|
|
 |
 |
 |
|
ਬਹਿਸਤਾਨ ਦਾ ਓਹ ਮੁਬਾਰਿਕ ਪਹਾੜ ਜਿਥੈ ਲੇਖ ਉਕਰੇ
ਪਏ ਹਨ
|
ਮੂੰਹੋ ਬੋਲਦੀਆਂ ਤਸਵੀਰਾਂ |
ਮਹਾਰਾਜਾ ਡੇਰੀਅਸ ਜਿਸ ਦਾ ਪੰਜਾਬ ਤਕ ਰਾਜ ਰਿਹਾ |
ਠੀਕ ਐਸੇ ਤਰਾਂ ਮਹਾਰਾਜਾ ਖਤਰੇਟਾ ਦੀ ਛਾਤੀ ਤੇ
ਪੈਰ ਰਖਿਆ ਸੀ ਮਹਾਰਾਜਾ ਡੇਰੀਅਸ ਨੇ। ਪਰ ਇਹ ਤਾਂ ਪੈਰਾ ਥੱਲੇ ਰਾਜਾ ਗੋਮਤਾ ਹੈ।
|
 |
|
ਦਾਰਾ ਦਾ ਦੂਰ ਦੂਰ ਤਕ ਫੈਲੇ ਰਾਜ ਦਾ ਨਕਸ਼
|
|
 |
 |
 |
 |
ਦਾਰਾ ਦੇ ਮਹੱਲ ਅੰਦਰ ਦਾਖਲਾ
|
ਦਾਰਾ ਦਾ ਮਹੱਲ ਹਵਾਈ ਤਸਵੀਰ |
ਦਰਵਾਜੇ ਤੇ ਉਕਰੇ ਦੁਆਰਪਾਲ |
ਮਹੱਲ ਅੰਦਰਲਾ ਸਿਲਲੇਖ |
ਭਾਰਤੀ ਉਪ ਮਹਾਂਦੀਪ ਦੀ ਜੇਕਰ ਕੋਈ ਸਭ ਤੋਂ ਖੂਬਸੂਰਤ ਤੇ
ਅਗਾਂਵਧੂ ਕੌਮ ਹੈ ਤਾ ਉਹ ਹਨ ਪੰਜਾਬ ਦੇ ਖੱਤਰੀ। ਇਹ ਕਸ਼ੱਤਰੀ ਰਾਜਪੂਤਾਂ ਤੋਂ ਭਿੰਨ ਹਨ।
ਪ੍ਰੰਪਰਾਗਤ ਇਹ ਪੰਜਾਬ ਦੇ ਹੁਕਮਰਾਨ ਹੋਏ ਹਨ। ਸਿੱਖਾਂ ਦੇ ਦੱਸੇ ਗੁਰੂ ਇਸ ਜਾਤ 'ਚੋਂ ਸਨ।
ਜਿਸ ਕਰਕੇ ਸਾਰੇ ਦੇ ਸਾਰੇ ਖੱਤਰੀ ਕਿਸੇ ਵੇਲੇ ਸਿੱਖ ਬਣ ਗਏ ਸਨ।
ਸਾਡੇ ਤੇ ਰੱਬ ਦੀ ਕਿਰਪਾ ਹੋਈ ਹੈ ਕਿ ਪੁਰਾਤਨ ਇਤਿਹਾਸ ਘੋਖਦਿਆਂ ਸਾਨੂੰ ਖੱਤਰੀਆਂ ਦੇ
ਪੂਰਵਜਾਂ ਦਾ ਪਤਾ ਲਗ ਗਿਆ ਹੈ ਕਿ ਉਹ ਈਰਾਨ ਦੇਸ਼ ਚੋਂ ਆਏ ਸਨ। ਇਸ ਗਲ ਦਾ ਸਬੂਤ ਹੈ ਈਰਾਨ
ਚੋਂ ਮਿਲਦਾ ਰਾਜਾ ਡੇਰੀਅਸ (ਦਾਰਾ) ਦਾ 522 ਈਸਾ ਪੂਰਬ ਦਾ ਸ਼ਿਲਾਲੇਖ ਤੇ ਯੂਨਾਨ ਭਾਸ਼ਾ ਦਾ
