Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

"ਕੇਂਦਰ ਨੇ ਪੱਖਪਾਤ ਵਾਲੀ ਨੀਤੀ ਰਾਂਹੀ
ਅੰਮ੍ਰਿਤਸਰ ਦੀ ਸਨਅਤ ਤਬਾਹ ਕਰ ਦਿੱਤੀ ਹੈ”
ਰਾਜ ਕੁਮਾਰ ਐਮ.ਐਲ.ਏ ਅੰਮ੍ਰਿਤਸਰ


ਪਾਕਿਸਤਾਨ ਨਾਲ ਹੋਏ ਦੋ ਤਿੰਨ ਜੰਗ ਤੇ ਲਗਾਤਾਰ ਸਰਹੱਦ ਤੇ ਤਨਾਅ ਰਹਿਣ ਤੇ ਪਿਛੇ 15 ਸਾਲ ਅੱਤਵਾਦ  ਨੂੰ  ਝੱਲਣ ਦੇ ਬਾਵਜੂਦ ਅੰਮ੍ਰਿਤਸਰ ਦੀ ਸਨਅਤ ਜਿਉਦੀ ਸੀ। ਪਰ ਕੇਂਦਰ ਨੇ ਸਨਅਤ ਅੰਮ੍ਰਿਤਸਰ ਤੇ ਇਕ ਘਾਤਕ ਵਾਰ ਕਰ ਦਿਤਾ ਜਦੋਂ ਇਸ ਨੇ ਐਕਸਾਈਜ ਦੇ ਮਹਿਕਮੇ ਰਾਂਹੀ ਅੰਮਿਤਸਰੀ ਸਨਅਤ ਨਾਲ ਪੱਖ ਪਾਤ ਕਰਨਾ ਸ਼ੁਰੂ ਕਰ ਦਿਤਾ। ਅੱਜ ਕਪੜਾ ਇੰਡਸਟਰੀ ਇਥੋ ਹਿਜਰਤ ਕਰਕੇ ਸੂਰਤ ਆਦਿ ਸ਼ਹਿਰਾਂ  ਨੂੰ  ਲਗ ਪਗ ਜਾ ਚੁਕੀ ਹੈ। ਸਚ ਮੁਚ ਇਥੋਂ ਦੀ ਸਨਅਤ ਤਬਾਹ ਹੀ ਹੋ ਗਈ ਹੈ। ਸ੍ਰੀ ਰਾਜ ਕੁਮਾਰ ਐਮ ਐਲ ਏ ਅੰਮ੍ਰਿਤਸਰ ਆਪਣੀ ਪੰਜਾਬ ਮੋਨੀਟਰ ਨਾਲ ਹੋਈ ਇੰਟਰਵਿਉ ਮੌਕੇ ਕੁਝ ਇਹੋ ਜਿਹੇ ਪੱਖ ਹੀ ਉਜਾਗਰ ਕਰ ਰਹੇ ਹਨ। ਜੇ ਇਹ ਇਲਜਾਮ ਠੀਕ ਹਨ ਤਾਂ ਬਾਦਲ ਸਹਿਬ ਦੇ ਅਕਾਲੀ ਦਲ ਵਾਸਤੇ ਇਹ ਸ਼ਰਮ ਵਾਲੀ ਗਲ ਹੋਣੀ ਚਾਹੀਦੀ ਹੈ ਜੋ ਅਕਾਲੀ-ਭਾਜਪਾ ਵਾਲੀ ਕੇਂਦਰ ਸਰਕਾਰ ਅਜਿਹਾ ਕਰ ਰਹੀ ਹੈ ਤਾਂ।

