Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਸਭ ਸੁਖਾਲੀ ਵੁਠੀਆ ਇਹ ਹੋਆ ਹਲੇਮੀ ਰਾਜ ਜੀਉ।
ਸੰਵਿਧਾਨ ਰਾਜ - ਹਲੇਮੀ
 ਰਾਜ ਨਿਮਰਤਾ ਜਾਂ ਬੇਗੱਮਪੁਰਾ ਜਾਂ ਖਾਲਿਸਤਾਨ


 ਇਸ ਲੇਖ ਵਿਚ ਸਾਡੇ ਲਿਖਾਰੀ ਡਾ. ਐਸ ਐਸ ਧਾਲੀਵਾਲ ਜੋ ਸਿਰਦਾਰ ਕਪੂਰ ਸਿੰਘ IAS ਦੇ ਭਤੀਜਾ ਹਨ, ਗੁਰਬਾਣੀ ਅਸੂਲਾਂ ਅਤੇ ਸਿੱਖ ਇਤਹਾਸ ਮੁਤਾਬਿਕ ਇਕ ਰਾਜ ਦੀ ਕਲਪਨਾ ਕਰਦੇ ਹਨ। ਹਾਲਾਂਕਿ ਇਥੇ ਇਹ ਵੀ ਸਪੱਸ਼ਟ ਕਰਨਾ ਬਣਦਾ ਹੈ ਕਿ ਗੁਰਬਾਣੀ ਦਾ ਮਕਸਦ ਮਨੁਖ ਦਾ ਕਲਿਆਣ ਕਰਨਾਂ ਹੈ ਭਾਵ ਮਨੁਖ  ਨੂੰ  ਫਿਕਰ ਚਿੰਤਾਵਾਂ ਤੋਂ ਮੁਕਤ ਕਰਕੇ ਚੜਦੀ ਕਲਾਂ ਵਿਚ ਪ੍‍ਚਾਣਾ ਹੈ, ਨਾਂ ਕਿ ਕਿਸੇ ਰਾਜ ਆਦਿ ਦੀ ਵਕਾਲਤ ਕਰਨਾਂ। ਹਾਂ ਸਿੱਖ ਸਿਧਾਂਤ ਨਾਂ ਜੁਲਮ ਕਰਨ ਦੀ ਇਜਾਜਤ ਦਿੰਦਾ ਹੈ ਤੇ ਨਾਂ ਹੀ ਸਹਿਣ ਦੀ। ਲੇਖ ਅਕਾਦਮਿਕ ਪੱਖ  ਨੂੰ  ਮੁਖ ਰਖਦੇ ਹੋਇਆ ਛਾਪਿਆ ਜਾ ਰਿਹਾ ਹੈ।ਆਓ ਜੇਕਰ ਕੋਈ ਖਾਮੀਆਂ ਹਨ ਤਾਂ ਦੂਰ ਕਰ ਲਈਏ।
Ì ਰਾਜੁ ਬਿਨਾ ਨਹਿ ਧਰਮ ਚਲਹਿ ਹੈਂ॥ਧਰਮੁ ਬਿਨਾ ਸਭ ਦਲਹਿ ਮਲਹਿ ਹੈਂ॥ (ਦਸਮ ਗੁਰੂ)
Ì ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥(ਪੰਨਾ 966)
Ì ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥ (ਪੰਨਾ 1390)
#ਪਿਛਲੀ ਵਾਰੀ ਅਸੀਂ ਰਤਨ ਸਿੰਘ ਭੰਗੂ ਦੀ ਪ੍ਰਸਿੱਧ ਪੁਸਤਕ ਵਿਚੋਂ ਟੋਟਕੇ ਕੱਢ ਕੇ ਛਾਪੇ ਸਨ ਕਿ ਕਿਵੇਂ ਇਤਹਾਸਿਕ ਸਿੱਖਾ ਦਾ ਅਟੱਲ ਭਰੋਸਾ ਸੀ ਕਿ ਉਨਾਂ ਦਾ ਰਾਜ ਇਕ ਦਿਨ ਆਉਣਾ ਹੀ ਆਉਂਣਾ ਹੈ। ਕਿ ਕਿਵੇਂ ਸਿੱਖ ਸੰਪੂਰਨ ਆਜਾਦੀ ਵਾਲੇ ਰਾਜ ਤੋਂ ਤਿੱਲ ਮਾਤਰ ਘੱਟ ਵੀ ਲੈਣ ਨੂੰ ਤਿਆਰ ਨਹੀਂ ਸਨ। ਇਸ ਲੇਖ ਉਪਰੰਤ ਸਾਨੂੰ ਕਈ ਵੀਰਾਂ (ਸਮੇਤ ਡਾ.ਹਰਪ੍ਰੀਤ ਸਿੰਘ ਜਲੰ.) ਨੇ ਮਸ਼ਕਰੀਆਂ ਕੀਤੀਆਂ 'ਬਸ ਕਰੋ ਵੀਰ ਜੀ! ਅਸੀਂ ਹਲੇਮੀ ਰਾਜ ਦਾ ਟਰੇਲਰ ਦੋ ਵਾਰੀ ਦੇਖ ਲਿਆ ਹੈ; ਇਕ ਵੇਰੀ ਅੱਤਵਾਦ ਵੇਲੇ ਤੇ ਦੂਸਰਾ ਬਾਦਲ ਦੇ ਸ਼੍ਰੋਮਣੀ 'ਦਲਾਲੀ' ਦਲ ਦੇ ਰਾਜ ਵੇਲੇ।' ਟਿੱਪਣੀ ਕਰਨ ਵਾਲਿਆਂ ਦੀ ਗੱਲ ਵਿਚ ਦਮ ਤਾਂ ਸੀ ਪਰ ਇਹ ਸੱਚ ਤੋਂ ਕੋਹਾਂ ਦੂਰ ਵਾਲੀ ਗਲ ਸੀ। ਇਹ ਬੜੀ ਬਦਕਿਸਮਤੀ ਵਾਲੀ ਗੱਲ ਹੋ ਗਈ ਹੈ ਕਿ ਅੱਜ ਅਸੀਂ ਹਰ ਸਾਬਤ ਕੇਸਾਂ, ਦਾਹੜੀ ਤੇ ਪੱਗ ਵਾਲੇ ਨੂੰ ਗੁਰਮੁੱਖ ਸਮਝੀ ਜਾਂਦੇ ਹਾਂ। ਤੇ ਹਰ ਐਰੇ ਗੈਰੇ ਦਾ ਕੰਮ ਸਿੱਖਾਂ ਤੇ ਮੜ੍ਹ ਦਿਤਾ ਜਾਂਦਾ ਹੈ। ਜਦ ਕਿ ਸਿੱਖੀ ਮੂਲ ਰੂਪ ਵਿਚ ਸੱਚ ਤੇ ਧਰਮ ਦਾ ਅਜਿਹਾ ਗਾਡੀ ਰਾਹ (ਜੀ.ਟੀ ਰੋਡ) ਹੈ ਜਿਹੜਾ ਅਗੁਣਾਂ ਜੁਲਮ ਤੇ ਝੂਠ ਨਾਲ ਕਦੀ ਵੀ ਸੁਲ੍ਹਾ ਨਹੀਂ ਕਰਦਾ ਤੇ ਕਦਰਾਂ ਕੀਮਤਾਂ ਖਾਤਰ ਕੁਰਬਾਨ ਹੋਣ ਨੂੰ ਤਿਆਰ ਹੁੰਦਾ ਹੈ। ਕਿਉਂਕਿ ਸਿੱਖੀ ਸਭ ਤੋਂ ਪਹਿਲਾਂ ਬੰਦੇ ਤੋਂ ਮੌਤ ਦਾ ਖੋਫ ਦੂਰ ਕਰਦੀ ਹੈ (ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥-ਪੰਨਾ 1102)ਸੋ ਉਪਰ ਦਿਤੀਆਂ ਦੋਵਾਂ ਮਿਸਾਲਾਂ ਦਾ ਹਲੇਮੀ ਰਾਜ ਨਾਲ ਦੂਰ ਦਾ ਵੀ ਵਾਸਤਾ ਨਹੀ ਬਹਿਦਾ। ਦੋਵਾ ਉਦਾਹਰਣਾਂ ਵਿਚਲੇ ਆਗੂ ਕਿਸੇ ਵੀ ਸੂਰਤ ਆਦਰਸ਼ ਸਿੱਖ ਦੀ ਪਰਭਾਸ਼ਾ 'ਚ ਫਿਟ ਬਹਿੰਦੇ ਹੀ ਨਹੀ ਹਨ।
ਇਹ ਸਚ ਹੈ ਕਿ ਗੁਰਬਾਣੀ ਮੂਲ ਰੂਪ ਵਿਚ ਰਾਜ ਵਗੈਰਾ ਦੀ ਗਲ ਨਹੀ ਕਰਦੀ ਉਸ ਦਾ ਮਕਸਦ ਤਾਂ ਚੜਦੀ ਕਲਾਂ ਵਾਲਾ ਮਨੁਖ ਪੈਦਾ ਕਰਨਾ ਹੈ ਜੋ ਮਾਲਕ ਦੀ ਰਜਾ ਵਿਚ ਉਸ ਨਾਲ ਇਕ ਮਿਕ ਹੋਇਆ ਮਸਤੀ 'ਚ ਵਿਚਰਦਾ ਹੈ। ਸਿੱਖੀ ਮੂਲ ਰੂਪ ਵਿਚ ਸੱਚ ਤੇ ਧਰਮ ਦਾ ਨਿਰਮਲ ਮਜ੍ਹਬ ਹੈ ਤੇ ਜੇਕਰ ਅਸੂਲ ਮੁਤਾਬਿਕ ਕਿਸੇ ਖਿਤੇ ਵਿਚ ਸਿੱਖਾਂ ਦਾ ਰਾਜ ਦਾ ਹੱਕ ਬਣਦਾ ਹੋਵੇ ਤਾਂ ਗੁਰਮਤ ਉਸ ਦੀ ਪ੍ਰੋੜਤਾ ਵੀ ਕਰਦੀ ਹੈ।ਕਿਉਕਿ ਅੰਤਰਰਾਸ਼ਟਰੀ ਅਸੂਲਾਂ ਮੁਤਾਬਿਕ ਪੰਜਾਬ ਦਾ ਸਿੱਖ (ਅਸੀ ਫਿਰ ਸਬਦ ਦੁਹਰਾਉਦੇ ਹਾਂ 'ਪੰਜਾਬ ਦੇ ਸਿੱਖ') ਇਕ ਕੌਮ ਹੈ ਜਿਨਾਂ ਦਾ ਸਪੱਸ਼ਟ ਇਤਹਾਸ, ਸਭਿਆਚਾਰ, ਬੋਲੀ ਤੇ ਸਪੱਸ਼ਟ ਤੌਰ ਤੇ ਅਲੱਗ ਪ੍ਰਭਾਸ਼ਤ ਇਲਾਕਾ ਹੈ ਜਿਨਾਂ ਦੀਆਂ ਸਪੱਸ਼ਟ ਰਾਜਨੀਤਕ ਆਸਾਂ ਉਮੀਦਾਂ ਹਨ ਤੇ ਕੁਦਰਤੀ ਇਨ੍ਹਾਂ ਦਾ ਰਾਜ ਦਾ ਹੱਕ ਬਣਦਾ ਹੀ ਹੈ। ਭਵਿਖ ਵਿਚ ਕਲ  ਨੂੰ  ਮੰਨ ਲਓ ਕਨੇਡਾ ਵਿਚ ਕਿਤੇ ਇਹ ਕੌਮ ਦੀ ਪ੍ਰਭਾਸ਼ਾ ਲਈ ਯੋਗਤਾਵਾਂ ਅਖਤਿਆਰ ਕਰ ਲੈਂਦੇ ਹਨ ਤਾ ਉਥੇ ਵੀ ਇਨ੍ਹਾਂ  ਨੂੰ  ਰਾਜ ਮਿਲਣਾ ਚਾਹੀਦਾ ਹੈ। ਰਾਜ ਦੇ ਸਬੰਧ 'ਚ ਅੰਤਰ ਰਾਸ਼ਤਰੀ ਪੱਧਰ ਤੇ ਬੜੇ ਸਪੱਸ਼ਟ ਮਾਪ ਦੰਡ ਤਹਿ ਹੋ ਚੁਕੇ ਹਨ। ਫਿਰ ਦੇਖੋ ਜਦ ਪ੍ਰਚਾਰ ਵਾਸਤੇ ਹਾਲਾਤ ਪੈਦਾ ਕਰਨ ਦੀ ਗਲ ਚਲਦੀ ਹੈ ਤਾਂ ਉਥੇ ਸਿੱਖ ਸਿਧਾਂਤ ਰਾਜ ਦੀ ਗਲ ਵੀ ਕਰਦਾ ਹੈ।ਇਤਹਾਸ ਗਵਾਹ ਹੈ ਦਸਮ ਗੁਰੂ ਸਹਿਬ ਨੇ ਸਪੱਸ਼ਟ ਤੌਰ ਤੇ ਖਾਲਸਾ ਰਾਜ ਦਾ ਵਰ੍ਹ ਵੀ ਸਿੰਘਾਂ  ਨੂੰ  ਦਿਤਾ ਹੋਇਆ ਹੈ। ਇਸ ਸਬੰਧ ਵਿਚ ਸਾਡਾ ਏਸੇ ਰਸਾਲੇ ਪੰਜਾਬ ਮੋਨੀਟਰ ਵਿਚ ਛਪਿਆ ਲੇਖ ਦੇਖਿਆ ਜਾ ਸਕਦਾ ਹੈ।
ਕੀ ਖਾਲਿਸਤਾਨੀ ਅੱਤਵਾਦੀ ਸਿੱਖ ਨਹੀਂ ਸਨ?
