|
ਕਰਤਾਰਪੁਰ-ਪੰਜਾਬੀਆਂ
ਦਾ ਸਾਝਾ ਸਥਾਨ ਜਿਥੋ ਵਾਸਤੇ ਪਾਕਿਸਤਾਨ ਨੇ
ਬਿਨਾ ਪਾਸਪੋਰਟ / ਵੀਜਾ ਲਾਂਘਾ ਦੇਣ ਮੰਨ ਲਿਆ ਹੈ

ਲੇਖ ਨੂੰ ਵਿਸਥਾਰ ਵਿਚ ਪੜਨ ਲਈ ਕਿਰਪਾ ਕਰਕੇ ਕਰਤਾਰਪੁਰ ਸਾਹਿਬ ਵਾਲੀ ਵੈਬਸਾਈਟ ਦੇਖ ਲਓ ਜੀ
wwww ਨੂੰ kartarpur ਨੂੰ com
ਕਰਤਾਰ ਪੁਰ ਸਾਹਿਬ ਸਿੱਖੀ ਦਾ ਸਭ ਤੋਂ ਪਹਿਲਾ ਸਥਾਨ ਹੈ, ਜੋ ਪਾਕਿਸਤਾਨ ਦੀ ਸਰਹੱਦ ਅੰਦਰ ਰਾਵੀ
ਦਰਿਆ ਕੰਢੇ ਮੌਜੂਦ ਹੈ।ਇਥੇ ਗੁਰੂ ਨਾਨਕ 18 ਸਾਲ ਰਹੇ ਤੇ ਸੱਚ ਦੇ ਧਰਮ ਦੀ ਨੀਹ ਰੱਖੀ।ਜਿਥੇ
ਸਾਹਿਬ ਨੇ ਸਿੱਖ ਧਰਮ ਦਾ ਅਮਲੀ ਰੂਪ (ਪ੍ਰੈਕਟੀਕਲ) ਖੁਦ ਜੀ ਕੇ ਦਸਿਆ; ਖੇਤੀ ਕੀਤੀ,ਗ੍ਰਸਤ
ਨਿਭਾਈ, ਜਾਤ ਪਾਤ ਖਤਮ ਕਰਕੇ ਭਾਰਤ ਦੀ ਧਰਤੀ ਤੇ ਪਹਿਲੀ ਵਾਰ ਸਭ ਨੂੰ ਲੰਗਰ ਦੀ ਇਕੋ ਪੰਗਤ 'ਚ
ਬੈਠਾ ਦਿੱਤਾ। ਤੇ ਦੱਸਿਆ ਕਿ ਕਿਵੇਂ ਸੱਚ ਨੂੰ ਜੀਵਨ ਵਿਚ ਢਾਲ ਕੇ, ਭਾਣਾ ਮੰਨਦਿਆਂ ਹੋਇਆ
ਕਰਤਾਰ ਨੂੰ ਆਪਣੇ ਅੰਗ-ਸੰਗ, ਅਨੁਭਵ ਕਰਨਾ ਹੁੰਦਾ ਹੈ। ਧਰਮ ਦੇ ਮਾਰਗ ਤੇ, ਵਿਖਾਵੇ ਤੇ
ਕਰਮਕਾਂਡ ਵਿਅਰਥ ਹਨ। ਬੰਦਾ ਫਿਰ ਖੁਸ਼ੀ, ਗਮ ਤੇ ਡਰ ਤੋਂ ਉਪਰ ਉਠ ਚੜਦੀ ਕਲਾ ਤੇ ਅਨੰਦ ਵਾਲਾ
ਜੀਵਨ ਜਿਉਦਾ ਹੈ ਨਹੀ ਤਾਂ ਚਿੰਤਾ ਵਿਚ ਗ੍ਰਸਿਆ ਰਹਿੰਦਾ ਹੈ। ਇਥੇ ਹੀ ਭਾਈ ਲਹਿਣੇ ਨੂੰ
ਗੁਰਿਆਈ ਦੇ ਕੇ ਗੁਰੂ ਅੰਗਦ ਬਣਾ ਦਿੱਤਾ ਤੇ ਆਪ ਜੋਤੀ ਜੋਤ ਸਮਾ ਗਏ। ਵੱਡੇ ਰਹੱਸ ਦੀ ਗਲ ਹੈ
ਕਿ ਇਥੇ ਗੁਰੂ ਸਾਹਿਬ ਦੀ ਮੁਸਲਮਾਨਾ ਪਵਿਤਰ ਕਬਰ ਦੇ ਨਾਲ ਸਮਾਧ ਵੀ ਮੌਜੂਦ ਹੈ ਤੇ ਇਕ ਤੀਸਰੀ
ਸਮਾਧ ਭਾਰਤ ਵਾਲੇ ਪਾਸੇ ਹੈ। ਪਾਕਿਸਤਾਨ ਨੇ ਇਸ ਸਥਾਨ ਤਕ ਖੁਲਾ ਲਾਂਘਾ ਦੇਣਾਂ ਮੰਨ ਲਿਆ ਹੈ।ਜਿਸਦਾ
ਮਤਲਬ ਕਿ ਲੋਕ ਬਿਨਾ ਪਾਸਪੋਰਟ ਦੇ ਪਾਕਿਸਤਾਨ ਅੰਦਰ ਜਾ ਸਕਣਗੇ। ਪਰ ਆਪਣੀ ਸਰਕਾਰ ਇਸ ਸੰਬੰਧ
ਘੇਸ ਮਾਰੀ ਬੈਠੀ ਹੈ। ਸਿੱਖਾਂ ਦਾ ਮੰਨਣਾ ਹੈ ਕਿ ਉਪਮਹਾਂਦੀਪ 'ਚ ਅਮਨ ਤਾਂ ਹੀ ਹੋ ਸਕਦੈ ਜੇਕਰ
ਇਸ ਸਰਬ ਸਾਝੇ ਸਥਾਨ ਦੀ ਸਾਰ ਲਈ ਜਾਵੇ ਜੋ ਪਿਛਲੇ 56 ਸਾਲਾਂ ਤੋਂ ਅਣਗੋਲਿਆ ਪਿਆ ਹੈ। ਸੰਗਤਾਂ
ਹਰ ਮੱਸਿਆ ਤੇ ਸੰਗਰਾਂਦ (ਨਾਨਕਸ਼ਾਹੀ) ਤੇ ਇਸ ਲਾਂਘੇ ਦੀ ਖੁਲ ਲਈ ਸਰਹੱਦ ਤੇ ਜਾ ਕੇ ਅਰਦਾਸ
ਕਰਦੀਆਂ ਹਨ।
ਕਰਤਾਪੁਰ ਰਾਵੀ ਕਿਨਾਰਾ (ਭਾਰਤ-ਪਾਕ ਸਰਹੱਦ ਤੋਂ 3 ਕਿਲੋਮੀਟਰ) ਜਿਲਾ ਨਾਰੋਵਾਲ, ਪਾਕਿਸਤਾਨ (ਸਾਹਮਣੇ
ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ ਭਾਰਤ )ਡੇਰਾ ਬਾਬਾ ਨਾਨਕ ਅੰਮ੍ਰਿਤਸਰ ਤੋਂ 54 ਕਿਲੋਮੀਟਰ,
ਬਟਾਲੇ ਤੋਂ 35 ਕਿਲੋਮੀਟਰ ਤੇ ਗੁਰਦਾਸਪੁਰ 39 ਕਿਲੋਮੀਟਰ, ਨਨਕਾਣਾ ਸਾਹਿਬ ਤੋਂ ਲਾਹੌਰ ਰਸਤੇ
180 ਕਿਲੋਮੀਟਰ।ਕਰਤਾਰਪੁਰ ਲਹੌਰੋ ਰੇਲ ਵੀ ਜਾਂਦੀ ਹੈ ਚੱਕ ਅਮਰੂ ਵਾਲੀ ਲਾਈਨ ਤੇ ਦਰਬਾਰ
ਸਾਹਿਬ ਨਾਂ ਦਾ ਸਟੇਸ਼ਨ ਹੈ। ਸਰਹੱਦ ਤੋਂ ਕੋਈ 3 ਕਿਲੋਮੀਟਰ, ਪਾਕਿਸਤਾਨ ਅੰਦਰ ਰਾਵੀ ਦੇ ਪਰਲੇ
ਕਿਨਾਰੇ ਤੇ ਸਥਿਤ ਹੈ। ਡੇਰਾ ਬਾਬਾ ਨਾਨਕ ਦੀ ਕਿਸੇ ਵੀ ਉਚੀ ਥਾ ਤੋਂ ਨਜ਼ਰ ਵੀ ਆਉਂਦਾ ਹੈ।
ਅਲੋਕਿਕ ਕਹਾਣੀ ਕਰਤਾਰ ਪੁਰ ਦੀ
* ਅੱਜ ਕੱਲ ਜੋ ਡੇਰਾ ਬਾਬਾ ਨਾਨਕ ਕਸਬਾ ਹੈ, ਇਸਦੇ ਬਿਲਕੁਲ ਨਾਲ ਹੀ ਪਿੰਡ ਪੱਖੋਕੇ ਹੈ, ਜਿੱਥੋ
