Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਰਾਧਾ ਸੁਆਮੀ ਬਾਬੇ ਕਿਰਪਾਲ ਸਿੰਘ ਨੇ ਕੀਤੇ
ਜਪੁਜੀ ਦੇ ਅਨਰਥ


ਜਪੁਜੀ ਸਿੱਖ ਸਿਧਾਂਤ ਦਾ ਸਾਰ ਹੈ, ਜਿਸ ਵਿਚ ਹਰੀ ਨਾਮ ਭਾਵ ਰੱਬ ਦੇ ਰਾਜ ਜਾਂ ਸ਼ਾਸਨ ਦੀ ਸਿਫਤ ਸਲਾਹ ਗਾਉਣ,ਸੁਣਨ ਤੇ ਮੰਨਣ,ਵੀਚਾਰ ਕਰਨ ਦਾ ਸਪੱਸ਼ਟ ਉਪਦੇਸ਼ ਹੈ। ਪਰ ਰਾਧਾਂ ਸੁਆਮੀ ਮਤ ਅਨੁਸਾਰ ਧੁੰਨ ਸੁਣਨਾਂ ਜਿਸ  ਨੂੰ  ਇਹ ਸ਼ਬਦ ਅਭਿਆਸ ਕਹਿਦੇ ਹਨ ਹੀ ਸਭ ਕੁਝ ਹੈ। ਕਿਉਕਿ ਇਹ ਲੋਕ ਸਿੱਖਾਂ  ਨੂੰ  ਗੁਮਰਾਹ ਕਰ ਰਹੇ ਹਨ ਕਿ ਗੁਰਬਾਣੀ ਵੀ ਅਖੇ ਧੁੰਨ ਸੁਣਨ ਦੀ ਗਲ ਕਰਦੀ ਹੈ।ਰਾਧੇ ਬਾਬਾ ਕਿਰਪਾਲ ਸਿੰਘ ਨੇ ਜਪੁਜੀ ਦੀ ਅੰਗਰੇਜ਼ੀ ਵਿਚ ਵਿਆਖਿਆ ਕੀਤੀ ਹੈ। ਆਓ ਦੇਖਿਏ ਕਿ ਕੁਝ ਇਕ ਤੁਕਾਂ ਦੀ ਵਿਆਖਿਆ ਇਹ ਕਿਵੇ ਕਰਦੇ ਹਨ।
ਕੁੰਜੀ {ਪਹਿਲਾਂ
* ਪਉੜੀ ਦਾ ਅੰਕ ਹੈ ਜਿਸ ਵਿਚੋ ਤੁਕ ਲਈ ਗਈ, ਫਿਰ Ó-ਮੂਲ ਪਾਠ--ਹੈ, ਫਿਰ,
Ìਵਿ.ਗੁ- ਵਿਆਖਿਆ ਗੁਰਮਤ ਅਨੁਸਾਰ (ਭਾਈ ਸਹਿਬ ਸਿੰਘ ਆਦਿ) ਫਿਰ
Ðਕਿਰ.- ਰਾਧੇ ਬਾਬੇ ਸੰਤ ਕਿਰਪਾਲ ਸਿੰਘ ਜੀ ਦੇ ਕੀਤੇ ਅਨਰਥ, ਫਿਰ,
੍ਯਟਿ.- ਇਸ ਪੜਚੋਲੀਏ ਦੀ ਟਿਪਣੀ ਦਿਤੀ ਗਈ ਹੈ।}
*1 Ó-ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ॥
Ìਵਿ.ਗੁ- ਜੇ ਮੈਂ ਇਕਤਾਰ ਸਮਾਧੀ ਵੀ ਲਾਈ ਰਖਾ ਤਾਂ ਵੀ ਗਲ ਨਹੀ ਬਣਣੀ।
Ðਕਿਰ.- ਬਾਹਰੀ ਰੂਪ 'ਚ ਗੂਗਾ ਬਣਿਆ ਰਹਾਂ ਤਾਂ ਵੀ ਪ੍ਰਾਪਤੀ ਨਹੀ ਹੋਣੀ।
੍ਯਟਿ.- ਕਿਉਕਿ ਰਾਧੇ ਸਮਾਧੀ ਲਾਉਦੇ ਹਨ, ਇਸ ਕਰਕੇ ਮੁਸ਼ਕਲ 'ਚ ਪੈ ਜਾਦਾ ਹੈ।
*1 Ó-ਹੁਕਮੁ ਰਜਾਈ ਚਲਣਾ ਨਾਨਕ ਲਿਖਿਆ ਨਾਲ।
Ìਵਿ.ਗੁ-(ਰੱਬ  ਨੂੰ  ਪਾਉਣ ਦੀ ਇਹੋ ਵਿਧੀ ਹੈ) ਕਿ ਉਸਦੇ ਹੁਕਮ 'ਚ ਚਲਿਆ ਜਾਵੇ।
Ðਕਿਰ.- ਉਸਦੀ ਰਜਾ  ਨੂੰ  ਆਪਣੀ ਰਜਾ ਬਣਾ ਲਈਏ।
੍ਯਟਿ.- ਇਹ ਕਹਿਦੈ ਰਜਾਂ 'ਚ ਚਲਣਾ ਸੰਭਵ ਹੀ ਨਹੀ ।
*3Ó-ਗਾਵੈ ਕੋ ਗੁਣ ਵਡਿਆਈਆ ਚਾਰ॥
Ìਵਿ.ਗੁ-ਕੋਈ ਰਬ ਦੇ ਸੁਹਣੇ ਗੁਣ ਤੇ ਵਡਿਆਈਆਂ ਵਰਨਣ ਕਰਦਾ ਹੈ।
Ðਕਿਰ.- ਸੋਮੲ ਸਨਿਗ ੋਡ ੍ਹਮਿ ੳਸ ਨਿਚੋਮਪਰੲਹੲਨਸਬਿਲੲ ਕੁਝ ਗਾਉਦੇ ਹਨ ਕਿ ਰਬ ਸਮਝਿਆ ਹੀ ਨਹੀ ਜਾ ਸਕਦਾ।
੍ਯਟਿ.- ਇਹ ਮੰਨਦੇ ਹਨ ਕਿ ਸਿਫਤ- ਸਲਾਹ ਕਰਨਾ ਵੀ ਯੋਗ ਰਸਤਾ ਨਹੀ। ਬੰਦਾ ਪੁਛੇ ਭਈ ਨਿਚੋਮਪਰੲਹੲਨਸਬਿਲੲ ਮਾਈਨੇ ਕਿਵੇ ਬਣਦੇ ਹਨ।
*4Ó-ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥
Ìਵਿ.ਗੁ-ਰੱਬ ਦਾ ਨਿਯਮ ਅਟੱਲ। ਪ੍ਰੇਮ ਉਸ ਦੀ ਬੋਲੀ ਹੈ ਤੇ ਆਪ ਉਹ ਬੇਅੰਤ ਹੈ.
Ðਕਿਰ.- ਮਾਲਕ ਸੱਚਾ ਹੈ ਤੇ ਉਸ ਦਾ ਸ਼ਬਦ ਵੀ ਸੱਚਾ। ਉਹਦਾ ਪਿਆਰ ਅਥਾਹ ਹੈ।
੍ਯਟਿ.- ਇਥੇ ਕਿਉਕਿ ਉਸ ਦੇ ਨਿਯਮ (ਹੁਕਮ) ਦੀ ਗਲ ਹੈ ਜੋ ਇਨਾਂ  ਨੂੰ  ਮਾਫਕ ਨਹੀ।ਤੇ ਨਾਇ ਦੇ ਅਨਰਥ ਕਰਦੇ ਹਨ।
*4Ó- (ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥) ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
Ìਵਿ.ਗੁ-ਅੰਮ੍ਰਿਤ ਵੇਲੇ ਉਸ ਸੱਚੇ ਦੀਆਂ ਵੱਡਿਆਈਆਂ ਕਰੀਏ ਤੇ ਉਸ ਦੀਆ ਵੀਚਾਰਾਂ ਕਰੀਏ।
Ðਕਿਰ.- ਰੂਹਾਨੀ ਸਬਦ ਦੇ ਰਾਂਹੀ ਮਾਲਕ ਨਾਲ ਸੰਬੰਧ ਬਣਾਈਏ ਤੇ ਉਸ ਦੀ ਮਹਾਨਤਾ ਤੇ ਧਿਆਨ ਲਾਈਏ {ਬੲ ਨਿ ਚੋਮਮੁਨੋਿਨ ਾਟਿਹ ਟਹੲ ਦਵਿਨਿੲ ਾੋਰਦ ੳਨਦ ੳਨਦ ਮੲਦਟਿੳਟੲ ੋਨ ਹਸਿ ਗਲੋਰੇ}
੍ਯਟਿ.- ਇਥੇ ਫਿਰ ਫਸ ਜਾਦੇ ਹਨ।
*5Ó-ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥
Ìਵਿ.ਗੁ- ਸੇਵਾ ਤੇ ਸਿਫਤ ਸਲਾਹ ਰਾਂਹੀ ਬੰਦਾ ਮਾਣ ਪਾਉਦਾ ਹੈ।
Ðਕਿਰ.- ਜਿਹੜੇ ਉਸ ਨੂੰ  ਪੂਜਦੇ ਹਨ ਮਾਣ ਪਾਉਦੇ ਹਨ। {ਾੋਰਸਹਪਿ}
੍ਯਟਿ.- ਸੋ ਗਾਉਣ ਤੇ ਸੇਵਾ ਦਾ ਮਤਲਬ ਪੂਜਾ ਕਿਵੇ ਹੋ ਹੋਇਆ ਹੈ।
*5Ó-ਗਾਵੀਐ ਸੁਣੀਐ ਮਨਿ ਰਖੀਐ ਭਾਉ ॥
Ìਵਿ.ਗੁ- ਪ੍ਰਭੂ ਦੀ ਸਿਫਤ ਸਲਾਹ ਗਾਉਣਾ ਤੇ ਸੁਣਣਾ ਤੇ ਉਸ ਪ੍ਰਤੀ ਪ੍ਰੇਮ ਪੈਦਾ ਕਰਨਾ।
Ðਕਿਰ.- ਆਓ ਉਸ  ਨੂੰ  ਗਾਈਏ ਤੇ ਸਬਦ ਰਾਂਹੀ ਉਸ ਨਾਲ ਸੰਬੰਧ ਜੋੜਿਏ. ਦਿਲ ਵਿਚ ਉਸਦੇ ਪ੍ਰਤੀ ਲਗਨ ਰਖੀਏ।
੍ਯਟਿ.- ਚਲਾਕੀ ਨੋਟ ਕਰੋ।
*6Ó-ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥
Ìਵਿ.ਗੁ- ਰੱਬ ਦੀ ਸਮਝ ਵਾਲਾ ਜਵਾਹਰ ਮੋਤੀ ਮਨੁਖ ਦੀ ਬੁਧ ਅੰਦਰ ਹੀ ਹੈ।
Ðਕਿਰ.- ਤੁਸੀ ਆਪਣੇ ਅੰਦਰ ਹੀ ਬੇਅੰਤ ਖਜਾਨੇ ਲਭ ਸਕਦੇ ਹੋ।
੍ਯਟਿ.- ਗੁਰੂ, ਮਤ ਦੀ ਗਲ ਕਰਦੈ ਤੇ ਇਹ ਅੰਦਰ ਦੀ । ਬਿਬੇਕ ਬੁਧੀ ਵਾਲੀ ਗਲ ਤੋਂ ਦੌੜਦੇ ਹਨ।
*8-11 ਸੁਣਿਐ…ਵਾਲੀਆਂ ਪਉੜੀਆਂ।
Ìਵਿ.ਗੁ- ਨਾਮ ਜਾਂ ਗੁਰਬਾਣੀ ਜਾਂ ਸਿਫਤ ਸਲਾਹ ਸੁਣਨ ਦੇ ਫਾਇਦੇ ਦੱਸੇ ਹਨ।
Ðਕਿਰ.- ਭੇ ਚੋਮਮੁਨੋਿਨ ਾਟਿਹ ਟਹੲ ਾੋਰਦ' ਮਾਲਕ ਨਾਲ ਸੰਬੰਧ ਬਣਾਉਣ ਤੇ ਭਾਵ ਅੰਦਰਲੀ ਧੁੰਨ ਸੁਣਨ ਨਾਲ।
੍ਯਟਿ.- ਜਦ ਕਿ ਗੁਰਬਾਣੀ ਸਪੱਸ਼ਟ ਕੀਤਾ ਗਿਆ ਹੈ, ਨਾਮੁ ਨਿਰੰਜਨੁ ਨਿਰਮਲਾ ਸੁਣਿਐ ਸੁਖੁ ਹੋਈ ॥ ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ ॥ (ਪੰਨਾ 593), ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥ ਨਾਇ ਸੁਣਿਐ ਮਨੁ ਤ੍ਰਿਪਤੀਐ ਸਭ ਦੁਖ ਗਵਾਈ ॥ ਨਾਇ ਸੁਣਿਐ ਨਾਉ ਊਪਜੈ ਨਾਮੇ ਵਡਿਆਈ ॥ ਨਾਮੇ ਹੀ ਸਭ ਜਾਤਿ ਪਤਿ ਨਾਮੇ ਗਤਿ ਪਾਈ ॥ ਗੁਰਮੁਖਿ ਨਾਮੁ ਧਿਆਈਐ ਨਾਨਕ ਲਿਵ ਲਾਈ ॥ (ਪੰਨਾ1240)
