|
ਪਾਕਿਸਤਾਨ ਦੇ ਰਾਜਦੂਤ ਖੁਦ ਵੀ ਜਸੂਸੀ ਕਰਦੇ ਹਨ।
ਜਸੂਸੀ ਤੇ ਪਾਕਿਸਤਾਨ ਐਨਾ ਜੋਰ ਦਿੰਦਾ ਹੈ ਕਿ ਪਾਕਿਸਤਾਨ ਪ੍ਰਦੇਸ਼ ਸੇਵਾ (ਫੳਕਸਿਟੳਨ
ਢੋਰੲਗਿਨ ਸ਼ੲਰਵਚਿੲ) ਦੇ ਅਫਸਰ ਜਿਨਾਂ ਚੋਂ ਰਾਜਦੂਤ ਆਦਿ ਲਗਦੇ ਹਨ, ਖੁੱਦ ਹੀ ਜਸੂਸੀ ਦੀਆਂ
ਕਾਰਵਾਈਆਂ 'ਚ ਸ਼ਾਮਲ ਦੇਖੇ ਗਏ ਹਨ। ਮੈਂ ਘੱਟ ਤੋਂ ਘੱਟ ਪੰਜ ਅਜਿਹੇ ਅਫਸਰਾਂ ਦਾ ਪਿਛਾ ਕਰਵਾ
ਚੁਕਾ ਹਾਂ। ਉਨਾਂ 'ਚ ਇਕ ਤਾਂ ਹੱਟਾ ਕੱਟਾ ਫਰੰਟੀਅਰ ਦਾ ਪਠਾਣ ਸੀ, ਜਿਸ ਨੇ ਕਈ ਪਤ੍ਰਕਾਰਾਂ
ਤੇ ਪਾਰਲੀਮੈਂਟ ਮੈਂਬਰਾ ਨੂੰ ਅਪਣੇ ਨਾਲ ਗੰਢ ਰੱਖਿਆ ਸੀ। ਇਨ੍ਹਾਂ ਵਿਚੋਂ ਕਈ ਤਾਂ ਜਾਣਦੇ
ਬੁਝਦੇ ਹੋਏ ਜਸੂਸੀ ਵਲ ਕਦਮ ਪੁੱਟ ਚੁੱਕੇ ਸਨ। ਇਹਨਾਂ 'ਚ ਇਕ ਮੇਰਾ ਬੰਗਾਲੀ ਵੀਰ ਵੀ ਸ਼ਾਮਲ
ਹੈ। ਅਜਕਲ ਉਹ ਕਲਕੱਤੇ ਦੇ ਰਿਸਾਲਿਆਂ 'ਚ ਖੂਬ ਛਾਏ ਰਹਿੰਦੇ ਹਨ। ਰਾਜ ਦੇ ਚੌਥੇ ਥੰਮ ਭਾਵ
ਪਤ੍ਰਕਾਰਤਾਂ ਦੇ ਕੋਮਲ ਲੋਕ ਜਿਹੜੇ ਜਸੂਸੀ ਦੇ ਢਾਏ ਚੜ ਜਾਂਦੇ ਹਨ ਸਚਮੁਚ ਸਾਡੇ ਹੱਥ ਬੰਨ
ਦਿੰਦੇ ਹਨ। ਇਹ ਭਾਰਤ ਦੀਆਂ ਅਜਿਹੀਆਂ ਹੋਰ ਕਈ ਪਵਿੱਤਰ ਗਾਈਆਂ ਵਿਚੋਂ ਇਕ ਹਨ। ਇਹ ਇਕ ਕਿਸਮ
ਦੀ ਟੈਕਸੀ ਹੁੰਦੀ ਹੈ ਜਿਸ ਤੇ ਲਿਖਿਆ ਹੁੰਦਾ ਹੈ 'ਭਾੜੇ ਤੇ'। ਪਤ੍ਰਕਾਰਾਂ ਵਿਚ ਘੁਸਪੈਠ ਸਭ
ਤੋਂ ਵਧੀਆ ਤਰੀਕਾ ਹੈ।
