Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਧਰਮ ਨਾਲ ਧਰੋਹ
ਯੂਨੀਵਰਸਿਟੀ ਦੀ ਪ੍ਰੋਫੈਸਰ ਨੇ ਹਰਿਮੰਦਰ ਸਾਹਿਬ ਦੇ ਪ੍ਰਵਾਨਤ ਇਤਹਾਸ  ਨੂੰ  ਤੋੜਨ ਮ੍ਰੋੜਨ ਖਾਤਰ ਇਕ ਕਹਾਣੀ ਘੜੀ
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥

 #ਝੂਠ ਸਿੱਖੀ ਨੂੰ ਨਹੀਂ ਭਾਉਂਦਾ। ਸਾਡੀ ਨਿਗਾਹੇ ਕੁਝ ਅਖੌਤੀ ਸਿੱਖ ਲਿਖਾਰੀ ਤੇ ਲਿਖਾਰਨਾਂ ਦੀਆਂ ਲਿਖਤਾਂ ਚੜੀਆਂ ਹਨ ਜਿਨਾਂ ਨੇ ਮਨ ਘੜਤ ਗੱਲਾਂ ਲਿਖ ਕੇ ਸਿੱਖ ਇਤਿਹਾਸ ਤੋੜਨ ਮਰੋੜਨ ਦੇ ਉਪਰਾਲੇ ਕੀਤੇ ਹਨ। ਅਜਿਹੀ ਹੀ ਇਕ ਲਿਖਾਰਨ ਹੈ ਗੁਰੂ ਨਾਨਕ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਅਨ ਵਿਭਾਗ ਤੋ ਲੰਮੀ ਸੇਵਾ ਉਪਰੰਤ ਰੀਟਾਇਰ ਹੋਈ ਤੇ ਹੁਣ ਸ਼੍ਰੋਮਣੀ ਕਮੇਟੀ ਦੀ ਨਾਲ ਸਬੰਧਤ ਇਤਿਹਾਸਕਾਰ, ਡਾਕਟਰ ਮਦਨਜੀਤ ਕੌਰ ਉਰਫ ਮਨਜੀਤ ਕੌਰ। ਇਸ ਬੀਬੀ ਦੀ ਇਕ ਗੁਮਰਾਹਕੁੰਨ ਲਿਖਤ ਸਾਡੇ ਨੋਟਿਸ ਵਿਚ ਆਈ ਹੈ, ਜਿਸ ਵਿਚ ਬੀਬੀ ਨੇ ਹਰਿਮੰਦਰ ਸਾਹਿਬ ਦੇ ਸਰਬ ਪ੍ਰਮਾਣਤ ਇਤਹਾਸ  ਨੂੰ  ਝੁਠਲਾਉਣ ਅਤੇ ਸਿੱਖੀ ਦੇ ਮੂਲ ਸਿਧਾਤਾਂ ਨੂੰ ਧੱਕਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। (ਹਰਿਮੰਦਰ ਸਾਹਿਬ ਦੇ ਇਤਿਹਾਸ ਲਈ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਡਾਕਟਰ ਜੇ ਐਸ ਗਰੇਵਾਲ ਦੀ ਪੁਸਤਕ, Studies in Urban History  ਵਿਚ ਛਪਿਆ ਉਨ੍ਹਾਂ ਦਾ ਲੇਖ From Ramdaspur to Amritsar,,ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1978)
