Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਹਮੂਰੱਬੀ/ਰੱਬ/ਇਸਮਾਈਲ ਦੇ ਪਿਤਾ ਦਾ ਕਾਨੂੰਨ
4000 ਸਾਲ ਪੁਰਾਣਾ ਸਜ਼ਾ ਕਾਨੂੰਨ ਖੋਜੀਆ ਨੂੰ ਹੈਰਾਨ ਕਰ ਦਿੰਦਾ ਹੈ
ਕੀ ਵੈਦਿਕ ਸਭਿਅਤਾ ਦੀ ਜੜ੍ਹ ਬੈਬੀਲੋਨ ਹੀ ਹੈ?
 


#ਇਰਾਕ ਮੁਲਕ ਦੇ ਦਰਿਆ ਦਜ਼ਲਾ ਤੇ ਫਰਾਤ ਦੁਆਲੇ ਦੁਨੀਆ ਦੀ ਸਭ ਤੋਂ ਅਗਾਹ ਵਧੂ ਮੈਸੋਪੋਤੇਮੀਆਂ ਦੀ ਸੱਭਿਅਤਾ ਅੱਜ ਤੋਂ ਕੋਈ 5000 ਵਰ੍ਹੇ ਪਹਿਲਾਂ ਹੋਈ ਹੈ। ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਅੱਜ ਦਾ ਸਭਿਅਕ ਮਨੁੱਖ ਕਿਸੇ ਨਾ ਕਿਸੇ ਤਰਾਂ ਬੈਬੀਲੋਨ ਦੀ ਸੱਭਿਅਤਾ ਤੋਂ ਪ੍ਰਭਾਵਿਤ ਹੈ। ਧਰਮ ਤੇ ਖੋਜਾਂ ਕਰਨ ਵਾਲੇ ਤਾਂ ਮੰਨਦੇ ਹਨ ਕਿ ਜੈਂਦ ਅਵਸਤਾ, ਵੈਦਿਕ, ਹਿੰਦੂ ਧਰਮ ਤੇ ਇਸਲਾਮ ਦਾ ਸਰੋਤ ਵੀ ਬੈਬੀਲੋਨ ਹੀ ਹੇ। ਬੈਬੀਲੋਨ ਵਿਚ 2123 ਤੋਂ 2080 (ਕੁਝ ਲੋਕਾਂ ਅਨੁਸਾਰ 1792-1750 ਈ: ਪੂਰਬ) ਈਸਾ ਪੂਰਬ ਨੂੰ ਇਕ ਰਾਜਾ ਹਮੂਰੱਬੀ ਹੋਇਆ ਜਿਸ ਦੇ ਸ਼ਿਲਾ ਲੇਖ ਵਿਦਵਾਨ ਹੁਣ ਤੱਕ ਪੜ ਚੁੱਕੇ ਹਨ। ਉਸ ਰਾਜੇ ਬਾਰੇ ਲਿਖਿਆ ਗਿਆ ਹੈ ਕਿ ਉਹ ਸਾਰੀ ਪ੍ਰਿਥਵੀ ਦਾ ਰਾਜਾ ਸੀ। ਪ੍ਰਸਿੱਧ ਇਤਹਾਸਕਾਰ ਸ੍ਰੀ ਰਾਮ ਗੋਇਲ ਨੇ ਆਪਣੀ ਪੁਸਤਕ ਵਿਸ਼ਵ ਕੀ ਪ੍ਰਾਚੀਨ ਸਭਿਆਤਾਏਂ ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਲਿਖਿਆ ਹੈ ਕਿ ਇਹੋ ਹਮੂਰਬੀ ਭਾਰਤ ਵਿਚ ਵਿਸ਼ਨੂੰ (ਪ੍ਰਿਥਵੀ ਦੇ ਰਾਜਾ) ਦੇ ਨਾਂ ਨਾਲ ਪੂਜਿਆ ਜਾਂਦਾ ਹੈ ਜੋ ਇਸ ਦੇ ਪਿਤਾ ਦਾ ਨਾਂ ਹੈ ਭਾਵ ਸਿਨਮੁਵਾਲਿਤ ਹੇ ਉਹੋ ਵਿਸ਼ਨੂੰ ਦੇ ਪਿਤਾ ਦਾ ਨਾਂ ਸ਼ਾਸਤਰਾਂ ਵਿਚ ਦੱਸਿਆ ਜਾਂਦਾ ਹੈ। ਇਸ ਦਾ ਪੁੱਤਰ ਹੋਇਆ ਸਮਸੁਇਲਨ (ਭਾਵ ਇਸਮਾਇਲ ਜਿਸ ਇਸਲਾਮ ਧਰਮ ਚਲਾਇਆ)
ਬੈਬੀਲੋਨੀਆਂ ਦਾ ਸਭ ਤੋਂ ਪੁਰਾਣਾ ਸ਼ਿਲਾ ਲੇਖ 3000 ਈਸਾ ਪੂਰਬ ਦਾ ਤਸਵੀਰਾਂ ਵਾਲੀ ਭਾਸ਼ਾ ਦਾ ਹੈ। ਜਦ ਕਿ ਮਿਸਰ ਦੇ ਰਾਮ ਸੀਸ ਨਾਂ ਦੇ ਰਾਜਿਆਂ ਦੀ ਲੜੀ ਇਸ ਤੋਂ ਵੀ ਪੁਰਾਣੀ ਹੈ। ਫਿਰ ਮਹਾਰਾਜਾ ਹਮੂ ਰੱਬੀ ਰਾਮਸਿਨ ਨਾਂ ਦੇ ਰਾਜੇ ਨੂੰ ਹਰਾਉਦਾ ਵੀ ਹੈ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਅਯੁਧਿਆ ਦੇ ਭਗਵਾਨ ਸ੍ਰੀਰਾਮ ਚੰਦਰ ਤੋਂ ਪਹਿਲਾ ਵੀ ਰਾਮ ਸ਼ਬਦ ਪ੍ਰਮਾਤਮਾ ਲਈ ਵਰਤਿਆ ਜਾਂਦਾ ਸੀ। ਇਸ ਦਾ ਅਸਲੀ ਸ੍ਰੋਤ ਵੀ ਬੈਬੀਲੋਲ ਦੀ ਸਭਿਅਤਾ ਹੀ ਹੈ।
