|
| |
ਕੀ ਮਨਮੋਹਨ ਸਿੰਘ ਕਰਕੇ ਪੰਜਾਬ
ਜਾਂ ਸਿੱਖਾਂ ਨੂੰ ਇਨਸਾਫ ਮਿਲ ਸਕਦੈ?
ਵੇਖੋ ਮਨਮੋਹਨ ਸਿੰਘ ਦੀ ਬੀ ਬੀ ਸੀ ਨਾਲ ਹੋਈ ਇੰਟਰਵਿਊ
ਹਾਏ ਕੁਰਸੀ (ਗਿਆਨੀ ਜ਼ੈਲ ਸਿੰਘ)
ਬੂਟਾ ਸਿੰਘ
#22 ਮਈ 2004 ਦੁਨੀਆਂ ਦੀਆਂ ਘੱਟ ਗਿਣਤੀਆਂ (ੰਨਿੋਰਟਿਇਸ) ਦੇ ਇਤਿਹਾਸ ਵਿਚ ਇਕ ਅਹਿਮ ਦਿਹਾੜਾ
ਆਉਂਦਾ ਹੈ, ਜਦ ਦੋ ਕਰੋੜ ਅਬਾਦੀ ਵਾਲੇ ਸਿੱਖਾਂ ਚੋਂ ਇਕ ਮਨਮੋਹਨ ਸਿੰਘ 110 ਕਰੋੜ ਅਬਾਦੀ ਵਾਲੇ
ਮੁਲਕ ਦੀ ਸਭ ਤੋਂ ਤਾਕਤਵਰ ਭਾਵ ਪ੍ਰਧਾਨ ਮੰਤਰੀ ਦੀ ਕੁਰਸੀ ਤੇ
ਬਿਰਾਜਦਾ ਹੈ। ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਮਨਮੋਹਨ ਸਿੰਘ ਆਪਣੀ ਅਕਲ ਜਾਂ
ਵਿੱਦਵਤਾ ਕਰਕੇ ਉਸ ਤਖਤ ਤਕ ਪਹੁੰਚਦਾ ਹੈ, ਜਦ ਕਿ ਭਾਰਤ ਦੇਸ਼ ਅੰਦਰ ਸਿੱਖਾਂ ਨੂੰ ਬੇਦਮਾਗ ਜਾਂ ਝੱਲੇ
ਕਹਿ ਕੇ ਅਕਸਰ ਭੰਡਿਆਂ ਜਾਂਦਾ ਹੈ ਜਾਂ ਸਿੱਖਾਂ ਦੇ ਚੁੱਟਕਲੇ ਸੁਣਾਏ ਜਾਂਦੇ ਹਨ। ਗੁਰੂ ਨਾਨਕ ਮਿਹਰ
ਕਰਨ, ਇਹ ਸਭ ਤੋਂ ਮਹੱਤਵਪੂਰਨ ਕੁਰਸੀ ਹੈ।ਭਾਰਤ ਦੀ ਸਰਕਾਰ ਦੀ ਸਾਰੀ ਕਾਰਜਕਰਨੀ ਪ੍ਰਧਾਨ ਮੰਤਰੀ ਦੇ
ਦੁਆਲੇ ਹੀ ਘੁੰਮਦੀ ਹੈ। ਅਸੀ ਸਮਝਦੇ ਹਾਂ ਸਿੱਖਾਂ ਨੇ ਇਸ ਘਟਨਾ ਦੀ ਗਹਿਰਾਈ
ਨੂੰ ਨਹੀ ਸਮਝਿਆ। ਉਹ
ਸਮਝਦੇ ਹਨ ਕਿ ਪਹਿਲਾਂ ਵੀ ਤਾਂ ਮਹੱਤਵਪੂਰਨ ਅਹੁਦਿਆਂ ਤੇ ਗਿਆਨੀ ਜੈਲ ਸਿੰਘ ਤੇ ਸਰਦਾਰ ਬੂਟਾ ਸਿੰਘ
ਜਿਹੇ ਸਿੱਖ, 1984 ਦੇ ਖਤਰਨਾਕ ਦਿਨਾਂ ਦੌਰਾਨ ਵੀ ਅਹਿਮ ਅਹੁਦਿਆਂ ਤੇ ਸਨ। ਪੰਜਾਬੀਆਂ ਦੇ ਮਨਾਂ
ਅੰਦਰ ਇਕ ਛਾਪ ਜਿਹੀ ਬੈਠੀ ਹੈ ਕਿ ਕੇਂਦਰ ਸਿਰਫ ਸਿੱਖ ਲੀਡਰਾਂ
ਨੂੰ ਰਬੜ ਦੀ ਮੋਹਰ ਵਾਙੂ ਹੀ ਵਰਤਦਾ
ਹੈ।
ਗਿਆਨੀ ਤੇ ਬੂਟਾ ਤੋਂ ਪਹਿਲੋਂ ਕੇਂਦਰ ਵਿਚ ਢਿਲੋਂ, ਹੁਕਮ ਸਿੰਘ, ਸਵਰਨ ਸਿੰਘ, ਬਲਦੇਵ ਸਿੰਘ ਵਰਗੇ
ਬੰਦੇ ਉਚ ਅਹੁਦਿਆਂ ਤੇ ਰਹਿ ਚੁਕੇ ਹਨ ਇਹ ਲੋਕ ਵਿਕਾਊ ਤੇ ਲਾਲਚੀ ਜਰੂਰ ਸਨ ਪਰ ਐਨੇ ਸਸਤੇ ਨਹੀਂ
ਸੀ। ਹੁਕਮ ਸਿੰਘ ਵਰਗੇ ਬੰਦਿਆਂ ਤਾਂ ਉਦੋਂ ਦੁਹਾਈ ਪਾ ਦਿਤੀ ਜਦੋਂ ਨਵੇਂ ਸੰਵਿਧਾਨ ਵਿਚ ਸਿੱਖਾਂ ਦਾ
ਗੱਲ ਘੁੱਟਿਆ ਜਾ ਰਿਹਾ ਸੀ। ਹਾਲਾਂ ਕਿ ਬਾਅਦ ਵਿਚ ਬੇਵਸ ਹੋਇਆ ਇਹ ਵੀ ਬ੍ਰਾਹਮਣ ਦੀ ਈਨ ਮੰਨ ਗਿਆ।
ਪਰ ਲਗਦੀ ਵਾਹੇ ਸਿੱਖਾਂ ਦੇ ਫਾਇਦੇ ਜਰੂਰ ਕਰ ਗਿਆ। 1966 'ਚ ਪੰਜਾਬੀ ਸੂਬਾ ਬਣਾਉਣ ਵਿਚ ਇਸ ਨੇ
ਗੁਰੂ ਦਾ ਸਿੱਖ ਹੋਣ ਦਾ ਸਬੂਤ ਦੇ ਦਿਤਾ।
ਭਾਰਤ ਦੀ ਅਜਾਦੀ ਵੇਲੇ ਜਾਂ ਉਸ ਤੋਂ ਤੁਰੰਤ ਬਾਅਦ ਜੇ ਕਿਸੇ ਸਿੱਖ ਨੂੰ ਸਿੱਖਾਂ ਖਿਲਾਫ ਵਰਤਿਆ ਗਿਆ
ਸੀ ਤਾਂ ਉਹ ਸਨ ਜਨਾਬ ਬਲਦੇਵ ਸਿੰਘ। ਜਦੋਂ ਸੰਵਿਧਾਨ ਘੜਿਆ ਜਾ ਰਿਹਾ ਸੀ ਇਸ ਦੀਆਂ ਸੇਵਾਵਾਂ ਵਰਤ
ਕੇ ਸਿੱਖ ਕੌਮ ਨੂੰ ਜੂੜ ਲਿਆ ਗਿਆ। ਇਸ ਨੂੰ ਬਸ ਆਪਣੇ ਕਾਰਖਾਨਿਆਂ ਤੇ ਵਪਾਰ ਦਾ ਲਾਲਚ ਹੁੰਦਾ ਸੀ।
