|
| |

Pak Shrines
Part
II (106 to136)
|
106. Chhevi Patshahi,
Mazang, Lahore |
|
107. Gurdwara Shikar Ghat
Sahib, Kachha Distt. Lahore |
|
108. Gurdwara Tahli Sahib,
Rehsama Sialkot |
|
109. Gurdwara Chhevi
Patshahi, Jhallian, Distt. Lahore |
|
110. Gurdwara Chhevi
Patshahi, Minhala Distt. Lahore |
|
111. Gurdwara Chhevi
Patshahi, Dhilwan Distt Lahore |
|
112. Gurdwara Chhevi
Patshahi, Padhana, Distt Lahore |
|
113. Gurdwara Chhevi
Patshahi, Rampura Khurd, Distt Lahore |
|
114. Gurdwara Chhevi
Patshahi, Hudiara, Distt. Lahore |
|
115. Gurdwara Beri Sahib
Chhevi Patshahi, Kharak Lahore |
|
116. Gurdwara Chhevi
Patshahi, Guru Mangat Lahore, |
|
117. Gurdwara Chhevi
Patshahi, Amar Saddhu, Lahore |
|
118. Gurdwara Tahli Sahib,
Ghakka Kotli, Shakkargarh Distt Narowal |
|
119. Gurdwara Janam Asthan
Mata Sahib Kaur, Rohtas, Distt. Jehlam |
|
120. Dargah Hazrat Baba
Sheikh Farid Ganj Shakar, Pak Pattan |
|
121. Tibba Baba Farid,
Lahore |
|
122. Khuh Baba Farid, chakk
EB-317, Burewal, Distt. Viharhi |
|
123. Chilgah and Grave of
Hajrat Hamjha Ghaus, Sialkot |
|
124. Tomb of Sai Mian Mir,
Lahore |
|
125. Tomb Rai Bular, Nankana
Sahib |
|
126. Gurdwara Bhumman Shah,
Dipal pur Distt. Okara |
|
127. Tahli Sahib Baba Sri
Chand, Lahore |
|
128. Durbar Baba Sri Chand,
Bhumman Shah Distt. Okara |
|
129. Tomb Hazrat Shah Daula,
Gujrat |
|
130. Gurdwara Kot Bhai Than
Singh, Attak |
|
131. Gurdwara Bhai Joga
Singh Peshawar |
|
132. Gurdwara Nirankarian,
Rawalpindi |
|
133. Gurdwara Singh Sabha
Rawalpindi |
|
134. Gurdwara Dharamsala
Uttam Singh Dharma Khel, Bannu |
|
135. Gurdwara Bhai Mani
Singh Rawalpindi |
|
136. Gurdwara Sri Dyalsar,
Topi, NWFP |
|
106. Chhevi Patshahi,
Mazang, Lahore
ਗੁਰਦੁਆਰਾ ਪਾਤਸ਼ਾਹੀ ਛੇਵੀਂ, ਮਜੰਗ, ਲਾਹੌਰ

ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 1619 ਈ ਨੂੰ ਦੀਵਾਨ ਚੰਦੂ ਨੂੰ ਨਾਲ ਲੈ ਕੇ ਲਾਹੌਰ
ਆਏ। ਇਥੋਂ ਹੀ ਆਪ ਨੇ ਗੁਰੂ ਘਰ ਦੀ ਪ੍ਰੇਮੀ ਬੀਬੀ ਕੌਲਾਂ ਨੂੰ ਆਪਣੇ ਘੋੜੇ ਤੇ ਸੁਆਰ ਕੀਤਾ।
ਇਹ ਅਸਥਾਨ ਮਜੰਗ ਵਿੱਚ ਟੈਂਪਲ ਰੋਡ ਉਤੇ ਸਥਿਤ ਹੈ। ਇਸ ਦੀ ਪਹਿਲੀ ਇਮਾਰਤ ਮਹਾਰਾਜਾ ਰਣਜੀਤ
ਸਿੰਘ ਨੇ ਬਣਵਾਈ। 1926 ਨੂੰ ਸਵਰਗੀ ਸਰਦਾਰ ਮਿਹਰ ਸਿੰਘ ਦੇ ਉਦਮ ਸਦਕਾ ਮੌਜੂਦਾ ਇਮਾਰਤ ਹੋਂਦ
ਵਿਚ ਆਈ।
ਗੁਰਦੁਆਰਾ ਪਾਤਸ਼ਾਹੀ ਛੇਵੀਂ, ਮਜੰਗ, ਲਾਹੌਰ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 1619
ਈ ਨੂੰ ਦੀਵਾਨ ਚੰਦੂ ਨੂੰ ਨਾਲ ਲੈ ਕੇ ਲਾਹੌਰ ਆਏ। ਇਥੋਂ ਹੀ ਆਪ ਨੇ ਗੁਰੂ ਘਰ ਦੀ ਪ੍ਰੇਮੀ ਬੀਬੀ
ਕੌਲਾਂ ਨੂੰ ਆਪਣੇ ਘੋੜੇ ਤੇ ਸੁਆਰ ਕੀਤਾ। ਇਹ ਅਸਥਾਨ ਮਜੰਗ ਵਿੱਚ ਟੈਂਪਲ ਰੋਡ ਉਤੇ ਸਥਿਤ ਹੈ।
ਇਸ ਦੀ ਪਹਿਲੀ ਇਮਾਰਤ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ। 1926 ਨੂੰ ਸਵਰਗੀ ਸਰਦਾਰ ਮਿਹਰ
ਸਿੰਘ ਦੇ ਉਦਮ ਸਦਕਾ ਮੌਜੂਦਾ ਇਮਾਰਤ ਹੋਂਦ ਵਿਚ ਆਈ।
|
|
107. Gurdwara Shikar Ghat
Sahib, Kachha Distt. Lahore
ਗੁਰਦੁਆਰਾ ਸ਼ਿਕਾਰਗੜ੍ਹ ਸਾਹਿਬ, ਕਾਛਾ ਜਿਲਾ ਲਾਹੌਰ

ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਲਾਹੌਰ ਫੇਰੀ ਨਾਲ ਸਬੰਧਤ ਇਹ ਪਾਵਨ ਅਸਥਾਨ ਲਾਹੌਰ
ਤੋਂ ਕੋਈ 15 ਕਿਲੋਮੀਟਰ ਦੀ ਦੂਰੀ ਉਤੇ ਹੈ। ਫਿਰੋਜਪੁਰ ਰੋਡ ਉਤੇ ਪ੍ਰਸਿੱਧ ਬੱਸ ਸਟਾਪ ਕਾਹਨਾ
ਤੋਂ ਕੋਈ ਚਾਰ ਕਿਲੋਮੀਟਰ ਪੱਛਮ ਵੱਲ ਹੈ। ਰੇਲਵੇ ਸਟੇਸ਼ਨ ਕਾਛਾ ਹੈ, ਜੋ ਪਿੰਡ ਤੋਂ ਤਿੰਨ
ਕਿਲੋਮੀਟਰ ਦੂਰ ਹੈ।
ਇਸ ਪਿੰਡ ਵਿਚ ਇਕ ਟਿੱਬੇ ਉਤੇ ਇਹ ਪਾਵਨ ਅਸਥਾਨ ਹੈ। ਇਸ ਨੂੰ ਗੁਰੂ ਅਰਜਨ ਦੇਵ ਜੀ ਨਿਵਾਸ ਵੀ
ਆਖਿਆ ਜਾਂਦਾ ਹੈ। ਛੇਵੇਂ ਪਾਤਿਸ਼ਾਹ ਜੀ ਨੇ ਇਥੇ ਸ਼ਿਕਾਰ ਖੇਡਿਆ। ਉਸ ਵੇਲੇ ਇਥੇ ਭਾਰੀ ਜੰਗਲ
ਸੀ। ਇਸ ਪਿੰਡ ਤੋਂ ਬਾਹਰ ਗੁਰਦੁਆਰਾ ਸਾਹਿਬ ਵਾਲੀ ਗਲੀ ਸਾਹਮਣੇ ਦੀਵਾਨ ਲਖਪਤ ਦਾ ਬਣਵਾਇਆ
ਹੋਇਆ ਇਕ ਵਿਸ਼ਾਲ ਤਾਲ ਹੈ। ਹੁਣ ਇਹ ਮੱਛੀਪਾਲ ਮਹਿਕਮੇ ਕੋਲ ਹੈ। ਇਸ ਪਾਵਨ ਅਸਥਾਨ ਉਤੇ ਭਾਈ ਮਲ
ਜੀ ਨੇ ਅੰਗਰੇਜਾਂ ਦੇ ਰਾਜ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਪਿੱਛੋਂ ਇਹ
ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧ ਹੇਠ ਆ ਗਿਆ। ਕਮੇਟੀ ਨੇ ਏਥੇ ਬੱਚਿਆਂ ਦੀ ਉਚੀ ਵਿਦਿਆ ਲਈ
ਇਕ ਕਾਲਜ ਬਣਾਉਣ ਦਾ ਪ੍ਰੋਗਰਾਮ ਬਣਾਇਆ ਜੋ ਅਧੂਰਾ ਰਹਿ ਗਿਆ।
|
|
108. Gurdwara Tahli Sahib,
Rehsama Sialkot
ਗੁਰਦੁਆਰਾ ਟਾਹਲੀ ਸਾਹਿਬ, ਰਹਿਸਮਾ, ਸਿਆਲਕੋਟ

