|
| |
ਸ਼੍ਰੋਮਣੀ ਕਮੇਟੀ ਕਿਸ ਹੱਦ ਤਕ ਗੁਲਾਮ ਹੋ ਚੁਕੀ ਹੈ
ਨੂੰਹ-ਮੁਗਲਾਂ ਦੀ ਮਾਫੀ
ਨੂੰ ਨਜ਼ਰ ਅੰਦਾਜ ਕਰਨਾ
#ਕਰਨਲ ਰਾਵਤ ਕਿਸੇ ਵੇਲੇ ਸਾਡੇ ਮਹਿਕਮੇ ਦੇ ਡਾਇਰੈਕਟਰ ਹੁੰਦੇ ਸਨ। ਸੇਵਾ ਮੁਕਤੀ ਉਪਰੰਤ ਇਕ ਦਿਨ
ਉਹ ਪੈਨਸ਼ਨ ਲੈਣ ਦਫਤਰ ਆਏ ਤਾਂ ਹੈਡ ਕਲੱਰਕ ਨੇ ਹੌਲੀ ਜਿਹੀ ਕਹਿ ਦਿਤਾ ਜੀ ''ਤੁਹਾਡਾ ਜੀਵਨ ਪ੍ਰਮਾਣ
ਪੱਤਰ (ਅਲਵਿੲ ਛੲਰਟਡਿਚਿੳਟੲ) (ਭਾਵ ਕਿ ਤੁਸੀਂ ਸੱਚ ਮੁੱਚ ਹੀ ਜਿੰਦਾ ਹੋ) ਨਹੀਂ ਮਿਲਿਆ ਇਸ ਕਰਕੇ
ਤੁਹਾਨੂੰ ਪੈਨਸ਼ਨ ਨਹੀਂ ਦਿਤੀ ਜਾ ਸਕਦੀ।'' ਰਾਵਤ ਸਾਹਿਬ ਨੇ ਬੜੀ ਅੰਗਰੇਜੀ ਝਾੜੀ ਕਿ ਮੈਂ ਤੈਨੂੰ
ਮੁਰਦਾ ਲਗਦੈ। ਬਾਅਦ ਵਿਚ ਸਾਨੂੰ ਪਤਾ ਲੱਗਾ ਕਿ ਕਰਨਲ ਸਾਹਿਬ ਨੇ ਦਫਤਰ ਦੇ ਮੌਜੂਦਾ ਸੁਪਰਡੈਂਟ ਦੀ
ਕਿਸੇ ਵੇਲੇ ਅਣਸੁਖਾਲੀ ਥਾਂ ਤੇ ਬਦਲੀ ਕਰ ਦਿਤੀ ਸੀ ਇਸ ਕਰਕੇ ਉਹ ਕਲਰਕ ਰਾਹੀਂ ਕਿੜ ਕੱਢਣ ਵਿਚ ਸੀ।
ਅਖਬਾਰਾਂ ਰਾਂਹੀ ਨੋਟਿਸ ਦੇਣ ਉਪਰੰਤ ਵਸਾਖੀ 2004 ਵਾਲੇ ਦਿਨ ਮੁਗਲੀਆ ਖਾਨਦਾਨ ਦੀ ਨੂੰਹ ਬੇਗਮ
ਸੁਲਤਾਨਾਂ ਅਕਾਲ ਤਖ਼ਤ ਤੇ ਮੁਆਫੀ ਮੰਗਣ ਪਹੁੰਚੀ। ਹੱਥ ਬੰਨ੍ਹ ਅਰਜੋਈ ਕੀਤੀ ਕਿ ਐ ਸੱਚੇ ਪਾਤਸ਼ਾਹ
ਵਕਤ ਦੇ ਮੁਗਲ ਸ਼ਹਿਨਸ਼ਾਹਾਂ ਨੇ ਗੁਰੂ ਸਾਧੂ ਫਕੀਰਾਂ ਤੇ ਜਿਆਦਤੀਆਂ ਕੀਤੀਆਂ। ਬੇਗਮ ਸੋਚਦੀ ਹੈ ਕਿ
ਉਨਾਂ ਦੇ ਖਾਨਦਾਨ ਦੇ ਲੋਕਾਂ ਤੇ ਜੋ ਕੰਗਾਲੀ ਛਾਈ ਹੋਈ ਹੈ ਇਸ ਦਾ ਕਾਰਨ ਗੁਰੂ ਫਕੀਰਾਂ ਦੇ ਸਰਾਪ
ਹੀ ਹਨ। ਬੇਗਮ ਨੇ ਅਰਦਾਸ ਕੀਤੀ ਕਿ ਬਖਸ਼ਣਹਾਰ ਗੁਰੂ ਸਾਡੇ ਤੇ ਦਿਆ ਕਰੇ। ਬੇਗਮ ਦੀਆਂ ਅੱਖਾਂ 'ਚ
