Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਕਾਸਾਬਿਅੰਕਾ ਜਗਤ ਜੋਧਾ ਬਣਿਆ
ਜੋਰਾਵਰ ਫਤਿਹ ਸਿੰਘ ਸਿੱਖੀ ਦੀਵਾਰਾਂ 'ਚ ਹੀ ਬੰਦ ਰਹਿ ਗਏ।
ਅਕ੍ਰਿਤਘਣ ਲੀਡਰਾਂ ਕਰਕੇ

The boy stood on the burning deck

#ਸਾਲ 1790 ਈ., ਇੰਗਲੈਂਡ-ਫਰਾਂਸ ਦਾ ਦਰਿਆ ਨੀਲ ਯੁੱਧ ਦਾ ਖੇਤਰ। ਜਦੋਂ ਜਹਾਜ ਦੁਸ਼ਮਣ ਅੰਗਰੇਜ਼ ਫੌਜਾਂ ਦੇ ਕਾਬੂ ਹੋਣ ਲੱਗਾ ਸੀ ਤਾਂ ਕਰਨਲ ਨੇ ਆਪਣੇ 13 ਸਾਲ ਦੇ ਪੁੱਤਰ ਕਾਸਾ ਬਿਅੰਕਾ ਨੂੰ ਹੀ ਉਪਰ ਭੇਜ ਦਿੱਤਾ ਕਿ ਉਹ ਭੰਡਾਰ ਤਬਾਹ ਕਰ ਦਵੇ ਤਾਕਿ ਦੁਸ਼ਮਣ ਦੇ ਹੱਥ ਜਖੀਰਾ ਨਾ ਲਗ ਪਏ। ਪੁੱਤਰ ਉਪਰ ਪਹੁੰਚਿਆ ਜਖੀਰਾ ਅੱਗ ਨਾਲ ਤਬਾਹ ਕਰ ਦਿਤਾ। ਜਹਾਜ ਨੂੰ ਅੱਗ ਲੱਗ ਚੁੱਕੀ ਸੀ। ਚਾਰੇ ਪਾਸੇ ਉੱਚੀਆਂ ਲਾਟਾਂ ਉਠ ਰਹੀਆਂ ਸਨ। ਫਿਰ ਕਾਸਾ ਲੱਗਾ ਉਤੋਂ ਵਾਜਾਂ ਮਾਰਨ, ''ਪਿਤਾ ਜੀ, ਹੁਣ ਮੈਂ ਆ ਜਾਵਾਂ?'' ''ਮੈਂ ਆ ਜਾਵਾਂ'' ''ਛੇਤੀ ਬੋਲੋ''। ਇੰਨੇ ਨੂੰ ਇਕ ਅੱਗ ਦਾ ਬਬੂਲਾ ਉਠਿਆ। ਕਾਸਾ ਬਿਅੰਕਾ ਵੀ ਅੱਗ ਦੀ ਉਚੀ ਉਠ ਰਹੀ ਲਾਟ ਦਾ ਹਿੱਸਾ ਬਣ ਚੁੱਕਾ ਸੀ। ਪਿਓ ਪਹਿਲਾਂ ਹੀ ਮੌਤ ਰਾਣੀ ਦੀ ਗੋਦ ਵਿਚ ਸੀ ਉਨੇ ਅਵਾਜ ਕਿਥੋਂ ਦੇਣੀ ਸੀ।
ਹੁਕਮ ਪਾਲਣਾ ਤੇ ਵਫਾਦਾਰੀ ਦੀ ਅਨੂਠੀ ਮਿਸਾਲ ਪੇਸ਼ ਕਰਦਾ ਹੋਇਆ ਕਾਸਾ ਬਿਅੰਕਾ ਦੀ ਕੁਰਬਾਨੀ ਪੂਰੇ ਯੂਰਪ ਵਿੱਚ ਇੱਕ ਮਿਸਾਲ ਬਣ ਗਈ। ਕਾਸਾ ਬਿਅੰਕਾ ਹਰ ਮੁਲੱਕ ਦੇ ਬੱਚਿਆਂ ਦੀ ਕਿਤਾਬ ਦਾ ਫੁੱਲ ਗੁਲਾਬ ਬਣ ਗਿਆ। ਹੋਰ ਤੇ ਹੋਰ ਕਾਸਾ ਦੀ ਕਹਾਣੀ ਦੂਰ ਦੇਸ਼ ਅਮਰੀਕਾ ਦੇ ਬੱਚਿਆਂ ਦੇ ਸਿਲੇਬਸ ਦਾ ਵੀ ਪੂਰਾ 100 ਸਾਲ ਭਾਗ ਬਣੀ ਰਹੀ। ਕਾਸਾ ਨੂੰ ਫਰਾਂਸੀਸੀਆਂ ਤਾਂ ਸਲਾਉਣਾ ਹੀ ਸੀ ਉਹ ਦੁਸ਼ਮਣਾਂ ਦੀ ਵੀ ਜਬਾਨ ਤੇ ਚੜ ਗਿਆ। 1826 ਈ. ਵਿਚ ਅੰਗਰੇਜ਼ ਕਵਿਤ੍ਰੀ ਫਲੀਸੀਆਂ ਹੀਮਾਂ ਦੀ ਕਾਸਾ ਤੇ ਕਵਿਤਾ ਨੇ ਅਜਿਹੇ ਜੱਜਬਾਤੀ ਫੁੱਲ ਗੁੰਦੇ ਕਿ ਕਾਸਾ ਦੁਨੀਆਂ ਦੇ ਹਰ ਬੱਚੇ ਦੀ ਜੁਬਾਨ ਤੇ ਚੜ੍ਹ ਗਿਆ।





