|
| |
ਵੋਟ ਰਾਜਨੀਤੀ ਦੀ
ਖੇਡ ਤੇ ਉਹ ਵੀ ਰਾਮੂਵਾਲੀਏ ਵਰਗਿਆਂ ਦੀ ਮਦਦ ਨਾਲ
ਮਾਨ ਕਿਹੜੇ ਇੰਨਕਲਾਬ
ਦੀ ਗਲ ਕਰ ਰਿਹੈ?
#ਪੰਜਾਬ ਦੀ ਰਾਜਨੀਤੀ ਦੇ ਗਗਨ ਮੰਡਲ ਤੇ ਜੋ ਕੋਈ ਸਾਫ ਸੁਥਰੇ ਤੇ ਇਮਾਨਦਾਰ ਅਕਸ ਵਾਲਾ ਲੀਡਰ ਹੈ
ਤਾਂ ਉਹ ਹੈ ਸ੍ਰ: ਸਿਮਰਨਜੀਤ ਸਿੰਘ ਮਾਨ। ਜਿਸ ਨੇ 1984 ਦੇ ਦਰਬਾਰ ਸਾਹਿਬ ਹਮਲੇ ਵੇਲੇ ਭਾਰਤੀ
ਪੁਲਿਸ ਸੇਵਾ ਵਿਚ ਏ . ਆਈ . ਜੀ ਦੇ ਉਚ ਅਹੁਦੇ ਤੋਂ ਅਸਤੀਫਾ ਦੇ ਦਿਤਾ ਤੇ ਭਾਰਤ ਦੇ ਰਾਸ਼ਟਰਪਤੀ
ਅੱਗੇ ਕਰੜੇ ਲਫਜ਼ਾਂ ਰਾਹੀਂ ਦੁੱਖ ਦਾ ਇਜ਼ਹਾਰ ਕੀਤਾ। ਉਸ ਉਪਰੰਤ ਜੇਲ ਦੇ ਤਸੀਹੇ ਵੀ ਸਹੇ। ਮਾਨ
ਸਾਹਿਬ ਨੂੰ ਪੰਜਾਬੀਆਂ ਨੇ ਅਥਾਹ ਸਤਿਕਾਰ ਦਿੱਤਾ। ਸੰਨ 1991 ਵਿਚ ਤਰਨ ਤਾਰਨ ਹਲਕੇ ਤੋਂ ਇਨ੍ਹਾਂ
ਨੂੰ ਲੋਕ ਸਭਾ ਲਈ ਰਿਕਾਰਡ ਵੋਟਾਂ ਦੇ ਫਰਕ ਨਾਲ ਚੁਣਿਆ।
ਕਿਉਂਕਿ ਭਾਰਤੀ ਸੰਵਿਧਾਨ ਮੰਨਦਾ ਹੈ ਕਿ ਕਿਰਪਾਨ ਸਿੱਖਾਂ ਦਾ ਧਾਰਮਿਕ ਨਿਸ਼ਾਨ ਹੈ। ਮਾਨ ਸਾਹਿਬ ਨੇ
ਜਦੋਂ ਆਪਣੇ ਧਾਰਮਿਕ ਚਿੰਨ ਸਮੇਤ ਪਾਰਲੀਮੈਂਟ 'ਚ ਦਾਖਲ ਹੋਣਾ ਚਾਹਿਆ ਤਾਂ ਇਨ੍ਹਾਂ ਨੂੰ ਅੰਦਰ ਜਾਣੋਂ
ਰੋਕ ਦਿਤਾ ਗਿਆ। ਇਹ ਸਿੱਖ ਮੂਲ ਅਧਿਕਾਰਾਂ ਦੀ ਬੜੀ ਵੱਡੀ ਉਲੰਘਣਾਂ ਦੀ ਮਿਸਾਲ ਸੀ। ਪਰ ਬਦਕਿਸਮਤੀ
ਨਾਲ ਇਹ ਮਸਲਾ ਕੌਮਾਤਰੀ ਪੱਧਰ ਤੇ ਕੋਈ ਬਹਿਸ ਨਾ ਛੇੜ ਸਕਿਆ। ਕਿਉਂਕਿ ਖੁੱਦ ਭਾਰਤ ਵਿਚ ਵੀ ਬਹੁਤ
ਸਾਰੇ ਇਨਸਾਫ ਪਸੰਦ ਲੋਕ ਤੇ ਪਾਰਟੀਆਂ ਵੀ ਹਨ ਪਰ ਬਦਕਿਸਮਤੀ ਕਿ ਇਨਾਂ ਅੰਦਰ ਵੀ ਸਿੱਖਾਂ ਵਾਸਤੇ
ਹਮਦਰਦੀ ਦੀ ਭਾਵਨਾ ਨਾ ਜਾਗ ਉਠੀ। ਸਰਕਾਰੀ ਪ੍ਰਾਪੇਗੰਡੇ ਦਾ ਕੁਝ ਐਹੋ ਜਿਹਾ ਜਾਦੂਮਈ ਅਸਰ ਹੋ ਰਿਹਾ
ਸੀ। ਅਖੀਰ ਮਾਨ ਦਾ ਵਿਰੋਧ ਠੁੱਸ ਹੋ ਕੇ ਰਹਿ ਗਿਆ। ਇਥੋ ਤਕ ਕਿ ਬਾਅਦ ਵਿਚ ਸਿੱਖ ਪਾਰਲੀਮੈਂਟ ਦੇ
ਮੁੱਖੀ ਸ੍ਰੀ ਮਾਨ ਗੁਰਚਰਨ ਸਿੰਘ ਟੋਹੜਾ ਨੇ ਵੀ ਬੜਾ ਢਾਹ ਲਾਊ ਬਿਆਨ ਦੇ ਦਿਤਾ ਕਿ ''ਕੀ ਮਾਨ ਨੇ
ਪਾਰਲੀਮੈਂਟ ਦੇ ਅੰਦਰ ਗਤਕਾ ਖੇਡਣਾ ਹੈ?''