ਫਿਰ ਪੁਰਾਣਾ ਵਿਚ ਸੁਮੇਰ ਪਰਬਤ ਦਾ ਜਿਕਰ ਤਾਂ ਸਿੱਧਾ ਹੀ ਬੈਬੀਲੋਨ ਲੈ ਜਾਂਦਾ ਹੈ। ਓਥੇ ਹੀ ਈਲਾਵਰਤ ਦੇਸ਼ ਹੈ। ਵੇਦਾਂ ਵਿਚ ਜੋ ਦੇਵ ਨਦੀ ਹੈ ਉਹ ਮੈਸੋਪੋਟੇਮੀਆਂ ਦੀ ਦਜਲਾ ਨਦੀ ਹੀ ਹੈ। ਪੁਰਾਣਾ ਦੇ ਰਾਜਾ ਬਲੀ ਦੀ ਨਗਰੀ ਬਲਸੁਰਾ ਅਧੁਨਿਕ ਨਗਰ ਬਸਰਾ ਹੀ ਤਾ ਹੈ। ਓਥੇ ਹੀ ਅਸੁਰਾ ਦਾ ਦੇਸ਼ ਅਸੀਰੀਆਂ ਹੈ ਜਿਥੇ ਦੇ ਵਸਲੀਕਾਂ ਨੂੰ ਸਪਸੱਟ ਤੌਰ ਤੇ ਅਸੁਰ ਕਿਹਾ ਜਾਂਦਾ ਹੈ। ਕਾਲੇ ਪੱਥਰ ਦਾ ਉਹ ਥੰਮ ਜਿਹਦੇ ਤੇ ਸਜ਼ਾਅ ਕ ਨੂੰ ਨ ਉਕਰਿਆ ਪਿਆ ਹੈ ਤੇ ਸਿਰੇ ਤੇ ਹੱਮੂਰੱਬੀ ਦੀ ਮੂਰਤੀ ਹੈ ਜੋ ਦੇਵਤੇ ਕੋਲੋ ਵਰਦਾਨ ਪ੍ਰਾਪਤ ਕਰ ਰਿਹਾ ਹੈ।#

ਬੈਬੀਲੋਨ ਦੇ ਦੇਵਤਿਆਂ ਦਾ ਜੋ ਕਿਰਦਾਰ ਹੈ ਐਨ ਇਹੋ ਹੀ ਭਾਰਤ ਦੀ ਵਿਦਵਾਨ ਸ਼੍ਰੇਣੀ ਬ੍ਰਾਹਮਣਾਂ ਦਾ ਹੈ। ਪਰ ਬਦਕਿਸਮਤੀ ਕਿ ਭਾਰਤ ਦੇ ਪੁਰਾਤਨ ਇਤਹਾਸ ਦੇ ਵਿਦਵਾਨ ਇਸ ਪੱਖ ਵੱਲ ਕੋਈ ਧਿਆਨ ਨਹੀਂ ਦਿੰਦੇ। ਅੱਜ ਯੂਨੀਵਰਸਿਟੀ ਗਰਾਂਟ ਕਮਿਸ਼ਨ ਵੀ ਸਿਰਫ ਓਹੋ ਪ੍ਰੋਜੈਕਟ ਪ੍ਰਵਾਨ ਕਰਦਾ ਹੈ ਜਿਸ ਨਾਲ ਕਟੜਵਾਦ ਵੱਧਦਾ ਹੋਵੇ ਤੇ ਵੰਡੀਆਂ ਪੈਦੀਂਆਂ ਹੋਣ।
ਅੱਜ ਦਾ ਦਿਨ 24ਘੰਟਿਆ ਦਾ ਜੋ ਗਿਣਿਆ ਗਿਆ ਹੈ ਉਹ ਵੀ ਬੈਬੀਲੋਨ ਲੋਕਾਂ ਦੀ ਦੇਣ ਹੈ ਤੇ ਇਕ ਚੱਕਰ ਵਿਚ ਜੋ ਅਸੀ 360 ਡਿਗਰੀ ਲੈਂਦੇ ਹਾਂ ਇਹ ਵੀ ਉਨ੍ਹਾਂ ਦੀ ਹੀ ਦੇਣ ਹੈ।
ਸ਼ਿਲਾਲੇਖਾਂ 'ਚ ਬੜਾ ਹੀ ਸਪੱਸ਼ਟ ਅੰਕਤ ਹੈ ਕਿ 600 ਈ.....ਪੂ..... ਵਿਚ ਮਹਾਰਾਜਾ ਨੇਬੂਚਾਦ ਨਜ਼ਰ ਨੇ ਹਾਰੇ ਹੋਏ ਲੋਕਾਂ ਨੂੰ ਦੇਸ਼ ਨਿਕਾਲਾ ਦੇ ਦਿਤਾ ਸੀ। ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਅਜਿਹੇ ਦੇਸ਼ ਨਿਕਾਲਿਆ ਦਾ ਰਿਵਾਜ ਉਸ ਤੋਂ ਵੀ ਪਹਿਲਾਂ ਸੀ। ਦੇਸ਼ ਨਿਕਾਲਿਆ ਵਿਚ ਸਭ ਤੋਂ ਵੱਧ ਪ੍ਰਭਾਵਤ ਓਹੋ ਲੋਕ ਹੁੰਦੇ ਹਨ ਜੋ ਕਿਸੇ ਹਕੂਮਤ ਦੇ ਜਿਆਦਾ ਨਜ਼ਦੀਕ ਹੁੰਦੇ ਹਨ ਤੇ ਕੁਦਰਤੀ ਹੈ ਕਿ ਉਸ ਵੇਲੇ ਦੇ ਦੇਵਤੇ ਜਿਹੜੇ ਰਾਜੇ ਨੂੰ ਹੁਕਮ ਜਾਂ ਸਲਾਹ ਦਿਆ ਕਰਦੇ ਸਨ, ਕਿਸੇ ਵੀ ਸੂਰਤ ਵਿਚ ਬਖਸ਼ੇ ਨਹੀ ਗਏ ਹੋਣਗੇ। ਫਿਰ ਇਹੋ ਦੇਵਤੇ ਭਾਰਤ ਵਿਚ ਆਏ। ਹਰ ਰਿਆਸਤ ਵਿਚ ਇੰਨਾਂ ਦੀ ਵਿਦਵਤਾ ਦੀ ਕਦਰ ਹੋਣੀ ਸੁਭਾਵਕ ਸੀ ਤੇ ਹੌਲੀ ਹੌਲੀ ਇਹ ਦੇਵਤੇ ਜਾਂ ਬ੍ਰਾਹਮਣ ਪੂਰੇ ਭਾਰਤ ਵਰਸ਼ ਤੇ ਛਾਅ ਗਏ। ਹਾਲਾਕਿ ਇਨਾਂ ਦੀ ਸ਼ੁਰੂਆਤ ਪੰਜ ਦਰਿਆਵਾਂ ਦੀ ਧਰਤ ਤੋਂ ਹੀ ਹੋਈ ਸੀ। ਦਜਲਾ ਫਰਾਤ ਦੀਆਂ ਉਪਜਾਊ ਘਾਟੀਆ ਨੂੰ ਛੱਡ ਉਹ ਸੁਭਾਵਿਕ ਹੀ ਕਿਸੇ ਹੋਰ ਦਰਿਆ ਦੇ ਦਾਮਨ ਨੂੰ ਫੜਨਗੇ। ਇਹੋ ਕਾਰਨ ਹੈ ਕਿ ਵੇਦਾਂ ਦੀ ਰਚਨਾ ਪੰਜਾਬ ਵਿਚ ਹੋਈ ।

ਬੈਬੀਲੋਨ ਦੀ ਬਚੇ ਖੁਚੇ ਖੰਡਰ#
ਦਸੰਬਰ 1901ਵਿਚ ਫਰਾਂਸ ਦੇ ਖੋਜੀਆਂ ਨੇ ਇਰਾਨ ਦੇ ਸੂਸਾ ਇਲਾਕੇ ਵਿਚ ਖੋਦਾਂ ਖੁਦਾਈ ਦੁਰਾਨ ਇਕ ਕਾਲੇ ਪੱਥਰ ਦੀ ਗੋਲ ਸਿਲ ਲੱਭੀ ਜਿਹੜੀ ਕੋਈ 7 ਫੁੱਟ ਉੱਚੀ ਸੀ ਤੇ ਉਸਦੇ ਉਪਰਲੇ ਸਿਰੇ ਤੇ ਇਕ ਰਾਜਾ ਚਿਤਰਿਆ ਹੋਇਆ ਸੀ ਜੋ ਪ੍ਰਮਾਤਮਾ ਕੋਲੋਂ ਰਾਜ ਦਾ ਫੁਰਮਾਨ ਹਾਸਲ ਕਰ ਰਿਹਾ ਹੈ। ਤੇ ਥੱਲੇ ਲੰਮੀ ਚੌੜੀ ਲਿਖਤ ਹੈ ਜਿਸ ਵਿਚ ਦੁਨੀਆਂ ਦਾ ਪਹਿਲਾਂ ਲਿਖਤੀ ਸਜ਼ਾ ਵਿਧਾਨ ਦਿਤਾ ਗਿਆ ਹੈ ਜਿਸ ਦੀਆਂ ਕੁੱਲ 282 ਦਫਾ ਹਨ। ਇਸ ਲਿਖਤ ਨੂੰ ਪੜਨ ਉਪਰੰਤ ਵਿਦਵਾਨਾਂ ਨੇ ਮੂੰਹ ਵਿਚ ਉਂਗਲੀਆਂ ਪਾ ਲਈਆਂ ਕਿ ਕਿਵੇਂ 4000 ਸਾਲ ਪਹਿਲਾਂ ਵੀ ਬਹੁਤ ਹੀ ਅਗਾਂਹ ਵਧੂ ਸਭਿਆਤਾਵਾਂ ਮੌਜੂਦ ਸਨ।