ਸਚਮੁੱਚ ਭਾਰਤ ਤੋਂ ਬਾਹਰ ਦੇ ਲੋਕ ਕਿੰਨੇ ਚੰਗੇ ਹਨ ਅਸੀਂ ਤਾਂ ਜਾਤਾਂ, ਧਰਮਾਂ, ਮਜ੍ਹਬਾਂ, ਕੌਮਾਂ, ਸੂਬਿਆਂ ਦੇ ਅਜਿਹੇ ਚਸ਼ਮੇਂ ਚੜ੍ਹਾ ਰੱਖੇ ਹਨ ਕਿ ਇੰਨਾਂ ਸਰਹੱਦਾਂ ਤੋਂ ਬਾਹਰ ਸਾਨੂੰ ਕੁਝ ਨਜ਼ਰ ਹੀ ਨਹੀਂ ਆਉਂਦਾ। ਘੱਟ ਤੋਂ ਘੱਟ ਜੋਰਾਵਰ ਤੇ ਫਤਹਿ ਸਿੰਘ ਦੀ ਸ਼ਹਾਦਤ ਦਾ ਅਣਗੋਲਣਾ ਤਾਂ ਇਸ ਦੀ ਜੀਂਦੀ ਜਾਗਦੀ ਉਦਾਹਰਣ ਹੈ। ਇੰਨਾਂ ਦੀ 300 ਸਾਲ ਪੁਰਾਣੀ ਸ਼ਹਾਦਤ ਧਰਮਾਂ ਦੀਆਂ ਮਜਬੂਤ ਦੀਵਾਰਾਂ 'ਚ ਬੰਦ ਹੋ ਕੇ ਰਹਿ ਗਈ ਹੈ। ਉਹ ਜਦ ਕਿ ਇੰਨਾਂ ਦੀ ਸ਼ਹਾਦਤ ਨੇ ਜਾਲਮ ਮੁਗਲ ਹਕੂਮਤ ਦੀਆਂ ਨੀਂਹਾਂ ਅਜਿਹੀਆਂ ਹਿਲਾਈਆਂ ਕਿ ਉਸ ਉਪਰੰਤ ਮੁਗਲ ਟੁੱਟਦਾ ਹੀ ਗਿਆ।
ਮੁਗਲਾਂ ਦੇ ਦਰਬਾਰ ਵਿੱਚ ਜਿਹੜਾ ਰੋਜਨਾਮਚਾ ਜਾਂ ਡਾਇਰੀ ਲਿਖੀ ਜਾਂਦੀ ਸੀ ਉਹ ਤਵਾਰੀਖ ਦਾ ਇਕ ਅਹਿਮ ਸੋਮਾ: ਅਖਬਾਰਾਤ-ਇ-ਦਰਬਾਰ ਇ ਮੌਲਾ ਕਰਕੇ ਮਸ਼ਹੂਰ ਹੈ। ਇਸ ਵਿਚ ਬੜੇ ਸਪੱਸ਼ਟ ਜਿਕਰ ਮਿਲਦੇ ਹਨ ਕਿ ਆਮ ਲੋਕਾਂ ਨੇ ਸੂਬਾ ਸਰਹੰਦ ਖਿਲਾਫ ਬਗਾਵਤ ਕਰ ਦਿਤੀ ਹੈ। ਮੁਸਲਮਾਨ ਤਵਾਰੀਖੀ ਸੋਮਿਆਂ ਨੇ ਸਾਹਿਬਜਾਦਿਆਂ ਖਿਲਾਫ ਨਫਰਤ ਹੀ ਦਿਖਾਈ ਹੈ ਤੇ ਲਿਖਿਆ ਹੈ ਕਿ ਬੱਚੇ ਬਗਾਵਤ ਤੇ ਆਮਦਾ ਸੀ।
ਛੋਟੇ ਸਾਹਿਬਜਾਦੇ ਫਤਹਿ ਸਿੰਘ ਦੀ ਉਮਰ 5 ਸਾਲ 10 ਮਹੀਨੇ 10 ਦਿਨ ਸੀ। ਜੋਰਾਵਰ 7 ਸਾਲ 11 ਮਹੀਨੇ 8 ਦਿਨ ਦਾ ਸੀ। ਦੋਨਾਂ ਦੇ ਨਿੱਕੇ ਨਿੱਕੇ ਹੱਥਾਂ ਨੂੰ ਹੱਥ ਕੜੀਆਂ ਤੇ ਪੈਰੀ ਬੇੜੀਆਂ ਸਨ, ਭਾਵ ਉਹ ਗ੍ਰਿਫਤਾਰ ਸਨ। ਸੁਆਲ ਉਠਦੈ ਕਿ ਉਨਾਂ ਉਸ ਵਕਤ ਕਿਹੜੀ ਬਗਾਵਤ ਕਰ ਦੇਣੀ ਸੀ। ਉਨਾਂ ਦੀ ਬਗਾਵਤ ਸੀ ਉਨਾਂ ਦਾ ਸੱਚ ਬੋਲਣਾ ਸੀ। ਗੱਲ ਕੁਝ ਇਸ ਤਰਾਂ ਹੋਈ :-
