|
ਰਾਧਾ ਸੁਆਮੀ ਜਾਂ ਸਿਧ ਜੋਗ ਮਤ ਦਾ ਮੁੜ ਵਸੇਬਾ
ਬੁੱਧ ਮਤ ਦੇ ਪਤਨ ਉਪਰੰਤ ਜੋਗ ਮਤ (ਨਾਥ ਜਾਂ ਸਿੱਧ) ਦੀ ਤੂਤੀ ਕਿਸੇ ਵੇਲੇ ਪੂਰੇ ਹਿੰਦੁਸਤਾਨ
ਉਪ-ਮਹਾਦੀਪ 'ਚ ਬੋਲਦੀ ਸੀ, ਜੋ ਹੋਲੀ ਹੋਲੀ ਪਿਛਲੇ 3-4 ਸੌ ਸਾਲਾਂ ਵਿਚ ਲਗ ਪਗ ਅਲੋਪ ਹੀ ਹੋ
ਗਿਆ ਹੈ। ਰਾਧੇਮਤ ਨੇ ਸਿਰਫ ਕੁਝ ਕੁਝ ਸ਼ਬਦਾਵਲੀ ਹੀ ਬਦਲੀ ਹੈ ਬਾਕੀ ਸਭ ਕੁਝ ਓਹੋ ।ਸਿਰਫ ਫਰਕ
ਏਨਾਂ ਹੈ ਕਿ ਰਾਧੇ ਲੋਕ ਪੂਰੀ ਐਸ਼ੋ-ਆਰਾਮ ਵਾਲਾ ਜੀਵਨ ਬਤੀਤ ਕਰਦੇ ਹਨ ਜਦ ਕਿ ਜੋਗੀ ਵਿਚਾਰੇ
ਜੰਗਲਾਂ ਉਦਿਆਨਾਂ 'ਚ ਧੱਕੇ ਖਾਇਆ ਕਰਦੇ ਸਨ। ਰਾਧੇ ਦਾ ਧਿਆਨ ਲਾਉਣ ਵਾਲਾ ਤਰੀਕਾ ਵੀ ਐਨ ਓਹੋ
ਹੀ ਹੈ।
ਪੰਚ ਸ਼ਬਦ-ਮਛਿੰਦਰ ਤੇ ਗੋਰਖ ਨੇ ਜਿਸ ਜੋਗ ਮਤ ਦਾ ਪ੍ਰਚਾਰ ਕੀਤਾ ਹੈ, ਉਸ ਵਿਚ ਜੋਗੀ ਅੰਦਰ ਪੰਜ
ਸ਼ਬਦ ਵਜਦੇ ਹੋਣੇ ਮੰਨਦੇ ਹਨ।:-(ੳ) ਤੰਤ- ਤਾਰ ਦੇ ਸਾਜ਼, ਤੰਦ ਦੇ ਵਾਜੇ- ਸਿਤਾਰ, ਰਬਾਬ,
ਦਿਲਰੁਬਾ, ਮੰਧਮ, ਸਾਰੰਗੀ, ਇਕ ਤਾਰਾ ਆਦਿਕ।(ਅ) ਵ੍ਰਿਤ- ਚੰਮ ਨਾਲ ਮੜ੍ਹੇ ਹੋਏ ਸਾਜ਼- ਢੋਲਕੀ,
ਤਬਲਾ, ਮ੍ਰਿਦੰਗ, ਧੌਂਸਾ ਆਦਿਕ।(ੲ) ਘਨ- ਧਾਤ ਦੇ ਬਣੇ ਹੋਏ, ਘੜਿਆਲ, ਛੈਣੇ, ਕੈਸੀਆਂ।(ਸ)
ਨਾਦ- ਘੜਾ ਆਦਿ।(ਹ) ਸੁਖਰ- ਫੂਕ ਨਾਲ ਵਜਾਉਣ ਵਾਲੇ ਸਾਜ਼। ਜਿਹਾ ਕਿ ਬੰਸਰੀ, ਮੁਰਲੀ, ਨਫੀਰੀ,
ਸ਼ਹਿਨਾਈ, ਕਲਾਂਟ ਆਦਿਕ।
ਪੁਰਾਤਨ ਜੋਗੀਆਂ ਨੇ ਦਸਮ ਦੁਆਰ ਵਿਚ ਅਜਿਹੇ ਪੰਚ ਸ਼ਬਦ ਜਾਂ ਧੁੰਨਾ ਹੋਣੇ ਮੰਨੇ ਹਨ: ਸੰਖ,
ਮ੍ਰਿਦੰਗ, ਕਿੰਗਰੀ, ਮੁਰਲੀ ਅਤੇ ਬੀਨਾ ਦੀ ਧੁਨੀ। ਜੋਗੀਆਂ ਦੀ ਪ੍ਰਸਿੱਧ ਪੁਸਤਕ ਹਠ ਯੋਗ