ਬੈਬੀਲੋਨ ਨਾਲ ਸੰਬੰਧਤ ਸਿਲਾ ਲੇਖ ਦਾ ਈਰਾਨ ਦੇ ਇਲਾਕੇ 'ਚ ਮਿਲਨਾ ਇਸ ਗੱਲ ਨੇ ਖੋਜੀਆਂ ਨੂੰ ਹੋਰ ਵੀ ਹੈਰਾਨ ਕੀਤਾ। ਖੈਰ ਬਾਅਦ ਵਿਚ ਪਤਾ ਲਗ ਗਿਆ ਕਿ ਬੈਬੀਲੋਨ ਦੀ ਬਰਬਾਦੀ ਤੋਂ ਬਾਅਦ ਜਿਹੜੀ ਲੁੱਟਮਾਰ ਹੋਈ ਉਸਨੇ ਬੈਬੀਲੋਲ ਦੇ ਕੀਮਤੀ ਖਜਾਨੇ ਤਾਂ ਲੁਟੇ ਹੀ ਪੱਥਰ ਤਕ ਵੀ ਨਾ ਛੱਡੇ ਤੇ ਇਹ ਹੱਮੂਰੱਬੀ ਵਾਲੀ ਸਿਲ ਦਾ ਸੂਸਾ (ਈਰਾਨ) ਵਿਚ ਮਿਲਣਾ ਉਸੇ ਲੁੱਟਮਾਰ ਦੀ ਕੜੀ ਦਾ ਹੀ ਹਿੱਸਾ ਸੀ।
ਹਮੂਰੱਬੀ ਦੇ ਸਜਾ ਕਾਨੂੰਨ ਸ਼ਿਲਾ ਲੇਖ ਤੋਂ ਮਿਲਦੀ ਇਤਿਹਾਸ ਬਾਰੇ ਜਾਣਕਾਰੀ -
1.....ਕਾਨੂੰਨੀ ਲੇਖ- ਸੁਮੇਰ ਬੋਲੀ ਵਿਚ ਹਨ ਤੇ ਸ਼ੁਰੂ ਵਿਚ ਕਵਿਤਾ ਤੇ ਅਖੀਰ ਵਿਚ ਅੰਤਿਕਾ ਹੈ।
2.....ਕਾਨੂੰਨ ਦੀਆਂ ਧਾਰਾਵਾਂ ਮੋਟੇ ਤੋਰ ਤੇ ਹੇਠ ਲਿਖੀ ਸ੍ਰੇਣੀਆਂ ਦੀਆਂ ਹਨ।
ਇਨਸਾਫ ਦੇ ਨਿਜਾਮ ਸਬੰਧੀ (ਜਿਵੇਂ ਝੂਠਾ ਬਿਆਨ ਜਾਂ ਤੋਹਮਤ), ਡਾਕਾ ਚੋਰੀ ਆਦਿ, ਬਾਗੀਆਂ ਨੂੰ ਪਨਾਹ ਦੇਣਾ, ਮਕਾਨ ਕਰਾਇਆ, ਠੇਕਾ ਆਦਿ ਸਬੰਧੀ, ਵਪਾਰ ਸਬੰਧੀ ਕਰਜਾ, ਵਿਆਹ, ਤਲਾਕ, ਗੋਦ ਲੈਣਾ, ਵਿਰਾਸਤ, ਪ੍ਰਵਾਰ, ਕਾਮ ਵਾਸਨਾ ਸਬੰਧੀ, ਕਿੱਤਿਆਂ ਸਬੰਧੀ- ਡਾਕਟਰੀ, ਨਾਈ, ਰਾਜ ਮਿਸਤਰੀ, ਬੇੜੀ- ਜਹਾਜ ਸਾਜ, ਮਲਾਹ, ਖੇਤੀ ਮਸ਼ੀਨਰੀ ਤੇ ਪਸ਼ੂਆਂ ਦੇ ਕਿਰਾਏ ਸਬੰਧੀ, ਤਨਖਾਹ / ਭੱਤਿਆਂ ਦੀ ਦਰਾਂ ਗੁਲਾਮਾਂ ਦੀ ਵਿਕਰੀ ਸਬੰਧੀ।
3.....ਲੋਕਾਂ ਦੇ ਲੜਾਈ ਝਗੜੇ ਬਾਰੇ ਕੋਈ ਖਾਸ ਦਫਾ ਨਹੀਂ ਹਨ ਇਸ ਤੋਂ ਲਗਦਾ ਹੈ ਕਿ ਇਨ੍ਹਾਂ ਬਾਬਤ ਪਹਿਲਾਂ ਹੀ ਸਮਾਜ ਵਿਚ ਇੰਤਜਾਮ ਮੌਜੂਦ ਸਨ। ਇਹ ਵੀ ਹੋ ਸਕਦਾ ਹੈ ਕਿ ਇਸ ਕਿਸਮ ਦੇ ਜੁਰਮ ਬਹੁਤ ਘੱਟ ਸਨ।
ਸਮਾਜ ਵਿਚ ਔਰਤ ਦਾ ਬਰਾਬਰੀ ਵਾਲਾ ਹੀ ਦਰਜਾ ਸੀ। ਜਨਾਨੀ ਵੀ ਤਲਾਕ ਮੰਗ ਸਕਦੀ ਸੀ।
ਸਮਾਜ ਵਿਚ ਤਿੰਨ ਕਿਸਮ ਦੇ ਲੋਕ ਸਨ 1) ਆਮ, 2) ਅਜਾਦ ਕੀਤੇ ਹੋਏ ਤੇ 3) ਗੁਲਾਮ । ਕਈ ਲਿਖਾਰੀਆਂ ਕਿਹਾ ਹੈ ਕਿ ਦੂਸਰੀ ਸ਼੍ਰੇਣੀ ਦੀ ਹਾਲਤ ਸਭ ਤੋਂ ਬਿਹਤਰ ਸੀ ਅਸੀਂ ਸਮਝਦੇ ਹਾਂ ਕਿ ਇਹ ਗੁਲਾਮ ਸ਼੍ਰੇਣੀ ਤੋਂ ਹੀ ਅਜਾਦ ਹੋਏ ਲੋਕ ਹਨ ਜਿਨਾਂ ਨੂੰ ਸਹੁਲਤਾਂ ਆਮ ਨਾਗਰਿਕਾਂ ਤੋਂ ਘੱਟ ਹਨ।
ਚਿਕਤਸਾ ਦਾ ਓਨੀ ਦਿਨੀ ਚੌਖਾ ਗਿਆਨ ਸੀ ਫਿਰ ਵਰਤਨਹਾਰ ਕਾਨੂੰਨ ਵੀ ਪ੍ਰਚਲਤ ਸੀ ਨੁਕਸਾਨ ਹਣ ਤੇ ਡਾਕਟਰ ਮੁਆਵਜਾ ਵੀ ਦਿੰਦਾ ਸੀ।
ਮਕਾਨ ਤੇ ਹੋਰ ਚੀਜਾਂ ਵਸਤੂਆਂ ਦਾ ਕਿਰਾਏ ਤੇ ਦਿਤਾ ਜਾਣਾ ਇਕ ਵਿਕਸਤ ਸਮਾਜ ਦੀ ਹੀ ਨਿਸ਼ਾਨੀ ਹੈ