ਮਾਨ ਅੜਿਆ ਰਿਹਾ ਤੇ ਪਾਰਲੀਮੈਂਟ ਦੀ ਸੀਟ ਗੁਆ ਲਈ। ਕਈ ਲੀਡਰ ਤਾਂ ਇਥੋਂ ਤਕ ਕਹਿ ਜਾਂਦੇ ਹਨ ਕਿ
ਮਾਨ ਝੱਲਾ ਹੈ।
ਪਰ ਮਾਨ ਸਾਹਿਬ ਕਈ ਵੇਰਾਂ ਚਲੰਤ ਮਾਮਲਿਆਂ ਤੇ ਅਜਿਹੇ ਬਿਆਨ ਦਾਗਦੇ ਹਨ ਜਿਹੜਾ ਕੋਈ ਪਹੁੰਚਿਆਂ:
ਹੋਇਆ ਸਟੇਟਸਮੈਨ ਹੀ ਦੇ ਸਕਦਾ ਹੈ। ਜਦੋਂ ਇਹ ਕੋਈ ਕੌਮਾਂਤਰੀ ਪੱਧਰ ਦਾ ਬਿਆਨ ਦਿੰਦੇ ਹਨ ਤਾਂ ਮਨ
ਅੱਸ਼ ਅੱਸ਼ ਕਰ ਉਠਦਾ ਹੈ। ਸਿੱਖ ਲੰਮੇ ਸਮੇਂ ਤੋ ਮਾਨ ਸਾਹਿਬ ਤੋਂ ਉਮੀਦ ਲਾਈ ਬੈਠੇ ਹਨ ਕਿ ਇਹ ਹਲੀਮੀ
ਰਾਜ ਦੀ ਗਲ ਨਿਰੰਤਰ ਕਿਸੇ ਸਿੱਟੇ ਵਲ ਤੋਰਦੇ ਰਹਿਣ। ਪਰ ਜਦੋਂ ਆਪਾਂ ਮਾਨ ਸਾਹਿਬ ਦੀ ਚਾਲ ਇਸ ਡਗਰ
ਤੇ ਨਾਪਦੇ ਹਾਂ ਤਾਂ ਮਨ ਨਿਰਾਸ਼ਾ ਦੇ ਆਲਮ'ਚ ਚਲਾ ਜਾਂਦਾ ਹੈ। ਵਿਚਾਰ ਆਪਣਾ ਆਪਣਾ ਹੁੰਦਾ ਹੈ ਜਰੂਰੀ
ਨਹੀਂ ਕਿ ਸਹੀ ਹੀ ਹੋਵੇ। ਅਸੀਂ ਸਮਝਦੇ ਮਾਨ ਸਾਹਿਬ ਸਿੱਖ ਰਾਜ ਦੇ ਸੰਕਲਪ ਨੂੰ ਫਾਇਦਾ ਪਚਾਉਣ ਦੇ
ਬਿਜਾਏ ਇਸ ਦਾ ਨੁਕਸਾਨ ਜਿਆਦ ਕਰ ਰਹੇ ਹਨ। ਇਸਦੇ ਦੋ ਮੁੱਖ ਕਾਰਨ ਹਨ।
ਪਹਿਲਾਂ ਤਾਂ ਮਾਨ ਸਾਹਿਬ ਦਾ ਇਹ ਵੀਚਾਰ ਕਿ ਉਹ ਵੋਟ ਰਾਜਨੀਤੀ ਰਾਹੀਂ ਪ੍ਰਾਪਤੀਆਂ ਕਰ ਸਕਦੇ ਹਨ,
ਆਪਣੇ ਆਪ ਨੂੰ ਧੋਖਾ ਦੇਾ ਹੈ। ਇਹ ਇਕ ਆਮ ਹਾਲਾਤ ਤੇ ਕਿਸੇ ਖਾਸ ਮਸਲੇ ਤੇ ਉੱਠੀ ਲੋਕ ਲਹਿਰ ਵਿਚ ਫਰਕ
ਨਹੀਂ ਮਹਿਸੂਸ ਕਰ ਸਕਦੇ। ਇਹ ਅਜੇ ਵੀ ਸੰਨ 1991 ਵਿਚ ਹੀ ਵਸੇਬਾ ਕਰੀ ਬੈਠੇ ਹਨ। ਅਸੀਂ ਇਨਾਂ ਬਾਰੇ
ਸੁਣਿਆ ਹੈ ਕਿ ਜਨਾਬ ਪੜ੍ਹਨ ਲਿਖਣ ਦਾ ਚੋਖਾ ਸ਼ੌਕ ਰਖਦੇ ਹਨ। ਸੁਭਾਵਿਕ ਹੈ ਇਨ੍ਹਾਂ ਨੇ ਕੌਮਾਂ ਦੀ
ਅਜਾਦੀ ਦੇ ਜੱਦੋ ਜਹਿਦ ਦੇ ਇਤਹਾਸ ਵੀ ਪੜੇ ਹੋਣਗੇ। ਇਹ ਅੱਜ ਤੱਕ ਇਸ ਗੱਲ ਦਾ ਨਿਖੇੜਾ ਨਹੀਂ ਕਰ
ਪਾਏ ਜਿਥੇ ਹੁਕਮਰਾਨ ਅੱਤ ਦਰਜੇ ਦਾ ਜਾਲਮ ਹੋਏ ਓਥੇ ਚੋਣ ਕਾਰਜ ਲਿਤਾੜਿਆ ਦੇ ਹੱਕ 'ਚ ਨਹੀਂ ਜਾਂਦਾ।
ਖ਼ਾਸ ਕਰਕੇ ਜਿਥੇ ਭ੍ਰਿਸ਼ਟਾਚਾਰ ਹੋਵੇ, ਜਿਥੇ ਅਲੱਗ ਚੋਣ ਪ੍ਰਣਾਲੀ ਦੀ ਜਗ੍ਹਾ ਸਾਂਝੀ ਚੋਣ ਪ੍ਰਣਾਲੀ
ਹੋਵੇ ਤੇ ਸਿੱਧਾ ਸਿੱਧਾ 25 ਪ੍ਰਤੀਸ਼ਤ ਅਬਾਦੀ ਵਾਲਾ ਇਕ ਤਬਕਾ ਹੁਕਮਰਾਨ ਵੱਲੋਂ ਪੂਰੀ ਤਰ੍ਹਾਂ
ਵਰਗਲਾਇਆ ਹੋਵੇ ਅਤੇ ਜਿਥੇ ਸਰਕਾਰਾਂ ਕੋਲ ਅਰਬਾਂ ਰੁਪਏ ਦਾ ਗੁਪਤ ਫੰਡ ਹੋਵੇ। ਇਨ੍ਹਾਂ ਨੂੰ ਇਸ ਗਲ
ਦਾ ਅਹਿਸਾਸ ਨਹੀਂ ਕਿ ਸਰਕਾਰ ਇਨ੍ਹਾਂ ਨੂੰ ਉਲਝਾ ਕੇ ਰਖਣਾ ਲੋੜਦੀ ਹੈ। ਤੇ ਵੋਟ ਰਾਜਨੀਤੀ ਅਜਿਹੀ
ਹੀ ਇਕ ਉਲਝਣ ਹੈ।
ਪਿਛੇ 1999 ਦੀਆਂ ਚੋਣਾ ਮੌਕੇ ਸਾਡੇ ਅੰਦਾਜੇ ਇਹ ਏਜੰਸੀਆਂ ਦੇ ਸਿੱਧੇ ਜਾਂ ਅਸਿਧੇ ਅਸਰ ਤਹਿਤ
ਸੰਗਰੂਰ ਤੋਂ ਖੜੇ ਹੋ ਗਏ। ਕੁਝ ਲੋਕ ਕਹਿੰਦੇ ਹਨ ਕਿ ਉਸ ਵੇਲੇ ਬਰਨਾਲਾ ਤੇ ਬਾਦਲ ਧੜੇ ਦੀ ਆਪਸੀ ਖਹਿ
ਕਾਰਨ ਇਨ੍ਹਾਂ ਦਾ ਦਾਅ ਲਗ ਗਿਆ। ਅਸੀਂ ਸਮਝਦੇ ਹਾਂ ਕਿ ਚਾਲ ਇਸ ਤੋਂ ਗਹਿਰੀ ਸੀ। ਜੇ ਉਦੋਂ ਮਾਤਰ
