|
| |
ਹੁਣ
ਪ੍ਰਮਟ ਰਾਜ ਦੀ ਖ਼ੈਰ ਨਹੀਂ
ਪ੍ਰਧਾਨ ਮੰਤਰੀ ਬਣਨ ਤੋਂ ਕਾਫੀ ਸਮਾਂ ਪਹਿਲਾਂ ਬੀ.ਬੀ.ਸੀ
ਦੇ ਇਕ ਨਾਮਾਨਿਗਾਰ ਨਾਲ ਹੋਈ ਬਹੁਤ ਹੀ ਮਹੱਤਵਪੂਰਨ ਗਲਬਾਤ ਦਾ ਮੁੱਖ ਹਿੱਸਾ ਹੇਠਾਂ ਦਿਤਾ ਜਾਂਦਾ
ਹੈ। ਅਫਸੋਸ ਕਿ ਨਾਮਾਨਿਗਾਰ ਦਾ ਨਾਂ ਪਤਾ ਨਹੀ ਚਲ ਪਾਇਆ:-
? ਨਾਮਾਨਿਗਾਰ ਦਾ ਸੁਆਲ- ਨਹਿਰੂ ਨੇ ਕਿਸੇ ਵੇਲੇ ਕਿਹਾ ਸੀ ਸਾਇੰਸ ਤੇ ਸਿਆਣਪ ਸਮਾਜਵਾਦ ਦੀ ਪਿੱਠ
ਤੇ ਹੈ ਇਸ ਦਾ ਕੀ ਮਤਲਬ?
ਮਨਮੋਹਨ ਸਿੰਘ- ਨਹਿਰੂ ਬੜਾ ਵਿਹਾਰ ਕੁਸ਼ਲ ਵਿਦਵਾਨ ਸੀ। ਉਦੋਂ ਭਾਰਤ ਵਿਚ ਅੱਤ ਦੀ ਗਰੀਬੀ ਸੀ। ਭਾਰਤ
ਆਰਥਿਕ ਤੇ ਸਮਾਜਕ ਤੌਰ ਤੇ ਪਛੜਿਆ ਹੋਇਆ ਸੀ। ਉਸ ਦਾ ਸੁਪਨਾ ਸੀ ਨਵੀਂ ਤਕਨੀਕ ਤੇ ਸਾਇੰਸ ਦਾ ਉਪਯੋਗ
ਕਰਕੇ ਭਾਰਤ ਨੂੰ ਗਰੀਬੀ, ਅਨਪੜਤਾ ਤੇ ਬੀਮਾਰੀ ਤੋਂ ਨਿਜਾਤ ਦੁਆਈ ਜਾਏ।
É- ਉਹ ਸਭ ਕੁਝ ਆਪਣੇ ਜੀਵਨ ਵਿਚ ਹੀ ਹੋਇਆ ਵੇਖਣਾ ਚਾਹੁੰਦਾ ਸੀ। ਕੀ ਉਹ ਕੁਝ ਜਿਆਦਾ ਹੀ ਜੋਸ਼ ਵਿਚ
ਨਹੀਂ ਸੀ?
ਮ.ਸਿੰਘ- ਨਹੀਂ, ਉਹ ਆਪਣੇ ਹਿਸਾਬ ਠੀਕ ਸੀ। ਸੋਵੀਅਤ ਯੂਨੀਅਨ ਨੇ ਤਾਂ ਇਕ ਝਟਕੇ ਜਾਂ ਇਹ ਕਹਿ ਲਓ
ਇਕ ਪੀੜੀ (ਘੲਨੲਰੳਟੋਿਨ) ਵਿਚ ਬਹੁਤ ਕੁਝ ਕਰ ਲਿਆ ਸੀ। ਹਾਂ ਇੰਗਲੈਂਡ ਦਾ ਇਤਿਹਾਸਕ ਸਨਅੱਤੀ
ਇੰਕਲਾਬ ਕਿਸਤਾਂ 'ਚ ਆਇਆ ਸੀ। ਨਹਿਰੂ ਵੇਲੇ ਇਕੋ ਪੀੜੀ 'ਚ ਕਾਫੀ ਤਬਦੀਲੀਆਂ ਆ ਗਈਆਂ ਜਿਨਾਂ
ਨੂੰ ਮੁੜ
ਵਾਪਸ ਕਰਨਾਂ ਮੁਸ਼ਕਲ ਹੋ ਰਿਹੈ ਏ। ਨਹਿਰੂ ਭਾਰਤ ਦਾ ਸਨਅਤੀ ਅਤੇ ਸ਼ਹਿਰੀਕਰਨ ਕਰਨਾ ਚਾਹੁੰਦਾ ਸੀ ਜਿਸ
ਵਿਚ ਧਾਰਮਿਕ ਤੇ ਜਾਤੀ ਕਟੜਵਾਦ ਘੱਟ ਹੋਵੇ।
É- ਅੱਜ ਭਾਰਤ ਵਿਚ ਆਰਥਿਕ ਯੋਜਨਾਬੰਦੀ ਦਾ ਧੁਰਾ ਕੇਂਦਰ ਵਿਚ ਹੈ। ਕੀ ਇਹ ਠੀਕ ਹੈ?
ਮ.ਸਿੰਘ- ਮੁੱਢਲਿਆਂ ਪੜਾਵਾਂ ਤੇ ਸਨਅੱਤ ਨੂੰ ਉਤਾਹ ਚੁਕਣਾ ਤੇ ਸਨਅੱਤ ਨੂੰ ਖੜਾ ਕਰਨ ਲਈ ਹੋਰ ਕੋਈ
ਰਸਤਾ ਨਹੀਂ ਸੀ।
ਮ.ਸਿੰਘ- ਪਰ ਮੁਸ਼ਕਿਲ 15-20 ਸਾਲਾਂ ਬਾਅਦ ਆਉਂਦੀ ਹੈ ਕਿਉਂਕਿ ਜਿਹੜੀ ਪ੍ਰਣਾਲੀ ਅਸਾਂ ਖੜੀ ਕੀਤੀ
ਸੀ ਉਸ ਵਿਚ ਅਜਿਹੀਆਂ ਗੁਜਾਇਸ਼ਾ ਹੀ ਨਹੀਂ ਸਨ ਕਿ ਸਨਅੱਤ ਆਪਣੇ ਆਪ ਨੂੰ ਨਾਲ ਦੇ ਨਾਲ ਮੌਡਰਨਾਈਜ਼ ਕਰ
ਲੈਂਦੀ। ਕੇਂਦਰੀ ਯੋਜਨਾਬੰਦੀ ਦਾ ਸਭ ਤੋਂ ਵੱਡਾ ਨੁਕਸਾਨ ਇਹ ਸਾਹਮਣੇ ਆਉਂਦਾ ਹੈ।
?- ਭਾਰਤ ਦੀ ਪੰਜ ਸਾਲਾਂ ਯੋਜਨਾਬੰਦੀ ਲਗਦੈ ਕਿ ਸੋਵੀਅਤ ਯੂਨੀਅਨ ਦੀ ਨਕਲ ਸੀ। ਕੀ ਇੰਗਲੈਂਡ ਦੀ
ਲੇਬਰ ਪਾਰਟੀ ਦੇ ਰਲੇ ਮਿਲੇ ਅਰਥ ਚਾਰੇ ਤੋਂ ਵੀ ਭਾਰਤ ਨੇ ਕੁਝ ਸਿਖਿਆ?
