|
ਭਾਰਤੀ ਜਸੂਸ ਨੇ ਖੋਲੇ ਭੇਦ
# ਧਰ ਨੂੰ ਕਮਾਲ ਦਾ ਜਸੂਸ ਕਹੋ ਜਾਂ ਫਿਰ ਘੈਂਟ ਜਸੂਸ, ਕਦੀ ਉਸ ਦੀਆਂ ਸੇਵਾਵਾਂ ਨਾਗੇ ਤੇ ਕਦੀ
ਮੀਜੋ ਤੇ ਕਦੀ ਨਕਸਲਵਾਦੀਆਂ, ਕਸ਼ਮੀਰੀਆਂ, ਨੇਪਾਲੀਆਂ, ਤੇ ਸਿਕੱਮ ਜਸੂਸੀ ਲਈ ਵਰਤੀਆਂ ਜਾਦੀਆਂ।
ਕਦੀ ਉਹ ਖਾਲਿਸਤਾਨੀ ਸਿੱਖਾਂ ਤੇ ਕਨੇਡਾ ਜਾ ਜਸੂਸੀ ਕਰਦਾ ਤੇ ਕਦੀ ਉਸ ਨੂੰ ਪੰਜਾਬ ਦੇ ਉੱਚ
ਦਰਜ਼ੇ ਦੇ ਖਾੜਕੂਆਂ ਨਾਲ ਸੰਪਰਕ ਬਣਾਉਣ ਲਈ ਬਹਿਕਾਂ ਤੇ ਰਹਿਣਾ ਪੈਂਦਾ। ਕਦੀ ਓਹ ਪਾਕਿਸਤਾਨ
ਦੀ ਆਈ.ਐਸ.ਆਈ ਦੀਆਂ ਕਾਰਜ ਵਿਧੀਆਂ ਨੂੰ ਫੜਦਾ। ਪਰ ਧਰ ਨੂੰ ਅਫਸੋਸ ਹੈ ਕਿ ਕਈ ਵਾਰੀ ਉਸਦੀਆਂ
ਸੇਵਾਵਾਂ ਭਾਰਤੀ ਲੀਡਰ ਆਪਣੇ ਵਿਰੋਧੀਆਂ ਖਿਲਾਫ ਵੀ ਵਰਤਦੇ। ਕਦੀ ਉਹ ਮੇਨਕਾ ਗਾਂਧੀ ਦੇ
ਬੈਡਰੂਮ ਵਿਚ ਮਾਈਕਰੋਫੋਨ ਫਿੱਟ ਕਰਾਉਂਦਾ ਤੇ ਕਦੀ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਦੇ। ਪਰ ਧਰ
ਨੂੰ ਵੱਡਾ ਗਿਲਾ ਹੈ ਕਿ ਲੀਡਰ ਲੋਕ ਗਲਤ ਕੰਮਾਂ ਲਈ ਸਰਕਾਰੀ ਜਸੂਸਾਂ ਨੂੰ ਵਰਤ ਰਹੇ ਹਨ।
ਹੁਣੇ ਹੁਣੇ ਛੱਪੀ ਧਰ ਦੀ ਕਿਤਾਬ ਨੇ ਕਈ ਦਿਲਚਸਪ ਖੁਲਾਸੇ ਕੀਤੇ ਹਨ। ਧਰ ਲਿਖਦਾ ਹੈ ਕਿ
ਕਿਤਾਬ ਲਿਖਣ ਦਾ ਮੇਰਾ ਮਕਸਦ ਹੈ ਕਿ ਮੁਲਕ ਅੰਦਰ ਇਕ ਬਹਿੱਸ ਛਿੜੇ ਕਿ ਇਸ ਪ੍ਰਕਾਰ ਰਾਜਨੀਤਕ
ਵਿਰੋਧੀਆਂ ਤੇ ਜਸੂਸੀ ਕਰਾਉਣਾ ਕੀ ਜਾਇਜ ਹੈ? ਕਿਤਾਬ ਦਾ ਕਾਫੀ ਹਿੱਸਾ ਸਿੱਖਾਂ ਨਾਲ ਸਬੰਧਤ
ਹੈ। ਇਸ ਸਬੰਧ ਵਿਚ ਵੀ ਕਈ ਰੋਚਕ ਤੱਥ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿਚ ਕੁਝ ਹੇਠ ਲਿਖੇ ਵੀ
ਹਨ।
ਭਾਰਤ ਦਾ ਜਸੂਸੀ ਨਿਜਾਮ
ਧਰ ਨੇ ਲਿਖਿਆ ਹੈ ਕਿ ਕੇਂਦਰ ਸਰਕਾਰ ਦੇ ਦੋ ਜਸੂਸੀ ਮਹਿਕਮੇਂ ਹਨ। (1) ਪ੍ਰਦੇਸਾਂ ਵਿਚ
ਜਸੂਸੀ ਲਈ ਰਾਅ ਲਾਂ ਦੀ ਅਜੈਂਸੀ ਹੈ ਭਾਵ ੍ਰੲਸੲੳਰਚਹ ੳਨਦ ੀਨਟੲਲਗਿੲਨਚੲ ਾਂਨਿਗ ਅਤੇ (2)
ਦੇਸ਼ ਅੰਦਰ ਜਸੂਸੀ ਲਈ ਇੰਟੈਲੀਜੈਂਸ ਬਿਓਰੋ ਹੈ। (3) ਫਿਰ ਰਾਜ ਸਰਕਾਰਾਂ ਨੇ ਵੀ ਆਪਣੇ ਆਪਣੇ
ਸੀ.ਆਈ.ਡੀ ਦੇ ਮਹਿਕਮੇ ਖੜ੍ਹੇ ਕੀਤੇ ਹੋਏ ਹਨ।
ਸੀਨੀਅਰ ਅਫਸਰਾਂ ਦੀ ਭਰਤੀ ਆਈ.ਪੀ.ਐਸ (ਯੂ.ਪੀ.ਐਸ.ਸੀ) ਦੇ ਰਾਹੀਂ ਤੇ ਨਾਲੇ ਥਲਿਓਂ ਤਰੱਕੀ
ਰਾਹੀਂ ੍ਦੀ ਹੈ। ਹੇਠਲੇ ਦਰਜ਼ੇ ਦੇ ਮੁਲਾਜਿਮ ਰਾਜ ਸਰਕਾਰਾਂ ਦੀ ਪੁਲਿਸ ਵਿਚੋਂ ਲੈ ਲਏ ਜਾਂਦੇ
ਹਨ। ਪੁਲਿਸ ਦੇ ਸਬ ਇੰਸਪੈਕਟਰ ਦੇ ਬਰਾਬਰ ਦੇ ਅਫਸਰ ਨੂੰ ਇੰਟੈਲੀਜੈਂਸ ਬਿਓਰੋ ਵਿਚ ਸਹਾਇਕ
ਇੰਟੈਲੀਜੈਂਸ ਅਫਸਰ ਦਰਜ਼ਾ ਦੋਮ ਕਿਹਾ ਜਾਂਦਾ ਹੈ। ਇਨਾਂ ਦੀ ਸਿੱਧੀ ਭਰਤੀ ਵੀ ਹੋਮ ਮਨਿਸਟਰੀ
ਦਾ ਭੁਲੇਖਾ ਪਾ ਕੇ ਕੀਤੀ ਜਾਂਦੀ ਹੈ।(ਭਾਵ ਭਰਤੀ ਇਸ਼ਤਿਹਾਰ ਵਿਚ ਆਈ ਬੀ ਦਾ ਜਿਕਰ ਨਹੀ
੍ਦਾ) ਸਿਪਾਹੀ ਨੂੰ ਸੁਰੱਖਿਆ ਸਹਾਇਕ ਕਿਹਾ ਜਾਂਦਾ ਹੈ। ਪ੍ਰਦੇਸਾਂ ਵਿਚ ਜਸੂਸੀ ਖਾਤਰ ਰਾਅ
ਨੂੰ ਸੰਨ 1968 ਵਿੱਚ ਆਈ.ਬੀ ਤੋਂ ਅਲੱਗ ਕਰ ਦਿੱਤਾ ਗਿਆ ਸੀ। ਆਈ.ਬੀ ਦੇ ਸਭ ਤੋਂ ਵੱਡੇ
ਅਫਸਰ ਨੂੰ ਡਾਇਰੈਕਟਰ ਕਿਹਾ ਜਾਂਦਾ ਹੈ।
ਇਸ ਤੋਂ ਇਲਾਵਾ ਆਈ.ਬੀ ਮੌਕੇ ਤੇ ਜਸੂਸੀ ਲਈ ਜਰੂਰਤ ਅਨੁਸਾਰ ਆਪਣੇ ਏਜੰਟ ਖੜ੍ਹੇ ਕਰਦਾ ਹੈ।
ਕਿਹਾ ਜਾਂਦਾ ਹੈ ਕਿ ਜਸੂਸੀ ਦਾ ਕੰਮ ਜਜਬਾਤੀ ਬੰਦੇ ਦਾ ਨਹੀਂ ਕਿਉਂ ਕਿ ਅਕਸਰ ਏਜੰਟ ਨੂੰ
ਵਰਤ ਕੇ ਸੁੱਟ ਦਿੱਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਜਸੂਸੀ ਦਾ ਕੰਮ ਕੰਜਰੀ ਵਰਗਾ ਹੈ
ਜਿਹੜੀ ਹਰ ਬੁੱਢੇ ਠੇਰੇ ਜਵਾਨ, ਅਧਖੜ ਸਭ ਨੂੰ ਖੁਸ਼ ਕਰਦੀ ਹੈ ਕਿਉਂਕਿ ਉਸ ਦਾ ਮਕਸਦ ਪੈਸਾ
ਹੁੰਦਾ ਹੈ ਤੇ ਏਧਰ ਜਸੂਸੀ 'ਚ ਬੰਦੇ ਬਾਬਤ ਜਾਣਕਾਰੀ ਹਾਸਲ ਕਰਨਾ ਹੀ ਜਸੂਸ ਦਾ ਧਰਮ ਅਤੇ
ਜਜਬਾਤ ਹੁੰਦਾ ਹੈ। (2) ਲਿਖਾਰੀ ਉਂਜ ਤਾਂ ਹੈ ਬੰਗਾਲੀ ਪਰ ਆਪਣੇ ਨਾਂ ਨਾਲ 'ਧਰ' ਲਿਖਦਾ ਹੈ
ਜੋ ਕਸ਼ਮੀਰੀ ਪੰਡਤਾਂ ਦੀ ਇਕ ਗੋਤ ਹੈ।)