ਕਾਂਗਰਸੀ ਕੇਂਦਰ ਨੇ 1947 ਤੋਂ ਲੈ ਕੇ ਹੀ ਪੰਜਾਬ ਨਾਲ ਵੱਡਾ ਵਿਤਕਰਾ ਕੀਤਾ। ਸੰਨ 1984 ਤੱਕ ਇਸ ਵਿਤਕਰੇ ਤੇ ਜੁਲਮ ਦੀ ਦਾਸਤਾਨ ਹਰ ਪੰਜਾਬੀ ਤੱਕ ਪਹੁੰਚ ਚੁਕੀ ਸੀ। ਪਰ ਕੇਂਦਰ ਨੇ ਬੜੀ ਚਲਾਕੀ ਨਾਲ ਪੰਜਾਬ ਵਿਚ ਹਿੰਦੂ ਸਿੱਖ ਦੇ ਨਾਂ ਤੇ ਵੰਡ ਪਾ ਦਿਤੀ। ਜਿਸ ਕਰਕੇ ਪੰਜਾਬੀ ਹਿੰਦੂ ਆਪਣੇ ਆਪ ਨੂੰ ਕੇਂਦਰ ਦਾ ਹਮਾਇਤੀ ਸਮਝ ਬੈਠਾ। ਆਖੀਰ ਪੰਜਾਬ ਨਾਲ ਨੰਗੇ ਚਿੱਟੇ ਰਾਜਨੀਤਕ ਤੇ ਆਰਥਿਕ ਵਿਤਕਰੇ ਕਰਕੇ ਪੰਜਾਬੀ ਲੋਕ ਕੇਂਦਰ ਖਿਲਾਫ ਉਠ ਖੜੇ ਹੋਏ। ਇਹੋ ਬਾਅਦ ਵਿਚ ਅੱਤਵਾਦੀ ਕਹਾਏ। ਇਹ ਮੁੱਖ ਤੌਰ ਤੇ ਤਿੰਨ ਕਿਸਮਾਂ ਦੇ ਸਨ 1) ਅੰਮ੍ਰਿਤਧਾਰੀ ਨਿਤਨੇਮੀ ਖਾਲਸੇ 2) ਸਿੱਖੀ ਸਰੂਪ ਵਿਚ ਜੋਸ਼ੀਲੇ ਪੰਜਾਬੀ 3) ਸਰਕਾਰ ਵੱਲੋਂ ਸੰਘਰਸ਼ ਵਿਚ ਵਾੜੀਆਂ ਗਈਆਂ ਕਾਲੀ ਬਿਲੀਆਂ। ਸੋ ਤੀਸਰੀ ਸ਼੍ਰੇਣੀ ਦਾ ਤਾਂ ਕਹਿਣਾ ਹੀ ਕੀ ਜਿਨ੍ਹਾਂ ਪੰਜਾਬੀਅਤ ਦੇ ਨਾਲ ਅੰਦਰੋਂ ਹਮਦਰਦੀ ਰੱਖਣ ਵਾਲੀ ਪੰਜਾਬ ਪੁਲਿਸ ਦੇ ਮੁਲਾਜਮਾਂ ਦੇ ਟੱਬਰਾਂ ਦੇ ਟੱਬਰ ਗੋਲੀ ਦਾ ਨਿਸ਼ਾਨਾ ਬਣਾਏ। ਦੂਸਰੀ ਸ਼੍ਰੇਣੀ ਨੇ ਵੀ ਕੁਝ ਜੱਜਬਾਤ ਵਿਚ ਆ ਕੇ ਤੇ ਕੁਝ ਮਾਇਆ ਮੋਹ 'ਚ ਕਈ ਗੁਲ ਖਿਲਾਏ। ਪਰ ਪਹਿਲੀ ਸ਼੍ਰੇਣੀ ਦੇ ਲੋਕ ਬਹੁਤ ਥੋੜੇ ਸਨ ਜਿਨ੍ਹਾਂ ਅਸੂਲਾਂ ਤੇ ਪਹਿਰਾ ਦਿਤਾ, ਇਨ੍ਹਾਂ ਕਿਸੇ ਅਣਭੋਲ ਤੇ ਗੋਲੀ ਨਾ ਚਲਾਈ ਤੇ ਨਾ ਹੀ ਮਾਇਆ ਇੱਕਠੀ ਕੀਤੀ। ਪਰ ਸਿੱਖ ਵਿਰੋਧੀ ਪ੍ਰਚਾਰ ਨੇ ਇਨ੍ਹਾਂ ਦਾ ਤਕੜਾ ਜਲੂਸ ਕੱਢ ਦਿਤਾ।
ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਬਾਰੇ ਅਸੀਂ ਸਮਝਦੇ ਹਾਂ ਕਿ ਸੂਝਵਾਨ ਪਾਠਕਾਂ ਨੂੰ ਹੁਣ ਤੱਕ ਪਤਾ ਚਲ ਹੀ ਚੁਕਾ ਹੈ ਕਿ ਉਹ ਹੱਕ ਸੱਚ ਤੇ ਧਰਮ ਤੇ ਕਿਨਾਂ ਕੁ ਪਹਿਰਾ ਦਿੰਦੇ ਹਨ। ਪਰ ਕੁਝ ਵੀ ਹੋਵੇ ਕੇਂਦਰ ਨੂੰ ਇਹ ਦੋਵੇਂ ਦੌਰ ਚੰਗੇ ਮਾਫਕ ਆਏ ਹਨ, ਹਲੇਮੀ ਰਾਜ ਦੇ ਸੰਕਲਪ ਨੂੰ ਬਦਨਾਮ ਕਰਨ ਲਈ। ਸੋ ਨਾ ਹੀ ਅੱਤਵਾਦੀ ਸੱਚੇ ਸਿੱਖ ਸਨ ਤੇ ਨਾ ਹੀ ਬਾਦਲ ਦਾ ਰਾਜ ਸਿੱਖ ਰਾਜ ਦੀ ਮਿਸਾਲ ਸੀ। ਇਨ੍ਹਾਂ ਦੋਨਾਂ ਉਦਾਹਰਨਾਂ ਦੇ ਮੁੱਦੇਨਜਰ ਹੀ ਅੱਜ ਜਰੂਰਤ ਮਹਿਸੂਸ ਹੋ ਰਹੀ ਹੈ ਦੱਸਿਆ ਜਾਵੇ ਕਿ ਜਿਸ ਰਾਜ ਵਾਸਤੇ ਸਿੱਖ ਸਵੇਰੇ ਸ਼ਾਮ ਅਰਦਾਸਾਂ ਕਰਦੇ ਹਨ ਉਹ ਕਿਹੋ ਜਿਹਾ ਹੋਵੇਗਾ। ਹਾਲਾਂਕਿ ਇਤਹਾਸ ਵਿਚ ਇਸਦੀਆਂ ਮਿਸਾਲਾਂ ਹੁਣ ਤੱਕ ਸਿੱਖ ਕਾਇਮ ਕਰ ਵੀ ਚੁੱਕੇ ਹਨ। ਫਿਰ ਵੀ ਆਓ ਸਿੱਖ ਸਿਧਾਂਤਾਂ ਅਨੂਕੁਲ ਬਣਦੇ ਰਾਜ ਦੀ ਬਣਤਰ ਕਿਹੋ ਜਿਹੀ ਹੋਵੇਗੀ ਭਾਵ ਖਾਲਿਸਤਾਨ ਦਾ ਸੰਵਿਧਾਨ ਕਿਹੋ ਜਿਹਾ ਹੋ ਸਕਦੇ ਇਸ ਤੇ ਵਿਚਾਰਾਂ ਕਰੀਏ :-
ਮੁੱਖ ਬੰਦ ((Preamble)):- ਕਿਉਂਕਿ ਗੁਰਬਾਣੀ ਦਾ ਮੁਖ ਉਦੇਸ ਹੈ ਚੜਦੀ ਕਲ੍ਹਾਂ 'ਚ ਵਿਚਰਨ ਵਾਲੇ ਮਨੁੱਖ ਦੀ ਘਾੜਤ ਘੜਨ ਦਾ ਇਸ ਕਰਕੇ ਹਲੇਮੀ ਰਾਜ ਦੇ ਸੰਵਿਧਾਨ ਦੀ ਭੂਮਿਕਾ ਕੁਝ ਇਸ ਤਰ੍ਹਾਂ ਦੀ ਹੋ ਸਕਦੀ ਹੈ:
''ਅਸੀਂ ਰਾਜ ਹਲੇਮੀ ਦੇ ਵਸਨੀਕ ਇਹ ਵਾਇਦਾ ਕਰਦੇ ਹਾਂ ਕਿ ਇਸ ਇਨਸਾਨੀਅਤ ਦੇ ਦੇਸ ਵਿਚ ਨਿਮਰਤਾ ਤੇ ਭਰਾਤਰੀਭਾਵ ਰਾਹੀਂ ਅਜਿਹੇ ਹਾਲਾਤ ਪੈਦਾ ਕੀਤੇ ਜਾਣਗੇ ਜਿਥੇ ਕਿ ਹਰ ਇਨਸਾਨ ਬਿਨਾਂ ਕਿਸੇ ਮਜ੍ਹਬੀ, ਜਾਤੀ, ਜਾਂ ਲਿੰਗੀ ਭੇਦਭਾਵ ਦੇ, ਅਨੰਦਵਾਲਾ ਜੀਵਨ ਬਤੀਤ ਕਰ ਸਕੇ, ਜਿਥੇ ਸੱਚ ਤੇ ਇਨਸਾਫ ਦਾ ਬੋਲ ਬਾਲਾ ਹੋਵੇ, ਫਿਕਰ ਤੇ ਚਿੰਤਾਂ ਨਾ ਹੋਣ ਜਿਥੇ ਫਿਰਨ ਤੁਰਨ, ਬੋਲਣ ਚਾਲਣ ਤੇ ਪੂਜਾ ਪਾਠ ਤੇ ਅਰਦਾਸ ਕਰਨ ਦੀ ਪੂਰੀ ਆਜਾਦੀ ਹੋਵੇ। ਜਿਥੋਂ ਦੀ ਸਰਕਾਰ ਸਹੀ ਮਾਇਨਿਆਂ 'ਚ ਲੋਕ ਸੇਵਕ ਹੋਵੇਗੀ, ਜਿਸ ਦੇ ਕੋਈ ਗੁਪਤ ਭੇਦ ਨਹੀ ਹੋਣਗੇ।''
ਨਾਗਰਿਕਤਾ
ਦੇਸ ਹਲੀਮੀ ਦੀ ਨਾਗਰਿਕਤਾ ਦਾ ਹੱਕ ਸਿਰਫ ਦੇਸ ਵਿਚ ਪੈਦਾ ਹੋਏ ਲੋਕਾਂ ਨੂੰ ਹੀ ਹੋਵੇਗਾ। ਅਜਿਹਾ ਇਸ ਕਰਕੇ ਕਿ ਹਲੀਮੀ ਹਾਲਾਤ ਬਣਨ ਨਾਲ ਬਾਹਰ ਦੇ ਸਤਾਏ ਲੋਕ ਭੱਜ ਭੱਜ ਇਥੇ ਆਉਣਗੇ ਤੇ ਬਿਨਾਂ ਮੂਲ ਸਿਧਾਂਤ ਨੂੰ ਸਮਝੇ ਕਿਸੇ ਵੇਲੇ ਉਚ ਅਹੁਦੇ ਤੇ ਪਹੁੰਚ ਕੇ ਰਾਜ ਦਾ ਨੁਕਸਾਨ ਵੀ ਕਰ ਸਕਦੇ ਹਨ ਜਿਵੇਂ ਰਣਜੀਤ ਸਿੰਘ ਦੇ ਰਾਜ ਵੇਲੇ ਪੂਰਬੀਆਂ ਨੇ ਅੰਦਰ ਵੜ ਕੇ ਕੀਤਾ ਸੀ। ਹਾਂ ਮੁਲਕ ਵਿਚ ਕਿਉਂਕਿ ਹਰ ਕਿਸਮ ਦੀ ਪੂਰੀ ਖੁੱਲ ਹੋਵੇਗੀ ਇਸ ਕਰਕੇ ਕਿਸੇ ਵੀ ਮੁਲਕ ਤੋਂ ਕੰਮ ਕਾਜ ਜਾਂ ਗੁਜਾਰਾਂ ਕਰਨ ਲਈ ਇਥੇ ਆਉਣ ਦਾ ਹੱਕ ਹਰ ਕਿਸੇ ਨੂੰ ਹਾਸਲ ਹੋਵੇਗਾ। ਪਰ ਬਾਹਰ ਦੇ ਲੋਕ ਹਲੀਮੀ ਰਾਜ ਦੇ ਨੀਤੀ ਘੜਨ ਫੈਸਲਿਆਂ ਵਿਚ ਹਿੱਸਾ ਨਹੀਂ ਲੈ ਸਕਣਗੇ।
ਮੌਲਿਕ ਹੱਕ (Fundamental Rights)
ੳ) ਹੱਕ ਬਰਾਬਰੀ ਰਾਜ ਹਲੇਮੀ ਹਰਗਿਜ਼ ਸਮਾਜਕ ਬਰਾਬਰੀ ਦੀ ਗਲ ਨਹੀ ਕਰਦਾ। ਬਰਾਬਰਤਾ ਦਾ ਅਖੌਤੀ ਹੱਕ ਪਿਛੜੇ ਮੁਲਕਾਂ ਵਿਚ ਵੱਡੀਆਂ ਬੇਇਨਸਾਫੀਆਂ ਤੇ ਜ਼ੁਲਮਾਂ ਦਾ ਕਾਰਨ ਬਣਿਆ ਹੈ। ਅੱਜ ਭੋਲੇ ਭਾਲੇ ਗਰੀਬ ਲੋਕਾਂ ਨੂੰ ਵਰਗਲਾ ਕੇ ਕਿਧਰੇ ਵੀ ਮੋਹਰ ਲੁਆ ਲਈ ਜਾਂਦੀ ਹੈ ਤੇ ਸ਼ੈਤਾਨ ਚਲਾਕੀ ਨਾਲ ਆਪਣਾ ਉਲੂ ਸਿੱਧਾ ਕਰੀ ਜਾ ਰਿਹਾ ਹੈ। ਜਦ ਕਿ ਗੁਰਮਤ ਅਨੁਸਾਰ ਗੁਰੂ ਦੇ ਲੜ ਲੱਗੇ ਜਾਂ ਰੋਸ਼ਨ ਦਿਮਾਗ ਲੋਕਾਂ ਤੇ ਜਿਆਦਾ ਜਿੰਮੇਵਾਰੀਆਂ ਹੋਣੀਆਂ ਚਾਹੀਦੀਆਂ ਹਨ। ਉਦਾਹਰਣ ਦੇ ਤੌਰ ਤੇ ਜੇਕਰ ਕੋਈ ਅੰਮ੍ਰਿਤਧਾਰੀ ਸਿੱਖ ਹੋ ਕੇ ਹੁਲੜਬਾਜ਼ੀ ਕਰਦਾ ਹੈ ਤੇ ਲੋਕਾਂ ਦੇ ਅਮਨ ਵਿਚ ਭੰਗ ਪਾਉਂਦਾ ਹੈ ਤਾਂ ਉਸ ਦਾ ਕਸੂਰ ਇਕ ਸਾਧਾਰਨ ਪਿਅੱਕੜ ਨਾਗਰਿਕ ਤੋਂ ਜਿਆਦਾ ਹੋਵੇਗਾ।
ਸੋ ਉਹ ਲੋਕ ਜਿਹੜੇ ਐਲਾਨ ਕਰਨਗੇ ਕਿ ਉਹ ਪ੍ਰਮਾਤਮਾ ਵਿਚ ਭਰੋਸਾ ਰੱਖਦੇ ਹਨ, ਸੱਚ ਤੇ ਧਰਮ ਤੇ ਚਲਦੇ ਹਨ ਅਜਿਹੇ ਲੋਕਾਂ ਦੀਆਂ ਜਿੰਮੇਵਾਰੀਆਂ ਦੂਸਰੀਆਂ ਤੋਂ ਵੱਧ ਹੋਣਗੀਆਂ। ਇਕ ਪੋਸਟ ਗ੍ਰੈਜੁਏਟ ਵਿਅਕਤੀ ਦੀਆਂ ਜੁੰਮੇਵਾਰੀਆਂ ਇਕ ਅਨਪੜ ਨਾਲੋਂ ਜਿਆਦਾ ਹੋਣਗੀਆਂ।
ਮੋਟੇ ਤੋਰ ਤੇ ਖਾਲਿਸਤਾਨ ਦੇ ਨਾਗਰਿਕਾਂ ਦੀਆਂ ਤਿੰਨ ਸ਼੍ਰੇਣੀਆਂ ਹੋ ਸਕਦੀਆਂ ਹਨ। (ਯਾਦ ਰਹੇ ਕਿ ਧਰਮ ਤੇ ਜਾਤ ਦੇ ਅਧਾਰ ਤੇ ਹਲੇਮੀ ਰਾਜ ਭੇਦ ਭਾਵ ਨਹੀ ਕਰਦਾ)-
1)ਉਹ ਲੋਕ ਜਿਨਾਂ ਸੱਚ ਤੇ ਧਰਮ ਤੇ ਚਲਣ ਦਾ ਵਾਇਦਾ ਕੀਤਾ ਹੈ ਜਿੰਨਾਂ ਦੇ ਚ੍ਰਿਤਰ ਹਮੇਸ਼ਾ ਲੋਕਾਂ ਦੀ ਨਿਗਾਹ ਤਹਿਤ ਹਨ।
2)ਉਹ ਲੋਕ ਜਿੰਨਾਂ ਘੱਟ ਤੋਂ ਘੱਟ 12 ਕਾਮਯਾਬ ਸਾਲ ਵਿਦਿਆ ਤੇ ਲਾਏ ਹੋਣ (ਭਾਂਵੇਂ ਤਕਨੀਕੀ ਵਿਦਿਆ ਹੀ ਸਹੀ) ਸਰਕਾਰ ਤੋਂ ਪ੍ਰਵਾਨ ਸੰਸਥਾਵਾਂ ਦਾ ਸਰਟੀਫੀਕੇਟ ਜਿੰਨਾਂ ਕੋਲ ਹੋਵੇ। ਤੇ
3)ਬਾਕੀ ਦੇ ਨਾਗਰਿਕ
ਅ) ਹੱਕ ਆਜ਼ਾਦੀ
ਹਲੀਮੀ ਰਾਜ ਵਿਚ ਸੱਚ ਕਹਿਣ ਦੇ ਹੱਕ ਤੇ ਕੋਈ ਪਾਬੰਦੀ ਨਹੀਂ ਹੋਵੇਗੀ, ਸੱਚ ਬੋਲਣ ਦੀ ਕੋਈ ਸਰਹੱਦ ਨਹੀ ਮਿਥੀ ਜਾਵੇਗੀ। ਜਿਵੇਂ ਅੱਜ ਬੀ. ਜੇ. ਪੀ ਦੇ ਰਾਜ ਵਿਚ ਤੁਸੀਂ ਕੋਈ ਸੱਚੀ ਗੱਲ ਕਹਿ ਦਿੰਦੇ ਹੋ ਜਿਹੜੀ ਕਿਸੇ ਤਬਕੇ ਖਾਸ, ਧਰਮ ਖਾਸ ਨੂੰ ਨੁਕਸਾਨ ਪਹੁੰਚਾਉਂਦੀ ਹੋਵੇ ਤਾਂ ਸਰਕਾਰੀ ਏਜੰਟਾਂ ਰਾਹੀਂ ਸਰਕਾਰਾਂ ਝੱਟ ਮੁਜਾਹਰੇ ਕਰਵਾ ਕੇ ਸੱਚੀ ਗੱਲ ਕਹਿਣ ਵਾਲੇ ਨੂੰ ਬੰਦ ਕਰ ਦਿੰਦੀਆਂ ਹਨ।
ਪਿਛੇ ਪੰਜਾਬ ਮੋਨੀਟਰ ਦੇ ਐਡੀਟਰ ਸਾਹਿਬਾ ਨਾਲ ਵੀ ਅਜਿਹਾ ਹੀ ਵਾਪਰਿਆ ਇਨ੍ਹਾਂ ਕੋਈ ਸੱਚੀ ਗੱਲ ਹਵਾਲਿਆ ਸਹਿਤ ਲਿਖ ਦਿਤੀ। ਸੱਚ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਜੇਲ 'ਚ ਸੁੱਟ ਦਿਤਾ ਗਿਆ। ਹਾਲਾਂ ਕਿ ਅੱਜ ਦੋ ਸਾਲ ਗੁਜਰ ਜਾਣ ਦੇ ਬਾਵਜੂਦ ਸਰਕਾਰ ਕੋਈ ਇਲਜਾਮ ਕੋਰਟ ਵਿਚ ਪਹੁੰਚ ਕੇ ਲਾ ਨਹੀਂ ਸਕੀ।