ਮੁਲਾਇਮ ਸਿੰਘ ਯਾਦਵ ਅਤੇ ਪਾਕਿਸਤਾਨ ਧਰ ਨੇ ਆਪਣੀ ਕਿਤਾਬ 'ਚ ਮੁਲਾਇਮ ਸਿੰਘ ਦਾ ਨਾਂ ਲਏ
ਬਗੈਰ ਲਿਖਿਆ ਹੈ ਕਿ ਇਕ ਮੰਨਿਆ ਪ੍ਰਮਨਿਆ ਲੀਡਰ ਜਿਹੜਾ ਘੱਟ ਗਿਣਤੀਆਂ ਤੇ ਦਬੇ ਕੁਝਲਿਆਂ ਦਾ
ਮਸੀਹਾ ਬਣਿਆ ਬੈਠਾ ਹੈ ਦੇ ਘਿਨੋਣੇ ਸੰਪਰਕ ਕੁਝ ਮੁਸਲਮਾਨ ਦੇਸਾਂ ਦੇ ਦੂਤਘਰਾਂ ਦੇ ਮੁਲਾਜਮਾਂ
ਨਾਲ ਦੇਖੇ ਗਏ ਸਨ। ਪਰ ਭਾਰਤ ਵਿੱਚ ਕਿਸੇ ਲੀਡਰ ਨੂੰ ਇਸ ਗਲੋਂ ਨਹੀਂ ਲਟਕਾਇਆ ਜਾ ਸਕਦਾ ਕਿ
ਉਸ ਨੂੰ ਬਾਹਰੋਂ ਪੈਸਾ ਆ ਰਿਹਾ ਹੈ। ਪਰ ਮੈਨੂੰ ਤੇ ਆਪਣਾ ਪ੍ਰਵਾਰ ਵੀ ਪਿਆਰਾ ਹੈ। ਮੈਨੂੰ
ਪੰਜਾਬ ਜਾਂ ਕਸ਼ਮੀਰ ਦੇ ਖੌਫਨਾਕ ਅੱਤਵਾਦੀਆਂਤੋਂ ਖਤਰਾ ਨਹੀਂ ਜਿੰਨਾਂ ਕਿ ਆਂਢ ਗੁਆਂਢ ਦੇ
ਭਾੜੇ ਦੇ ਕਾਤਲਾਂ ਤੋਂ ਹੈ। ਅੱਤਵਾਦੀਆਂ ਦੀ ਕੋਈ ਵਿਚਾਰਧਾਰਾ ਹੁੰਦੀ ਹੈ ਪਰ ਭਾੜੇ ਦੇ ਕਾਤਲਾਂ
ਦਾ ਦੀਨ ਧਰਮ ਪੈਸਾ ਹੀ ਹੁੰਦਾ ਹੈ।
ਇਸ਼ਕ ਖੋਲੇ ਦਿਲਾਂ ਦੀਆਂ ਪੀਡੀਆਂ ਗੰਢਾਂ
ਧਰ ਲਿਖਦਾ ਹੈ ਕਿ ਜਸੂਸੀ ਦੇ ਖਿੱਤੇ 'ਚ ਇਸ਼ਕ ਵੱਡਾ ਹਥਿਆਰ ਹੈ। ਵੱਡੇ ਅਫਸਰਾਂ ਤੋਂ ਫੌਜਾਂ
ਜਾਂ ਮੁਲਕ ਦੀ ਸੁਰੱਖਿਆ ਦੇ ਰਾਜ ਮਹਿਬੂਬਾ ਖੁਲਵਾ ਸਕਦੀ ਹੈ। ਵਿਰੋਧੀ ਮੁਲਕ ਇਸ ਹਥਿਆਰ ਨੂੰ
ਵਰਤਣ 'ਚ ਜਰਾ ਕਸਰ ਨਹੀਂ ਛੱਡਦੇ।
''ਪਾਕਿਸਤਾਨ ਦਾ ਇੱਕ ਸੀਨੀਅਰ ਰਾਜਦੂਤ ਹੁਸਨ ਦੇ ਇਸ ਜਾਦੂਮਈ ਹਥਿਆਰ ਨੂੰ ਅਕਸਰ ਵਰਤਦਾ ਸੀ।