ਗੁਰੂ ਗੋਬਿੰਦ ਸਿੰਘ ਆਨੰਦਪੁਰ ਰਹਿੰਦੇ ਸਨ। ਹਿੰਦੂ ਪਹਾੜੀ ਰਾਜਿਆਂ ਨਾਲ ਗੁਰੂ ਸਾਹਿਬ ਦੇ ਸਭ ਭੇਦ ਸਨ ਕਿਉਂਕਿ ਉਹ ਸਿੱਖ ਧਰਮ ਦੀਆਂ ਕੁਝ ਮਾਨਵੀ ਪੱਖਾਂ ਜਿਵੇਂ ਜਾਤ ਪਾਤ ਨਾ ਮੰਨਣਾ ਦੇ ਵਿਰੋਧੀ ਸਨ। ਕਿਉਂਕਿ ਗੁਰੂ ਸਾਹਿਬ ਦੇ ਸ਼ਰਧਾਲੂ ਸ਼ਾਸਤਰਧਾਰੀ ਹੁੰਦੇ ਸਨ ਤੇ ਇਕ ਦੋ ਵਾਰੀ ਪਹਾੜੀ ਰਾਜਿਆਂ ਦੀ ਸੈਨਾ ਨਾਲ ਵੀ ਉਨ੍ਹਾਂ ਦਾ ਪੰਗਾ ਪਿਆ ਸੀ। ਪਹਾੜੀ ਰਾਜਿਆਂ ਨੇ ਦਿੱਲੀ ਬਾਦਸ਼ਾਹ ਕੋਲ ਸ਼ਕਾਇਤ ਕਰ ਦਿਤੀ ਕਿ ਗੁਰੂ ਕਿਸੇ ਵੇਲੇ ਵੀ ਇਲਾਕੇ ਮਲਣੇ ਸੁਰੂ ਕਰ ਸਕਦਾ ਹੈ ਤੇ ਉਨ੍ਹਾਂ ਲਈ ਖਤਰਾ ਬਣ ਸਕਦਾ ਹੈ। ਬਾਦਸ਼ਾਹ ਔਰੰਗਜੇਬ ਨੇ ਫੌਜ ਚਾੜ ਦਿੱਤੀ ਤੇ ਏਲਚੀਆਂ ਆ ਕੇ ਹੁਕਮ ਦਿੱਤਾ ਕਿ ਜਾਂ ਤਾਂ ਕਿਲ੍ਹਾ ਛੱਡ ਦਿਓ ਜਾਂ ਫਿਰ ਲੜਾਈ ਵਾਸਤੇ ਤਿਆਰ ਹੋ ਜਾਓ। ਪਹਾੜੀ ਰਾਜਿਆਂ ਤੇ ਮੁਗ਼ਲ ਫੌਜ ਨੇ ਕਸਮਾਂ ਲਿਖ ਭੇਜੀਆਂ ਕਿ ਜੇਕਰ ਕਿਲ੍ਹਾ ਛੱਡ ਦਿਤਾ ਜਾਦੈ ਤਾਂ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ। ਸੰਗਤਾਂ ਨੇ ਜਿਵੇਂ ਹੀ ਕਿਲਾ ਛੱਡਿਆ, ਫੌਜਾ ਨੇ ਜਾ ਰਹੀਆਂ ਵਹੀਰਾਂ ਨੂੰ ਲੁਟਣਾ ਸ਼ੁਰੂ ਕਰ ਦਿਤਾ। ਸਿੰਘਾਂ ਨੇ ਵੀ ਫਿਰ ਟਿਕਾਣੇ ਸਾਂਭ ਲਏ।
ਉਸ ਮੌਕੇ ਗੁਰੂ ਸਾਹਿਬ ਦੀ ਮਾਤਾ ਜੀ ਤੇ ਨਾਲ ਦੋ ਛੋਟੇ ਸਾਹਿਬਜਾਦੇ ਉਹਨਾਂ ਦੇ ਰਸੋਈਏ ਗੰਗੂ ਬ੍ਰਾਹਮਣ ਨਾਲ ਨੇੜੇ ਹੀ ਉਸ ਦੇ ਪਿੰਡ ਸਹੇੜੀ ਨੂੰ ਰਵਾਨਾ ਹੋ ਗਏ। ਰਾਤ ਇੰਨਾਂ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਕੱਟੀ। ਗੰਗੂ ਨੇ ਵਿਸਾਹਘਾਤ ਕਰਦੇ ਹੋਏ ਕੀਮਤੀ ਸਮਾਨ ਤੇ ਰੁਪਿਆ ਪੈਸਾ ਛੁਪਾ ਲਿਆ ਤੇ ਬੱਚਿਆਂ ਨੂੰ ਸਰਕਾਰੇ ਫੜਾ ਦਿੱਤਾ। ਮੁਰਿੰਡੇ ਦੇ ਫੌਜਦਾਰ ਨੇ ਫਿਰ ਗ੍ਰਿਫਤਾਰ ਕਰਕੇ ਬੱਚਿਆਂ ਸਮੇਤ ਦਾਦੀ ਸਰਹੰਦ ਸੂਬੇ ਦੇ ਸਪੁਰਦ ਕਰ ਦਿੱਤੇ। ਫਿਰ ਅਗਲੀ ਸਵੇਰੇ 25 ਦਸੰਬਰ 1704 ਨੂੰ ਬੱਚਿਆਂ ਨੂੰ ਮਾਤਾ ਤੋਂ ਅਲੱਗ ਕਰਕੇ ਸੂਬਾ ਵਜੀਰ ਖਾਂ ਦੀ ਕਚਿਹਰੀ 'ਚ ਪੇਸ਼ ਕੀਤਾ ਗਿਆ। ਉਨਾਂ ਨੇ ਸੂਬੇ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਨਾਲ ਮੁਖਾਤਿਬ ਕੀਤਾ। ਬੱਚਿਆਂ ਨੂੰ ਕਿਹਾ ਗਿਆ ਕਿ ਦੇਖੋ ਤੁਹਾਡਾ ਪਿਤਾ ਤੇ ਦੋਨੋਂ ਵੱਡੇ ਭਰਾ ਮਾਰੇ ਜਾ ਚੁੱਕੇ ਹਨ ਤੁਸੀਂ ਮੁਸਲਮਾਨ ਬਣ ਜਾਓ ਤੇ ਅਮਨ ਦੀ ਜਿੰਦਗੀ ਜੀਓ। ਬੱਚਿਆਂ ਨੂੰ ਅਲੱਗ ਅਲੱਗ ਕਿਸਮ ਦੇ ਲਾਲਚ ਵੀ ਦਿੱਤੇ ਗਏ ਜਿਸ ਵਿਚ ਨਵਾਬੀਆਂ, ਜਗੀਰਾਂ ਤੇ ਹੂਰਾਂ ਸਨ।
ਆਪਣੇ ਪਿਤਾ ਭਾਵ ਗੁਰੂ ਜੀ ਦੀ ਮੌਤ ਨੂੰ ਉਨਾਂ ਮਖੌਲ ਕਿਹਾ। ਦਿੱਤੇ ਗਏ ਲਾਲਚਾਂ ਤੇ ਬੱਚਿਆਂ ਨੇ ਥੁੱਕਿਆ। ਤੇ ਕਿਸੇ ਵੀ ਤਰਾਂ ਡੋਲੇ ਨਹੀਂ। ਬੱਚਿਆਂ ਦਾ ਰੱਵਈਆ ਦੇਖ ਕੇ ਪੂਰਾ ਦਰਬਾਰ ਦੰਗ ਰਹਿ ਗਿਆ। ਗ੍ਰਿਫਤਾਰੀ ਦੇ ਬਾਵਜੂਦ ਬੱਚੇ ਚੜ੍ਹਦੀ ਕਲ੍ਹਾ ਵਿੱਚ ਸਨ। ਸਗੋਂ ਜਿਹੜੇ ਲੋਕ ਸੂਬੇ ਦੀ ਚਮਚਾਗਿਰੀ ਕਰਦੇ ਸਨ ਉਨਾਂ ਨੂੱ ਬੱਚਿਆਂ ਨੇ ਕੋਸਿਆ ਤੇ ਸੱਚ ਦੇ ਰਾਹ ਤੇ ਚੱਲਣ ਦਾ ਉਪਦੇਸ਼ ਦਿੱਤਾ।
ਇੰਨਾਂ ਹਾਲਤਾਂ ਦੇ ਮੱਦੇਨਜ਼ਰ ਸੂਬੇ ਨੇ ਕਾਜੀ ਨੂੰ ਕਿਹਾ ਕਿ ਉਹ ''ਇੰਨਾਂ ਬਾਗੀ ਕਿਸਮ ਦੇ ਬੱਚਿਆਂ ਤੇ ਫਤਵਾ ਦੇਣ। ਕਾਜੀ ਨੇ ਸਿਰ ਫੇਰ ਦਿੱਤਾ ਤੇ ਕਿਹਾ ਕਿ ਸ਼ਰੀਅਤ ਮੁਤਾਬਿਕ ਬੱਚਿਆਂ ਤੇ ਫਤਵਾ ਨਹੀਂ ਜਾਰੀ ਕੀਤਾ ਜਾ ਸਕਦਾ। ਹੁਕਮ ਹੋ ਗਿਆ ਕਿ ਬੱਚਿਆਂ ਨੂੰ ਛੱਡ ਦਿਤਾ ਜਾਵੇ। ਓਥੇ ਹੀ ਮੌਜੂਦ ਸੁਚਾ ਨੰਦ ਪੁਰੀ ਵਜੀਰ ਨੇ ਬੱਚਿਆਂ ਨੂੰ ਕਿਹਾ 'ਬੱਚਿਓ ਦੇਖੋ ਤਰਸ ਕਰਕੇ ਤੁਹਾਨੂੰ ਛੱਡਿਆ ਜਾ ਰਿਹਾ ਹੈ, ਦੱਸੋ ਤੁਸੀਂ ਹੁਣ ਕੀ ਕਰੋਗੇ, ਕਿਥੇ ਜਾਓਗੇ?" ਮੁਸਲਮਾਨ ਇਤਹਾਸਕਾਰਾਂ ਦਾ ਕਹਿਣਾ ਹੈ ਕਿ ਸਾਹਿਬਜਾਦਿਆਂ ਕਿਹਾ ਕਿ ਹਾਲਾਤਾਂ ਅਨੁਕੂਲ ਉਹ ਸਿੰਘ ਇੱਕਠੇ ਕਰਣਗੇ ਤੇ ਜੱਦੋ ਜਹਿਦ ਜਾਰੀ ਰੱਖਣਗੇ। ਸੁਚਾ ਨੰਦ ਨੇ ਪੂਰੇ ਦਰਬਾਰ ਦਾ ਧਿਆਨ ਖਿੱਚ ਲਿਆ ਤੇ ਇਹ ਜਤਾਇਆ ਕਿ ਦੇਖੋ ਬੱਚੇ ਬਗਾਵਤ ਤੇ ਆਮਦਾ ਹਨ। ਬੱਚਿਆਂ ਨੂੰ ਅਪਣਾ ਜੁਆਬ ਦੁਹਰਾਉਣ ਲਈ ਕਿਹਾ ਗਿਆ। ਉਨਾਂ ਨੇ ਐਨ ਓਹੋ ਜੁਆਬ ਦਿੱਤਾ ਜੋ ਉਨਾਂ ਦੇ ਦਿੱਲ ਵਿਚ ਸੀ। ਸੂਬੇ ਨੇ ਫਿਰ ਕਾਜੀ ਨੂੱ ਤਾੜਨਾ ਦੇਦੇਂ ਹੋਏ ਫਤਵਾ ਜਾਰੀ ਕਰਨ ਲਈ ਕਿਹਾ।
