|
| |
ਰਾਧਾ
ਸੁਆਮੀ ਮਤ ਦਾ ਬਾਨੀ ਆਪਣੇ ਅਨੁਆਈਆਂ
ਨੂੰ ਥੁੱਕ ਚਟਾਉਦਾ ਤੇ ਜੂਠ ਖੁਆਇਆ ਕਰਦਾ ਸੀ ਸ੍ਰੀ ਸ਼ਿਵ ਦਿਆਲ
ਦਾ ਜੀਵਨ ਤੇ ਵੰਸ਼ ਦਾ ਹਾਲ
(ਰਾਧਾ ਸੁਆਮੀ ਮਤ ਦਰਪਣ -ਕ੍ਰਿਤ ਗਿਆਨੀ ਪ੍ਰਤਾਪ ਸਿੰਘ; ਪ੍ਰਕਾਸ਼ਕ ਸਿੰਘ ਬਰੱਦਰਜ਼ ਵਿਚੋਂ )
ਰਾਧਾ ਸੁਆਮੀ ਮਤ ਦੇ ਬਾਨੀ ਸ੍ਰੀ ਸ਼ਿਵ ਦਿਆਲ ਸਿੰਘ ਆਗਰੇ ਦੇ ਖੱਤਰੀ ਸਨ, ਜਿਨ੍ਹਾਂ ਦਾ ਪਿੱਛਾ
ਲਾਹੌਰ ਦਾ ਸੀ। ਇਨ੍ਹਾਂ ਦੇ ਵਡੇਰੇ ਗੁਰੂ ਨਾਨਕ ਦੇਵ ਨੂੰ ਮੰਨਣ ਵਾਲੇ ਸਹਿਜਧਾਰੀ ਸਿੱਖ ਸਨ। ਆਪ ਦੇ
ਪ੍ਰੇਮੀ ਆਪ ਨੂੰ 'ਸੁਆਮੀ' ਦੀ ਪਦਵੀ ਨਾਲ ਸੰਬੋਧਨ ਕਰਦੇ ਸਨ, ਜਿਹਾ ਕਿ ਹਿੰਦੂ ਸੰਤਾਂ ਸਾਧੂਆਂ ਨੂੰ
ਸੁਆਮੀ ਜੀ ਕਿਹਾ ਜਾਂਦਾ ਹੈ। 'ਰਾਧਾ' ਆਪ ਦੀ ਇਸਤਰੀ ਦਾ ਨਾਂ ਸੀ। ਸ੍ਰੀ ਸ਼ਿਵ ਦਿਆਲ ਦੇ
ਉਤਰ-ਅਧਿਕਾਰੀਆਂ ਨੇ ਰਾਧਾ ਸੁਆਮੀ ਨਾਮ ਦਾ ਮਤ ਚਲਾ ਲਿਆ।
ਇਸ ਮਤ ਦੇ ਬਹੁਤ ਸਾਰੇ ਗੁਰੂ ਅੰਗਰੇਜ਼ੀ ਸਰਕਾਰ ਦੀ ਨੌਕਰੀ ਦੀ ਖਾਣ ਵਿਚੋਂ ਪ੍ਰਗਟ ਹੋਏ ਹਨ। ਕਈਆਂ
ਨੂੰ ਸਰਕਾਰ ਨੇ 'ਰਾਇ ਬਹਾਦਰ' ਤੇ 'ਸਰ' ਦੇ ਖਿਤਾਬ ਵੀ ਦਿੱਤੇ।
ਰਾਧਾ ਸੁਆਮੀ ਮਤ ਦੇ ਬਾਨੀ ਸ੍ਰੀ ਸ਼ਿਵ ਦਿਆਲ ਸਿੰਘ ਦਾ ਜਨਮ ਭਾਦਰੋਂ ਵਦੀ ਅਸ਼ਟਮੀ, ਸੰਮਤ 1875 ਬਿ:
