|
ਲਾਭ ਸਿੰਘ ਰੋਡੇ ਦੇ ਸਾਥੀ ਦੇ ਘਰ
ਵੀ ਟੇਪ ਰਿਕਾਰਡਰ ਫਿੱਟ ਕੀਤਾ।
ਅਤੇ ਉਟਾਵਾ ਟੋਰੰਟੋ ਦੇ ਅੱਤਵਾਦੀਆਂ ਦਾ ਪਾਕਿਸਤਾਨ ਦੀ ਆਈ.ਐਸ.ਆਈ ਨਾਲ ਸੰਪਰਕ ਲੱਭਾ ਬਾਅਦ
ਵਿਚ ਲਾਭ ਸਿੰਘ ਨੂੰ ਕਨੈਡਾ ਤੋਂ ਕੱਢ ਦਿਤਾ ਜਿਸ ਨੇ ਫਿਰ ਲਾਹੌਰ ਵਿਚ ਜਾ ਕੇ ਪਨਾਹ ਲਈ।
ਤਲਵਿੰਦਰ ਸਿੰਘ ਸੰਗੀਨ ਜੁਰਮ ਕਰਨ ਉਪਰੰਤ 1982 ਸੰਨ ਵਿਚ ਭਾਰਤ ਤੋਂ ਭੱਜ ਗਿਆ। ਪਾਕਿਸਤਾਨ
ਉਹ 1979 'ਚ ਗਿਆ ਸੀ। ਇਹ ਬੱਬਰ ਖਾਲਸਾ ਲੋਕ ਭਿੰਡਰਾਵਾਲੇ ਦੀ ਦਮਦਮੀ ਟਕਸਾਲ ਦੀ ਨਿਰੋਲ
ਸਿੱਖੀ ਰਹਿਤ ਮਰਿਆਦਾ ਦੇ ਖਿਲਾਫ ਸਨ। ਇਹ ਲੋਕ ਕੁਰਦ ਅਤੇ ਇਸਲਾਮੀ ਫੀਦਾਈਨ ਬਾਗੀਆਂ ਤੋਂ
ਪ੍ਰਭਾਵਤ ਸਨ। ਆਈ.ਐਸ.ਆਈ ਦੇ ਪ੍ਰਭਾਵ ਤਹਿਤ ਹੀ ਬੱਬਰਾਂ ਨੇ ਬ੍ਰਿਟਿਸ਼ ਕੋਲੰਬੀਆਂ ਦੇ ਸਿੱਖਾਂ
ਨੂੰ ਤਿਆਰ ਕੀਤਾ ਕਿ ਉਹ ਸਤੰਬਰ 1981 ਵਿਚ ਇੰਡੀਅਨ ਏਅਰ ਲਾਈਨਜ਼ ਦੇ ਜਹਾਜ਼ ਨੂੰ ਅਗਵਾਹ ਕਰਨ
ਵਿਚ ਮਦਦ ਦੇਣ।
ਤਲਵਿੰਦਰ ਦੀ ਇੰਟਰਨੈਸ਼ਨਲ ਬੱਬਰ ਖਾਲਸਾ ਦੇ ਸੁਰਜਨ ਸਿੰਘ ਗਿੱਲ ਰਾਹੀਂ ਜਗਜੀਤ ਸਿੰਘ ਚੌਹਾਨ
(ਲੰਡਨ) ਗੰਗਾ ਸਿੰਘ ਢਿੱਲੋਂ (ਅਮਰੀਕਾ) ਡਾ: ਏ.ਐਸ ਸੇਖੋਂ (ਅਮਰੀਕਾ) ਅਤੇ ਕਰਨੈਲ ਸਿੰਘ
ਗਿੱਲ (ਕਨੇਡਾ) ਨੂੰ ਇਕ ਸੰਪਰਕ ਸੂਤ ਵਿਚ ਪਰੋਅ ਲਿਆ।
ਧਰ ਲਿਖਦਾ ਹੈ ਕਿ ਤਲਵਿੰਦਰ ਹਵਾਈ ਜਹਾਜ਼ ਤਬਾਹ ਕਰਨ ਆਦਿ ਦੇ ਮਨਸੂਬਿਆਂ ਵਿੱਚ ਸ਼ਾਮਲ ਸੀ।
ਅੱਗੇ ਲਿਖਦਾ ਹੈ ਕਿ :-
''ਕੈਲਗਰੀ ਦੇ ਇਕ ਸੂਤਰ ਰਾਹੀਂ ਮੈਂ ਤਲਵਿੰਦਰ ਦੇ ਬੰਦਿਆਂ ਵਿਚ ਵੜਨ ਵਿਚ ਮੈਂ ਅੱਧ ਪੱਚਦਾ
ਕਾਮਯਾਬ ਹੋ ਹੀ ਗਿਆ। ਅਸੀਂ ਇਸ ਕੈਲਗਰੀ ਬੰਦੇ ਨੂੰ ਤਿਆਰ ਕਰ ਲਿਆ ਕੇ ਉਹ ਬਰਨਵੀ ਲਾਗੇ
ਵੈਨਕੂਵਰ ਹੀ ਜਾ ਰਹੇ। ਓਥੇ ਪਹੁੰਚ ਉਸ ਨੇ ਸਥਾਨਕ ਗੁਰਦੁਆਰੇ ਵਿਚ ਆਪਣਾ ਮਹੱਤਵਪੂਰਨ ਸਥਾਨ
ਬਣਾ ਲਿਆ ਤੇ ਤਲਵਿੰਦਰ ਦਾ ਵਿਸ਼ਵਾਸਪਾਤਰ ਬਣ ਗਿਆ। ਤਲਵਿੰਦਰ ਨੇ ਫਿਰ ਉਸ
ਨੂੰ ਸਡਬਰੀ ੳਨਟਾਰੀਓ
ਵੱਡੇ ਹਵਾਈ ਜਹਾਜ਼ਾਂ ਬਾਰੇ ਜਾਣਕਾਰੀ ਲੈਣ ਭੇਜਿਆ। ਓਸੇ ਫਲਾਇੰਗ ਇੰਸਪੈਕਟਰ ਤੋਂ ਹੀ ਮੈਨੂੰ
ਬਾਅਦ ਵਿਚ ਜਾਣਕਾਰੀ ਮਿਲੀ ਕਿ ਸਿੱਖ ਅੱਤਵਾਦੀ ਦਿੱਲੀ ਦੇ ਸਫਦਰਜੰਗ ਹਵਾਈ ਅੱਡੇ ਨੂੰ ਰਾਜੀਵ
ਗਾਂਧੀ ਖਿਲਾਫ ਬੰਬਾਰੀ ਲਈ ਵਰਤ ਸਕਦੇ ਹਨ। ਸਾਡੀ ਇਸ ਸੂਚਨਾਂ ਕਰਕੇ ਸਫਦਰਜੰਗ ਹਵਾਈ ਅੱਡੇ
ਦੇ ਕਲੱਬ ਨੂੰ ਬੰਦ ਕਰ ਦਿਤਾ ਗਿਆ।
ਧਰ ਕਹਿੰਦਾ ਹੈ ਕਿ ਬਾਅਦ ਵਿਚ ਮੇਰਾ ਵਿਖਾਵੇ ਵਾਲਾ ਅਹੁਦਾ ਰਾਜਨੀਤਕ-ਕੌਸਲਰ ਕਰ ਦਿਤਾ ਗਿਆ
ਜਿਸ ਸਦਕਾ ਮੈਨੂੰ ਕਨੇਡਾ ਪਾਰਲੀਮੈਂਟ ਦੇ ਲੀਡਰਾਂ ਤਕ ਪਹੁੰਚ ਬਣਾਉਣਾ ਅਸਾਨ ਹੋ ਗਿਆ। ਅਸੀਂ
ਉਨ੍ਹਾਂ ਨੂੰ ਇਹ ਸਮਝਾਉਣਾ ਚਾਹੁੰਦੇ ਸਾਂ ਕਿ ਭਾਰਤ ਤਾਂ ਖੁੱਦ ਸਿੱਖ ਅੱਤਵਾਦ ਦਾ ਸ਼ਿਕਾਰ
ਬਣਿਆ ਪਿਆ ਹੈ।
ਧਰ ਲਿਖਦਾ ਹੈ ਕਿ ਮੇਰਾ ਮਕਸਦ ਨਹੀਂ ਕਿ ਮੈਂ ਵਿਸਥਾਰ ਵਿਚ ਜਾਵਾਂ ਪਰ ਇਕ ਗੱਲ ਹੈ ਕਿ ਅਸੀਂ
ਕਾਫੀ ਕੁਝ ਹਾਸਲ ਕਰ ਲਿਆ ਤੇ ਕਨੇਡਾ ਦੇ ਸਿੱਖਾਂ ਦੇ ਜਾ ਐਨ ਵਿਚ ਵੜ ਗਏ।
ਧਰ ਕਹਿੰਦਾ ਹੈ ਕਿ ਅਪ੍ਰੈਲ 1985 'ਚ ਸਾਨੂੰ ਮੁਖਬਰੀ ਹੋਈ ਕਿ ਸਿੱਖ ਯੂਥ ਫੈਡਰੇਸ਼ਨ ਕੋਈ
ਵੱਡਾ ਧਮਾਕਾ ਕਰਨ ਵਾਲੀ ਹੈ ਕਿਸੇ ਜਹਾਜ ਨੂੰ ਡੇਗਣਾ ਜਾਂ ਰਾਜੀਵ ਗਾਂਧੀ ਦੀ ਕੋਠੀ ਤੇ ਤਿੰਨ
ਇੰਚ ਮੋਟੀ ਤੋਪ ਨਾਲ ਗੋਲੇ ਵਰਾਉਣੇ। ਜਾਂ ਫਿਰ ਸਫਦਰਜੰਗ ਅੱਡੇ ਤੇ ਜਹਾਜ ਉਤਾਰਨਾ ਆਦਿ। ਅਖੇ
ਅਸੀਂ ਇਸ ਦੀ ਜਾਨਕਾਰੀ ਕਨੇਡਾ ਪੁਲਿਸ ਨੂੰ ਵੀ ਦੇ ਦਿੱਤੀ ਸੀ। ਤੇ ਬਾਵਜੂਦ ਇਸਦੇ 23 ਜੂਨ
