|
ਅੱਜ ਮੀਡੀਆ ਸਰਕਾਰ, ਪਾਰਟੀਆਂ
ਜਾਂ ਵਪਾਰੀਆਂ ਦੇ ਅਸਰ ਜਾਂ ਦਬਾਅ ਹੇਠ ਚਲ ਰਿਹਾ ਹੈ। ਜਰਾ ਸੋਚੋ ਪੰਜਾਬੀ ਪਤ੍ਰਕਾਰੀ ਦੀ ਕੀ
ਦਸ਼ਾ ਹੋਈ ਪਈ ਏ! ਟੀ.ਵੀ ਤੇ ਚੈਨਲ ਜੋ ਸ਼ੁਰੂ ਹੋਏ ਹਨ ਕੀ ਉਹ ਪੰਜਾਬੀ ਸਭਿਆਚਾਰ ਹੈ? ਜੇ ਜ਼ਰਾ
ਵੀ ਤੁਹਾਡੇ ਮਨ 'ਚ ਪੰਜਾਬੀ ਸਭਿਆਚਾਰ ਵਾਸਤੇ ਦਰਦ ਹੈ ਤਾਂ ਸੋਚੋ ਕਿ ਅਜਿਹਾ ਕਿਓ ਹੋ ਰਿਹਾ
ਹੈ?ਕੀ ਕਦੀ ਆਪਾਂ ਸੋਚਿਐ ਕਿ ਪੰਜਾਬੀ ਬੋਲੀ
ਨੂੰ ਪੰਜਾਬ ਵਿਚ ਓਹੋ ਦਰਜਾ ਹਾਸਲ ਹੈ ਜਿਹੜਾ
ਬੰਗਾਲ 'ਚ ਬੰਗਾਲੀ
ਨੂੰ ਤੇ ਮਹਾਰਾਸ਼ਟਰ 'ਚ ਮਰਾਠੀ ਨੂੰ ? ਉਦਾਹਰਣ ਦੇ ਤੌਰ ਤੇ ਕੇਂਦਰੀ
ਗ੍ਰਿਹ ਵਜਾਰਤ ਦੀ ਸਰਕਾਰੀ ਦਫਤਰਾਂ, ਬੈਂਕਾਂ ਤੇ ਕੇਂਦਰੀ ਇਕਾਈਆਂ
ਨੂੰ ਹਦਾਇਤ ਹੈ ਕਿ ਜੋ ਵੀ
ਲੋਕਾਂ ਵਿਚ ਪ੍ਰਚਾਰ ਕਰਨਾ ਹੈ, ਸਮੱਗਰੀ ਛਪਾਉਣੀ ਹੈ, ਉਸ ਵਿਚ ਪਹਿਲਾ ਸਥਾਨ ਸੂਬੇ ਦੀ ਬੋਲੀ
ਨੂੰ ਦਿਤਾ ਜਾਵੇ ਦੂਸਰਾ ਹਿੰਦੀ ਨੂੰ ਤੇ ਤਸਿਰਾ ਅੰਗਰੇਜੀ
ਨੂੰ । ਤੇ ਹੁਣ ਜਰਾ ਧਿਆਨ ਮਾਰੋ
ਕਿ ਪੰਜਾਬ ਵਿਚ ਕੇਂਦਰੀ ਪ੍ਰਚਾਰ ਦਾ ਕੀ ਰੁਝਾਨ ਹੈ। ਰਾਜਨੀਤਕ ਪਾਰਟੀਆਂ ਅਖਬਾਰਾਂ ਇਹ ਗੱਲਾਂ
ਲਿਖ ਲਿਖ ਥੱਕ ਗਏ ਲਗਦੇ ਹਨ ਪਰਾ ਸਬੰਧਤ ਹੁਕਮਰਾਨਾਂ ਤੇ ਕੋਈ ਅਸਰ ਨਹੀ। ਪਰ ਕੁਝ ਗੱਲਾਂ
ਤਾਂ ਸਾਡੇ ਵੱਸ ਵਿਚ ਹਨ ਅਸੀ ਆਪ ਤਾਂ ਪੰਜਾਬੀ
ਨੂੰ ਆਪਣੇ ਘਰ ਵਿਚ ਉਸਦਾ ਬਣਦਾ ਦਰਜਾ ਦੇ ਸਕਦੇ
ਹਾਂ। ਘੱਟੋ ਘੱਟ ਆਪਾਂ ਤਾਂ ਆਪਣੇ ਘਰ ਵਿਚ ਪੰਜਾਬੀ ਦੀਆਂ ਪ੍ਰਕਾਸ਼ਨਾਵਾਂ
ਨੂੰ ਸਥਾਨ ਦਈਏ।
ਸੋ ਹੁਣ ਤੋਂ ਹੀ ਘਰ 'ਚ ਹਿੰਦੀ /ਅੰਗਰੇਜੀ ਅਖਬਾਰਾਂ ਦੇ ਨਾਲ ਨਾਲ ਪੰਜਾਬੀ ਅਖਬਾਰ ਵੀ