ਦਾ ਮਸ਼ਹੂਰ ਸਿੱਖ ਅਜਿਤਾ ਰੰਧਾਵਾ ਹੋਇਆ ਹੈ। ਜਿਸ ਕੋਲ ਗੁਰੂ ਨਾਨਕ ਆਇਆ ਕਰਦੇ ਸਨ। ਇਥੋਂ 12
ਕਿਲੋਮੀਟਰ ਦੂਰ ਕਲਾਨੌਰ (ਮੱਧਕਾਲ ਦਾ ਮਸ਼ਹੂਰ ਸ਼ਹਿਰ ਜਿਥੇ ਅਕਬਰ ਦੀ ਤਾਜਪੋਸ਼ੀ ਹੋਈ ਸੀ) ਵਿਖੇ
ਉਦੋਂ ਦੀ ਸਰਕਾਰ ਦਾ ਵੱਡਾ ਅਹਿਲਕਾਰ ਰਾਜਾ ਕਰੋੜੀ ਮਲ ਨਿਵਾਸ ਕਰਦਾ ਸੀ। ਜੋ ਗੁਰੂ ਸਾਹਿਬ ਜੀ
ਨਾਲ ਈਰਖਾ ਕਰਨ ਲੱਗ ਪਿਆ। ਇਕ ਦਿਨ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਮਕਸਦ ਨਾਲ ਜਦੋਂ ਰਵਾਨਾ
ਹੋਇਆ ਤਾਂ ਘੋੜੇ ਦੀ ਰਕਾਬ ਤੋਂ ਪੈਰ ਤਿਲਕਣ ਕਾਰਨ ਡਿੱਗਾ ਤੇ ਬੇਇੱਜ਼ਤ ਹੋਇਆ। ਅਗਲੇ ਦਿਨ ਫਿਰ
ਜਦੋਂ ਦੁਬਾਰਾ ਚੜਿਆ ਤੇ ਰਸਤੇ ਵਿੱਚ ਦਿਸਣਾ ਬੰਦ ਹੋ ਗਿਆ। ਫਿਰ ਜਦ ਹੰਕਾਰ ਖਤਮ ਹੋ ਗਿਆ ਤਾਂ
ਨਿਮਾਣਾ ਬਣਕੇ ਨੰਗੇ ਪੈਰੀਂ ਗੁਰੂ ਸਾਹਿਬ ਜੀ ਦੀ ਸ਼ਰਨ ਗਿਆ ਤੇ ਸਿੱਖ ਹੋ ਨਿਬੜਿਆ। ਏਸੇ ਨੇ ਹੀ
100 ਵਿਘਾ ਜ਼ਮੀਨ ਪੰਥ ਨੂੰ ਭੇਂਟ ਕੀਤੀ। ਗੁਰੂ ਸਾਹਿਬ ਨੇ ਬਕਾਇਦਾ ਮੋਹੜੀ ਗੱਡ ਕੇ ਸਿੱਖੀ ਦੇ
ਪਹਿਲੇ ਸਥਾਨ: ਕਰਤਾਰ ਪੁਰ ਦੀ ਨੀਂਹ ਮਿਤੀ 13 ਮਾਘ ਸੰਮਤ 1572ਨੂੰ ਰੱਖੀ।ਰਾਜਾ ਕਰੋੜੀ ਮਲ ਨੇ
ਧਰਮਸਾਲ ਵੀ ਬਣਵਾਈ। ਕਈ ਅਜੋਕੇ ਲਿਖਾਰੀਆਂ ਨੇ ਇਹ ਲਿਖਿਆ ਹੈ ਕਿ ਗੁਰੂ ਸਾਹਿਬ ਆਪਣੀ ਸਹੁਰੇ
ਢੇਰੀ ਤੇ ਕਰਤਾਰਪੁਰ ਵਸਾਇਆ ਹੈ ਜੋ ਗਲਤ ਹੈ।ਕਰੋੜੀ ਮਲ ਵਾਲੀ ਸਾਖੀ ਬਕਾਇਦਾ ਪੁਰਾਤਨ ਗ੍ਰੰਥਾਂ
ਵਿਚ ਵੀ ਮਿਲਦੀ ਹੈ।ਰਾਜਾ ਕਰੋੜੀ ਮਲ ਦੀ ਓਲਾਦ ਵਿੱਚੋਂ ਹੀ ਭਗਤ ਰਾਮ ਹੋਇਆ ਹੈ ਜੋ ਮਹਾਰਾਜੇ
ਰਣਜੀਤ ਸਿੰਘ ਦੇ ਦਰਬਾਰ ਵਿੱਚ ਬਖਸ਼ੀ ਸੀ।(ਰਾਜਾ ਕਰੋੜੀ ਮਲ ਦੀ ਕਲਾਨੌਰ ਵਿਖੇ ਯਾਦਗਾਰ ਬਣਾਉਣੀ
ਚਾਹੀਦੀ ਹੈ)
* ਗੁਰੂ ਸਾਹਿਬ ਨੇ ਕਰਤਾਰਪੁਰ ਆ ਕੇ ਪੀਰਾਂ ਫਕੀਰਾਂ ਵਾਲੇ ਕੱਪੜੇ ਲਾਹ ਦਿੱਤੇ ਤੇ ਆਮ ਸੰਸਾਰੀ
ਲੋਕਾਂ ਵਾਲੇ ਕੱਪੜੇ ਪਾ ਲਏ। ਗੁਰੂ ਸਾਹਿਬ ਜੀ ਦੇ ਸਿਰ ਤੇ ਪੱਗ ਹੁੰਦੀ, ਮੋਢਿਆਂ ਤੇ ਪਰਨਾ ਤੇ
ਤੇੜ ਚਾਦਰ ਹੁੰਦੀ।ਸੋਢੀ ਮਿਹਰਬਾਨ ਵਾਲੀ ਸਾਖੀ ਮੁਤਾਬਿਕ ਸਿਰ ਤੇ ਜੂੜਾ ਹੁੰਦਾ। ਸੁਬਾਹ ਸਵੇਰੇ
ਕੀਰਤਨ ਹੁੰਦੇ ਬਾਣੀਆਂ ਪੜੀਆਂ ਜਾਂਦੀਆਂ ਸਨ।
* ਮਹਾਰਾਸ਼ਟਰ ਦੇ ਇਕ ਕਵੀ ਨੇ 1774 ਈ
ਨੂੰ 'ਚ ਲਿਖਿਆ ਕਿ ਗੁਰੂ ਸਾਹਿਬ ਨੇ ਜੋ ਧਰਮਸਾਲਾ ਬਣਾਈ ਸੋ
ਉਹ ਮਸਜਦ ਦੀ ਨਿਆਈ ਸੀ। “ਗੁਰੂ ਦਾ ਪਹਿਰਾਵਾ ਵੀ ਅੱਧਾ ਮੁਸਲਮਾਨਾਂ ਤੇ ਅੱਧਾ ਹਿੰਦੂਆਂ ਵਰਗਾ
ਸੀ।”
* ਬਾਕੀ ਦੀਆਂ ਤਿੰਨ ਉਦਾਸੀਆਂ ਸਾਹਿਬ ਕਰਤਾਰ ਪੁਰ ਤੋਂ ਹੀ ਰਵਾਨਾ ਹੋਏ ਸਨ। (ਗੁਰੂ ਜੀ ਦਾ
ਪਰਿਵਾਰ ਵੀ ਫਿਰ ਇਥੇ ਹੀ ਆ ਵਸਿਆ।ਪਹਿਲਾਂ ਕਲਾਂਨੌਰ ਰਹਾਇਸ਼ ਕੀਤੀ ਤੇ ਫਿਰ ਬੇਦੀ ਪੱਖੋਕੇ ਆ
ਗਏ।)
* ਇਥੋਂ ਹੀ ਸਾਹਿਬ ਵਟਾਲਾ, ਸਿਆਲਕੋਟ, ਲਹੌਰ, ਪੱਟੀ, ਟਿੱਲਾ ਬਾਲ ਗੁਦਾਈ ਸਹਿਰਾਂ ਦੀ ਸੈਲ ਲਈ
ਗਏ।
* ਇੱਕ ਜੋਧਾ ਨਾਮੀ ਗੁਰੁ ਦਾ ਸਿੱਖ ਪਿੰਡ ਖਡੂਰ ਵਸਦਾ ਸੀ। ਉਸ ਦੇ ਸਿਦਕ ਤੇ ਗੁਰੂ-ਭਗਤੀ ਦਾ
ਪਿੰਡ ਵਾਸੀਆਂ ਨੂੰ ਪਤਾ ਚਲ ਚੁਕਾ ਸੀ। ਉਸੇ ਪਿੰਡ ਦਾ ਇੱਕ ਲਹਿਣਾ ਨਾਮੀ ਤ੍ਰੇਹਣ ਖੱਤਰੀ ਦੇਵੀ
ਦਾ ਸੱਚਾ ਉਪਾਸਕ ਸੀ। ਲਹਿਣੇ ਨੇ ਜੋਧੇ ਕੋਲੋਂ ਗੁਰੂ ਨਾਨਕ ਜੀ ਬਾਰੇ ਸੁਣਿਆ ਹੋਇਆ ਸੀ। ਇੱਕ
ਵਾਰ ਲਹਿਣਾ ਆਪਣਾ ਸੰਗ (ਜੱਥਾ) ਲੈ ਕੇ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾ ਰਿਹਾ ਸੀ। ਰਾਤ ਉਹਨਾਂ
ਪੱਖੋਕੇ ਪੜਾਅ ਕੀਤਾ। ਮਨ੍ਹੇਰੇ ਜਦ ਬਾਕੀ ਦੇ ਸਾਥੀ ਸੁੱਤੇ ਹੋਏ ਸਨ ਤਾਂ ਲਹਿਣਾ ਆਪਣੇ ਘੋੜੇ
ਤੇ ਸਵਾਰ ਹੋ ਕਰਤਾਰਪੁਰ ਨੂੰ ਰਵਾਨਾ ਹੋਇਆ, ਰਸਤੇ ਵਿੱਚ ਉਸਨੂੰ ਇੱਕ ਬਜ਼ਰੁਗ ਮਿਲਿਆ ਜਿਸ ਪਾਸੋਂ
ਲਹਿਣੇ ਨੇ ਗੁਰੂ ਜੀ ਦੇ ਡੇਰੇ ਬਾਰੇ ਪੁਛਿਆ, ਬਜ਼ੁਰਗ ਨੇ ਉਸਦੇ ਘੋੜੇ ਦੀ ਲਗਾਮ ਫੜ ਲਈ ਤੇ ਕਿਹਾ
ਕਿ ਮੇਰੇ ਪਿੱਛੇ-ਪਿੱਛੇ ਆਉਦੇ ਚਲੋ। ਕਰਤਾਰਪੁਰ ਪਹੁੰਚ ਜਦ ਲਹਿਣਾ ਆਪਣੇ ਘੋੜੇ ਨੂੰ ਕਿਲ੍ਹੇ
ਨਾਲ ਬੰਨ ਕੇ ਗੁਰੂ ਜੀ ਨੂੰ ਮਿਲਣ ਗਿਆ ਤਾਂ, ਪਤਾ ਲੱਗਾ ਉਹ ਬਜ਼ੁਰਗ ਖੁਦ ਗੁਰੂ ਨਾਨਕ ਦੇਵ ਜੀ
ਆਪ ਹੀ ਸੀ। ਲਹਿਣਾ ਬਸ ਉਹਨਾਂ ਦਾ ਹੀ ਹੋ ਕੇ ਰਹਿ ਗਿਆ ਤੇ ਬਾਅਦ ਵਿਚ ਗੁਰੂ ਜੀ ਨੇ ਉਸਨੂੰ
ਸਿੱਖਾਂ ਦਾ ਦੂਸਰਾ ਗੁਰੂ ਥਾਪ ਕੇ ਗੁਰੂ ਅੰਗਦ ਬਣਾ ਦਿਤਾ।
* ਇਥੇ ਹੀ ਸਾਹਿਬ ਦੇ ਹੁਕਮ ਮੁਤਾਬਿਕ ਗੁਰੂ ਅੰਗਦ ਨੇ ਸ਼ਬਦਾਂ ਦੀ ਚੋਣ ਤੇ ਤਰਤੀਬ ਦੇ ਕੇ
ਗੁਰਬਾਣੀ ਦਾ ਧੁਰਾ ਜਪੁਜੀ ਤਿਆਰ ਕੀਤਾ।
* ਸਾਖੀਆਂ ਅਨੁਸਾਰ ਭਾਈ ਬਲਵੰਡ ਕੀਰਤਨੀਏ ਨੂੰ ਸਹਿਬ ਨੇ ਆਪ ਸੁਨੇਹਾ ਭੇਜ ਕਰਤਾਰਪੁਰ ਸੱਦ
ਲਿਆਦਾ ਸੀ।
* ਕਰਤਾਰਪੁਰ ਵਿਖੇ ਆਉਂਦੇ ਜਾਂਦੇ ਵਾਸਤੇ ਦੋ ਵਕਤ ਲੰਗਰ ਦਾ ਇੰਤਜਾਮ ਰਹਿੰਦਾ ਸੀ। (ਸਰਦੀਆਂ
'ਚ ਖਿਚੜੀ ਨਾਲ ਰੋਟੀ ਤੇ ਗਰਮੀਆਂ 'ਚ ਦਾਲ ਨਾਲ) ਇੱਕ ਵਾਰੀ ਇੱਕ ਬ੍ਰਾਹਮਣ ਨੇ ਲੰਗਰ ਤੋਂ
ਭੋਜਨ ਕਰਨ ਤੋਂ ਨਾਂਹ ਕਰ ਦਿਤੀ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਉਸਨੂੰ ਕੱਚੀ ਰਸਦ ਦੇ ਦਿੱਤੀ
ਗਈ ਸੀ। ਪਰ ਚੁੱਲੇ ਵਾਸਤੇ ਜਦੋਂ ਜਗ੍ਹਾਂ ਪੁੱਟੀ ਤਾਂ ਥੱਲਿਓ ਕੁੱਤੇ ਦਾ ਪਿੰਜਰ ਨਿਕਲ ਆਇਆ।
ਫਿਰ ਦੂਸਰੀ ਜਗ੍ਹਾ ਜਦ ਪੁਟੀ ਤਾਂ ਕੀੜੀਆਂ ਦਾ ਭੌਣ ਨਿਕਲਆ। ਆਖਿਰ ਹਾਰ ਕੇ ਗੁਰੂ ਸਾਹਿਬ ਜੀ
ਦੇ ਚਰਣੀ ਲਗਾ ਤੇ ਗਿਆਨ ਦੀ ਪ੍ਰਾਪਤੀ ਕੀਤੀ।
* ਕਲਾਨੌਰ ਦੇ ਸੈਦੇ ਤੇ ਘੇਹੋ ਖਿੱਜਰ ਖਵਾਜਾ ਦੇ ਭਗਤ ਸਨ ਜਦੋਂ ਉਹਨਾਂ ਸੁਫਨੇ 'ਚ ਵੇਖਿਆ ਕਿ
ਖੁਦ ਖਵਾਜਾ ਪੀਰ ਵੀ ਗੁਰੂ ਜੀ ਦਾ ਭਗਤ ਹੈ ਤੇ ਮੱਛੀ ਦੀ ਭੇਂਟ ਗੁਰੂ ਜੀ ਨੂੰ ਕਰਦਾ ਹੈ ਤਾਂ
ਉਹਨਾਂ ਨੂੰ ਵੀ ਗਿਆਨ ਹੋ ਗਿਆ।
* ਇਥੇ ਗੁਰੂ ਸਾਹਿਬ ਨੇ ਸਿੱਖਾਂ ਦਾ ਇਮਤਿਹਾਨ ਲਇਆ। ਸੈਂਕੜਿਆਂ ਵਿਚੋਂ ਸਿਰਫ ਲਹਿਣਾ ਹੀ ਖਰਾ
ਉਤਰਿਆ। ਉਦੋਂ ਕਈਆਂ ਦੀ ਕੁਤੱਕੇ (ਡੰਡੇ) ਨਾਲ ਭੁਗਤ ਵੀ ਸਵਾਰੀ। ਪ੍ਰੀਖਿਆ ਵੇਲੇ ਬਾਬਾ ਬੁਢਾ,
ਪੱਖੋਕਿਆਂ ਦਾ ਸਧਾਰਨ, ਭਗੀਰਥ ਤੇ ਲਹਿਣਾ ਹੀ ਪੂਰੇ ਉਤਰਦੇ। ਪਰ ਸਭ ਤੋਂ ਵੱਧ ਨੰਬਰ ਲਹਿਣੇ ਨੇ
ਹੀ ਲਏ।
* ਸਾਹਿਬ ਦੇ ਹੋਰ ਸ਼ਰਧਾਵਾਨ ਸੇਵਕਾਂ ਵਿਚੋਂ ਮੂਲ ਚੰਦ ਸਣਖੱਤਾ, ਪ੍ਰਿਥੀਮੱਲ, ਭਾਈ ਲਾਲੋ, ਭਾਈ
ਕਾਲਾ, ਭਾਈ ਮੀਹਾਂ, ਅਜਿਤਾ ਰੰਧਾਵਾ, ਮਾਣਕ ਬ੍ਰਹਮਣ, ਸੁਖਾ ਤਖਾਣ, ਪੀਰਾ ਲੁਹਾਰ, ਧੀਰੂ ਨਾਈ,
ਨਿਹਾਲਾ ਰੰਧਾਵਾ, ਦਲੇਲ ਪਠਾਣ, ਸੰਤਾ, ਕਮਾਲੀਆ ਤੇ ਭਾਈ ਬਾਲਾ ਤੇ ਮਰਦਾਨਾ ਹੋਏ ਹਨ।