1985 ਨੂੰ ਏਅਰ ਇੰਡੀਆ ਦੇ ਕਨਿਸ਼ਕ ਜਹਾਜ ਨੂੰ ਸਮੁੰਦਰ ਉਪਰ ਤਬਾਹ ਕਰ ਦਿਤਾ ਗਿਆ ਜਿਸ ਵਿਚ
ਕੁੱਲ 329 ਜਾਨਾਂ ਗਈਆਂ।
ਕਨੇਡਾ ਨੇ ਰਾਅ ਦਾ ਬਿਸਤਰਾ ਬਨਾਇਆ :-
ਧਰ ਅੱਗੇ ਦੁਖੀ ਹੋ ਕੇ ਲਿਖਦਾ ਹੈ ਕਿ ਕਿਵੇਂ ਭਾਰਤੀ ਅਜੈਂਸੀ ਰਾਅ ਦਾ ਸਾਰਾ ਸਟਾਫ ਕਨੇਡਾ
ਵਿਚ ਨੰਗਾ ਹੋ ਗਿਆ ਤੇ ਕਨੇਡਾ ਸਰਕਾਰ ਨੇ ਸਾਰਿਆਂ ਦੇ ਬਿਸਤਰੇ ਬੰਨਵਾ ਦਿਤੇ। ਧਰ ਨੂੰ ਬਾਅਦ
ਵਿਚ ਕਨੇਡਾ ਸਰਕਾਰ ਸਲਾਹ ਲੈਣ ਵਾਸਤੇ ਬਲਾਉਂਦੀ ਰਹੀ।
ਹੋਇਆ ਕੁਝ ਇਸ ਤਰ੍ਹਾਂ ਕਿ ਰਾਅ ਦਾ ਇੰਚਾਰਜ ਸੁੰਦਰ ਕੁਮਾਰ ਸ਼ਰਮਾਂ ਆਪਣਾ ਨਾ ਬਦਲ ਕੇ ਕਨੇਡਾ
ਬੈਠਾ ਸੀ। ਓਧਰ ਕਰਨੈਲ ਸਿੰਘ ਗਿੱਲ ਨਾਲ ਉਨੇ ਕਿਸੇ ਵੇਲੇ ਇੰਡੀਆ 'ਚ ਇੱਕਠੇ ਨੌਕਰੀ ਕੀਤੀ
ਸੀ। ਗਿੱਲ ਨੇ ਸ਼ਰਮਾਂ ਨੂੰ ਪਛਾਣ ਲਿਆ।
ਓਧਰ ਰਾਅ ਦੇ ਦੂਸਰੇ ਅਫਸਰ ਗਰੇਵਾਲ ਨੇ ਜਦੋਂ ਜਸੂਸੀ ਖਾਤਰ ਇਕ ਪੰਜਾਬੀ ਅਖਬਾਰ ਦੇ ਸੰਪਾਦਕ
ਨੂੰ ਲੰਚ ਵਾਸਤੇ ਦਾਅਵਤ ਦਿੱਤੀ ਤਾਂ ਚਲਾਕ ਸੰਪਾਦਕ ਨੇ ਗਰੇਵਾਲ ਦੀ ਸਾਰੀ ਗਲ ਬਾਤ ਰਿਕਾਰਡ
ਕਰਕੇ ਆਪਣੇ ਪੇਪਰ 'ਚ ਉਛਾਲ ਦਿੱਤੀ ਤੇ ਇਸ ਪ੍ਰਕਾਰ ਸਾਰੀ ਜੱਥੇਬੰਦੀ ਨੰਗੀ ਹੋ ਗਈ ਤੇ ਕਨੇਡਾ
ਸਰਕਾਰ ਨੇ ਇਨ੍ਹਾਂ ਨੂੰ ਕੂਚ ਕਰਨ ਦਾ ਹੁਕਮ ਦੇ ਦਿਤਾ।
ਖੁੱਦ ਧਰ ਦੀ ਕੀਤੀ ਜਸੂਸੀ ਧਰ ਦੇ ਨਾਲ ਦੇ ਕਮਰੇ ਵਿਚ ਬਹਿਣ ਵਾਲੇ ਰਾਅ ਦੇ ਸੁੰਦਰ ਕੁਮਾਰ
ਸ਼ਰਮਾਂ ਨੇ ਧਰ ਦੀਆਂ ਹਰਕਤਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ 400 ਡਾਲਰ ਮਹੀਨੇ ਦੇ ਹਿਸਾਬ
ਧਰ ਦੇ ਕਲੱਰਕ ਨੂੰ ਆਪਣੇ ਨਾਲ ਗੰਢ ਲਿਆ। ਕੁਝ ਐਸੀ ਸੀ ਰਾਅ ਦੀ ਜਸੂਸੀ। ਆਪਣੇ ਮੁਲਕ ਦੇ
ਨਾਗਰਿਕਾਂ ਤੇ ਜਸੂਸੀ ਕਰਨੀ ਤਾਂ ਇਕ ਗੱਲ ਇਹ ਗਰੀਬ ਲੋਕਾਂ ਤੋਂ ਉਗਰਾਹੇ ਗਏ ਟੈਕਸ ਆਪਣੇ
ਸਾਥੀਆਂ ਤੇ ਜਸੂਸੀ ਲਈ ਵੀ ਖਰਚਦੇ ਹਨ ਤਾਂ ਕਿ ''ਅਖੰਡ ਭਾਰਤ ਅਮਰ ਰਹੇ।''
ਘੈਂਟ ਜਸੂਸ ਪੰਜਾਬ 'ਚ
ਧਰ ਲਿਖਦਾ ਹੈ ਕਿ ਜੁਲਾਈ 1987 ਵਿਚ ਫਿਰ ਉਨੂੰ ਵਾਪਸ ਸੱਦ ਲਿਆ ਗਿਆ। ਤੇ ਪੰਜਾਬ ਨਾਲ
ਸਬੰਧਤ ਬੈਚ ਵਿਚ ਲਾ ਦਿਤਾ ਗਿਆ ਜਿਥੇ ਪਹਿਲੇ ਦੋ ਕਾਬਲ ਅਫਸਰ ਕੰਮ ਕਰ ਰਹੇ ਸਨ। ਸੋ ਇਕ
ਮਿਆਨ ਵਿਚ ਤਿੰਨ ਤਲਵਾਰਾਂ ਪਾ ਦਿਤੀਆਂ ਗਈਆਂ।
ਧਰ ਲਿਖਦਾ ਹੈ ਕਿ:
''ਮੇਰੇ ਕੁਝ ਸਾਥੀ ਆਪਰੇਸ਼ਨ ਤੋਂ ਇਹ ਮਤਲਬ ਲੈਂਦੇ ਸਨ ਕਿ ਕੁਝ ਜਾਣਕਾਰੀ ਹਾਸਲ ਕੀਤੀ ਜਾਵੇ
ਤੇ ਪੁਲਿਸ ਦੀ ਮਦਦ ਕੀਤੀ ਜਾਵੇ ਤਾਂ ਕਿ ਅੱਤਵਾਦੀਆਂ ਨੂੰ ਖਤਮ ਕੀਤਾ ਜਾਵੇ। ਕਈ ਮੌਕੇ ਆਏ
ਕਿ ਬੇਕਸੂਰ ਮੁੰਡਿਆਂ ਨੂੰ ਪੁਲਿਸ ਵਾਲੇ ਢੰਗ ਤਰੀਕੇ ਰਾਹੀਂ ਚੁੱਕ ਲਿਆਦਾ ਜਾਂਦਾ ਤੇ
ਬੇਰਹਿਮੀ ਨਾਲ ਤਫਤੀਸ਼ ਕੀਤੀ ਜਾਂਦੀ। ਉਹ ਗਾਇਬ ਕੀਤੇ ਜਾਂਦੇ: ਮਾਰ ਦਿੱਤੇ ਜਾਂਦੇ ਤੇ ਇਕੋ
ਕਬਰ 'ਚ ਦੂਰ ਦੁਰੇਡੇ ਪਾ ਦਿੱਤੇ ਜਾਂਦੇ। ਮੈਂ ਪੂਰੀ ਤਨ ਦੇਹੀ ਨਾਲ ਅਜਿਹੇ ਆਪਰੇਸ਼ਨਾਂ ਦੇ
ਖਿਲਾਫ ਸੀ ਜਿਹੜੇ ਪੁਲਿਸ ਦੀ ਮਿਲੀ ਭੁਗਤ ਨਾਲ ਕੀਤੇ ਜਾਂਦੇ ਸਨ। ਮੈਂ ਮਹਿਸੂਸ ਕਰਦਾ ਸੀ ਕਿ
ਆਈ ਬੀ ਨੂੰ ਦੋ ਧਰਾਤਲਾਂ ਤੋਂ ਕੰਮ ਕਰਨਾ ਚਾਹੀਦੈ: ਇੰਟੈਲੀਜੈਂਸ (ਇਤਲਾਹ) ਹਾਸਲ ਕਰਨਾ ਤਾਂ
ਕਿ ਉਸਨੂੱ ਪੁਲਿਸ ਵਰਤੇ ਤੇ ਹੋਰ ਢੰਗ ਤਰੀਕੇ ਈਜਾਦ ਕਰਨਾ ਜਿਸ ਨਾਲ ਮਸਲੇ ਦਾ ਪੱਕਾ ਹੱਲ
ਲੱਭਿਆ ਜਾ ਸਕੇ।
ਉਹ ਕਿਥੇ ਕਿਥੇ ਹਨ ਸਮੂਹਿਕ ਕਬਰਾਂ ਜਿਥੇ ਅੱਤਵਾਦੀਆਂ ਨੂੰ 'ਚ ਦਫਨਾਇਆ ਗਿਆ ਸੀ?