ਮ.ਸਿੰਘ- ਮੈਂ ਤਾਂ ਸਮਝਦਾ ਹਾਂ ਕਿ ਭਾਰਤ ਦਾ ਅਰਥਚਾਰਾ ਤਾਂ ਰਿਹਾ ਹੀ ਰਲਿਆ ਮਿਲਿਆ ਹੈ। ਇੰਗਲੈਂਡ
ਵਿਚ ਸਰਕਾਰੀ ਖੇਤਰ ਦੇ ਨਾਲੋਂ ਨਾਲ ਜਿਹੜਾ ਨਿੱਜੀ ਖੇਤਰ ਮੌਜੂਦ ਹੈ, ਨਹਿਰੂ ਨੂੰ ਇਸ ਨੇ ਕਾਫੀ
ਪ੍ਰਭਾਵਤ ਕੀਤਾ। ਸੋ ਨਹਿਰੂ ਨੇ ਸੋਵੀਅਤ ਨਮੂਨੇ ਵਿਚ ਇਹ ਨਵਾਂ ਇਜਾਫਾ ਕਰ ਦਿਤਾ।
É- ਸੋ ਕੇਂਦਰੀ ਯੋਜਨਾਬੰਦੀ ਵਿਚ ਲਾਇਸੈਂਸ ਤੇ ਪ੍ਰਮਿਟ ਰਾਜ ਦਾ ਖੜਾ ਹੋ ਜਾਣਾ ਸੁਭਾਵਕ ਬਣ ਗਿਆ?
ਮ.ਸਿੰਘ- ਹਾਂ, ਪ੍ਰਮਿਟ ਪ੍ਰਨਾਲੀ ਦਾ ਖੜੇ ਹੋ ਜਾਣਾ ਕੁਦਰਤੀ ਬਣ ਗਿਆ। ਜਿਥੇ ਉਪਜ ਘੱਟ ਹੋਵੇ ਸੋਮੇ
ਘੱਟ ਹੋਣ, ਮੰਗ ਜਿਆਦਾ ਹੋਵੇ ਉਥੇ ਰਾਸ਼ਨਿੰਗ ਪ੍ਰਣਾਲੀ ਤਾਂ ਖੜੀ ਕਰਨੀ ਹੀ ਪਊ। ਓਥੇ ਕੰਟਰੋਲ ਕਰਨਾ
ਹੀ ਪਊ। ਬਾਅਦ ਵਿਚ ਇਹੋ ਰਾਸ਼ਨ ਜਾਂ ਪ੍ਰਮਿਟ ਪ੍ਰਨਾਲੀ ਦੇਰੀ, ਰਿਸ਼ਵਤਖੋਰੀ, ਤੇ ਭ੍ਰਿਸ਼ਟਾਚਾਰ ਦਾ
ਸੋਮਾ ਬਣ ਗਈ। ਇਨ੍ਹਾਂ ਕਰਕੇ ਹੀ ਫਿਰ ਅਨਿਸ਼ਚਤਾ ਦਾ ਵਾਤਾਵਰਣ ਬਣਨ ਫੈਲਣ ਲਗ ਪਿਆ। ਜਿਸ ਕਰਕੇ
ਆਰਥਚਾਰਾ ਦਿਸ਼ਾਹੀਣ ਹੋ ਗਿਆ।
ਪ੍ਰਮਿਟ ਪ੍ਰਨਾਲੀ ਦੇ ਨਾਲ ਨਾਲ ਸੂਚਨਾ ਪ੍ਰਣਾਲੀ ਵੀ ਚਾਹੀਦੀ ਸੀ। ਪਰ ਸੂਚਨਾ ਪ੍ਰਨਾਲੀ ਲੜ ਖੜਾ ਗਈ।
É- ਕੀਹ ਇਹ ਇਲਜਾਮ ਠੀਕ ਹੈ ਕਿ ਰਾਸ਼ਨ ਜਾਂ ਪ੍ਰਮਿਟ ਰਾਜ ਕਰਕੇ ਅਰਥਚਾਰੇ ਦਾ ਵੱਡਾ ਨੁਕਸਾਨ ਇਹ
ਹੋਇਆ ਕਿ ਨਵਾਂ ਕਾਰਖਾਨੇਦਾਰ ਜਾਂ ਵਪਾਰੀ ਅੱਗੇ ਨਾਂ ਆਇਆ, ਜਿਸ ਕਰਕੇ ਖੜੋਤ ਆਈ।
ਮ.ਸਿੰਘ-–ਹਾਂ, ਇਹ ਕੁਝ ਏਸੇ ਤਰਾਂ ਹੀ ਹੋਇਆ। ਮੈਂ ਤਾਂ ਇਹਨੂੰ ਕਿਹਾ ਕਰਨੈ ਕਿ ਇਕ ਨਵੀਂ ਕਿਸਮ ਦੀ
ਸਰਮਾਏਦਾਰੀ (ਛੳਪਟਿੳਲਸਿਮ) ਇਸ ਨਾਲ ਪੈਦਾ ਹੋ ਗਈ ਹੈ।
ਉਂਜ ਮੈਂ ਮਹਿਸੂਸ ਕਰਦਾ ਹਾਂ ਕਿ ਇਤਿਹਾਸਕ ਤੌਰ ਤੇ ਸਰਮਾਏਦਾਰੀ ਬੜੀ ਇਕ ਕਾਰਗਰ ਤਾਕਤ ਰਹੀ ਹੈ।
ਜਿਸ ਸਦਕਾ ਨਵੀਆਂ ਨਵੀਆਂ ਖੋਜਾਂ ਹੋਈਆਂ, ਨਵੀਆਂ ਤਕਨੀਕਾਂ ਪੈਦਾ ਹੋਈਆਂ, ਨਵੇਂ ਵੀਚਾਰ ਪੈਦਾ ਹੋਏ,
ਨਵੀਆਂ ਨਵੀਆਂ ਚੀਜਾਂ ਬਣ ਗਈਆਂ, ਨਵੀਆਂ ਮਸ਼ੀਨਰੀਆਂ ਆ ਗਈਆਂ, ਪ੍ਰਬੰਧਕਾਂ ਦੀਆਂ ਨਵੀਆਂ ਟੋਲੀਆਂ
ਪੈਦਾ ਹੋਈਆਂ, ਪਰ ਪ੍ਰਮਿਟ ਰਾਜ ਨੇ ਨਵੀਨੀਕਰਣ ਨੂੰ ਕੋਈ ਉਤਸ਼ਾਹ ਨਾ ਦਿਤਾ। ਜਿਸ ਨਾਲ ਪੈਦਾਵਾਰ ਵਿਚ
ਲਗਾਤਾਰ ਤਰੱਕੀ ਨਾਂ ਬਣ ਪਾਈ।
É- ਅੰਮਬੈਸਡਰ ਕਾਰ ਤਰੱਕੀ ਰੁਕੇ ਰਹਿਣ ਦੀ ਸ਼ਾਇਦ ਬਿਹਤਰ ਉਦਾਹਰਣ ਹੈ?
ਮ.ਸਿੰਘ-–ਤੁਸੀਂ ਠੀਕ ਕਿਹਾ। ਮੈਂ ਕਦੀ ਸੋਚਦਾ ਹੁੰਨੈ ਕਿ ਦੇਖੋ ਟਿਓਟਾ ਤੇ ਨਿਸਾਨ ਕਾਰ ਕੰਪਨੀਆਂ
ਲਗਪਗ ਇਕੋ ਸਮੇਂ ਪੈਦਾ ਹੋਈਆਂ ਸਨ। ਨਿਸੱਾਨ ਬੰਦਸ਼ਾਂ ਵਾਲੇ ਮਹੌਲ ਵਿਚ ਉਠ ਨਾ ਪਾਈ ਜਦ ਕਿ ਟਿਓਟਾ
ਕਾਰ ਅੱਜ ਦੁਨੀਆਂ 'ਚ ਛਾ ਗਈ ਹੈ। ਸੋ ਟਿਓਟਾ ਤੇ ਅੰਮਬੈਸਡਰ ਬੰਦ ਅਰਥਚਾਰੇ ਤੇ ਖੁੱਲੇ ਅਰਥਚਾਰੇ
ਦੀਆਂ ਵਧੀਆਂ ਉਦਾਹਰਣਾਂ ਹਨ।
É- ਪਿਛਲੇ ਲੰਮੇ ਅਰਸੇ 'ਚ ਭਾਰਤ ਦਾ ਵਿਦੇਸ਼ ਵਪਾਰ ਇਕ ਕਿਸਮ ਦਾ ਨਾਂ ਮਾਤਰ ਹੀ ਰਿਹਾ ਹੈ, ਇਹ ਕਿਓ?
