Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

 

 

ਭਾਰਤ-ਪਾਕ ਲੋਕਾਂ ਦੇ ਮੇਲ ਮਿਲਾਪ ਤੇ ਉਠ ਰਹੀ ਲਹਿਰ ਨੂੰ ਸੇਧ ਦੇਣਾ ਲੋਚਦੀ ਹੈ ਮੈਨੀ ਦੀ ਕਿਤਾਬ

1947 ਵੇਲੇ ਅਕਾਲੀ, ਅਕਲੋਂ ਖਾਲੀ

ਫਾਰਸੀ: ਪੰਜਾਬੀ ਦੀ ਮਾਂ ਕਿ ਮਾਸੀ?

ਇਹ ਬ੍ਰਹਮਣਵਾਦ ਤੇ ਹਿੰਦੂਤਵ ਕੀ ਹੁੰਦਾ ਹੈ?

ਲਾਂਘਾ ਮਿਲਣ ਤੇ ਕੰਟਰੋਲ ਸ਼੍ਰੋਮਣੀ ਕਮੇਟੀ ਕੋਲ ਹੋਵੇ

ਉਹ ਵੀ ਤਰਸਣ ਵਿਛੋੜੇ ਅਸਥਾਨਾਂ ਨੂੰ

ਪਰ ਗੁਰੂ ਸਾਹਿਬਾਨ ਮੁਸਲਮਾਨਾਂ ਤੇ ਭਰੋਸਾ ਕਰਦੇ ਸਨ।

ਗੁਲਾਮ ਕੌਮ ਦੀ ਪਛਾਣ

ਦਸਮ ਗ੍ਰੰਥ ਤੇ ਵਿਵਾਦ : ਗੁਰਸਿੱਖ ਸੁਚੇਤ ਰਹਿਣ

ਚਿੱਟੀਸਿੰਘਪੁਰਾ ਦੇ ਕਤਲਿਆਮ ਦੀ ਅਦਾਲਤੀ ਪੜਤਾਲ ਤੋਂ ਸਰਕਾਰ ਕਿਓ ਭਜਦੀ ਹੈ

ਪੰਜਾਬੀ ਲੋਕ-ਸਭ ਤੋਂ ਬਹਾਦਰ ਕੌਮ

ਓਦੋਂ ਭਗਤ ਸਿੰਘ ਨੂੰ ਫਾਂਸੀ ਹੋਈ ਸੀ,ਅੱਜ ਹੁੰਦਾ ਤਾਂ ਪੁਲਸ ਮੁਕਾਬਲਾ ਬਣਦਾ

ਮੁਢਲੀ ਸਰੀਰਕ ਸਿਖਿਆ ਦੇਣ ਦੀ ਬੇਹੱਦ ਜਰੂਰਤ

ਕੱਟੇ ਵੱਢੇ ਅੰਗ ਜੋੜਨਾਂ- ਅੰਮ੍ਰਿਤਸਰ ਵਿਚ ਵੀ ਚਮਤਕਾਰ ਹੋ ਰਹੇ ਨੇ

ਕਰਾਇਓਸਰਜਰੀ- ਬਵਾਸੀਰ ਦਾ ਕਾਰਗਰ ਇਲਾਜ

 

 


 

 

1947 ਵੇਲੇ ਅਕਾਲੀ, ਅਕਲੋਂ ਖਾਲੀ


1947 ਵੇਲੇ ਸਿੱਖ ਰਾਜਨੀਤੀ ਦੀ ਕੀ ਅਵਸਥਾ ਸੀ, ਦੀ ਸਹੀ ਸਹੀ ਤਰਜਮਾਨੀ ਕਰਦੀ ਹੈ ਖੱਬੇ ਪਾਸੇ ਵਾਲੀ ਮਾਸਟਰ ਤਾਰਾ ਸਿੰਘ ਜੀ ਦੀ ਤਸਵੀਰ ਜੋ 1948 ਵਿਚ ਓਦੋ ਲਈ ਗਈ ਜਦ ਜਨਾਬ ਆਜਾਦ ਭਾਰਤ ਵਿਚ ਪਹਿਲੀ ਵਾਰੀ ਜੇਲ ਗਏ ਸਨ। ਮਾਸਟਰ ਜੀ ਨੇ ਸਿੱਖਾਂ ਤੇ ਅੱਧੀ ਸਦੀ ਤੋਂ ਵਧ ਸਮੇ ਤਕ ਰਾਜ ਕੀਤਾ। ਉਸ ਵੇਲੇ ਐਜੀਟੇਸ਼ਨ ਕਰਨ ਤੇ ਜੇਲ ਯਾਤਰਾ ਕਰਨ ਵਿਚ ਸਭ ਤੋਂ ਵੱਧ ਉਤਸ਼ਾਹ ਸਿੱਖ ਧਾਰਮਿਕ ਲੀਡਰਾਂ ਵਿਚ ਸੀ ਇਸ ਦੀ ਵਜਾਂ ਇਹ ਸੀ ਕਿ ਕੁਝ ਹੀ ਸਾਲ ਪਹਿਲਾਂ ਸਿੱਖਾਂ ਨੇ ਇਕ ਮੁਹਿੰਮ 1925 ਵਿਚ ਜਿਤੀ ਸੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਤਹਿਤ ਬ੍ਰਹਾਮਣੀ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਅਜਾਦ ਕਰਵਾਇਆ ਸੀ ।ਕਿਉਕਿ ਇਨ੍ਹਾਂ ਜਿੱਤ ਪ੍ਰਾਪਤ ਕੀਤੀ ਪੂਰੀ ਸਿੱਖ ਕੌਮ ਇਨ੍ਹਾਂ ਦੇ ਮਗਰ ਸੀ। ਇਹ ਨਿਰੋਲ ਧਾਰਮਿਕ ਕਿਸਮ ਦੇ ਲੀਡਰ ਤੇ ਸਿਆਸਤ ਵਿਚ ਗਾਂਧੀ, ਨਹਿਰੂ, ਜਿਨਹਾ, ਦੇ ਪਾਸਕੂ ਵੀ ਨਹੀ ਸੀ।
ਓਧਰ ਮਾਸਟਰ ਤਾਰਾ ਸਿੰਘ ਨੂੰ ਹੁਨਰ ਆਉਦਾ ਸੀ ਕਿ ਜਥੇਦਾਰਾਂ ਨੂੰ ਕਿਵੇ ਆਪਣੀ ਲੀਡਰਸ਼ਿਪ ਵਿਚ ਬੰਨ ਕੇ ਰੱਖਣੈ ਤੇ ਸਾਰੀ ਉਮਰ ਇਹੋਂ ਉਨਾਂ ਦਾ ਮੁਖ ਪ੍ਰੋਗਰਾਮ ਰਿਹਾ।ਉਂਜ ਉਹ ਸਿੱਖ ਮਸਲਿਆਂ ਪ੍ਰਤੀ ਸੁਹਿਰਦ ਸੀ। ਉਸ ਦੀ ਵੱਡੀ ਕਮਜੋਰੀ ਕਿ ਉਹ ਬ੍ਰਾਹਮਣ ਨੂੰ ਮੁਸਲਮਾਨਾਂ ਨਾਲੋਂ ਹੁਕਮਰਾਨ ਦੇ ਤੌਰ ਤੇ ਸਿੱਖਾਂ ਲਈ ਬਿਹਤਰ ਸਮਝਦਾ ਸੀ।ਇਸੇ ਕਰਕੇ ਉਸ ਨੇ ਵੱਡੀ ਗਲਤੀ ਕਰ ਲਈ ਜੋ ਉਸ ਵਕਤ ਉਸ ਨੇ ਮੁਸਲਮਾਨ ਲੀਡਰਾਂ ਨੂੰ ਅਛੂਤ ਸਮਝ ਕੇ ਕੋਈ ਸੌਦੇਬਾਜੀ ਨਾਂ ਕੀਤੀ ਤੇ ਅੰਤ ਨੂੰ ਆਪਣੀ ਕੌਮ ਨੂੰ ਮਰਵਾ ਲਿਆ। ਇਸ ਵਿਚ ਡਿਪਲੋਮੇਸੀ ਦੀ ਘਾਟ ਹੋਣ ਕਰਕੇ ਇਹ ਅੰਗਰੇਜਾਂ ਕੋਲੋ ਮਿਲ ਰਹੇ ਫਾਇਦੇ ਵੀ ਕੈਸ਼ ਨਾ ਕਰਵਾ ਸਕਿਆ। ਸਿੱਖ ਲੀਡਰਾਂ ਵਿਚ ਵੱਡੀ ਹੀਣ ਭਾਵਨਾਂ ਇਹ ੍‍ਦੀ ਸੀ ਕਿ ਉਹ ਅਨਪੜ ਹਨ ਤੇ ਅਕਸਰ ਕਲੱਰਕ ਸਤਰ ਦੇ ਲੋਕ ਇਨ੍ਹਾਂ ਦੇ ਐਡਵਾਈਜਰ ਬਣੇ ਹੋਏ ਸਨ। ਮਾਸਟਰ ਤਾਰਾ ਸਿੰਘ ਨੇ ਇਕ ਬਲਦੇਵ ਸਿੰਘ ਨਾਂ ਦੇ ਵਪਾਰੀ ਨੂੰ ਜਿਹੜਾ ਇਨਾਂ ਦੇ ਖਰਚੇ ਪਾਣੀ ਭਰਿਆ ਕਰਦਾ ਸੀ ਨੂੰ ਅੰਗਰੇਜਾਂ ਨਾਲ ਗਲਬਾਤ ਲਈ ਸਿੱਖ ਨੁਮਾਇਦਾ ਬਣਾ ਦਿਤਾ।ਨਹਿਰੂ ਹੁਰੀ ਇਸ ਵਪਾਰੀ ਬਲਦੇਵ ਸਿੰਘ ਨੂੰ ਰਾਜਨੀਤੀ ਵਿਚ ਬੱਚਾ ਸਮਝਦੇ ਸਨ।ਚਲਾਕ ਹਿੰਦੂ ਲੀਡਰਾਂ ਨੇ ਬਲਦੇਵ ਸਿੰਘ ਤੇ ਪੱਟੂ ਪਾ ਲਿਆ।
1947 ਦੀ ਭਾਰਤ ਦੀ ਵੰਡ ਵੇਲੇ ਪੰਜਾਬੀਆਂ ਸਾਹਮਣੇ ਤਿੰਨ ਬਦਲ ਸਨ। (1) ਅਜਾਦ ਪੰਜਾਬ ਜਾਂ ਖਾਲਿਸਤਾਨ ਲੈਣਾ (2) ਭਾਰਤ ਨਾਲ ਰਲਣਾ ਜਾਂ (3) ਪਾਕਿਸਤਾਨ ਨਾਲ ਰਲਣਾ । ਇਤਿਹਾਸਕਾਰ ਸਹਿਮਤ ਹਨ ਕਿ ਅਕਾਲੀ ਲੀਡਰਾਂ ਨੇ ਉਸ ਵਕਤ ਸੂਝ ਬੂਝ ਤੋਂ ਕੰਮ ਨਾ ਲਿਆ ਤੇ ਆਪਣੇ ਇਕ ਨੁਕਾਤੀ ਪ੍ਰੋਗਰਾਮ ਤੇ ਅੜੇ ਰਹੇ ਕਿ ਪਾਕਿਸਤਾਨ ਨਹੀਂ ਬਣਨ ਦੇਣਾ। ਨਿਰਪੱਖ ਇਤਿਹਾਸਕਾਰ ਮੰਨਦੇ ਹਨ ਕਿ ਅੰਗਰੇਜ਼ ਸਿੱਖਾਂ ਦੀ ਮਦਦ ਨੂੰ ਤਿਆਰ ਸਨ। ਕਿਉਕਿ ਉਨਾਂ ਕਿਹੜਾ ਆਪਣੇ ਕੋਲੋਂ ਕੁਝ ਦੇਣਾਂ ਸੀ। ਉਨਾਂ ਸਪੱਸ਼ਟ ਇਸ਼ਾਰੇ ਵੀ ਦਿੱਤੇ। ਫਿਰ ਅੰਗਰੇਜਾਂ ਇਹ ਵੀ ਜ਼ੋਰ ਲਾਇਆ ਕਿ ਕਿਸੇ ਤਰਾਂ ਸਿੱਖਾਂ ਤੇ ਮੁਸਲਮਾਨਾਂ ਦਾ ਸਮਝੌਤਾ ਹੋ ਜਾਵੇ ਤੇ ਪੰਜਾਬ ਦੀ ਵੰਡ ਨੂੰ ਟਾਲਿਆ ਜਾ ਸਕੇ। ਪਰ ਬਦਕਿਸਮਤੀ ਅਕਾਲੀਆਂ ਨੇ ਮੁਸਲਮਾਨ ਦੀ ਗੁਲਾਮੀ ਨਾਲੋਂ ਮਰਨਾਂ ਬਿਹਤਰ ਸਮਝਿਆ ਤੇ ਲਗਪਗ 10 ਲੱਖ ਜਨਤਾ ਮਰਵਾ ਪੰਜਾਬ ਦੇ ਟੋਟੇ ਕਰਵਾ ਲਏ। ਜਿਮੀਂ ਜਾਇਦਾਦਾਂ ਦੇ ਸਬੰਧ ਵਿਚ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਹੋਇਆ। ਸਿੱਖਾਂ ਦੀ 39 ਫੀਸਦੀ ਅਬਾਦੀ ਦੀ ਹਿਜਰਤ ਹੋਈ। ਅਕਾਲੀ ਲੀਡਰ ਸਮਝ ਹੀ ਨਹੀਂ ਸਕੇ ਕਿ ਸਿੱਖੀ ਮੁਸਲਮਾਨ ਦੀ ਗੁਲਾਮੀ ਵੇਲੇ ਦੂਣ ਸੁਆਈ ਹੁੰਦੀ ਹੈ। ਅਕਾਲੀ ਲੀਡਰ ਉਦੋਂ ਤਕ ਬ੍ਰਾਹਮਣਾਂ ਨੂੰ ਪਵਿੱਤਰ ਗਊ ਹੀ ਸਮਝਦੇ ਰਹੇ।
ਬਾਦ 'ਚ ਕੇਂਦਰ ਨੇ ਜਦੋਂ ਪੰਜਾਬੀਆਂ ਵਿਚ ਵੰਡ ਪਾਉਣ ਦੀਆਂ ਗੁਪਤ ਸਕੀਮਾਂ ਸ਼ੁਰੂ ਕੀਤੀਆਂ ਤੇ ਪੰਜਾਬ ਤੇ ਪੰਜਾਬੀਆਂ ਨਾਲ ਵਿਤਕਰਾਂ ਸ਼ੁਰੂ ਕਰ ਦਿਤਾ ਤਾਂ ਮਾਸਟਰ ਨੇ ਮਹਿਸੂਸ ਕੀਤਾ ਕਿ ਉਸ ਕੋਲੋਂ ਵੱਡੀ ਗਲਤੀ ਹੋ ਗਈ ਹੈ।
ਫੋਟੋ ਵਿਚ ਉਪਰ ਮਾਸਟਰ ਜੀ, ਹੇਠਾਂ ਬਲਦੇਵ ਸਿੰਘ ਹਨ। ਬਲਦੇਵ ਨੇ ਮਰਨ ਮੌਕੇ ਵੱਡਾ ਪਛਤਾਵਾ ਕੀਤਾ ਤੇ ਕਿਹਾ ਕਿ “ਮੈਂ ਸਿੱਖ ਕੌਮ ਨੂੰ ਨੂੜ ਕੇ ਕੱਟੜ ਬ੍ਰਾਹਮਣ ਕੋਲ ਗੁਲਾਮ ਬਣਵਾ ਦਿਤਾ ਹੈ।” ਉਨਾਂ ਦਿਨਾਂ ਵਿਚ ਇਕ ਲੀਡਰ ਗਿਆਨੀ ਕਰਤਾਰ ਸਿੰਘ ਹੋਏ ਹਨ। ਜਦੋਂ ਪੰਜਾਬੀਆਂ ਦਾ ਵੰਡ ਵੇਲੇ ਕਤਲੇਆਮ ਹੋਇਆ ਤਾਂ ਇਹ ਅੰਗਰੇਜ ਗਵਰਨਰ ਕੋਲ ਭੁੱਬਾਂ ਮਾਰ ਮਾਰ ਰੋਇਆ।
ਯਾਦ ਰਹੇ ਅੰਗਰੇਜਾਂ ਤੇ ਮੁਸਲਿਮ ਲੀਡਰ ਮੁਹੰਮਦ ਅਲੀ ਜਿਨ੍ਹ ਨੇ ਇਨ੍ਹਾਂ ਅਕਾਲੀ ਲੀਡਰਾਂ ਬਥੇਰਾ ਸਮਝਾਇਆ ਸੀ ਕਿ ਬ੍ਰਹਾਮਣਾਂ ਕੋਲੋਂ ਬਚੋ ਇਨ੍ਹਾਂ ਨੇ ਪੰਜਾਬ ਨੂੰ ਕਲ ਨੂੰ ਲੁਟਣਾ ਜੇ। ਪਰ ਓਦੋਂਅਕਾਲੀ ਸ਼ੱਕ ਕਰਦੇ ਸਨ ਕਿ ਸ਼ਾਇਦ ਅੰਗਰੇਜ ਸਾਨੂੰ ਪਾੜਨ ਵਾਸਤੇ ਇਹ ਕੁਝ ਕਹਿ ਰਿਹਾ ਹੈ। ਇਨਾਂ ਨੂੰ ਸਮਝ ਨਹੀ ਸੀ ਕਿ ਕਦੀ ਵੀ ਦੋ ਕੌਮਾਂ ਚਾਹੇ ਕਿੰਨੀਆਂ ਵੀ ਇਮਾਨਦਾਰ ਕਿਓ ਨਾਂ ਹੋਣ ਇਕ ਰਾਜ ਅਧੀਨ ਸੁਖੀ ਸਾਂਦੀ ਨਹੀ ਰਹਿ ਸਕਦੀਆਂ। ਖੈਰ ਸਾਡਾ ਨੁਕਸਾਨ ਜਰੂਰ ਹੋਇਆ ਹੈ ਪਰ ਕੌਮ ਨੂੰ ਸਮਝ ਆ ਗਈ ਹੈ। ਰੱਬ ਬੜਾ ਬੇਅੰਤ ਹੈ ਦੇਖੋ ਕਿਸੇ ਵੇਲੇ ਵੀ ਉਹ ਢੋਅ ਬਣਾ ਦੇਵੇਗਾ। ਕਿਉਕਿ ਇਹ ਮੰਨੀ ਹੋਈ ਗਲ ਹੈ ਕਿ ਪਾਪੀ ਆਪਣੇ ਭਾਰ ਥੱਲੇ ਆਪ ਹੀ ਆ ਮਰਦਾ ਹੈ। ਹੁਣ ਤੁਹਾਨੂੰ ਕੁਝ ਕਰਨ ਦੀ ਜਰੂਰਤ ਨਹੀ।ਦੇਖਦੇ ਜਾਓ। ਫੁਰਮਾਨ ਹੈ:- ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਹੈ।Ð



ਫਾਰਸੀ: ਪੰਜਾਬੀ ਦੀ ਮਾਂ ਕਿ ਮਾਸੀ?