ਬਹੁਤੇ ਪਤ੍ਰਕਾਰ ਨਾਲੋ ਨਾਲ ਜਸੂਸੀ ਵੀ ਕਰਦੇ ਹਨ
ਧਰ ਲਿਖਦਾ ਹੈ ਕਿ ਸੰਨ 1968 ਵਿਚ ਆਈ.ਬੀ ਮੁਲਾਜਮਾਂ ਦੀ ਕੁੱਲ ਸੰਖਿਆ 4000 ਸੀ। ਇਸ
ਪੜਚੋਲੀਏ ਦਾ ਅੰਦਾਜਾ ਹੈ ਕਿ ਅੱਜ ਇਹ ਸੰਖਿਆ 40000 ਤੋਂ ਕੀ ਘੱਟ ਹੋਵੇਗੀ? ਇਸ ਤੋਂ ਇਲਾਵਾ
ਆਈ.ਬੀ ਦੇ ਲੱਖਾਂ ਦੀ ਤਾਦਾਦ 'ਚ ਏਜੰਟ ਹੋਣਗੇ। ਸਾਡੇ ਅੰਦਾਜੇ ਮੁਤਾਬਿਕ ਪੰਜਾਬ ਵਿਚ ਤਾਂ
ਜਸੂਸੀ ਏਜੰਟਾਂ ਦੀ ਭਰਮਾਰ ਹੈ। ਅਸੀਂ ਸ਼ੱਕ ਹੈ ਕਿ ਬਾਹਰ (ਫੀਲਡ) 'ਚ ਕੰਮ ਕਰਨ ਵਾਲੇ ਅੱਧਿਓਂ
ਵੱਧ ਅਖਬਾਰ ਨਵੀਸ (ਪਤ੍ਰਕਾਰ) ਮੁਖਬਰੀ/ਜਸੂਸੀ ਵੀ ਨਾਲੋਂ ਨਾਲ ਕਰਦੇ ਹਨ। ਇਹੋ ਹਾਲਤ
ਲਿਖਾਰੀਆਂ ਦੀ ਹੈ। ਸਿੱਖ ਤੇ ਪੰਜਾਬ ਦੀ ਰਾਜਨੀਤੀ ਨਾਲ ਸਬੰਧਤ ਲੈਕਚਕਾਰਾਂ, ਪ੍ਰੋਫੈਸਰਾਂ,
ਤੇ ਟੀਚਰਾਂ ਦਾ ਵੀ ਇਹੋ ਹਾਲ ਹੈ। ਬਾਕੀ ਹਰ ਮਹਿਕਮੇ ਵਿਚ ਆਈ.ਬੀ ਨੇ ਆਪਣੇ ਏਜੰਟ ਫਿੱਟ ਕੀਤੇ
ਹੋਏ ਹਨ ਭਾਵ ਉਹ ਮਾਸਟਰ ਹੋਣ, ਕਾਰਖਾਨੇਦਾਰ ਹੋਣ, ਮੁਲਾਜਿਮ ਹੋਣ, ਡਾਕਟਰ ਹੋਣ, ਦੁਕਾਨਦਾਰ
ਹੋਣ ਜਾਂ ਵਪਾਰੀ ਹੋਣ।
ਏਜੰਟਾਂ ਨੂੰ ਦਿੱਤੀ ਇਤਲਾਹ ਦਾ ਮੁੱਲ ਦਿੱਤਾ ਜਾਂਦਾ ਹੈ। ਕੋਈ ਇਤਲਾਹ ਕਰੋੜਾਂ 'ਚ ਵਿਕਦੀ
ਹੈ ਕੋਈ 35 ਰੁਪਏ 'ਚ ਹੀ ਜਾਂ ਫਿਰ ਚਾਹ ਦੇ ਕੱਪ 'ਚ ਹੀ। ਕਿਹਾ ਜਾਂਦੈ ਕਿ ਏਜੰਟਾਂ ਦਾ ਹੋਰ
ਫਾਇਦਾ ਇਹ ਹੁੰਦਾ ਹੈ ਕਿ ਸਰਕਾਰੀ ਦਫਤਰ 'ਚ ਇੰਨਾਂ ਦੇ ਕੰਮ ਫਟਾਫਟ ਹੋ ਜਾਂਦੇ ਹਨ। ਜਰੂਰਤ
ਮੁਤਾਬਿਕ ਏਜੰਟ ਤਿਆਰ ਕਰਨਾ ਅਫਸਰਾਂ ਦੇ ਮੁੱਖ ਕੰਮ ਵਿਚੋਂ। ਜਸੂਸੀ ਦੀ ਇਹ ਸਾਰੀ ਫੌਜ
ਸਰਕਾਰ ਦੇ ਅੱਖਾਂ ਤੇ ਕੰਨ੍ਹ ਗਿਣੀ ਜਾਂਦੀ ਹੈ।
ਧਰ ਦੇ ਅਜੈਂਟ ਅਕਸਰ ਉਚੀਆਂ ਜਗਾਂ ਤੇ ਬੈਠੇ ਲੋਕ ਵੀ ਹੁੰਦੇ ਜਿੰਨੇ ਵਿਚ ਰਾਜਨੀਤਕ ਪਾਰਟੀਆਂ
ਦੇ ਲੀਡਰ, ਅਖਬਾਰਾਂ ਰਸਾਲਿਆਂ ਦੇ ਲੋਕ, ਸਰਕਾਰੀ ਮੁਲਾਜਮ ਅਤੇ ਉਹ ਲੋਕ ਜਿਹੜੇ ਬਗਾਵਤ ਤੇ
ਅੱਤਵਾਦ ਵੇਲੇ ਕਿਨਾਰਿਆਂ ਤੇ ਫਿਰਦੇ ਕੁੱਤੇ ਖੱਸੀ ਕਰਦੇ ਹਨ।
ਕੇ.ਜੀ.ਬੀ ਰੂਸ ਦੇ ਜਸੂਸ ਤਾਂ ਦਿੱਲੀ ਵਿਚ ਛਾਏ ਹੋਏ ਸਨ
ਧਰ ਲਿਖਦਾ ਹੈ ਕਿ ਮੇਰੀ ਮਿਹਨਤ ਨਾਲ ਕੀਤੀ ਖੋਜ ਤੇ ਧੁਰ ਅੰਦਰ ਤਕ ਵੜ ਜਾਣ ਦੀ ਆਦਤ ਕਰਕੇ
ਮੈਂ ਦੇਖਿਆ ਕਿ ਭਾਰਤ ਸਰਕਾਰ ਦੇ ਚਾਰ ਵਜੀਰ ਤੇ ਕੋਈ ਦੋ ਦਰਜਨ ਮੈਂਬਰ ਪਾਰਲੀਮੈਂਟ ਰੂਸੀ
ਅਜੈਂਸੀ ਤੋਂ ਭੱਤਾ ਲੈ ਰਹੇ ਸਨ। ਉਹ ਲਿਖਦਾ ਹੈ ਕਿ ਸੱਚੀ ਗਲ ਤਾਂ ਇਹ ਹੈ ਕਿ ਸੋਵੀਅਤ
ਅਜੈਂਸੀ ਇਥੋ ਤਕ ਅੰਦਰ ਵੜ ਚੁੱਕੀ ਸੀ ਕਿ ਵੱਡੀ ਗਿਣਤੀ ਵਿਚ ਪ੍ਰੋਫੈਸਰ, ਅਧਿਆਪਕ,
ਸਾਹਿਤਕਾਰ, ਆਰਟਿਸਟ ਤੇ ਉਹ ਲੋਕ ਜਿਹੜੇ ਪਬਲਕ ਦੀ ਰੈਅ ਬਣਾਉਣ ਦੇ ਕਾਬਲ ਹੁੰਦੇ ਹਨ,
ਕੇ.ਜੀ.ਬੀ ਦੇ ਅਜੈਂਟ ਬਣ ਚੁੱਕੇ ਸਨ।
ਜਨਰਲ ਸੁਬੇਗ ਸਿੰਘ
ਬੰਗਲਾ ਦੇਸ਼ ਦੇ ਆਜ਼ਾਦੀ ਸੰਘਰਸ਼ ਮੌਕੇ ਸੰਨ 1970-71 ਵੇਲੇ ਧਰ ਬੰਗਲਾ ਦੇਸ਼ ਦੇ ਨਾਲ ਲਗਦੇ
ਇਲਾਕਿਆਂ ਵਿੱਚ ਸੀ ਉਹ ਲਿਖਦਾ ਹੈ ਕਿ ਉਸ ਇਲਾਕੇ 8 ਨੰ. ਸਵਾਰ ਰਜਮੈਂਟ ਲਾਈ ਗਈ ਸੀ ਜੋ
ਮੁਕਤੀ ਬਾਹਿਣੀ ਖੜੀ ਕਰ ਰਹੀ ਸੀ। ਲਿਖਦਾ ਹੈ ਕਿ ਉਸਦੇ ਬ੍ਰਿਗੇਡੀਅਰ ਸੁਬੇਗ ਸਿੰਘ ਨੂੰ ਉਹ
ਜਾਣਦਾ ਸੀ ਜਿਸ ਦਾ ਨਾਮ ਬੰਗਾਲ ਦੇ ਉਸ ਇਲਾਕੇ ਵਿਚ ਘਰ ਘਰ ਤੱਕ ਪੁੱਜ ਚੁੱਕਾ ਸੀ (੍ਹੳਦ ੲਮੲਰਗੲਦ
ੳ ਲੲਗੲਨਦ) ਉਹ ਬਹੁਤ ਦਲੇਰ (ਓਨਟੲਰਪਰਸਿਨਿਗ) ਅਫਸਰ ਸੀ।
ਤਾਂਤਰਿਕ ਦੇ ਦੱਸੇ ਤੇ ਫੌਜ ਨੇ ਛਾਪੇ ਮਾਰਨੇ
ਦੂਰ ਦੁਰਾਡੇ ਤੇ ਕਠਿਨ ਰਸਤਿਆਂ ਰਾਹੀਂ ਪਹਾੜਾਂ ਦੇ ਰੇਗਸਤਾਨਾਂ ਤੱਕ ਜਾ ਕੇ ਜਸੂਸੀ ਕਰਨ
ਵਾਲਾ ਧਰ 1970 ਦੇ ਅਪਣੇ ਤਜਰਬੇ ਬਾਰੇ ਲਿਖਦਾ ਹੈ ਕਿ ਉਹ ਮਿਜੋਰਮ ਵਿਚ ਸੀ ਕਿ ਬਾਗੀਆਂ ਦੀ
ਇੱਕ ਮੀਜੋਂ ਨੈਸ਼ਨਲ ਆਰਮੀ ਦੀ ਇੱਕ ਟੁੱਕੜੀ ਜਿਸ ਕੋਲ 40 ਰਾਈਫਲਾਂ ਤੇ ਦੋ ਰਾਕਟ ਲਾਚੰਰ ਵੀ
ਹੋਇਆ ਕਰਦੇ ਸਨ ਦਾ ਆਗੂ ਬਣਿਆ ਕਰਨਲ ਲਾਲਜੀਕਾ ਸੀ। ਜਸੂਸਾਂ ਨੂੰ ਸੂਹ ਮਿਲੀ ਕਿ ਲਾਲਜੀਕਾ