ਜਿਸ ਰਾਂਹੀ ਮੁਸ਼ਕਲ ਤੋਂ ਮੁਸ਼ਕਲ ਟਿਕਾਣੇ ਤੇ ਪਹੁੰਚਿਆ ਜਾ ਸਕਦਾ ਸੀ। ਅਸੀਂ ਬੜੀ ਮਿਹਨਤ ਕਰਕੇ
ਅਜਿਹੀਆਂ ਮੋਰਨੀਆਂ ਦੀਆਂ ਵੀਡੀਓ ਫਿਲਮਾਂ ਬਣਾਈਆਂ ਜਿਹੜੀਆਂ ਦਿੱਲੀ ਦੇ ਰਾਤ ਕਲੱਬ ਅਤੇ
ਹੋਟਲਾਂ ਦੀਆਂ ਸ਼ਾਮਾਂ 'ਚ ਰੰਗ ਭਰਦੀਆਂ ਹਨ। ਇਨਾਂ ਵਿਚੋਂ ਜਿਆਦਾਤਰ ਬਹੁਤ ਵੱਡੇ ਤੇ ਬਾਰਸੂਖ
ਘਰਾਂ ਦੀਆਂ ਹਨ, ਕੁਝ ਵੱਡੇ ਪਤ੍ਰਕਾਰਾਂ ਤੇ ਰਾਜਨੀਤਕ ਲੀਡਰਾਂ ਦੇ ਟੱਬਰਾਂ ਵਿਚੋਂ ਸਨ।
ਇਕ ਮਸ਼ਹੂਰ ਅਖਬਾਰ ਨਵੀਸ ਜੋ ਰਾਜੀਵ ਗਾਂਧੀ ਦਾ ਯਾਰ ਸੀ ਦੀ ਭੈਣ ਦੀ ਪਹੁੰਚ ਪ੍ਰਧਾਨ ਮੰਤਰੀ
ਘਰ ਦੇ ਸਾਰੇ ਗੁਪਤ ਭੇਦਾਂ ਤਕ ਸੀ। ਉਸ ਵੀਚਾਰੀ ਨੂੰ ਪਾਕਿਸਤਾਨ ਦੇ ਉਸ ਫਰੰਟੀਅਰ ਪਠਾਣ ਨੇ
ਬਲੈਕਮੇਲ ਕਰ ਲਿਆ। ਅਸੀਂ ਉਸੇ ਦੀਆਂ ਕਈ ਅਵਾਜ ਤੇ ਰੋਸ਼ਨੀ ਫਿਲਮਾਂ ਬਣਾ ਲਈਆਂ। ਅਸੀਂ
ਪ੍ਰਧਾਨ ਮੰਤਰੀ ਨੂੰ ਜਦੋਂ ਅਜਿਹੇ ਡਾਕੇ ਬਾਰੇ ਕਿਹਾ ਤਾਂ ਉਸ ਨੇ ਮੁੰਡੇ ਖੁੰਡਿਆਂ ਵਾਲੇ
ਨਖਰੇ ਨਾਲ ਸਾਨੂੰ ਫਟਕਾਰ ਦਿੱਤਾ। ਅਖੀਰ ਸਾਨੂੰ ਉਹ ਵੀਡੀਓ ਫਿਲਮਾਂ ਰਾਜੀਵ ਸਾਹਬ ਨੂੰ
ਦਖਾਉਣੀਆਂ ਹੀ ਪਈਆਂ ਤਾਂ ਕਿਤੇ ਜਾ ਕੇ ਉਸ ਦੀਆਂ ਅੱਖਾਂ ਖੁਲੀਆਂ ਕਿ ਉਹ ਬਰੂਦ ਦੇ ਢੇਰ ਤੇ
ਬੈਠਾ ਪਿਆ ਹੈ। ਹੁਣ ਪ੍ਰਧਾਨ ਮੰਤਰੀ ਬੜੀ ਜਲਦੀ ਹਰਕਤ ਵਿਚ ਆਇਆ ਤੇ ਜੋ ਉਸ ਨੇ ਕਾਰਵਾਈ ਕੀਤੀ