ਇਸ ਪਿੰਡ ਅੰਦਰ ਗੁਰੂ ਹਰਿਗੋਬਿੰਦ ਸਿੰਘ ਜੀ ਦਾ ਇਹ ਤੀਜਾ ਅਸਥਾਨ ਹੈ। ਜਦ ਗੁਰੂ ਸਾਹਿਬ ਇਥੇ
ਤਸ਼ਰੀਫ ਲਿਆਏ, ਤਦ ਇਥੇ ਇਕ ਗੋਸਾਈ ਸਾਧੂ ਦੀ ਲੜਕੀ ਦਾ ਵਿਆਹ ਸੀ। ਉਸ ਦੀ ਬੇਨਤੀ ਕਰਨ ਉਤੇ ਗੁਰੂ
ਸਾਹਿਬ ਨੇ ਉਸ ਦੇ ਘਰ ਵਿਚ ਚਰਨ ਪਾਏ। ਉਹਨਾਂ ਜਿਸ ਕੁੰਡ ਵਿਚ ਪੈਰ ਧੋਤੇ, ਉਹ ਪੂਜਾ ਅਸਥਾਨ ਬਣ
ਗਿਆ। ਗੁਰੂ ਸਾਹਿਬ ਨੇ ਸਾਧੂ ਨੂੰ ਸੌ ਰੁਪਏ ਇਕ ਬਟੂਵੇ ਵਿੱਚ ਪਾ ਕੇ ਦਿੱਤੇ ਅਤੇ ਸੇਹਲੀ ਟੋਪੀ
ਬਖਸ਼ੀ। ਕਦੇ ਇਹ ਤਿੰਨੇ ਵਸਤਾਂ ਇਥੇ ਯਾਦਗਾਰ ਸਨ। (ਅੱਜ ?) ਪਿੰਡ ਤੋਂ ਪੂਰਬ ਵੱਲ ਟਾਹਲੀ
ਸਾਹਿਬ ਨਾਮੀ ਅਸਥਾਨ ਹੈ। ਗੁਰੂ ਸਾਹਿਬ ਕਸ਼ਮੀਰ ਜਾਂਦੇ ਹੋਏ ਇਥੇ ਬਿਰਾਜੇ, ਟਾਹਲੀ ਨਾਲ ਘੋੜਾ
ਬੰਨ੍ਹਿਆ, ਇਸ ਕਰਕੇ ਇਸ ਦਾ ਨਾਮ ਟਾਹਲੀ ਸਾਹਿਬ ਪ੍ਰਸਿੱਧ ਹੋ ਗਿਆ। ਇਹ ਮਕਾਨ ਹੁਣ ਲੋਕਾਂ ਦੀ
ਰਿਹਾਇਸ਼ ਹੈ। ਇਸ ਪਿੰਡ ਨੂੰ ਹੁਣ ਸਾਲਿਹਪੁਰ ਆਖਿਆ ਜਾਂਦਾ ਹੈ।
|
|
109. Gurdwara Chhevi
Patshahi, Jhallian, Distt. Lahore
ਗੁਰਦੁਆਰਾ ਛੇਂਵੀ ਪਾਤਿਸ਼ਾਹੀ, ਝਲੀਆ, ਜਿਲਾ ਲਾਹੌਰ

ਝਲੀਆ ਨਾਮੀ ਪਿੰਡ ਤਹਿਸੀਲ ਲਾਹੌਰ ਥਾਣਾ ਬਰਕੀ ਵਿਚ ਹੈ। ਇਹ ਦੋ ਪਿੰਡ ਇਕ ਦੂਜੇ ਨਾਂਲ ਮਿਲੇ
ਹੋਏ ਹਨ। ਇਸ ਵਾਸਤੇ ਇਹਨਾਂ ਨੂੰ ਢਿਲਵਾਂ ਝਲੀਆਂ ਵੀ ਆਖਿਆ ਜਾਂਦਾ ਹੈ। ਇਸ ਪਿੰਡ ਅੰਦਰ
ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਚਰਨ ਛੋਹ ਪਾਵਨ ਅਸਥਾਨ ਹੈ। ਗੁਰਦੁਆਰਾ ਸੁੰਦਰ, ਅੱਗੇ
ਬਰਾਮਦੇ ਪਿੱਛੇ ਦੋ ਮਕਾਨ, ਕਿਸੇ ਸਰਕਾਰੀ ਬੰਗਲੇ ਵਾਂਗ ਬਣਿਆ ਹੋਇਆ ਹੈ। ਇਸ ਵੇਲੇ ਇਸ ਪਾਵਨ
ਦਰਬਾਰ ਅੰਦਰ ਅੰਬਾਲੇ ਦਾ ਇਕ ਮੁਹਾਜਿਰ ਘਰਾਣਾ ਵਸਿਆ ਹੋਇਆ ਹੈ।
|
|
110. Gurdwara Chhevi
Patshahi, Minhala Distt. Lahore
ਗੁਰਦੁਆਰਾ ਛੇਂਵੀ ਪਾਤਿਸ਼ਾਹੀ, ਮਿਨਹਾਲਾ, ਜਿਲਾ ਲਾਹੌਰ

ਮਿਨਹਾਲਾ ਨਾਮੀ ਇਹ ਪਿੰਡ ਥਾਣਾ ਬਰਕੀ ਜਿਲਾ ਲਾਹੌਰ ਵਿਚ ਹੈ। ਇਸ ਪਿੰਡ ਨੂੰ ਜਾਣ ਵਾਸਤੇ ਜੱਲੋਂ
ਮੋੜ ਤੋਂ ਇਕ ਸੜਕ ਨਿਕਲਦੀ ਹੈ। ਗੁਰੂ ਹਰਿਗੋਬਿੰਦ ਜੀ ਦਾ ਪਾਵਨ ਅਸਥਾਨ ਪਿੰਡ ਵਿੱਚ ਵੜਦਿਆਂ
ਹੀ ਸੱਜੇ ਹੱਥ ਉਤੇ ਇਕ ਵਿਸ਼ਾਲ ਛੱਪੜ ਕਿਨਾਰੇ ਹੈ। ਇਹ ਛੱਪੜ ਕਦੇ ਗੁਰਦੁਆਰਾ ਸਾਹਿਬ ਦਾ ਸਰੋਵਰ
ਸੀ। ਇਮਾਰਤ ਗਿਰ ਚੁਕੀ ਹੈ। ਕੇਵਲ ਇਕ ਬੁਰਜ ਹੀ ਖਲੋਤਾ ਹੈ। ਇਹ ਵੀ ਕਿਸੇ ਵੇਲੇ ਅਲੋਪ ਹੋ ਸਕਦਾ
ਹੈ।
|
|
111.
Gurdwara Chhevi Patshahi, Dhilwan Distt Lahore
ਗੁਰਦੁਆਰਾ ਛੇਂਵੀ ਪਾਤਿਸ਼ਾਹੀ ਢਿਲਵਾਂ, ਜਿਲਾ ਲਾਹੌਰ

ਢਿਲਵਾਂ ਨਾਮੀ ਇਹ ਪਿੰਡ ਤਹਿਸੀਲ ਲਾਹੌਰ ਥਾਣਾ ਬਰਕੀ ਤੋਂ 4 ਕਿਲੋਮੀਟਰ 'ਤੇ ਹੈ। ਇਸ ਪਿੰਡ
ਤੋਂ ਪੂਰਬ ਵੱਲ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੰਜੀ ਸਾਹਿਬ ਹੈ। ਗੁਰੂ ਸਾਹਿਬ ਅਨੇਕਾਂ
ਪਿੰਡਾਂ ਦਾ ਉਧਾਰ ਕਰਦੇ ਹੋਏ ਝਲੀਆਂ ਤੋਂ ਚੱਲ ਕੇ ਇਥੇ ਪਧਾਰੇ ਸਨ। ਆਪ ਦੇ ਬੈਠਣ ਵਾਲੇ ਸਥਾਨ
ਉਤੇ ਮੰਜੀ ਸਾਹਿਬ ਬਣਾ ਦਿੱਤਾ ਗਿਆ। ਹੁਣ ਇਸ ਦੇ ਨਾਲ ਪ੍ਰਾਇਮਰੀ ਸਕੂਲ ਦੀ ਇਮਾਰਤ ਬਣਾ ਦਿੱਤੀ
ਗਈ ਹੈ। |
|
112.
Gurdwara Chhevi Patshahi, Padhana, Distt Lahore
ਗੁਰਦੁਆਰਾ ਛੇਵੀਂ ਪਾਤਸ਼ਾਹੀ, ਪਢਾਣਾਂ, ਜਿਲਾ ਲਾਹੌਰ

ਇਹ ਗੁਰਦੁਆਰਾ ਪਿੰਡ ਪਢਾਣਾਂ, ਜਿਲਾ ਲਾਹੌਰ, ਥਾਣਾ ਬਰਕੀ ਵਿਚ ਅੱਜ ਵੀ ਆਪਣੀਆਂ ਸ਼ਾਨਾਂ ਵਿਖਾ
ਰਿਹਾ ਹੈ। ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਪਿੰਡ ਢਿਲਵਾਂ ਤੋਂ ਚੱਲ ਕੇ
ਪਿੰਡ ਵਾਸੀਆਂ ਦੇ ਪ੍ਰੇਮ ਕਰਕੇ ਇਥੇ ਆਏ ਸਨ। ਇਥੇ ਜੱਲਣ ਜੱਟ ਜੋ ਕਿ ਇਸ ਇਲਾਕੇ ਦਾ ਪ੍ਰਸਿੱਧ
ਜਮੀਨਦਾਰ ਭਗਤ ਸੀ, ਨਾਲ ਸਤਿਗੁਰੂ ਜੀ ਦੀ ਵਿਚਾਰ ਚਰਚਾ ਹੋਈ। ਪਹਿਲਾਂ ਇਹ ਗੁਰਦੁਆਰਾ ਸਾਧਾਰਨ
ਹਾਲਤ ਵਿਚ ਸੀ। ਇਥੋਂ ਦੇ ਸਰਦਾਰ ਅਤਰ ਸਿੰਘ ਪਢਾਣਾਂ ਜੀ ਨੇ ਗੁਰਦੁਆਰੇ ਦੀ ਸੇਵਾ ਅਰੰਭੀ ਅਤੇ
ਪਿੰਡ ਦੀ ਸੰਗਤ ਨੇ ਉਦਮ ਕਰਕੇ ਸੁੰਦਰ ਦਰਬਾਰ ਬਣਾਇਆ। ਹੁਣ ਇਸ ਪਾਵਨ ਅਸਥਾਨ ਅੰਦਰ ਮੇਵਾਤ ਤੋਂ
ਆਏ ਹੋਏ ਸ਼ਰਨਾਰਥੀ ਵਸਦੇ ਹਨ। ਇਮਾਰਤ ਚੰਗੀ ਤਰੜੀ ਹੈ। |
|
113. Gurdwara Chhevi
Patshahi, Rampura Khurd, Distt Lahore
ਗੁਰਦੁਆਰਾ ਛੇਂਵੀ ਪਾਤਿਸ਼ਾਹੀ, ਰਾਮਪੁਰਾ ਖੁਰਦ, ਜਿਲਾ ਲਾਹੌਰ

