Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਪੁਰਾਤਨ ਬ੍ਰਾਹਮਣ ਪੰਜਾਬ ਨੂੰ
ਪਤਿਤ ਧਰਤੀ ਮੰਨਦੇ ਸਨ

#ਅੱਜ ਤੋਂ ਕੋਈ ਦੋ ਹਜਾਰ ਸਾਲ ਪਹਿਲਾਂ ਬ੍ਰਾਹਮਣ ਲੋਕ ਪੰਜਾਬੀ ਸਮਾਜ ਨੂੰ ਦੂਸ਼ਤ ਸਮਾਜ ਮੰਨਦੇ ਸਨ ਤੇ ਉਨ੍ਹਾਂ ਦਾ ਉਪਦੇਸ਼ ਸੀ ਕਿ ਜਿਥੋ ਤੱਕ ਹੋ ਸਕੇ ਪੰਜਾਬ ਵਿੱਚ ਵਸੇਬਾ ਨਾ ਕੀਤਾ ਜਾਵੇ। ਇਸਦੇ ਸਪਸ਼ਟ ਸਬੂਤ ਪੁਰਾਤਨ ਹਿੰਦੂ ਸ਼ਾਸਤਰਾਂ ਖਾਸ ਕਰਕੇ ਮਹਾਕਾਵਿ ਮਹਾਂਭਾਰਤ ਚੋਂ ਆਮ ਮਿਲਦੇ ਹਨ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਪੰਜਾਬ (1947 ਤੋਂ ਪਹਿਲਾਂ ਵਾਲਾ) ਸ਼ੂਦਰ ਪ੍ਰਧਾਨ ਦੇਸ਼ ਸੀ। ਅਬਾਦੀ ਵਿੱਚ ਸ਼ੂਦਰਾਂ ਦੇ ਉੱਚੇ ਅਨੁਪਾਤ ਕਰਕੇ ਅੱਜ ਵੀ ਪੰਜਾਬ ਭਾਰਤ ਦਾ ਪਹਿਲਾ ਪ੍ਰਾਂਤ ਹੈ। ਕਈਆਂ ਦਾ ਵਿਚਾਰ ਹੈ ਕਿ ਸਰਹੱਦ ਤੇ ਹੋਣ ਕਰਕੇ ਪ੍ਰਦੇਸੀ ਲੋਕਾਂ ਦਾ ਆਉਣ ਜਾਣ ਇਥੇ ਆਮ ਬਣਿਆ ਸੀ, ਕਦੀ ਹੂਨ ਆ ਗਏ ਕਦੀ ਯੂਨਾਨੀ, ਤੁਰਕ, ਪਠਾਣ ਆਦਿ ਤੇ ਇਹ ਪ੍ਰਦੇਸੀ ਲੋਕ ਬ੍ਰਾਹਮਣ ਦੇ ਬਣਾਏ ਕਨੂੰਨ ਦੀ ਪ੍ਰਵਾਹ ਨਹੀਂ ਸਨ ਕਰਦੇ, ਇਸ ਕਰਕੇ ਬ੍ਰਾਹਮਣਾਂ ਨੇ ਪੰਜਾਬ ਵਿਰੋਧੀ ਸਟ੍ਰਿਕਚਰ (ਸ਼ਟਰਚਿਟੁਰੲਸ) ਪਾਸ ਕੀਤੇ।
ਹਿਊਨ ਸਾਂਗ (7ਵੀ ਮੁੱਢਲੀ) ਜਦੋਂ ਪੰਜਾਬ ਦੀ ਪਵਿੱਤਰ ਧਰਤੀ ਥਾਂਣੀ ਲੰਘਿਆ ਤਾਂ ਉਹ ਵੇਖ ਕੇ ਹੈਰਾਨ ਹੋ ਕਿ ਇਕ ਬ੍ਰਾਹਮਣ ਹੱਲ ਵਾਹ ਰਿਹਾ ਹੈ। ਕਿਉਂਕਿ ਕਿਰਤ ਕਰਨਾ ਬ੍ਰਾਹਮਣ ਵਾਸਤੇ ਮਨਾ ਸੀ। ਯਾਦ ਰਹੇ ਉਨਾਂ ਦਿਨਾਂ ਵਿੱਚ ਪੰਜਾਬ ਦੇ ਅਲੱਗ ਅਲੱਗ ਨਾਂ ਸਨ ਪੰਚਨਦ, ਮਦਰ ਦੇਸ਼, ਟੱਕ ਦੇਸ਼, ਵਾਹੀਕ ਦੇਸ਼।
