Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਭਾਰਤੀ ਸੂਹੀਏ ਨੇ ਖੋਲੇ
ਬਹੁਤ ਹੀ ਅਹਿਮ ਪਾਜ

ਭਾਗ ਛੇ

ਰਾਜੀਵ ਗਾਂਧੀ ਬੜਾ ਉਤਸੁਕ ਸੀ ਕਿ ਅੱਤਵਾਦੀ ਚੋਣਾਂ ਲੜਨ।


ਰਵਾਇਤੀ ਅਕਾਲੀਆਂ ਤੋਂ ਬਿਨਾਂ ਪੰਜਾਬ ਦੀ ਚੋਣ ਦੰਗਲ ਦੇ ਹੋਰ ਖਿਲਾਫ ਰੀ ਸਨ : ਇੰਦਰਾਂ ਕਾਂਗਰਸ, ਜਨਤਾ ਦਲ, ਭਾਜਪਾ, ਮਾਨ ਅਕਾਲੀ ਦਲ। ਪਰ ਦੂਸਰੀ ਪੰਥਕ ਕਮੇਟੀ ਦੀਆਂ ਮੈਂਬਰ ਜਥੇਬੰਦੀਆਂ ਚੋਣਾ ਦੇ ਹੱਕ 'ਚ ਨਹੀਂ ਸਨ। ਪਾਕਿਸਤਾਨ ਦੀ ਆਈ ਐਸ ਆਈ ਵੀ ਹੱਕ 'ਚ ਨਹੀਂ ਸੀ। ਰਾਜੀਵ ਗਾਂਧੀ ਨੇ ਜਿਹੜਾ ਅੱਤਵਾਦੀ ਨੂੰ ਚੋਣਾਂ 'ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਸੀ ਉਹ ਦੂਰਰਸ ਯੋਜਨਾਬੰਦੀ ਦਾ ਹਿੱਸਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਸਮਝਿਆ ਜਾਵੇ। ਬੂਟਾ ਸਿੰਘ ਵਰਗੇ ਲੀਡਰ ਜਿਹੜੇ ਪੰਜਾਬ ਦੇ ਹਿਲਾਏ ਹੋਏ ਪਾਣੀਆਂ 'ਚ ਸ਼ਿਕਾਰ ਕਰ ਰਹੇ ਸਨ ਨੇ ਰਾਜੀਵ ਦੀ ਇਸ ਪਹਿਲਕਦਮੀ ਦਾ ਵਿਰੋਧ ਕੀਤਾ।
ਇਕ ਮੌਕੇ ਮੈਨੂੰ ਕਿਹਾ ਗਿਆ ਸੀ ਕਿ ਖਾੜਕੂਆਂ ਨਾਲ ਸੌਦੇਬਾਜੀ ਕੀਤੀ ਜਾਵੇ। ਇਸ ਲੰਮੀ ਚੌੜੀ ਗੱਲਬਾਤ 'ਚ ਜਸਬੀਰ ਨੇ ਮੇਰੀ ਮਦਦ ਕੀਤੀ ਸੀ। ਹੋਰ ਜਿੰਨਾਂ ਸਹਿਯੋਗ ਦਿੱਤਾ ਉਨਾਂ 'ਚ ਸ਼ਾਮਲ ਸਨ: ਅੱਤਵਾਦੀਆਂ ਵਾਲੇ ਤਖਤਾਂ ਦੇ ਜਥੇਦਾਰ, ਦਮਦਮੀ ਟਕਸਾਲ ਦੇ ਲੀਡਰ, ਰਾਜਦੇਵ ਸਿੰਘ ਬਰਨਾਲਾ ਅਤੇ ਹਰਜਿੰਦਰ ਸਿੰਘ ਰਮਦਾਸ - ਫੁਰਤੀਲਾ ਤੇ ਹਊਮੈਂ-ਰਹਿਤ ਨੌਜਵਾਨ ਜਿਸ ਨੇ ਮੈਨੂੰ ਕਈ ਖਾੜਕੂਆਂ ਨਾਲ ਮਿਲਾਇਆ। ਮਾਇਆ ਦੀਆਂ ਤਹਿਸ਼ੁਦਾ ਰਕਮਾਂ ਅੱਤਵਾਦੀ ਦੇ ਸਹਿਯੋਗੀ ਉਮੀਦਵਾਰਾਂ ਤਕ ਪਹੁੰਚਾਈਆਂ ਗਈਆਂ। ਇਹ ਵੱਡੀ ਰਕਮ ਦੋ ਕਿਸਤਾਂ 'ਚ ਉਨਾਂ ਲੋਕਾਂ ਦੇ ਹੱਥੀ ਪੰਜਾਬ ਪਹੁੰਚੀ ਜਿਹੜੇ ਪ੍ਰਧਾਨ ਮੰਤਰੀ ਨਾਲ ਗਲਬਾਤ ਤੋਰ ਰਹੇ ਸਨ।
ਚੌਣ ਨਤੀਜੇ ਉਸੇ ਤਰ੍ਹਾਂ ਦੇ ਆਏ ਜਿਹੋ ਜਿਹੀ ਉਮੀਦ ਸੀ। ਇੰਦਰਾ ਕਾਂਗਰਸ ਨੂੰ ਦੋ ਸੀਟਾਂ, ਮਾਨ ਦੇ ਧੜੇ ਨੂੰ 6, ਜਨਤਾ ਦਲ ਇਕ, ਬੀ ਐਸ ਪੀ ਨੂੰ ਇਕ ਤੇ ਅਜਾਦ ਨੂੰ 3 ਸੀਟਾਂ ਮਿਲਿਆ।ਰਾਜੀਵ ਗਾਂਧੀ ਦੀ ਪਾਰਟੀ ਚੋਣਾਂ ਹਾਰ ਗਈ ਪਰ ਪੰਜਾਬ ਵਿੱਚ ਉਸਦੀ ਸੋਚ ਦੀ ਜਿੱਤ ਹੋ ਗਈ।
