨਮੋਲ ਹਜਾਰਾਂ ਜਾਨਾਂ ਜਾਂਦੀਆਂ
ਰਹੀਆਂ ਜੇ ਕੁਝ ਵੀ ਹਾਸਲ ਨਹੀਂ ਹੋਇਆ ਤਾਂ ਇਸ ਦਾ ਕਾਰਨ ਸੀ ਕਿ ਕੌਮ ਨੇ ਲੀਡਰੀ ਦੀ ਵਾਗ
ਡੋਰ ਇਨਾਂ ਛੋਕਰਿਆਂ ਨੂੰ ਸੌਪ ਦਿੱਤੀ ਜਿਹੜੇ ਜੇਲਾਂ 'ਚ ਬੈਠੇ ਚੀਕਾਂ ਮਾਰ ਮਾਰ ਕਹਿ ਰਹੇ
ਸਨ ਕਿ ਸਾਨੂੰ ਕਿਓਂ ਬੰਦ ਕੀਤਾ ਜੇ ਸਾਡੇ ਨਾਲ ਗਲ ਤਾਂ ਕਰ ਕੇ ਵੇਖੋ। ਓਦੋਂ ਪੱਠੇ ਵੱਢਣ
ਵਾਲੇ ਜਰਨੈਲ ਬਣ ਗਏ ਸਨ।
ਸੋ ਜੇਕਰ ਇਕ ਸਿਪਾਹੀ ਨੂੰ ਤੁਸੀਂ ਸਿੱਧਾ ਹੀ ਜਰਨੈਲ ਬਣਾ ਦਿਓਗੇ ਤੇ ਉਸ ਨੇ ਮੁਤਾਹਿਤ
ਬ੍ਰਗੇਡੀਅਰ, ਕਰਨਲ, ਮੇਜਰ, ਕੈਪਟਨ, ਲਫਟੈਨ, ਸੂਬੇਦਾਰ, ਹਵਾਲਦਾਰ ਨੂੰ ਕੀ ਕਮਾਂਡ ਦੇਣੀ ਹੈ
ਤੇ ਫੌਜ ਨਾਲ ਕੀ ਵਾਪਰਨੀ ਹੈ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਇਕ ਰਿਕਸ਼ੇ ਵਾਲੇ ਨੂੰ ਜੰਬੋ
ਜੈਟ ਦਾ ਪਾਇਲਟ ਬਣਾਓਗੇ ਤਾਂ ਸਵਾਰੀਆਂ ਦਾ ਤਾਂ ਰੱਬ ਹੀ ਰਾਖਾ।
ਅਸੀਂ ਇਹ ਵੀ ਸਪੱਸ਼ਟ ਕਰ ਦਈਏ ਕਿ ਅਸੀਂ ਇਥੇ ਰਵਾਇਤੀ ਅਕਾਲੀ ਲੀਡਰਸ਼ਿਪ ਦੀ ਵੀ ਹਰਗਿਜ ਵਕਾਲਤ
ਨਹੀਂ ਕਰਦੇ। ਸਭ ਤੋਂ ਵੱਧ ਦੋਸ਼ੀ ਇਹੋ ਹਨ। ਇਨਾਂ ਨੇ ਪਹਿਲਾਂ ਕੌਮ ਨੂੰ ਧਰਮ ਯੁੱਧ ਜਿਹੇ
ਗਰਮ ਨਾਹਰੇ ਦਿੱਤੇ ਤੇ ਜਦੋਂ ਮੈਦਾਨ ਭਖਿਆ ਤਾਂ ਇਹ ਆਪ ਲਾਂਭੇ ਹੋ ਗਏ ਸਨ।ਪੰਜਾਬੀ ਕੌਮ ਦੀ
ਇਕ ਸਿਫਤ ਹੈ ਕਿ ਇਹ ਜਰੂਰਤ ਤੋਂ ਜਿਆਦਾ ਇਹਸਾਨਮੰਦ ਤੇ ਮਸ਼ਕੂਰ ਹਨ। ਖੈਰ ਨਾਲ ਇਹ ਵੀ ਸਕੂਨ
ਵਾਲੀ ਗਲ ਹੈ ਕਿ ਪ੍ਰਵਾਰ ਦੇ ਬੰਦੇ
ਨੂੰ ਕੌਮ ਮੌਕਾ ਇਕ ਦੋ ਹੀ ਦਿੰਦੀ ਹੈ ਤੇ ਜਦ ਉਸ ਦੀ
ਨਾਕਾਮੀ ਜ਼ਾਹਰ ਹੋ ਜਾਂਦੀ ਹੈ ਤਾਂ ਫਿਰ ਉਸ
ਨੂੰ ਹਾਥੀ ਤੋਂ ਲਾਹ ਖੋਤੇ ਤੇ ਚੜਾ ਘਰ ਭੇਜਦੀ ਹੈ।
ਅਸੀ ਉਮੀਦ ਕਰਦੇ ਹਾਂ ਸਾਡੇ ਯਧਿਆਂ ਦੇ ਰਿਸਤੇਦਾਰ ਇਸਗਲ ਵਲ ਤਵੱਜੋ ਦੇਣਗੇ ਤੇ ਅੱਗੇ ਤੋਂ
ਮੋਹਰਾ ਬਣਨੋ ਨਾਹ ਕਰ ਦੇਣਗੇ। ਬਾਕੀ ਇਹ ਲੋਕ ਖਾਣ ਪੀਣ ਐਸ਼ ਲੈਣ ਪਰ ਕੌਮ ਦੇ ਭਵਿਖ ਨਾਲ ਨਾਲ
ਖੇਡਣ। ---ਸੰਪਾਦਕ
|