Ð- ਤੁਹਾਡੇ ਸਾਹਮਣੇ ਕਿਹੜੇ ਮਸਲੇ ਹਨ ?ਰ.ਕÑ ਮੇਰਾ ਹਲਕਾ ਦਿਹਾਤੀ ਵੀ ਹੈ ਤੇ ਸ਼ਹਿਰੀ ਵੀ ਤੇ ਪੰਜਾਬ ਦੇ ਪਛੜੇ ਹੋਏ ਹਲਕਿਆਂ ਵਿਚੋਂ ਹੈ।ਇਕ ਲੱਖ ਤੋਂ ਉਪਰ ਦਿਹਾਤੀ ਵੋਟਰ ਹੈ। ਅੰਮ੍ਰਿਤਸਰ ਸ਼ਹਿਰ ਦੇ 12 ਕੌਂਸਲਰ ਮੇਰੇ ਹਲਕੇ 'ਚ ਪੈਂਦੇ ਹਨ ।ਮੈਨੂੰ ਦੋ ਕਿਸਮ ਦੇ ਮਸਲਿਆਂ ਨਾਲ ਜੂਝਣਾ ਪੈਂਦਾ ਹੈ। ਦਿਹਾਤੀ ਇਲਾਕੇ ਦੇ ਮਸਲੇ ਅਲੱਗ ਨੇ ਤੇ ਸ਼ਹਿਰੀ ਖੇਤਰ ਦੇ ਅਲੱਗ ਹਨ।
ਖੁਸ਼ਖਬਰੀ ਕਿ ਵੇਰਕਾ ਰੇਲ ਫਾਟਕ ਵਾਸਤੇ ਮਾਨਯੋਗ ਮੁੱਖ ਮੰਤਰੀ ਨੇ ਪੁੱਲ (ਡਲੇੋਵੲਰ) ਮੰਜੂਰ ਕਰ ਦਿਤਾ ਹੈ।
ਮੇਰੇ ਹਲਕੇ ਦੀ ਸਭ ਤੋਂ ਵੱਡੀ ਮੁਸ਼ਕਲ ਹੈ ਜਿਹੜੇ ਇਲਾਕੇ ਦੇ ਕਾਰਖਾਨੇ ਬੰਦ ਹੋ ਗਏ ਹਨ। ਕਿਸੇ ਵਕਤ ਵੇਰਕਾ ਇੰਡਸਟਰੀ ਦਾ ਗੜ੍ਹ ਸੀ। ਅੱਜ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਸਾਰੀ ਇੰਡਸਟਰੀ ਬੰਦ ਹੋ ਗਈ ਹੈ। ਇਕੱਲੇ ਕਪੜੇ ਦੀ ਸਨਅਤ ਬੰਦ ਹੋਣ ਤੇ ਮੇਰੇ ਇਲਾਕੇ ਦੇ ਕੋਈ 20,000 ਜੁਆਨ ਬੇਰੁਜਗਾਰ ਹੋ ਗਏ ਹਨ।
ਓਧਰ ਪਿਛਲੀ ਸਰਕਾਰ ਖ਼ਜ਼ਾਨਾ ਖਾਲੀ ਕਰ ਗਈ ਸੀ।ਸਾਡੇ ਵਿਰੋਧੀ ਕਹਿ ਰਹੇ ਸਨ ਕਿ ਇਨਾਂ ਦੀ ਸਰਕਾਰ ਫੇਲ ਹੋ ਜਾਏਗੀ।ਇਹ ਮੁਲਾਜਮਾਂ ਨੂੰ ਤਨਖਾਹ ਤਕ ਵੀ ਨਹੀਂ ਦੇ ਸਕਣਗੇ । ਤਨਖਾਹਾਂ ਤਾਂ ਛੋਟੀ ਜਿਹੀ ਗੱਲ ਹੈ, ਅਸੀ ਕਿਸਾਨ ਦੀ ਕਣਕ ਝੌਨਾ ਸਭ ਚੁਕੇ ਹਨ ।
Ð- ਤੁਸੀਂ ਵਿਕਾਸ ਦੇ ਕਿਹੜੇ ਕੰਮ ਕੀਤੇ ਹਨ ?