ਜਰਾ ਹੇਠਲੇ ਪੈਰੇ ਤੇ ਗੌਰ ਕਰਨਾ :-
ਹਫਤੇ ਦੀ ਛੁੱਟੀ ਵਾਲੇ ਰੋਜ ਹੀ ਬਾਬਾ ਆਪਣੇ ਪੋਤਰੇ ਗੁਲਜ਼ਾਰ ਨੂੰ ਲੈ ਕੇ ਵਸੀਕਾ ਨਵੀਸ ਦੇ ਦਫਤਰ ਵਸੀਅਤ ਕਲਮਬੰਦ ਕਰਵਾ ਰਿਹਾ ਸੀ। ਅਜੇ ਦਸਤਖਤ ਹੋਣੇ ਬਾਕੀ ਸਨ ਕਿ ਗਰੀਬੇ ਨੇ ਆ ਗੁਲਜ਼ਾਰੇ ਦੇ ਸੋਟਾ ਮਾਰਿਆ ਤੇ ਉਹਦਾ ਕੁੜਤਾ ਲੀਰੋ ਲੀਰ ਕਰ ਦਿੱਤਾ।
ਪੈਰੇ ਵਿੱਚ ਕੁਲ 42 ਲਫਜ਼ ਹਨ। ਤੁਹਾਨੂੰ ਸਮਝ ਕੇ ਹੈਰਾਨੀ ਹੋਵੇਗੀ ਕਿ ਇਨਾਂ ਵਿੱਚ 16 ਲਫਜ਼ ਫਾਰਸੀ ਮੂਲ ਦੇ ਹਨ। ਕੁਝ ਅਜਿਹਾ ਹੀ ਹੈ ਫਾਰਸੀ ਤੇ ਪੰਜਾਬੀ ਦਾ ਰਿਸ਼ਤਾ। ਹੋਰ ਤੇ ਹੋਰ ਫਾਰਸੀ ਤਾਂ ਪੰਜਾਬ ਦੇ ਨਾਂ ਵਿਚ ਵੀ ਛੁਪੀ ਬੈਠੀ ਏ। ਪੰਜ ਤੇ ਆਬ: ਆਬ ਫਾਰਸੀ ਲਫਜ਼ ਹੈ ਜਿਹਦੇ ਮਾਇਨੇ ੍‍ਦੇ ਨੇ 'ਪਾਣੀ'।
ਫਾਰਸੀ ਤੇ ਪੰਜਾਬੀ ਦਾ ਰਿਸ਼ਤਾ ਕੋਈ ਅੱਜ ਦਾ ਨਹੀਂ। ਕਿਸੇ ਵੇਲੇ ਪੰਜਾਬ ਈਰਾਨ ਦਾ ਇਕ ਸੂਬਾ ਵੀ ਰਹਿ ਚੁੱਕਾ ਹੈ। ਹੋਇਆ ਜੁ ਇਕ ਦਮ ਗੁਆਂਢ। ਪੰਜਾਬ ਦੀ ਹੱਦ ਦੇ ਨਾਲ ਹੀ ਅਫਗਾਨਿਸਤਾਨ ਦੀ ਸਰਹੱਦ ਲਗਦੀ ਹੈ ਜਿਥੋਂ ਦੀ ਬੋਲੀ ਵੀ ਫਾਰਸੀ ਉਪ ਬੋਲੀ ਦਰੀ ਜਾਂ ਪਸ਼ਤੋ ਹੈ। ਪੰਜਾਬ ਦੇ ਕਈ ਕਬੀਲੇ ਖਾੜੀ ਫਾਰਸ ਮੁਲਕਾਂ ਤੋਂ ਇਥੇ ਆ ਵੱਸੇ। ਜਿਵੇਂ ਖੱਤਰੀ, ਬ੍ਰਾਹਮਣ, ਜੱਟ, ਕਲਾਲ, ਕੰਬੋਅ, ਲੁਬਾਣੇ, ਅਰੋੜਿਆਂ ਦਾ ਵੀ ਮੂਲ ਸਥਾਨ ਈਰਾਨ ਦੇ ਨੇੜੇ ਤੇੜੇ ਦਾ ਹੈ। ਪੁਰਾਣੇ ਸਮਿਆਂ 'ਚ ਕਬੀਲੇ ਇਧਰ ਉਧਰ ਘੁੰਮਦੇ ਰਹਿੰਦੇ ਸਨ ਕਿਉਂਕਿ ਉਸ ਵੇਲੇ ਜਾਇਦਾਦ ਸਿਰਫ ਮਾਲ ਡੰਗਰ ਹੀ ਹੋਇਆ ਕਰਦੀ ਸੀ।ਅੱਜ ਵੀ ਪੰਜਾਬ ਦਾ ਇਕ ਕਬੀਲਾ 'ਰੋਮਾ' ਕਈ ਯੂਰਪੀਨ ਮੁਲਕਾਂ ਵਿਚ ਪੰਜਾਬੀ ਬੋਲਦਾ ਸੁਿਣਆ ਜਾ ਸਕਦਾ ਹੈ।
ਰਿਗ ਵੇਦ ਦੀ ਭਾਸ਼ਾ ਵੀ ਫਾਰਸੀ ਤੇ ਪੰਜਾਬੀ ਨਾਲ ਵੱਡਾ ਮੇਲ ਰਖਦੀ ਹੈ।
ਈਰਾਨ ਦੇ ਮਹਾਰਾਜਾ ਦਾਰਾ ਦਾ ਰਾਜ ਪੰਜਾਬ 'ਚ ਰਿਹਾ ਹੈ। ਸਬੂਤ ਇਨੇ ਜਿਆਦਾ ਹਨ ਕਿ ਮਜਬੂਨ ਪੂਰੀ ਕਿਤਾਬ ਦੀ ਮੰਗ ਕਰਦਾ ਹੈ। ਅੰਗਰੇਜਾਂ ਦੀ ਆਮਦ ਤਕ ਫਾਰਸੀ ਹੀ ਪੰਜਾਬ ਦੀ ਰਾਜ ਭਾਸ਼ਾ ਸੀ। ਖੁਦ ਮਹਾਰਾਜਾ ਰਣਜੀਤ ਸਿੰਘ ਨੇ ਫਾਰਸੀ ਨੂੰ ਹੀ ਰਾਜਭਾਸ਼ਾ ਰਹਿਣ ਦਿਤਾ ਸੀ।
ਹੁਣ ਸਰਕਾਰੀ ਮਸ਼ੀਨਰੀ ਰਾਹੀਂ ਜੋ ਸਾਡੇ ਤੇ ਮਰ ਚੁੱਕੀ ਬੋਲੀ ਹਿੰਦੀ ਦੇ ਰੂਪ 'ਚ ਸੰਸਕ੍ਰਿਤ ਠੋਕੀ ਜਾ ਰਹੀ ਹੈ ਅਸੀਂ ਉਸ ਦੀ ਵੀ ਮੁਖਾਲਫਤ ਕਰਦੇ ਹਾਂ। ਸਾਨੂੰ ਹਿੰਦੀ ਵੀ ਪਿਆਰੀ, ਫਾਰਸੀ ਵੀ ਪਿਆਰੀ ਪਰ ਪੰਜਾਬ ਵਿਚ ਪੰਜਾਬੀ ਦਾ ਬਣਦਾ ਦਰਜਾ ਹੋਵੇ। ਪੰਜਾਬ ਦੇ ਹੁਕਮਰਾਨ ਅੱਜ ਜਿਆਦਾ ਦੋਸ਼ੀ ਹਨ ਜੋ ਕੇਂਦਰ ਦੀ ਸਾਜਸ਼ ਵਿਚ ਮੋਹਰਾ ਬਣੇ ਹੋਏ ਹਨ ਤੇ ਆਪਣੀ ਮਾਂ ਬੋਲੀ ਨੂੰ ਗੋਲੀ ਬਣਾਇਆ ਹੋਇਅ ਹੈ।
ਪਾਠਕਾਂ ਦੀਆਂ ਅੱਖਾਂ ਖੋਲਣ ਖਾਤਰ ਅਸੀਂ ਪੰਜਾਬੀ ਦੀ ਡਿਕਸ਼ਨਰੀ ਵਿਚੋਂ ਸਿਰਫ 'ਕ' ਅੱਖਰ ਦੇ ਕੁਝ ਇਕ ਅੱਖਰ ਦੇ ਰਹੇ ਹਾਂ ਜੋ ਫਾਰਸੀ ਮੂਲ ਦੇ ਹਨ। ਹੁਣ ਸਾਡੀ ਤਸੱਲੀ ਹੋ ਜਾਏਗੀ ਕਿ ਜੇ ਆਪਾਂ ਸੰਸਕ੍ਰਿਤ ਨੂੰ ਭਾਰਤੀ ਜੁਬਾਨਾਂ ਦੀ ਮਾਂ ਆਖਦੇ ਹਾਂ ਤਾਂ ਪੰਜਾਬੀ ਤੇ ਫਾਰਸੀ ਦੇ ਰਿਸ਼ਤੇ ਨੂੰ ਕੀ ਨਾਂ ਦਿਤਾ ਜਾਵੇ।
ਕਾਰਨਾਮਾ, ਕਾਰੀਗਰ, ਮੀਨਾਕਾਰੀ, ਕਾਸ਼, ਕਾਸ਼ਤਕਾਰ, ਕਾਗਜ, ਕਾਕਾ, ਕਾਮ (ਮਨੋਰਥ), ਕਾਹ (ਘਾਹ) ਕਬੂਤਰ, ਕਿਤਾਬ, ਕਤਰਾ, ਕਤੀਰਾ, ਕਚ ਮੱਚ, ਕੱਦੂ, ਕਰਾਮਾਤ, ਕੁੜਤਾ, ਕਿਰਦਾਰ, ਕੁਰਸੀ, ਕਿਸ਼ਤੀ ਕਸ਼ ਮਕਸ਼, ਕਸੀਦਾ, ਕਫਾਇਤੀ, ਕੜਛੀ, ਕਲਾਵਾ, ਕਲਾਲ, ਕੁਲਾਹ, ਕੁਲਚਾ ,ਕਲਗੀ, ਕਹੀ, ਕਲੰਦਰ, ਕਲਾਕੰਦ, ਕਮਾਲ, ਕਮਾਨੀ, ਕਮਰ, ਕਮਰਾ, ਕਮੀ, ਕਮੀਨਾ, ਕਿਨਾਰਾ, ਕੁਤਾਹੀ, ਕੋਤਵਾਲ, ...।
ਬਹੁਤਾ ਸਮਾਂ ਗੁਲਾਮ ਰਹਿਣ ਕਰਕੇ ਬ੍ਰਾਹਮਣਵਾਦ ਹਰ ਸਾਮੀ (ਮੁਸਲਮਾਨਾ) (ਸ਼ੲਮਟਿਚਿ) ਪੱਖ ਨਾਲ ਕਈ ਸਦੀਆਂ ਤੋਂ ਸਭਿਆਚਾਰਕ ਰਾਜਨੀਤਕ ਤੇ ਧਾਰਮਿਕ ਦੁਸ਼ਮਣੀ ਰੱਖਦਾ ਆ ਰਿਹਾ ਹੈ। ਅਜਾਦੀ ਉਪਰੰਤ ਭਾਰਤੀ ਸਰਕਾਰਾਂ ਮੂਲ ਰੂਪ ਵਿਚ ਬ੍ਰਾਹਮਣੀ ਵਿਚਾਰ ਧਾਰਾ ਦੀ ਹੀ ਪਾਲਣਾ ਕਰਦੀਆਂ ਆ ਰਹੀਆਂ ਹਨ। ਸੋ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਹਿੰਦੁਸਤਾਨ ਦੀ ਜਨਤਾ ਕਿਸੇ ਵੀ ਸੂਰਤ ਵਿਚ ਸਾਮੀ ਲੋਕਾਂ ਨਾਲ ਸਬੰਧ ਨਿੱਘੇ ਕਰੇ। ਏਸੇ ਕਰਕੇ ਸਰਕਾਰ ਪੰਜਾਬ ਦੀ ਬੋਲੀ ਪੰਜਾਬੀ ਨੂੰ ਇਹਦਾ ਬਣਦਾ ਸਥਾਨ ਦੇਣ ਨੂੰ ਤਿਆਰ ਨਹੀਂ, ਕਿਉਕਿ ਉਨਾਂ ਨੂੰ ਪਤਾ ਹੈ ਕਿ ਪੰਜਾਬੀ ਤੇ ਫਾਰਸੀ ਦਾ ਨਿਗਾ ਰਿਸਤਾ ਹੈ। ਇਹੋ ਵਜਹ ਹੈ ਕਿ :
ਪੰਜਾਬੀ ਮੀਡੀਏ ਨੂੰ ਪ੍ਰਫੂਲਤ ਹੋਣ ਤੋਂ ਹਰ ਹੀਲੇ ਰੋਕਿਆ ਜਾਂਦਾ ਹੈ। ਹਾਲਾਤ ਇਨ੍ਹੇ ਬਦਤਰ ਹੋ ਚੁਕੇ ਹਨ ਕਿ ਅੱਜ ਪੰਜਾਬੀ ਦੀਆਂ ਸਾਰੀਆਂ ਅਖਬਾਰਾਂ ਦੀ ਛੱਪਣ ਗਿਣਤੀ ਸਿਰਫ 6-7 ਲੱਖ ਤੇ ਹੀ ਬੈਠੀ ਹੋਈ ਹੈ ਜਦ ਕਿ ਹਿੰਦੀ ਦਾ ਇੱਕਲਾ ਅਖਬਾਰ ਪੰਜਾਬ ਕੇਸਰੀ ਹੀ ਲਗਪਗ ਇਨਾਂ ਕੁ ਛੱਪ ਜਾਂਦਾ ਹੈ।
ਪੰਜਾਬੀ ਟੀ ਵੀ ਚੈਨਲਾਂ ਤੇ ਮਿਲਗੋਭਾ ਜੁਬਾਨ ਬੋਲੀ ਜਾਂਦੀ ਹੈ। ਇਸ਼ਤਿਹਾਰ ਖਾਸ ਹਦਾਇਤ ਰਾਹੀਂ ਹਿੰਦੀ ਵਿਚ ਹੁੰਦੇ ਹਨ। ਪੰਜਾਬੀ ਟੀ ਵੀ ਚੈਨਲਾਂ ਤੇ ਓਨਾਂ ਲੋਕਾਂ ਨੂੰ ਸੰਚਾਲਕ ਬਣਾਇਆ ਜਾਂਦਾ ਹੈ ਜਿਨਾਂ ਨੇ ਹਿੰਦੀ ਵਿਚ ਪੜਾਈ ਕੀਤੀ ਹੁੰਦੀ ਹੈ। ਉਹ ਫਿਰ ਪੂਰੀ ਰਲੀ ਮਿਲੀ ਜਿਹੀ ਬੋਲੀ ਬੋਲਦੇ ਹਨ ਜਿਸ ਨੂੰ ਨਾ ਹੀ ਪੰਜਾਬੀ ਕਿਹਾ ਜਾ ਸਕਦਾ ਹੈ ਨਾ ਹਿੰਦੀ। ਕੇਂਦਰ ਸਿੱਖਾਂ ਨੂੰ ਆਪਣਾ ਟੀ ਵੀ ਚੈਨਲ ਸ਼ੁਰੂ ਕਰਨ ਦੀ ਇਜਾਜਤ ਏਸੇ ਕਰਕੇ ਹੀ ਨਹੀ ਦੇ ਰਿਹਾ।
ਸਰਕਾਰੀ ਦਫਤਰਾਂ ਵਾਸਤੇ ਉਂਜ ਤਾਂ ਭਾਰਤ ਸਰਕਾਰ ਦੇ ਗ੍ਰਿਹ ਮੰਤਰਾਲੇ ਨੇ ਬੜਾ ਸਪੱਸ਼ਟ ਨਿਯਮ ਬਣਾਇਆ ਹੋਇਆ ਹੈ ਕਿ ਜਿਸ ਸੂਬੇ ਵਿਚ ਕੋਈ ਪ੍ਰਚਾਰ ਕਰਨਾ ਹੈ ਉਸ ਵਿਚ ਮੁਖ ਭੂਮਿਕਾ ਇਲਾਕੇ ਦੀ ਬੋਲੀ ਦੀ ਹੋਵੇ। ਪੰਜਾਬੀ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਕਿਸੇ ਵੀ ਕੇਂਦਰੀ ਦਫਤਰ ਦੇ ਪ੍ਰਚਾਰ ਨੂੰ ਲੈ ਲਓ। ਪਹਿਲੇ ਹਿੰਦੀ ਨੂੰ ਫਿਰ ਅੰਗਰੇਜੀ ਤੇ ਬਾਅਦ ਵਿਚ ਕਿਤੇ ਪੰਜਾਬੀ ਨੂੰ ਕੋਈ ਨੁਕਰ ਵਗੈਰਾ ਦਿਤੀ ਜਾਂਦੀ ਹੈ। ਬਹੁਤੀ ਵਾਰੀ ਤਾਂ ਪੰਜਾਬੀ ਵੈਸੇ ਹੀ ਗਾਇਬ ਕਰ ਦਿਤੀ ਜਾਂਦੀ ਹੈ। ਚਾਹੇ ਰੇਲਵੇ ਮਹਿਕਮਾ ਲੈ ਲਓ, ਬੈਂਕ, ਡਾਕਖਾਨਾ, ਫੌਜ ਜਾਂ ਟੈਲੀਫੂਨ ।
ਪੰਜਾਬ ਦੇ ਸਕੂਲਾਂ ਨੂੰ ਉਤਸ਼ਾਹ ਦੇ ਕੇ ਦਿੱਲੀ ਦੇ ਕੇਂਦਰੀ ਬੋਰਡਾਂ ਨਾਲ ਨੱਥ ਕੇ ਪੰਜਾਬੀ ਨੂੰ ਪੰਜਾਬ ਦੇ ਹੀ ਸਕੂਲਾਂ ਵਿਚੋਂ ਗਾਇਬ ਕਰ ਦਿਤਾ ਗਿਆ ਹੈ। ਬਹੁਤੇ ਸਕੂਲਾਂ ਵਿਚ ਪੰਜਾਬੀ ਇਕ ਚੋਣਵਾਂ ਮਜਮੂਨ ਬਣਾ ਦਿਤੀ ਗਈ ਹੈ। ਦੂਸਰੇ ਪ੍ਰਾਤਾਂ ਵਿਚ ਅਜਿਹਾ ਨਹੀ ਹੈ।
ਪੰਜਾਬੀ ਅਖਬਾਰਾਂ ਦਾ ਐਡੀਟੋਰੀਅਲ ਸਟਾਫ ਅਜਿਹਾ ਹੈ ਜਿੰਨਾਂ ਨੂੰ ਅਖਬਾਰ ਵਿਚ ਬੋਲੀ ਦੀ ਸ਼ੁਧਤਾ ਬਣਾਈ ਰੱਖਣ ਦੀ ਕੋਈ ਫਿਕਰ ਨਹੀਂ ਹੁੰਦੀ। ਬੜੇ ਗੂੜੇ ਹਿੰਦੁਸਤਾਨੀ ਲਫਜ ਵਰਤੇ ਜਾਂਦੇ ਹਨ।ਪੰਜਾਬੀ ਦੇ ਬਹੁਤੇ ਲਿਖਾਰੀਆਂ ਤੇ ਤਾਂ ਉਂਜ ਹੀ ਪੱਟੂ ਪਾ ਖੱਸੀ ਕਰ ਦਿਤਾ ਗਿਆ ਜੋ ਪੰਜਾਬੀ ਦੀ ਗਲ ਹੀ ਨਹੀ ਕਰ ਰਹੇ।ਅਫਵਾਹ ਹੈ ਕਿ ਸਰਕਾਰ ਇਨ੍ਹਾਂ ਨੂੰ ਕੋਈ ਗੁਪਤ ਅਲਾਉਂਸ ਦੇ ਰਹੀ ਹੈ ਕਿ ਚੁੱਪ ਰਹਿਣ।Ð



ਇਹ ਬ੍ਰਹਮਣਵਾਦ ਤੇ ਹਿੰਦੂਤਵ ਕੀ ਹੁੰਦਾ ਹੈ?