ਪ੍ਰਦੀਪਕਾ ਅਨੁਸਾਰ ਅੰਦਰ ਇਹ ਪੰਜ ਸ਼ਬਦ ਹੁੰਦੇ ਹਨ:- ਭਮਰ ਗੁੰਜਾਰ, ਹਵਾ ਭਰੀ ਨਲਕੀ ਦੀ ਧੁਨੀ
ਜਾਂ ਉਸ ਜਿਹਾ ਸ਼ਬਦ, ਘੰਟੇ ਦੀ ਆਵਾਜ਼, ਸਮੁੰਦਰ ਤੇ ਬੱਦਲ ਦੇ ਗੱਜਣ ਦੀ ਆਵਾਜ਼।
ਰਾਧੇ ਮਤ ਨੇ ਪੁਰਾਣੇ ਜੋਗ ਮਤ ਦੀ ਨਕਲ ਪੰਜ ਨਾਮ, ਪੰਜ ਸ਼ਬਦ ਤੇ ਉਨ੍ਹਾਂ ਦੇ ਪੰਜ ਟਿਕਾਣੇ ਮੰਨੇ
ਹਨ।
ਅਨਹਦ ਸ਼ਬਦ ਦਾ ਨਿਰੰਤਰ ਰੂਪ ਹੈ- 'ਅਨਹਤ' ਜੋ ਆਹਤ ਚੋਟ ਜਾਂ ਛੋਹ ਤੋਂ ਬਿਨਾਂ ਹੋਵੇ। ਭਾਵੇਂ
ਉਹ ਸਮਾਧੀ ਵਿਚ ਹੋਵੇ ਜਾਂ ਉਸ ਤੋਂ ਬਿਨਾਂ।
'ਸੁੰਨ' ਦਾ ਮਤਲਬ ਬ੍ਰਹਮ ਰੰਧਰ ਨਾੜੀ ਦੇ ਉਸ ਅਸਥਾਨ ਤੋਂ ਹੈ, ਜਿਥੇ ਜੋਗੀ ਸੰਗੀਤ ਸੁਣਦਾ ਹੈ।
ਕਈ ਗ੍ਰੰਥਾਂ ਵਿਚ ਅੰਦਰ ਦਸ ਅਨਹਦ ਸ਼ਬਦ ਹੋਣੇ ਵੀ ਲਿਖੇ ਹਨ। ਜਿਹਾ ਕਿ ਪ੍ਰਕਾਸ਼ ਭਾਵ ਦੀਪਕਾ
ਨਿਬੰਧ ਵਿਚ ਲਿਖਿਆ ਹੈ:
ਗੁਪਤ ਨਾਮ-ਇਨ੍ਹਾਂ ਪੰਜਾਂ ਧੁੰਨਾਂ ਦੇ ਆਧਾਰ ਤੇ ਹੀ ਰਾਧਿਆਂ ਨੇ ਆਪਣੇ ਗੁਪਤ ਨਾਮ ਦਾ ਵਿਕਾਸ
ਕੀਤਾ ਹੈ ਤੇ ਉਹ ਵੀ ਅਲੱਗ ਅਲੱਗ ਸਕੂਲਾਂ ਦੀਆਂ ਫਿਲਾਸਫੀਆਂ ਤੋਂ ਲਫਜ ਚੁਕੇ ਹਨ। ਇਹ ਗੁਪਤ
ਨਾਮ ਸਿਰਫ ਦੀਖਿਆ ਦੇਣ(ੀਨਟਿੳਿਟੋਿਨ) ਦੇ ਵਕਤ ਹੀ ਕੰਨ 'ਚ ਦੱਸੇ ਜਾਂਦੇ ਹਨ।:-
ਜੋਤ ਨਿਰੰਜਨ- ਇਹ ਸ਼ਬਦ ਜੋਗ ਮਤ ਦੇ ਅਲਖ ਨਿਰੰਜਨ ਤੋਂ ਲਿਆ ਗਿਆ ਹੈ।
ਓਅੰਕਾਰ-ਇਹ ਸ਼ਬਦ ਸਿੱਖਾਂ ਦੇ 1ਓ ਤੋਂ ਲਿਆ ਹੈ। ਇਹ ਈਸ਼ਵਰ ਦੀ ਉਸ ਅਵਸਥਾ ਦਾ ਨਾਂ ਹੈ, ਜਦ ਉਹ
ਸ੍ਰਿਸ਼ਟੀ ਅਰਥਾਤ ਆਕਾਰ ਨੂੰ ਧਾਰਨ ਕਰਦਾ ਹੈ।
ਰਰੰਕਾਰ- ਇਹ ਸ਼ਬਦ ਦਸਮ ਦੁਆਰ ਵਿਚ ਹੋਣਾ ਮੰਨਦੇ ਹਨ। ਇਥੇ ਕੰਗਰੀ ਵਜਦੀ ਦੱਸਦੇ ਹਨ।
