ਹਰਮੰਦਰ
ਸਹਿਬ ਵਿਖੇ ਲਗਾ ਰਾਧਾ ਸੁਆਮੀ ਬੋਰਡ
ਸਮੁੰਦਰੀ ਹਾਲ ਵਾਲੇ ਪਾਸੇ ਬਾਹਰ ਗਠੜੀ ਘਰ, ਸਾਡੀ ਨਜ਼ਰੇ ਇਕ ਨੋਟਿਸ
ਬੋਅਡ ਚੜ੍ਹਿਆ ਹੈ, ਜਿਸ ਤੇ ਹੇਠ ਲਿਖਿਆ ਉਪਦੇਸ਼ ਲਿਖਿਆ ਮਿਲਦਾ
ਹੈ:-
“ਨਾਮ ਸਿਮਰਨ ਜਰੂਰੀ ਹੈ
1.ਬਾਣੀ ਪੜਨੀ ਸੁਣਨੀ ਚਾਹੀਦੀ ਹੈ ਪਰ ਨਾਮ ਸਿਮਰਨ ਜਰੂਰੀ ਹੈ।
੍ਯ 2. ਨਾਮ ਆਪ ਹੀ ਜਪਣਾ ਪੈਂਦਾ ਹੈ ਜਿਵੇ ਜਿਹੜਾ ਰੋਟੀ ਖਾਂਦਾ ਹੈ
ਉਹੀ ਰਜੇਗਾ।
੍ਯ 3. ਨਾਮ ਸਿਮਰਨ ਰਸਨਾ ਨਾਲ ਕਰਨਾ ਚਾਹੀਦਾ ਹੈ।...ਗੁਰਮੁਖ ਦੀ
ਸੰਗਤ ਇਸ ਨੂੰ ਆਸਾਨ ਕਰ ਦਿੰਦੀ ਹੈ।
੍ਯ 7. ਜਦੋਂ ਇਕੱਲੇ ਬਹਿ ਕੇ ਨਾਮ ਜਪਣਾ ਹੋਵੇ ਮੂਹੋ ਇੰਨੀ ਕੁ
ਆਵਾਜ਼ ਕੱਢੋ ਜੋ ਤੁਹਾਡੇ ਕੰਨ ਸੁਣ ਸਕਣ।ਇਸ ਤਰਾਂ ਸੁਰਤ ਟਿਕਾਉਣ
ਵਿਚ ਸਹਾਇਤਾ ਮਿਲੇਗੀ।
੍ਯ 12.ਨਾਮ ਜਪਣ ਦੇ ਸਾਰੇ ਵੇਲੇ ਠੀਕ ਹਨ। ਪਰ ਅੰਮ੍ਰਿਤ ਵੇਲੇ
ਜਿਆਦਾ ਲਾਭ ਹੁੰਦਾ ਹੈ। ਬਾਣੀ ਦਿਨ ਚੜੇ ਪੜਨੀ ਸੁਣਨੀ ਤੇ ਗਾਉਣੀ
ਚਾਹੀਦੀ ਹੈ।
੍ਯ 14. ਅੱਖਾਂ ਬੰਦ ਕਰਕੇ ਵਾਹਿਗੁਰੂ ਸ਼ਬਦ ਵਿਚ ਧਿਆਨ ਟਿਕਾਓ। ਮਨ
ਨੂੰ ਫੁਰਨਿਆਂ ਤੋਂ ਰੋਕੋ, ਜਰੂਰੀ ਹੈ।
੍ਯ 15. ਜਿਥੋਂ ਤਕ ਹੋ ਸਕੇ ਸਰੀਰ
ਨੂੰ ਸਾਵਧਾਨ ਰਖੋ। ਰੀੜ ਦੀ ਹੱਡੀ
ਸਿੱਧੀ ਰਖਕੇ ਚੌਕੜੀ ਮਾਰ ਕੇ ਬੈਠੋ।
੍ਯ 16. ਨਾਮ ਬਾਣੀ ਨਹੀ ਛੱਡਣੀ ਮਨ ਟਿਕੇ ਨਾ ਟਿਕੇ।
ਭਾਈ ਵੀਰ ਸਿੰਘ ਜੀ”