ਬਗਾਵਤ ਵਾਲੀ ਭਗੌੜੀ ਜਿੰਦਗੀ ਤੋਂ ਤੰਗ ਆ ਚੁੱਕਾ ਹੈ ਤੇ ਜੇ ਕਿਤੇ ਉਹਨੂੰ ਅਤੇ ਉਸ ਦੇ ਟੱਬਰ
ਨੂੰ ਇੱਜਤ ਨਾਲ ਮੁੜ ਵੱਸਣ ਦਿੱਤਾ ਜਾਵੇ ਤਾਂ ਸ਼ਾਇਦ ਉਹ ਹਥਿਆਰ ਸੁੱਟਣ ਨੂੰ ਤਿਆਰ ਹੋ ਜਾਵੇ।
ਇਸ ਸਬੰਧ ਵਿਚ ਵੀ ਧਰ ਬਾਬੂ ਨੇ ਲਾਲਜੀਕਾ ਤੱਕ ਬਣਾਈ ਪਹੁੰਚ ਦਾ ਵਿਸਥਾਰ ਦਿੱਤਾ ਹੈ।
ਲਿਖਿਆ ਹੈ ਕਿ ਜਦੋਂ ਮੈਂ ਲਾਲਜੀਕਾ ਨਾਲ ਸ਼ਰਤਾਂ ਤਹਿ ਕਰਕੇ ਮੁੜ ਰਿਹਾ ਸਾਂ ਤਾਂ ਰਸਤੇ ਵਿਚ
ਦੇਖਿਆ ਕਿ ਭਾਰਤੀ ਫੌਜ ਦੀ ਟੁਕੜੀ ਵਾਹੋ ਦਾਹੀ ਉਧਰ ਆ ਰਹੀ ਹੈ। ਅਖੇ ਮੈਂ ਭਾਉਂਦੀ ਪੈਰੀ
ਵਾਪਿਸ ਮੁੜਿਆ ਤੇ ਲਾਲਜੀਕਾ ਨੂੰ ਸੂਹ ਦੇ ਦਿੱਤੀ ਕਿ ਛੇਤੀ ਨਾਲ ਖਿਸਕ ਜਾ।
ਧਰ ਜਦੋਂ ਵਾਪਸ ਅਪਣੇ ਰਾਹ ਤੇ ਪਿਆ ਤਾਂ ਫੌਜ ਦੀ ਉਸੇ ਟੁੱਕੜੀ ਨਾਲ ਉਸਦਾ ਮੇਲ ਹੋਣਾ ਹੀ ਸੀ
ਜਿਸ ਦਾ ਕਮਾਂਡਰ ਇਕ ਸਿੱਖ ਕਪਤਾਨ ਅੰਗਦ ਸਿੰਘ ਬੜੇ ਪਿਆਰੇ ਸੁਭਾਅ ਦਾ ਮਾਲਕ ਸੀ। ਧਰ ਨੇ ਜਦੋਂ
ਅੰਗਦ ਕੋਲੋਂ ਪੁਛਿਆ ਕਿ ਤੈਨੂੰ ਕਿਵੇਂ ਪਤਾ ਲੱਗਾ ਕਿ ਅੱਗੇ ਕੋਈ ਬਾਗੀ ਆਇਆ ਹੋਇਆ ਹੈ ਤਾਂ
ਅੰਗਦ ਨੇ ਦੱਸਿਆ ਕਿ ਉਸ ਦੀ ਰਜਮੈਂਟ ਵਿਚ ਕਾਲੇ ਇਲਮ ਨੂੰ ਜਾਨਣ ਵਾਲਾ ਇਕ ਤਾਂਤਰਿਕ ਹੈ ਜਿਸ
ਦੀਆਂ ਭਵਿੱਖ ਬਾਣੀਆਂ ਸੱਚੀਆਂ ਨਿਕਲਦੀਆਂ ਹਨ। ਅੰਗਦ ਨੇ ਦੱਸਿਆ ਕਿ ਤਾਂਤਰਿਕ ਦੇ ਦੱਸੇ
ਅਨੁਸਾਰ ਕਈ ਵਾਰੀ ਛਾਪੇ ਮਾਰੇ ਹਨ ਤੇ ਬਾਗੀਆਂ ਨੂੰ ਫੜਿਆ ਹੈ। ਧਰ ਇਸ ਗੱਲ ਤੋਂ ਹੈਰਾਨ ਸੀ।
ਧਰ ਲਿਖਦਾ ਹੈ ਕਿ ਕੁਝ ਸਮੇਂ ਉਪਰੰਤ ਤਾਂਤਰਿਕ ਨੂੰ ਭਵਿੱਖ ਬਾਣੀ ਹੋਈ ਕਿ ਫਲਾਣੀ ਬਸਤੀ ਵਿਚ
ਫਲਾਣੇ ਘਰ ਬਾਗੀਆਂ ਨੇ ਅਥਿਆਰ ਛੁੱਪਾ ਰੱਖੇ ਹਨ। ਅੰਗਦ ਨੇ ਉਸ ਦੇ ਨਿਰਦੇਸ਼ ਅਨੁਸਾਰ ਛਾਪਾ
ਮਾਰਿਆ ਤੇ ਫਲਾਣੇ ਕਿਰਸਾਨ ਨੂੰ ਕੁੱਟ ਕੁੱਟ ਕੇ ਭੋਅ ਕਰ ਦਿੱਤਾ। ਹਥਿਆਰ ਹੋਣ ਤੇ ਦੇਵੇ।
ਫੌਜੀ ਉਸ ਗਰੀਬ ਨੂੰ ਫੈਂਟਾ ਚਾੜੀ ਗਏ ਜਦ ਤਕ ਉਹ ਦਮ ਨਹੀਂ ਦੇ ਗਿਆ। ਬਾਅਦ ਵਿਚ ਇਨਕੁਆਇਰੀ
ਹੋਈ ਤੇ ਅੰਗਦ ਨੂੰ ਅਪਣੀ ਨੌਕਰੀ ਤੋਂ ਹੱਥ ਧੌਣੇ ਪਏ।
ਧਰ ਅਪਣੀ ਜਨਾਨੀ ਨੂੰ ਵੀ ਧੁਰ ਨਾਗਿਆਂ ਦੀਆਂ ਛੁਪਣਗਾਹਾਂ ਤੱਕ ਲੈ ਜਾਂਦਾ ਸੀ।
ਜੇ ਧਰ ਸੱਚਮੁੱਚ ਦਿਲੋਂ ਹੋ ਕੇ ਕਿਤਾਬ ਲਿਖ ਰਿਹਾ ਹੈ ਤਾਂ ਲਗਦੈ ਹੈ ਕਿ ਭਾਰਤ ਜਿਹਾ
ਭ੍ਰਿਸ਼ਟ ਮੁਲਕ ਧਰ ਜਿਹੇ ਸਿਰ ਫਿਰੇ ਤੇ ਅਪਣੀ ਡਿਊਟੀ ਨੂੰ ਸਮਰਪਤ ਲੋਕਾਂ ਦੇ ਆਧਾਰ ਤੇ ਹੀ
ਟਿਕਿਆ ਪਿਆ ਹੈ। ਧਰ ਲਿਖਦਾ ਹੈ ਕਿ ਜਦੋਂ ਵੀ ਨਾਗੇਆਂ ਜਾਂ ਮੀਜੋਆਂ ਬਾਗੀਆਂ ਦੀਆਂ ਛੁਪਣਗਾਹਾਂ
ਵੱਲ ਉਹ ਜਾਂਦਾ ਸੀ ਰਮਾਂ ਤੇ ਹੋਰ ਕਿਸਮ ਦੀਆਂ ਸ਼ਰਾਬ ਦੀਆਂ ਪੇਟੀਆਂ ਉਸਦੀ ਜੀਪ ਵਿੱਚ ਹੋਇਅ
ਕਰਦੀਆਂ ਸਨ। ਧਰ ਦੀ ਇਕ ਮਜਬੂਰੀ ਕਿ ਉਹ ਆਪ ਸ਼ਰਾਬ ਨਹੀਂ ਸੀ ਪੀਂਦਾ।
ਉਸ ਨੇ ਇਕ ਇਕਸ਼ਾਫ ਹੋਰ ਕੀਤਾ ਹੈ ਕਿ ਇੰਨਾਂ ਖਤਰਨਾਕ ਸੈਰਾਂ ਸਮੇਂ ਉਸ ਦੀ ਘਰਦੀ ਸੁਨੰਦਾ ਅਤੇ
ਉਸਦੇ ਬੱਚੇ ਨਾਲ ਹੀ ਹੋਇਆ ਕਰਦੇ ਸਨ। ਧਰ ਕਹਿੰਦਾ ਹੈ ਕਿ ਉਨ੍ਹਾਂ ਦਿਨਾਂ ਵਿਚ ਬਾਗੀ ਲੋਕ
ਜਨਾਨੀਆਂ ਅਤੇ ਬੱਚਿਆਂ ਤੇ ਵਾਰ ਨਹੀਂ ਸੀ ਕਰਿਆ ਕਰਦੇ ਜਿਸ ਕਰਕੇ ਉਹ ਖੁੱਦ ਵੀ ਬੱਚਿਆ ਰਿਹਾ
ਤੇ ਜੋਖਮ ਭਰੇ ਕੰਮ ਕਰਦਾ ਰਿਹਾ।
ਸਰਕਾਰੀ ਮਹੌਲ ਵਿਚ ਕੰਮ ਕਰਨ ਵਾਲੇ ਅਫਸਰ ਨੂੰ ਦੋਹਰੀਆਂ ਮੁਸੀਬਤਾ ਝੱਲਣੀਆਂ ਪੈਂਦੀਆਂ ਹਨ
ਜਿਨਾਂ ਦਾ ਧਰ ਨੂੰ ਵੀ ਖੂਬ ਸਾਹਮਣਾ ਕਰਨਾ ਪਿਆ। ਧਰ ਦੀ ਉੱਤੋ ਖਿਚਾਈ ਹੁੰਦੀ ਸੀ ਕਿ ਉਹ
ਸ਼ਰਾਬ ਕੁਝ ਜਿਆਦਾ ਹੀ ਪਿਲਾ ਰਿਹਾ ਹੈ। ਸਰਕਾਰੀ ਕਾਇਦੇ ਕਾਨੂੰਨ ਭ੍ਰਿਸ਼ਟ ਅਫਸਰਾ ਨੂੰ ਮੱਦੇ
ਨਜ਼ਰ ਰੱਖ ਕੇ ਬਣਾਏ ਜਾਂਦੇ ਹਨ ਜਿਸ ਕਰਕੇ ਇਕ ਇਮਾਨਦਾਰ ਅਫਸਰ ਵਾਸਤੇ ਕੰਮ ਕਰਨ ਲਈ ਰੋਜ਼
ਮੁਸ਼ਕਲਾਂ ਸਾਹਮਣੇ ਆਉਂਦੀਆਂ ਹਨ। ਸਿੱਖ, ਮੀਜੋ, ਨਾਗੇ, ਸਿੱਕਮੀ, ਕਸ਼ਮੀਰੀ ਆਦਿ ਐਵੇਂ ਜਾਨਾ