ਇਸ 1989 ਦੀ ਚੋਣਾਂ ਦੀ ਕਹਾਣੀ ਵਿਚ ਧਰ ਦੀ ਕੁਝ ਗੱਪ ਲਗਦੀ ਹੈ ਕਿਉਂਕਿ ਰਾਜੀਵ ਗਾਂਧੀ ਨੇ ਕਦੀ ਨਹੀਂ ਚਾਹਿਆ ਹੋਵੇਗਾ ਕਿ ਉਸ ਦੀ ਪਾਰਟੀ ਦੀਆਂ ਸੀਟਾਂ ਪੰਜਾਬ 'ਚ ਨਾ ਆਉਣ। ਚੋਣਾਂ ਵਿਚ ਅਗਲਾ ਖੂਨ ਪਸੀਨਾ ਇਕ ਕਰ ਰਿਹਾ ਸੀ। ਇਕ ਇਕ ਸੀਟ ਉਸ ਵਾਸਤੇ ਕੀਮਤੀ ਸੀ। ਨਾਲੇ ਤਰਨ ਤਾਰਨ ਹਲਕੇ ਤੋਂ ਮਾਨ ਨੇ ਜਿਹੜੀ ਲੀਡ ਹਾਸਲ ਕੀਤੀ ਸੀ ਉਸ ਨੇ ਕੇਂਦਰ ਨੂੰ ਸੋਚੀ ਪਾ ਦਿੱਤਾ ਸੀ। ਇਹ ਤਾਂ ਹੋ ਸਕਦੈ ਕਿ ਕੇਂਦਰ ਦੀ ਕੋਸ਼ਿਸ਼ ਹੋਵੇ ਕਿ ਅਕਾਲੀ ਦਲ ਨੂੰ ਵੰਡਿਆਂ ਜਾਵੇ, ਪਰ ਇਹ ਕਦੀ ਨਹੀਂ ਸੀ ਸੋਚ ਸਕਦੀ ਹੁਕਮਰਾਨ ਪਾਰਟੀ ਦੀ ਹਾਰ ਹੋਵੇ। ਹਾਂ ਸੂਬੇ ਦੀਆਂ ਚੋਣਾਂ ਦੇ ਸਬੰਧ ਵਿਚ ਕੇਂਦਰ ਅਜਿਹਾ ਕੋਈ ਤਜੱਰਬਾ ਕਰ ਸਕਦੀ ਹੈ।
ਜਦੋਂ ਬੂਟਾ ਸਿੰਘ ਨੂੰ ਹਰਾਉਣ ਖਾਤਰ ਕੇਂਦਰ ਨੇ ਆਪਣੇ ਵਿਰੋਧੀ ਨੂੰ ਅੰਦਰਖਾਤੇ ਮਾਇਕ ਮਦਦ ਦਿੱਤੀ।
ਧਰ ਲਿਖਦਾ ਹੈ ਕਿ ਬੂਟਾ ਸਿੰਘ ਜਦੋਂ ਆਪਣੇ ਚੋਣ ਮੈਦਾਨ ਪੰਜਾਬ 'ਚੋਂ ਭੱਜ ਕੇ ਰਾਜਸਥਾਨ ਦੀ ਇਕ ਮਹਿਫੂਜ ਜਿਹੇ ਹਲਕੇ ਤੋਂ ਚੋਣ ਲੜ ਰਿਹਾ ਸੀ ਤਾਂ ਧਰ ਨੂੰ ਰਾਜੀਵ ਗਾਂਧੀ ਨੇ ਹੁਕਮ ਕੀਤਾ ਕਿ ਬੂਟਾ ਸਿੰਘ ਦੇ ਵਿਰੋਧੀ ਭਾਜਪਾ ਦੇ ਉਮੀਦਵਾਰ ਕੈਲਾਸ਼ ਮੇਘਵਾਲ ਦੀ ਮਾਇਆ ਨਾਲ ਮਦਦ ਕੀਤੀ ਜਾਵੇ ਤੇ ਧਰ ਨੇ ਮੇਘਵਾਲ ਤਕ ਵੱਡੀ ਰਕਮ ਪਹੁੰਚਾਈ। ਸੁਭਾਵਕ ਹੈ ਮੇਘਵਾਲ ਨੇ ਹੈਰਾਨ ਤਾਂ ਹੋਣਾ ਹੀ ਸੀ। ਇਸ ਨੂੰ ਕਹਿੰਦੇ 'ਰੱਬ ਜਦ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ', ਮੇਘਵਾਲ ਨੇ ਇਹ ਵੱਡਾ ਬੂਟਾ ਠਾਂਹ ਸੁਟ ਲਿਆ। ਇਨੂ ਕਹਿਦੇ ਸਿਆਸਤ।
ਖਾੜਕੂ ਗਰੁੱਪਾਂ ਦਰਮਿਆਨ ਦੁਸ਼ਮਣੀ ਵਧਾਉਣਾ ਮੇਰੀ ਮੁੱਢਲੀ ਡਿਊਟੀ ਸੀ। (ਪੰਨਾ 384)
ਉਪਰੋਕਤ ਲਫਜ ਧਰ ਨੇ ਬੜੇ ਸਾਫ ਸਾਫ ਤੇ ਸਪੱਸ਼ਟ ਕਹੇ ਹਨ। "ਜਦੋਂ ਵੀ ਪੀ ਸਿੰਘ ਤਾਕਤ ਵਿੱਚ ਆਇਆ ਹਰਮਿੰਦਰ ਸਿੰਘ ਸੰਧੂ ਨੂੰ ਜੋਧਪੁਰ ਦੇ ਹੋਰ ਬੰਦੀਆਂ ਨਾਲ ਰਿਹਾ ਕਰ ਦਿੱਤਾ ਗਿਆ । ਉਹ ਸਾਡੇ ਮੁੱਖ ਨਿਸ਼ਾਨਾ ਸੀ ਅਸੀਂ ਉਸ ਤੋਂ ਉਮੀਦ ਕਰਦੇ ਸਾਂ ਕਿ ਉਹ ਫੈਡਰੇਸ਼ਨ ਦੇ ਟੋਟੇ ਕਰੇਗਾ ਅਤੇ ਖਾੜਕੂਆਂ ਦੇ ਕੁਝ ਗੁੱਟ ਆਪਣੇ ਵੱਲ ਖਿੱਚ ਲਏਗਾ। ਇਕ ਅਨਾੜੀ ਤੇ ਆਪ ਹੁਦਰੇ ਲੀਡਰ ਨੇ ਸੋਚ ਸਮਝ ਕੇ ਬਣਾਈ ਯੋਜਨਾ ਵਿਚ ਆਪਣੀ ਲੱਤ ਫਸਾ ਕੇ ਗੜਬੜ ਕਰ ਦਿਤੀ। (ਸ਼ਾਇਦ ਇਥੇ ਇਸ਼ਾਰਾ ਮਨਜੀਤ ਸਿੰਘ ਵਲ ਹੈ) ਸੰਧੂ ਦਾ 24 ਜਨਵਰੀ 1990 ਨੂੰ ਦੂਸਰੀ ਪੰਥਕ ਕਮੇਟੀ ਦੇ ਖਾੜਕੂ ਨੇ ਕਤਲ ਕਰ ਦਿੱਤਾ। ਇੰਨਾਂ ਕਾਮਯਾਬ ਕਾਰਵਾਈਆਂ ਵਿਚ ਕਈ ਵੇਰਾਂ ਵੀ ਪੀ ਸਿੰਘ ਦੇ ਆਪ ਹੁੰਦਰੇ ਬੰਦੇ ਵਿਚ ਆ ਫਸ ਜਾਂਦੇ ਸਨ ਜਿਨਾਂ ਨਾਲ ਮੇਰੀ ਦਾਲ ਗਲ ਨਹੀ ਰਹੀ। ਵੀ ਪੀ ਸਿੰਘ ਤੇ ਉਸ ਦੇ ਦੂਤ ਸਮਝਦੇ ਸਨ ਕਿ ਨੇਕ ਨੀਯਤ ਨਾਲ ਚਲਣਾ ਹੀ ਪੰਜਾਬ ਮਸਲੇ ਦਾ ਇਕੋ ਇਕ ਹਲ ਹੈ।''
ਧਰ ਦੀਆਂ ਗੱਲਾਂ ਤੋਂ ਸਪੱਸ਼ਟ ਹੁੰਦੈ ਕਿ ਖਾੜਕੂਆਂ ਦੀ ਆਪਸੀ ਖਹਿ ਬਾਜੀ ਨੂੰ ਸਰਕਾਰ ਸਿੱਧੇ ਰੂਪ 'ਚ ਸ਼ਹਿ ਦੇ ਰਹੀ ਸੀ। ਨਾਲ ਇਹ ਗੱਲ ਵੀ ਨੰਗੀ ਹੋ ਜਾਂਦੀ ਹੈ ਕਿ ਹਰਮਿੰਦਰ ਸੰਧੂ ਅਜੈਂਸੀਆਂ ਦਾ ਆਗਿਆਕਾਰ ਬਣ ਚੁਕਾ ਸੀ।