ਡਾਕਟਰ ਫੌਜਾ ਸਿੰਘ ਦਵਾਰਾ ਸੰਪਾਦਿਤ ਪੁਸਤਕ, The City of Amritsar  An Introduction, Punjabi University, Patiala, 1977 ਵਿਚ ਡਾਕਟਰ ਮਦਨਜੀਤ ਕੌਰ ਦਾ ਡਾਕਟਰ ਮਨਜੀਤ ਕੌਰ ਦੇ ਨਾਂ ਹੇਠ ਛਪਿਆ ਲੇਖ ""The Harimandir "ਿ " (ਸਫੇ 26-43) ਪਾਠਕਾਂ ਦੀ ਨਜ਼ਰਸਾਨੀ ਲਈ ਪੇਸ਼ ਕੀਤਾ ਜਾਂਦਾ ਹੈ ।
ਸਿੱਖੀ 'ਚ ਬੜਾ ਸਪੱਸ਼ਟ ਸਿਧਾਂਤ ਹੈ ਕਿ ਇਨਸਾਨ ਦੀ ਮੁਕਤੀ ਗਿਆਨ ਪ੍ਰਾਪਤੀ ਨਾਲ ਜੁੜੀ ਹੈ, ਗੁਰਬਾਣੀ ਜੀਵਨ- ਮੌਤ ਦੀ ਰਹੱਸਾਂ ਨੂੰ ਖੋਲਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ ਗਿਆ ਹੈ ਕਿ ਗੁਰਬਾਣੀ ਹੀ ਅੰਮ੍ਰਿਤ ਹੈ, ਨਾਮ ਹੈ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥(ਪੰਨਾ 983)ਅੰਮ੍ਰਿਤੁ ਹਰਿ ਹਰਿ ਨਾਮੁ ਹੈ ਗੁਰਿ ਪੂਰੈ ਹਰਿ ਰਸੁ ਚਾਖੁ ॥(ਪੰਨਾ 997)
ਬਾਵਜੂਦ ਇਨ੍ਹਾਂ ਸੋਮਿਆ ਦੇ ਜੋ ਮੁਖ ਵਾਕ ਹਨ, ਖੁਦ ਗੁਰੂ ਦੇ ਫੁਰਮਾਨ ਹਨ ਨੂੰ ਨਜਰਅੰਦਾਜ਼ ਕਰਕੇ ਸੁਣੀਆਂ ਸੁਣਾਈਆਂ ਅਤੇ ਮਨਘੜਤ ਕਹਾਣੀਆਂ ਦੇ ਅਧਾਰ ਤੇ ਹਰਿਮੰਦਿਰ ਸਾਹਿਬ ਦੇ ਪ੍ਰਮਾਣਿਤ ਇਤਿਹਾਸ ਨੂੰ ਝੁਠਲਾਉਣ ਦਾ ਯਤਨ ਕੀਤਾ ਹੈ
ਬੀਬੀ ਦੇ ਕਥਨ ਅਨੁਸਾਰ:-
The origin of the place where Sri Harimandir stands is, shrouded in mystery. Ancient Hindu legends recorded in Puranas regard this place as Amrit Kund. This tradtion was further carried back to the great Hindu epic Ramayana."." ਬੀਬੀ ਨੇ ਇਨ੍ਹਾਂ ਮਹੱਤਵਪੂਰਣ ਪਰ ਅਧਾਰਹੀਨ ਤੱਥਾਂ ਦੀ ਪ੍ਰੋੜਤਾ ਲਈ ਕਿਸੇ ਪੁਰਾਣ ਜਾਂ ਰਮਾਇਣ ਦਾ ਕੋਈ ਸਹੀ ਹਵਾਲਾ ਨਹੀਂ ਦਿੱਤਾ ਪਰ ਆਪਣੀ ਅਧਾਰਹੀਨ ਦਲੀਲ ਨੂੰ ਹੋਰ ਵਧਾ ਚੜ੍ਹਾ ਕੇ ਦਸਣ ਲਈ ਇਕ ਵਿਸਥਾਰ ਫੁਟਨੋਟ ਵਿਚ ਲਿਖਿਆ ਹੈ ਕਿ