ਆਪਣੀ ਜਿੰਮੇਵਾਰੀ ਬਾਬਤ ਧਰ ਲਿਖਦਾ ਹੈ : ''ਮੈਂ ਇਕ ਮੋਹਰਾ ਸੀ ਜਿਸ ਦੋਹਰਾ ਕੰਮ ਕਰਨਾ ਸੀ।
ਇਕ ਪਾਸੇ ਤਾਂ ਬਿਨਾਂ ਗੋਲੀ ਦੇ ਸ਼ਾਤੀ ਦੀ ਗੱਲ ਤੋਰਨਾ ਅਤੇ ਦੂਸਰੇ ਪਾਸੇ ਅੱਤਵਾਦੀ ਲੀਡਰਾਂ
ਨੂੰ ਲੱਭਣਾ ਤੇ ਫਿਰ ਉਨ੍ਹਾਂ ਨੂੰ ਬੇਅਸਰ ਕਰ ਦੇਣਾ। ਦੂਸਰਾ ਕੰਮ ਸੀ ਪਾਕਿਸਤਾਨ ਦੀ
ਸ਼ਮੂਲੀਅਤ ਨੂੰ ਨੰਗਾ ਕਰਨਾ। ਨੇਪਾਲ ਤੇ ਬਾਕੀ ਦੇ ਭਾਰਤ ਵਿਚ ਅੱਤਵਾਦੀਆਂ ਦੇ ਘੋਰਨੇ ਲੱਭਣਾ।
''ਮੈਂ ਕਤਲਾਂ ਦਾ ਵਿਖੇ ਵਿਸਥਾਰ ਨਹੀਂ ਲਿਖਣਾ ਚਾਹੁੰਦਾ ਉਹ ਕਈ ਜਗ੍ਹਾ ਛੱਪ ਚੁੱਕਾ ਹੈ। ਪਰ
ਇਕ ਗੱਲ ਮੈਂ ਪਾਠਕਾਂ ਨੂੰ ਦਸਣਾ ਚਾਹੁੰਦਾ ਹਾਂ ਕਿ ਮੈਂ ਜਿਹੜੀਆਂ ਮੁਹਿੰਮਾਂ 'ਚ ਸ਼ਾਮਲ ਸੀ
ਉਥੇ ਬੇਕਸੂਰ ਪੇਂਡੂ ਲੋਕਾਂ ਤੇ ਜਵਾਨਾਂ ਦੇ ਕਤਲ ਨਹੀਂ ਸੀ ਕੀਤੇ ਗਏ ਨਾ ਹੀ ਸ਼ੱਕੀ
ਅੱਤਵਾਦੀਆਂ ਨੂੰ ਇੱਕਠੇ ਦਫਨਾਇਆ ਗਿਆ।
ਮੈਂ ਆਪਣੇ ਸਾਥੀਆਂ ਤੇ ਕੁਝ ਪੁਲਸੀਆਂ ਦੇ ''ਬਹਾਦਰੀ'' ਦੇ ਕਾਰਨਾਮੀਆਂ ਤੇ ਆਪਣੀ ਰੈਅ ਨਹੀਂ
ਦੇਣਾ ਚਾਹੁਦਾ। ਮੈਂ ਉਹਨਾਂ ਨਾਲ ਸਹਿਮਤ ਨਹੀਂ ਜਿਹੜੇ ਆਪਦੇ ਹੀ ਦੇਸ਼ ਵਾਸੀਆਂ ਦਾ ਕਤਲ ਕਰਦੇ
ਸਨ ਕਿ ਅਖੇ ਅੱਤਵਾਦ ਨਾਲ ਸਿਝਿਆ ਜਾ ਰਿਹਾ ਹੈ। ਅਜੇ ਬਹੁਤ ਸਾਰੇ ਹੋਰ ਵੀ ਰਸਤੇ ਤੇ ਢੰਗ
ਤਰੀਕੇ ਵਰਤਣੇ ਬਾਕੀ ਸਨ। ਮੈਂ ਅੰਦਰ ਦੀਆਂ ਕੌਮੀ ਬੀਮਾਰੀਆਂ ਨੂੰ ਸੰਵਿਧਾਨਿਕ ਇਲਾਜ ਰਾਹੀਂ
ਠੀਕ ਕਰਨਾ ਮੰਗਦਾ ਹਾਂ ਨਾ ਕਿ ਫੌਜੀ ਤਾਕਤ ਨਾਲ। ਸਮਾਜਿਕ ਉਥਲ ਪੁਥਲ ਨੂੰ ਜਿਹੜਾ ਅਸੀਂ ਅਮਨ
ਤੇ ਕਾਨੂੰਨ ਦਾ ਹੀ ਮਸਲਾ ਬਣਾ ਦਿੰਦੇ ਹਾਂ ਉਹ ਗਲਤ ਹੈ।
ਹੁਣ ਕਿਉਕਿ ਉਸ ਤੂਫਾਨ ਨਾਲ ਉਠਿਆ ਮਿੱਟੀ ਘੱਟਾ ਬਹਿ ਚੁਕਾ ਸਰਕਾਰਾਂ ਪੜਚੋਲ ਕਰਕੇ ਦੱਸਣ
ਕਿ ਖਾਲਿਸਤਾਨੀਆਂ ਦੀਆਂ ਉਹ ਸਮੂਹਿਕ ਕਬਰਾਂ ਕਿਥੇ ਹਨ?
ਸੁਸ਼ੀਲ ਮੁਨੀ ਜੈਨ ਤੇ ਤਰਲੋਚਨ ਸਿੰਘ ਰਿਆਸਤੀ
ਕਿਤਾਬ 'ਚ ਬੜਾ ਦਿਲਚਸਪ ਬਿਰਤਾਂਤ ਦਿੱਤਾ ਹੈ ਕਿ ਕਿਵੇਂ ਪਾਖੰਡੀ ਸਾਧ ਸੁਸ਼ੀਲ ਮੁਨੀ ਜੈਨ
ਆਪਣੀ ਚੜਤ ਬਣਾਉਣ ਖਾਤਰ ਸਿੱਖ ਖਾੜਕੂਆਂ ਨਾਲ ਸਰਕਾਰ ਦੀ ਗਲਬਾਤ ਚਲਾਉਣ ਦਾ ਢੌਂਗ ਰਚਿਆ।
ਜਿਸ ਵਿਚ ਵਿਚਾਰਾ ਤਰਲੋਚਨ ਸਿੰਘ ਰਿਆਸਤੀ ਜਾਨ ਗਵਾ ਬੈਠਾ।
ਜਸਬੀਰ ਸਿੰਘ ਰੋਡੇ ਦੇ ਮੋਢੇ ਤੇ ਭਰਿਆ ਥੈਲਾ
ਧਰ ਲਿਖਦਾ ਹੈ ਕਿ ਮਈ 1981 'ਚ ਮੈਨੂੰ ਹੁਕਮ ਹੋਇਆ ਸੀ ਕਿ ਮੈਂ ਸੰਤ ਜਰਨੈਲ ਸਿੰਘ ਦੇ ਭਤੀਜੇ
ਜਸਬੀਰ ਸਿੰਘ ਨੂੰ ਦਿੱਲੀ ਲਿਆ ਕੇ ਗ੍ਰਿਹ ਮੰਤਰੀ ਨਾਲ ਮਿਲਾਵਾ ਮੈਂ ਜਸਬੀਰ ਸਿੰਘ ਤੇ ਸੰਤਾਂ
ਦੇ ਇਕ ਸਹਾਇਕ ਨੂੰ ਸਰਦੂਲਗੜ ਤੋ ਚੁਕ ਲਿਆਾ ਮੰਤਰੀ ਜੀ ਦੇ ਘਰ ਹਾਜਰ ਕੀਤਾ। ਉਹ ਦੋਨੋਂ ਜਦੋਂ
ਵਾਪਸ ਬਾਹਰ ਨਿਕਲੇ ਤਾਂ ਉਨਾਂ ਦੇ ਗਲਾਂ ਵਿਚ ਤੁੰਨ ਤੁੰਨ ਕੇ ਭਰੇ ਹੋਏ ਝੋਲੇ ਸਨ। ਮੈਨੂੰ
ਹੁਕਮ ਹੋਇਆ ਕਿ ਇਨਾਂ ਨੂੰ ਮਾਨਸਾ ਛੱਡ ਆਓ। ਮੈਂ ਆਪਣੀ ਜੁੰਮੇਵਾਰੀ ਨਿਭਾਈ। ਆਖਿਰ ਇਕ ਜਸੂਸ
ਗੂੰਗਾ, ਬੋਲਾ ਤੇ ਅੰਨਾ ਹੁੰਦਾ ਹੈ।
ਮੈਨੂੰ ਜੇਲ 'ਚ ਆ ਕੇ ਮਿਲੋ - ਰੋਡੇ
ਉਨਾਂ ਦਿਨਾਂ 'ਚ ਹੀ (ਭਾਵ 1988 ਨੇੜੇ) ਧਰ ਨੂੰ ਇਸ਼ਾਰਾ ਮਿਲਿਆ ਕਿ ਪੰਜਾਬ ਦਾ ਕੋਈ ਚੋਟੀ
ਦਾ ਖਾੜਕੂ ਮੈਨੂੰ (ਧਰ) ਨੂੰ ਮਿਲਣਾ ਲੋਚਦਾ ਹੈ। "ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ
ਮੈਂ ਦੇਖਿਆ ਕਿ ਮੇਰਾ ਪੁਰਾਣਾ ਵਾਕਫ ਜੋ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਭਤੀਜਾ ਜੱਥੇਦਾਰ
ਜਸਬੀਰ ਸਿੰਘ ਰੋਡੇ ਹੀ ਮੈਨੂੰ ਬੁਲਾਵੇ ਭੇਜ ਰਿਹਾ ਸੀ। ਇਸਨੂੰ ਖਾੜਕੂਆਂ ਨੇ ਅਕਾਲ ਤਖਤ ਦਾ
ਜੱਥੇਦਾਰ ਨਾਮਜਦ ਕੀਤਾ ਹੋਇਆ ਸੀ।
ਮਸਾਲਿਆਂ ਨਾਲ ਭਰਪੂਰ ਨਿਰੇ ਦੁੱਧ ਦੀ ਚਾਹ ਦਾ ਕੱਪ ਮੈਨੂੰ ਮਿਲ ਗਿਆ ਤੇ ਆਪਾਂ ਪੰਜਾਬ ਦੇ