ਹਲੀਮੀ ਰਾਜ ਵਿਚ ਸੱਚ ਬੋਲਣ ਤੇ ਕੋਈ ਪਾਬੰਦੀ ਨਹੀਂ ਹੋਵੇਗੀ ਤੇ ਝੂਠਿਆਂ ਤੋਹਮਤਾਂ ਲਾਉਣ ਵਾਲਿਆਂ ਲਈ ਸਖਤ ਕਾਨੂੰਨ ਹੋਣਗੇ।
ਫਿਰ ਸਰਕਾਰਾਂ ਅਕਸਰ ਸੱਚ ਕਹਿਣ ਤੇ ਇਹ ਕਹਿ ਕੇ ਪਾਬੰਦੀ ਲਾ ਦਿੰਦੀਆਂ ਹਨ ਕਿ ਅਜਿਹੀ ਗੱਲ ਬਾਹਰ ਆਉਣ ਨਾਲ ਮੁਲਕ ਦੀ ਅਖੰਡਤਾਂ ਨੂੰ ਖਤਰਾ ਹੈ। ਰਾਜ ਹਲੀਮੀ ਦਾ ਸਿਧਾਂਤ ਹਰਗਿਜ ਅਜਿਹਾ ਮੁਲਕ ਨਹੀਂ ਚਾਹੇਗਾ ਜਿਥੇ ਸੱਚ ਬਾਹਰ ਆਉਣ ਨਾਲ ਮੁਲਕ ਢਹਿ ਢੇਰੀ ਹੋ ਜਾਂਦਾ ਹੋਵੇ।
 ਨਸ਼ਿਆਂ ਦੇ ਪ੍ਰਸਾਰ ਨਾਲ ਨਜਿਠਿਆ ਜਾਵੇਗਾ। ਇਹ ਸੱਚ ਹੈ ਕਿ ਪਾਕਿਸਤਾਨੀ ਪੰਜਾਬ ਵਿਚ ਭਾਰਤੀ ਪੰਜਾਬ ਨਾਲੋਂ ਨਸ਼ਿਆਂ ਦਾ ਸੇਵਨ ਕਈ ਗੁਣਾ ਘੱਟ ਹੈ।ਜਦ ਕਿ ਦੋਨਾਂ ਲੋਕਾਂ ਦੀ ਜੜ੍ਹ ਇਕੋ ਹੀ ਹੈ।
ਇਤਹਾਸਕ ਕਾਰਨਾਂ ਕਰਕੇ ਅੱਜ ਪੰਜਾਬ ਦਾ ਨੌਜਵਾਨ ਮਿਲਟਰੀ ਦੀ ਭਰਤੀ ਲਈ ਬਾਕੀ ਸੂੀਬਆਂ ਦੇ ਮੁਕਾਬਲੇ ਜਿਆਦਾ ਯੋਗਤਾ ਰੱਖਦਾ ਹੈ ਪਰ ਸਰਕਾਰ ਦੀ ਦੋਗਲੀ ਨੀਤੀ ਨੇ ਪਾਬੰਦੀ ਲਾ ਦਿਤੀ ਹੈ ਕਿ ਇਹ ਤਹਿ ਸ਼ੁਦਾ ਅਨੁਪਾਤ ਤੋਂ ਵੱਧ ਪੰਜਾਬ ਚੋਂ ਬੰਦੇ ਲੈਣੇ ਹੀ ਨਹੀਂ। ਭਾਵ ਜੇ ਪੰਜਾਬੀ ਦੇ 90 ਫੀਸਦੀ ਨੰਬਰ ਹਨ ਤੇ ਗੁਜਰਾਤੀ ਦੇ ਜੇਕਰ 60 ਫੀਸਦੀ ਵੀ ਹਨ ਤਾਂ ਪਹਿਲ ਗੁਜਰਾਤੀ ਨੂੰ।ਫਿਰ ਦੇਖੋ ਬ੍ਰਾਹਮਣ ਜੋ ਕਿ ਨੀਤੀ ਨਿਰਧਾਰਨ ਨਸ਼ਿਸ਼ਤਾ ਤੇ ਆਪਣੀ ਆਬਾਦੀ ਨਾਲੋਂ ਚਾਰ ਗੁਣਾਂ ਜਿਆਦਾ ਜਿਆਦਾ ਸੀਟਾਂ ਮਲੀ ਬੈਠਾ ਹੈ ਉਸ ਤੇ ਪਾਬੰਦੀ ਨਹੀਂ ਹੈ।
ਰਾਜ ਹਲੀਮੀ ਵਿਚ ਅਜਿਹੀਆਂ ਦੋਗਲੀਆਂ ਨੀਤੀਆਂ ਨਹੀਂ ਹੋਣਗੀਆਂ।
ੲ) ਜੀਵਨ ਦੀ ਰੱਖਿਆ
ਰਾਜ ਹਲੀਮੀ ਦੀ ਸਰਕਾਰ ਨੂੰ ਹਰਗਿਜ ਇਹ ਹੱਕ ਹਾਸਲ ਨਹੀਂ ਹੋਵੇਗਾ ਕਿ ਉਹ ਕਿਸੇ ਦੀ ਵੀ ਜਾਨ ਲਏ। ਹਲੀਮੀ ਰਾਜ ਵਿਚ ਫਾਂਸੀ ਦੇਣ ਦੀ ਕੋਈ ਗੁਜਾਇਸ਼ ਹੀ ਨਹੀਂ ਹੋਵੇਗੀ। (ਯਾਦ ਰਹੇ ਕਿ ਰਣਜੀਤ ਸਿੰਘ ਦੇ ਰਾਜ ਸਮੇਂ ਮੌਤ ਦੀ ਸਜਾ ਦੀ ਮਨਾਹੀ ਸੀ।)
ਸ) ਇਸੇ ਤਰਾਂ ਕਈ ਵੇਰਾਂ ਸਰਕਾਰ ਅਮਨ ਬਣਾਈ ਰੱਖਣ ਦੇ ਬਹਾਨੇ ਕਿਸੇ ਵੀ ਵਿਅੱਕਤੀ ਨੂੰ ਗ੍ਰਿਫਤਾਰ ਕਰ ਲੈਂਦੀਆਂ ਹਨ। ਹਲੇਮੀ ਰਾਜ ਵਿਚ ਫਰੲਵੲਨਟਵਿੲ ਧੲਟੲਨਟੋਿਨ ਦੀ ਗੁੰਜਾਇਸ਼ ਨਹੀਂ ਹੋਵਗੀ।
ਹ) ਹਲੇਮੀ ਰਾਜ ਵਿਚ ਕਿਸੇ ਨੂੰ ਵੀ ਕੋਈ ਧਰਮ ਅਖਤਿਆਰ ਕਰਨ ਤੇ ਉਸ ਦਾ ਪ੍ਰਚਾਰ ਕਰਨ ਦੀ ਪੂਰੀ ਖੁੱਲ ਹੋਵੇਗੀ।
ਕ) ਰਾਜ ਹਲੇਮੀ ਦੀ ਇਹ ਜੁੰਮੇਵਾਰੀ ਹੋਵੇਗੀ ਕਿ ਪਿਛਲੇ ਸਾਲਾਂ ਵਿਚ ਪੰਜਾਬੀ ਸਭਿਆਚਾਰ, ਬੋਲੀ, ਲਿਪੀ ਤੇ ਪੁਰਾਤਤਵ ਦੇ ਹੋਏ ਨੁਕਸਾਨ ਦੀ ਭਰਪਾਈ ਵੱਡੇ ਪੱਧਰ ਤੇ ਉਪਰਾਲੇ ਕਰਕੇ ਕਰੇ। ਤੇ ਬਚੇ ਹੋਏ ਸਰਮਾਏ ਦੀ ਤੁਰੰਤ ਸੰਭਾਲ ਕਰ ਲਏ। ਰਾਜ ਹਲੇਮੀ ਤੁਰੰਤ ਹਰਕਤ ਵਿਚ ਆ ਕੇ ਆਪਣੇ ਇਮਾਰਤ ਸਰਮਾਏ ਨੂੰ ਕਾਰ ਸੇਵਾ ਵਾਲੇ ਬਾਬਿਆਂ ਦੇ ਹਥੋੜੇ ਤੋਂ ਬਚਾਏਗਾ ਤੇ ਇਨ੍ਹਾਂ ਅਖੌਤੀ ਬਾਬਿਆਂ ਤੋਂ ਕੀਤੇ ਤੇ ਪਛਚਾਤਾਪ ਕਰਵਾਏਗਾ।
ਖ) ਜਾਇਦਾਦ ਦਾ ਹੱਕ - ਸਰਕਾਰ ਕੋਲ ਹਰਗਿਜ ਇਹ ਹੱਕ ਨਹੀਂ ਹੋਵੇਗਾ ਕਿ ਕਿਸੇ ਦੀ ਜ਼ਮੀਨ ਜਾਇਦਾਦ ਨੂੰ ਜਬਰੀ ਹੜਪ ਜਾਏ। ਜੇਕਰ ਸਰਕਾਰ ਨੂੰ ਕਿਸੇ ਚੀਜ ਦੀ ਜਰੂਰਤ ਪੈਂਦੀ ਹੈ ਤਾਂ ਉਹ ਵਸਤੂ ਦਾ ਮਾਰਕੀਟ ਮੁੱਲ ਦੇਵੇ।
4) ਸਰਕਾਰਾਂ ਨੂੰ ਨੀਤੀ ਨਿਰਦੇਸ ੳ) ਹਲੀਮੀ ਰਾਜ ਦੀਆਂ ਸਰਕਾਰਾਂ ਦੀ ਇਹ ਜਿੰਮੇਵਾਰੀ ਹੋਵੇਗੀ ਕਿ ਉਹ ਸਾਇੰਸ ਅਤੇ ਧਰਮ ਦੀ ਖੋਜ ਤੇ ਪੂਰਾ ਤਾਣ ਲਾਉਣ ਤੇ ਖੋਜਆਰਥੀਆਂ ਲਈ ਅਨੁਕੂਲ ਹਾਲਾਤ ਪੈਦਾ ਕਰਨ।
ਅ) ਸਿੱਖ, ਹਿੰਦੂ, ਮੁਸਲਿਮ ਤੇ ਈਸਾਈਆਂ ਦੇ ਆਪਣੇ ਆਪਣੇ ਪ੍ਰਵਾਰ ਕਾਨੂੰਨ ਬਣਵਾਉਣ ਤੇ ਲਾਗੂ ਕਰਨ ਵਿਚ ਮਦਦ ਦੇਣਾ।
ੲ) ਬੱਚਿਆਂ ਲਈ 15 ਸਾਲ ਤੱਕ ਦੀ ਉਮਰ ਤੱਕ ਪੜਾਈ ਦਾ ਸਖਤੀ ਨਾਲ ਇੰਤਜਾਮ ਕਰਨਾ।
ਸ) ਜੇਕਰ ਮਾਪੇ ਆਪਣੇ ਬੱਚੇ ਦੀ ਠੀਕ ਤਰਾਂ ਪਾਲਣ ਪੋਸਣ ਨਾ ਕਰ ਰਹੇ ਹੋਣ ਤਾਂ ਉਨਾਂ ਨੂੰ ਦੰਡ ਦੇਣ ਉਪਰੰਤ ਇਹ ਹਲੀਮੀ ਸਰਕਾਰ ਦੀ ਜਿੰਮੇਵਾਰੀ ਹੋਏਗੀ ਕਿ ਉਨਾਂ ਦੀ ਪਾਲਣਾ ਧਾਰਮਿਕ ਫੰਡ ਵਿਚੋਂ ਕਰੇ।
5) ਚੌਣ ਵੱਖਰੀ ਵੱਖਰੀ ਹੋਵੇ (ਸ਼ੲਪੳਰੳਟੲ ਓਲੲਚਟਰੋਲੲਟਸ ) ਅੰਗਰੇਜ਼ਾਂ ਦੇ ਰਾਜ ਵੇਲੇ ਚੋਣ ਕਾਨੂੰਨ ਇਨਸਾਫ ਵਾਲਾ ਸੀ। ਹਰ ਕੌਮ ਆਪਣਾ ਆਪਣਾ ਬੰਦਾ ਚੁਣਦੀ ਸੀ। ਪਰ ਅੱਜ ਦਾ ਕਾਨੂੰਨ ਘੱਟ ਗਿਣਤੀਆਂ ਨਾਲ ਵੱਡਾ ਫਰੇਬ ਕਰਦਾ ਹੈ। ਉਦਾਹਰਣ ਦੇ ਤੌਰ ਤੇ ਜੇ ਕਿਤੇ ਕਿਸੇ ਕੌਮ ਲਈ ਸੀਟ ਰਾਖਵੀਂ ਰੱਖ ਦਿਤੀ ਜਾਂਦੀ ਹੈ ਤਾਂ ਉਸ ਦੀ ਚੋਣ ਵਿਚ ਬਾਕੀ ਕੌਮਾਂ ਵੀ ਵੋਟ ਪਾਉਦੀਆਂ ਹਨ। ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਘੱਟ ਗਿਣਤੀਆਂ ਵੱਲੋਂ ਸਿਰਫ ਓਹੋ ਹੀ ਚੁਣਿਆ ਜਾਂਦਾ ਹੈ ਜਿਹੜਾ ਬਹੁ ਗਿਣਤੀਆਂ ਦਾ ਚਮਚਾ ਜਾਂ ਚਾਪਲੂਸ ਹੋਵੇ ਤੇ ਜਿਹੜਾ ਆਪਣੀ ਕੌਮ ਦੇ ਹੱਕਾਂ ਦੀ ਰਾਖੀ ਨਾ ਕਰਦਾ ਹੋਵੇ। ਅਜਿਹੇ ਆਗੂਆਂ ਨੂੰ ਫਿਰ ਬਹੁ ਗਿਣਤੀਆਂ ਘੱਟ ਗਿਣਤੀਆਂ ਦੇ ਗਲ ਘੁੱਟਣ ਲਈ ਵਰਤਦੀਆਂ ਹਨ। ਹਰ ਮਜ੍ਹਬ ਜਾਂ ਗਰੁਪ ਦੀ ਉਹਨਾਂ ਦੀ ਆਬਾਦੀ ਦੇ ਅਨੁਪਾਤ ਵਿਚ ਨੁਮਾਇਦਗੀ ਹੋਵੇ।
ਇਲਾਕਾ (ਠੲਰਰਟਿੋਰੇ) :- 1947 ਵੇਲੇ ਜਦ ਭਾਰਤ ਉਪਮਹਾਂਦੀਪ ਦੇ ਲੋਕਾਂ ਦੀ ਕਿਸਮਤਾ ਦਾ ਫੈਸਲਾ ਹ ੋ ਰਿਹਾ ਸੀ ਤਾਂ ਕਦੀ ਕਦਾਈ ਸਿੱਖ ਲੀਡਰ ਵੀ ਆਪਣੇ ਅਲੱਗ ਰਾਜ ਦੀ ਮੰਗ ਕਰ ਦਿਆ ਕਰਦੇ ਸਨ। ਵਿਰੋਧੀ ਇਨ੍ਹਾਂ  ਨੂੰ  ਸਵਾਲ ਕਰਿਆ ਕਰਦੇ ਸਨ ਕਿ ਦੱਸੋ ਕਿਸ ਇਲਾਕੇ 'ਚ ਤੁਹਾਡੀ ਬਹੁ ਗਿਣਤੀ ਹੈ। ਵਿਚਾਰੇ ਅਨਪੜ੍ਹ ਸਿੱਖ ਬੇਦਲੀਲ ਹੋ ਜਾਂਦੇ ਸਨ। ਕਿਉਕਿ ਇਕ ਲੁਧਿਆਣਾ ਜਿਲੇ ਵਿਚ ਹੀ ਸਿੱਖਾਂ ਦਾ ਪਤਲੀ ਜਿਹੀ ਬਹੁਗਿਣਤੀ ਸੀ ਤੇ ਦੂਸਰੀ ਅੰਮ੍ਰਿਤਸਰ ਜਿਲੇ ਦੀ ਤਰਨ ਤਾਰਨ ਤਹਿਸੀਲ ਵਿਚ ਸਪੱਸ਼ਟ ਬਹੁਗਿਣਤੀ।
ਪਰ ਦੇਖੋ ਹਾਲਾਤਾਂ ਨੇ ਕਿਹੋ ਕਿਹਾ ਮੋੜ ਖਾਧਾ। ੱ947 ਦੀ ਵੰਡ ਵੇਲੇ ਹਿਜਰਤ ਹੋਈ। ਭਾਰਤ ਸਰਕਾਰ ਦੇ ਮੁੜ ਵਸੇਬਾ ਮਹਿਕਮੇ ਨੇ ਨਹਿਰੂ ਦੇ ਇਸ਼ਾਰੇ ਤੇ ਫੈਸਲਾ ਕੀਤਾ ਕਿ ਸਿੱਖਾਂ  ਨੂੰ  ਮੁੜ ਵਸੇਬੇ ਵੇਲੇ ਅੰਬਾਲਾ ਨਹੀ ਟੱਪਣ ਦੇਣਾ। ਤੇ ਫਿਰ ਕੀ ਸੀ ਇਕ ਇਲਾਕਾ ਤਹਿ ਹੋ ਗਿਆ ਜਿਸ ਦੀ ਹੱਦ ਬੰਦੀ 1966 ਵਿਚ ਖੁਦ ਆਪ ਸਿੱਖਾਂ ਦੇ ਵਿਰੋਧੀ ਨੇ ਕੀਤੀ। 1947 ਤੋਂ ਪਹਿਲਾਂ ਸਿੱਖ ਪੂਰੇ ਵਡੇਰੇ ਪੰਜਾਬ ਵਿਚ ਖਿਲਰੇ ਪੁਲਰੇ ਹੋਏ ਸਨ। ਤੇ ਕੁਦਰਤ ਨੇ ਦੇਖੋ ਕੀ ਕਰ ਦਿੱਤਾ। ਸਰਧਾਵਾਨ ਸਿੱਖਾਂ ਦਾ ਕਹਿਣਾ ਕਿ ਇਲਾਕਾ ਤਾਂ ਗੁਰੂ ਸਾਹਿਬ ਨੇ ਖੁਦ ਹੀ ਤਹਿ ਕਰ ਦਿਤਾ ਸੀ।ਇਸ ਮੁਅਤੱਲਕ ਵੀ ਇਤਹਾਸ ਵਿਚ ਜਿਕਰ ਮਿਲਦੇ ਹਨ। 1807 ਵਿਚ ਅਰੰਭੇ ਇਕ ਮਹਾਨ ਇਤਹਾਸਕ ਗ੍ਰੰਥ ਪੰਥ ਪ੍ਰਕਾਸ਼ ਕ੍ਰਿਤ ਰਤਨ ਸਿੰਘ ਭੰਗੂ ਨੇ ਦੇਖੋ ਇਸ ਮਸਲੇ  ਨੂੰ  ਕਿਵੇ ਲਿਆ ਹੈ:-
ਮੱਧ ਪੰਜਾਬਹ ਰਾਜ ਕਮਾਵੈਂ
(ਜਦੋਂ ਗੁਰੂ ਬਖਸ਼ਸ਼ਾ ਕਰ ਰਿਹਾ ਸੀ ਤਾਂ ਸਿੱਖਾਂ ਸਿਰਫ ਪੰਜਾਬ ਦਾ ਰਾਜ ਹੀ ਮੰਗਿਆ। ਗੁਰੂ ਨੇ ਬਖਸ਼ ਤਾਂ ਦਿਤਾ ਪਰ ਥੋੜਾ ਨਰਾਜ ਵੀ ਹੋਏ ਕਿ ਇਹ ਨੇੜੇ ਹੀ ਡਿਗ ਪਏ ਹਨ।)
ਸਤਿਗੁਰ ਦੇਖ ਖੁਸ਼ੀਆਂ ਕਹੈਂ ਦੇਂ ਮੁਲਕ ਜਗੀਰੈਂ ਲਾਇ। ਚੌ : ਸਤਿਗੁਰ ਕਰਯੋ ' ਮੁਖੋਂ ਮੰਗਹੁ ਜਗੀਰਾਂ।
ਮਿਲਗ ਮੁਲਕ ਤੁਮਕੋ ਸੋਊ ਬੀਰਾ !