ਸੋਹੰ-'ਸੋ ਦੇ ਅਰਥ ਹਨ- ਉਹ ਮੈਂ ਹਾਂ। ਇਹ ਵੇਦਾਂਤ ਦਾ ਸ਼ਬਦ ਹੈ ਅਤੇ ਸੰਨਿਆਸੀਆਂ ਦਾ ਮੰਤ੍ਰ
ਹੈ।
ਸਤਿਨਾਮ-ਇਹ ਸਿੱਖੀ ਦੇ ਮੂਲ ਮੰਤਰ ਵਿਚੋਂ ਹੈ।
ਇਹ ਤਿੰਨ ਲੋਕ ਮੰਨਦੇ ਹਨ : ਅਲਖ ਲੋਕ, ਅਗੰਮ ਲੋਕ ਅਤੇ ਅਠਵਾਂ ਕਲਪਤ ਰਾਧਾ ਸੁਆਮੀ ਧਾਮ।
ਧੁਨੀਆਤਮਿਕ ਤੇ ਵਰਣਾਤਮਿਕ ਨਾਮ
ਰਾਧੇ ਦੋ ਕਿਸਮ ਦਾ ਨਾਮ ਮੰਨਦੇ ਹਨ- ਇਕ ਧੁਨੀਆਤਮਿਕ ਅਤੇ ਦੂਸਰਾ ਵਰਣਾਤਮਿਕ। ਧੁਨੀਆਤਮਿਕ ਨਾਮ
ਜਿਸਦੀ ਧੁਨੀ ਅੰਦਰ ਗੂੰਜਦੀ ਹੈ। ਵਰਣਾਤਮਿਕ ਨਾਮ ਉਹ ਹੈ ਜੋ ਅੱਖਰਾਂ ਵਿਚ ਹੋਵੇ, ਜੀਭ,
ਬੁੱਲ੍ਹਾਂ ਤੇ ਤਾਲੂ ਰਾਹੀਂ ਉਚਾਰਨ ਕੀਤਾ ਜਾ ਸਕੇ।
ਦਿਆਲ ਬਾਗ ਆਗਰੇ ਵਾਲੇ ਰਾਧਾ ਸੁਆਮੀ ਸ਼ਬਦ ਨੂੰ ਧੁਨੀਆਤਮਿਕ ਮੰਨਦੇ ਸਨ। ਪਰ ਬਿਆਸ ਵਾਲੇ ਇਸ
ਨੂੰ ਮੰਨਣ ਤੋਂ ਇਨਕਾਰੀ ਹਨ। ਕਹਿੰਦੇ ਹਨ: ਇਹ ਵੀ ਰ ਧ ਸ ਵ ਮ ਆਦਿਕ ਅੱਖਰਾਂ ਤੋਂ ਬਣਿਆ ਹੋਇਆ
ਤੇ ਵਰਣਾਤਮਿਕ ਨਾਮ ਹੈ। ਧੁਨੀਆਤਮਿਕ ਕਿਵੇਂ ਹੋਇਆ? ਰਸਨਾ ਦੁਆਰਾ ਉਚਾਰਨ ਕੀਤਾ ਜਾਂਦਾ ਹੈ।
ਰਾਧਾ ਸੁਆਮੀ ਨਾਥ ਜੋਗੀਆਂ ਦੀ ਹੀ ਇਕ ਸ਼ਾਖ ਹੈ
ਹਿੰਦੂ ਧਰਮ ਦੇ ਮਸਤ ਮੌਲਾ ਦੇਵਤਾ ਬਮ ਬਮ ਭੋਲੇ ਜਾਂ ਭੋਲੇ ਨਾਥ ਦੇ ਅਨੁਆਈਆਂ ਦਾ ਹੀ ਜੋਗੀ ਮਤ
ਹੈ। ਜਿਸ ਨੂੰ 12 ਵੀਂ ਸਦੀ ਦੇ ਪੰਜਾਬੀ ਗੋਰਖ ਨਾਥ ਨੇ ਸਿਖਰਾਂ ਤਕ ਪੁਚਾ ਦਿਤਾ ਤੇ ਨਵਾਂ
ਫਿਰਕਾ ਕੰਨ ਪਾਟੇ ਜੋਗੀ ਕਹਾਇਆ।ਰਾਧਾ ਸੁਆਮੀਆਂ (ਰਾਧੇ- ਤੋ ਰਾਧਾ ਸੁਆਮੀ ਹੀ ਪੜਿਆ ਜਾਵੇ ਜੋ
ਮਾਤਰ ਸੰਖੇਪਕਰਨ ਖਾਤਰ ਅਸੀਂ ਕੀਤਾ ਹੈ )ਤੇ ਟਿਪਣੀ ਕਰਨ ਵਾਲੇ ਸਾਰੇ ਵਿਦਵਾਨਾਂ ਦਾ ਇਹੀ