"ਰਾਮ ਚੰਦਰ ਦੇ ਵਡ ਵਡੇਰੇ ਇਕ ਕਸ਼ਤਰੀ ਰਾਜੇ ਇਸ਼ਵਾਕੂ ਨੇ ਇਸ ਪਵਿੱਤ੍ਰ ਸਥਾਨ ਤੇ ਕਈ ਯੱਗ ਕੀਤੇ ਸਨ ਤੇ ਇਸ ਕਰਕੇ ਇਸ ਸਥਾਨ ਨੂੰ ਇਸ਼ਵਾਕਸਰ ਕਿਹਾ ਜਾਣ ਲਗ ਪਿਆ । ਇਹ ਵੀ ਕਿਹਾ ਜਾਂਦਾ ਹੈ ਕਿ ਆਪਣੇ ਬਨਵਾਸ ਦੇ ਸਮੇਂ ਸੀਤਾ ਨੇ ਅੰਮ੍ਰਿਤਸਰ ਨੇੜੇ ਰਾਮਤੀਰਥ ਵਿਖੇ ਨਿਵਾਸ ਕੀਤਾ ਅਤੇ ਲਵ ਤੇ ਕੁਸ਼ ਦੋ ਪੁੱਤਰਾਂ ਨੂੰ ਜਨਮ ਦਿੱਤਾ । ਲਵ ਅਤੇ ਕੁਸ਼ ਦੀ ਆਪਣੇ ਪਿਤਾ ਰਾਮ ਚੰਦਰ ਨਾਲ ਲੜਾਈ ਹੋਈ ਜਿਸ ਵਿਚ ਮੌਜੂਦਾ ਦੁਖ ਭੰਜਨੀ ਦੇ ਸਥਾਨ ਤੇ ਰਾਮ ਜਖਮੀ ਹੋ ਗਿਆ । ਜਦ ਲਵ ਤੇ ਕੁਸ਼ ਨੂੰ ਰਾਮ ਚੰਦਰ ਦੀ ਪਛਾਣ ਦੱਸੀ ਗਈ ਤਾਂ ਉਹ ਅੰਮ੍ਰਿਤ ਲੈ ਕੇ ਆਏ ਜਿਸ ਨਾਲ ਰਾਮ ਚੰਦਰ ਦੀ ਜਾਨ ਬਚਾਈ ਗਈ । ਰਾਮ ਚੰਦਰ ਨੂੰ ਕੁਝ ਅੰਮ੍ਰਿਤ ਦੇਣ ਬਾਦ ਬਚਿਆ ਅੰਮ੍ਰਿਤ ਇਕ ਨਜ਼ਦੀਕ ਦੇ ਛੱਪੜ ਵਿਚ ਮਿਲਾ ਦਿੱਤਾ ਗਿਆ । ਉਸ ਸਮੇਂ ਤੋਂ ਉਹ ਛੱਪੜ ਅੰਮ੍ਰਿਤ ਦਾ ਸਰੋਵਰ ਕਰਕੇ ਜਾਣਿਆ ਜਾਣ ਲਗ ਪਿਆ ।"
ਇਸ ਸਾਰੇ ਵਿਖਿਆਨ ਲਈ ਬੀਬੀ ਨੇ ਕਿਸੇ ਵੀ ਪ੍ਰਾਚੀਨ ਇਤਿਹਾਸਕ ਸਰੋਤ ਦਾ ਕੋਈ ਹਵਾਲਾ ਨਹੀਂ ਦਿੱਤਾ । 1970 ਵਿਚ ਸਰਕਾਰੀ ਹਾਇਰ ਸੈਕਂਡਰੀ ਸਕੂਲ, ਟਾਉਨ ਹਾਲ, ਅੰਮ੍ਰਿਤਸਰ ਦਵਾਰਾ ਛਾਪੀ ਪੁਸਤਕ,Survey of Amritsar ਅਤੇ 1974 ਵਿਚ ਭਾਸ਼ਾ ਵਿਭਾਗ ਦਵਾਰਾ ਛਾਪੀ ਸ. ਸ. ਅਮੋਲ ਦੀ ਪੁਸਤਕ ਅੰਮ੍ਰਿਤਸਰ ਦਾ ਹਵਾਲਾ ਦੇ ਕੇ ਹੀ ਬੀਬੀ ਨੇ ਸਿੱਖਾਂ ਦੇ ਸਿੱਖੀ ਦੇ ਧੁਰਾ ਅਸਥਾਨ ਹਰਿਮੰਦਿਰ ਸਾਹਿਬ ਦੇ ਪ੍ਰਮਾਣਤ ਇਤਿਹਾਸ ਨੂੰ ਝੁਠਲਾ ਕੇ ਇੱਕ ਨਵਾਂ ਹੀ ਇਤਿਹਾਸ ਰਚਣ ਦਾ ਯਤਨ ਕੀਤਾ ਹੈ ।
ਇਸੇ ਕੂੜ ਲੇਖ ਦਾ ਹਵਾਲਾ ਦੇ ਕੇ ਇਕ ਹੋਰ ਸਿੱਖ ਲਿਖਾਰੀ ਕਰਨੈਲ ਸਿੰਘ ਸਹੋਤਾ ਨੇ ਕਵਿਤਾ ਲਿਖ ਮਾਰੀ ਹੈ ਕਿ ਹਰਮੰਦਰ ਸਾਹਿਬ ਦੁਖ ਭੰਜਨੀ ਬੇਰੀ ਦੇ ਮੁਕਾਮ ਤੇ ਰਿਸ਼ੀ ਬਾਲਮੀਕ ਨੇ ਅੰਮ੍ਰਿਤ ਦੱਬਿਆ। ਸਹੋਤਾ ਲਿਖਦਾ ਹੈ :
ਹਰਿਮੰਦਰ ਵਿਚ ਜੋ ਸਰੋਵਰ।ਉਸ ਵਿਚ ਦੁੱਖ ਭੰਜਨੀ ਬੇਰੀ
