Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਧਾਰਮਿਕ ਅਸਥਾਨਾਂ ਪ੍ਰਤੀ ਲੋਕਾਂ ਦੇ ਜਜਬਾਤਾਂ ਤੇ ਦੁਨੀਆਂ ਭਰ ਦੀਆਂ ਸਰਕਾਰਾਂ ਦਾ ਨਜਰੀਆ
ਹੁਸਨੁਲ ਚਿਰਾਗ਼

ਧਰਤੀ ਵੱਖਰੇ ਵੱਖਰੇ ਰਾਜਾਂ ਦੀਆਂ ਸਰਹੱਦਾਂ ਵਿੱਚ ਵੰਡੀ ਪਈ ਹੈ ਅਕਸਰ ਹੀ ਧਾਰਮਿਕ ਅਕੀਦਿਆਂ ਦੀਆਂ ਸਰਹੱਦਾਂ ਰਾਜਾਂ ਦੀਆਂ ਹੱਦਾਂ ਟੱਪ ਜਾਂਦੀਆਂ ਹਨ। ਅਜਾਦੀ ਦੇ ਬਦਲੇ ਵਿੱਚ ਹੋਈ ਭਾਰਤ ਦੇ ਪੰਜਾਬ ਪ੍ਰਾਂਤ ਦੀ ਵੰਡ ਵਿਚ ਵੱਡਾ ਨੁਕਸਾਨ ਸਿੱਖਾਂ ਦਾ ਹੋਇਆ ਹੈ। ਓਦੋਂ ਜਰੂਰਤ ਸੀ ਵੰਡ ਸਮਝੌਤੇ ਵਿਚ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਤੇ ਯਾਤਰਾ ਬਾਰੇ ਵੀ ਧਾਰਾਵਾਂ ਲਿਖੀਆਂ ਜਾਂਦੀਆਂ।
ਹੋਰ ਕਿਸੇ ਧਰਮ ਦੇ ਧਾਰਮਿਕ ਅਸਥਾਨ ਸ਼ਰਧਾਲੂਆਂ ਤੋਂ ਇਸ ਤਰ੍ਹਾਂ ਨਹੀਂ ਨਿੱਖੜੇ ਪਏ ਜਿਵੇਂ ਕਿ ਸਿੱਖ ਧਰਮ ਦੇ ਸਥਾਨ। ਯਾਹੂਦੀਆਂ, ਈਸਾਈਆਂ, ਮੁਸਲਮਾਨਾਂ, ਹਿੰਦੂਆਂ, ਬੋਧੀਆਂ, ਜੈਨੀਆਂ ਜਾਂ ਕੋਈ ਸੂਫੀਆਂ ਆਦਿ ਦਾ ਕਿਹੜਾ ਧਰਮ ਜਾਂ ਫਿਰਕਾ ਹੈ ਜਿਸ ਨੂੰ ਉਸ ਦੇ ਧਰਮ ਦੇ ਪੈਰੋਕਾਰਾਂ ਦੀ ਜਨਮ ਤੇ ਕਰਮ ਭੁੰਮੀ ਤੋਂ ਵੱਖ ਕੀਤਾ ਹੋਇਆ ਹੈ ਜਿਵੇਂ ਕਿ ਸਿੱਖਾਂ ਦਰਸ਼ਨਾਂ ਤੋਂ ਵਾਂਝੇ ਕੀਤੇ ਗਏ। ਸਿੱਖ ਅੱਜ ਹੇਠ ਲਿਖੇ ਮੁਦਿਆਂ ਤੇ ਧਿਆਨ ਕਰਨ ਦੀ ਜਰੂਰਤ ਮਹਿਸੂਸ ਕਰਦੇ ਹਨ ਤੇ ਹੇਠਲੇ ਸਵਾਲਾਂ ਦੇ ਜਵਾਬ ਸਭਿਅਕ ਮਨੁੱਖੀ ਬਰਾਦਰੀ ਕੋਲੋਂ ਮੰਗਦੇ ਨੇ :-
1.ਯਾਹੂਦੀ ਰਾਜ ਇਜਰਾਈਲ ਦੀ ਸਥਾਪਨਾ 1948 ਵਿੱਚ ਕਿਉਂ ਕੀਤੀ ਗਈ? ਫਲਸਤੀਨੀ ਉਪਦਰਵ ਕਿਉਂ ਕਰ ਰਹੇ ਹਨ? ਕੀ ਇਨ੍ਹਾਂ ਦੋਹਾਂ ਦੀਆਂ ਆਤਮਾਵਾਂ ਵਾਕਿਆ ਹੀ ਉਥੇ ਵਸਦੀਆਂ ਹਨ।
2. ਅੱਜ ਜੇਰੂਸਲਮ, ਯਾਹੂਦੀਆਂ, ਈਸਾਈਆਂ ਤੇ ਮੁਸਲਮਾਨਾਂ ਦਾ ਸਾਂਝਾ ਮੁਕਦਸ ਸਥਾਨ ਹੈ। ਪਹਿਲਾਂ ਯਾਹੂਦੀ ਮਤ ਇਥੇ ਸੀ ਬਾਅਦ ਵਿੱਚ ਈਸਾਈਮਤ ਤੇ ਫਿਰ ਇਸਲਾਮ ਨਾਜਲ ਹੋਇਆ। ਕੀ ਇਨ੍ਹਾਂ ਤਿੰਨਾਂ 'ਚੋਂ ਕਿਸੇ  ਨੂੰ  ਇਸ ਸ਼ਹਿਰ ਤੋਂ ਬੇਦਖਲ ਕੀਤਾ ਜਾ ਸਕਦਾ ਹੈ? ਜੇ ਨਹੀਂ- ਤਾਂ ਸਿੱਖਾਂ ਤੋਂ ਨਨਕਾਣਾ ਜਾਂ ਕਰਤਾਰ ਪੁਰ ਵੱਖਰੇ ਕਿਓਂ?