ਮ.ਸਿੰਘÊ ਭਾਰਤ ਕੋਈ ਛੋਟਾ ਮੁਲਕ ਤਾਂ ਹੈ ਨਹੀਂ। ਇਹ ਤਾਂ ਇਕ ਕਿਸਮ ਦਾ ਮਹਾਂਦੀਪ ਹੀ ਹੈ ਜਿਸ ਕੋਲ
ਆਪਣੇ ਕੁਦਰਤੀ ਵਸੀਲੇ ਮੌਜੂਦ ਹਨ। ਕੁਝ ਸਮੇਂ ਪਹਿਲਾਂ ਤਕ ਅਮਰੀਕਾ ਤੇ ਇਥੋਂ ਤਕ ਕਿ ਜਪਾਨ ਦਾ ਵਦੇਸ਼ੀ
ਵਪਾਰ ਵੀ ਕੁੱਲ ਕੌਮੀ ਆਮਦਨ ਦਾ ਛੋਟਾ ਜਿਹਾ ਹਿੱਸਾ ਹੀ ਸੀ। ਫਿਰ ਨਾਲੇ ਭਾਰਤ ਦੇ ਅਰਥਚਾਰੇ ਦਾ
ਝੁਕਾਅ ਕੁਝ ਅੰਤਰਮੁੱਖੀ ਤਾਂ ਹੈ ਹੀ ਸੀ।
É- ਤੁਸੀਂ ਬੜੀ ਵਧੀਆਂ ਉਦਾਹਰਣ ਹਿੰਦੁਸਤਾਨ ਮੋਟਰ ਤੇ ਟੋਓਟਾ ਦੀ ਦਿਤੀ ਹੈ। ਅੱਸਵੇਂ ਦਹਾਕੇ 'ਚ ਆ
ਕੇ ਲੋਕਾਂ ਬਾਹਰ ਨੂੰ ਝਾਕਣਾ ਸ਼ੁਰੂ ਕਰ ਦਿਤਾ ਸੀ। ਮੈਂ ਸਮਝਦੈ ਤੁਸੀ ਖੁੱਦ ਵੀ ਹੈਰਾਨ ਹੋਏ ਹੋਵੋਗੇ
ਕਿ ਪੂਰਬੀ ਏਸ਼ੀਆ ਮਿਸਾਲ ਦੇ ਤੌਰ ਤੇ ਦੱਖਣੀ ਕੋਰੀਆ ਕੀ ਹੋ ਰਿਹਾ ਹੈ?
ਮ.ਸਿੰਘÊ ਅੱਸੀਵੇਂ ਦਹਾਕੇ 'ਚ ਭਾਰਤ ਦੀ ਹਾਲਤ ਮਾੜੀ ਨਹੀਂ ਸੀ। ਸਗੋਂ ਲਾਤੀਨੀ ਅਮਰੀਕਾ ਤੇ ਅਫਰੀਕਾ
ਦੇ ਮੁਲਕ ਕਰਜੇ ਥੱਲੇ ਦੱਬੇ ਪਏ ਸਨ। ਭਾਰਤ ਦੀ ਵੱਧਣ ਫੁੱਲਣ ਦਰ 5 ਫੀਸਦੀ ਸੀ। ਪਰ ਜੇਕਰ ਤੁਸੀਂ
ਪਿਛਲੇ 30 ਸਾਲਾਂ ਵੱਲ ਝਾਤੀ ਮਾਰੋਂ (ਭਾਵ 1960 ਤੋਂ 1985 ਦਾ ਦੌਰ) ਭਾਵ ਇਨਸਾਨ ਦੀ ਇਕ ਪੀੜੀ
ਅੰਦਰ ਹੀ ਪੂਰਬੀ ਦੇਸਾਂ ਨੇ ਐਨੀ ਤਰੱਕੀ ਕਰ ਲਈ ਜਿਹੜੀ ਸਾਫ ਨਜਰ ਆਉਂਦੀ ਸੀ। ਉਨਾਂ ਤਾਂ ਆਪਣੇ
ਅਰਥਚਾਰੇ ਦੀ ਕਾਇਆ ਕਲਪ ਹੀ ਕਰ ਦਿਤੀ। ਉਨਾਂ ਆਪਣੀ ਗਰੀਬੀ ਦੀ ਲਾਹਨਤ ਤੋਂ ਨਿਜਾਤ ਹਾਸਲ ਕਰ ਲਈ।
ਸਮਾਜਕ ਤੇ ਅਰਥਚਾਰੇ ਚੋਂ ਜੋ ਉਨਾਂ ਤਰੱਕੀ ਕੀਤੀ ਉਹ ਦੁਨੀਆਂ 'ਚ ਇਕ ਮਿਸਾਲ ਹੈ। ਪੂਰਬੀ ਏਸ਼ੀਆ ਤੇ
ਖਾਸ ਕਰਕੇ ਦੱਖਣੀ ਕੋਰੀਆ 'ਚ ਜੋ ਹੋਇਆ ਉਸ ਨੇ ਮੈਨੂੰ ਕਾਫੀ ਪ੍ਰਭਾਵਤ ਕੀਤਾ।
É- ਮੈਂ ਸਮਝਦਾ ਹਾਂ 1960 'ਚ ਦੱਖਣੀ ਕੋਰੀਆ ਤੇ ਭਾਰਤ ਦਾ ਜੀਵਨ ਪੱਧਰ ਇਕੋ ਜਿਹਾ ਹੀ ਸੀ।
ਮ.ਸਿੰਘÊ ਤੁਸੀਂ ਠੀਕ ਕਹਿੰਦੇ ਹੋ, ਫਿਰ ਦੱਖਣੀ ਕੋਰੀਆ ਕੋਮਾਂਤਰੀ ਸੰਸਥਾਂ ੌਓਛਧ (ਸੰਸਥਾ ਅਰਥਚਾਰਾ,
ਵਿਕਾਸ ਤੇ ਮਿਲਵਰਤਣ) ਦਾ ਮੈਂਬਰ ਬਣ ਗਿਆ। ਭਾਰਤ ਜਿਥੇ ਹੈ ਉਥੇ ਹੀ ਰਿਹਾ।
É- ਤੁਹਾਨੂੰ ਦੋਨਾਂ ਮੁਲਕਾਂ ਦੀ ਆਮਦਨ ਵਿਚ ਫਰਕ ਦਾ ਅਹਿਸਾਸ ਤਾਂ ਹੈ ਹੀ?
ਮ.ਸਿੰਘÊ ਭਾਰਤ ਦੀ ਫੀ ਇਨਸਾਨ ਆਮਦਨ (ਪੲਰ ਚੳਪਟਿੳ ਨਿਚੋਮੲ) 450 ਡਾਲਰ ਹੋਵੇਗੀ। ਜਦ ਕਿ ਕੋਰੀਆ
ਦੀ 11000 ਤੋਂ 12000 ਡਾਲਰ ਫੀ ਇਨਸਾਨ ਹੈ।
É- ਇਹ ਸਭ ਕੁਝ ਇਕ ਪੀੜੀ 'ਚ ਹੀ ਹੋ ਗਿਐ?
ਮ.ਸਿੰਘÊ ਹਾਂ,ਇਹ ਮੋਰਚਾ ਤਾਂ ਉਨਾਂ ਮਾਰਿਆ ਹੀ ਹੈ।
É- ਪੂਰਬੀ ਏਸ਼ੀਆ ਨੂੰ ਵੇਖ ਕੇ ਲਗਦੈ ਭਾਰਤ ਦੀਆਂ ਅੱਖਾਂ ਖੁੱਲੀਆਂ ਹੋਣਗੀਆਂ?