ਮੁਤਾਬਕ 4 ਅਗਸਤ ਸੰਨ 1818 ਈ: ਨੂੰ ਆਗਰੇ ਵਿਚ ਲਾਲਾ ਦਿਲਵਾਲੀ ਸਿੰਘ ਖੱਤਰੀ ਦੇ ਘਰ ਹੋਇਆ। ਉਨ੍ਹਾਂ
ਦੀ ਮਾਤਾ ਹਾਥਰਸ (ਯੂ.ਪੀ ) ਦੇ ਕੂੰਡਾ ਪੰਥੀ ਤੁਲਸੀ ਦਾਸ ਦੀ ਲੜਕੀ ਸੀ। ਪੰਜਾਬੀ ਹੋਣ ਕਰਕੇ ਇਸ
ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦਾ ਡੂੰਘਾ ਪ੍ਰਭਾਵ ਸੀ। ਲਾਲਾ ਦਿਲਵਾਲੀ ਸਿੰਘ ਗੁਰਬਾਣੀ
ਦੇ ਬੜੇ ਪ੍ਰੇਮੀ ਸਨ।
ਸ੍ਰੀ ਸ਼ਿਵ ਦਿਆਲ ਸਿੰਘ ਦੇ ਦਾਦਾ ਨਾਨਕ ਚੰਦ ਵੀ ਗੁਰੂ-ਘਰ ਦੇ ਪ੍ਰੇਮੀ ਸਨ। ਉਨ੍ਹਾਂ ਦੀ ਫਾਰਸੀ ਵਿਚ
ਲਿਖੀ ਹੋਈ 'ਸੁਖਮਨੀ ਸਾਹਿਬ' ਦੀ ਪੋਥੀ ਇਸ ਖਾਨਦਾਨ ਪਾਸ ਮੌਜੂਦ ਹੈ।ਸ੍ਰੀ ਸ਼ਿਵ ਦਿਆਲ ਸਿੰਘ ਦੇ ਦੋ
ਭਰਾ ਸਨ- ਇਕ ਲਾਲਾ ਪ੍ਰਤਾਪ ਸਿੰਘ, ਦੂਸਰੇ ਰਾਇ ਬਿੰ੍ਰਦਾਬਨ।
{ਕਿਹਾ ਜਾਂਦਾ ਹੈ ਕਿ ਆਗਰੇ ਵਿਚ ਸੁਆਮੀ ਜੀ ਦੀ ਸੰਗਤ ਜੋਗਮਤ ਤੋਂ ਪ੍ਰਭਾਵਤ ਪਰ ਸਿੱਖੀ ਸਰੂਪ ਵਿਚ
ਵਿਚਰਨ ਵਾਲੇ, ਇਕ ਨਿਰਮਲੇ ਸਾਧੂ- ਦੀਦਾਰ ਸਿੰਘ ਨਾਲ ਹੋਈ, ਜੋ ਪਿਛੋਂ ਗਿੱਲ, ਜ਼ਿਲ੍ਹਾ ਲੁਧਿਆਣਾ ਦਾ
ਸੀ । ਉਹ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ ਗੁਰਦੁਆਰਾ ਮਾਈ ਥਾਨ ਆਗਰੇ ਦਾ ਮਹੰਤ ਸੀ। ਸ੍ਰੀ ਸ਼ਿਵ
ਦਿਆਲ ਜੀ ਉਨ੍ਹਾਂ ਦੇ ਸਤਿਸੰਗੀ ਬਣ ਗਏ। ਸੰਤ ਜੀ ਪਾਸੋਂ ਹੀ ਆਪ ਨੇ ਗੁਰਬਾਣੀ ਦੀ ਵਿਚਾਰ, ਕਥਾ ਤੇ