ਇਨਾਂ ਦਾ ਦਾਅ ਲੱਗਾ ਸੀ ਤਾਂ ਐਤਕਾਂ ਤਾਂ ਫਿਰ ਇਨ੍ਹਾਂ ਨੂੰ ਚੋਣ ਜਿਤਣੀ ਚਾਹੀਦੀ ਸੀ ਕਿਉਂਕਿ ਜਨਾਬ
ਮਾਨ ਕਹਿੰਦੇ ਹਨ ਕਿ ਉਨ੍ਹਾਂ ਨੇ ਲੋਕਾਂ ਦੇ ਬਹੁਤ ਕੰਮ ਕੀਤੇ। ਵਿਕਾਸ ਕਾਰਜ ਟੀਸੀ ਤੇ ਚੜਾ ਦਿਤੇ।
ਮੀਡੀਆ ਵੀ ਐਤਕਾਂ ਖਬਰਾਂ ਦੇ ਰਿਹਾ ਸੀ ਕਿ ਐਤਕਾਂ ਜਾਂ ਤਾਂ ਮਾਨ ਜਿਤੇਗਾ ਨਹੀਂ ਤਾਂ ਕਾਂਗਰਸ ਦੀ
ਜਿੱਤ ਵਿਚ ਸਹਾਈ ਹੋਵੇਗਾ। ਪਰ ਸਾਹਬ ਆਪ ਵੀ ਡੁੱਬਾ ਅਤੇ ਜੱਜਮਾਨ ਵੀ ਲੈ ਡੁਬਿਆ।
'ਸਿੱਖ ਸਤਿਕਾਰ ਮੈਨੂੰ ਦਿੰਦੇ ਹਨ ਪਰ ਵੋਟ ਕਿਸੇ ਹੋਰ ਨੂੰ '-ਮਾਨ ਪਿਛੇ ਮਾਨ ਨੇ ਬਿਆਨ ਦਿਤਾ ਸੀ
ਕਿ "ਲੋਕ ਮੈ ਨੂੰ ਸਤਿਕਾਰ ਸਭ ਲੀਡਰਾਂ ਨਾਲੋਂ ਜਿਆਦਾ ਦਿੰਦੇ ਹਨ ਪਰ ਵੋਟ
ਮੈ ਨੂੰ ਨਹੀ ਪਾਉਦੇ।"ਇਹ ਇਕ
ਬਹੁਤ ਵੱਡੀ ਸਚਾਈ ਹੈ ਜਿਸ
ਨੂੰ ਮਾਨ ਬਿਆਨਦਾ ਤਾਂ ਹੈ ਪਰ ਉਸ ਤੇ ਪੂਰਾ ਗੌਰ ਨਹੀ ਕਰਦਾ। ਜੇ ਲੋਕ
ਸਤਿਕਾਰਦੇ ਨੇ ਤੇ ਵੋਟ ਨਹੀ ਪਾ ਰਹੇ ਤਾਂ ਇਸ ਦਾ ਕਾਰਨ ਮਾਨ
ਨੂੰ ਲਭਣਾ ਚਾਹੀਦਾ ਸੀ।ਇਸ ਦਾ ਅਧਿਅਨ
ਕਰਨਾਂ ਚਾਹੀਦਾ ਸੀ।
ਜਦ ਕਿ ਸੰਘਰਸ਼ਸ਼ੀਲ ਕੌਮਾਂ ਦੇ ਸਬੰਧ ਵਿਚ ਇਹ ਕੋਈ ਅਣਹੋਣੀ ਗਲ ਨਹੀ। ਸਟੇਸਟਸਮੈਨ ਇਸ ਫੈਕਟਰ ਦਾ ਕੌਮ
ਦੇ ਹੱਕ 'ਚ ਫਾਇਦਾ ਲੈਦੇ ਹਨ। ਉਹ ਵੋਟਾਂ
ਨੂੰ ਆਪਣੇ ਸਮੱਰਥਕਾਂ ਦੇ ਹੱਕ 'ਚ ਭੁਗਤਵਾ ਸਕਦੇ ਹਨ।
ਪਿਛਲਿਆਂ ਪਾਰਲੀਮਾਨੀ ਚੋਣਾਂ 'ਚ ਜੇ ਕਿਤੇ ਮਾਨ ਆਪ ਨਾਂ ਖੜੇ ੍ਦੇ ਤਾਂ ਜਿੰਨੇ ਇਨ੍ਹਾਂ ਦੇ ਅਸਰ
ਰਸੂਖ ਵਾਲੇ ਵੋਟਰ ਸਨ ਉਹ ਜਿਧਰ ਮਰਜੀ ਭੁਗਤਾ ਸਕਦੇ ਸਨ। ਇਹ ਪਾਸਕੂ ਬਣ ਸਕਦੇ ਸਨ। ਸੋ ਜੇ ਮਾਨ
ਸਚਮੁੱਖ ਨਿਸ਼ਾਨੇ ਪ੍ਰਤੀ ਸੁਹਿਰਦ ਹੈ ਤਾਂ ਇਨ੍ਹਾਂ ਦੀ ਪਾਰਟੀ ਚੋਣਾਂ ਨੂੰ ਵਰਤੇ ਨਾਂ ਕਿ ਚੋਣਾ ਲੜੇ।
ਅੱਜ ਜੇ ਜਰੂਰਤ ਪਏ ਤਾਂ ਚੌਹਾਨ ਦੇ ਹੱਕ 'ਚ ਚਾਰ ਪੰਜ ਐਮ ਐਲ ਏ ਭੁਗਤ ਸਕਦੇ ਹਨ ਪਰ ਮਾਨ ਮਗਰ ਇਕ
ਵੀ ਨਹੀ ਹੈ।
ਚੋਣਾਂ ਮੌਕੇ ਜੇ ਉਮੀਦਵਾਰ ਨੂੰ ਪਤਾ ਲਗੇ ਕਿ ਫਲਾਨੀ ਕੋਠੇ ਵਾਲੀ ਦੀਆਂ ਦੋ ਵੋਟਾਂ ਹੈਨ ਤਾਂ
ਉਮੀਦਵਾਰ ਰਾਤੇ ਬਰਾਤੇ ਉਨੂੰ ਵੀ ਲਗਦੀ ਵਾਹੇ ਜਾ ਮਿਲੇਗਾ। ਤੇ ਜੇਕਰ ਮਾਨ ਸਾਹਿਬ ਜਿੰਨਾਂ ਤੇ
ਖਾਲਿਸਤਾਨੀ ਹੋਣ ਦਾ ਠੱਪਾ ਵੀ ਲੱਗਾ ਹੋਵੇ ਪਰ ਉਨਾਂ ਦੇ ਮਗਰ ਚਾਰ ਬੰਦੇ ਹੋਣ ਤਾਂ ਉਮੀਦਵਾਰ ਕਿਉਂ
ਨਹੀਂ ਆ ਕੇ ਮਾਨ ਸਾਹਿਬ ਦੇ ਗੋਡੇ ਘੁੱਟਣਗੇ। ਫਿਰ ਮਾਫਕ ਆਉਂਦੇ ਉਮੀਦਵਾਰ ਕੋਲੋਂ ਮਾਨ ਵਾਇਦਾ ਵੀ
ਲੈ ਸਕਦੇ ਹਨ ਕਿ ਅਸੈਂਬਲੀ 'ਚ ਪਹੁੰਚ ਕੇ ਫਲਾਨਾਂ ਮੁੱਦਾ ਚੁਕਣਾ ਹੈ। ਓਹੋ ਲੋਕ ਜਿਹੜੇ ਮਾਨ ਸਾਹਿਬ
ਨੂੰ ਅੱਜ ਜੱਲਾ ਕਹਿੰਦੇ ਹਨ ਉਸਦੀ ਪੂਜਾ ਕਰਨਗੇ।
ਅਖੇ ਮੈਂ ਪਾਰਲੀਮੈਂਟ 'ਚ ਸਿੱਖਾਂ ਦੀ ਅਵਾਜ ਬਣਿਆ:-ਚੋਣਾਂ ਮੌਕੇ ਮਾਨ ਨੇ ਟਾਹਰਾਂ ਲਾ ਲਾ ਕੇ
ਦੁਹਾਈ ਦਿਤੀ ਕਿ ਉਹ ਪਾਰਲੀਮੈਂਟ ਵਿਚ ਜਾ ਕੇ ਸਿੱਖ ਮਸਲਿਆਂ ਤੇ ਗਜਿਆ। ਐਨ ਪਾਰਲੀਮੈਂਟ ਚੋਣਾਂ ਵਾਲੇ