ਪ੍ਰਸਿੱਧ ਮਹਾਕਾਵਿ ਮਹਾਭਾਰਤ (ਦੇਖੋ 8.27.71.66) ਵਿਚ ਪੰਜਾਬ ਵਿਰੋਧੀ ਉਪਦੇਸ਼ ਹਨ। ਮਹਾਂਭਾਰਤ ਅਨੁਸਾਰ ਇਸ ਦੀ ਵਜਾ ਇਹ ਹੈ ਕਿ ਇਥੋਂ ਦੇ ਲੋਕ ਸ਼ਰਾਬ ਪੀਂਦੇ, ਮਾਸ ਖਾਂਦੇ, ਲੱਸਣ ਦਾ ਉਪਯੋਗ ਕਰਦੇ ਸਨ ਤੇ ਨਾਲੇ ਇਥੇ ਜਨਾਨੀਆਂ ਨੂੰ ਕੁਝ ਜ਼ਿਆਦਾ ਹੀ ਅਜ਼ਾਦੀ ਦਿੱਤੀ ਹੋਈ ਹੈ। ਅਖੇ ਇਹ ਲੋਕ ਜਾਤ ਪਾਤ ਦੇ ਅਸੂਲਾਂ ਦੀ ਪ੍ਰਵਾਹ ਨਹੀਂ ਕਰਦੇ ਤੇ ਨਾ ਹੀ ਵਿਆਹ ਸ਼ਾਦੀ ਮੌਕੇ ਦੇ ਅਸੂਲਾਂ ਨੂੰ ਲਾਗੂ ਕਰਦੇ ਹਨ। ਅਖੇ ਇਹ ਚ੍ਰਿਤਰਹੀਣ ਲੋਕ ਹਨ।
ਜਗਤ ਪ੍ਰਸਿੱਧ ਸ਼ਾਸਤਰ ਰਾਜਤਿਰੰਗਨੀ (ਕਲ੍ਹਣ) (ਪੰਨਾ 1531) ਵਿਚ ਵੀ ਕੁਝ ਏਸੇ ਤਰਾਂ ਪੰਜਾਬ ਖਿਲਾਫ ਟਿਪਣੀਆਂ ਹਨ।
ਮੰਨੂ ਸਿਮਤਰੀ (।।-40) ਵਿਚ ਵੀ ਪੰਜਾਬੀਆਂ ਖਿਲਾਫ ਕੁਝ ਅਜਿਹੇ ਹੀ ਵਿਚਾਰ ਦਿਤੇ ਪਏ। ਮੱਤਸੈ ਪੁਰਾਣ (ਲੜੀ-16) ਦੇ ਵੀ ਕੁਝ ਅਜਿਹੇ ਹੀ ਵਿਚਾਰ ਹਨ।
ਅਜਿਹੇ ਕਾਰਨਾਂ ਕਰਕੇ ਹੀ ਕੁਝ ਮੌਜੂਦਾ ਵਿਦਵਾਨ ਲਿਖਾਰੀਆਂ ਨੇ ਪੁਰਾਤਨ ਪੰਜਾਬ ਪ੍ਰਤੀ ਘ੍ਰਿਣਾ ਦਿਖਾਈ ਹੇ। (ਦੇਖੋ ਵੀ ਬੀ ਰਾਓ ਤੇ ਪ੍ਰਕਾਸ਼ ਬੀ ਦੀਆਂ ਪੁਰਾਤਨ ਪੰਜਾਬ ਤੇ ਪੁਸਤਕਾਂ)ਏਸੇ ਵਿਸ਼ੇ ਤੇ ਜੰਮੂ ਯੂਨੀਵਰਸਿਟੀ ਦੇ ਵਿਦਵਾਨ ਪ੍ਰੋਫੈਸਰ ਵਾਈ ਬੀ ਸਿੰਘ ਨੇ ਲੇਖ ਲਿਖੇ ਹਨ।
ਫਿਰ ਇਥੋਂ ਦੇ ਕੁਝ ਘਰਾਣੇ ਧੀ ਦਾ ਪੈਸਾ ਲੈਂਦੇ ਸਨ ਇਸ ਦੀਆਂ ਵੀ ਸਪਸ਼ੱਟ ਉਦਾਹਰਣਾਂ ਮਿਲਦੀਆਂ ਹਨ। ਮਹਾਂਭਾਰਤ ਵਿਚ ਆਉਂਦਾ ਹੈ ਕਿ ਕਿਵੇਂ ਭੀਸ਼ਮ ਪਿਤਾਮਾਂ ਨੇ ਪਿਓ ਨੂੰ ਵਿਆਹੁਣ ਲਈ ਕੁਮਾਰੀ ਮਦਰੀ ਦੀ ਕੀਤੀ ਹੋਈ ਸ਼ਰਤ ਨੂੰ ਪੂਰੀ ਕੀਤੀ ਹੈ। (ਮਦਰੀ ਦਾ ਨਾਂ ਮਦਰਦੇਸ ਤੋਂ ਹੋਣ ਕਰਕੇ ਪੈਂਦਾ ਹੈ)