ਜਹਿਂ ਜਹਿਂ ਤੁਮਰੋ ਮਨ ਪਤੀਆਇ।
ਸੋਊ ਸੋਊ ਤੁਮ ਦੈਯ ਰੁਲਾਇ '।
ਸੁਨਤ ਬਚਨ ਗਿਰ ਨੇਰੈ ਪਏ।
ਚਹੈਂ ਪੰਜਾਬ ਅਬ ਹਮ ਮਲ ਲਏ '।
ਸਤਿਗੁਰ ਕਹਯੋਂ ਮੰਗੋ ਦੇਸ ਭਲ ਦੱਖਣ।
ਮੰਗੋ ਪਹਾੜ ਔ ਪੂਰਬ ਪੱਛਮ '।
ਸਿੰਘ ਕਹੈਂ 'ਹਮ ਦੂਰ ਕਿਮ ਜਾਵੈਂ।
ਮੱਧ ਪੰਜਾਬਹ ਰਾਜ ਕਮਾਵੈਂ '।
ਮੁੜ ਮੁੜ ਸਿੰਘ ਬਹੁ ਮੰਗੈਂ ਪੰਜਾਬ।
ਆਪਸ ਮੈਂ ਲੜ ਹੋਣ ਖਰਾਬ।
ਸਤਿਗੁਰ ਕਹੈਂ ' ਮੰਗੋ ਜਗੀਰ ਘਨੇਰੀ।
ਜਿਤਨੀ ਚਾਹੋ ਸੋਊ ਲਿਹੁ ਘੇਰੀ '।
ਸਿੰਘ ਸ਼ਰੀਕੇ ਮੈਂ ਬਹੁ ਪਚੈਂ।
ਕਹੈਂ ' ਲਵੈਂ ਬਦਲੇ ਹਮ ਸਚੈਂ।
ਅਪਨੇ ਅਪਨੇ ਘਰ ਕੇ ਨੇਰੇ।
ਚਹੈਂ ਮੁਲਕ ਹਮ ਸੋ ਲੇਂ ਘੇਰੇ '।
ਹੁਤੇ ਗਰੀਬਨ ਕੇ ਵਹੁ ਜਾਏ।
ਯਾਂਤੇ ਕਰਨ ਨ ਲੰਬੀ ਦਾਏ।
ਦੋਹਰਾ - ਸ਼ਰੀਕ ਸ਼ਰੀਕੀ ਢਿਗ ਢਿਗੈ ਮੰਗੈਂ ਪੰਜਾਬਹ ਪਾਸ।ਸਤਿਗੁਰ ਦੇਇਂ ਵਿਲਾਯਤਾਂ ਵਹਿ ਕਰੈਂ ਨ ਉਨਕੀ ਖਾਹਸ਼।
ਅਧਿਆਇ ਚੋਥਾ
ਪ੍ਰਬੰਧ : ਰਾਜ ਇਨਸਾਫ
ਗੁਰਮਤ ਸੱਚ ਤੇ ਇਨਸਾਫ ਤੇ ਬਹੁਤ ਜੋਰ ਦਿੰਦੀ ਹੈ। ਅੱਜ ਹਾਲਤ ਇਹ ਹੈ ਕਿ ਬੰਦੇ ਨੂੰ ਇਨਸਾਫ ਲੈਣ ਲਈ ਰੁਲਣਾ ਪੈਂਦਾ ਹੈ। ਕਚਿਹਰੀਆਂ ਵਿਚ ਔਸਤਨ ਕੇਸ 5 ਤੋਂ 10 ਸਾਲ ਫੈਸਲੇ ਤਕ ਲੈ ਜਾਂਦੇ ਹਨ ਓਧਰ ਇਨਸਾਫ ਦਾ ਅਸੂਲ ਹੈ ਕਿ ਝੁਸਟਚਿੲ ਧੲਲੳੇੲਦ ਸਿ ਝੁਸਟਚਿੲ ਧੲਨਇਦ ਭਾਵ ਜੇ ਇਨਸਾਫ 'ਚ ਦੇਰੀ ਹੋਈ ਹੈ ਤਾਂ ਸਮਝੋ ਇਨਸਾਫ ਮਿਲਿਆ ਹੀ ਨਹੀਂ। ਪਰ ਅੱਜ ਦੇ ਨਿਜਾਮ ਵਿਚ ਦੇਰੀ ਤਾਂ ਲਗਪਗ ਸਾਰੇ ਕੇਸਾਂ ਵਿਚ ਹੋਈ ਜਾ ਰਹੀ ਹੈ। ਸੋ ਇਸ ਦਾ ਮਤਲਬ ਕਿ ਇਨਸਾਫ ਮਿਲ ਹੀ ਨਹੀਂ ਰਿਹਾ। ਅੱਜ ਪੈਸੇ ਵਾਲਾ ਬੰਦਾ ਕੋਰਟ ਕਚਿਹਰੀਆਂ ਨੂੰ ਆਪਣੇ ਮੁਫਾਦ ਲਈ ਸਗੋਂ ਵਰਤ ਰਿਹਾ ਹੈ। ਚੋਰ ਉਚੱਕਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਵਾਲੀ ਗੱਲ ਹੋ ਗਈ ਹੈ। ਹੁਣੇ ਹੁਣੇ ਹੀ ਬੈਸਟ ਬੇਕਰੀ ਕਾਂਡ ਵਿਚ ਸੁਪਰੀਮ ਕੋਰਟ ਨੇ ਜੋ ਫੈਂਸਲਾ ਦਿਤਾ ਹੈ ਉਹ ਸਭ ਦੀਆਂ ਅੱਖਾਂ ਖੋਲ ਦਿੰਦਾ ਹੈ। ਫਿਰ ਗੁਜਰਾਤ ਦੇ ਹੀ ਇਕ ਜੱਜ ਨੇ ਪਿਛੇ ਪੈਸੇ ਲੈ ਕੇ ਰਾਸ਼ਟਰਪਤੀ ਦੇ ਵਾਰੰਟ ਜਾਰੀ ਕਰ ਦਿਤੇ ਸਨ। ਮੁਲਕਾਂ ਨੇ ਬਹੁਤ ਤਰੱਕੀ ਕੀਤੀ ਹੈ ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਇਨਸਾਫ ਦੇ ਮਸਲੇ ਵਿਚ ਤਾਂ ਸਰਕਾਰਾਂ ਨੇ ਇਨਸਾਫ ਦਾ ਜਲੂਸ ਹੀ ਕੱਢ ਕੇ ਰੱਖ ਦਿਤਾ ਹੈ। ਬੰਦਾ ਪੁਛੇ ਕਿ ਇਨਸਾਫ ਦੇ ਨਿਜਾਮ ਨੂੰ ਕਿਹਾੜੀ ਮਸ਼ੀਨਰੀ ਦੀ ਜਰੂਰਤ ਹੈ ਜੋ ਭਾਰਤ ਵਿਚ ਨਹੀਂ ਬਣੀ ਤੇ ਪੱਛਮੀ ਦੇਸਾ ਵਿਚ ਹੈ। ਇਨਸਾਫ ਤਾਂ ਬੰਦਿਆਂ ਹੀ ਕਰਨਾਂ ਹੁੰਦਾ ਹੈ। ਅੱਜ ਕਿਸੇ ਵੀ ਕਚਿਹਰੀ ਚਲੇ ਜਾਓ 200 ਤੋਂ ਲੈ ਕੇ 500 ਕੇਸਾਂ ਦੀ ਲਿਸਟ ਰੋਜ ਬਾਹਰ ਦਰਵਾਜੇ ਤੇ ਟੰਗੀ ਮਿਲਦੀ ਹੈ। ਕੀਹ ਆਪਾਂ ਹੋਰ ਜੱਜ ਨਹੀਂ ਭਰਤੀ ਕਰ ਸਕਦੇ? ਜਦ ਕਿ ਵਕੀਲਾਂ ਦੀ ਵੱਡੀ ਫੌਜ ਆਪਣੇ ਥੜਿਆਂ ਤੇ ਚੈਂਬਰਾਂ ਬੈਠੀ ਗੱਪਾ ਰੇੜ ਰਹੀ ਹੁੰਦੀ ਹੈ। ਜੱਜ ਵੀ ਕੀਹ ਕਰਨ ਨਿਜਾਮ ਹੀ ਕੁਝ ਐਸਾ ਹੈ। ਬਹਾਨੇ ਤੇ ਬਹਾਨਾ ਚੜ੍ਹੀ ਜਾਂਦੈ।
ਸੋ ਜੇ ਆਪਾਂ ਇਨਸਾਫ ਦੇਣਾ ਤੇ ਲੈਣਾ ਹੈ ਤਾਂ ਫਿਰ ਸਾਨੂੰ ਪਹਿਲੇ ਨਿਜਾਮ ਵੱਲ ਆਉਣਾ ਪਉਗਾ। ਗੁਰਮਤ ਇਹ ਸਭ ਕੰਮ ਪੰਚ ਤੇ ਛੱਡਣਾ ਲੋਚਦੀ ਹੈ। ਇਨਸਾਫ ਨੂੰ ਸਥਾਨਕ ਕਰਨਾਂ ਮੰਗਦੀ ਹੈ। ਤੇ ਇਹੋ ਇਸਦਾ ਇਕੋ ਇਕ ਹਲ ਹੈ। ਇਨਸਾਫ ਤੇ ਨਿਜਾਮ ਪੂਰਾ ਸਥਾਨਕ ਢਾਚੇਂ ਨੂੰ ਸੌਂਪ ਦਿਤਾ ਜਾਵੇ। ਕਿਉਂਕਿ ਸਥਾਨਕ ਲੋਕਾਂ ਨੂੰ ਕਿਸੇ ਵਾਰਦਾਤ ਦਾ ਸਭ ਤੋਂ ਚੰਗਾ ਗਿਆਨ ਹੁੰਦਾ ਹੈ। ਫਿਰ ਸਥਾਨਕ ਅਧਿਕਾਰੀ ਜੇ ਬੇਇਨਸਾਫੀ ਕਰਨ ਵੀ ਤਾਂ ਲੋਕਾਂ ਦੀ ਨਿਗਾਹ 'ਚ ਆ ਜਾਂਦੇ ਹਨ। ਭਰਿਸ਼ਟਾਚਾਰ ਦੇ ਵੱਡੇ ਫੈਲਾਅ ਦਾ ਅੱਜ ਇਹ ਵੀ ਇਕ ਕਾਰਨ ਹੈ ਜਿਹੜੀਆਂ ਮੁਲਾਜਮਾਂ ਤੇ ਅਫਸਰਾਂ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਹਨ।
ਪੰਚਾਇਤ:- ਹਰ ਉਹ ਪਿੰਡ ਜਾਂ ਨਾਲ ਲਗਦੇ ਪਿੰਡਾਂ ਦਾ ਗਰੁੱਪ ਜਾਂ ਸ਼ਹਿਰ ਜਾਂ ਸ਼ਹਿਰ ਦਾ ਹਿੱਸਾ ਜਿਸ ਦੀ ਆਬਾਦੀ ਕੋਈ 50000 ਦੇ ਕੋਲ ਹੋਵੇ ਅਪਣੀ ਇਕ ਪੰਚਾਇਤ ਦਾ ਗਠਨ ਕਰਨਗੇ। ਜਿਸ ਦੇ ਮੈਂਬਰ ਹੇਠ ਲਿਖੇ ਅਨੁਸਾਰ ਹੋਣਗੇ।
ਸੱਚਾ ਪੰਚ ਗਿਣਤੀ 10 ( ਜਿਨਾਂ ਦੀ ਚੋਣ ਗੁਰਮੱਖਾਂ ਜਾਂ ਨਾਗਰਿਕ ਨੰ. ਇਕ ਵੱਲੋਂ ਕੀਤੀ ਜਾਵੇਗੀ।)
ਹੇਠ ਲਿਖੇ ਸਲਾਹਕਾਰ ਜਿਨ੍ਹਾਂ ਨੂੰ ਵੋਟ ਦਾ ਹੱਕ ਨਹੀਂ ਹੋਵੇਗਾ।
ੳ) ਕਾਨੂੰਨੀ ਸਲਾਹਕਾਰ - ਜਿਸ ਦੀ ਭਰਤੀ ਕੇਂਦਰੀ ਕਾਨੂੰਨ ਕਮਿਸ਼ਨ ਕਰੇਗਾ। ਜਿਸ ਦੀ ਬਦਲੀ ਨਹੀਂ ਹੋਵੇਗੀ।
ਅ) ਪੁਲਿਸ ਸਲਾਹਕਾਰ, ੲ) ਸਿਖਿਆ ਸਲਾਹਕਾਰ, ਸ) ਸਿਹਤ ਸਲਾਹਕਾਰ।
ਇਸ ਪੰਚਾਇਤ ਦੀਆਂ ਉਹ ਸਾਰੀਆਂ ਜਿੰਮੇਵਾਰੀਆਂ ਤੇ ਤਾਕਤਾਂ ਹੋਣਗੀਆਂ ਜਿਹੜੀਆਂ ਜਿਲ੍ਹੇ ਦੇ ਸਬੰਧਤ ਅਫਸਰਾਂ ਦੀਆਂ ਹੁੰਦੀਆਂ ਹਨ ਜਿਸ ਵਿਚ ਹਰ ਕਿਸਮ ਦੀਆਂ ਸੇਵਾਵਾਂ ਤੇ ਨਿਜਾਮ ਆ ਜਾਂਦਾ ਹੈ। ਜਿਵੇਂ ਪਬਲਕ ਅਮਨ (  ਨੂੰ ੳਾ ਫ਼ ੌਰਦੲਰ ) ਇਨਸਾਫ, ਟੈਕਸ, ਸਿਹਤ, ਸਿਖਿਆ, ਮਾਲ, ਸਿੰਚਾਈ, ਮਾਲ ਡੰਗਰ, ਖੇਤੀਬਾੜੀ, ਪੰਚਾਇਤ ਨੂੰ ਕਾਨੂੰਨ ਘੜਨ ਦਾ ਵੀ ਅਖਤਿਆਰ ਹੋਵੇਗਾ।
ਧਾਰਮਿਕ ਪੰਚਾਂ ਦੀ ਮਿਆਦ 5 ਸਾਲ ਹੋਵੇਗੀ। ਪੰਚਾਇਤ ਮੂਲ ਰੂਪ ਵਿਚ ਆਪ ਸਿਰਫ ਓਹੋ ਸਹੂਲਤਾਂ ਜਾਂ ਸੇਵਾਵਾਂ ਪ੍ਰਦਾਨ ਕਰੇਗੀ ਜਿਥੇ ਵਪਾਰਕ ਤੌਰ ਤੇ ਪ੍ਰਾਈਵੇਟ ਅਜੈਂਸੀ ਤੋਂ ਕੰਮ ਸੰਭਵ ਨਾ ਹੋ ਸਕੇ। ਨਾਲ ਹੀ ਪੰਚਾਇਤ ਹਰ ਕੰਮ ਨੂੰ ਸਮੇਂ ਦੇ ਮਿਥੇ ਟੀਚੇ ਅਨੁਸਾਰ ਕਰਨ ਦੀ ਪਾਬੰਦ ਹੋਵੇਗੀ।
ਜਿਲ੍ਹਾ ਪੰਚਾਇਤ - ਦੱਸ ਲੱਖ ਦੀ ਆਬਾਦੀ ਦੇ ਇਲਾਕੇ ਵਾਸਤੇ ਫਿਰ ਇਕ 10 ਮੈਂਬਰੀ ਜਿਲ੍ਹਾਂ ਪੰਚਾਇਤ ਹੋਵੇਗੀ ਜਿਸ ਦੇ ਪੰਚ ਮੈਂਬਰ ਮੂਲ ਪੰਚਾਇਤਾਂ ਦੀ ਇਕੱਠੀ ਅਸੈਂਬਲੀ ਚੁਣੇਗੀ। ਇਸ ਕੋਲ ਕੁਝ ਤਾਂ ਅਪੀਲ ਦੇ ਹੱਕ ਹੋਣਗੇ ਤੇ ਦੂਸਰਾ ਉਹ ਕੰਮ ਕਰੇਗੀ ਜਿਹੜੇ ਜਿਆਦਾ ਤਕਨੀਕੀ ਹੋਣ ਕਰਕੇ ਮੂਲ ਪੰਚਾਇਤ ਵਲੋਂ ਕਰਨੇ ਸੰਭਵ ਨਹੀਂ ਹਨ। ਇਸ ਦੇ ਅਧੀਨ ਵੀ ਸਬੰਧਤ ਮਹਿਕਮਿਆਂ ਦੇ ਸੀਨੀਅਰ ਅਫਸਰ ਜਿੰਨਾਂ  ਨੂੰ  ਬਰਖਾਸਤ ਕੀਤਾ ਜਾ ਸਕਦਾ ਹੋਵੇਗਾ। ਇਨ੍ਹਾਂ ਦੀ ਬਦਲੀ ਸੰਭਵ ਨਹੀ ਹੋਵੇਗੀ। ਹਾਂ ਤਰੱਕੀ ਤੇ ਬਾਹਰ ਜਾ ਸਕਣਗੇ। ਇਸ ਦੇ ਆਜਾਦ ਸੈਸ਼ਨ ਕੋਰਟ ਹੋਣਗੇ, ਏਸੇ ਤਰਾਂ ਹੀ ਸਬੰਧਤ ਮਹਿਕਮੇਂ ਦੇ ਸੀਨੀਅਰ ਦਫਤਰ ਇਸ ਪਾਸ ਹੋਣਗੇ।