ਅਥਰੂ ਸਨ। ਹੇਠਾਂ ਬਾਦਸ਼ਾਹ ਬਹਾਦਰ ਸ਼ਾਹ ਆਪਣੇ ਆਖਰੀ ਦਿਨ ਗਿਣਦਾ ਹੋਇਆ। 1862 ਵਿਚ ਲਈ ਗਈ ਤਸਵੀਰ।
ਜਲਦੀ ਹੀ ਬਾਦਸ਼ਾਹ ਫੌਤ ਹੋ ਗਿਆ #ਜਦੋਂ ਬੇਗਮ ਦਰਬਾਰ ਸਾਹਿਬ ਆਈ ਆਪ ਤਾਂ ਜਥੇਦਾਰ ਜੋਗਿੰਦਰ ਸਿੰਘ
ਵੇਦਾਂਤੀ ਬਾਹਰ ਗਏ ਹੋਏ ਸਨ ਕਿਉਕਿ ਉਹ ਜਿਆਦਾ ਬਾਹਰਲੇ ਦੇਸਾਂ ਵਿਚ ਹੀ 'ਪ੍ਰਚਾਰ'ਕਰਦੇ ਹਨ, ਜਿਸ
ਤੇ ਲੋਕ ਇਹ ਇਲਜਾਮ ਵੀ ਲਾ ਰਹੇ ਹਨ ਕਿ ਇਹ ਬਦੇਸਾਂ ਵਿਚ ਕਾਉਟਰ ਖਾਲਿਸਤਾਨ ਲਹਿਰ ਦਾ ਹਿੱਸਾ ਬਣੇ
ਹੋਏ ਹਨ। (ਵਾਹਿਗੁਰੂ ਕਰੇ ਕਿ ਇਲਜਾਮ ਗਲਤ ਹੋਵੇ।) ਹਾਂ ਅਸੀ ਸਮਝਦੇ ਹਾਂ ਕਿ ਸਾਡੇ ਗ੍ਰੰਥੀ ਬਾਹਰ
ਹਰੀਆਂ ਚਰਾਂਦਾਂ ਦੀ ਭਾਲ ਵਿਚ ਦੌੜ ਦੌੜ ਜਾਦੇ ਹਨ। ਬੰਦਾ ਇਨਾਂ ਤੋਂ ਪੁਛੇ ਭਈ ਪੰਜਾਬ 'ਚ ਪ੍ਰਚਾਰ
ਹੋ ਗਿਐ ਜਿਹੜਾ ਤੁਸੀ ਬਾਹਰ ਭੱਜੇ ਜਾ ਰਹੇ ਹੋ। ਤੁਹਾਡੇ ਨੱਕ ਥੱਕੇ ਅੰਮ੍ਰਿਤਸਰ ਜਿਲੇ ਵਿਚ ਧੜਾ ਧੜ
ਮਜ੍ਹਬੀ ਲੋਕ ਈਸਾਈ ਬਣ ਰਹੇ ਹਨ। ਇਥੇ ਕਿਓ ਨਹੀ ਪ੍ਰਚਾਰ ੍ਦਾ।

ਪਾਠਕਾਂ ਨੂੰ ਯਾਦ ਹੀ ਹੋਵੇਗਾ ਕਿ ਅਕਾਲ ਤਖਤ ਦੇ ਕਰਿੰਦਿਆਂ ਉਸ ਵਕਤ ਕੀਹ ਕਾਰਵਾਈ ਕੀਤੀ? ਹਾਂ ਐਨ
ਓਹੋ ਜਿਹੜੀ ਸਾਡੇ ਦਫਤਰ ਦੇ ਕਲੱਰਕ ਨੇ ਸਾਬਕਾ ਡਾਇਰੈਕਟਰ ਨਾਲ ਕੀਤੀ ਸੀ।ਕਿ ਜੀ ਸੁਲਤਾਨਾ ਬੇਗਮ
ਸਾ ਨੂੰ ਸਬੂਤ ਦੇਵੇ ਕਿ ਉਹਂ ਮੁਗਲੀਆ ਖਾਨਦਾਨ ਚੋਂ ਹੋ। ਮੀਡੀਏ ਨੇ ਖਬਰ ਠੋਕ ਕੇ ਲਾ ਦਿਤੀ ਤੇ
ਕੌਮਾਂਤਰੀ ਪੱਧਰ ਤੇ ਇਹ ਵਿਅੰਗ ਕੱਸਿਆ ਗਿਆ, ''ਕਿਉਂਕਿ ਉਹ ਸਿੱਖ ਹਨ? (ਭੲਚਉਸੲ ਟਹਏ ੳਰੲ ਸ਼ਕਿਹਸ?)"