ਜਿਲਾ ਅਤੇ ਤਹਿਸੀਲ ਲਾਹੌਰ, ਥਾਣਾ ਬਰਕੀ ਦਾ ਇਹ ਪਿੰਡ ਜੋ ਲਾਹੌਰ ਬਰਕੀ ਰੋਡ ਉਤੇ ਸੜਕ ਤੋਂ
ਤਿੰਨ ਕਿਲੋਮੀਟਰ ਪੂਰਬ ਵੱਲ ਆਬਾਦ ਹੈ। ਇਸ ਪਿੰਡ ਅੰਦਰ ਗੁਰੂ ਹਰਿਗੋਬਿੰਦ ਜੀ ਦਾ ਗੁਰਦੁਆਰਾ
ਸਾਹਿਬ ਹੈ। ਇਮਾਰਤ ਸੁੰਦਰ ਤੇ ਗੁੰਬਦਦਾਰ ਬਣੀ ਹੋਈ ਹੈ। ਗੁਰੂ ਸਾਹਿਬ ਪਢਾਣੇ ਤੋਂ ਚੱਲ ਕੇ
ਸੰਗਤਾਂ ਦਾ ਪ੍ਰੇਮ ਵੇਖ ਕੇ ਇਥੇ ਬਿਰਾਜੇ। ਇਸ ਵੇਲੇ ਡਿੱਗੇ ਹੋਏ ਦਰਬਾਰ ਅੰਦਰ ਮੇਵਾਤ ਦੇ
ਸ਼ਰਨਾਰਥੀ ਵਸੇ ਹੋਏ ਹਨ।
|
|
114.
Gurdwara Chhevi Patshahi, Hudiara, Distt. Lahore
ਗੁਰਦੁਆਰਾ ਛੇਂਵੀ ਪਾਤਿਸ਼ਾਹੀ ਹੁਡਿਆਰਾ, ਜਿਲਾ ਲਾਹੌਰ

ਹੁਡਿਆਰਾ ਨਾਮੀ ਇਹ ਪਿੰਡ ਲਾਹੌਰ ਘਵਿੰਡੀ ਰੋਡ ਉਤੇ ਆਬਾਦ ਹੈ। ਹੁਡਿਆਰਾ ਪਿੰਡ ਅੰਦਰ ਸ੍ਰੀ
ਗੁਰੂ ਹਰਿਗੋਬਿੰਦ ਜੀ ਦਾ ਪਾਵਨ ਅਸਥਾਨ ਹੈ। ਇਥੇ ਆਪ ਸੰਗਤ ਦਾ ਪ੍ਰੇਮ ਦੇਖ ਕੇ ਤਸ਼ਰੀਫ ਲਿਆਏ।
ਇਸ ਪਿੰਡ ਅੰਦਰ ਇਹ ਇਮਾਰਤ ਸਭ ਤੋਂ ਉਚੀ ਹੈ, ਜੋ ਦੂਰੋਂ ਹੀ ਨਜਰ ਆਉਂਦੀ ਹੈ। ਇਸ ਵੇਲੇ ਇਸ
ਇਮਾਰਤ ਅੰਦਰ ਅੰਮ੍ਰਿਤਸਰ ਦੇ ਸ਼ਰਨਾਰਥੀ ਵਸੇ ਹੋਏ ਹਨ। ਇਮਾਰਤ ਬਹੁਤ ਸੁੰਦਰ ਤੇ ਮਜਬੂਤ ਹੈ। |
|
115.
Gurdwara Beri Sahib Chhevi Patshahi, Kharak Lahore
ਗੁਰਦੁਆਰਾ ਬੇਰੀ ਸਾਹਿਬ, ਛੇਵੀਂ ਪਾਤਿਸ਼ਾਹੀ, ਖਰਕ, ਲਾਹੌਰ
ਜਿਲਾ ਤਹਿਸੀਲ ਲਾਹੌਰ ਥਾਣਾ ਬਰਕੀ ਦਾ ਇਹ ਪਿੰਡ ''ਖਰਕ'' ਤੋਂ ਪੂਰਬ ਵੱਲ ਕੋਈ ਅੱਧਾ
ਕਿਲੋਮੀਟਰ ਦੂਰ ਗੁਰੂ ਹਰਿਗੋਬਿੰਦ ਜੀ ਦਾ ਗੁਰਦੁਆਰਾ ''ਬੇਰੀ ਸਾਹਿਬ'' ਹੈ। ਸਤਿਗੁਰੂ ਜੀ
ਪਢਾਣੇ ਤੋਂ ਇਥੇ ਆਏ ਤੇ ਬੇਰੀ ਨਾਲ ਘੋੜਾ ਬੰਨਿਆਂ। ਇਸ ਬੇਰੀ ਤੋਂ 20 ਕੁ ਕਦਮ ਉਤੇ ਗੁਰੂ ਜੀ
ਦੇ ਬੈਠਣ ਦੇ ਥਾਂ ਕੱਚਾ ਦਮਦਮਾ ਸਾਹਿਬ ਸੀ ਜੋ ਮਗਰੋਂ ਪੱਕਾ ਕਰ ਦਿੱਤਾ ਗਿਆ। ਉਹ ਖੂਹ ਵੀ ਪਾਸ
ਹੀ ਹੈ ਜਿਥੇ ਸਤਿਗੁਰੂ ਜੀ ਨੇ ਜਲ ਛੱਕਿਆ। ਇਹ ਸਭ ਕੁਝ ਅਲੋਪ ਹੋ ਚੁਕਾ ਹੈ ਤੇ ਕੇਵਲ ਰੁੱਖਾਂ
ਦਾ ਇਕ ਝੁੰਡ ਹੈ।
|
|
116. Gurdwara Chhevi
Patshahi, Guru Mangat Lahore,
ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਗੁਰੂ ਮਾਂਗਟ, ਲਾਹੌਰ

ਇਹ ਪਾਵਨ ਅਸਥਾਨ ਲਾਹੌਰ ਛਾਉਣੀ ਰੇਲਵੇ ਸਟੇਸ਼ਨ ਦੇ ਬਹੁਤ ਨੇੜੇ ਹੈ। ਹੁਣ ਇਸ ਪਿੰਡ ਦੇ ਆਸੇ
ਪਾਸੇ ਲਾਹੌਰ ਦੀ ਮਾਡਰਨ ਬਸਤੀ ਗੁਲਬਰਗ ਉਸਰ ਗਈ ਹੈ। ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ
ਮੁਜੰਗ ਤੋਂ ਉਠ ਕੇ ਇਥੇ ਬਿਰਾਜੇ ਸਨ। ਗੁਰਦੁਆਰਾ ਬਹੁਤ ਸੁੰਦਰ ਬਣਿਆ ਹੋਇਆ ਸੀ। ਇਸ ਪਾਵਨ
ਅਸਥਾਨ ਨੂੰ 1947 ਵੇਲੇ ਬੜਾ ਨੁਕਸਾਨ ਪਹੁੰਚਿਆ। ਬਹੁਤ ਸਾਲ ਖੰਡਰ ਪਿਆ ਰਿਹਾ। ਇਸ ਪਾਵਨ
ਅਸਥਾਨ ਦੀ ਪਵਿੱਤਰਤਾ ਨੂੰ ਭੰਗ ਹੋਣ ਤੋਂ ਬਚਾਉਣ ਲਈ ਇਥੇ ਸ਼ਾਨੇ ਇਸਲਾਮ ਨਾਂ ਦੀ ਆਲੀਸ਼ਾਨ ਮਸੀਤ
ਬਣਾ ਦਿੱਤੀ ਗਈ ਹੈ। ਇਸ ਮਸੀਤ ਦੇ ਨਾਲ ਇਕ ਵਿਦਿਆਲਾ 'ਮਦਰਿਸਾ' ਹੈ ਜਿਥੇ ਕੁਰਾਨ ਦੀ ਸਿੱਖਿਆ
ਦਿੱਤੀ ਜਾਂਦੀ ਹੈ। ਲੋਕ ਭਲਾਈ ਵਾਸਤੇ ਇਥੇ ਇਕ ਡਿਸਪੈਂਸਰੀ ਵੀ ਕੰਮ ਕਰ ਰਹੀ ਹੈ।
|
|
117. Gurdwara Chhevi
Patshahi, Amar Saddhu, Lahore
ਗੁਰਦੁਆਰਾ ਛੇਵੀਂ ਪਾਤਿਸ਼ਾਹੀ ਅਮਰਸਧੂ, ਲਾਹੌਰ

ਇਹ ਪਿੰਡ ਲਾਹੌਰ ਫਿਰੋਜਪੁਰ ਰੋਡ ਉਤੇ ਅਬਾਦ ਹੈ। ਇਸ ਪਿੰਡ ਵਿੱਚ ਛੇਵੇਂ ਪਾਤਿਸ਼ਾਹ ਜੀ ਦਾ
ਪਾਵਨ ਅਸਥਾਨ ਹੈ, ਜੋ ਸਤਿਗੁਰੂ ਜੀ ਬੀਬੀ ਕੌਲਾਂ ਜੀ ਦੇ ਨਾਲ ਮਜੰਗ ਤੋਂ ਇਥੇ ਆਏ ਸਨ, ਇਸ
ਵਾਸਤੇ ਇਸ ਅਸਥਾਨ ਨੂੰ ''ਗੁਰਦੁਆਰਾ ਬੀਬੀ ਕੌਲਾਂ'' ਵੀ ਆਖਿਆ ਜਾਂਦਾ ਹੈ। ਪਹਿਲਾਂ ਇਸ ਅਸਥਾਨ
ਉਤੇ ਸਾਧਾਰਨ ਗੁਰਦੁਆਰਾ ਸੀ। ਭਾਈ ਮੋਹਨ ਸਿੰਘ ਅਕਾਲੀ ਦੇ ਉਦਮ ਨਾਲ ਰਾਏ ਬਹਾਦਰ ਸਰ ਗੰਗਾ ਰਾਮ
ਜੀ ਨੇ 1919 ਸੰਮਤ ਵਿਚ ਗੁਰਦੁਆਰੇ ਖੂਹ ਅਤੇ ਸਰੋਵਰ ਦੀ ਸੇਵਾ ਕਰਵਾਈ। ਇਸ ਵੇਲੇ ਗੁਰਦੁਆਰਾ
ਸਾਹਿਬ ਦੀ ਇਮਾਰਤ ਸੁੰਦਰ ਅਤੇ ਵਧੀਆ ਹੈ। ਸਰੋਵਰ ਕਿਧਰੋਂ ਕਿਧਰੋਂ ਟੁੱਟਿਆਂ ਹੋਇਆ ਹੈ।
|
|
118. Gurdwara Tahli Sahib,
Ghakka Kotli, Shakkargarh Distt Narowal
ਗੁਰਦੁਆਰਾ ਟਾਹਲੀ ਸਾਹਿਬ ਘੱਕਾ ਕੋਟਲੀ ਸ਼ੱਕਰਗੜ੍ਹ (ਜਿਲਾ ਨਾਰੋਵਾਲ)