1.....ਜੇਕਰ ਕੋਈ ਚਲਾਕ ਬੰਦਾ ਕਿਸੇ ਤੇ ਝੂਠੀਆਂ ਤੋਹਮਤਾਂ ਲਾ ਕੇ ਉਸ ਤੇ ਪਾਬੰਦੀਆਂ ਲਾਉਂਦਾ ਹੈ ਤਾਂ ਉਸ ਚਲਾਕ ਨੂੰ ਮੌਤ ਦੀ ਸਜਾ।(ਬੈਬੀਲੋਨ ਦਾ ਬਚਿਆ ਹੋਇਆ ਇਸ਼ਤਰ ਦਰਵਾਜ਼ਾ ਜਿਸ ਦੀ ਇਰਾਕ ਸਰਕਾਰ ਨੇ ਮੁਰੰਮਤ ਕਰਵਾ ਦਿਤੀ ਹੈ#
2.....ਜੇਕਰ ਕੋਈ ਕਿਸੇ ਤੇ ਇਲਜਾਮ ਲਾਉਂਦਾ ਹੈ ਤੇ ਮੁਜਰਮ ਦਰਿਆ 'ਚ ਛਾਲ ਮਾਰਦਾ ਹੈ ਜੇ ਤਾਂ ਮੁਜਰਮ ਡੁੱਬ ਜਾਂਦਾ ਹੇ ਤਾਂ ਇਲਜਾਮ ਲਾਉਣ ਵਾਲਾ ਮੁਜਰਮ ਦੇ ਮਕਾਨ ਦਾ ਮਾਲਕ ਬਣ ਜਾਵੇਗਾ ਤੇ ਜੇ ਮੁਜਰਮ ਨੂੰ ਦਰਿਆ ਨਹੀਂ ਡੋਬਦਾ ਤੇ ਬਚ ਜਾਂਦਾ ਹੈ ਤਾਂ ਇਲਜਾਮ ਲਾਉਣ ਵਾਲੇ ਨੂੰ ਮੌਤ ਦੀ ਸਜ਼ਾ ਤੇ ਮੁਜਰਮ ਨੂੰ ਮਰਨ ਵਾਲੇ ਦੇ ਮਕਾਨ ਦਾ ਮਾਲਕ ਬਣਾ ਦਿਤਾ ਜਾਵੇ।
3.....ਜੇਕਰ ਕਿਸੇ ਤੇ ਕਿਸੇ ਨੂੰ ਮਾਰਨ ਦਾ ਇਲਜਾਮ ਹੈ ਪਰ ਇਲਜਾਮ ਲਾਉਣ ਵਾਲਾ ਸਾਬਤ ਨਹੀਂ ਕਰ ਪਾਉਂਦਾ, ਇਸ ਸੂਰਤ ਵਿਚ ਇਲਜਾਮ ਲਾਉਂਣ ਵਾਲੇ ਨੂੰ ਸਜਾਏ ਮੌਤ।
5.....ਜੇ ਕਿਸੇ ਜੱਜ ਕੋਲੋਂ ਗਲਤੀ ਹੋ ਜਾਵੇ ਤਾ ਸਭ ਦੇ ਸਾਹਮਣੇ ਉਸਨੂੰ ਜੱਜ ਦੇ ਥੱੜੇ ਤੋਂ ਹਟਾ ਦਿਤਾ ਜਾਵੇ ਤੇ ਮੁੜਕੇ ਉਹਨੂੰ ਕਦੀ ਜੱਜ ਨਾ ਬਣਨ ਦਿਤਾ ਜਾਵੇ।
6.....ਜੇਕਰ ਕੋਈ ਮੰਦਰ ਜਾਂ ਸਰਕਾਰ ਦੀ ਕੋਈ ਚੋਰੀ ਕਰੇ ਤਾਂ ਮੌਤ ਦੀ ਸਜਾ। ਸਮਾਨ ਖਰੀਦਣ ਵਾਲੇ ਨੂੰ ਵੀ ਮੌਤ ਦੀ ਸਜਾ।
12.....ਜੇਕਰ ਕੋਈ ਛੇ ਮਹੀਲੇ ਤੱਕ ਗਵਾਹ ਪੇਸ਼ ਨਹੀਂ ਕਰ ਸਕਦਾ ਤਾਂ ਉਸਨੂੰ ਜੁਰਮਾਨਾ ਕੀਤਾ ਜਾਵੇ ਕਿਉਂਕਿ ਉਹ ਖੁੱਦ ਬੁਰਾ ਬੰਦਾ ਹੈ।
15.....ਜੇ ਕੋਈ ਦਰਬਾਰ ਦੇ ਕਿਸੇ ਮਰਦ ਜਾਂ ਔਰਤ ਗੁਲਾਮ ਨੂੰ ਸ਼ਹਿਰ ਦੀ ਚਾਰ ਦੀਵਾਰੀ ਤੋਂ ਬਾਹਰ ਲੈ ਜਾਦਾ ਹੈ ਤਾ ਉਸ ਨੂੰ ਮੌਤ ਦੀ ਸਜਾ।
16.....ਜੇਕਰ ਕੋਈ ਮਾਲਕ ਦੇ ਭੱਜ ਆਏ ਗੁਲਾਮ ਨੂੰ ਆਪਣੇ ਘਰ ਰੱਖੇ ਤਾਂ ਉਸਨੂੰ ਮੌਤ ਦੀ ਸਜਾ।
17.....ਜੇਕਰ ਕੋਈ ਘਰੋਂ ਭੱਜੇ ਗੁਲਾਮ ਨੂੰ ਫੜ੍ਹ ਕੇ ਵਾਪਸ ਮਾਲਕ ਤਕ ਪਹੁੰਚਾ ਦੇਵੇ ਤਾਂ ਉਸ ਨੂੰ ਦੋ ਸ਼ੈਕਲ (ਸਿੱਕੇ) ਚਾਂਦੀ ਦੇ ਇਨਾਮ ਵਜੋਂ ਦਿਤੇ ਜਾਣ।
21.....ਜੇ ਕੋਈ ਕਿਸੇ ਦੇ ਘਰ ਸੰਨ ਲਾਵੇ ਤਾਂ ਉਸਨੂੰ ਉਸ ਸੰਨ ਦੇ ਸਾਹਮਣੇ ਮਾਰ ਕੇ ਦੱਬ ਦਿਤਾ ਜਾਵੇ।
22.....ਡਾਕਾ ਮਾਰਨ ਵਾਲੇ ਨੂੰ ਸਜਾਏ ਮੌਤ।
23.....ਜੇਕਰ ਚੋਰ ਜਾ ਡਾਕੂ ਫੜਿਆ ਨਾ ਜਾਵੇ ਤਾਂ ਜਿਸਦੇ ਇਲਾਕੇ 'ਚ ਚੋਰੀ ਹੋਈ ਹੈ ਉਹ ਨੁਕਸਾਨ ਦੀ ਭਰਪਾਈ ਕਰੇ।
24..... ਜੇ ਕਿਸੇ ਇਲਾਕੇ ਚੋਂ ਇਨਸਾਨਾਂ ਦੀ ਚੋਰੀ ਹੋਈ ਹੈ ਤਾਂ ਸਥਾਨਕ ਕਬੀਲਾ ਰਿਸ਼ਤੇਦਾਰਾ ਨੂੰ ਇਕ ਮੀਨਾ (ਕਰੰਸੀ ਦਾ ਨਾਂ) ਚਾਂਦੀ ਦਾ ਦੇਵੇ।
35..... ਜੇ ਕੋਈ ਡੰਗਰ ਰਾਜੇ ਨੇ ਕਿਸੇ ਮੁਖੀਏ ਨੂੰ ਇਨਾਮ ਦਿਤਾ ਹੋਵੇ ਤੇ ਜੇਕਰ ਬਾਅਦ ਵਿਚ ਇਹ ਡੰਗਰ ਕੋਈ ਹੋਰ ਖਰੀਦ ਲਵੇ ਤਾ ਉਸਦਾ ਸੌਦਾ ਵਿਅਰਥ ਰਹੇਗਾ ਤੇ ਆਪਣੀ ਪੂੰਜੀ ਗਵਾਏਗਾ।