ਰ.ਕÑ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਵੇਰਕੇ ਵਿਚ ਅੱਜ ਤਕ ਇਕ ਵੀ ਪਾਣੀ ਦੀ ਟੂਟੀ ਨਹੀਂ ਸੀ। ਅਸੀਂ ਦੋ ਟਿਊਬਵੈਲ ਲਗਵਾ ਦਿਤੇ ਹਨ ਤੇ ਪਾਣੀ ਦੀ ਪਾਈਪ ਲਾਈਨ ਵਿਛਾ ਦਿਤੀ ਹੈ। ਸੀਵਰੇਜ ਦਾ ਕੰਮ ਵੀ ਸ਼ੁਰੂ ਹੋ ਰਿਹਾ ਹੈ, ਕੁਲ 8 ਕਰੋੜ ਦਾ ਪ੍ਰੌਜੈਕਟ ਸੀ ਜਿਸ ਵਿਚ 2 ਕਰੋੜ ਜਾਰੀ ਹੋ ਵੀ ਗਏ ਹਨ। ਓਧਰ ਹਰ ਪਿੰਡ ਨੂੰ 3 ਤੋਂ ਪੰਜ ਲੱਖ ਰੁਪਏ ਤਕ ਦੇ ਰਿਹਾ ਹਾਂ। ਸਰਬ ਸੰਮਤੀ ਨਾਲ ਬਣੀਆਂ ਪੰਚਾਇਤਾਂ ਨੂੰ ਅਸੀਂ 2-2 ਲੱਖ ਰੁਪਏ ਅਲੱਗ ਗਰਾਂਟ ਦੇ ਰਹੇ ਹਾਂ ।
Ð- ਤੁਸੀਂ ਤਾਂ ਪੂਰੇ ਕਾਰਜਸ਼ੀਲ ਲਗਦੇ ਹੋ । ਪਰ ਕੀਹ ਨਿਜਾਮ (ੳਦਮਨਿਸਿਟਰੳਟੋਿਨ) ਤੁਹਾਨੂੰ ਪੂਰਾ ਸਹਿਯੋਗ ਦੇ ਰਿਹਾ ਹੈ ?
ਰ.ਕÑ ਹਾਂ ਜੀ, ਸਾਡੇ ਡੀ.ਸੀ ਸਾਨੂੰ ਪੂਰਾ ਸਹਿਯੋਗ ਦੇ ਰਹੇ ਹਨ । ਉਹ ਪਿੰਡਾਂ ਵਿਚ ਸ਼ਿਕਾਇਤ ਨਿਵਾਰਨ ਕੈਂਪ ਲਾ ਰਹੇ ਹਨ ਜਿਨ੍ਹਾਂ 'ਚ ਲੋਕਾਂ ਦਾ ਭਰਪੂਰ ਇੱਕਠ ਹੁੰਦਾ ਹੈ । ਅਸੀਂ ਨਿਜਾਮ ਰਾਂਹੀ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਦੇ ਹਾਂ। ਬਾਦਲ ਰਾਜਨੀਤਕ ਸੰਗਤ ਦਰਸ਼ਨ ਕਰਦੇ ਸਨ। ਵਿਚਾਰੇ ਕਾਂਗਰਸੀ ਵੋਟਰਾਂ ਦੇ ਕੰਮ ਨਹੀਂ ਸਨ ਹੋ ਰਹੇ। ਅਫਸਰਾਂ ਦੇ ਕੈਂਪਾਂ ਵਿਚ ਸਭ ਆਉਂਦੇ ਹਨ।
Ð- ਕੀ ਤੁਹਾਨੂੰ ਕੈਪਟਨ ਸਾਹਿਬ ਤੋਂ ਦਿਕਤ ਨਹੀਂ ਆਉਂਦੀ। ਇਲਜਾਮ ਹੈ ਕਿ ਇਨਾਂ ਤਕ ਪਹੁੰਚਨਾ ਮੁਸ਼ਕਲ ਹੁੰਦੈ?