ਵਿਚਾਰ ਹੈ ਕਿ ਇਹ ਨਾਥ ਜੋਗੀਆਂ ਦੇ ਪੁਰਾਤਨ ਬੋਹੜ ਦੀ ਹੀ ਇਕ ਟਹਿਣੀ ਹੈ ਜਿਹੜੀ ਭਾਰਤ ਦੀ
ਅਜਾਦੀ ਮਿਲਨ ਪਿਛੋਂ ਬੜੀ ਜੋਰ ਨਾਲ ਵੱਧ ਰਹੀ ਹੈ। ਹਾਲਾਂਕਿ ਪੰਜਾਬ ਵਸਦੇ ਰਾਧਾ ਸੁਵਾਮੀ ਇਸ
ਤੱਥ ਨੂੰ ਸਵੀਕਾਰਨ ਨੂੰ ਤਿਆਰ ਨਹੀਂ ਹਨ। ਗੁਲਾਬ ਨੂੰ ਚਾਹੇ ਗੁਲਾਬ ਕਹੋ ਜਾਂ ਰੋਜ਼, ਗੁਲਾਬ
ਤਾਂ ਆਪਣੀ ਖੁਸ਼ਬੂ ਤੋਂ ਹੀ ਪਛਾਣਿਆ ਜਾਣਾ ਹੈ। ਹਾਲਾਂਕਿ ਇਨ੍ਹਾਂ ਆਪਣੇ ਫਿਰਕੇ ਦਾ ਨਾਂ
ਜੋਗੀਮਤ ਨਾਲ ਸੰਬੰਧਤ ਤਾਂ ਨਹੀਂ ਰੱਖਿਆ ਪਰ, ਇਹ ਉਸੇ ਬਿੰਦੂ ਦੀ ਖੋਜ ਕਰਦੇ ਹਨ ਜਿਸ ਨੂੰ
ਪਿਛਲੇ 2500 ਸਾਲਾਂ ਵਿਚ ਜੋਗੀਆਂ ਲਭਾ। ਰਾਧੇਮਤ ਦੇ ਮੋਢੀ ਸੁਆਮੀ ਸ਼ਿਵ ਦਿਆਲ ਸਿੰਘ ਨੇ ਤਾਂ
ਫਿਰਕੇ ਦਾ ਨਾਂ 'ਸਤਿਨਾਮ ਅਨਾਮੀ' ਰਖਿਆ ਸੀ ਪਰ ਦੂਸਰੇ ਗੁਰੂ ਸਾਲਿਗਰਾਮ ਨੇ ਸੁਆਮੀ ਜੀ ਦੀ ਘਰ
ਵਾਲੀ ਰਾਧਾ ਨੂੰ ਖੁਸ਼ ਕਰਨ ਖਾਤਰ ਨਾਂ ਕਰ ਦਿਤਾ 'ਰਾਧਾ ਸੁਆਮੀ' ਜਿਸ ਤੇ ਸੁਆਮੀ ਜੀ ਨੇ
ਪ੍ਰਵਾਨਗੀ ਦੀ ਮੋਹਰ ਲਾ ਦਿਤੀ।
ਆਓ ਦੇਖੀਏ ਕਿ ਕਿਵੇਂ ਰਾਧੇਮਤ ਅਧੁਨਿਕ ਯੁੱਗ ਵਿਚ ਫਿਰ ਸਿੱਧ ਮੱਤ ਦੇ ਹੱਠ ਯੋਗ ਨੂੰ ਸੁਰਜੀਤ
ਕਰਨ ਦੀ ਹੀ ਇਕ ਕੋਸਿਸ਼ ਹੈ।
ਕੁੰਡਲਨੀ ਜਗਾਉਣੀ:- ਜੋਗੀਆਂ ਦਾ ਆਦਰਸ਼ਕ ਨਿਸ਼ਾਨਾ ਹੁੰਦਾ ਹੈ ਕੁਡਲਨੀ ਜਗਾਉਣੀ ਤੇ ਉਥੋਂ ਬਿੰਦੂ
(ਲਿੰਗ ਯੋਨੀ) ਭਾਵ ਸ਼ਿਵ ਜੀ ਦੇ ਦਰਸ਼ਨ ਕਰਨੇ, ਰਾਧੇਦਾ ਨਿਸ਼ਾਨਾ ਵੀ ਇਹੋ ਹੀ ਹੈ ਪਰ ਇਹ ਕਹਿਣ
ਮਾਤਰ ਦਸਦੇ ਹਨ ਕਿ ਅਸੀਂ ਮੂਲਆਧਾਰ (ਗੁਦਾ) ਚੱਕਰ ਤੋਂ ਸ਼ੁਰੂ ਨਹੀਂ ਕਰਦੇ ਬਲਕਿ ਸਿਧੇ ਮੱਥੇ