ਘੱਕਾ ਅਤੇ ਕੋਟਲੀ ਦੋਵੇਂ ਜੁੜਵਾਂ ਪਿੰਡ ਹਨ ਜੋ ਥਾਣਾ ਸ਼ਾਹ ਗਰੀਬ ਤਹਿਸੀਲ ਸ਼ਕਰਗੜ੍ਹ ਵਿਚ ਅੱਜ
ਵੀ ਆਬਾਦ ਹਨ। ਪਿੰਡ ''ਘੱਕਾ'' ਅੰਦਰ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਜੀ ਦਾ ਅਸਥਾਨ ਟਾਹਲੀ
ਸਾਹਿਬ ਹੈ। ਇਹ ਇੱਕ ਵਿਸ਼ਾਲ ਅਤੇ ਸੁੰਦਰ ਗੁਰਦੁਆਰਾ ਹੈ ਜੋ ਹੁਣ ਢਹਿ ਰਿਹਾ ਹੈ। ਸਤਿਗੁਰੂ ਜੀ
ਇਥੇ ਟਾਹਲੀ ਅਤੇ ਬੇਰੀ ਦੇ ਬਿਰਛ ਥੱਲੇ ਬਿਰਾਜੇ। ਟਾਹਲੀ ਸੁੱਕ ਚੁੱਕੀ ਹੈ ਜਦਕਿ ਬੇਰੀ ਹਰੀ ਭਰੀ
ਹੈ। ਇਥੇ ਗੁਰੂ ਸਾਹਿਬ ਨੇ ਮੂਲੇ ਨਾਮਕ ਮਨੁੱਖ ਨੂੰ ਖਰਗੋਸ਼ ਦੀ ਜੂਨ ਤੋਂ ਮੁਕਤ ਕੀਤਾ ਸੀ। ਇਸ
ਦੀ ਸਮਾਧ ਪਿੰਡ ਬੋਆ ਵਿਚ ਸਥਿਤ ਹੈ। ਭਾਈ ਫਤਹਿ ਚੰਦ ਪ੍ਰੇਮੀ ਸਿੱਖ ਦੀ ਪ੍ਰੀਤ ਕਰਕੇ ਗੁਰੂ
ਸਾਹਿਬ ਕੁਝ ਦਿਨ ਇਸ ਟਾਹਲੀ ਅਤੇ ਬਿਰਛ ਹੇਠ ਠਹਿਰੇ। ਅਨਵਰ ਖਾਂ ਨਾਮੀ ਜਿਲ੍ਹਾ ਗੁਰਦਾਸਪੁਰ ਦਾ
ਸ਼ਰਨਾਰਥੀ ਆਬਾਦ ਹੈ। ਇਮਾਰਤ ਖਸਤਾ ਹਾਲਤ ਵਿਚ ਹੈ।
|
|
119. Gurdwara Janam Asthan
Mata Sahib Kaur, Rohtas, Distt. Jehlam
ਜਨਮ
ਅਸਥਾਨ ਮਾਤਾ ਸਾਹਿਬ ਕੌਰ ਰੋਹਤਾਸ, ਜਿਲਾ ਜੇਹਲਮ]

ਰੋਹਤਾਸ ਕਿਲੇ ਅੰਦਰ ਇਸੇ ਨਾਂ ਤੋਂ ਵਸੇ ਪਿੰਡ ਵਿਚ ਹੀ ਮਾਤਾ ਸਾਹਿਬ ਕੌਰ ਜੀ ਦਾ ਜਨਮ ਭਾਈ
ਰਾਮੋ ਬਸੀ ਦੇ ਘਰ ਹੋਇਆ। ਆਪ ਦਾ ਅਨੰਦ ਕਾਰਜ 18 ਵਿਸਾਖ ਸੰਮਤ 1757 ਨੂੰ ਸ੍ਰੀ ਗੁਰੂ ਗੋਬਿੰਦ
ਸਿੰਘ ਜੀ ਨਾਲ ਹੋਇਆ। ਕਲਗੀਧਰ ਪਾਤਸ਼ਾਹ ਨੇ ਇਹਨਾਂ ਦੀ ਗੋਦੀ ਪੰਥ ਖਾਲਸਾ ਪਾਇਆ, ਇਸੇ ਵਾਸਤੇ
ਅੰਮ੍ਰਿਤ ਸੰਸਕਾਰ ਸਮੇਂ ਮਾਤਾ ਸਾਹਿਬ ਕੌਰ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਕੀਤੇ
ਜਾਂਦੇ ਹਨ। ਮਾਤਾ ਜੀ ਦਾ ਜਨਮ ਅਸਥਾਨ ਕਿਲੇ ਦੇ ਸਦਰ ਦਰਵਾਜੇ ਅੰਦਰ ਅਬਾਦੀ ਵਿਚ ਹੈ। ਅਬਾਦੀ
ਵਿਚ ਵੜਦਿਆਂ ਹੀ ਕੋਈ 100 ਕਰਮਾਂ ਦੀ ਵਿੱਥ ਉਤੇ ਕੱਚੇ ਪੱਕੇ ਮਕਾਨਾਂ ਵਿਚ ਲੁਕਿਆ ਛੋਟਾ ਜਿਹਾ
ਗੁੰਬਦ ਨਜਰ ਆਉਂਦਾ ਹੈ। ਇਹ ਆਪ ਜੀ ਦਾ ਹੀ ਜਨਮ ਅਸਥਾਨ ਹੈ। ਇਸ ਨੂੰ ਹਰ ਵੇਲੇ ਕੁੰਡਾ ਲੱਗਿਆ
ਰਹਿੰਦਾ ਹੈ। ਮਹਾਰਾਜਾ ਰਣਜੀਤ ਸਿੰਘ ਸਮੇਂ ਇਸ ਦੀ ਸੇਵਾ ਕਰਵਾਈ ਗਈ। ਪੁਰਾਣਾ ਮਕਾਨ ਗਿਰਾ ਕੇ
ਨਵਾਂ ਗੁੰਬਦਦਾਰ ਉਸਾਰਿਆ ਗਿਆ, ਜੋ ਹੁਣ ਮਿਟਦਾ ਜਾ ਰਿਹਾ ਹੈ।
|
|
120. Dargah Hazrat Baba
Sheikh Farid Ganj Shakar, Pak Pattan
ਦਰਗਾਹ ਹਜ਼ਰਤ ਬਾਬਾ ਫਰੀਦ, ਗੰਜ ਸ਼ਕਰ ਪਾਕਪਤਨ

ਹਜ਼ਰਤ ਬਾਬਾ ਫਰੀਦ ਗੰਜ ਸ਼ਕਰ ਜੀ ਨੂੰ ਪੰਜਾਬੀ ਜਬਾਨ ਦੇ ਪਹਿਲੇ ਕਵੀ ਵਜੋਂ ਮੰਨਿਆ ਜਾਂਦਾ ਹੈ।
ਆਪ ਦੀ ਰਚਨਾ ਸਲੋਕ ਜੋ ਫਰੀਦ ਬਾਣੀ ਦੇ ਨਾਮ ਤੋਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ।
ਸਤਿਗੁਰੂ ਨਾਨਕ ਦੇਵ ਜੀ ਸਿੰਧ ਨੂੰ ਜਾਂਦੇ ਹੋਏ ਆਪ ਜੀ ਦੀ ਦਰਗਾਹ ਦੇ ਦਰਸ਼ਨਾਂ ਨੂੰ ਪਾਕਪਤਨ
ਆਏ। ਜਿਸ ਥਾਂ ਆਪ ਨੇ ਚਰਨ ਪਾਏ ਉਸ ਥਾਂ ਨੂੰ ਟਿੱਬਾ ਨਾਨਕਸਰ ਆਖਿਆ ਜਾਂਦਾ ਹੈ।
ਬਾਬਾ ਫਰੀਦ ਜੀ ਨੇ 5 ਮੁਹੱਰਮ 679 ਹਿਜਰੀ, 7 ਮਈ 1280 ਮੰਗਲਵਾਰ ਨੂੰ ਇਸ ਦੁਨੀਆਂ ਤੋਂ ਪਰਦਾ
ਕੀਤਾ। ਆਪ ਦਾ ਮਿਜ਼ਾਰ ਜੋ ਪਾਕਪਤਨ ਸ਼ਹਿਰ ਦੇ ਮੱਥੇ ਦਾ ਝੁੱਮਰ ਹੈ ਹਜਰਤ ਖਾਜਾ ਨਿਜਾਮਉਦੀਨ
ਔਲਿਆ ਹੋਰਾ ਬਣਵਾਇਆ। ਇਸ ਦਾ ਬਹਿਸ਼ਤੀ ਦਰਵਾਜ਼ਾ ਚਾਂਦੀ ਦਾ ਬਣਿਆ ਹੋਇਆ ਹੈ, ਜਿਹਦੇ 'ਚ ਸੁਨਿਹਰੀ
ਪੱਤਰੀ ਨਾਲ ਫੁਲਕਾਰੀ ਕੀਤੀ ਗਈ ਹੈ। |
|
121. Tibba Baba Farid,
Lahore
ਟਿੱਬਾ ਬਾਬਾ ਫਰੀਦ, ਲਾਹੌਰ

ਇਹ ਅਸਥਾਨ ਲਾਹੌਰ ਜਿਲਾ ਕਚਿਹਰੀ ਤੇ ਐਸ ਐਸ ਪੀ ਦਫਤਰ ਦੇ ਪਿਛਵਾੜੇ ਹੈ। ਇਸ ਨੂੰ ਟਿੱਬਾ ਬਾਬਾ
ਫਰੀਦ ਆਖਿਆ ਜਾਂਦਾ ਹੈ। ਜਦ ਬਾਬਾ ਫਰੀਦੁਦੀਨ ਗੰਜ ਸ਼ਕਰ ਜੀ
ਹੌਰ ਆਏ ਤਾਂ ਇਸ ਥਾਂ ਬਿਰਾਜੇ,
ਮਗਰੋਂ ਸ਼ਰਧਾਲੂਆਂ ਇੱਥੇ ਥੜਾ ਸਾਹਿਬ ਬਣਾ ਲਿਆ। ਮਹਾਰਾਜਾ ਰਣਜੀਤ ਸਿੰਘ ਜੀ ਦੇ
ਸਮੇਂ ਇਸ ਉਤੇ ਚੌਖੰਡੀ ਉਸਾਰੀ ਗਈ ਜੋ ਦਸੰਬਰ 1996 ਤੱਕ ਕਾਇਮ ਸੀ, ਹੁਣ ਇਕ ਵਾਰ ਫਿਰ ਅਸਥਾਨ
ਦੀ ਸੇਵਾ ਹੋ ਰਹੀ ਹੈ।
|
|
122. Khuh Baba Farid, chakk
EB-317, Burewal, Distt. Viharhi
ਖੂਹ ਬਾਬਾ ਫਰੀਦ ਚੱਕ ਓਭ - 317 ਬੂਰੇਵਾਲ, ਜਿਲਾ ਵਿਹਾੜੀ