ਅੰਮ੍ਰਿਤਸਰ ਦੇ ਤਰਨ ਤਾਰਨ ਸੜਕ ਤੇ ਅਸੀਂ ਕਿਸੇ ਵੇਲੇ ਇਕ ਚੌਲ ਮਿਲ ਦੇ ਦੌਰੇ ਤੇ ਗਏ। ਮਿੱਲ ਦੇ ਦਫਤਰ ਦੀ ਕੰਧ ਤੇ ਲੰਮੀ ਚੌੜੀ ਅਰਦਾਸ ਦੇਖਣ ਨੂੰ ਮਿਲੀ। ''ਜੈ ਗੰਗਾ ਮਹਾਂਰਾਣੀ, ਜਮੁਨਾ ਮਹਾਂਮਾਈ, ਸਰਜੂ ਰਾਣੀ . . . . '' ਅੱਜ ਇਹ ਲੇਖ ਲਿਖਦਿਆਂ ਸਾਨੂੰ ਗੱਲ ਯਾਦ ਆਉਦਾ ਹੈ ਕਿ ਕੀ ਵਜ੍ਹਾ ਹੈ ਕਿ ਸਤਲੁਜ, ਬਿਆਸ, ਰਾਵੀ, ਚਨਾਬ ਤੇ ਜਿਹਲਮ ਕਿਓਂ ਪਵਿੱਤਰ ਨਹੀਂ? ਜਦ ਕਿ ਹਿੰਦੁਸਤਾਨ ਦਾ ਹਰ ਦਰਿਆ ਤੇ ਨਾਲਾ ਪਵਿੱਤਰ ਗਿਣਿਆ ਜਾਂਦਾ ਹੈ ਜਿਵੇਂ ਗੰਗਾ, ਜਮੁਨਾ, ਗੋਦਾਵਰੀ, ਸਰਸਵਤੀ, ਨਰਮਦਾ, ਕਿਸ਼ਨਾ, ਕਾਵੇਰੀ, ਬ੍ਰਾਹਮਪੁਤਰਾ ਆਦਿ। ਅੱਜ ਮੈਨੂੰ ਜੁਆਬ ਮਿਲਦਾ ਹੈ ਵਪਾਰੀ ਨੇ ਪ੍ਰੋਹਿਤ ਨੇ ਪੰਜਾਬ ਦੇ ਦਰਿਆਵਾਂ ਦੀ ਸਤੂਤੀ ਕਿਓਂ ਨਾ ਕੀਤੀ।
ਓਧਰ ਦੇਖੋ ਕਸ਼ਮੀਰ ਦੀ ਧਰਤੀ ਤੇ ਪੈਦਾ ਹੋਏ ਕਵੀ ਕਲ੍ਹਣ ਯੂ ਪੀ ਦੇ ਪੰਡਿਤਾਂ ਤੋਂ ਪਿਛੇ ਨਹੀਂ ਉਹ ਲਿਖਦੇ ਹਨ : ''ਪੰਜਾਬ (ਮਦਰ ਦੇਸ) ਦੇ ਲੋਕ ਗੁਣ ਵਿਹੁਣੇ ਹਨ ਜਿਨਾਂ ਨੂੰ ਦਾਨ ਕਰਨ ਦੀ ਆਦਤ ਨਹੀਂ ਹੈ।'' ਫਿਰ ਮਹਾਂਭਾਰਤ ਵਿੱਚ ਪੰਜਾਬੀਆਂ ਦੇ ਖਾਣ ਪੀਣ ਦੇ ਸੁਭਾਅ ਤੇ ਜਿਆਦਾ ਵਿਰੋਧ ਹੈ। (ਦੇਖੋ ਮਹਾਂਭਾਰਤ-ਕਰਨ ਵੱਧ ਪਰਵ)।
ਕਈ ਵਿਦਵਾਨਾਂ ਦਾ ਵੀਚਾਰ ਹੈ ਕਿ ਪੁਰਾਤਨ ਬ੍ਰਾਹਮਣ ਪੰਜਾਬ ਨੂੰ ਇਸ ਕਰਕੇ ਪਤਿਤ ਮੰਨਦੇ ਹਨ ਕਿ ਇਥੋਂ ਦੇ ਵਸਨੀਕਾਂ ਦੀ ਬਹੂਲਤਾ ਸ਼ੂਦਰ ਹੈ। ਅੱਜ ਵੀ ਦੇਖਿਆ ਜਾਵੇ ਤਾਂ ਪੰਜਾਬ ਦੀ ਲਗਪਗ 90 ਫੀਸਦੀ ਅਬਾਦੀ ਸ਼ੂਦਰਾਂ 'ਚ ਹੈ। 