ਗੁਵਾ ਰਹੇ ਹਨ, ਭ੍ਰਿਸਟਾਚਾਰ ਦਾ ਤਾਂ ਆਪਣਾ ਹੀ ਭਾਰ ਹੁੰਦਾ ਹੈ। ਸਗੋਂ ਕਿਨਾਰਿਆਂ ਤੋਂ ਜਦੋਂ
ਅਜਾਦੀ ਸੰਘਰਸ਼ ਚਲਦੇ ਹਨ ਤਾਂ ਆਮ ਜਨਤਾ ਭ੍ਰਿਸ਼ਟਾਚਾਰ ਜਿਹੇ ਮੁੱਦੇ ਭੁੱਲ ਜਾਂਦੀ ਹੈ ਜਿਸ
ਕਰਕੇ ਇਸ ਅਖੌਤੀ ਲੋਕਤੰਤਰ ਪਰ ਅਸਲੋਂ ਭ੍ਰਿਸ਼ਟਤੰਤਰ ਨੂੰ ਸਾਹ ਮਿਲਦਾ ਰਹਿੰਦਾ ਹੈ।
ਮੁੱਖ ਮੰਤਰੀਆਂ ਦਾ ਤਖਤਾ ਪਲਟਣਾਂ
ਧਰ ਲਿਖਦਾ ਹੈ ਕਿ ਸਰਕਾਰਾਂ ਕਿਵੇਂ ਆਈ.ਬੀ ਗਰਵਨਰਾਂ ਤੇ ਰਾਸ਼ਟਰਪਤੀ ਦੇ ਦਫਤਰ ਨੂੰ ਵਿਰੋਧੀ
ਪਾਰਟੀ ਦੀ ਸੂਬੇ ਵਿਚ ਸਰਕਾਰ ਡੇਗਣ ਲਈ ਵਰਤਦੀਆਂ ਹਨ। ਸੰਨ 1971 ਜਦੋਂ ਮੁਹੰਮਦ ਅਲੀਮੂਦੀਨ
ਦੀ ਮਨੀਪੁਰ ਵਿਚ ਸਰਕਾਰ ਡੇਗਣੀ ਸੀ ਤਾਂ ਉਦੋਂ ਨੋਟਾਂ ਭਰੇ ਸੂਟਕੇਸ ਬਕਾਇਦਾ ਦਿੱਲੀ ਤੋਂ
ਐਮ.ਐਲ.ਏ'ਆਂ ਵਾਸਤੇ ਪਹੁੰਚੇ ਸਨ। ਧਰ ਲਿਖਦਾ ਹੈ ਕਿ ਕੁਝ ਸੂਟਕੇਸ ਟਿਕਾਣਿਆਂ ਤੇ ਨਾ ਪਹੁੰਚ
ਸਕੇ ਜਿਸ ਕਰਕੇ ਕੁਝ ਇਕ ਐਮ.ਐਲ.ਏ ਨੇ ਨਵੀਂ ਸਰਕਾਰ ਬਣਾਉਣ ਵਿਚ ਮਦਦ ਦੇਣੋਂ ਨਾਂਹ ਕਰ ਦਿੱਤੀ।
ਭਾਰਤੀ ਲੋਕਤੰਤਰ ਦੀ ਇਸ ਤੋਂ ਵੱਧ ਬਦਕਿਸਮਤੀ ਕੀ ਹੋ ਸਕਦੀ ਹੈ? ਭਾਰਤੀ ਅਜਾਦੀ ਉਪਰੰਤ ਕਈ
ਵੇਰਾਂ ਹਰਮਨ ਪਿਆਰੀਆਂ ਸਰਕਾਰਾਂ ਨੂੰ ਇੰਨ੍ਹਾਂ ਗੰਦੇ ਤੇ ਗੈਰ ਕਾਨੂੰਨੀ ਤਰੀਕਿਆਂ ਨਾਲ
ਡੇਗਿਆਂ ਗਇਆ।
1997 ਤੋਂ 2000 ਤੱਕ ਪੂਰੇ ਪੰਜ ਸਾਲ ਚੱਲਣ ਵਾਲੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਸਰਕਾਰ
ਉਸਤੋਂ ਪਹਿਲਾਂ ਜਿੰਨੀ ਵਾਰੀ ਵੀ ਅਕਾਲੀ ਚੁਣੇ ਗਏ ਸਨ ਉਨਾਂ ਦੀਆਂ ਸਰਕਾਰਾਂ ਨੂੰ ਇਸੇ ਤਰ੍ਹਾਂ
ਡੇਗ ਦਿੱਤਾ ਜਾਂਦਾ ਰਿਹੈ। ਹੁਣ ਗੱਲ ਸਮਝ ਆਉਂਦੀ ਹੈ ਕਿ ਬਾਦਲ ਕਿਉਂ ਸਰਕਾਰ ਦਾ ਪਿੱਠੂ
ਬਣਿਆ ਰਹਿੰਦਾ ਹੈ।
ਧਰ ਨੇ ਹੀ ਦੇਵੀ ਲਾਲ ਦੀ ਸਰਕਾਰ ਨੂੰ ਡੇਗਿਆ !
ਓਨੀ ਦਿਨੀ ਹੀ ਪ੍ਰਧਾਨ ਮੰਤਰੀ ਦਫਤਰ ਤੇ ਆਈ.ਬੀ ਦੇ ਹੈਡਕੁਆਰਟਰ ਤੋਂ ਧਰ ਨੂੰ ਹੁਕਮ ਹੋਇਆ
ਕਿ ਧਰ ਦੇਵੀ ਲਾਲ ਦੀ ਚੜਤ ਨੂੰ ਕਿਸੇ ਤਰਾਂ ਰੋਕੇ ਤੇ ਦੇਵੀ ਲਾਲ ਨੂੰ ਮਨਾ ਕੇ ਉਸਦੀ
ਮੀਟਿੰਗ ਇੰਦਰਾ ਗਾਂਧੀ ਨਾਲ ਕਰਵਾਏ। ਧਰ ਨੇ ਇਹ ਮੀਟਿੰਗ ਫਿਰ ਪਾਰਲੀਮੈਂਟ ਇਮਾਰਤ ਦੀ ਲਿਫਟ
ਵਿਚ ਕਰਵਾਈ। ਉਸ ਉਪਰੰਤ ਦੇਵੀ ਲਾਲ ਦੇ ਐਮ.ਐਲ.ਏ ਖਰੀਦ ਲਏ ਗਏ। ਇਸ 'ਅਪਰੇਸ਼ਨ ਹਰਿਤ' ਦੌਰਾਨ
ਖੁਰਸ਼ੀਦ ਅਹਿਮਦ, ਬਨਾਰਸੀ ਦਾਸ ਗੁਪਤਾ ਤੇ ਖੁਦ ਦੇਵੀ ਲਾਲ ਦੇ ਪੁੱਤਰ ਰਣਜੀਤ ਸਿੰਘ ਨੇ ਖਾਸ
ਰੋਲ ਨਿਭਾਇਆ। ਧਰ ਨੂੰ ਪਤਾ ਲਗਾ ਕਿ ਉਸ ਵਕਤ ਪ੍ਰਧਾਨ ਮੰਤਰੀ ਦਫਤਰ ਨੇ ਇਨਾਂ ਲੀਡਰਾਂ ਨੂੰ
ਵੱਡੀਆਂ ਰਕਮਾਂ ਦਿਤੀਆਂ ਤੇ 'ਆਇਆ ਰਾਮ ਗਿਆ ਰਾਮ' ਕਰ ਕੇ ਦੇਵੀ ਲਾਲ ਦਾ ਕੰਮ ਤਮਾਮ ਕਰ
ਦਿੱਤਾ।
ਏਸ਼ੀਅਨ ਗੇਮਜ ਮੌਕੇ ਭਜਨ ਲਾਲ ਤਾਂ ਡਿਊਟੀ ਹੀ ਨਿਭਾ ਰਿਹਾ ਸੀ
1982 'ਚ ਜਦੋਂ ਦਿੱਲੀ 'ਚ ਏਸ਼ੀਅਨ ਖੇਡਾਂ ਖਿਡਾਈਆ ਜਾ ਰਹੀਆਂ ਸਨ ਤਾਂ ਉਸ ਵੇਲੇ ਸਿੱਖਾਂ ਦੀ
ਵੱਡੀ ਬੇਇਜ਼ਤੀ ਕੀਤੀ ਗਈ। ਦਿੱਲੀ ਵਿਚ ਉਸ ਵਕਤ ਸਭ ਸਿੱਖ ਸ਼ੱਕੀ ਸਨ। ਹਰਿਆਣੇ ਤੋਂ ਦਿੱਲੀ
ਨੂੰ ਜਾ ਰਹੇ ਸਿੱਖਾਂ ਦੀ ਬੇਇਜਤੀਪੂਰਨ ਤਲਾਸ਼ੀ ਕੀਤੀ ਜਾ ਰਹੀ ਸੀ। ਮੰਨੇ ਪ੍ਰਮੰਨੇ ਸਿੱਖਾਂ
ਇਥੋਂ ਤਕ ਕਿ ਕਹਿੰਦੇ ਕਹਾਉਂਦੇ ਕਾਂਗਰਸੀਆਂ ਦੀਆਂ ਵੀ ਪੱਗਾਂ ਲੁਹਾ ਕੇ ਦੇਖੀਆਂ ਗਈਆਂ। ਉਸ
ਉਪਰੰਤ ਹਰਿਆਣੇ ਦਾ ਮੁਖ ਮੰਤਰੀ ਚੌਧਰੀ ਭਜਨ ਲਾਲ ਸਿੱਖਾਂ ਦੀ ਹਿੱਟ ਲਿਸਟ ਤੇ ਆ ਗਿਆ।
ਧਰ ਦੀ ਕਿਤਾਬ ਪੜਨ ਉਪਰੰਤ ਪਤਾ ਲਗਦਾ ਹੈ ਕਿ ਦਰ ਅਸਲ ਕੇਂਦਰੀ ਖੁਫੀਆਂ ਅਜੈਂਸੀਆਂ ਨੇ ਹੀ
1982 'ਚ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਉਹ ਸਿੱਖਾਂ ਤੇ ਕਸ਼ਮੀਰੀਆਂ ਤੇ ਖਾਸ ਨਿਗਾਹ ਰੱਖਣ।
ਦੇਖੋ ਕਿਤਾਬ ਦਾ ਪੰਨਾ 275।
ਧਰ ਲਿਖਦਾ ਹੈ ਰਾਜੀਵ ਗਾਂਧੀ ਨੇ ਤਾਂ ਉਸ ਵਕਤ ਇਥੋਂ ਤਕ ਕਹਿ ਦਿਤਾ ਕਿ ''ਅਤੰਕਵਾਦੀਆਂ ਨੂੰ
ਆਤੰਕਵਾਦ ਦੇ ਹਥਿਆਰ ਨਾਲ ਹੀ ਖਤਮ ਕੀਤਾ ਜਾਵੇ'' ਧਰ ਲਿਖਦਾ ਹੈ :-