ਸ਼ਬਦ ਸੁਰਤਿ ਦੇ ਅਭਿਆਸ ਦੀ ਜੁਗਤਿ ਸਿੱਖੀ।}
ਰਾਧੇ ਦੀ ਬਿਆਸ ਵਾਲੀ ਗੱਦੀ ਦੇ ਮੋਢੀ ਬਾਬਾ ਜੈਮਲ ਸਿੰਘ ਘੁਮਾਣ, ਜ਼ਿਲ੍ਹਾ ਗੁਰਦਾਸਪੁਰ, ਉਨ੍ਹਾਂ
ਦਿਨਾਂ ਵਿਚ ਫੌਜ ਵਿਚ ਨੌਕਰ ਸਨ, ਉਨ੍ਹਾਂ ਦੀ ਪਲਟਨ ਆਗਰੇ ਵਿਚ ਸੀ। ਬਾਬਾ ਜੈਮਲ ਸਿੰਘ ਜੀ ਦਾ ਮੇਲ
ਗੁਰਦੁਆਰਾ ਮਾਈ ਥਾਨ ਵਿਚ ਸ੍ਰੀ ਸ਼ਿਵ ਦਿਆਲ ਸਿੰਘ ਨਾਲ ਹੋਇਆ। ਕਥਾ ਸੁਣ ਕੇ ਉਨ੍ਹਾਂ ਦੇ ਸਤਿਸੰਗੀ
ਬਣ ਗਏ। ਯੂ.ਪੀ ਵਿਚ ਰਹਿਨ ਕਰਕੇ ਸ੍ਰੀ ਸ਼ਿਵ ਦਿਆਲ ਸਿੰਘ ਜੀ ਨੂੰ ਪਾਨ-ਬੀੜੀ ਤੇ ਹੁੱਕਾ ਪੀਣ ਦੀ
ਵਾਦੀ ਪੈ ਗਈ। ਸਿੱਖ ਪਾਨ-ਬੀੜੀ ਜਾਂ ਤਮਾਕੂ ਤੋਂ ਸਖਤ ਨਫਰਤ ਕਰਦੇ ਹਨ, ਇਸ ਲਈ ਕਈ ਸਥਾਨਕ ਸਿੱਖਾਂ
ਤੇ ਫੌਜੀ ਸਿੰਘਾਂ ਦੇ ਵਿਰੋਧ ਕਾਰਨ ਸ੍ਰੀ ਸ਼ਿਵ ਦਿਆਲ ਜੀ ਦੇ ਗੁਰਦੁਆਰਾ ਮਾਈ ਥਾਨ ਵਿਚ ਕਥਾ
ਗੁਰਦੁਆਰਾ ਦੀ ਬਜਾਏ ਆਪਣੇ ਘਰ ਪੰਨੀ ਗਲੀ, ਆਗਰੇ ਵਿਚ ਵੱਖਰਾ ਸਤਿਸੰਗ ਸ਼ੁਰੂ ਕਰ ਦਿੱਤਾ। ਜਿਸ ਵਿਚ
ਉਹ ਗੁਰਬਾਣੀ ਦੀ ਕਥਾ ਤੇ ਸ਼ਬਦ ਸੁਰਤਿ ਦੇ ਅਭਿਆਸ ਦੀ ਵਿਚਾਰ ਕਰਦੇ ਸਨ। ਬਾਬਾ ਜੈਮਲ ਸਿੰਘ ਜੀ ਉਨ੍ਹਾਂ
ਦੇ ਘਰ ਵੀ ਜਾਂਦੇ ਰਹੇ।
ਆਗਰੇ ਦੇ ਹੀ ਇਕ ਕਾਇਸਥ ਰਾਇ ਸਾਲਗਰਾਮ ਆਪ ਦੇ ਚੇਲੇ ਬਣੇ। ਉਹ ਵੀ ਮਹਿਕਮਾ ਡਾਕਖਾਨੇ ਵਿਚ ਮੁਲਾਜ਼ਮ