2001 ਦ ਮਰਦਮ ਸ਼ੁਮਾਰੀ ਮੁਤਾਬਿਕ ਇਕੱਲੇ ਪੱਟੀ ਦਰਜ ਜਾਤਾਂ ਦੀ ਅਨੁਪਾਤ 32 ਫੀਸਦੀ ਹੈ ਜਦ ਕਿ ਬਹੁਤੀ ਆਬਾਦੀ ਸ਼ਡਿਊਲਡ ਕਾਸਟਾਂ ਵਿਚ ਦਰਜ਼ ਨਹੀਂ ਜਿਵੇਂ : ਝੀਵਰ, ਘੁਮਿਆਰ, ਝੀਂਬੇ, ਲੁਹਾਰ, ਤਰਖਾਣ, ਕੰਬੋਅ, ਲੁਬਾਣੇ, ਸੈਨੀ, ਜੱਟ ਆਦਿ। ਯਾਦ ਰਹੇ ਕਿ ਪੁਰਾਤਨ ਗ੍ਰੰਥਾਂ ਅਨੁਸਾਰ ਜੱਟ ਵੀ ਸ਼ੂਦਰ ਦੀ ਸ਼੍ਰੇਣੀ ਵਿਚ ਹੀ ਗਿਣੇ ਜਾਂਦੇ ਸਨ। ਹਾਂ ਬਾਅਦ ਵਿਚ ਇਨਾਂ ਦਾ ਹੱਥ ਉਪਰ ਹੋ ਜਾਣ ਉਪਰੰਤ ਬ੍ਰਾਹਮਣ ਨੇ ਇਸਨੂੰ ਵੈਸ਼ ਗਿਣਨਾ ਸ਼ੁਰੂ ਕਰ ਦਿਤਾ। ਇਥੋਂ ਦੇ ਕਸ਼ੱਤਰੀ ਕਿਸੇ ਵੀ ਤਰਾਂ ਯੂ ਪੀ, ਰਾਜਸਥਾਨ, ਮੱਧ ਪ੍ਰਦੇਸ਼ ਦੇ ਰਾਜਪੂਤਾਂ ਨਾਲ ਨਹੀਂ ਮਿਲਦਾ।
ਪਹਿਲਾ ਵੇਦ ਯਾਨਿ ਰਿਗ ਵੇਦ ਪੰਜਾਬ 'ਚ ਰਚਿਆ ਜਾਂਦਾ ਹੈ ਉਪਰੰਤ ਬ੍ਰਾਹਮਣਾਂ ਦੀ ਹਿਜਰਤ ਅੱਜ ਦੇ ਯੂ ਪੀ ਇਲਾਕੇ ਵੱਲ ਨੂੰ ਜਿਓਂ ਜਿਓਂ ਹੁੰਦੀ ਜਾਂਦੀ ਹੈ ਤਿਓਂ ਤਿਓਂ ਪੰਜਾਬ ਦੀ ਧਰਤੀ ਪ੍ਰਤੀ ਬ੍ਰਾਹਮਣ ਦਾ ਰਵੱਈਆ ਸਖਤ ਹੋਈ ਜਾਂਦਾ ਹੈ। ਲਗਦੈ ਹੈ ਕਿ ਪੰਜਾਬ ਦਾ ਹੁਕਮਰਾਨ ਬ੍ਰਾਹਮਣ ਨੂੰ ਜਿਆਦਾ ਘਾਹ ਨਹੀਂ ਪਾਉਂਦਾ। ਫਿਰ ਕੁਸ਼ਾਨਾਂ ਤੇ ਹੂਨਾਂ ਦੇ ਹਮਲਿਆਂ ਉਪਰੰਤ ਤਾਂ ਬ੍ਰਾਹਮਣ ਦਾ ਰਵੱਈਆ ਹੋਰ ਵੀ ਸਖਤ ਹੋ ਜਾਂਦਾ ਹੈ। ਦੇਖੋ ਸਿਮਰਤੀਆਂ ਜਾਂ ਪੁਰਾਣ ਖਾਸ ਕਰਕੇ ਮੰਨੂ ਸਿਮਰਤੀ ਜਿਸ ਵਿਚ ਦਰਜ਼ ਹੈ ਕਿ :-
''ਜਗਤ ਵਿਚ ਜਿਤਨਾ ਧਨ ਹੈ, ਸਭ ਬ੍ਰਾਹਮਣ ਦਾ ਹੈ।ਬ੍ਰਾਹਮਣ ਜੋ ਦੂਸਰੇ ਦਾ ਅੰਨ ਖਾਂਦਾ ਹੈ, ਕਪੜਾ ਪਹਿਣਦਾ ਹੈ, ਜਾਂ ਕਿਸੇ ਦੀਆਂ ਚੀਜ਼ਾਂ ਹੋਰਨਾਂ ਨੂੰ ਦੇ ਦੇਂਦਾ ਹੈ, ਇਸ ਤੋਂ ਏਹ ਨਾ ਸਮਝੋ ਕਿ ਬ੍ਰਾਹਮਣ ਕਿਸੇ ਦੀ ਵਸਤੂ ਵਰਤਦਾ ਹੈ। ਨਹੀਂ, ਏਹ ਜੋ ਕੁਝ ਸੰਸਾਰ ਵਿਚ ਹੈ, ਸਭ ਬ੍ਰਾਹਮਣ ਦਾ ਹੀ ਹੈ।'' (ਮੰਨੂ ਸਿਮ੍ਰਤੀ ਅ: 1, ਸ: 100-101)
