ਸਾਨੂੰ ਵੀ ਜੋਤਾਂ ਪ੍ਰਗਟ
ਹੋਈਆਂ
ਸਾਂਭੀ ਆਸਣ ਰਾਂਹੀ ਸਾਨੂੰ ਵੀ ਜੋਤਾਂ ਪ੍ਰਗਟ ਹੋ ਉਠੀਆਂ
1987 'ਚ ਇਸ ਲਿਖਾਰੀ ਨੇ ਵੀ ਯੋਗਾ ਸਿਖਿਆ ਤੇ ਜਦੋ ਸਾਂਭੀ ਲਾਇਆ
ਤਾਂ ਚੌਥੇ -ਪੰਜਵੇ ਦਿਨ ਲਿਖਾਰੀ ਦਾ ਮੱਥਾ ਵੀ ਜਗ ਮਗਾ ਉਠਿਆ। ਜੋਗੀ
ਕਿਹਾ ਕਰੇ 'ਜੀ ਯਹ ਪ੍ਰਕਾਸ ਹੈ, ਯਹ ਤੋਂ ਬੜੀ ਕਠਿਨ ਤਪੱਸਿਆ ਕੇ
ਬਾਦ ਆਤਾ ਹੈ' ਅਸੀ ਕਿਹਾ ਨਹੀ ਮਹਾਤਮਾ ਜੀ ਇਹ ਤਾਂ ਜਪੁਜੀ ਦਾ
ਕਮਾਲ ਏ। ‘ਸੁਣਿਐ ਜੋਗਿ ਜੁਗਤੁ ਤਨ ਭੇਦੁ' ਇਹ ਗਲ ਮੱਧ ਪ੍ਰਦੇਸ ਦੇ
ਬੁਰਹਾਨਪੁਰ ਸ਼ਹਿਰ ਦੀ ਹੈ।