ਪਰ ਇਸ ਨੇ ਆਖੀਰ ਦੀ ਬਾਕੀ ਆਪਣੇ ਸਾਰੇ ਗੁਨਾਹ ਇਕਬਾਲ ਕਰ ਲਏ ਤੇ ਮਰਨ ਮੌਕੇ ਕਿਹਾ ਕਿ ਕੇਂਦਰ ਨੇ
ਇਸ ਨੂੰ ਖੂਬ ਵਰਤਿਆ ਹੈ ਤੇ ਸਿੱਖਾਂ ਦੇ ਪੈਰੀ, ਪੱਕੀਆਂ ਬੇੜੀਆਂ ਪਵਾ ਦਿਤੀਆਂ ਹਨ।
ਪਾਠਕਾਂ ਨੂੰ ਧਿਆਨ 'ਚ ਰਖਣਾ ਪਵੇਗਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਮਾਇਨੇ ਰਾਸ਼ਟਰਪਤੀ ਜਾਂ ਵਜੀਰਾਂ
ਨਾਲੋਂ ਬਹੁਤ ਭਿੰਨ ੍ਦੇ ਹਨ। ਫਿਰ ਐਤਕਾਂ ਜੇ ਅਸਰ ਰਸੂਖ ਚਲਣਾ ਵੀ ਹੈ ਤਾਂ ਉਹ ਸੋਨੀਆ ਗਾਂਧੀ ਦਾ
ਜੋ ਅਜੇ ਤਕ ਬ੍ਰਹਣਵਾਦ ਵਿਚ ਪੂਰੀ ਤਰਾਂ ਰੰਗੇ ਨਹੀ। ਉਹਦੀ ਸੋਚਣੀ 'ਚ ਅਜੇ ਵੀ ਯੂਰਪੀਨ ਨਜਰੀਆ ਹਾਵੀ
ਹੈ। ਸੋ ਜੋ ਅਹਿਮੀਅਤ ਇਸ ਘਟਨਾ
ਨੂੰ ਸਿੱਖਾਂ ਵਲੋਂ ਮਿਲਨੀ ਚਾਹੀਦੀ ਸੀ ਉਹ ਨਹੀ ਮਿਲੀ। ਸਿੱਖਾਂ ਦੇ
ਸ਼ੰਕੇ ਵਾਜਬ ਹਨ ਪਰ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਅਹਿਮੀਅਤ ਨਹੀ ਸਮਝਦੇ।
ਪਰ ਮਨਮੋਹਨ ਸਿੰਘ ਜੀ ਜੋ ਅਸੀਂ ਸਮਝਦੇ ਇਨ੍ਹਾਂ ਸਭ ਤੋ ਅਲੱਗ ਕਿਸਮ ਦੇ ਲੀਡਰ ਹਨ। ਇਨਾਂ ਦਾ ਦਾਮਨ
ਸਾਫ ਹੈ ਇਹ ਅਸੂਲ ਤੇ ਚਲਣ ਵਾਲੇ ਬੰਦੇ ਹਨ ਤੇ ਰਿਸ਼ਵਤ ਨਹੀਂ ਲੈਂਦੇ। ਇਹ ਦੁਨੀਆਂ ਦੇ ਪ੍ਰਸਿੱਧ ਅਰਥ
ਸ਼ਾਸ਼ਤਰੀਆਂ ਵਿਚੋਂ ਹਨ। ਯੂ.ਐਨ.ਓ ਦੇ ਆਰਥਿਕ ਦੀਵਾਨ ਇੰਟਰਨੈਸ਼ਨਲ ਮੋਨਿਟਰੀ ਫੰਡ ਵਿਚ ਆਪ ਕੰਮ ਕਰ
ਚੁਕੇ ਹਨ। ਸੰਸਾਰ ਪ੍ਰਸਿੱਧ ਯੂਨੀਵਰਸਿਟੀਆਂ ਕੈਮਬ੍ਰਿਜ ਤੇ ਆਕਸਫੋਰਡ ਵਿਚ ਪੜ ਚੁਕੇ ਹਨ। ਇਹ ਆਪਣੀ
ਲਿਆਕਤ ਕਰਕੇ 1991 ਵਿਚ ਭਾਰਤ ਦੇ ਵਿੱਤ ਮੰਤਰੀ ਬਣੇ ਸਨ। ਉਸ ਵਕਤ ਭਾਰਤ ਦੀ ਵਿੱਤੀ ਦਸ਼ਾ ਬਹੁਤ ਹੀ
ਮੰਦੀ ਸੀ। ਇਨਾਂ ਨੇ ਬੜੇ ਦਲੇਰੀ ਨਾਲ ਫੈਂਸਲੇ ਲਏ। ਪ੍ਰਮਿਟ ਵਰਗੀ ਨਾਮੁਰਾਦ ਬੀਮਾਰੀ ਤੋਂ ਭਾਰਤ
ਨੂੰ ਨਿਜਾਤ ਦੁਆਈ।
ਕਿਸਮਤ ਬੰਦੇ ਨੂੰ ਕਿਤੇ ਤੋਂ ਕਿਤੇ ਪੁਚਾ ਦਿੰਦੀ ਹੈ ਤੇ ਕੁਝ ਅਜਿਹਾ ਹੀ ਮਨਮੋਹਨ ਸਿੰਘ ਨਾਲ ਹੋਇਆ
ਹੈ। ਐਤਕਾਂ ਅਪ੍ਰੈਲ ਮਈ 'ਚ ਹੋਈਆਂ ਇਲੈਕਸ਼ਨਾਂ ਮੌਕੇ ਬੀ. ਜੇ. ਪੀ ਪਾਰਟੀ ਨੇ ਵਿਰੋਧ ਖੜਾ ਕਰ ਦਿਤਾ
ਕਿ ਇਕ ਪ੍ਰਦੇਸੀ ਔਰਤ ਭਾਰਤ ਦੀ ਪ੍ਰਧਾਨ ਮੰਤਰੀ ਨਹੀਂ ਬਣ ਸਕਦੀ। ਸੋਨੀਆਂ ਨੇ ਵੱਡੀ ਫਿਰਾਖਦਿੱਲੀ
ਦਿਖਾਈ ਤੇ ਪ੍ਰਧਾਨ ਮੰਤਰੀ ਬਣਨ ਤੋਂ ਨਾਂਹ ਕਰ ਦਿਤੀ।
ਉਦੋਂ ਫਿਰ ਨਹਿਰੂ / ਗਾਂਧੀ ਖਾਨਦਾਨ ਨੂੰ ਕਿਸੇ ਅਜਿਹੇ ਲੀਡਰ ਦੀ ਜਰੂਰਤ ਸੀ ਜਿਸ ਨੂੰ ਪ੍ਰਧਾਨ
ਮੰਤਰੀ ਬਣਾਇਆ ਜਾ ਸਕੇ ਪਰ ਜੋ ਖਾਨਦਾਨ ਪ੍ਰਤੀ ਵਫਾਦਾਰ ਬਣਿਆ ਰਹੇ। ਬਾਕੀ ਤਾਂ ਪ੍ਰਣਬ ਮੁਖਰਜ਼ੀ,
ਅਰਜਨ ਸਿੰਘ, ਸ਼ਰਦ ਪਵਾਰ ਵਰਗੇ ਕਈ ਘਾਕ ਪ੍ਰਧਾਨ ਮੰਤਰੀ ਬਣਨ ਨੂੰ ਤਿਆਰ ਸਨ। ਪਰ ਖਾਨਦਾਨ ਦੀ ਨਿਗਾਹੇ
ਮਨਮੋਹਨ ਸਿੰਘ ਹੀ ਚੜਿਆ ਹੋਇਆ ਸੀ ਕਿਉਂਕਿ ਇਸ ਦਾ ਕੋਈ ਰਾਜਨੀਤਕ ਆਧਾਰ ਨਹੀਂ। ਇਸ ਵਿਚਾਰੇ ਮਗਰ 10
ਐਮ.ਪੀ ਵੀ ਨਹੀਂ ਹਨ।
ਕੀ ਇਹ ਪੰਜਾਬ / ਸਿੱਖਾਂ ਦਾ
ਕੁਝ ਸਵਾਰ ਸਕਦਾ ਹੈ?