''ਜੇ ਰਾਜੇ ਨੂੰ ਦੱਬਿਆ ਹੋਇਆ ਖਜ਼ਾਨਾ ਮਿਲ ਜਾਵੇ, ਤਾਂ ਉਸ ਵਿਚੋਂ ਅੱਧਾ ਆਪ ਰੱਖੇ ਔਰ ਅੱਧਾ ਬ੍ਰਾਹਮਣ ਨੂੰ ਦੇ ਦੇਵੇ।'' (ਮਨੂ ਅ: 6 ਸ਼: 38)
''ਮੂਰਖ ਹੋਵੇ ਭਾਵੇਂ ਪੜ੍ਹਿਆ ਹੋਵੇ, ਬ੍ਰਾਹਮਣ ਵੱਡਾ ਦੇਵਤਾ ਹੈ, ਜਿਸ ਤਰ੍ਹਾਂ ਮੰਤ੍ਰਾਂ ਨਾਲ ਸੰਸਕਾਰ ਕੀਤਾ ਹੋਯਾ, ਚਾਹੇ ਬਿਨਾਂ ਮੰਤ੍ਰਾਂ ਹੀ ਅਗਨੀ ਦੇਵਤਾ ਹੈ।'' (ਮਨੂ ਅ: 9 ਸ਼: 347)
'' ਬ੍ਰਾਹਮਣ ਜੇ ਚੋਰੀ ਕਰੇ ਤਾਂ ਰਾਜਾ ਉਸ ਨੂੰ ਸਜ਼ਾ ਨਾ ਦੇਵੇ, ਕਯੋਂ ਕਿ ਰਾਜੇ ਦੀ ਹੀ ਨਾਲਾਯਕੀ ਕਰਕੇ ਬ੍ਰਾਹਮਣ ਭੁੱਖਾ ਹੋ ਕੇ ਚੋਰੀ ਕਰਦਾ ਹੈ ( ਮਨੂ ਅ:77 ਸ਼: 22)
''ਬ੍ਰਾਹਮਣ ਬਦਚਲਨ ਭੀ ਪੂਜਣ-ਯੋਗ ਹੈ, ਸ਼ੂਦ੍ਰ ਜਿਤੇਂਦ੍ਰੀ ਭੀ ਪੂਜਣ-ਲਾਇਕ ਨਹੀਂ, ਕੌਣ ਖੱਟਰ ਗਊ ਨੂੰ ਛੱਡ ਕੇ ਸੁਸ਼ੀਲ ਗਧੀ ਨੂੰ ਚੋਂਦਾ ਹੈ?'' (ਪਰਾਸਰ ਸੰਹਿਤਾ ਅ: 6)
ਬ੍ਰਾਹਮਣ ਵੇਦ ਵਿਰੁੱਧ ਕਰਮ ਕਰਨ ਕਰਕੇ ਭੀ ਦੋਸ਼ੀ ਨਹੀਂ ਹੁੰਦਾ, ਜਿਸ ਤਰ੍ਹਾਂ ਅਗਨੀ ਸਭ ਪਦਾਰਥਾਂ ਨੂੰ ਭਸਮ ਕਰਦੀ ਹੋਈ ਔਰ ਇਸਤ੍ਰੀ ਯਾਰ ਨਾਲ ਭੋਗ ਕਰ ਕੇ ਭੀ ਦੂਸ਼ਿਤ ਨਹੀਂ ਹੁੰਦੀ।'' (ਬ੍ਰਿਹਤ ਪਰਸਰ ਸੰਹਿਤਾ ਅ: 2, ਔਰ ਦੇਖੋ ਅਤ੍ਰਿ ਸੰਹਿਤਾ)
ਹੁਣ ਬ੍ਰਾਹਮਣ ਦੇ ਮੁਕਾਬਲੇ ਵਿਚ ਸ਼ੂਦ੍ਰ ਦੀ ਦੁਰਦਸ਼ਾ ਦੇਖੋ :
''ਸ਼ੂਦਰ ਦੇ ਰਾਜ ਵਿਚ ਨਹੀਂ ਵੱਸਣਾ ਚਾਹੀਏ।'' (ਮਨੂ ਅ: 4 ਸ਼: 62)
''ਸ਼ੂਦਰ ਨੂੰ ਮਤ ਨਾ ਦੇਵੇ, ਹੋਮ ਤੋਂ ਬਚਿਆ ਹੋਇਆ ਅੰਨ ਨਾ ਦੇਵੇ, ਔਰ ਸ਼ੂਦਰ ਨੂੰ ਧਰਮ ਦਾ ਉਪਦੇਸ਼ ਨਾ ਕਰੇ।'' (ਮਨੂ ਅ: 4 ਸ਼: 80)
''ਪੈਰਾਂ ਤੋਂ ਜੰਮਿਆਂ ਹੋਇਆ ਸ਼ੂਦਰ ਜੇ ਬ੍ਰਾਹਮਣ, ਛਤ੍ਰੀ, ਵੈਸ਼ ਨੂੰ ਕਠੋਰ ਬਾਣੀ ਬੋਲੇ ਤਾਂ ਰਾਜਾ ਉਸ ਦੀ ਜੀਭ ਕਟਵਾ ਦੇਵੇ।'' (ਮਨੂ ਅ: 8 ਸ਼: 270)