ਇਸ ਚਾਰਦੀਵਾਰੀ ਜੋ ਮਜਾਰ ਦੇ ਦਰਵਾਜੇ ਦੇ ਸਾਹਮਣੇ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ
ਸੁੰਦਰ ਦਰਬਾਰ ਹੈ। ਇਸ ਖੂਹ ਨੂੰ ਬਾਬਾ ਫਰੀਦ ਜੀ ਦਾ ਖੂਹ ਆਖਿਆ ਜਾਂਦਾ ਹੈ। ਕਹਿੰਦੇ ਹਨ ਕਿ
ਬਾਬਾ ਫਰੀਦ ਜੀ ਨੇ ਇਸ ਖੂਹ ਵਿੱਚ ਕੱਚੇ ਤੰਦ ਨਾਲ ਲਮਕ ਕੇ ਤਪੱਸਿਆ ਕੀਤੀ ਤੇ ਭਗਤੀ ਪਾਈ। ਇਹ
ਖੂਹ ਅੱਜ ਵੀ ਚਾਲੂ ਹੈ। ਇਸ ਦਾ ਜਲ ਮਿੱਠਾ ਤੇ ਸ਼ੀਤਲ ਹੈ। ਲੋਕ ਅਨੇਕਾਂ ਸਰੀਰਕ ਤੇ ਮਾਨਸਿਕ
ਰੋਗਾਂ ਤੋਂ ਮੁਕਤ ਹੋਣ ਲਈ ਇਸ ਖੂਹ ਦਾ ਜਲ ਛਕਦੇ ਹਨ। ਇਹ ਇਤਿਹਾਸਕ ਖੂਹ ਸਦੀਆਂ ਤੋਂ ਇੰਜ ਹੀ
ਜਾਰੀ ਹੈ ਤੇ ਜਾਰੀ ਰਹੇਗਾ।
|
|
123. Chilgah
and Grave of Hajrat Hamjha Ghaus, Sialkot
ਚਿਲਗਾਹ ਅਤੇ ਕਬਰ ਹਜਰਤ ਹਮਜਾ ਗੌਸ (ਸਿਆਲਕੋਟ)

ਮੁਹੱਲਾ ਬਾਬੇ ਬੇਰ ਵਿਚ ਹੀ ਗੁਰਦੁਆਰਾ ਬੇਰ ਜੀ ਸਾਹਿਬ ਤੋਂ ਕੋਈ 400 ਮੀਟਰ ਦੀ ਵਿੱਥ ਉਤੇ
ਅਬਾਦੀ ਵਿਚ ਇਕ ਨਿੱਕਾ ਜਿਹਾ ਕਬਰਸਤਾਨ ਵਿਚ ਇਕ ਉਚੇ ਥੜੇ ਤੇ ਦੋ ਕਬਰਾਂ ਹਨ। ਇਕ ਕਬਰ ਜਿਸ ਉਤੇ
ਸਾਵਾ ਕੱਪੜਾ ਪਿਆ ਰਹਿੰਦਾ ਹੈ, ਉਹ ਪੀਰ ਹਜਰਤ ਹਮਜਾ ਗੌਸ ਜੀ ਦੀ ਕਬਰ ਹੈ ਜਦਕਿ ਦੂਜੀ ਕਬਰ
ਉਹਨਾਂ ਦੇ ਮੁਰੀਦ (ਚੇਲੇ) ਦੀ ਹੈ। ਇਸ ਕਬਰਸਤਾਨ ਦੇ ਸੱਜੇ ਪਾਸੇ ਵਾਲੀ ਸਾਹਮਣੀ ਨੁੱਕਰ ਵਿਚ
ਇਕ ਬਹੁਤ ਉਚੀ ਗੁੰਬਦਦਾਰ ਇਮਾਰਤ ਹੈ। ਇਹ ਉਹਨਾਂ ਦੀ ਚਿਲਾਗਾਹ ਹੈ। ਯਾਦ ਰਹੇ ਹਮਜਾ ਗੌਸ ਨੇ
ਸਿਆਲਕੋਟ ਨੂੰ ਧਮਕੀ ਦਿੱਤੀ ਹੋਈ ਸੀ ਤੇ ਗੁਰੂ ਬਾਬੇ ਨੇ ਲੋਕਾਂ ਨੂੰ ਨਿਜਾਤ ਦੁਆਈ ਸੀ।
|
|
124. Tomb of Sai Mian Mir,
Lahore
ਮਿਜਾਰ ਸਾਈਂ ਮੀਆਂ ਮੀਰ ਜੀ

ਸਾਈਂ ਮੀਆਂ ਮੀਰ ਜੀ ਜਿਹਨਾਂ ਦਾ ਅਸਲ ਨਾਂ ਮੀਰ ਮੁਹੰਮਦ ਅਤੇ ਪ੍ਰਸਿੱਧ ਨਾਂ ਮੀਆਂ ਮੀਰ ਸੀ,
ਆਪ ਦਾ ਜਨਮ 1531 ਈ: ਨੂੰ ਸਿਉਸਤਾਨ ਸਿੰਧ ਵਿਚ ਹੋਇਆ । ਆਪ ਨੇ ਉਮਰ ਦਾ ਚੌਖਾ ਹਿੱਸਾ ਲਾਹੌਰ
ਵਿਚ ਬਿਤਾਇਆ। ਪਹਿਲੀ ਮਾਘ ਸੰਮਤ 1684, 3 ਜਨਵਰੀ 1588 ਨੂੰ ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ
ਜੀ ਮਹਾਰਾਜ ਨੇ ਆਪ ਤੋਂ ਹਰਿਮੰਦਰ ਸਾਹਿਬ ਦਾ ਨੀਹ ਪੱਥਰ ਰਖਵਾਇਆ। ਸਤਿਗੁਰੂ ਸ੍ਰੀ ਗੁਰੂ ਅਰਜਨ
ਦੇਵ ਜੀ ਦੀ ਸ਼ਹੀਦੀ ਤੇ ਆਪ ਨੇ ਹਾਅ ਦਾ ਨਾਅਰਾ ਮਾਰਿਆ। ਦਾਰਾ ਸ਼ਿਕੋਹ ਨੇ ਆਪ ਦਾ ਬਹੁਤ ਹੀ
ਸੁੰਦਰ ਮਜਾਰ ਬਣਾਵਾਇਆ, ਜੋ ਅੱਜ ਵੀ ਆਪਣੀਆਂ ਸ਼ਾਨਾਂ ਵਿਖਾ ਰਿਹਾ ਹੈ। ਮਜਾਰ ਦੀ ਉਸਾਰੀ ਜਾਰੀ
ਸੀ ਕਿ ਔਰੰਗਜੇਬ ਤਖਤ ਉਤੇ ਆਣ ਬੈਠਾ। ਉਹਨੇ ਮਜਾਰ ਤੇ ਲੱਗਨ ਵਾਲਾ ਲਾਲ ਪੱਥਰ ਜੋ ਦਾਰਾ ਸ਼ਿਕੋਹ
ਨੇ ਮੰਗਵਾਇਆ ਸੀ, ਚੱਕ ਕੇ ਲਾਹੌਰ ਦੀ ਬਾਦਸ਼ਾਹੀ ਮਸੀਤ ਉਤੇ ਲਵਾ ਲਿਆ। ਮਹਾਰਾਜਾ ਰਣਜੀਤ ਸਿੰਘ
ਦੇ ਹੁਕਮ ਉਤੇ ਆਪ ਦੇ ਮਜਾਰ ਦੀ ਸਰਕਾਰੀ ਪੱਧਰ ਉਤੇ ਮੁਰੰਮਤ ਹੋਈ ਤੇ ਸ਼ਾਹੀ ਖਜਾਨੇ ਵੱਲੋਂ ਪੰਜ
ਸੌ ਰੁਪਿਆ ਇਸ ਦਾ ਤਾਰਿਆ ਗਿਆ। ਮਹਾਰਾਜਾ ਹਰ ਸਾਲ ਮੇਲੇ ਵੇਲੇ ਮਿਜਾਰ ਉਤੇ ਆਪ ਆਉਂਦਾ ਅਤੇ
ਦਿਲ ਖੋਲ ਕੇ ਸੇਵਾ ਕਰਦਾ।
|
|
125. Tomb Rai Bular, Nankana
Sahib
ਕਬਰ ਰਾਏ ਬੁਲਾਰ, ਨਨਕਾਣਾ ਸਾਹਿਬ, ਜਿਲਾ ਸ਼ੇਖੂਪੁਰਾ

ਜਨਮ ਅਸਥਾਨ ਨਨਕਾਣਾ ਸਾਹਿਬ ਦੇ ਪਿਛਵਾੜੇ ਆਬਾਦੀ ਤੋਂ ਬਾਹਰ ਇਕ ਥੇਹ ਹੈ। ਇਸ ਥੇਹ ਨੂੰ ਧੌਲਰ
ਥੇਹ ਕਰ ਕੇ ਯਾਦ ਕੀਤਾ ਜਾਂਦਾ ਹੈ। ਇਸ ਉਤੇ ਦੁਨੀਆਂ ਦੇ ਉਸ ਪਹਿਲੇ ਬੰਦੇ ਦੀ ਕਬਰ ਹੈ, ਜਿਹਨੇ
ਸਤਿਗੁਰੂ ਨਾਨਕ ਦੇਵ ਜੀ ਨੂੰ ਅੱਲਾ ਦਾ ਪਿਆਰਾ ਬੰਦਾ ਕਰ ਕੇ ਪਛਾਣਿਆਂ। ਉਹਨਾਂ ਨੇ ਆਪਣੀ ਅੱਧੀ
ਜਾਗੀਰ ਗੁਰਦੁਆਰਾ ਸਾਹਿਬ ਜੀ ਦੇ ਨਾ ਲਾ ਦਿੱਤੀ ਜੋ ਅੱਜ ਵੀ ਉਸਦੇ ਨਾਂ ਹੈ। ਇਹ ਕੱਚੀ ਕਬਰ
ਤਾਰੀਖ ਦਾ ਇਕ ਬਹੁ ਵੱਡਾ ਨਿਸ਼ਾਨ ਹੈ। ਰਾਏ ਬੁਲਾਰ ਦੀ ਵੰਸ਼ ਵਿੱਚੋਂ ਬਹੁਤ ਨਾਮਵਰ ਅਤੇ
ਪ੍ਰਸਿੱਧ ਸਿਆਸਤਦਾਨ ਰਹੇ ਹਨ। ਜਿਹਨਾਂ ਵਿਚੋਂ ਰਾਏ ਮਨਸਬ ਅਲੀ ਖਾਂ ਤਾਂ ਵਜੀਰ ਵੀ ਰਹੇ ਹਨ।
ਇਸੇ ਤਰਾਂ ਰਾਏ ਮੁਹੰਮਦ ਬਸੀਰ ਭੱਟੀ ਪਾਕਿਸਤਾਨ ਦੀ ਨੈਸ਼ਨਲ ਅਸੰਬਲੀ ਦੇ ਮੈਂਬਰ ਰਹੇ।
|
|
126. Gurdwara Bhumman Shah,
Dipal pur Distt. Okara
ਭੁੰਮਣ ਸ਼ਾਹ