ਹੁਣ ਕਾਜੀ ਨੇ ਸੂਬੇ ਦਾ ਨਜ਼ਰੀਆ ਭਾਂਪਦੇ ਹੋਏ ਹੁਕਮ ਜਾਰੀ ਕਰ ਦਿਤਾ ਕਿ ਬੱਚਿਆਂ ਨੂੰ ਨੀਹਾਂ ਵਿੱਚ ਚਿਣਵਾ ਦਿਤਾ ਜਾਵੇ। ਇਤਿਹਾਸ ਵਿਚ ਦਰਜ਼ ਹੈ ਕਿ ਬੱਚੇ ਦੇਖਣ ਨੂੰ ਬਹੁਤ ਹੀ ਸੁੰਦਰ ਤੇ ਪਿਆਰੇ ਪਿਆਰੇ ਸਨ। ਹੁਕਮ ਜਾਰੀ ਹੋਣ ਤੇ ਸ਼ਹਿਰ ਵਿਚ ਹਾਹਾਕਾਰ ਮੱਚ ਗਈ। ਲੋਕ ਪਹਿਲਾਂ ਹੀ ਉਮੰਡ ਉਮੰਡ ਕੇ ਉਨਾਂ ਨੂੰ ਦੇਖਣ ਆ ਰਹੇ ਸਨ। ਇਕ ਮੋਤੀ ਨਾਂ ਦਾ ਮਹਿਰਾ ਤਾਂ ਚੋਰੀ ਚੋਰੀ ਇੰਨਾਂ ਨੂੰ ਦੁੱਧ ਪਿਆ ਜਾਂਦਾ ਸੀ। ਕਾਜੀ ਦੇ ਫਤਵੇ ਦੀ ਪਾਲਣਾ ਕਰਨ  ਨੂੰ  ਕੋਈ ਜਲਾਦ ਮੌਜੂਦ ਹੀ ਨਹੀਂ ਸੀ। ਮਲੇਰਕੋਟਲੇ ਦੇ ਪਠਾਣ ਸ਼ੇਰ ਮੁਹੰਮਦ ਨੂੰ ਸੱਦਿਆ ਗਿਆ ਕਿ ਦੇਖੋ ਗੁਰੂ ਗੋਬਿੰਦ ਸਿੰਘ ਨੇ ਤੁਹਾਡਾ ਭਰਾ ਮਾਰ ਦਿਤਾ ਸੀ ਹੁਣ ਮੌਕਾ ਹੈ ਬਦਲਾ ਲੈ ਲਓ। ਮਲੇਰੀ ਨਵਾਬ ਨੇ ਸਿਰ ਫੇਰ ਦਿੱਤਾ। ਕਿ ਸ਼ੀਰਖੋਰ ਬੱਚਿਆਂ ਨੂੰ ਮਾਰ ਕੇ ਮੈਂ ਕਾਇਰ ਨਹੀਂ ਕਹਾਉਣਾ ਚਾ੍‍ਦਾ।ਮੇਰੇ ਭਰਾ  ਨੂੰ  ਗੁਰੂ ਨੇ ਮੈਦਾਨੇ ਜੰਗ ਮਾਰਿਆ ਸੀ ਮੈ ਵੀ ਮੈਦਾਨ ਵਿਚ ਇਸ ਨਾ ਇੰਤਕਾਮ ਲਵਾਂਗਾ।"
ਕਾਤਲਾਂ ਦੇ ਮੰਦੇ ਭਾਗੀਂ ਦੋ ਭਰਾ ਸ਼ਾਸਲ ਤੇ ਬਾਸ਼ਲ ਹਵਾਲਾਤ ਵਿਚ ਸਨ ਜਿੰਨਾਂ ਕੋਈ ਸੰਗੀਨ ਜੁਰਮ ਕੀਤਾ ਹੋਇਅ ਸੀ। ਜਦ ਉਨਾਂ ਨੂੰ ਕਾਜੀ ਦੇ ਪੇਸ਼ ਕੀਤਾ ਗਿਆ ਤਾਂ ਉਨਾਂ ਤਜਵੀਜ਼ ਦੇ ਦਿੱਤੀ ਕਿ ਜੇਕਰ ਉਨਾਂ ਦਾ ਜੁਰਮ ਮੁਆਫ ਕਰ ਦਿਤਾ ਜਾਵੇ ਤਾਂ ਉਹ ਬੱਚਿਆਂ ਨੂੰ ਨੀਹਾਂ 'ਚ ਚਿਣ ਕੇ ਮਾਰਨ ਨੂੰ ਤਿਆਰ ਹਨ। ਦਰਬਾਰ ਇਸ ਗੱਲ ਤੇ ਸਹਿਮਤ ਹੋ ਗਿਆ।
ਅਗਲੇ ਦਿਨ ਬੱਚਿਆਂ ਨੂੰ ਕਚਿਹਰੀ 'ਚ ਪੇਸ਼ ਕੀਤਾ ਗਿਆ। ਡਰਾਇਆ ਧਮਕਾਇਆ ਗਿਆ। ਪਰ ਬੱਚੇ ਅਡੋਲ ਰਹੇ ਤੇ ਹਰ ਸੁਆਲ ਦਾ ਜੁਆਬ ਬੜੀ ਨਿਡਰਤਾ ਨਾਲ ਦਈ ਗਏ। ਬੱਚਿਆਂ ਨੂੰ ਨੀਹਾਂ ਵਿੱਚ ਚਿਣਨਾ ਸ਼ੁਰੂ ਕਰ ਦਿਤਾ ਗਿਆ। ਜਦ ਕੰਧ ਛਾਤੀਆਂ ਤਕ ਗਈ ਤਾਂ ਸਬੱਬੀ ਢਹਿ ਢੇਰੀ ਹੋ ਗਈ। ਬੱਚੇ ਜਦ ਤਕ ਬੇਹੋਸ਼ ਹੋ ਚੁਕੇ ਸਨ। ਫਿਰ ਰਾਤ ਬੱਚਿਆਂ ਨੂੰ ਗਰਮ ਖੁਰਾਕਾਂ ਦਿੱਤੀਆਂ ਗਈਆਂ। ਮਾਲਸ਼ਾ ਕੀਤੀਆਂ ਗਈਆਂ।