* ਗੁਰੂ ਸਾਹਿਬ ਆਪਣੀ ਮੌਜ ਮੁਤਾਬਿਕ ਭੇਸ ਵੀ ਬਦਲਦੇ। ਇਕ ਵਾਰੀ ਇਨ੍ਹਾਂ ਧਾਣਕ (ਸ਼ਿਕਾਰੀ ਸਾਂਸੀ)
ਦਾ ਭੇਖ ਧਾਰਨ ਕੀਤਾ।ਆਪਣੇ ਆਪ ਨੂੰ ਨੀਚਾਂ ਤੋਂ ਵੀ ਨੀਚ ਕਿਹਾ।ਨਾਨਕ ਦੁਨੀਆਂ ਦਾ ਪਹਿਲਾ
ਪੈਗੰਬਰ ਸੀ ਜਿਸ ਨੇ ਏਨੀ ਨਿਮਰਤਾ ਵਿਖਾਈ ਤੇ ਅੱਜ ਤੋਂ 500 ਸਾਲ ਪਹਿਲਾਂ 'ਅਛੂਤਾਂ' ਨੂੰ ਗਲ
ਨਾਲ ਲਾਇਆ।
* ਰਾਵੀ ਕਿਨਾਰੇ ਇਕ ਵੇਰਾਂ ਦੀਵਾਨ ਲਾਈ ਬੈਠੇ ਸਨ ਕਿ ਕੁਝ ਸ਼ਰਾਬੀ ਮੁੰਡੇ ਖਰਮਸਤੀ ਕਰੀ ਜਾਣ।
ਜਿਸ ਤੇ ਸਿੱਖਾਂ ਚਾਹਿਆ ਕਿ ਗੁਰੂ ਜੀ ਉਨਾਂ ਨੂੰ ਡਾਟ ਮਾਰਨ। ਪਰ ਗੁਰੂ ਜੀ ਨੇ ਸ਼ਕਾਇਤ ਕਰਨ
ਵਾਲਿਆ ਨੂੰ ਕਿਹਾ ਕਿ ਮੈਨੂੰ ਤਾਂ ਸਭ ਸ਼ਰਾਬੀ ਹੀ ਨਜਰ ਆਵਦੇ ਨੇ। ਕਿਸੇ ਨੂੰ ਮਾਇਆ ਦਾ ਨਸ਼ਾ,
ਕਿਸੇ ਨੂੰ ਕਾਮ ਦਾ ਨਸ਼ਾ ਕਿਸੇ ਨੂੰ ਕੋਈ ਤੇ ਕਿਸੇ ਨੂੰ ਕੋਈ, ਮਰਨ ਸਭ ਨੇ ਵਿਸਾਰ ਰਖਿਆ ਹੈ।
* ਬੇਬੇ ਨਾਨਕੀ ਸਾਹਿਬ ਦੀ ਭੈਣ ਸੀ, ਜਿਸ ਨੇ ਸਭ ਤੋਂ ਪਹਿਲਾਂ ਗੁਰੂ ਜੀ ਨੂੰ ਪਛਾਣਿਆ ਕਿ ਉਹ
ਅਕਾਲ ਪੁਰਖ ਨਾਲ ਇਕ ਮਿਕ ਹਨ।ਬੇਬੇ ਜੀ ਸੁਲਤਾਨ ਪੁਰ ਲੋਧੀ ਦੇ ਜੈ ਰਾਮ ਉਪੱਲ ਨਾਲ ਵਿਆਈ ਹੋਈ
ਸੀ। ਤਲਵੰਡੀ ਦਾ ਹਾਕਮ ਰਾਇ ਬੁਲਾਰ ਸਾਹਿਬ ਸਾਹਿਬ ਨੂੰ ਪਛਾਨਣ ਵਾਲਾ ਦੂਸਰਾ ਸ਼ਖਸ ਹੋਇਆ ਹੈ।(ਸਾਹਿਬ
ਦੇ ਪਿਤਾ ਦਾ ਨਾਂ ਮਹਿਤਾ ਕਾਲੂ ਪਟਵਾਰੀ ਸੀ ਤੇ ਮਾਤਾ ਦਾ ਨਾਂ ਤ੍ਰਿਪਤਾ ਸੀ। ਸਾਹਿਬ ਦੇ ਮਹਿਲਾਂ
ਦਾ ਨਾਂ ਘੁੰਮੀ (ਸੁਲੱਖਣੀ) ਸੀ ਉਹ ਬਟਾਲਾ ਦੇ ਚੋਨੇ ਖਤਰੀ ਮੂਲ ਚੰਦ ਦੀ ਧੀ ਸੀ- ਪੇਕਾ ਨਾਂ
ਗੁਬੂ)
* ਬਾਬੇ ਨੇ ਜਦ ਫਰਮਾ ਦਿੱਤਾ ਕਿ ਉਹ ਇਸ ਸੰਸਾਰ ਤੋਂ ਕੂਚ ਕਰ ਰਹੇ ਹਨ ਤਾਂ ਸਵਾਲ ਉਠਿਆ ਕਿ
ਇਹਨਾਂ ਦੀ ਪੰਜ ਭੂਤਕ ਦੇਹ ਨੂੰ ਮੁਸਲਮਾਨਾਂ ਵਾਂਗ ਦਫਨਾਇਆ ਜਾਏ ਜਾਂ ਹਿੰਦੂਆਂ ਵਾਂਗ ਜਲਾਇਆ
ਜਾਏ। ਸਾਖੀਆਂ ਵਿਚ ਲਿਖਿਆ ਹੈ ਕਿ ਉਸ ਵਕਤ ਸਾਹਿਬ ਜੀ ਨੇ ਉਪਦੇਸ ਕੀਤਾ ਕਿ ਮੇਰੇ ਸਰੀਰ ਦੇ
ਇੱਕ ਪਾਸੇ ਹਿੰਦੂ ਤੇ ਦੂਜੇ ਪਾਸੇ ਮੁਸਲਮਾਨ ਫੁੱਲ ਰੱਖ ਦੇਣ। ਸਵੇਰੇ ਦੇਖਣਾ ਕਿ ਜਿੱਧਰ ਦੇ
ਫੁੱਲ ਕਮਲਾ ਜਾਣ ਉਹ ਸਮਝੋ ਹਾਰ ਗਏ। ਸਵੇਰੇ ਜਦੋਂ ਚਾਦਰ ਚੁੱਕੀ ਤਾਂ ਉਥੋਂ ਗੁਰੂ ਸਾਹਿਬ ਜੀ
ਦਾ ਸਰੀਰ ਗਾਇਬ ਸੀ। ਜਦ ਕਿ ਦੋਵਾਂ ਧਿਰਾਂ ਦੇ ਫੁੱਲ ਐਨ ਤਾਜ਼ੇ ਰਹੇ। ਹਿੰਦੂ ਅਤੇ ਮੁਸਲਮਾਨਾਂ
ਨੇ ਫਿਰ ਉਸ ਚਾਦਰ ਨੂੰ ਹੀ ਅੱਧ ਵਿਚੋਂ ਪਾੜ ਕੇ ਦਬਾਇਆ ਅਤੇ ਸਾੜਿਆ। ਗੁਰੂ ਸਾਹਿਬ ਜੀ ਦੀ
ਬਕਾਇਦਾ ਕਰਤਾਰਪੁਰ ਵਿੱਚ ਸਮਾਧ ਦੇ ਨਾਲ ਕਬਰ ਵੀ ਮੌਜੂਦ ਹੈ।
* ਅੱਸੂਦੀ ਦੱਸਵੀਂ ਸੰਮਤ 1596 (22 ਸਤੰਬਰ 1539) ਨੂੰ ਗੁਰੂ ਸਾਹਿਬ ਜੋਤੀ ਜੋਤ ਸਮਾਏ
ਕਰਤਾਰਪੁਰ ਵਿਖੇ। ਸਾਰੀਆਂ ਜਨਮ ਸਾਖੀਆਂ ਅਨੁਸਾਰ ਸਾਹਿਬ ਦੀ ਕੁਲ ਉਮਰ 70 ਸਾਲ 5 ਮਹੀਨੇ ਤੇ 7
ਦਿਨ ਹੈ। ਪਰ ਇਸ ਉਮਰ ਅਨੁਸਾਰ ਸਾਹਿਬ ਦਾ ਜਨਮ ਵਸਾਖ ਦਾ ਬਹਿੰਦਾ ਹੈ। ਪੁਰਾਣੀਆ ਜਨਮ ਸਾਖੀਆਂ
ਤੇ ਭਾਈ ਗੁਰਦਾਸ ਅਨੁਸਾਰ ਵੀ ਵਸਾਖ ਹੀ ਹੈ।ਪਰ ਬਾਲੇ ਵਾਲੀ ਜਨਮ ਸਾਖੀ ਨੇ ਵੱਡੇ ਭੁਲੇਖੇ ਖੜੇ
ਕਰ ਰਖੇ ਹਨ।ਜਿਸ ਅਨੁਸਾਰ ਜਨਮ ਕਤਕ ਪੁਨਿਆ ਦੱਸਿਆ ਗਿਆ ਹੈ। ਜੋ ਗਲਤ ਹੈ।ਇਤਹਾਸਕਾਰਾਂ ਸਿੱਧ