ਇਹ ਆਪ ਅੱਗੇ ਹੋ ਕੇ ਪੰਜਾਬ ਜਾਂ ਸਿੱਖ ਤਾਂ ਕੀ, ਕਿਸੇ ਨਾਲ ਵੀ ਬੇਇਨਸਾਫੀ ਕਰਨ ਵਾਲਾ ਨਹੀਂ। ਹਾਂ
ਜੇਕਰ ਹੋਰ ਕੋਈ ਬੇਇਨਸਾਫੀ ਕਰ ਰਿਹਾ ਹੋਵੇ ਤਾਂ ਇਹ ਲਾਗੋ ਅੱਖਾਂ ਮੀਟ ਕੇ ਲੰਘ ਜਾਊਗਾ। ਇਹ ਸਮਝਦਾ
ਹੈ ਕਿ ਛੋਟੀ ਮੋਟੀਆਂ ਗੱਲਾਂ 'ਚ ਉਲਝੇ ਰਹਿਣ ਨਾਲੋਂ ਬਿਹਤਰ ਹੈ ਕਿ ਕਿਸੇ ਵੱਡੇ ਫੈਸਲੇ 'ਚ ਸ਼ਰੀਕ
ਹੋਵਾਂ।
ਇਹ ਯੂਰਪੀਨ ਲੋਕਾਂ ਦੀ ਸੋਚ ਤੋਂ ਪ੍ਰਭਾਵਤ ਹੈ ਇਹ ਆਪਣੇ ਆਪ ਨੂੰ ਕਿਸੇ ਖਾਸ ਤਬਕੇ ਜਾਂ ਧਰਮਾਂ ਦੇ
ਲੋਕਾਂ ਨਾਲ ਨਹੀਂ ਜੋੜ ਸਕਦਾ। ਇਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਦਾ ਧਰਮ ਵੀ ਅਰਥ ਸ਼ਾਸ਼ਤਰ (ਓਚੋਨੋਮਚਿਸ)
ਤੇ ਕਰਮ ਵੀ ਅਰਥ ਸ਼ਾਸ਼ਤਰ। ਇਹ ਭਾਰਤ ਦੀ ਖੁਸ਼ਨਸੀਬੀ ਹੈ ਕਿ ਐਸ ਵਕਤ ਭਾਰਤ ਦਾ ਰਾਸ਼ਟਰਪਤੀ ਵੀ ਇਕ
ਵਿਗਿਆਨੀ ਹੈ। ਪਰ ਮੁਸ਼ਕਿਲ ਇਹ ਹੈ ਕਿ ਮੁਲਕ ਦਾ ਢਾਂਚਾ ਵਿਗੜਿਆ ਹੋਇਆ ਹੈ। ਮੰਤਰੀਆਂ ਤੇ ਰਾਸ਼ਟਰਪਤੀ
ਨੇ ਤਜਵੀਜ਼ਾਂ ਦੇ ਆਧਾਰ ਤੇ ਫੈਂਸਲੇ ਲੈਣੇ ਹੁੰਦੇ ਹਨ। ਤਜਵੀਜਾਂ ਦਫਤਰਾਂ (ਵਜਾਰਤਾਂ) ਵਿਚ ਬਣਦੀਆਂ
ਹਨ। ਆਫਸਰਸ਼ਾਹੀ ਦੀ ਸੋਚ ਪਹਿਲਾਂ ਹੀ ਘੜੀ ਜਾ ਚੁਕੀ ਹੁੰਦੀ ਹੈ ਜਿਸ ਦਾ ਆਧਾਰ ਬ੍ਰਾਹਮਣਵਾਦੀ ਹੀ
ਹੈ। ਸੱਚ ਜਾਂ ਇਨਸਾਫ ਵਾਲੀ ਗੱਲ ਨਹੀਂ ਹੁੰਦੀ। ਕਹਿਣ ਤੋਂ ਭਾਵ ਕਿ ਫੈਂਸਲੇ ਇਨਸਾਫ ਦੇ ਆਧਾਰ ਤੇ
ਨਹੀਂ ਲਏ ਜਾਂਦੇ ਸਗੋਂ ਹੋਰ ਕਈ ਫੈਕਟਰ (ਤੱਤ) ਧਿਆਨ ਗੋਚਰੇ ਰੱਖੇ ਜਾਂਦੇ ਹਨ।
ਪਰ ਮਜਬੂਰਨ ਮਨਮੋਹਨ ਸਿੰਘ ਦੇ ਹੱਥ ਬੱਝ ਚੁਕੇ ਹਨ। ਇਕੱਲੀ ਕਾਂਗਰਸ ਪਾਰਟੀ ਦੀ ਪਾਰਲੀਮੈਂਟ 'ਚ
ਬਹੁਗਿਣਤੀ ਨਹੀਂ, ਜਿਸ ਵਿਚ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਮੁੱਖ ਭਾਈਵਾਲ ਹੈ। ਕਿਉਂਕਿ ਮਨਮੋਹਨ
ਸਿੰਘ ਦੀ ਵਿਚਾਰਧਾਰਾ ਕਾਮਰੇਡਾਂ ਦੇ ਐਨ ਉਲਟ ਹੈ। ਇਹ ਲੋਕ ਕਦੀ ਵੀ ਸਿੰਘ ਨੂੰ ਆਪਣੀ ਮਰਜ਼ੀ ਨਹੀਂ
ਕਰਨ ਦੇਣਗੇ।
ਪਰ ਸਾਨੂੰ ਤਾਂ ਭਰੋਸਾ ਹੈ ਕਿ ਮਨਮੋਹਨ ਨੇ ਜਦੋਂ ਆਪਣੀ ਬੇਵੱਸੀ ਦੇਖੀ ਤਾਂ ਉਹ ਕੁਰਸੀ ਨੂੰ ਚਿਪਕਿਆ
ਨਹੀਂ ਰਹੇਗਾ ਸਗੋਂ ਅਸਤੀਫਾ ਦੇ ਦੇਵੇਗਾ।
ਹਾਂ, ਇਸਦੇ ਰਾਜ 'ਚ ਘੱਟ ਗਿਣਤੀਆਂ
ਦੇ ਕਤਲਿਆਮ ਨਹੀਂ ਹੋਣਗੇ
ਭਾਰਤ ਦੀ ਹਿੰਦੂ ਬ੍ਰਾਹਮਵਾਦੀ ਬਹੁਗਿਣਤੀ ਦੁਨੀਆਂ ਦੀ ਸਭ ਤੋਂ ਘੱਟ ਸ਼ਹਿਣਸ਼ੀਲ ਗਿਣੀ ਜਾਂਦੀ ਹੈ।
ਮਾੜੀ ਜਿਹੀ ਗੱਲ ਤੇ ਕਤਲਿਆਮ ਲਈ ਲੋਕ ਉਠ ਤੁਰਦੇ ਹਨ।
ਮਨੁੱਖੀ ਅਧਿਕਾਰ ਸੰਸਥਾਵਾਂ ਕਈ ਵਾਰ ਦੁਹਾਈ ਦਿਤੀ ਹੈ ਕਤਲਿਆਮ ਜ਼ਜ਼ਬਾਤੀ ਤੌਰ ਤੇ ਭੜਕਾਹਣ ਉਪਰੰਤ ਨਹੀਂ
ਹੁੰਦੇ ਸਗੋਂ ਸੋਚੀ ਸਮਝੀ ਸਾਜ਼ਿਸ਼ ਤੇ ਸਕੀਮ ਤਹਿਤ ਕੀਤੇ ਜਾਂਦੇ ਹਨ। ਅਕਸਰ ਇੰਨਾਂ ਵਿਚ ਸਰਕਾਰਾਂ ਦਾ
ਹੱਥ ਹੁੰਦਾ ਹੈ। ਸਰਕਾਰੀ ਮੁਲਾਜਮ ਨਿੱਜੀ ਗੱਲਾਂ ਬਾਤਾਂ 'ਚ ਮੰਨਦੇ ਹਨ ਕਿ ਫਲਾਨੇ ਸਮੇਂ ਐਨੇ ਦਿਨ
ਦੇ ਕਤਲਿਆਮ ਦੀ ਖੁੱਲ ਸੀ ਤੇ ਢਿਮਕੇ ਵੇਲੇ ਐਨੇ ਦਿਨਾਂ ਦੀ। ਇਹ ਲੋਕ ਕਹਿੰਦੇ ਹਨ ਕਿ ਦਿੱਲੀ,