ਹੀਰੋਡੇਟਸ (484 ਤੋਂ 432 ਈ) ਦਾ ਲਿਖਿਆ ਇਤਿਹਾਸ।
ਈਸਾਪੂਰਬ ਪੰਜਵੀਂ ਸਦੀ 'ਚ ਇਕ ਇਟਲੀ 'ਚ ਇਤਹਾਸਕਾਰ ਹੋਇਆ ਹੈ: ਹੈਰਡੇਟਸ ਜਿਸ ਨੇ ਉਸ ਵਕਤ
ਦੀਆਂ ਇਨਸਾਨੀ ਨਸਲਾਂ ਤੇ ਦੁਨੀਆਂ ਦਾ ਇਤਿਹਾਸ ਲਿਖਿਆ ਹੈ। ਇਹ ਹੇਰੋਡੇਟਸ ਹੀ ਹੋਇਆ ਜਿਸ ਨੇ
ਪਹਿਲੀ ਵਾਰੀ ਆਰੀਆ ਤੇ ਸਾਕਾ ਨਸਲ ਦੀ ਹਿਜਰਤ ਦੀ ਗਾਥਾ ਲਿਖੀ। ਉਸ ਤੋਂ ਲਗਪਗ ਇਕ ਸਦੀ ਪਹਿਲਾਂ
ਇਰਾਨ ਦੇ ਮਹਾਰਾਜਾ ਦਾਰਾ (ਡੇਰੀਅਸ) ਦੁਆਰਾ ਲਗਪਗ ਸੰਪੂਰਨ ਸਭਿਅਤ ਮੁਲਕਾਂ ਤੇ ਰਾਜ ਹੋਇਆ
ਹੈ। ਇਸ ਦਾ ਰਾਜ ਭਾਰਤੀ ਉਪ ਮਹਾਂਦੀਪ ਦੇ ਗੰਧਾਰ (ਅੱਜ ਦਾ ਪੰਜਾਬ) ਤਕ ਫੈਲਿਆ ਹੋਇਆ ਸੀ।
ਦੁਨੀਆਂ ਦੇ ਸਭ ਤੋਂ ਵਿਸਥਾਰ ਪੂਰਬਕ ਸ਼ਿਲਾਲੇਖਾਂ ਵਿਚੋਂ ਇਕ ਹੈ ਰਾਜਾ ਦਾਰਾ ਦਾ ਸ਼ਿਲਾਲੇਖ।
ਰਾਜਾ ਦਾਰਾ ਨੇ ਆਪਣੀਆਂ ਸਾਰੀਆਂ ਜਿਤਾਂ ਦਾ ਵਰਨਣ ਕੀਤਾ ਹੋਇਆ ਹੈ ਤੇ ਇਨਾਂ ਸਭ ਦਾ ਸਿਹਰਾ
ਆਪਣੇ ਦੇਵਤਾ ਅਰ ਮਜਦਾ ਦੇ ਸਿਰ ਬੰਨਿਆ ਹੈ। ਸ਼ਿਲਾਲੇਖ ਦੇ ਨਾਲ ਨਾਲ ਸੰਬੰਧਤ ਮੂਰਤਾਂ ਵੀ
ਪੱਥਰ ਵਿਚੋਂ ਘੜੀਆਂ ਪਈਆਂ ਹਨ।
ਏਸੇ ਹੀ ਲੇਖ ਵਿਚ ਆਪਣੀਆਂ ਜਿੱਤਾਂ ਦਾ ਵਰਨਣ ਕਰਦੇ ਹੋਏ ਦਾਰਾ ਨੇ ਈਰਾਨ ਦੇ ਪੱਛਮ ਉੱਤਰ
ਇਲਾਕੇ ਮੇਦੀਆ (ੰੲਦੳਿ) ਤੇ ਜਿਸ ਦਾ ਜਿਕਰ ਕਰਦਿਆਂ ਲਿਖਿਆ ਹੈ, ''ਰਾਜਾ ਡੇਰੀਅਸ ਇਹ ਬਿਆਨ