ਮੈਂ ਉਸ ਨੂੰ ਮੁਲਕ ਦੇ ਹਿੱਤ ਵਿਚ ਕਲਮ ਬੰਦ ਨਹੀਂ ਕਰ ਸਕਦਾ।''
ਅਜਿਹੀ ਹੀ ਕਹਾਣੀ ਧਰ ਨੇ ਇਕ ਵੱਡੇ ਹਥਿਆਰਾਂ ਦੇ ਸੌਦਾਗਰ ਤੇ ਫੌਜਾਂ ਦੇ ਠੇਕੇਦਾਰ ਦੀ ਨੂੰਹ
ਦੀ ਦੱਸੀ ਹੈ। ਇਸ ਔਰਤ ਨੂੰ ਵੀ ਪਾਕਿਸਤਾਨੀ ਦੂਤ ਨੇ ਫਸਾ ਲਿਆ। ਵੀਚਾਰੀ ਦਾ ਪਤੀ ਮਹਾਂ
ਨਿਕੰਮਾਂ ਤੇ ਲਾਹਨਤੀ ਸੀ। ਉਸ ਬੰਦੇ ਦੀਆਂ ਬੇਸ਼ਰਮੀ ਵਾਲੀ ਹਰਕਤਾਂ ਕਰਕੇ ਤੁਸੀਂ ਉਸ ਔਰਤ
ਨੂੰ ਸ਼ਾਇਦ ਮੁਆਫ ਵੀ ਕਰ ਦਿਓਗੇ। ਵੀਚਾਰੀ ਦੇ ਦੋ ਲਾਡਲੇ ਬੱਚੇ ਸਨ। ਮੈਂ ਉਸ ਔਰਤ ਨੂੰ
ਸਮਝਾਉਣ ਬੁਝਾਉਣ ਲਈ ਮਿਲਿਆ। ਪਰ ਪਹਿਲਾਂ ਤਾਂ ਉਸ ਨੇ ਪੈਰਾਂ ਤੇ ਪਾਣੀ ਹੀ ਨਾ ਪੈਣ ਦਿੱਤਾ
।ਫਿਰ ਜਦੋਂ ਮੈਂ ਦੱਸਿਆ ਕਿ ਸਾਡੇ ਕੋਲ ਤੇਰੀ ਰੰਗੀਨੀਆਂ ਦੀਆਂ ਫਿਲਮਾਂ ਮੋਜੂਦ ਹਨ। ਬਸ ਫਿਰ
ਕੀ ਸੀ, ਉਹ ਫੁੱਟ ਫੁੱਟ ਰੋਈ। ਮੈਨੂੰ ਉਸ ਦੇ ਬੱਚਿਆਂ ਦਾ ਵੀ ਧਿਆਨ ਆ ਗਿਆ। ਮੈਂ ਉਸ ਨੂੰ
ਵਾਇਦਾ ਕੀਤਾ ਕਿ ਸਮਝ ਕੀ ਉਹ ਫਿਲਮਾਂ ਸਾੜ ਦਿੱਤੀਆਂ ਗਈਆਂ ਹਨ। ਉਹ ਮੇਰੀ ਧਰਮ ਦੀ ਭੈਣ ਬਣ
ਗਈ। ਸੰਨ 1999 'ਚ ਜਦ ਚਲਾਣਾ ਕਰ ਗਈ ਤਾਂ ਉਸ ਦਾ ਲੜਕਾ ਬਕਾਇਦਾ ਮੈਨੂੰ ਉਸ ਦੀ ਆਖਰੀ ਰਸਮ
ਸਮੇਂ ਬੁਲਾਉਣ ਆਇਆ।
ਇਸੇ ਤਰਾਂ ਫਿਰ ਇਕ ਪਾਕਿਸਤਾਨੀ ਦੂਤ ਸਾਡੇ ਵਾਸਤੇ ਬੜੀ ਮੁਸੀਬਤ ਬਣਿਆ ਹੋਇਆ ਸੀ ਉਹ ਮਿਲਟਰੀ