ਦਿਨ ਇਸ ਗਲ ਤੇ ਵੀ ਅਜੀਤ ਅਖਬਾਰ 'ਚ ਲੇਖ ਛਪ ਚੁਕਾ ਹੈ ਤੇ ਅਸਲੀਅਤ ਸਾਹਮਣੇ ਆ ਚੁਕੀ ਹੈ। ਸਵਾਲ
ਪੁਛਣ ਦੇ ਮਸਲੇ ਤੇ ਤਾਂ ਆਪ ਪੰਜਾਬੀਆਂ ਵਿਚੋਂ ਵੀ ਤੀਸਰੇ ਨੰਬਰ ਤੇ ਰਹੇ। ਜਗਮੀਤ ਬਰਾੜ ਨੇ ਇਨਾਂ
ਨਾਲੋ ਸਗੋਂ ਦੂਣੇ ਸਵਾਲ ਪੁਛੇ।ਪੰਜਾਬੀਆਂ ਦੀ ਹਾਲਤ ਇੰਨੀ ਪਤਲੀ ਹੈ ਕਿ ਪੰਜਾਬ ਦੇ 12 ਮੈਂਬਰਾਂ (ਇਕ
ਮੈਂਬਰ ਦੀ ਮੌਤ ਹੋ ਗਈ ਸੀ।) ਕੁਲ ਮਿਲਾ ਕੇ ਸੰਸਦ ਵਿਚ ਸਿਰਫ 629 ਸਵਾਲ ਕੀਤੇ। ਜਦ ਕੇਰਲਾ ਦੇ ਇਕ
ਹੀ ਮੈਂਬਰ ਟੀ ਗੋਵਿੰਦਨ ਨੇ ਇਕਲਿਆਂ ਹੀ 451 ਸਵਾਲ ਸਰਕਾਰ ਤੇ ਕੀਤੇ।
ਇਸ ਮੁਤੱਲਕ ਜਦੋਂ ਅਸੀਂ ਮਾਨ ਦਲ ਦੇ ਦਫਤਰ ਇੰਚਾਰਜ ਹਰਬੀਰ ਸਿੰਘ ਸੰਧੂ ਨਾਲ ਗਲ ਕਰ ਰਹੇ ਸਾਂ ਤਾਂ
ਉਨਾਂ ਸਪੱਸ਼ਟੀਕਰਨ ਦਿਤਾ ਕਿ ਦੇਖੋ ਜੀ ਪਾਰਲੀਮੈਂਟ 'ਚ ਸਾਨੂੰ ਬੋਲਣ ਹੀ ਨਹੀਂ ਦਿਤਾ ਜਾਂਦਾ। ਸਾਡੀ
ਪਿੱਠ ਤੇ ਕੋਈ ਹੁੰਦਾ ਹੀ ਨਹੀਂ। ''ਬਾਵਜੂਦ ਇਸ ਦੇ ਇਹ ਮਾਨ ਸਾਹਿਬ ਹੀ ਸਨ ਜਿੰਨਾਂ ਕਾਰਗਲ ਯੁੱਧ
ਵੇਲੇ ਉਜਾਗਰ ਕੀਤਾ ਕਿ ਉਥੇ ਮਰਨ ਵਾਲੇ
80 ਪ੍ਰਤੀਸ਼ਤ ਸਿੱਖ ਸਿਪਾਹੀ ਸਨ ਜਦ ਕਿ ਫੌਜ ਵਿਚ ਸਿੱਖਾਂ ਦੀ ਗਿਣਤੀ 2 ਪ੍ਰਤੀਸ਼ਤ ਹੈ। ਮਾਨ ਸਾਹਿਬ
ਦੀ ਦੁਹਾਈ ਪਾਉਣ ਉਪਰੰਤ ਹੀ ਗੈਰ ਸਿੱਖ ਰਜਮਟਾਂ ਕਾਰਗਲ 'ਚ ਲਾਈਆਂ ਗਈਆਂ।'' ਅਸੀਂ ਨਹੀਂ ਸਮਝਦੇ ਕਿ
ਮਾਨ ਸਾਹਿਬ ਦੇ ਕਹਿਣ ਉਪਰੰਤ ਫੌਜ ਨੇ ਆਪਣੀ ਡੀਪਲਾਇਮੈਂਟ ਨੀਤੀ ਬਦਲ ਦਿਤੀ ਹੋਵੇਗੀ। ਸੰਧੂ ਨੇ ਕਿਹਾ
''ਤੁਹਾਨੂੰ ਅਹਿਸਾਸ ਨਹੀਂ ਕਿ ਬਾਅਦ ਵਿਚ ਸਿੱਖ ਫੌਜੀਆਂ ਦੀ ਲਾਸ਼ ਦੀ ਗਿਣਤੀ ਘੱਟ ਗਈ ਸੀ।'' ਅਸੀਂ
ਦਰਆਿਵਾਂ ਨੂੰ ਜੋੜਨ ਦੇ ਮਸਲੇ ਤੇ ਬੋਲੇ, ਅਨੰਦ ਮੈਰਿਜ ਐਕਟ ਤੇ ਬੋਲੇ। ਬਾਦਲ ਦਲ ਦੇ ਜੋਰਾ ਸਿੰਘ
ਮਾਨ ਤੇ ਸੁਖਬੀਰ ਸਿੰਘ ਹੁਰਾਂ ਮੂੰਹ 'ਚ ਘੁੰਙਣੀਆਂ ਪਾਈਆਂ ਰੱਖਿਆਂ। ਸਾਢੇ ਚਾਰ ਸਾਲਾਂ ਵਿਚ 5-7
ਵਾਰੀ ਬੋਲਣਾ; ਤੇ ਉਹ ਵੀ ਜਿਥੇ ਨਾਕਾਮਯਾਬੀ ਮਿਲੀ ਹੋਵੇ। ਪੋਟਾ ਕਾਨੰਨ ਪਾਸ ਹੋਇਆ, ਦਰਿਆਵਾਂ ਨੂੰ
ਜੋੜਨ ਦਾ ਮਤਾ ਪਾਸ ਹੋਇਆ। ਸਾਡੀ ਪ੍ਰਾਪਤੀ ਤਾਂ ਨਹੀਂ ਨਾ ਕੋਈ। ਜੇ ਅਵਾਜ ਉਠਾਉਣ ਦੀ ਗਲ ਹੈ ਤਾਂ
ਉਹ ਬਾਹਰੋਂ ਜਿਆਦਾ ਕਾਰਗਰ ਤਰੀਕੇ ਨਾਲ ਹੋ ਸਕਦੀ ਹੈ। ਅਮਨ ਪੂਰਬਕ ਧਰਨਿਆਂ, ਰੈਲੀਆਂ ਰਾਹੀਂ। ਪੋਟਾ
ਖਿਲਾਫ ਕਿਸੇ ਨੇ ਕੋਈ ਰੈਲੀ ਨਹੀਂ ਕੀਤੀ।" ਸੰਧੂ ਸਾਹਿਬ ਐਨ ਇਹੋ ਸਾਡਾ ਨੁਕਤਾ ਹੈ ਕਿ ਤੁਸੀਂ ਓਥੇ
ਬਹੁਗਿਣਤੀ ਦੇ ਰਹਿਮੋਕਰਮ ਤੇ ਹੁੰਦੇ ਹੋ। ਫਿਰ ਓਥੇ ਭੱਜ ਭੱਜ ਕੇ ਜਾਣ ਨੂੰ ਕਿਓਂ ਤਰਜੀਹ ਦਿੰਦੇ
ਹੋ।ਫਿਰ ਸੰਨ 1991 'ਚ ਪ੍ਚ ਕੇ ਤੁਸੀ ਕੀ ਹਾਸਲ ਕੀਤਾ ਸੀ। ਤੁਸੀਂ ਲੋਕਾਂ ਵਿਚ ਬੋਲੋ ਓਥੇ ਕੋਈ
ਟਾਈਮ ਦੀ ਪਾਬੰਦੀ ਨਹੀਂ। ਫਿਰ ਕਿਓਂ ਆਪਣੀ ਇਜਤ ਦੂਸਰਿਆਂ ਹੱਥ ਫੜਾਉਂਦੇ ਹੋ?