ਲਵ ਕੁਸ਼ ਦੀ ਜਦੋ ਹੋਈ ਲੜਾਈ।ਰਾਮ ਸਮੇਤ ਸੀ ਭਾਈਆਂ ਮਾਰਿਆਂ
ਬਾਲਮੀਕ ਅੰਮ੍ਰਿਤ ਮੰਗਵਾਏ। ਜੀਉਦਾ ਸੀ ਫਿਰ ਉਸ ਨੂੰ ਕਰਿਆ
ਪਾ ਕੇ ਘੜੇ ਵਿਚ ਬਾਕੀ ਅੰਮ੍ਰਿਤ ਦੱਬਿਆ ਸੀ।ਫਿਰ ਤੀਜੇ ਗੁਰੂ ਨੂੰ ਆਈ ਅਵਾਜ
ਜੰਗਲ ਜਾ ਕੇ ਓਥੇ ਬਣਾ ਜਾ ਕੇ ਹਰਮੰਦਰ।ਨਹਾਵੇ ਜੋ ਵੀ ਇਸ ਵਿਚ ਆ ਕੇ
ਪਾਪ ਦੁਖਾਂ ਤੋਂ ਮੁਕਤ ਹੋ ਜਾਵੇ।ਬਾਲਮੀਕ ਦੀ ਕਿਰਪਾ ਹੈ ਇਹ
 ਸਹੋਤਾ ਸਭ ਨੂੰ ਅਖ ਸੁਣਾਵੇ।
ਆਓ ਹੁਣ ਦੇਖੀਏ ਬੀਬੀ ਕਹਾਣੀ ਕਿਵੇਂ ਘੜਦੀ ਹੈ:-
ਬੀਬੀ ਸ਼ੁਰੂਆਤ ਹੀ ਇਸ ਗੱਲ ਤੋਂ ਕਰਦੀ ਹੈ ਕਿ "ਹਰਮੰਦਰ ਸਹਿਬ ਦੀ ਸਥਾਪਨਾ ਹੀ ਇਕ ਗਹਿਰਾ ਭੇਤ ਹੈ। ਕੁਝ ਪ੍ਰੰਪਰਾਵਾਂ ਅਨੁਸਾਰ ਏਥੇ ਅੰਮ੍ਰਿਤ ਕੁੰਡ ਹੁੰਦਾ ਸੀ। ਇਸ ਗਵਾਹੀ ਦਾ ਸੋਮਾ ਹਿੰਦੂਆਂ ਦੇ ਪੁਰਾਨ ਹਨ। ਪ੍ਰੰਪਰਾ ਇਸ ਨੂੰ ਰਮਾਇਣ ਕਾਲ ਨਾਲ ਜੋੜਦੀ ਹੈ।''
ਸੋ ਮਨਗੜਤ ਗਲ ਰਾਹੀ ਵੱਡਾ ਕੂੜ ਲਿਖ ਕੇ ਬੀਬੀ ਜੀ ਸਰੋਵਰ ਨੂੰ ਹਿੰਦੂ ਪੁਰਾਣਾਂ ਨਾਲ ਜੋੜਦੇ ਹਨ ਅਖੇ 'ਇਸ ਜਗ੍ਹਾ ਦਾ ਜ਼ਿਕਰ ਪੁਰਾਣਾ ਵਿਚ ਹੈ।' ਪਰ ਬੀਬੀ ਜੀ ਕਿਸੇ ਪੁਰਾਨ ਦਾ ਹਵਾਲਾ ਦੇਣ ਤੋਂ ਸ਼ਰਮਾਅ ਜਾਂਦੇ ਹਨ ਤੇ ਲਓ ਆਪਣੇ ਕਥਨ  ਨੂੰ  ਸੱਚ ਸਾਬਤ ਕਰਨ ਲਈ ਹਵਾਲਾ ਦਿੰਦੇ ਹਨ ਅੰਮ੍ਰਿਤਸਰ ਦੇ ਇਕ ਸਕੂਲ ਦੁਆਰਾ ਸੰਨ 1970 ਵਿਚ ਲਿਖੀ ਗਈ ਇਕ ਪੁਸਤਕ ਦਾ। ਬੀਬੀ ਜੀ ਨੂੰ ਬੰਦਾ ਪੁਛੇ ਭਈ ਤੂੰ ਉਹ ਪੁਰਾਣ ਵਾਚਣ ਦੀ ਖੇਚਲ ਕਿਓਂ ਨਾ ਕੀਤੀ। ਕੀਹ ਇਕ ਪੀ.ਐਚ.ਡੀ ਕੀਤੀ ਅਖੌਤੀ ਸਿੱਖ ਵਿਦਵਾਨ ਨੂੰ ਇਹ ਸੋਭਾ ਦਿੰਦਾ ਹੈ ਕਿ ਉਹ ਐਡੀ ਵੱਡੀ ਗਲ ਆਖੇ ਤੇ ਹਵਾਲਾ ਬਣਾਏ ਇਕ ਸਕੂਲ ਦੁਆਰਾ ਕੀਤੇ ਸਰਵੇ ਨੂੰ । ਹਾਂ ਸਰਵੇ ਕਿਸੇ ਦਾ ਹਵਾਲਾ ਦੇਣਾ ਕੋਈ ਗੁਨਾਹ ਨਹੀਂ ਜੇਕਰ ਉਸ ਵਿਚ ਵਰਤਮਾਨ ਹਾਲਤ ਦੀ ਗਵਾਹੀ ਹੋਵੇ। ਇਥੇ ਤਾਂ ਸਕੂਲ ਦੇ ਮਾਸਟਰ ਬੱਚਿਆਂ ਵਾਸਤੇ ਕਿਤਾਬ ਲਿਖ ਰਹੇ ਹਨ।