42.....ਜੇ ਕੋਈ ਵਹਾਈ ਲਈ ਕਿਸੇ ਦੀ ਪੈਲੀ ਲਵੇ ਪਰ ਫਸਲ ਨਾਂ ਹੋਵੇ। ਪਰ ਗਵਾਂਢ ਵਿਚ ਫਸਲ ਹੋਈ ਹੋਵੇ ਤਾਂ ਮੰਨ ਲਿਆ ਜਾਵੇਗਾ ਕਿ ਉਸ ਨੇ ਮਿਹਨਤ ਨਹੀਂ ਕੀਤੀ ਅਤੇ ਠੇਕਾ ਉਹਨੂੰ ਦੇਣਾ ਪਵੇਗਾ।
44.....ਜੇ ਕੋਈ ਕਿਸੇ ਬੇਅਬਾਦ ਜਮੀਨ ਵਾਹੀ ਲਈ ਠੇਕੇ ਤੇ ਲਵੇ ਪਰ ਮਿਹਨਤ ਨਾ ਕਰੇ, ਉਹ ਫਿਰ ਵੀ ਮਾਲਕ ਨੂੰ ਇਕ ਗਣ (ਘੁੰਮਾਂ) ਦੇ ਦਸ ਗੁਰ (ਮਣ) ਦੇ ਹਿਸਾਬ ਜਿਣਸ ਦੇਵੇਗਾ ਤੇ ਚੌਥੇ ਸਾਲ ਚੰਗੀ ਤਰਾਂ ਵਾਹ ਸੁਆਰ ਜ਼ਮੀਨ ਵਾਪਸ ਮਾਲਕ ਨੂੰ ਕਰੇਗਾ।
45.....ਜੇ ਕਿਸੇ ਬੰਦੇ ਨੇ ਠੇਕੇ ਤੇ ਕੋਈ ਜਮੀਨ ਲਈ ਹੋਵੇ ਪਰ ਕਿਸੇ ਕੁਦਰਤੀ ਆਫਤ ਕਰਕੇ ਫਸਲ ਫੇਲ ਹੋ ਗਈ ਹੋਵੇ ਤਾਂ ਵੀ ਠੇਕਾ ਦੇਣਾ ਪਵੇਗਾ।
46.....ਜੇ ਕਿਸੇ ਕਰਜਾ ਦੇਣਾ ਹੋਵੇ ਪਰ ਕੁਦਰਤੀ ਆਫਤ ਕਰਕੇ ਫਸਲ ਮਾਰ ਹੋ ਜਾਵੇ ਤਾਂ ਉਹ ਕਰਜਾ ਉਸ ਸਾਲ ਮੋੜਨ ਦਾ ਪਾਬੰਦ ਨਹੀਂ ਹੋਵੇਗਾ।
53.....ਜੇ ਕੋਈ ਆਲਸੀ ਹੈ ਤਾਂ ਆਪਣੇ ਪਾਣੀ ਵਾਲੇ ਤਲਾਅ ਦਾ ਬੰਨ ਠੀਕ ਪੱਕਾ ਨਹੀਂ ਰਖਦਾ ਜਿਸ ਕਰਕੇ ਕਿਸੇ ਵੇਲੇ ਬੰਨ ਟੁੱਟ ਕੇ ਹੜ੍ਹ ਗਵਾਂਢ ਦੇ ਖੇਤ ਬਰਬਾਦ ਕਰ ਦਿੰਦਾ ਹੈ ਤਾ ਤਲਾਅ ਵਾਲਾ ਨੁਕਸਾਨ ਦੀ ਭਰਪਾਈ ਕਰੇਗਾ।
56.....ਜੇ ਕੋਈ ਲਾਪਰਵਾਹੀ ਦੇ ਨਾਲ ਆਪਣੇ ਖੇਤ ਸਿੰਞਦਾ ਹੈ ਤੇ ਗਵਾਂਢੀ ਦੀਆਂ ਪੈਲੀਆਂ ਨੂੰ ਵੀ ਭਰ ਦਿੰਦਾ ਹੈ ਜਿਸ ਕਰਕੇ ਗਵਾਂਢੀ ਦੀ ਫਸਲ ਬਰਬਾਦ ਹੁੰਦੀ ਹੈ ਤਾਂ ਉਹ ਦਸ ਗੁਰ (ਮਣ) ਪ੍ਰਤੀ ਗਣ (ਕਿਲੇ) ਦੇ ਹਿਸਾਬ ਭਰਪਾਈ ਕਰੇਗਾ।
59.....ਜੇ ਕਿਸੇ ਬਗਾਨੇ ਦੇ ਬਾਗ ਦਾ ਕੋਈ ਰੁੱਖ ਵੱਢ ਦਿੰਦਾ ਹੈ ਤਾ ਉਹ ਅੱਧਾ ਮੀਨਾ ਪ੍ਰਤੀ ਦਰਖਤ ਦੇ ਹਿਸਾਬ ਮਾਲਕ ਬਾਗ ਦੀ ਭਰਪਾਈ ਕਰੇਗਾ।

64.....ਜੇ ਕੋਈ ਅਪਣਾ ਬਾਗ ਮਾਲੀ ਨੂੰ ਠੇਕੇ ਤੇ ਦਿੰਦਾ ਹੈ ਤਾਂ ਮਾਲੀ ਮਾਲਕ ਨੂੰ ਫਲ ਦਾ ਦੋ ਤਿਹਾਈ ਹਿੱਸਾ ਦੇਵੇਗਾ।
104.....ਜੇਕਰ ਕੋਈ ਵਣਜਾਰਾ ਆਪਣਾ ਮਾਲ ਜਿਵੇਂ ਅਨਾਜ, ਤੇਲ, ਉਨ ਆਦਿ ਅੱਗੇ ਲਿਜਾਣ ਵਾਸਤੇ ਕਿਸੇ ਸੌਦਾਗਰ (ਟਰਾਂਸਪੋਰਟਰ) ਦੇ ਹਵਾਲੇ ਕਰਦਾ ਹੈ ਤਾਂ ਸੌਦਾਗਰ ਮਾਲ ਦੀ ਰਸੀਦ ਦੇਵੇਗਾ।
106.....ਜੇਕਰ ਕਿਸੇ ਸਰਾਂ ਦੀ ਮਾਲਕਣ ਸ਼ਰਾਬ ਦੇ ਬਦਲੇ ਜਿਆਦਾ ਪੈਸੇ ਝਾੜ ਲੈਂਦੀ ਹੈ ਤਾਂ ਉਸ ਔਰਤ ਨੂੰ ਦਰਿਆ 'ਚ ਸੁੱਟ ਦਿਤਾ ਜਾਵੇਗਾ।
109.....ਜੇ ਕਿਸੇ ਸਰਾਂ ਵਿਚ ਬਹਿ ਕੇ ਕੋਈ ਗੈਰ ਕਾਨੂੰਨੀ ਸਾਜਿਸ਼ ਰੱਚੀ ਜਾਂਦੀ ਹੈ ਤੇ ਸਰਾਂ ਦੀ ਮਾਲਕਣ ਇਨ੍ਹਾਂ ਨੂੰ ਨਹੀਂ ਫੜਾਉਂਦੀ ਤਾ ਉਸ ਨੂੰ ਮੌਤ ਦੀ ਸਜਾ।
110.....ਜੇਕਰ ਦੇਵਤਿਆਂ ਦੀ ਭੈਣ ਸ਼ਰਾਬਖਾਨਾ ਚਲਾਉਂਦੀ ਹੈ ਜਾਂ ਉਸ ਵਿਚ ਦਾਖਲ ਹੁੰਦੀ ਹੇ ਤਾਂ ਅਜਿਹੀ ਔਰਤ ਨੂੰ ਜਿੰਦਾ ਜਲਾ ਦਿਤਾ ਜਾਵੇ।