ਕਰਦਾ ਹੈ ਇਕ ਭਰਾਤਾ (ਫਹਰੳੋਰਟੲਸ) ਨਾਂ ਦਾ ਮੇਦ (ੰੲਦ) ਮੇਦੀਆ (ੰੲਦੳਿ) ਇਲਾਕੇ ਤੋਂ ਮੇਰੇ
ਖਿਲਾਫ ਉਠ ਖੜਾ ਹੋਇਆ ਤੇ ਉਸ ਨੇ ਦਾਅਵਾ ਕਰ ਦਿਤਾ ਕਿ ਉਹ ਚੀਜਾਰੀ (ਛੇੳਣੲਰੲਸ) ਖਾਨਦਾਨ ਦਾ
ਖੱਤਰੀ (ਖਹਸਹੳਟਹਰਿਟਿੳ) ਹੈ। ਜਿਸ ਕਰਕੇ ਮੇਦ ਲੋਕ ਉਸ ਦੇ ਝਾਂਸੇ ਵਿਚ ਆ ਕੇ ਮੇਰੇ ਖਿਲਾਫ
ਬਗਾਵਤ ਕਰ ਗਏ ਤੇ ਭਰਾਤ ਨੇ ਰਾਜਾ ਹੋਣ ਦਾ ਐਲਾਨ ਕਰ ਦਿਤਾ''
ਸ਼ਿਲਾਲੇਖ ਵਿਚ ਆਉਂਦੇ ਸ਼ਬਦ ਖਸ਼ੱਤਰੀਤਾ ਤੇ ਖਸ਼ੱਤਰੀਤੀ ਨੇ ਇਕ ਦਮ ਸਾਨੂੰ ਟੁੰਬ ਕੇ ਰੱਖ ਦਿਤਾ।
ਤੇ ਸਾਡਾ ਧਿਆਨ ਇਕ ਦਮ ਪੰਜਾਬ ਦੇ ਖਤਰਿਆਂ ਤੇ ਗਿਆ। ਉਂਜ ਖਤਰੀਆਂ ਦੀ ਸ਼ਕਲੋ ਸੂਰਤ ਈਰਾਨੀ
ਲੋਕਾਂ ਨਾਲ ਡਾਹਢੀ ਮਿਲਦੀ ਏ। ਇਹਨਾਂ ਦੀ ਬੋਲੀ ਵਿਚ ਵੀ ਕੋਈ 25-30 ਫੀਸਦੀ ਦੇ ਲਗਪਗ ਲਫਜ
ਫਾਰਸੀ ਅਰਬੀ ਦੇ ਹੁੰਦੇ ਹਨ। ਹਾਂ ਸੰਨ 1947 ਉਪਰੰਤ ਹਿੰਦੁਸਤਾਨੀ ਭਾਸ਼ਾ ਨੇ ਖੱਤਰੀ ਜੁਬਾਨ
ਤੇ ਇਕ ਕਿਸਮ ਦਾ ਧਾਵਾ ਬੋਲ ਰੱਖਿਆ ਹੈ। ਅੱਜ ਤੇ ਉਂਜ ਵੀ ਇਨਾਂ ਦੇ ਬੱਚੇ 'ਹਮਕੀ ਤੁਮਕੀ'
ਵਿਚ ਹੀ ਗੱਲ ਕਰਦੇ ਹਨ।
ਖੱਤਰੀਤਾ ਲਫਜ ਸ਼ਿਲਾਲੇਖ ਵਿਚ ਮਿਲਣ ਉਪਰੰਤ ਅਸਾਂ
ਇਨਟਰਨੈਟ ਤੇਂ ਹੋਰ ਰਲਵੇਂ ਮਿਲਵੇਂ ਅਜਿਹੇ ਲਫਜ ਪੁਛੇ ਤਾਂ ਫਿਰ ਨਜ਼ਰ ਆਇਆ ਯੂਨਾਨੀ
ਇਤਿਹਾਸਕਾਰ ਹੈਰੋਡੇਟਜ ਦਾ ਇਤਿਹਾਸ ਜਿਸ ਨੂੰ ਇਨਸਾਣੀ ਐਨਸਾਈਕਲੋਪੀਡੀਆ ਬਰੀਤਾਨੀਆਂ ਨੇ ਕੁਝ
ਇਓਂ ਛਾਪਿਆ ਹੈ :