3. ਹਰ ਮੁਸਲਮਾਨ ਨੂੰ ਨਮਾਜ਼ ਪੜ੍ਹਦੇ ਵਕਤ ਮੂੰਹ ਕਾਬੇ ਵਲ ਕਰਨਾ ਅਤੇ ਆਪਣੀ ਜਿੰਦਗੀ ਵਿੱਚ ਘੱਟੋ ਘੱਟ ਇਕ ਵਾਰ ਮੱਕੇ ਦਾ ਹੱਜ ਲਾਜ਼ਮੀ ਹੈ। ਜਦੋਂ ਮੁੰਹਮਦ ਸਹਿਬ ਤੋਂ ਬਾਅਦ ਮਰਕਜ਼ ਖਲੀਫਾ ਮੱਕੇ ਤੋਂ ਬਗਦਾਦ (ਮੈਸੋਪੋਟਾਮੀਆਂ - ਈਰਾਕ) ਫਿਰ ਦਮਸ਼ਕ (ਸੀਰੀਆਂ) ਤੇ ਫਿਰ ਤੁਰਕੀ ਚਲਾ ਗਿਆ ਤਾਂ ਕੀਹ ਅਰਬੀ ਮੁਸਲਮਾਨਾਂ ਨੇ ਮੱਕੇ ਦੀ ਹੱਜ ਉਤੇ ਪਾਬੰਦੀ ਲਾਈ? ਨਹੀਂ। ਕੀਹ ਤੁਰਕੀ ਦੇ ਆਟੋਮਨ ਸਾਮਰਾਜ ਦੇ ਯੁਗ ਵਿੱਚ ਤੁਰਕਾਂ ਨੇ ਅਰਬ ਦੇਸ਼ਾਂ ਨੂੰ ਵੀ ਆਪਣੇ ਅਧੀਨ ਕਰ ਲਿਆ ਤਾਂ ਕੀਹ ਮੱਕੇ ਦੀ ਹੱਜ ਉਤੇ ਕੋਈ ਅਸਰ ਪਿਆ? ਨਹੀਂ। ਸਾਉਦੀ ਅਰਬ ਜਿੱਥੇ ਮੱਕਾ ਤੇ ਮਦੀਨਾਂ ਸਥਿਤ ਹਨ, ਦੀ ਸਰਕਾਰ ਦੇ ਕਿਸੇ ਦੇਸ਼ ਜਿਵੇਂ ਯਮਨ, ਈਰਾਨ, ਈਰਾਕ ਆਦਿ ਦੀਆਂ ਸਰਕਾਰਾਂ ਨਾਲ ਅਣਬਨ ਹੋ ਗਈ ਤਾਂ ਕੀਹ ਸਾਉਦੀ ਅਰਬ ਨੇ ਉਨ੍ਹਾਂ ਦੇਸ਼ਾਂ ਦੇ ਮੁਸਲਮਾਨਾਂ ਦੀ ਹੱਜ ਉਤੇ ਪਾਬੰਦੀ ਲਾਈ? ਨਹੀਂ। ਮੱਕਾ ਹਰ ਮੁਸਲਮਾਨ ਲਈ ਖੁੱਲਾ ਹੈ ਕਿਸੇ ਮੁਸਲਮਾਨ ਨੂੰ ਉੱਥੇ ਜਾਣੋਂ ਨਹੀਂ ਰੋਕਿਆ ਜਾ ਸਕਦਾ ਤਾਂ ਫਿਰ ਪਾਕਿਸਤਾਨ ਦੀ ਸਰਕਾਰ ਤੇ ਭਾਰਤ ਦੇ ਆਪਸੀ ਰਵੈਯੇ ਦੇ ਕਾਰਨ ਦਾ ਸ਼ਿਕਾਰ ਸਿੱਖ ਧਰਮ ਕਿਉਂ ਹੋ ਰਿਹਾ ਹੈ?
4.ਧਾਰਮਿਕ ਜ਼ਜ਼ਬਾਤਾਂ ਦੀ ਕਦਰ ਕਰਦਿਆਂ ਹੀ ਅਨੇਕਾਂ ਮੁਲਕਾਂ ਦੀਆਂ ਸਰਕਾਰਾਂ ਹੱਜ ਵਾਸਤੇ ਸਹੂਲਤਾਂ ਦੇ ਰਹੀਆਂ ਹਨ। ਹਰ ਸਾਲ ਵਾਙੂ ਪਿਛਲੇ ਸਾਲ ਵੀ ਭਾਰਤ ਸਰਕਾਰ ਨੇ ਹਾਜੀਆਂ ਦੇ ਜਹਾਜ ਕਿਰਾਏ ਵਿਚ ਸਬਸਿਡੀ ਦਿੰਦਿਆਂ 386 ਕਰੋੜ ਖਰਚ ਕੀਤੇ। ਓਧਰ ਨਨਕਾਣਾ ਸਾਹਿਬ, ਅੰਮ੍ਰਿਤਸਰ ਤੋਂ ਮਾਤ੍ਰ 120 ਕਿਲੋਮੀਟਰ ਹੈ, ਜੇ ਹੁਣ ਭਾਰਤ ਸਰਕਾਰ ਨੇ ਨਨਕਾਣੇ ਵਾਸਤੇ ਬਸ ਚਲਾਈ ਵੀ ਹੈ ਤਾਂ ਉਸ ਦਾ ਕਿਰਾਇਆ ਹੀ 1500 ਰੁ. (ਸਧਾਰਨ ਨਾਲੋਂ 25 ਗੁਣਾ ਜਿਆਦਾ)। ਦੇਖੋ ਇਕ ਪਾਸੇ ਸਰਕਾਰ ਸਬਸਿਡੀ ਦੇ ਰਹੀ ਹੈ। ਅਜਿਹਾ ਸਰਕਾਰੀ ਵਤੀਰਾ ਕਿਓ? ਸਿੱਖਾਂ ਉੱਤੇ ਅਜਿਹੀਆਂ ਪਾਬੰਦੀਆਂ ਕਿਉਂ? ਸਿੱਖਾਂ ਦੀ ਪਾਕਿਸਤਾਨ ਸਥਿਤ ਗੁਰਦਵਾਰਿਆਂ ਤੇ ਜਾਣ ਲਈ ਸੀ.ਆਈ.ਡੀ ਇਨਕਵਾਰੀਆਂ ਕਿਉਂ?