ਮ.ਸਿੰਘÊ ਹਾਂ, ਉਹ ਮੁਲਕ ਸਾਡੇ ਨਾਲੋਂ ਅੱਗੇ ਨਿਕਲ ਗਏ ਜਿੰਨਾਂ ਕੋਲ ਕੁਦਰਤੀ ਵਸੀਲੇ ਵੀ ਸਾਡੇ ਨਾਲੋਂ
ਘੱਟ ਸਨ।
É- ਸੋਵੀਅਤ ਯੂਨੀਅਨ ਮਾਰਕਾ ਅਰਥਚਾਰੇ ਦੇ ਟੁੱਟਣ ਦਾ ਭਾਰਤੀਆਂ ਦੀ ਮਾਨਸਿਕਤਾ ਤੇ ਕੀ ਅਸਰ ਪਿਆ?
ਮ.ਸਿੰਘÊ ਪ੍ਰਤੱਖ ਨੂੰ ਪ੍ਰਮਾਣ ਦੀ ਜਰੂਰਤ ਨਹੀਂ ਹੁੰਦੀ। ਗੱਲ ਸਮਝ ਆ ਗਈ ਕਿ ਹੁਕਮਰਾਨ ਮਾਰਕਾ
ਅਰਥਚਾਰਾ ਏਨਾਂ ਸੁਰੱਖਿਅਤ ਨਹੀਂ ਹੁੰਦਾ। ਸੋ ਸੋਵੀਅਤ ਦੇਸ ਦੇ ਟੁੱਟਣ ਦਾ ਵੀ ਸਾਡੀ ਸੋਚ ਤੇ ਅਸਰ
ਪਿਆ। ਜਿਸ ਨੇ ਸਾਨੂੰ ਮਜਬੂਰ ਕਰ ਦਿਤਾ ਕਿ ਅਸੀਂ ਵੀ ਕੁਝ ਸੁਧਾਰ ਕਰੀਏ।
É- 1991 'ਚ ਜਦੋਂ ਤੁਹਾਨੂੰ ਵਿੱਤ ਮੰਤਰੀ ਬਣਾਇਆ ਉਸ ਵੇਲੇ ਦੇ ਭਾਰਤ ਦੀ ਵਿੱਤੀ ਹਾਲਤ ਬਾਰੇ ਕੁਝ
ਚਾਨਣਾ ਪਾਓਗੇ।
ਮ.ਸਿੰਘÊ ਓਸ ਵਕਤ ਨਾ ਪੂਰਿਆ ਜਾਣ ਵਾਲਾ ਘਾਟਾ ਸੀ। ਬਾਹਰੋਂ ਕੋਈ ਵੀ ਉਧਾਰ ਦੇਣ ਨੂੰ ਤਿਆਰ ਨਹੀਂ
ਸੀ। ਸਾਡੇ ਵਿਦੇਸ਼ੀ ਭੰਡਾਰ ਖਤਮ ਹੋ ਚੁਕੇ ਸਨ। ਅਸੀਂ ਦੀਵਾਲੀਏਪਨ ਦੇ ਕਗਾਰ ਤੇ ਸੀ। ਸਾਡੀ ਹਾਲਤ ਏਨੀ
ਪਤਲੀ ਹੋ ਗਈ ਸੀ ਕਿ ਮਸਾਂ ਦੋ ਹਫਤੇ ਦਾ ਸਾਡੇ ਕੋਲ ਵਿਦੇਸ਼ੀ ਪੈਸੇ ਦਾ ਭੰਡਾਰ ਸੀ।
É- ਉਸ ਵਕਤ ਤੁਸੀਂ ਅਪਣੇ ਪ੍ਰਧਾਨ ਮੰਤਰੀ ਨੂੰ ਕਿਹੋ ਜਿਹੀ ਸਲਾਹ ਦਿਤੀ ਹੋਵੇਗੀ?
ਮ.ਸਿੰਘÊ ਮੈਂ ਪ੍ਰਧਾਨ ਮੰਤਰੀ ਨਰਸਿੰਮਾ ਰਾਓ ਨੂੰ ਮਿਲਣ ਗਿਆ ਤੇ ਉਨਾਂ ਨੂੰ ਦੱਸਿਆ ਕਿ ਸਾਡਾ ਅਰਥ
ਚਾਰਾ ਟੁੱਟਣ ਕਿਨਾਰੇ ਹੈ। ਟੁੱਟ ਤਾਂ ਅਸੀਂ ਰਹੇ ਹੀ ਹਾਂ, ਕਿਓਂ ਨਾ ਇਕ ਨੁਖਸਾ ਅਜਮਾਂ ਕੇ ਵੇਖ
ਲਈਏ। ਇਕ ਮੌਕਾ ਹੈ ਸ਼ਾਇਦ ਪਾਸਾ ਪਲਟ ਜਾਵੇ। ਸਗੋਂ ਆਪਾਂ ਇਸ ਮੁਸੀਬਤ ਨੂੰ ਇਕ ਮੌਕਾ ਬਣਾ ਦਈਏ। ਆਪਾਂ
ਉਹ ਕੁਝ ਕਰੀਏ ਜੋ ਕੁਝ ਲੋਕ ਚਿਰ ਤੋਂ
ਸਾ ਨੂੰ ਕਰਨ ਦੀ ਸਲਾਹ ਦੇ ਰਹੇ ਹਨ।
É- ਤੁਹਾਡੇ ਪ੍ਰਧਾਨ ਮੰਤਰੀ ਦਾ ਕੀ ਪ੍ਰਤੀਕਰਮ ਰਿਹਾ?
ਮ.ਸਿੰਘÊ ਪ੍ਰਧਾਨ ਮੰਤਰੀ ਨੇ ਪੂਰਾ ਉਤਸ਼ਾਹ ਦਿਵਾਇਆ। ਜੇ ਉਸ ਦੀ ਮਦਦ ਨਾ ਹੁੰਦੀ ਤਾਂ ਮੈਂ ਕੁਝ ਵੀ
ਨਾ ਕਰ ਪਾਉਂਦਾ।
É- ਬਾਕੀ ਪਾਰਟੀ ਦਾ ਕੀ ਰਵੱਈਆ ਰਿਹਾ। ਉਨਾਂ ਨੇ ਇਹ ਮਾਨਸਿਕ ਯਾਤਰਾ ਕਰਨੀ ਕਿਵੇਂ ਮੰਨ ਲਈ?
ਮ.ਸਿੰਘÊ ਅਸੀਂ ਪਹਿਲੇ ਮਹੀਨੇ ਪਾਰਟੀ ਨੂੰ ਪੁਛਿਆ ਹੀ ਨਾ। ਪੁਸ਼ਕਿਸਮਤੀ ਨਾਲ ਰਾਜੀਵ ਗਾਂਧੀ ਨੇ ਸਾਡੇ
ਵਾਸਤੇ ਇਕ ਵੱਡਾ ਕੰਮ ਕਰ ਰੱਖਿਆ ਸੀ। 1991 ਦੀ ਇਲੈਕਸ਼ਨ ਦੇ ਮੈਨੀਫੈਸਟੋ (ਮਨੋਰਥ ਪੱਤਰ) ਵਿਚ ਉਨਾਂ
ਸੁਧਾਰਾਂ ਦੀ ਗਲ ਕੀਤੀ ਸੀ ਜਿਹੋ ਜਿਹੇ ਅਸੀਂ ਸ਼ੁਰੂ ਕਰਨ ਜਾ ਰਹੇ ਸਾਂ। ਇਸ ਨਾਲ ਮੈਂ ਪਾਰਟੀ ਵਿਚਲੇ
ਵਿਰੋਧੀਆਂ ਨੂੰ ਮਨਾਉਣ 'ਚ ਕਾਮਯਾਬ ਰਿਹਾ। ਕਮ ਸੇ ਕਮ ਉਹ ਤਾਂ ਚੁਪ ਹੋ ਹੀ ਗਏ।
É- ਉਸ ਉਪਰੰਤ ਤੁਸੀਂ ਪਾਰਲੀਮੈਂਟ ਵਿਚ ਭਾਸ਼ਣ ਦਿਤਾ ਜੋ ਬੜਾ ਮਸ਼ਹੂਰ ਹੋਇਆ। ਤੁਸਾਂ ਕੀ ਕਿਹਾ?