''ਮੇਰਾ ਅਗਲਾ ਨਿਸ਼ਾਨਾ ਮਾਣੋਚਾਹਲ '' - ਧਰ
ਮਾਣੋਚਾਹਲ ਪਾਕਿਸਤਾਨ ਤੋਂ ਪਰਤ ਆਇਆ, ਹਥਿਆਰਾਂ ਸਮੇਤ ਤੇ ਨਾਲ ਹੀ ਨਿਰਾਸ਼ਾ ਦੀਆਂ ਝੋਲੀਆਂ ਭਰ ਲਿਆਇਆ। ਜਸਬੀਰ ਰੋਡੇ ਦੀ ਰਿਹਾਈ ਤੋਂ ਪਹਿਲਾਂ ਸੇਰੋਂ ਦੇ ਇਕ ਰਾਈਸ ਮਿੱਲ ਮਾਲਕ ਰਾਂਹੀਂ ਮੈਂ ਉਸ ਨੂੰ ਮਿਲਿਆ ਸੀ। ਐਤਕਾਂ ਵਿਸ਼ਰਾਮ ਸਿੰਘ ਨੇ ਵਿਚੋਲਗੀ ਕੀਤੀ ਜੋ ਬਿਹਾਰੀ ਸੀ। ਸਿਖਿਆ ਲੈਣ ਉਪਰੰਤ ਉਸ ਨੇ ਅੰਮ੍ਰਿਤਸਰ ਦੇ ਕਈ ਗੁਰਦੁਆਰਿਆਂ 'ਚ ਕੰਮ ਕੀਤਾ। ਅਸਾਂ ਉਸ ਨੂੰ ਪਹਿਲਾਂ ਦਮਦਮੀ ਟਕਸਾਲ 'ਚ ਭੇਜਿਆ ਤੇ ਬਾਅਦ ਵਿਚ ਸਰਹਾਲੀ ਦੇ ਇਕ ਗੁਰਦੁਆਰੇ 'ਚ ਨੌਕਰੀ ਲਵਾ ਦਿਤੀ। ਏਸ ਕਿਸਮ ਦੇ ਬੰਦਿਆਂ 'ਚੋਂ ਵਿਸ਼ਰਾਮ ਸਿੰਘ ਇੱਕਲਾ ਹੀ ਨਹੀਂ ਸੀ। ਨੰਦੇੜ ਤੇ ਪਾਉਂਟਾਂ ਸਾਹਿਬ ਤੋਂ ਹੋਰ ਵੀ ਜਸੂਸੀ ਲਈ ਅੱਖਾਂ ਤੇ ਕੰਨ ਭਰਤੀ ਕੀਤੇ ਗਏ ਸਨ।
ਪਾਕਿਸਤਾਨ ਜਾ ਕੇ ਮਾਣੋਚਾਹਲ ਨੇ ਇਹ ਮਹਿਸੂਸ ਕਰ ਲਿਆ ਸੀ ਕਿ ਉਹ ਮੁਲਕ ਖਾਲਿਸਤਾਨ ਲਈ ਗੰਭੀਰ ਨਹੀਂ ਹੈ ਉਹ ਤੇ ਇਹ ਚਾਹੁੰਦਾ ਹੈ ਕਿ ਬਸ ਭਾਰਤ ਵਿਚ ਪੰਗਾ ਪਿਆ ਰਵੇ। ਮਾਣੋਚਾਹਲ ਨੂੰ ਦੂਸਰਾ ਝਟਕਾ ਉਦੋਂ ਲੱਗਾ ਜਦੋਂ ਉਸ ਦੇਖਿਆ ਕਿ ਪਾਕਿਸਤਾਨ ਵਾਲੇ ਵੱਸਣ ਸਿੰਘ ਜਫਰਵਾਲ, ਡਾ: ਸੋਹਣ ਸਿੰਘ ਤੇ ਵਧਾਵਾ ਸਿੰਘ ਤੇ ਮਹਿਲ ਸਿੰਘ ਬੱਬਰਾਂ 'ਚ ਜਿਆਦਾ ਭਰੋਸਾ ਰੱਖਦੇ ਹਨ। ਉਸ ਨੂੰ ਤੀਸਰਾ ਝਟਕਾ ਉਦੋਂ ਲੱਗਾ ਜਦੋਂ ਦੂਸਰੀ ਪੰਥਕ ਕਮੇਟੀ ਤੇ ਆਈ ਐਸ ਆਈ ਦੇ ਬਹਿਕਾਵੇ ਵਿਚ ਆ ਕੇ ਸੁਖਵਿੰਦਰ ਸਿੰਘ ਸੰਘਾਂ ਉਸ ਤੋਂ ਅਲੱਗ ਹੋ ਗਿਆ।
ਮੇਰੀਆਂ ਜਿਹੜੀਆਂ ਮਾਣੋਚਾਹਲ ਨਾਲ ਮੁਲਾਕਾਤਾਂ ਹੋਈਆਂ ਅਤੇ ਜਸਬੀਰ ਨਾਲ ਜਿਹੜੀਆਂ ਸਲਾਹਾਂ ਚਲਦੀਆਂ ਰਹੀਆਂ ਇੰਨਾਂ ਸਦਕਾ ਹੀ ਖਾੜਕੂਆਂ ਦਾ ਇਕ ਨਵਾਂ ਧੁਰਾ ਬਣ ਗਿਆ : ਭਠਖ (ੰ), ਖਛਢ (ਗੁਰਜੰਟ ਸਿੰਘ ਰਾਜਸਥਾਨੀ) ਅਤੇ ਫੈਡਰੇਸ਼ਨ (ਮਨਜੀਤ)। ਸੱਚ ਗੱਲ ਤਾਂ ਇਹ ਹੈ ਕਿ ਮਾਣੋਚਾਹਲ ਤੋਂ ਮਿਲੀ ਸੂਹ ਤੋਂ ਹੀ ਪਿੰਡ ਭੁੱਲਰ ਜਿਲ੍ਹਾ ਅੰਮ੍ਰਿਤਸਰ ਵਿਚ ਸੰਘੇ ਤੇ ਪੁਲਿਸ ਦਰਮਿਆਨ ਝੜਪ ਹੋਈ ਸੀ।
ਮਾਣੋਚਾਹਲ ਦੀ ਭੂਮਿਕਾ ਦੀ ਸਿਫਤ ਕਰਨੀ ਬਣਦੀ ਹੈ ਜਿਸ ਕਰਕੇ ਰੂਪੋਸ਼ ਖਾੜਕੂਆਂ ਦੀ ਧੜੇਬੰਦੀ ਨਿਖਰ ਕੇ ਸਾਹਮਣੇ ਆ ਗਈ। ਜਿਹੜੀਆਂ ਜਥੇਬੰਦੀਆਂ ਉਹ ਦੇ ਵਿਰੋਧ ਵਿਚ ਖੜੀਆਂ ਹੋਈਆਂ ਉਨਾਂ 'ਚ ਸਨ : ਸਿੱਖ ਸਟੂਡੈਂਟ ਫੈਡਰੇਸ਼ਨ (ਬਿਟੂ) ਖਾਲਿਸਤਾਨ ਕਮਾਂਡੋ ਫੋਰਸ (ਪੰਜਵੜ) ਖਾਲਿ. ਕਮਾਡੋ ਫੋਰਸ (ਜਫਰਵਾਲ) ਭਿੰਡਰਾਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ (ਰਛਪਾਲ) ਖਾਲਿਸਤਾਨ ਲਿਬਰੇਸ਼ਨ ਫੋਰਸ (ਬੁਧ ਸਿੰਘ ਵਾਲਾ) ਅਤੇ ਬੱਬਰ ਖਾਲਸਾ।