ਕੀਤਾ ਹੈ ਕਿ ਪ੍ਰਚਲਤ (ਬਾਲੇ ਵਾਲੀ) ਜਨਮਸਾਖੀ ਬਾਦ ਦੀ ਲਿਖੀ ਹੋਈ ਹੈ।ਓਧਰ ਗੁਰੂ ਅਮਰਦਾਸ
ਪਾਤਸ਼ਾਹ ਤੋਂ ਹੀ ਸਿੱਖੀ ਵਿਚ ਵਸਾਖੀ ਮਨਾਉਣ ਦੇ ਸਬੂਤ ਮਿਲਦੇ ਹਨ। ਫਿਰ ਦਸਮ ਪਾਤਸ਼ਾਹ ਨੇ ਤੇ
ਖਾਲਸੇ ਦਾ ਜਨਮ ਵੀ ਵਸਾਖੀ ਹੀ ਤਹਿ ਕੀਤਾ। ਅੱਜ ਸੁਧਾਰਵਾਦੀ ਸਿੱਖ ਤਾਂ ਚਾਹੁੰਦੇ ਹਨ ਕਿ
ਸਾਹਿਬ ਦਾ ਜਨਮ ਦਿਹਾੜਾ ਵੀ ਵਸਾਖੀ ਤੇ ਹੀ ਮਨਾਇਆ ਜਾਏ ਪਰ ਸਾਡੇ ਉਹ ਵੀਰ ਜੋ ਸਿੱਖਾਂ ਨੂੰ
ਹਿੰਦੂ ਧਰਮ ਦਾ ਇਕ ਅੰਗ ਮੰਨਦੇ ਹਨ ਉਹ ਗੁਰਪੁਰਬ ਦੀ ਤਬਦੀਲੀ ਦੇ ਖਿਲਾਫ ਹਨ। ਕਰਮ ਸਿੰਘ
ਹਿਸਟੋਰੀਅਨ ਤੇ ਪਾਲ ਸਿੰਘ ਪੁਰੇਵਾਲ ਨੇ ਇਸ ਸਬੰਧ ਵਿਚ ਡੂੰਘੀਆਂ ਖੋਜਾਂ ਕਰਕੇ ਵਿਰੋਧੀਆਂ ਨੂੰ
ਨਿਰਉਤਰ ਕਰ ਰਖਿਆ ਹੈ।
* ਭਾਈ ਲਹਿਣੇ ਨੇ 6 ਸਾਲ (ਕਈ ਲਿਖਾਰੀਆਂ 13 ਸਾਲ ਲਿਖਿਆ ਹੈ) ਤੱਕ ਕਰਤਾਰਪੁਰ ਰਹਿ ਕੇ ਗੁਰੂ
ਜੀ ਦੀ ਸੇਵਾ ਕੀਤੀ। ਸਾਹਿਬ ਲਹਿਣੇ ਨੂੰ 'ਪੁਰਖਾ' ਕਹਿਕੇ ਸੰਬੋਧਨ ਕਰਿਆ ਕਰਦੇ ਸਨ।ਲਹਿਣੇ ਜੀ
ਨੂੰ ਗੁਰੂ ਥਾਪਣ ਵੇਲੇ ਗੁਰੂ ਜੀ ਨੇ ਲਹਿਣੇ ਅੱਗੇ ਮੱਥਾ ਟੇਕਿਆ ਤੇ ਗੁਰਬਾਣੀ ਵਾਲੀ ਪੋਥੀ ਵੀ
ਸੌਂਪ ਦਿੱਤੀ ਸੀ।* ਭਾਈ ਲਹਿਣੇ ਦਾ ਸਾਹਿਬ ਪ੍ਰਤੀ ਸਿਦਕ, ਸ਼ਰਧਾ ਤੇ ਪੂਰਨ ਭਰੋਸੇ ਦੀਆਂ
ਉਦਾਹਰਣਾਂ ਪੜ੍ਹਨ ਤੇ ਅੱਖਾਂ ਭਰ ਆਉਦੀਆਂ ਹਨ।
* ਸੰਮਤ 1741ਬਿਕਰਮੀ (1684 ਈ
ਨੂੰ ) ਨੂੰ ਰਾਵੀ ਦੇ ਹੜ੍ਹ ਕਾਰਨ ਸਮਾਧ ਤੇ ਕਬਰ ਨੂੰ ਵੱਡਾ
ਨੁਕਸਾਨ ਪਹੁੰਚਿਆ। ਸਿੱਖ ਮੰਨਦੇ ਹਨ ਕਿ ਇਹ ਵੀ ਗੁਰੂ ਸਾਹਿਬ ਜੀ ਦੀ ਹੀ ਕਰਨੀ ਸੀ, ਕਿਉਂਕਿ
ਗੁਰੂ ਸਾਹਿਬ ਗੋਰਾਂ ਅਤੇ ਮੜ੍ਹੀਆਂ ਪੂਜੇ ਜਾਣ ਤੇ ਖਿਲਾਫ ਸਨ। ਪਰ ਫਿਰ ਵੀ ਬੇਦੀਆਂ ਨੇ
ਕਰਤਾਰਪੁਰ ਤੋਂ ਭਸਮ ਵਾਲੀ ਗਾਗਰ ਲਿਆ ਕੇ ਪੱਖੋਕੇ ਲਾਗੇ ਦਫਨਾ ਦਿੱਤੀ। ਜਿੱਥੇ ਅੱਜ ਕੱਲ ਸਰਜੀ
ਦੇ ਖੂਹ ਉਪਰ ਗੁਰਦੁਆਰਾ ਦੇਹੁਰਾ ਸਾਹਿਬ ਮੌਜੂਦ ਹੈ। ਸੋ ਇਸ ਪ੍ਰਕਾਰ ਗੁਰੂ ਸਾਹਿਬ ਦੀਆਂ ਤਿੰਨ
ਸਮਾਧਾਂ ਹੋ ਜਾਂਦੀਆਂ ਹਨ। (ਇਹ ਡੇਰਾ ਬਾਬਾ ਨਾਨਕ, ਭਾਰਤ ਅੰਦਰ ਪੈਂਦੀ ਹੈ)
* ਡੇਹਰੇ ਵਾਲੇ ਦਰਬਾਰ ਸਾਹਿਬ ਦੀ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਅਨੁਸਾਰ ਜਰਨੈਲ ਸਰਦਾਰ
ਸੁਧ ਸਿੰਘ ਨੇ ਮੌਜੂਦਾ ਇਮਾਰਤ ਸੰਮਤ 1884 ਵਿਚ ਬਣਵਾਈ।ਮਹਾਰਾਜੇ ਦੁਆਰਾ ਚੜਾਈ ਗਈ ਸੋਨੇ ਦੀ
ਪਾਲਕੀ ਦੁਨੀਆਂ ਦੀ ਸਭ ਤੋਂ ਖੁਬਸੂਰਤ ਪਾਲਕੀ ਹੈ।ਇਸ ਤੋਂ ਪਹਿਲਾਂ ਸੇਵਾ ਰਾਜੇ ਚੁੰਨੀ ਲਾਲ
ਹੈਦਰਾਬਾਦੀਏ ਨੇ ਸੰਮਤ 1801 'ਚ ਕੀਤੀ ਸੀ।ਪਰ ਕਰਤਾਰਪੁਰ ਦੀ ਮੌਜੂਦਾ ਇਮਾਰਤ ਦੀ ਮੁਰੰਮਤ ਵੱਡੇ
ਪੱਧਰ ਤੇ ਲਾਲਾ ਸ਼ਾਮ ਦਾਸ ਨੇ 1911 ਈ
ਨੂੰ ਨੂੰ ਕਰਵਾਈ ਸੀ।
* ਰਾਵੀ ਦਾ ਕਰਤਾਰ ਪੁਰ ਨਾਲ ਅਟੁੱਟ ਰਿਸ਼ਤਾ ਹੈ।ਭਵਿੱਖ ਵਿਚ ਜੇ ਕਿਤੇ ਕਾਰ ਸੇਵਾ ਹੋਵੇ ਤਾਂ
ਰਾਵੀ ਨੂੰ ਬੰਨ ਬਣਾ ਕੇ ਦੂਰ ਰੱਖਣ ਦੇ ਬਜਾਏ ਬਿਲਡਿੰਗ ਐਨ ਰਾਵੀ ਦੇ ਉਪਰ ਬਣਾਈ ਜਾਵੇ। ਜਿਵੇਂ
ਪੁੱਲ ਦੇ ਥੱਲਿਓਂ ਪਾਣੀ ਲੰਘਦਾ ਹੈ।
* ਇੱਥੇ ਹੀ ਸਾਹਿਬ ਨੇ ਆਪਣੀ ਮਾਸਟਰ ਪੀਸ ਬਾਣੀ ਬਾਰਹਮਹਾਂ ਦੀ ਰਚਨਾ ਕੀਤੀ ।ਇਹ ਸਾਹਿਬ ਦੀ
ਆਖਰੀ ਬਾਣੀ ਹੈ।