ਦਾ ਮੇਜਰ ਸੀ ਤੇ ਆਈ ਐਸ ਆਈ ਤੋਂ ਸਿਖਲਾਈ ਪ੍ਰਾਪਤ ਸੀ। ਉਸ ਨੇ ਸਾਡੇ ਫੌਜੀ ਟਿਕਾਣਿਆਂ ਤੇ
ਸੰਨ ਲਾਈ ਹੋਈ ਸੀ। ਅਸਾਂ ਬੜਾ ਚਿਰ ਉਸ ਨੂੰ ਸਮਝਾਣ ਤੇ ਲਾਇਆ ਤੇ ਅਖੀਰ ਤੇ ਇਸ ਨਤੀਜੇ ਤੇ
ਪਹੁੰਚੇ ਕਿ ਉਸ ਦੀ ਇਕ ਖਾਸ ਕਮਜੋਰੀ ਹੈ ਪੁਰਾਣੀ ਦਿੱਲੀ ਦੀ ਇਕ ਸੁੰਦਰੀ। ਅਸਾਂ ਉਸ ਸੁੰਦਰੀ
ਨੂੰ ਤਿਆਰ ਕਰ ਲਿਆ ਤੇ ਫਿਰ ਕੀ ਸੀ ਉਹ ਸਾਡਾ ਵਫਾਦਾਰ ਬੌਲਦ ਬਣ ਗਿਆ ਤੇ ਸਾਡੇ ਬੜੇ ਕੰਮ
ਆਇਆ। ਸੌ ਇਹ ਮਹਿਬੂਬਾ ਦੋਨੋਂ ਪਾਸੇ ਲਾਭਕਾਰੀ ਹੋ ਸਕਦੀਆਂ ਹਨ।
ਅਖੇ 1989 ਦੀਆਂ ਚੋਣਾਂ ਅਜੈਂਸੀ ਦਾ ਹੀ ਨਾਟਕ ਸੀ
ਧਰ ਲਿਖਦਾ ਹੈ ਕਿ : ''ਮੇਰੀ ਪੂਰੀ ਸ਼ਮੂਲੀਅਤ ਨਾਲ ਇਕ ਤਜੱਰਬਾ ਕੀਤਾ ਗਿਆ ਸੀ ਕਿ ਅੱਤਵਾਦ
ਨਾਲ ਰੰਗੇ ਪੰਜਾਬ ਦੇ ਲੀਡਰਾਂ ਦਾ ਕਿੰਨਾਂ ਕੁ ਅਸਰ ਹੈ। ਲੀਡਰਾਂ ਨੂੰ ਇਸ ਬਾਰੇ ਇਸ਼ਾਰਾ ਦੇਣਾ
ਮੇਰੀ ਜੁੰਮੇਵਾਰੀ ਸੀ ਜਿੰਨਾਂ ਗੁਟਾਂ 'ਚ ਵੱਡੀ ਸਟੂਡੈਂਟ ਫੈਡਰੇਸ਼ਨ, ਸਿਮਰਨਜੀਤ ਸਿੰਘ ਮਾਨ
ਦੇ ਨੇੜਲੇ ਸਾਥੀ, ਦਮਦਮੀ ਟਕਸਾਨ ਦੇ, ਅਕਾਲੀ ਦਲ (ਜੇ), ਜਗਦੇਵ ਸਿੰਘ ਤਲਵੰਡੀ, ਤੇ ਜਸਬੀਰ
ਸਿੰਘ ਰੋਡੇ ਜਿਹੇ ਲੀਡਰ। ਇਸ ਅਭਿਆਸ ਦਾ ਮਕਸਦ ਸੀ ਕਿ ਮੁਖ ਧਾਰਾ ਵਾਲੇ ਅਕਾਲੀ ਦਲ ਨੂੰ
ਕਮਜੋਰ ਕਰਨਾਂ, ਤੇ ਅੱਤਵਾਦ ਦੇ ਲੀਡਰਾਂ ਨੂੰ ਭਾਰਤੀ ਮੁਖ ਧਾਰਾ ਦੇ ਲੋਕਤੰਤਰ ਦਾ ਸੁਆਦ