ਮੰਗਵਾਉਣੀ ਸ਼ੁਰੂ ਕਰੋ। ਜੇਕਰ ਸਿਰਫ ਇਕ ਹੀ ਅਖਬਾਰ ਘਰ ਆਉਦਾ ਹੈ ਤਾਂ ਕੋਸ਼ਿਸ਼ ਕਰੋ ਕਿ ਇਹ
ਪੰਜਾਬੀ ਦਾ ਹੋਵੇ। ਆਪਣੀ ਮਾਂ ਬੋਲੀ 'ਚ ਪਤ੍ਰਕਾਰੀ ਨੂੰ ਖੜਾ ਕਰੋ। ਤੁਹਾਨੂੰ ਦੁਖ ਨਾਲ ਦਸ
ਰਹੇ ਹਾਂ ਕਿ ਅਜ ਪੰਜਾਬੀ ਅਖਬਾਰਾਂ ਦੀ ਛਪਣ ਗਿਣਤੀ ਕੁਲ ਮਿਲਾ ਕੇ ਪੰਜ ਲੱਖ ਵੀ ਨਹੀ
ਪਹੁੰਚਦੀ। ਸਰਕਾਰਾਂ ਦੀ ਵਿਰੋਧੀ ਨੀਤੀ ਤੇ ਪੰਜਾਬੀਆਂ ਦੀ ਪੜਨ ਲਿਖਣ ਵਾਲ ਲਾਪਰਵਾਹੀ ਦੀ
ਨੀਤ ਕਰਕੇ ਅੱਜ ਰੋਜ ਰਸਾਲੇ ਸ਼ੁਰੂ ੍ਦੇ ਤੇ ਫਿਰ ਬੰਦ ਹੋ ਜਾਂਦੇ ਹਨ। ਕੁਝ ਵੀਰ ਜਾਣਦੇ ਹਨ
ਕਿ ਕਿੰਨੀ ਜਦੋ ਜਹਿਦ ਕਰਕੇ ਰਸਾਲੇ /ਅਖਬਾਰਾਂ ਕੱਢੀਆਂ ਜਾਂਦੀਆਂ ਹਨ। ਜਦੋਂ ਪਾਠਕ ਸਾਥ ਨਾਂ
ਦੇਣ ਤਦ ਹੀ ਇੰਨਾਂ ਦੀ ਨੀਤੀ ਵਿਕਾਊ ਹੋ ਜਾਂਦੀ ਹੈ। ਸੋ ਜਰੂਰਤ ਹੈ ਕਿ ਪੜਿਆ ਲਿਖਿਆ ਪੰਜਾਬੀ
ਆਪਣੀ ਜਿੰਮੇਵਾਰੀ ਸਮਝੇ। ਅੱਜ ਜਿਸ ਕੌਮ ਕੌਲ ਮੀਡੀਆ ਜਾਂ ਪ੍ਰਾਪੇਗੰਡੇ ਦੀ ਘਾਟ ਹੈ ਉਹ ਅੱਜ
ਵੀ ਗਰਕੀ ਤੇ ਕਲ ਵੀ ਗਰਕੀ।
ਸੰਨ 1997 ਤੋਂ ਚਲ ਰਹੇ ਰਸਾਲਾ ਪੰਜਾਬ ਮੋਨੀਟਰ ਦੀ ਵੀ ਤੁਸੀ ਮਦਦ ਕਰ ਸਕਦੇ ਹੋ। ਇਸ 'ਚ
ਭਾਵੇ ਸੌ ਖਾਮੀਆਂ ਹੋਣਗੀਆਂ ਪਰ ਇਸਦੀ ਸੋਚ ਵਿਕਾਊ ਨਹੀ ਹੈ। ਇਹ ਕਿਸੇ ਕਮਾਈ ਖਾਤਰ ਸ਼ੁਰੂ ਨਹੀ
ਕੀਤਾ ਗਿਆ ਇਸ ਨਾਲ ਪੰਜਾਬੀਆਂ ਦਾ ਮਿਸ਼ਨ ਜੁੜਿਆ ਪਿਐ, ਤੇ ਉਹ ਹੈ: Ï ਮਹਾਨ ਪੰਜਾਬੀਆਂ ਨੂੰ
ਉਨਾਂ ਦੀਆਂ ਜੜ੍ਹਾਂ ਨਾਲ ਜੋੜਨ ਦਾ, ਤਾਂ ਕਿ ਪੰਜਾਬੀਅਤ ਦੀ ਪੁਰਾਣੀ ਮਹਿਕ ਸੁਰਜੀਤ ਹੋ ਸਕੇ,
Ï ਤੇ ਸ਼ੈਤਾਨ ਦਹਿਸਰ ਦਾ ਚਿਹਰਾ ਨੰਗਾ ਕਰਨ ਦਾ, ਜਿੰਨੇ ਇ੍ਹਨਾਂ 'ਚ ਵੰਡੀਆਂ ਪਾਈ ਰਖਣ ਦੇ
ਮਨਸੂਬੇ ਬਧੇ, Ï ਪੰਜਾਬੀਆਂ ਨੂੰ ਵਰਤਮਾਨ ਦੇ ਹਨੇਰੇ ਦਾ ਅਹਿਸਾਸ ਕਰਾਉਣਾ ਤੇ ਤੋਰਨਾਂ ਰੋਸ਼ਨ
