|
ਓਹੋ ਕਿਰਪਾਲ ਸਿੰਘ ਜਿਸ ਬਾਰੇ
ਕਿਹਾ ਜਾਂਦਾ ਹੈ ਕਿ ਓਸੇ ਨੇ ਹੀ ਗੁਰਮਤਿ ਸਿਧਾਂਤ ਨਾਂ ਦੀ
ਪੁਸਤਕ ਲਿਖ ਕੇ ਗੁਰਬਾਣੀ ਦਾ ਅਨੱਰਥ ਕੀਤਾ। ਜੋ ਸਾਰੀ ਉਮਰ ਬਾਬਾ
ਸਾਵਣ ਸਿੰਘ ਦਾ ਸ਼ਰਧਾਲੂ ਹੋਣ ਦਾ ਦਾਵਾ ਕਰਦੇ ਰਹੇ ਤੇ ਬਾਬਾ
ਸਾਵਣ ਨੂੰ ਪਰਮ ਸੰਤ ਦੀ ਉਪਾਧੀ ਦਿੱਤੀ ਤੇ ਕਿਹਾ ਕਿ ਉਹ ਸਭ ਗੁਰੂਆਂ
ਤੋਂ ਉਪਰ ਹਨ। ਤੇ ਬਾਅਦ ਵਿਚ ਬਾਬਾ ਸਾਵਣ ਸਿੰਘ ਨੇ ਜਦ ਡੇਰੇ ਦੀ
ਗੱਦੀ ਬਾਬਾ ਜਗਤ ਸਿੰਘ ਨੂੰ ਦੇ ਦਿਤੀ ਤਾਂ ਸੰਤ ਜੀ ਵਿਗੜ ਗਏ ਤੇ
ਆਪਣੇ ਗੁਰੂ ਦਾ ਹੁਕਮ ਮੰਨਣ ਤੋਂ ਨਾ ਹੀ ਕਰ ਦਿਤੀ। ਖੁਦ ਹੀ ਆਪਣੀ
ਗੁਰੂ ਥਾਪਣਾ ਕਰ ਲਈ ਤੇ ਜਾ ਦਿੱਲੀ ਵਿਚ ਕਰਨਾਲ ਰੋਡ ਤੇ ਡੇਰਾ
ਜਮਾ ਲਿਆ। ਬਿਆਸ ਨਾਲ ਸੰਬੰਧਤ ਹੋਣ ਕਰਕੇ ਦਿੱਲੀ ਤੇ ਹੋਰ ਜਗ੍ਹਾ
ਦੇ ਬਹੁਤ ਸਾਰੇ ਸ਼ਰਧਾਲੂ ਆਪ ਜੀ ਦੇ ਅਸਰ ਰਸੂਖ ਥੱਲੇ ਤਾਂ ਹੈ ਹੀ
ਸਨ, ਜਿਸ ਕਰਕੇ ਕੰਮ ਰਿੜ ਪਿਆ। ਸੋ ਇਹ ਆਪਣੀ ‘ਗੁਰਮਤ ਸਿਧਾਂਤ’
ਵਾਲੀ ਫਿਲਾਸਫੀ ਦੇ ਕਿੰਨੇ ਕੁ ਆਪ ਪ੍ਰਪੱਕ ਸਨ ਖੁਦ ਹੀ ਸਾਬਤ ਕਰ
ਦਿਤਾ, ਕਿਸੇ
ਨੂੰ ਕਹਿਣ ਦੀ ਜਰੂਰਤ ਹੀ ਨਹੀ ਪਈ। ਭਾਵ ਉਸੇ ਸਿਧਾਂਤ
ਨੂੰ ਮੰਨਣ ਤੋਂ ਇਨਕਾਰੀ ਹੋ ਗਏ। ਕਿਹਾ ਜਾਂਦਾ ਹੈ ਕਿ ਸਰਕਾਰ ਨੇ
ਸੰਤ ਜੀ ਨੂੰ ਔਜਾਰ ਦੀ ਤਰਾਂ ਵਰਤਿਆ।
ਕਿਉਂਕਿ ਜਪੁਜੀ ਸਿੱਖ ਸਿਧਾਂਤ ਦਾ ਧੁਰਾ ਹੈ, ਸਰਕਾਰ ਨੇ ਸੰਤਾਂ
ਕੋਲੋਂ ਜਪੁਜੀ ਦੀ ਵਿਆਖਿਆ 1959 ਈ. ਵਿਚ ਕਰਵਾਈ ਤੇ ਇਨਾਂ ਨੂੰ