ਇਲੈਕਸ਼ਨਾਂ 'ਚ ਤੁਹਾਨੂੰ ਕਰੋੜਾਂ ਰੁਪਏ ਚਾਹੀਦੇ ਹਨ- ਅੱਜ ਪਤਾ ਹੀ ਹੈ ਕਿ ਭਾਰਤ ਵਿਚ (ਖਾਸ ਕਰਕੇ
ਪੰਜਾਬ ਵਿਚ) ਇਕ ਅਸੈਂਬਲੀ ਦੀ ਚੋਣ ਲੜਨ ਦਾ ਮਤਲਬ ਹੈ 2 ਤੋਂ ਲੈ ਕੇ 5 ਕਰੋੜ ਰੁਪਏ ਤਕ ਖਰਚ ਕਰਨਾਂ।
ਜਦ ਕਿ ਪਾਰਲੀਮੈਂਟ ਦੀਆਂ ਚੋਣਾਂ ਲਈ ਇਸ ਤੋਂ ਮੋਟੀ ਰਕਮ ਦੀ ਜਰੂਰਤ ਹੋਣੀ ਚਾਹੀਦੀ ਹੈ। ਪੈਸੇ ਬਗੈਰ
ਤੁਸੀਂ ਪ੍ਰਾਪੇਗੰਡਾ ਕਰ ਨਹੀਂ ਸਕਦੇ ਤੇ ਪ੍ਰਾਪੇਗੰਡਾ ਬਗੈਰ ਤੁਸੀਂ ਜ਼ੀਰੋ ਰਹਿ ਜਾਂਦੇ ਹਨ। ਫਿਰ
ਪੈਸਾ ਜਦੋਂ ਇਕੱਠਾ ਕਰਨਾਂ ਹੈ ਤਾਂ ਗਲਤ ਕੰਮ ਜਰੂਰ ਕਰਨੇ ਪੈਣਗੇ। ਗੁਰਬਾਣੀ ਦਾ ਵੀ ਫੁਰਮਾਨ ''ਪਾਪਾਂ
ਬਾਝੋਂ ਹੋਇ ਨ ਕਠੀ'' ਸੋ ਪਾਪੜ ਵੇਲਣੇ ਪੈਂਦੇ ਹਨ ਸੋ ਝੂਠ ਬੋਲਣੇ ਪੈਂਦੇ ਹਨ। ਪਿਛੇ ਪੋਲਿੰਗ ਤੋਂ
ਐਨ ਦੋ ਦਿਨ ਪਹਿਲਾਂ ਜਦ ਮਾਨ ਤੇ ਇਲਜਾਮ ਲੱਗਾ ਕਿ ਆਪ ਨੇ ਅਮਰੀਕਨ ਮੁਲਕਾਂ ਤੋਂ ਕਰੋੜਾਂ ਰੁਪਏ
ਸ਼ਹੀਦਾਂ ਦੇ ਪ੍ਰਵਾਰਾਂ ਵਾਸਤੇ ਇਕਠੇ ਕੀਤੇ ਪਰ ਇਕ ਵੀ ਪੈਸਾ ਵਾਰਸਾਂ ਤੱਕ ਨਹੀਂ ਪਹੁੰਚਿਆ। ਸੱਚ ਗਲ
ਇਹ ਹੈ ਕਿ ਮੀਡੀਏ ਤੋਂ ਜੋ ਤਸਵੀਰ ਬਣੀ ਉਸ ਤੋਂ ਲੱਗਾ ਕਿ ਮਾਨ ਲਾਜਵਾਬ ਹੋ ਗਏ। ਇਸ ਨੁਕਤੇ ਤੇ ਸੰਧੂ
ਕਹਿੰਦੇ ਹਨ ਕਿ ਮਾਨ ਸਾਹਿਬ ਨੇ ਪੈਸਾ ਬਾਹਰੋਂ ਲਿਆ ਉਹ ਪਾਰਟੀ ਵਾਸਤੇ ਸੀ। ''ਇਕ ਦੁਕੀ ਵੀ ਸ਼ਹੀਦ
ਦੇ ਵਾਰਸਾਂ ਲਈ ਇੱਕਠੀ ਨਹੀਂ ਕੀਤੀ ਗਈ।'' ਖੈਰ ਇਸ ਗਲ ਨੂੰ ਪ੍ਰਦੇਸ਼ੀ ਸਿੱਖ ਜਿਆਦਾ ਜਾਣਦੇ ਹਨ।
ਚੋਣਾ ਰਾਹੀਂ ਜਿੱਤ ਤਾਂ ਨਹੀਂ ਸਕਦੇ। ਸਿੱਖ ਰਾਜ ਸਿਧਾਂਤ ਦਾ ਜੁਲੂਸ ਜਰੂਰ ਕੱਢ ਸਕਦੇ ਹੋ।
ਅਜਿਹੇ ਹਾਲਾਤਾਂ ਵਿਚ ਜਿੱਤਣ ਦੀ ਉਮੀਦ ਰਖਣਾ ਆਪਣੇ ਆਪ ਨੂੰ ਧੋਖਾ ਦੇਣ ਤੁਲ (ਟੋ ਲਵਿੲ ਨਿ ਡੋਲ'ਸ
ਪੳਰੳਦਸਿੲ) ਹਾਂ ਕਦੀ ਕਦਾਈ ਕੋਈ ਇਤਫਾਕ ਜਾਂ ਹਾਦਸਾ ਹੋ ਸਕਦਾ ਹੈ। ਜਿਹੜਾ ਮਾਨ ਸਾਹਿਬ ਦੇ ਮਨ ਨੂੰ