ਚਖਾਉਣਾ। ਰਾਜੀਵ ਗਾਂਧੀ ਨੇ ਇਹ ਤਜੱਰਬਾ ਅਸਾਮ ਵਿੱਚ ਕੀਤਾ ਤੇ ਕੁਝ ਹੱਦ ਤਕ ਕਾਮਯਾਬ ਵੀ
ਰਿਹਾ ਸੀ। ਪਰ ਪੰਜਾਬ ਤਾਂ ਬਿਲਕੁਲ ਅਲੱਗ ਹੀ ਖੇਡ ਸੀ।
ਇਥੇ ਜੋ ਤਸਵੀਰ ਬਣ ਰਹੀ ਸੀ ਉਸਦਾ ਕੋਈ ਸਪਸ਼ੱਟ ਮੂਹ ਮੁਹਾਂਦਰਾਂ ਨਹੀਂ ਸੀ। ਹਊਮੈਂ ਦੀਆਂ
ਭਾਰੀ ਪੰਡਾਂ ਚੁੱਕੀ ਫਿਰਦੇ ਇਹ ਮਾਨ, ਬਾਬਾ ਜੋਗਿੰਦਰ ਸਿੰਘ (ਭਿੰਡਰਾਂਵਾਲੇ ਦਾ ਪਿਤਾ) ਅਤੇ
ਜਸਬੀਰ ਸਿੰਘ ਇਹ ਸਮਝਦੇ ਸਨ ਕਿ ਭਾਰਤ ਸਰਕਾਰ ਦੋਨੋ ਹੱਥ ਬੰਨ ਕੇ ਇੰਨ੍ਹਾਂ ਦੇ ਪੈਰਾਂ ਤੇ
ਡਿਗਣ ਹੀ ਵਾਲੀ ਹੈ। ਮਾਨ ਬਿਹਾਰ ਦੀ ਜੇਲ 'ਚ ਬੰਦ ਸੀ ਤੇ ਜਿਹੜੇ ਵਿਚ ਵਿਚੋਲੇ ਕੰਮ ਕਰ ਰਹੇ
ਸਨ ਉਹਨਾਂ ਦੀ ਖਿੱਚ ਜਿਆਦਾ ਮਾਇਆ ਦੀਆਂ ਥੈਲੀਆਂ ਵੱਲ ਸੀ। ਸੂਬੇ 'ਚ ਅਮਨ ਦੇ ਪਰਤਣ ਨਾ
ਪਰਤਣ ਵਿੱਚ ਉਨਾਂ ਨੂੰ ਕੋਈ ਦਿਲਚਸਪੀ ਨਹੀਂ ਸੀ। ਠੀਕ ਹੈ ਮਾਨ ਇਕ ਜਖਮੀ ਸ਼ੇਰ ਦੀ ਹਾਲਤ ਵਿਚ
ਸੀ ਪਰ ਉਹ ਸਮਝਦਾ ਸੀ ਕਿ ਬਗਾਵਤ ਹੀ ਉਸ ਨੂੰ ਸ਼ਹੀਦ ਦਾ ਦਰਜਾ ਦਿਵਾ ਦੇਵੇਗੀ। ਉਸ ਨੂੰ ਇਸ
ਗੱਲ ਦੀ ਸਮਝ ਹੀ ਨਹੀਂ ਸੀ ਕਿ ਕਦੋਂ ਮੁਹਾਰ ਗਲਬਾਤ ਵਾਲੇ ਪਾਸੇ ਮੋੜਨੀ ਹੁੰਦੀ ਹੈ। ਨਿਰਾਸ਼ਾ
'ਚੋਂ ਉਤਪਨ ਹੋਏ ਇਸ ਨਾਇਕ ਨੂੰ ਇਹ ਸਮਝ ਨਹੀਂ ਸੀ ਭਿਅੰਕਰ ਯੁੱਧ ਸਮੇਂ ਵੀ ਅਮਨ ਵਾਸਤੇ ਇਕ
ਖਿੜਕੀ ਖੁੱਲੀ ਰੱਖੀ ਜਾਂਦੀ ਹੈ। ਉਹ ਸਮਝਦਾ ਸੀ ਮੈਂ ਪੰਜਾਬ ਦਾ ਫੀਜੋ ਹਾਂ।
|