''ਮੈਨੂੰ ਲਗ ਰਿਹਾ ਸੀ ਕਿ ਰਾਜੀਵ ਗਾਂਧੀ ਦੇ ਆਤਮ ਵਿਸ਼ਵਾਸ ਤੇ ਕਾਹਲਾਪਣ ਤੇ ਬਰਦਾਸ਼ਤ ਨਾ
ਕਰਨ ਦਾ ਮਾਦਾ ਹਾਵੀ ਹੋ ਰਿਹਾ ਸੀ।''
ਇਨਕਲਾਬੀਆਂ ਦੀ ਬੋਲੀ ਬੋਲਣਾ ਉਨਾਂ ਤਕ ਪਹੁੰਚਣ ਦਾ ਵਧੀਆ ਤਰੀਕਾ
ਨਾਗਾ, ਮੀਜ਼ੋ ਤੇ ਮੇਤਈ ਬਾਗੀਆਂ ਤਕ ਪਹੁੰਚ ਬਣਾਉਣ ਲਈ ਧਰ ਨੇ ਕਈ ਢੰਗ ਤਰੀਕੇ ਅਜਮਾਏ। ਉਹ
ਲਿਖਦਾ ਹੈ ਕਿ ਇਨਕਲਾਬੀਆਂ ਦੇ ਮਕਸਦਾਂ ਨਾਲ ਆਪਣੇ ਆਪ ਨੂੰ ਜੋੜ ਕੇ ਵੀ ਮੈਂ ਦੇਖਿਆ। ਉਨਾਂ
ਦੀ ਸੋਚ ਦਾ ਹਿੱਸਾ ਬਣ ਕੇ ਜਦੋਂ ਮੈਂ ਵਿਚਰਿਆ ਤਾਂ ਮੈਨੂੰ ਉਨ੍ਹਾਂ ਦੀ ਵਿਚਾਰਧਾਰਾ ਜਾਨਣ
ਦਾ ਮੌਕਾ ਮਿਲਿਆ। ਮੈਨੂੰ ਇਹ ਵੀ ਪਤਾ ਲੱਗਾ ਕਿ ਮਾਨਸਿਕ ਤੌਰ ਤੇ ਉਹ ਲੋਕ ਕਿੰਨੇ ਕੁ ਪਾਣੀ
'ਚ ਨੇ ਤੇ ਉਹ ਲੋਕ ਕਿਹੋ ਜਿਹੀਆਂ ਮਾਨਸਕ ਉਡਾਰੀਆਂ ਭਰਦੇ ਤੇ ਸਪਨੇ ਲੈਂਦੇ ਨੇ। ਧਰ ਲਿਖਦਾ
ਹੈ ਕਿ ਕਿਵੇਂ ਜਸੂਸ ਬੰਦੇ ਨੂੰ ਵਰਤ ਕੇ ਕਈ ਵਰਾਂ ਸੁੱਟ ਵੀ ਦਿੰਦੇ ਸਨ, ਜਿਸਦਾ ਧਰ ਨੂੰ
ਅਫਸੋਸ ਵੀ ਹੈ। ਜਿਵੇਂ ਗਵਾਚੇ ਸਮਾਨ ਦਾ ਦੁਖ ਹੁੰਦਾ ਹੈ।
ਕੀ ਸੰਜੇ ਗਾਂਧੀ ਨੂੰ ਇੰਦਰਾ ਨੇ ਮਰਵਾਇਆ ?
ਧਰ ਦੀ ਕਿਤਾਬ ਪੜ ਕੇ ਇਕ ਵਾਰ ਫਿਰ ਮਨ 'ਚ ਸ਼ੱਕ ਪੈਦਾ ਹੋ ਜਾਂਦਾ ਹੈ ਕਿ ਸ਼ਾਇਦ ਸੰਜੇ ਗਾਂਧੀ
ਨੂੰ ਖੁਦ ਉਹਦੀ ਮਾਂ ਨੇ ਹੀ ਪਾਰ ਕਰਵਾ ਦਿੱਤਾ ਸੀ। ਹਾਂਲਾ ਕਿ ਧਰ ਦੇ ਮਨ ਵਿਚ ਅਜਿਹਾ ਸ਼ੱਕ
ਨਹੀਂ ਹੈ।
ਸੱਸ ਨੇ ਆਪਣੀ ਨੂੰਹ ਤੇ ਕੁੜਮਣੀ ਤੇ ਜਸੂਸੀ ਕਰਵਾਈ
ਸੰਜੇ ਗਾਂਧੀ ਦੀ ਮੌਤ ਤੋਂ ਬਾਦ ਜਦ ਉਸ ਦੀ ਬੇਵਾ ਮੇਨਕਾ ਗਾਂਧੀ ਆਪਣੇ ਸਹੁਰੇ ਘਰੋਂ ਭਾਵ
ਇੰਦਰਾਂ ਗਾਂਧੀ ਪ੍ਰਧਾਨ ਮੰਤਰੀ ਵਾਲੀ ਕੋਠੀ ਤੋਂ ਚਲੀ ਗਈ ਤਾਂ ਉਸ ਵੇਲੇ ਧਰ ਹੁਰਾਂ ਨੂੰ
ਹੁਕਮ ਹੋ ਗਏ ਕਿ ਉਹ ਮੇਨਕਾਂ ਤੇ ਉਸ ਦੀ ਮਾਂ ਅਮਤੇਸ਼ਵਰ ਅਨੰਦ ਤੇ ਜਸੂਸੀ ਕਰਨ। ਮੇਨਕਾ ਤੇ
ਜਸੂਸੀ ਕਰਨ, ਉਸ ਦੀਆਂ ਹਰਕਤਾਂ ਤੇ ਨਿਗਾਹ ਰੱਖਣ ਟੇਲੀਫੋਨ ਟੇਪ ਕਰਨ ਤੇ ਉਹਦੇ ਪ੍ਰਾਹੁਣਿਆਂ
ਦੀ ਫਰਿਸਤ ਤਿਆਰ ਕਰਨ ਵਿਚ ਧਰ ਸਾਹਿਬ ਨੂੰ ਕੀ ਕੀ ਪਾਪੜ ਵੇਲਣੇ ਪਏ ਉਸ ਦੀ ਕਤਾਬ ਬੜਾ
ਦਿਲਚਸਪ ਵਿਸਥਾਰ ਦਿੰਦੀ ਹੈ। ਮੇਨਕਾ ਦੇ ਗਵਾਂਢ 'ਚ ਬਣੇ ਮੰਦਰ ਦੇ ਪੁਜਾਰੀ ਨੇ ਆਖਰ ਧਰ ਦੀ
ਮਨ ਦੀ ਮੁਰਾਦ ਪੂਰੀ ਕਰਵਾਈ।
ਗਿਆਨੀ ਜੈਲ ਸਿੰਘ ਤੇ ਭਿੰਡਰਾਂਵਾਲੇ ਬੰਦੇ ਦਰਮਿਆਨ ਮੀਟਿੰਗ
ਗਿਆਨੀ ਜੈਲ ਸਿੰਘ ਜਦੋਂ ਭਾਰਤ ਦਾ ਹੋਮ ਮਨਿਸਟਰ ਸੀ ਉਸ ਵਕਤ ਵੀ ਉਸ ਤੇ ਜਸੂਸੀ ਕੀਤੀ ਗਈ।
ਬੜੇ ਮਜ਼ੇ ਦੀ ਗਲ ਹੈ ਕਿ ਜਸੂਸੀ ਅਜੈਂਸੀਆਂ ਹੋਮ ਮਨਿਸਟਰ ਦੇ ਮੁਤਾਹਿਤ ਹੁੰਦੀਆਂ ਹਨ ਤੇ ਹੋਮ
ਮਨਿਸਟਰੀ ਨੂੰ ਹੀ ਜੁਆਬਦੇਹ ਹੁੰਦੀਆਂ ਹਨ। ਇਸ ਦੇ ਬਾਵਜੂਦ ਗਿਆਨੀ ਜੈਲ ਸਿੰਘ ਦੀਆਂ ਹਰਕਤਾਂ
ਦਾ ਧਿਆਨ ਰੱਖਿਆ ਜਾਂਦਾ ਸੀ।
ਇਸ ਗਲ ਤੋਂ ਅੰਦਾਜਾ ਲਗ ਜਾਂਦਾ ਹੈ ਕਿ ਭਾਰਤ ਵਿਚ ਇਕ ਉਚੇ ਤੋਂ ਉਚੇ ਅਹੁਦੇ ਤੇ ਬੈਠੇ ਸਿੱਖ
ਦੀ ਕੀ ਔਕਾਤ ਹੈ। ਸਾਡਾ ਅੰਦਾਜਾ ਹੈ ਕਿ ਅੱਜ ਮਾਨ ਯੋਗ ਡਾ.ਮਨਮੋਹਨ ਸਿੰਘ ਪ੍ਰਧਾਨ ਮੰਤਰੀ
ਤੇ ਵੀ ਜਸੂਸੀ ਕੀਤੀ ਜਾਂਦੀ ਹੋਵੇਗੀ ਤੇ ਰਿਪੋਰਟਾਂ ਸੋਨੀਆਂ ਗਾਂਧੀ ਨੂੰ ਜਾਂਦੀਆਂ ਹੋਣਗੀਆਂ।
ਸਿੱਖ ਦੇਣ ਮਾਸਟਰ ਤਾਰਾ ਸਿੰਘ ਨੂੰ ਅਸੀਸਾਂ ਜਿਸ ਨੇ ਉਨਾਂ ਨੂੰ ਨੂੜ ਕੇ ਬ੍ਰਾਹਮਣਾ ਵਸ ਪਾ
ਦਿਤਾ।
ਧਰ ਲਿਖਦਾ ਹੈ ਗਿਆਨੀ ਜੈਲ ਸਿੰਘ ਤੇ ਭਿੰਡਰਾਵਾਲੇ ਦੇ ਬੰਦੇ ਦਰਮਿਆਨ ਜਿਹੜੀ ਮਿਲਣੀ ਹੋਈ ਉਹ
ਸੁਰੱਖਿਆ ਪੱਖੋਂ ਬੜੀ ਅਹਿਮੀਅਤ ਰਖਦੀ ਹੈ। ਧਰ ਨੇ ਸੰਤਾਂ ਦੇ ਦੂਤ ਦਾ ਨਾਂ ਨਹੀਂ ਦਿਤਾ
ਕਿਉਂਕਿ ਸਾਡਾ ਅੰਦਾਜਾ ਉਹ ਸੱਜਣ ਜੀਂਦਾ ਜਾਗਦਾ ਹੋਵੇਗਾ। ਧਰ ਲਿਖਦਾ ਹੈ ਕਿ ਅਜਿਹਾ ਕੰਮ
ਕਰਨ ਮੌਕੇ ਉਹ ਵੱਡੀ ਦਹਿਸ਼ਤ ਵਿਚ ਸੀ ਕਿ ਕਿਤੇ ਗਿਆਨੀ
ਨੂੰ ਪਤਾ ਨਾਂ ਲਗ ਜਾਵੇ।
ਕੀ ਭਿੰਡਰਾਂ ਵਾਲੇ ਨੂੰ ਸਰਕਾਰ ਨੇ ਤਿਆਰ ਕੀਤਾ ?