ਠੰਡ ਪੁਚਾਵੇ। ਜੇਕਰ 117 ਮੈਂਬਰੀ ਅਸੈਂਬਲੀ 'ਚ ਮਾਨ ਸਾਹਿਬ ਦੀਆਂ ਇਕ ਜਾਂ ਦੋ ਕੁਰਸੀਆਂ ਆ ਵੀ
ਜਾਂਦੀਆਂ ਹਨ ਤਾਂ ਇਹ ਮਖੌਲ ਜਿਆਦਾ ਬਣਦਾ ਹੈ ਤੇ ਮਾਨ ਘੱਟ।
ਅਜਿਹੀਆਂ ਚੋਣਾ ਦੇ ਫਿਰ ਵਿਰੋਧੀ ਗਲਤ ਮਾਇਨੇ ਕੱਢ ਕੱਢ ਕੇ ਬਾਹਰ ਸੁਨੇਹੇ ਭੇਜਦੇ ਹਨ ਕਿ ਦੇਖੋ ''ਅੱਜ
ਹਲੀਮੀ ਰਾਜ ਦੇ ਮੁਢਈ ਬਹੁਤ ਘੱਟ ਹਨ।ਲੋਕਾਂ ਮਹਿਸੂਸ ਕਰ ਲਿਆ ਹੈ ਕਾਂਗਰਸੀ/ਬੀ ਜੇ ਪੀ ਰਾਜ ਸਰਬੋਤਮ
ਹੈ।"
ਕੀ ਕਦੀ ਕੋਈ ਪ੍ਰਾਪਤੀ ਹੋਈ ਹੈ? ਕਾਗਜੀ ਬਿਆਨਾਂ ਤੇ ਕੁੱਲ ਮਿਲਾ ਕੇ 25-30 ਛੋਟੇ ਧਾਰਨਿਆਂ ਤੋਂ
ਸਿਵਾ, ਮਾਨ ਸਾਹਿਬ ਦੀ ਕੌਮ ਨੁੰ ਕੋਈ ਦੇਣ ਨਹੀਂ। ਮਾਨ ਨੇ ਕੌਮ ਦੀ ਉਸਾਰੀਆਂ ਲਹਿਰਾਂ (ਤਰੰਗਾਂ)
ਤੇ ਸਿਰਫ ਸਵਾਰੀ ਹੀ ਕੀਤੀ ਹੈ ਅੱਜ ਤੱਕ ਕੋਈ ਲਹਿਰ ਖੜੀ ਨਹੀਂ ਕੀਤੀ। ਸੰਤਾਂ ਨੇ 10 ਕੁ ਸਾਲਾਂ ਦੇ
ਅਰਸੇ ਵਿਚ ਕੌਮ ਤਿਆਰ ਬਰ ਤਿਆਰ ਕਰ ਦਿਤੀ ਸੀ। ਪਰ ਅੱਜ ਗਲ ਉਸ ਤੋਂ ਐਨ ਉਲਟ ਹੈ।
''ਚੋਣਾਂ 'ਚ ਹਿੱਸੇ ਲਏ ਬਗੈਰ ਲੋਕ ਨਾਲ ਨਹੀਂ ਜੁੜਦੇ''
ਇਹ ਦਲੀਲ ਵੀ ਬੇ ਅਧਾਰ ਹੈ। ਲੋਕ ਚੋਣਾਂ ਵੇਲੇ ਤੁਹਾਡੇ ਨਾਲੋਂ ਟੁੱਟਦੇ ਹਨ ਜੁੜਦੇ ਨਹੀਂ। ਉਸ ਵੇਲੇ
ਪਾਰਟੀਆਂ ਚੁਸਤ ਹੋਈਆ ਹੁੰਦਿਆਂ ਹਨ। ਪਤਾ ਹੁੰਦਾ ਹੈ ਕਿ ਸਾਹਮਣੇ ਫਲਾਨਾ ਧੜਾ ਹੈ। ਜਿਸ ਦੀ ਸਰਕਾਰੇ
ਦਰਬਾਰੇ ਸੁਣੀ ਜਾਂਦੀ ਹੈ। ਫਲਾਨੇ ਦੇ ਮੁਕਾਬਲੇ ਲੋਕ ਤੁਹਾਨੂੰ ਛੱਡ ਜਾਂਦੇ ਹਨ। ਲੋਕ ਮੁੱਖ ਤੌਰ ਤੇ
ਨਿੱਜ ਸੁਆਰਥੀ ਨੂੰ ਹੀ ਅੱਗੇ ਰੱਖਦੇ ਹਨ। ਕੌਮ ਵਾਸਤੇ ਸਿਰਫ ਜਜ਼ਬਾਤੀ ਢਾਣੀਆਂ (ੰੋਬਸ) ਹੀ ਜਾਨਾਂ
ਦਿੰਦੀਆਂ ਹਨ। ਉਦਾਹਰਣ ਦੇ ਤੋਰ ਤੇ ਕੀ ਇਕ ਇਮਾਨਦਾਰ ਪਾਰਟੀ ਲੋਕਾਂ ਦੇ ਬਿਜਲੀ ਦੇ ਬਿਲ ਮਾਫ ਕਰੇਗੀ?