ਅਗਲੇ ਦਿਨ ਫਿਰ ਉਹੋ ਕਹਾਣੀ। ਇਸਲਾਮ ਕਬੂਲ ਕਰੋ ਜਾਂ ਮਰੋ। ਇਨਕਾਰੀ ਹੋਣ ਤੇ ਬੱਚਿਆਂ  ਨੂੰ  ਜਲਾਦਾਂ ਨੇ ਛਾਤੀ ਤੇ ਗੋਡਾ ਦੇ ਕੇ ਜਿਬਾ (ਹਲਾਲ) ਕਰ ਦਿੱਤਾ। ਤੇ ਦੁਨੀਆਂ ਦਾ ਅਲੌਕਿਕ ਅਫਸਾਨਾ ਬਣ ਗਿਆ।ਠੰਡੇ ਬੁਰਜ ਵਿਚ ਜਦੋਂ ਮਾਤਾ ਗੁਜਰੀ ਨੇ ਇਹ ਜੁਲਮ ਸੁਣਿਆ ਤਾਂ ਉਹ ਵੀ ਪ੍ਰਾਣ ਤਿਆਗ ਗਏ। ਇਲਾਕੇ 'ਚ ਹਾਹਾਕਾਰ ਮੱਚ ਗਈ।
'ਸ਼ਹੀਦ' ਸ਼ਬਦ ਦਾ ਹੋ ਰਿਹਾ ਦੁਰਉਪਯੋਗ: ਅੱਜ ਕਿਸੇ ਵੀ ਹਾਲਾਤ ਤਹਿਤ ਦੁਸ਼ਮਣ ਹੱਥੋਂ ਮਰਣ ਵਾਲੇ ਬੰਦੇ ਨੂੰ ਉਸ ਦੇ ਪੱਖ ਜਾਂ ਪਾਰਟੀ ਦੇ ਲੋਕ ਸ਼ਹੀਦ ਕਰਾਰ ਦਈ ਜਾ ਰਹੇ ਹਨ; ਇੰਦਰਾ ਗਾਂਧੀ, ਰਾਜੀਵ ਗਾਂਧੀ, ਬੇਅੰਤ ਸਿੰਘ ਆਦਿ ਸਭ ਨੂੰ ਸ਼ਹੀਦ ਕਰਾਰ ਦਿਤਾ ਜਾ ਰਿਹਾ ਹੈ। ਇਹ ਸਭ ਸ਼ਹੀਦ ਦੇ ਸੰਕਲਪ ਦੀ ਬੇਅਦਬੀ ਹੈ। 'ਸ਼ਹੀਦ' ਲਫਜ ਦਾ ਮਤਲਬ ਹੁੰਦਾ ਹੈ ਗਵਾਹ (ਾਂਟਿਨੲਸਸ) । ਇਹ ਲਫਜ਼ ਅਕਸਰ ਕਚਿਹਰੀਆਂ 'ਚ ਵਰਤਿਆ ਜਾਂਦਾ ਹੈ। ਜਿਹੜਾ ਇਨਸਾਨ ਆਪਣੇ ਸੱਚੇ ਅਕੀਦੇ ਦੀ ਖਾਤਰ ਜਾਨ ਕੁਰਬਾਨ ਕਰਨ  ਨੂੰ  ਤਿਆਰ ਹੋ ਜਾਂਦਾ ਹੈ ਉਹ ਹੀ ਸ਼ਹੀਦ ਕਿਹਾ ਜਾ ਸਕਦਾ ਹੈ। ਉਹ ਇਨਸਾਨ ਜਿਸ ਦੇ ਸਾਹਮਣੇ ਦੋ ਬਦਲ ਮੌਜੂਦ ੍‍ਦੇ ਹਨ ਕਿ ਭਾਈ ਜਾਂ ਤਾਂ ਇਹ ਮੰਨ ਲੈ ਜਾਂ ਫਿਰ ਮਰਨ ਲਈ ਤਿਆਰ ਹੋ ਜਾ। ਅਤੇ ਜੇਕਰ ਉਹ ਆਪਣੀ ਸੋਚ ਦੀ ਖਾਤਰ ਮੌਤ  ਨੂੰ  ਵੀ ਕਬੂਲਣ ਲਈ ਤਿਆਰ ਹੋ ਜਾਂਦਾ ਹੈ ਤਾਂ ਫਿਰ ਉਹ ਸ਼ਹੀਦ ਕਹਾਏਗਾ। ਸੋ ਜੇ ਕੋਈ ਕਹੇ ਕਿ ਦੇਖੋ ਮੇਰੀ ਜੋ ਸੋਚ ਹੈ ਉਹ ਹੀ ਸਹੀ ਹੈ ਪਰ ਉਨੂੰ ਸਾਬਤ ਕਰਨ ਲਈ ਮੇਰੇ ਕੋਲ ਸਬੂਤ ਨਹੀਂ ਹਨ। ਮੈਂ ਸੱਚਾ ਹਾਂ ਇਸ ਦੇ ਸਮਰਥਨ ਲਈ ਮੈਂ ਜਾਨ ਤਕ ਦੇਣ ਨੂੰ ਵੀ ਤਿਆਰ ਹਾਂ। ਕਹਿਣ ਤੋਂ ਭਾਵ ਕਿ ਸ਼ਹੀਦ ਕੋਲ ਜੀਵਨ ਜੀਣ ਦੀ ਚੋਣ ਵੀ ਹੁੰਦੀ ਹੈ। ਗੁਰੂ ਅਰਜਨ ਦੇਵ ਸ਼ਹੀਦ ਸੀ ਉਨਾਂ ਕੋਲ ਵੀ ਚੋਣ ਦੀ ਗੁਜਾਇਸ਼ ਸੀ। ਉਹ ਇਸਲਾਮ ਧਾਰਨ ਕਰ ਸਕਦੇ ਸਨ ਜਾਂ ਫਿਰ ਨਜਾਇਜ਼ ਜੁਰਮਾਨਾ ਭਰ ਕੇ ਬਚ ਸਕਦੇ ਸਨ। ਏਸੇ ਤਰਾਂ ਗੁਰੂ ਤੇਗ਼ ਬਹਾਦਰ ਕੋਲ ਵੀ ਚੋਣ (ੌਪਟੋਿਨ) ਮੌਜੂਦ ਸੀ। ਵੀਰ ਹਕੀਕਤ ਰਾਏ ਕੋਲ ਵੀ ਚੋਣ ਮੌਜੂਦ ਸੀ। ਯੱਸ਼ੂ ਮਸੀਹ ਕੋਲ ਵੀ ਚੋਣ ਦਾ ਹੱਕ ਹਾਜਰ ਸੀ। ਪਰ ਉਹ ਸਭ ਆਪਣੇ ਅਕੀਦਿਆਂ ਕਰਕੇ, ਆਪਣੇ ਆਪ ਨੂੰ ਕੁਰਬਾਨ ਕਰ ਗਏ। ਕਿਉਂਕਿ ਇਕ ਪਾਸੇ ਉਨਾਂ ਸਾਹਮਣੇ ਦੇਖਿਆ ਚੱਖਿਆ ਸੱਚ ਸੀ ਤੇ ਦੂਸਰੇ ਪਾਸੇ ਝੂਠ ਜਾਂ ਬੇਇਨਸਾਫੀ। ਸਰਬ ਪ੍ਰਵਾਨਤ ਸ਼ਹੀਦ ਦੀ ਪ੍ਰੀਭਾਸ਼ਾ ਦੀ ਇਹ ਜਰੂਰੀ ਮੰਗ ਹੈ ਕਿ ਸ਼ਹੀਦ ਦਾ ਅਕੀਦਾ ਸੱਚਾ ਤੇ ਨੇਕ ਹੋਣਾ ਚਾਹੀਦਾ। ਗਲਤ ਅਕੀਦੇ ਪਿੱਛੇ ਝੂਠੀ ਜਿੱਦ ਸ਼ਾਇਦ ਸ਼ਹੀਦ ਦੀਆਂ ਯੋਗਤਾਵਾਂ 'ਚ ਪੂਰੀ ਨਹੀਂ ਉਤਰਦੀ।
ਦੇਖੋ ਸਪੱਸ਼ਟ ਤੌਰ ਤੇ ਸਹਿਬਜਾਦਿਆਂ ਨੇ ਆਪਣੇ ਸਰੀਰ ਦੀ ਆਹੂਤੀ ਦੇ ਕੇ ਦੱਸਿਆ ਕਿ ਉਨਾਂ ਦੀ ਸੋਚ ਸਹੀ ਹੈ। ਸਹੀ ਮਾਇਨਿਆਂ 'ਚ ਇਹ ਲੋਕ ਹੀ ਸ਼ਹੀਦ ਹਨ ਕਿਉਂਕਿ ਇੰਨਾਂ ਸਾਹਮਣੇ ਜੀਣ ਦਾ ਬਦਲ ਮੌਜੂਦ ਸੀ।
ਕਾਸਾ ਬਿਅੰਕਾ ਦੀ ਕਹਾਣੀ 'ਚ ਅੱਤ ਦਰਜ਼ੇ ਦੀ ਵਫਾਦਾਰੀ ਹੈ। ਪਰ ਵਿਚਾਰੇ ਨੂੰ ਪੂਰੀ ਤਰਾਂ ਇਹ ਯਕੀਨ ਨਹੀਂ ਸੀ ਕਿ ਜੇਕਰ ਓਥੇ ਹੀ ਖੜਾ ਰਿਹਾ ਤਾਂ ਖਤਮ ਹੀ ਹੋ ਜਾਵੇਗਾ । ਭਾਵ ਜਿਆਦਾ ਸੋਚਣ ਦਾ ਵਿਚਾਰੇ ਨੂੰ ਮੌਕਾ ਹੀ ਨਹੀਂ ਮਿਲਿਆ। ਏਧਰ ਜੋਰਾਵਰ ਫਤਹਿ ਸਿੰਘ ਹੁਰਾਂ ਕੋਲ ਬਦਲ ਮੌਜੂਦ ਸਨ। ਕਿਉਂਕਿ ਉਹ ਜੀਵਨ ਦਾ ਸੱਚ ਦੇਖ ਚੁੱਕੇ ਸਨ ਉਨਾਂ ਨੂੰ ਤਸੱਲੀ ਸੀ ਕਿ ਉਨਾਂ ਦੀ ਸੋਚ ਚਾਪਲੂਸ ਦਰਬਾਰੀਆਂ ਤੋਂ ਉੱਚੀ ਹੈ। ਉਨਾਂ ਝੂਠ ਦੇ ਜੀਵਨ ਨਾਲੋਂ ਸੱਚ ਦੀ ਮੌਤ ਨੂੰ ਜਿਆਦ ਤਰਜੀਹ ਦਿੱਤੀ। ਉਹਨਾਂ ਨੂੰ ਬਕਾਇਦਾ ਦੋ / ਤਿੰਨ ਦਿਨ ਸੋਚਣ ਨੂੰ ਮਿਲੇ। ਉਹ ਸੱਚੇ ਆਦਰਸ਼ਕ ਹੀਰੋ ਸਨ।