ਹਾਲਾਤਾਂ ਦਾ ਜਾਇਜਾ ਲਿਆ। ਇਸ ਅਧਪੜ੍ਹੇ ਜਿਹੇ ਬੰਦੇ ਜਸਬੀਰ ਦਾ ਆਪਣੇ ਚਾਚੇ ਜਰਨੈਲ ਸਿੰਘ
ਦੀ ਵੱਖਵਾਦ ਵਾਲੀ ਵਿਚਾਰਧਾਰਾ ਤੇ ਜੇਲ ਦੇ ਜੀਵਨ ਤੋਂ ਮਨ ਉਕ ਜਿਹਾ ਗਿਆ ਲਗਦਾ ਸੀ। ਉਹ
ਕਾਹਲਾ ਪਿਆ ਸੀ ਕਿ ਜਲਦੀ ਨਾਲ ਘਰ ਪਹੁੰਚਾਂ ਤੇ ਅਕਾਲ ਤਖਤ ਦੀ ਗੱਦੀ ਸੰਭਾਲਾਂ।
ਧਰ ਲਿਖਦਾ ਹੈ ਕਿ ਮੈਂ ਇਕ ਸਕੀਮ ਤਿਆਰ ਕੀਤੀ ਕਿ ਜੀ ਮੈਨੂੰ ਗੁਰਬਚਨ ਸਿੰਘ ਮਾਣੋਚਾਹਲ ਤੇ
ਦਮਦਮੀ ਟਕਸਾਲ ਦੇ ਲੀਡਰਾਂ ਨਾਲ ਕਿਉਂ ਨਾ ਗਲਬਾਤ ਸ਼ੁਰੂ ਕਰਨ ਦੀ ਇਜਾਜਤ ਦਿੱਤੀ ਜਾਵੇ। ਮੇਰੀ
ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਦਫਤਰ ਵੱਲੋਂ ਮੰਜੂਰੀ ਮਿਲ ਗਈ। ਪਰ ਇਸ ਅਨੁਸਾਰ ਮੈਂ ਕਿਸੇ
ਮੁਨੀ ਜਾ ਬੁੱਟਾ ਸਿੰਘ
ਨੂੰ ਇਸ ਬਾਰੇ ਕੁਝ ਨਹੀਂ ਸੀ ਦੱਸਣਾ।
ਇਸ ਉਪਰੰਤ ਮੈਂ ਕੁਝ ਰਾਤਾਂ ਤਿਹਾੜ ਜੇਲ 'ਚ ਕੱਟੀਆਂ ਤੇ ਜਸਬੀਰ ਦੇ ਦਿਮਾਗ ਚੋਂ ਵੱਖਵਾਦ ਦਾ
ਭੂਤ ਬਾਹਰ ਕੱਢ ਦਿੱਤਾ। ਕਿਸੇ ਵੇਲੇ ਇਸਨੂੰ ਖਾਲਿਸਤਾਨ ਲਈ ਬੜੀ ਤੜਪ ਸੀ।
ਗੁਰਬਚਨ ਸਿੰਘ ਮਾਣੋਚਾਹਲ ਨੂੰ ਮਿਲਨਾ ਰੱਬ ਨੂੰ ਪਾਉਣ ਦੇ ਤੁਲ ਸੀ। ਉਹਦਾ ਟੋਲਾ ਬੜੇ
ਖਤਰਨਾਕ ਅੱਤਵਾਦੀ ਗਿਣੇ ਜਾਂਦੇ ਸਨ ਜਿਹੜੇ ਕਿ ਅੰਮ੍ਰਿਤਸਰ, ਤਰਨ ਤਾਰਨ ਤੇ ਪੱਟੀ ਦੇ
ਇਲਾਕਿਆਂ 'ਚ ਸਰਗਰਮ ਸਨ। ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗਲਿਆਰੇ ਅੰਦਰ ਦੀ ਇਕ ਫੋਟੋਗ੍ਰਾਫਰ
ਦੀ ਦੁਕਾਨ ਵਾਲੇ ਇਕ ਪਤ੍ਰਕਾਰ ਵੀਰ ਜੋ ਕਿ ਬੀ ਬੀ ਸੀ ਦਾ ਪ੍ਰੇਰਕ ਸੀ ਦੇ ਜਰੀਏ ਅਸਾਂ
ਮਾਣੋਚਾਹਲ ਨਾਲ ਸੰਪਰਕ ਬਣਾਇਆ। ਮਾਣੋਚਾਹਲ ਪੰਥਕ ਕਮੇਟੀ ਦਾ ਮੈਂਬਰ ਤੇ ਭਿੰਡਰਾਵਾਲੇ ਟਾਈਗਰ
ਫੋਰਸ ਆਫ ਖਾਲਿਸਤਾਨ ਦਾ ਮੁੱਖੀ ਸੀ।
ਤਦ ਰਾਤ ਦੇ ਦੋ ਵਜੇ ਸੀ, ਮੇਰੀ ਅੱਖਾਂ ਤੇ ਪੱਟੀ ਬੰਨ ਕੇ ਮੈਨੂੰ ਸਰਹਾਲੀ ਤੇ ਪੱਟੀ ਦੇ
ਦਰਮਿਆਨ ਇਕ ਬਹਿਕ ਤੇ ਖੜਿਆ ਗਿਆ। ਮੈਨੂੰ ਉਸ ਖੌਫਨਾਕ ਅੱਤਵਾਦੀ ਦੇ ਜ਼ਮੀਨ ਦੋਜ ਭੋਰੇ ਵਿਚ
ਲੈ ਗਏ। ਓਥੇ ਏ ਕੇ 47 ਰਾਈਫਲਾਂ, ਗ੍ਰੰਨੇਡ ਸੁਟਣ ਵਾਲੀ ਰਾਈਫਲਾਂ ਤੇ ਮਸ਼ੀਨ ਗੰਨਾਂ ਦਾ
ਜ਼ਖੀਰਾ ਸੀ ਜੋ ਆਈ ਐਸ ਆਈ ਨੇ ਮੁਹੱਈਆ ਕਰਵਾਈਆਂ ਹੋਈਆਂ ਸਨ। ਲੱਸੀ ਦੇ ਗਿਲਾਸ ਦੇ ਨਾਲ ਮੱਕੀ
ਦੇ ਭੁੱਜੇ ਦਾਣਿਆ ਦੀ ਪੰਜੀਰੀ ਛੱਕਣ ਨਾਲ ਅਸੀਂ ਗੱਲਬਾਤ ਸ਼ੁਰੂ ਕੀਤੀ। ਮੈਂ ਉਸ ਨੂੰ ਬੜੇ
ਤਰੀਕੇ ਨਾਲ ਤਿਆਰ ਕਰ ਲਿਆ ਕਿ ਉਹ ਦੋ ਲਾਈਨਾ ਲਿਖਤੀ ਦੇ ਦੇਵੇ ਕਿ ਜਸਬੀਰ ਰੋਡੇ ਨੂੰ
ਗੱਲਬਾਤ ਕਰਨ ਦਾ ਅਖਤਿਆਰ ਹੈ ਬੇਸ਼ਰਤੇ ਕਿ ਟਕਸਾਲ ਤੇ ਪੰਥਕ ਕਮੇਟੀ ਵੀ ਇਸ ਲਈ ਸਹਿਮਤ ਹੋਵੇ
ਤਾਂ।
ਤਿੰਨ ਘੰਟੇ ਦੀ ਗੱਲਬਾਤ ਉਪਰੰਤ ਫਿਰ ਮੇਰੀਆਂ ਅੱਖਾਂ ਤੇ ਪੱਟੀ ਬੰਨ ਦਿੱਤੀ ਗਈ ਤੇ ਉਸ
ਪ੍ਰਤਕਾਰ ਦੋਸਤ ਨੇ ਮੈਨੂੰ ਵਾਪਸ ਅੰਮ੍ਰਿਤਸਰ ਲੈ ਆਂਦਾ।
ਮੈਂ ਆਪਣੇ ਜੀਵਨ ਵਿਚ ਪਹਿਲਾਂ ਵੀ ਵੱਡੇ ਅੱਤਵਾਦੀਆਂ ਦੇ ਘੋਰਨਿਆਂ ਚੋਂ ਹੋ ਆਇਆ ਹਾਂ। ਪਰ
ਪੰਜਾਬ ਦੇ ਅੱਤਵਾਦੀਆਂ ਦੇ ਯੁੱਧ ਅਸੂਲ ਤੇ ਮਰਯਾਦਾ ਕੋਈ ਬਹਾਦਰਾਨਾ ਨਹੀਂ ਸੀ। ਉਹ ਧਾਰਮਿਕ
ਕੱਟੜਵਾਦ, ਨਫਰਤ ਅਤੇ ਬਦਲੇ ਦੀ ਅੱਗ ਨਾਲ ਜਹਿਰੀਲੇ ਸੱਪ ਬਣੇ ਪਏ ਸਨ। ਉਹ ਕੋਈ ਗੁਜਾਇਸ਼ ਨਹੀਂ
ਸਨ ਦਿੰਦੇ ਤੇ ਇਹ ਉਮੀਦ ਨਹੀਂ ਸਨ ਰੱਖਦੇ ਕਿ ਸਰਕਾਰ ਉਨਾਂ ਤੇ ਗੋਲੀ ਸਿੱਕਾ ਨਹੀਂ ਵਰਾਏਗੀ।
ਜਸਬੀਰ ਸਿੰਘ ਰੋਡੇ, ਕਸ਼ਮੀਰ ਸਿੰਘ, ਸਵਿੰਦਰ ਸਿੰਘ ਤੇ ਜਸਵੰਤ ਸਿੰਘ ਜਿਨ੍ਹਾਂ ਨੂੰ
ਅੱਤਵਾਦੀਆਂ ਨੇ ਤਖਤਾਂ ਦੇ ਜੱਥੇਦਾਰ ਨਾਮਜਦ ਕੀਤਾ ਹੋਇਆ ਸੀ ਦੀ ਰਿਹਾਈ ਦੀ ਗੱਲ ਅੱਗੇ ਤੋਰਨੀ
ਹੁਣ ਮੇਰੇ ਹੱਥ ਆ ਚੁੱਕੀ ਸੀ। ਲੰਮੀ ਸੌਦੇਬਾਜੀ ਉਪਰੰਤ ਹੇਠ ਲਿਖੇ ਮੁੱਦੇ ਪ੍ਰਧਾਨ ਮੰਤਰੀ
ਦੀ ਪ੍ਰਵਾਨਗੀ ਵਾਸਤੇ ਤਿਆਰ ਕੀਤੇ ਗਏ :-