ਮ.ਸਿੰਘÊ ਉਦੋਂ ਫਿਰ ਮੈਂ ਵਿਕਟਰ ਹਿਊਗੋ ਦਾ ਇਕ ਵਾਕ ਦੁਹਰਾਇਆ, ''ਜਿਸ ਚੀਜ ਦੇ ਹੋਣ ਦਾ ਵਕਤ ਆ
ਚੁਕਾ ਹੋਵੇ ਉਸ ਨੂੰ ਦੁਨੀਆਂ ਦੀ ਕੋਈ ਤਾਕਤ ਹੋਣ ਤੋਂ ਨਹੀਂ ਰੋਕ ਸਕਦੀ।'' ਸੋ ਮਹੀਨੇ ਬਾਅਦ ਮੈਂ
ਸੰਸਦ ਨੂੰ ਕਿਹਾ ਕਿ ਭਾਰਤ ਦੇ ਸੰਸਾਰ ਮਹਾਂ ਸ਼ਕਤੀ ਬਣਨ ਦਾ ਮੌਕਾ ਆ ਗਿਆ ਹੈ ਇਸ ਨੂੰ ਕੋਈ ਨਹੀਂ
ਰੋਕ ਸਕਦਾ। ਓਦੋਂ ਮੈਂ ਸੰਸਦ ਨੂੰ ਕਿਹਾ ਕਿ ਵਕਤ ਆ ਗਿਆ ਹੈ ਕਿ ਅਸੀਂ ਕੁਝ ਵੱਡੇ ਫੈਸਲੇ ਲਈਏ।
ਭਾਰਤ ਨੂੰ ਗਰੀਬੀ, ਬੀਮਾਰੀ ਤੇ ਅਨਪੜ੍ਹਤਾ ਤੋਂ ਮੁਕਤ ਕਰ ਦਈਏ।
É- ਫਿਰ ਤੁਸੀਂ ਕੀ ਤਬਦੀਲੀਆਂ ਕੀਤੀਆਂ?
ਮ.ਸਿੰਘÊ ਅਸੀਂ ਵਪਾਰ ਦੀ ਪਿੱਠ ਪਿਛੇ, ਖਾਸ ਕਰਕੇ ਨਵੇਂ ਕਾਰਖਾਨੇਦਾਰ ਤੇ ਨਵੇਂ ਵਪਾਰੀ ਪਿਛੇ ਜਿਹੜਾ
ਸਰਕਾਰੀ ਕੰਟਰੋਲ ਸੀ ਉਸ ਨੂੰ ਲਾਹਿਆ। ਅਸੀਂ ਚਾਹਿਆ ਕਿ ਮੰਡੀ ਵਿਚ ਮੁਕਾਬਲਾ ਹੋਵੇ। ਜਿਹੜੀ ਚੀਜ
ਚੰਗੀ ਹੈ ਤੇ ਨਾਲੇ ਸਸਤੀ ਵੀ ਹੈ ਉਹ ਹੀ ਦੰਗਲ ਜਿਤੇ। ਅੰਦਰੂਨ ਮੁਕਾਬਲੇ ਦੇ ਨਾਲ ਨਾਲ ਅਸੀਂ ਵਿਦੇਸ਼ੀ
ਮੁਕਾਬਲਾ ਵੀ ਕਰਵਾਇਆ। ਟੈਕਸਾਂ ਦੇ ਢਾਂਚੇ ਨੂੰ ਸਿੱਧ ਪੱਧਰਾ ਕਰ ਦਿਤਾ। ਅਸੀਂ ਅਜਿਹੇ ਹਾਲਾਤ ਬਣਾ
ਦਿਤੇ ਕਿ ਜਿਹੜਾ ਵਪਾਰੀ ਖਤਰਾ ਮੁੱਲ ਲੈਂਦਾ ਹੈ ਉਸ ਲਈ ਖਤਰੇ ਦੋ ਮੌਕੇ ਘੱਟ ਜਾਣ ਤੇ ਮੁਨਾਫਾ ਮੋਟਾ
ਹੋਵੇ।
É- ਤੇ ਜਿਹੜੇ ਪਿਛਲੀਆਂ ਸਰਕਾਰਾਂ ਨੇ ਕੰਟਰੋਲ ਬਣਾਏ ਹੋਏ ਸਨ, ਨਿਯਮ ਬਣਾਏ ਹੋਏ ਸਨ ਉਨਾਂ ਦਾ ਕੀ
ਬਣਿਆ?
ਮ.ਸਿੰਘÊ ਅਸੀਂ ਉਹ ਬਹੁਤੇ ਖਤਮ ਕਰ ਦਿਤੇ ਜਿਸ ਦਾ ਨਤੀਜਾ ਇਹ ਹੋਇਆ ਕਿ ਨਬਿਆਂ ਦੇ ਦਹਾਕੇ 'ਚ
ਪੈਦਾਵਾਰ ਪਹਿਲਾਂ ਨਾਲੋ ਕਿਤੇ ਜਿਆਦਾ ਵਧੀ।
É- ਸੋ ਪ੍ਰਮਿਟ ਰਾਜ ਨੂੰ ਤੁਸਾਂ ਸਜਾਏ ਮੌਤ ਦੇ ਦਿਤੀ?
ਮ.ਸਿੰਘÊ ਹਾਂ ਕਿਹਾ ਜਾ ਸਕਦਾ ਹੈ ਕਿ ਪ੍ਰਮਿਟ ਰਾਜ ਮਾਰ ਦਿਤਾ ਗਿਆ ਪਰ ਅਜੇ ਬਹੁਤ ਕੁਝ ਕਰਨਾ ਬਾਕੀ
ਹੈ ਤਾਂ ਕਿ ਉਸ ਰਾਜ ਦੇ ਜੋ ਅਸਰ ਹਨ ਉਨਾਂ ਨੂੰ ਵੀ ਹਟਾਇਆ ਜਾ ਸਕੇ।
É- ਕੀ ਸੋਚਦੇ ਹੋ ਭਾਰਤ ਸਹੀ ਮਾਹਨਿਆਂ ਵਿਚ ਖੁਸ਼ਹਾਲ ਮੁਲਕ ਕਦੋਂ ਕਹਾਏਗਾ?
ਮ.ਸਿੰਘÊ ਸਾਡਾ ਰਾਜ ਸਿਰਫ ਪੰਜ ਸਾਲ ਰਿਹਾ। ਉਨ੍ਹਾਂ ਵਿਚੋਂ ਵੀ ਦੋ ਸਾਲ ਬੜੇ ਉਤਰਾਅ ਚੜਾਅ ਵਾਲੇ
ਸਨ। ਜੇ ਕਿਤੇ ਸਾਨੂੰ ਪੰਜ ਸਾਲ ਹੋਰ ਮਿਲ ਜਾਂਦੇ ਤਾਂ ਹੋਰ 2010 ਜਾਂ 2015 ਤਕ ਸਾਡੇ ਸੁਪਨੇ
ਸਾਕਾਰ ਹੋ ਜਾਣੇ ਸਨ।
É- ਜਿਹੋ ਜਿਹਾ ਸੁਪਨਾ ਤੁਸੀਂ ਦੇਖਦੇ ਹੋ ਉਸ ਵਿਚ ਸਰਕਾਰ ਦਾ ਕੀ ਰੋਲ ਹੋਣਾ ਹੈ?