ਤੇ ਆਉਦੇਂ ਹਾਂ। ਪਰ ਆਖਰੀ ਪੜਾਅ ਨੂੰ ਇਹ ਨਿੱਜ ਥਾਨ, ਨਿੱਜ ਧਾਮ, ਘਰ ਆਦਿ ਕਹਿੰਦੇ ਹਨ। ਰਾਧੇ
ਇਸ ਨੂੰ ਮਾਲਕ ਦਾ ਘਰ ਕਹਿੰਦੇ ਹਨ। ਸ਼ਿਵ ਜੀ ਕਹਿਣਾ ਵਿਵਰਜਤ ਹੈ। ਅਲੱਗ ਅਲੱਗ ਅਵੱਸਥਾਵਾਂ ਨੂੰ
ਇਹ ਖੰਡ ਕਹਿੰਦੇ ਹਨ ਤੇ ਹਰ ਗੁਰੂ ਦੀ ਮਾਨਸਿਕਤਾ ਮੁਤਾਬਿਕ ਖੰਡਾਂ ਦੀ ਗਿਣਤੀ ਵੱਧਦੀ ਘਟਦੀ
ਰਹਿੰਦੀ ਹੈ। ਕਦੀ ਸਤ ਖੰਡ ਤੇ ਕਦੀ ਨੌ ਖੰਡ।
ਓਹੋ ਸ਼ਬਦਾਵਲੀ:- ਇਹ ਨਾਥ ਸ਼ਬਦ ਨਹੀ ਵਰਤਦੇ ਤੇ ਉਸ ਦੀ ਜਗਾ ਮਾਲਕ ਜਾਂ ਸੁਆਮੀ ਕਹਿੰਦੇ ਹਨ।
ਇਨ੍ਹਾਂ ਦੀਆਂ ਸਾਰੀਆਂ ਲਿਖਤਾਂ ਵਿਚ ਰੱਬ ਨੂੰ ਮਾਲਕ ਜਾਂ ਸੁਆਮੀ ਹੀ ਲਿਖਿਆ ਹੈ। ਜਿਵੇਂ ਜੋਗੀ
ਆਪਣੀ ਪੂਜਾ ਨੂੰ ਅਭਿਆਸ (ੲਣੲਰਚਸਿੲ) ਕਹਿੰਦੇ ਹਨ ਇਹ ਭੀ ਅਭਿਆਸ ਹੀ ਕਹਿੰਦੇ ਹਨ। ਓਹੋ ਇੜਾ,
('ਪੰਗਲਾਂ ਤੇ ਸੁਖਮਨਾ) ਹੰਸ, ਬਿੰਦੂ, ਨਾੜੀਆਂ, ਸਹੰਸਰਾਰਾ, ਸ਼ਕਤੀ, ਆਸਨ, ਅਨਹਤ ਨਾਦ, ਸਹਿਜ,
ਮੁਕਤੀ, ਤੁਰੀਆ, ਨਿਰੰਜਨ, ਉਨਮਨਾ, ਅਨੁਰਾਗੀ, ਧੁੰਨ ਨਾਦ, ਇੰਦਰੀ, ਸਹੰਸਦਲ ਕੰਵਲ, ਸੁੰਨ,
ਕਿੰਗਰੀ, ਗਗਨ ਮੰਡਲ ਘਟ, ਚੱਕਰ, ਖੇਚਰੀ-ਭੂਚਰੀ-ਚਾਚਰੀ, ਤ੍ਰਿਕੁਟੀ, ਧਿਆਨ, ਪ੍ਰਾਣ, ਪੰਚ ਨਾਦ,
ਆਦਿਨਾਥ, ਬਜਰ ਕਪਾਟ, ਭੰਵਰ ਗੁਫਾ, ਮਹਾਂ ਸੁੰਨ, ਮਨ , ਆਦਿ ਆਦਿ, ਤੇ ਸਭ ਸ਼ਬਦਾਂ (ਡੋਰਮਸ) ਦੇ
ਓਹੋ ਮਾਇਨੇ ਹਨ ਜੋ ਪੁਰਾਤਨ ਨਾਥ ਲੈਂਦੇ ਸਨ।
ਸਨਿਆਸ:- ਸਨਿਆਸ ਦਾ ਮਤਲਬ ਹੁੰਦਾ ਹੈ ਘਰੇਲੂ ਜੀਵਨ, ਜਿਸ ਵਿਚ ਦੁਖ ਸੁੱਖ ਦੇਖਣੇ ਪੈਂਦੇ ਹਨ
ਉਸ ਨੂੰ ਤਿਆਗਣਾ। ਰਾਧੇ ਵੀ ਏਸੇ ਸਿਧਾਂਤ ਤੇ ਚਲਦੇ ਹਨ। ਪੁਰਾਣਾ ਜੋਗੀ ਜੰਗਲਾਂ ਪਹਾੜਾਂ 'ਚ