ਇੰਦੌਰ, ਕਾਨਪੁਰ, ਬਕਾਰੋ ਦੇ 1984 ਦੇ ਸਿੱਖ ਕਤਲਿਆਮ ਮੌਕੇ ਤਿੰਨ ਦਿਨ ਦੀ ਖੁੱਲ ਸੀ। ਭਾਵ ਤਿੰਨ
ਦਿਨਾਂ ਤਕ ਪੁਲਿਸ ਤੇ ਕੇਂਦਰੀ ਬਲ ਦਗਈਆਂ ਨੁੰ ਹਿਫਾਜ਼ਤ ਦਿੰਦੇ ਹਨ ਤੇ ਬਾਅਦ ਵਿਚ ਹੀ ਕਾਨੂੰਨ ਦੀ
ਉਲੰਘਣਾ ਰੋਕਦੇ ਹਨ। ਏਸੇ ਹੀ ਤਰਾਂ ਕੁਝ ਸਮਾਂ ਪਿਛੇ ਗੁਜਰਾਤ ਦੇ ਦੰਗਈਆਂ ਨੂੰ ਖੁੱਲਾ ਸੀ। ਫਿਰ
ਅੱਤਵਾਦ ਦੇ ਦੌਰ ਦਰਮਿਆਨ ਜਦ ਪੁਲਿਸ ਸਿੱਖਾਂ ਦੇ ਝੂਠੇ ਮੁਕਾਬਲੇ ਬਣਾ ਕੇ ਮਾਰ ਰਹੀ ਸੀ ਤਾਂ
ਬ੍ਰਾਹਮਣਵਾਦੀ ਸੋਚ ਨੇ ਇਸ ਗੈਰ ਅਦਾਲਤੀ ਮੌਤ ਦੀ ਸਜਾ
ਨੂੰ ਸਮਰਥਨ ਦਿਤਾ ਸੀ।ਸਾਨੂੰ ਉਮੀਦ ਹੈ ਕਿ
ਮਨਮੋਹਨ ਸਿੰਘ
ਅਜਿਹੀ ਕੋਈ ਖੁੱਲ ਨਹੀਂ ਦੇਵੇਗਾ ਤੇ ਤੁਰੰਤ ਸੂਬਾਈ ਸਰਕਾਰ ਦੇ ਕੰਨ ਖਿੱਚ ਕੇ ਫੌਜ ਆਦਿ ਰਾਹੀਂ
ਕਾਨੂੰਨ ਦੀ ਉਲੰਘਣਾ ਬੰਦ ਕਰਵਾਏਗਾ।
ਪੰਜਾਬੀ ਰਿਆਇਤਾਂ ਨਹੀਂ, ਸਿਰਫ ਇਨਸਾਫ ਚਾਹੁੰਦੇ ਹਨ
ਸੰਨ
1947 ਤੋਂ ਲੈ ਕੇ ਅੱਜ ਤੱਕ ਕੇਂਦਰ ਪੰਜਾਬ ਨੂੰ ਲੁੱਟ ਰਿਹਾ ਹੈ, ਧੱਕੇ ਸ਼ਾਹੀ ਕਰ ਰਿਹਾ ਹੈ। ਅਸੀਂ
ਆਪਣੇ ਪੰਜਾਬੀ ਵੀਰ ਜਾਂ ਸਿੱਖ ਵੀਰ ਕੋਲੋਂ ਇਹੋ ਉਮੀਦ ਕਰਦੇ ਹਾਂ ਕਿ ਪੰਜਾਬ ਨਾਲ ਇਨਸਾਫਾਨਾ ਵਿਹਾਰ
ਹੋਵੇ। ਆਰਥਿਕ ਪੱਖ ਤੇ ਕੇਂਦਰ ਪੰਜਾਬ ਨੂੰ ਇਕ ਬਸਤੀ ਬਣਾਈ ਬੈਠਾ ਹੈ ਤੇ ਹਰ ਸੰਭਵ ਤਰੀਕੇ ਪੰਜਾਬ
ਨੂੰ ਲੁੱਟ ਰਿਹਾ ਹੈ। ਅਲੱਗ ਅਲੱਗ ਕੇਂਦਰੀ ਟੈਕਸਾਂ ਜਿਵੇਂ ਐਕਸਾਈਜ਼, ਇਨਕਮ ਟੈਕਸ, ਕਸਟਮ ਆਦਿ ਰਾਹੀਂ
ਪੰਜਾਬ ਜਾਂ ਪੰਜਾਬੀਆਂ ਤੋਂ ਜੋ ਅਰਬਾਂ ਖਰਬਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ ਉਹ ਖਰਚੇ ਵੇਲੇ ਜਾਂ
ਲਾਗਤ ਵੇਲੇ ਪੰਜਾਬ 'ਚ ਨਹੀਂ ਲਾਏ ਜਾਂਦੇ (ੀਨਵੲਸਟ)। ਬ੍ਰਾਹਮਣੀ ਸੰਵਿਧਾਨ ਵਿਚ ਵੱਡੀ ਬੇਈਮਾਨੀ
ਕੀਤੀ ਹੋਈ ਹੈ ਇਕ ਵਿੱਤ (ਢਨਿੳਨਚੲ) ਕਮਿਸ਼ਨ ਬਣਾਉਣ ਦੀ ਗੱਲ ਕਹੀ ਹੈ ਜਿਹੜਾ ਇਹ ਤਹਿ ਕਰੇਗਾ ਕਿ
ਕਿਹੜੇ ਸੂਬੇ ਨੂੰ ਟੈਕਸ ਦਾ ਕਿੰਨਵਾਂ ਹਿੱਸਾ ਮਿਲਨਾ ਹੇ। ਫਿਰ ਨਿਰੇ ਵਿੱਤ ਕਮਿਸ਼ਨ ਤੇ ਹੀ ਬੇਈਮਾਨੀ
ਨਿਰਭਰ ਨਹੀ ਕਰਦੀ। ਇਨ੍ਹਾਂ ਇਕ ਪਲੈਨਿੰਗ ਕਮਿਸ਼ਨ ਵੀ ਬਣਾ ਰੱਖਿਆ ਹੈ ਪੱਖ ਪਾਤ ਕਰਨ ਲਈ।ਭਾਵ ਦੋ
ਦੋ, ਤਿੰਨ ਤਿੰਨ ਪੜਾਵਾਂ ਤੇ ਬੇਈਮਾਨੀ। ਜਦ ਕਿ ਇਨਸਾਫ ਜਾਂ ਸੱਚ ਵਾਲੀ ਗੱਲ ਤਾਂ ਸਿੱਧ ਪੱਧਰੀ
ਹੁੰਦੀ ਹੈ ਭਈ ਜਿਸ ਸੂਬੇ ਤੋਂ ਮਾਲੀਆਂ ਜਿਆਦਾ ਆਇਆ ਹੈ ਟੈਕਸ ਦਾ ਹਿੱਸਾ ਹੀ ਜਿਆਦਾ ਉਸ ਨੂੰ ਮਿਲੇ।
ਜਿਸ ਸੂਬੇ ਨੇ ਜਿਆਦਾ ਕਾਰਾਂ ਖਰੀਦੀਆਂ, ਜਿਆਦਾ ਪੈਟਰੋਲ ਬਾਲਿਆ ਤੇ ਜਿਆਦਾ ਐਕਸਾਈਜ਼ ਸਰਕਾਰੀ ਖਜਾਨੇ
ਭੇਜੀ ਉਸ ਨੂੰ ਅਕਸਾਈਜ਼ ਦਾ ਜਿਆਦਾ ਹਿੱਸਾ ਮਿਲਨਾ ਚਾਹੀਦਾ ਕਿਉਂਕਿ ਸੜ੍ਹਕਾਂ ਦੀ ਭੰਨ ਤੋੜ ਮੁਰੰਮਤ
ਤੇ ਵੀ ਜਿਆਦਾ ਖਰਚ ਹੋਣ ਵਾਲਾ ਹੁੰਦਾ ਹੈ। ਪਰ ਨਹੀਂ ਬ੍ਰਾਹਮਣੀ ਸੋਚ ਇਸ ਸਿੱਧ ਪੱਧਰੀ ਗੱਲ ਨੂੰ
ਮੰਨਣ ਨੂੰ ਤਿਆਰ ਹੀ ਨਹੀਂ। ਅਸੀਂ ਮਨਮੋਹਨ ਸਿੰਘ ਜੀ ਕੋਲੋਂ ਇਨਸਾਫ ਮੰਗਦੇ ਹਾਂ।