ਮ.ਸਿੰਘÊ ਸਰਕਾਰ ਦਾ ਕੋਈ ਅਜਿਹਾ ਰੋਲ ਨਹੀਂ ਰਹਿਣਾ ਕਿ ਸਰਕਾਰ ਨਜ਼ਰ ਹੀ ਨਾਂ ਆਵੇ। ਸਰਕਾਰ ਖੂਬ ਸਾਰੀ
ਦਿਲਚਸਪੀ ਮੁਢਲੀ ਪੜਾਈ, ਮੁਢਲੀ ਸਿਹਤ, ਸਮਾਜਕ ਰੱਖਿਆ ਆਲੇ ਦੁਆਲੇ ਦੀ ਰੱਖਿਆ, ਖੋਜ ਤੇ ਵਿਕਾਸ ਨੂੰ
ਉਤਸ਼ਾਹ ਦੇਵੇਗੀ। ਪਰ ਇਹ ਫੈਕਟਰੀਆਂ ਜਾਂ ਵਪਾਰੀ ਅਦਾਰੇ ਨਹੀਂ ਚਲਾਏਗੀ।
É- ਭਾਰਤ ਵਿਚ ਕੰਪਿਊਟਰ ਟੈਕਨੋਲੋਜੀ ਦਾ ਜੋ ਵਿਕਾਸ ਹੋਇਆ ਕੀ ਇਹ ਦਿੱਤੀਆਂ ਖੁੱਲਾਂ ਕਰਕੇ ਹੀ ਸੰਭਵ
ਹੋਇਆ ਹੈ?
ਮ.ਸਿੰਘÊ ਪਰ ਇਸ ਵਿਚ ਪਿਛਲੇ 50 ਸਾਲਾਂ ਦੀ ਸਨਅਤੀ ਮਿਹਨਤ ਦਾ ਵੀ ਯੋਗਦਾਨ ਹੈ। ਹਾਂ ਜਦੋਂ ਇਹ
ਇਨਕਲਾਬ ਜੰਮ ਰਿਹਾ ਸੀ ਜੇ ਅਸਾਂ ਇਸਨੂੰ ਸਹੂਲਤ ਨਾ ਦਿਤੀ ਹੁੰਦੀ ਤਾਂ ਇਹ ਵੀ ਮਰ ਜਾਂਦਾ ਜਿਵੇਂ
ਪਿਛਲੇ ਸਮੇਂ ਵਿਚ ਸਨਅੱਤੀ ਮੌਕੇ ਅਸਾਂ ਗਵਾਏ।
É- ਤੁਸੀਂ ਕਹਿੰਦੇ ਆਏ ਹੋ ਸੰਸਾਰ ਵਪਾਰ ਵਿਚ ਵਣਜ ਦੀ ਜਰੂਰਤ ਹੈ ਨਾ ਕਿ ਮਦਦ (ਠਰੳਦੲ ਨੋਟ ਅਦਿ)
ਪਰ ਹੁਣੇ ਤੁਸਾਂ ਕਹਿ ਦਿਤਾ ਹੈ ਕਿ ਭਾਰਤ ਇਕ ਮਹਾਂਦੀਪ ਦੀ ਨਿਆਈ ਹੈ ਜਿਥੇ ਬਹੁਤੇ ਵਪਾਰ ਦੀ ਜਰੂਰਤ
ਨਹੀਂ। ਇਸ ਦਾ ਕੀ ਮਤਲਬ?
ਮ.ਸਿੰਘÊ ਮੈਂ ਜੋ ਗਲ ਕਰ ਰਿਹਾ ਸੀ ਉਹ ਆਤਮ ਨਿਰਭਰਤਾ ਦੀ ਸੀ। ਮੈਂ ਕਹਿ ਰਿਹਾ ਸੀ ਕਿ ਭਾਰਤ ਨੂੰ
ਵੀ ਸੰਸਾਰ ਦੇ ਅਰਥ ਚਾਰੇ ਦਾ ਹਿੱਸਾ ਬਣਾ ਦਿਤਾ ਜਾਵੇ। ਜਿਸ ਕਰਕੇ ਅਸੀਂ ਕੌਮਾਂਤਰੀ ਅਰਥਚਾਰੇ ਦੇ
ਫਾਇਦਿਆਂ ਦੇ ਵੀ ਭਾਈਵਾਲ ਬਣ ਸਕੀਏ। ਕੌਮਾਤਰੀ ਵਪਾਰ ਮੌਕੇ ਪੈਦਾ ਕਰਦਾ ਹੈ। ਸਾਡੀ ਸਨਅੱਤ ਵੀ ਉਪਰ
ਉਠੇਗੀ।
ਹਾਂ ਨਾਲੋਂ ਨਾਲ ਖਤਰੇ ਵੀ ਹੈਨ। ਮੁਕਾਬਲਾ ਵਣਜ ਦੋ ਧਾਰੀ ਤਲਵਾਰ ਹੈ। ਮੁਕਾਬਲੇ ਤੋਂ ਕਮਜੋਰ ਨੂੰ
ਨੁਕਸਾਨ ਤੇ ਤਗੜੇ ਨੂੰ ਲਾਹਾ ਮਿਲਦਾ ਹੈ। ਭਾਰਤ ਨੂੰ ਆਪਣੇ ਆਪ ਨੂੰ ਉਸ ਪੱਧਰ ਤਕ ਖੜਾ ਕਰਨਾ ਪਵੇਗਾ।
ਭਾਰਤ ਦੀ ਸਮੱਰਥਾ ਜਿਹੜੀ ਪਹਿਲਾਂ ਹੀ ਮੌਜੂਦ ਹੈ ਉਸ ਨੂੰ ਤਿੱਖੀ ਕਰਨ ਦੀ ਜਰੂਰਤ ਹੈ।
ਜਿਸ ਆਤਮ ਨਿਰਭਰ ਦੀ ਗਲ ਮੈਂ ਕਰਦਾ ਹਾਂ ਉਸਦਾ ਇਹ ਮਤਲਬ ਨਹੀਂ ਕਿ ਅਸੀਂ ਬੱਚਤਾਂ ਦੇ ਸਬੰਧ ਵਿਚ
ਦੂਸਰਿਆਂ ਤੇ ਨਿਰਭਰ ਹੋਈਏ। ਹਾਲਾਂਕਿ ਅਸੀਂ ਭਾਰਤ ਨੂੰ ਇਸ ਕਰਕੇ ਖੋਲਿਆ ਹੈ ਕਿ ਬਦੇਸ਼ੀ ਸਰਮਾਇਆ ਵੀ
ਭਾਰਤ ਦੀ ਮੰਡੀ ਵਿਚ ਸ਼ਾਮਲ ਹੋਵੇ। ਜਿਥੋਂ ਤੱਕ ਤਰੱਕੀ ਦਾ ਸਬੰਧ ਹੈ ਉਹ ਭਾਰਤ ਨੇ ਆਪ ਕਰਨੀ ਹੈ। ਇਹ
ਕੁਝ ਇਸ ਤਰੀਕੇ ਕੀਤਾ ਜਾਵੇ ਭਾਰਤ ਨੂੰ ਤਰੱਕੀ ਵਾਸਤੇ ਜੋ ਬਚਤਾਂ ਦਾ ਸਰਮਾਇਆ ਚਾਹੀਦਾ ਹੈ ਉਹ
ਸਥਾਨਕ ਪੱਧਰ ਤੇ ਹੀ ਪੈਦਾ ਕੀਤਾ ਜਾਵੇ।
É- ਸੋ ਸੰਸਾਰੀਕਰਨ ਤੋਂ ਭਾਰਤ ਵਾਸਤੇ ਤੁਸੀਂ ਸਿਰਫ ਫਾਇਦੇ ਹੀ ਫਾਇਦੇ ਚਾਹੁੰਦੇ ਹੋ?