112.....ਜੇ ਕੋਈ ਬਾਹਰ ਅੰਦਰ ਜਾਣ ਵੇਲੇ ਆਪਣਾ ਕੀਮਤੀ ਸਮਾਨ ਜਿਵੇਂ ਚਾਂਦੀ, ਸੋਨਾਂ ਜਾਂ ਕੀਮਤੀ ਪੱਥਰ ਕਿਸੇ ਹੋਰ ਦੇ ਸਪੁਰਦ ਕਰਦਾ ਹੇ ਤੇ ਵਾਪਸੀ ਤੇ ਉਹ ਉਨੂੰ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਇਨਕਾਰੀ ਸਮਾਨ ਦਾ ਪੰਜ ਗੁਣਾ ਕੀਮਤ ਅਗਲੇ ਨੂੰ ਅਦਾ ਕਰੇਗਾ।
117.....ਜੇਕਰ ਕੋਈ ਆਪਣਾ ਕਰਜਾ ਨਾ ਲਾਹ ਸਕਣ ਦੀ ਸੂਰਤ ਵਿਚ ਆਪਣੇ ਆਪ, ਆਪਣੀ ਘਰ ਦੀ, ਲੜਕਾ ਜਾਂ ਲੜਕੀ ਨੂੰ ਅਗਲੇ ਅੱਗੇ ਵੇਚ ਦਿੰਦਾ ਹੈ ਤਾਂ ਇਹ ਵਿਕੇ ਹੋਏ ਲੋਕ ਤਿੰਨ ਸਾਲ ਤਕ ਅਗਲੇ ਦੀ ਮਜਦੁਰੀ ਕਰਨਗੇ ਤੇ ਚੌਥੇ ਸਾਲ ਤੋ ਆਜਾਦ ਕਰ ਦਿਤੇ ਜਾਣਗੇ।
121.....ਜੇ ਕੋਈ ਆਪਣਾ ਅਨਾਜ ਕਿਸੇ ਦੂਸਰੇ ਦੇ ਕੋਠੇਂ ਵਿਚ ਸਟੋਰ ਕਰਦਾ ਹੈ ਤਾਂ ਉਹ ਪੰਜ ਕਾ (ਸੇਰ ਵਰਗੀ ਇਕਾਈ) ਅਨਾਜ ਦਾ ਇਕ ਗੁਰ (ਕਰੰਸੀ) ਕਰਾਇਆ ਦੇਵੇਗਾ।
126.....ਜੇ ਕੋਈ ਝੂਠਾ ਦਾਵਾ ਕਰੇ ਕਿ ਉਸ ਦਾ ਮਾਲ ਗੁਆਚ ਗਿਆ ਤੇ ਰੱਬ ਦੀ ਸੌਂਹ ਵੀ ਖਾ ਜਾਵੇ। ਤਾਂ ਅਜਿਹੇ ਬੰਦੇ ਨੂੰ ਸਮਾਨ ਦੀ ਕੀਮਤ ਅਦਾ ਕਰ ਦਿਤੀ ਜਾਵੇ।
127.....ਜੇ ਕੋਈ ਦੇਵਤੇ ਦੀ ਭੈਣ ਜਾਂ ਕਿਸੇ ਦੀ ਤੀਵੀ ਤੇ ਉਗਲੀ ਕਰੇ (ਭਾਵ ਬਦਨਾਮੀ ਕਰੇ ਆਦਿ) ਤੇ ਜੇ ਇਲਜਾਮ ਸਾਬਤ ਨਾ ਕਰ ਸਕੇ ਤਾਂ ਅਜਿਹੇ ਇਨਸਾਨ ਦਾ ਮੱਥਾ ਦਾਗ ਦਿਤਾ ਜਾਵੇ।
129.....ਜਿੰਨਾਂ ਚਿਰ ਬੰਦਾ ਕਿਸੇ ਔਰਤ ਨਾਲ ਕਾਮ ਵਾਸਨਾ ਵਾਲੇ ਸਰੀਰਕ ਸਬੰਧ ਨਹੀਂ ਬਣਾਉਦਾ ਤਾਂ ਉਹ ਉਸ ਦੀ ਜਨਾਨੀ ਨਹੀਂ ਗਿਣੀ ਜਾਵੇਗੀ।

132.....ਜੇ ਕਿਸੇ ਤੀਵੀ ਵਲ ਉਂਗਲੀ ਕਰ ਦਿਤੀ ਜਾਵੇ ਕਿ ਉਸ ਦੇ ਕਿਸੇ ਦੂਸਰੇ ਮਰਦ ਨਾਲ ਸਬੰਧ ਹਨ ਤਾਂ ਉਹ ਦਰਿਆ ਵਿਚ ਛਾਲ ਮਾਰੇਗੀ।
133.....ਜੇ ਕਿਸੇ ਸਿਪਾਹੀ ਨੂੰ ਯੁੱਧ ਵਿਚ ਦੁਸ਼ਮਣ ਕੈਦੀ ਬਣਾ ਲਵੇ ਤੇ ਜਿਸਦੇ ਘਰ ਗੁਜਾਰੇ ਲੈਕ ਸਾਜੋ ਸਮਾਨ ਹੈਗਾ ਤੇ ਫਿਰ ਵੀ ਉਸ ਦੀ ਤੀਵੀ ਘਰ ਛੱਡ ਜਾਵੇ ਤਾਂ ਉਸ ਨੂੰ ਦਰਿਆ ਵਿਚ ਸੁੱਟ ਦਿਤਾ ਜਾਵੇ।
137.....ਜੇ ਬਾਲ ਬੱਚਿਆਂ ਵਾਲੀ ਤੀਵੀ ਤੋਂ ਕੋਈ ਤਲਾਕ ਲੈਣਾ ਚਾਹੁੰਦੇ ਹੋਵੇ ਤਾਂ ਜਿੰਨੇ ਪੈਸਿਆ ਦਾ ਉਸ ਨੂੰ ਖਰੀਦਿਆ ਉਨੇ ਉਸ ਔਰਤ ਨੂੰ ਦੇਵੇ ਤੇ ਜਿਨਾਂ ਦਾਜ ਦਹੇਜ ਆਇਆ ਸੀ ਉਹ ਵਾਪਸ ਕਰੇ।
170.....ਜੇ ਕਿਸੇ ਬੰਦੇ ਦੀ ਤੀਵੀ ਤੋਂ ਵੀ ਬੱਚੇ ਹੋਣੇ ਤੇ ਘਰ ਦੀ ਨੌਕਰਾਣੀ ਤੋਂ ਵੀ ਬੱਚੇ ਹੋ ਜਾਣ ਜਿੰਨਾ ਨੂੰ ਵੀ ਉਹ ''ਮੇਰੇ ਬੱਚਿਓ'' ਕਹਿ ਕੇ ਸੰਬੋਧਨ ਕਰੇ ਤਾਂ ਜੇ ਕਿਤੇ ਅਜਿਹੇ ਵਿਅਕਤੀ ਦੀ ਮੌਤ ਹੋ ਜਾਵੇ ਤਾਂ ਉਸ ਦੀ ਨੌਕਰਾਣੀ ਦੇ ਬੱਚੇ ਵੀ ਉਸ ਦੇ ਜਾਇਦਾਦ ਦੇ ਬਰਾਬਰ ਦੇ ਵਾਰਸ ਹੋਣਗੇ।