ਬਜੁਰਗ, ਬੀਮਾਰ ਤੇ ਨਾਬਾਲਗ ਸਿੱਖ ਕੈਦੀਆਂ ਦੀ ਰਿਹਾਈ।
ਜਸਬੀਰ ਸਿੰਘ ਰੋਡੇ ਨੂੰ ਅਕਾਲ ਤਖਤ ਦਾ ਜੱਥੇਦਾਰ ਬਣਾਉਣਾ।
ਰੋਡੇ ਨੂੰ ਯੋਗ ਮਾਤਰਾ 'ਚ ਹਥਿਆਰ ਦੇਣੇ ਤਾਂ ਕਿ ਉਹ ਅੱਤਵਾਦੀਆਂ ਨੂੰ ਦਰਬਾਰ ਸਾਹਿਬ ਦੇ
ਅਹਾਤੇ ਤੋਂ ਕੱਢ ਸਕੇ।
ਗੁਰਦੇਵ ਸਿੰਘ ਕਾਉਂਕੇ ਕਾਰਜਕਾਰੀ ਜੱਥੇਦਾਰ ਅਕਾਲ ਤਖਤ ਦੀ ਰਿਹਾਈ।
ਰੋਡੇ ਨੂੰ ਆਣ ਜਾਣ ਦੀ ਖੁੱਲ ਤਾਂ ਕਿ ਉਹ ਅੱਤਵਾਦੀ ਨਾਲ ਮੁਲਾਕਾਤ ਕਰ ਸਕੇ।
ਪੰਥਕ ਕਮੇਟੀ ਵੱਲੋਂ ਇਕ ਗੱਲਬਾਤ ਕਮੇਟੀ ਦਾ ਗਠਨ ਹੋਵੇ ਜੋ ਸਰਕਾਰ ਨਾਲ ਗੱਲ ਕਰ ਸਕੇ।
ਹਥਿਆਰ ਸੁੱਟ ਚੁਕੇ ਖਾੜਕੂਆਂ ਨੂੰ ਕੈਂਪਾਂ 'ਚ ਰੱਖਿਆ ਤੇ ਉਨਾਂ ਦਾ ਮੁੜ ਵਸੇਬਾ ਕਰਵਾਇਆ
ਜਾਵੇ।
ਵਸਾਖੀ 1988 ਵਾਲੇ ਦਿਨ ਬਠਿੰਡੇ ਸਰਬਤ ਖਾਲਸਾ ਬੁਲਾਇਆ ਜਾਵੇ ਜਿਸ ਵਿਚ ਖਾਲਿਸਤਾਨ ਦੇ
ਐਲਾਨਨਾਮੇ ਨੂੰ ਰੱਦ ਕੀਤਾ ਜਾਵੇ।
ਅੱਤਵਾਦੀਆਂ ਦੇ ਆਤਮ -ਸਮਰਪਣ ਲਈ ਸਮਾਂ ਸੀਮਾ ਨਿਰਧਾਰਤ ਕੀਤੀ ਜਾਵੇ।
ਪੰਜਾਬ ਲਈ ਖਾਸ ਆਰਥਿਕ ਮਦਦ ਅਤੇ ਚੰਡੀਗੜ ਪੰਜਾਬ ਨੂੰ ਦਿਤਾ ਜਾਵੇ।
ਜਨਵਰੀ 1989 ਦੇ ਸ਼ੁਰੂ ਵਿਚ ਇਹ 10 ਸੂਤਰੀ ਅਜੈਂਡਾ ਪ੍ਰਧਾਨ ਮੰਤਰੀ ਦੀ ਮੰਜੂਰੀ ਖਾਤਰ ਪੇਸ਼
ਕੀਤਾ ਗਿਆ ਸੀ। ਇਸ ਮੌਕੇ ਮੇਰੀ ਸਹਾਇਤਾ ਕਰ ਰਹੇ ਸਨ ਹਰਚਰਨ ਸਿੰਘ ਰੋਡੇ, ਰਾਜਦੇਵ ਸਿੰਘ
ਬਰਨਾਲਾ ਅਤੇ ਬੜਾ ਬਾਰਸੂਖ ਜਸਬੀਰ ਪਿੰਡ ਰਮਦਾਸ ਦਾ। ਪੰਥਕ ਕਮੇਟੀ ਦੇ ਤਿੰਨ ਲੀਡਰ ਤੇ ਵੱਡੇ
ਅੱਤਵਾਦੀ ਅਤਿੰਦਰਪਾਲ ਸਿੰਘ, ਅਵਤਾਰ ਸਿੰਘ ਬ੍ਰਹਮਾ ਤੇ ਮਾਣੋਚਾਹਲ ਇਸ ਨਾਲ ਸਹਿਮਤ ਸਨ।
ਦਮਦਮੀ ਟਕਸਾਲ ਦੇ ਬਹੁਤੇ ਲੀਡਰ ਸਿਵਾਏ ਮੋਹਕਮ ਸਿੰਘ ਦੇ ਇਸ ਨਾਲ ਸਹਿਮਤ ਸਨ। ਭਿੰਡਰਾਵਾਲੇ
ਦਾ ਪਿਤਾ ਬਾਬਾ ਜੋਗਿੰਦਰ ਸਿੰਘ ਵੀ ਇਸ ਨਾਲ ਸਹਿਮਤ ਸੀ। ਵੱਸਣ ਸਿੰਘ ਜਫਰਵਾਲ, ਜਨਰਲ ਲਾਭ
ਸਿੰਘ ਤੇ ਗੁਰਜੀਤ ਸਿੰਘ ਇਸ ਦੇ ਵਿਰੁੱਧ ਸਨ। ਗੁਰਜੀਤ ਆਈ ਐਸ ਆਈ ਦੇ ਸਿੱਧੇ ਸੰਪਰਕ ਵਿਚ
ਸੀ।
ਮੈਨੂੰ ਬੂਟਾ ਸਿੰਘ ਗ੍ਰਹ ਮੰਤਰੀ ਨੇ ਘਰ ਸੱਦਿਆ ਗਿਆ ਤੇ ਫਿਟਕਾਰ ਲਾਈ ਗਈ ਕਿ ਕਿਵੇਂ ਇਹ
ਖਤਰਨਾਕ ਮੁਹਿੰਮ ਮੰਤਰੀ ਦੀ ਜਾਣਕਾਰੀ ਬਗੈਰ ਚਲਾਈ ਜਾ ਰਹੀ ਹੈ। ਮੈਨੂੰ ਹੁਕਮ ਕਰ ਦਿੱਤਾ
ਗਿਆ ਕਿ ''ਸੁਸ਼ੀਲ ਮੁਨੀ ਨੂੰ ਨਾਲ ਲੈ ਕੇ ਅੱਗੇ ਚਲਿਆ ਜਾਵੇ।''
ਅੱਗੇ ਧਰ ਲਿਖਦਾ ਹੈ ਕਿ ਬੂਟਾ ਸਿੰਘ, ਸਿਧਾਰਥ ਸ਼ੰਕਰ ਰੇਅ ਗਵਰਨਰ ਤੋਂ ਇਲਾਵਾ ਹੋਰ ਕਿੰਨਾ
ਕਿੰਨਾ ਲੋਕਾਂ ਨੇ ਫਾਰਮੁੱਲੇ ਦੀ ਗੱਲ ਨੂੰ ਤਬਾਹ ਕਰਨ ਲਈ ਯਤਨ ਕੀਤੇ।
ਪੰਜਾਬ ਦੇ ਮਸਲੇ ਤੇ ਆ ਕੇ ਵੀ ਧਰ ਆਪਣੇ ਬੰਗਾਲੀ ਬਾਬੂ ਰੇਅ ਬਾਰੇ ਚੁਪ ਹੀ ਰਹਿੰਦਾ ਹੈ ਇਸ
ਤੋਂ ਲਗਦੈ ਕਿ ਦੋਨਾਂ ਬਾਬੂਆਂ ਦੇ ਗੂੜੇ ਸਨਬੰਧ ਸਨ।
''ਖੈਰ ਜਦ ਤਕ ਮੈਂ ਰੀਟਾਇਰ ਨਹੀਂ ਹੋ ਗਿਆ ਮੇਰਾ ਪੰਜਾਬ ਨਾਲ ਸਬੰਧ ਬਣਿਆ ਹੀ ਰਿਹਾ। ਜਸਬੀਰ,
ਦਮਦਮੀ ਟਕਸਾਲ ਤੇ ਅੱਤਵਾਦੀ ਜੱਥੇਬੰਦੀਆਂ ਦੇ ਲੀਡਰਾਂ ਨਾਲ ਮੇਰੇ ਸਬੰਧ ਕਾਰੋਬਾਰੀ ਸਬੰਧਾਂ
ਤੋਂ ਉਪਰ ਲੰਘ ਚੁੱਕੇ ਸਨ। ਜਸਬੀਰ ਵਿਚੋਂ ਮੈਨੂੰ ਇਕ ਵਿਸ਼ਵਾਸ਼ਪਾਤ੍ਰ ਜਾਇਜ ਅਤੇ ਇਕ ਸਿੱਧਾ
ਸਾਧਾ ਬੰਦਾ ਲੱਭਾ ਉਹ ਰਾਜਨੀਤਕ ਮਹੱਤਤਾ ਚਾਹੁੰਦਾ ਹੈ ਪਰ ਅਕਾਲੀ ਲੀਡਰਾਂ ਵਾਂਗ
ਟਪੂਸਣਬਾਜੀਆਂ ਨਹੀਂ ਮਾਰ ਸਕਦਾ। ਉਹ ਇਕ ਹਿਸਾਬ ਨਾਲ ਅਨਪੜ ਪਰ ਗੁਰਮਤ ਦਾ ਗੂੜ ਗਿਆਤਾ ਹੈ।
ਉਸ ਦੀ ਜਗਤ ਦ੍ਰਿਸ਼ਟੀ ਤੰਗ ਜਿਹੀ ਹੈ। ਉਸ ਨੇ ਸੁਪਨਾ ਲਿਆ ਸੀ ਇਕ ਅਖਬਾਰ ਸ਼ੁਰੂ ਕਰਨ ਦਾ। ਉਸ
ਕੀਤਾ ਵੀ ਤੇ ਘਾਟੇ ਖਾਧੇ ਹਨ।
(ਰੋਡੇ)
ਆਖਿਰ ਸਰਕਾਰ ਨੇ ਰੋਡੇ ਨੂੰ 3 ਮਾਰਚ 1989 ਨੂੰ ਰਿਹਾ ਕਰ ਦਿੱਤਾ। ਪਾਰਲੀਮੈਂਟ ਵਿਚ ਬਕਾਇਦਾ
ਪੀ ਚਿਤੰਬਰਮ ਦੇ ਬਿਆਨ ਦਿਤਾ ਕਿ ਇਹ ਰਿਹਾਈ ਵੱਡੀ ਅਮਨ ਯੋਜਨਾ ਦਾ ਹਿੱਸਾ ਹੈ। ਪਰ ਦੂਸਰੇ