''ਜੇ ਸ਼ੂਦਰ ਦਿਵਜਾਤੀਆਂ ਨੂੰ ਨਾਉਂ ਲੈ ਕੇ ਸਖਤੀ ਨਾਲ ਬੁਲਾਵੇ, ਤਾਂ ਉਸ ਦੇ ਮੂੰਹ ਵਿਚ ਦਸ ਉਂਗਲ ਲੰਮਾ ਲੋਹੇ ਦਾ ਕਿੱਲਾ ਅੱਗ ਵਰਗਾ ਲਾਲ ਕਰਕੇ ਠੋਕ ਦੇਵੇ। ਜੋ ਸ਼ੂਦਰ ਅਭਿਮਾਨ ਕਰ ਕੇ ਬ੍ਰਾਹਮਣ ਨੂੰ ਧਰਮ ਦਾ ਉਪਦੇਸ਼ ਕਰੇ, ਤਾਂ ਰਾਜਾ ਉਸ ਦੇ ਮੂੰਹ ਔਰ ਕੰਨਾਂ ਵਿਚ ਤੱਤਾ ਤੇਲ ਪਵਾ ਦੇਵੇ।'' (ਮਨੂ ਅ: 8 ਸ਼: 271-72)
''ਸ਼ੂਦਰ ਆਪਣੇ ਜਿਸ ਜਿਸ ਅੰਗ ਨਾਲ ਦਿਵਜਾਤੀਆਂ ਨੂੰ ਤਾੜਨਾ ਕਰੇ, ਉਸ ਦਾ ਓਹੀ ਓਹੀ ਅੰਗ ਕਟਵਾ ਦੇਣਾ ਚਾਹੀਏ।'' (ਮਨੂ ਅ: 8 ਸ਼: 79)
''ਸਾਮਰਥ ਹੋ ਕੇ ਭੀ ਸ਼ੂਦਰ ਧਨ ਜਮ੍ਹਾਂ ਨਾ ਕਰੇ, ਕਿਉਂਕਿ ਸ਼ੂਦਰ ਧਨੀ ਹੋ ਕੇ ਬ੍ਰਾਹਮਣਾਂ ਨੂੰ ਦੁੱਖ ਦੇਣ ਲੱਗ ਜਾਂਦਾ ਹੈ।'' (ਮਨੂ ਅ: 30 ਸ਼: 229)
''ਸ਼ੂਦਰ ਦਾ ਅੰਨ ਲਹੂ ਦੇ ਬਰਾਬਰ ਹੈ, ਔਰ ਜੇ ਸ਼ੂਦਰ ਦਾ ਅੰਨ ਪੇਟ ਵਿਚ ਹੁੰਦਿਆਂ ਭੋਗ ਕਰੇ ਤਾਂ ਜੋ ਔਲਾਦ ਪੈਦਾ ਹੋਊ ਉਹ ਸ਼ੂਦਰ ਹੀ ਸਮਝੀ ਜਾਊ।'' (ਲਘੂ ਅਤ੍ਰਿ ਸੰਹਿਤਾ ਅ:5)
''ਜੋ ਸ਼ੂਦਰ ਜਪ ਹੋਮ ਕਰੇ, ਰਾਜਾ ਉਸ ਨੂੰ ਮਰਵਾ ਦੇਵੇ।'' (ਅਤ੍ਰਿ ਸੰਹਿਤਾ)
ਏਸੇ ਤਾਲੀਮ ਦਾ ਅਸਰ ਸ਼੍ਰੀ ਰਾਮ ਚੰਦਰ ਦੇ ਚਿੱਤ ਪਰ ਐਸਾ ਹੋਇਆ ਕਿ ਇਕ ਤਪ ਕਰਦੇ ਹੋਏ ਸ਼ੂਦਰ ਨੂੰ ਮਾਰ ਦਿੱਤਾ, ਜਿਸ ਦਾ ਪ੍ਰਸੰਗ ਇਸ ਤਰ੍ਹਾਂ ਹੈ :