*8Ó-ਸੁਣਿਐ ਜੋਗ ਜੁਗਤਿ ਤਨਿ ਭੇਦ॥
Ìਵਿ.ਗੁ- ਨਾਮ ਸੁਣਨ ਨਾਲ ਜੋਗੀਆਂ ਵਾਲੀ ਜੁਗਤੀ ਵੀ ਪ੍ਰਾਪਤ ਹੋ ਜਾਂਦੀ ਹੈ ਤੇ ਸਰੀਰ ਦੇ ਗੁਝੇ ਭੇਦ ਵੀ ਪ੍ਰਗਟ ਹੋ ਜਾਂਦੇ ਹਨ {ਭਾਵ ਦਸਵੇਂ ਦੁਆਰੇ ਆਦਿ ਵੀ ਖੁਲ ਜਾਂਦੇ ਹਨ}
Ðਕਿਰ.- ਮਾਲਕ ਨਾਲ ਸੰਬੰਧ ਬਣਨ ਤੇ ਜੋਗੀਆਂ ਵਾਲੀ ਦ੍ਰਿਸ਼ਟੀ ਮਿਲ ਜਾਂਦੀ ਹੈ ਤੇ ਸਰੀਰ ਦੇ ਗੁਝੇ ਭੇਦ ਖੁਲ ਜਾਂਦੇ ਹਨ।
*12-15Ó-ਮੰਨੈ ….. (ਮੰਨੈ ਵਾਲੀਆਂ ਪੌੜੀਆਂ)
Ìਵਿ.ਗੁ- ਮੰਨੈ ਭਾਵ ਜਦ ਮੰਨ ਲਈਏ ਜਾਂ ਨਾਮ ਸਿਧਾਂਤ ਤੇ ਪੱਕਾਂ ਯਕੀਨ ਧਰ ਲਈਏ ਤਾਂ।
Ðਕਿਰ.- ਭੇ ਪਰੳਚਟਚਿੲ ੋਡ ਾੋਰਦ ਸ਼ਬਦ ਅਭਿਆਸ ਦੁਆਰਾ।
੍ਯਟਿ.- ਅਭਿਆਸ ਵਾਲੀ ਗਲ ਕਿਵੇ ਬਣਦੀ ਹੈ?
*13 Ó-ਮੰਨੈ ਸੁਰਤਿ ਹੋਵੈ ਮਨਿ ਬੁਧਿ॥ ਮੰਨੈ ਸਗਲ ਭਵਣ ਕੀ ਸੁਧਿ॥
Ìਵਿ.ਗੁ- ਨਾਮ ਸਿਧਾਂਤ ਤੇ ਯਕੀਨ ਬੱਝਣ ਕਰਕੇ ਐਸੀ ਜਾਗ੍ਰਤੀ ਆਉਦੀ ਹੈ ਕਿ ਮਨ ਦੀ ਇਕਾਗਰਤਾ ਹੋ ਜਾਂਦੀ ਹੈ।ਬੰਦੇ  ਨੂੰ  ਦੁਨੀਆਂ ਦੀ ਸੋਝੀ ਹੋ ਜਾਂਦੀ ਹੈ।
Ðਕਿਰ.- ਸ਼ਬਦ ਅਭਿਆਸ ਦੁਆਰਾ ਬੰਦੇ ਵਿਚ ਦੁਨਿਆਵੀ ਸਮਝ ਉਤਪਨ ਹੋ ਜਾਂਦੀ ਹੈ। ਸਾਰੀ ਰਚਨਾ ਬਾਬਤ ਉਸ  ਨੂੰ  ਗਿਆਨ ਹੋ ਜਾਂਦਾ ਹੈ।
੍ਯਟਿ.- ਸੁਣਨ ਵੇਲੇ ਤਾਂ ਕਹਿ ਦਿਤਾ ਸੀ ਕਿ ਅੰਦਰ ਦੀ ਧੁਨ ਸੁਣਨ ਕਰਕੇ ਫਲਾਨੀਆਂ ਸਿਫਤਾਂ ਆ ਜਾਣਗੀਆਂ ਪਰ ਇਥੇ ਆ ਕੇ ਫਿਰ ਫਸ ਜਾਂਦੇ ਹਨ।ਕੂੜੁ ਨਿਖੁਟੈ ਨਾਨਕਾ ਓੜਕ ਸਚੁ ਰਹੀ।
*14Ó-ਮੰਨੈ ਮਾਰਗਿ ਠਾਕ ਨ ਪਾਇ ॥ਮੰਨੈ ਪਤਿ ਸਿਉ ਪਰਗਟੁ ਜਾਇ ॥
Ìਵਿ.ਗੁ- ਹੁਣ ਮੰਨਣ ਵਾਲੇ  ਨੂੰ  ਰਸਤੇ ਦੀਆਂ ਰੁਕਾਵਟਾਂ ਕੁਰਾਹੇ ਨਹੀ ਪਾ ਸਕਦੀਆਂ।ਉਹ ਇੱਜਤ ਪਤ ਨਾਲ ਦੁਨੀਆਂ 'ਚ ਵਿਚਰਦੈ।
Ðਕਿਰ.- ਸਬਦ ਅਭਿਆਂਸ ਦੁਆਰਾ ਬੰਦਾ ਉਚੇ ਆਤਮਿਕ ਮੰਡਲਾਂ 'ਚ ਬਿਨਾ ਕਿਸੇ ਰੁਕਾਵਟ ਦੇ ਇਜਤ ਨਾਲ ਉਡਾਰੀਆਂ ਭਰਦੈ।
੍ਯਟਿ.- ਮੰਨਣ ਦੀ ਜਗਾ ਸਬਦ ਅਭਿਆਂਸ।
*14 Ó-ਮੰਨੈ ਧਰਮ ਸੇਤੀ ਸਨਬੰਧੁ ॥
Ìਵਿ.ਗੁ- ਹੁਣ ਮੰਨਣ ਵਾਲੇ ਦਾ ਸਬੰਧ ਬੁਰਾਈ ਦੇ ਬਿਜਾਏ ਸਹਿਜ ਸਭਾਅ ਚੰਗਿਆਈ ਨਾਲ ਹੋ ਜਾਂਦਾ ਹੈ।
Ðਕਿਰ.- ਸਬਦ ਅਭਿਆਂਸ ਦੁਆਰਾ ਬੰਦੇ ਦਾ ਸਚ ਨਾਲ ਸੰਬੰਧ ਹੋ ਜਾਂਦਾ ਹੈ।
*16 Ó-ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥
Ìਵਿ.ਗੁ- ਰੱਬ ਨੇ ਆਪਣੀ ਮੇਹਰ ਕਰਕੇ ਸ੍ਰਿਸਟੀ  ਨੂੰ  ਟਿਕਾ ਰਖਣ ਲਈ ਧਰਮ ਰੂਪ ਨਿਯਮ (ਨਾਮ) ਬਣਾ ਰਖੇ ਹਨ। ਸੋ ਇਸ ਪ੍ਰਕਾਰ ਸੰਤੋਖ ਦੁਆਰਾ, ਸ੍ਰਿਸਟੀ ਇਕ ਸੂਤਰ ਵਿਚ ਪਰੋਈ ਪਈ ਹੈ ।
Ðਕਿਰ.- ਧਰਮ ਜਾਂ ਸ਼ਬਦ ਜੋ ਕਿ ਉਸ ਦੀ ਨਦਰ ਤੋਂ ਉਪਜਿਆ ਹੀ ਇਕ ਕਿਸਮ ਦਾ ਬਲਦ ਹੈ ਜਿਸ ਨੇ ਸ੍ਰਿਸਟੀ ਚੁਕ ਰਖੀ ਹੈ।
੍ਯਟਿ.- ਕੁਦਰਤੀ ਨਿਯਮ  ਨੂੰ  ਵੀ ਸਬਦ ਕਹਿ ਦਿਤਾ ਹੈ। ਕਿਉਕਿ ਇਹ ਲੋਕ ਨਾਮ ਤੇ ਸਬਦ ਦਾ ਫਰਕ ਨਹੀ ਸਮਝਦੇ। ਇਸ ਪਉੜੀ ਵਿਚ ਜਗਾ ਜਗ੍ਹਾ ਆਪਣੇ ਵਲੋ ਵਾਧੂ ਸ਼ਬਦ ਜੋੜ ਕੇ ਅਰਥ ਕਰਦੇ ਹਨ।ਉਦਾਹਰਣ "(ਾਂਹੳਟ ੋਟਹੲਰ ਪੋਾੲਰ ਚੋੁਲਦ ਸੁਪਪੋਰਟ ਟਿ?) ਂੋਨੲ , ਬੁਟ ਟਹੲ ਾਂੋਰਦ."
*19Ó-ਅਖਰੀ ਨਾਮੁ ਅਖਰੀ ਸਾਲਾਹ॥ ਅਖਰੀ ਗਿਆਨੁ ਗੀਤ ਗੁਣ ਗਾਹ॥
Ìਵਿ.ਗੁ- ਅੱਖਰਾਂ ਦੇ ਰਾਂਹੀ ਅਕਾਲ ਦਾ ਨਾਮ ਲਿਆ ਜਾ ਸਕਦਾ ਹੈ ਤੇ ਇਨਾਂ ਰਾਂਹੀ ਉਸ ਦੀ ਸਿਫਤ ਸਾਲਾਹ ਕੀਤੀ ਜਾ ਸਕਦੀ ਹੈ। ਉਸ ਦਾ ਗਿਆਨ ਵੀ ਅੱਖਰਾਂ ਰਾਂਹੀ ਪਾ ਕੇ ਗਾਵਿਆ ਜਾ ਸਕਦਾ ਹੈ।
Ðਕਿਰ.- ਸ਼ਬਦਾਂ ਰਾਹੀ ਹੀ ਅਸੀ ਰੂਹਾਨੀ ਗਿਆਨ ਪ੍ਰਾਪਤ ਕਰਦੇ ਹਾਂ ਤੇ ਸ਼ਬਦਾਂ ਰਾਂਹੀ ਤੇਰੇ ਸਲੋਕ ਤੇ ਗੁਣ ਗਾਇਨ ਕਰਦੇ ਹਾਂ।
੍ਯਟਿ.- ਇਥੇ ਗੁਣ ਗਾਇਨ ਤਾਂ ਮੰਨ ਗਏ ਪਰ ਅੱਖਰ ਦਾ ਅਰਥ ਸਬਦ ਕਰ ਗਏ। ਕਿਉਕਿ ਰਾਧੇ ਧੁਨਾਤਮਕ ਤੇ ਵਰਨਾਤਕ ਸ਼ਬਦ ਦੇ ਚੱਕਰ ਚੋਨਟਰੋਵੲਰਸੇ 'ਚ ਫਸੇ ਪਏ ਨੇ।
20Ó-ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ ॥
Ìਵਿ.ਗੁ- ਮਤ ਜੇਕਰ ਪਾਪਾਂ ਨਾਲ ਗੰਦੀ ਹੋਈ ਪਈ ਹੋਵੇ ਤਾ ਉਸ  ਨੂੰ  ਸਾਬਣ ਰੂਪੀ ਨਾਮ ਨਾਲ ਧੋਤਾ ਜਾਂਦਾ ਹੈ।
Ðਕਿਰ.- ਸ਼ਬਦ ਦੇ ਨਾਲ ਜੁੜਨ ਕਰਕੇ ਪਾਪ ਮਤ ਦੂਰ ਹੁੰਦੀ ਹੈ।
21Ó-ਤੀਰਥੁ ਤਪੁ ਦਇਆ ਦਤੁ ਦਾਨੁ॥ ਜੇ ਕੋ ਪਾਵੈ ਤਿਲ ਕਾ ਮਾਨੁ॥ ਸੁਣਿਆ ਮੰਨਿਆ ਮਨਿ ਕੀਤਾ ਭਾਉ॥ ਅੰਤਰਗਤਿ ਤੀਰਥਿ ਮਲਿ ਨਾਉ॥
Ìਵਿ.ਗੁ- ਤੀਰਥ ਯਾਤਰਾ,ਤਪ ਜਾਂ ਫਿਰ ਜੀਆਂ ਤੇ ਦਿਆ ਕਰਨੀ ਦਾਨ ਕਰਨੇ ਇਨਾਂ ਬਦਲੇ ਜੇ ਵਡਿਆਈ ਮਿਲਦੀ ਵੀ ਹੈ ਤਾਂ ਐਵੇ ਤਿਲ ਮਾਤ੍ਰ।ਪਰ ਜਿਸ ਨੇ ਨਾਮ ਸੁਣਿਆ ਯਕੀਨ ਕਰ ਲਿਆ ਤੇ ਹਿਰਦੇ ਵਿਚ ਪ੍ਰਭੁ ਪ੍ਰੇਮ ਉਤਪਨ ਹੋ ਗਿਆ ਹੈ।ਉਸ ਦੇ ਮੰਨ ਦੀ ਮੈਲ ਘਰ ਬੈਠੇ ਹੀ ਲਹਿ ਗਈ।
Ðਕਿਰ.- ਤੀਰਥ ਯਾਤਰਾ,ਤਪ ਜਾਂ ਫਿਰ ਜੀਆਂ ਤੇ ਦਿਆ ਕਰਨੀ ਦਾਨ ਕਰਨੇ ਕਿਸੇ ਕੰਮ ਨਹੀ ਜੇ ਕਿਤੇ ਮੱਥੇ ਵਾਲੀ ਤਿਲੀ (ਤ੍ਰਿਕੁਟੀ ) ਤੇ ਪਹੁੰਚ ਮਿਲ ਜਾਏ ਤਾਂ।ਸ਼ਬਦ ਦੇ ਨਾਲ ਜੁੜਨ ਕਰਕੇ ਤੇ ਦਿਲ ਵਿਚ ਪੂਰੀ ਲਗਨ ਨਾਲ ਬੰਦੇ  ਨੂੰ  ਅੰਦਰਲੀਆਂ ਮੰਜਲਾਂ ਤੇ ਦਾਖਲਾ ਮਿਲ ਜਾਦਾ ਹੈ ਤੇ (ਸਰੀਰ)ਅੰਦਰਲੇ ਫੁਹਾਰੇ ਸਦਕਾ ਪਾਪਾਂ ਦੀ ਮੈਲ ਦੂਰ ਹੋ ਜਾਂਦੀ ਹੈ।