ਪਾਸੇ ਤਿਆਰੀਆਂ ਉਸੇ ਤਰ੍ਹਾਂ ਹੁੰਦੀਆਂ ਰਹੀਆਂ।
ਖੈਰ ਜਸਬੀਰ ਸਿੰਘ ਤੇ ਉਸ ਦੇ ਟੋਲੇ ਨੂੰ ਖਾਸ ਹਵਾਈ ਜਹਾਜ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ।
ਹਵਾਈ ਅੱਡੇ ਤੇ ਉਸਦਾ ਸੁਆਗਤ ਕਰਨ ਲਈ ਵੱਡੀ ਗਿਣਤੀ ਵਿਚ ਫੈਡਰੇਸ਼ਨ ਦੇ ਬੰਦੇ ਤੇ ਖਾੜਕੂ
ਹਾਜਰ ਸਨ। ਉਨ੍ਹਾਂ ਨੂੰ ਸਿੱਧੇ ਦਰਬਾਰ ਸਾਹਿਬ ਲਿਜਾਇਆ ਗਿਆ। ਤੇ ਵੰਡੀ ਗਿਣਤੀ 'ਚ ਗੋਲੀ
ਸਿੱਕਾ ਦਿਤਾ ਗਿਆ। ਰੋਡੇ ਦੇ ਅੰਦਰ ਆਉਣ ਤੇ ਖੂਬ ਗੋਲੀਆਂ ਹਵਾ 'ਚ ਚਲੀਆਂ।ਪਤਾ ਨਹੀਂ ਸੀ
ਲੱਗ ਰਿਹਾ ਕਿ ਕਿਸ ਨੇ ਖੁਸ਼ੀ 'ਚ ਤੇ ਕਿਸ ਨੇ ਗੁੱਸੇ ਨਾਲ ਚਲਾਈਆਂ। ਨਿਰਵੈਰ ਸਿਘ ਤੇ ਜਗੀਰ
ਸਿੰਘ ਰੋਡੇ ਦੇ ਆਉਣ ਤੇ ਔਖੇ ਸਨ।
9 ਮਾਰਚ ਨੂੰ ਰੋਡੇ ਦੀ ਜੱਥੇਦਾਰ ਅਕਾਲ ਤਖਤ ਵਜੋਂ ਤਾਜਪੋਸ਼ੀ ਕੀਤੀ ਗਈ। ਇਕ ਖਾੜਕੂ ਮੈਨੂੰ
ਅੱਲਗ ਪਾਸੇ ਲੈ ਗਿਆ ਤੇ ਕਹਿਣ ਲੰਗਾ ਕਿ ਕਾਰਖਾਨੇਦਾਰ ਸਤਨਾਮ ਸਿੰਘ ਕੰਡੇ ਦੇ ਘਰ ਚਲੋ
ਤੁਹਾਨੂੰ ਕੁਝ ਮਜ਼ੇਦਾਰ ਇਤਲਾਹ ਮਿਲੇਗੀ। ਮੈਨੰ ਦੱਸਿਆ ਕਿ ਪਾਕਿਸਤਾਨ ਤੋਂ ਦੋ ਜਣੇ ਪੰਥਕ
ਕਮੇਟੀ ਵਾਸਤੇ ਕੋਈ ਸੁਨੇਹਾ ਲੈ ਕੇ ਆਏ ਹਨ। ਡਾਕਟਰ ਸੋਹਨ ਸਿੰਘ ਕਾਠਮਾਂਡੂ ਰਵਾਨਾ ਹੋ ਗਿਆ
ਜਿਥੋਂ ਉਸ ਨੂੰ ਅਗਲੀ ਹਦਾਇਤ ਤੇ ਰਕਮ ਹਾਸਲ ਹੋਵੇਗੀ। ਉਸ ਕਿਹਾ ਅੱਜ ਜਾਂ ਕਲ ਜਸਬੀਰ ਵਾਲੀ
ਯੋਜਨਾ ਫੇਲ ਹੋਣੀ ਹੀ ਹੋਣੀ ਹੈ।
ਇਕ ਪਾਸੇ ਤੇ ਮੈਂ ਕੇ ਪੀ ਐਸ ਗਿੱਲ ਦੇ ਜਵਾਨਾਂ ਤੇ ਆਈ ਬੀ ਦੇ ਜਸੂਸਾਂ ਦੇ ਅੱਖੀਂ ਘੱਟਾ
ਘੱਤ ਕੇ ਇਸ ਆਪਰੇਸ਼ਨ ਵਿਚ ਰੁਝਾ ਸਾਂ ਤੇ ਦੂਸਰੇ ਪਾਸੇ ਓਸੇ ਗਿੱਲ ਦੀ ਕਮਾਂਡ ਨੂੰ ਮੈਂ ਪੂਰੀ
ਇਤਲਾਹ ਵੀ ਦੇਈ ਜਾ ਰਿਹਾ ਸਾਂ ਕਿਉਂਕਿ ਮੇਰੀ ਡਿਊਟੀ ਹੀ ਕੁਝ ਅਜਿਹੀ ਸੀ।
ਓਧਰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਇਕ ਬਾਅਦ ਇਕ ਕਾਂਡ ਵਿਚ ਫਸਦਾ ਜਾ ਰਿਹਾ ਸੀ। ਯੁੱਧ
ਸਹੇੜਨ ਨਾਲ ਉਸਨੂੰ ਜਿਆਦਾ ਫਾਇਦਾ ਪਹੁੰਚਦਾ ਸੀ। ਰਾਜੀਵ
ਨੂੰ ਕੋਈ ਮਾਅਰਕੇ ਦੀ ਸੰਜੀਵਨੀ ਦੀ
ਜਰੂਰਤ ਸੀ। ਉਹਨੂੰ ਕਬਰਸਤਾਨ ਵਾਲੀ ਚੁੱਪ ਚਾਹੀਦੀ ਸੀ ਨਾ ਕਿ ਰੂਹਾਂ ਦੀ ਸ਼ਾਤੀਂ।
ਮੈਂ ਸਲਾਹ ਦਿੱਤੀ ਕਿ ਅਮਨ ਪ੍ਰਕ੍ਰਿਆ ਬੰਦ ਕਰ ਦਿਤੀ ਜਾਵੇ। ਪਰ ਮੈਨੂੰ ਠੁਕਰਾ ਦਿੱਤਾ ਗਿਆ
ਤੇ ਸਗੋਂ ਹੁਕਮ ਹੋਏ ਕਿ ਪੰਥਕ ਕਮੇਟੀ ਮੈਂਬਰਾਂ ਤੇ ਜਸਬੀਰ ਰੋਡੇ ਦਰਮਿਆਨ ਗੱਲਬਾਤ ਕਰਵਾਈ
ਜਾਵੇ।
ਮੈਨੂੰ ਦੂਸਰਾ ਕੰਮ ਇਹ ਦਿੱਤਾ ਗਿਆ ਕਿ ਰੋਡੇ ਨੂੰ ਹੋਰ ਹਥਿਆਰ ਮੁਹੱਈਆ ਕਰਵਾਏ ਜਾਣ। ਉਹ
ਮੈਂ ਫਲਾਂ ਦੀਆਂ ਟੋਕਰੀਆਂ 'ਚ ਰਖਵਾ ਕੇ ਅੰਦਰ ਪੁਚਾਏ। ਇਨਾਂ ਹਥਿਆਰਾਂ ਦਾ ਮਕਸਦ ਸੀ ਕਿ ਇਕ
ਸ਼ਹੀਦੀ ਜੱਥਾ ਤਿਆਰ ਕਰਨਾ ਜਿਹੜਾ ਸੁਰਜੀਤ ਸਿੰਘ ਪੇਂਟਾ, ਮਲਕੀਤ ਸਿੰਘ, ਜਗੀਰ ਸਿੰਘ ਤੇ
ਨਿਰਵੈਰ ਸਿੰਘ ਨੂੰ ਸਿੱਝੇ।
ਉਸ ਤੋਂ ਬਾਅਦ ਫਿਰ ਅਸੀਂ 6 ਏ ਕੇ 47 ਰਾਈਫਲਾਂ ਕੇਸਗੜ ਭਾਈ ਸਵਿੰਦਰ ਸਿੰਘ ਦੇ ਘਰ ਰੋਡੇ ਤਕ
ਪਹੁੰਚਾਈਆਂ।
ਅਸਾਂ ਸਰਬਤ ਖਾਲਸਾ ਮੌਕੇ ਕੀਤੀ ਜਾਣ ਵਾਲੀ ਸਪੀਚ ਵੀ ਤਿਆਰ ਕੀਤੀ, ਜਿਸ ਵਿਚ ਅਕਾਲ ਤਖਤ ਦੇ
ਜੱਥੇਦਾਰ ਮੂੰਹੋਂ ਖਾਲਿਸਤਾਨ ਨੂੰ ਮੂਲੋਂ ਰੱਦ ਕਰਨਾ ਸੀ। ਪਰ ਅਸੀਂ ਜਸਬੀਰ ਨੂੰ ਸਮਝਾ
ਰੱਖਿਆ ਸੀ ਕਿ ਸੰਤੁਲਨ ਬਣਾਏ ਰੱਖ। ਖਾੜਕੂਆਂ ਨੁੰ ਵੀ ਇਕ ਦਮ ਨਰਾਜ ਨਹੀਂ ਕਰਨਾਂ। ਸਾਡੀ ਇਹ
ਤਲਵੰਡੀ ਸਾਬੋ ਦੀ ਕਾਨਫਰੰਸ ਲਗਪਗ ਕਾਮਯਾਬ ਹੀ ਰਹੀ। ਹਾਲਾਂਕਿ ਖਾੜਕੂ ਆਗੂ ਗੁਰਜੀਤ ਸਿੰਘ
ਦੇ ਭਾਸ਼ਣ ਵਿਚ ਖਾਲਿਸਤਾਨ ਦੀ ਗਲ ਕੀਤੀ ਗਈ ਸੀ।
ਓਧਰ ਵਿਸਾਖੀ ਤੇ ਜਗੀਰ ਤੇ ਨਿਰਵੈਰ ਸਿੰਘ ਹੁਰਾਂ ਨੇ ਦਰਬਾਰ ਸਾਹਿਬ ਅੰਦਰ ਖਾਲਿਸਤਾਨ ਦਾ
ਝੰਡਾ ਝੁਲਾ ਕੇ ਬਾਜੀ ਮਾਰ ਲਈ ਸੀ। ਪਰ ਅੰਮ੍ਰਿਤਸਰ ਤੇ ਤਲਵੰਡੀ ਦੀਆਂ ਕਾਨਫਰੰਸਾਂ ਤੋਂ ਇਹ