ਚਲਾ ਜਾਂਦਾ ਸੀ। ਇਹ ਲੋਕ ਦੁੱਖ ਤੇ ਬੁਰਾਈ ਦਾ ਟਾਕਰਾ ਕਰਨ ਦੀ ਬਜਾਏ ਕਬੂਤਰ ਵਾਂਙੂ ਅੱਖਾਂ
ਮੀਟ ਲੈਂਦੇ ਹਨ। ਘਰ ਵਿਚ ਹੀ ਸੰਨਿਆਸ। ਪਿਛੇ ਵਕਤਨ ਬਵਕਤਨ ਪਿਛੇ ਹੋਏ ਇਨਸਾਨੀਅਤ ਤੇ ਜੁਲਮਾਂ
ਵੇਲੇ ਕਿਸੇ ਪਰਮ ਸੰਤ ਨੇ ਅਵਾਜ ਨਹੀਂ ਉਠਾਈ। ਜੋਗੀ/ਨਾਥ ਵਾਸਤੇ ਸਨਿਆਸ ਲੈਣਾ ਜਰੂਰੀ ਹੁੰਦਾ
ਹੈ, ਪਰ ਰਾਧੇਨੇ ਇਸ ਸ਼ਰਤ ਵਿਚ ਥੋੜਾ ਬਦਲਾਅ (ਮੋਦਡਿਚਿੳਟੋਿਨ) ਕੀਤੀ ਹੈ। ਪਰ ਉਹ ਵੀ ਐਨ
ਪੁਰਾਣੇ ਅਸੂਲ ਮੁਤਾਬਿਕ। ਕਿਉਂਕਿ ਪੁਰਾਣੇ ਨਾਥ ਜੋਗੀ ਵੀ ਅਪਣੇ ਨਾਲ ਜੋਗਣਾ ਰਖਦੇ ਸਨ, ਇਸ
ਕਰਕੇ ਇਨ੍ਹਾਂ ਨੂੰ ਵੀ ਵਿਆਹ ਦੀ ਖੁੱਲ ਹੈ। ਸਿੱਖ ਧਰਮ ਵਿਚ ਪਰਾਈ ਇਸਤ੍ਰੀ ਗਮਨ ਇਕ ਬਜਰ
ਕੁਰਾਹਿਤ ਹੈ, ਇਥੇ ਅਸੂਲੀ ਤੌਰ ਤੇ ਅਜਿਹੀ ਕੋਈ ਮਨਾਈ ਨਹੀਂ ਹੈ।
ਹਾਂ ਜੋਗੀਆਂ ਦੇ ਜਿਹੜੇ ਆਪਣੇ ਡੇਰੇ (ਮੋਨੳਸਟਰਇਸ) ਹੋਇਆ ਕਰਦੇ ਸਨ, ਜਿਵੇਂ ਟਿਲਾ ਗੋਰਖ ਨਾਥ,
ਹਿੰਗਲਾਜ, ਧੀਨੋਧਾਰ, ਗੋਰਖ ਪੁਰ, ਦੇਵੀ ਪਤਨ ਆਦਿ ਐਨ ਓਸੇ ਨਮੂਨੇ ਤੇ ਇਨ੍ਹਾਂ ਆਪਣੇ ਆਪਣੇ
ਡੇਰੇ ਬਣਾਏ ਹੋਏ ਹਨ। ਡੇਰਾ ਬਿਆਸ, ਡੇਰਾ ਦਿਆਲ ਬਾਗ, ਨਵਾਂ ਨਗਰ, ਆਦਿ ਆਦਿ। ਨਵਾਂ ਡੇਰਾ ਜਾਂ
ਮੱਠ ਉਸਾਰਨ ਵੇਲੇ ਇਨਾਂ ਦੀ ਕੋਸਿਸ਼ ਰਹਿੰਦੀ ਹੈ ਕਿ ਇਹ ਅਬਾਦੀ ਤੋਂ ਹਟਵਾਂ ਹੋਵੇ। ਇਕ ਤਾਂ
ਸਤਿਸੰਗ ਜਾਂ ਇਕੱਠ ਵਾਸਤੇ ਡੇਰੇ ਹੁੰਦੇ ਹਨ ਦੂਸਰੇ ਪੱਕੇ ਡੇਰੇ ਹਨ, ਜਿਥੇ ਕੁਝ ਸੰਨਿਆਸੀ ਜਾਂ
ਰਾਧੇਪੱਕੇ ਤੌਰ ਤੇ ਰਹਿੰਦੇ ਹਨ। ਇਨਾਂ ਵਿਚ ਕਾਫੀ ਗਿਣਤੀ ਸੰਨਿਆਸਨਾਂ ਦੀ ਵੀ ਹੁੰਦੀ ਹੈ। ਨਾਥ