ਜਿਵੇਂ ਸਿੱਖਾਂ ਵਿਚ ਕੁੱਝ ਕੱਟੜ ਕਿਸਮ ਦੇ ਲੋਕ ਹਨ ਜੋ ਛੂਆ ਛੂਤ ਵਿਚ ਯਕੀਨ ਰਖਦੇ ਤੇ ਦੂਸਰਿਆਂ ਨੂੰ ਨਫਰਤ ਕਰਦੇ ਹਨ ਜਿਵੇਂ ਅਖੰਡ ਕੀਰਤਨੀ ਜਥਾ, ਕੂਕੇ ਨਾਮਧਾਰੀ, ਨਾਨਕਸਰੀਏ ਆਦਿ ਠੀਕ ਏਸੇ ਤਰਾਂ ਕੁਝ ਹਿੰਦੂਆਂ ਵਿਚ ਵੀ ਲੋਕ ਹਨ ਜੋ ਦਲਿਤਾਂ (ਅਖੌਤੀ ਨੀਵੀਆਂ ਜਾਤਾਂ), ਮੁਸਲਮਾਨਾਂ, ਤੇ ਸਿੱਖਾਂ ਨੂੰ ਨਫਰਤ ਕਰਦੇ ਹਨ। ਭਾਰਤ ਵਿਚ ਸਮਾਜ ਨੂੰ ਜੋ ਜਾਤ ਪਾਤ ਦੇ ਅਧਾਰ ਤੇ ਵੰਡਿਆਂ ਹੋਇਆਂ ਹੈ ਉਸ ਦੀ ਸ਼ੁਰੂਆਤ ਅੱਜ ਤੋਂ ਕੋਈ 2000 ਵਰ੍ਹੇ ਪਹਿਲਾਂ ਮੰਨੂ ਨਾਂ ਦੇ ਬ੍ਰਹਾਮਣ ਨੇ ਕੀਤੀ ਸੀ। ਉਨ੍ਹਾਂ ਦਿਨਾਂ ਵਿਚ ਅਨੇਕਾਂ ਗ੍ਰੰਥ ਲਿਖੇ ਗਏ ਜਿਨ੍ਹਾਂ ਵਿਚ ਸ਼ੂਦਰਾਂ ਤੇ ਔਰਤ ਜਾਤ ਖਿਲਾਫ ਭੇਦ ਭਾਵ ਤੇ ਅਤਿਆਚਾਰ ਦੀ ਵਕਾਲਤ ਕੀਤੀ ਗਈ। ਬਹੁਤ ਸਾਰੇ ਗ੍ਰੰਥ ਸਮਾਜ ਵਿਚ ਭਰਮ ਤੇ ਫੋਕੇ ਵਹਿਮ ਪੈਦਾ ਕਰਨ ਵਾਸਤੇ ਲਿਖੇ ਗਏ ਸਨ ਤਾਂ ਕਿ ਲੋਕਾਂ ਨੂੰ ਉਲੂ ਬਣਾਈ ਰੱਖਿਆ ਜਾ ਸਕੇ।ਅੱਜ ਅਨੇਕਾਂ ਨੇਕ ਹਿੰਦੂ ਇਨ੍ਹਾਂ ਗ੍ਰੰਥਾਂ ਨੂੰ ਮਾਨਵਤਾ ਦੇ ਖਿਲਾਫ ਮੰਨਦੇ ਹਨ। ਖੁੱਦ ਜਵਾਹਰ ਲਾਲ ਨਹਿਰੂ ਜੋ ਜਨਮ ਤੋਂ ਬ੍ਰਹਮਣ ਸਨ ਨੇ ਇਨ੍ਹਾਂ ਗ੍ਰੰਥਾਂ ਦਾ ਖੰਡਨ ਕੀਤਾ ਸੀ । ਪਰ ਅੱਜ ਵੀ ਕਈ ਲੋਕ ਅਜਿਹੇ ਹਨ ਜੋ ਕੱਟੜਵਾਦੀ ਵੀਚਾਰਧਾਰਾ ਤੇ ਇਨ੍ਹਾਂ ਪੱਖਪਾਤੀ ਗ੍ਰੰਥਾਂ ਦੀ ਵਕਾਲਤ ਕਰਦੇ ਹਨ।ਇਨ੍ਹਾਂ ਦੀ ਮੁੱਖ ਜਥੇਬੰਦੀ ਦਾ ਨਾਂ ਆਰ ਐਸ ਐਸ ਹੈ। ਉਂਜ ਅਨੇਕਾਂ ਹੋਰ ਵੀ ਜਥੇਬੰਦੀਆਂ ਹਨ ਜਿਵੇ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਸ਼ਿਵ ਸੈਨਾਂ ਆਦਿ।
ਸੋ ਉਹ ਲੋਕ ਜੋ ਮਨੁੱਖਤਾ ਵਿਚ ਵੰਡ ਪਾਉਣ ਤੇ ਸਮਾਜ ਵਿਚ ਭਰਮ ਭਾ ਪੈਦਾ ਕਰਨ ਵਿਚ ਵਿਸ਼ਵਾਸ਼ ਰਖਦੇ ਹੋਣ ਨੂੰ ਬ੍ਰਾਹਮਣਵਾਦੀ ਨਾਂ ਦੇ ਰਖਿਆਂ ਹੈ ਤੇ ਕੱਟੜਵਾਦੀਆਂ ਦੀ ਵਿਚਾਰਧਾਰਾ ਨੂੰ ਹਿੰਦੂਤਵ ਕਿਹਾ ਜਾਂਦਾ ਹੈ। ਭਾਰਤ ਦੀ ਕਮਿਉਨਿਸਟ ਪਾਰਟੀਆਂ, ਖੁੱਦ ਕਾਂਗਰਸ, ਡੀ ਐਮ ਕੇ, ਅੱਨਾ ਡੀ ਐਮ ਕੇ, ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਆਦਿ ਸਭ ਪਾਰਟੀਆਂ ਬ੍ਰਾਮਣਵਾਦ ਤੇ ਹਿੰਦੂਤਵ ਦੇ ਖਿਲਾਫ ਹਨ। ਸੋ ਬ੍ਰਹਮਣਵਾਦੀ ਉਹ ਨਹੀ ਜੋ ਬ੍ਰਹਮਣਾਂ ਦੇ ਘਰ ਪੈਦਾ ਹੋਇਆ ਸਗੋ ਉਹ ੍‍ਦਾ ਹੈ ਜੋ ਹਿੰਦੂਤਵ ਤੇ ਬ੍ਰਹਾਮਣੀ ਨੀਤੀ ਤੇ ਚਲਦਾ ਹੈ। ਉਹ ਕਿਸੇ ਵੀ ਜਾਤ ਬ੍ਰਾਦਰੀ ਤੋਂ ਹੋ ਸਕਦਾ ਹੈ।Ð

 