* ਕਰਤਾਰਪੁਰ ਹੀ ਗੁਰਮੁਖੀ ਲਿਪੀ ਦਾ ਪੁਨਰ ਜਨਮ ਸਥਾਨ ਹੈ।ਹਾਲਾਂਕਿ ਲਿਪੀ ਤਾਂ ਬਹੁਤ ਪੁਰਾਣੀ
ਹੈ। ਜੀ ਬੀ ਸਿੰਘ ਅਨੁਸਾਰ ਇਸ ਦੇ 1500 ਸਾਲ ਪੁਰਾਣੇ ਸਿਲ-ਲੇਖ ਮਿਲਦੇ ਹਨ। ਪਰ ਗੁਰੂ ਸਹਿਬ
ਵੇਲੇ ਇਹ ਲਗ ਪਗ ਖਤਮ ਹੋਣ ਕਿਨਾਰੇ ਸੀ।
* ਕਰਤਾਰਪੁਰ ਗਰਮੀਆਂ ਦੀ ਰੁੱਤੇ ਬਾਬੇ ਦੀ ਮੰਜੀ ਪਿੱਪਲ ਦੇ ਰੁੱਖ ਹੇਠ ਹੋਇਆ ਕਰਦੀ ਸੀ (ਪੁਰਾਤਨ
ਜਨਮ ਸਾਖੀ)
* ਇਥੋ 5-6 ਮੀਲ ਦੀ ਵਿੱਥ ਤੇ ਪਿੰਡ ਮੀਆਂ ਮਿੱਠੇ ਦਾ ਕਠਿਆਲਾ ਹੈ (ਓਦੋਂ ਕਲਾਨੌਰ ਪਰਗਣੇ ਦਾ
ਪਿੰਡ ਨੇਬਾਦੇ) ਜਿਥੇ ਸਾਹਿਬ ਦੀ ਗੋਸ਼ਟ ਅਬਦੁਲ ਰਹਿਮਾਨ (ਮੀਆਂ ਮਿੱਠਾਂ) ਨਾਲ ਹੋਈ ।
* ਇਥੇ ਦੇਰ ਰਾਤ ਤੱਕ ਕੀਰਤਨ ਹੁੰਦਾ ਰਹਿੰਦਾ। ਅਖੀਰ 'ਚ ਰਬਾਬੀ ਆਰਤੀ ਤੇ ਸੋਹਿਲਾ ਪੜਦਾ। ਜਦੋਂ
ਸੰਗਤ ਸੋਂ ਜਾਂਦੀ ਤਾਂ ਬਾਬਾ ਦਰਿਆ 'ਹ ਨਾਉਂਣ ਚਲ ਉਠਦਾ। ਚਾਦਰ ਤੇ ਪਰਨਾ (ਅੰਗੋਛਾ) ਬਾਹਰ
ਰੱਖ ਦਿੰਦਾ। ਸਾਰੀ ਰਾਤ ਹੀ ਪਾਣੀ 'ਚ ਖਲੌਤਾ ਰਹਿੰਦਾ ਤੇ ਸੂਰਜ ਚੜੇ ਬਾਹਰ ਨਿਕਲਦਾ। ਅੰਗੋਛੇ
ਨਾਲ ਪੂੰਝ ਕੇ ਕੋਪੀਨ (ਲੰਗੋਟੀ ਜਿਹੀ) ਤੇੜ ਬੰਨ ਲੈਂਦਾ। ਫਿਰ ਚਾਰੇ ਦਿਸ਼ਾਵਾਂ ਵੱਲ ਪੁੱਠਾ ਹੋ
ਕੇ ਪ੍ਰਨਾਮ ਕਰਦਾ। ਫਿਰ ਤੇੜ ਚਾਦਰ ਬੰਨ ਲੈਂਦਾ। ਇਕ ਚਾਦਰ ਉੱਤੇ। ਉਪਰੰਤ ਲਹਿਣਾ ਆ ਬਾਬੇ ਦੇ
ਪੈਰੀਂ ਪੈਂਦਾ।
ਇਕ ਵੇਰਾਂ ਲਹਿਣੇ ਨੇ ਪੁੱਛ ਹੀ ਲਿਆ ਕਿ ਐ ਬਾਬਾ ਤੂੰ ਤਾਂ ਆਪ ਅਕਾਲ ਨਾਲ ਅਭੇਦ ਹੈ ਫਿਰ ਐਨੀ
ਮੁਸ਼ਕਲ ਘਾਲ ਕਿਓਂ? ਬਾਬੇ ਫੁਰਮਾਇਆ "ਬੱਚਾ ਤੁਹਾਡੇ ਥਾਇ ਹਉ ਸੇਵਾ ਕਰਦਾ ਹਾਂ ", ਕਹਿਣ ਤੋਂ
ਭਾਵ ਆਪਣੇ ਸਿੱਖਾਂ ਦੀ ਸਿਫਾਰਸ਼ ਬਾਬਾ ਪਹਿਲਾਂ ਹੀ ਅਕਾਲ ਪੁਰਖ ਕੋਲ ਕਰ ਚੁਕਾ ਹੈ। (ਪੁਰਾਤਨ
ਜਨਮ ਸਾਖੀ)
* ਬਾਬਾ ਜਦੋਂ ਰਾਵੀ 'ਚ ਹੁੰਦਾ ਤਾਂ ਲਹਿਣਾ ਬਾਹਰ ਬੈਠਾ ਉਡੀਕਦਾ ਰਹਿੰਦਾ। ਇਕ ਵੇਰਾਂ ਮੀਂਹ
ਪੈਣ ਨਾਲ ਲਹਿਣੇ ਦੀ ਕਵਾਇ (ਕਮੀਜ ਵਰਗਾ ਕਪੜਾ) ਭਿੱਜ ਗਈ। ਲਹਿਣੇ ਨੂੰ ਠੰਡ ਲੱਗੀ ਤੇ ਉਹ
ਬੇਸੁਰਤ ਹੋ ਡਿੱਗ ਪਿਆ ਸੀ।
* ਇਥੋਂ ਸਾਹਿਬ ਦਾ ਅਨਿਨ ਭਗਤ ਭਾਈ ਭਾਗੀਰਥ, ਗੁਰੂ ਦੇ ਹੁਕਮ ਅਨੁਸਾਰ ਇਕ ਗਰੀਬ ਸਿੱਖ ਦੀ
ਕੰਨਿਆ ਦੇ ਵਿਆਹ ਦਾ ਸਮਾਨ ਲਾਹੋਰੋਂ ਲੈਣ ਗਿਆ ਸੀ ਤੇ ਲਹੌਰ ਦੇ ਬਣੀਏ ਨੂੰ ਵੀ ਸਮਾਨ ਦੇ ਨਾਲ
ਹੀ ਲੈ ਆਦਾਂ, ਜੋ ਗੁਰੂ ਦਾ ਸ਼ਰਧਾਵਾਨ ਸੇਵਕ ਹੋ ਕੇ ਸ਼੍ਰੀ ਲੰਕਾ ਵਪਾਰ ਨੂੰ ਗਿਆ ਤੇ ਓਥੋਂ ਦੇ
ਰਾਜਾ ਸ਼ਿਵਨਾਭ ਨੂੰ ਸਿੱਖ ਬਣਾਇਆ।
ਮਿਲਾਪ ਦੋਦਾ
ਇਥੇ ਲਾਗੇ ਹੀ ਇਕ ਪਿੰਡ ਹੈ ਜੋ ਗੁਰੂ ਸਾਹਿਬ ਦੇ ਸੇਵਕ ਦੋਦੇ ਦੇ ਨਾਂ ਤੇ ਦੋਦਾ ਪਿੰਡ ਹੀ
ਅਖਵਾਉਂਦਾ ਹੈ। ਕਿਸੇ ਵੇਲੇ ਇਹ ਪਿੰਡ ਕਸਬੇ ਦਾ ਰੂਪ ਵੀ ਧਾਰਨ ਕਰ ਚੁੱਕਾ ਸੀ। ਸਾਖੀਆਂ 'ਚ
ਦਰਜ ਹੈ ਕਿ ਸਾਹਿਬ ਨੇ ਦੋਦੇ ਦੇ ਸ਼ੰਕੇ ਦੂਰ ਕਰਨ ਲਈ ਇਕ ਵੇਰਾਂ ਰਾਵੀ ਦਰਿਆ ਦੁੱਧ ਦਾ ਵਗਾ
ਦਿੱਤਾ ਸੀ। ਦੋਦੇ ਦੇ ਓਦੋ ਸਾਹਿਬ ਕੋਲੋ ਵਰ ਮੰਗਿਆ ਸੀ ਕਿ ਰਾਵੀ ਦਰਿਆ ਉਸ ਦੇ ਖੇਤਾਂ ਤੋਂ ਪਰੇ
ਹੋ ਜਾਵੇ।
* ਗੁਰੂ ਅੰਗਦ ਦੇਵ ਪਹਿਲੀ ਵੇਰ ਬਿਕ੍ਰਮੀ 1589 ਮੁਤਾਬਿਕ 1532 ਈ: ਨੂੰ ਕਰਤਾਰ ਪੁਰ ਆਏ ਸਨ।
* ਮਾਇਆ ਦਾ ਮੀਂਹ - ਸਾਖੀਆਂ 'ਚ ਦਰਜ ਹੈ ਕਿ ਇਕ ਵੇਰਾਂ ਸਾਹਿਬ ਨੇ ਲੋਕਾਂ ਦੇ ਭਰਮ ਦੂਰ ਕਰਨ
ਲਈ ਮਾਇਆ ਦਾ ਮੀਂਹ ਵਰਾਇਆ। ਬਾਅਦ ਵਿਚ ਉਹ ਸਾਰੀ ਇਕੱਠੀ ਕਰਕੇ ਦਰਬਾਰ ਸਾਹਿਬ ਦੀ ਹਦੂਦ ਅੰਦਰ
ਵਾਕਿਆ ਖੂਹ ਵਿਚ ਪਵਾ ਦਿਤੀ ਸੀ।
1614 ਬਿਕ੍ਰਮੀ ਦਾ ਹੜ੍ਹ :- ਮੁਤਾਬਿਕ 1547 ਈ
ਨੂੰ ਦੇ ਸਾਲ ਰਾਵੀ ਵਿਚ ਭਾਰੀ ਹੜ੍ਹ ਆਇਆ ਜਿਸ
ਕਾਰਨ ਗੁਰੂ ਸਾਹਿਬ ਦਾ ਵਸਾਇਆ ਕਰਤਾਰਪੁਰ ਨਗਰ ਬਰਬਾਦ ਹੋ ਗਿਆ। ਪਰ ਧਰਮਸਾਲ ਬਚ ਗਈ। ਤੇ ਨਾਲ
ਹੀ ਸਾਹਿਬ ਦਾ ਮੁਸਲਮਾਨੀ ਮਕਬਰਾ ਤ ਸਮਾਧ ਵੀ ਬਚ ਗਈਆਂ।
ਏਸੇ ਸਾਲ ਹੀ ਸਾਹਿਬ ਦੇ ਪੋਤਰੇ ਧਰਮ ਚੰਦ ਨੇ ਦਰਿਆ ਦੇ ਉਰਲੇ ਪਾਸੇ ਨਗਰ ਡੇਰਾ ਬਾਬਾ ਨਾਨਕ ਵਸਾ
ਦਿੱਤਾ।
ਬਿਕ੍ਰਮੀ 1741 (ਮੁਤਾਬਿਕ 1684 ਈ
ਨੂੰ ) ਨੂੰ ਫਿਰ ਭਾਰੀ ਹੜ੍ਹ ਆਇਆ ਤੇ ਕਬਰ ਤੇ ਸਮਾਧ ਜੋ ਦੋਨੋ
ਕੱਚੀਆਂ ਸਨ ਵੀ ਰੁੜ ਗਈਆਂ। ਜਿਸ ਉਪਰੰਤ ਸਿੱਖਾਂ ਨੇ ਦੋਨੋ ਪੱਕੀਆਂ ਕਰ ਦਿੱਤੀਆਂ। ਉਸੇ ਸਾਲ
ਹੀ ਕਿਹਾ ਜਾਂਦਾ ਹੈ ਕਿ ਬੇਦੀਆਂ ਨੇ ਚਾਦਰ ਦੀ ਭਸਮ ਵਾਲੀ ਗਾਗਰ ਕਰਤਾਰਪੁਰੋਂ ਪੁੱਟ ਕੇ ਲਿਆ
ਡੇਰਾ ਬਾਬਾ ਨਾਨਕ ਸਰਜੀ ਦੇ ਖੂਹ ਤੇ ਦੱਬ ਦਿੱਤੀ ਜਿਥੇ ਅੱਜ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ
ਮੌਜੂਦ ਹੈ।
ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ
ਗੁਰੂ ਸਾਹਿਬ ਜੀ ਨੇ ਗੁਰਿਆਈ ਦੇਣ ਸਬੰਧੀ ਸਿੱਖਾਂ ਤੇ ਸਾਹਿਬਜਾਦਿਆਂ ਸਭ ਦੀ ਪ੍ਰੀਖਿਆ ਕੀਤੀ,
ਜਿਸ ਵਿਚ ਕੇਵਲ ਭਾਈ ਲਹਿਣਾ ਜੀ ਹੀ ਆਗਿਆਕਾਰੀ ਸਿੱਧ ਹੋਏ, ਪ੍ਰੀਖਿਆ ਦੇ ਕੌਤਕ ਸੰਖੇਪ ਤੌਰ ਤੇ
ਇਸ ਪ੍ਰਕਾਰ ਹਨ :-
(1) ਝੋਨੇ ਦੇ ਖੇਤ ਵਿੱਚੋਂ ਕੀਮਤੀ ਪੁਸ਼ਾਕ ਪਹਿਨਣ ਦੇ ਬਾਵਜੂਦ ਨਦੀਣ (ਘਾਹ ਤੀਲੇ ਆਦਿਕ ਗਿੱਲੇ
ਪੱਠਿਆਂ) ਦੀ ਪੰਡ ਚੁੱਕ ਕੇ ਲੈ ਆਏ। (2) ਰਾਤ ਸਮੇਂ ਮਹਾਰਾਜ ਜੀ ਦੀ ਮਰਜੀ ਮੁਤਾਬਿਕ ਵੇਲਾ
ਦੱਸਿਆ ਤੇ ਅੱਧੀ ਰਾਤ ਨੂੰ ਹੀ ਮਹਾਰਾਜ ਜੀ ਦੇ ਕੱਪੜੇ ਧੋਕੇ ਲੈ ਆਏ ਤੇ ਉਨ੍ਹਾਂ ਨੂੰ ਰਾਤ
ਵਿੱਚ ਹੀ ਦਿਨ ਭਾਸਿਆ। (3) ਗੰਦੇ ਚਲੇ (ਹੌਜ਼) ਵਿੱਚੋਂ ਕਪੜਿਆਂ ਸਮੇਤ ਛਾਲ ਮਾਰਕੇ ਗੜਵੀ ਕੱਢ
ਆਂਦੀ। (4) ਕਿੱਕਰਾਂ ਤੇ ਚੜ੍ਹਕੇ ਮਠਿਆਈ ਝਾੜ੍ਹਕੇ ਸੰਗਤਾਂ ਨੂੰ ਛਕਾਈ। (5) ਫਰਸ਼ ਤੋਂ ਮੋਈ
ਹੋਈ ਚੂਹੀ ਚੁੱਕ ਕੇ ਬਾਹਰ ਸੱਟ ਆਏ। (6) ਮਹਾਰਾਜ ਜੀ ਦੀ ਆਗਿਆ ਅਨੁਸਾਰ ਕੱਚੀ ਦੀਵਾਰ ਢਾਹੀ
ਤੇ ਫਿਰ ਬਾਰ ਬਾਰ ਬਣਾਈ। (7) ਮਹਾਰਾਜ ਜੀ ਨੇ ਧਾਣਿਕ ਰੂਪ ਧਾਰਿਆ ਤਾਂ ਸਭ ਸਿੱਖ ਡਰ ਕੇ ਦੌੜ
ਗਏ, ਕੇਵਲ ਭਾਈ ਲਹਿਣਾ ਜੀ ਹੀ ਸਨਮੁੱਖ ਰਹੇ। (8) ਗੁਰੂ ਜੀ ਦੇ ਹੁਕਮ ਅਨੁਸਾਰ ਮੁਰਦੇ ਦੀ ਲੋਥ
ਨੂੰ ਖਾਣ ਵਾਸਤੇ ਕਪੜਾ ਉਠਾਇਆ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਨਿਕਲੀ।
ਮੱਘਰ 1594 ਬਿਕ੍ਰਮੀ ਮੁਤਾਬਿਕ 1537 ਈ: ਵਿਚ ਗੁਰੂ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਗਿਆ
ਪਾਲਕ ਤੇ ਸਰਬ ਗੁਣ ਭਰਪੂਰ ਲਾਇਕ ਦੇਖ ਕੇ ਗੁਰਿਆਈ ਦੀ ਗੱਦੀ ਸੋਂਪ ਕੇ ਨਾਮ 'ਸ੍ਰੀ ਗੁਰੂ ਅੰਗਦ
ਸਾਹਿਬ' ਰੱਖ ਦਿੱਤਾ ਤੇ ਗੁਰਿਆਈ ਦੇ ਕੇ ਉਨ੍ਹਾਂ ਨੂੰ ਖਡੂਰ ਸਾਹਿਬ ਤੋਰ ਦਿੱਤਾ। ਗੁਰੂ ਅੰਗਦ