ਲੋਕਾਂ ਦੀ ਤਸੱਲੀ ਹੋ ਗਈ ਕਿ ਜਿਹੜੇ ਸਿੱਖਾਂ ਦੇ ਚੁਟਕਲੇ ਘੜੇ ਮਿਲਦੇ ਹਨ ਉਨ੍ਹਾਂ 'ਚ ਦਮ ਹੈ। ਪਰ
ਦੁਨੀਆਂ ਨੂੰ ਦਰਬਾਰ ਸਹਿਬ ਦੇ ਅਸਲ ਹੁਕਮਰਾਨਾਂ ਦਾ ਤਾਂ ਪਤਾ ਹੀ ਨਹੀ । ਸਿੱਖਾਂ ਦੇ ਸਿਰ ਗਲ ਮੜ ਦਿਤੀ
ਜਾਂਦੀ ਹੈ।
ਅਕਸਰ ਜਦ ਕਦੀ ਕੋਈ ਵੀ.ਆਈ.ਪੀ ਦਰਬਾਰ ਸਾਹਿਬ ਆਉਂਦਾ ਹੈ ਤਾਂ ਕਮੇਟੀ ਦੇ ਸਕੱਤਰ ਜਾਂ ਅਫਸਰਾਂ ਦੀ
ਦੌੜ ਲਗਦੀ ਹੈ ਕਿ ਵੀ.ਆਈ.ਪੀ ਦੀ ਸੇਵਾ ਵਿਚ ਹਾਜ਼ਰ ਹੋਈਏ। ਕਿਉਂਕਿ ਅਖਬਾਰ/ਟੀ.ਵੀ ਤੇ ਫੋਟੋ ਜੂ
ਆੳਂੂਦੀ ਹੋਈ ਪਰ ਐਤਕਾਂ ਬੇਗਮ ਦੇ ਮਾਮਲੇ 'ਚ ਕੋਈ ਲਾਗੇ ਨਹੀਂ ਫੜਕਿਆ। ਕਿਉਂਕਿ ਬ੍ਰਾਹਮਣ ਦਾ
ਦਿਲੀਓਂ ਗੁਪਤ ਹੁਕਮ ਪਹੁੰਚ ਚੁੱਕਾ ਸੀ।
ਦਰਬਾਰ ਸਾਹਿਬ ਰੋਜ਼ ਕੋਈ ਨਾ ਕੋਈ ਮਸ਼ਹੂਰ ਵਿਅੱਕਤੀ ਆਉਂਦਾ ਹੈ। ਇਹ ਬਾਬੇ ਉਸ
ਨੂੰ ਸਿਰੋਪਾ ਵੀ ਬਖਸ਼ਦੇ
ਹਨ। ਕੀ ਅੱਜ ਤਕ ਕਿਸੇ ਦੀ ਪਛਾਣ ਪੁਛੀ ਗਈ ਹੈ? ਪ੍ਰਸਿੱਧ ਵਿਅੱਕਤੀ ਆਪਣੀ ਪਛਾਣ ਨਾਲ ਲਈ ਫਿਰ ਰਿਹਾ
ਹੁੰਦਾ ਹੈ। ਨੌਕਰ ਚਾਕਰ ਜਾਂ ਨਾਲ ਨਹੀਂ ਤਾਂ ਪਤਰਕਾਰ ਉਸ ਦੇ ਆਉਣ ਤੋਂ ਪਹਿਲਾਂ ਹੀ ਹਵਾ ਸੁੰਘ ਰਹੇ
ਹੁੰਦੇ ਹਨ। ਫਿਰ ਬੇਗਮ ਦੇ ਕੇਸ ਵਿਚ ਵੀ ਮੀਡੀਆ ਕਵਰੇਜ ਕੁਝ ਘੱਟ ਨਹੀਂ ਸੀ ਹੋਈ। ਸਾਰੀਆਂ ਅਖਬਾਰਾਂ
'ਚ ਪਹਿਲੋਂ ਹੀ ਆ ਗਿਆ ਸੀ ਕਿ ਮਗਲੀਆਂ ਖਾਨਦਾਨ ਦੀ ਨੂੰਹ ਜੋ ਅੱਜ ਹਾਵੜਾ (ਕਲਕੱਤੇ) ਦੇ ਸਟੇਸ਼ਨ