ਸਨ। ਯੂ.ਪੀ ਦੇ ਪਹਿਲੇ ਪੋਸਟ ਮਾਸਟਰ ਜਨਰਲ ਹੋਏ। ਉਹੀ ਅਸਲ ਵਿਚ 'ਰਾਧਾ ਸੁਆਮੀ' ਨਾਮ ਦਾ ਮਤ ਚਲਾਉਣ
ਵਾਲੇ ਹਨ। ਉਨ੍ਹਾਂ ਦੇ ਅਸਰ ਰਸੂਖ ਦੇ ਕਾਰਨ ਵੀ ਕਈ ਆਦਮੀ ਇਸ ਮਤ ਵਿਚ ਸ਼ਾਮਲ ਹੋਏ।
ਰਾਇ ਬ੍ਰਿੰਦਾਬਨ
ਸ੍ਰੀ ਸ਼ਿਵ ਦਿਆਲ ਜੀ ਦੇ ਭਰਾ ਰਾਇ ਬ੍ਰਿੰਦਾਬਨ ਵੀ ਗੁਰੂ-ਘਰ ਤੇ ਗੁਰਬਾਣੀ ਦੇ ਬੜੇ ਪ੍ਰੇਮੀ ਸਨ।
ਸੰਨ 1825 ਵਿਚ ਉਨ੍ਹਾਂ ਨੇ ਇਕ ਨਿਰਮਲੇ ਸੰਤ ਕਾਹਨ ਸਿੰਘ ਤੋਂ ਗੁਰਬਾਣੀ ਪੜ੍ਹੀ। ਬਾਬਾ ਅਮੀਰ ਚੰਦ
ਬੇਦੀ ਤੋਂ ਵਾਹਿਗੁਰੂ ਮੰਤ੍ਰ ਲਿਆ।
ਰਾਇ ਬ੍ਰਿੰਦਾਬਨ ਸਿੰਘ ਡਾਕਖਾਨੇ ਵਿਚ ਨੌਕਰ ਸਨ। ਅਜੁਧਿਆ ਦੇ ਪੋਸਟ ਮਾਸਟਰ ਰਹੇ। ਉਹ ਡੇਰਾ
ਰਾਣੋਪਾਲੀ (ਅਜੁਧਿਆ) ਦੇ ਉਦਾਸੀ ਮਹੰਤ ਬਾਵਾ ਮਾਧੋ ਦਾਸ ਦੇ ਵੀ ਸਤਿਸੰਗੀ ਅਤੇ ਪ੍ਰੇਮੀ ਸਨ।
ਗੁਰੂ-ਘਰ ਅਤੇ ਗੁਰਬਾਣੀ ਉਪਰ ਸ਼ਰਧਾ ਰਖਦੇ ਸਨ। 'ਸਤਿਨਾਮ ਵਾਹਿਗੁਰੂ' ਮੰਤ੍ਰ ਦਾ ਜਾਪ ਕਰਦੇ ਸਨ।
ਰਾਇ ਬਿੰ੍ਰਦਾਬਨ ਸਿੰਘ ਨੇ ਵੀ ਸਤਿਸੰਗ ਤੇ ਪ੍ਰਚਾਰ ਸ਼ੁਰੂ ਕਰ ਦਿਤਾ । ਉਨ੍ਹਾਂ ਦੇ ਪ੍ਰੇਮੀਆਂ ਨੇ 'ਬਿੰ੍ਰਦਾਬਨੀ
ਅਖਾੜਾ' ਕਾਇਮ ਕੀਤਾ।
ਉਹ ਉਰਦੂ- ਹਿੰਦੀ ਮਿਲਵੀਂ ਬੋਲੀ ਵਿਚ ਕਵਿਤਾ ਵੀਲਿਖਦੇ ਸਨ। ਉਨ੍ਹਾਂ ਦੀ ਕਵਿਤਾ ਵਿਚ ਲਿਖੀ ਹੋਈ ਇਕ
ਪੁਸਤਕ 'ਬਹਾਰ ਬਿੰ੍ਰਦਾਬਨ' ਹੈ, ਜੋ ਸੰਨ 1915 ਵਿਚ ਸਤਵੀਂ ਵੇਰ ਨਵਲ ਕਿਸ਼ੋਰ ਪ੍ਰੈਸ ਲਖਨਊ ਵਿਚ ਛਪੀ।ਉਸ