''ਈਰਾਨ ਦਾ ਇਹ ਭਰਾਵਰਤ ਖਸ਼ੱਤਰੀਤਾ (ਖਤਰੇਟਾ) ਜਾਂ ਫਿਰ ਅੱਸੀਰੀਅਨ ਖਤਰੇਤੀ, 675 ਈ .ਪੂ
ਤੋਂ 653 ਈ ਪੂਰਬ ਤਕ ਮੇਦੀਆ ਮੁਲਕ ਦਾ ਰਾਜਾ ਸੀ। ਪੰਜਵੀਂ ਸਦੀ ਈਸਾ ਪੂਰਬ ਲਿਖਾਰੀ
ਹੈਰੋਡੋਟਸ ਅਨੁਸਾਰ ਫਰਾਤਾ ਜਾਂ ਭਰਾਤਾ ਸ਼ੁਰੂ ਸ਼ੁਰੂ 'ਚ ਇਕ ਪਿੰਡ ਕਾਰਕਸ਼ੀ ਦਾ ਮੁੱਖੀ ਸੀ।
ਇਸ ਨੇ ਹੌਲੀ ਹੌਲੀ ਪਾਰਸੀ (ਈਰਾਨੀ) ਤੋਂ ਹੋਰ ਲੋਕਾਂ ਨੂੰ ਆਪਣੇ ਮੁਤਾਹਿਤ ਕਰ ਲਿਆ ਤੇ ਇਸ
ਪ੍ਰਕਾਰ ਮੇਦੀਆ ਤੇ ਸਿਮਰੀ ਲੋਕਾਂ ਦਾ ਗਠ ਜੋੜ ਖੜ ਕਰ ਲਿਆ ਜਿਸ ਦਾ ਨਿਸ਼ਾਨਾ ਸ਼ਾਮ ਮੁਲਕ ਸੀ।
ਪਰ ਸ਼ਾਮ ਦੇ ਹਮਲੇ ਮੌਕੇ ਖੱਤਰੀ ਹਾਰ ਗਿਆ ਤੇ ਮਾਰ ਦਿਤਾ ਗਿਆ।
ਇਹ ਖਿਆਲ ਕੀਤਾ ਜਾਂਦਾ ਹੈ ਕਿ ਹੈਰੋਡੋਟਸ ਨੇ ਸ਼ਾਇਦ ਰਾਜਾ ਡੇਰੀਅਸ ਵਾਲੇ ਖੱਤਰੀ ਦਾ ਜਿਕਰ
ਹੀ ਆਪਣੇ ਸੁਣੇ ਅਨੁਸਾਰ ਕਰ ਦਿਤਾ ਹੋਵੇ।
ਪਰ ਇਥੋਂ ਇਕ ਨਤੀਜਾ ਜਰੂਰ ਨਿਕਲ ਆਉਂਦਾ ਹੈ ਖੱਤਰੀ ਨਾਂ ਉਸ ਕਬੀਲੇ ਦੇ ਬਹਾਦਰ ਰਾਜੇ ਤੋਂ
ਤੁਰਦਾ ਹੈ ਜਿਹੜਾ ਇਕ ਮਾਮੂਲੀ ਪਿੰਡ ਤੋਂ ਉਠ ਕੇ ਦੂਰ ਦੇਸ਼ਾਂ ਤੱਕ ਆਪਣਾ ਰਾਜ ਕਾਇਮ ਕਰ
ਦਿੰਦਾ ਹੈ।
ਫਿਰ ਰਾਜਾ ਡੇਰੀਅਸ ਨਾਲ ਜਿਸ ਮੇਦੀਆ ਰਾਜੇ ਦਾ ਟਾਕਰਾ ਹੁੰਦਾ ਹੈ ਉਹ ਆਪਣੇ ਆਪ ਨੂੰ ਖੱਤਰੀ
ਪੁਤਰ ਦੱਸਦਾ ਹੈ। ਇਸ ਤੋਂ ਜਾਹਿਰ ਹੁੰਦਾ ਹੈ ਕਿ ਕਾਰਕਸ਼ੀ ਪਿੰਡ ਤੋਂ ਉਠਣ ਵਾਲਾ ਖੱਤਰੀ
ਇਲਾਕੇ ਵਿਚ ਇਕ ਲੋਕ ਨਾਇਕ ਵਜੋਂ ਉਭਰ ਚੁਕਾ ਸੀ।