ਸਾਬਤ ਹੋ ਗਿਆ ਕਿ ਸਭ ਕੁਝ ਸਰਕਾਰ ਦੀ ਯੋਜਨਾਂ ਦੇ ਅਨੁਕੂਲ ਹੀ ਹੋਇਆ ਹੈ ਜਸਬੀਰ ਪੁਰੀ ਤਰਾਂ
ਆਗਿਆਕਾਰ ਸਰਬਤ ਹੋ ਰਿਹਾ ਸੀ।
ਓਧਰ ਰਾਜੀਵ ਗਾਂਧੀ ਆਪਦੇ ਗ੍ਰਿਹ ਮੰਤਰੀ ਤੇ ਪੂਰਾ ਕੰਟਰੋਲ ਨਹੀਂ ਸੀ ਰੱਖ ਪਾ ਰਿਹਾ ਜਿਸ
ਕਰਕੇ ਬੂਟਾ ਸਿੰਘ ਨੇ ਵੀ ਓਹੋ ਚਲਾਕੀਆਂ ਕੀਤੀਆਂ ਜੋ ਗਿਆਨੀ ਜੈਲ ਸਿੰਘ ਨੇ ਕੀਤੀਆਂ ਸਨ।
''ਓਧਰ ਕਾਬਲ ਅਫਸਰ ਕੇ ਪੀ ਐਸ ਗਿੱਲ ਸਪੱਸ਼ਟ ਸੀ ਕਿ ਜਾਂ ਤਾਂ ਅੱਤਵਾਦੀ ਅਮਨ ਲਈ ਸਮਝੌਤਾ ਕਰ
ਲੈਣ ਜਾਂ ਫਿਰ ਹਾਰ ਜਿਤ ਦੀ ਲੜਾਈ ਲਈ ਤਿਆਰ ਰਹਿਣ। ਬਹੁਤੇ ਅੱਤਵਾਦੀ ਜਿਹੜੇ ਪਾਕਿਸਤਾਨ ਦੀ
ਸ਼ੈਹ ਤੇ ਚਲਦੇ ਸਨ ਨੇ ਯੁੱਧ ਚੁਣਿਆ।
ਫਿਰ ਸਤੰਬਰ ਦੇ ਮਹੀਨੇ ਪਾਕਿਸਤਾਨੀ ਅਧਾਰ ਵਾਲੇ ਅੱਤਵਾਦੀਆਂ ਇਸ਼ਾਰਾ ਦਿਤਾ ਕਿ ਮੁੱਖ ਮੈਦਾਨ
ਤਾਂ ਕਸ਼ਮੀਰ ਹੈ। ਪੰਜਾਬ ਦੀ ਖੇਡ ਤਾਂ ਇਕ ਦਾਅ ਹੈ।
ਖੈਰ ਜਸਬੀਰ ਨੇ 25 ਸਿਰ-ਫਿਰੇ ਮੁੰਡਿਆਂ ਦਾ ਟੋਲਾ ਖੜਾ ਕਰ ਲਿਆ ਤੇ 30 ਹੋਰ ਸ਼ਾਮਲ ਹੋਣ ਲਈ
ਤਿਆਰ ਸਨ। ਇਹ ਤਹਿ ਹੋਇਆ ਸੀ ਕਿ ਜਸਬੀਰ ਕੋਸ਼ਿਸ਼ ਕਰੇ ਕਿ ਕੁਝ ਮੁੰਡੇ ਮਜ਼੍ਹਬੀ ਤੇ ਰਾਇ ਸਿੱਖ
ਜਾਤਾਂ ਤੋਂ ਵੀ ਹੋਣ।
ਖਾਲਿਸਤਾਨ ਕਮਾਂਡੋ ਫੋਰਸ ਦੇ ਮੰਨੇ ਹੋਏ ਖਾੜਕੂ ਦਲਬੀਰ ਸਿੰਘ ਡੱਲੇ ਨੇ ਇਸ ਟੋਲੇ ਦੀ ਅਗਵਾਈ
ਕਰਨੀ ਸੀ। ਮੁੰਡਿਆਂ ਨੂੰ ਅਨੰਦਪੁਰ ਤੇ ਲੁਧਿਆਣੇ ਨੇੜੇ ਤਿੰਨ ਗੁਪਤ ਥਾਵਾਂ ਤੇ ਪਹੁੰਚਾ ਦਿਤਾ
ਗਿਆ। ਉਨਾਂ ਨੂੰ ਛੋਟੇ ਹਥਿਆਰ ਦੇ ਦਿੱਤੇ ਗਏ ਤੇ ਕਿਹਾ ਗਿਆ ਕਿ ਏ ਕੇ 47 ਬੰਦੂਕਾਂ ਦੀ ਥੋੜੀ
ਉਡੀਕ ਕਰਨ। ਪਰ ਇਸ ਤੋਂ ਪਹਿਲਾਂ ਕਿ ਡੱਲਾ ਆ ਕੇ ਆਪਣੀ ਕਮਾਂਡ ਸੰਭਾਲਦਾ
ਉਹ ਨੂੰ ਰੋਪੜ ਬੱਸ
ਅੱਡੇ ਤੋਂ ਪੁਲਿਸ ਨੇ ਫੜ ਲਿਆ ਤੇ ਝੂਠਾ ਮੁਕਾਬਲਾ ਬਣਾ ਕੇ ਮਾਰ ਦਿਤਾ।''
ਨੋਟ :- ਡੱਲੇ ਦੀ ਮੌਤ ਇਹ ਸਾਬਤ ਕਰਦੀ ਹੈ ਕਿ ਧਰ ਅਤੇ ਜਸਬੀਰ ਇਕ ਡਰਾਮਾ ਹੀ ਕਰ ਰਹੇ ਸਨ
ਤਾਂ ਕਿ ਅੱਤਵਾਦੀ ਪਛਾਣੇ ਜਾਣ। ਫਿਰ ਦੇਖੋ ਧਰ ਨਾਲ ਦੇ ਨਾਲ ਕੇ ਪੀ ਐਸ ਗਿੱਲ ਦੀਆਂ ਤਾਰੀਫਾ
ਵੀ ਕਰ ਰਿਹਾ ਹੈ।
ਧਰ ਲਿਖਦਾ ਹੈ :-ਓਧਰ ਰਾਜੀਵ ਗਾਂਧੀ ਤੇ ਰਾਜਨੀਤਕ ਦਬਾਅ ਵੱਧ ਰਿਹਾ ਸੀ ਕਿ ਦਰਬਾਰ ਸਾਹਿਬ
ਨੂੰ ਅੱਤਵਾਦੀਆਂ ਤੋਂ ਮੁਕਤ ਕਰਵਾਏ। ਪੀ. ਚਿਦੰਬਰਮ ਦੀਆਂ ਅੰਮ੍ਰਿਤਸਰ ਲੁਧਿਆਣੇ ਤੇ ਚੰਡੀਗੜ੍ਹ
ਮੀਟਿੰਗਾਂ ਕਰਨਾਂ ਇਸ ਗੱਲ ਦਾ ਸਪੱਸ਼ਟ ਇਸ਼ਾਰਾ ਸੀ ਕਿ ਯੁੱਧ ਕਿਸੇ ਵੇਲੇ ਵੀ ਸ਼ੁਰੂ ਹੋ ਸਕਦਾ
ਹੈ।
ਮੈਨੂੰ ਹੁਕਮ ਹੋਇਆ ਕਿ ਏ ਕੇ 47 ਰਫਲਾਂ ਦੀ ਖੇਪ ਇਕ ਖਾਸ ਹਵਾਈ ਜਵਾਜ ਰਾਹੀਂ ਲੁਧਿਆਣੇ ਨਵੇਂ
ਰੰਗਰੂਟ ਜਿਨ੍ਹਾਂ ਨੂੰ ਮੈਂ ਤੇ ਜਸਬੀਰ ਨੇ ਭਰਤੀ ਕੀਤਾ ਸੀ ਤਕ ਪਹੁੰਚਾਵਾਂ। ਯੋਜਨਾ ਬਣਾਈ
ਗਈ ਕਿ 25 ਬੰਦੇ ਸਰਾਂ ਵਿਚ ਵਾੜ ਦਿਤੇ ਜਾਣ ਤੇ 25 ਦਰਬਾਰ ਸਾਹਿਬ।
ਅਸੀਂ ਸਭ ਲੁਧਿਆਣੇ ਇਕੱਠੇ ਹੋ ਗਏ। ਤਹਿ ਹੋਇਆ ਕਿ ਭੱਲਕੇ ਨੂੰ (9 ਮਈ) ਮੈਂ ਉਹ ਖੇਪ ਗੁਪਤ
ਟਿਕਾਣਿਆਂ ਤੇ ਪਹੁੰਚਾਵਾਂਗਾ।
ਜਸਬੀਰ ਨੇ ਮੈਨੂੰ ਇਸ਼ਾਰੇ ਨਾਲ ਪਰੇ ਸੱਦ ਕੇ ਕੰਨ 'ਚ ਕਿਹਾ ਕਿ ਮੈਨੂੰ ਜਾਣਕਾਰੀ ਮਿਲੀ ਹੈ
ਕਿ ਪੰਜਾਬੀ ਖੁਫੀਆ ਪੁਲਿਸ ਅਤੇ ਆਈ ਬੀ ਦਾ ਇਕ ਇਕ ਅਫਸਰ ਜਿਨਾਂ ਦੇ ਸੰਬੰਧ ਬੱਬਰ ਖਾਲਸਾ ਤੇ
ਕੇ ਸੀ ਐਫ ਨਾਲ ਹਨ ਨੇ ਅੱਤਵਾਦੀਆਂ ਨੂੰ ਸਲਾਹ ਦਿਤੀ ਹੈ ਕਿ ਉਹ ਕਿਸੇ ਕਾਰਵਾਈ ਰਾਹੀਂ
ਪੁਲਿਸ ਨੂੰ ਹੁਣ ਐਕਸ਼ਨ ਵਿੱਚ ਉਲਝਾ ਲੈਣ। ਮੈਨੂੰ ਇਸ ਜਾਣਕਾਰੀ ਦੀਆਂ ਬਾਰੀਕੀਆਂ ਨੂੰ ਸਮਝਣ
ਲਈ ਥੋੜਾ ਸਮਾਂ ਲੱਗਾ। ਦਰਬਾਰ ਸਾਹਿਬ ਵਿਚ ਅੱਤਵਾਦੀ ਤੇ ਸੁਰੱਖਿਆ ਪੁਲਿਸ ਆਮੋ ਸਾਹਮਣੇ ਖੜੇ
ਸਨ ਕਿਸੇ ਵੇਲੇ ਵੀ ਘੋੜੇ ਦੱਬ ਸਕਦੇ ਸਨ। ਜਸਬੀਰ ਨੇ ਮੈਨੂੰ ਕਿਹਾ ਕਿ ਬੂਟਾ ਸਿੰਘ ਨਹੀਂ