ਲਾਂਘਾ ਮਿਲਣ ਤੇ ਕੰਟਰੋਲ ਸ਼੍ਰੋਮਣੀ ਕਮੇਟੀ ਕੋਲ ਹੋਵੇ
- ਜਥੇਦਾਰ ਸੇਖਵਾਂਅਕਾਲੀ ਦਲ ਹਾਈ ਕਮਾਂਡ ਦੇ ਮੈਂਬਰ, ਸਾਬਕਾ ਕੈਬੀਨਿਟ ਮੰਤਰੀ, ਜਥੇਦਾਰ ਸੇਵਾ ਸਿੰਘ ਸੇਖਵਾਂ ਟਕਸਾਲੀ ਅਕਾਲੀ ਆਗੂਆਂ ਵਿਚ ਗਿਣੇ ਜਾਂਦੇ ਹਨ।ਦਰਵੇਸ਼ ਸਿਆਸਤਦਾਨ ਜਥੇਦਾਰ ਉਜਾਗਰ ਸਿੰਘ ਸੇਖਵਾਂ ਦੇ ਸਪੁਤਰ ਸੇਖਵਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ ਅਤੇ ਪਿਛੇ ਕੁਝ ਮੈਬਰਾਂ ਨੇ ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਉਣ ਦਾ ਵੀ ਅਸਫਲ ਉਪਰਾਲਾ ਕੀਤਾ ਸੀ।ਸੁਖਬੀਰ ਬਾਦਲ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਮਤਾ ਵੀ ਅਕਾਲੀ ਹਾਈ ਕਮਾਂਡ ਵਿਚ ਇਨ੍ਹਾਂ ਨੇ ਹੀ ਪੇਸ਼ ਕੀਤਾ ਸੀ। ਪਾਕਿਸਤਾਨੀ ਸਿੱਖ ਅਸਥਾਨਾਂ ਦੇ ਦਰਸ਼ਨਾਂ ਲਈ ਚਲ ਰਹੀ ਮੁਹਿੰਮ ਬਾਬਤ ਇਨ੍ਹਾਂ ਨਾਲ ਸੰਪਾਦਕ ਦੀ ਗਲ ਬਾਤ ਹੋਈ। ਸਹਿਜਸੁਭਾਅ ਹੀ ਵਿਸ਼ਾ ਉਠ ਖੜਾ ਹੋਇਆਂ ਕਿ ਇਹ ਸਾਰੀ ਮੁਹਿੰਮ ਸ਼੍ਰੋਮਣੀ ਕਮੇਟੀ ਦੀ ਦੇਖ ਰੇਖ ਤਹਿਤ ਹੋਏ। ਪਰ ਖੁੱਦ ਸੇਖਵਾਂ ਸਾਹਿਬ ਵੀ ਕਮੇਟੀ ਦੀ ਵਕਾਲਤ ਕਰਦੇ ਹੋਏ ਮੁਸ਼ਕਲ ਵਿਚ ਪੈ ਗਏ ਮਹਿਸੂਸ ਕੀਤੇ ਗਏ ਕਿਉਕਿ ਕਮੇਟੀ 'ਚ ਸਭ ਕੁਝ ਠੀਕ ਠਾਕ ਨਹੀ ਹੈ।ਪੜੋ:-
É-(ਸਵਾਲ-ਬੀ.ਐਸ.ਗੁਰਾਇਆ)-ਪਾਕਿਸਤਾਨੀ ਗੁਰਦੁਆਰਿਆਂ ਦੇ ਦਰਸ਼ਨਾਂ ਬਾਰੇ ਚਲ ਰਹੇ ਅੰਦੋਲਨ ਬਾਰੇ ਕੀ ਕਹੋਗੇ।
# (ਜਵਾਬ-ਜਥੇਦਾਰ ਸੇਖਵਾਂ) ਕਰਤਾਰਪੁਰ ਸਾਹਿਬ ਦਾ ਲਾਂਘਾ ਹੁਣ ਛੇਤੀ ਖੁਲਣਾ ਚਾਹੀਦੈ। ਪਰ ਕੰਟਰੋਲ ਸ਼੍ਰੋਮਣੀ ਕਮੇਟੀ ਕੋਲ ਹੋਵੇ ਜੋ ਸਿੱਖਾਂ ਦੀ ਵਾਹਿਦ ਨੁਮਾਇਦਾ ਜਥੇਬੰਦੀ ਹੈ।ਅਸਲ ਵਿਚ ਕਮੇਟੀ ਦਾ ਵਜੂਦ ਹੀ ਨਨਕਾਣਾ ਸਾਹਿਬ ਤੋਂ ਸ਼ੁਰੂ ਹੁੰਦਾ ਹੈ।
É-ਕੀ ਕੰਟਰੋਲ ਤੋਂ ਤੁਹਾਡਾ ਮਤਲਬ ਕਰਤਾਰਪੁਰ ਸਾਹਿਬ ਦੀ ਗੋਲਕ ਵਲ ਹੈ।
#-ਨਹੀ, ਮਸਲਾ ਗੁਰਮਤ ਅਸੂਲਾਂ ਮੁਤਾਬਿਕ ਪ੍ਰਬੰਧ ਤੇ ਮਰਯਾਦਾ ਦੀ ਸੇਧ ਦਾ ਹੈ।ਪ੍ਰਬੰਧ ਬੇਸ਼ਕ ਸਥਾਨਕ ਕਮੇਟੀ ਹੀ ਚਲਾਏ। ਹਾਂ ਸ਼੍ਰੋਮਣੀ ਕਮੇਟੀ ਆਪਣੀ ਸੇਵਾਵਾਂ ਜਾਂ ਮਾਰਗਦਰਸ਼ਨ ਖਾਤਰ ਦਸਵੰਧ ਲਵੇਗੀ।
É-ਸੱਚੀ ਗਲ ਤਾਂ ਇਹ ਹੈ ਕਿ ਜਦੋਂ ਦੀ ਪਾਕਿਸਤਾਨੀ ਗੁਰਦੁਆਰਿਆਂ ਅੰਦਰ ਕਮੇਟੀ ਦੀ ਦਖਲਅੰਦਾਜੀ ਘਟੀ ਹੈ, ਵਿਛੜੇ ਅਸਥਾਨਾਂ ਦੀ ਹਾਲਤ ਸੁਧਰੀ ਹੈ। ਤੁਹਾਡੇ ਜਥੇਦਾਰ ਤਾਂ ਬਸ ਗੋਲਕ ਲੈ ਕੇ ਵਾਪਸ ਪਰਤ ਆਉਦੇ ਸਨ, ਜਦੋਂ ਕਿ ਅਸਥਾਨ ਢਹਿ ਰਹੇ ਸਨ। ਪਾਕਿਸਤਾਨੀ ਕਮੇਟੀ ਨੇ ਗੁਰਦੁਆਰਿਆਂ ਦੀ ਕਾਇਆਂ ਕਲਪ ਕੀਤੀ ਹੈ। ਤੁਸਾਂ ਤਾਂ ਪੂਰਬੀ ਪੰਜਾਬ ਵਿਚ ਹੀ ਗੁਰਦੁਆਰੇ ਢਾਹੇ ਹਨ, ਪੁਰਾਤਨ ਨਿਸ਼ਾਨੀਆਂ ਖਤਮ ਕੀਤੀਆਂ ਹਨ, ਜਿਵੇਂ ਚਮਕੌਰ ਦੀ ਗੜੀ, ਗੁਰੂ ਕੇ ਮਹਿਲ ਅੰਮ੍ਰਿਤਸਰ, ਕਿਲ੍ਹਾ ਲੋਹਗੜ੍ਹ ਅੰਮ੍ਰਿਤਸਰ, ਠੰਡਾ ਬੁਰਜ ਸਰਹੰਦ ਅਤੇ ਅਨੇਕਾਂ ਹੋਰ । ਤੁਸੀ ਕਿਹੜੇ ਮੂੰਹ ਨਾਲ ਦੂਸਰੇ ਮੁਲਕ ਵਿਚ ਦਖਲ ਅੰਦਾਜ਼ੀ ਦੀ ਮੰਗ ਕਰਦੇ ਹੋ? ਸਿੱਖ ਤਾਂ ਸਗੋਂ ਤੁਹਾਥੋਂ ਡਰਦੇ ਹਨ ਕਿ ਕਿਤੇ ਤੁਸੀ ਪਾਕਿਸਤਾਨੀ ਗੁਰਦੁਆਰਿਆਂ ਦੀ ਵੀ ਕਾਰ ਸੇਵਾ ਨਾਂ ਕਰਾ ਦਿਓ (ਵਿਅੰਗ)।
#- ਇਹ ਤੁਹਾਡੇ ਇਲਜਾਮ ਅਧਾਰਹੀਣ ਹਨ। ਲਗਦੈ ਕਮੇਟੀ ਨਾਲ ਤੁਹਾਡੀ ਕੋਈ ਰੰਜਸ਼ ਹੈ।ਤੁਸੀ ਵਿਰਸੇ ਦੀ ਸੰਭਾਲ ਦੀ ਗਲ ਕਰਦੇ ਹੋ, ਔਹ ਵੇਖੋ ਅਸੀ ਆਪਣੇ ਬਜੁਰਗਾਂ (ਉਜਾਗਰ ਸਿੰਘ ਸੇਖਵਾਂ) ਦਾ ਕਮਰਾ ਕਿਵੇ ਹੈਰੀਟੇਜ ਤੇ ਤੌਰ ਤੇ ਸਾਂਭਿਆ ਹੋਇਆ ਹੈ। ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਤਾਂ ਸਾਡੀ ਜਿੰਦ ਜਾਂਨ ਹਨ।
É- ਪਰ ਕਮੇਟੀ ਨੇ ਨੁਕਸਾਨ ਕੀਤੇ ਹਨ। ਫਿਰ ਦੇਖੋ ਇਹੋ ਕਮੇਟੀ ਹਿੰਦੀ ਵਿਚ ਇਕ ਪੁਸਤਕ ਛਾਪਦੀ ਹੈ ਜਿਸ ਵਿਚ ਗੁਰੂ ਸਾਹਿਬਾਨ ਦੀ ਤੌਹੀਨ ਕੀਤੀ ਗਈ ਸੀ। ਮਸਲਾ ਨੰਗਾ ਹੋਣ ਉਪਰੰਤ ਵੀ ਕਿਸੇ ਅਫਸਰ ਤੇ ਕੋਈ ਕਾਰਵਾਈ ਨਹੀ ਹੋਈ। ਪਿਛੇ ਸਹਿਜਧਾਰੀ ਮਸਲੇ ਤੇ ਜੋ ਕੁਝ ਹੋਇਆ ਉਸ ਤੋਂ ਸਾਬਤ ਹੋ ਜਾਂਦਾ ਹੈ ਕਿ ਕਮੇਟੀ ਦਾ ਅਸਲ ਕੰਟਰੋਲ ਆਰ ਐਸ ਐਸ ਹੱਥ ਹੈ। ਫਿਰ 1984 ਵੇਲੇ ਜਿਹੜੇ ਦਸਤਾਵੇਜ ਫੌਜ ਲੈ ਗਈ ਸੀ ਉਨਾਂ ਨੂੰ ਵਾਪਸ ਲੈਣ ਵਿਚ ਕਮੇਟੀ ਨਾਕਾਮ ਰਹੀ ਹੈ।
#-ਇਥੇ ਫਿਰ ਤੁਸੀ ਗਲਤ ਹੋ। ਸੰਸਥਾਵਾਂ ਵਿਚ ਜਿਥੇ ਹਜਾਰਾਂ ਵਿਅੱਕਤੀ ਕੰਮ ਕਰ ਰਹੇ ਹੋਣ ਕਿਸੇ ਕੋਲੋ ਗਲਤੀ ਹੋ ਸਕਦੀ ਹੈ।ਸਹਿਜਧਾਰੀ ਮਸਲੇ ਵਿਚ ਸਕੱਤਰ ਦੀ ਹੀ ਛੁਟੀ ਕਰ ਦਿਤੀ ਗਈ ਸੀ।ਦਸਤਾਵੇਜਾਂ ਦੀ ਜਿਹੜੀ ਤੁਸੀ ਗਲ ਕਰ ਰਹੇ ਉਨਾਂ ਬਾਰੇ ਕਮੇਟੀ ਲਗਾਤਾਰ ਉਪਰਾਲੇ ਕਰ ਰਹੀ ਹੈ। ਕੋਰਟ ਕੇਸ ਤਕ ਕੀਤੇ ਹੋਏ ਹਨ।
ਯਾਦ ਰੱਖੋ ਕਮੇਟੀ ਸਿੱਖਾਂ ਦੀ ਰੂਹ ਹੈ ਤੇ ਪੰਜਾਬੋਂ ਬਾਹਰ ਬੈਠਾ ਸਿੱਖ ਦੀ ਹਰ ਔਖ ਸੌਖ ਵੇਲੇ ਝਾਕ ਇਸ ਵਲ ਰਹਿੰਦੀ ਹੈ।
É- ਇਸ ਮਸਲੇ ਤੇ ਆ ਕੇ ਵੀ ਕਮੇਟੀ ਨਾਕਾਮ ਰਹੀ ਹੈ। ਕਸ਼ਮੀਰ ਦੇ ਚਿੱਟੀ ਸਿੰਘਪੁਰਾ ਦੇ 35 ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੀ ਲੈ ਲਓ। ਕਾਤਲਾਂ ਨੇ ਬਾਦ ਵਿਚ ਜਿਹੜੇ 5 ਮੁਸਲਮਾਨ ਮਾਰ ਦਿਤੇ ਸਨ, ਮੁਸਲਮਾਨਾਂ ਨੇ ਜੋਰ ਪੁਆ ਕੇ ਕਾਤਲਾਂ ਦੀ ਨਿਸ਼ਾਨਦੇਹੀ ਵੀ ਕਰਵਾ ਲਈ ਪਰ 35 ਸਿੱਖਾਂ ਦਾ ਕੁਝ ਨਾਂ ਬਣਿਆ।
#-ਤੁਸੀ ਇਥੇ ਵੀ ਗਲਤ ਹੋ ਕਤਲਿਆਮ ਦੇ ਤੁਰੰਤ ਬਾਦ ਸਿੱਖ ਲੀਡਰ ਉਸ ਪਿੰਡ ਵਿਚ ਪਹੁੰਚੇ ਸਨ ਤੇ ਪੀੜਤ ਪ੍ਰਵਾਰਾਂ ਦੀ ਹਰ ਮਦਦ ਕੀਤੀ ਸੀ।
É-ਸੰਨ 2001 ਵਿਚ ਜਦੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੁਹਿੰਮ ਚਲੀ ਸੀ ਤਾਂ ਕਮੇਟੀ ਨੇ ਬੜਾ ਗਲਤ ਮਤਾ ਪਾਸ ਕੀਤਾ ਸੀ ਕਿ ਸਰਹੱਦ ਤੇ ਦੂਰਬੀਨਾਂ ਲਾ ਦਿਤੀਆਂ ਜਾਣ। ਅੱਜ ਅਕਾਲੀ ਸਿਰਫ ਅਰਦਾਸਾਂ ਕਰਦੇ ਹਨ ਕਦੀ ਵੀ ਪਾਕਿਸਤਾਨ ਕੋਲ ਕੋਈ ਮੰਗ ਨਹੀ ਕੀਤੀ।
É-ਮੈਂ ਉਸ ਵੇਲੇ ਕਮੇਟੀ ਦਾ ਮੈਂਬਰ ਨਹੀ ਸੀ। ਬਾਕੀ ਯਾਦ ਰਖੋ ਲਾਂਘੇ ਦੀ ਮੰਗ ਚੁੱਕਣ ਵਾਲੇ ਵਡਾਲਾ ਸਾਹਿਬ ਅਕਾਲੀ ਹੀ ਹਨ ਕਿਸੇ ਕਾਂਗਰਸੀ ਨੇ ਤਾਂ ਲਾਂਘਾ ਨਹੀ ਮੰਗਿਆ।ਸ਼ਾਇਦ ਤੁਸੀ ਕਮੇਟੀ ਦੇ ਸ਼ਾਨਦਾਰ ਵਿਰਸੇ ਤੇ ਕੁਰਬਾਨੀਆਂ ਭਰੇ ਇਤਹਾਸ ਤੋਂ ਜਾਣੂ ਨਹੀ ਹੋ। ਸ਼੍ਰੋਮਣੀ ਕਮੇਟੀ ਦੁਨੀਆਂ ਵਿਚ ਇਕ ਨਿਵੇਕਲਾ ਸਿਧਾਂਤ (ਛੋਨਚੲਪਟ) ਹੈ ਜੋ ਹੋਰ ਕਿਸੇ ਵੀ ਧਰਮ ਕੋਲ ਨਹੀ ਹੈ। ਕਿਸੇ ਵੇਲੇ ਕੋਈ ਪ੍ਰਬੰਧਕ ਨਲਾਇਕ ਆ ਜਾਵੇ ਤਾਂ ਇਹਦਾ ਮਤਲਬ ਇਹ ਨਹੀ ਕਿ ਸਾਰਾ ਸਿਧਾਂਤ ਹੀ ਗਲਤ ਹੋ ਗਿਆ।
É-ਅਸੀ ਤਾਂ ਸਮਝਦੇ ਹਾਂ ਕਿ ਕਮੇਟੀ ਪੰਥ ਤੇ ਬੋਝ ਬਣ ਚੁੱਕੀ ਹੈ।ਬਾਕੀ ਧਰਮ ਜਿਵੇ ਇਸਲਾਮ ਜਾਂ ਈਸਾਈਮਤ ਹੈ ਉਨਾਂ ਦਾ ਕੋਈ ਅਜਿਹਾ ਕੇਂਦਰੀ ਦਰਬਾਰ ਨਹੀ ਜਿਸ ਕਰਕੇ ਸਗੋ ਉਹ ਮਹਿਫੂਜ ਹਨ। ਸਾਡੇ ਵਿਰੋਧੀ (ਆਰ ਐਸ ਐਸ) ਨੂੰ ਸਾਡੇ ਲਾਂਘੇ ਦੀ ਲਹਿਰ 'ਚ ਸ਼੍ਰੋਮਣੀ ਕਮੇਟੀ ਦਾ ਅਹਿਮ ਰੋਲ ਹੋਵੇ- ਸੇਖਵਾਂਘੁਸ ਪੈਠ ਕਰਨ ਦਾ ਸਗੋ ਅਸਾਂ ਖੁਦ ਹੀ ਇਕ ਪਲੇਟਫਾਰਮ ਮੁਹੱਈਆ ਕਰਵਾ ਦਿਤਾ ਹੈ।
#-ਇਥੇ ਵੀ ਤੁਸੀ ਗਲਤ ਹੋ। ਕੀ ਮੱਕਾ ਇਸਲਾਮ ਦਾ ਕੇਂਦਰ ਨਹੀ ਜਾਂ ਫਿਰ ਵੈਟੀਕਨ ਸਿਟੀ ਜਾਂ ਯੁਰੂਸਲਾਮ ਈਸਾਈਮਤ ਦੇ ਕੇਂਦਰ ਨਹੀ ਹਨ।
É-ਪਰ ਸਾਡਾ ਅਕਾਲ ਤਖਤ ਤਾਂ ਹੈ ਹੀ। ਦੇਖੋ ਨਾਂ ਦਿਲੀ ਦੇ ਸਰਨਾ ਸਾਹਿਬ ਕੁਲ ਮਿਲਾ ਕੇ ਠੀਕ ਹੀ ਚਲ ਰਹੇ ਨੇ। ਸਗੋਂ ਇਕ ਮੁਕਾਬਲੇ ਦੀ ਜਥੇਬੰਦੀ ਬਣ ਚੁੱਕੀ ਹੈ। ਕੰਪੀਟੀਸ਼ਨ ਨਾਲ ਹਮੇਸ਼ਾਂ ਗੁੱਣਵਤਾ ਉਭਰ ਆਉਦੀ ਹੈ।
#- ਸਰਨਾ ਸਾਹਿਬ ਦੇ ਦਿੱਲੀ ਕਤਲਿਆਮ ਦੇ ਦੋਸ਼ੀਆਂ ਨਾਲ ਨੇੜ ਦੇ ਸਬੰਧ ਹਨ।
É-ਦੇਖੋ ਬੀਬੀ ਜਗੀਰ ਕੌਰ ਜੀ ਨੇ ਆਪਣੀ ਪ੍ਰਧਾਨਗੀ ਮੌਕੇ ਜਾਣ ਵਾਲੇ ਜੱਥੇ ਹੀ ਬੰਦ ਕਰ ਦਿਤੇ ਸਨ।ਅਫਵਾਹ ਸੀ ਕਿ ਇਕ ਕਾਰ ਸੇਵਾ ਵਾਲੇ ਬਾਬੇ ਦੇ ਬੰਦੇ ਜੋ ਪਾਕਿਸਤਾਨ ਗਏ ਸਨ ਜਸੂਸੀ ਕਰਦੇ ਫੜੇ ਗਏ ਸਨ ਤੇ ਉਨਾਂ ਨੂੰ ਵਾਪਸ ਭਾਰਤ ਭੇਜ ਦਿਤਾ ਸੀ। ਕਮੇਟੀ ਵਿਚ ਭ੍ਰਿਸ਼ਟਾਚਾਰ ਹੱਦ ਬੰਨੇ ਟੱਪ ਚੁੱਕਾ ਹੈ ਨਾਲੇ ਆਰ ਐਸ ਐਸ ਵਿਚ ਵੜ ਚੁੱਕੀ ਹੈ। ਅਸੀ ਕਿਸੇ ਵੀ ਤਰਾਂ ਕੋਈ ਅਜਿਹਾ ਕੰਮ ਨਾਂ ਕਰੀਏ ਜਿਸ ਕਰਕੇ ਪਾਕਿਸਤਾਨ ਵਿਚ ਸਿੱਖਾਂ ਦਾ ਅਕਸ ਧੁੰਧਲਾ ਹੋਵੇ। ਸਾਡਾ ਪਾਕਿਸਤਾਨ ਵਾਲਾ ਕੰਮ ਕਮੇਟੀ ਤੋਂ ਬਗੈਰ ਚੰਗਾ ਸਰ ਰਿਹਾ ਹੈ। ਅਸੀ ਖਤਰਾ ਮੁਲ ਨਾਂ ਲਈਏ।
#-ਕਾਰ ਸੇਵਾ ਵਾਲਿਆਂ ਦੀ ਗਲਤੀ ਕਮੇਟੀ ਤੇ ਠੋਸਣੀ ਜਾਇਜ ਨਹੀ। ਬਾਬੇ ਅਲੱਗ ਹਨ। ਮੈਂ ਫਿਰ ਕਹਾਂਗਾ ਕਿ ਪਿਛੇ ਕਿਤੇ ਇਕ ਅੱਧੀ ਗਲਤੀ ਤੋਂ ਕਮੇਟੀ ਦੇ ਕਿਰਦਾਰ ਤੇ ਕਿੰਤੂ ਪੰਤੂ ਨਹੀ ਕੀਤਾ ਜਾ ਸਕਦਾ। ਮੈ ਸਹਿਮਤ ਹਾਂ ਕਿ ਕਮੇਟੀ ਵਿਚ ਸੁਧਾਰ ਦੀ ਗੁਜਾਇਸ਼ ਹੈ। ਪਰ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਦੁਨੀਆਂ ਦੇ ਇਸ ਅਲੌਕਿਕ ਸਿਧਾਂਤ ਨੂੰ ਹੋਰ ਮਜਬੂਤ ਕਰੀਏ। ਸੰਗਤਾਂ ਦਾ ਕਮੇਟੀ ਵਿਚ ਜੋ ਭਰੋਸਾ ਹੈ ਉਸ ਨੂੰ ਆਂਚ ਨਾ ਆਏ। ਵਾਹਿਗੁਰੂ ਆਪ ਸਹਾਈ ਹੋਣ।Ð

 

ਉਹ ਵੀ ਤਰਸਣ ਵਿਛੋੜੇ ਅਸਥਾਨਾਂ ਨੂ
ਆਪਣੇ ਬਜੁਰਗਾਂ ਦੇ ਘਰ ਦੀ ਭਾਲ ਵਿਚ ਇਕ ਪਾਕਿਸਤਾਨੀ ਵੀਰ 

ਬੇਈਮਾਨ ਲੀਡਰਾਂ ਦੇ ਭੜਕਾਉਣ ਕਰਕੇ ਸੰਨ 1947 'ਚ ਕੋਈ ਇਕ ਕ੍ਰੋੜ ਪੰਜਾਬੀਆਂ ਨੂੰ ਹਿਜਰਤ ਕਰਨੀ ਪਈ ਤੇ ਕਰੀਬ 10 ਲੱਖ ਲੋਕ ਮਾਰੇ ਗਏ ਸਨ।ਜਿਵੇਂ ੂਰਬੀ ਪੰਜਾਬ ਦੇ ਸਿੱਖਾਂ ਤੇ ਹਿੰਦੂਆਂ ਨੂੰ ਪਾਕਿਸਤਾਨ ਵਿਚ ਰਹਿ ਗਏ ਧਾਰਮਿਕ, ਇਤਹਾਸਿਕ ਤੇ ਸਭਿਆਚਾਰਕ ਸਥਾਨਾਂ ਦੀ ਯਾਦ ਬਹਿਬਲ ਕਰੀ ਜਾ ਰਹੀ ਹੈ ਓਸੇ ਤਰਾਂ ਪੱਛਮੀ ਪੰਜਾਬ ਦੇ ਮੁਸਲਮਾਨ ਵੀਰ ਵੀ ਪੂਰਬੀ ਪੰਜਾਬ (ਭਾਰਤ) ਵਿਚ ਰਹਿ ਗਏ ਅਸਥਾਨਾਂ ਦੇ ਦਰਸ਼ਨਾਂ ਲਈ ਤਰਸਦੇ ਹਨ। ਸਿੱਖਾਂ ਦੇ ਤਾਂ ਕੁਲ ਮਿਲਾ ਕੇ 500-600 ਸਥਾਨ ਪਾਕਿਸਤਾਨ ਵਿਚ ਹਨ ਪਰ ਪੂਰਬੀ ਪੰਜਾਬ ਵਿਚ ਮੁਸਲਮਾਨਾਂ ਦੇ ਤਾਂ ਅੰਦਾਜ਼ਨ ਕੋਈ 10,000 ਸਥਾਨ ਹੋਣਗੇ। ਉਨਾਂ ਦੇ ਤਾਂ ਇਤਹਾਸਕ ਮਕਬਰੇ ਹਰ ਪਿੰਡ ਹਰ ਗਰਾਂ ਹਰ ਗਲੀ ਮੁਹੱਲੇ ਵਿਚ ਹਨ। ਪਿਛੇ ਪਾਕਿਸਤਾਨ ਗਏ ਹਰਭਜਨ ਸਿੰਘ ਬਰਾੜ ਨੂੰ ਇਕ ਮੁਸਲਮਾਨ ਇਥੋਂ ਤਕ ਕਹਿਣ ਲਗ ਪਿਆ “ਓਏ ਸਰਦਾਰਾ ਮੇਰੀ ਭਾਵੇਂ ਸਾਰੀ ਜਮੀਨ ਲੈ ਲੈ ਪਰ ਮੈਨੂੰ ਜਗਰਾਵਾਂ ਨੇੜਲੀ ਆਪਣੀ ਜਨਮ ਭੂਮੀ ਦੇ ਦਰਸ਼ਨ ਕਰਾ ਦੇ।”

ਕੀ ਦਾ ਕੀਹ ਹੋ ਗਿਆ। ਕਦੀ ਸਾਡੀ ਇਥੇ ਹਵੇਲੀ ਹੁੰਦੀ ਸੀ


ਦਸੰਬਰ 2008 ਵਿਚ ਪਾਕਿਸਤਾਨ ਤੋਂ ਇਕ ਜਥਾ ਬਟਾਲਾ ਨੇੜਲੇ ਪਿੰਡ ਮਸਾਣੀਆਂ ਆਇਆ। ਉਨਾਂ ਨਾਲ ਅਸਾਂ ਗੱਲਾਂ ਬਾਤਾਂ ਕੀਤੀਆਂ ਤਾਂ ਪਾਕਿਸਤਾਨੀਆਂ ਵਡਾ ਗਿਲਾ ਕੀਤਾ ਕਿ ਉਨਾਂ ਨੂੰ ਪੂਰਬੀ ਪੰਜਾਬ ਦਾ ਵੀਜਾ ਭਾਰਤ ਸਰਕਾਰ ਨਹੀ ਦਿੰਦੀ ਅਖੇ ਪੂਰਬੀ ਪੰਜਾਬ ਗੜਬੜ ਗ੍ਰਸਤ ਇਲਾਕਾ ਹੈ।ਬੰਦਾ ਪੁਛੇ ਭਈ ਪੰਜਾਬ ਵਿਚ ਕਿਹੜੀ ਗੜ ਬੜ ਚਲ ਰਹੀ ਏ? ਮੁਸਲਮਾਨਾਂ ਦਾ ਕਹਿਣਾ ਸੀ ਕਿ ਸਿੱਖ ਤੇ ਹਿੰਦੂ ਵੀਰਾਂ ਦੇ ਜਥੇ ਤਾਂ ਪਾਕਿਸਤਾਨ ਅਕਸਰ ਆਉਦੇ ਰਹਿਦੇ ਹਨ ਪਰ ਪਾਕਿਸਤਾਨੀਆਂ ਨੂੰ ਪੂਰਬੀ ਪੰਜਾਬ ਤੋਂ ਵਾਂਝਾ ਰਖਿਆ ਹੋਇਆ ਹੈ।
ਓਧਰ ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਖੁੱਲਾ ਲਾਂਘਾ ਬਿਨਾਂ ਪਾਸਪੋਰਟ ਬਿਨਾ ਵੀਜੇ ਦੇ ਦੇਣ ਨੂੰ ਤਿਆਰ ਹੈ। ਪਰ ਦਿੱਲੀ ਸਰਕਾਰ ਟੱਸ ਤੋ ਮੱਸ ਨਹੀ ਹੋਈ। ਤੇ ਹੁਣ ਗਲ ਸਪੱਸ਼ਟ ਹੀ ਹੋ ਗਈ ਕਿ ਖੁਦ ਭਾਰਤ ਸਰਕਾਰ ਹੀ ਨਹੀ ਚਾਹੁੰਦੀ ਕਿ ਪੰਜਾਬੀ ਲੋਕ ਆਉਣ ਜਾਣ।

AYh 1947 qoN pihlW swfw Gr sI[ AsW Bry mn nwl C`ifAw[


ਅਸੀ ਇਹ ਵੀ ਸੁਣਿਆ ਹੈ ਕਿ ਸਰਕਾਰ ਪੰਜਾਬੀਆਂ ਨੂੰ ਆਉਣ ਜਾਣ ਇਸ ਕਰਕੇ ਨਹੀ ਦਿੰਦੀ ਕਿ ਕਿਤੇ ਦੋਨੋ ਪੰਜਾਬੀ ਇਕੱਠੇ ਹੋਣ ਲਈ ਸੋਚਣਾ ਨਾਂ ਸ਼ੁਰੁ ਕਰ ਦੇਣ ਕਿਉਕਿ ਦੋਵਾਂ ਪਾਸਿਆਂ ਦੀ ਬੋਲੀ ਤੇ ਸਭਿਆਚਾਰ ਇਕ ਹੈ। ਅਜਿਹੀਆਂ ਪਤਾ ਨਹੀ ਕਿਹੜੀਆਂ ਕਿਹੜੀਆਂ ਬੇਹੂਦਾ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਓਧਰ ਦਰਸ਼ਨਾਂ ਤੋਂ ਵਾਂਝਿਆ ਰੱਖਿਆਂ ਨੂੰ ਅੱਜ 62 ਸਾਲ ਹੋ ਗਏ ਨੇ ਤੇ ਕਈ ਸਥਾਨ ਤਾਂ ਹੁਣ ਤਕ ਅਲੋਪ ਹੀ ਹੋ ਚੁੱਕੇ ਨੇ। ਹੁਣ ਧਾਰਮਿਕ ਅਸਥਾਨਾਂ ਦਾ ਮਸਲਾ ਨਾਜਕ ਦੌਰ ਵਿਚ ਦਾਖਲ ਹੋ ਚੁੱਕਾ ਹੈ। ਸਾਡੇ ਸੂਤਰਧਾਰ ਬਜੁਰਗ ਜਿੰਨਾਂ ਨੂੰ ਓਨਾਂ ਸਥਾਨਾਂ ਦੀਆਂ ਯਾਦਾਂ ਹਨ ਹੁਣ ਖਤਮ ਹੋਣ ਵਾਲੇ ਹਨ। ਕਿਉਕਿ 1947 'ਚ ਜਿਹੜੇ 15-20 ਸਾਲ ਦੇ ਸਨ ਅੱਜ ਪੂਰੇ ਬਜੁਰਗ ਹੋ ਚੁਕੇ ਹਨ। ਪਿਛੇ ਜਿਹੇ ਸਮਾਣੇ............... ਵਿਖੇ ਜਦੋਂ ਇਕ ਪੜਿਆ ਲਿਖਿਆ ਮੁਸਲਮਾਨ ਪਾਕਿਸਤਾਨ ਤੋਂ ਆਇਆ ਤੇ ਉਸ ਜਦੋਂ ਇਕ ਅਣਗਾਉਲੇ ਹੋਏ ਮਕਬਰੇ ਬਾਰੇ ਦਸਿਆ ਕਿ ਉਹ ਹਜਰਤ ਮੁਹੰਮਦ ਦੇ ਜਾਨਸ਼ੀਨ ਸਕੇ ਸਬੰਧੀ ਦਾ ਹੈ ਤਾਂ ਸੂਝਵਾਨ ਲੋਕਾਂ ਦੇ ਰੋਂਗਟੇ ਖੜੇ ਹੋ ਗਏ। ਪੂਰਬੀ ਪੰਜਾਬ ਵਿਚ ਤਾਂ ਹੁਣ ਤਕ ਅਨੇਕਾਂ ਮਕਬਰੇ ਢਹਿ ਚੁਕੇ ਹਨ ਜਾਂ ਥਾਂ ਦੀ ਵਰਤੋਂ ਲਈ ਢਾਹ ਦਿਤੇ ਗਏ ਹਨ। ਸੋ ਜੇ ਹੁਣ ਵੀ ਲੋਕਾਂ ਨੂੰ ਆਉਣ ਜਾਣ ਦੇ ਦਿਤਾ ਜਾਏ ਤਾਂ ਇਤਹਾਸ ਸਾਂਭਿਆ ਜਾ ਸਕਦਾ ਹੈ। ਜੇ ਸਰਕਾਰ ਨੇ ਢਿਲ ਕਰ ਦਿਤੀ ਤਾਂ ਆਉਣ ਵਾਲੀਆਂ ਪੀੜੀਆਂ ਦਿੱਲੀ ਸਰਕਾਰ ਨੂੰ ਕਦੀ ਮਾਫ ਨਹੀ ਕਰਨ ਗਈਆਂ। ਸੋ ਹੁਣ ਵੇਲਾ ਆ ਗਿਆ ਹੈ ਕਿ ਦੋਵੇ ਸਰਕਾਰਾਂ ਮਨੁੱਖਤਾ ਦੇ ਜ਼ਜਬਾਤਾਂ ਦੀ ਕਦਰ ਕਰਨ, ਆਪਣਾ ਅੜੀਅਲ ਰਵੱਈਆ ਤਿਆਗਣ ਤੇ ਲੋਕਾਂ ਨੂੰ ਮਿਲਣ ਜੁਲਣ ਦੇਣ।ਜੇ ਫਿਰ ਵੀ ਕਾਂਗਰਸ ਸਰਕਾਰ ਨਾ ਮੰਨੇ ਤਾਂ ਮਸਲੇ ਨੂੰ ਸੰਯੁਕਤ ਰਾਸਟਰ ਵਿਚ ਉਠਾਇਆ ਜਾਵੇ।

 

ਪਰ ਗੁਰੂ ਸਾਹਿਬਾਨ ਮੁਸਲਮਾਨਾਂ ਤੇ ਭਰੋਸਾ ਕਰਦੇ ਸਨ।

ਬ੍ਰਾਹਮਣਾਂ ਨੇ ਫੈਲਾਈ ਅਫਵਾਹ ਅਖੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਮੁਸਲਮਾਨ ਤੇ ਤਿਲ ਮਾਤ੍ਰ ਵਿਸ਼ਵਾਸ ਨਹੀ ਕਰਨਾ ਦਾ ਜਵਾਬ


ਗੁਰੂ ਗੋਬਿੰਦ ਸਿੰਘ ਨੇ ਬਾਰ ਬਾਰ ਲਿਖਿਆ ਹੈ ਕਿ ਉਹ ਸਾਰੀ ਮਨੁਖਤਾ ਨੂੰ ਇਕੋ ਜਿਹਾ ਵੇਖਦੇ ਹਨ।'ਮਾਨਸ ਕੀ ਜਾਤੁ ਸਭੈ ਏਕੈ ਪਹਿਚਾਨਬੋ॥' Ï ਉਨਾਂ ਨੇ ਆਪ ਗਨੀ ਖਾਂ ਨਬੀ ਖਾਂ ਤੇ ਭਰੋਸਾ ਕੀਤਾ ਜਦੋਂ ਮੁਗਲ ਫੌਜ ਉਨਾਂ ਨੂੰ ਲਭ ਰਹੀ ਸੀ ਤਦ।ਗਨੀ ਖਾਂ ਨਬੀ ਖਾਂ ਸਾਹਿਬ ਨੂੰ ਉਚ ਦਾ ਪੀਰ ਬਣਾ ਕੇ ਮੁਗਲ ਫੌਜਾਂ ਦੇ ਘੇਰੇ ਤੋਂ ਬਾਹਰ ਕੱਢ ਆਏ।ਓਦੋਂ ਇਲਾਕੇ ਦਾ ਕੋਈ ਵੀ ਸਿੱਖ ਜਾਂ ਹਿੰਦੂ ਗੁਰੂ ਸਾਹਿਬ ਨੂੰ ਪਨਾਹ ਦੇਣ ਨੂੰ ਤਿਆਰ ਨਹੀ ਸੀ। Ï ਕੁੰਮੇ ਮਾਸ਼ਕੀ ਨੇ ਓਦੋਂ ਛੋਟੇ ਸਹਿਬਜਾਂਦਿਆ ਦੀ ਰਾਤ ਭਰ ਸੇਵਾ ਕੀਤੀ ਸੀ। Ï ਰਾਇ ਕੋਟ ਦੇ ਰਾਇ ਕਲ੍ਹਾ ਆਪਣਾ ਹਲਕਾਰਾ ਭੇਜ ਕੇ ਸਰਹੰਦ ਤੋਂ ਮਾਤਾ ਜੀ ਤੇ ਸਾਹਬਿਜਾਦਿਆਂ ਦੀ ਸ਼ਹੀਦੀ ਦੇ ਸਮਾਚਾਰ ਮੰਗਵਾਏ। Ï ਛੋਟੇ ਸਹਿਬਜਾਂਦਿਆ ਦੀ ਸ਼ਹਾਦਤ ਮੌਕੇ ਜਦੋਂ ਸੁਚਾ ਨੰਦ ਖਤਰੀ ਨੇ ਸੂਬੇ ਨੂੰ ਭੜਕਾਕਿਆ ਸੀ ਓਦੋਂ ਮਲੇਰਕੋਟਲੇ ਦੇ ਨਵਾਬ ਨੇ ਹਾਅ ਦਾ ਨਾਹਰਾ ਮਾਰਿਆ। Ï ਤਲਵੰਡੀ ਦਾ ਹਾਕਮ ਰਾਏ ਬੁਲਾਰ ਸਾਰੀ ਉਮਰ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਰਿਹਾ ਤੇ ਮਰਦਾਨਾ ਜੀਵਨ ਭਰ ਸਾਥੀ। Ï ਗੁਰਦੁਆਰਾ ਪੰਜਾ ਸਾਹਿਬ ਦਾ ਤਲਾਉ ਖਵਾਜਾ ਸ਼ਮਸਉਦੀਨ ਨੇ ਬਣਵਾਇਆ ।Ï ਕੀਰਤਪੁਰ ਵਿਖੇ ਪੀਰ ਬੁੱਢਣ ਸ਼ਾਹ ਦਾ ਮਜ਼ਾਰ ਹੋਣਾ। Ï ਸੰਨ 1589 ਈ: ਵਿਚ ਅੰਮ੍ਰਿਤਸਰ ਦੀ ਨੀਂਹ ਮੀਆਂ ਮੀਰ ਜੀ ਤੋਂ ਰੱਖਵਾਈ ਗਈ। Ï ਛੇਵੇ ਪਾਤਸ਼ਾਹ ਦੇ ਮੁਰੀਦ ਮਾਤਾ ਕੌਲਾਂ ਤੇ ਪੈਂਦੇ ਖਾਂ ਦੀਆਂ ਕਬਰਾਂ ਭੀ ਗੁਰਦੁਆਰਾ ਗੰਗ ਸਰ ਕਰਤਾਰਪੁਰ (ਦੁਆਬਾ) ਹਨ। Ï ਛੇਵੇ ਪਾਤਸ਼ਾਹ ਨੇ ਨਗਰ ਹਰਿਗੋਬਿੰਦਪੁਰ ਵਸਾਉਣ ਸਮੇਂ ਮੁਸਲਮਾਨਾਂ ਵਾਸਤੇ ਇਕ ਮਸੀਤ ਦੀ ਉਸਾਰੀ ਕਰਵਾਈ। Ï ਗੜ੍ਹੀ ਸਾਹਿਬ, ਸਮਾਣਾ- ਇਥੋਂ ਦੇ ਪਠਾਣ ਰਈਸ ਜਮਾਲ ਖਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਗੜ੍ਹੀ ਵਿਚ ਰਖਿਆ ਜਦੋਂ ਕਿ ਮੁਗਲ ਹਾਕਮ ਗੁਰੂ ਜੀ ਦੀ ਖੋਜ ਵਿਚ ਫਿਰ ਰਹੇ ਸਨ। Ï ਕੋਟਲਾ ਨਿਹੰਗ ਖਾਂ (ਰੋਪੜ)- ਇਥੋਂ ਦਾ ਮਾਲਕ ਨਿਹੰਗ ਖਾਂ ਗੁਰੂ ਘਰ ਦਾ ਸ਼ਰਧਾਲੂ ਰਿਹਾ ਤੇ ਉਸ ਦੇ ਵੰਸ਼ਜ ਬਲਵੰਤ ਖਾਂ ਪਠਾਣ ਨੇ ਦਸਮੇਸ਼ ਜੀ ਨੂੰ ਚਮਕੌਰ ਪੁੱਜਣ ਤੋਂ ਪਹਿਲਾਂ ਆਪਣੇ ਘਰ ਦੇ ਜ਼ਨਾਨ ਖਾਨੇ ਵਿਚ ਰਖਿਆ। ਤਲਾਸ਼ੀ ਲੈਣ ਆਏ ਹਾਕਮਾਂ ਨੂੰ ਗੁਰੂ ਸਾਹਿਬ ਤਕ ਨਹੀਂ ਪਹੁੰਚਣ ਦਿਤਾ। Ï ਲਖਨੌਰ ਸਾਹਿਬ- ਏਥੇ ਹੀ ਘੁੰੜਾਮ ਵਾਲੇ ਪੀਰ ਸਯਦ ਭੀਖਣ ਸ਼ਾਹ ਤੇ ਆਰਫਦੀਨ ਫਕੀਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਪਟਨਾ ਹਾਜ਼ਰ ਹੋਏ ਸਨ Ï ਭੰਗਾਣੀ ਸਾਹਿਬ- ਇਥੇ 18 ਸਤੰਬਰ, 1688 ਨੂੰ ਹੋਏ ਜੰਗ ਵਿਚ (ਜਦੋਂ ਹਿੰਦੂ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਸੀ) ਪੀਰ ਬੁੱਧੂ ਸ਼ਾਹ ਸਢੌਰੇ ਵਾਲੇ ਆਪਣੇ ਪੁਤਰਾਂ ਤੇ ਮੁਰੀਦਾਂ ਸਮੇਤ ਦਸਮੇਸ਼ ਜੀ ਦੀ ਫੌਜ ਦੀ ਸਹਾਇਤਾ ਲਈ ਪਹੁੰਚੇ ਤੇ ਪੁੱਤਰ ਕੁਰਬਾਨ ਕੀਤੇ।Ï ਗੁਰੂ ਗਰੰਥ ਸਾਹਿਬ ਵਿਚ ਬਾਬਾ ਫਰੀਦ ਜੀ ਆਦਿ ਮੁਸਲਮਾਨ ਭਗਤਾਂ ਦੀ ਬਾਣੀ ਦਰਜ ਕੀਤੀ। Ï ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਦੇਸ਼ ਦੀ ਵੰਡ ਹੋਣ ਤੱਕ ਮੁਸਲਮਾਨ ਰਬਾਬੀ ਤੇ ਢਾਡੀ ਗੁਰੂ ਘਰ ਵਿਚ ਕੀਰਤਨ ਤੇ ਗੁਰੂ ਜਸ ਕਰਨ ਦੀ ਸੇਵਾ ਕਰਦੇ ਰਹੇ। Ï ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਵਿਚ ਫਕੀਰ ਅਜ਼ੀਜ਼ਉਦੀਨ ਆਦਿ ਅਤੇ ਪਟਿਆਲਾ ਰਿਆਸਤ ਵਿਖੇ ਖਲੀਫਾ ਖਾਨਦਾਨ ਦੇ ਰੁਕਨ ਤੇ ਸਰ ਲਿਆਕਤ ਹਿਆਤ ਖਾਨ ਆਦਿ ਵੱਡੇ ਵਜ਼ੀਰ ਦੇ ਅਹੁਦਿਆਂ ਤੇ ਰਹੇ।ਬਾਕੀ ਸਿੱਖ ਰਿਆਸਤਾਂ ਜਿਹਾ ਕਿ ਨਾਭਾ, ਸੰਗਰੂਰ, ਕਪੂਰਥਲਾ, ਫਰੀਦਕੋਟ ਆਦਿ ਵਿਚ ਭੀ ਉੱਚੀਆਂ ਤੋਂ ਉਚੀਆਂ ਪੱਦਵੀਆਂ ਤੇ ਮੁਸਲਮਾਨ ਨਿਯੁਕਤ ਹੁੰਦੇ ਰਹੇ। Ï ਕਪੂਰਥਲੇ ਦੀ ਮਸਜਿਦ ਦੀ ਉਸਾਰੀ ਮਹਾਰਾਜਾ ਕਪੂਰਥਲਾ ਨੇ ਆਪ ਕਰਵਾਈ।Ð

 

ਗੁਲਾਮ ਕੌਮ ਦੀ ਪਛਾਣ


ਹਾਕਮ ਕੌਮਾਂ ਬਨਾਮ ਗੁਲਾਮ ਕੌਮਾਂ

 

ਮਨੁੱਖ ਸੁਭਾਵਕ ਤੌਰ ਤੇ ਮਤਲਬੀ ਤੇ ਕੁਣਬਾਪਾਲ ਪ੍ਰਾਣੀ ਹੈ। ਪਹਿਲਾਂ ਆਪਣੇ ਟੱਬਰ ਦਾ ਹਾਣ ਲਾਭ ਸੋਚਦੈ ਫਿਰ ਆਪਣੇ ਮੁਹੱਲੇ, ਪਿੰਡ, ਸ਼ਹਿਰ, ਇਲਾਕੇ, ਜਿਲੇ, ਸੂਬੇ ਤੇ ਦੇਸ ਕੌਮ ਦਾ ਮਤਲਬ ਕੱਢਦਾ ਹੈ। ਏਸੇ ਕਰਕੇ ਜੁੱਗਾਂ ਜੁਗਾਤਰਾਂ ਤੋਂ ਗਵਾਂਢੀਆਂ ਤੇ ਕੌਮਾਂ ਵਿਚ ਸੰਘਰਸ਼ ਲਗਾਤਾਰ ਚਲਦੇ ਰਹਿਦੇ ਹਨ।ਕਦੀ ਕੋਈ ਕੌਮ ਹਾਰ ਗਈ ਤੇ ਦੂਸਰੀ ਜਿਤ ਗਈ। ਅਕਸਰ ਜੇਤੂ ਕੌਮਾਂ ਹਾਰੀਆਂ ਨੂੰ ਆਪਣੀ ਕੌਮ ਵਿਚ ਸਮੇਟ ਲੈਣਾ ਲੋਚਦੀਆਂ ਹਨ ਤੇ ਹਾਰੀ ਕੌਮ ਦੀ ਕੀਮਤ ਤੇ ਆਪਣੀ ਕੌਮ ਦੀ ਬਿਹਤਰੀ ਦੀਆਂ ਵਿਉਂਤਾ ਗੁੰਦਦੀਆਂ ਹਨ। ਜੇਤੂ ਆਮ ਕਰਕੇ ਪ੍ਰਮਾਤਮਾ ਦਾ ਖੌਫ ਨਹੀ ਕਰਦਾ। ਦੇਖੋ ਹਾਕਮ ਕੌਮਾਂ ਕਿਵੇਂ ਗੁਲਾਮ ਕੌਮਾਂ ਨੂੰ ਦਬੇਲ ਬਣਾਉਦੀਆਂ ਹਨ:-
(ਸੰਖੇਪ: ਗੁਲਾਮ ਕੌਮ- ਗੁ.ਕੌਮ, ਹਾਕਮ ਕੌਮ- ਹਾ.ਕੌਮ)
1.ਹਾ.ਕੌਮ, ਗੁ.ਕੌਮ ਨੂੰ ਹਰ ਤਰਾਂ ਨਾਲ ਆਪਣੇ ਤੇ ਨਿਰਭਰ ਬਣਾਉਣ ਦੀ ਕੋਸ਼ਿਸ਼ ਕਰੇਗੀ।
Dependence
2. ਉਹ ਗੁ.ਕੌਮ ਦੇ ਕੁਦਰਤੀ ਵਸੀਲਿਆਂ ਨੂੰ ਪੂਰੀ ਤਰਾਂ ਨਿਚੋੜਨਾਂ ਚਾਹੇਗੀ। ਜੇ ਕਿਤੇ ਉਹ ਵਸੀਲਿਆਂ ਨੂੰ ਆਪਣੇ ਇਲਾਕੇ 'ਚ ਨਹੀ ਖੜ੍ਹ ਸਕਦੀ ਤਾਂ ਕੋਸ਼ਿਸ਼ ਕਰੇਗੀ ਕਿ ਉਨਾਂ ਵਸੀਲਿਆਂ ਦਾ ਫਾਇਦਾ ਸਿਰਫ ਹਾ.ਕੌਮ ਨੂੰ ਪਹੁੰਚੇ।ਉਹ ਇਨ੍ਹਾਂ ਵਸੀਲਿਆਂ ਨੂੰ ਵਰਤਣ ਵਿਚ ਕਾਹਲ ਕਰੇਗੀ।
Exploitation of Natural Resources.