ਲਾਗੇ ਚਾਹ ਦੀ ਦੁਕਾਨ ਕਰਦੀ ਹੈ ਦਰਬਾਰ ਸਾਹਿਬ ਆ ਕੇ ਮਾਫੀ ਮੰਗੇਗੀ। ਇਸ ਲਿਖਾਰੀ ਨੇ ਤਾਂ ਕੋਈ
20-25 ਸਾਲ ਪਹਿਲਾਂ ਵੀ ਪੜਿਆ ਸੀ ਕਿ ਮੁਗਲੀਆ ਖਾਨਦਾਨ ਦਾ ਸ਼ਹਿਜ਼ਾਦਾ ਕਲਕੱਤੇ ਬੜੀ ਖਸਤਾ ਹਾਲਤ ਵਿਚ
ਰਹਿਦਾ ਹੈ।
ਫਿਰ ਬੇਗਮ ਨੇ ਜਦੋਂ ਦਰਬਾਰ ਸਾਹਿਬ ਆਉਂਣ ਦਾ ਮਨ ਬਣਾਇਆ ਸੀ ਤਾਂ ਤੁਰੰਤ ਕੇਂਦਰ ਸਰਕਾਰ ਨੇ ਆਪਣੀ
ਇਕ ਮੰਤਰੀ (ਸ੍ਰੀ ਮਤੀ ਮਮਤਾ ਬੈਨਰਜੀ) ਨੂੰ ਹੁਕਮ ਕਰ ਦਿਤਾ ਸੀ ਕਿ ਬੇਗਮ ਨੂੰ ਜਾ ਕੇ ਮਿਲੇ। ਮਮਤਾ
ਮਿਲੀ ਤੇ 50,000 ਰੁਪਏ ਦਾ ਚੈਕ ਵੀ ਬੇਗਮ ਨੰ ਦਿਤਾ। ਪਰ ਇਹ ਸਭ ਕੁਝ ਸਾਡੇ ਬਾਬਿਆਂ ਦੀ ਤਸੱਲੀ ਨਹੀਂ
ਸਕਿਆ। ਜਿਵੇਂ ਸਾਡੇ ਸੁਪਰਡੈਂਟ ਨੇ ਬਾਊ ਨੂੰ ਹਦਾਇਤ ਕੀਤੀ ਹੋਈ ਸੀ ਕਿ ਤੂ ਨਾਂ ਹੀ ਨਾਹ ਕਰੀ ਜਾਣਾ।
ਅੱਖਾਂ 'ਚ ਅੱਥਰੂ ,ਸੁਲਤਾਨਾਂ ਆਪਣੀ ਪੋਤਰੀ ਨਾਲ#
ਸੁਲਤਾਨਾਂ ਬੇਗਮ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਦੇ ਪੜਪੋਤੇ ਮੁਹੰਮਦ ਬੇਦਾਰ ਬਖਤ ਦੀ ਬੇਵਾ ਹੈ।ੁਲਤਾਨਾਂ
ਦੀ ਉਮਰ ਸਾਰੀ 39 ਸਾਲ ਹੈ ਜਦ ਕਿ ਦੇਖਣ
ਨੂੰ ਵਿਚਾਰੀ ਸਿਆਣੀ ਲਗਦੀ ਹੈ। ਸੁਲਤਾਨਾਂ ਦਾ ਪਤੀ ਬੇਦਾਰ
ਬਖਤ ਜੋ 1980 'ਚ ਗੁਜਰਿਆ ਜੋ ਇਕ ਬੇਕਰੀ ਫੈਕਟਰੀ 'ਚ ਚਾਕੂ ਛੁਰੀਆਂ ਤਿਖੇ ਕਰਿਆ ਕਰਦਾ ਸੀ ਤੇ ਕਦੀ