ਕੇਂਦਰੀ ਪੰਚਾਇਤ-(Parliament) ਕੇਂਦਰੀ ਨਿਜਾਮ ਲਈ ਇਕ 100 ਮੈਂਬਰੀ ਪੰਚਾਇਤ ਹੋਵੇਗੀ ਜਿਸ ਦੇ 60% ਮੈਂਬਰ ਸਾਰੇ ਨਾਗਰਿਕ ਵੋਟ ਪਾ ਕੇ ਚੁਣਨਗੇ। 20% ਮੈਂਬਰ ਸਿਰਫ ਨਾਂਗਰਿਕ ਸ਼੍ਰੇਣੀ ਇਕ ਤੇ 20% ਨਾਗਰਿਕ ਸ਼੍ਰੇਣੀ 2 ਚੁਣਨਗੇ। ਚੋਣ ਪਾਰਟੀ ਅਧਾਰ ਤੇ ਨਹੀਂ ਹੋਵੇਗੀ। ਕਿਸੇ ਵੀ ਪਾਰਟੀ ਨੂੰ ਮਾਨਤਾ ਪ੍ਰਾਪਤ ਨਹੀਂ ਹੋਵੇਗੀ। ਸਾਰਾ ਹਾਊਸ ਫਿਰ ਇਕਠਾ ਬਹਿ ਕੇ ਇਕ ਮੁੱਖ ਸੇਵਾਦਾਰ ਮੁਲਕ ਦੇ ਨਿਜਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਖਾਤਰ ਪ੍ਰਧਾਨ ਮੰਤਰੀ ਤੇ ਹੋਰ ਮੰਤਰੀਆਂ ਦੀ ਕੈਬੀਨਟ ਬਣਾਏਗਾ। ਸਿਰਫ ਜੋ ਬਹੁਤ ਜਰੂਰੀ ਮਹਿਕਮੇਂ ਹੋਣ ਉਹ ਹੀ ਕੇਂਦਰੀ ਪੰਚਾਇਤ ਪਾਸ ਹੋਣਗੇ।
ਜਿਵੇਂ ਕਰੰਸੀ, ਵਿਦੇਸ, ਰੱਖਿਆ ਆਦਿ ਬਾਕੀ ਦੇ ਸਭ ਮਹਿਕਮੇਂ ਮੂਲ ਪੰਚਾਇਤ ਕੋਲ ਹੀ ਰਹਿਣਗੇ।


ਬ੍ਰਹਮ ਗਿਆਨੀ ਸਭਾ (Supreme Council) 
ਮੂਲ ਪੰਚਾਇਤਾਂ ਦੇ ਧਾਰਮਿਕ ਪੰਚ ਪੰਜ ਸਾਲ ਵਿਚ ਇਕ ਵੇਰੀ ਇੱਕਠੇ ਬ੍ਰਹਮ ਗਿਆਨੀ ਕਿਸਮ ਦੇ ਬੰਦਿਆਂ ਦੀ ਪੂਰੇ ਮੁਲਕ ਵਿਚੋਂ ਖੋਜ ਕਰਨਗੇ ਜਿਨ੍ਹਾਂ ਦੀ ਹਊਮੈਂ ਘੱਟ ਚੁਕੀ ਹੋਵੇ।ਇਸ ਸਬੰਧੀ ਨਾਵਾਂ ਤੇ ਪ੍ਰੈਸ ਵਿਚ ਚਰਚਾ ਛੜੇਗੀ। ਪ੍ਰੈਸ ਰਾਹੀਂ ਫਿਰ ਇਨ੍ਹਾਂ ਮਹਾਂਪੁਰਖਾਂ ਨੂੰ ਅੱਗੇ ਆਉਣ ਲਈ ਬੇਨਤੀ ਕੀਤੀ ਜਾਏਗੀ ਕਿ ਉਹ ਮੁਲਕ ਦੀ ਸੇਵਾ ਕਰਨ। ਸੋ ਸਹਿਮਤ 10 ਮਹਾਂਪੁਰਖਾਂ ਦੀ ਸਿਖਰ ਸਭਾ ਬਣੇਗੀ। ਇਸ ਸਭਾ ਦੀ ਪ੍ਰਧਾਨਗੀ ਹਰ ਛੇ ਮਹੀਨੇ ਬਾਅਦ ਘੁੰਮਦੀ ਰਹੇਗੀ। ਇਸ ਸਿਖਰ ਸਭਾ ਨੂੰ ਕਿਤੇ ਵੀ ਦਖਲ ਦੇਣ ਦੀ ਖੁੱਲ ਹੋਵੇਗੀ ਉਹ ਕਿਸੇ ਵੀ ਵਜਾਰਤ ਨੂੰ ਭੰਗ ਕਰ ਸਕੇਗੀ ਕਿਸੇ ਵੀ ਨਿਜਾਮ ਜਾਂ ਕਾਰਜ ਪਾਲਕ ਅਫਸਰ ਦੀ ਛੁੱਟੀ ਕਰ ਸਕੇਗੀ। ਪਰ ਇਸ ਦੀ ਸਿਫਤ ਇਹ ਹੋਵੇਗੀ ਕਿ ਇਹ ਉਦੋਂ ਹੀ ਹਰਕਤ ਵਿਚ ਆਏਗਾ ਜਦੋਂ ਕੋਈ ਮਸ਼ੀਨਰੀ ਫੇਲ ਹੋ ਰਹੀ ਹੋਵੇ ਤੇ ਪ੍ਰਤੱਖ ਰੂਪ ਵਿਚ ਝੂਠ ਤੇ ਹਊਮੈਂ ਤੇ ਚਲ ਰਹੀ ਹੋਵੇ। ਇਹ ਫੌਜ ਦੇ ਵੀ ਕਿਸੇ ਜਰਨਲ ਨੂੰ ਬਰਖਾਸਤ ਕਰਨ ਦੀ ਤਾਕਤ ਰੱਖਦੀ ਹੋਵੇਗੀ। ਸਭਾ ਦੇ ਮਹਾਂਪੁਰਖ ਤੇ ਉਨਾਂ ਦੇ ਰਿਸ਼ਤੇਦਾਰ ਸੰਗਤ ਦੀ ਖੁਫੀਆਂ ਨਿਗਾਹ ਥੱਲੇ ਹੋਣਗੇ। ਜੇਕਰ ਕਿਤੇ ਸਿਖਰ ਸਭਾ ਵੀ ਹਉਮੈਂ 'ਚ ਆ ਕੇ ਕੋਈ ਫੈਂਸਲਾ ਲੈ ਲੈਂਦੀ ਹੈ ਹਾਲਾਂਕਿ ਇਹ ਲਾਗੂ ਤੁਰੰਤ ਹੋ ਜਾਏਗਾ ਪਰ ਸਿਖਰ ਸਭਾ ਦੇ ਫੈਂਸਲੇ ਤੇ ਸੁਪਰੀਮ ਕੋਰਟ ਵਿਚਾਰ ਕਰ ਸਕੇਗੀ। ਜੇਕਰ ਸਿਖਰ ਸਭਾ ਦਾ ਫੈਸਲਾ ਗਲਤ ਪਾਇਆ ਜਾਂਦਾ ਹੈ ਤਾਂ ਸਾਰੀ ਸਭਾ ਭੰਗ ਸਮਝ ਲਈ ਜਾਏਗੀ ਤੇ ਮੂਲ ਪੰਚਾਇਤਾਂ ਦੇ ਧਾਰਮਿਕ ਮੈਂਬਰ ਫਿਰ ਸਭਾ ਦਾ ਗਠਨ ਕਰਨਗੇ।(ਨੋਟ- ਇਸ ਦੇ ਮੈਂਬਰ ਸੰਤ ਸੁਭਾਅ ਹੋਣਗੇ ਪਰ ਜਰੂਰੀ ਨਹੀਂ ਕਿ ਇਹ ਅਖੌਤੀ ਚਿੱਟੇ ਕਪੜੀਏ ਸੰਤਾਂ ਵਿਚੋਂ ਹੋਣ। ਇਹ ਹਰ ਖਿੱਤੇ ਵਿਚੋਂ ਲਭਣੇ ਹੋਣਗੇ। ਕੋਈ ਈਮਾਨਦਾਰ ਰੱਬ ਨੂੰ ਮੰਨਣ ਵਾਲਾ ਟੀਚਰ ਹੋਵੇ, ਡਾਕਟਰ, ਪ੍ਰੋਫੈਸਰ, ਵਪਾਰੀ, ਮੁਲਾਜਮ, ਗ੍ਰੰਥੀ, ਢਾਡੀ, ਸਫਾਈ ਸੇਵਕ ਕੋਈ ਵੀ ਹੋ ਸਕਦੇ। ਜੋ ਵਾਇਦਾ ਕਰ ਲਏ ਕਿ ਅਹੁਦਾ ਹਾਸਲ ਕਰਨ ਤੋਂ ਬਾਅਦ ਨਿਰੰਤਰ ਸੱਚ ਤੇ ਧਰਮ ਤੇ ਪਹਿਰਾ ਦੇਵੇਗਾ। ਇਹ ਲੋਕ ਕਿਸੇ ਵੀ ਸੂਰਤ ਵਿਚ ਲੋਕਾਂ ਦੇ ਸਾਹਮਣੇ ਨਹੀਂ ਆਉਣਗੇ। ਖੁਫੀਆ ਮਹਿਕਮਾ ਇਸ ਸਭਾ ਦੇ ਤਹਿਤ ਹੋਵੇਗਾ ਤੇ ਇਸ ਸਭਾ ਦਾ ਸੈਕਟਰੀਏਟ ਰੋਜ ਰੋਜ ਦੇ ਹਿਸਾਬ ਕੇਂਦਰੀ ਸਰਕਾਰ ਨਾਲ ਤਾਲਮੇਲ ਜਾਰੀ ਰੱਖੇਗਾ। ਤੇ ਰਿਪੋਰਟਾਂ ਛਾਨਣ ਤੋਂ ਬਾਅਦ ਸਬੰਧਤ ਸਰਕਾਰਾਂ ਵੱਲ ਰਵਾਨਾ ਹਣਗੀਆਂ ਇਸ ਸਭਾ ਵਿਚ ਅਨੁਪਾਤ ਅਨੁਸਾਰ ਸਾਰੇ ਮੁੱਖ ਧਰਮਾਂ ਦੇ ਮੈਂਬਰ ਹੋਣਗੇ।)
ਭਰਤੀ ਕਮਿਸ਼ਨ - ਸੁਪਰੀਮ ਕੋਰਟ ਦੇ ਜੱਜਾਂ, ਫੌਜ ਦੇ ਅਫਸਰਾਂ ਤੇ ਪੰਚਾਇਤਾਂ ਲਈ ਸੀਨੀਅਰ ਅਫਸਰਾਂ ਦੀ ਤਰੱਕੀ ਤੇ ਭਰਤੀ ਲਈ ਸਥਾਈ ਕਮਿਸ਼ਨ ਹੋਵੇਗਾ।
ਧੜੇਬੰਦੀ ਨੂੰ ਕੋਈ ਥਾਂ ਨਹੀਂ (ਫੳਰਟੇਲੲਸਸ ਧੲਮੋਚਰੳਚੇ) -
ਹਲੇਮੀ ਰਾਜ ਮੂਲ ਰੂਪ ਵਿਚ ਗੈਰ ਪਾਰਟੀ ਪ੍ਰਣਾਲੀ (ਂੋਨਪੳਰਟੇ ਧੲਮੋਚਰੳਚੇ) ਹੋਵੇਗੀ ਕਿਉਂਕਿ ਇਹ ਧੜੇ ਬੰਦੀ ਕਾਰਨ ਹੀ ਤਾਨਾਸ਼ਾਹ ਕਿਸਮ ਦੇ ਲੋਕ ਅੱਗੇ ਵੱਧ ਜਾਂਦੇ ਹਨ ਤੇ ਬਾਕੀ ਮੈਂਬਰਾਂ ਨੂੰ ਇਕ ਰਬੜ ਦੀ ਮੋਹਰ ਤਰ੍ਹਾਂ ਵਰਤਦੇ ਹਨ। ਹਾਲਾਂਕਿ ਧੜੇਬੰਦੀਆਂ ਬਣਨ ਤੋਂ ਲੋਕਾਂ ਨੂੰ ਰੋਕਣਾ ਅਸੰਭਵ ਜਿਹਾ ਹੋ ਜਾਂਦਾ ਹੈ ਪਰ ਜੇਕਰ ਪ੍ਰਣਾਲੀ ਉਸ ਨੂੰ ਪ੍ਰਵਾਨ ਨਾ ਕਰੇ ਤਾਂ ਉਹ ਓਨੇ ਤਾਕਤਵਰ ਨਹੀਂ ਬਣ ਸਕਦੇ। ਜਿਵੇਂ ਜੇਕਰ ਧੜੇ ਦਾ ਚੋਣ ਨਿਸ਼ਾਨ ਹੀ ਨਹੀਂ ਹੋਵੇਗਾ ਤਾਂ ਉਨਾਂ ਦੇ ਬੰਦਿਆਂ ਦੇ ਅੱਗੇ ਆਉਣ ਤੇ ਅਸਰ ਪਵੇਗਾ।
ਇਕ ਨਿਸ਼ਾਨ (ਝੰਡਾ)
ਹਲੇਮੀ ਰਾਜ ਦਾ ਨਿਸ਼ਾਨ ਇਕ ਨੀਲੇ ਰੰਗ ਦੀ ਆਇਤ ਹੈ ਜਿਸ ਦੀ ਝੰਡੇ ਨਾਲ ਲਗਦੀ ਬਾਹੀ ਇਕ ਪੀਲੇ ਰੰਗ ਦੀ ਸਮਕੋਨ ਵਾਲੀ ਤਿਕੋਨ ਹੈ ਤੇ ਜਿਸ ਅੰਦਰ ਨੀਲੇ ਰੰਗ ਦਾ ਬ੍ਰਹਿਮੰਡ ਖੰਡਾ ਚੱਕਰ ਹੈ। ਕੁਝ ਲੋਕ ਤਿਕੋਨੇ ਨਿਸ਼ਾਨ ਤੇ ਬਾਜ ਦੀ ਸ਼ਕਲ ਵਾ੍‍ਦੇ ਹਨ ਜੋ ਕਿ ਵਿਹਾਰਕ ਤੌਰ ਤੇ ਸਹੀ ਨਹੀ ਹੈ। ਨਿਸ਼ਾਨ ਅਜਿਹਾ ਹੋਣਾ ਚਾਹੀਏ ਹੋ ਮਿੰਟਾਂ ਵਿਚ ਤਿਆਰ ਕੀਤਾ ਜਾ ਸਕੇ।ਜਿਸ ਨਿਸ਼ਾਨ ਦੀ ਅਸੀ ਵਕਾਲਤ ਕਰਦੇ ਹਾਂ ਇਸ ਵਿਚ ਸਾਡੇ ਦੋਨੋਂ ਰੰਗ ਵੀ ਆ ਜਾਂਦੇ ਹਨ ਤੇ ਮਨੁਖਤਾ ਦਾ ਨਿਸ਼ਾਨ ਬ੍ਰਹਮੰਡ ਚੱਕਰ ਵੀ। ਮੁਖ ਰੰਗ ਨੀਲਾ ਲਿਆ ਹੈ ਜੋ ਕਿ ਭਾਰਤ ਵਿਚ ਹੀ ਦੱਬੇ ਕੁਚਲੇ ਲੋਕਾਂ ਦਾ ਰੰਗ ਕਰਕੇ ਪ੍ਰਸਿਧ ਹੋ ਚੁਕਾ ਹੈ।
ਕੁਝ ਵੀਰਾਂ ਨੇ ਪਿਛੇ ਕੇਸਰੀ ਰੰਗ ਤੇ ਬਾਜ ਦੀ ਤਸਵੀਰ ਬਣਾਈ ਸੀ ਜੋ ਕਿਸੇ ਵੀ ਤਰਾਂ ਕੋਈ ਗਲ ਬਣਦੀ ਨਹੀ। ਨਾਂ ਹੀ ਇਤਹਾਸਕ ਤੌਰ ਤੇ ਕਿਸੇ ਮਿਸਲ ਆਦਿ ਦੇ ਝੰਡੇ ਤੇ ਬਾਜ ਬਣਾਇਆ ਸੀ ਤੇ ਨਾਂ ਹੀ ਕੇਸਰੀ ਰੰਗ ਸਿਧਾਂਤਕ ਤੌਰ ਤੇ ਪ੍ਰਵਾਨਤ ਹੈ। ਕਈ ਵੀਰਾਂ ਵਿਚ ਚਿੱਟੀ ਤਿਕੋਨ ਵੀ ਨਾਲ ਵਾਹੀ ਹੈ ਜੋ ਬੜਾ ਮਨਮੋਹਣਾ ਨਿਸ਼ਾਨ ਬਣਾਉਦੀ ਹੈ। ਪਰ ਇਤਹਾਸਕ ਤੌਰ ਤੇ ਇਸ ਦੀ ਕੋਈ ਪ੍ਰਵਾਨਗੀ ਨਹੀ। ਹੋਰ ਜਾਣਕਾਰੀ ਲਈ ਸਾਡਾ ਇਸੇ ਮਜਮੂਨ ਤੇ ਏਸੇ ਰਸਾਲੇ ਵਿਚ 1998 ਵਿਚ ਛਪਿਆ ਲੇਖ ਦੇਖੋ।ਤਸਵੀਰ ਵਿਚ ਜੋ ਸਭ ਤੋਂ ਉਤੇ ਦਿਤਾ ਗਿਆ ਹੈ ਉਹ ਸਭ ਤੋਂ ਜਿਆਦਾ ਮਾਫਕ ਝੰਡਾ ਬਣਦਾ ਹੈ।
ਫੌਜ
- ਫੌਜ ਦੇ ਤਿੰਨੇ ਅੰਗ ਮਿਲਟਰੀ, ਨੇਵੀ ਤੇ ਹਵਾਈ ਫੌਜ ਦੇ ਅਲੱਗ ਅਲੱਗ ਹੋਣ ਤੇ ਸਾਂਝੀ ਕਮਾਂਡ ਲਈ ਇਕ ਤਾਲਮੇਲ ਦਫਤਰ ਹੋਵੇਗਾ ਜਿਸ ਦਾ ਸੈਕਟਰੀ ਬ੍ਰਹਮਗਿਆਨੀ ਸਭਾ ਨਿਯੁਕਤ ਕਰੇਗੀ।