ਹਾਂ ਡੇਰੀਅਸ (ਦਾਰਾ) ਦੇ ਸ਼ਿਲਾਲੇਖ ਦਾ ਇਹ ਦਾਅਵਾ ਕਿ ਰਾਜਾ ਭਰਾਤਾ ਲੋਕ ਪ੍ਰਸਿੱਧ ਮਹਾਰਾਜਾ
ਖੱਤਰੀ ਦਾ ਅਸਲੀ ਜਾਨਸ਼ੀਨ ਹਾਂ ਉਹ ਖੱਤਰੀ ਜਿਹੜਾ ਚੀਜਾਰੀ ਘਰਾਣੇ ਦਾ ਸੀ।
ਇਸ ਤੋਂ ਸਾਬਤ ਹੋ ਸਕਦਾ ਹੈ ਕਿ ਭਰਾਤਾ ਤੋਂ ਪਹਿਲਾਂ ਵੀ ਕੋਈ ਮਹਾਨ ਖੱਤਰੀ ਹੋਇਆ ਹੈ ਜਿਸ
ਦੇ ਖਾਨਦਾਨ ਦਾ ਨਾਂ ਚੀਜਾਰੀ (ਛੇੳਣੳਰੲਸ) ਸੀ। ਪਰ ਰਾਜਾ ਦਾਰਾ ਦੇ ਸ਼ਿਲਾਲੇਖ ਤੋਂ ਸਾਬਤ
ਹੁੰਦਾ ਹੈ ਕਿ ਉਹ ਇਸ ਲੇਖ ਰਾਂਹੀ ਪ੍ਰਾਪੇਗੰਡਾ ਵੀ ਕਰਨਾ ਚਾਹੁੰਦਾ ਹੈ ਤੇ ਆਪਣੇ ਸਾਰੇ
ਵਿਰੋਧੀਆਂ ਦੇ ਖਾਨਦਾਨਾਂ ਤੇ ਉਂਗਲੀ ਉਠਾਉਂਦਾ ਹੈ। ਜਿਸ ਕਰਕੇ ਤੇ ਹੈਰੋਡੋਟਸ ਦੇ ਇਤਿਹਾਸ
ਦੇ ਮੱਦੇਨਜ਼ਰ ਆਪਾਂ ਇਹ ਕਹਿ ਸਕਦੇ ਹਾਂ ਕਿ ਚੀਜਾਰੀਆਂ ਵਿਚੋਂ ਨਿਕਲ ਕੇ ਇਕ ਸ਼ਾਖ ਅਲੱਗ ਹੋ
ਗਈ ਤੇ ਜਿਸ ਦੇ ਆਪਣੇ ਮੋਢੀ ਭਾਵ ਖੱਤਰੀ ਦੇ ਨਾਂ ਤੇ ਕਬੀਲੇ ਦਾ ਨਾਂ ਰੱਖਿਆ।
ਸੁਭਾਵਿਕ ਹੈ ਖੱਤਰੀਆਂ ਦਾ ਫਿਰ ਵੀ ਪਿੱਛੋਂ ਕਦੀ ਈਰਾਨ ਤੇ ਰਾਜ ਹੋਇਆ ਹੋਵੇਗਾ। ਤੇ ਉਸ
ਉਪਰੰਤ ਕਦੀ ਹਾਰ ਵੀ ਹੋਈ ਹੋਵੇਗੀ ਤੇ ਹਾਰ ਤੋਂ ਬਾਅਦ ਖੱਤਰੀ ਕਬੀਲਾ ਏਧਰ ਭਾਰਤ ਉਪ
ਮਹਾਂਦੀਪ ਵੱਲ ਭੱਜ ਆਇਆ।
ਹਾਂ ਜਦ ਤੱਕ ਕੋਈ ਇਤਿਹਾਸਕਾਰ ਏਧਰ ਧਿਆਨ ਨਹੀਂ ਦਿੰਦਾ ਇਹ ਅਜੇ ਬੁਝਾਰਤ ਬਣੀ ਹੋਈ ਹੈ ਕਿ
ਪੰਜਾਬ ਵਿਚ ਪਹਿਲਾਂ ਜੱਟ (ਸ਼ਚੇਟਹੳਿ ੋਰ ਸ਼ੳਕੳ) ਆਇਆ ਜਾਂ ਫਿਰ ਖੱਤਰੀ (ੰੲਦੲਸ ੋਰ ਛੇਜ਼ੳਰਸਿ)