177.....ਜੇ ਕੋਈ ਵਿਧਵਾ ਜਿਸਦੇ ਬੱਚੇ ਅਜੇ ਛੋਟੇ ਹੋਣ ਤੇ ਉਹ ਦੂਸਰਾ ਘਰ ਵਸਾਉਣਾ ਚਾਹੇ ਤਾਂ ਉਹ ਜੱਜ ਦੇ ਫੈਸਲੇ ਬਿਨਾਂ ਅਜਿਹਾ ਨਹੀਂ ਕਰ ਸਕਦੀ। ਜੇ ਇਜਾਜਤ ਮਿਲਦੀ ਹੈ ਤਾਂ ਜੱਜ ਘਰ ਜਾ ਕੇ ਸਾਰੇ ਸਮਾਨ ਦੀ ਹਾਲਤ ਦੇਖੇਗਾ ਤੇ ਕਿਸੇ ਹੋਰ ਮਰਦ ਨੂੰ ਘਰ ਸਪੁਰਦ ਕਰੇਗਾ। ਜਿਸ ਕੋਲ ਇਹ ਹੱਕ ਹਾਸਲ ਨਹੀਂ ਹੋਵੇਗਾ ਕਿ ਉਹ ਘਰ ਦੀ ਕੋਈ ਚੀਜ ਭਾਂਡੇ ਵਗੈਰਾ ਵੇਚ ਸਕੇ।
179.....ਜੇ ਕਿਸੇ ਦੇਵਤੇ ਦੀ ਭੈਣ ਜਾਂ ਵੇਸਵਾ ਨੂੰ ਉਸ ਦਾ ਪਿਤਾ ਕਿਸੇ ਜਾਇਦਾਦ ਦੀ ਵਸੀਅਤ ਕਰ ਦੇਵੇ ਤਾਂ ਉਸ ਨੂੰ ਵਰਤਣ ਜਾਂ ਵੇਚਣ ਦਾ ਉਸ ਨੂੰ ਪੂਰਾ ਅਖਤਿਆਰ ਹੋਵੇਗਾ।
180..... ਜੇਕਰ ਕੋਈ ਆਪਣੀ ਲੜਕੀ ਨੂੰ ਮੰਦਿਰ ਚੜ੍ਹਾ ਦੇਵੇ ਜਾਂ ਦੇਵਤੇ ਨੂੰ ਸਮਰਪਨ ਕਰ ਦੇਵੇ ਤੇ ਬਾਦ ਖੁੱਦ ਪਿਤਾ ਦੀ ਮੌਤ ਹੋ ਜਾਵੇ ਤਾਂ ਪਿਤਾ ਦੀ ਜਾਇਦਾਦ ਦੇ ਇਕ ਤਿਹਾਈ ਹਿੱਸੇ ਦੀ ਉਹ ਮਾਲਕ ਗਿਣੀ ਜਾਵੇਗੀ।
165..... ਜੇ ਕੋਈ ਕਿਸੇ ਬੱਚੇ ਨੂੰ ਮੁਤਬੰਨਾ ਬਣਾਉਦਾ ਤੇ ਪਾਲਦਾ ਹੈ ਤਾਂ ਅਜਿਹੇ ਬੱਚੇ ਨੂੰ ਕੋਈ ਵਾਪਸ ਨਹੀਂ ਲੈ ਸਕਦਾ।
195..... ਜੇ ਕੋਈ ਪੁੱਤਰ ਆਪਣੇ ਪਿਓ ਤੇ ਹੱਥ ਚੁੱਕੇ ਤਾਂ ਉਸਦੇ ਹੱਥ ਵੱਢ ਦਿਤੇ ਜਾਣ।

196..... ਜੇਕਰ ਕੋਈ ਕਿਸੇ ਦੀ ਅੱਖ ਕੱਢ ਦੇਵੇ ਤਾਂ ਸਜਾ ਵਿਚ ਉਸ ਦੀ ਵੀ ਅੱਖ ਕੱਢ ਦਿਤੀ ਜਾਵੇ।
197.....ਜੇ ਉਹ ਹੱਡੀ ਤੋੜ ਦੇਵੇ ਤਾਂ ਉਸ ਦੀ ਵੀ ਓਹੋ ਹੱਡੀ ਤੋੜੀ ਜਾਵੇ।
202.....ਜੇ ਕੋਈ ਆਪਣੇ ਤੋਂ ਉੱਚੇ ਅਹੁੱਦੇ ਵਾਲੇ ਬੰਦੇ ਤੇ ਹੱਥ ਚੁੱਕੇ ਤਾਂ ਉਸ ਨੂੰ  60ਕੋੜੇ ਮਾਰੇ ਜਾਣ।
206..... ਜੇਕਰ ਝਗੜੇ ਦਰਮਿਆਨ ਇਕ ਜਣਾ ਜਖਮੀਂ ਹੋ ਜਾਵੇ ਤੇ ਦੂਸਰਾ ਇਹ ਸੌਹ ਖਾਵੇ ਕਿ ਮੇਂ ਉਸਨੂੰ ਜਾਣ ਕੇ ਨਹੀਂ ਮਾਰਿਆ ਉਹ ਸਿਰਫ ਡਾਕਟਰ ਦਾ ਖਰਚਾ ਸਹਿਗਾ।
207.....ਤੇ ਜੇ ਬੰਦਾ ਮਰ ਹੀ ਜਾਵੇ ਤਾਂ ਉਹ ਅੱਧਾ ਮੀਨਾ ਖਰਚਾ ਭਰੇਗਾ।
209.....ਜੇ ਕੋਈ ਕਿਸੇ ਗਰਭਵਤੀ ਜਨਾਨੀ ਨੂੰ ਮਾਰੇ ਜਿਸ ਕਰਕੇ ਉਸ ਦਾ ਗਰਭ ਡਿੱਗ ਜਾਏ ਤਾ ਮਾਰਨ ਵਾਲੇ ਤੇ 10.....ਸੈਕਲ ਦਾ ਜੁਰਮਾਨਾ।
210.....ਜੇ ਔਰਤ ਮਰ ਹੀ ਜਾਏ ਤਾਂ ਮਾਰਨ ਵਾਲੇ ਦੀ ਲੜਕੀ ਨੂੰ ਮਾਰ ਦਿਤਾ ਜਾਵੇ।
214.....ਜੇ ਮਰਨ ਵਾਲੀ ਨੌਕਰਾਨੀ ਹੋਵੇ ਤਾਂ ਇਕ ਤਿਹਾਈ ਮੀਨਾ ਜੁਰਮਾਨਾ।
215.....ਜੇ ਡਾਕਟਰ ਅੱਖ ਲਾਗੋਂ ਵੱਡਾ ਚੀਰਾ ਦੇ ਕੇ ਫੋੜਾ ਕਢੇ ਤੇ ਅੱਖ ਬਚਾ ਲਵੇ ਤਾਂ ਉਸਨੂੰ 10ਸ਼ੈਕਲ ਮਿਲਨਗੇ।
216.....ਜੇ ਮਰੀਜ ਆਜਾਦ ਹੋਵੇ ਤਾਂ 5 ਸ਼ੈਕਲ
217.....ਜੇ ਮਰੀਜ ਗੁਲਾਮ ਹੋਵੇ ਤਾਂ 2 ਸ਼ੈਕਲ
218.....ਜੇ ਡਾਕਟਰ ਵੱਡਾ ਚੀਰਾ ਦੇਵੇ, ਮਰੀਜ ਮਰ ਜਾਵੇ ਜਾਂ ਦੋਹਾਂ ਅੱਖਾਂ ਜਾਦੀਂਆਂ ਰਹਿਣ ਤਾਂ ਡਾਕਟਰ ਦੇ ਦੋਵੇਂ ਹੱਥ ਵੱਢ ਦਿਤੇ ਜਾਣਗੇ।