ਬੱਬਰ ਖਾਲਸਾ ਦੂਸਰਾ ਫਰੰਟ ਸੀ ਜਿਸ ਤੇ ਮੈਂ ਕੰਮ ਕਰ ਰਿਹਾ ਸਾਂ। ਇਸ ਸਬੰਧ 'ਚ ਮੈਂ ਇਕ ਸਿੱਖ ਅਖਬਾਰ-ਨਵੀਸ ਦੀਆਂ ਸੇਵਾਵਾਂ ਲਈਆਂ। ਮੋਟੀ ਰਕਮ ਤਾਰ ਕੇ ਅਸੀਂ ਬੱਬਰਾਂ 'ਚ ਆਪਣਾ ਇਕ ਪੈਤੜਾ ਬਣਾ ਲਿਆ। ਤੇ ਲਓ ਨਾ ਉਮੀਦ ਟਿਕਾਣਿਆਂ ਤੋਂ ਵੀ ਸਾਨੂੰ ਮਦਦ ਮਿਲ ਗਈ ਪਤ੍ਰਕਾਰਤਾ ਤੋਂ ਅੱਤਵਾਦ ਦੇ ਖੇਤਰ ਵਿਚ ਆਏ ਅਤਿੰਦਰਪਾਲ ਸਿੰਘ ਮੈਂਬਰ ਪਾਰਲੀਮੈਂਟ ਨੇ ਬੱਬਰਾਂ ਨੂੰ ਥੋੜਾ ਨਰਮ ਕਰ ਦਿੱਤਾ। ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਜੋ ਇਕ ਬੀਬੀ ਸੀ ਨੇ ਵੀ ਚੋਖੀ ਮਦਦ ਦੇ ਦਿੱਤੀ।(ਇਹ ਕਿਹੜੀ ਬੀਬੀ ਸੀ। ਕੀ ਕਿਤੇ ਬੀਬੀ ਅਮਰਜੀਤ ਕੌਰ ਜਾਂ ਬਿਮਲ ਕੌਰ ਖਾਲਸਾ ਵਲ ਇਸ਼ਾਰਾ ਤਾਂ ਨਹੀ ਹੈ)
ਸਾਡਾ ਕੰਮ ਸੌਖਾ ਹੋ ਗਿਆ ਜਦੋਂ ਡਾਕਟਰ ਸੋਹਨ ਸਿੰਘ ਨੇ ਵਧਾਵਾ ਸਿੰਘ ਤੇ ਮਹਿਲ ਸਿੰਘ ਬੱਬਰਾਂ ਨੂੰ ਪੰਥਕ ਕਮੇਟੀ ਤੋਂ ਬਾਹਰ ਕੱਢ ਦਿੱਤਾ ਤੇ ਉਨਾਂ ਦੀ ਜਗ੍ਹਾ ਦਲਜੀਤ ਸਿੰਘ ਬਿਟੂ ਤੇ ਸ਼ਾਹਬਾਜ ਸਿੰਘ ਨੂੰ ਲੈ ਲਿਆ। (ਬਿਟੂ ਇਕ ਉਘੇ ਖੇਤੀ ਵਿਗਿਆਨਕ ਦਾ ਲੜਕਾ ਹੈ) ਬੱਬਰਾਂ ਨੇ ਲੰਡਨ ਵਿਚ ਆਪਣੀ ਜਲਾਵਤਨ ਸਰਕਾਰ ਨੂੰ ਭੰਗ ਕਰਨ ਤੋਂ ਮਨਾ ਕਰ ਦਿਤਾ ਸੀ।
ਮੇਰਾ ਮਕਸਦ ਤਾਂ ਸੀਮਤ ਸੀ ਕਿ ਦੂਸਰੀ ਪੰਥਕ ਕਮੇਟੀ ਵਿਚ ਪਾੜਾ ਪਾਵਾਂ ਤੇ ਸਰਕਾਰ ਨਾਲ ਗਲਬਾਤ ਕਰਾਉਣ ਲਈ ਜਮੀਨ ਪੱਧਰੀ ਕਰਾਂ। ਮੇਰੇ ਉਸ ਸਿੱਖ ਪਤ੍ਰਕਾਰਾਂ ਭਰਾ ਨੂੰ ਖਾਲਸਾ ਕਮਾਡੋ ਫੋਰਸ ਨੇ ਕਤਲ ਕਰ ਦਿਤਾ ਗਿਆ। ਫਿਰ ਮੇਰੇ ਇਕ ਕਰੀਬੀ ਸਾਥੀ ਨੇ ਰਾਜ ਖੋਲਿਆ ਕਿ ਮੇਰੇ ਕਿਸੇ ਨਿੱਜੀ ਕਾਰੋਬਾਰੀ ਵਿਰੋਧੀ ਨੇ ਉਸ ਪਤ੍ਰਕਾਰ ਨੂੰ ਨੰਗਿਆ ਕਰ ਦਿਤਾ ਸੀ। ਮੇਰਾ ਦੁੱਖ ਹੋਰ ਵੀ ਵੱਧ ਗਿਆ ਜਦੋਂ ਆਈ ਬੀ ਨੇ ਪਤ੍ਰਕਾਰ ਦੇ ਪ੍ਰਵਾਰ ਨੂੰ ਕੋਈ ਵੀ ਮਾਇਕ ਸਹਾਇਤਾ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ।
ਅੱਤਵਾਦੀਆਂ ਨੂੰ ਗਲਬਾਤ ਦੀ ਮੇਜ ਵੱਲ ਲਿਆਉਣ ਲਈ ਤਿਆਰ ਕਰਨ ਦੀ ਦਿਸ਼ਾ ਵਿਚ ਅਤਿੰਦਰਪਾਲ ਸਿੰਘ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਕਵੀ ਦੇ ਹਿਰਦੇਵਾਲੇ ਇਸ ਪਤ੍ਰਕਾਰ ਦੇ ਦਿਮਾਗ ਵਿਚ ਅੱਤਵਾਦ ਦੀ ਚਿੰਗੀਆੜੀ ਉਨੀ ਦਿਨੀ ਜਾਗੀ ਹੋਈ ਸੀ। ਪੰਜਾਬ ਦੇ ਇਸ ਇਨਕਲਾਬੀ ਦੌਰ ਜਿਸ ਵਿਚ ਖੂਨ ਦੀਆਂ ਨਦੀਆਂ ਅਤੇ ਤਬੂਤਾਂ ਦੇ ਜਲੂਸ ਨਿਕਲ ਰਹੇ ਸਨ ਲਈ ਦੋਨੋ ਹੀ ਭਾਵ ਅੱਤਿਵਾਦੀ ਤੇ ਸਰਕਾਰ ਜਿੰਮੇਵਾਰ ਸੀ। ਤਬੂਤਾਂ ਦੀ ਗਿਣਤੀ 'ਚ ਅਤਿੰਦਰ ਨੇ ਵੀ ਕਾਫੀ ਵਾਧਾ ਕੀਤਾ। ਪਰ ਉਸ ਨੇ ਅੰਧਾ ਧੁੰਧ ਕਤਲ ਨਹੀਂ ਸਨ ਕੀਤੇ।...ਅਤਿੰਦਰ ਦੀ ਇੱਛਾ ਸੀ ਕਿ ਮੁਜਰਮ ਦੇ ਬਿਜਾਏ ਉਸ ਤੇ ਸ਼ਾਤੀ ਦੂਤ ਦਾ ਠੱਪਾ ਲੱਗੇ।