ਕਦੀ ਸੜਕ ਕੰਢੇ ਬਹਿ ਨਕਲੀ ਪੱਥਰ ਵੀ ਵੇਚਿਆ ਕਰਦਾ ਸੀ।
ਸਰਕਾਰ ਨੇ ਇਸ ਪ੍ਰਵਾਰ ਦੀ 400 ਰੁਪਏ ਮਹੀਨਾ ਪੈਨਸ਼ਨ ਲਾਈ ਹੋਈ ਸੀ ਤੇ ਇਕ ਛੋਟਾ ਮਕਾਨ ਅਲਾਟ ਕੀਤਾ
ਹੋਇਆ ਸੀ ਜਿਸ ਤੇ ਬਾਦ 'ਚ ਗੁੰਡਿਆਂ ਕਬਜਾ ਕਰ ਲਿਆ। ਸੁਲਤਾਨਾ ਦਾ ਬੇਟਾ ਸਾਉਦੀ ਅਰਬ ਵਿਚ ਰਸੋਈਏ
ਦਾ ਕੰਮ ਕਰਦਾ ਹੈ ਤੇ ਇਸ ਦੀਆਂ 5 ਲੜਕੀਆਂ ਵੀ ਹਨ।
ਮਜ਼ੇ ਦੀ ਗਲ ਇਹ ਹੈ ਕਿ ਸੁਲਤਾਨਾਂ ਤੇ ਪੇਕੇ ਟੀਪੂ ਸੁਲਤਾਨ ਦੇ ਖਾਨਦਾਨ 'ਚੋਂ ਹੈਨ। ਬੇਗਮ ਦਾ
ਦਰਬਾਰ ਸਾਹਿਬ ਆਉਂਣਾ ਕੋਈ ਛੋਟੀ ਘਟਨਾ ਨਹੀਂ ਸੀ।ਇਸ ਨਾਲ ਸਿੱਖਾਂ ਤੇ ਜੁਲਮ ਕਰਨ ਵਾਲਿਆ ਦੇ ਕੰਨ
ਖੜੇ ੍ਦੇ ਸਨ।1984 ਵਾਲਿਆਂ
ਨੂੰ ਅਹਿਸਾਸ ਪ੍ਚਦਾ ਸੀ ਕਿ ਜੇ ਅੱਜ ਮਾਫੀ ਨਾਂ ਮੰਗੀ ਤਾਂ ਅਗਲੀਆਂ
ਪੀੜੀਆਂ ਨੂੰ ਮੰਗਣੀ ਪਉ। ਨਾਲ ਹੀ ਇਹ ਗੁਰੂ ਦੇ ਬਖਸ਼ਣਹਾਰ ਦੀ ਉਦਾਹਰਣ ਬਣਨੀ ਸੀ। ਇਸ ਨਾਲ ਗਲ ਉਠਣੀ
ਸੀ ਕਿ ਦੇਖੋ ਗੁਰੂ ਨਾਨਕ ਨੇ ਬਾਬਰ ਨੂੰ ਹਿੰਦ ਦਾ ਤਖਤ ਬਖਸ਼ਿਆ ਤੇ ਉਸਦੀ ਉਲਾਦ ਨੇ ਜੁਲਮ ਕਰਕੇ ਖੁਆ
ਲਿਆ ਤੇ ਅੱਜ ਉਸਦੀ ਓਲਾਦ ਕਿਸ ਹਾਲਤ ਵਿਚ ਹੈ ਕੋਈ ਟਾਂਗਾ ਚਲਾਉਂਦੈ ਕੋਈ ਚਾਹ ਦੀ ਰੇਹੜੀ ਲਗਾਉਂਦੈ।
ਇਹ ਗੱਲ ਘਰ ਘਰ ਤੱਕ ਪਹੁੰਚਣੀ ਚਾਹੀਦੀ ਸੀ।
ਇਹਨਾਂ ਜੱਥੇਦਾਰਾਂ ਵਿਚੋਂ ਅਸੀਂ ਇਕ ਨੰ ਕਹਿੰਦੇ ਸੁਣਿਐ ''ਜੀ ਅਸੀਂ ਉਨ੍ਹਾਂ ਨੂੰ ਕਿਵੇਂ ਬਖਸ਼ ਸਕਦੇ