ਮ.ਸਿੰਘÊ ਸੰਸਾਰੀਕਰਨ ਮੌਕੇ ਫਰਾਹਮ ਕਰਦਾ ਹੈ ਕਿਤੇ ਕਿਤੇ ਮੁਸ਼ਕਲਾਂ ਵੀ . . . . ਪਰ ਯੁਰੋਗੁਆਏ
ਮੁਲਕ ਵਿਚ ਜਰੂਰੀ ਦਵਾਈਆਂ ਦੇ ਮੁੱਲ ਵੀ ਵਧੇ ਸਨ। ਸੋ ਡਬਲਊ ਟੀ ਓ ਾਂਠੌ ਦਾ ਜਿਹੜਾ ਠ੍ਰੀਫਸ਼ ਨਾਂ
ਦਾ ਨਿਯਮ ਜਾਂ ਕਾਨੂੰਨ ਹੈ ਉਸ ਨੇ ਮੁਸ਼ਕਲਾਂ ਵੀ ਖੜੀਆਂ ਕੀਤੀਆਂ ਹਨ।
ਫਿਰ ਖੇਤੀਬਾੜੀ ਦਾ ਵੀ ਸੰਸਾਰੀਕਰਨ ਹੋਣਾ ਚਾਹੀਦਾ ਹੈ। ਅੱਜ ਭਾਰਤ ਦੀ ਖੇਤੀਬਾੜੀ ਸਬਸਿਡੀਆਂ (ਸਰਕਾਰੀ
ਮਦਦਾਂ) ਦੇ ਅਸਰੇ ਨਹੀਂ ਹੈ ਜਦ ਕਿ ਅਮਰੀਕਾ ਤੇ ਯੂਰਪ ਦੀ ਖੇਤੀਬਾੜੀ ਨੂੰ ਵੱਡੀਆਂ ਸਬਸਿਡੀਆਂ ਹਾਸਲ
ਹਨ। ਇਸ ਗਲ ਦੀ ਮੈਨੂੰ ਚਿੰਤਾ ਹੈ।
É- ਲੋਕੀ ਕਹਿੰਦੇ ਹਨ ਕਿ ਨਿਯਮ ਨਿਰਪੱਖ ਨਹੀਂ ਹਨ। ਅਮੀਰ ਮੁਲਕਾਂ ਨੇ ਨਿਯਮ ਆਪਣੇ ਹੱਕ 'ਚ ਬਣਵਾ
ਰੱਖੇ ਹਨ?
ਮ.ਸਿੰਘÊ ਇਹ ਗੱਲ ਬਿਲਕੁਲ ਸੱਚ ਹੈ। ਕੌਮਾਂਤਰੀ ਅਰਥਚਾਰਾਂ ਖੇਡ ਤਾਕਤ ਦੀ ਖੇਡ ਹੈ। ਜਿਹੜੇ ਤਾਕਤਵਰ
ਹਨ ਖੇਡ ਦੇ ਨਿਯਮ ਆਪਣੇ ਹੱਕ 'ਚ ਬਣਵਾ ਲੈਂਦੇ ਹਨ। ਭਾਰਤ ਏਨਾਂ ਤਾਕਤਵਰ ਨਹੀਂ ਹੈ ਕਿ ਖੇਡ ਦੇ ਇਨਾਂ
ਨਿਯਮਾਂ ਨੂੰ ਮੁੜ ਤੋਂ ਲਿਖਵਾ ਸਕੇ। ਪਰ ਫਿਰ ਵੀ ਸੰਸਾਰੀਕਰਨ ਮੌਕਾ ਦੇਂਦਾ ਹੈ। ਪੂਰਬੀ ਏਸ਼ੀਆਂ ਦੇ
ਮੁਲਕ ਉਹ ਫਾਇਦੇ ਹਾਸਲ ਕਰ ਚੁਕੇ ਹਨ।
É- ਕੀ ਸੰਸਾਰੀਕਰਨ ਨਾਲ ਭਾਰਤ ਦੀ ਗਰੀਬੀ ਦਾ ਵੀ ਕੋਈ ਹਲ ਨਿਕਲੂ?
ਮ.ਸਿੰਘÊ ਹਾਂ ਸੰਸਾਰੀਕਰਨ ਮੌਕੇ ਪੈਦਾ ਕਰਦਾ ਹੈ। ਵਪਾਰ 'ਚ ਖੁੱਲ ਹੁੰਦੀ ਹੈ। ਭਾਰਤ ਦੀਆਂ ਉਹ ਵਸਤਾਂ
ਜਿੰਨਾਂ ਦੀ ਬਣਤਰ ਵੇਲੇ ਇਨਸਾਨੀ ਮਜਦੂਰੀ ਪੱਖ ਮਸ਼ੀਨਰੀ ਪੱਖ ਨਾਲੋਂ ਹਾਵੀ ਹੁੰਦਾ ਹੈ, ਉਨਾਂ ਦੀ
ਕਦਰ ਪਵੇਗੀ। ਜਿਸ ਨਾਲ ਨੌਕਰੀਆਂ ਦੇ ਦਰ ਖੁਲਣਗੇ। ਆਪੇ ਗਰੀਬੀ ਹਰਨ ਹੋ ਜਾਵੇਗੀ।
ਇਸ ਦੇ ਨਾਲ ਹੀ ਸਾਡੀ ਪਹੁੰਚ ਵਧੀਆ ਤੇ ਆਧੁਨਿਕ ਮਸ਼ੀਨਰੀ ਤਕ ਹੋ ਜਾਵੇਗੀ। ਸਰਮਾਏ ਦਾ ਬਜਾਰ ਸਾਡੇ
ਲਈ ਖੁੱਲਾ ਹੋਵੇਗਾ। ਸਰਮਾਏ ਦੇ ਖੁੱਲੇ ਲੈਣ ਦੇਣ, ਉਧਾਰ, ਬਚਤ ਨਾਲ ਸਰਮਾਏ ਦੇ ਰੇਟ ਵਧਣਗੇ। ਘਰੇਲੂ
ਮੰਡੀ ਨਾਲੋ ਰੇਟ ਜਿਆਦਾ ਹੋ ਜਾਣਗੇ।
ਪਰ ਜਿਵੇਂ ਮੈਂ ਕਿਹਾ ਕਿ ਮੁਕਾਬਲਾ ਇਕ ਦੁਵੱਲਾ ਆਣ ਜਾਣ ਹੁੰਦਾ ਹੈ। ਸਾਨੂੰ ਆਪਣੀ ਪੜਾਈ ਦਾ ਦਰ ਵੀ
ਠੀਕ ਕਰਨਾਂ ਪਊ। ਸੰਸਾਰੀਕਰਨ ਵਿਚ ਸਿਰਫ ਹੁਨਰਮੰਦ ਕਾਰੀਗਰ ਹੀ ਫਾਇਦਾ ਪਾਉਣਗੇ। ਜੇ ਸਾਡੇ ਲੋਕ ਪੜੇ
ਲਿਖੇ ਘੱਟ ਹੋਣਗੇ ਤਾਂ ਅਖੀਰ 'ਚ ਸੰਸਾਰੀਕਰਣ ਤਬਾਹੀ ਵੱਲ ਵੀ ਲਿਜਾ ਸਕਦੈ। ਸਾਡੀਆਂ ਬਹੁਤ ਸਾਰੀਆਂ
ਰਵਾਇਤੀ ਸਨਅੱਤਾਂ ਖਤਮ ਹੋ ਜਾਣਗੀਆਂ। ਸੋ ਸੰਸਾਰੀਕਰਨ ਮੌਕੇ ਸਾਡੀ ਜਿੰਮੇਵਾਰੀ ਵੀ ਬਣਦੀ ਹੈ।
ਦੂਸਰਿਆਂ ਨੂੰ ਵੀ ਚਾਹੀਦਾ ਉਹ ਗਰੀਬ ਮੁਲਕਾਂ ਦੇ ਹਿੱਤਾਂ ਦਾ ਖਿਆਲ ਰੱਖਣ।
É- ਾਂ.ਠ.ੌ ਤੇ ਸਰਮਾਏਦਾਰੀ ਖਿਲਾਫ ਜੋ ਮੁਹਿੰਮ ਚਲ ਰਹੀ ਹੈ ਉਸ ਬਾਰੇ ਆਪਣਾ ਪ੍ਰਤੀਕ੍ਰਮ ਦਿਓਗੇ?