ਅਤਿੰਦਰ ਨੂੰ ਮੈਂ ਪਹਿਲੀ ਵਾਰੀ ਸੰਨ 1987 'ਚ ਮਿਲਿਆ ਸਾਂ। ਜਦੋਂ ਪ੍ਰਧਾਨ ਮੰਤਰੀ ਨਾਲ ਗਲਬਾਤ ਕਰਾਉਣ ਲਈ ਮੈਂ ਕੁਝ ਖਾੜਕੂਆਂ ਨੂੰ ਬਠਿੰਡੇ ਤੋਂ ਦਿੱਲੀ ਲੈ ਕੇ ਗਿਆ ਸਾਂ। ਇਹ ਲੋਕ ਸੋਚਦੇ ਸਨ ਕਿ ਕੁਦਰਤ ਉਨਾਂ ਨੂੰ ਇਕ ਆਜਾਦ ਮੁਲਕ ਦਾ ਸੁਪਨਾ ਵਿਖਾ ਰਹੀ ਹੈ। ਦੁਬਾਰਾ ਇਨੂੰ ਮੈਂ ਕਰਤਾਰ ਪੁਰ ਮਿਲਿਆ ਜਦੋਂ ਇਸ ਨੇ ਆਪਣੀ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਆਰਗਨਾਈਜੇਸ਼ਨ ਖੜੀ ਕੀਤੀ ਹੋਈ ਸੀ।''
ਅੱਗੇ ਧਰ ਨੇ ਅਤਿੰਦਰ ਤੇ ਉਸ ਦੀ ਪਤਨੀ ਦੀ ਤਾਰੀਫ ਕੀਤੀ ਹੈ ਕਿ ਉਨਾਂ ਨੇ ਰਕਮਾਂ ਲੈਣ ਤੋਂ ਇਨਕਾਰ ਕਰ ਦਿਤਾ ਸੀ ਉਂਜ ਕਿਹਾ ਕਿ ਕਾਰਾਂ ਦਾ ਇੰਤਜਾਮ ਕੀਤਾ ਜਾਵੇ ਕਿ ਮਾਨ ਤੇ ਪੰਥਕ ਕਮੇਟੀ ਦੇ ਮੈਂਬਰਾਂ ਤਕ ਪਹੁੰਚ ਬਣਾਈ ਜਾਵੇ। ਧਰ ਲਿਖਦਾ ਹੈ ਕਿ ਅਤਿੰਦਰ ਦਾ ਅਮਨ ਉਪਰਾਲਾ ਠੁਸ ਹੀ ਰਿਹਾ ਕਿਉਂਕਿ ਮਾਨ ਵਰਗੇ ਹਉਂਮੈਂਧਾਰੀ ਲੋਕ ਖੱਬਾ ਪੈਰ ਅੱਗੇ ਪੁੱਟਦੇ ਤੇ ਸੱਜਾ ਪਿਛੇ।
ਹੱਥ ਖੜੇ ਕਰਨ ਲਈ ਮਾਣੋਚਾਹਲ ਵੀ ਲਗਪਗ ਤਿਆਰ ਸੀ--ਭਾਈ ਮਨਜੀਤ ਸਿੰਘ ਤਕ ਮੇਰਾ ਸੰਪਰਕ ਬਣਾਇਆ (ਸਤਨਾਮ ਸਿੰਘ) ਕੰਡੇ ਨੇ ਬਣਾਇਆ। ਭਾਈ ਜੀ ਨੇ ਆਪਣੇ ਨੁਕਸਾਨ ਦੀ ਪੂਰਤੀ ਖਾਤਰ ਥੈਲੀ ਮੰਗ ਲਈ। ਏਸੇ ਮਨਜੀਤ ਸਿੰਘ ਨੇ ਬਾਅਦ ਵਿਚ ਸੁਬੋਧ ਕਾਂਤ ਸਹਾਏ ਦੀ ਮਦਦ ਦਾ ਐਲਾਨ ਕੀਤਾ ਜਦੋਂ ਉਸ ਨੇ ਬਿਹਾਰ ਛੱਡ ਕੇ ਲੁਧਿਆਣੇ ਤੋਂ ਚੋਣ ਲਈ ਆਪਣੇ ਕਾਗਜ ਭਰੇ। ਹਰਜਿੰਦਰ ਸਿੰਘ ਰਮਦਾਸ ਦੇ ਰਾਹੀਂ ਮਾਣੋਚਾਹਲ ਨਾਲ ਸੰਪਰਕ ਹੋਇਆ। ਇਹ ਉਸ ਨਾਲ ਮੇਰੀ ਤੀਸਰੀ ਮੀਟਿੰਗ ਸੀ। ਉਹ ਸ਼ਾਤੀ ਲਈ ਤਿਆਰ ਸੀ। ਪਰ ਸਭ ਤੋਂ ਪਹਿਲਾਂ ਹਥਿਆਰ ਨਹੀਂ ਸੀ ਸੁਟਣਾ ਚਾਹੁਦਾ। ਉਹ ਪਾਕਿਸਤਾਨ ਤੋਂ ਵੀ ਡਰਦਾ ਸੀ।
ਅਤਿੰਦਰਪਾਲ ਸਿੰਘ ਤਾਂ ਪੂਰੀ ਤਰਾਂ ਤਿਆਰ ਸੀ। ਕਿਉਂਕਿ ਉਹ ਐਮ ਪੀ ਬਣ ਕੇ ਕੁਰਸੀ ਦਾ ਸੁਆਦ ਚੱਖ ਚੁਕਾ ਸੀ।
'ਤਲਾ ਪਾਟਿਆ ਠੂਠਾ' ਜਾ ਕੰਵਰਪਾਲ ਧਾਮੀ ਨੂੰ ਪਾਕਿਸਤਾਨੋ ਲਿਆਦਾਂ ਗਿਆ ਸੀ ਕੰਵਰ ਸਿੰਘ ਧਾਮੀ ਖਾੜਕੂ ਜੱਥੇਬੰਦੀ ਅਕਾਲ ਫੈਡਰੇਸ਼ਨ ਦਾ ਮੁੱਖੀ ਲਾਹੌਰ ਦੇ ਮਾਡਲ ਟਾਊਨ ਵਿਚ ਰਹਿ ਰਿਹਾ ਸੀ। ਉਸਨੂੰ ਆਤਮ ਸਮਰਪਣ ਲਈ ਮਨਾਇਆ ਗਿਆ। ਹਾਲਾਂਕਿ ਮੈਂ ਸਮਝਦਾ ਸਾਂ ਕਿ ਧਾਮੀ ਚੱਲ ਚੁੱਕਾ ਕਾਰਤੂਸ ਹੈ ਫਿਰ ਵੀ ਸੁਬੋਧ ਕਾਂਤ ਸਹਾਏ ਨੇ ਜਿੱਦ ਕੀਤੀ ਕਿ ਨਹੀਂ ਧਾਮੀ ਨੂੰ ਲਿਆਂਦਾ ਜਾਵੇ। ਇਸ ਲੂਬੜ ਨੂੰ ਸਿੱਧੇ ਮੰਤਰੀ ਦੇ ਦਫਤਰ ਨਾਰਥ ਬਲਾਕ ਲੈ ਆਂਦਾ ਗਿਆ।