3.ਉਹ ਗੁ.ਕੌਮ ਦੇ ਜਵਾਨਾਂ ਵਿਚ ਗਲਤ ਰੁਚੀਆਂ ਪੈਦਾ ਕਰਕੇ ਜਵਾਨੀ ਤਬਾਹ ਕਰੇਗੀ ਤਾਂ ਕਿ ਜਵਾਨ ਕੰਮ ਕਰਨ ਦੇ ਲਾਇਕ ਨਾਂ ਰਹਣ।
Destruction of Productive Human Resources.
4. ਮੀਡੀਏ ਰਾਹੀ ਨਸ਼ਿਆਂ ਦਾ ਪ੍ਰਚਾਰ।
Promoting Drugs in Youth


5.ਗੁਲਾਮ ਕੌਮ ਦੀ ਜਨਤਾ ਵਿਚ ਧਰਮ, ਜਾਤ, ਇਲਾਕਾਈ ਵੰਡੀਆਂ ਪਾਉਣਾ- ਆਪਣੇ ਅਜੈਂਟਾਂ ਰਾਹੀ ।
Consumerism
6. ਗੁ.ਕੌਮ ਦੇ ਪੈਦਾਵਾਰ ਦੇ ਵਸੀਲਿਆਂ ਨੂੰ ਜਾਂ ਤਾਂ ਆਪਣੇ ਇਲਾਕੇ ਵਿਚ ਚੁੱਕ ਲਿਜਾਏਗੀ, ਜੇ ਵਸੀਲੇ ਹਾ.ਕੌਮ ਦੇ ਵਸੀਲਿਆਂ ਦੀ ਬਰਾਬਰੀ (ਛੋਮਪੲਟੲ) ਕਰਨ ਤਾਂ ਵਸੀਲੇ ਤਬਾਹ ਵੀ ਕਰ ਦੇਏਗੀ । ਗੁ.ਕੌਮ ਦੇ ਕਾਰਖਾਨੇ, ਸਿੱਖਿਆ ਸੰਸਥਾਵਾਂ, ਟਰੇਂਨਿੰਗ ਸੰਸਥਾਵਾਂ ਨੂੰ ਕਮਜੋਰ ਜਾਂ ਬੰਦ ਕਰੇਗੀ। ਵਿਦਿਆਂਰਥੀ 'ਚ ਨਕਲ ਨੂੰ ਉਤਸ਼ਾਹ ਦੇਵੇਗੀ।-
Destruction of Means of Production.


7. ਗਲਾਮ ਇਲਾਕੇ ਵਿਚ ਖਪਤ ਨੂੰ ਉਤਸ਼ਾਹ। ਜਿਆਦਾ ਤੋਂ ਜਿਆਦਾ ਮਾਲਜ਼ ਤੇ ਸ਼ੋਅ ਰੂਮ ਖੋਲੇਣਾ।
Consumerism


8. ਸਭ ਤੋਂ ਪਹਿਲਾਂ ਸਭਿਆਚਾਰ ਤੇ ਵਾਰ ਕਰਦੀ ਹੈ ਤੇ ਗੁ.ਕੌਮ ਦਾ ਪਹਿਰਾਵਾ, ਬੋਲੀ, ਰਹਿਣ ਸਹਿਣ ਦਾ ਢੰਗ, ਇਤਹਾਸਕ ਨਿਸ਼ਾਨਾਂ ਨੂੰ ਤਬਾਹ ਕਰ ਦੇਣਾਂ ਲੋਚਦੀ ਹੈ। ਉਹ ਗੁ.ਕੌਮ ਨੂੰ ਫਿਲਮਾਂ, ਟੀ ਵੀ, ਅਖਬਾਰਾਂ ਵਿਚ ਭੱਦੇ ਤਰੀਕੇ ਨਾਲ ਵਿਖਾਉਦੀ ਹੈ ਤਾਂ ਕਿ ਗੁ.ਕੌਮ ਦੇ ਲੋਕ ਆਪਣੇ ਸਭਿਆਚਾਰ ਨੂੰ ਨਫਰਤ ਕਰਨਾਂ ਸ਼ੁਰੂ ਕਰ ਦੇਣ।-
Annhiliation of Culture-


9 ਗੁਲਾਮ ਇਲਾਕੇ ਵਿਚ ਸਰਮਾਇਆ ਨਹੀ ਲਗਣ ਦੇਵੇਗੀ।
[Adhocism (No long term projects)-


10.ਜੇ ਕਿਤੇ ਰਕਮ ਲਾਉਣੀ ਵੀ ਪਵੇ ਤਾਂ ਉਸ ਪ੍ਰਾਜੈਕਟ ਤੇ ਲਾਏਗੀ ਜਿਥੋਂ ਨਤੀਜੇ ਨਾਲ ਦੇ ਨਾਲ ਸਾਹਮਣੇ ਆਉਣ ਤਾਂ ਕਿ ਲੋਕਾਂ ਨੂੰ ਭਰਮਾਇਆ ਜਾ ਸਕੇ। Adhocism
11. ਸੰਸਥਾਵਾਂ, ਸਰਕਾਰੀ ਅਦਾਰਿਆਂ ਵਿਚ ਆਪਣੇ ਚਮਚਿਆਂ ਨੂੰ ਹੀ ਅੱਗੇ ਲਿਆਉਣਾ। ਉਹਦਾ ਚਿਮਚਾ ਗੁ.ਕੌਮ ਦੇ ਇਲਾਕੇ ਵਿਚੋਂ ਹੀ ਹੋਵੇ ਤਾਂ ਕਿ ਭਰਮ ਭਾਅ ਬਣਿਆ ਰਹੇ।
Sycophancy Culture.
12.ਗੁਲਾਮ ਇਲਾਕੇ ਵਿਚ ਉਹ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਨੂੰ ਆਪ ਉਤਸ਼ਾਹ। ਕਿਉਕਿ ਭ੍ਰਿਸ਼ਟ ਅਫਸਰ ਤੇ ਲੀਡਰ ਉਸ ਨੂੰ ਜਿਆਂਦਾ ਮਾਫਕ ਆਉਦੇ ਹਨ।-(
Encouraging Corruption.)-


13.ਭਰੋਸਾ ਨਾਂ ਹੋਣ ਕਰਕੇ ਗੁਲਾਮ ਇਲਾਕੇ ਵਿਚੋਂ ਫੌਜ ਭਰਤੀ ਨਾਂ ਕਰਨਾਂ। ਲੜਾਈ ਲਗਣ ਮੌਕੇ ਸਭ ਤੋਂ ਪਹਿਲਾਂ ਗੁਲਾਮ ਫੌਜੀਆਂ ਨੂੰ ਹੀ ਭੇਜੀਗੀ।-
No enrolement in Army.
14.ਗੁਲਾਮ ਇਲਾਕੇ ਵਿਚ ਵੀ ਮੁਲਾਜਮ ਉਹ ਆਪਣੇ ਇਲਾਕੇ ਦੇ ਰੱਖਣ ਦੀ ਕੋਸ਼ਿਸ਼ ਕਰੇਗੀ।-
Opportunities for Ruling class.


15. ਪ੍ਰਚਾਰ ਮਾਦਿਅਮਾਂ ਜਿਵੇ ਟੀ ਵੀ, ਰੇਡੀਓ, ਅਖਬਾਰ, ਫਿਲਮਾਂ ਆਦਿ ਤੇ ਆਪਣੀ ਕਦੀ ਢਿੱਲ ਨਹੀ ਪੈਣ ਦੇਵੇਗੀ ਤੇ ਕਿਸੇ ਵੀ ਸੂਰਤ ਵਿਚ ਗੁ.ਕੌਮ ਨੂੰ ਇਨ੍ਹਾਂ ਦਾ ਮਾਲਕ ਨਹੀ ਬਨਣ ਦੇਵੇਗੀ।-
Tight control over Media.


16.ਗੁਲਾਮਾਂ ਵਿਚ ਐਸ਼ੋ ਇਸ਼ਰਤ ਜਿਵੇਂ ਹੋਟਲ, ਕਲੱਬ, ਪੈਲਸ, ਸ਼ਰਾਬ ਨਸ਼ੇ ਨੂੰ ਉਤਸ਼ਾਹ।ਯਾਦ ਰੱਖੋ ਜਿਹੜੀ ਕੌਮ ਐਸ਼ ਵਿਚ ਪੈ ਗਈ ਉਹ ਅਵੇਸਲੀ ਹੋ ਆਪਣੇ ਆਪ ਖਤਮ ਹੋ ਜਾਂਦੀ ਹੈ।-
promoting Comfort loving Tendencies.


ਸੂਝਵਾਨ ਹੁਣ ਆਪਣੇ ਆਲੇ ਦੁਆਲੇ ਝਾਤੀ ਮਾਰਨਗੇ ਕਿ ਕਿਥੇ ਕੀ ਹੋ ਰਿਹਾ ਹੈ ਤੇ ਵੀਚਾਰ ਕਰਨਗੇ ਕਿ ਕੀ ਮੌਜੂਦਾ ਸਮੇਂ ਵਿਚ ਵੀ ਕੋਈ ਆਂਢ ਗਵਾਂਢ ਸਾਡੇ 'ਚ ਗੁਲਾਮ ਕੌਮ ਮੌਜੂਦ ਹੈ?Ð

 


ਦਸਮ ਗ੍ਰੰਥ ਤੇ ਵਿਵਾਦ : ਗੁਰਸਿੱਖ ਸੁਚੇਤ ਰਹਿਣ
ਸੋਚਣ ਵਾਲੀ ਗਲ ਇਹ ਹੈ ਕਿ ਗ੍ਰੰਥ ਤੋਂ ਤੰਗੀ ਕਿਸ ਨੂੰ ਹੈ?

ਗੁਰੂ ਗੋਬਿੰਦ ਸਿੰਘ ਜੀ ਇਕ ਉਚ ਕੋਟੀ ਦੇ ਕਵੀ ਸਨ।ਸੰਗਤਾਂ ਸਮੇਤ ਜਦੋਂ ਸੰਮਤ 1761 ਵਿਚ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣਾ ਪਿਆ ਤੇ ਉਪਰੰਤ ਪਹਾੜੀ ਰਾਜਿਆਂ ਤੇ ਮੁਗਲ ਸੈਨਾਂ ਵਿਸਾਹਘਾਤ ਕਰਦੇ ਹੋਏ ਜਾ ਰਹੀਆਂ ਸੰਗਤਾਂ ਤੇ ਹਮਲੇ ਕਰ ਦਿਤੇ। ਮੱਚੀ ਲੁਟ ਮਾਰ ਵਿਚ ਗੁਰੂ ਸਹਿਬ ਰਚਿਤ ਵੱਡਮੁਲਾ ਸਾਹਿਤ ਵੀ ਜਾਂਦਾ ਰਿਹਾ।
ਕੁਝ ਸਾਲਾਂ ਬਾਦ ਸ਼ਹੀਦ ਭਾਈ ਮਨੀ ਸਿੰਘ ਨੇ ਗੁਰੂ ਸਾਹਿਬ ਦੀ ਰਚਨਾਵਾਂ ਨੂੰ ਇਕੱਤ੍ਰ ਕਰਨਾਂ ਅਰੰਭਿਆ ਤੇ ਸੰਮਤ 1778 ਦੇ ਨੇੜੇ ਤੇੜੇ ਕਈ ਪੁਸਤਕਾਂ ਤੇ ਲਿਖਤਾਂ ਇਕੱਤਰ ਕਰ ਇਕੋ ਜਿਲਦ ਵਿਚ ਪਰੋ ਦਿਤੀਆਂ ਜੋ ਬਾਦ ਵਿਚ ਦਸਮ ਗ੍ਰੰਥ ਦੇ ਨਾਂ ਨਾਲ ਪ੍ਰਸਿਧ ਹੋਈ। ਵੱਖ ਵੱਖ ਕਿਤਾਬਾਂ ਨੂੰ ਇਕੱਠਿਆਂ ਕਰਨ ਦਾ ਵਿਰੋਧ ਵੀ ਹੋਇਆ ਸੀ।(ਦੇਖੋ ਪੰਥ ਪ੍ਰਕਾਸ- ਭੰਗੂ) ਉਂਜ ਸਿੱਖ ਇਸ ਸਾਰੀ ਬਾਣੀ ਨੂੰ ਗੁਰੂ ਸਹਿਬ ਦੀ ਕ੍ਰਿਤ ਮੰਨਦੇ ਆਏ ਹਨ।
ਸਿੱਖਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਪਰ ਇਸ ਵਿਚ ਕੋਈ ਸ਼ੱਕ ਦੀ ਗੁਜਾਇਸ਼ ਨਹੀ ਕਿ ਗੁਰੂ ਕ੍ਰਿਤ ਦਸਮ ਗ੍ਰੰਥ ਸਿੱਖਾਂ ਲਈ ਅਤਿਅੰਤ ਧਾਰਮਿਕ, ਸਭਿਆਚਾਰਕ ਤੇ ਇਤਹਾਸਿਕ ਮਹੱਤਤਾ ਰਖਦਾ ਹੈ। ਪਰ ਸਰਕਾਰੀ ਅਜੈਸੀਆਂ ਦੇ ਬੰਦੇ ਅੱਜ ਦਸਮ ਗ੍ਰੰਥ ਦੇ ਖਿਲਾਫ ਬਕਵਾਸ ਕਰਕੇ ਸਿੱਖਾਂ 'ਚ ਭਰਮ ਪੈਦਾ ਕਰਨ 'ਚ ਹਨ ਕਿ ਇਹ ਦਸਮ ਗੁਰੂ ਦੀ ਰਚਨਾ ਨਹੀ ਹੈ।
ਪ੍ਰਚਾਰ ਦਾ ਇਕ ਅਸੂਲ ਹੈ ਕਿ ਕਿਸੇ ਨੂੰ ਉਸ ਦੇ ਧਰਮ ਤੋਂ ਡੇਗਣਾ ਹੋਵੇ ਤਾਂ ਪਹਿਲਾਂ ਉਸ ਦੇ ਮਨ ਵਿਚ ਧਰਮ ਲਈ ਭਰਮ ਪੈਦਾ ਕੀਤਾ ਜਾਵੇ ਫਿਰ ਉਹ ਸਹਿਜ ਹੀ ਦੂਸਰੇ ਧਰਮ ਨੂੰ ਅਖਤਿਆਰ ਕਰਨ ਨੂੰ ਤਿਆਰ ਹੋ ਜਾਵੇਗਾ। ਦਸਮ ਗ੍ਰੰਥ ਦੀ ਵਿਰੋਧਤਾ ਕਰਕੇ ਇਹ ਲੋਕ ਭਰਮ ਪੈਦਾ ਕਰਨ ਦੀ ਤਾਕ ਵਿਚ ਹਨ। ਦਰ ਅਸਲ ਕੇਂਦਰ ਦਸਮ ਗਰੰਥ ਨੂੰ ਬ੍ਰਹਮਣਵਾਦ ਖਿਲਾਫ ਜਿਆਦਾ ਤਿਖਾ ਮੰਨਦਾ ਹੈ। ਯਾਦ ਰੱਖੋ ਦਸਮ ਗ੍ਰੰਥ ਦੀ ਬੀੜ ਬਣਨ 'ਚ ਤਾਂ ਵਾਦ ਵਿਵਾਦ ਹੋ ਸਕਦਾ ਹੈ ਪਰ ਇਕੱਠੀ ਕੀਤੀਆਂ ਰਚਨਾਵਾਂ ਤੇ ਕੋਈ ਕਿੰਤੂ ਪ੍ਰੰਤੂ ਨਹੀ ਕਿਉਕਿ ਗੁਰੂ ਪਾਤਸ਼ਾਹ ਦੇ ਵੇਲੇ ਜੋ ਕਿਤਾਬਾਂ ਲਿਖੀਆਂ ਗਈਆਂ ਹਨ ਉਨਾਂ ਵਿਚ ਵੀ ਦਸਮ ਪਾਤਸ਼ਾਹ ਦੀਆਂ ਰਚਨਾਵਾਂ ਦਾ ਜਿਕਰ ਆਉਦਾ ਹੈ। ਗਲ ਕੀ ਕਿ ਜਿੰਨੇ ਵੀ ਰਹਿਤਨਾਮੇ ਮਿਲਦੇ ਹਨ ਉਨਾਂ ਸਭ ਵਿਚ ਕਿਸੇ ਨਾਂ ਕਿਸੇ ਰਚਨਾਂ ਦਾ ਜਿਕਰ ਹੈ। ਗੁਰੂ ਸਾਹਿਬ ਦੇ ਖਿਡਾਵੇ ਚੌਪਾ ਸਿੰਘ ਨੇ ਤਾਂ ਦਸਮ ਗ੍ਰੰਥ ਦੀਆਂ ਰਚਨਾਵਾਂ ਦੇ ਸਾਲ ਤਕ ਵੀ ਦਿਤੇ ਹੋਏ ਹਨ ਕਿ ਕਦੋਂ ਕਦੋਂ ਇਹ ਰਚਨਾਵਾਂ ਹੋਈਆਂ। ਕੇਸਰ ਸਿੰਘ ਛਿਬੜ ਨੇ ਲਿਖਿਆ ਹੈ ਕਿ ਜਦੋਂ ਗੁਰੂ ਸਾਹਿਬ ਨੂੰ ਪੁਛਿਆ ਗਿਆ ਕਿ ਇਹੋ ਜਿਹੀਆਂ ਰਚਨਾਵਾਂ ਕਰਨ ਪਿਛੇ ਤੁਹਾਡਾ ਕੀ ਮਕਸਦ ਹੈ ਤਾਂ ਸਾਹਿਬ ਨੇ ਕਿਹਾ ਇਹ ਮੇਰੀ ਖੇਡ ਹੈ।
ਕਈ ਭੁੱਲੜ ਸਿੱਖ ਵੀ ਦਸਮ ਗ੍ਰੰਥ ਤੇ ਸਰਸਰੀ ਨਿਗਾਹ ਮਾਰਨ ਉਪਰੰਤ ਉਚਾਟ ਹੋ ਬਹਿਦੇ ਹਨ ਕਿ ਦੇਖੋ ਇਸ ਵਿਚ ਅਸ਼ਲੀਲ ਤੇ ਹਿੰਦੂ ਅਵਤਾਰਾਂ ਤੇ ਜੋ ਕਵਿਤਾ ਹੈ ਗੁਰੂ ਸਾਹਿਬ ਨਹੀ ਕਹਿ ਸਕਦੇ । ਇਹ ਲੋਕ ਅੱਗੇ ਨਹੀ ਦੇਖਦੇ ਕਿ ਪ੍ਰਸਿਧ ਸੰਸਕ੍ਰਿਤ ਰਚਨਾਵਾਂ ਦਾ ਭਾਖਾਕਰਨ (ਉਲਥਾ) ਕਰਨ ਉਪਰੰਤ ਵਿਚੇ ਬ੍ਰਾਮਣਵਾਦ ਦੀ ਕੀ ਯਹੀ ਤਹੀ ਫੇਰੀ ਗਈ ਹੈ। ਸੋ ਰੋਣਾਂ ਤੇ ਬ੍ਰਾਹਮਣਾਂ ਤੇ ਉਹਨਾਂ ਦੇ ਟੱਟੂਆਂ ਨੇ ਹੈ। ਜੇ ਅਜਿਹੀਆਂ ਤੁਕਾਂ ਦੀ ਵੰਨਗੀ (ਪੂਰਾ ਲੇਖ) ਦੇਖਣੀ ਹੈ ਤਾਂ ਵੈਬਸਾਈਟ ਦੇਖੋ :- ਾ.ਪੁਨਜੳਬਮੋਨਟਿੋਰ.ਚੋਮ/ਯਯੀ/ਦੳਸੳਮਗਰੳਨਟਹ_ੲਟਚ.ਹਟਮ
ਚੰਡੀਗੜ੍ਹ ਦਾ ਨਵਾ ਪੰਜਾਬੀ ਅਖਬਾਰ ਸਰਕਾਰ ਨੇ ਹੀ ਸ਼ੁਰੂ ਕਰਵਾਇਆ ਹੈ ਸਿੱਖੀ ਨੂੰ ਨੁਕਸਾਨ ਪੁਚਾਉਣ ਖਾਤਰ।Ð