ਕਦੀ ਨਹੀਂ। ਲੋਕਾਂ ਅਸੂਲ ਪ੍ਰਸਤ ਪਾਰਟੀਆਂ ਤੋਂ ਅਜਿਹੀ ਗੱਲਾਂ ਦੀ ਉਮੀਦ ਨਹੀਂ ਰੱਖਦੀਆਂ। ਲੋਕਾਂ
ਨੂੰ ਪਤਾ ਹੈ ਮਾਨ ਪਾਰਟੀ ਪੈਸੇ ਨਹੀਂ ਵੰਡ ਸਕਦੀ। ਤੇ ਮੁੱਦੇ ਪਛਾਨਣ ਤੇ ਚੁਨਣ ਦੀ ਅਕਲ ਰਖਦਾ ਹੈ।
ਅਸੀਂ ਸਮਝਦੇ ਹਾਂ ਕਿ ਮਾਨ ਸਾਹਿਬ ਮੁੱਦੇ ਪਛਾਨਣ ਦੀ ਅਕਲ ਰਖਦੇ ਹਨ। ਕਮ ਸੇ ਕਮ ਇਨਾਂ ਦੇ ਅਖ਼ਬਾਰੀ
ਬਿਆਨਾਂ ਤੋਂ ਇਹ ਜ਼ਾਹਰ ਹੁੰਦਾ ਹੈ। ਹਾਂ ਇਹ ਜਰੂਰ ਮਹਿਸੂਸ ਹੁੰਦਾ ਹੈ ਕਿ ਇਹ ਸਥਾਨਕ ਮੁਦੇ ਸਾਇਦ
ਨਹੀਂ ਪਛਾਣ ਰਹੇ। ਰੋਜ ਸਮਾਜਕ, ਧਾਰਮਿਕ, ਜਾਂ ਰਾਜਨੀਤਕ ਮੁੱਦੇ ਉਠਦੇ ਹਨ। ਤਲ੍ਹਣ ਪਿੰਡ ਦਾ ਮਸਲਾ,
ਦਹੇਜ ਦਾ ਮਸਲਾ, ਸ਼ਰਾਬ ਤੇ ਹੋਰ ਨਸ਼ਿਆਂ ਦੀ ਭਰਮਾਰ, ਰੋਜ ਰੋਜ ਕਿਸੇ ਨਾਂ ਕਿਸੇ ਥਾਂ ਤੇ ਪੁਲਿਸ
ਜਿਆਦਤੀ ਜਾਂ ਜੁਲਮ ਕਹਿਣ ਤੋਂ ਭਾਵ ਕਿ ਰੋਜ ਕਮ ਸੇ ਕਮ ਇਕ ਮੁੱਦਾ ਤਾਂ ਅਖਬਾਰ ਵਿਚੋਂ ਮਿਲ ਹੀ
ਜਾਂਦਾ ਹੈ।
ਕਈ ਲੋਕ ਇਹ ਵੀ ਕਹਿੰਦੇ ਹਨ ਕਿ ਮਾਨ ਸਾਹਿਬ ਨਿਸ਼ਾਨੇ ਪ੍ਰਤੀ ਸੰਜੀਦਾ ਨਹੀਂ ਤੇ ਐਵੇਂ ਮਾਤਰ ਕਰਮ
ਕਾਂਡ ਦੇ ਗਾਹੇ ਬਗਾਹੇ ਕੋਈ ਬਿਆਨ ਦਾਗਦਾ ਹੈ। ਅੱਜ ਤੱਕ ਇਨਾਂ ਲੋਕਾਂ ਨੂੰ ਅਮਨ ਪੂਰਬਕ ਤਰੀਕੇ ਨਾਲ
ਲਾਮਬੰਦ ਕਰਨ ਦਾ ਕੋਈ ਗੰਭੀਰ ਉਪਰਾਲਾ ਨਹੀਂ ਕੀਤਾ। ਕਿਤੇ ਕੋਈ ਵਿਦਆਰਥੀਆਂ ਦੀ ਜੱਥੇਬੰਦੀ ਨਹੀਂ
ਬਣਾਈ ਕਿਤੇ ਕੋਈ ਮੁਲਾਜਮ ਯੂਨੀਅਨ ਨਹੀਂ ਖੜੀ ਕੀਤੀ। ਪਿਛਲੀ ਵਾਰੀ ਜਦੋਂ ਇਹ ਸੰਗਰੂਰ ਤੋਂ ਜਿਤੇ ਸਨ
ਉਸ ਤੋਂ ਕੁਝ ਮਹੀਨੇ ਮਗਰੋਂ ਪੰਜਾਬ ਕੇਸਰੀ ਸਮੂਹ ਦੇ ਅਖ਼ਬਾਰਾਂ 'ਚ ਖ਼ਬਰ ਛਪੀ ਸੀ ਕਿ ਮਾਨ ਸਾਹਿਬ ਵੀ
ਮੁੱਖ ਧਾਰਾ 'ਚ ਆ ਚੁਕੇ ਹਨ। ਮਾਨ ਸਾਹਿਬ ਨੇ ਇਸ ਖ਼ਬਰ ਦਾ ਖੰਡਨ ਅੱਜ ਤੱਕ ਨਹੀਂ ਕੀਤਾ। ਲੋਕ ਤਾਂ
ਇਹ ਵੀ ਇਲਜਾਮ ਲਾ ਰਹੇ ਹਨ ਕਿ ਮਾਨ ਸਾਹਿਬ ਕਾਂਗਰਸ/ ਬੀ ਜੇ ਪੀ ਸਰਕਾਰਾਂ ਦੀ ਤਰਫੋਂ ਇਕ ਫਿਊਜ (ਸ਼ੳਡੲਟੇ
ੜੳਲਵੲ) ਦੀ ਡਿਉਟੀ ਨਿਭਾ ਰਹੇ ਹਨ ਕਿ ਗਰਮ ਸੋਚ ਵਾਲਿਆਂ ਨੂੰ ਇਕ ਪਲੇਟਫਾਰਮ ਮਿਲਿਆ ਰਹੇ ਜਿਸ ਰਾਹੀਂ
ਉਸ ਦੁਬਾਰਾ ਉਠਦੀ ਲਹਿਰ ਨੂੰ ਟਿਕਾਣੇ ਰੱਖਿਆ ਜਾ ਸਕੇ। ਪੁਰਾਣੇ ਫੈਡਰੇਸ਼ਨੀਏ ਤੇ ਬਾਹਰ ਦੇ ਸਿੱਖ
ਤਾਂ ਉਚੀ ਉਚੀ ਇਹ ਇਲਜਾਮ ਲਾ ਰਹੇ ਹਨ ਕਿ ਮਾਨ ਦਾ ਸਿਰਫ ਇਕੋ ਇਕ ਨਿਸ਼ਾਨਾ ਹੈ 'ਡਾਲਰ ਇੱਕਠੇ ਕਰਨਾਂ'।
ਵਾਹਿਗੁਰੂ ਕਰੇ ਕਿ ਇਲਜਾਮ ਗਲਤ ਹੋਣ।
ਲਿਖਣ ਦਾ ਸਾਡਾ ਇਕੋ ਮਕਸਦ ਹੈ ਕਿ ਕਿ ਜੇ ਮਾਨ ਸਾਹਿਬ ਜੀ ਨਿਸ਼ਾਨੇ ਪ੍ਰਤੀ ਸੰਜੀਦਾ ਹਨ ਤਾਂ
ਇਲੈਕਸ਼ਨਾਂ ਵਾਲਾ ਸਟੰਟ ਤਿਆਗ ਦੇਣ।ਇਸ ਮੁਦੇ ਤੇ ਬੇਸ਼ੱਕ ਕੌਮ 'ਚ ਚਰਚਾ ਕਰਵਾ ਲੈਣ। ਐਵੇਂ ਨਿਸ਼ਾਨੇ
ਤੇ ਆਪਣਾ ਜਲੂਸ ਨਾ ਕਢਾਉਣ। ਐਲਾਨ ਕਰ ਦੇਣ ਕਿ ਜਿਹੜੇ ਬੰਦੇ ਨੂੰ ਕੁਰਸੀ ਦੀ ਭੁੱਖ ਹੈ ਉਹ ਅਕਾਲੀ