ਹਾਂ ਜਿਨ੍ਹਾਂ ਸਾਡੇ ਗੁਰੂ ਸ਼ਹੀਦ ਕਰ ਦਿਤੇ ਸਨ?'' ਇਨ੍ਹਾਂ ਭੋਲੇ ਬਾਦਸ਼ਾਹਾਂ ਨੂੰ ਬੰਦਾ ਪੁਛੇ ਕਿ
ਦਸਮ ਪਾਤਸ਼ਾਹ ਔਰੰਗਜ਼ੇਬ ਨੂੰ ਮਿਲਨ ਵਾਸਤੇ ਦੱਖਣ ਨੂੰ ਕਿਓਂ ਰਵਾਨਾ ਹੋਇਆ ਸੀ? ਕੀ ਬਾਪ ਦੇ ਕੀਤੇ
ਜੁਲਮਾਂ ਦੀ ਸਜ਼ਾ ਬੱਚੇ ਨੂੰ ਦਿਤੀ ਜਾ ਸਕਦੀ ਹੈ? ਯਾਦ ਰੱਖੋ ਪੰਚਮ ਪਾਤਸ਼ਾਹ ਨੂੰ ਸ਼ਹੀਦ ਕਰਾਉਣ 'ਚ
ਖੁਦ ਪ੍ਰਿਥੀਏ ਦਾ ਰੋਲ ਸੀ? ਪ੍ਰਿਥੀਆ ਕਿਸ ਦਾ ਪੁੱਤਰ ਸੀ? ਦਸਮ ਪਾਤਸ਼ਾਹ ਧੀਰ ਮਲੀਆਂ ਦੀ ਓਲਾਦ
ਪੰਜਾਬ ਸਿੰਘ ਨੂੰ ਕਿਓਂ ਮਿਲਨ ਗਏ। ਫਿਰ ਰਾਮ ਰਾਇ ਵੀ ਤਾਂ ਛੇਵੇਂ ਪਾਤਸ਼ਾਹ ਦਾ ਪੁੱਤਰ ਸੀ। ਇਹ
ਖਾਨਦਾਨੀ ਕਲੰਕ ਦਾ ਸਿਧਾਂਤ ਸਿੱਖੀ ਨਹੀਂ ਮੰਨਦੀ। ਇਸ ਗੱਲ ਦਾ ਸਾਡੇ ਬਹੁਤੇ ਜੱਥੇਦਾਰਾਂ ਨੂੰ
ਅਹਿਸਾਸ ਹੈ ਪਰ ਇਹ ਬ੍ਰਾਹਮਣ ਨੂੰ ਖੁਸ਼ ਕਰਨ ਦੀ ਤਾਕ ਵਿਚ ਰਹਿੰਦੇ ਹਨ।

ਗੁਰੂ ਨਾਨਕ ਨੇ ਹੀ ਮੁਗਲਾਂ ਨੂੰ ਰਾਜ ਦੀ ਬਖਸ਼ਸ਼ ਕੀਤੀ
ਯਾਦ ਰਹੇ ਕਿ ਗੁਰੂ ਨਾਨਕ ਨੇ ਹੀ ਬਾਦਸ਼ਾਹ ਬਾਬਰ ਨੂੰ ਹਿੰਦੁਸਤਾਨ ਦੇ ਸਾਮਰਾਜ ਦੀ ਬਖਸ਼ਸ਼ ਕੀਤੀ ਸੀ।
ਪੁਰਾਤਨ ਸਿੱਖ ਸੋਮਿਆਂ (ਜਿਵੇ ਸਤਾਰਵੀ ਅਠਾਰਵੀ ਸਦੀ ਦੀਆਂ ਜਨਮ ਸਾਖੀਆਂ, 1734 ਦੀ ਸੌ ਸਾਖੀ ਤੇ
1841 ਦਾ ਪੰਥ ਪ੍ਰਕਾਸ਼) 'ਚ ਇਹ ਜਿਕਰ ਬਾਰ ਬਾਰ ਮਿਲਦਾ ਹੈ। ਗਲ ਹੋਰ ਵੀ ਦਿਲਚਸਪ ਓਦੋਂ ਬਣ ਜਾਂਦੀ