ਇਕ ਬ੍ਰਾਹਮਣ ਦਾ ਮੁੰਡਾ ਏਸ ਵਾਸਤੇ ਮਰ ਗਿਆ ਕਿ ਸ਼ੂਦਰ ਬਣ ਵਿੱਚ ਤਪ ਕਰ ਰਹਿਆ ਸੀ, ਰਾਮ ਚੰਦਰ ਜੀ ਨੇ ਬਣ ਵਿਚ ਪਹੁੰਚ ਕੇ ਉਸ ਤਪੀਏ ਸ਼ੂਦਰ ਨੂੰ ਪੁਛਿਆ, ''ਤੂੰ ਕੌਣ ਹੈਂ?'' ਉਸ ਨੇ ਆਖਿਆ, ''ਹੇ ਰਾਮ ! ਮੈਂ ਸ਼ੰਬੂਕ ਨਾਮਕ ਸ਼ੂਦਰ ਹਾਂ ਔਰ ਸੁਰਗ ਦੀ ਇੱਛਾ ਕਰ ਕੇ ਤਪ ਕਰ ਰਹਿਆ ਹਾਂ।'' ਇਤਨੀ ਸੁਣਦੇ ਹੀ ਰਾਮ ਚੰਦਰ ਜੀ ਨੇ ਮਿਆਨੋਂ ਤਲਵਾਰ ਧੂਹ ਕੇ ਸ਼ੰਬੂਕ ਦਾ ਸਿਰ ਵੱਢ ਸੁੱਟਿਆ, ਇਸ ਪਰ ਅਕਾਸ਼ ਵਿਚ ਸਾਰੇ ਦੇਵਤੇ ਆ ਜਮ੍ਹਾਂ ਹੋਏ ਔਰ ਰਾਮ ਚੰਦਰ ਜੀ ਪਰ ਫੁੱਲ ਬਰਸਾ ਕੇ ਕਹਿਣ ਲੱਗੇ, ''ਹੇ ਰਾਮ ! ਤੂੰ ਧੰਨ ਹੈਂ, ਤੂੰ ਧੰਨ ਹੈਂ, ਤੈਂ ਇਹ ਦੇਵਤਿਆਂ ਦਾ ਭਾਰੀ ਕੰਮ ਕੀਤਾ ਹੈ ਔਰ ਵੱਡਾ ਪੁੰਨ ਖੱਟਿਆ ਹੈ ਕਿ ਸੁਰਗ ਵਿਚ ਆਉਣ ਦੀ ਇੱਛਾ ਵਾਲੇ ਸ਼ੂਦਰ ਨੂੰ ਵੱਢਿਆ ਹੈ, ਹੁਣ ਜੋ ਤੇਰੀ ਇੱਛਾ ਹੈ ਸਾਥੋਂ ਵਰ ਮੰਗ।''
ਰਾਮ ਚੰਦਰ ਜੀ ਨੇ ਆਖਿਆ, ''ਹੇ ਦੇਵਤਿਓ ! ਜੇ ਤੁਸੀਂ ਪ੍ਰਸੰਨ ਹੋ ਤਾਂ ਏਹ ਵਰ ਦਿਓ ਕਿ ਬ੍ਰਾਹਮਣ ਦਾ ਮੁੰਡਾ ਜੀ ਉਠੇ।'' ਦੇਵਤਿਆਂ ਨੇ ਕਹਿਆ, ''ਹੇ ਰਾਮ ! ਓਹ ਤਾਂ ਉਦੋਂ ਹੀ ਜਿਊਂਦਾ ਹੋ ਗਿਆ ਹੈ, ਜਦੋਂ ਤੁਸੀਂ ਸ਼ੂਦਰ ਦਾ ਸਿਰ ਵੱਢਿਆ ਹੈ।'' (ਬਾਲਮੀਕਿ ਰਾਮਾਇਣ ਉੱਤਰ ਕਾਂਡ ਅ: 16)
''ਜੇ ਸ਼ੂਦਰ ਪੰਚ ਗਵਯ ਪੀਵੇ ਤਾਂ ਨਰਕ ਨੂੰ ਚਲਿਆ ਜਾਂਦਾ ਹੈ।'' (ਵਿਸ਼ਨੂੰ ਸਿਮਰਤੀ ਅ:54)
''ਸ਼ੂਦਰ ਦਾ ਅੰਨ ਖਾ ਕੇ ਬ੍ਰਾਹਮਣ ਸੱਤ ਜਨਮ ਕੁੱਤਾ ਹੁੰਦਾ ਹੈ, ਨੌਂ ਜਨਮ ਸੂਰ ਬਣਦਾ ਹੈ, ਅੱਠ ਜਨਮ ਗਿਰਝ ਹੁੰਦਾ ਹੈ।'' (ਬ੍ਰਿਧ ਅਤ੍ਰਿ ਸੰਹਿਤਾ ਅ: 5)
''ਜੇ ਸ਼ੂਦਰ ਦਾ ਅੰਨ ਪੇਟ ਵਿਚ ਹੋਵੇ ਔਰ ਉਸ ਵੇਲੇ ਬ੍ਰਾਹਮਣ ਮਰ ਜਾਵੇ, ਤਾਂ ਪਿੰਡ ਦਾ ਸੂਰ ਜਾਂ ਕੁੱਤਾ ਬਣਦਾ ਹੈ।'' (ਆਪਸਤੰਬ ਸਿਮਰਤੀ ਅ: 8)
''ਕਪਿਲਾ ਗਊ ਦਾ ਦੁੱਧ ਪੀਣ ਕਰਕੇ ਔਰ ਵੇਦ ਦਾ ਅੱਖਰ ਵਿਚਾਰਣ ਸ਼ੂਦਰ ਨੂੰ ਜਰੂਰ ਨਰਕ ਹੁੰਦਾ ਹੈ।'' (ਪਰਾਸਰ ਸੰਹਿਤਾ ਅ: 2)