ਮ.ਸਿੰਘÊ ਅਮਰੀਕਾ ਤੇ ਪੱਛਮ ਦੇ ਰਵੱਈਏ ਕਰਕੇ ਹੀ ਅਜਿਹੀਆਂ ਧਾਰਨਾਵਾਂ ਬਣੀਆਂ ਹਨ। ਦੇਖੋ ਅਮਰੀਕਾ
ਆਪਦੀ ਮਜਦੂਰੀ ਦੇ ਮਾਪਦੰਡਾਂ ਨੂੰ ਾਂਠੌ ਵਿਚ ਘਸੇੜਨਾ ਲੋਚਦਾ ਹੈ।
ਫਿਰ ਚੋਗਿਰਦੇ ਵਾਲੇ ਕਾਨੂੰਨ ਵਾੜਨਾ ਚਾਹੁੰਦਾ ਹੈ। ਸੀਏਟਲ ਕਾਨਫਰੰਸ ਮੌਕੇ ਅਮਰੀਕਾ ਨੇ ਕੁਝ
ਅਜਿਹੀਆਂ ਹੀ ਤਜਵੀਜਾਂ ਵਾੜਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨਾਲ ਵਿਕਾਸਸ਼ੀਲ ਮੁਲਕਾਂ ਦੇ ਮਨਾਂ 'ਚ
ਤੌਖਲੇ ਪੈਦਾ ਹੋ ਗਏ। ਮੈਂ ਦਿਲੋਂ ਮਹਿਸੂਸ ਕਰਦਾ ਹਾਂ ਕਿ ਪੱਛਮ ਨੂੰ ਚਾਹੀਦਾ ਹੈ ਾਂਠੌ ਨੂੰ ਗਲਤ
ਢੰਗ ਨਾਲ ਵਰਤਣ ਦੀ ਕੋਸ਼ਿਸ਼ ਨਾ ਕਰੇ।
ਇਥੇ ਮੈਂ ਇਹ ਵੀ ਨਹੀਂ ਕਹਿਣਾ ਚਾਹੁੰਦਾ ਹਾਂ ਕਿ ਮਜਦੂਰੀ ਸਬੰਧੀ ਮਾਪਦੰਡ ਜਰੂਰੀ ਨਹੀਂ ਹਨ। ਫਿਰ
ਇਸ ਸਬੰਧ ਕੌਮਾਤਰੀ ਸੰਸਥਾਵਾਂ ਮੌਜੂਦ ਹਨ। ੀਲ਼ੌ ਭਾਵ ਇੰਟਰਨੈਸ਼ਨਲ ਲੇਬਰ ਓਰਗੇਨਾਈਜੇਸ਼ਨ, ੂਂੀਫ ਜਾਂ
ਯੁਨਾਇਡ ਨੇਸ਼ਨਲ ਅਜਾਦ ਪਾਰਟੀ ਮੌਜੂਦ ਹੈ। ਵਪਾਰ ਦੇ ਸਿਲਸਲੇ ਵਿਚ ਜੇਕਰ ਅਜਿਹੀਆਂ ਸ਼ਰਤਾਂ ਅੱਗੇ
ਲਿਆਦੀਆਂ ਤਾਂ ਵਪਾਰਕ ਨ-ਬਰਾਬਰੀ ਇਕ ਕਿਸਮ ਦੀ ਸਦੀਵੀ ਹੋ ਜਾਵੇਗੀ। ਜਿਥੇ ਤਗੜੇ ਮੁਲਕ ਹਮੇਸ਼ਾ
ਆਪਣੀਆਂ ਸ਼ਰਤਾਂ ਮਨਵਾਇਆ ਕਰਨਗੇ।
É- ਇੰਨਾਂ ਸ਼ਰਤਾਂ ਵਿਚ ਜਿਵੇਂ ਇਕ ਬਾਲ ਮਜਦੂਰੀ ਸ਼ਰਤ ਵੀ ਹੈ। ਇੰਗਲੈਂਡ ਨੇ ਬਾਲ ਮਜਦੂਰੀ ਤੇ ਸੰਨ
1814 'ਚ ਹੀ ਪਾਬੰਦੀ ਲਾ ਦਿਤੀ ਸੀ। ਅਮਰੀਕਾ ਨੇ 1930-35 'ਚ। ਤੁਹਾਡੇ ਕੋਲ ਕੀ ਦਲੀਲ ਹੈ।
ਮ.ਸਿੰਘÊ ਅਸੀਂ ਇਹ ਨਹੀਂ ਕਹਿੰਦੇ ਕਿ ਬਾਲ ਮਜਦੂਰੀ ਦਾ ਸਾਡੇ ਕੋਲ ਹੱਕ ਹੋਣਾ ਚਾਹੀਦਾ ਹੈ। ਸਾਡੇ
ਕੌਮੀ ਕਾਨੂੰਨ ਇਸ ਸਰਾਪ ਨੂੰ ਸਮਝਦੇ ਹਨ। ਬੱਚਿਆਂ ਦਾ ਸਹੀ ਸਥਾਨ ਤਾਂ ਸਕੂਲ ਹੀ ਹਨ। ਪਰ ਬਾਲ
ਮਜਦੂਰੀ ਦੀ ਆੜ ਵਿਚ ਤੁਸੀਂ ਦੂਸਰੇ ਮਜੂਦਰੀ ਕਾਨੂੰਨ ਨਹੀਂ ਵਾੜ ਸਕਦੇ।
É- ਾਂਠੌ ਖਿਲਾਫ ਜੋ ਮੁਜਾਹਰੇ ਹੋ ਰਹੇ ਹਨ ਉਨਾਂ ਬਾਰੇ ਕੀ ਕਹੋਗੇ। ਇਨਾਂ ਪਿਛੇ ਕੌਣ ਹੈ?
ਮ.ਸਿੰਘÊ ਮੈਂ ਸਮਝਦਾ ਹਾਂ ਕਿ ਇਹ ਇਕ ਅਦਭੁੱਤ ਜਿਹਾ ਗਠਜੋੜ ਹੋ ਗਿਆ ਹੈ। ਮੈਂ ਇੰਨਾਂ ਦੀ ਨੀਅਤ ਤੇ
ਸ਼ੱਕ ਨਹੀਂ ਕਰਦਾ। ਇੰਨਾਂ ਵਿਚੋਂ ਬਹੁਤਿਆਂ ਦੇ ਜੱਜਬਾਤ ਭੜਕਾਏ ਹੋਏ ਹਨ। ਇਹ ਕੁਝ ਇਸ ਤਰਾਂ ਲਗਦੇ
ਜਿਵੇਂ ਅੱਤ ਦਾ ਖੱਬੇ ਬਾਹੀਆ ਤੇ ਸੱਜਾ ਬਾਹੀਆ ਇਕੱਠੇ ਹੋ ਗਏ ਹੋਣ। ਜਿਵੇਂ ਕਦੇ ਕਦਾਈ ਅਬਾਦੀ ਤੇ
ਬੰਦਸ਼ਾ ਦੀ ਗਲ ਆਉਂਦੀ ਹੈ ਤਾਂ ਉਦੋਂ ਵੀ ਇਹ ਲੋਕ ਇੱਕਠੇ ਹੋ ਜਾਂਦੇ ਹਨ। ਇਹ ਇਕ ਦੂਸਰੀ ਉਦਾਹਰਣ
ਹੈ।
|