ਹੈ, ਜਦ ਇਹ ਸਤਾਰਵੀ ਸਦੀ ਦੇ ਗੈਰ ਸਿੱਖ ਫਾਰਸੀ ਗ੍ਰੰਥ ਦਾਬਿਸਤਾਨ ਏ ਮਜ਼ਾਹਿਬ ਵਿਚ ਵੀ ਮਿਲਦੀ ਹੈ।
ਜਿਥੇ ਇਸਲਾਮ ਤੇ ਸਿੱਖੀ ਦੀਆਂ ਸਮਾਨਤਾਵਾਂ ਦਰਸਾਈਆਂ ਗਈਆ ਹਨ।
ਇਤਹਾਸ ਵਿਚ ਇਹ ਗਲ ਬੁਝਾਰਤ ਬਣੀ ਹੋਈ ਹੈ ਕਿ ਗੁਰੁ ਨਾਨਕ ਨੇ ਬਾਬਰ ਨੂੰ ਹਿੰਦ ਤੇ ਹਮਲਾ ਕਰਨ ਵਾਸਤੇ
ਕਿਓਂ ਉਕਸਾਇਆ ਸੀ। ਹਾਲਾਂਕਿ ਖੁਦ ਗੁਰੂ ਨਾਨਕ ਸੁਲਤਾਨਪੁਰ ਦੇ ਦੌਲਤ ਖਾਂ ਲੋਧੀ ਕੋਲ ਮੋਦੀ ਦੀ
ਨੌਕਰੀ ਕਰ ਚੁਕੇ ਸਨ।
ਇਨਾਂ ਇਤਹਾਸਕ ਸੋਮਿਆਂ ਵਿਚ ਨਾਲ ਹੀ ਤਾੜਨਾ ਵੀ ਕੀਤੀ ਗਈ ਹੈ ਕਿ ਜੇਕਰ ਕਿਤੇ ਗੁਰੂ ਘਰ ਨਾਲ ਆਢਾ
ਲਾਇਆ ਤਾਂ ਬਰਬਾਦੀ ਵੀ ਹੋ ਸਕਦੀ ਹੈ।ਪਰ ਬਾਦਸ਼ਾਹ ਜਹਾਂਗੀਰ ਨੇ ਪੰਚਮ ਨਾਨਕ ਗੁਰੂ ਅਰਜਨ
ਨੂੰ ਸ਼ਹੀਦ ਕਰ
ਦਿੱਤਾ । ਫਿਰ ਔਰੰਗਜੇਬ ਨੇ ਨੌਵੇ ਨਾਨਕ ਨੂੰ ਸ਼ਹੀਦ ਕਰ ਦਿਤਾ। ਦਸਵੇਂ ਨਾਨਕ ਦੇ ਛੋਟੇ ਛੋਟੇ ਬੱਚਿਆਂ
ਨੂੰ ਗਵਰਨਰ ਸਰਹੰਦ ਵਜ਼ੀਰ ਖਾਂ ਨੇ ਨੀਹਾਂ ਵਿਚ ਚਿਣ ਦਿਤਾ ਸੀ।
ਜਲਦੀ ਹੀ 1710 ਈ. ਵਿਚ ਮੁਗਲੀਆ ਸਲਤਨਤ ਦੇ ਖਿਲਾਫ ਸਿੱਖ ਬਗਾਵਤ ਉਠੀ ਜਿਸ ਨੇ ਸਲਤਨਤ ਦੀਆਂ ਨੀਹਾਂ
ਹਿਲਾ ਕੇ ਰੱਖ ਦਿਤੀਆਂ ਤੇ ਫਿਰ ਮੁਗਲ ਸਾਮਰਾਜ ਕਦੀ ਵੀ ਪਹਿਲੇ ਵਾਲੀ ਬੁਲੰਦੀ ਹਾਸਲ ਨਾ ਕਰ ਸਕਿਆ
ਤੇ ਜਲਦੀ ਹੀ ਖਤਮ ਹੋ ਗਿਆ।Ð
|