੍ਯਟਿ.- ਏਥੇ ਫਿਰ ਮੰਨਣ ਵਾਲੇ ਸ਼ਬਦ ਨੇ ਫਸਾ ਦਿਤਾ ਤੇ ਤ੍ਰਿਕੁਟੀ ਤੇ ਇਹ ਫੁਹਾਰਿਆਂ ਦੀ ਗਲ ਐਵੇਂ ਆਪਣੇ ਕੋਲੋਂ ਜੋੜ ਲਈ।"ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ ॥ ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ॥" (ਪੰ-56) ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥560
25Ó-ਜਿਸ ਨੋ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ ॥
Ìਵਿ.ਗੁ- ਜਿਨੂੰ ਉਹ ਆਪਣੀ ਸਿਫਤ ਸਲਾਹ ਕਰਨ ਦਾ ਬਲ ਬਖਸ਼ਦਾ ਹੈ ਓਹੀ ਵੱਡਾ ਪਾਤਸ਼ਾਹ ਹੈ।
Ðਕਿਰ.- ਜਿਸ ਨੂੰ  ਛੲਲੲਟੳਿਲ ਅਕਾਸ਼ੀ ਗਾਣਾ ਸੋਨਗ ਬਖਸ਼ਦਾ ਹੈ ਓਹ ਪਾਤਸ਼ਾਹੀ ਪਾਤਸ਼ਾਹ ਹੈ।
੍ਯਟਿ.- ਆਕਾਸ਼ੀ ਗਾਣਾ ਕਿਥੋ ਆ ਗਿਆ?
*27 Ó- (ਸੋਦਰ ਵਾਲੀ ਪਉੜੀ) ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
Ìਵਿ.ਗੁ- ਭਗਤ ਜੋ ਤੈਂ ਨੂੰ  ਚੰਗੇ ਲਗਦੇ ਹਨ ਉਨਾਂ  ਨੂੰ  ਹੀ ਤੂ ਆਪਣੀ ਸਿਫਤ ਸਲਾਹ ਗਾਉਣ ਦੀ ਇਜਾਜਤ ਦਿੰਦਾ ਹੈ।
Ðਕਿਰ.- ਜਿਹੜੇ ਤੇਰੀ ਭਗਤੀ ਂਨਾਲ ਰਤੇ ਪਏ ਹਨ ਜਿਨਾਂ ਤੇ ਤੇਰੀ ਖੁਸ਼ੀ ਹੋਵੇ ਸਿਰਫ ਉਹ ਹੀ ਤੇਰੀਆਂ ਸਿਫਤਾਂ ਗਾਉਦੇ ਹਨ।
੍ਯਟਿ.- ਏਥੇ ਫਿਰ 'ਪਰਮ ਸੰਤ' ਫਸ ਜਾਂਦੇ ਹਨ ਕਿਉਕਿ ਗਾਵੇ ਵਾਲੀ ਪਉੜੀ 'ਚ ਗਾਵੈ ਸਬਦ ਬਾਰ ਬਾਰ ਆਉਦਾ ਹੈ। ਪਰ ਹੋਰਨੀ ਥਾਈ ਗਾਵਹਿ ਦੇ ਅਨਰਥ ਕਰ ਜਾਦੇ ਹਨ।
26Ó-ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥
Ìਵਿ.ਗੁ- ਹੇ ਜੋਗੀ ਜੇ ਤੂੰ ਸੰਤੋਖ  ਨੂੰ  ਆਪਣੀ ਮੁੰਦਰਾਂ ਬਣਾਵੇ, ਮਿਹਨਤ ਕਰਨ  ਨੂੰ  ਖੱਪਰ ਤੇ ਝੋਲੀ ਤੇ ਅਕਾਲ ਦੇ ਧਿਆਨ ਦੀ ਸੁਆਹ, ਮੌਤ ਦਾ ਡਰ ਤੇਰੀ ਗੋਦੜੀ ਹੋਵੇ,ਤੇਰਾ ਜੋਗ ਹੋਵੇ ਸਰੀਰ  ਨੂੰ  ਵਿਕਾਰਾਂ ਤੋ ਬਚਾਉਣਾ ਤੇ ਸ਼ਰਧਾ ਤੇਰਾ ਡੰਡਾ ਹੋਵੇ ਤਾਂ ਹੀ ਅੰਦਰੋਂ ਕੂੜ ਦੀ ਕੰਧ ਟੁਟੇਗੀ।
Ðਕਿਰ.- ਇਥੇ ਲਫਜੀ ਮਾਇਨੇ ਦੇ ਕੇ ਅਗੇ ਭਾਵ ਅਰਥ ਦਿੰਦੇ ਹਨ,"ਬਾਹਰ ਦੇ ਵਿਖਾਵਿਆਂ ਤੋਂ ਪ੍ਰਹੇਜ ਤੇ ਅੰਦਰ ਦੇ ਨਿਯਮ ਦੀ ਪਾਲਨਾ ਦਸਦੇ ਹੋਏ ਨਾਨਕ ਕਹਿ ਰਹੇ ਹਨ ਰੱਬੀ ਗਿਆਨ ਦੀ ਜੋਗੀ ਖੁਰਾਕ ਖਾਵੇ।…. ਤੇ ਰੂਹਾਨੀ ਸੰਗੀਤ(ਧੁੰਨ) ਸੁਣੇ"
੍ਯਟਿ.- ਇਹ ਰੂਹਾਨੀ ਸੰਗੀਤ ਦੀ ਗਲ ਕਿਥੋ ਆਈ?