ਰ.ਕÑ ਇਹ ਸਰਾਸਰ ਗੁਮਰਾਹਕੁਨ ਪ੍ਰਚਾਰ ਹੈ ਮੈਨੂੰ ਜਦੋਂ ਵੀ ਜਰੂਰਤ ਪਈ, ਕੋਈ ਮੁਸ਼ਕਲ ਪੇਸ਼ ਨਹੀਂ ਆਈ ।
Ð- ਪਰ ਇਥੋਂ ਕੁਝ ਸਨਅਤਕਾਰ ਹਿਜਰਤ ਕਰਕੇ ਪਾਣੀਪਤ ਤੇ ਸੂਰਤ (ਗੁਜਰਾਤ) ਵਿਚ ਜਾ ਭਰਪੂਰ ਕਾਰੋਬਾਰ ਕਰ ਰਹੇ ਹਨ । ਕੇਂਦਰ ਦੀ ਨੀਤੀ ਤਾਂ ਪੂਰੇ ਭਾਰਤ ਵਿਚ ਇਕ ਹੈ।
ਰ.ਕÑ ਬਸ ਇਹੋ ਇਕ ਬੜਾ ਵੱਡਾ ਭੁਲੇਖਾ ਹੈ। ਅੰਮ੍ਰਿਤਸਰ ਦੀ ਇੰਡਸਟਰੀ ਨੂੰ ਤਬਾਹ ਕਰਨ ਵਾਸਤੇ ਕੇਂਦਰ ਦੀ ਪੱਖਪਾਤੀ ਨੀਤੀ ਪੂਰੀ ਤਰਾਂ ਜਿਮੇਵਾਰ ਹੈ। ਇਥੇ ਕੇਂਦਰੀ ਐਕਸਾਈਜ ਡਿਊਟੀ ਨਿਰਧਾਰਨ ਕਰਨ ਵਾਸਤੇ ਸਰਕਾਰ ਅਲੱਗ ਪੈਮਾਨਾ ਵਰਤਦੀ ਹੈ। ਸਭ ਜਗਾ ਉਤਪਾਦਨ ਦੇ ਅਨੁਸਾਰ ਐਕਸਾਈਜ ਡਿਊਟੀ ਲਈ ਜਾਂਦੀ ਹੈ। ਪਰ ਅੰਮ੍ਰਿਤਸਰ ਵਿਚ ਮਹਿਕਮਾ ਇਸ ਗਲ ਤੋਂ ਐਕਸਾਈਜ ਲੈਂਦਾ ਹੈ ਕਿ ਤੁਸੀਂ ਬਿਜਲੀ ਕਿੰਨੀ ਬਾਲੀ। ਤੁਹਾਡਾ ਬਿਜਲੀ ਦਾ ਮੀਟਰ ਹੀ ਤੁਹਾਡਾ ਐਕਸਾਈਜ ਦਾ ਮੀਟਰ ਹੈ। ਉਤਪਾਦਨ ਭਾਂਵੇਂ ਹੋਵੇ ਜਾਂ ਨਾ ਹੋਵੇ । ਤੇ ਜੇ ਤੁਸਾਂ ਜਨਰੇਟਰ ਲਾ ਲਿਆ ਤਾਂ ਤੁਹਾਡੇ ਵਾਸਤੇ ਹੋਰ ਵੀ ਮੁਸੀਬਤ। ਮਹਿਕਮਾ ਸਾਡੇ ਤੋ ਇਕੱਠਾ (ਲੁਮਪ ਸੁਮ) ਐਕਸਾਈਜ ਉਗਰਾਹੁਦਾ ਹੈ।। ਅਸੀਂ ਬੇਨਤੀਆਂ ਕਰਦੇ ਹਾਂ ਕਿ ਸਾਡੀ ਪ੍ਰੋਡਕਸ਼ਨ ਅਨੁਸਾਰ ਐਕਸਾਈਜ ਲਾਓ। ਪਰ ਬੇ.ਜੇ.ਪੀ ਤੇ ਅਕਾਲੀ ਸਰਕਾਰ ਸੁਣਨ  ਨੂੰ  ਤਿਆਰ ਹੀ ਨਹੀ ਹੈ।
ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ (ਨਰਸਿਮਹਾ ਰਾਓ ਵੇਲੇ ) ਮੇਰੇ ਵੇਰਕੇ 'ਚ 10,000 ਕਰੋੜ ਦੀ ਇੰਡਸਟਰੀ ਸੀ ਅੱਜ 100 ਕਰੋੜ ਦੀ ਵੀ ਨਹੀਂ ਰਹਿ ਗਈ । ਪਿਛਲੀ ਬਾਦਲ ਸਰਕਾਰ ਇਸ ਬਰਬਾਦੀ ਤੋਂ ਬੇਖਬਰ ਰਹੀ ਹੈ।