ਭਵਿਖ ਵਲ, ਜਿਥੇ ਬੰਧਨ ਨਾਂ ਹੋਣ, ਜ਼ਜ਼ੀਰਾਂ ਨਾਂ ਹੋਣ। ਤੇ ਇਹ ਸਭ ਕਰਨਾਂ ਸਚ ਦੇ ਸਹਾਰੇ
ਪ੍ਰੇਮ ਤੇ ਸਦਭਾਵਨਾ ਦੇ ਹਥਿਆਰ ਨਾਲ।
ਪਾਠਕ ਇਸ ਨਿਰਪੱਖ ਪਤ੍ਰਕਾਰੀ ਨੂੰ ਮਜਬੂਤ ਕਰਨ
ਪੰਜਾਬ ਮੋਨੀਟਰ ਕਿਸੇ ਤਰਾਂ ਆਪ ਤਕ ਪਹੁੰਚਿਆਂ। ਜੇ ਤੁਹਾਨੂੰ ਇਕ ਵੀ ਲੇਖ ਚੰਗਾ ਜਾਂ
ਜਾਣਕਾਰੀ ਭਰਪੂਰ ਲਗਿਆ, ਤਾਂ ਕਿਰਪਾ ਕਰਕੇ ਆਪਣਾ ਫਰਜ ਤੁਸੀ ਵੀ ਨਿਭਾਓ ਤੇ ਕਮ ਸੇ ਕਮ ਰਸਾਲੇ
ਦੀ ਕੀਮਤ ਹੀ ਸਾਡੇ ਤਕ ਪਹੁੰਚਾ ਦਿਓ। ਜੇਕਰ ਸਮਝੋ ਕਿ ਇਸ ਦਾ
ਤੁਹਾ ਨੂੰ ਕੋਈ ਫਾਇਦਾ ਨਹੀ।ਤਾਂ
ਕਿਰਪਾ ਕਰਕੇ ਇਕ ਖਤ ਸਾਨੂੰ ਭੇਜ ਕੇ ਅਗਲੀ ਸਪਲਾਈ ਬੰਦ ਕਰਵਾ ਦਿਓ ਤਾਂ ਕਿ ਕਿਸੇ ਹੋਰ ਦੇ
ਕੰਮ ਆ ਸਕੇ। ਸੋ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਨਾਲ ਦਰਦ ਰਖਣ ਵਾਲੇ ਵੀਰ ਤੇ ਭੈਣਾਂ
ਪੰਜਾਬ ਮੋਨੀਟਰ ਨੂੰ ਕਾਮਯਾਬ ਕਰਨ ਤਾਂ ਕਿ ਨਿਰਪੱਖ ਪਤ੍ਰਕਾਰੀ ਜਿੰਦਾ ਰਹੇ।ਪੈਸੇ ਮਨੀਆਰਡਰ
ਜਾਂ ਡਰਾਫਟ ਰਾਂਹੀ ਭਾਈ ਨੰਦਲਾਲ ਫਾਊਂਡੇਸ਼ਨ ਅੰਮ੍ਰਿਤਸਰ ਦੇ ਨਾਂ ਭੇਜੋ।
ਬਾਕੀ ਤੁਸੀ ਇਕ ਸੌ ਰੁਪਿਆ ਭੇਜ ਕੇ ਪੰਜਾਬ ਮੋਨੀਟਰ ਦੇ ਗਾਹਕ (Subscriber)
ਵੀ ਬਣ ਸਕਦੇ ਹੋ। ਚੰਦਿਆਂ ਦਾ ਵੇਰਵਾ ਸਫਾ ਤਿੰਨ ਤੇ ਹੈ।
---ਸੰਪਾਦਕ

ਪੰਜਾਬ ਮੋਨੀਟਰ
ਦੇਸ-ਬਦੇਸ ਦੇ ਪੰਜਾਬੀਆਂ
ਦਾ ਤਿਮਾਹੀ ਰਸਾਲਾ
ਭਾਈ ਨੰਦ ਲਾਲ ਫਾਊਂਡੇਸ਼ਨ
60, ਡਾਇਮੰਡ ਐਵਨਿਊ, ਮਜੀਠਾ ਰੋਡ,
ਅੰਮ੍ਰਿਤਸਰ Tel:0183-2421915
E mail punjabmonitor@hotmail.com
www.punjabmonitor.com
www.kartarpur.com |