ਦੀ ਸੇਵਾ ਕਰਨ ਦਾ ਅਵਸਰ ਮਿਲਨਾਂ ਇਨਾਂ ਵਾਸਤੇ ਪਰਮ ਸੇਵਾ ਹੁੰਦੀ ਹੈ। ਤੁਸੀਂ ਇਸ ਨੂੰ ਕੰਮਿਉਨ
(ਚੋਮਮੁਨੲ) ਨਹੀਂ ਕਹਿ ਸਕਦੇ ਕਿਉਂਕਿ ਇਥੋਂ ਦੇ ਬਸ਼ਿੰਦੇ ਬਰਾਬਰ ਨਹੀਂ ਹਨ। ਨਾਥ ਜਾਂ 'ਸਤਿਗੁਰ'
ਦੀ ਨੇੜਤਾ ਅਨੁਸਾਰ ਦਰਜਾ ਬੇਦਰਜਾ ਹੈ।
ਇਹ ਜੋਗੀਆਂ ਵਾਂਙੂ ਬਿਭੂਤੀ ਨਹੀਂ ਮਲਦੇ, ਭਗਵੇਂ ਕਪੜਿਆਂ ਦੀ ਜਗਾ ਇਹ ਸਭ ਸਫੈਦਪੋਸ਼ ਹੁੰਦੇ ਹਨ।
ਸੀਨੀਅਰ ਰਾਧੇ ਤਾਂ ਸਫੈਦਪੋਸ਼ ਹੀ ਹੁੰਦੇ ਹਨ।
ਜਿਵੇਂ ਪੁਰਾਣੇ ਜੋਗੀ ਵਾਲ ਰਖਦੇ ਸਨ ਇਹ ਵੀ ਵਾਲ ਨਹੀਂ ਕਟਾਉਂਦੇ। ਪਰ ਨਾਲ ਹੀ ਫਰਕ ਆ ਗਿਆ ਹੈ
ਕਿ ਇਹ ਵਾਲਾਂ ਦੀ ਸੰਭਾਲ ਸਿੱਖਾਂ ਵਾਂਙੂ ਕਰਦੇ ਹਨ। ਕਿਉਂਕਿ ਇਨਾਂ ਦਾ ਸਰੂਪ ਸਿੱਖੀ ਦਾ
ਭੁਲੇਖਾ ਪਾਉਦਾ ਹੈ, ਇਸ ਕਰਕੇ ਪੰਜਾਬੋਂ ਬਾਹਰ ਦੇ ਰਾਧਿਆਂ ਨੂੰ ਕੇਸ ਰੱਖਣ ਤੇ ਉਤਸ਼ਾਹ ਨਹੀਂ
ਦਿਤਾ ਜਾਂਦਾ। ਅਮੂਮਨ ਕਿਸੇ ਵੀ ਧਾਰਮਿਕ ਫਿਰਕੇ ਦੇ ਲੋਕ ਆਪਣੇ ਆਗੂ ਜਾਂ ਗੁਰੂ ਵਾਂਙੂ ਰਹਿੰਦੇ
ਹਨ, ਪਰ ਇਨਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਜਾਂਦਾ ਹੈ। ਤੁਸੀਂ ਪੰਜਾਬ ਬਾਹਰ ਦੇ ਰਾਧੇ ਇਸ
ਭੇਸ ਵਿਚ ਨਹੀਂ ਵੇਖੋਗੇ। ਕਿਉਂਕਿ ਅਜਿਹਾ ਕਰਨ ਨਾਲ ਸਿੱਖ ਧਰਮ ਨੂੰ ਥੋੜਾ ਉਤਸ਼ਾਹ ਮਿਲਦਾ ਹੈ,
ਜੋ ਸਰਕਾਰ ਨਹੀ ਚਾ੍ਦੀ।
ਪੁਰਾਣੇ ਸ਼ਾਸਤਰਾਂ ਦੀ ਵਕਾਲਤ- ਪੁਰਾਤਨ ਭਾਰਤ ਵਿਚ ਬੜੇ ਬੜੇ ਵੇਦ ਸ਼ਾਸਤਰ ਲਿਖੇ ਗਏ। ਜਿੰਨਾਂ
ਚੋਂ ਬਹੁਤੇ ਗਿਆਨ ਵਰਧਕ ਹਨ। ਪਰ ਮਨੂੰਸਿਮ੍ਰਤੀ ਜਾਂ ਜੋਤਿਸ਼ ਆਦਿ ਨਾਲ ਸੰਬੰਧਿਤ ਅਜਿਹੇ ਸ਼ਾਸਤਰਾਂ
ਦੀ ਰਚਨਾ ਹੋਈ ਜਿਨਾਂ ਨੂੰ ਆਧੁਨਿਕ ਮਾਨਵਵਾਦੀ ਸਮਾਜ ਨੇ ਰੱਦ ਕਰ ਦਿਤਾ ਹੈ। ਕਿਉਂਕਿ ਰਾਧਿਆਂ