ਅੱਜ ਹਿਮਾਚਲ ਜਾਂ ਜੰਮੂ ਕਸ਼ਮੀਰ 'ਚ ਇੰਡਸਟਰੀ ਲਗਦੀ ਹੈ ਤਾਂ ਉਥੇ 10 ਸਾਲ ਵਾਸਤੇ ਐਕਸਾਈਜ ਡਿਊਟੀ, ਸੇਲ ਟੈਕਸ ਤੇ ਇੰਨਕਮ ਟੈਕਸ ਮੁਆਫ ਹੈ। ਮੇਰੀ ਇੰਡਸਟਰੀ ਇਨ੍ਹਾਂ ਸਸਤੇ ਰਾਜਾਂ ਦੀ ਇੰਡਸਟਰੀ ਨਾਲ ਕਿਵੇਂ ਮੁਕਾਬਲਾ ਕਰ ਸਕਦੀ ਹੈ।
ਅਸੀਂ ਕਹਿਦੇ ਹਾਂ ਕਿ ਦੇਖੋ ਪੰਜਾਬ ਨੇ ਲਗਾਤਾਰ 15 - 20 ਸਾਲ ਅੱਤਵਾਦ ਦਾ ਸੰਤਾਪ ਹੰਢਾਇਆ ਹੈ ਤੁਸੀਂ ਇਸ ਪੱਖੋਂ ਹੀ ਸਾਨੂੰ ਕੁਝ ਸਹੂਲਤ ਦਿਓ। ਪਰ ਨਹੀਂ ਕੇਂਦਰ ਦੀ ਨੀਤੀ ਸਰਾਸਰ ਪੰਜਾਬ ਦੇ ਵਿਰੁੱਧ ਹੈ। ਅਸੀਂ ਇਥੋਂ ਤਕ ਬੇਨਤੀ ਕਰਦੇ ਹਾਂ ਕਿ ਜੇਕਰ ਤੁਸੀਂ ਇਹ ਰਿਆਇਤਾਂ ਪੂਰੇ ਸੂਬੇ ਨੂੰ ਨਹੀਂ ਸਕਦੇ ਤਾਂ ਕਮ ਅਜ ਕਮ ਸਰਹੱਦੀ ਇਲਾਕੇ ਨੂੰ ਹੀ ਦੇ ਦਿਓ ।
ਹੋਰ ਦੇਖੋ ਯੂ.ਪੀ ਵਿਚ ਤੇ ਹਿਮਾਚਲ ਵਿਚ ਸਰਕਾਰ ਸਹਾਇਕ ਕੀਮਤ (ੰ.ਸ਼.ਫ) ਦੇਣ ਵਾਸਤੇ ਸਰਕਾਰਾਂ ਨੂੰ ਸਬਸਿਡੀ ਦੇ ਦਿਤੀ । ਤੇ ਪੰਜਾਬ ਨੂੰ ਮਨਾ ਕਰ ਦਿਤਾ । ਗੰਨੇ ਤੇ ਸਬਸਿਡੀ ਦਾ ਮਾਮਲਾ ਹੀ ਲੈ ਲਓ ਇਥੇ ਵੀ ਸਾਡੇ ਨਾਲ ਵਿਤਕਰਾ ਕੀਤਾ ਗਿਐ । ਪਿਛੇ 300 - 300 ਕਰੋੜ ਯੂ.ਪੀ ਤੇ ਹਰਿਆਣੇ ਨੂੰ ਗੰਨਾ ਸਬਸਿਡੀ ਦਿਤੀ ਗਈ ਤੇ ਸਾਨੂੰ ਇਕ ਚਵੰਨੀ ਵੀ ਨਹੀਂ ।
ਪੰਜਾਬ ਦੀ ਕਿਸਾਨੀ ਨੇ ਭਾਰਤ ਨੂੰ ਅੱਤਵਾਦ ਤੋਂ ਬਚਾਇਆ। ਪੰਜਾਬ ਭਾਰਤ ਦਾ ਸਿਰਫ ਅੱਧਾ ਪ੍ਰਤੀਸ਼ਤ ਹੈ ਤੇ ਭਾਰਤ ਦੇ ਅਨਾਜ ਭੰਡਾਰ ਵਿਚ ਇਸ ਦਾ ਯੋਗਦਾਨ 60% ਹੈ।ਅੱਜ ਤੁਸੀਂ ਓਸੇ ਪੰਜਾਬ ਤੋਂ ਮੂੰਹ ਮੋੜ ਰਹੇ ਹੋ। ਅੱਜ ਪੰਜਾਬ ਦਾ ਕਿਸਾਨ ਖੁਦਕਸ਼ੀਆਂ ਦੇ ਰਸਤੇ ਤੁਰਿਆ ਹੋਇਆ ਹੈ।
Ð- ਇੰਡਸਟਰੀ ਤਾਂ ਤੁਹਾਡੇ ਇੰਸਪੈਕਟਰਾਂ ਤੋਂ ਵੀ ਬਹੁਤ ਦੁਖੀ ਹੈ ?