ਓਧਰ ਜਦ ਪੁਰਾਤਨ ਹਿੰਦੂ ਗ੍ਰੰਥਾਂ ਤੇ ਵਿਦਵਾਨਾਂ ਦੀਆਂ ਕੀਤੀਆਂ ਟਿਪਣੀਆਂ ਵਾਚਦੇ ਹਾਂ ਤਾਂ ਇਹ ਗੱਲ ਕੁਝ ਹੋਰ ਦੱਸਦੀਆਂ ਹਨ। ਕਿਉਂਕਿ ਲਗਪਗ ਸਾਰਿਆਂ ਪੁਰਾਣੀ ਯੂ.ਪੀ ਤੇ ਅਣਵੰਡੇ ਮੱਧ ਪ੍ਰਦੇਸ਼ ਦੇ ਇਲਾਕਿਆਂ ਨੂੰ ਰਮਾਇਣ ਦਾ ਇਲਾਕਾ ਮੰਨਿਆ ਹੈ। ਅਯੋਧਿਆ, ਚਿਤਰਕੂਟ, ਜਬਲਪੁਰ ਵਾਲੇ ਪਾਸ ਤੋਂ ਛਤੀਸਗੜ੍ਹ ਦਾ ਇਲਾਕਾ। (ਦੇਖੋ ਪੁਰਾਣ ਇਡੈਕਸ - ਪ੍ਰੋ: ਏ .ਬੀ .ਐਲ ਅਵੱਸਥੀ।)
ਬੀਬੀ ਅੱਗੇ ਜਾ ਕੇ ਇਕ ਹੋਰ ਗੱਪ ਘੜ ਕੇ ਜੜ ਦਿੰਦੀ ਹੈ ਅਖੇ ਮੋਜੂਦਾ ਸਰੋਵਰ ਵਾਲੀ ਜਗ੍ਹਾ ਪਹਿਲਾਂ ਇਕ ਛੱਪੜ ਹੁੰਦਾ ਸੀ। ਜਦ ਜੇ ਕਿਸੇ ਛੱਪੜ ਦੀ ਸੰਭਾਵਨਾ ਬਣਦੀ ਵੀ ਹੈ ਤਾਂ ਉਹ ਪਰੇ ਢਾਬ ਤਾਂ ਹੋ ਸਕਦੀ ਹੈ- ਢਾਬ ਵਸਤੀ ਰਾਮ। ਪਰ ਇਹ ਕੁੰਡ ਵਾਲੀ ਗਲ ਕਿਓ ਲਿਖ ਮਾਰੀ।
ਹੋਰ ਦੇਖੋ ਕਿ ਬਹੁਤੇ ਪੁਰਾਤਨ ਸਿੱਖ ਲਿਖਾਰੀਆਂ ਨੇ ਇਸ ਗੱਲ ਦੀ ਸ਼ਾਹਦੀ ਭਰੀ ਹੈ ਕਿ ਗੁਰੂ ਅਮਰਦਾਸ ਤੇ ਬਾਦਸ਼ਾਹ ਅਕਬਰ ਦੇ ਸਬੰਧ ਬੜੇ ਮਧੁਰ ਸਨ ਤੇ ਬਾਦਸ਼ਾਹ ਅਕਬਰ ਨੇ ਗੁਰੂ ਘਰ ਨੂੰ ਜਗੀਰ ਵੀ ਦਿਤੀ ਸੀ। ਇਸ ਦਾ ਜਿਕਰ ਇਮਪੀਰੀਅਲ ਗਜਟੀਅਰ ਵਿਚੋਂ ਵੀ ਮਿਲਦਾ ਹੈ। ਹੋਰ ਤੇ ਹੋਰ ਸਰਕਾਰ ਨਾਲ ਅੱਛੇ ਸਬੰਧਾਂ ਦੇ ਸਬੂਤ ਗੁਰੂ ਗ੍ਰੰਥ ਸਾਹਿਬ 'ਚੋਂ ਵੀ ਮਿਲਦੇ ਹਨ ਤੇ ਚੁਗਲ ਖੋਰਾਂ ਦੀਆਂ ਲੁਤੀਆਂ। (ਦੋਖੋ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ)
ਫਿਰ ਬੀਬੀ ਜੀ ਕਿਸੇ ਮਾਫਕ ਆਉਂਦੀ ਤੁਕ ਦਾ ਸੂਰਜ ਗ੍ਰੰਥ 'ਚੋ ਵੀ ਹਵਾਲਾ ਦਿੰਦੇ ਹਨ। ਪਰ ਓਸ ਸੂਰਜ ਪ੍ਰਕਾਸ਼ ਕ੍ਰਿਤ ਭਾਈ ਸੰਤੋਖ ਸਿੰਘ ਦੇ ਉਸ ਹਵਾਲੇ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ ਜਿਥੇ ਭਾਈ ਸਾਹਿਬ ਨੇ ਲਿਖਿਆ ਹੈ ਕਿ ਅਕਬਰ ਬਾਦਸ਼ਾਹ ਖੁੱਦ ਚਲ ਕੇ ਗੁਰੂ ਅਮਰਦਾਸ ਦੇ ਦਰਬਾਰ 'ਚ ਆਉਦਾ ਹੈ ਤੇ ਇਲਾਕੇ ਦੀ ਜਗੀਰ ਗੁਰੂ ਦੇ ਅਰਪਨ ਕਰਦਾ ਹੈ। ਗੁਰੂ ਸਾਹਿਬ ਜਗੀਰ ਭਾਈ ਜੇਠਾ ਜੋ ਸਾਹਿਬ ਦਾ ਦਾਮਾਦ ਹੈ ਨੂੰ ਅੱਗੇ ਦੇ ਦਿੰਦੇ ਹਨ। ਏਥੇ ਬੀਬੀ ਕਬੂਤਰ ਵਾਂਙੂ ਅੱਖਾਂ ਮੀਟ ਲੈਂਦੀ ਹੈ। ਫੇਰ ਬੀਬੀ ਉਸ ਘਟਨਾਂ ਦਾ ਜ਼ਿਕਰ ਵੀ ਨਹੀਂ ਕਰਦੀ ਜਦ ਬਟਾਲੇ ਦੇ ਬ੍ਰਾਹਮਣ ਤੇ ਕੁਝ ਖਤਰੀ ਗੁਰੂ ਘਰ ਦੇ ਖਿਲਾਫ ਚੁਗਲੀਆਂ ਲਾਉਂਦੇ ਹਨ।
ਹੋਰ ਦੇਖੋ ਲੇਖ ਵਿਚ ਬੀਬੀ ਪੱਟੀ ਦੇ ਹਾਕਮ ਦੀ ਧੀ ਰਜਨੀ ਤੇ ਪਿੰਗਲੇ ਵਾਲੀ ਕਥਾ ਦਿੰਦੀ ਹੈ ਤੇ ਇਥੇ ਸੂਰਜ ਪ੍ਰਕਾਸ਼ ਦਾ ਹਵਾਲਾ ਦਿੰਦੀ ਹੈ। ਫਿਰ ਚਲਾਕੀ ਨਾਲ ਗੱਲ ਛੁਪਾਉਂਦੀ ਹੈ ਜਦ ਕਿ ਸੂਰਜ ਪ੍ਰਕਾਸ਼ ਵਿਚ ਅੰਕਤ ਹੈ ਕਿ ਰਜਨੀ ਪਿੰਗਲੇ ਵਾਲੀ ਸ਼ਕਾਇਤ ਗਲ ਪੰਚਮ ਪਾਤਸ਼ਾਹ ਦੇ ਦਰਬਾਰ ਪਹੁੰਚਦੀ ਹੈ। ਪਰ ਬੀਬੀ ਭੁੱਲ ਜਾਂਦੀ ਹੈ ਕਿ ਸਰੋਵਰ ਪੁਟਾਉਣ ਦਾ ਕੰਮ ਖੁੱਦ ਗੁਰੂ ਰਾਮ ਦਾਸ ਨੇ ਕੀਤਾ ਸੀ। ਹਾਂ ਹਰਮੰਦਰ ਜੋ ਬਣਾਇਆ ਉਹ ਜਰੂਰ ਪੰਚਮ ਪਾਤਸ਼ਾਹ ਨੇ ਸ਼ੁਰੂ ਕਰਵਾਇਆ ਸੀ। ਜੇ ਇਹ ਬੀਬੀ ਦਾ ਪੁਰਾਨਿਕ ਸਥਾਨ ਸੀ ਤਾਂ ਪੰਚਮ ਗੁਰੂ ਨੇ ਸਾਈ ਮੀਆਂ ਮੀਰ ਕੋਲੋਂ ਨੀਂਹ ਪੱਥਰ ਕਿਓਂ ਰਖਵਾਇਆ। ਗੁਰੂ ਨੂੰ ਪਤਾ ਵੀ ਸੀ ਕਿ ਉਹ ਪੁਰਾਣਾ ਵਾਲਾ ਕਲਸ਼ ਹੈ।
 ਸੂਰਜ ਪ੍ਰਕਾਸ਼ ਵਿਚ ਸਥਾਨ ਚੁੰਨਣਾ ਪਹਿਲਾਂ ਟੱਪ ਲਾਉਣਾ ਜਾਂ ਮੋੜੀ ਗੱਢਣੀ ਬੜਾ ਵਿਸਥਾਰ ਨਾਲ ਜ਼ਿਕਰ ਹੈ। ਬੀਬੀ ਉਸ ਸਭ ਨੂੰ ਵੇਖ ਮਚਲੀ ਹੋ ਜਾਂਦੀ ਹੈ।
ਸੱਚ ਸੱਚ ਹੁੰਦੈ ਝੂਠ ਨੇ ਝੂਠ ਰਹਿਣਾ ਹੈ। ਬਾਦਸ਼ਾਹ ਵੱਲੋਂ ਦਿਤੀ ਜਗੀਰ ਬੀਬੀ ਵਾਸਤੇ ਵੱਡੀ ਮੁਸੀਬਤ ਬਣਦੀ ਹੈ। ਤੇ ਉਸ ਬਾਰੇ ਪਤੈ ਕੀਹ ਲਿਖਦੀ ਹੈ :-''ਅਖੇ ਇਹ ਗੱਲਾਂ ਕਿ ਬਾਦਸ਼ਾਹ ਨੇ ਜਗੀਰ ਦਿਤੀ ਸੀ ਜਾਂ ਫਿਰ 700 ਰੁਪਏ 'ਚ ਜ਼ਮੀਨ ਖਰੀਦੀ ਸੀ ਜਾਂ ਫਿਰ ਸੁਲਤਾਨਵਿੰਡ ਦੇ ਜਿਮੀਦਾਰਾਂ ਨੇ ਜ਼ਮੀਨ ਅਰਪਨ ਕੀਤੀ ਸੀ ਆਦਿ ਗੱਲਾਂ ਦਾ ਕੋਈ ਦਸਤਾਵੇਜੀ ਸਬੂਤ ਨਹੀਂ।''