221.....ਜੇ ਡਾਕਟਰ ਟੁੱਟੀ ਹੱਡੀ ਠੀਕ ਕਰ ਦੇਵੇ ਜਾਂ ਨਰਮ ਮਾਸ ਠੀਕ ਕਰ ਦੇਵੇ ਤਾਂ ਉਸਨੂੰ ਪੰਜ ਸ਼ੈਕਲ ਦਿਓ।
224.....ਜੇ ਖੋਤੇ ਜਾਂ ਬਲਦ ਤੇ ਵੱਡਾ ਓਪਰੇਸ਼ਨ ਕਰਕੇ ਡਾਕਟਰ ਉਸਨੂੰ ਠੀਕ ਕਰ ਦੇਵੇ ਤਾਂ ਉਸਨੂੰ ਇਕ ਸ਼ੈਕਲ ਦਾ ਛੇਵਾਂ ਹਿੱਸਾ ਮਿਲੇ।
226.....ਜੇ ਕੋਈ ਨਾਈ ਕਿਸੇ ਗੁਲਾਮ ਦੀ ਅਜਿਹੀ ਹਜਾਮਤ ਕਰੇ ਕਿ ਉਸਦਾ ਨਿਸ਼ਾਨ ਗੁਲਾਮੀ ਮਿਟ ਜਾਵੇ ਤਾਂ ਨਾਈ ਦੇ ਦੋਨੋਂ ਹੱਥ ਵੱਢ ਦਿਤੇ ਜਾਣ।
228..........ਰਾਜ ਦਾ ਮਕਾਨ ਬਣਾਉਣ ਦਾ ਠੇਕਾ ਦੋ ਸ਼ੈਕਲ ਪ੍ਰਤੀ ਸਾਰ (ਮਿਣਤੀ ਦੀ ਇਕਾਈ ਜਿਵੇਂ ਵਰਗ ਫੁੱਟ) ਫਰਸ਼ ਦੇ।
229.....ਜੇ ਮਕਾਨ ਠੀਕ ਨਾ ਬਣਾਏ ਜਿਸ ਦੇ ਡਿੱਗਣ ਤੇ ਮਾਲਕ ਦੀ ਮੌਤ ਹੋਵੇ ਤਾਂ ਰਾਜ ਨੂੰ ਵੀ ਸਜਾਏ ਮੌਤ।
230.....ਜੇ ਮਾਲਕ ਦਾ ਮੁੰਡਾ ਮਰ ਜਾਏ ਤਾਂ ਮਿਸਤਰੀ ਦਾ ਮੁੰਡਾ ਮਾਰ ਦਿਤਾ ਜਾਵੇ। ( ਇਸ ਪ੍ਰਕਾਰ ਰਾਜ ਮਿਸਤਰੀਆਂ ਸਬੰਧੀ ਕਈ ਦਫਾ ਹਨ ਕਾਨੂੰਨ ਦੀਆਂ।)
(ਇਸ ਤਰਾਂ ਫਿਰ ਪਾਣੀ ਦੇ ਜਹਾਜ, ਬੇੜੀਆਂ ਤੇ ਕਿਸ਼ਤੀਆਂ ਸਬੰਧੀ ਕਾਨੂੰਨ ਧਾਰਾਵਾਂ ਹਨ। ਇਨ੍ਹਾਂ ਦੇ ਕਿਰਾਏ ਦੀਆਂ ਦਰਾਂ ਦਿਤੀ ਗਈਆਂ ਹਨ।)
241.....ਹਲ ਵਾਹੁਣ ਲਈ ਕਰਾਏ ਤੇ ਲਾਏ ਬੌਲਦ ਦਾ ਕਿਰਾਇਆ ਅਨਾਜ ਦੇ ਚਾਰ ਗੁਰ ਸਲਾਨਾ।
242.....ਜੇ ਕੋਈ ਖੋਤਾ ਜਾਂ ਬੌਲਦ ਕਿਰਾਏ ਤੇ ਲੈਂਦਾ ਹੈ ਤੇ ਬਾਹਰ ਸ਼ੇਰ ਮਾਰ ਦਿੰਦਾ ਹੈ ਤਾਂ ਇਹ ਨੁਕਸਾਨ ਮਾਲਕ ਦਾ ਗਿਣਿਆ ਜਾਏਗਾ। (ਇਸ ਪ੍ਰਕਾਰ ਬੌਲਦ ਦੇ ਕਿਰਾਏ ਤੇ ਚਾੜਨ ਦੇ ਕਈ ਕਾਨੂੰਨ ਹਨ। )
251.....ਜੇ ਮਾਰੂ ਬੌਲਦ ਕਿਸੇ ਨੂੰ ਮਾਰ ਦੇਵੇ ਤਾਂ ਜੇ ਮਰਨ ਵਾਲਾ ਅਜਾਦ ਇਨਸਾਨ ਹੈ ਤਾਂ ਮਾਲਕ ਨੂੰ ਅੱਧਾ ਮੀਨਾ ਦੇਵੇਗਾ।
252.....ਜੇ ਮਰਨ ਵਾਲਾ ਗੁਲਾਮ ਹੋਵੇ ਤਾਂ 1/3 ਮੀਨਾ।
257.....ਜੇ ਖੇਤਾਂ 'ਚ ਕੰਮ ਕਰਨ ਲਈ ਕਾਮਾ ਰੱਖਿਆ ਜਾਂਦਾ ਹੈ ਤਾਂ ਉਸਦੀ ਸਲਾਨਾ ਮਜਦੂਰੀ ਅਨਾਜ ਦੇ 8 ਗੁਰ ਹੋਵੇਗੀ।
274.....ਹੁਨਰਮੰਦ ਕਾਮਿਆਂ ਦੀ ਦਿਹਾੜੀ ਇਸ ਪ੍ਰਕਾਰ ਹੋਵੇਗੀ ਘੁਮਿਆਰ- 5 ਗਿਰਾਹ, ਦਰਜੀ - 5 ਗਿਰ੍ਹਾ, ਰੱਸੀਵੱਟ- 4 ਗਿਰਾ, ਰਾਜ ਮਿਸਤਰੀ ...............(ਆਦਿ ਆਦਿ)।
275.....ਕਿਰਾਏ ਤੇ ਸਾਲਮ ਬੇੜੀ ਦਾ ਦਿਨ ਭਰ ਦਾ ਕਿਰਾਇਆ 3 ਗਿਰਾਹ।
278.....ਜੇ ਕੋਈ ਗੁਲਾਮ ਖਰੀਦਦਾ ਹੈ ਜੇਕਰ ਗੁਲਾਮ ਨੂੰ ਮਹੀਨੇ ਦੇ ਅੰਦਰ ਅੰਦਰ ਬੈਨੂੰ ਬੀਮਾਰੀ (ਇਸ ਦਾ ਪਤਾ ਨਹੀਂ ਕਿਹੜੀ ਬੀਮਾਰੀ ਦਾ ਨਾਂ ਹੈ। ) ਹੋ ਜਾਵੇ ਤਾਂ ਗੁਲਾਮ ਵਾਪਸ ਕਰਕੇ ਦਿਤੀ ਰਕਮ ਮਾਲਕ ਨੂੰ ਵਾਪਸ ਮਿਲ ਜਾਏਗੀ।
282.....ਜੇ ਕੋਈ ਗੁਲਾਮ ਆਪਣੇ ਮਾਲਕ ਨੂੰ ਕਹੇ ਕਿ '' ਤੂੰ ਸਾਡਾ ਮਾਲਕ ਨਹੀਂ '' ਨਾਲੇ ਮਾਲਕ ਤੇ ਇਲਜਾਮ ਲਾਏ ਤਾਂ ਮਾਲਕ ਅਜਿਹੇ ਗੁਲਾਮ ਦੇ ਕੰਨ ਵੱਢਾ ਸਕਦਾ ਹੈ।Ð