ਸਾ ਨੂੰ ਸ਼ੱਕ ਹੈ ਕਿ ਇਹ ਵੀ ਰਾਧਿਆਂ ਦੀ ਹੀ ਚਲਾਕੀ ਹੈ। ਕਿਉਕਿ ਗਰਬਾਣੀ
ਜਾਂ ਸ਼ਬਦ ਹੀ ਨਾਮ ਹੈ। ਗੁਰਸਿੱਖ ਨੇ ਅੰਮ੍ਰਿਤ ਵੇਲੇ ਜਪੁਜੀ ਤੋਂ
ਸ਼ੁਰੂ ਹੋ ਬਹਿੰਦਿਆ ਉਠਦਿਆ ਨਾਮ ਧਿਆਉਣਾ ਹੁੰਦਾ ਹੈ। ਨਾਮ ਦੀ ਖੋਜ
ਤੇ ਨਾਮ ਧਿਆਉਣ ਭਾਵ ਗੁਰਬਾਣੀ ਗਾਉਣ ਜਾਂ ਪ੍ਰਭੂ ਦੀ ਸਿਫਤ ਸਲਾਹ
ਜਾਂ ਜਸ ਨਾਲ ਹੀ ਹਊਮੇ ਤੋਂ ਛੁਟਕਾਰਾ ਸੰਭਵ ਹੈ। ਹਊਮੇ ਹੀ ਸਾਡੇ
ਧਿਆਨ ਵਿਚ ਰੁਕਾਵਟ ਬਣਦੀ ਹੈ।(ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ
ਕਹਿ ਨ ਕੋਇ॥) ਹਾਂ ਜਿਹੜਾ ਕੋਈ ਸ਼ਬਦ ਯਾਦ ਨਹੀ ਕਰ ਸਕਿਆ ਉਸ ਵਾਸਤੇ
ਵਾਹਿਗੁਰੂ ਹੀ ਨਾਮ ਜਾਂ ਸ਼ਬਦ ਹੈ। ਸ਼ੁਕਰਗੁਜਾਰ ਹੋਇਆ ਕੋਈ ਵੀ
ਵਾਹਿਗੁਰੂ ਜਪੇਗਾ। ਪਰ ਇਹ ਚੌਕੜੀਆਂ ਦੀਆਂ ਬੰਦਸ਼ਾਂ ਤੋਂ ਬਾਹਰ ਹੈ।
ਫਿਰ ਬੋਅਡ ਵਿਚ ਜਿਹੜੀ ਗੁਰਮੁਖ ਦੀ ਸੰਗਤ ਦੀ ਗਲ ਕਹੀ ਗਈ ਹੈ ਉਹ
ਦੇਹਧਾਰੀ ਵਲ ਇਸ਼ਾਰਾ ਹੈ। ਜਦ ਕਿ ਗੁਰਸਿੱਖ ਨੇ ਤਾਂ ਸਤ ਸੰਗਤ ਹੀ
ਕਰਨੀ ਹੈ।
ਰਾਧਿਆਂ ਦੀ ਚਾਲ ਹੈ ਕਿ ਸਿੱਖ ਨੂੰ ਪਹਿਲਾਂ ਹੌਲੀ ਹੌਲੀ ਗੁਰਬਾਣੀ
ਤੋਂ ਦੂਰ ਕੀਤਾ ਜਾਵੇ। ਆਪੇ ਹੁਕਮ ਤੇ ਸਿਫਤ ਸਲਾਹ ਵਾਲੀ ਗਲ ਭੁਲ
ਜਾਉਗਾ। ਸਾਡਾ ਇਹ ਵੀ ਸ਼ਕ ਹੈ ਕਿ ਅਜਿਹੇ ਕੰਮ ਬਿਆਸ ਡੇਰੇ ਵਾਲੇ ਨਹੀ
ਕਰ ਰਹੇ। ਉਹ ਰੱਜ ਪੁਜ ਗਏ ਹਨ। ਇਹ ਛੋਟੇ ਮੋਟੇ ਡੇਰਿਆਂ ਦੇ ਨਵੇ
ਰਾਧਿਆਂ ਦਾ ਕਮਾਲ ਹੈ।ਕਮੇਟੀ ਇਹਤਿਆਤ ਵਰਤੇ।