ਇਹ ਇਲਜਾਮ ਸੱਚਾ ਨਹੀਂ ਕਿ ਭਿਡਰਾਂ ਵਾਲੇ ਨੂੰ ਕਾਂਗਰਸ ਨੇ ਤਿਆਰ ਕੀਤਾ। ਹਾਂਲਾਕਿ ਇਸ ਬਿਆਨ
'ਚ ਐਵੇਂ ਮਾੜੀ ਮੋਟੀ ਸਚਾਈ ਹੋ ਸਕਦੀ ਹੈ ਕਿ ਦਮਦਮੀ ਟਕਸਾਲ ਦੇ ਉਸ ਪ੍ਰਚਾਰਕ ਨੂੰ ਅੱਤਵਾਦ
ਵਲ ਮੋੜ੍ਹਨ 'ਚ ਥੋੜਾ ਬਹੁਤ ਸੰਜੇ ਗਾਂਧੀ ਅਤੇ ਗਿਆਨੀ ਜੀ ਦਾ ਹੱਥ ਹੋ ਸਕਦੈ।
ਇੰਦਰਾ ਨੇ ਦੇਸੀ ਸ਼ੇਰ ਪਿੰਜਰੇ 'ਚ ਪਾਇਆ
ਧਰ ਲਿਖਦਾ ਹੈ ਕਿ :
''ਗਿਆਨੀ ਜੈਲ ਸਿੰਘ ਦੀਆਂ ਸ਼ਾਮਾਂ ਉਸ ਦੇ ਕੱਲੇ ਦੀਆਂ ਹੀ ਹੁੰਦੀਆਂ ਸਨ। ਇਹ ਹੱਟਾ ਕੱਟਾ
ਸਰਦਾਰ ਸ਼ਾਮ ਨੂੰ ਰੱਸੀਆਂ ਦੇ ਉਣੇ ਮੰਜੇ ਤੇ ਲੇਟ ਜਾਂਦਾ ਜਿਹੜਾ ਆਮ ਕਰਕੇ ਗਰੀਬ ਘਰਾਂ 'ਚ
ਹੁੰਦੈ ਤੇ ਉਸ ਦੇ ਸਰਹਾਣੇ ਹੁੰਦੇ ਵਿਸਕੀ ਦੇ ਗਲਾਸ ਪਏ। ਸਰੀਰ ਚੰਗੀ ਤਰਾਂ ਮਾਲਸ਼ੀ ਨੇ
ਚੋਪੜਿਆ ਹੁੰਦਾ ਸੀ। .... ਉਹਦਾ ਪੇਂਡੂਪੁਣਾ ਮੈਨੂੰ ਚੰਗਾ ਲਗਦਾ ਸੀ ਪਰ ਮੈਨੂੰ ਇਹ ਅਹਿਸਾਸ
ਵੀ ਰਹਿੰਦਾ ਕਿ ਇਸ ਚੋਪੜੇ ਚੰਮ ਦੇ ਥੱਲੇ ਇਕ ਵੱਡਾ ਰਾਜਨੀਤਕ ਤਿਕੜਮਬਾਜ ਹੈ।
ਇਸ ਮਹਾਪੁਰਖ ਦੀ ਕਾਲੀ ਕਰਤੂਤ ਇਕ ਕੈਮਰੇ 'ਚ ਬੰਦ ਪਈ ਹੋਈ ਹੈ। ਜਦੋਂ ਇਕ ਸ਼ਾਮ ਨੂੰ ਇਹ
ਗੁਰਦੁਆਰਾ ਬੰਗਲਾਂ ਸਾਹਿਬ ਵਿਖੇ ਉਸ ਪ੍ਰਚਾਰਕ ਤੋਂ ਅੱਤਵਾਦੀ ਬਣੇ ਸੰਤ ਨੂੰ ਮਿਲਨ ਜਾਂਦਾ
ਹੈ। ਕੀ ਕੋਈ ਭਰੋਸਾ ਕਰੇਗਾ ਕਿ ਭਾਰਤ ਦਾ ਗ੍ਰਿਹ ਮੰਤਰੀ ਉਸਦੇ ਪੈਰਾ ਤੇ ਡੰਡਾਉਤ ਕਰ ਰਿਹਾ
ਸੀ। ਮੈਨੂੰ ਭਰੋਸਾ ਹੈ ਇੰਦਰਾ ਗਾਂਧੀ ਆਪਣੇ ਵਜੀਰ ਦੀ ਉਹ ਤਸਵੀਰ ਦੇਖ ਕੇ ਕਦੀ ਵੀ ਹੱਸੀ ਨਹੀਂ
ਹੋਵੇਗੀ।
ਇੰਦਰਾ ਨੂੰ ਜਦੋਂ ਰਿਪੋਰਟਾ ਮਿਲੀਆਂ ਕਿ ਗੂੜ ਗਿਆਨੀ ਜਨਾਬ ਮੇਨਕਾ ਗਾਂਧੀ ਦੀ ਮਾਂ ਅਮਤੇਸ਼ਵਰ
ਅਨੰਦ ਨੂੰ ਵੀ ਇਕ ਦੋ ਵੇਰ੍ਹਾਂ ਮਿਲਨ ਗਏ ਹਨ ਇਥੋਂ ਤਕ ਜਿਸ ਦਿਨ ਰਾਸ਼ਟਰੀਪਤੀ ਭਵਨ ਪਹੁੰਚੇ
ਸਨ ਉਸ ਸ਼ਾਮ ਨੂੰ ਵੀ ਉਹ ਗਿਆ ਸੀ ਤਾਂ ਇੰਦਰਾ ਦਾ ਮਨ ਹੋਰ ਨਿਰਾਸ਼ ਹੋਇਆ ਹੋਵੇਗਾ। ਰਾਸ਼ਟਰਪਤੀ
ਭਵਨ ਦੀਆਂ ਉਚੀਆਂ ਦੀਵਾਰਾਂ ਉਸ ਦੇ ਸਿੱਖ ਰਾਜਨੀਤੀ ਤੇ ਸੰਜੇ ਗਾਂਧੀ ਦੇ ਪ੍ਰੇਮ ਦੇ ਰਸਤੇ
ਵਿਚ ਰੁਕਾਵਟ ਨਾ ਬਣ ਪਾਈਆਂ। ਇਹਨਾਂ ਹਾਲਤਾਂ ਦੇ ਮੱਦੇ ਨਜਰ ਇੰਦਰਾ ਚਾਹੁੰਦੀ ਸੀ ਕਿ ਕਿਸੇ
ਤਰਾਂ ਆਪਣੇ ਇਸ ਵਿਗੜੇ ਸ਼ੇਰ ਨੂੰ ਪਿੰਜਰੇ 'ਚ ਪਾ ਸਕੇ ਸੋ ਉਸ ਨੇ ਪਾ ਦਿਤਾ ਰਾਇਸੈਨਾ ਪਹਾੜੀ
ਦੇ ਪਿੰਜਰੇ 'ਚ।
ਘੈਂਟ ਜਸੂਸ ਪਹੁੰਚਿਆ ਕਨੇਡਾ
ਅਕਤੂਬਰ 1983 ਵਿਚ ਜਨਾਬ ਮਲੋਏ ਕ੍ਰਿਸ਼ਨ ਧਰ ਦੀ ਡਿਊਟੀ ਕਨੇਡਾ ਦੇ ਸਿੱਖਾਂ ਤੇ ਜਸੂਸੀ ਕਰਨ
ਲਈ ਲੱਗ ਜਾਂਦੀ ਹੈ। ਇਸ ਲਈ ਉਸ ਨੂੰ ਸਿੱਖ ਬਰਾਦਰੀ ਅੰਦਰ ਵੜਨਾ ਹੋਵੇਗਾ ਰਿਸ਼ਤੇ ਗੰਢਣੇ
ਹੋਣਗੇ ਗੁਰਦੁਆਰਿਆਂ 'ਚ ਜਾਣਾ ਹੋਵੇਗਾ ਤੇ ਬਰਾਦਰੀ ਦੇ ਆਗੂਆਂ ਨੂੰ ਆਪਣੇ ਨਾਲ ਗੰਢਣਾ
ਹੋਵੇਗਾ।
ਵਿਖਾਵੇ ਲਈ ਧਰ ਦੀ ਜਿੰਮੇਵਾਰੀ ਐਮਬੈਸੀ ਵਿਚ ਸੂਚਨਾ ਤ ਪਬਲੀਸਿਟੀ ਦੇਣ ਤੇ ਲਗੀ ਸੀ। ਮਜੇ
ਦੀ ਗਲ ਇਹ ਹੈ ਕਿ ਕਨੇਡਾ ਵਿਚ ਪਹਿਲਾਂ ਤੋਂ ਹੀ ਰਾਅ ਸਥਾਪਿਤ ਹੋ ਚੁੱਕੀ ਸੀ। ਰਾਅ ਵਾਲੇ
ਤਾਂ ਖੁਦ ਧਰ ਦੀ ਵੀ ਜਸੂਸੀ ਕਰਦੇ ਰਹੇ। ਧਰ ਲਿਖਦਾ ਹੈ ਕਿ ਕਨੇਡਾ ਵਿਚ ਰਹਿੰਦੇ ਭਾਰਤੀ ਇਕ
ਨਹੀਂ ਸਨ ਉਹ ਭਾਸ਼ਾਈ ਆਧਾਰ ਤੇ ਵੰਡੇ ਪਏ ਸਨ; ਤਮਿਲ, ਤੇਲਗੂ, ਮਲਿਆਲੀ, ਪੰਜਾਬੀ, ਬੰਗਾਲੀ
ਅਤੇ ਹਿੰਦੀ ਭਾਸ਼ੀ। ਧਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੱਚ ਨੇ ਕੁਦਰਤੀ ਤੌਰ ਤੇ ਸਾਹਮਣੇ
ਆਉਣਾ ਹੀ ਹੁੰਦੈ ਕਿਉਂਕਿ ਭਾਰਤ ਇਕ ਬਹੁ ਕੌਮੀ ਮੁਲਕ ਹੈ (ੁੰਲਟਨਿੳਟੋਿਨੳਲ)