ਅਫਸਰਸ਼ਾਹੀ - ਪ੍ਰਚਲਤ ਪ੍ਰਣਾਲੀ ਤੋਂ ਹਲੇਮੀ ਰਾਜ ਦੀ ਅਫਸਰਸ਼ਾਹੀ ਵਿਚ ਇਹ ਫਰਕ ਹੋਵੇਗਾ ਕਿ ਹਲੀਮੀ ਰਾਜ ਦੀ ਅਫਸਰਸ਼ਾਹੀ ਵਿਚ ਰੋਜ ਰੋਜ ਤਬਾਦਲੇ ਨਹੀਂ ਹੋਣਗੇ। ਜਿਵੇਂ ਇਕ ਠਾਣੇਦਾਰ ਇਕ ਕਿਸਮ ਦਾ ਖੁੱਦ ਮੁਖਤਿਆਰ ਅਫਸਰ ਹੋਵੇਗਾ। ਸਥਾਨਕ ਅਫਸਰ ਸਥਾਨਕ ਪੰਚਾਇਤ ਦੇ ਮੁਤਾਹਿਤ ਹੋਵੇਗਾ। ਏਸੇ ਤਰ੍ਹਾਂ ਜਿਲ੍ਹਾ ਅਫਸਰ ਜਿਲ੍ਹਾ ਪੰਚਾਇਤ ਤਹਿਤ ਹੋਣਗੇ। ਤੇ ਕੇਂਦਰੀ ਅਫਸਰ ਕੇਂਦਰੀ ਪੰਚਾਇਤ ਤਹਿਤ। ਪੁਰਾਣੇ ਸਮਿਆਂ ਵਿਚ ਅਹੁਦੇ ਪੀੜੀ ਦਰ ਪੀੜੀ ਚਲਦੇ ਸਨ। ਰਿਸ਼ਵਤਖੋਰੀ ਸਿਰਫ ਜੱਜਾਂ ਤੱਕ ਹੀ ਕਿਤੇ ਕਿਤੇ ਸੀਮਤ ਹੁੰਦੀ ਸੀ। ਹੁਣ ਹੁਨਰਮੰਦੀ ਵਧਣ ਕਰਕੇ ਜੱਦੀ ੍ਹੲਰੲਦਟਿੳਰੇ ਅਹੁੱਦੇ ਤਾਂ ਸੰਭਵ ਨਹੀਂ ਪਰ ਇਕ ਤਰਾਂ ਨਾਲ ਯੋਗ ਅਫਸਰ ਨੂੰ ਤਰੱਕੀ ਤਕ ਜਾਂ ਰਿਟਾਇਰਮੈਂਟ ਤਕ ਇਕ ਜਗ੍ਹਾ ਰੱਖਿਆ ਤਾਂ ਜਾ ਹੀ ਸਕਦਾ ਹੈ। ਇਹ ਮੰਨੀ ਗਲ ਹੈ ਕਿ ਰੋਜ ਰੋਜ ਦੇ ਨਿਟੲਰੳਚਟੋਿਨ ਦੀ ਸੂਰਤ ਵਿਚ ਰਿਸ਼ਵਤਖੋਰੀ ਨਹੀਂ ਚਲਦੀ। ਬੰਦੇ ਦਾ ਕਿਰਦਾਰ ਇਸ ਤਰਾਂ ਲੋਕਾਂ ਸਾਹਮਣੇ ਹੁੰਦਾ ਹੈ ਪਰ ਨਾਲ ਹੀ ਜਰੂਰੀ ਹੈ ਕਿ ਇਨਾਂ ਅਫਸਰਾਂ ਨੂੰ ਨੌਕਰੀ ਦੌਰਾਨ ਸਮੇਂ ਸਮੇਂ ਆ ਰਹੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਂਦੇ ਰਿਹਾ ਜਾਵੇ। ਜੋ ਕੰਮ ਕੇਂਦਰੀ ਸਰਕਾਰ ਦਾ ਹੋਵੇਗਾ।
'ਗੁਪਤ' ਸ਼੍ਰੇਣੀ ਤੇ ਪਾਬੰਦੀ - ਦਫਤਰਾਂ 'ਚ ਕੰਮ ਕਰਨ ਵੇਲੇ ਅਸੀਂ ਦੇਖਿਆ ਹੈ ਕਿ ਅਕਸਰ ਦਫਤਰਾਂ ਦੇ ਬਾਬੂ ਲੋਕ ਹੀ ਕਿਸੇ ਮਾਮਲੇ ਨੂੰ ਗੁਪਤ ਐਲਾਨ ਦਿੰਦੇ ਹਨ। ਚਪੜਾਸੀ ਦੀ ਭਰਤੀ ਕਰਨੀ ਹੈ ਤਾਂ ਫਾਈਲ ਤੇ 'ਗੁਪਤ' ਦਾ ਪਤਾ ਚੜਿਆ ਪਿਆ। ਦਫਤਰ ਲਈ ਮੇਜ ਖਰੀਦਣੇ ਹਨ ਤਾਂ ਫਾਈਲ ਕਾਂਨਫੀਡੈਂਸ਼ੀਅਲ ਹੋ ਜਾਂਦੀ ਹੈ। ਸਿਆਣਿਆਂ ਤੱਤ ਕੱਢਿਆ ਹੈ ਕਿ ਜਿਥੇ ਵੀ ਕੋਈ ਚੀਜ ਗੁਪਤ ਕੀਤੀ ਜਾ ਰਹੀ ਹੈ ਉਥੇ ਕੁਝ ਨਾ ਕੁਝ ਗੁਨਾਹ ਜਰੂਰ ਹੋ ਰਿਹਾ ਹੁੰਦੈ ਜਾਂ ਕਿਸੇ ਨਾਲ ਬੇਇਨਸਾਫੀ ਹੋ ਰਹੀ ਹੁੰਦੀ ਹੈ।
ਅਕਸਰ ਸਰਕਾਰਾਂ ਮੁਲਕ ਦੀ ਹਿਫਾਜਤ ਦੇ ਨਾਂ ਤੇ ਅਨੇਕ ਗੁਪਤ ਕੰਮ ਕਰੀ ਜਾ ਰਹੀਆਂ ਹੁੰਦੀਆਂ ਹਨ। ਹਲੇਮੀ ਰਾਜ ਵਿਚ ਗੁਪਤ ਨਾਂ ਦੀ ਕੋਈ ਸ਼ੈਅ ਨਹੀਂ ਹੋਵੇਗੀ। ਜੇਕਰ ਕਿਸੇ ਗੱਲ ਨੂੰ ਨੰਗਾ ਹੋ ਜਾਣ ਤੇ ਮੁਲਕ ਦੀ ਅਜਾਦੀ ਨੂੰ ਖਤਰਾ ਹੋ ਜਾਂਦਾ ਹੈ ਤਾਂ ਅਜਿਹੀ ਅਜਾਦੀ ਹਲੇਮੀ ਰਾਜ ਨੂੰ ਨਹੀਂ ਚਾਹੀਦੀ।
ਖੁੱਲਾ ਵਪਾਰ, ਮੁਕਾਬਲੇ ਦੀ ਸੇਵਾ - ਅੱਜ ਜੋ ਗਰੀਬ ਮੁਲਕਾਂ ਵਿਚ ਰਿਸ਼ਵਤ ਦਾ ਬੋਲ ਬਾਲਾ ਹੋਇਆ ਤੇ ਹੱਡ ਹਰਾਮੀ ਵੱਧੀ ਹੈ ਪਿਛਲੀ ਸਦੀ ਦੀ ਸਮਾਜਵਾਦੀ ਲਹਿਰ ਦੀ ਸਾਈਡ ਇਫੈਕਟ ਹੀ ਹੈ। ਸਰਕਾਰਾਂ ਆਪ ਹੀ ਸੇਵਾਵਾਂ ਮੁਹੱਈਆਂ ਕਰਵਾ ਰਹੀਆਂ ਹਨ। ਕਿਤੇ ਬਸ ਸਰਵਸ, ਕਿਤੇ ਹਵਾਈ ਸਰਵਿਸ, ਸਰਕਾਰੀ ਸਕੂਲ, ਸਰਕਾਰੀ ਕਾਲਜ, ਸਰਕਾਰੀ ਰਜਿਸਟਰੀਆਂ ਕਰਨ ਵਾਲੇ, ਡਾਕਖਾਨੇ ਵੀ ਸਰਕਾਰੀ, ਟੈਲੀਫੋਨ ਵੀ ਸਰਕਾਰੀ। ਸਰਕਾਰਾਂ ਇਨਾਂ ਕੋਲੋਂ ਚਲਦੀਆਂ ਨਹੀਂ ਤੇ ਚੱਲੇ ਨੇ ਬਸ ਸਰਵਸ ਚਲਾਉਣ। ਹਲੇਮੀ ਰਾਜ ਵਿਚ ਕੋਈ ਅਜਿਹੀ ਡਰਾਮੇਬਾਜ਼ੀ ਜਾਂ ਭਰਿਸ਼ਟਾਚਾਰ ਨਹੀਂ ਹੋਵੇਗਾ। ਸਭ ਕੁਝ ਕੰਪੀਟੀਸ਼ਨ ਤੇ ਖੁੱਲਾ ਹੋਵੇਗਾ। ਲੋਕਾਂ ਨੇ ਟੈਲੀਫੂਨ ਦੀ ਸਰਵਸ ਹੁਣ ਖੁੱਲੀ ਹੋਣ ਤੇ ਫਰਕ ਤਾਂ ਦੇਖ ਹੀ ਲਿਆ ਹੈ। ਕਾਰੋਬਾਰ ਵਧਣ ਨਾਲ ਸੁਭਾਵਕ ਹੈ ਬੇਰੁਜਗਾਰੀ ਘੱਟਦੀ ਹੈ।
ਕੋਈ ਯੂਨੀਅਨਬਾਜ਼ੀ ਨਹੀਂ - ਅਸੀਂ ਆਪਣੇ ਤਜੱਰਬੇ ਤੋਂ ਦੇਖਿਆ ਹੈ ਕਿ ਕਿਸੇ ਕਮਰੇ ਵਿਚ ਇਕ ਕਿਸੇ ਬਾਊ ਨੂੰ ਇਕ ਸੀਟ ਤੋਂ ਦੂਸਰੇ ਸੀਟ ਤੇ ਬਦਲ ਦਿਓ ਤਾਂ ਯੂਨੀਅਨ ਦਾ ਮਸਲਾ ਖੜਾ ਹੋ ਜਾਂਦਾ ਹੈ। ਹਲੇਮੀ ਰਾਜ ਵਿਚ ਕੋਈ ਅਜਿਹੀ ਯੂਨੀਅਨ ਬਾਜੀ ਨਹੀਂ ਹੋਵੇਗੀ ਤੇ ਹਾਇਰ ਐਂਡ ਫਾਇਰ ਵਾਲਾ ਸਿਧਾਂਤ ਕੰਮ ਕਰੇਗਾ। ਜੇ ਕਿਧਰੇ ਕੋਈ ਕੰਮ ਨਹੀਂ ਕਰ ਸਕਦਾ ਤਾਂ ਉਸਨੂੰ ਦਫਤਰ ਕਿਓਂ ਬਰਦਾਸ਼ਤ ਕਰੇ। ਨੌਕਰੀ ਤੋਂ ਕੱਢੇ ਜਾਣ ਤੇ ਜੇਕਰ ਉਸਦੇ ਪੇਟ ਦਾ ਮਸਲਾ ਖੜਾ ਹੋਵੇਗਾ ਤਾਂ ਉਸ ਨੂੰ ਲੰਗਰ ਮਹਿਕਮਾਂ ਨਿਜੱਠੇਗਾ।
ਧਾਰਮਿਕ ਫੰਡ - ਜਿਸ ਤਰਾਂ ਦੂਸਰੇ ਮੁਲਕਾਂ ਵਿਚ ਸਮਾਜਕ ਸੁਰੱਖਿਆ ਨਾਂ ਦੇ ਲੋਕ ਭਲਾਈ ਮਹਿਕਮੇਂ ਚਲ ਰਹੇ ਹਨ ਏਸੇ ਤਰਾਂ ਹਲੀਮੀ ਰਾਜ ਦਾ ਇਕ ਲੋਕ ਭਲਾਈ ਫੰਡ ਜਾਂ ਧਾਰਮਿਕ ਫੰਡ ਹੋਵੇਗਾ। ਹਰ ਗੁਰਦੁਆਰਾ, ਮੰਦਰ, ਮਸਜਿੱਦ ਤੇ ਚੱਰਚ ਇਸ ਲਈ ਆਪਣੇ ਸ਼ਰਧਾਲੂਆਂ ਦੇ ਅਨੁਪਾਤ ਵਿਚ ਹਿੱਸਾ ਪਾਉਣਗੇ ਜਿਸ ਦੇ ਆਧਾਰ ਤੇ ਸਮਾਜਕ ਸੁਰੱਖਿਆ ਦਾ ਨਿਜਾਮ ਖੜਾ ਕੀਤਾ ਜਾਵੇਗਾ। ਜਿਸ ਲਈ ਹਰ ਗਰੀਬ ਗੁਰਬੇ ਲਈ ਲੰਗਰ, ਅਪਾਹਜਾਂ, ਬਜੁਰਗਾਂ ਤੇ ਯਤੀਮਾਂ ਲਈ ਆਸਰੇ ਘਰ ਚਲਾਏ ਜਾਣਗੇ ਤੇ ਉਨਾਂ ਦੀ ਸਿਹਤ, ਮਨੋਰੰਜਨ, ਪੜਾਈ ਆਦਿ ਦਾ ਇੰਤਜਾਮ ਰਾਜ ਦੀ ਨਿਗਰਾਨੀ ਹੇਠ ਹੋਵੇਗਾ।
ਕੁਝ ਸਾਲਾਂ ਬਾਅਦ ਫਿਰ ਪੂਰੀ ਜਾਗਰਤੀ ਆਉਣ ਤੇ ਆਮਦਨ ਤੇ ਦਸਵੰਧ ਦੇ ਟੈਕਸ ਦਾ ਨਿਜਾਮ ਹੋਵੇਗਾ।
ਮਾਮਲੇ ਤੇ ਟੈਕਸ - ਭ੍ਰਿਸ਼ਟ ਸਰਕਾਰਾਂ ਦਾ ਇਕ ਅਸੂਲ ਹੁੰਦਾ ਹੈ ਕਿ ਟੈਕਸਾਂ ਦੇ ਰੇਟ ਇੰਨੇ ਵਧਾ ਦਿਓ ਕਿ ਲੋਕ ਚੋਰੀ ਕਰਨ। ਸਾਨੂੰ ਇਕ ਵੀਰ ਨੇ ਇਸ ਸਬੰਧ ਵਿਚ ਬੜੀ ਦਿਲਚਸਪ ਗੱਲ ਦੱਸੀ ਹੈ ਕਿ ਪਤਾ ਨਹੀਂ ਕਿੰਨੀ ਕੁ ਸੱਚੀ ਹੈ। ਹੋਇਆ ਇਸ ਤਰਾਂ ਕਿ ਜਗਾਧਰੀ ਦੀ ਬਰਤਨ ਸਨਅੱਤ ਦੇ ਨੁਮਾਇਦੇ ਇਕ ਵੇਰਾਂ ਹਰਿਆਣੇ ਦੇ ਮੁੱਖ ਮੰਤਰੀ ਨੂੰ ਮਿਲੇ ਤੇ ਬੇਨਤੀ ਕੀਤੀ ਤੇ ਦੱਸਿਆ ਕਿ ਹਰਿਆਣੇ ਸਰਕਾਰ ਨੂੰ ਅੱਜ ਬਰਤਨ ਸਨਅੱਤ ਤੋਂ ਕੁੱਲ ਢਾਈ ਕਰੋੜ ਆ ਰਿਹਾ ਹੈ ਤੇ ਟੈਕਸ ਦੀ ਦਰ ਗਿਆਰਾਂ ਪ੍ਰਤੀਸ਼ਤ ਹੈ ਜੇਕਰ ਟੈਕਸ ਦੀ ਦਰ ਚਾਰ ਪ੍ਰਤੀਸ਼ਤ ਕਰ ਦਿਤੀ ਜਾਵੇ ਤਾਂ ਅਸੀਂ ਸਰਕਾਰ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਟੈਕਸ ਦੀ ਕੁੱਲ ਉਗਰਾਈ ਇਸ ਰਕਮ ਤੋਂ ਵੱਧ ਜਾਵੇਗੀ। ਨਾਲੇ ਉਨਾਂ ਮੋਟੀ ਰਕਮ ਪਾਰਟੀ ਫੰਡ ਵਿਚ ਦੇਣ ਦਾ ਵਾਇਦਾ ਕੀਤਾ। ਭਜਨ ਲਾਲ ਨੇ ਰੇਟ ਚਾਰ ਪ੍ਰਤੀਸ਼ਤ ਕਰ ਦਿਤਾ। ਸਾਲ ਵਿਚ ਸਰਕਾਰ ਕੋਲ ਕੁਲ ਚਾਰ ਕਰੋੜ ਟੈਕਸ ਜਮਾਂ ਹੋ ਗਿਆ। ਵਪਾਰੀਆਂ ਸੇਲ ਟੈਕਸ ਵਾਲਿਆਂ ਨੂੰ ਰਿਸ਼ਵਤ ਦੀ ਛਮਾਂਹੀ ਦੇਣੀ ਬਦ ਕਰ ਦਿਤੀ ਤੇ ਅਗਲੇ ਸਾਲ ਦੇ ਮੱਧ ਵਿਚ ਜਾ ਕੇ ਸਰਕਾਰ ਨੇ ਟੈਕਸ ਫਿਰ ਗਿਆਰਾਂ ਫੀ ਸਦੀ ਕਰ ਦਿਤਾ। ਕਹਿਣ ਤੋਂ ਭਾਵ ਕਿ ਸਰਕਾਰਾਂ ਜਿਆਦਾ ਖਜਾਨੇ ਦੀ ਚਿੰਤਾਂ ਨਹੀਂ ਕਰਦੀਆਂ ਉਹ ਤੇ ਮੇਜ਼ ਦੇ ਥੱਲਿਓਂ ਜੋ ਥੈਲਾ ਮਿਲਦਾ ਹੈ ਉਸ ਬਾਰੇ ਸੋਚਦੇ ਹਨ। ''ਆ ਜੀ ਕਰੋੜਾਂ ਰੁਪਏ ਲਾ ਕੇ ਇਲੈਕਸ਼ਨ ਜਿਤੀਦੀ ਹੈ।''
ਸੋ ਟੈਕਸ ਦੇ ਰੇਟ ਹੱਦੋਂ ਵੱਧ ਰੱਖੇ ਹੋਏ ਹਨ ਪਰ ਟੈਕਸ ਲਿਆ ਘੱਟ ਲੋਕਾਂ ਕੋਲੋਂ ਜਾਂਦਾ ਹੈ। ਵੱਧ ਜਾਂ ਬੇਇਨਸਾਫੀ ਵਾਲਾ ਰੇਟ ਹਮੇਸ਼ਾ ਰਿਸ਼ਵਤ ਨੂੰ ਉਤਸ਼ਾਹ ਦਿੰਦਾ ਹੈ। ਇਸ ਤੋਂ ਵੱਡਾ ਕੀ ਹਨੇਰ ਸਾਈਂ ਦਾ ਹੋਵੇਗਾ ਜੇ ਕਿਤੇ ਟੈਕਸ ਦਾ ਰੇਟ 60% ਜਾਂ ਇਸ ਤੋਂ ਵੱਧ ਹੋਵੇ। ਪਰ ਭਾਰਤ ਵਿਚ ਇਹ ਹੈ।
ਹਲੇਮੀ ਰਾਜ ਵਿਚ ਟੈਕਸ ਦੀ ਦਰ ਘੱਟ ਹੀ ਹੋਵੇਗੀ। ਪਰ ਟੈਕਸ ਬਚਾਉਣ ਤੇ ਰਿਸ਼ਵਤ ਲੈਣ ਵਾਲੇ ਜਲਦੀ ਹੀ ਭਾਰਤੀ ਪ੍ਰਨਾਲੀ ਨੂੰ ਭੁੱਲ ਜਾਣਗੇ ਜਦੋਂ ਇਕ ਵੇਰਾਂ ਹੀ ਸਜਾ ਭੁਗਤੀ ਤਾਂ ਖੁਸ਼ਕਿਸਮਤੀ ਨਾਲ ਪੰਜਾਬੀ ਰਿਸ਼ਵਤ ਦੇ ਕੇ ਜਿਆਦਾ ਖੁਸ਼ ਨਹੀਂ ਹੁੰਦਾ। ਸਾਡਾ ਜਾਤੀ ਤਜ਼ਰਬਾ ਹੈ ਕਿ ਪੰਜਾਬ ਦੇ ਲੋਕ ਭਾਰਤ ਦੇ ਬਾਕੀ ਸੂਬੀਆਂ ਤੋਂ ਘੱਟ ਭਰੱਸ਼ਟ ਹੈ। ਹਾਂ ਬਾਦਲ ਸਾਹਿਬ ਨੇ ਇਸ ਪੱਖੋਂ ਪੰਜਾਬੀਅਤ ਦਾ ਚੋਖਾ ਨੁਕਸਾਨ ਕੀਤਾ ਹੈ।