ਮਨਮੋਹਨ ਸਿੰਘ ਦੇ ਕੁਰਸੀ ਸੰਭਾਲਦਿਆਂ ਹੀ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿਤਾ ਕਿ ਸਤਲੁੱਜ- ਜਮੁਨਾ
ਲਿੰਕ ਨਹਿਰ ਹਰ ਹਾਲਤ ਵਿਚ ਬਣੇ। ਅਖੇ ਇਸ ਉਸਾਰੀ ਦੇ ਕੰਮ
ਨੂੰ ਫੌਜ਼ ਦੇ ਹਵਾਲੇ ਕਰ ਦਿਓ। ਕਈ ਵੀਰਾਂ
ਤਾਂ ਇਹ ਵੀ ਸੋਚਿਆ ਕਿ ਹੁਣ ਪੰਜਾਬੀਆਂ ਦੀ ਖੈਰ ਨਹੀਂ ਜਿਵੇਂ ਗਿਆਨੀ ਜੈਲ ਸਿੰਘ, ਸਰਕਾਰ ਬੂਟਾ
ਸਿੰਘ ਵੇਲੇ ਸਿੱਖਾਂ ਨੂੰ ਕੁਟਿਆ ਗਿਆ ਸੀ ਹੁਣ ਫਿਰ ਵਕਤ ਆ ਗਿਆ ਹੈ। ਏਥੇ ਅਸੀਂ ਸਹਿਮਤ ਨਹੀਂ ਇਹ
ਇਕ ਮਹਿਜ ਇਤਫਾਕ ਸੀ ਕਿ ਸੁਪਰੀਮ ਕੋਰਟ ਨੇ ਜੋ ਫੈਂਸਲਾ ਦਿਤਾ।
ਪੰਜਾਬ ਅਸੈਂਬਲੀ ਨੇ ਜੋ ਸਮਝੌਤੇ ਰੱਦ ਕਰਦਾ ਕ
ਨੂੰ ਨ ਪਾਸ ਕੀਤਾ ਹੈ, ਦੇ ਮਸਲੇ ਤੇ ਮਨਮੋਹਨ ਨੇ ਜਰੂਰਤ
ਤੋਂ ਜਿਆਦਾ ਹਿੰਦੂ ਕਟੜਵਾਦੀਆਂ ਦੀ ਚਮਚਾਗਿਰੀ ਨਹੀ ਕੀਤੀ ਕਿਉਕਿ ਇਹ ਸਮਝਦੇ ਕਿ ਪੰਜਾਬ ਨਾਲ ਧੱਕਾ
ਹੋ ਰਿਹਾ ਹੈ। ਉਜ ਇਸ ਮਸਲੇ ਤੇ ਸਾ
ਨੂੰ ਮਨਮੋਹਨ ਤੋਂ ਬਹੁਤੀਆਂ ਉਮੀਦਾਂ ਨਹੀਂ ਰਖਣੀਆਂ ਚਾਹੀਦੀਆਂ।
ਕੀ ਕੇਂਦਰ ਮਨੁੱਖਤਾ ਵਿਰੋਧੀ
ਤੀਸਰੀ ਅਜੈਂਸੀ ਨੂੰ ਨੱਥ ਪਾਏਗਾ?
ਪੰਜਾਬ 'ਚ ਨਸ਼ਿਆਂ ਦਾ ਹੜ੍ਹ ਵਗਾ ਦੇਣਾ, ਲੋਕਾਂ ਨੂੰ ਜਾਤਾਂ ਦੇ ਆਧਾਰ ਤੇ ਵੰਡਣ ਦੀਆਂ (ਅਸਫਲ)
ਕੋਸ਼ਸ਼ਾ ਕਰਨਾਂ, ਅਲੱਗ ਅਲੱਗ ਵੰਨਗੀਆਂ ਦੇ ਅਖੌਤੀ ਸਾਧ ਸੰਤ ਖੜੇ ਕਰਨਾ, ਧਾਰਮਿਕ ਦੰਗੇ ਕਰਵਾਉਣ ਦੀਆਂ
ਕੋਸ਼ਿਸ਼ਾਂ ਕਰਨਾ, ਰੇਲਾਂ, ਬੱਸਾਂ ਚੋਂ ਕੱਢ ਕੇ ਬੰਦੇ ਮਾਰਨਾਂ, ਅਜਿਹੇ ਹੀ ਕੁਝ ਮਨੁੱਖਤਾ ਵਿਰੋਧੀ
ਕਾਰੇ ਕਰ ਰਹੀ ਹੈ ਕੇਂਦਰ ਦੀ ਇਕ ਖੁਫੀਆ ਅਜੈਂਸੀ। ਸੰਗਤ ਸਿੰਘ ਜਿਹੇ ਲਿਖਾਰੀਆਂ ਨੇ ਇਸ ਅਜੈਂਸੀ
ਨੂੰ ਤੀਸਰੀ ਅਜੈਂਸੀ (ੀ ਅਗੲਨਚੇ) ਕਿਹਾ ਹੈ। ਇਸ ਦੀ ਹੋਂਦ ਅਕਸਰ ਵੇਖੀ ਜਾਂਦੀ ਹੈ। ਕਿਉਂਕਿ ਜਦੋਂ
ਇਸ ਦੇ ਕਾਰਕੁੰਨ ਕੋਈ ਜੁਰਮ ਕਰਦੇ ਪੁਲਿਸ ਦੁਆਰਾ ਫੜੇ ਜਾਂਦੇ ਹਨ ਤਾਂ ਝੱਟ ਉਤੋਂ ਫੋਨ ਆ ਜਾਂਦੇ ਹਨ
ਕਿ ਇੰਨਾਂ ਨੂੰ ਛੱਡ ਦਿਤਾ ਜਾਵੇ।
ਅਜੇ 25 ਜੂਨ ਨੂੰ ਹੀ ਇਕ ਹੇਠ ਦਿਤੀ ਖਬਰ ਪੰਜਾਬੀ ਦੇ ਅਜੀਤ ਅਖਬਾਰ 'ਚ ਛੱਪੀ ਹੈ ਜਿਸ ਤੋਂ ਸਮਝ ਆ
ਜਾਵੇਗੀ ਕਿ ਪੰਜਾਬ 'ਚ ਕੀ ਕੁਝ ਚਲ ਰਿਹਾ ਹੈ।
ਸਿਪਾਹੀ 'ਤੇ ਪਿੰਡ ਵਿਚ
ਜਾਤੀਵਾਦ ਫੈਲਾਉਣ ਦਾ ਦੋਸ਼
ਅੰਮ੍ਰਿਤਸਰ 24 ਜੂਨ 2004, ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਭਜਨ ਸਿੰਘ ਅਤੇ
ਪਿੰਡ ਮਾਹਲ ਦੇ ਲੋਕਾਂ ਨੇ ਇਸੇ ਪਿੰਡ ਦੇ ਖੁਫੀਆ ਵਿਭਾਗ ਦੇ ਇਕ ਪੁਲਿਸ ਮੁਲਾਜ਼ਮ ਖਿਲਾਫ ਕਥਿਤ ਤੌਰ
'ਤੇ ਜਾਤੀਵਾਦ ਫੈਲਾਉਣ, ਫਿਰਕੂ ਮੀਟਿੰਗਾਂ ਕਰਨ ਅਤੇ ਸਿਆਸੀ ਸਰਗਰਮੀਆਂ ਵਿਚ ਭਾਗ ਲੈ ਕੇ ਡਰਾਉਣ-
ਧਮਕਾਉਣ ਦੇ ਦੋਸ਼ ਲਾਉਂਦਿਆਂ ਇਸ ਸਿਪਾਹੀ ਦੀ ਬਦਲੀ ਕਿਧਰੇ ਦੂਰ- ਦਰਾਡੇ ਕਰਨ ਦੀ ਮੰਗ ਕੀਤੀ ਹੈ।
ਐਡੀਸ਼ਨਲ ਡਾਇਰੈਕਟਰ ਜਨਰਲ (ਇੰਟੈਲੀਜੇਂਸ) ਪੰਜਾਬ ਨੂੰ ਭੇਜੇ ਸ਼ਿਕਾਇਤ ਪੱਤਰ ਵਿਚ ਬਸਪਾ ਆਗੂ
ਠੇਕੇਦਾਰ ਭਜਨ ਸਿੰਘ ਅਤੇ ਹੋਰ ਇਕ ਦਰਜਨ ਦੇ ਕਰੀਬ ਪਿੰਡ ਵਾਸੀਆਂ ਨੇ ਕਿਹਾ ਕਿਊਕਤ ਸਿਪਾਹੀ ਪਿਛਲੇ
20 ਸਾਲ ਤੋਂ ਅੰਮ੍ਰਿਤਸਰ ਵਿਖੇ ਸੀ. ਆਈ. ਡੀ ਵਿਭਾਗ ਵਿਚ ਤੈਨਾਤ ਹੈ ਅਤੇ ਪਿੰਡ ਵਿਚ ਜਾਤੀਵਾਦ
ਫੈਲਾਉਣ ਲਈ ਸ਼ਿਵ ਸੈਨਾ ਅਤੇ ਹੋਰ ਫਿਰਕੂ ਪਾਰਟੀਆਂ ਦੀਆਂ ਮੀਟਿੰਗਾਂ ਕਰਵਾਉਂਦਾ ਹੈ ਅਤੇ ਆਮ ਲੋਕਾਂ
ਨੂੰ ਪੁਲਿਸ ਅਤੇ ਸਿਆਸੀ ਆਗੂਆਂ ਦੇ ਡਰਾਵੇ ਦੇ ਕੇ ਧਮਕਾਉਂਦਾ ਹੈ। ਸ਼ਿਕਾਇਤ ਪੱਤਰ ਅਨੁਸਾਰ ਜਦੋਂ
ਬੀਤੇ ਦਿਨੀਂ ਇਸ ਮੁਲਾਜ਼ਮ ਦੀ ਕਥਿਤ ਮਿਲੀਭੁਗਤ ਨਾਲ ਕੁਝ ਲੋਕਾਂ ਨੇ ਪਿੰਡ ਦੀ ਸ਼ਾਮਲਾਟ ਜ਼ਮੀਨ 'ਤੇ
ਕਬਜ਼ਾ ਕਰਕੇ ਮੰਦਿਰ ਬਣਾਉਣ ਦੀ ਕੋਸ਼ਿਸ਼ ਨੂੰ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਕਰਮਚਾਰੀ ਨੇ
ਸਾਰੇ ਪਿੰਡ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ। ਸ਼ਿਕਾਇਤ ਮੁਤਾਬਿਕ ਇਹ ਸ਼ਿਪਾਹੀ ਪਿੰਡ 'ਚ ਸਿਆਸੀ
ਮੀਟਿੰਗਾਂ ਕਰਵਾ ਕੇ ਉਨ੍ਹਾਂ ਵਿਚ ਭਾਸ਼ਣ ਵੀ ਦਿੰਦਾ ਹੈ। ਲੋਕਾਂ ਨੇ ਇਸ ਸਿਪਾਹੀ ਦੀ ਬਦਲੀ ਕਿਸੇ
ਦੂਰ- ਦਰਾਡੇ ਜ਼ਿਲ੍ਹੇ ਵਿਚ ਕਰਨ ਦੀ ਮੰਗ ਕੀਤੀ ਤਾਂ ਜੋ ਪਿੰਡ ਵਿਚ ਅਮਨ- ਸ਼ਾਂਤੀ ਬਰਕਰਾਰ ਰਹਿ ਸਕੇ।
ਇਹ ਫਖਰ ਵਾਲੀ ਗੱਲ ਹੈ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵੇਲੇ ਪੰਜਾਬ ਭਾਰਤ ਦਾ ਸਭ ਤੋਂ
ਅਮਨ ਪਸੰਦ ਸੂਬਾ ਹੈ। ਕਿਉਂਕਿ ਮਹਾਰਾਜੇ ਨੇ ਉਸ ਸ਼ਰਾਰਤੀ ਅਜੈਂਸੀ ਨੂੰ ਜਿਆਦਾ ਸਿਰ ਨਹੀਂ ਚੁੱਕਣ
ਦਿਤਾ। ਪਰ ਥੱਲੋਂ ਥੱਲੀ ਇਹ ਆਪਣਾ ਕੰਮ ਕਰੀ ਜਾ ਰਹੀ ਹੈ। ਇਸ ਦੇ ਕਾਰਕੁੰਨਾਂ ਨੇ ਜਲੰਧਰ ਦੇ ਤੱਲਣ
ਪਿੰਡ 'ਚ ਜਾਤੀ ਦੰਗੇ ਕਰਵਾਉਣੇ ਚਾਹੇ ਤਾਂ ਮੁੱਖ ਮੰਤਰੀ ਨੇ ਉਨਾਂ ਦੀ ਸਕੀਮ ਤੇ ਪਾਣੀ ਫੇਰ ਦਿਤਾ।
ਜਦੋਂ ਇਹੋ ਅਜੈਂਸੀ ਭਨਿਆਰੇ ਨੂੰ ਵਰਤ ਕੇ ਗੁਰੂ ਗੰ੍ਰਥ ਸਾਹਿਬ ਸੜਵਾ ਰਹੀ ਸੀ ਤਾਂ ਬਾਦਲ ਸਰਕਾਰ ਇਸ
ਦੀ ਸ਼ਰਾਰਤ ਸਮਝ ਨਾ ਸਕੀ।ਪੰਜਾਬੀ ਅਪਣੇ ਪਿਆਰੇ ਸਰਦਾਰ ਮਨਮੋਹਨ ਸਿੰਘ ਕੋਲੋਂ ਮੰਗ ਕਰਦੇ ਹਨ ਕਿ ਇਸ
ਅਜੈਂਸੀ ਨੂੰ ਨੱਥ ਪਾਉਣ।
ਜਨਾਬ ਮਨਮੋਹਨ ਸਿੰਘ ਨੇ ਲੋਕ ਸਭਾ ਇਲੈਕਸ਼ਨਾਂ ਵੇਲੇ ਸਿੱਖਾਂ ਨੂੰ ਸਲਾਹ ਦਿਤੀ ਸੀ ਕਿ ਉਹ ਹੁਣ 1984
ਦਾ ਸਿੱਖ ਕਤਲਿਆਮ ਤੇ ਹਰਿਮੰਦਰ ਅੰਮ੍ਰਿਤਸਰ ਦੇ ਹਮਲੇ ਵਾਲੇ ਸਾਕੇ ਭੁੱਲ ਜਾਣ। ਸਿੱਖ ਇਕ ਫਿਰਾਖਦਿਲ
ਕੌਮ ਹੈ ਉਹ ਕੀਤੀਆਂ ਜਿਆਦਤੀਆਂ ਝੱਟ ਭੁੱਲ ਵੀ ਜਾਂਦੀ ਹੈ ਜੇਕਰ ਜਾਲਮ ਪਛਤਾਵਾ ਕਰੇ ਤਾਂ। ਪਰ
ਮਨਮੋਹਨ ਸਿੰਘ ਜੀ ਭੁੱਲ ਰਹੇ ਹਨ ਕਿ ਕਾਂਗਰਸ ਪਾਰਟੀ ਨੇ ਅੱਜ ਤੱਕ ਉਨਾਂ ਜੁਲਮਾਂ ਬਾਰੇ ਪਸਚਾਤਾਪ
ਵਾਲੇ ਦੋ ਸ਼ਬਦ ਨਹੀਂ ਕਹੇ।ਪਰ ਕਾਂਗਰਸ ਸਗੋਂ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਜਿਹਾਂ ਨੂੰ ਸਿਰਫ
ਟਿਕਟਾਂ ਹੀ ਦਿਤੀਆਂ ਉਨਾਂ ਨੂੰ ਵਜ਼ੀਰ ਵੀ ਬਣਾ ਹੈ।
ਪੰਜਾਬ ਦਾ ਰਵਾਇਤੀ ਕਾਂਗਰਸੀ ਅੱਜ ਤੱਕ ਕੈਪਟਨ ਅਮਰਿੰਦਰ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ, ਕਿਉਕਿ