ਸਾਹਿਬ ਨੂੰ ਗੁਰਿਆਈ ਦੇਣ ਤੇ ਕਰਤਾਰ ਪੁਰ ਸਾਹਿਬ ਦੀ ਰਹੁਰੀਤ ਬਾਰੇ ਭਾਈ ਗੁਰਦਾਸ ਜੀ ਲਿਖਦੇ
ਹਨ :-
ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ॥ ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ॥ਉਲਟੀ
ਗੰਗ ਵਹਾਈਓਨ ਗੁਰ ਅੰਗਦ ਸਿਰ ਉਪਰ ਧਾਰਾ॥
ਪੁਤੀਂ ਕੌਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ॥ ਬਾਣੀ ਮੁਖਹੁ ਉਚਾਰੀਐ ਹੋਇ ਰੁਸ਼ਨਾਈ ਮਿਟੈ
ਅੰਧਾਰਾ॥ਗਿਆਨ ਗੋਸ਼ ਚਰਚਾ ਸਦਾ ਅਨਹਦ ਸ਼ਬਦ ਉਠੇ ਧੁਨਕਾਰਾ॥ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ
ਜਾਪ ਉਚਾਰਾ॥ ਗੁਰਮੁਖ ਭਾਰ ਅਥਰਬਣ ਧਾਰਾ ॥ (ਵਾਰ ਪਹਿਲੀ ਪਉੜੀ 38)
ਏਸ ਪਉੜੀ ਵਿਚ ਭਾਈ ਸਾਹਿਬ ਜੀ ਨੇ ਦੱਸਿਆ ਹੈ ਕਿ ਗੁਰੂ ਸਾਹਿਬ ਜੀ ਨੇ ਸੰਸਾਰੀ ਕੱਪੜੇ ਪਹਿਨੇ,
ਉਦਾਸ ਦਾ ਭੇਖ ਲਾਹ ਦਿਤਾ। ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦਿੱਤੀ। ਇਥੋਂ ਦੀ ਰਹੁਰੀਤ ਉਸ
ਵੇਲੇ ਇਹ ਸੀ ਕਿ ਸਵੇਰੇ ਨਾਮ ਦਾ ਸਿਮਰਣ ਤੇ ਜਪੁਜੀ ਸਾਹਿਬ ਦਾ ਪਾਠ ਹੁੰਦਾ ਸੀ। ਤਵਾਰੀਖਾਂ
ਵਿਚ ਲਿਖਿਆ ਹੈ ਕਿ ਆਸਾ ਜੀ ਦੀ ਵਾਰ ਦਾ ਪਾਠ ਤੇ ਕਥਾ ਹੁੰਦੀ ਸੀ, ਦੁਪਹਿਰੇ ਲੰਗਰ ਵਰਤਦਾ ਸੀ,
ਤੀਜੇ ਪਹਿਰ ਫੇਰ ਕੀਰਤਨ ਹੁੰਦਾ ਸੀ, ਉਪਰੰਤ ਰਹਿਰਾਸ ਸਾਹਿਬ ਦਾ ਪਾਠ ਹੋ ਕੇ 'ਗਗਨ ਮੈ ਥਾਲੁ
ਰਵਿ ਚੰਦ ਦੀਪਕ' ਸ਼ਬਦ ਦੁਆਰਾ ਆਰਤੀ ਹੁੰਦੀ ਸੀ।
ਚੋਲਾ ਸਾਹਿਬ
ਗੁਰੂ ਜੀ ਦਾ ਇਕ ਪਵਿਤਰ ਚੋਲਾ ਜੋ ਸਾਹਿਬ ਨੂੰ ਈਰਾਨ ਦੀ ਯਾਤਰਾ ਸਮੇਂ ਇਸਫਾਹਾਨ ਸੂਬੇ ਦੇ
ਬਾਦਸ਼ਾਹ ਨੇ ਭੇਟ ਕੀਤਾ ਸੀ ਬਾਦ ਵਿਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਪ੍ਚ ਗਿਆ।
ਉਨਾਂ ਇਹ ਚੋਲਾ ਬੁਖਾਰੇ ਦੇ ਇਕ ਗੁਰਮੁਖ ਸਿੱਖ ਤੋਤਾ ਰਾਮ ਨੂੰ ਬਖਸ਼ ਦਿਤਾ । ਕਿਹਾ ਜਾਂਦਾ ਹੈ
ਕਿ ਤੋਤਾ ਰਾਮ ਦੀ ਉਲਾਦ ਇਸ ਦਾ ਪੂਰਾ ਸਤਿਕਾਰ ਨਾ ਰੱਖ ਸਕੀ।ਬਾਬਾ ਕਾਬਲੀ ਮਲ ਬੇਦੀ ਨੇ ਹਿੰਮਤ
ਕਰਕੇ ਚੋਲਾ ਸਾਹਿਬ ਨੂੰ ਬੁਖਾਰੇ ਤੋਂ ਵਾਪਸ ਲੈ ਆਦਾ। ਅੱਜ ਡੇਰਾ ਬਾਬਾ ਨਾਨਕ ਵਿਖੇ ਸੁਰੱਖਅਤ
ਰਖੇ ਗਏ ਇਸ ਪਵਿਤਰ ਚੋਲਾ ਸਾਹਿਬ ਦੇ ਦਰਸ਼ਨ ਹਰ ਸਾਲ 3 ਮਾਰਚ ਤੋਂ ਖੁਲਦੇ ਹਨ ਤੇ ਵੱਡਾ ਮੇਲਾ
ਲਗਦਾ ਹੈ।
ਗਿਆਨੀ ਗਿਆਨ ਸਿੰਘ ਦੀ ਕਰਤਾਰਪੁਰ ਬਾਰੇ ਲਿਖਤ ਵਿਚੋਂ
ਪੱਖੋ ਕੇ ਦਰਬਾਰ ਸਾਹਿਬ। ਏਥੇ ਅਜਿੱਤੇ ਰੰਧਾਵੇ ਚੌਧਰੀ ਨੂੰ ਰਿਧੀ 'ਸਿੱਧੀ' ਬਖਸ਼ੀ। ਗੁਰੂ ਜੀ
ਦੇ ਸੱਸ ਸੋਹਰੇ ਨੇ ਫਕੀਰੀ ਭੇਖ ਦੇਖ ਕੇ ਬਹੁਤ ਤਾਨੇ ਦਿੱਤੇ, ਪਰ ਸ਼ਾਂਤੀ ਦੇ ਸਮੁੰਦਰ ਗੁਰੂ ਜੀ
ਅਡੋਲ ਰਹੇ। ਜਦ ਪਰੋਹਤ ਸਿੱਖਮਤ ਦੇਣ ਲੱਗਾ ਤਾਂ ਆਪ ਨੇ ਇਹ ਸਾਰਾ ਸ਼ਬਦ ਉਚਾਰਿਆ (ਸੁਆਮੀ ਪੰਡਤਾ
ਤੁਮ ਦੇਹੁ ਮਤੀ ਮੈਂ ਕਿਤ ਬਿਧ ਪਾਵਓ ਪ੍ਰਾਨਮਤੀ) । ਮਕਾਨ ਪੱਕਾ ਹੈ,
ਨੂੰ ਸਮਾਧ ਤੇ ਕਬਰ ਦੋਨੋਂ
ਯਾਦਗਾਰਾਂ ਸੰਮਤ 1741 ਨੂੰ ਦਰਯਾ ਰਾਵੀ ਵਿਚ ਬਹਿ ਗਈਆਂ। ਓਥੋਂ ਦੇ ਸਰਦਾਰ ਬੁਧ ਸਿੰਘ ਦੂਦੇ
ਗੋਤ ਜ਼ਿਮੀਂਦਾਰ ਨੇ ਧਰਮਸਾਲਾ ਪੱਕੀ ਬਣਵਾ ਦਿਤੀ।Ð
|