*32Ó-ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥
Ìਵਿ.ਗੁ- ਭਾਵ ਅਰਥ- ਜੇ ਬੰਦਾ ਚਾਹੇ ਕਿ ਮੈਂ ਉਦਮ ਦੇ ਸਦਕਾ ਪ੍ਰਭੁ  ਨੂੰ  ਪਾ ਲਵਾਂ ਤਾਂ ਇਹ ਉਸ ਦਾ ਝੂਠਾਂ ਹੰਕਾਰ ਹੈ। ਰੱਬ ਦੇ ਰਾਹ ਤੇ ਆਪਾ ਭਾਵ ਗਵਾ ਕੇ ਹੀ ਤੁਰ ਸਕੀਦੈ।ਲੱਖਾਂ ਜੀਭਾਂ ਮਿਲ ਕੇ ਵੀ ਉਸ ਦਾ ਨਾਮ ਲੈਣ ਜੇਕਰ ਉਹਦੀ ਨਦਰ ਨਹੀ ਤਾਂ ਸਭ ਵਿਅਰਥ ਜਿਵੇ ਕੀੜੀ  ਨੂੰ  ਖੰਭ ਲਗ ਜਾਣ ਤੇ ਉਹ ਆਕਾਸ਼ਾਂ ਦੀ ਸੈਰ  ਨੂੰ  ਨਿਕਲੇ।
Ðਕਿਰ.- ਅਰਥ ਤਾਂ ਮਜਬੂਰਨ ਠੀਕ ਕੀਤੇ ਹਨ। ਕਿਉਕਿ ਇਥੇ ਲਫਜਾਂ ਦੀ ਖਿਚ ਧੂਅ ਸੰਭਵ ਨਹੀ ਹੈ। ਹੁਕਮ ਹੀ ਇੰਨਾ ਸਪੱਸ਼ਟ ਹੈ।
੍ਯਟਿ.- ਇਹ ਤੁਕਾਂ ਵੀ ਰਾਧੇ ਮੱਤ  ਨੂੰ  ਨਕਾਰਦੀਆਂ ਹਨ। ਕਿਉਕਿ ਇਹ ਲੋਕ ਇਕਾਂਤ 'ਚ ਚੌਕੜੇ ਮਾਰ ਕੇ ਬਹਿ ਕਿ ਧੁਨੀ ਸੁਣਨ  ਨੂੰ  ਹੀ ਪ੍ਰਭੂ ਮਿਲਾਪ ਗਿਣਦੇ ਹਨ ਤੇ ਨਵੇ ਬੰਦੇ  ਨੂੰ  ਗਰੰਟੀ ਨਾਲ ਰੱਬ ਦਿਖਾਉਦੇ ਹਨ।
*34- 37Ó-ਸਚਖੰਡ- (ਵਾਲੀਆਂ ਪਉੜੀਆਂ)
Ìਵਿ.ਗੁ- ਇਹ ਅਲੌਕਿਕ ਧਰਤੀ, ਰਾਂਤਾ, ਰੁਤਾਂ, ਅਕਾਸ਼, ਪਤਾਲ, ਰੰਗ ਰੰਗ ਦੇ ਜੀਵ ਜੰਤੂ, ਇਨ੍ਹਾਂ ਦੇ ਕਰਮਾ ਅਨੁਸਾਰ ਹੀ ਉਸ ਸੱਚੇ ਦੇ ਦਰਬਾਰ ਵਿਚ ਇਨ੍ਹਾਂ ਦੀ ਕਦਰ ਪੈਂਦੀ ਹੈ।ਇਸ ਧਰਮ ਖੰਡ ਦਾ ਕੁਝ ਇਹੋ ਜਿਹਾ ਅਸੂਲ ਹੈ ਕਿ ਓਥੇ ਸਿਰਫ ਪੰਚ ਹੀ ਪਰਵਾਨ ਹਨ ਜਿਨਾਂ ਤੇ ਨਦਰ ਕਰਮ ਅਨੁਸਾਰ ਚਲਣ ਦੀ ਪ੍ਰਵਾਨਗੀ ਮੋਹਰ ਲਗ ਚੁਕੀ ਹੁੰਦੀ ਹੈ।ਹੁਣ ਗਿਆਨ ਖੰਡ ਦੀ ਸੁਣੋ ਜਿਥੇ ਕਈ ਪੌਣ ਪਾਣੀ ਤੇ ਅਗਨੀਆਂ ਹਨ। ਉਥੇ ਕਈ ਬਰਮਾ, ਸ਼ਿਵ, ਵਿਸ਼ ਨੂੰ , ਕ੍ਰਿਸ਼ਨ ਘੜੇ ਜਾ ਰਹੇ ਹਨ। ਕਈ ਕਰਮ ਭੂਮੀਆਂ ਹਨ, ਕਿੰਨੇ ਹੀ ਸੁਮੇਰ, ਸੂਰਜ, ਚੰਦ, ਸਿਧ, ਬੁਧ, ਨਾਥ, ਤੇ ਤਰਾਂ ਤਰਾਂ ਦੀਆਂ ਦੇਵੀਆਂ, ਰਿਸ਼ੀ ਮੁਨੀ, ਦੇਵਤੇ, ਦਾਨਵ, ਰਤਨ, ਅਲੱਗ 2 ਬੋਲੀਆਂ ਦੇ ਜੀਵ, ਰਾਜੇ ਮਹਾਰਾਜੇ, ਕਈ ਸੁਰਤ ਲਾਏ ਸੇਵਕ, ਬੇਅੰਤ। ਸੋ ਜਦੋ ਗਿਆਨ ਪ੍ਰਚੰਡ ਹੁੰਦਾ ਹੈ ਤਾਂ ਰੱਬ ਦੇ ਅਨੰਦਮਈ ਖੇਲ (ਤਮਾਸ਼ੇ)ਦਾ ਅਹਿਸਾਸ ਹੋ ਜਾਂਦਾ ਹੈ। ਜਿਉੜਾ ਉਦਮ ਜਾਰੀ ਰਖਦਾ ਹੈ, ਉ ਨੂੰ  ਅਹਿਸਾਸ ਜਾਰੀ ਰਹਿੰਦਾ ਹੈ ਕਿ ਕਿਵੇ ਕੁਦਰਤੀ ਵਿਚ ਅਨੂਪ ਤੇ ਅਲੌਕਿਕ ਘਾੜਨਾ ਘੜੀਆਂ ਜਾ ਰਹੀਆ ਹਨ, ਜਿੰਨਾ ਦਾ ਬਿਆਨ ਕਰਨਾਂ ਵੀ ਕਠਨ ਹੈ। ਉਥੇ ਸੁਰਤ ਤੇ ਬੁਧ ਦੀ ਉਚਾਈ ਵਧਦੀ ਜਾ ਰਹੀ ਹੈ।