ਕੈਪਟਨ ਸਿੱਖਾਂ ਪ੍ਰਤੀ ਗੈਰ ਪੱਖਪਾਤੀ ਨੀਤੀ ਨਾਲ ਚਲ ਰਿਹਾ ਹੈ ।ਮਨਮੋਹਨ ਜੇ ਸਿੱਖਾਂ ਦੇ ਪ੍ਰਤੀ
ਇਨਸਾਫਾਨਾ ਅੰਦਾਜ 'ਚ ਤੁਰਿਆ ਤਾਂ ਕਾਂਗਰਸੀ ਹਰਗਿਜ ਉਸਨੂੰ ਵੀ ਬਰਦਾਸ਼ਤ ਨਹੀਂ ਕਰਨਗੇ। ਸੋ ਮਨਮੋਹਨ
ਤੋਂ ਸਾਨੂੰ ਬਹੁਤੀ ਉਮੀਦ ਨਹੀਂ ਰੱਖਣੀ ਚਾਹੀਦੀ।
ਹਾਂ,ਇਕ ਕੰਮ ਸ਼ਾਇਦ ਮਨਮੋਹਨ ਕਰ ਸਕਦੈ
ਸਿੱਖ ਦਾ ਫਰਜ ਹੈ ਕਿ ਸਰਬੱਤ ਦੇ ਭਲੇ ਦੀ ਗੱਲ ਕਰੇ। ਪੰਜਾਬ ਨਾਲ ਇੰਨੀਆਂ ਬੇਇਨਸਾਫੀਆਂ ਹੋ ਰਹੀਆਂ
ਹਨ ਕਿ ਮਨਮੋਹਨ ਸਿੰਘ ਜੀ ਨੇ ਜੇਕਰ ਏਧਰ ਧਿਆਨ ਦਿਤਾ ਤੇ ਭਾਵੇਂ ਕੁਰਸੀ ਹੀ ਜਾਂਦੀ ਰਹੇ। ਇਸ ਕਰਕੇ
ਸਾਡੇ ਜੋ ਭਾਅ ਪਈ ਹੈ ਅਸੀਂ ਤਾਂ ਕੱਟ ਹੀ ਰਹੇ ਹਾਂ। ਸੋ ਬੇਸ਼ੱਕ ਉਹ ਸਿੱਖਾਂ ਵਲ ਨਾਂ ਵੀ ਨਿਗਾ ਕਰਨ।
ਅਸੀਂ ਚਾਹੁੰਦੇ ਹਾਂ ਕਿ ਜੇਕਰ ਇਕ ਇਮਾਨਦਾਰ ਸਿੱਖ ਨੂੰ ਜਿੰਮੇਵਾਰੀ ਸੌਂਪੀ ਗਈ ਹੈ ਤਾਂ ਉਹ ਬਾਖੂਬੀ
ਨਿਭਾ ਜਾਵੇ।ਤਾਂ ਕਿ ਸਿੱਖਾਂ ਦਾ ਅਕਸ ਦੁਨੀਆਂ ਵਿਚ ਠੀਕ ਹੋ ਸਕੇ। ਉਹ ਦੁਨੀਆਂ ਨੂੰ ਦੱਸ ਦੇਵੇ ਕਿ
ਸਿੱਖੀ ਦੀ ਪਹਿਲੀ ਪਹਿਲ ਸੱਚ ਤੇ ਇਨਸਾਫ ਹੁੰਦਾ ਹੈ। ਕਿਉਂਕਿ ਅਸੀਂ ਸਮਝਦੇ ਹਾਂ ਕਿ ਅਰਥ ਗਿਆਨੀ
ਹੋਣ ਕਰਕੇ ਵਪਾਰ ਦਾ ਸੰਸਾਰੀਕਰਣ ਤੇ ਪ੍ਰਮਟ ਰਾਜ ਦੇ ਖੰਡਰਾਤ ਖਤਮ ਕਰਨ ਦਾ ਨਿਸ਼ਾਨਾ ਤਾਂ ਉਹਨਾਂ ਦੇ
ਮਨ ਵਿਚ ਪਹਿਲਾਂ ਹੀ ਹੈ ਇਸ ਨਾਲ ਇਕ ਦੂਸਰਾ ਨਿਸ਼ਾਨਾ ਵੀ ਜੋੜ ਲੈਣ। ਉਹ ਹੈ ਲੋਕਾਂ ਨੂੰ ਇਨਸਾਫ
ਦਿਵਾਉਣ ਦਾ। ਨਿਆ ਪ੍ਰਣਾਲੀ ਦਾ ਤਾਂ ਭਾਰਤ ਵਿਚ ਦੀਵਾਲਾ ਨਿਕਲਿਆ ਪਿਆ ਹੈ, ਮਖੌਲ ਬਣਿਆ ਪਿਆ ਹੈ।
ਕੌਮਾਤਰੀ ਪੱਧਰ ਤੇ ਸਰਬ ਪ੍ਰਮਾਣਤ ਅਸੂਲ ਹੈ ਕਿ ਝੁਸਟਚਿ ਦੲਲੳੇੲਦ ਸਿ ਜੁਸਟਚਿੲ ਧੲਨਇਦ ਭਾਵ ਇਨਸਾਫ
ਮਿਲਨ 'ਚ ਹੋਈ ਦੇਰੀ ਦਾ ਭਾਵ ਇਨਸਾਫ ਮਿਲਿਆ ਹੀ ਨਹੀਂ। ਪਰ ਭਾਰਤ ਵਿਚ ਇਨਸਾਫ ਲੈਣ ਵਿਚ ਤਾਂ ਅੱਤ
ਦੀ ਦੇਰੀ ਹੋ ਰਹੀ ਹੈ। ਸੋ ਭਾਰਤ ਵਿਚ ਇਨਸਾਫ ਹੈ ਹੀ ਨਹੀ।ਅੱਜ ਜੇਕਰ ਕਿਸੇ ਗਰੀਬ ਦਾ ਧਨਾਢ ਨਾਲ
ਪਾਲਾ ਪੈ ਜਾਵੇ ਤਾਂ ਧਨਾਢ ਉਸ ਗਰੀਬ ਦੀ ਸਾਰੀ ਉਮਰ ਕਚਿਹਰੀਆਂ 'ਚ ਰੋਲ ਕੇ ਰੱਖ ਦੇਦਾ ਹੈ। ਅੱਜ ਇਕ
ਇਕ ਜੱਜ ਦੇ ਦਰਵਾਜੇ ਤੇ 100-ਤੋਂ 200 ਕੇਸਾਂ ਦੀ ਲਿਸਟ ਲੱਗੀ ਹੁੰਦੀ ਹੈ। ਜੱਜ ਬਸ ਤਰੀਕਾਂ ਹੀ ਦਈ
ਜਾਂਦੇ ਹਨ। ਬੰਦਾ ਪੁਛੇ ਭਈ ਆਪਾਂ ਇਕ ਜੱਜ ਦੀ ਜਗ੍ਹਾ ਦੋ ਜੱਜ ਕਿਉਂ ਨਹੀਂ ਰੱਖ ਸਕਦੇ? ਕੀ ਇਸ ਵਿਚ
ਵੀ ਕੋਈ ਢੋਰੲਗਿਨ ਛੋਲਲੳਬੋਰੳਟੋਿਨ ਬਦੇਸੀ ਸਹਿਯੋਗ ਦੀ ਜਰੂਰਤ ਹੁੰਦੀ ਹੈ? ਇਸ ਵਿਚ ਕਿਹੜੀ ਐਸੀ
ਤਕਨੀਕੀ ਹੁਨਰ ਮੰਦੀ ਠੲਚਹਨਚਿੳਲ ਖਨੋਾ ੍ਹੋਾ ਦੀ ਜਰੂਰਤ ਹੁੰਦੀ ਹੈ ਜਿਹੜੀ ਭਾਰਤ ਵਿਚ ਨਹੀਂ ਤੇ
ਬਦੇਸ਼ਾ ਤੋਂ ਮੰਗਵਾਉਣੀ ਹੁੰਦੀ ਹੈ।ਜਦ ਕਿ ਭਾਰਤ ਵਿਚ ਲੱਖਾਂ ਵਕੀਲ ਬੇਰੁਜਗਾਰ ਬੈਠੇ ਹਨ ਕਿਓ ਨਹੀ
ਉਨਾਂ ਨੂੰ ਜੱਜ ਬਣਾ ਦਿੱਤਾ ਜਾਂਦਾ? ਕਿਓ ਨਹੀ ਬਾਹਰ ਵਾਲਾ ਜਿਊਰੀ ਸਿਸਟਮ ਇਥੇ ਲਾਗੂ ਕੀਤਾ ਜਾਂਦਾ?