ਬੀਬੀ ਦਾ ਕਹਿਣ ਦਾ ਭਾਵ ਕਿ ਇਹ ਗੱਲ ਸਕੂਲ ਦੇ ਸਰਵੇ 'ਚ ਨਹੀਂ ਆਈ ਇਸ ਕਰਕੇ ਇਹ ਝੂਠੀ ਹੈ ਭਾਵੇਂ ਦੋ ਤਿੰਨ ਸੌ ਸਾਲ ਪੁਰਾਣੇ ਰਿਕਾਰਡਾਂ ਵਿਚ ਵੀ ਕਿਓ ਨਾਂ ਹੋਵੇ। ਏਥੇ ਇਹ ਬੀਬੀ ਸੂਰਜ ਪ੍ਰਕਾਸ਼ ਨੂੰ ਵੀ ਨਹੀਂ ਮੰਨਦੀ ਤੇ 1914 ਦੇ ਗਜਟੀਅਰ ਨੂੰ ਕੋਈ ਦਸਤਾਵੇਜ ਹੀ ਨਹੀਂ ਮੰਨਦੀ। ਫਿਰ ਬੀਬੀ ਇਕ ਗੱਲ ਨੂੰ ਮੰਨਣ ਨੂੰ ਸਿਰਫ ਤਿਆਰ ਹੁੰਦੀ ਹੈ ਕਿ ਚੱਕ ਗੁਰੂ ਨੂੰ ਮਾਮਲੇ ਤੋਂ ਮਾਫੀ ਸੀ। ਹੁਣ ਬੰਦਾ ਪੁੱਛੇ ਕਿ ਏਥੇ ਇਸ ਨੇ ਕਿਹੜਾ ਦਸਤਾਵੇਜ ਦੇਖਿਆ ਹੈ। ਅੱਗੇ ਚੱਲ ਕੇ ਬੀਬੀ ਇਕ ਹੋਰ ਵੀ ਗੱਪ ਰੇੜ ਦਿੰਦੀ ਹੈ ਅਖੇ ਸ਼ੁਰੂ 'ਚ ਅੰਮ੍ਰਿਤਸਰ ਦਾ ਨਾਂ ਅਮਰਤ ਸਰੋਵਰ ਸੀ। ਅਸੀਂ ਦੇਖਿਆ ਅਜਿਹੀ ਕੋਈ ਗੱਲ ਕਿਧਰੇ ਵੀ ਇਤਹਾਸ ਵਿਚ ਨਹੀਂ ਹੈ। ਹਾਂ ਚੱਕ ਰਾਮਦਾਸ ਪੁਰ ਤੇ ਰਾਮਦਾਸਪੁਰ ਜਰੂਰ ਰਿਹਾ ਹੈ।
ਓਹੋ ਬੀਬੀ ਜਿਹੜੀ ਸੂਰਜ ਪ੍ਰਕਾਸ਼ ਨੂੰ ਇਤਿਹਾਸਕ ਦਸਤਾਵੇਜ ਨਹੀ ਮੰਨਦੀ ਕਿਉਂਕਿ ਇਹ ਅਕਬਰ ਵੱਲੋਂ ਜਗੀਰ ਦੀ ਗੱਲ ਕਰਦਾ ਹੈ ਅੱਗੇ ਜਾ ਕਿ ਇਸ ਨੂੰ ਪੁਰਾਤਨ ਗ੍ਰੰਥ ਮੰਨਣ ਨੂੰ ਤਿਆਰ ਹੋ ਜਾਂਦੀ ਹੈ ਤੇ ਲਿਖਦੀ ਹੈ ਕਿ ਹਰਮੰਦਰ ਸਾਹਿਬ ਦੀ ਨੀਂਵ ਸਾਂਈ ਮੀਆਂ ਮੀਰ ਨੇ ਨਹੀਂ ਸੀ ਰੱਖੀ ਕਿਉਂਕਿ ਸੂਰਜ ਪ੍ਰਕਾਸ਼ ਵਿਚ ਤਾਂ ਇਹ ਗੱਲ ਆਈ ਹੀ ਨਹੀਂ।ਜਦ ਕਿ ਇਹ ਗਲ ਸਾਈ ਮੀਆਂ ਮੀਰ ਦੇ ਸ਼ਰਧਾਲੂ ਨੇਸੂਰਜ ਪ੍ਰਕਾਸ ਤੋਂ ਕਿਤੇ ਪਹਿਲਾਂ ਲਿਖ ਦਿਤੀ ਸੀ
ਸਾਨੂੰ ਸ਼ੱਕ ਹੈ ਕਿ ਸਰਕਾਰਾਂ ਕਰੋੜਾਂ ਰੁਪਏ ਅਜਿਹੇ ਝੂਠ ਦੇ ਪ੍ਰਚਾਰ ਲਈ ਖਰਚਦੀਆਂ ਹਨ। ਬਦਕਿਸਮਤੀ ਨਾਲ ਸਰਕਾਰ ਨੇ ਅਨੇਕਾਂ ਵਿਕਾਊ ਅਖੌਤੀ ਵਿਦਵਾਨਾਂ ਨੂੰ ਝੂਠ ਦਾ ਪ੍ਰਚਾਰ ਤਿਆਰ ਕਰਨ ਵਾਸਤੇ ਕਮਿਸ਼ਨ ਕੀਤਾ ਹੋਇਆ ਹੈ।ਅੰਤ ਵਿਚ ਅਸੀ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਗਰੀਬ ਲੋਕਾਂ ਦੇ ਮੂੰਹ ਚੋਂ ਰੋਜੀ ਰੋਟੀ ਖੋਹ ਕੇ ਅਜਿਹੇ ਪਾਪ ਤੇ ਝੂਠ ਦੇ ਕੰਮਾਂ ਤੋ ਬਾਜ ਆਵੇ।