ਖੱਤਰੀਆਂ ਦੇ ਮੂਲ ਲੱਭਣ ਦੀ ਖਬਰ ਜਦ ਅਸਾਂ ਪੁਰਾਤਨ ਇਤਿਹਾਸਿਕ ਸਰੋਤਾਂ
ਨੂੰ ਘੋਖਿਆ ਤਾਂ ਇੰਝ
ਲੱਗਾ ਕਿ ਹੋ ਸਕਦੈ ਕਿ ਭਾਰਤ ਦੇ ਵਰਨ ਆਸ਼ਰਮ ਤੋਂ ਪ੍ਰਭਾਵਤ ਹੋ ਕੇ ਈਰਾਨ ਦੇ ਰਾਜਾ ਨੇ ਆਪਣਾ
ਨਾਂ ਖੱਤਰੀ ਰੱਖਿਆ ਹੋਵੇ। ਜਾਂ ਫਿਰ ਉਹ ਰਾਜਪੂਤ ਰਾਜਿਆਂ ਦਾ ਕੋਈ ਵਡੇਰਾ ਹੋਵੇ।
ਇਹਨਾਂ ਵੱਖ ਵੱਖ ਵਿਚਾਰਾਂ ਤੋਂ ਇੰਞ ਲਗਦੈ ਕਿ ਭਾਰਤ ਅੰਦਰ ਜੋ ਪ੍ਰਤੀਹਾਰ ਰਾਜਪੂਤ ਰਾਜੇ
ਹੋਏ ਹਨ, ਉਹਨਾਂ ਕਸ਼ੱਤਰੀ ਪਦ ਰਾਜਾ ਬਣਨ ਉਪਰੰਤ ਹੀ ਗ੍ਰਿਹਣ ਕੀਤਾ ਹੈ। ਖਾਨਦਾਨ ਦਾ ਮੂਲ
ਰਾਜਾ ਕਸ਼ੱਤਰੀ ਨਹੀਂ ਸੀ। ਕੋਈ ਗੁਜਰਾਂ ਤੋਂ ਰਾਜਪੂਤ ਬਣਿਆ ਕੋਈ ਯਾਦਵਾ ਆਦਿ । ਫਿਰ ਰਾਜਪੂਤ
ਰਾਜਿਆਂ ਦੀ ਚੜ੍ਹਤ ਡੇਰੀਅਸ ਤੋਂ ਕੋਈ 1000 ਸਾਲਾਂ (ਤੋਂ ਵੀ ਜਿਆਦਾ) ਬਾਅਦ ਵਿਚ ਹੁੰਦੀ
ਹੈ। ਨਾਲੇ ਪੰਜਾਬ ਦੇ ਖੱਤਰੀ ਲੋਕਾਂ ਦੀ ਸ਼ਕਲੋਂ ਸੂਰਤ ਤੇ ਬੋਲ ਚਾਲ ਆਪ ਮੁਹਾਰੇ ਈਰਾਨ ਨਾਲ
ਘੁੰਡੀ ਹੋਣ ਦੀ ਗਲ ਦਸਦੇ ਹਨ। ਇਹਨਾਂ ਦੇ ਇਕ ਨਹੀ ਹਜ਼ਾਰਾਂ ਬੋਲ ਇਨ੍ਹਾਂ ਦੀ ਜੜ੍ਹ ਈਰਾਨ
ਵਿਚ ਹੋਣ ਦਾ ਇਸ਼ਾਰਾ ਕਰਦੇ ਹਨ। ਅੱਜ ਵਿਦਵਾਨ ਪੁਛ ਸਕਦੇ ਹਨ ਕਿ ਲੜਕੀ ਪੇਕਿਆਂ ਦੇ ਘਰ
ਨੂੰ ਬਾਬਲ ਦਾ ਘਰ ਕਹਿਕੇ ਕਿਓ ਬ੍ਰਿਹਾ ਮਹਿਸੂਸ ਕਰਦੀ ਹੈ । ਬਾਬਲ ਤੇ ਈਰਾਨੀ ਲੋਕ ਬੈਬੀਲੋਨ
ਨੂੰ ਆਖਦੇ ਹਨ।
|