ਚਾਹੁੰਦਾ ਕਿ ਇਸ ਮਸਲੇ ਤੇ ਕੋਈ ਹੋਰ ਵੀ ਪਹੁੰਚ ਅਪਣਾਈ ਜਾਵੇ।
ਅਗਲੇ ਸਵੇਰੇ ਫਿਰ ਅਸੀਂ ਇੱਕਠੇ ਹੋਏ ਤੇ ਸਲਾਹਵਾ ਕਰ ਰਹੇ ਸਨ ਕਿ ਮੁੰਡਿਆਂ ਤੇ ਹਥਿਆਰ
ਨੂੰ ਕਿਵੇਂ ਪਹੁੰਚਾਇਆ ਜਾਵੇ। ਪੌਣੇ ਬਾਰਾਂ ਵਜੇ ਟੈਲੀਫੂਨ ਦੀ ਘੰਟੀ ਵੱਜੀ। ਜੱਥੇਦਾਰ ਸਵਿੰਦਰ
ਸਿੰਘ ਨੇ ਟੈਲੀਫੂਨ ਚੁੱਕਿਆ ਤੇ ਮੂੰਹ ਬਣਾ ਕੇ ਸਾਨੂੰ ਖਬਰ ਦਿਤੀ ਕਿ ਹਰਮੰਦਰ ਸਾਹਿਬ ਵਿਚ
ਗੋਲੀ ਬਾਰੀ ਸ਼ੁਰੂ ਹੋ ਗਈ ਹੈ। ਬੱਬਰਾਂ ਨੇ ਇਕ ਡੀ ਆਈ ਜੀ ਨੂੰ ਗੋਲੀ ਮਾਰ ਦਿਤੀ ਹੈ। ਮੇਰੇ
ਲੂੰ ਕੰਡ ਖੜੇ ਹੋ ਗਏ। ਬੱਬਰ ਮੇਰੇ ਆਈ ਬੀ ਦੇ ਇਕ ਸਾਥੀ ਅਫਸਰ ਦੇ ਸੰਪਰਕ ਵਿਚ ਸਨ।
ਉਥੇ ਮੌਜੂਦ 8 ਜਣਿਆ ਨੇ ਮੈਨੂੰ ਤਰਾਂ ਤਰਾਂ ਦੇ ਸੁਆਲਾਂ ਨਾਲ ਤਕਣਾ ਸ਼ੁਰੂ ਕਰ ਦਿਤਾ। ਦੋ
ਹਥਿਆਰ ਬੰਦ ਜਣੇ ਮੇਰੇ ਪਾਸਿਆਂ ਤੇ ਹੋ ਗਏ। ਮੇਰੇ ਅੰਦਰ ਇਕ ਕਰੰਟ ਜਿਹੇ ਦੀ ਲੀਕ ਘੁੰਮ ਗਈ।
ਮੇਰਾ ਹੱਥ ਸਹਿਜ ਸੁਭਾ ਹੀ ਪਿਸਤੌਲ ਤੇ ਜਾ ਪਿਆ। ਜਸਬੀਰ ਇਕ ਦਮ ਉਠਿਆ ਤੇ ਉਸਨੇ ਉਨਾਂ
ਬੰਦਿਆਂ ਨੂੰ ਕਿਹਾ ਕਿ ਪਰੇ ਹੱਟ ਜਾਓ।
ਮੈਂ ਦਿੱਲੀ ਆਪਣੇ ਦਫਤਰ ਫੋਨ ਕੀਤਾ। ਉਨਾਂ ਕਿਹਾ ਕਿ ਗੋਲੀ ਬਾਰੀ ਦੀ ਸਾਡੇ ਜਾਣਕਾਰੀ ਨਹੀਂ।
ਆਪਰੇਸ਼ਨ ਬਲੈਕ ਥੰਡਰ ਸ਼ੁਰੂ ਹੋ ਚੁਕਾ ਸੀ। ਡੀ ਆਈ ਜੀ ਵਿਰਕ ਆਪ ਹੀ ਅਗਾਂਉ ਪਾਰਟੀ 'ਚ ਅੰਦਰ
ਜਾਇਜਾ ਲੈਣ ਚਲਾ ਗਿਆ ਸੀ ਜਿਥੇ ਅੱਤਵਾਦੀ ਆਪਣੇ ਮੋਰਚੇ ਬਣਾ ਰਹੇ ਸਨ।
ਇਕ ਕਾਬਲ ਜਨਰਲ ਗਿੱਲ ਇਹ ਮੌਕਾ ਕਦੋਂ ਹੱਥੋਂ ਗਵਾਉਣ ਵਾਲਾ ਸੀ। ਉਸ ਨੇ ਬੜੀ ਬਾਰੀਕੀ ਨਾਲ
ਤੇ ਸੂਝ ਬੂਝ ਨਾਲ ਕੰਮ ਸਿਰੇ ਚੜਾਇਆ। ਜੋ ਭਾਰਤੀ ਪੁਲਿਸ ਦੇ ਇਤਹਾਸ ਵਿਚ ਇਕ ਸ਼ਾਨਦਾਰ ਅਧਿਆਇ
ਬਣਿਆ।"
ਪੰਜਾਬ ਪੁਲਿਸ- ''ਪੰਜਾਬ ਪੁਲਿਸ ਅਤੇ ਪ੍ਰਸ਼ਾਸ਼ਨ ਵੱਲ ਪਰਤਦਿਆਂ ਮੈਂ ਸੰਖੇਪ 'ਚ ਸਿਰਫ ਏਨਾਂ
ਹੀ ਕਹਿਣਾ ਚਾਹਵਾਂਗਾ ਕਿ ਉਪਰ ਵਾਲੇ ਤੇ ਵਿਚਲਾ ਮੇਲ ਇਹ ਸਮਝਦਾ ਸੀ ਕਿ ਪੰਜਾਬ ਸਮਸਿਆ ਦਾ
ਕੇਵਲ ਤੇ ਕੇਵਲ ਇਕੋ ਹੱਲ ਹੈ; ਜਾਲਮਾਨਾ ਤਾਕਤ ਦੀ ਵਰਤੋ। ਇਸ ਕਾਰਜ ਵਿਚ ਫਿਰ ਉਹਨਾਂ ਕੁਛ
ਯੋਜਨਾਬਧ ਅਤੇ ਬਾਕੀ ਬਿਨਾਂ ਸੋਚੇ ਸਮਝੇ ਬੇਕਸੂਰ ਜਵਾਨਾਂ ਦਾ ਕਤਲ ਕੀਤਾ। ਇੰਨਾਂ ਨੇ ਦਿਹਾਤੀ
ਲੋਕਾਂ ਨੂੰ ਬਿਨਾਂ ਕਿਸੇ ਐਫ ਆਈ ਰਿਪੋਰਟ ਕੱਟਣ ਦੇ ਠਾਣਿਆਂ 'ਚ ਬੈਠਾ ਲੈਣਾ ਤੇ ਮੋਟੀਆਂ
ਰਕਮਾਂ ਲੈ ਕੇ ਛੱਡਣਾ। ਇਨਾਂ ਔਰਤਾਂ ਨੂੰ ਨਾ ਬਖਸ਼ਿਆ।'' ਧਰ ਅੰਗੇ ਪੁਛਦਾ ਹੈ:- ''ਕੀ
ਪੰਜਾਬ 'ਚ ਮਨੁੱਖੀ ਅਧਿਕਾਰ ਹੈਗੇ ਵੀ ਸਨ?''
ਪਾਕਿਸਤਾਨੀ ਜਸੂਸੀ ਨੂੰ ਠੱਲ ਪਾਉਣ ਲਈ
ਪੰਜਾਬ ਦੇ ਸਿੱਖਾਂ ਦੀ ਜਸੂਸੀ ਉਪਰੰਤ ਧਰ ਦੀ ਬਦਲੀ ਦੂਸਰੀ ਇਕਾਈ 'ਚ ਹੋ ਗਈ ਜਿਸ ਦਾ ਮਕਸਦ
ਹੈ ਪਾਕਿਸਤਾਨ ਦੇ ਭਾਰਤ ਅੰਦਰ ਜਸੂਸੀ ਜਾਲ ਨੂੰ ਪਛਾਨਣਾ ਤੇ ਫਨਾਹ ਫਿਲਾ ਕਰਨਾ। ਧਰ ਲਿਖਦਾ
ਹੈ ਕਿ ਪਾਕਿਸਤਾਨ ਅਜੈਂਸੀਆਂ ਨੇ ਹੇਠ ਲਿਖੇ ਖਿਤਿਆਂ 'ਚ ਆਪਣੇ ਮੁਖਬਰ ਬੈਠਾਏ ਹੋਏ ਹਨ :-
ਦੂਤਘਰ(ਸਫਾਰਤਖਾਨੇ), ਮੀਡੀਆ; ਅਖਬਾਰਾਂ, ਟੈਲੀਵੀਜਨ, ਰੇਡੀਓ ਅਤੇ ਵਪਾਰਕ ਸੰਸਥਾਵਾਂ, ਤੀਸਰੇ
ਮੁਲਕ ਦੇ ਸਫਾਰਤਖਾਨੇ ਰਾਹੀਂ ਜਸੂਸੀ ਕਰਵਾਉਣਾ, ਪੱਕੇ ਸਥਾਨਕ ਮੁਖਬਰ ਅਤੇ ਘੱਟ-ਗਿਣਤੀਆਂ ਦੇ
ਲੋਕਾਂ ਰਾਹੀਂ। ਪਾਕਿਸਤਾਨ ਦਾ ਜਸੂਸੀ ਦਾ ਮਕਸਦ ਹੁੰਦਾ ਹੈ ਹੇਠ ਲਿਖਿਆਂ ਦੀ ਹਰਕਤਾਂ ਬਾਰੇ
ਜਾਣਕਾਰੀ ਹਾਸਲ ਕਰਦੇ ਰਹਿਣਾ:-
- ਫੌਜੀ ਸੰਸਥਾਵਾਂ ਤੇ ਟਿਕਾਣੇ - ਆਰਥਿਕ ਵਜਾਰਤਾਂ, ਹਥਿਆਰਾਂ ਦੇ ਪ੍ਰੀਖਣ/ਟੇਸਟ, ਨੇਵੀ ਦੇ
ਟਿਕਾਣੇ, ਖੁਫੀਆ ਜਥੇਬੰਦੀਆਂ ਤੇ ਉਨਾਂ ਦੇ ਅਹਿਮ ਅਫਸਰ ਤੇ ਪੁਲਿਸ ਤੇ ਪ੍ਰਸ਼ਾਸਨ ਦੇ ਉਚੇ
ਅਫਸਰ, ਪਤ੍ਰਕਾਰ, ਪਾਰਲੀਮੈਂਟ ਤੇ ਸੂਬੇ ਦੀਆਂ ਅਸੈਂਬਲੀਆਂ ਦ ਮੈਂਬਰ, ਰਾਜਨੀਤਕ ਸਖਸ਼ੀਅਤਾਂ
ਅਤੇ ਬੁੱਧੀਜੀਵੀ।
|