ਇਨਾਮ ਦਿਤੇ।ਕਿਉਂਕਿ ਜਪੁਜੀ ਹੀ ਦਸਦੈ ਕਿ ਇਨਸਾਨ ਨੇ ਜੇ ਰੱਬ
ਨਾਲ ਇਕ ਮਿਕ ਹੋਣੈ ਤਾਂ ਉਸਦੀ 1) ਸਿਫਤ ਸਲਾਹ ਗਾਵੈ, 2) ਭਾਣੇ
ਵਿਚ ਰਹੇ ਤੇ ਫਿਰ 3) ਉਸਦੀ ਨਦਰ ਰਾਹੀਂ ਹੀ ਬੰਦਾ ਤਰ ਸਕਦਾ ਹੈ।
ਆਪ ਸਕੀਮਾਂ ਵਿਚ ਹੀ ਸਨ ਕਿ ਜਮ ਨੇ ਆ ਘੇਰਿਆ। ਵਸੀਅਤ ਵੀ ਨਾਂ
ਲਿਖ ਪਾਏ। ਪ੍ਰਵਾਰ ਨੇ ਬਾਦ 'ਚ ਆਪ ਦੇ ਲੜਕੇ ਦਰਸ਼ਨ ਸਿੰਘ
ਨੂੰ ਗੱਦੀ
ਤੇ ਬੈਠਾ ਦਿਤਾ।ਓਧਰ ਦੂਸਰੇ ਪਾਸੇ ਇਨ੍ਹਾਂ ਦੇ ਹੀ ਇਕ ਚੇਲੇ ਸੰਤ
ਠਾਕਰ ਸਿੰਘ ਜੀ ਨੇ ਆਪਣੀ ਅਲੱਗ ਦੁਕਾਨਦਾਰੀ ਖੋਲ ਲਈ ਹੈ। ਓਧਰ
ਦਰਸ਼ਨ ਸਿੰਘ ਦੀ ਮੌਤ ਉਪਰੰਤ ਇਨ੍ਹਾ ਦਾ ਪੋਤਰਾ ਰਜਿੰਦਰ ਸਿੰਘ ਅਜ
ਕਲ ਗੱਦੀ ਤੇ ਹੈ।ਆਪ ਟੀ.ਵੀ ਆਦਿ ਤੇ ਅਕਸਰ ਦਰਸ਼ਨ ਦਿੰਦੇ ਰਹਿਦੇ
ਹਨ।
ਰਜਿੰਦਰ ਸਿੰਘ, ਠਾਕਰ ਸਿੰਘ ਤੇ ਬਿਆਸ ਡੇਰੇ ਤੋਂ ਹੋ ਅਲੱਗ ਹੋਏ
ਧੜਿਆਂ ਦੇ ਪ੍ਰਚਾਰਕ ਤਾਂ ਜਰੂਰਤ ਪੈਣ ਤੇ ਗਾਤਰੇ ਵਾਲੀ ਕਿਰਪਾਨ
ਵੀ ਪਾ ਲੈਂਦੇ ਹਨ। ਆਪਣੇ ਘਰੀ ਗੁਰੂ ਗ੍ਰੰਥ ਸਹਿਬ ਦੀ ਫੇਰੀ ਵੀ
ਪੁਆ ਲੈਣਗੇ। ‘ਪ੍ਰਮਾਰਥੀ’ ਮਿਲਨੇ ਚਾਹੀਦੇ। ਕਿਹਾ ਜਾਂਦਾ ਹੈ ਕਿ
ਅਜੈਸੀਆਂ ਇਨ੍ਹਾਂ
ਨੂੰ ਹੀ ਜਿਆਦਾ ਸਿੱਖਾਂ ਖਿਲਾਫ ਵਰਤਦੀਆਂ ਹਨ।ਕਿਰਪਾਲ
ਸਿੰਘ ਦੀ ਕਿਸੇ ਵੀ ਫੋਟੋ ਤੋਂ ਰੂਹਾਨੀ ਨੂਰ ਨਜਰ ਨਹੀ ਆਉਦਾ।ਵੈਸੇ
ਤਾਂ ਰਾਧਿਆਂ ਦੇ ਕਿਸੇ ਵੀ ਬੰਦੇ ਦੇ ਚੇਹਰੇ ਤੋਂ ਰੂਹਾਨੀ ਨੂਰ
ਦੀ ਝਲਕ ਨਹੀ ਪੈਂਦੀ। |