( ਹਊਮੈ ਕਰਕੇ ਪਹਿਲਾਂ ਆਪਣੇ ਆਪ  ਨੂੰ  ਹੀ ਸਭ ਕੁਝ ਸਮਝਦਾ ਸੀ) ਇਸ ਬਲਵਾਨ ਪੁਰਖ ਉਤੇ ਫਿਰ ਪੰਚ ਦੂਤ ਭਾਰੂ ਨਹੀ ਹੋ ਸਕਦੇ ਉਹ ਰਾਮ ਵਰਗਾ ਸੂਰਾ ਬਣ ਚੁਕਾ ਹੁੰਦਾ ਹੈ। ਉਹ ਨਿਰਮਲ ਪੁਰਖ ਪ੍ਰਭੂ ਦੀ ਸਿਫਤ ਸਲਾਹ ਵਿਚ ਸੀਤੇ ਹੁੰਦੇ ਹਨ। ਅਜਿਹੇ ਭਵਨਾਂ ਵਿਚ ਸਦੀਵ ਖੇੜੇ ਵਾਲੇ ਭਗਤਾਂ ਦਾ ਵਾਸਾ ਹੁੰਦਾ ਹੈ। ਅਜਿਹੀ ਜਗਾ ਜਿਥੇ ਨਦਰੋ ਨਦਰ ਨਿਹਾਲ ਕਰਨ ਵਾਲੀ ਨਜਰ ਪੈ ਰਹੀ ਹੁੰਦੀ ਹੈ ਉਥੇ ਹੀ ਨਿਰੰਕਾਰ ਦਾ ਵਾਸਾ ਹੁੰਦਾ ਹੈ। ਓਥੇ ਨਿਰੰਕਾਰ ਨਾਲ ਇਕ ਮਿਕ ਵਾਲੀ ਅਵੱਸਥਾ ਵਿਚ ਫਿਰ ਜਿਉੜੇ  ਨੂੰ  ਉਸ ਦੇ ਹੁਕਮ ਅੰਦਰ ਮੌਜੂਦ ਬੇਅੰਤ ਧਰਤੀਆਂ, ਖੰਡਾਂ, ਬ੍ਰਿਹਮੰਡਾਂ ਤੇ ਮਾਲਕ ਦੀ ਬੇਅੰਤਤਾ ਦਾ ਗਿਆਨ ਹੋ ਜਾਂਦਾ ਹੈ।ਅਜਿਹੀ ਅਵਸਥਾ ਦਾ ਬਿਆਨ ਕਰਨਾਂ ਵੀ ਅਸੰਭਵ ਹੈ।ਬਸ ਜਿਉੜਾ ਵਿਗਸਦਾ ਜਾਂਦਾ ਹੈ ਤੇ ਮਨ ਹੀ ਮਨ ਵਿਚ ਮਾਲਕ ਦੀ ਵਡਿਆਈ ਦੀਆਂ ਵਿਚਾਰਾਂ ਕਰਦਾ ਹੈ।
Ðਕਿਰ.- ਨਾਨਕ ਅਨੁਸਾਰ ਨਿਜ ਘਰ ਦੇ ਸਫਰ ਤੇ ਰੂਹ  ਨੂੰ  ਹੇਠ ਲਿਖੇ ਖੇਤਰਾਂ (ਖੰਡਾਂ) ਥਾਣੀ ਗੁਜਰਨਾ ਪੈਂਦਾ ਹੈ। ਧਰਮ ਖੰਡ, ਗਿਆਨ ਖੰਡ, ਸਰਮ, ਕਰਮ ਤੇ ਸਚਖੰਡ…. ਗਿਆਨ ਖੰਡ ਇਥੇ ਭਗਤ ਮਨਮੋਹਕ ਸੰਗੀਤ ਦੀਆਂ ਧੁੰਨਾ ਸੁਣਦਾ ਹੈ।….ਫਿਰ ਨਾਨਕ ਅੱਗੇ ਸਰਮ ਜਾਂ ਮਸਤੀ ਖੰਡ ਦਾ ਬਿਆਨ ਕਰਦਾ ਹੈ। ਸਬਦ ਦੀ ਤਾਕਤ ਨਾਲ ਇਥੇ ਸੋੁਲ ਬੲਚੋਮੲਸ ੲਟਹੲਰੲੳਲਸਿੲਦ ਰੂਹ ਹਲਕੀ ਹੋ ਹੋਰ ਉਡਦੀ ਹੈ, ਚੀਜਾਂ ਦੀ ਅਸਲੀਅਤ ਦਾ ਉਸ ਨੂੰ  ਗਿਆਨ ਹੁੰਦਾ ਹੈ।..ਇਥੇ ਰੂਹ ਦੇਖਦੀ ਹੈ ਕਿ ਕਿਵੇ ਕੁਦਰਤ ਮਾਲਕ ਦੇ ਕਦਮਾਂ ਤੇ ਖੜੀ ਹੈ। ਉਹਦਾ ਸਬਦ ਆਤਮਾ  ਨੂੰ  ਹੋਰ ਪਾਵਨ ਬਣਾਈ ਜਾ ਰਿਹਾ ਹੁੰਦਾ ਹੈ।ਇਥੇ ਸ਼ਰਧਾਲੂ ਦਾ ਸ਼ਬਦ ਨਾਲ ਐਨ ਸਾਹਮਣਾ ਹੀ ਹੋ ਜਾਂਦਾ ਹੈ। ਅਖੀਰ ਤੇ ਸੱਚਖੰਡ ਪਹੁੰਚ ਕੇ ਰੂਹ ਉਸ ਨਾਲ ਇਕ ਮਿਕ ਹੋ ਜਾਂਦੀ ਹੈ। ਇਸ ਨਜ਼ਾਰੇ ਦੀ ਯਾਦ ਆਉਣੀ ਵੀ ਅਨੰਦਮਈ ਹੁੰਦੀ ਹੈ।(37) ਖਤਮ ਕਰਨ ਤੋਂ ਪਹਿਲਾਂ ਨਾਨਕ ਸ਼ਰਧਾਲੂ ਦੀਆਂ ਛੇ ਯੋਗਤਾਵਾਂ ਦੀ ਸੂਚੀ ਦਸਦਾ ਹੈ।….ਚੌਥਾ ਰੋਜਾਨਾ ਸ਼ਬਦ ਅਭਿਆਸ ਰਾਂਹੀ ਉਸ ਨਾਲ ਮੇਲ ਕਰੇ ਤੇ ਆਪਣੇ ਗੁਰੂ ਤੇ ਪੂਰਾ ਭਰੋਸਾ ਬਣਾਏ।….