ਸੋ ਮਨਮੋਹਨ ਸਿੰਘ ਜੀ ਕਿਰਪਾ ਕਰਨ ਤੇ ਕਿਤੇ ਭਾਰਤ ਦੀ ਬੇਇਨਸਾਫੀ ਪ੍ਰਣਾਲੀ ਨੂੰ ਠੀਕ ਕਰ ਦੇਣ, ਇਹ
ਇਕ ਇਤਿਹਾਸਕ ਕਾਰਜ ਹੋਵੇਗਾ। ਜਨਤਾ ਤਰਾਹ ਰਹੀ ਹੈ । ਏਸੇ ਦੇਰੀ ਕਾਰਨ ਹੀ ਏਨਾਂ ਭ੍ਰਿਸ਼ਟਾਚਾਰ
ਫੈਲਿਆ ਹੋਇਆ ਹੈ ਤੇ ਜੁਰਮ ਦੀ ਦਰ ਵੀ ਏਸੇ ਕਰਕੇ ਜਿਆਦਾ ਹੈ।
ਅਖੀਰ ਵਿਚ ਅਸੀਂ ਮੈਡਮ ਸੋਨੀਆਂ ਗਾਂਧੀ ਨੂੰ ਪ੍ਰਨਾਮ ਕਰਦੇ ਹਾਂ ਜਿਸ ਨੇ ਵੱਡੀ ਫਿਰਾਖਦਿੱਲੀ ਦਿਖਾ
ਕੇ ਭਾਰਤੀਆਂ ਨੂੰ ਦਿਖਾ ਦਿਤਾ ਹੈ ਕਿ ਯੂਰਪੀਨ ਲੋਕ ਏਨੇ ਭੁੱਖੇ ਨਹੀਂ ਹਨ।Ð
ਹਾਏ ਕੁਰਸੀ
ਮਨਮੋਹਨ ਤੋਂ ਪਹਿਲਾਂ ਇਕ ਹੋਰ ਸਿੱਖ ਗਿਆਨੀ ਜੈਲ ਸਿੰਘ ਭਾਰਤ ਦੇ ਰਾਸ਼ਟਰਪਤੀ ਦੇ ਅਹੁੱਦੇ ਤੇ ਪੰਜ
ਸਾਲ ਗੁਜਾਰ ਚੁਕੇ ਹਨ। ਪਰ ਉਹ ਆਪਣੀ ਅਕਲ ਕਰਕੇ ਨਹੀਂ ਸਗੋਂ ਚਮਚਾਗਿਰੀ ਕਰਕੇ ਉਚ ਅਹੁਦੇ ਤੇ ਪਹੁੰਚੇ
ਸਨ। ਉਨ੍ਹਾਂ ਉਸ ਵਕਤ ਵੀ ਚਮਚਾਗਿਰੀ ਕੀਤੀ ਜਦੋਂ ਉਨਾਂ ਦੇ ਐਨ ਨੱਕ ਥੱਲੇ ਸਿੱਖਾਂ ਦਾ ਕਤਲਿਆਮ ਹੋ
ਰਿਹਾ ਸੀ। ਉਹ ਮੌਕਾ ਸੀ ਉਦੋਂ ਉਹ ਸਿੱਖਾਂ ਪ੍ਰਤੀ ਇਨਸਾਫਾਨਾ ਕੋਈ ਕਦਮ ਚੁੱਕ ਸਕਦੇ ਸਨ ਤੁਰੰਤ
ਅਸਤੀਫਾ ਦੇ ਦਿੰਦੇ ਤਾਂ ਹੀ ਫਰਕ ਪੈ ਜਾਣਾ ਸੀ। ਪਰ ਆਪਨੇ ਸਾਰੀ ਉਮਰ ਕੁਰਸੀ ਲਈ ਭਗਤੀ ਕੀਤੀ ਸੀ।
ਉਨਾਂ ਨੇ ਕਈ ਮੌਕਿਆਂ ਤੇ ਇਹ ਗੱਲ ਮੰਨੀ ਵੀ ਕਿ ਉਹ ਤਾਂ ਮਿਸਿਜ਼ ਗਾਂਧੀ ਦੇ ਨੌਕਰ ਹਨ ਜੇ ਇੰਦਰਾਂ
ਜੀ ਉਨਾਂ ਨੂੰ ਝਾੜੂ ਲਾਉਣ ਵਾਸਤੇ ਕਹੇਗੀ ਤਾਂ ਉਹ ਝਾੜੂ ਵੀ ਲਾਉਣਗੇ। ਉਨਾਂ ਦੀ ਚਾਪਲੂਸੀ ਦੀ ਆਦਤ
ਕਰਕੇ ਹੀ ਰਾਜੀਵ ਗਾਂਧੀ ਉਨਾਂ ਨੂੰ ਨਫਰਤ ਕਰਦਾ ਸੀ।
ਬੂਟਾ ਸਿੰਘ
ਅਜਿਹਾ ਹੀ ਇਸ ਦੌਰ ਵਿਚ ਇਕ ਹੋਰ ਸਿੱਖ ਹੋਇਆ ਹੈ ਬੂਟਾ ਸਿੰਘ ਜੋ ਗ੍ਰਿਹ ਮੰਤਰੀ ਦੇ ਉਚ ਅਹੁੱਦੇ ਤੇ
ਪਹੁੰਚਿਆ। ਇਹ ਕੇਂਦਰ ਦਾ ਮੋਹਰਾ ਬਣਿਆ ਤੇ ਸਿੱਖਾਂ ਦੀ ਪਿੱਠ 'ਚ ਛੁਰਾ ਮਾਰਨ ਲਈ ਅਨੇਕਾਂ ਵਾਰੀ ਇਸ
ਨੂੰ ਵਰਤਿਆ ਗਿਆ (ਦੇਖੋ ਸੰਗਤ ਸਿੰਘ ਦੀ ਇਤਿਹਾਸ ਦੀ ਕਿਤਾਬ) ਅਜ ਕਲ ਇਹ ਜਨਾਬ ਸ਼ਰਮ ਦਾ ਮਾਰਾ
ਪੰਜਾਬ 'ਚ ਨਹੀਂ ਵੜਦਾ ਤੇ ਚੋਣਾਂ ਵੀ ਰਾਜਸਥਾਨ ਦੇ ਜਲੌਰ ਸ਼ਹਿਰ ਤੋਂ ਲੜਦਾ ਹੈ। ਇਹ ਅਜਿਹਾ ਸਿੱਖ
ਹੈ ਕਿ ਜੇ ਕੇਂਦਰ ਇਸ ਨੂੰ ਹੁਕਮ ਕਰੇ ਕਿ ਜਾਓ 50,000 ਸਿੱਖ ਮਰਵਾ ਦਿਓ ਤੁਹਾਨੂੰ ਗ੍ਰਹਿ ਮੰਤਰੀ
ਬਣਾ ਦੇਵਾਂਗੇ ਤਾਂ ਇਹ ਮਿੰਟ ਦੀ ਦੇਰੀ ਨਾ ਕਰੇ। Ð
|