5.ਈਸਾਈ ਮੱਤ ਦੇ ਰੋਮਨ ਕੈਥਲਿਕ ਪੋਪ ਦੀ ਰਾਜਧਾਨੀ ਵਾਟੀਕਨ ਸ਼ਹਿਰ  ਨੂੰ  ਇਟਲੀ ਵਿੱਖੇ ਹਰ ਪੱਖੋ ਆਜ਼ਾਦ ਤੇ ਸਵੈ-ਪ੍ਰਭੂਤਾ-ਸਪੰਨ ਈਸਾਈ ਕੇਂਦਰ ਇਲਾਕਾ ਐਲਾਨਿਆ ਹੋਇਆ ਹੈ। ਜਿਥੇ ਜਾਣ ਤੇ ਇਟਲੀ ਕਿਸੇ ਨੂੰ ਮਨਾ ਨਹੀਂ ਕਰ ਸਕਦੀ।
6.ਬੋਧ ਗਯਾ (ਭਾਰਤ) ਵਿਖੇ ਕੋਈ ਵੀ ਬੋਧੀ, ਕਿਸੇ ਵੀ ਦੇਸ਼ ਤੋਂ ਆ ਸਕਦਾ ਹੈ ਭਾਰਤ ਵੱਲੋਂ ਕੋਈ ਪਾਬੰਦੀ ਨਹੀਂ।
7.ਹਿੰਦੂਆਂ ਦੇ ਧਾਰਮਿਕ ਜਜ਼ਬਾਤਾਂ ਨੂੰ ਮੁੱਖ ਰੱਖ ਕੇ ਕੇਂਦਰ ਤੇ ਰਾਜ ਸਰਕਾਰਾਂ ਕੁੰਭ ਮੇਲਿਆਂ ਦੇ ਪ੍ਰਬੰਧ ਤੇ ਕਰੋੜਾਂ ਅਰਬਾਂ ਰੁਪਏ ਖਰਚਦੀਆਂ ਹਨ। ਕਦੀ ਕੁੰਭ ਤਾਂ ਸਾਲ ਤੋਂ ਵਧ ਸਮੇਂ ਤਕ ਵੀ ਚਲਦੇ ਹਨ।
8.ਇਨ੍ਹਾਂ ਕੁੰਭਾ ਉੱਤੇ ਅਨੇਕਾਂ ਨਾਗੇ ਸਾਧੂ ਵੀ ਪਹੁੰਚਦੇ ਹਨ।ਨਾਗੇ ਸਾਧੂਆਂ ਕਰਕੇ ਕਈ ਵਾਰੀ ਕੁੰਭਾਂ ਉੱਤੇ ਵਿਰੋਧਤਾਵਾਂ ਤੇ ਉਪਦਰਵ ਵੀ ਹੋਏ । ਵਿਸ਼ਵਾਸ ਤੇ ਰਵਾਇਤਾਂ ਨੂੰ ਮੁੱਖ ਰੱਖ ਕੇ ਸਰਕਾਰਾਂ ਉਨ੍ਹਾਂ ਲਈ ਖੁੱਲ੍ਹੇ ਜਲੂਸ ਕੱਢਣ ਤੇ ਇਸ਼ਨਾਨ ਦਾ ਪ੍ਰਬੰਧ ਵੀ ਕਰਦੀਆਂ ਹਨ। ਤਾਂ ਕਿ ਜੋ ਜਿਹੜੇ ਵੀ ਸੁਭਾਅ ਵਿੱਚ ਰਹਿੰਦਾ ਹੈ ਉਸ ਦੀ ਕਦਰ ਕੀਤੀ ਜਾਵੇ।ਸਰਕਾਰਾਂ  ਨੂੰ  ਸੋਚਣਾ ਚਾਹੀਦਾ ਹੈ ਕਿ ਸਿੱਖਾਂ ਦੇ ਵੀ ਜ਼ਜ਼ਬਾਤ ਹਨ ਮਾਨਤਾਵਾਂ ਤੇ ਸੱਧਰਾਂ ਹਨ।
9.ਭਾਰਤ ਸਰਕਾਰ ਅਮਰਨਾਥ, ਬਦਰੀਨਾਥ, ਕੈਲਾਸ਼ ਮਾਨਸਰੋਵਰ ਆਦਿ ਦੀਆਂ ਯਾਤਰਾਵਾਂ ਲਈ ਆਪਣੇ ਕੋਲੋਂ ਬਹੁਤ ਵੱਡੇ ਖਰਚ ਕਰ ਰਹੀ ਹੈ।
10.ਇਨ੍ਹਾਂ ਉਦਾਹਰਣਾ ਨੂੰ ਮੁੱਖ ਰੱਖਦੇ ਹੋਏ ਭਾਰਤ- ਪਾਕ ਸਰਕਾਰਾਂ ਇਹ ਜਰੂਰ ਸੋਚਣ ਕਿ ਜੇਕਰ ਬੰਬ ਧਮਾਕਿਆਂ ਦੇ ਸਾਏ ਹੇਠ ਵੀ ਅਮਰਨਾਥ ਦੀ ਯਾਤਰਾ ਕਰਵਾਈ ਜਾ ਸਕਦੀ ਹੈ ਤਾਂ ਉਸੇ ਪੱਧਰ ਤੋਂ ਸੋਚਦੇ ਹੋਏ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਦੋਵੇਂ ਦੇਸ਼ ਕਿਉਂ ਵਿਸਾਰੀ ਬੈਠੇ ਹਨ?
11.ਭਾਰਤ ਚੀਨ ਸੰਬੰਧ ਐਨੇ ਸੁਖਾਵੇਂ ਨਾਂ ਹੋਣ ਦੇ ਬਾਵਜੂਦ, ਭਾਰਤ ਸਰਕਾਰ ਨੇ ਚੀਨ ਸਰਕਾਰ ਤੋਂ ਕੈਲਾਸ਼ ਪਰਬਤ ਅਤੇ ਮਾਨਸਰੋਵਰ ਝੀਲ ਦੀ ਦੋ ਮਹੀਨੇ ਲੰਮੀ ਯਾਤਰਾ ਲਈ ਹਿੰਦੂ ਜੱਥੇ ਭੇਜਣ ਵਾਸਤੇ ਮਨਜੂਰੀ ਲਈ ਹੋਈ ਹੈ। ਜੋ ਉਪਰਾਲੇ ਸਰਕਾਰ ਨੇ ਕੈਲਾਸ਼ ਯਾਤਰਾ ਵਾਸਤੇ ਕੀਤੀ ਕੀ ਨਨਕਾਣੇ ਵਾਸਤੇ ਵੀ ਕੀਤੇ ਗਏ?