੍ਯਟਿ.- ਕੀਹ ਇਸ ਨੂੰ  ਅਸੀ ਅਰਥ ਕਹਿ ਸਕਦੇ ਹਾਂ? ਕਿਰਪਾਲ ਸਿੰਘ ਨੇ ਜਪੁਜੀ ਨਾਲ ਮਜਾਕ ਕੀਤਾ ਹੈ। ਗੁਰੂ ਨੇ ਕਿਹੜੀਆਂ ਛੇ ਯੋਗਤਾਵਾਂ ਦੀ ਤਰਤੀਬ ਦਿੱਤੀ ਹੈ? ਰਾਧੇ ਇਸ ਮਨਮੋਹਨੀ ਦੁਨੀਆਂ  ਨੂੰ  ਰੱਦ ਕਰਕੇ ਇਕ ਫਰਜੀ ਦੁਨੀਆਂ ਦਾ ਨਜਾਰਾ ਖਿਚਦੇ ਰਹਿੰਦੇ ਹਨ। ਤੇ ਅਖੇ ਉਹ ਦੁਨੀਆਂ ਮਨੁਖ ਦੇ ਅੰਦਰ ਹੀ ਹੈ। ਕਦੀ ਰੂਹ ਹਲਕੀ ਹੋ ਉਪਰ ਅੁਠਦੀ ਹੈ ਕਦੀ ਨੀਵੀ ਹੋ ਜਾਂਦੀ ਹੈ।ਮੂਲਾਧਾਰ ਚੱਕ੍ਰ ਤੋਂ ਸ਼ੁਰੂ ਕਰੋ ਤੇ ਉਤਾਹਚੜਦੇ ਜਾਓ ਮੱਥੇ ਦੇ ਐਨ ਸੈਂਟਰ 'ਚ ਦੋਂਨਾਂ ਅੱਖਾਂ ਵਿਚਕਾਰ ਉਪਰ। ਇਥੇ ਕਿ ਜਿਹੇ ਹੀ ਅਖੇ ਸਚਖੰਡ ਹੈ। ਜੀਵਨ 'ਚ ਭਾਵੇ ਜਿੰਨਾ ਮਰਜੀ ਕੂੜ ਹੋਵੇ।
*38 ਸੱਚੀ ਟਕਸਾਲ Ó-ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥....ਜਿਨ ਕਉ ਨਦਰਿ ਕਰਮੁ ਤਿਨ ਕਾਰ ॥ ਨਾਨਕ ਨਦਰੀ ਨਦਰਿ ਨਿਹਾਲ ॥
Ìਵਿ.ਗੁ- ਜਤ -ਦੁਕਾਨ, ਧੀਰਜ ਰੂਪੀ ਸੁਨਿਆਰਾ, ਇਸ (ਮਨੁਖ ਦੀ) ਮਤ ਰੂਪੀ ਅਹਿਰਣ ਤੇ ਜਦ ਗਿਆਨ ਰੂਪੀ ਹਥੌੜਾ ਚਲੇ, ਅਕਾਲ ਪੁਰਖ ਦਾ ਡਰ ਧੌਂਕਣੀ ਹੋਵੇ, ਘਾਲ ਕਮਾਈ ਅੱਗ ਹੋਵੇ, ਪ੍ਰੇਮ ਕੁਠਾਲੀ ਹੋਵੇ, ਉਸ ਵਿਚ ਅੰਮ੍ਰਿਤ ਨਾਮ (ਗੁਰਬਾਣੀ) ਘਾਲੀ ਜਾਵੇ। ੳਜਿਹੀ ਸੱਚ ਦੀ ਟਕਸਾਲ 'ਚ ਗੁਰੂ ਦਾ ਸ਼ਬਦ ਢਲਦਾ ਹੈ।
Ðਕਿਰ.- ਸ਼ਬਦ -ਅਰਥ ਤਾਂ ਇਥੇ ਮਜਬੂਰਨ ਠੀਕ ਕਰਨੇ ਪਏ ਹਨ। ਪਰ ਭਾਵ ਅਰਥ ਦੇਖੋ: ਨਾਨਕ ਇਥੇ ਜੀਵਨ ਦਾ ਸੰਪੂਰਨ ਨਜ਼ਾਰਾ ਖਿਚਦੇ ਹਨ। ਅਸੀ ਸਾਰੇ ਬੱਚੇ ਹਾਂ ਪਰ ਧਰਤੀ ਮਾਂ ਸਾ ਨੂੰ  ਸਭਨੂੰ ਪਾਲਦੀ ਹੈ। ਹਰ ਕੋਈ ਬੀ ਬੀਜਦਾ ਹੈ ਤੇ ਉਸੇ ਦਾ ਫਲ ਖਾਦਾ ਹੈ। ਜਿਹੜੇ ਨੇਕ ਕੰਮ ਕਰਦੇ ਹਨ ਰੱਬ ਦੇ ਨੇੜੇ ਹੋਈ ਜਾਂਦੇ ਹਨ। ਸਿਰਫ ਉਹ ਲੋਕ ਜੋ ਸਬਦ ਕਮਾਈ ਕਰਦੇ ਹਨ ਬਚਣਗੇ-ਸਿਰਫ ਓਹੋ ਹੀ ਨਹੀ ਉਨਾਂ ਦੇ ਅਣਗਿਣਤ ਸਾਥੀ ਤੇ ਚੇਲੇ ਵੀ ਜਿਹੜੇ ਨੇਕ ਕੰਮ ਕਰਦੇ ਹਨ।
੍ਯਟਿ.- ਏਥੇ ਫਿਰ 'ਪਰਮ ਸੰਤ' ਬੁਰੇ ਫਸ ਜਾਂਦੇ ਹਨ। ਕਿਉਕਿ ਗਿਆਨ ਦੇ ਹਥੌੜੇ ਦੀ ਗਲ ਹੈ, ਧੀਰਜ, ਸੰਤੋਖ, ਪ੍ਰੇਮ,ਡਰ, ਜਤ-ਸਤ, ਨਦਰ, ਅੰਮ੍ਰਿਤ, ਦੀ ਗਲ ਹੈ। ਇਹ ਇਨਾਂ ਸਭ ਸ਼ਬਦਾਂ  ਨੂੰ  ਨਜਰਅੰਦਾਜ਼ ਕਰਕੇ ਸਿਰਫ ਸ਼ਬਦ ਤੇ ਆਉਦੇ ਹਨ। ਪਰ ਇਹ ਦਸਣੋਂ ਸ਼ਰਮਾਅ ਜਾਦੇ ਹਨ ਕਿ ਧੁਨੀਆਤਮਕ ਕਿ ਵਰਨਾਤਮਕ। ਨੂੰ
(ਲੇਖ ਬਾਬਾ ਗੁਰਬਚਨ ਸਿੰਘ ਦੇ ਮਾਇਕ ਸਹਿਯੋਗ ਕਰਕੇ ਸੰਭਵ ਹੋ ਸਕਿਆ।)