ਭੁੰਮਣ ਸ਼ਾਹ ਨਾਮੀ ਪਿੰਡ ਤਹਿਸੀਲ ਥਾਣਾ ਦੀਪਾਲਪੁਰ, ਜਿਲਾ ਔਕਾੜਾ ਉੱਤੇ ਸਥਿਤ ਹੈ। ਭਾਈ ਕਾਹਨ
ਸਿੰਘ ਜੀ ਅਨੁਸਾਰ ਭਾਈ ਭੁੰਮਣ ਸ਼ਾਹ ਜੀ ਨੂੰ ਦਸ਼ਮੇਸ਼ ਜੀ ਨੇ ਵਰ ਬਖਸ਼ਿਆ ਸੀ ਕਿ ਤੇਰਾ ਲੰਗਰ
ਚੱਲੇਗਾ।
ਇਹ ਪਾਵਨ ਅਸਥਾਨ ਇੱਕ ਬਹੁਤ ਹੀ ਵੱਡੇ ਕਿਲੇ ਦੇ ਰੂਪ ਵਿੱਚ ਹੈ। ਇਸ ਕਿਲੇ ਵਰਗੀ ਇਮਾਰਤ ਅੰਦਰ
ਬਾਬਾ ਸ੍ਰੀ ਚੰਦ ਜੀ ਦਾ ਗੁਰਦੁਆਰਾ, ਬਾਬਾ ਭੁੰਮਣ ਸ਼ਾਹ ਦਾ ਡੇਰਾ, ਅਨੇਕਾਂ ਮਹੰਤਾਂ ਦੀਆਂ
ਸਮਾਧਾਂ, ਯਾਤਰੂਆਂ ਦੇ ਰਹਿਣ ਵਾਸਤੇ ਸੈਕੜੇ ਕਮਰੇ, ਲੰਗਰਖਾਨਾਂ, ਸਰੋਵਰ ਅਤੇ ਅਨੇਕਾਂ ਪ੍ਰਕਾਰ
ਦੀਆਂ ਗੁਫਾਵਾਂ ਬਣੀਆਂ ਹੋਈਆਂ ਹਨ। ਕੰਧਾਂ ਉਤੇ ਰੰਗਲੀਆਂ ਮੂਰਤਾਂ ਤੇ ਵਾਕ ਉਕਰੇ ਹੋਏ ਹਨ।
ਇਮਾਰਤ ਦੀ ਹਾਲਤ ਬਹੁਤ ਹੀ ਮੰਦੀ ਹੈ। ਛੱਤਾਂ ਡਿੱਗ ਚੁੱਕੀਆਂ ਹਨ ਕੰਧਾਂ ਨੂੰ ਕੇਰਾ ਲੱਗ
ਚੁੱਕਿਆ ਹੈ। ਆਉਣ ਵਾਲੇ ਵੇਲਿਆਂ ਵਿੱਚ ਜੋ ਇਹ ਇਮਾਰਤ ਢਹਿ ਗਈ ਤਾਂ ਕਲਾ ਦੀ ਇੱਕ ਅਣਮੁੱਲੀ
ਵੰਨਗੀ ਮੁੱਕ ਜਾਵੇਗੀ।
|
|
127. Tahli Sahib Baba Sri
Chand, Lahore
ਗੁਰਦੁਆਰਾ ਟਾਹਲੀ ਸਾਹਿਬ, ਬਾਬਾ ਸਿਰੀ ਚੰਦ, ਲਾਹੌਰ

ਬਾਬਾ ਸਿਰੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਸਨ। ਇਹਨਾਂ ਦਾ ਜਨਮ ਭਾਦੋਂ
ਸੁਦੀ 9 ਸੰਮਤ 1551 ਨੂੰ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਸੁਲਤਾਨਪੁਰ ਹੋਇਆ। ਇਹਨਾਂ ਉਦਾਸੀ
ਮੱਤ ਚਲਾਇਆ। ਦਿਹਾਂਤ 15 ਅਸੂ ਸੰਮਤ 1699 ਨੂੰ ਲਾਹੌਰ ਵਿਖੇ । ਆਪ ਦਾ ਡੇਰਾ ਲਾਹੌਰ ਰੇ
ਸਟੇਸ਼ਨ ਕੋਲ ਟਾਹਲੀ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਸੀ ਜੋ ਹੁਣ ਅਲੋਪ ਹੋ ਚੁਕਾ ਹੈ। |
|
128. Durbar Baba Sri Chand,
Bhumman Shah Distt. Okara
ਦਰਬਾਰ
ਬਾਬਾ ਸਿਰੀ ਚੰਦ, ਭੁਮਣ ਸ਼ਾਹ (ਜਿਲਾ ਓਕਾੜਾ)

ਡੇਰਾ ਬਾਬਾ ਭੁਮਣ ਸ਼ਾਹ ਜੀ ਦੇ ਕੰਪਲੈਕਸ ਦੇ ਅੰਦਰ ਹੀ ਦਰਬਾਰ ਬਾਬਾ ਸਿਰੀ ਚੰਦ ਜੀ ਆਪਣੀਆਂ
ਸ਼ਾਨਾ ਵਿਖਾ ਰਿਹਾ ਹੈ। ਇਹ ਦਰਬਾਰ ਦੋ ਮੰਜਲਾ ਹੈ। ਕੰਧਾਂ ਉਤੇ ਕਈ ਪ੍ਰਕਾਰ ਦੇ ਫੁੱਲ ਬਣੇ ਹੋਏ
ਹਨ। ਕੰਧਾਂ ਉਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਥਾਉ ਥਾਈ ਉਕਰੇ ਹੋਏ ਹਨ। ਇਹ ਦਰਬਾਰ ਮਹੰਤ
ਹਰਭਜਨ ਦਾਸ ਜੀ ਨੇ 1910 ਈ: ਸੰਮਤ 1967 ਵਿਚ ਬਣਵਾਇਆ, ਇਸ ਦੀ ਸਿੱਲ ਉਤੇ ਲਿਖਿਆ ਹੈ:
ੴ
ਦਰਬਾਰ ਬਾਬਾ ਸ੍ਰੀ ਚੰਦਰ ਜੀ ਆਲੀਕਦਰ ਜਨਾਮ ਮਹੰਤ ਹਰਭਜਨ ਦਾਸ ਸਾਹਿਬ ਕੀ ਤਜਵੀਜ ਸੇ ਬਨਾ ।
ਸੰ: 1967) ਦਰਬਾਰ ਬਾਵਾ ਸਿਰੀ ਚੰਦਰ ਸਾਹਿਬ, ਬਾਨੀ ਫਿਰਕਾ ਉਦਾਸੀਆਂ ਅਜ ਤਜਵੀਜ ਆਲੀ ਕਾਦਰ
ਜਾਨਬ ਮਹੰਤ ਹਰਭਜਨ ਦਾਸ ਸਾਹਿਬ ਜੇਬ ਇਖਤਤਾਮ ਯਾਫਤ 1910 ਈ:। ਡੇਰੇ ਦੇ ਆਸ ਪਾਸ ਬਹੁਤ ਸਾਰੀਆਂ
ਉਦਾਸੀ ਸਾਧੂਆਂ ਦੀ ਸਮਾਧਾਂ ਹਨ। ਇਹਨਾਂ ਸਮਾਧਾਂ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦਾ
ਦਰਬਾਰ ਹੈ, ਜਿਥੇ ਦਸਮ ਗ੍ਰੰਥ ਜੀ ਦਾ ਪ੍ਰਕਾਸ਼ ਹੁੰਦਾ ਸੀ। ਇਸ ਅਸਥਾਨ ਦਾ ਮੁੱਖ ਦੁਆਰ ਸਮਾਧਾਂ
ਵਲ ਹੈ ਜਦਕਿ ਇਕ ਦਰਵਾਜਾ ਸਰਾਂ ਵਲ ਖੁਲਦਾ ਹੈ। ਵੇਲੇ ਦੇ ਨਾਲ ਨਾਲ ਇਹ ਸਭ ਕੁਝ ਮਿਟੀ ਦਾ ਢੇਹ
ਹੁੰਦਾ ਜਾ ਰਿਹਾ ਹੈ। ਉਹ ਸਮਾਂ ਦੂਰ ਨਹੀਂ ਜਦ ਇਹ ਸਭ ਕੁਝ ਕੇਵਲ ਕਿਤਾਬਾਂ ਦੇ ਪੰਨਿਆਂ ਉਤੇ
ਹੀ ਰਹਿ ਜਾਵੇਗਾ।
|
|
129. Tomb Hazrat Shah Daula,
Gujrat
ਮਜਾਰ ਹਜਰਤ ਸ਼ਾਹ ਦੌਲਾ, ਗੁਜਰਾਤ

ਗੁਜਰਾਤ ਸ਼ਹਿਰ ਅੰਦਰ ਹਜਰਤ ਸ਼ਾਹ ਦੌਲਾ ਜੀ ਦਾ ਮਜਾਰ ਮੁਸਲਮਾਨਾਂ ਦੀ ਇਕ ਵੱਡੀ ਜਿਆਰਤਗਾਹ ਹੈ।
ਇਹ ਦਰਗਾਹ ਪੁਰਾਣੇ ਸ਼ਹਿਰ ਤੋਂ ਬਾਹਰ ਹੈ। ਆਪ ਇਬਰਾਹੀਮ ਲੋਧੀ ਦੀ ਔਲਾਦ ਵਿਚੋਂ ਸਨ। ਆਪ ਨੇ ਇਥੇ
ਗੁਜਰਾਤ ਸ਼ਹਿਰ ਅੰਦਰ ਹੀ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਦਰਸ਼ਨ ਕੀਤੇ ਸਨ। ਇਹਨਾਂ
ਦਸ਼ਮੇਸ਼ ਪਿਤਾ ਜੀ ਨੂੰ 100 ਤੋਲੇ ਸੋਨਾ ਭੇਂਟ ਭੇਜਿਆ।
ਸ਼ਾਹ ਦੌਲਾ ਜੀ ਦੀ ਵਜਾ ਤੋਂ ਗੁਜਰਾਤ ਦਾ ਨਾਂ ਸ਼ਾਹ ਦੌਲਾ ਕੀ ਗੁਜਰਾਤ ਹੋਇਆ। |
|
130. Gurdwara Kot Bhai Than
Singh, Attak
ਗੁਰਦੁਆਰਾ ਕੋਟ ਭਾਈ ਥਾਨ ਸਿੰਘ ਅਟਕ