ਅਰਥਚਾਰਾ :-ਹਲੇਮੀ ਰਾਜ ਮੂਲ ਰੂਪ ਵਿਚ ਖੁਲਾ ਅਰਥਚਾਰਾ ਹੋਵੇਗਾ ਜਿਸ ਵਿਚ ਬੰਦਸ਼ਾਂ ਨਹੀ ਹੋਣਗੀਆਂ ਵਪਾਰ  ਨੂੰ  ਵਧਣ ਫੁਲਣ ਦੇ ਪੂਰੇ ਮੌਕੇ ਹੋਣਗੇ। ਜਿਸ ਤਰਾਂ ਯੁਰਪ ਦੇ ਹਾਲੈਂਡ ਆਦਿ ਮੁਲਕਾਂ ਵਿਚ ਹਨ। ਸਰਕਾਰ ਖੁਦ ਕਿਸੇ ਕਿਸਮ ਦੇ ਵਪਾਰ 'ਚ ਹਿਸਾ ਨਹੀ ਲਵੇਗੀ।
ਸਰਕਾਰੀ ਬੋਲੀ - ਪੰਜਾਬੀ ਦਫਤਰਾਂ ਤੇ ਕੋਰਟ ਕਚਿਹਰੀਆਂ ਦੀ ਭਾਸ਼ਾ ਹੋਵੇਗੀ ਤੇ ਨਾਲ ਅੰਗਰੇਜ਼ੀ ਦੀ ਜਰੂਰਤ ਅਨੁਸਾਰ ਜਾਰੀ ਹੋਵੇਗੀ। ਸਕੂਲਾਂ ਵਿਚ ਪਹਿਲੀ ਬੋਲੀ ਪੰਜਾਬੀ ਹੀ ਹੋਵੇਗੀ ਤਾਂ ਨਾਲ ਹੀ ਤੀਸਰੀ ਜਮਾਤ ਤੋਂ ਅੰਗਰੇਜ਼ੀ ਪੜਾਈ ਜਾਏਗੀ ਜਦ ਕਿ ਹਿੰਦੀ ਜਾਂ ਉੜਦੂ ਪੰਜਵੀਂ ਸ਼੍ਰੇਣੀ ਤੋਂ ਚਾਲੂ ਹੋਣਗੇ।
ਪਹਿਲੇ ਦੋ ਸਾਲ ਦੇ ਅੰਦਰ ਸਰਕਾਰੀ ਬੋਲੀ ਪੂਰੀ ਤਰਾਂ ਲਾਗੂ ਹੋ ਜਾਏਗੀ ਤੇ ਬੋਲੀ ਗੁਲਾਮੀ ਕਾਰਨ ਪਏ ਰਲੇ ਤੇ ਘਾਟੇ ਨੂੰ ਦੂਰ ਕਰਨ ਲਈ ਕਮਿਸ਼ਨ ਬੈਠਾ ਦਿਤਾ ਜਾਵੇਗਾ। ਬੋਲੀ ਦੀ ਤਰੱਕੀ ਲਈ ਹਰ ਸਟੇਜ ਤੇ ਇਨਾਮ ਹੋਣਗੇ।
ਐਮਰਜੈਂਸੀ - ਮੁਲਕ ਵਿਚ ਐਮਰਜੈਂਸੀ ਲਾਉਣ ਦੀ ਕੋਈ ਗੁਜਾਇਸ਼ ਨਹੀਂ ਹੋਵੇਗੀ। ਜੇਕਰ ਕੋਈ ਗੁਆਂਢੀਂ ਮੁਲਕ ਕਿਤੇ ਹਮਲਾ ਆਦਿ ਕਰਨ ਦਾ ਚਾਅ ਰਖੇਗਾ ਤਾਂ ਉਸਨੂੰ ਪਬਲਕ ਹੀ ਨਜਿਠੇਗੀ।
ਹਲੇਮੀ ਨੇਵੀ - ਧਰਤੀ ਨਾਲ ਘਿਰੇ ਹੋਣ ਕਰਕੇ ਪੰਜਾਬ ਵਿਚ ਨੇਵੀ ਨੂੰ ਖੜਾ ਕਰਨਾ ਤੇ ਬਣਾਈ ਰਖਣਾ ਇਕ ਮੁਸ਼ਕਲ ਕੰਮ ਹੋਵਗਾ। ਸਿਰਦਾਰ ਕਪੂਰ ਸਿੰਘ ੀਛਸ਼ ਨੇ ਲਿਖਿਆ ਹੈ ਕਿ ਅੰਗਰੇਜਾਂ ਨੇ 1947 'ਚ ਪੰਜਾਬੀਆਂ ਨੂੰ ਸਲਾਹ ਦਿਤੀ ਸੀ ਕਿ ਇੰਗਲੈਂਡ ਨਾਲ ਸੰਧੀ ਕਰ ਲਓ। ਤੇ ਅਜਿਹੀ ਹੀ ਕੋਈ ਸਾਥੀ ਤੇ ਸ਼ੁਭਚਿੰਤਕ ਮੁਲਕ ਨਾਲ ਸੰਧੀ ਕਰ ਲਈ ਜਾਵੇਗੀ ਜਿਸ ਦੇ ਮੁਲਕ ਨਾਲ ਹਲੇਮੀ ਦੀ ਨੇਵੀ ਮੋਢੇ ਨਾਲ ਮੋਢਾ ਜੋੜ ਕੇ ਚਲੇਗੀ ਤੇ ਸਭ ਪਾਸਿਓਂ ਦੁਨੀਆਂ ਦੀਆਂ ਬਿਹਤਰੀਨ ਤਾਕਤਾਂ ਵਾਂਙੂ ਹੀ ਹੋਵੇਗੀ। ਹਲੇਮੀ ਦੇ ਆਪਣੇ ਅਧੁਨਿਕ ਬੇੜੇ ਹੋਣਗੇ ਜਿਹੜੇ ਮਿਤ੍ਰ ਦੇਸ ਨਾਲ ਲੰਗਰ ਪਾ ਲਿਆ ਕਰਨਗੇ।
ਹਊਮੈਂ ਦੀਰਘ ਰੋਗ ਹੈ - ਸ਼੍ਰਿਸਟੀ ਦਾ ਪੂਰਾ ਖੇਲ ਹੀ ਚੰਗਿਆਈ ਤੇ ਬੁਰਾਈ ਦੋ ਧੜਿਆ ਦੀ ਕਸ਼ ਮਕਸ਼ ਹੈ। ਇਨਸਾਨ ਦੀ ਹਊਮੈਂ ਹੀ ਸਭ ਪੁਆੜਿਆ ਬੁਰਾਈਆਂ ਦੀ ਜੜ ਹੈ। ਰਾਜ ਹਲੇਮੀ ਦੇ ਕਰਿੰਦੇ ਜਾਂ ਮੁਲਾਜਮਾਂ ਨੂੰ ਸਖਤੀ ਨਾਲ ਇਹ ਹਦਾਇਤ ਹੋਵੇਗੀ ਕਿ ਉਹ ਆਪਣੀ ਸਰਕਾਰੀ ਸੇਵਾ ਦੌਰਾਨ ਕੋਈ ਅਜਿਹੀ ਗੱਲ ਜਾਂ ਕੰਮ ਨਾਂ ਕਰਨ ਜਿਸ ਪਿਛੇ ਉਨਾਂ ਦੀ ਹਉਮੈਂ ਕੰਮ ਕਰ ਰਹੀ ਹੋਵੇ। ਸਾਰੇ ਅਫਸਰ ਡਾਇਰੈਕਟਰ ਆਦਿ ਦੀ ਅਹੁਦਿਆਂ ਦੇ ਨਾਂ ਨਿਮਰਤਾ ਵਾਲੇ ਹੋਣਗੇ। ਮੁੱਖ ਨੌਕਰ, ਸਹਾਇਕ ਚਾਕਰ, ਸੇਵਾਦਾਰ। ਰਾਜ ਦੇ ਮੰਤਰੀ ਤੇ ਹੋਰ ਅਹੁਦੇਦਾਰ ਸਹੀ ਮਾਇਨਿਆਂ 'ਚ ਜਨਤਾ ਦੇ ਸੇਵਾਦਾਰ ਹੋਣਗੇ।
ਦਲਿਤ ਜਾਤਾਂ ਦੇ ਰਾਖਵੇਂ ਕਰਨ ਬਾਬਤ - ਅੱਜ ਤੋਂ ਕੋਈ 2000 ਸਾਲ ਪਹਿਲਾਂ ਸਮਾਜ ਦੀ ਵੰਡ ਜਾਤ ਪਾਤ ਦੇ ਆਧਾਰ ਤੇ ਕਰਕੇ ਪੁਰਾਤਨ ਬ੍ਰਾਹਮਣਾਂ ਨੇ ਹਿੰਦੂ ਸਮਾਜ ਨੂੰ ਕਲੰਕਤ ਕਰ ਦਿਤਾ। ਪਰ ਬਦਕਿਸਮਤੀ ਕਿ ਅੱਜ ਦੇ ਯੁੱਗ ਵਿਚ ਵੀ ਕਈ ਅਜਿਹੀ ਜਾਤ ਪਾਤ ਦੀ ਵਕਾਲਤ ਕਰੀ ਜਾਂਦੇ ਹਨ ਕਈ ਆਪਣੀ ਅਖੌਤੀ ਉਚੀ ਜਾਤ ਦਾ ਗੁਮਾਨ ਕਰੀ ਬੈਠੇ ਹਨ।
ਸੰਨ 1932 ਦੇ ਆਸ ਪਾਸ ਅਰੰਭੇ ਗਏ ਸੰਵਿਧਾਨਕ ਰਾਖਵੇਂਕਰਨ ਨੇ ਦਲਿਤ ਲੋਕਾਂ ਦੀ ਹਾਲਤ ਵਿਚ ਚੋਖਾ ਸੁਧਾਰ ਕੀਤਾ ਹੈ। ਹਾਲਾਂ ਬੇਈਮਾਨ ਸਰਕਾਰਾਂ ਨੇ ਇਸ ਨੂੰ ਇਮਾਨਦਾਰੀ ਨਾਲ ਲਾਗੂ ਨਹੀਂ ਕੀਤਾ।
ਪਰ ਗੁਰੂ ਨਾਨਕ ਦਾ ਸਿਧਾਂਤ ਸਭ ਜੀਵਾਂ ਵਿਚ ਉਸ ਕਰਤੇ ਦੀ ਜੋਤ ਦੇਖਦਾ ਹੈ। ਇਸ ਦੇ ਮੱਦੇ ਨਜ਼ਰ ਰਾਖਵੇਂਕਰਨ ਦੀ ਰਾਜ ਹਲੇਮੀ ਵਿਚ ਕੋਈ ਤੁਕ ਰਹਿ ਨਹੀਂ ਜਾਂਦੀ। ਪਰ ਇਹ ਵੀ ਸੋਚ ਲੈਣਾ ਕਿ ਹਲੇਮੀ ਰਾਜ ਵਿਚ ਸਮਾਜ ਵਿਚ ਇਕ ਦਮ ਹੀ ਇਨਕਲਾਬੀ ਤਬਦੀਲੀ ਆ ਜਾਏਗੀ, ਖਤਰਾ ਮੁੱਲ ਲੈਣ ਦੇ ਬਰਾਬਰ ਹੈ। ਹਾਲਾਂਕਿ ਰਾਜ ਦੇ ਵਕੀਲਾਂ ਦੀ ਇਹ ਸੋਚ ਹੈ ਕਿ ਇਹ ਤਬਦੀਲੀ ਇਨਕਲਾਬੀ ਹੋਵੇਗੀ। ਫਿਰ ਜੇ ਹਲੇਮੀ ਰਾਜ ਵਿਚ ਰਾਖਵੇਂਕਰਨ ਦੀ ਗੁਜਾਇਸ਼ ਰੱਖੀ ਜਾਂਦੀ ਹੈ ਤਾਂ ਉਸ ਦੇ ਨੁਕਸਾਨਾਂ ਨਾਲ ਫਾਇਦੇ ਜਿਆਦਾ ਹਨ। ਇਕ ਤਾਂ ਇਹ ਮੰਨੀ ਹੋਈ ਗੱਲ ਹੈ ਕਿ ਦਲਿਤ ਸ਼੍ਰੇਣੀਆਂ ਦੇ ਲੋਕਾਂ ਵਿਚ ਅਖੌਤੀ ਉਚੀਆਂ ਜਾਤਾਂ ਦੇ ਲੋਕਾਂ ਨਾਂਲੋਂ ਹਊਮੈਂ ਘੱਟ ਹੁੰਦੀ ਹੈ ਸੋ ਇਸ ਪੱਖੋਂ ਇਹ ਲੋਕ ਜਿਆਦਾ ਮਾਫਕ ਆਉਣਗੇ। ਦੂਸਰੀ ਗੱਲ ਇਹ ਵੀ ਹੈ ਕਿ ਰਾਜ ਵਿਚ ਇਹ ਇਕ ਦਿਨ ਹਕੀਕਤ ਵੀ ਬਣਨੀ ਹੈ ਕਿ ਸਰਕਾਰੀ ਨੌਕਰੀ ਵੱਲ ਲੋਕਾਂ ਦੀ ਖਿੱਚ ਇਨੀ ਜਿਆਦਾ ਨਹੀਂ ਰਹਿ ਜਾਣੀ। ਕਿਉਂਕਿ ਜਿਹੜੇ ਜਿਹੜੇ ਵੀ ਖੁੱਲੇ ਤੇ ਪਾਰਦਰਸ਼ਕ ਦੇਸ ਹਨ ਉਥੇ ਸਰਕਾਰੀ ਨੌਕਰੀ ਵਾਸਤੇ ਕੋਈ ਜਿਆਦਾ ਦੌੜ ਨਹੀਂ ਵੇਖੀਂ ਜਾਂਦੀ। ਪ੍ਰਾਈਵੇਟ ਕੰਪਨੀ ਦੀ ਨੌਕਰੀ ਵਲ ਜਿਆਦਾ ਖਿਚ ਹੁੰਦੀ ਹੈ।
ਸੋ ਸਭ ਸੋਚਣ ਵਿਚਾਰਨ ਉਪਰੰਤ ਇਹੋ ਸਲਾਹ ਹੈ ਕਿ ਦਲਿਤਾਂ ਵਾਸਤੇ ਕੋਈ 30 ਪ੍ਰਤੀਸ਼ਤ ਰਾਖਵਾਂਕਰਨ ਹੋਵੇ ਤੇ 20 ਪ੍ਰਤੀਸ਼ਤ ਹੋਰ ਰਾਖਵਾਂਕਰਨ ਗਰੀਬ ਲੋਕਾਂ ਲਈ ਹੋਵੇ। ਜੇ ਜਰੂਰਤ ਪਈ ਤਾਂ ਗਰੀਬਾਂ ਲਈ ਰਾਖਵੇਂਕਰਨ ਦੀ ਅਨੁਪਾਤ ਹੋਰ ਵਧਾ ਦਿਤਾ ਜਾਵੇਗਾ। ਇਹ ਅਮੀਰ ਤੇ ਬ੍ਰਾਹਮਵਾਦੀ ਲੋਕ ਜਿਹੜੇ ਸਰਕਾਰੀ ਅਹੁਦਿਆਂ ਤੇ ਜੱਫਾ ਮਾਰੀ ਬੈਠੇ ਹਨ ਆਪੇ ਹੀ ਪਰੇ ਹੱਟ ਜਾਣਗੇ ਜਦੋਂ ਉਪਰਲੀ ਕਮਾਈ ਤੇ ਟੌਹਰ ਖਤਮ ਹੋ ਗਿਆ। ਹਲੇਮੀ ਰਾਜ ਵਿਚ ਸੇਵਾ ਦਾ ਸੱਚੀ ਮੁੱਚੀ ਮਤਲਬ ਸੇਵਾ ਹੀ ਹੋਵੇਗਾ ਨਾ ਕਿ ਧੋਂਸ ਤੇ ਦਾਬੇ।
ਇਨਸਾਫ - ਇਨਸਾਫ ਦੇ ਸਬੰਧ ਵਿਚ ਇਸ ਲਿਖਾਰੀ ਕੋਲ ਕੋਈ ਬਹੁਤਾ ਗਿਆਨ ਤਾਂ ਨਹੀਂ ਹੈ ਪਰ ਇਨਾਂ ਜਰੂਰ ਪੜੀਦਾ ਸੁਣੀਦਾ ਹੈ ਕਿ ਅਮਰੀਕਾ, ਇੰਗਲੈਂਡ, ਫਰਾਂਸ ਵਰਗੇ ਮੁਲਕਾਂ ਵਿਚ ਲਗਪਗ ਛੇ ਮਹੀਨੇ ਵਿਚ ਕੇਸਾਂ ਦੇ ਫੈਸਲੇ ਹੋ ਜਾਂਦੇ ਹਨ। ਓਹੋ ਜੁਰੀ ਵਾਲਾ ਸਿਸਟਮ ਅਸੀਂ ਹਲੇਮੀ ਰਾਜ ਵਿਚ ਅਪਣਾਵੇਗਾ। ਜੇ ਕਿਤੇ ਅਮੀਰ ਲੋਕ ਕਾਨੂੰਨ ਦੀ ਦੁਰਵਰਤੋ ਕਰਦੇ ਨਜ਼ਰ ਆਏ ਤਾਂ ਇਸ ਨੂੰ ਫਿਰ ਬ੍ਰਹਮਗਿਆਨੀ ਸਭਾ ਨਿਜੱਠੇਗੀ।
ਅੰਤਿਕਾ
ਸੰਵਿਧਾਨ ਲੇਖ ਗੁਰਬਾਣੀ ਦੀ ਮੂਲ ਮਨਸਾ ਦੇ ਅਨੁਕੂਲ ਲਿਖਣ ਦਾ ਉਪਰਾਲਾ ਕੀਤਾ ਗਿਆ ਹੈ। ਇਹ ਮੁਖ ਤੌਰ ਤੇ ਇਕ ਪੂਰੀ ਕਿਤਾਬ ਦਾ ਮਜਮੂਨ ਹੈ। ਇਸ ਵਿਚ ਬਹੁਤ ਸਾਰੇ ਪੱਖ ਛੁਟ ਗਏ ਹੋਣਗੇ। ਫਿਰ ਵੀ ਵਿਦਵਾਨ ਪਾਠਕਾਂ ਨੂੰ ਜੇ ਕਿਤੇ ਕੋਈ ਉਜ਼ਰ ਹੋਵੇ ਤਾਂ ਪੰਜਾਬ ਮੋਨੀਟਰ ਦੇ ਈ ਮੇਲ ਰਾਹੀਂ ਸਾਨੂੰ ਸੰਪਰਕ ਕਰਨ। ਗੁਰਬਾਣੀ (ਸਮੇਤ ਦਸਮ ਪਾਤਸ਼ਾਹ) ਤੇ ਹੇਠ ਲਿਖੇ ਹੋਰ ਸਿੱਖ ਸੋਮੇ ਇਸ ਸੰਬੰਧ 'ਚ ਵਾਚੇ ਜਾ ਸਕਦੇ ਹਨ।