''ਸ਼ੂਦਰ ਨੂੰ ਅਕਲ ਨਾ ਸਿਖਾਵੇ, ਧਰਮ ਦਾ ਉਪਦੇਸ਼ ਨਾ ਕਰੇ, ਔਰ ਬ੍ਰਤ ਆਦਿਕ ਨਾ ਦੱਸੇ। ਜੋ ਸ਼ੂਦਰ ਨੂੰ ਇਹ ਗੱਲਾਂ ਸਿਖਾਉਂਦਾ ਹੈ, ਉਹ ਸ਼ੂਦਰ ਸਮੇਤ ਅਨ੍ਹੇਰ ਘੁੱਪ ਨਰਕ ਵਿਚ ਜਾ ਪੈਂਦਾ ਹੈ।'' (ਵਸਿਸ਼ਟ ਸੰਹਿਤਾ ਅ: 18)
''ਸ਼ੂਦਰ ਨੂੰ ਖਾਣ ਲਈ ਅੰਨ ਭਾਂਡੇ ਵਿਚ ਨਹੀਂ ਕਿੰਤੂ ਜ਼ਮੀਨ ਪਰ ਦੇਣਾ ਚਾਹੀਯੇ ਕਿਯੋਕਿ ਸ਼ੂਦਰ ਅਤੇ ਕੁੱਤਾ ਦੋਵੇਂ ਸਮਾਨ ਹੈਨ।'' (ਆਪਸਤੰਬ ਸਿਮਰਤੀ ਅ: 9 ਸ਼: 34)
ਫਿਰ ਦੇਖੋ ਅੱਗੇ ਮਨੂ ਸਮਿਰਤੀ (8/22) ਨੇ ਭਵਿੱਖ ਬਾਣੀ ਕਰ ਦਿਤੀ ਕਿ ਪੰਜਾਬ ਤਬਾਹ ਹੋ ਜਾਵੇਗਾ ਤੇ ਕਿਹਾ
''ਜਿਸ ਰਾਜ ਵਿਚ ਬ੍ਰਾਹਮਣ ਨਿਵਾਸ ਨਹੀਂ ਕਰਦੇ ਉਹ ਅਲੱਗ ਅਲੱਗ ਮੁਸ਼ਕਲਾਂ ਥਾਂਈ ਲੰਘਣ ਪਿਛੋਂ ਨਸ਼ਟ ਹੋ ਜਾਣਗੇ।''
ਜੇ ਕਿਤੇ ਬ੍ਰਾਹਮਣ ਗਲਤ ਸਾਬਤ ਹੋ ਜਾਵੇ ਤਾਂ ਰਾਜਾ ਫਿਰ ਵੀ ਬ੍ਰਾਹਮਣ ਤੇ ਭਰੋਸਾ ਰੱਖੇ ਕਿਉਂਕਿ
''ਮੁਸ਼ਕਲ ਦੌਰ ਸਮੇਂ ਵੀ ਰਾਜਾ ਬ੍ਰਾਹਮਣ ਤੇ ਭਰੋਸਾ ਰੱਖੇ ਕਿਉਂਕਿ ਬ੍ਰਾਹਮਣ ਦੇ ਸਰਾਫ ਨਾਲ ਹੀ ਸੈਨਾ ਅਤੇ ਗੱਡੀਆਂ ਤਬਾਹ ਹੋ ਸਕਦੀਆਂ ਹਨ। (ਮਨੂ ਸਮਿਰਤੀ 313)
ਓਧਰ ਸੁਆਮੀ ਦਿਆ ਨੰਦ ਜੀ ਫਰਮਾਉਦੇ ਹਨ (ਦੇਖੋ ਸਤਿਆਰਥ ਪ੍ਰਕਾਸ਼):-
· ਸ਼ੂਦਰ ਨੂੰ ਜਨੇਊ ਪਹਿਨਣ ਦੀ ਆਗਿਆ ਨਹੀਂ।
· ਸ਼ੂਦਰ ਨੂੰ ਵੇਦ ਹਰਗਿਜ ਨਾ ਪੜ੍ਹਨ ਦਿਤਾ ਜਾਵੇ।
· ਭੰਗੀ ਨੂੰ ਆਪਣੇ ਤੋਂ ਦੂਰ ਹੀ ਰੱਖੋ।
· ਹੋਰ ਤੇ ਹੋਰ ਸ਼ੂਦਰ ਦੇ ਘਰ ਦੀ ਅੱਗ ਵੀ ਪਤਿਤ ਹੁੰਦੀ ਹੈ।
ਖੈਰ ਸਾ ਨੂੰ  ਆਪਣੇ ਪੰਜਾਬ ਤੇ ਗੌਰਵ ਹੈ ਜਿਹੜਾ ਇਨਸਾਨ ਦੀਆਂ ਵੰਡੀਆਂ ਨਹੀ ਮੰਨਦਾ। Ð