ਬਾਬਾ ਥਾਨ ਸਿੰਘ ਜੀ ਇੱਕ ਬਹੁਤ ਹੀ ਪ੍ਰਸਿੱਧ ਸੰਤ ਹੋਏ ਹਨ ਜੋ ਪਿੰਡ ਫਤਿਹ ਖਾਂ ਜਿਲਾ
ਅਟਕਵਿੱਚ ਆਣ ਵਸੇ। ਇਸ ਪਿੰਡ ਦਾ ਮਾਲਿਕ ਮਲਿਕ ਫਤਿਹ ਖਾਂ ਆਪ ਜੀ ਦੀ ਭਗਤੀ ਵੇਖ ਕੇ ਆਪ ਦਾ
ਸ਼ਰਧਾਲੂ ਹੋ ਗਿਆ। ਉਹਨੇ ਆਪ ਨੂੰ ਰਹਿਣ ਵਾਸਤੇ ਥਾਂ ਅਤੇ ਲੰਗਰ ਦੀ ਸੇਵਾ ਵੀ ਕੀਤੀ। ਜਿੱਥੇ ਆਪ
ਬਿਰਾਜੇ, ਉਸ ਇਲਾਕੇ ਦਾ ਨਾਮ ਕੋਟ ਥਾਨ ਸਿੰਘ ਪ੍ਰਸਿੱਧ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਸਮੇਂ
ਭਾਈ ਥਾਨ ਸਿੰਘ ਜੀ ਦੀ ਸਮਾਧ ਤੇ ਗੁਰਦੁਆਰਾ |
|
131.
Gurdwara Bhai Joga Singh Peshawar
ਗੁਰਦੁਆਰਾ ਭਾਈ ਜੋਗਾ ਸਿੰਘ, ਪੇਸ਼ਾਵਰ

ਜੋਗਾ ਪੇਸ਼ਾਵਰ ਨਿਵਾਸੀ ਭਾਈ ਗੁਰਮੁਖ ਸਿੰਘ ਦਾ ਪੁੱਤਰ ਸੀ। ਜੋ ਕਲਗੀਧਰ ਪਾਤਿਸ਼ਾਹ ਤੋਂ
ਅੰਮ੍ਰਿਤ ਛੱਕ ਕੇ ਸਿੰਘ ਸਜਿਆ। ਸਤਿਗੁਰ ਭਾਈ ਜੋਗਾ ਸਿੰਘ ਨੂੰ ਸਪੁੱਤਰ ਜਾਣ ਕੇ ਹਰ ਵੇਲੇ ਆਪਣੀ
ਹਜੂਰੀ ਵਿੱਚ ਰੱਖਦੇ। ਭਾਈ ਗੁਰਮੁਖ ਸਿੰਘ ਦੀ ਬੇਨਤੀ ਉੱਤੇ ਸਤਿਗੁਰੂ ਜੀ ਭਾਈ ਜੋਗਾ ਸਿੰਘ ਨੂੰ
ਵਿਆਹ ਕਰਵਾਉਣ ਵਾਸਤੇ ਵਾਪਸ ਭੇਜ ਦਿੱਤਾ ਅਤੇ ਇੱਕ ਹੋਰ ਸਿੰਘ ਨੂੰ ਹੁਕਮਨਾਮਾ ਦੇ ਕੇ ਪਿੱਛੇ
ਘੱਲ ਦਿੱਤਾ ਕਿ ਜਦ ਜੋਗਾ ਸਿੰਘ ਤਿੰਨ ਲਾਵਾਂ ਲੈ ਚੱਕੇ ਤਦ ਇਹ ਹੁਕਮਨਾਮਾਂ ਉਸ ਨੂੰ ਦੇ ਦੇਣਾ।
ਉਸਨੇ ਇੰਝ ਹੀ ਕੀਤਾ। ਹੁਕਮ ਸੀ ਕਿ 'ਇਸ ਨੂੰ ਵੇਖਦਿਆਂ ਅਨੰਦਪੁਰ ਵੱਲ ਤੁਰ ਪਵੋ'। ਸੋ ਜੋਗਾ
ਸਿੰਘ ਚੌਥੀ ਲਾਂਵ ਵਿੱਚੋ ਛੱਡ ਕੇ ਘਰੋਂ ਤੁਰ ਪਿਆ। ਬਾਕੀ ਦੀਆਂ ਲਾਵਾਂ ਉਸ ਦੇ ਕਮਰ ਬੰਦ ਨਾਲ
ਦੇ ਕੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ।
ਰਸਤੇ ਵਿੱਚ ਭਾਈ ਜੋਗਾ ਸਿੰਘ ਦੇ ਮਨ ਵਿੱਚ ਆਇਆ ਕਿ ਸਤਿਗੁਰੂ ਦੀ ਆਗਿਆ ਮੰਨਣ ਵਾਲਾ ਮੇਰੇ ਜਿਹਾ
ਕੋਈ ਵਿਰਲਾ ਹੀ ਹੋਵੇਗਾ। ਜਦ ਹੁਸ਼ਿਆਰਪੁਰ ਪੁੱਜਾ ਤਾਂ ਇੱਕ ਵੇਸਵਾ ਦੇ ਸੁੰਦਰ ਰੂਪ ਨੂੰ ਦੇਖ
ਕੇ ਕਾਮ ਨਾਲ ਵਿਆਕੁਲ ਹੋ ਗਿਆ ਅਤੇ ਵੇਸਵਾ ਦੇ ਕੋਠੇ ਜਾ ਪੁੱਜਿਆ। ਕਲਗੀਧਰ ਪਾਤਿਸ਼ਾਹ ਨੇ ਆਪਣੇ
ਅਨਿੰਨ ਸਿੰਘ ਨੂੰ ਨਰਕ ਕੁੰਡ ਤੋਂ ਬਚਾਉਣ ਲਈ ਚੋਬਦਾਰ ਦਾ ਰੂਪ ਧਾਰ ਕੇ ਰਾਤ ਵੇਸਵਾ ਦੇ ਮਕਾਨ
ਤੇ ਪਹਿਰਾ ਦਿੱਤਾ। ਜੋਗਾ ਸਿੰਘ ਨੇ ਰਾਤ ਚਾਰ ਵਾਰ ਉਸ ਮਕਾਨ ਤੇ ਜਾਣ ਦਾ ਚਾਰਾ ਕੀਤਾ ਤੇ ਹਰ
ਵਾਰ ਚੋਬਦਾਰ ਨੂੰ ਖੜੋਤਿਆਂ ਦੇਖ ਕੇ ਪਿਛਾਂਹ ਮੁੜ ਆਇਆ। ਸਵੇਰੇ ਅਨੰਦਪੁਰ ਦੀ ਰਾਹ ਪਿਆ।
ਸਤਿਗੁਰ ਦੇ ਦਰਬਾਰ ਵਿੱਚ ਪਹੁੰਚ ਕੇ ਆਪਣੀ ਭੁੱਲ ਬਖਸ਼ਾਈ।
ਜੋਗਾ ਸਿੰਘ ਲਖੀ ਸਤਿ ਸੋਇ॥ਮਮਹਿਤ ਚੋਬਦਾਰ ਗੁਰ ਹੋਏ। (ਗੁ ਪ੍ਰ ਸੂ) ਗੁਰਦੁਆਰਾ ਸਾਹਿਬ ਦੀ
ਇਮਾਰਤ ਬਹੁਤ ਹੀ ਸੁੰਦਰ ਤੇ ਤਿੰਨ ਮੰਜਲਾਂ ਬਣੀ ਹੋਈ ਹੈ। ਗੁਰਦੁਆਰਾ ਸਾਹਿਬ ਦੇ ਨਾਲ ਸਿੱਖ
ਬੱਚਿਆ ਵਾਸਤੇ ਪੰਜਾਬੀ ਸਕੂਲ ਹੈ ਜੋ ਧਾਰਮਿਕ ਵਿਦਿਆ ਦੇ ਨਾਲ ਨਾਲ ਬਾਲਕਾਂ ਨੂੰ ਦੁਨੀਆਦਾਰੀ
ਦੀ ਵਿਦਿਆ ਵੀ ਦਾਨ ਕਰਦਾ ਹੈ।
|
|
132. Gurdwara Nirankarian,
Rawalpindi
ਗੁਰਦੁਆਰਾ ਨਿਰੰਕਾਰੀ, ਰਾਵਲਪਿੰਡੀ