ਕਾਸਾ ਓਠਦੀਆਂ ਲਪਟਾਂ ਵਿਚੋਂ ਚੀਕਦਾ ਹੈ


 

ਕਰਨਲ ਕਾਸਾ ਬਿਅੰਕਾ-ਛੋਟੇ ਬਿਅੰਕਾ ਦੇ ਪਿਤਾ ਦੀ ਤਸਵੀਰ

ਕਾਸਾ ਤੇ ਕਵਿਤਾ ਲਿਖਣ ਵਾਲੀ ਅੰਗਰੇਜ਼ ਕਵਿਤ੍ਰੀ ਫਲੀਸੀਆਂ ਹੀਮਾਂ ਜਿਨੇ ਕਾਸਾ  ਨੂੰ  ਅਮਰ ਕਰ ਦਿਤਾ

ਸਾਹਿਬਜਾਦਿਆਂ ਦੀ ਸ਼ਹਾਦਤ ਤੇ ਹਾਅ ਦਾ ਨਾਹਰਾ ਮਾਰਨ ਵਾਲਾ ਖਾਨ ਸ਼ੇਰ ਮੁਹੰਮਦ ਮਲੇਰੀ

ਮਾਤਾ ਗੁਜਰੀ ਸਾਹਿਬਜਾਦਾ ਫਤਹਿ ਸਿੰਘ ਤੇ ਜੋਰਾਵਰ ਸਿੰਘ ਦੀ ਪੇਟਿੰਗ।ਸੱਚੀ ਗਲ ਤਾਂ ਇਹ ਹੈ ਕਿ ਅਜ ਤਕ ਕੋਈ ਸਹੀ ਪੇਟਿੰਗ ਵੀ ਬੱਚਿਆਂ ਤੇ ਨਹੀ ਬਣ ਪਾਈ। ਇਹ ਤਸਵੀਰ ਥੋੜੀ ਬਹੁਤ ਠੀਕ ਲਗਦੀ ਹੈ ਪਰ ਚਿਤਰਕਾਰ ਮਾਤਾ ਦਾ ਚਿਹਰਾ ਵੀ ਨਹੀ ਸਹੀ ਚਿਤਰ ਸਕਿਆ।
 

ਦੁਨੀਆਂ ਨੇ ਖਾਸ ਕਰਕੇ ਭਾਰਤ ਨੇ ਫਤਹਿ ਸਿੰਘ ਦੀ ਸ਼ਹਾਦਤ ਦੀ ਕਦਰ ਨਹੀਂ ਕੀਤੀ।
ਉਕਤ ਦਿਤੀ ਸੂਚਨਾ ਤਹਿਤ ਫਤਹਿ ਸਿੰਘ ਉਮਰ ਦੇ ਹਿਸਾਬ ਦੁਨੀਆਂ ਦਾ ਸਭ ਤੋਂ ਛੋਟਾ ਸ਼ਹੀਦ ਬਣਦਾ ਹੈ। ਦੁਨੀਆਂ ਭਰ ਦੇ ਬੱਚਿਆਂ ਦੇ ਸਲੇਬਸ ਵਿੱਚ ਫਤਹਿ ਸਿੰਘ ਦਾ ਨਾ ਹੋਣਾ ਚਾਹੀਦਾ ਸੀ। ਬੜੇ ਦੁੱਖ ਦੀ ਗੱਲ ਹੈ ਕਿ ਆਪਣੇ ਆਪ ਨੂੰ ਧਰਮ ਨਿਰਪੱਖ ਕਹਾਉਣ ਵਾਲੇ ਭਾਰਤ ਵਿੱਚ ਜੋਰਾਵਰ ਤੇ ਫਤਹਿ ਸਿੰਘ ਦੀ ਗਾਥਾ ਬਿਲਕੁਲ ਨਹੀਂ ਦਿੱਤੀ ਗਈ। ਹੋਰ ਤੇ ਹੋਰ ਪੰਜਾਬ ਬੋਰਡ ਦੀਆਂ ਕਿਤਾਬਾਂ ਵਿੱਚ ਵੀ ਫਤਹਿ ਸਿੰਘ ਨੂੰ ਅਣਗੋਲਿਆ ਗਿਆ ਹੈ।

The boy stood on the burning deck

Felicia Hemans, "Casabianca," (1826)

 

The boy stood on the burning deck

    Whence all but he had fled;

The flame that lit the battle's wreck

    Shone round him o'er the dead.

 

Yet beautiful and bright he stood,                        5

    As born to rule the storm;

A creature of heroic blood,

    A proud, though childlike form.

 

The flames roll'd on­-he would not go

    Without his father's word;                                10

That father, faint in death below,

    His voice no longer heard.

 

He call'd aloud-­"Say, Father, say

    If yet my task is done?"

He knew not that the chieftain lay                       15

    Unconscious of his son.

 

"Speak, Father!" once again he cried,

    "If I may yet be gone!"

And but the booming shots replied,

    And fast the flames roll'd on.                           20

 

Upon his brow he felt their breath,

    And in his waving hair,

And look'd from that lone post of death

    In still, yet brave despair.

 

And shouted but once more aloud,                      25

    "My Father! must I stay?"

While o'er him fast, through sail and shroud,

    The wreathing fires made way.

 

They wrapt the ship in splendour wild,

    They caught the flag on high,                          30

And stream'd above the gallant child,

    Like banners in the sky.

 

There came a burst of thunder sound­-

    The boy­-oh! where was he?

Ask of the winds that far around                       35

    With fragments strewed the sea!­-

 

With mast, and helm, and pennon fair,

    That well had borne their part,

But the noblest thing which perish'd there

    Was that young faithful heart!                       40

 

Note: Young Casabianca, a boy about thirteen years old, son to the Admiral of the Orient, remained at his post (in the

Battle of the Nile) after the ship had taken fire, and all the guns had been abandoned; and perished in the explosion of the vessel, when the flames had reached the powder. [Heman's note]