12.ਕੀਹ ਹਿੰਦੂਆਂ ਨੂੰ ਗੰਗਾ ਤੋਂ ਵੱਖ ਕੀਤਾ ਜਾ ਸਕਦਾ ਹੈ? ਕੀਹ ਜਗਨਨਾਥ ਦੀ ਰੱਥ ਯਾਤਰਾ ਨੂੰ ਰੋਕਿਆ ਜਾ ਸਕਦਾ ਹੈ? ਜਾਂ ਕਿਸੇ ਇਕ ਸਾਲ ਲਈ ਦਿੱਲੀ ਅਜਮੇਰ ਦੇ ਉਰਸ ਬੰਦ ਕੀਤੇ ਜਾ ਸਕਦੇ ਹਨ? ਕੀਹ ਮੱਕੇ ਦੀ ਹੱਜ ਰੋਕੀ ਜਾਂ ਸਸਪੈਂਡ ਕੀਤੀ ਜਾ ਸਕਦੀ ਹੈ? ਨਹੀਂ। ਤੇ ਜੇਕਰ ਇਹ ਸਭ ਕੁੱਛ ਕਰ ਦਿੱਤਾ ਜਾਵੇ ਤਾਂ ਸੰਸਾਰ ਵਿੱਚ ਤੜਥੱਲੀ ਮੱਚ ਜਾਏਗੀ। ਤਾਂ ਫਿਰ ਸਿੱਖਾਂ ਨੂੰ ਉਨ੍ਹਾਂ ਦੇ ਧਾਰਮਿਕ ਸਥਾਨਾਂ ਉਤੇ ਪਹੁੱਚਣ ਲਈ ਕਿਉਂ ਖੁੱਲ ਨਹੀਂ? ਭਾਰਤ -ਪਾਕ ਸਰਕਾਰਾਂ ਤੇ ਧਾਰਮਿਕ ਆਗੂ ਇਸ ਦਾ ਜਵਾਬ ਦੇਣ।
13. ਫਗਵਾੜਾ ਅਤੇ ਗੁਰਾਇਆ ਦੇ ਦਰਮਿਆਨ ਐਨ ਸੜਕ ਵਿੱਚਕਾਰ ਇਕ ਮੰਦਰ ਖੜਾ ਹੈ। ਨਵੀ ਦਿੱਲੀ ਸਟੇਸ਼ਨ ਤੇ ਰੇਲਵੇ ਲਾਈਨਾਂ ਵਿਚਕਾਰ ਇਕ ਮਸੀਤ ਖੜੀ ਹੈ। ਰੇਲਵੇ ਲਾਈਨ ਤੇ ਸੜਕ ਪਰ੍ਹਾਂ ਹੋ ਸਕਦੀ ਹੈ, ਸਾਡੇ ਵਿਸ਼ਵਾਸ਼ ਪਲਟੀ ਨਹੀਂ ਮਾਰ ਸਕਦੇ।
14.ਸੱਤਵਾਰੀ (ਜੰਮੂ) ਤੇ ਰਾਜਾਸਾਂਸੀ ਅੰਮ੍ਰਿਤਸਰ ਹਵਾਈ ਅੱਡੇ ਦੀ ਪੱਟੀ ਵਿਚਕਾਰ ਧਾਰਮਿਕ ਜਗਾਂ ਹਨ ਜਿਨਾਂ  ਨੂੰ  ਜਿਉ ਦਾ ਤਿਉਂ ਹੀ ਬਰਕਰਾਰ ਰੱਖਣਾ ਪਿਆ ਹੈ। ਲੋਕਾਂ ਲਈ ਤਾਰਾਂ ਦੇ ਜੰਗਲੇ ਬਨਾਏ ਗਏ ਹਨ। ਇਹ ਸਭ ਜਜ਼ਬਾਤਾਂ, ਵਿਸ਼ਵਾਸ਼ਾਂ ਤੇ ਰਾਜਨੀਤੀ ਦੇ ਵਾਹਨ ਹਨ।
15. ਅੰਮ੍ਰਿਤਸਰ, ਖੇਮਕਰਨ ਦੇ ਇਲਾਕੇ ਅੰਦਰ ਐਨ ਸਰਹੱਦ ਤੇ ਸ਼ੇਖ ਬ੍ਰਹਮ ਦੀ ਮਜ਼ਾਰ ਹੈ। ਜਿੱਥੇ ਪਾਕਿਸਤਾਨੀਆਂ  ਨੂੰ  ਬਿਨਾਂ ਪਾਸਪੋਰਟ/ਵੀਜੇ ਦੇ ਭਾਰਤ ਦੀ ਸਰਹੱਦ ਅੰਦਰ ਪਿਛਲੇ 50 ਸਾਲਾਂ ਤੋ ਆਉਂਣ ਦਿਤਾ ਜਾਂਦਾ ਰਿਹਾ ਹੈ। ਹਾਂ ਸਿੱਖਾਂ ਨੇ ਜਦੋਂ ਏਸੇ ਅਸੂਲ ਤਹਿਤ ਕਰਤਾਰਪੁਰ ਸਾਹਿਬ ਲਈ ਰਸਤਾ ਮੰਗਿਆ ਤਾਂ ਸਰਕਾਰ ਨੇ ਮੁਸਲਮਾਨਾਂ ਦਾ ਇਧਰ ਆਉਣ ਤੇ ਵੀ ਸਖਤਾਈ ਕਰ ਦਿਤੀ ਹੈ।
16.ਜੰਮੂ ਦੇ ਆਰ ਐਸ ਪੁਰਾ ਸਰਹੱਦ ਨੇੜੇ ਮਜ਼੍ਹਬੀ ਜਗ੍ਹਾ ਚਮਲਿਆਲ ਹੈ ਜਿੱਥੇ ਪਾਕਿਸਤਾਨੀ ਲੋਕਾਂ  ਨੂੰ  ਬਿਨਾ ਪਾਸਪੋਰਟ ਵੀਜੇ ਦੇ ਆਉਣ ਦਿਤਾ ਜਾਂਦਾ ਹੈ।
17.1947 ਤੋਂ ਲੈ ਕੇ ਅੱਜ ਤਕ - ਭਾਰਤ ਪਾਕਿ ਸਬੰਧਾਂ ਵਿਚ ਜੇ ਕਦੀ ਚਿੱੜੀ ਵੀ ਫਟਕ ਜਾਏ ਤਾਂ ਸ਼੍ਰੋਮਣੀ ਕਮੇਟੀ ਜੋ ਛੋਟੇ ਮੋਟੇ ਜੱਥੇ ਯਾਤਰਾ ਲਈ ਭੇਜਦੀ ਹੈ ਤੁਰੰਤ ਬੰਦ ਕਰ ਦਿਤੇ ਜਾਂਦੇ ਹਨ। ਇਥੇ ਯਾਦ ਰਹੇ ਕਿ ਈਰਾਨ-ਈਰਾਕ ਜੰਗ ਦੌਰਾਨ ਵੀ ਈਰਾਨ ਤੋਂ ਕਈ ਸ਼ੀਆ ਲਾਸ਼ਾਂ ਕਰਬਲਾ (ਈਰਾਕ) ਵਿੱਚ ਦਫਨਾਏ ਜਾਣ ਲਈ ਪਹੁੰਚਦੀਆਂ ਰਹੀਆਂ। ਇਰਾਕ ਨੇ ਉਨਾਂ  ਨੂੰ  ਨਹੀ ਰੋਕਿਆ ਬਾਵਜੂਦ ਲੜਾਈ ਦੇ।