 ਬਦਕਿਮਸਤੀ ਕਿ ਸਰਕਾਰ ਅੱਜ ਵੀ ਚਾਣਕੀਆਂ ਦੇ ਅਰਥਸ਼ਾਸ਼ਤਰ ਦੀ ਨੀਤੀ ਤੇ ਚਲ ਰਹੀ ਹੈ ਜਿਸ ਵਿਚ ਅੰਕਤ ਹੈ ਕਿ ਜੇ ਰਾਜੇ ਨੂੰ ਜਰੂਰਤ ਪਵੇ ਤਾਂ ਉਹ ਬ੍ਰਾਹਮਣ ਕੋਲੋਂ ਝੂਠੀ ਕਹਾਣੀ ਵੀ ਤਿਆਰ ਕਰਵਾ ਲਵੇ। (ਦੇਖੋ
Ram Sharan Sharma-Religion and Politics in  Arthashastra)
ਧਿਆਨ 'ਚ ਰਹੇ ਕਿ ਆਉਣ ਵਾਲਾ ਵਕਤ ਝੂਠ ਨੁੰ ਬਹੁਤ ਮਹਿੰਗਾ ਪੈਣਾ ਹੈ। ਅੱਜ ਤੋਂ 10 ਸਾਲ ਦੇ ਅੰਦਰ ਹੀ ਸਾਰੇ ਗ੍ਰੰਥ ਇੰਟਰਨੈਟ ਤੇ ਹਰ ਭਾਸ਼ਾ ਵਿਚ ਮੌਜੂਦ ਹੋ ਜਾਣੇ ਹਨ। ਝੂਠ ਨੇ ਤਾਂ ਪਹਿਲਾਂ ਹੀ ਬਿਸਤਰਾ ਬੰਨਣਾ ਸ਼ੁਰੂ ਕਰ ਦਿਤਾ ਹੈ।
ਅਜਿਹੇ ਹਾਲਾਤਾਂ ਤੋਂ ਸਾ ਨੂੰ  ਖਦਸ਼ਾ ਹੋ ਰਿਹਾ ਹੈ ਕਿ ਕਿਤੇ ਇਸ ਪਵਿਤ੍ਰ ਸ਼ਹਿਰ  ਨੂੰ  ਵੀ ਜੇਰੂਸਲੇਮ ਨਾਂ ਬਣਾ ਦਿਤਾ ਜਾਵੇ। ਜਿਵੇ ਓਥੇ ਯਹੂਦੀਆਂ ਤੇ ਈਸਾਈਆਂ ਦੇ ਇਤਹਾਸਿਕ ਸਥਾਨਾਂ ਦੇ ਮੱਦੇ ਨਜਰ ਮੁਸਲਮਾਨਾਂ ਵੀ ਵੱਡਾ ਕੇਂਦਰ ਖੜਾ ਕਰ ਲਿਆ ਹੈ। ਅਮਨ ਦੇ ਨਾ ਤੇ ਬਣੇ ਇਸ ਯਹੂਦੀ ਸ਼ਹਿਰ ਵਿਚ ਬਹੁਤ ਵਾਰੀ ਖੂਨ ਖਰਾਬਾ ਹੋ ਚੁਕਾ ਹੈ।
ਅੰਤ ਵਿਚ ਅਸੀ ਸੰਗਤ  ਨੂੰ  ਬੇਨਤੀ ਕਰਦੇ ਹਾਂ ਕਿ ਇਸ ਬੀਬੀ ਅਜਿਹੇ ਹੋਰ ਲਿਖਾਰੀਆਂ ਦੀਆਂ ਇਤਹਾਸਕ ਲਿਖਤਾਂ ਤੋਂ ਸੁਚੇਤ ਰਹਿਣ।Ð

ਪਿਛਲੇ ਕੁਝ ਅਰਸੇ ਤੋਂ ਪੰਜਾਬ ਵਿਰੋਧੀ ਅਜੈਸੀਆਂ ਅਜੇਹੀਆਂ ਤਸਵੀਰਾਂ ਖੁਦ ਖਰਚਾ ਕਰਕੇ ਭੋਲੇ ਭਾਲੇ ਬਾਲਮੀਕ ਸਮਾਜ ਵਿਚ ਵੰਡਵਾ ਰਹੀਆਂ ਹਨ। ਪਰ ਸਾ ਨੂੰ  ਪੂਰਨ ਉਮੀਦ ਹੈ ਕਿ ਪੰਜਾਬੀ ਲੋਕ ਇਨ੍ਹਾਂ ਦੀਆਂ ਸਮਾਜ ਪਾੜੂ ਨੀਤੀਆਂ  ਨੂੰ  ਘਾਹ ਨਹੀ ਪਾਉਣਗੇ। ਕੁਝ ਵਿਦਵਾਨਾਂ ਦੀ ਰਾਇ ਹੈ ਕਿ ਬੀਬੀ ਮਦਨਜੀਤ  ਨੂੰ  ਅਜੈਸੀਆਂ ਕਾਫੀ ਸਮੇਂ ਤੋਂ ਵਰਤ ਰਹੀਆਂ ਹਨ ਤੇ ਉਲਟੇ ਸਿਧੇ ਲੇਖ ਲਿਖਵਾ ਰਹੀਆਂ ਹਨ।