ਇਹ ਇਤਿਹਾਸਕ ਗੁਰਦੁਆਰਾ ਰਾਵਲਪਿੰਡੀ ਸ਼ਹਿਰ ਅੰਦਰ ਨਿਰੰਕਾਰੀ ਬਜਾਰ ਅੰਦਰ ਹੈ। ਅਸਲੀ
ਨਿਰੰਕਾਰੀਆਂ ਦਾ ਜਨਮ ਇਸ ਅਸਥਾਨ ਤੋਂ ਹੋਇਆ। ਇਸ ਫਿਰਕੇ ਦੇ ਮੋਢੀ ਭਾਈ ਦਿਆਲ ਸਿੰਘ ਜੀ ਸਨ,
ਜਿਹਨਾਂ ਦਾ ਜਨਮ ਦਸ਼ਮੇਸ਼ ਜੀ ਦੇ ਖਜਾਂਨਚੀ ਭਾਈ ਵਸਾਖਾ ਸਿੰਘ ਦੀ ਸਪੁੱਤਰੀ ਬੀਬੀ ਲਾਡਕੀ ਦੇ
ਉਦਰ ਤੋਂ ਹੋਇਆ। ਦਿਆਲ ਜੀ ਹਰ ਵੇਲੇ 'ਨਿਰੰਕਾਰ' ਦਾ ਜਾਪ ਕਰਦੇ ਅਤੇ ਮੂਰਤੀ ਪੂਜਾ ਦੀ ਵਿਰੋਧਤਾ
ਕਰਦੇ। ਇਸ ਕਰਕੇ ਉਹਨਾਂ ਦੀ 'ਨਿਰੰਕਾਰੀ' ਸੰਗਿਆ ਹੋਈ ਅਤੇ ਇਹਨਾਂ ਦੇ ਸੰਪ੍ਰਦਾਏ ਦੀ 'ਨਿਰੰਕਾਰੀ'
ਅੱਲ ਪਈ।
ਇਹ ਗੁਰਦੁਆਰਾ ਨਿਰੰਕਾਰੀਆਂ ਦਾ ਕੇਂਦਰ ਬਣਿਆ। ਭਾਈ ਦਿਆਲ ਜੀ ਦਾ ਚਲਾਣਾ ਸੰਮਤ 1911 ਨੂੰ
ਹੋਇਆ। ਦਰਬਾਰ ਸਾਹਿਬ ਦੇ ਖੱਬੇ ਹੱਥ ਉੱਤੇ ਬਾਬਾ ਜੀ ਦੀ ਸਮਾਧ ਹੈ। ਸੰਗਤਾਂ ਦੇ ਠਹਿਰਣ ਵਾਸਤੇ
ਅਨੇਕਾਂ ਕਮਰੇ ਹਨ। ਪੂਰੀ ਇਮਾਰਤ ਤਿੰਨ ਮੰਜਿਲਾ ਹੈ।
ਸਿੱਖੀ ਮਾਨ ਮਰਿਆਦਾ ਅਨੁਸਾਰ ਸਭ ਤੋਂ ਪਹਿਲਾਂ ਅਨੰਦ ਕਾਰਜ ਇਸੇ ਹੀ ਗੁਰਦੁਆਰੇ ਅੰਦਰ ਭੋਲਾ
ਸਿੰਘ ਅਤੇ ਨਿਹਾਲ ਕੌਰ ਦਾ 1855 ਨੂੰ ਹੋਇਆ।
ਇਸ ਦਰਬਾਰ ਅੰਦਰ ਬੂਟਾ ਸਿੰਘ ਨਾਂਮੀ ਇੱਕ ਸਿੱਖ ਕੀਰਤਨ ਕਰਦਾ ਹੁੰਦਾ ਸੀ। ਇੱਕ ਦਿਨ ਉਹ ਸ਼ਰਾਬ
ਪੀ ਕੇ ਕੀਰਤਨ ਕਰਨ ਲੱਗ ਪਿਆ, ਜਿਹਨੂੰ ਬਾਬਾ ਦਿਆਲ ਜੀ ਹੋਰਾਂ ਨੇ ਧੱਕੇ ਮਾਰ ਕੇ ਬਾਹਰ ਕੱਢ
ਦਿੱਤਾ। ਉਸ ਨੇ ਮਰੀ ਜਾ ਕੇ ਇੱਕ ਨਵਾਂ ਦਰਬਾਰ ਬਣਾ ਲਿਆ। ਇਥੋਂ ਹੀ ਨਕਲੀ ਨਿਰੰਕਾਰੀਆਂ ਦੀ
ਲਹਿਰ ਚੱਲੀ ।ਬੂਟਾ ਸਿੰਘ ਅਟਕ ਦਾ ਰਹਿਣ ਵਾਲਾ ਸੀ। ਉਹ ਮਰੀ ਵਿੱਚ ਕੋਹੜ ਦੀ ਬਿਮਾਰੀ ਨਾਲ
ਮਰਿਆ। ਅਵਤਾਰ ਸਿੰਘ ਪਿਸ਼ਾਵਰ ਵਾਲਾ ਉਹਦਾ ਚੇਲਾ ਹੋਇਆ। ਇਹ ਪਿਸ਼ਾਵਰ ਅੰਦਰ ਡਬਲ ਰੋਟੀਆਂ ਵੇਚਿਆ
ਕਰਦਾ ਸੀ।

13 ਅਪ੍ਰੈਲ 1978 ਦੀ ਵਿਸਾਖੀ ਉੱਤੇ ਅੰਮ੍ਰਿਤਸਰ ਵਿਖੇ ਨਕਲੀ ਨਿਰੰਕਾਰੀਆਂ ਅਤੇ ਗੁਰਸਿੱਖਾਂ
ਵਿਚਾਲੇ ਭਾਰੀ ਯੁਧ ਹੋਇਆ, ਜਿਹਦੇ ਅੰਦਰ 13 ਸਿੰਘ ਸ਼ਹੀਦ ਹੋਏ। ਇਹਨਾਂ ਸ਼ਹੀਦਾਂ ਦੇ ਲਹੂ ਵਿੱਚੋਂ
ਹੀ ਖਾਲਿਸਤਾਨ ਦੀ ਧੁਖਦੀ ਲਹਿਰ
ਨੂੰ ਪਲੀਤਾ ਲੱਗਾ। ਸਿੱਖ ਜੱਦੋ ਜਹਿਦ ਦੀ ਅਗਵਾਈ ਸੰਤ ਜਰਨੈਲ
ਸਿੰਘ ਭਿੰਡਰਾਵਾਲਿਆ ਨੇ ਕੀਤੀ । ਇਸੇ ਹੀ ਲੜਾਈ ਅੰਦਰ ਹਰਿਮੰਦਰ ਸਾਹਿਬ ਉੱਤੇ ਭਾਰਤੀ ਫੌਜਾਂ
ਨੇ ਟੇਂਕਾ, ਤੋਪਾਂ ਨਾਲ ਹਮਲਾ ਕੀਤਾ। ਇਸੇ ਹੀ ਹੱਲੇ ਦੇ ਜੁਆਬ ਵਿੱਚ ਸ੍ਰੀ ਮਤੀ ਇੰਦਰਾ ਗਾਂਧੀ
ਕਤਲ ਹੋਈ।
ਇਸ ਵੇਲੇ ਇਸ ਗੁਰਦੁਆਰਾ ਸਾਹਿਬ ਅੰਦਰ ਮੁੰਡਿਆ ਦਾ ਸਕੂਲ ਹੈ। ਇਮਾਰਤ ਦੀ ਹਾਲਤ ਬਹੁਤ ਹੀ ਮੰਦੀ
ਹੈ। ਕਿਸੇ ਵੇਲੇ ਵੀ ਮਿੱਟੀ ਦਾ ਢੇਰ ਹੋ ਸਕਦੀ ਹੈ।
|
|
133. Gurdwara Singh Sabha
Rawalpindi
ਗੁਰਦੁਆਰਾ ਸਿੰਘ ਸਭਾ ਰਾਵਲਪਿੰਡੀ

ਰਾਵਲਪਿੰਡੀ ਦੇ ਮਸ਼ਹੂਰ ਰਾਜਾ ਬਜਾਰ ਵਿਚ ਸਥਿਤ ਹੈ। ਇਹ ਅਕਾਲੀ ਸਿੰਘਾ ਦਾ ਕੇਂਦਰ ਸੀ। ਦੋ
ਮੰਜਲਾ ਜਿਸ ਵਿਚ ਸਰਾਵਾਂ, ਲੰਗਰ ਤੇ ਪ੍ਰਕਾਸ਼ ਅਸਥਾਨ ਬਹੁਤ ਹੀ ਸੁੰਦਰ ਇਮਾਰਤ ਹੈ। ਇਸ ਵੇਲੇ
ਇਸ ਥਾਂ ਗੌਰਮਿੰਟ ਹਾਈ ਸਕੂਲ ਚਲਦਾ ਹੈ।
|
|
134. Gurdwara Dharamsala
Uttam Singh Dharma Khel, Bannu
ਧਰਮਸਾਲਾ ਉੱਤਮ ਸਿੰਘ, ਧਰਮਾ ਖੇਲ, ਬੰਨੂ

ਬੰਨੂ ਸ਼ਹਿਰ ਦੇ ਬਿਲਕੁਲ ਨੇੜੇ ਹੀ ਹੈ। ਪੁਰਾਣੀ ਇਮਾਰਤ ਢਾਹ ਕੇ ਨਵੀ ਉਸਾਰ ਲਈ ਹੈ। ਅਜਕਲ ਇਥੇ
ਪ੍ਰਾਇਮਰੀ ਸਕੂਲ ਚਲਦਾ ਹੈ। |
|
135. Gurdwara Bhai Mani
Singh Rawalpindi
ਗੁਰਦੁਆਰਾ ਭਾਈ ਮਨੀ ਸਿੰਘ, ਰਾਵਲਪਿੰਡੀ

ਭਾਈ ਮਨੀ ਸਿੰਘ ਜੀ ਦੀ ਯਾਦ ਵਿੱਚ ਉਸਾਰਿਆ ਇਹ ਪਾਵਨ ਅਸਥਾਨ ਦੋ ਮੰਜਲਾ ਸਰਾਫਾ ਬਜਾਰ
ਰਾਵਲਪਿੰਡੀ ਵਿੱਚ ਹੈ। ਇਮਾਰਤ ਖੂਬਸੂਰਤ ਤੇ ਮਜਬੂਤ ਹੈ। ਪ੍ਰਕਾਸ਼ ਅਸਥਾਨ ਦੇ ਨਾਲ ਲੰਗਰ ਹਾਲ
ਤੇ ਰਿਹਾਇਸ਼ੀ ਕਮਰੇ ਵੀ ਹਨ। ਇਸ ਵੇਲੇ ਇਸ ਇਮਾਰਤ ਅੰਦਰ ਗੌਰਮਿੰਟ ਸਕੂਲ ਕੰਮ ਕਰ ਰਿਹਾ ਹੈ।
|
|
136. Gurdwara Sri Dyalsar,
Topi, NWFP
ਗੁਰਦੁਆਰਾ ਸਿਰੀ ਦਿਆਲਸਰ, ਟੋਪੀ

ਇਹ ਪਾਵਨ ਅਸਥਾਨ ਸੂਬਾ ਸਰਹੱਦ ਦੇ ਇਲਾਕੇ ਰੱਖ ਟੋਪੀ ਅੰਦਰ ਹੈ। ਜਿਸ ਥਾਂ ਉੱਤੇ ਇਹ ਪਾਵਨ
ਅਸਥਾਨ ਸਥਿੱਤ ਹੈ, ਇਹ ਇੱਕ ਬਹੁਤ ਹੀ ਸੁੰਦਰ ਅਤੇ ਮਨਖਿੱਚਵੀ ਥਾਂ ਹੈ। ਇਸ ਅਸਥਾਨ ਦੀ ਕਾਰ
ਸੇਵਾ ਭਾਈ ਗੁਰਬਖਸ਼ ਸਿੰਘ ਜੀ ਨਿਰੰਕਾਰੀ ਹੋਰਾਂ ਅਰੰਭੀ। ਇਹ ਪਾਵਨ ਅਸਥਾਨ ਇਲਾਕੇ ਦੇ
ਨਿਰੰਕਾਰੀਆਂ ਦਾ ਵੱਡਾ ਕੇਂਦਰ ਸੀ।
|
|