1. ਵਾਰਾਂ (ਭਾਈ ਗੁਰਦਾਸ), 2. ਪੰਥ ਪ੍ਰਕਾਸ਼ - ਰਤਨ ਸਿੰਘ ਭੰਗੂ, 3. ਸੌ ਸਾਖੀ, 4.ਪਰਮ ਸੁਮਾਰਗ, 5. ਸ੍ਰੀ ਗੁਰ ਸੋਭਾ, 6 .ਗੁਰ ਬਿਲਾਸ ਕੁਇਰ ਸਿੰਘ ਕਲਾਲ 7. ਸੂਰਜ ਪ੍ਰਕਾਸ਼, 7.ਦਾਬਸਤਾਨਿ ਮਜਾਹਿਬ, 8. ਸਰਬਲੋਹ ਗ੍ਰੰਥ, 9. ਜਨਮ ਸਾਖੀਆਂ, 10. ਸਾਰੇ ਰਹਿਤਨਾਮੇ, 11.ਅਮਰਨਾਮਾ -ਢਾਡੀ ਨੱਥਮਲ 12.ਮਹਾਨ ਕੋਸ਼, 15 . ਰਾਜ ਕਰੇਗਾ ਖਾਲਸਾ - ਗੁਰੂ ਦੀ ਹੀ ਰਚਨਾ ਹੈ।(ਏਸੇ ਰਸਾਲੇ ਛਪਿਆ ਲੇਖ)
ਦੋਹਿਰਾ
ਸ੍ਰੀ ਮੁਖਵਾਕ ਪਾਤਸਾਹੀ 10
ਆਗਿਆ ਭਈ ਅਕਾਲ ਕੀ।ਤਬੈ ਚਲਾਇਓ ਪੰਥ॥
ਸਭ ਸਿਖਨ ਕੋ ਹੁਕਮ ਹੈ।ਗੁਰੂ ਮਾਨਿਓ ਗ੍ਰੰਥ॥
ਗੁਰੂ ਗ੍ਰੰਥ ਜੀ ਮਾਨੀਏ।ਪ੍ਰਗਟ ਗੁਰਾਂ ਕੀ ਦੇਹ॥
ਜੋ ਪ੍ਰਭ ਕੋ ਮਿਲਬੋ ਚਹੈ। ਖੋਜ ਇਸੀ ਮਹਿ ਲੇਹ॥
ਰਾਜ ਕਰੇਗਾ ਖਾਲਸਾ।ਆਕੀ ਰਹੇ ਨ ਕੋਇ॥
ਖੁਆਰ ਹੋਇ ਸਭ ਮਿਲੇਗੇ।ਬਚੇ ਸਰਨ ਜੋ ਹੋਇ ॥
(ਪੜੋ ਪੰਜਾਬ ਮੋਨੀਟਰ ਅੰਕ 15: ਦੋਹਿਰਾ ਗੁਰੂ ਸਾਹਿਬ ਦੀ ਹੀ ਰਚਨਾ)

ਬੇਗੱਮ ਪੁਰਾ ਸਹਿਰ ਕੋ ਨਾਓ
  ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ
 ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥ ਮੇਰਾ ਕਰਮੁ ਕੁਟਿਲਤਾ  ਜਨਮੁ ਕੁਭਾਂਤੀ ॥1॥ ਰਾਮ ਗੁਸਈਆ ਜੀਅ ਕੇ ਜੀਵਨਾ ॥ ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥1॥ ਰਹਾਉ ॥  ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥ ਚਰਣ ਨ ਛਾਡਉ ਸਰੀਰ ਕਲ ਜਾਈ ॥2॥ ਕਹੁ ਰਵਿਦਾਸ ਪਰਉ  ਤੇਰੀ ਸਾਭਾ ॥ ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥3॥1॥ ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ  ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥1॥ ਅਬ ਮੋਹਿ ਖੂਬ ਵਤਨ  ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥1॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ  ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥2॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥  ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥3॥2॥  (ਪੰਨਾ -345)
ਇਹੁ ਹੋਆ ਹਲੇਮੀ ਰਾਜੁ ਜੀਉ ॥
ਸਿਰੀਰਾਗੁ ਮਹਲਾ 5 ॥ਸਿਰੀਰਾਗੁ ਮਹਲਾ 5 ॥ ਪੈ ਪਾਇ ਮਨਾਈ ਸੋਇ ਜੀਉ ॥ ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ॥1॥ ਰਹਾਉ ॥ ਗੋਸਾਈ ਮਿਹੰਡਾ ਇਠੜਾ ॥ ਅੰਮ ਅਬੇ ਥਾਵਹੁ ਮਿਠੜਾ ॥  ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥1॥ ਤੇਰੈ ਹੁਕਮੇ ਸਾਵਣੁ ਆਇਆ ॥ ਮੈ ਸਤ ਕਾ ਹਲੁ  ਜੋਆਇਆ ॥ ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ॥2॥ ਹਉ ਗੁਰ ਮਿਲਿ ਇਕੁ  ਪਛਾਣਦਾ ॥ ਦੁਯਾ ਕਾਗਲੁ ਚਿਤਿ ਨ ਜਾਣਦਾ ॥ ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿˆਵੈ ਨਿਬਾਹਿ  ਜੀਉ ॥3॥ ਤੁਸੀ ਭੋਗਿਹੁ ਭੁੰਚਹੁ ਭਾਈਹੋ ॥ ਗੁਰਿ ਦੀਬਾਣਿ ਕਵਾਇ ਪੈਨਾਈਓ ॥ ਹਉ ਹੋਆ ਮਾਹਰੁ ਪਿੰਡ ਦਾ  ਬੰਨਿ ਆਦੇ ਪੰਜਿ ਸਰੀਕ ਜੀਉ ॥4॥ ਹਉ ਆਇਆ ਸਾਮ੍‍ੈ ਤਿਹੰਡੀਆ ॥ ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥  ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥5॥ ਹਉ ਵਾਰੀ ਘੁੰਮਾ ਜਾਵਦਾ ॥ ਇਕ ਸਾਹਾ  ਤੁਧੁ ਧਿਆਇਦਾ ॥ ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥6॥ ਹਰਿ ਇਠੈ ਨਿਤ ਧਿਆਇਦਾ ॥  ਮਨਿ ਚਿੰਦੀ ਸੋ ਫਲੁ ਪਾਇਦਾ ॥ ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ ॥7॥ ਮੈ ਛਡਿਆ ਸਭੋ  ਧੰਧੜਾ ॥ ਗੋਸਾਈ ਸੇਵੀ ਸਚੜਾ ॥ ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥8॥ ਮੈ ਸੁਖੀ ਹੂੰ  ਸੁਖੁ ਪਾਇਆ ॥ ਗੁਰਿ ਅੰਤਰਿ ਸਬਦੁ ਵਸਾਇਆ ॥ ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ  ॥9॥ ਮੈ ਬਧੀ ਸਚੁ ਧਰਮ ਸਾਲ ਹੈ ॥ ਗੁਰਸਿਖਾ ਲਹਦਾ ਭਾਲਿ ਕੈ ॥ ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ  ਲਗਾ ਪਾਇ ਜੀਉ ॥10॥ ਸੁਣਿ ਗਲਾ ਗੁਰ ਪਹਿ ਆਇਆ ॥ ਨਾਮੁ ਦਾਨੁ ਇਸਨਾਨੁ ਦਿੜਾਇਆ ॥ ਸਭੁ ਮੁਕਤੁ  ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥11॥ ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥ ਦੇ ਕੰਨੁ ਸੁਣਹੁ  ਅਰਦਾਸਿ ਜੀਉ ॥ ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥12॥ ਹੁਣਿ ਹੁਕਮੁ  ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥  13॥ ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥ ਬੋਲਾਇਆ ਬੋਲੀ ਖਸਮ ਦਾ ॥ ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ  ਪਾਇਹਿ ਥਾਇ ਜੀਉ ॥14॥ ਤੇਰਿਆ ਭਗਤਾ ਭੁਖ ਸਦ ਤੇਰੀਆ ॥ ਹਰਿ ਲੋਚਾ ਪੂਰਨ ਮੇਰੀਆ ॥ ਦੇਹੁ ਦਰਸੁ  ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥15॥ ਤੁਧੁ ਜੇਵਡੁ ਅਵਰੁ ਨ ਭਾਲਿਆ ॥ ਤੂੰ ਦੀਪ ਲੋਅ  ਪਇਆਲਿਆ ॥ ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥16॥ ਹਉ ਗੋਸਾਈ  ਦਾ ਪਹਿਲਵਾਨੜਾ ॥ ਮੈ ਗੁਰ ਮਿਲਿ ਉਚ ਦੁਮਾਲੜਾ ॥ ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ  ॥17॥ ਵਾਤ ਵਜਨਿ ਟੰਮਕ ਭੇਰੀਆ ॥ ਮਲ ਲਥੇ ਲੈਦੇ ਫੇਰੀਆ ॥ ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ  ਕੰਡਿ ਜੀਉ ॥18॥ ਸਭ ਇਕਠੇ ਹੋਇ ਆਇਆ ॥ ਘਰਿ ਜਾਸਨਿ ਵਾਟ ਵਟਾਇਆ ॥ ਗੁਰਮੁਖਿ ਲਾਹਾ ਲੈ ਗਏ  ਮਨਮੁਖ ਚਲੇ ਮੂਲੁ ਗਵਾਇ ਜੀਉ ॥19॥ ਤੂੰ ਵਰਨਾ ਚਿਹਨਾ ਬਾਹਰਾ ॥ ਹਰਿ ਦਿਸਹਿ ਹਾਜਰੁ ਜਾਹਰਾ ॥ ਸੁਣਿ  ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥20॥ ਮੈ ਜੁਗਿ ਜੁਗਿ ਦਯੈ ਸੇਵੜੀ ॥ ਗੁਰਿ ਕਟੀ  ਮਿਹਡੀ ਜੇਵੜੀ ॥ ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥21Ð


 

 

-