ਦਾ ਆਰੰਭ ਗੁਰਬਾਣੀ ਦੇ ਮੰਗਲ '1ਓ ਸਤਿਨਾਮ ਗੁਰ ਪ੍ਰਸਾਦਿ ਤੋਂ ਕੀਤਾ ਗਿਆ ਹੈ। ਉਸ ਦੇ ਦੋਹਰੇ ਹਨ :
ਕਰੋ ਬੰਦਨਾ ਦੰਡਵਤ ਨਾਨਕ ਸ਼ਾਹ ਮਹਿਬੂਬ ।
ਦਸੋਂ ਦਿਸ਼ਾ ਮੇਂ ਰਮ ਰਿਹਾ ਵਿਆਪਕ ਜਲ ਥਲ ਦੂਬ।
ਵਾਹਿਗੁਰੂ ਜੋ ਚਿੱਤ ਧਰੈ, ਸੋ ਨਰ ਬਡੋ ਕੁਲੀਨ ।
ਜਾ ਜਗ ਮਹਿ ਨਿਰਭੈ ਰਹੈ,ਪਾਵੈ ਮੁਕਤਿ ਪ੍ਰਬੀਨ
ਇਹ ਵੀ ਲਿਖਿਆ ਹੈ:
ਗੁਰੂ ਨਾਨਕ ਸ਼ਾਹ ਫਕੀਰ ।
ਹਿੰਦੂ ਕਾ ਗੁਰੂ ਔਰ ਮੁਸਲਮਾਨ ਕਾ ਪੀਰ।
ਪ੍ਰਸਾਦੀ (ਜੂਠ) ਖਾਣੀ
ਪੁਸਤਕ ਸਾਰ ਬਚਨ ਅਨੁਸਾਰ ਸੁਆਮੀ ਜੀ ਬੀੜੀਆਂ, ਆਪਣੀ ਜੂਠ ਤੇ ਥੁੱਕ ਦਾ ਪ੍ਰਸਾਦ ਦਿਆ ਕਰਦੇ ਸਨ
ਰਾਧਾ ਸੁਆਮੀ ਗੁਰੂ ਦੀ ਜੂਠ ਖਾਣ ਨੂੰ ਪਵਿਤ੍ਰ ਸਮਝਦੇ ਹਨ
ਭਾਰਤ ਵਿਚ ਵੈਸ਼ਨਵ ਸੰਪਰਦਾਵਾਂ ਵਿਚ ਠਾਕੁਰਾਂ (ਮੂਰਤੀਆਂ) ਨੂੰ ਭੋਗ ਲੁਆਣ ਦੀ ਮਰਯਾਦਾ ਹੈ।ਵਾਮ
ਮਾਰਗ ਤੇ ਹੋਰ ਕਈ ਸੰਪਰਦਾਵਾਂ ਵਿਚ ਵੀ ਆਚਾਰਯ ਦੀ ਜੂਠ ਖਾਣ ਨੂੰ ਪੁੰਨ ਕਰਮ ਸਮਝਿਆ ਜਾਂਦਾ ਸੀ।
ਰਾਧਾ ਸੁਆਮੀ ਮਤ ਦੇ ਗ੍ਰੰਥਾਂ ਵਿਚ ਜਿਥੇ ਸ਼ਖਸੀ ਪੂਜਾ ਤੇ ਧਿਆਨ ਸਿਮਰਨ ਦੀ ਮਹਾਨਤਾ ਦਰਸਾਈ ਹੈ, ਉਥੇ
ਗੁਰੂ ਦੀ ਪ੍ਰਸਾਦੀ (ਜੂਠ) ਖਾਣ ਨੂੰ ਪੁੰਨ ਕਰਮ ਸਮਝਦੇ ਹਨ। ਇਸ ਦੇ ਗ੍ਰੰਥਾਂ ਵਿਚ ਲਿਖਿਆ ਹੈ:
(1)ਮਹਾਤਮਾਉਂ ਕੀ ਪ੍ਰਸਾਦੀ ਤੋਂ ਨਿਹਾਇਤ ਉੱਤਮ ਔਰ ਪਾਕ ਹੈ। ਵੋਹ ਅੰਤਹਕਰਣ ਕੋ ਸ਼ੁਧ ਕਰਤੀ ਹੈ। (ਜੀਵਨ
ਚਰਿਤ੍ਰ ਸ੍ਰੀ ਸ਼ਿਵ ਦਿਆਲ, ਪੰਨਾ 101)
ਰਾਏ ਸਾਲਗਰਾਮ ਲਿਖਦੇ ਹਨ :
(2) ਪ੍ਰਸਾਦੀ ਸੇ ਯਿਹ ਮਤਲਬ ਹੈ ਕਿ ਸੰਤ ਗੁਰੂ ਜਾਂ ਸਾਧ ਗੁਰੂ ਆਪਣੀ ਜ਼ਬਾਨ ਸੇ ਛੂਏ ਯਾ ਲਬ (ਬੁਲ)
ਲਗਾ ਕਰ ਪਵਿਤ੍ਰ ਕਰ ਦੇ। (ਪ੍ਰੇਮ ਪਤ੍ਰ, ਜਿਲਦ 4,ਸਫਾ 104)
ਸਾਰ ਬਚਨ ਵਿਚ ਲਿਖਿਆ ਹੈ :
1) ਗੁਰ ਪ੍ਰਸਾਦੀ ਖਾਹ ਤੇਰੇ ਭਲੇ ਕੀ ਕਹੂੰ।
2) ਕੀਆ ਚਰਨਾਮ੍ਰਿਤ ਲਈ ਪ੍ਰਸਾਦੀ।
ਹਾਰ ਚੜ੍ਹਾ ਕਰ ਬੰਦਗੀ ਸਾਧੀ।
ਗ੍ਰਾਸ ਦੀਆ ਪ੍ਰਸਾਦੀ ਕਾ ਜਬ ਹੀ।
ਘਟ ਕੇ ਪਰਦੇ ਖੁਲ੍ਹ ਗਏ ਤਬ ਹੀ।
ਬਟੀ ਪ੍ਰਸਾਦੀ ਸੁਖ ਭਇਆ ਭਾਰੀ।
ਫਿਰ ਪਾਣੀ ਕੀ ਭਰ ਲਈ ਝਾਰੀ।
ਉਠ ਕਰ ਦਰਸ਼ਨ ਛਿਨ ਛਿਨ ਪਾਤੀ।
ਚਰਨਾਮ੍ਰਿਤ ਪ੍ਰਸਾਦੀ ਖਾਤੀ।
ਚਰਨਾਮ੍ਰਿਤ ਪ੍ਰਸਾਦੀ ਲੇਵੈ।
ਮਾਨ ਮੁਨੀ ਤਜ ਤਨ ਮਨ ਦੇਵੈ।
ਪੀਕ-ਦਾਨ ਲੇ ਪੀਕ ਕਰਾਵੈ।*
ਫਿਰ ਸਬ ਪੀਕ ਆਪ ਪੀ ਜਾਵੈ।
ਫਿਰ ਭੋਜਨ ਕਰ ਬੀੜੀ ਖਾਈ।
ਬਾਟੀ ਬੀੜੀ ਕਨਹੀਆ ਭਾਈ।
ਸ਼ੀਤ ਪ੍ਰਸਾਦ ਬਸੀ ਮਿਲ ਲੀਨਾ।
ਜਨਮ ਜਨਮ ਕੇ ਪਾਤਕ ਛੀਨਾ।
ਕੁਲੀ ਦਈ ਸਵਾਮੀ ਕੁਲ ਮੇਰਾ ਉਧਾਰਾ।
ਜਨਮ ਸਫਲ ਔਰ ਤਨ ਮਨ ਸੁਧਾਰਾ।
*(ਬਿਆਸ ਡੇਰਾ ਜੋ ਅਜ ਕਲ ਸਾਰ ਬਚਨ