ਰ.ਕÑ ਅਸੀਂ ਜਲਦੀ ਹੀ ਇੰਸਪੈਕਟਰੀ ਰਾਜ ਖਤਮ ਕਰਨ ਜਾ ਰਹੇ ਹਾਂ। ਜਲਦੀ ਹੀ ਚੁੰਗੀ ਵੀ ਖਤਮ ਕਰ ਦਿਤੀ ਜਾਵੇਗੀ। ਸਾਡੀ ਸਰਕਾਰ ਸੋਚ ਰਹੀ ਹੈ ਵਨ ਪੁਆਇੰਟ ਟੈਕਸ ਤੇ ।
Ð-ਸਹੂਲਤਾਂ ਜਿਵੇਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਗਰੀਬ ਬੱਚਿਆ ਨੂੰ ਵਜੀਫੇ ਆਦਿ ਤੁਸਾਂ ਬੰਦ ਕਰ ਦਿਤੇ ਹਨ।
ਰ.ਕÑ ਅੱਠ ਕਰੋੜ ਰੁਪਏ ਬੁਢਾਪਾ ਪੈਨਸ਼ਨਾਂ ਤੇ ਵਿਧਵਾਵਾਂ ਵਾਸਤੇ ਆ ਗਿਆ ਹੈ ਅਸੀਂ ਗਰੀਬ ਬੱਚਿਆਂ ਨੂੰ ਕਿਤਾਬਾਂ ਤੇ ਵਜੀਫੇ ਬਕਾਇਦਾ ਟਾਈਮ ਨਾਲ ਦੇ ਰਹੇ ਹਾਂ। ਬੁਢਾਪਾ ਪੈਨਸ਼ਨਾਂ ਤਾਂ ਬਾਦਲ ਦੀ ਸਰਕਾਰ ਵੇਲੇ ਸਾਲ ਭਰ ਦੀਆਂ ਬਕਾਇਆ ਸਨ । ਅਸੀਂ ਸਭ ਜਾਰੀ ਕਰ ਰਹੇ ਹਾਂ। ਪਿਛੇ ਬਾਦਲ ਸਰਕਾਰ ਨੇ ਤਾਂ ਐਸ.ਸੀ / ਐਸ.ਟੀ ਕਾਰਪੋਰੇਸ਼ਨ ਵਾਸਤੇ ਤਾਂ ਬਜਟ ਵਿਚ ਪਰੋਵਿਜ਼ਨ ਹੀ ਬੰਦ ਕਰ ਦਿਤੀ ਸੀ ।
Ð- ਤੁਸੀਂ ਰਾਖਵੇਂ ਹਲਕੇ ਤੋਂ ਚੁਣੇ ਗਏ ਹੋ । ਸਾਡੇ ਦਲਿਤ ਵੀਰਾਂ ਵਾਸਤੇ ਕੀ ਕਰ ਰਹੇ ਹੋ ?