ਦਾ ਆਧਾਰ ਪੁਰਾਣ ਆਦਿ ਹਨ ਇਹ ਕਦੀ ਵੀ ਪੁਰਾਤਨ ਸ਼ਾਸਤਰ ਜੋ ਮਾਨਵ ਵਿਰੋਧੀ ਹਨ, ਦਾ ਖੰਡਨ ਨਹੀਂ
ਕਰਦੇ। ਬਹੁਤੀ ਵਰਾਂ ਤਾਂ ਇਹ ਸ਼ਾਸਤਰਾਂ ਦੀ ਪ੍ਰੋੜਤਾ ਕਰਦੇ ਹਨ। ਅਵਤਾਰਵਾਦ ਜੋ ਅੱਜ ਪੁਰਾਤਤਵ
ਸ਼ਾਸਤਰ ਅਰਚਹੳੲਲੋਗੇ ਨੇ ਨੰਗਾ ਕਰ ਦਿਤਾ ਹੈ ਦੀ ਵੀ ਇਹ ਵਕਾਲਤ ਕਰਦੇ ਹਨ।
ਮਾਸਖਾਣ ਦੀ ਮਨਾਹੀ- ਹਾਲਾਂਕਿ ਨਾਥ ਜੋਗੀਆਂ ਦੇ ਬਹੁਤੇ ਫਿਰਕੇ ਮਾਸ ਖਾਣ ਦੇ ਵਿਰੁੱਧ ਹਨ ਪਰ
ਕਈ ਬਲੀ ਦੀਆਂ ਮੱਝਾਂ ਬਕਰੀਆਂ ਖਾਂਦੇ ਸਨ। ਪਰ ਅੱਜ ਰਾਧਿਆਂ ਨੂੰ ਮਾਸ ਖਾਣ ਦੀ ਸਖਤ ਮਨਾਈ ਏ।
ਇਨਾਂ ਦਾ ਪਰਮ ਪੁਰਸ਼ ਸੁਆਮੀ ਸ਼ਿਵ ਦਿਆਲ ਤਾਂ ਸੱਚਾ ਭੋਲੇ ਭਗਤ ਸੀ, ਉਸਦੇ ਡੇਰੇ ਵਿਚ ਹੁੱਕਾ
ਪਾਣੀ ਖੂਬ ਚਲਦਾ ਸੀ। ਬੀੜੀ ਦਾ ਤਾਂ ਪ੍ਰਸਾਦਿ ਵੀ ਦਿਆ ਕਰਦੇ ਸਨ। ਪਰ ਪੰਜਾਬ 'ਚ ਇਨਾਂ ਸ਼ਰਾਬ
ਪੀਣ ਤੇ ਪਾਬੰਦੀ ਲਾਈ ਹੋਈ ਏ। ਬੀੜੀ, ਸਿਗਰਟ, ਤੇ ਹੋਰ ਨਸ਼ਿਆਂ ਦੀ ਮਨਾਹੀ ਨਹੀਂ, ਸ਼ਾਇਦ।
ਬਾਕੀ ਇਕ ਬੜੀ ਹੈਰਾਨੀ ਜਨਕ ਗਲ ਹੈ ਕਿ ਸਿੱਖਾਂ ਦੇ ਉਹ ਸੰਤ ਡੇਰੇ ਜਿਹੜੇ ਸਰਕਾਰ ਤੋਂ ਸਹੂਲਤ
ਪ੍ਰਾਪਤ ਹਨ ਉਨਾਂ ਸਭ ਵਿਚ ਮਾਸ ਖਾਣ ਤੇ ਸਖਤ ਪਾਬੰਦੀ ਹੈ। ਅਜ ਕਲ ਤਾਂ ਕਈ ਨਿਹੰਗ ਛਾਉਣੀਆਂ
ਵਿਚ ਮਹਾ ਪ੍ਰਸਾਦਿ ਦੀ ਮਨਾਈ ਹੋਈ ਜਾ ਰਹੀ ਹੈ।
ਕਈਆਂ ਦਾ ਵਿਚਾਰ ਹੈ ਕਿ 'ਅਹਿੰਸਾ ਪ੍ਰਮੋਧਰਮ' ਦੀ ਅਣਲਿਖਤ ਨੀਤੀ ਸਰਕਾਰ ਦੁਆਰਾ ਲਾਗੂ ਕੀਤੀ
ਗਈ ਹੈ। ਕੁਝ ਵੀ ਹੋਵੇ ਇਨ੍ਹਾਂ ਦੇ ਡੇਰਿਆਂ ਦਾ ਅਨੁਸ਼ਾਸ਼ਨ ਬੰਦੇ ਨੂੰ ਮੋਹਿਤ ਕਰ ਦੇਂਦਾ
ਹੈ। ਨੂੰ
|