ਛਾਪ ਰਹਿਆ ਹੈ ਉਸ ਵਿਚ ਇਹ ਲਾਈਨਾ ਗਾਇਬ ਹਨ)
ਜੇ ਇਕ ਜੂਠੀ ਗ੍ਰਾਹੀ ਖਾਣ, ਪੀਕ ਦਾਨ ਦੀ ਥੁਕ ਪੀਣ ਤੇ ਕੁਰਲੀ ਅਰਥਾਤ ਮਲੀਨ ਚੁਲੀ ਪੀਣ ਨਾਲ ਹੀ
ਕਪਾਟ ਖੁਲ੍ਹਦੇ ਹਨ ਜਾਂ ਕੁੱਲਾਂ ਦਾ ਉਧਾਰ ਹੋ ਸਕਦਾ ਹੈ, ਤਾਂ ਫਿਰ ਆਲਤੀ ਪਾਲਤੀ ਆਸਨ ਲਾਣ,
ਤ੍ਰਿਕੁਟੀ ਤੇ ਸੁੰਨ ਗੁਫਾ ਵਿਚ ਸੁਰਤਿ ਚੜ੍ਹਾਉਣ ਤੇ ਛੇ ਚੱਕ੍ਰ ਵਿੰਨ੍ਹ ਕੇ ਦਸਮ ਦੁਆਰ ਵਿਚ ਅਨਹਦ
ਸ਼ਬਦ ਸੁਣਨ ਦੀ ਕੀ ਲੋੜ ਹੈ?
ਪਰ ਇਹ ਵਕਾਲਤ ਕਰਦੇ ਹਨ : -
"ਕਿਤਨੇ ਅਫਸੋਸ ਔਰ ਨਾਦਾਨੀ ਕੀ ਬਾਤ ਹੈ ਕਿ ਵੋਹ ਲੋਗ ਜੋ ਪ੍ਰਸਾਦੀ (ਜੂਠ) ਕੀ ਨਿੰਦਾ ਕਰਤੇ ਹੈਂ,
ਵੋਹ ਰਾਤ ਦਿਨ ਚੂਹੋਂ, ਬਿਲੀਉਂ, ਕੁਤੋਂ, ਮੱਖੀਓਂ, ਚੀਟੀਉਂ, ਚਿੜੀਉਂ, ਕਊਓਂ, ਮੈਨਾਉਂ, ਤੋਤੋਂ
ਵਗੈਰਾ ਵਗੈਰਾ ਜਾਨਵਰੋਂ ਕੀ ਖਾਈ ਹੂਈ ਚੀਜ਼ੋਂ ਕੋ ਖਾਤੇ ਹੈਂ, ਔਰ ਗੁਰੂ ਭਗਤੋਂ ਕੋ ਦੋਖ ਲਗਾਤੇ
ਹੈਂ, ਪਾਪੀ ਔਰ ਦੋਖੀ ਹੋਤੇ ਹੈਂ।
ਡੇਰਾ ਬਿਆਸ ਨੇ ਤਾਂ ਖੁਦ ਗਿਆਨੀ ਪ੍ਰਤਾਪ ਸਿੰਘ ਦੇ ‘ਰਾਧਾ ਸੁਆਮੀ ਮਤ ਦਰਪਣ’ ਬਾਰੇ ਟਿੱਪਣੀ ਕਰਦਿਆਂ
ਲਿਖ ਦਿੱਤਾ ਹੈ ਕਿ ਪ੍ਰਮਾਰਥੀ ਸਾਡੇ ਕੋਲ ਆਉਣ ਤੋਂ ਪਹਿਲਾਂ ਬੇਸ਼ੱਕ ਇਹ ਗੱਲਾਂ ਵਿਚਾਰ ਲੈਣ। ਪਰ ਗਲੀ
ਮੁਹੱਲੇ ਦਾ ਪ੍ਰਚਾਰਕ ਅਜਿਹੀਆਂ ਗੱਲਾਂ ਨਵੇ ਬਣ ਰਹੇ ਰਾਧੇ ਦੇ ਨੋਟਿਸ ਵਿਚ ਨਹੀ ਲਿਆਉਦਾ।
|