ਦਲ (ਅੰਮ੍ਰਿਤਸਰ) ਤਿਆਗ ਦੇਵੇ। ਆਪਣੀ ਪਾਰਟੀ ਦਾ ਆਧਾਰ ਖੂਬ ਵਿਸ਼ਾਲ ਬਣਾ ਦੇਣ। ਪਹਿਲਾਂ ਲੋਕਾਂ ਨਾਲ
ਜੁੜਨ ਸਮਾਜਕ, ਧਾਰਮਿਕ ਤੇ ਰਾਜਨੀਤਕ ਮੁਦਿਆਂ ਰਾਹੀਂ। ਫਿਰ ਲੋਕਾਂ ਨੂੰ ਆਪਣੇ ਆਪ ਨਾਲ ਜੋੜ ਲੈਣ।
ਜਦੋਂ ਤੁਸੀਂ ਮੁੱਦਿਆਂ ਤੇ ਅਮਨ ਪੂਰਬਕ ਤਰੀਕੇ ਨਾਲ ਚਲੋਗੇ ਤੁਹਾਡਾ ਮੁਹਾਜ ਖੜਾ ਹੁੰਦਾ ਜਾਵੇਗਾ।
ਪਰ ਸੱਚ ਦਾ ਸਹਾਰਾ ਨਹੀਂ ਛੱਡਣਾ। ਸੱਚ, ਇਨਸਾਫ ਤੇ ਧਰਮ ਕਰਕੇ ਕੋਈ ਵਕਤੀ ਨੁਕਸਾਨ ਵੀ ਝੱਲਣਾ ਪੈਂਦਾ
ਹੈ ਤਾਂ ਝੱਲੋ। ਮਾਨ ਪਾਰਟੀਆਂ ਨੂੰ ਵਰਤੇ ਨਾ ਕਿ ਪਾਰਟੀਆਂ ਮਾਨ ਨੂੰ ਵਰਤਣ।
ਪਿਛੇ ਸੰਨ 1984 ਵੇਲੇ ਤੇ ਬਾਅਦ 'ਚ ਜਦੋਂ ਕੌਮ ਤੇ ਬਿਪਤਾ ਦੀ ਘੜੀ ਸੀ ਉਦੋਂ ਕੇਂਦਰ ਕੁਝ ਸਿੱਖੀ
ਸਰੂਪ ਵਾਲੇ ਬੰਦਿਆਂ ਤੇ ਸਿੱਖ ਲੀਡਰਾਂ ਜਿਵੇਂ ਜੱਥੇਦਾਰ ਰਛਪਾਲ ਸਿੰਘ, ਮਹੰਤ ਸੇਵਾ ਦਾਸ ਸਿੰਘ,
ਸੰਤਾਂ ਸਿੰਘ ਨਿਹੰਗ, ਡਾਕਟਰ ਗੋਪਾਲ ਸਿੰਘ ਵਰਗਿਆਂ ਬੰਦਿਆਂ ਨੂੰ ਵਰਤ ਰਿਹਾ ਸੀ। ਕਿਹਾ ਜਾਂਦਾ ਹੈ
ਕਿ ਬਲਵੰਤ ਸਿੰਘ ਰਾਮੂਵਾਲੀਆਂ ਵੀ ਐਨ ਓਸੇ ਸ਼੍ਰੇਣੀ ਦਾ ਹੀ ਬੰਦਾ ਹੈ। ਤਾਂ ਹੀ ਤਾਂ ਕੇਂਦਰ ਵਿਚ
ਲੋਕ ਪਾਰਟੀ ਲੀਹਾਂ ਤੋਂ ਉਪਰ ਉਠ ਉਸ ਨੂੰ ਅਹੁਦੇ ਦਿੰਦੇ ਰਹੇ ਹਨ। ਕਦੀ ਰਾਜ ਸਭਾ ਦਾ ਮੈਂਬਰ ਨਾਜਮਦ
ਕਰਨਾਂ, ਕਦੀ ਘੱਟ ਗਿਣਤੀ ਕਮਿਸ਼ਨ ਦਾ ਮੇਂਬਰ ਬਣਾਉਣਾ ਆਦਿ। ਲੋਕ ਸਭਾ ਦੀਆਂ ਚੋਣਾ ਮੌਕੇ ਮਾਨ ਦਲ ਨੇ
ਰਾਮੂਵਾਲੀਏ ਨਾਲ ਚੋਣ ਸਮਝੋਤਾਂ ਕੀਤਾ। ਉਸ ਨੇ ਸੰਗਰੂਰ ਆਦਿ ਤੋਂ ਆਪਣਾ ਬੰਦਾ ਨਹੀਂ ਖੜਾ ਕੀਤਾ ਤੇ
ਮਾਨ ਦੀ ਪਾਰਟੀ ਨੇ ਲੁਧਿਆਣੇ ਤੋਂ। ਅਸੀਂ ਇਸ ਗਠਜੋੜ ਤੇ ਮਾਨ ਦੇ ਬੁਲਾਰਿਆਂ ਦੀ ਟਿੱਪਣੀ ਮੰਗੀ ਤਾਂ
ਉਹ ਚੁੱਪ ਹੋ ਗਏ। ਇਹ ਇਕ ਬਹੁਤ ਖਤਰਨਾਕ ਸੰਕੇਤ ਹੈ। ਜਰੂਰਤ ਹੈ ਮਾਨ ਸਾਹਿਬ ਇਸ ਤੇ ਆਪਣਾ
ਸਪੱਸ਼ਟੀਕਰਨ ਕੌਮ ਅੱਗੇ ਰੱਖਣ।Ð
ਬਲਵੰਤ ਸਿੰਘ ਰਾਮੂਵਾਲੀਆ
ਆਪ ਵੀ ਅਕਾਲੀ ਪ੍ਰਵਾਰ ਨਾਲ ਸਬੰਧ ਰਖਦੇ ਹਨ ਕਿਸੇ ਵੇਲੇ ਅਕਾਲੀ ਟਿਕਟ ਤੇ ਐਮ. ਪੀ ਵੀ ਰਹੇ ਹਨ। ਪਰ
ਬਲਿਊ ਸਟਾਰ ਓਪਰੇਸ਼ਨ ਦੁਰਾਨ ਆਪ ਦਾ ਕਿਰਦਾਰ ਕੇਂਦਰ ਪੱਖੀ ਹੋ ਗਿਆ ਤੇ ਕੇਂਦਰ ਨੇ ਆਪ ਦੀਆਂ ਸੇਵਾਵਾਂ
ਦੀ ਖੂਬ ਵਰਤੋਂ ਕੀਤੀ। ਫਿਰ ਆਪ
ਨੂੰ ਘੱਟ ਗਿਣਤੀ ਕਮਿਸ਼ਨ ਦਾ ਮੈਂਬਰ ਵੀ ਬਣਾ ਦਿਤਾ। ਕਦੀ ਆਪ ਜੀ
ਨੂੰ
ਰਾਜ ਸਭਾ ਦਾ ਮੈਂਬਰ ਬਣਾ ਦਿਤਾ ਜਾਂਦਾ ਹੈ।ਆਪ ਜੀ ਸਿੱਖਾਂ ਦੀ ਮੁਖ ਧਾਰਾ ਦੇ ਕੱਟੇ ਰਹਿਣ ਦੇ
ਬਾਵਜੂਦ ਕੌਮ ਦੀ ਖਿਦਮਤ ਕੀਤੀ ਹੈ। ਟਰੱਕ ਡਰਾਈਵਰਾਂ ਤੇ ਬਦੇਸਾਂ ਵਿਚ ਰੁਲਦੀ ਪੰਜਾਬੀ ਬੀਬੀਆਂ ਦੀ
ਪੱਤ ਰੱਖਣ ਖਾਤਰ ਆਪ ਦੀ ਸੇਵਾਵਾਂ ਨਜਰੇ ਚੜਦੀਆਂ ਹਨ। ਇਸ ਸਭ ਦੇ ਬਾਵਜੂਦ ਆਪ ਨੇ ਕਦੀ ਖਾਲਿਸਤਾਨੀ
ਹੋਣ ਦਾ ਝੂਠਾ ਦਾਵਾ ਨਹੀ ਕੀਤਾ। ਵਿਚਾਰ ਆਪਣਾ ਆਪਣਾ ੍ਦੈ।
|