ਰ.ਕÑ ਅੱਜ ਐਸ.ਸੀ ਤੇ ਬੈਕਵਰਡ ਜਮਾਤਾਂ ਦੀਆਂ 45000 ਨੌਕਰੀਆਂ (ਬੈਕਲਾਗ) ਖਾਲੀ ਹਨ। ਮੈਂ ਸਰਕਾਰ ਤੇ ਪਾਰਟੀ ਪੱਧਰ ਤੇ ਜੋਰ ਲਾ ਰਿਹਾ ਹਾਂ ਕਿ ਗਰੀਬਾਂ ਦੀਆਂ ਬਣਦੀਆਂ ਇਹ ਨੌਕਰੀਆਂ ਦਿਤੀਆਂ ਜਾਣ।
ਪਿਛਲੀ ਸਰਕਾਰ ਨੇ ਗਰੀਬਾਂ ਨਾਲ ਵੱਡਾ ਧੱਕਾ ਕੀਤਾ ਕਿ ਸਫਾਈ ਸੇਵਕ, ਮਾਲੀ, ਚਪਰਾਸੀ ਆਦਿ ਦੀਆਂ ਅਸਾਮੀਆਂ ਖਤਮ ਕਰਕੇ ਸਭ ਠੇਕੇ ਭਾਵ ਕੰਟਰੈਕਟ ਤੇ ਕਰ ਦਿਤੀਆਂ। ਹਾਲਤ ਇਹ ਬਣੀ ਕਿ ਇਨ੍ਹਾਂ ਵਿਚਾਰਿਆਂ ਨੂੰ ਘੱਟੋ ਘੱਟ ਉਜਰਤ (ਮੀਨੀਮਮ ਵੇਜੇਜ) ਵੀ ਨਹੀਂ ਮਿਲ ਰਹੀਆਂ। ਇਹ ਤਾਂ ਇਕ ਮਨੁਖੀ ਅਧਿਕਾਰਾਂ ਦਾ ਉਲੰਘਣ ਹੋ ਰਹਿਆ ਹੈ।
ਹੋਰ ਮੈਂ ਇਨਟਰਮੇਸ਼ਨ ਟੈਕਨੋਲੋਜੀ ਕਾਰਪੋਰੇਸ਼ਨ ਦਾ ਮੁੱਖੀ ਹਾਂ । ਹੁਣੇ ਹੁਣੇ ਹੀ ਅਸੀਂ ਅਮਰੀਕਾ ਦੀ ਕੁਆਕ ਕੰਪਨੀ ਨਾਲ ਸਮਝੌਤਾ ਕੀਤਾ ਹੈ ਜਿਸ ਤਹਿਤ ਕੰਪਨੀ 6000 ਕਰੋੜ ਰੁਪਏ ਲਾਉਣ ਜਾ ਰਹੀ ਹੈ ਤੇ ਕੋਈ ਇਕ ਲੱਖ ਲੋਕਾਂ ਨੂੰ ਰੁਜਗਾਰ ਮਿਲੇਗਾ। ਏਸੇ ਤਰਾਂ ਹੀ ਸਾਡਾ ਐਲ ਐਡ ਟੀ ਕੰਪਨੀ ਨਾਲ ਵੀ ਸਮਝੋਤਾ ਹੋਇਆ ਹੈ। ਪਟਿਆਲੇ ਵਿਚ ਸੂਚਨਾ ਤਕਨਾਲੋਜੀ {ਆਈ.ਟੀ} ਦਾ ਵੱਡਾ ਪ੍ਰੋਜੈਕਟ ਅਸੀਂ ਜਲਦੀ ਹੀ ਸ਼ੁਰੂ ਕਰਨ ਜਾ ਰਹੇ ਹਾਂ। 250 ਏਕੜ ਜ਼ਮੀਨ ਹਾਸਲ ਕਰ ਲਈ ਹੈ।
Ð- ਤੱਲਣ ਦੇ ਮਾਮਲੇ ਤੇ ਆਪਣੀ ਟਿਪਣੀ ਕਰੋਗੇ ?
ਰ.ਕÑ ਇਹ ਬੀ .ਐਸ.ਪੀ , ਅਕਾਲੀ ਦਲ, ਤੇ ਬੀ.ਜੇ.ਪੀ ਦਾ ਹੀ ਸ਼ਡਯੰਤਰ ਸੀ ਜੋ ਅਖੀਰ ਤੇ ਲੋਕਾਂ ਸਾਹਮਣੇ ਨੰਗਾ ਹੋਇਆ ਤੇ ਲੋਕਾਂ ਨੇ ਉਨ੍ਹਾਂ ਨੂੰ ਪਛਾੜਿਆ ।
Ð- ਐਮ.ਐਲ.ਏ ਨੂੰ ਜੋ ਸਹੂਲਤਾਂ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਹਨ ਕੀਹ ਨਾਕਾਫੀ ਹਨ ।
ਰ.ਕÑ ਅੱਜ 40- 50 ਹਜਾਰ ਰਪਿਆ ਮੀਟਿੰਗਾਂ ਆਦਿ ਦਾ ਮਿਲਾ ਕੇ ਮਿਲ ਜਾਂਦਾ। ਮਕਾਨ ਦੀ ਸਹੂਲਤ ਹੈ, ਸਫਰ ਦੀ ਸਹੂਲਤ ਹੈ।ਕਾਫੀ ਹੈ। Ð