18.ਅਫਗਾਨਿਸਤਾਨ ਵਿੱਚ ਵੱਸਦੇਇਕ ਫਿਰਕੇ ਦਾ ਸਬੰਧ ਬਸੀ ਪਠਾਨਾਂ ਨੇੜਲੇ ਆਮ-ਖਾਸ ਬਾਗ ਨਾਲ ਹੈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਭਾਰਤ ਲਿਆ ਕੇ ਇੱਥੇ ਦਫਨਾਉਣ ਦੀ ਇਜਾਜਤ ਹੈ।
19.ਦਿੱਲੀ, ਲਖਨਉ, ਅਜ਼ਮੇਰ ਸ਼ਰੀਫ ਦੇ ਉਰਸਾ ਮੌਕੇ ਪਾਕਿਤਸਾਨ ਤੋਂ ਖੁੱਲੇ ਯਾਤਰੂ ਆਉਂਦੇ ਹਨ। ਭਾਰਤੀ ਹਿੰਦੂ ਅਤੇ ਸਿੱਖ ਵੀ ਇਨ੍ਹਾਂ ਉਰਸਾ ਵਿੱਚ ਹਿੱਸਾ ਲੈਂਦੇ ਤੇ ਮੰਨਤਾ ਮੰਨਦੇ ਹਨ ਪਰ ਜੇਕਰ ਉਹੀ ਹਿੰਦੂ ਸਿੱਖ ਪਾਕਪਟਨ ਦੇ ਉਰਸ ਵਿੱਚ ਸ਼ਾਮਲ ਹੋਣਾ ਚਾਹੁਣ ਤਾਂ ਉਨ੍ਹਾਂ ਨੂੰ ਸਰਕਾਰ ਆਗਿਆ ਨਹੀਂ ਦਿੰਦੀ।
20.ਬਾਬਾ ਫਰੀਦ ਜੀ ਦੀ ਬਾਣੀ ਸਿੱਖਾਂ ਦੀ ਐਹਲੇ- ਕਿਤਾਬ ਗੁਰੂ ਗ੍ਰੰਥ ਵਿੱਚ ਵੀ ਦਰਜ਼ ਹੈ। ਸਿੱਖ ਜੇਕਰ ਪਾਕਪਟਨ ਜਾਣਾ ਚਾਹੁੰਣ ਤਾਂ ਉਨਾਂ ਨੂੰ ਆਗਿਆ ਨਹੀਂ ਹੈ।
21.ਇਕ ਸਤੰਬਰ 2004 ਨੂੰ ਸਿੱਖਾਂ ਨੇ 400 ਸਾਲਾ ਗੁਰੂ ਗ੍ਰੰਥ ਸਥਾਪਨਾ ਦਿਵਸ ਮਨਾਇਆ ਸਿੱਖਾਂ ਨੇ ਪਾਕਪਟਨ ਸੱਦਾ ਪੱਤਰ ਭੇਜਿਆ ਪਰ ਪਾਕ ਸਰਕਾਰ ਨੇ ਪਾਕਪਟਨ ਤੋਂ ਸੂਫੀਆਂ ਦਾ ਜੱਥਾ ਅੰਮ੍ਰਿਤਸਰ ਨਹੀਂ ਆਉਣ ਦਿੱਤਾ। ਭਾਰਤ ਤੇ ਪਾਕਿ ਸਰਕਾਰਾਂ ਨੇ ਕਰਤਾਰਪੁਰ (ਰਾਵੀ) ਤੋਂ ਪ੍ਰੰਪਰਾਗਤ ਰਾਹੇ ਜੋ ਕਰਤਾਰਪੁਰ ਤੋਂ ਸਿੱਧਾ ਡੇਰਾ ਬ. ਨ. ਤੇ ਫਿਰ ਅੰਮ੍ਰਿਤਸਰ ਪਹੁੰਚਦਾ ਹੈ, ਮੰਜੂਰੀ ਨਾਂ ਦਿੱਤੀ।
22.ਈਸਾ ਦਾ ਜਨਮ ਬੈਥਲੇਹਾਮ ਵਿੱਚ ਇਕ ਯਾਹੂਦੀ ਦੇ ਅਸਤਬਲ ਦੀ ਖੁਰਲੀ ਵਿੱਚ ਹੋਇਆ। ਓਹੋ ਯਾਹੂਦੀ ਜਿਨਾਂ ਈਸਾ ਨੂੰ ਸੂਲੀ ਉੱਤੇ ਚੜਾ ਕੇ ਮਰਵਾ ਦਿੱਤਾ ਸੀ ਨੇ ਉਹ ਪਵਿਤਰ ਖੁਰਲੀ ਤੇ ਸਾਰਾ ਅਸਤਬਲ ਈਸਾਈਆਂ ਨੂੰ ਦੇ ਦਿੱਤਾ। ਕਿਉਕਿ ਜ਼ਜ਼ਬਾਤਾਂ ਦੀ ਕਦਰ ਨਾਲ ਮਨੁੱਖੀ ਹਿਰਦੇ ਸ਼ਾਂਤ ਹੁੰਦੇ ਹਨ।
23.ਇਤਿਹਾਸ ਅਜਿਹੀਆਂ ਜਜ਼ਬਾਤਾਂ, ਨੈਤਿਕ, ਅਚਾਰ ਵਿਹਾਰ ਦੇ ਨਿਯਮਾਂ ਅਤੇ ਅੰਤਰਦੇਸੀ, ਅੰਤਰ-ਰਾਸ਼ਟਰੀ ਕਨੂੰਨੀ ਉਦਾਹਰਨਾਂ ਨਾਲ ਭਰਿਆ ਪਿਆ ਹੈ ਜੇ ਅਸੀਂ ਇਨ੍ਹਾਂ ਨੂੰ ਅਪਣਾ ਲਈਏ ਭਾਰਤੀ ਉਪਮਹਾਦੀਪ ਸੁਖੀ ਹੋ ਸਕਦਾ ਹੈ। ਪਰ ਸਾਡੇ ਰਾਹ ਮੱਲ ਕੇ ਮੁਖ ਤੌਰ ਤੇ ਚਾਰ ਮੱਦਾਂ ਖਲੋਤੀਆਂ ਹੋਈਆਂ ਹਨ। ਉਹ ਹਨ :- 1:- ਦੋਹਾਂ ਦੇਸ਼ਾਂ ਦੀਆਂ ਸਰਕਾਰਾਂ 2:- ਦੋਹਾਂ ਦੇਸ਼ਾਂ ਵਿੱਚ ਵੱਸਦੇ ਹਿੰਦੂ, ਸਿੱਖ ਤੇ ਮੁਸਲਮਾਨ ਤੇ ਉਨ੍ਹਾਂ ਦੇ ਧਾਰਮਿਕ ਆਗੂ ਜਾਂ ਪ੍ਰੋਹਿਤ 3: - ਦੋਹਾਂ ਦੇਸ਼ਾਂ ਦਾ ਸਮਾਜ ਤੇ ਲੋਕ 4:- ਦੋਹਾਂ ਦੇਸ਼ਾਂ ਦੀਆਂ ਤਜਾਰਤੀ ਲੋੜਾਂ ਤੇ ਵਿਉਪਾਰ।
24.ਪਹਿਲੀਆਂ ਦੋ ਮੱਦਾਂ ਜਿਨ੍ਹਾਂ ਵਿੱਚ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਧਾਰਮਿਕ ਆਗੂ ਆਉਂਦੇ ਹਨ, ਦੀ ਸੋਚਾਂ ਅਤੇ ਵਤੀਰੇ ਬਦਲਣ ਤੋਂ ਬਗੈਰ ਦੂਜੀਆਂ ਦੋਵੇਂ ਮੱਦਾਂ ਸੰਭਵ ਹੀ ਨਹੀਂ। ਦੇਸ਼ ਦੀ ਵੰਡ ਦਾ ਮੁੱਖ ਕਾਰਨ ਹੀ ਹਿੰਦੂ, ਮੁਸਲਮਾਨ ਤੇ ਸਿੱਖਾਂ ਦੀ ਪ੍ਰੋਹਤ ਸ਼੍ਰੇਣੀ ਦਾ ਪਹਿਲੀ ਸੰਸਾਰ ਜੰਗ ਤੋਂ ਬਾਅਦ ਤੇ ਦਹਾਕਾ 1920 ਤੋਂ ਕਟੜਤਾ ਵੱਲ ਵਧਣਾ ਹੈ। ਅੱਜ 60 ਸਾਲਾਂ ਦੇ ਦੁੱਖ ਭਰੇ ਤਜੁਰਬੇ ਵਿਚੋਂ ਵੀ ਇੰਨਾਂ ਤਿੰਨਾਂ ਕੌਮਾਂ ਨੇ ਕੁੱਛ ਨਹੀਂ ਸਿੱਖਿਆ। ਇਸ ਲਈ ਦੋਹਾਂ ਸਰਕਾਰਾਂ ਤੇ ਤਿੰਨਾਂ ਧਰਮਾਂ ਦੇ ਧਾਰਮਿਕ ਆਗੂਆਂ ਨੂੰ ਕੱਟੜ ਸੋਚਾਂ ਤੋਂ ਹੱਟ ਕੇ ਚੰਗੇ ਸੰਬੰਧਾਂ ਲਈ ਨਵੇਂ ਰਾਹ ਬਨਾਉਂਣੇ ਹੋਣਗੇ।
25.ਤੀਸਰੀ ਮੱਦ ਭਾਰਤੀ ਤੇ ਪਾਕਿਸਤਾਨ ਸਮਾਜ ਤੇ ਲੋਕ ਹਨ। ਬੇਸ਼ੱਕ ਪਹਿਲੀ ਮੱਦ ਸਰਕਾਰਾਂ ਦੇ ਆਪਸੀ ਅੰਤਰਦੇਸ਼ੀ ਮਸਲੇ ਰਾਤੋਂ ਰਾਤ ਠੀਕ ਹੋਣ ਵਾਲੇ ਨਹੀਂ ਹਨ ਫਿਰ ਵੀ ਦੋਹਾਂ ਦੇਸ਼ਾਂ ਨੂੰ ਚਾਹੀਦਾ ਹੈ ਕਿ ਲੋਕਾਂ  ਨੂੰ  ਦੂਜੇ ਦੇਸ਼ ਵਿੱਚ ਆਉਣ ਜਾਣ ਦੀ ਖੁਲ੍ਹ ਦੇਣ। ਇਸ ਤਰ੍ਹਾਂ ਮਿਲਾਪ ਵੱਧੇਗਾ ਤੇ ਸਰਕਾਰਾਂ ਨੂੰ ਫੈਂਸਲੇ ਲੈਣੇ ਸੌਖੇ ਹੋ ਜਾਣਗੇ।ਧਾਰਮਿਕ ਪ੍ਰਚਾਰ ਵਿਚੋਂ ਤਲਖੀ ਕੱਢਣੀ ਤੇ ਸਰਕਾਰੀ ਪਰਾਪੇਗੰਡੇ ਵਿੱਚ ਨਰਮੀ ਲਿਆਉਂਣੀ ਪਏਗੀ।
26.ਚੌਥੀ ਮੱਦ ਵਪਾਰ ਦੀ ਹੈ। ਦੋਵੇਂ ਦੇਸ਼ ਆਪਣੀ ਆਪਣੀ ਆਕੜ ਤੇ ਜਿੱਦ ਤਿਆਗ ਵਪਾਰ ਦੀ ਇਜਾਜਤ ਦੇਣ। ਦੋਹਾਂ ਵਿਚ ਵਪਾਰ ਦੀ ਵੱਡੀ ਗੁੰਜਾਇਸ਼ ਮੌਜੂਦ ਹੈ।
27.ਜੇਕਰ ਚਾਰੇ ਮੱਦਾਂ ਉੱਤੇ ਖੁੱਲ੍ਹ ਮਿਲ ਜਾਂਦੀ ਹੈ ਤਾਂ ਹਿੰਦੂਆਂ ਦੀਆਂ ਯਾਤਰਾਵਾਂ, ਮੁਸਲਮਾਨਾਂ ਦੇ ਹੱਜ ਵਾਂਗੂੰ ਸਿੱਖ ਗੁਰਧਾਮਾਂ ਦਾ ਮਸਲਾ ਹੋਰ ਵੀ ਅਸਾਨ ਹੋ ਜਾਏਗਾ। ਇਥੋਂ ਤੱਕ ਕਿ ਭਾਰਤੀ ਹਿੰਦੂਆਂ ਅਤੇ ਸਿੱਖਾਂ ਨੂੰ ਜੋ ਸੂਫੀ ਵਿਚਾਰਧਾਰਾ ਰੱਖਦੇ ਹਨ, ਨੂੰ ਪਾਕਪਟਨ, ਮੁਲਤਾਨ, ਕਸੂਰ ਤੇ ਲਾਹੌਰ ਦੇ ਸੂਫੀ ਮਰਕਜਾਂ ਉੱਤੇ ਜੱਥਿਆਂ, ਇਕੱਲੇ ਦੁਕੱਲੇ ਜਾਂ ਪ੍ਰਵਾਰ ਪੱਧਰ ਉਤੇ ਇਜਾਜ਼ਤ ਦਿੱਤੀ ਜਾਵੇ । ਦੋਹਾਂ ਦੇਸ਼ਾਂ ਵਿਚਲਾ ਤਨਾਅ ਤੇ ਫੌਜੀ ਖਰਚੇ ਘੱਟਨਗੇ। ਦੋ ਜਰਮਨੀਆਂ ਦੋ ਵੇਤਨਾਮਾ, ਦੋ ਕੋਰੀਆ, ਹੌਂਗਕਾਂਗ ਤੇ ਮਕਾਉਂ ਤੋਂ ਦੋਵੇ ਦੇਸ਼ ਕੁੱਝ ਸਿੱਖੀਏ ਘਟੋ ਘਟ ਲੋਕ ਪੱਧਰ ਤੇ ਧਾਰਮਿਕ ਨੇੜਤਾ ਤਾਂ ਪੈਦਾ ਕਰ ਲਈਏ।
28.ਪਿਛੇ ਸਿੱਖਾਂ ਦੀ ਮੰਗ ਉੱਤੇ ਜਨਰਲ ਪ੍ਰਵੇਜ਼ ਸਾਹਿਬ ਨੇ ਕਿਹਾ ਕਿ ਉਹ ਸਿੱਖਾਂ ਦੇ ਪਹਿਲੇ ਗੁਰਦੁਆਰਾ ਕਰਤਾਰ ਪੁਰ (ਰਾਵੀ) ਜੋ ਭਾਰਤ-ਪਾਕ ਸਰਹੱਦ ਤੋਂ ਸਿਰਫ 4 ਕਿਲੋ ਮੀਟਰ ਅੰਦਰ ਹੈ, ਤਕ ਕੋਰੀਡਰ ਬਨਾ ਕੇ ਲਾਂਘਾ ਦੇਣ ਲਈ ਤਿਆਰ ਹੈ ਪਰ ਭਾਰਤ ਸਰਕਾਰ ਇਸ ਉਤੇ ਅਜ ਤਕ ਖਾਮੋਸ਼ ਰਹੀ।
29.ਅਗਸਤ 2004 ਨੂੰ ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਨੇ ਕਰਤਾਰਪੁਰ (ਰਾਵੀ) ਲਾਂਘੇ ਦੀ ਹਿਮਾਇਤ ਕੀਤੀ। 1 ਸਤੰਬਰ ਵਾਲੇ ਦਿਨ ਪ੍ਰਧਾਨ ਮੰਤਰੀ ਸ੍ਰ. ਮਨਮੋਹਨ ਸਿੰਘ ਜੀ ਨੇ ਅੰਮ੍ਰਿਤਸਰੋਂ ਇਸ ਲਾਂਘੇ ਲਈ ਕਾਰਵਾਈ ਕਰਨ ਦਾ ਐਲਾਨ ਕੀਤਾ।ਪਰ ਅੱਜ ਤਕ ਦਿੱਲੀ ਨੇ ਕੋਈ ਹਿਲਜੁਲ ਨਹੀ ਕੀਤੀ।
30.ਕੁੱਛ ਧਾਰਮਿਕ ਵਿਰੋਧਤਾ ਰੱਖਣ ਵਾਲੇ ਲੋਕਾਂ ਨੇ ਲਾਂਘਾ ਕਰਤਾਰਪੁਰ ਬਾਰੇ ਸ਼ੰਕੇ ਜਿਤਾਏ ਕਿ ਕਿ ਆਈ. ਐਸ. ਆਈ. ਪਾਕ ਅਜੰਸੀ ਵੱਖਵਾਦੀ ਤੇ ਅੱਤਵਾਦੀ ਗਤੀਵਿਧੀਆਂ ਵੱਧਾ ਸਕਦੀ ਹੈ। ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਜਿਹੇ ਖਤਰੇ ਦੀ ਪੁਕਾਰ ਪਾਕਿਸਤਾਨ ਵਿੱਚੋਂ ਉਠਣ ਦੀ ਜਿਆਦਾ ਗੁਜਾਂਇਸ਼ ਬਣਦੀ ਹੈ ਕਿਉਕਿ ਭਾਰਤੀਆਂ ਨੇ ਉਨਾਂ ਦੇ ਇਲਾਕੇ ਵਿਚ ਜਾਣਾ ਹੈ।
31. ਅੰਮ੍ਰਿਤਸਰ-ਲਾਹੌਰ-ਨਨਕਾਣਾ ਬਸ ਸੇਵਾ ਸ਼ੁਰੁੂ ਕਰਨਾਂ ਸ਼ਲਾਘਾ ਯੋਗ ਹੈ। ਪਰ ਸਰਕਾਰਾਂ ਅਪਣਾ ਅਪਣਾ ਇੱਕ ਛੋਟਾ ਵਿਜ਼ਾ ਦਫਤਰ, ਅੰਮ੍ਰਿਤਸਰ ਵਿੱਚ ਖੋਲਣ।
32. ਸਿਖਾਂ  ਨੂੰ  ਆਪਣੇ ਅਸਥਾਨਾਂ ਦੀ ਯਾਤਰਾ ਦਾ ਉਵੇਂ ਖੁੱਲ੍ਹਾ ਹੱਕ ਨਹੀਂ ਹੈ ਜਿਵੇਂ ਮੁਸਲਮਾਨਾਂ  ਨੂੰ  ਮੱਕੇ, ਹਿੰਦੂਆਂ  ਨੂੰ  ਕੈਲਾਸ਼ ਮਾਨਸਰੋਵਰ, ਈਸਾਈਆਂ ਨੂੰ ਬਥਐਹਾਮ, ਯੁਰੋਸ਼ਅਮ ਜਾਂ ਵਾਟੀਕਨ ਦਾ; ਸ਼ੀਆ ਫਿਰਕੇ ਨੂੰ ਕਰਬਲਾ ਜਾਣ ਤੇ ਬੋਧੀਆਂ ਨੂੰ ਗਯਾ ਭਾਰਤ ਵਿੱਚ ਆੳਣ ਦਾ ਹੈ। ਪਾਕਿਸਤਾਨ ਸਰਕਾਰ ਸਿੱਖਾਂ ਨੂੰ ਆਗਿਆ ਨਹੀਂ ਦਿੰਦੀ ਕਿਉਕਿ ਭਾਰਤ ਸਰਕਾਰ ਜ਼ੋਰ ਪਾ ਕੇ ਪਾਕਿਸਤਾਨ ਤੋਂ ਮੰਗ ਨਹੀਂ ਕਰਦੀ, ਜਿਸ ਕਾਰਨ ਸਿੱਖ ਉਦਾਸ ਹਨ।