ਪਰ ਧਾਮੀ ਤਾਂ ਤੱਲਾ ਪਾਟਾ ਠੂਠਾ ਨਿਕਲਿਆ। 10 ਲੱਖ ਰੁਪਏ ਤੋਂ ਇਲਾਵਾ ਉਸ ਨੇ ਮੁੜ ਵਸੇਬੇ ਵਾਸਤੇ ਵੀ ਪੈਕਜ ਮੰਗ ਲਿਆ ਤੇ ਨਾਲੇ ਅਖੇ ਮੇਰੇ ਤੇ ਕੋਈ ਕੇਸ ਨਾ ਚਲਾਇਆ ਜਾਵੇ। ਅਸਾਂ ਵਿਰੋਧ ਕੀਤਾ ਪਰ ਬਾਅਦ 'ਚ ਪਤਾ ਲੱਗਾ ਕਿ ਮੰਤਰੀ ਸਾਹਿਬ ਨੇ ਰੁਪਿਆ ਗੁਪਤ ਫੰਡ 'ਚੋਂ ਕੱਢਵਾ ਹੀ ਲਿਆ।
ਧਾਮੀ ਭਰੋਸੇਯੋਗ ਨਾ ਨਿਕਲਿਆ। ਉਸਨੇ ਤਾਂ ਮੇਰੇ ਤੇ ਵੀ ਜਹਿਰ ਉਗਲ ਦਿਤਾ। ਇਹਦੇ ਕਰਕੇ ਦੂਸਰੀ ਪੰਥਕ ਕਮੇਟੀ ਕੋਲ ਮੇਰੀ ਪਛਾਣ ਵੀ ਨੰਗੀ ਹੋ ਗਈ।
ਧਾਮੀ ਤੋਂ ਮੈਨੂੰ ਪਤਾ ਲੱਗਾ ਕਿ ਪਾਕਿਸਤਾਨ ਬੈਠੇ ਅੱਤਵਾਦੀਆਂ ਦਾ ਆਈ ਐਸ ਆਈ ਬ੍ਰੇਨ ਵਾਸ਼ ਵੀ ਕਰ ਹੀ ਹੈ ਤੇ ਉਹ ਕੰਜਰੀਆਂ ਕੋਲ ਵੀ ਜਾਦੇ ਨੇ ਤੇ ਐਸ਼ੋ ਅਰਾਮ ਦੀ ਜਿੰਦਗੀ ਹੋਣ ਕਰਕੇ ਬਾਕੀ ਸਭ ਕੁਝ ਭੁੱਲ ਬੈਠੇ ਨੇ ਤੇ 1991 ਦੇ ਸ਼ੁਰੂ ਹੋਣ ਵੇਲੇ ਤਕ ਆਈ ਐਸ ਆਈ ਨੇ ਹਥਿਆਰ ਮੁਫਤ ਦੇਣੇ ਬੰਦ ਕਰ ਦਿੱਤੇ ਸਨ।
ਮੇਰੀ ਕੋਸ਼ਿਸਾ ਨਿਰਫਲ ਨਾ ਗਈਆਂ, ਫੈਡਰੇਸ਼ਨ (ਮਨਜੀਤ) ਪੰਥਕ ਕਮੇਟੀ (ਮਾਣੋਚਾਹਲ) ਅਤਿੰਦਰ ਪਾਲ ਸਿੰਘ, ਗੁਰਤੇਜ ਸਿੰਘ ਨੇ ਮਿਉਸਪਲ ਚੋਣ ਲਈ ਹਮਾਇਤ ਕਰ ਦਿਤੀ।
ਧਰ ਦੀ ਗਲ ਤੋਂ ਇਹ ਗਲ ਸਾਬਤ ਹੋ ਜਾਂਦੀ ਹੈ ਕਿ ਖਾਲਿਸਤਾਨ ਦੀ ਲਹਿਰ ਦਾ ਪਾਕਿਸਤਾਨ ਨੇ ਹੀ ਲੱਕ ਤੋੜ ਦਿਤਾ। ਅਸੀ ਸਮਝਦੇ ਹਾਂ ਕਿ ਇਹ ਪਾਕਿਸਤਾਨ ਦੀ ਖੁਫੀਆ ਅਜੈਸੀ ਦੇ ਜਰੀਏ ਹੀ ਧਾਮੀ ਜਿਹੇ ਬੰਦਿਆਂ ਤਕ ਪ੍‍ਚੇ ਹੋਣਗੇ।ਨਹੀ ਤਾਂ ਲਹੌਰ ਦੇ ਮਜਬੂਤ ਕਿਲੇ ਵਿਚੋ ਇਕ ਖਾਲਿਸਤਾਨੀ  ਨੂੰ  ਕੱਢ ਕੇ ਲਿਆਉਣਾ ਤੇ ਆਤਮਸਮਰਪਣ ਕਰਾਉਣਾ ਕੋਈ ਸੌਖੀ ਜਿਹੀ ਗਲ ਨਹੀ। ਪਿਛੇ ਪਾਲ ਸਿੰਘ ਭੁਲਰ ਨੇ ਇਹੋ ਹੀ ਨਤੀਜਾ ਕੱਢਿਆ ਸੀ ਕਿ ਪਾਕਿਸਤਾਨ ਦੀ ਮਦਦ ਬੰਦ ਹੋਣ ਕਰਕੇ ਹੀ ਖਾਲਿਸਤਾਨ ਦੀ ਲਹਿਰ ਦਮ ਤੋੜ ਗਈ।
ਇਕ ਜਣਾ 2 ਲੱਖ ਦੇ ਕੇ ਰਾਜਦੂਤ ਲੱਗ ਗਿਆ।
ਧਰ ਨੇ ਇਕ ਹੋਰ ਮਸਾਲੇਦਾਰ ਖਬਰ ਦਿਤੀ ਹੈ ਕਿ ਇਕ ਸਿੱਖ ਜਿਹਦੇ ਕੋਲ ਮਾਨ ਸਾਹਿਬ ਦਾ ਤੇ ਚੰਦਰਾਸਵਾਮੀ ਦਾ ਮਜਬੂਤ ਸਿਫਾਰਸਪੱਤਰ ਸੀ ਮੇਰੇ ਕੋਲ ਆਇਆ ਤੇ 2 ਲੱਖ ਰੁਪਏ ਮੈਨੂੰ ਦੇਣੇ ਚਾਹੇ ਕਿ ਮੈਨੂੰ ਕਿਤੇ ਰਾਜਦੂਤ ਲਵਾ ਦਿਓ। ਧਰ ਨੇ ਇਨਕਾਰ ਕਰ ਦਿੱਤਾ। ਪਰ ਜਲਦੀ ਹੀ ਜਨਾਬ ਬੋਰਕੀਨਾ ਫਾਸੋ ਨਾਂ ਦੇ ਅਫਰੀਕਨ ਮੁਲਕ ਦਾ ਰਾਜਦੂਤ ਜਾ ਲੱਗਾ।" ਧਰ ਦਾ ਇਸ਼ਾਰਾ ਕਿਤੇ ਅੰਮ੍ਰਿਤਸਰ ਦੇ ਸ: ਦਲਜੀਤ ਸਿੰਘ ਪੰਨੂੰ ਵੱਲ ਤਾਂ ਨਹੀਂ ਹੈ ? ਖੈਰ ਰੇਟ ਬੜਾ ਘੱਟ ਦੱਸਿਆਂ ਹੈ ਇਸ ਤੋਂ ਜਿਆਦਾ ਤਾਂ ਸਾਡੇ ਬਾਦਲ ਸਾਹਿਬ ਚਪੜਾਸੀ ਰਖਣ ਦਾ ਲੈ ਲੈਦੇ ਸਨ।