ਧਰ ਦੇ ਕਨੇਡਾ ਪਹੁੰਚਣ ਵੇਲੇ ਤਕ ਪੰਜਾਬੀ ਲੋਕ ਵੰਡੇ ਜਾ ਚੁੱਕੇ ਸਨ ਤੇ ਸਿੱਖ ਲੋਕ ਜਿਆਦਾ
ਗੁਰਦੁਆਰਿਆਂ ਰਾਹੀ ਸੰਗਠਿਤ ਹੋਏ ਪਏ ਸਨ ਤੇ ਪੰਜਾਬ ਅੰਦਰਲੇ ਵੱਖ ਵਾਦੀ ਅੰਦਲੋਨ ਦੀ ਪ੍ਰੋੜਤਾ
ਕਰਦੇ ਸਨ।
ਕਨੇਡਾਂ ਦੇ ਸਿੱਖ :-
ਇਹ ਲੋਕ ਆਪਣੀ ਰੋਜੀ ਰੋਟੀ ਕਮਾਉਂਦੇ। ਗੁਰਦੁਆਰੇ ਜਾਂਦੇ, ਸਵਾਦੀ ਲੰਗਰ ਛਕਦੇ, ਸ਼ਬਦ ਕੀਰਤਨ
ਗੁਰਬਾਣੀ ਸੁਣਦੇ, ਗੁਰਮੁਖੀ ਦੇ ਰਸਾਲੇ ਪੜਦੇ, ਸੰਤ ਜਰਨੈਲ ਸਿੰਘ ਦੇ ਵਖਿਆਨਾਂ ਦੀਆਂ ਟੇਪਾਂ
ਸੁਣਦੇ। ਸਨ 1984 'ਚ ਤਾਂ ਭਿੰਡਰਾਂ ਵਾਲੇ ਦੀਆਂ ਵੀਡੀਓ ਟੇਪਾਂ ਵੀ ਪੰਜਾਬ, ਅਮਰੀਕਾ ਤੇ
ਇੰਗਲੈਂਡ ਚੋਂ ਕਨੇਡਾ ਪਹੁੰਚ ਗਈਆਂ ਸਨ। ਇਸ ਕਿਸਮ ਦੇ ਸਿੱਖਾਂ ਨੂੰ ਪ੍ਰਵਾਹ ਹੀ ਨਹੀਂ ਹੁੰਦੀ
ਸੀ। ਭਾਰਤੀ ਮਿਸ਼ਨ ਦੇ ਅਫਸਰਾਂ ਦੀ ਮੌਜੂਦਗੀ ਦੀ ਵੀ ਪ੍ਰਵਾਹ ਨਹੀਂ ਸਨ ਕਰਦੇ। ਤੇ ਨਾ ਹੀ ਇਨਾਂ
ਨੂੰ ਪ੍ਰਵਾਹ ਹੁੰਦੀ ਸੀ ਕਿ ਪੰਜਾਬ ਦੀ ਅਸਲੀਅਤ ਕੀ ਹੈ? ਇਨਾਂ ਵਿਚੋਂ ਕੁਝ ਇਕ
ਨੂੰ ਸਿੱਖ
ਹੋਮਲੈਂਡ ਦੇ ਨਾਹਰੇ ਤੇ ਭਰੋਸਾ ਬੱਝ ਚੁੱਕਾ ਸੀ।
ਧਰ ਨੇ ਕਿਤਾਬ ਵਿਚ ਕਨੈਡਾ ਦੇ ਭਾਰਤੀ ਦੂਤਘਰ ਦੀ ਬੜੀ ਤਰਸਯੋਗ ਤਸਵੀਰ ਖਿੱਚੀ ਹੈ। ਧਰ
ਕਹਿੰਦਾ ਹੈ ਕਿ ਤਿੰਨ ਮਹੀਨਿਆਂ 'ਚ ਉਸਨੇ ਕਨੈਡਾ ਦੇ ਭਾਰਤੀਆਂ ਦੀਆਂ ਸਾਰੀਆਂ ਜੱਥੇਬੰਦੀਆਂ
ਦੀ ਲਿਸਟ ਤਿਆਰ ਕਰ ਲਈ। ਲਿਖਦਾ ਹੈ ਕਿ ਭਿੰਡਰਾਵਾਲੇ ਦੀ ਭਬਕ ਨੇ ਕਨੈਡਾ ਵਿਚ ਵੀ ਗੂੰਜ ਪਾਈ
ਹੋਈ ਸੀ।
ਧਰ ਲਿਖਦਾ ਹੈ ਕਿ ''ਕਿਤਾਬ ਦੇ ਪੂਜਾਰੀ ਤੇ ਕੱਟੜਵਾਦੀ ਇਹ ਲੋਕ ਛੋਟੀ ਜਿਹੀ ਗੱਲ ਤੇ ਭੜਕ
ਉਠਦੇ ਹਨ। ਆਹ ਕੁਝ ਸਮਾਂ ਪਹਿਲਾਂ ਪੰਜਾਬ ਦੇ ਦਿਹਾਤੀ ਜੱਟ ਸਿੱਖ ਮਾਝਾ, ਮਾਲਵਾ ਤੇ ਦੁਆਬਾ
ਇਲਾਕੇ ਤੋਂ ਭਿੰਡਰਾਵਾਲੇ ਦੀ ਨਫਰਤ ਵਾਲੀ ਲਹਿਰ ਦੀ ਲਪੇਟ ਵਿਚ ਆ ਚੁੱਕੇ ਸਨ। ਪਰ ਕਨੈਡਾ
ਵਿਚ ਤਾਂ ਪੜੇ ਲਿਖੇ ਤੇ ਸੁਲਝੇ ਹੋਏ ਲੋਕ ਵੀ ਵੱਖਵਾਦੀ ਵਿਚਾਰਧਾਰਾ ਗ੍ਰਿਹਣ ਕਰ ਚੁੱਕੇ ਸਨ।
''
ਧਰ ਸਾਹਿਬ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਕਨੈਡਾ ਵਿਚ ਕਾਂਗਰਸ/ ਬੀ.ਜੇ.ਪੀ
ਦਾ ਝੂਠਾ ਪ੍ਰਚਾਰ ਸੰਭਵ ਨਹੀਂ ਸੀ ਤਾਂ ਹੀ ਤਾਂ ਪੜ੍ਹੇ ਲਿਖੇ ਲੋਕ ਝੂਠ ਦੇ ਝਾਂਸੇ ਨਹੀਂ ਆਏ।
ਫਿਰ ਧਰ ਨੇ ਲਿਖਿਆ ਹੈ ਕਿ ਟੋਰੰਟੋ, ਸਰੀ, ਰਿਚਮੰਡ ਅਤੇ ਕੈਮਲੂਮ ਦੇ ਗੁਰਦੁਆਰੇ ਵੱਖਵਾਦੀ
ਅੰਦੋਲਨ ਦੇ ਕੇਂਦਰ ਬਣ ਚੁੱਕੇ ਸਨ।
ਜਗਜੀਤ ਸਿੰਘ ਚੌਹਾਨ ਦੀ ਜਲਾਵਤਨ ਖਾਲਿਸਤਾਨ ਸਰਕਾਰ ਦੇ ਬੰਦੇ ਤੇ ਵਰਲਡ ਸਿੱਖ ਔਰਗਨਾਈਜੇਸ਼ਨ
ਦੇ ਲੀਡਰ ਵੱਖਵਾਦੀ ਅੰਦੋਲਨ ਦਾ ਤੀਸਰਾ ਅੰਗ ਸਨ। ਸਿੱਖਾਂ ਨ ਧਰ ਦੇ ਖਿਲਾਫ ਕਨੈਡਾ ਦੇ ਲੰਡਨ,
ਹਮਿਲਟਨ ਤੇ ਮੋਨਟ੍ਰੀਅਲ ਸ਼ਹਿਰਾਂ ਵਿਚ ਮੁਜਾਹਰੇ ਕੀਤੇ।
ਧਰ ਲਿਖਦਾ ਹੈ ਕਿ ਸਾਡੇ ਦੂਤਘਰ ਦੀ ਹਾਲਤ ਉਦੋਂ ਸੁਧਰ ਗਈ ਜਦੋਂ ਇਕ ਮੋਨਾ ਸਿੱਖ ਐਮ.ਜੇ.ਐਸ
ਛੱਤਵਾਲ ਓਟਾਵਾ ਮਿਸ਼ਨ ਦਾ ਇੰਚਾਰਜ ਬਣ ਗਿਆ ਤਾਂ। ਧਰ ਨੇ ਛੱਤਵਾਲ ਦੇ ਉਤਸ਼ਾਹ ਸਦਕਾ ਠੇਠ
ਪੰਜਾਬੀ ਪੜ੍ਹਨੀ ਤੇ ਲਿਖਣੀ ਸਿੱਖ ਲਈ। ਫਿਰ ਧਰ ਨੇ ਮਹਿਸੂਸ ਕੀਤਾ ਕਿ ਪੰਜਾਬੀ ਵਿਚ ਜੋ ਛੱਪ
ਰਿਹਾ ਸੀ ਉਸ ਤੋਂ ਟੱਨਾਂ ਦੇ ਹਿਸਾਬ ਸੁਰੱਖਿਆ ਜਸੂਸੀ ਲਈ ਜਾਣਕਾਰੀ ਮਿਲ ਰਹੀ ਸੀ।
ਧਰ ਲਿਖਦਾ ਹੈ ਕਿ ਫਿਰ ਮੈਂ ਛੱਤਵਾਲ ਨਾਲ ਸਲਾਹ ਕੀਤੀ ਤੇ ਛੱਤਵਾਲ ਨੇ ਮੈਨੂੰ ਹੇਠ ਲਿਖੀ
ਪਹੁੰਚ ਬਣਾਉਣ ਵਾਸਤੇ ਕਿਹਾ :-
ਕੀ ਕਿਸੇ ਤਰ੍ਹਾਂ ਗੁਰਦੁਆਰਿਆਂ ਵਿਚ ਵੜਿਆ ਜਾਵੇ