33.ਦਲਾਈਲਾਮਾ ਤਿੱਬਤ ਦਾ ਆਪਣਾ ਰਾਜ ਚੀਨ ਕੋਲ ਖੁਹਾ ਚੁਕਾ ਹੈ। ਅਸਾਂ ਭਾਰਤ ਦੀ ਧਰਤੀ ਧਰਮਸ਼ਾਲਾ (ਹਿਮਾਚਲ) ਵਿਖੇ ਦਲਾਈਲਾਮਾ  ਨੂੰ  ਦੇਸੋ-ਬਾਹਰੀ-ਤਿੱਬਤ ਸਰਕਾਰ ਅਪਣੇ ਦੇਸ਼ ਤੋਂ ਚਲਾਉਣ ਦੀ ਆਗਿਆ ਦੇ ਰੱਖੀ ਹੈ। ਇੱਕ ਪਾਸੇ ਅਸੀਂ ਇਜ਼ਰਾਈਲ ਤੇ ਦਲਾਈਲਾਮਾ ਦੀ ਪ੍ਰੋਵੀਜਨਲ ਸਰਕਾਰ ਨੂੰ ਮਾਨਤਾ ਦਿੰਦੇ ਹਾਂ ਪਰ ਇਥੌ ਦੇ ਹੀ ਵਸਨੀਕ ਸਿੱਖ  ਨੂੰ  ਆਪਣੇ ਗੁਰਧਾਮਾਂ ਉੱਤੇ ਜਾਣ ਲਈ ਖੁੱਲ੍ਹ ਨਹੀ।
ਯੂ ਐਨ ਓ ਧਾਰਮਿਕ ਭਾਵਨਾਵਾਂ ਲਈ ਵੀ ਕੰਮ ਕਰੇ
34.ਸਵਾਲ ਸਿਰਫ ਇਨ੍ਹਾਂ ਗਿਣੇ ਚੁਣੇ ਮਰਕਜ਼ਾਂ ਤੇ ਭਾਰਤ- ਪਾਕ ਦੀਆਂ ਸਰਕਾਰਾਂ ਤੱਕ ਦਾ ਹੀ ਨਹੀਂ ਸਗੋਂ ਇਹ ਸਵਾਲ ਮਨੁੱਖੀ ਧਾਰਮਿਕ ਵਿਸ਼ਵਾਸ਼ਾਂ ਤੇ ਜਜ਼ਬਾਤਾਂ ਦੀ ਬਰਾਬਰੀ ਦੇ ਪੱਧਰ ਤੋਂ ਵਾਚਿਆ ਜਾਣਾ ਚਾਹੀਦਾ ਹੈ। ਜਰੂਰਤ ਹੈ ਕਿ ਸੰਯੁਕਤ ਰਾਸ਼ਟਰ ਸੰਘ (ਯੂ ਐਨ ਓ) ਵੱਲੋਂ ਥਾਪੇ ਗਏ ਕੌਮਾਂਤਰੀ ਮਨੁੱਖੀ ਅਧਿਕਾਰ ਕਮਿਸ਼ਨ ਮਨੁੱਖੀ ਧਾਰਮਿਕ ਭਾਵਨਾਵਾਂ ਦੀ ਪੂਰਤੀ ਲਈ ਵੀ ਕੰਮ ਕਰੇ। ਯੁ.ਐਨ.ਓ ਪਾਕਿਸਤਾਨ ਤੇ ਭਾਰਤ ਦੀਆਂ ਸਰਕਾਰਾਂ ਨੂੰ ਸਿੱਖਾਂ ਦੇ ਧਰਮ ਸਥਲਾਂ ਦੇ ਖੁੱਲੇ ਦਰਸ਼ਨ ਦੀਦਾਰ ਲਈ, ਖੋਲ੍ਹਣ ਵਾਸਤੇ ਕਹੇ।
ਭਾਰਤ ਪਾਕਿਸਤਾਨ ਦਰਮਿਆਨ ਅਮਨ ਦੀਆਂ ਵੱਡੀਆਂ ਗੁਜਾਇਸ਼ਾਂ ਤੇ ਸੰਭਾਵਨਾਵਾਂ ਹਨ। ਜੇ ਅਮਨ ਹੋ ਜਾਂਦਾ ਹੈ ਤਾਂ ਸਿੱਖਾਂ ਦੀਆਂ ਯਾਤਰਾਵਾਂ ਵੀ ਸੁਖਾਲੀਆਂ ਹੋਣ ਜਾਣਗੀਆਂ। ਫਿਰ ਵੀ ਜੇ ਹਾਲਾਤ ਤੇ ਸਬੰਧ ਜਿਓਂ ਦੇ ਤਿਓਂ ਹੀ ਰਹਿਦੇ ਹਨ ਤਾਂ ਵੀ ਸਿੱਖ ਯਾਤਰਾਵਾਂ ਵਾਸਤੇ ਸਬੰਧਤ ਸਰਕਾਰਾਂ  ਨੂੰ  ਹੁਣ ਸੋਚਣਾ ਹੀ ਪਵੇਗਾ। ਮੈਂ ਇਸੇ ਉਮੀਦ ਨਾਲ ਇਹ ਖੁੱਲ੍ਹਾ ਖਤ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਤਿੰਨਾਂ ਧਰਮਾਂ ਦੇ ਸੱਜਣ ਪੁਰਸ਼ਾਂ ਅੱਗੇ ਪੇਸ਼ ਕਰਦਾ ਹੋਇਆ ਗਲ ਮੁਕਾਉਂਦਾ ਹਾਂ ਕਿ ਧਰਮਾਂ ਨੂੰ ਨੇੜੇ ਲਿਆਓ। ਦੂਜਿਆਂ ਦੇ ਅਰਮਾਨਾਂ ਦਾ ਵੀ ਆਦਰ ਕਰੋ। ਅਮੀਨ (ਸ਼ੋ ਬੲ ਟਿ) ਇੰਝ ਹੀ ਹੋਵੇ।
ਮੈਂ ਦੋਹਾਂ ਦੇਸ਼ਾਂ ਤੇ ਦੋਹਾਂ ਲੋਕਾਂ ਦਾ ਸ਼ੁਭਚਿੰਤਕ,- ਹੁਸਨੁਲ ਚਿਰਾਗ਼