ਘੈਂਟ ਜਸੂਸ ਸੁਬੋਧ ਕਾਂਤ ਸਹਾਏ ਦਾ ਸਹਾਇਕ ਬਣਿਆ
ਜਦੋਂ ਰਾਜੀਵ ਗਾਂਧੀ ਦੇ ਰਹਿਮੋ ਕਰਮ ਤੇ ਚੰਦਰ ਸ਼ੇਖਰ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਤਾਂ ਉਸ ਨੇ ਚੰਮ ਦੀਆਂ ਤਾਂ ਚਲਾਉਣੀਆਂ ਹੀ ਸਨ। ਇੰਨੀ ਦਿਨੀਂ ਬਿਹਾਰ ਤੋਂ ਇਕ ਜਵਾਨ ਲੀਡਰ ਨੂੰ ਉਪ ਗ੍ਰਿਹ ਮੰਤਰੀ ਬਣਾਇਆ ਗਿਆ। ਧਰ ਨਾਲੇ ਤਾਂ ਲਿਖਦਾ ਹੈ ਕਿ ਉਸ ਜੀਵਨ ਭਰ ਈਮਾਨਦਾਰੀ ਵਾਲੀ ਨੌਕਰੀ ਕੀਤੀ ਹੈ ਪਰ ਨਾਲ ਹੀ ਕਿਤਾਬ 'ਚ ਜਿਕਰ ਹੈ ਕਿ ਉਹ ਸੁਬੋਧ ਦੇ ਸਹਾਇਕਾਂ ਦੀ 7 ਜਾਣਿਆਂ ਦੀ ਟੀਮ ਵਿਚ ਸ਼ਾਮਲ ਹੋਇਆ। ਇਹ ਗੱਲ ਕੁਝ ਮੰਨਣ ਯੋਗ ਨਹੀਂ ਲਗਦੀ ਕਿਉਂਕਿ ਭ੍ਰਿਸ਼ਟ ਲੋਕਾਂ ਨੂੰ ਜੇ ਪਤਾ ਲੱਗ ਜਾਏ ਕਿ ਉਹਨਾਂ ਦਾ ਕੋਈ ਸਹਾਇਕ ਇਮਾਨਦਾਰ ਹੈ ਤੇ ਉਹ ਵੀ ਜਸੂਸੀ ਜੱਥੇਬੰਦੀ ਤੋਂ ਤਾਂ ਉਸ ਨੂੰ ਇਕ ਸੈਕੰਡ ਵੀ ਆਪਣੇ ਨਾਲ ਨਹੀਂ ਰੱਖਦੇ। ਧਰ ਨੇ ਮਾਅਰਕੇ ਦੀਆਂ ਗੱਲਾਂ ਦੱਸੀਆਂ ਕਿ ਕਿਵੇਂ ਚੰਦਰਾ ਸੁਆਮੀ ਜਿਹੇ ਲੋਕ ਉਨੀਂ ਦਿਨੀਂ ਸਰਕਾਰ ਚਲਾ ਰਹੇ ਸਨ ਤੇ ਅਰਬਾਂ ਖਰਬਾਂ ਦੇ ਸੌਦੇ ਉਨਾਂ ਦੇ ਜਰੀਏ ਹੋ ਰਹੇ ਸਨ। ਧਰ ਨੂੰ ਵੀ ਇਕ ਸੌਦੇ 'ਚ 70 ਲੱਖ ਦਾ ਨਿਓਤਾ ਆਇਆ।
ਚੰਦਰ ਸੇਖਰ ਜਾਂ ਸੁਬੋਧ ਕਾਂਤ ਜਿਹਾਂ ਨੂੰ ਆਪਾ ਬਦਨਾਮ ਤਾਂ ਕਰ ਸਕਦੇ ਹਾਂ ਪਰ ਸੱਚ ਤਾਂ ਇਹ ਹੈ ਕਿ ਇਹ ਸੁਆਮੀ ਜਾਂ ਮਾਮੇ ਤਾਂ ਸ਼ੁਰੂ ਤੋਂ ਭਾਰਤੀ ਭ੍ਰਿਸ਼ਟਤੰਤਰ ਦੇ ਨਾਲ ਨਾਲ ਹੀ ਆ ਰਹੇ ਹਨ। ਕੀ ਅੱਜ ਸੁਆਮੀਆਂ ਦੀ ਨਹੀਂ ਚਲਦੀ ?
ਜਦੋਂ ਮੰਤਰੀ ਨੇ ਗੁਪਤ ਫੰਡ ਚੋਂ ਰਕਮਾਂ ਕੱਢ ਵਾਈਆਂ :
ਧਰ ਦੀ ਕਿਤਾਬ ਭਾਰਤ ਦੇ ਲੋਕਤੰਤਰ ਦੀ ਪੋਲ ਖੋਲਦੀ ਹੈ। ਪੰਨਾ 406 ਤੇ ਧਰ ਨੇ ਦੁੱਖ ਮਹਿਸੂਸ ਕੀਤਾ ਹੈ ਕਿ ਕਿਵੇਂ ਉਸ ਵੇਲੇ ਦੇ ਗ੍ਰਿਹ ਮੰਤਰੀ ਸੁਬੋਧ ਕਾਂਤ ਸਹਾਏ ਨੇ ਗੁਪਤ ਫੰਡ ਚੋਂ ਮੋਟੀਆਂ ਰਕਮਾਂ ਕੱਢਵਾਈਆਂ। ਕਹਿਣ ਨੂੰ ਤਾਂ ਇਹ ਰਕਮਾਂ ਪੰਜਾਬ ਤੇ ਅਸਾਮ ਵਿਚ ਅੱਤਵਾਦ ਵਿਰੋਧੀ ਕਾਰਵਾਈਆਂ ਲਈ ਸਨ। ਧਰ ਨੇ ਇਸ਼ਾਰੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਪੈਸਾ ਹੜਪ ਲਿਆ ਗਿਆ। ਕੁਝ ਵੀ ਹੋਵੇ ਬਿੱਲੀ ਝੋਲੇ ਚੋਂ ਬਾਹਰ ਆ ਗਈ ਹੈ। ਕਿ ਕਿਵੇਂ ਅਰਬਾਂ ਖਰਬਾਂ ਰੁਪਏ ਸਰਕਾਰਾਂ ਗੁਪਤ ਰੱਖਦੀਆਂ ਹਨ ਤੇ ਇੰਨਾਂ ਰਕਮਾਂ ਨੂੰ ਘੱਟ ਗਿਣਤੀਆਂ ਖਿਲਾਫ ਵਰਤ ਰਹੀਆਂ ਹਨ। ਇਹ ਬਜਟ 'ਚ ਕਿਵੇ ਦਿਖਾਈਆ ਜਾਂਦੀਆਂ ਹਨ? ਇਹ ਪੈਸਾ ਕਿਥੋਂ ਆਉਦਾ ਹੈ? ਕੀ ਭਾਰਤ ਲੋਕਤੰਤਰ ਮੁਲਕ ਹੈ? ਜੇ ਹੈ ਤਾਂ ਕਿਹੋ ਜਿਹਾ?