ਸਿੱਖਾਂ ਦੇ ਮਹਤਵਪੂਰਨ ਖਿੱਤਿਆਂ ਨੂੰ ਪਛਾਣਿਆ ਜਾਵੇ ਜਿਹੜੇ ਦੁਹਾਈ ਪਾ ਰਹੇ ਹਨ ਅਤੇ ਉਨਾਂ
ਨੂੰ ਅਪਣੇ ਨਾਲ ਤਿਆਰ ਕਰ ਲਿਆ ਜਾਵੇ।
ਸਿੱਖਾਂ ਦੇ ਅਖਬਾਰਾਂ, ਰਸਾਲਿਆਂ, ਟੀ.ਵੀ ਚੈਨਲਾਂ ਵਿਚ ਵੜਿਆ ਜਾਵੇ ਤੇ ਜਿਹੜਾ ਗੈਰ ਸਿੱਖ
ਹਿੰਦੁਸਤਾਨ ਮੀਡੀਆ ਹੈ ਉਸ ਉੱਤੇ ਕੰਟਰੋਲ ਕਰ ਲਿਆ ਜਾਵੇ।
ਕੁਝ ਵੇਹਲੜ ਲੋਕ ਜਿਹੜੇ ਪਾਕਿਸਤਾਨੀ ਦਾ ਪ੍ਰਚਾਰ ਸੁਨਣ ਜਾਂਦੇ ਹਨ ਉਨ੍ਹਾਂ ਨੂੰ ਆਪਣੇ ਏਜੰਟ
ਬਣਾ ਲਿਆ ਜਾਵੇ।
ਭਾਰਤੀ ਲੋਕਾਂ ਤੱਕ ਆਡੀਓ ਤੇ ਵੀਡੀਓ ਟੇਪਾਂ ਦੀ ਭਰਮਾਰ ਪਾ ਦਿੱਤੀ ਜਾਵੇ ਜਿਸ ਵਿਚ
ਭਿੰਡਰਾਵਾਲੇ ਦੇ ਗੁੰਡਿਆਂ ਨੂੰ ਭੰਡਿਆ ਹੋਵੇ।
ਕਨੈਡਾ ਦੇ ਮੁੱਖ ਧਾਰਾ ਦੇ ਮੀਡੀਏ ਰਾਹੀਂ ਭਾਰਤੀ ਪੱਖ ਉਜਾਗਰ ਕੀਤਾ ਜਾਵੇ।
ਜਸੂਸੀ ਉੱਚ ਦਰਜ਼ੇ ਦੀ ਹੋਵੇ ਕਿਸੇ ਨੂੰ ਕੰਨੋ ਕੰਨ ਵੀ ਖਬਰ ਨਾ ਹੋਵੇ ਕਿ ਕਨੈਡਾ ਵਿਚ ਕੋਈ
ਜਸੂਸੀ ਚਲ ਰਹੀ ਹੈ।
ਬੰਗਲਾਦੇਸ਼ ਤੇ ਸ਼੍ਰੀ ਲੰਕਾ ਦੇ ਦੂਤਘਰ ਦੇ ਮੁਲਾਜਮਾਂ ਅਤੇ ਅਫਸਰਾਂ ਨਾਲ ਸਬੰਧ ਬਣਾਏ ਜਾਣ ਤਾ
ਕਿ ਪਾਕਿਸਤਾਨੀ ਦੂਤਘਰ ਦੇ ਲੋਕਾਂ ਤੱਕ ਅਪੜਿਆ ਜਾ ਸਕੇ।
ਕਨੈਡਾ ਦੀ ਪਾਰਲੀਮੈਂਟ ਦੇ ਮੈਂਬਰਾਂ ਦੇ ਦਿੱਲ ਜਿੱਤਣ ਦੀਆਂ ਕੋਸ਼ਿਸ਼ਾ ਕੀਤੀਆਂ ਜਾਣ।
ਭਾਰਤੀ ਦੂਤਘਰ ਦੇ ਲੋਕ ਕਨੈਡਾ ਪੁਲਿਸ ਦੇ ਸ਼ੱਕ ਥੱਲੇ
ਧਰ ਦਸੱਦਾ ਹੈ ਕਿ 1984 ਤੋਂ ਬਾਅਦ ਸਾਡੇ ਤੇ ਵੀ ਕਨੈਡਾ ਪੁਲਿਸ ਨੇ ਨਿਗਾਹ ਰੱਖਣੀ ਸ਼ੁਰੂ ਕਰ
ਦਿਤੀ। ਅਖੇ ਸਾਡੇ ਸੰਪਰਕ ਸੂਤਰ ਵੀ ਪੁਲਿਸ ਦੇ ਸ਼ੱਕ ਦੇ ਘੇਰੇ ਵਿਚ ਆ ਗਏ।
ਧਰ ਨੇ ਵਾਜਾ ਵਜਾਇਆ
ਬਣਿਆ ਕੀਰਤਨੀਆ ਪ੍ਰੈਸਕਾਟ ਹਾਈਵੇ ਗੁਰਦੁਆਰਾ ਦਾ
ਧਰ ਲਿਖਦਾ ਹੈ : ''ਮੈਂ ਹਿੰਦੁਸਤਾਨੀ ਸ਼ਾਸ਼ਤਰੀ ਸੰਗੀਤ ਸਾਜਾ ਵਾਜਿਆਂ ਵਿਚ ਜਿਹੜੀ ਟ੍ਰੇਨਿੰਗ
ਲਈ ਸੀ ਉਹ ਮੇਰੇ ਕੰਮ ਆਉਂਣੀ ਸ਼ੁਰੂ ਹੋ ਗਈ। ਮੈਂ ਹਰ ਐਤਵਾਰ ਨੂੰ ਕੀਰਤਨ ਵਿਚ ਹਿੱਸਾ ਲੈਂਦਾ,
ਲੰਗਰ ਛੱਕਦਾ। ਅਰਦਾਸ ਹੁੰਦੀ ਤੇ ਬਾਅਦ ਵਿਚ ਲੈਕਚਰਬਾਜੀ। ਸ਼ਹੀਦਾਂ ਦੀਆਂ ਫੋਟੋਆਂ ਦਿਖਾਈਆਂ
ਜਾਂਦੀਆਂ ਤੇ ਭਿੰਡਰਾਵਾਲੇ ਦੀਆਂ ਟੇਪਾਂ ਵੰਡੀਆਂ ਜਾਂਦੀਆਂ।
ਪੰਜਾਬੀ ਹਿੰਦੂਆਂ ਨੇ ਗੁਰਦੁਆਰਿਆਂ ਵਿਚ ਜਾਣਾ ਬੰਦ ਕਰ ਦਿਤਾ ਤੇ ਆਪਣੇ ਅਲੱਗ ਮੰਦਿਰ ਉਸਾਰ
ਲਏ।
ਪਰ ਧਰ ਬਿਨਾਂ ਕਿਸੇ ਸ਼ੱਕ ਸੁਭਾਅ ਦੇ ਗੁਰਦੁਆਰਿਆਂ ਵਿਚ ਜਾਂਦੇ ਰਹੇ ਖਾਸ ਕਰਕੇ ਉਨਾਂ ਹੋਰ
ਗੁਰਦੁਆਰੇ ਵਿਚ ਜਿਥੇ ਅੱਤਵਾਦੀ ਤੱਤ ਭਾਰੂ ਸਨ। "ਵੱਡੇ ਅੱਤਵਾਦੀ ਤਲਵਿੰਦਰ ਸਿੰਘ ਪਰਮਾਰ ਦਾ
ਸਾਥੀ ਕੁਲਦੀਪ ਸਿੰਘ ਕੋਹਲੀ ਜਿਨੂੰ ਬੰਗਲਾ ਬੋਲਣੀ ਵੀ ਆਉਂਦੀ ਸੀ ਨਾਲ ਮੈਂ ਇਕ ਦਿਨ ਦੁਪਹਿਰ
ਦਾ ਖਾਣਾ ਵੀ ਖਾਦਾ। ਪਰ ਕਈਆਂ ਦੇ ਦਿਮਾਗ ਪੱਕ ਚੁੱਕੇ ਸਨ ਜਿਨਾਂ ਨੂੰ ਦੁਬਾਰੇ ਲੀਹੇ ਚੜਾਉਣਾ
ਮੁਸ਼ਕਿਲ ਸੀ ਜਿਵੇਂ ਤਲਵਿੰਦਰ, ਅਜੈਬ ਸਿੰਘ ਬਾਗੜੀ, ਸਤਿੰਦਰ ਪਾਲ ਸਿੰਘ ਗਿੱਲ, ਭਿੰਡਰਾ ਵਾਲੇ
ਦਾ ਭਤੀਜਾ ਲਾਭ ਸਿੰਘ ਰੋਡੇ ਆਦਿ।"
ਧਰ ਜਦੋਂ ਸਿੱਖ ਲੋਕਾਂ ਵਿਚ ਫੜ ਗਿਆ ਤਾਂ ਫਿਰ ਨਿਸ਼ਾਨਾਂ ਫੁੰਡਣਾ ਆਸਾਨ ਹੋ ਗਿਆ ਤੇ ਉਹ
ਬੱਬਰ ਖਾਲਸਾ, ਵਰਲਡ ਸਿੱਖ ਆਰਗਨਾਈਜੇਸ਼ਨ ਅਤੇ ਅੰਤਰਰਾਸ਼ਟਰੀ ਸਿੱਖ ਨੌਜਵਾਨ ਫੈਡਰੇਸ਼ਨ ਦੇ
ਲੀਡਰਾਂ ਤੱਕ ਪਹੁੰਚ ਬਣਾਉਣ 'ਚ ਰੁਝ ਗਿਆ। ਕਨੈਡਾ ਦੇ ਘੱਟੋ ਘੱਟ ਦੋ ਅਖਬਾਰਾਂ ਦੇ ਸੰਪਾਦਕਾਂ
ਨੇ ਸਾਡੇ ਨਾਲ ਸਹਿਯੋਗ ਕਰਨਾ ਸ਼ੁਰੂ ਕਰ ਦਿਤਾ। ਬਾਅਦ ਵਿਚ ਇਕ ਦੇ ਐਡੀਟਰ ਨੂੰ ਜਾਨੋ ਮਾਰ
ਦਿਤਾ ਗਿਆ।
ਲਾਭ ਸਿੰਘ ਰੋਡੇ ਦੇ ਸਾਥੀ ਦੇ ਘਰ ਵੀ ਟੇਪ ਰਿਕਾਰਡਰ ਫਿੱਟ ਕੀਤਾ।
|