ਅਜੈਂਸੀਆਂ ਦੇ ਲੋਕ ਵੀ ਕਾਤਲ ਬਣੇ :--(ਪੰਨਾ 407) ਧਰ ਕਹਿੰਦਾ ਹੈ ਕਿ 1990 ਸੰਨ ਤੱਕ ਪਹੁੰਚਦਿਆਂ ਹਾਲਾਤ ਹੋਰ ਵਿਗੜ ਗਏ। ਰੋਡੇ ਹੁਰੀਂ ਹਾਸ਼ੀਏ ਤੇ ਪਹੁੰਚ ਗਏ। ਡਾ: ਸੋਹਨ ਸਿੰਘ, ਜਫਰਵਾਲ, ਮਾਨ, ਦਲਜੀਤ ਸਿੰਘ ਬਿਟੂ ਹੁਰੀਂ ਪਿੱੜ 'ਚ ਪਹੁੰਚ ਗਏ। ਪੁਲਿਸ ਤੇ ਅਰਧ ਸੈਨਿਕ ਬਲਾਂ ਆਪਣੀ ਹੀ ਕਿਸਮ ਦਾ ਅੱਤਵਾਦ ਛੋਹ ਰੱਖਿਆ ਸੀ। ਅੱਤਵਾਦ ਵਿਰੋਧੀ ਕਾਰਵਾਈਆਂ 'ਚ ਬੇਗੁਨਾਹ ਪੇਂਡੂ ਲੋਕ ਮਰ ਰਹੇ ਸਨ।
ਅੱਤਵਾਦੀਆਂ ਦੇ ਰਿਸ਼ਤੇਦਾਰਾਂ ਨੂੰ ਅਗਵਾਹ ਕਰ ਲਿਆ ਜਾਂਦਾ ਤੇ ਮੋਟੀ ਰਕਮਾਂ ਬਟੋਰੀਆਂ ਜਾਂਦੀਆਂ। ਪੰਜਾਬ 'ਚ ਐਸੀ ਖਿੱਦੋ-ਖੁੰਡੀ ਚਲ ਰਹੀ ਸੀ ਜਿਸ ਵਿਚ ਮਨੁੱਖੀ ਖੋਪਰੀ ਤੋਂ ਖਿਦੋਂ ਦਾ ਕੰਮ ਲਿਆ ਜਾ ਰਿਹਾ ਸੀ। ਸਮਾਜਕ, ਧਾਰਮਿਕ ਤੇ ਕਾਰੋਬਾਰੀ ਅਸੂਲ ਛਿੱਕੇ ਦੰਗੇ ਜਾ ਚੁਕੇ ਸਨ। ਕੇਂਦਰੀ ਖੁਫੀਆ ਅਜੈਂਸੀਆਂ ਦੇ ਕਰਿੰਦੇ ਵੀ ਹੁਣ ਖੁੱਲੀ ਖੇਡ ਖੇਡ ਰਹੇ ਸਨ ਤੇ ਜਲਾਦ ਵਾਲਾ ਕੰਮ ਕਰ ਰਹੇ ਸਨ।
ਮਾਨ- ਚੰਦਰ ਸ਼ੇਖਰ ਗਲਬਾਤ  (ਪੰਨਾ 408) ਧਰ ਲਿਖਦਾ ਹੈ ਕਿ 28 ਦਸੰਬਰ 1989 ਨੂੰ ਚੰਦਰਸ਼ੇਖਰ ਨੇ ਮਾਨ ਨੂੰ ਗਲਬਾਤ ਲਈ ਸੱਦਾ ਦੇ ਦਿਤਾ। ਧਰ ਕਹਿੰਦਾ ਹੈ ਕਿ ਇਹ ਚੰਦਰ ਸ਼ੇਖਰ ਦੀ ਆਪ ਹੁਦਰੀ ਕਾਰਵਾਈ ਸੀ। ਥੱਲੇ ਦੇ ਮਹਿਕਮੇ ਜਿਵੇਂ ਕਿ ਖੁਫੀਆ ਅਜੈਂਸੀਆਂ ਆਦਿ ਦੀ ਸਲਾਹ ਨਾਲ ਇਹ ਕੁਝ ਨਹੀਂ ਸੀ ਕੀਤਾ ਗਿਆ। ਫਤਹਿਗੜ੍ਹ ਸਾਹਿਬ ਵਿਚ ਪਾਸ ਕੀਤੇ ਗਏ ਮਤੇ ਵਿਚ 26 ਦਸਬੰਰ 1990 ਨੂੰ ਸਪੱਸ਼ਟ ਕੀਤਾ ਗਿਆ ਕਿ ਜਾਂ ਤਾਂ ਸਿੱਖ ਕੌਮ ਦੇ ਮਸਲੇ ਨੂੰ ਆਖਰੀ ਤੌਰ ਤੇ ਤਹਿ ਕਰ ਦਿਤਾ ਜਾਵੇ ਜਾਂ ਫਿਰ ਜੋ ਖਾੜਕੂ ਕਰ ਰਹੇ ਉਹੋ ਹੋਣ ਦਿਤਾ ਜਾਵੇ, ਇਸ ਸ਼ਰਤ ਤੇ ਗੱਲਬਾਤ ਕੀਤੀ ਜਾਵੇ। ਡਾ: ਸੋਹਨ ਸਿੰਘ, ਮਾਣੋਚਾਹਲ, ਜਫਰਵਾਲ ਤੇ ਹੋਰ ਖਾੜਕੂਆਂ ਨੇ ਹੋਣ ਵਾਲੀ ਗਲਬਾਤ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਰਾਜੀਵ ਗਾਂਧੀ ਜਿਸ ਦੇ ਠੁੰਮਣੇ ਤੇ ਚੰਦਰ ਸ਼ੇਖਰ ਸਰਕਾਰ ਖੜੀ ਸੀ ਨੇ ਵਿਰੋਧਤਾ ਜਿਤਾਈ ਕਿ ਜਿਹੜੇ ਲੋਕ ਮੁਲਕ ਨੂੰ ਤੋੜਨਾ ਚਾਹੁੰਦੇ ਹਨ ਉਨਾਂ ਨਾਲ ਗਲਬਾਤ ਕਿਓ?
ਖਾੜਕੂਵਾਦ ਗੋਲੀ ਨਾਲ ਨਹੀਂ ਆਪਣੀ ਮੌਤੇ ਮਰਿਆ ਧਰ ਦੇ ਇਸ ਕਥਨ ਵਿਚ ਵੱਡੀ ਸੱਚਾਈ ਭਾਸਦੀ ਹੈ ਕਿ :- ਰਾਓ ਦੇ ਰਾਜ ਵੇਲੇ ਇਕ ਵੱਡੀ ਗੱਲ ਇਹ ਹੋਈ ਕਿ ਪੰਜਾਬ 'ਚ ਅੱਤਵਾਦ ਖਤਮ ਹੋ ਗਿਆ। ਇਹ ਕੁਦਰਤੀ ਮੌਤ ਸੀ ਨਾ ਕੇ ਸਰਕਾਰੀ ਗੋਲੀ ਨਾਲ।(ਨੋਟ-ਵੱਖ ਵੱਖ ਸੋਮਿਆਂ ਤੋਂ ਚੁਕਕੇ ਫੋਟੋਆਂ ਪੜਚੋਲੀਏ ਨੇ ਆਪ ਲਾਈਆਂ ।ਕਿਤਾਬ 'ਚ ਨਹੀ ਹਨ)Ð

 

ਭਾਗ ਸੱਤ #Bwg s`q #

 

free hit
counter