ਚਿੱਟੀਸਿੰਘਪੁਰਾ ਦੇ ਕਤਲਿਆਮ ਦੀ ਅਦਾਲਤੀ ਪੜਤਾਲ ਤੋਂ ਸਰਕਾਰ ਕਿਓ ਭਜਦੀ ਹੈ
ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਗਟਨ ਦੀ ਭਾਰਤ ਆਮਦ ਮੌਕੇ 20 ਮਾਰਚ 2000 ਨੂੰ ਕਸ਼ਮੀਰ ਦੇ ਪਿੰਡ ਚਿੱਟੀਸਿੰਘਪੁਰਾ ਵਿਚ 35 ਨਿਰਦੋਸ਼ ਸਿੱਖਾਂ ਨੂੰ ਘਰਾਂ ਤੋਂ ਕੱਢ ਕੇ ਕਤਲ ਕਰ ਦਿੱਤਾ ਗਿਆ। ਅਡਵਾਨੀ ਜੋ ਓਦੋਂ ਗ੍ਰਿਹ ਮੰਤਰੀ ਸਨ ਨੇ ਪਿੰਡ ਦਾ ਦੌਰਾ ਰੱਖ ਦਿਤਾ।ਉਸ ਦੇ ਆਉਣ ਤੋਂ ਇਕ ਦਿਨ ਪਹਿਲਾਂ ਫੌਜ ਨੇ ਪੰਜ ਵਸਨੀਕ ਮਾਰ ਦਿਤੇ ਤੇ ਖਬਰ ਦੇ ਦਿਤੀ ਕਿ ਚਿੱਟੀਸਿੰਘਪੁਰਾ ਦੇ ਪਾਕਿਸਤਾਨੀ ਕਾਤਲ ਮਾਰੇ ਗਏ ਹਨ। ਇਲਾਕੇ ਵਿਚ ਹਾਹਾਕਾਰ ਮਚ ਗਈ।ਨੇੜਲੇ ਪਿੰਡਾਂ ਦੇ ਪੰਜ ਲੋਕ ਗਾਇਬ ਸਨ। ਅਡਵਾਨੀ ਆਏ। ਓਨਾਂ ਅੱਗੇ ਫੌਜੀਆਂ ਨੇ ਪੂਰਾ ਨਾਟਕ ਕੀਤਾ। ਨਕਸ਼ੇ ਬਣਾ ਬਣਾ ਕੇ ਸਮਝਾਇਆ ਕਿ ਕਿਵੇ 'ਖੂੰਖਾਰ ਬਿਦੇਸੀ ਅੱਤਵਾਦੀ ਮਾਰੇ'। ਪਰ ਇਲਾਕੇ ਦੀ ਅਮਨ ਕਨੂੰਨ ਹਾਲਤ ਵਿਗੜ ਗਈ। ਲੋਕਾਂ ਕਿਹਾ ਕਿ ਫੌਜ ਦੀ ਕਹਾਣੀ ਸਰਾ ਸਰਾ ਝੂਠ ਹੈ। ਅਖੀਰ ਲੋਕਾਂ ਦੇ ਦਬਾਅ ਅੱਗੇ ਸਰਕਾਰ ਨੂੰ ਝੁਕਣਾ ਪਿਆ। ਕਬਰਾਂ ਪੁਟੀਆਂ ਗਈਆਂ। ਲੋਕਾਂ ਆਪਣੇ ਬੰਦਿਆਂ ਦੀਆਂ ਲਾਸ਼ਾਂ ਪਛਾਣ ਲਈਆਂ। ਸੀ ਬੀ ਆਈ ਦੀ ਇਨਕੁਆਰੀ ਹੋਈ ਤੇ ਚਾਰ ਭਾਰਤੀ ਫੌਜੀ ਅਫਸਰਾਂ ਬ੍ਰਿਗੇਡੀਅਰ, ਕਰਨਲ, ਮੇਜਰ ਇਕ ਸੂਬੇਦਾਰ ਨੂੰ ਗੁਨ੍ਹਾਗਾਰ ਠਹਿਰਾਇਆ ਗਿਆ ਹੈ। ਓਪਰੰਤ ਇਨਾਂ ਫੌਜੀਆਂ ਨੇ ਬਿਆਨ ਦੇ ਦਿਤਾ ਹੈ ਕਿ ਇਸ ਕੁਕਰਮ ਵਿਚ ਉਹ ਇਕੱਲੇ ਨਹੀ। ਜਿਲੇ ਦੇ ਸਿਵਲ ਅਫਸਰ ਵੀ ਸ਼ਾਮਲ ਹਨ। ਫਾਰੂਖ ਅਬਦੁਲਾ ਨੇ ਬਿਆਨ ਦੇ ਦਿਤਾ ਕਿ ਉਸ ਨੇ ਤਾਂ ਅਦਾਲਤੀ ਇਨਕੁਆਰੀ ਦਾ ਐਲਾਨ ਕੀਤਾ ਸੀ ਪਰ ਕੇਂਦਰੀ ਬੀ ਜ ਪੀ ਲੀਡਰਾਂ ਨੇ ਦਬਾਅ ਪਾਇਆ ਕਿ ਚਿੱਟੀ ਸਿੰਘਪੁਰਾ ਦੀ ਪੜਤਾਲ ਨਾਂ ਕਰਾਈ ਜਾਏ।
ਘਟਨਾਂ ਦੇ ਛੇਤੀ ਹੀ ਪਿਛੋ ਮਨੁੱਖੀ ਅਧਿਕਾਰ ਸੰਗਠਨ ਨੇ ਮੌਕੇ ਤੇ ਜਾ ਕੇ ਜਾਇਜਾ ਲਿਆ। ਇਸ ਟੀਮ ਵਿਚ ਸ਼ਾਮਲ ਸਨ :-(ੳ) ਰਿਟਾਇਡ ਜੱਜ ਸ.ਅਜੀਤ ਸਿੰਘ ਬੈਂਸ, ਚੇਅਰਮੈਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ (ਅ) ਸ.ਇੰਦਰਜੀਤ ਸਿੰਘ ਜੇਜੀ, ਸਰਕਾਰੀ ਜੁਲਮ ਖਿਲਾਫ ਅੰਦੋਲਨ ਦੇ ਕਨਵੀਨਰ, (ੲ) ਲੈਫਟੀਨੈਂਟ ਜਨਰਲ (ਸਾਬਕਾ) ਕਰਤਾਰ ਸਿੰਘ ਗਿੱਲ। ਇਨਾਂ ਰਿਪੋਰਟ ਵਿਚ ਲਿਖਿਆ ਕਿ "ਸਾਰਾ ਕੁਝ ਵਿਚਾਰਨ ਉਪਰੰਤ ਸਾਡੀ ਇਹ ਰਾਇ ਬਣੀ ਹੈ ਕਿ ਕਿਸੇ ਕੇਂਦਰੀ ਏਜੰਸੀ ਨੇ ਇਹ ਕਾਰਾ ਕਰਵਾਇਆ ਹੈ ਅਤੇ ਜਰੂਰਤ ਹੈ ਕਿ ਕਿਸੇ ਉੱਚ ਅਜੈਂਸੀ ਤੋਂ ਇਸ ਦੀ ਤਫਤੀਸ਼ ਕਰਵਾਈ ਜਾਵੇ।"
ਸੋ ਲਾਹਣਤ ਹੈ ਸਿੱਖ ਲੀਡਰਾਂ ਨੂੰ ਜਿਹੜੇ ਇਸ ਮਸਲੇ ਤੇ ਗੂੰਗੇ ਬਣੇ ਬੈਠੇ ਹਨ। ਹੈਰਾਨੀ ਹੈ ਕਿ ਕਾਂਗਰਸੀ ਇਸ ਗਲ ਤੇ ਰੌਲਾ ਕਿਓ ਨਹੀ ਪਾ ਰਹੇ? ਸਰਕਾਰ ਕਿਓ ਨਹੀ ਅਦਾਲਤੀ ਪੜਤਾਲ ਕਰਾ ਰਹੀ?
ਇਸ ਸਾਰੇ ਮਸਲੇ ਨੂੰ ਵਿਸਥਾਰ ਵਿਚ ਸਮਝਣ ਵਾਸਤੇ ਦੇਖੋ:

www.punjabmonitor.com/XXI/Chitti.htm


ਪੰਜਾਬੀ ਲੋਕ-ਸਭ ਤੋਂ ਬਹਾਦਰ ਕੌਮ


ਜੇ ਪੂਰੀ ਦੁਨੀਆਂ ਦੀਆਂ ਸਭ ਤੋਂ ਬਹਾਦਰ 10 ਕੌਮਾਂ ਗਿਣਨੀਆ ਹੋਣ ਤਾਂ ਉਨਾਂ ਵਿਚ ਪੰਜਾਬੀ ਲੋਕ ਮੋਹਰਲਿਆਂ ਵਿਚ ਹੋਣਗੇ। ਇਹ ਗਲ ਅਸੀ ਪੰਜਾਬੀ ਨਹੀ ਕਹਿ ਰਹੇ ਸਗੋਂ ਬੇਗਾਨਿਆਂ ਨੇ ਪੰਜਾਬੀਆਂ ਦੀ ਬਹਾਦਰੀ ਦੇ ਸੋਹਲੇ ਗਾਏ ਹਨ।ਅੰਗਰੇਜ ਦਾ ਰਾਜ ਇਨਾਂ ਵਿਸ਼ਾਲ ਸੀ ਕਿ ਰਾਜ ਵਿਚ ਸੂਰਜ ਕਦੀ ਡੁਬਦਾ ਹੀ ਨਹੀ ਸੀ ਭਾਵ 24 ਘੰਟੇ ਕਿਤੇ ਨਾਂ ਕਿਤੇ ਚੜਿਆ ਹੁੰਦਾ ਸੀ।ਉਹ ਪੰਜਾਬੀਆਂ ਦੀ ਬਹਾਦਰੀ ਤੋਂ ਇਨੇ ਪ੍ਰਭਾਵਤ ਸਨ ਆਪਣੀ ਫੌਜ ਵਿਚ ਜਿਆਦਾ ਸਿਪਾਹੀ ਪੰਜਾਬ ਤੋਂ ਹੀ ਭਰਤੀ ਕਰਦੇ ਸਨ।ਮਿਸਾਲ ਦੇ ਤੌਰ ਤੇ 1941ਦੇ ਅੰਕੜਿਆਂ ਮੁਤਾਬਿਕ ਕੁਲ 418000 ਫੌਜ ਵਿਚੋਂ 201000 ਜਾਂ 48% ਸਿਪਾਹੀ ਪੰਜਾਬੀ ਸਨ। ਯਾਦ ਰਖੋ ਜੋ ਕੌਮ ਬਹਾਦਰ ਹੁੰਦੀ ਹੈ ਮਿਹਨਤੀ ਵੀ ਉਹੀ ਹੁੰਦੀ ਹੈ। ਹੱਡ ਹਰਾਮੀ ਨਾਂ ਮਿਹਨਤ ਕਰ ਸਕਦਾ ਨਾਂ ਹੀ ਕੁਰਬਾਨੀ।
ਪੰਜਾਬੀਆਂ ਦੀ ਬਹਾਦਰੀ ਦੇ ਬਕਾਇਦਾ ਇਤਹਾਸਿਕ ਕਾਰਨ ਹਨ। ਅਸਲ ਵਿਚ ਭਾਰਤੀ ਉਪ ਮਹਾਂਦੀਪ ਨੂੰ ਕੁਦਰਤ ਨੇ ਚਾਰੇ ਪਾਸਿਆਂ ਤੋਂ ਮਹਿਫੂਜ ਕੀਤਾ ਹੋਇਆ ਹੈ; ਇਕ ਪਾਸੇ ਸਮੁੰਦਰ ਤੇ ਦੂਸਰੇ ਪਾਸੇ ਹਿਮਾਲੀਆ ਪਹਾੜ ਦੀ ਲੜੀ। ਮਹਾਂਦੀਪ ਤੇ ਜਦੋਂ ਵੀ ਹਮਲੇ ਹੋਏ ਹਮਲਾਵਰ ਪੱਛਮ ਵਲੋਂ ਦਰਾ ਖੈਬਰ ਆਦਿ ਥਾਂਣੀ ਦਾਖਲ ਹੁੰਦੇ ਤੇ ਪਹਿਲਾਂ ਪੰਜਾਬੀ ਲੋਕ ਹੀ ਉਂਨਾਂ ਦੀ ਭੁਗਤ ਸੁਆਰਦੇ।ਤਾਂ ਹੀ ਤਾਂ ਇਕ ਅਖਾਣ ਮਸ਼ਹੂਰ ਹੈ, “ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ।”
ਬਹੁਤੇ ਹਮਲੇ ਜਿਨਾਂ 'ਚ ਪੰਜਾਬੀਆਂ ਨੇ ਹਮਲਾਵਰਾਂ ਨੂੰ ਨਾਨੀ ਯਾਦ ਦੁਆਈ ਇਤਹਾਸ ਦੀ ਧੂੜ ਮਿੱਟੀ ਵਿਚ ਗੁਆਚ ਗਏ ਹਨ। ਪਰ ਇਸ ਹਜਾਂਰਾਂ ਵਰਿਆਂ ਦੀ ਜੱਦੋ ਜਹਿਦ ਵਿਚ ਜੋ ਕੁਝ ਇਤਹਾਸ ਵਿਚ ਬਚ ਸਕਿਆ, ਉਸ ਮੁਤਾਬਿਕ ਇਥੇ ਆਰੀਆ ਲੋਕਾਂ ਨੇ ਹਮਲਾ ਕੀਤਾ, ਫਿਰ ਫਾਰਸੀ ਬਾਦਸ਼ਾਹ ਆਏ, ਇਥੇ ਯੂਨਾਨ ਤੋਂ ਸਿਕੰਦਰ ਆਇਆ ਤੇ ਪੰਜਾਬੀਆਂ ਦੀ ਬਹਾਦਰੀ ਤੋ ਪ੍ਰਭਾਵਤ ਹੋਇਆ, ਇਥੇ ਸ਼ਕ ਹਮਲਾ ਹੋਇਆ, ਹੂਨ ਆਏ, ਤੁਰਕੀ ਆਏ, ਮੁਗਲ, ਪਠਾਣ ਅਤੇ ਅੰਗਰੇਜ ਆਏ ਤੇ ਸਭ ਨੇ ਪਹਿਲਾਂ ਪੰਜਾਬੀਆਂ ਨਾਲ ਹੀ ਲੋਹਾ ਲਿਆ। ਸੋ ਜੁਗਾਂ ਜੁਗਾਂਤਰਾਂ ਤੋਂ ਕੁੱਟਦੇ ਆਏ ਤੇ ਕੁਟਾਂ ਖਾਧੀਆਂ ਵੀ। ਇਨ੍ਹਾਂ ਰੋਜ ਰੋਜ ਦੀਆਂ ਮੁਹਿੰਮਾਂ ਸਦਕਾਂ ਅੱਜ ਪੰਜਾਬ ਮੂਲ ਦੇ ਰੋਮਾਂ ਲੋਕ ਕਈ ਯੁਰਪੀ ਦੇਸਾਂ ਵਿਚ ਬੈਠੇ ਟਪਰੀਵਾਸਾਂ ਵਾਲਾਂ ਜੀਵਨ ਬਿਤਾ ਰਹੇ ਹਨ।
ਫਿਰ 15ਵੀ ਸ਼ਤਾਬਦੀ ਵਿਚ ਸਭ ਤੋਂ ਮਹਾਨ ਪੰਜਾਬੀ ਬਾਬਾ ਨਾਨਕ ਆਇਆ। ਉਸ ਨੇ ਇਕ ਨਵੀ ਵਿਚਾਰਧਾਰਾ ਦਿਤੀ ਕਿ ਪ੍ਰਮਾਤਮਾ ਦੀ ਪ੍ਰਾਪਤੀ ਲਈ ਬੰਦਾ ਰੱਬ ਦੀ ਰਜਾ ਰਹੇ। ਗੁਰੂ ਨੇ ਬੰਦੇ ਨੂੰ ਸਮਝਾਇਆ ਕਿ ਇਹ ਦੁਨੀਆਂ ਰੱਬ ਦਾ ਇਕ ਖੇਡ ਤਮਾਸ਼ਾ ਹੈ ਸੋ ਬੰਦਿਆ ਉਸ ਤਮਾਸ਼ੇ ਵਿਚ ਭਾਗ ਲੈ।ਸਨਿਆਸ ਨਹੀ ਲੈਣਾ ਭਾਵ ਸਾਧ ਬਣਨ ਤੋਂ ਰੋਕਿਆ, 'ਪਹਿਲਾਂ ਮਰਨ ਕਬੂਲ' ਭਾਵ ਮੌਤ ਅਟਲ ਹੈ ਤੇ ਇਸ ਤੋਂ ਡਰ ਨਾਂ। ਇਸ ਵਿਚਾਰਧਾਰਾ ਨੇ ਪੰਜਾਬੀਆਂ ਦੀਆਂ ਪ੍ਰਾਪੰਰਾਗਤ ਫਿਤਰਤ ਨੂੰ ਹੋਰ ਮਜਬੂਤ ਕਰ ਦਿਤਾ ਤੇ ਸੰਘਰਸ਼ ਨੂੰ ਧਾਰਮਿਕ ਮਾਨਤਾ ਵੀ ਮਿਲ ਗਈ। ਇਹੋ ਕਾਰਨ ਪੂਰੀ ਮਨੁਖੱਤਾ ਦੇ ਇਤਹਾਸ ਵਿਚ ਸਭ ਤੋਂ ਅਲੌਕਿਕ ਸ਼ਹਾਦਤਾਂ ਦੀ ਲੜੀ ਪੰਜਾਬੀਆਂ ਦੇ ਹਿੱਸੇ ਹੀ ਆਈ ਜਦੋਂ ਪੌਣੇ ਸੱਤ ਸਾਲ ਦੇ ਫਤਹਿ ਸਿੰਘ ਤੇ ਪੌਣੇ 9 ਸਾਲ ਦੇ ਸਾਹਿਬਜਾਦਾ ਜੋਰਾਵਰ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ। ਫਿਰ ਰਿਕਾਰਡ ਬਣਿਆ ਜਦੋਂ ਚਮਕੌਰ ਵਿਖੇ ਦੁਨੀਆਂ ਦੀ ਸਭ ਤੋਂ ਅਸਾਵੀ ਲੜਾਈ ਲੜੀ ਗਈ।
1710 ਵਿਚ ਪੰਜਾਬੀਆ ਦਾ ਰੋਹ ਸਿਖਰ ਤੇ ਸੀ ਜਦੋਂ ਬੰਦਾ ਬਹਾਦਰ ਦੀ ਅਗਵਾਈ ਹੇਠ ਮੁਗਲ ਹਕੂਮਤ ਵਿਰੁਧ ਬਗਾਵਤ ਉਠੀ। ਉਸ ਵੇਲੇ ਦੇ ਫਾਰਸੀ ਸਰੋਤਾਂ ਅਨੁਸਾਰ ਇਹ ਪੰਜਾਬ ਦੇ 'ਕੌਮੇ ਅਰਜੀਲ' ਭਾਵ ਦੱਬੇ ਕੁਚਲੇ ਲੋਕਾਂ ਦੀ ਬਗਾਵਤ ਸੀ। ਜਿਵੇ ਸਯਦ ਗੁਲਾਮ ਅਲੀ ਨੇ ਲਿਖਿਆ ਹੈ, "ਇਸ ਵਿਚ ਜਿਆਦਾਤਰ ਤਰਖਾਣ, ਚਮਾਰ, ਜੱਟਾਂ ਜਿਹੀਆਂ ਨੀਵੀਆਂ ਜਾਂਤਾ ਸਨ।" ਐਨ ਏਸੇ ਤਰਾਂ ਦੀ ਗਲ ਉਸ ਵੇਲੇ ਦੀ ਸਰਕਾਰੀ ਡਾਇਰੀ 'ਅਖਬਾਰਾਤ ਇ ਦਰਬਾਰ ਇ ਮੌਲਾ' ਵਿਚ ਲਿਖੀ ਮਿਲਦੀ ਹੈ।ਸੋ ਇਨਾਂ ਗਰੀਬ ਗੁਰਬਿਆਂ ਨੇ ਮੁਗਲ ਹਕੂਮਤ ਨੂੰ ਉਹ ਕੁੱਟ ਚਾੜੀ ਜਿਸ ਤੋਂ ਉਹ ਦੁਬਾਰਾ ਸਿਰ ਨਾਂ ਚੁੱਕ ਸਕੀ।
ਬੰਦੇ ਨੂੰ 700 ਲੜਾਕੂਆਂ ਨਾਲ ਕਾਬੂ ਕਰਕੇ ਈਸਵੀ 1716 ਨੂੰ ਦਿਲੀ ਵਿਚ ਕੁਝ ਇਸਤਰਾਂ ਸ਼ਹੀਦ ਕੀਤਾ ਗਿਆ ਤਾਂ ਕਿ ਹੋਰ ਬਾਗੀਆਂ ਨੂੰ ਸਬਕ ਮਿਲੇ। ਉਸ ਵਕਤ ਜੋ ਜੁਲਮ ਮੁਗਲਾਂ ਨੇ ਇਨ੍ਹਾਂ ਸਰੀਰਾਂ ਤੇ ਢਾਹੇ ਤੇ ਜੋ ਸਬਰ ਤੇ ਸਿਦਕ ਦਾ ਇਨਾਂ ਸਿੰਘਾਂ ਨੇ ਮੁਜ਼ਾਹਰਾ ਕੀਤਾ ਉਹ ਤਵਾਰੀਖ ਵਿਚ ਬਹਾਦਰੀ ਦੀ ਇਕ ਸਦੀਵੀ ਮਿਸਾਲ ਬਣ ਚੁਕੀ ਹੈ।ਇਕ ਫਾਰਸੀ ਦੇ ਇਤਹਾਸਕਾਰ ਖਾਫੀ ਖਾਨ ਤੇ ਆਪਣੀ ਮੁੰਤਕਾਬੁਲ ਲੁਬਾਬ ਵਿਚ ਇਕ ਘਟਨਾਂ ਦਿਤੀ ਹੈ। ਹੋਇਆ ਇਸ ਤਰਾਂ ਕਿ ਇਨਾਂ ਬਾਗੀਆਂ ਵਿਚੋਂ ਇਕ ਅਜਿਹਾ ਬੱਚਾ ਸੀ ਜਿਸ ਦੀ ਮਾਂ ਨੇ ਦਰਬਾਰ ਵਿਚ ਸਬੂਤ ਪੇਸ਼ ਕੀਤਾ ਕਿ ਉਸ ਦਾ ਪੁੱਤਰ ਸਿੱਖ ਨਹੀ ਹੈ ਤੇ ਪੁਲਸ ਨੇ ਉਸ ਨੂੰ ਗਲਤੀ ਨਾਲ ਫੜ ਲਿਆ ਹੈ। ਦਰਬਾਰ ਨੇ ਮੁੰਡੇ ਦੀ ਰਿਹਾਈ ਦਾ ਹੁਕਮ ਦੇ ਦਿਤਾ।ਦੇਖੋ! ਭਾਣਾ ਕੁਦਰਤ ਦਾ, ਜਦੋਂ ਹੁਕਮ ਲੈ ਕੇ ਉਹ ਕਤਲਗਾਹ ਪਹੁੰਚੀ ਐਨ ਓਸੇ ਵਕਤ ਉਸ ਮੁੰਡੇ ਦੀ ਕਤਲ ਹੋਣ ਦੀ ਵਾਰੀ ਸੀ। ਵਕਤ ਦੇ ਇਸ ਅਲੌਕਿਕ ਮੇਲ ਨੇ ਸਭ ਨੂੰ ਅਚੰਭੇ 'ਚ ਪਾ ਦਿਤਾ। ਪਰ ਹੈਰਾਨੀ ਦੇ ਹੱਦ ਬੰਨੇ ਓਦੋਂ ਮੁਕ ਗਏ ਜਦੋਂ ਮੁੰਡੇ ਨੇ ਰਿਹਾਅ ਹੋਣ ਤੋਂ ਇਨਕਾਰ ਕਰ ਦਿਤਾ ਤੇ ਭਰੀ ਕਚਿਹਰੀ 'ਚ ਕਿਹਾ ਕਿ ਮੇਰੀ ਮਾਂ ਝੂਠ ਬੋਲਦੀ ਹੈ ਮੈ ਤਾਂ ਗੁਰੂ ਦਾ ਸਿੱਖ ਹਾਂ ਅਤੇ ਉਸ ਸ਼ਹਾਦਤ ਦੇ ਜਾਮ ਨੂੰ ਹੱਸ ਕੇ ਪੀਤਾ। ਇਹਨਾਂ ਅਨੂਠੀ ਸ਼ਹਾਦਤਾਂ ਦੀ ਗਵਾਹੀ ਇਕ ਅੰਗਰੇਜ ਮਿਸ਼ਨਰੀ ਨੇ ਵੀ ਭਰੀ ਜੋ ਉਦੋ ਦਿਲੀ 'ਚ ਸੀ।
ਹੁਣ ਇਥੇ ਸਵਾਲ ਉਠਦਾ ਹੈ ਕਿ ਅਸਾਂ ਤਾਂ ਪੰਜਾਬੀਅਤ ਦੀ ਬਹਾਦਰੀ ਦੀ ਗਲ ਸ਼ੁਰੂ ਕੀਤੀ ਸੀ, ਪਰ ਇਥੇ ਸਵਾਲ ਸਿੱਖੀ ਦਾ ਉਠ ਖੜਾ ਹੋਇਆ ਹੈ। ਸੱਚ ਗਲ ਤਾਂ ਇਹ ਹੈ ਕਿ ਜੇ ਤੁਸੀ ਸਿੱਖੀ ਦੀ ਪ੍ਰਭਾਸ਼ਾ ਕਟੜ ਅਕਾਲੀਆਂ ਵਾਲੀ ਲਓ ਤਾਂ ਤੇ ਮੁਸ਼ਕਲ ਹੋ ਸਕਦੀ ਹੈ ਉਜ ਨਹੀ ਕਿਉਕਿ ਅੱਜ ਦੇ ਛਾਂਟ ਦਿਤੇ ਗਏ ਪੰਜਾਬ ਵਿਚ ਬਹੁਲਤਾ (90% -ਅੰਦਾਜਾ) ਦਲਿਤਾਂ ਦੀ ਹੀ ਹੈ। ਉਂਜ ਅੱਜ ਜੱਟ, ਕੰਬੋਅ, ਸੈਨੀ ਆਦਿ ਆਪਣੇ ਆਪ ਨੂੰ ਦਲਿਤ ਅਖਵਾਉਣ ਵਿਚ ਸ਼ਰਮ ਮਹਿਸੂਸ ਕਰਦੇ ਹਨ ਪਰ ਪੁਰਾਤਨ ਪ੍ਰੀਭਾਸ਼ਾ ਅਨੁਸਾਰ ਇਹ ਸਭ ਬ੍ਰਹਾਮਣ ਦੀ ਸ਼ੂਦਰ ਖੇਤੀ ਹੀ ਹੈ। ਬਾਕੀ ਦੀ ਬਹੁਤੀ ਅਬਾਦੀ ਬਦਕਿਸਮਤੀ ਨਾਲ ਅੱਜ ਵੀ ਪੰਜਾਬੀ ਸਭਿਆਚਾਰ ਤੇ ਬੋਲੀ ਤੋਂ ਮੁਨੱਕਰ ਹੋ ਯੂਪੀ ਦੇ ਸਭਿਆਚਾਰ ਨੂੰ ਅਪਣਾਉਣ ਵਿਚ ਫਖਰ ਮਹਿਸੂਸ ਕਰਦੀ ਹੈ ਤੇ ਇਸ ਕਰਕੇ ਤਕਨੀਕੀ ਕਾਰਨਾਂ ਕਰਕੇ ਉਨਾਂ ਨੂੰ ਬਦੋ ਬਦੀ ਪੰਜਾਬੀ ਸ਼੍ਰੇਣੀ 'ਚ ਰਖਣਾ ਬੇਇਨਸਾਫੀ ਹੋਵੇਗੀ। ਖੁਸ਼ਕਿਸਮਤੀ ਨਾਲ ਇਹ ਮੁਠੀ ਭਰ ਲੋਕ ਹੀ ਹਨ। ਸੋ ਬਾਕੀ ਕੀ ਰਹਿ ਗਿਆ? ਮਾਰਖੋਰਾ ਤਬਕਾ- ਪੰਜਾਬ।ਜਾਂ ਜਿਵੇ ਪ੍ਰੋ. ਪੂਰਨ ਸਿੰਘ ਨੇ ਕਿਹਾ ਸੀ 'ਪੰਜਾਬ ਜੀਉਦਾ ਗੁਰਾਂ ਦੇ ਨਾਂ ਤੇ' ਸੋ ਪੰਜਾਬੀ ਤੋਂ ਭਾਵ ਸਿੱਖ ਹੀ ਹੈ। ਸੋ ਪੰਜਾਬੀਅਤ ਦੀ ਗਲ ਸਿੱਖੀ ਦੀ ਹੀ ਗਲ ਹੈ।
ਸਿੱਖ ਸਰੋਤਾਂ ਅਨੁਸਾਰ ਸਿੱਖੀ ਦਲਿਤਾਂ ਦਾ ਹੀ ਮਜ੍ਹਬ ਹੈ ਜਾਂ ਇਸਤਰਾਂ ਕਹੋ ਕਿ ਸਿਧਾਂਤਕ ਰੂਪ ਵਿਚ ਸਿੱਖੀ ਬ੍ਰਾਹਮਣਵਾਦੀ ਜਾਤ ਪਾਤ ਸਿਧਾਂਤ ਨੂੰ ਮਾਨਤਾ ਨਹੀ ਦਿੰਦੀ।ਤਾਂ ਹੀ ਗੁਰੂ ਦੱਬੇ ਕੁਚਲੇ ਦਾ ਪੱਖ ਪੂਰਦਾ ਹੈ:- "ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥" ਹੋਰ ਦੇਖੋ 1840 ਦੀ ਕ੍ਰਿਤ ਪੰਥ ਪ੍ਰਕਾਸ਼ ਵਿਚ ਵੀ ਕੁਝ ਅਜਿਹਾ ਹੀ ਲਿਖਿਆ ਹੈ:- ('ਦੱਬਿਆਂ ਕੁਚਲਿਆਂ' ਨੂੰ ਪਾਤਸ਼ਾਹੀ ਬਖਸ਼ੀ)
ਸਤ ਸਨਾਤਿ ਔ ਬਾਰਹ ਜਾਤ।ਜਾਨ ਨਹਿ ਰਾਜਨੀਤ ਕੀ ਬਾਤ।ਜੱਟ ਬੂਟ ਕਹਿਂ ਜਿਂਹ ਜਗਮਾਂਹੀਂ।..ਲੁਹਾਰ ਤ੍ਰਖਾਣ ਹੁਤ ਜਾਤ ਕਮੀਨੀ।ਛੀਪੋ ਕਲਾਲ ਨੀਚਨ ਪੈ ਕ੍ਰਿਪਾ ਕੀਨੀ।ਗੁੱਜਰ ਗਵਾਰ ਹੀਰ ਕਮਜਾਤ।ਕੰਬੋਇ ਸੂਦਨ ਕੋਇ ਪੁਛੇ ਨ ਬਾਤ। ਝੀਵਰ ਨਾਈ ਰੋੜੇ ਘੁਮਿਆਰ।ਸਾਇਣੀ ਸੁਨਿਆਰੇ ਚੂੜ੍ਹੇ ਚਮਿਆਰ।ਭੱਟ ਔ ਬ੍ਰਾਹਮਣ ਹੁਤੇ ਮੰਗਵਾਰ।ਬਹੁਰੂਪੀਏ ਲੁਬਾਣੇ ਔ ਘੁਮਿਆਰ। ਇਨ ਗਰੀਬ ਸਿੰਘਨ ਕੋ ਦਯੇ ਪਤਿਸ਼ਾਹੀ। ਏ ਯਾਦ ਰਖੈਂ ਹਮਰੀ ਗੁਰਿਆਈ।
ਆਖਰੀ ਮੁਗਲਾਂ ਨੇ ਸਿੱਖਾਂ ਦੇ ਸਿਰਾਂ ਦੇ ਮੁਲ ਰਖ ਦਿਤੇ ਸਨ। ਫਰੁਖਸੀਅਰ ਨੇ ਤਾਂ ਹੁਕਮਨਾਮਾਂ ਜਾਰੀ ਕੀਤਾ ਕਿ ਸਿੱਖ ਲਫਜ਼ ਦੇ ਨਾਲ 'ਚੋਰ ਸਿੱਖ' ਜਾਂ ਕੁੱਤੇ ਸਿੱਖ ਬੋਲਿਆ ਜਾਵੇ।ਉਪਰੰਤ ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਵਰਗੇ ਹੋਰ ਹਮਲਾਵਰ ਆਏ ਪਰ ਪੰਜਾਬੀਆਂ ਦੇ ਸਾਹਮਣੇ ਟਿਕ ਨਾਂ ਸਕੇ। ਅਬਦਾਲੀ ਦੇ ਤਾਂ ਇਨ੍ਹਾਂ ਨੱਕ 'ਚ ਦਮ ਕਰੀ ਰਖਿਆ। ਅਬਦਾਲੀ ਦੇ ਨਾਲ ਜਿਹੜਾ ਲਿਖਾਰੀ ਨੂਰ ਮੁਹੰਮਦ ਫਿਰ ਰਿਹਾ ਸੀ ਉਸ ਤਾਂ ਇਨਾਂ ਸਿਰ ਫਿਰਿਆਂ ਬਾਬਤ ਬਹੁਤ ਲਿਖਿਆ ਹੈ। ਕਹਿਦੈ "ਉਏ ਇਨ੍ਹਾਂ ਨੂੰ ਕੁੱਤੇ ਨਾਂ ਆਖੋ। ਇਹ ਸਚ ਮੁਚ ਸ਼ੇਰ ਜੇ।" ਤੇ ਫਿਰ ਇਨਾਂ ਦੇ ਮੈਦਾਨੇ ਜੰਗ ਦੇ ਅਜਿਹੇ ਸੋਹਲੇ ਗਾਉਦੈ ਕਿ ਤੁਸੀ ਅਸ਼ ਅਸ਼ ਕਰ ਉਠੋਗੇ ਤੇ ਕਹੋਗੇ ਕਿ ਇਨ੍ਹਾਂ ਨਾਲੋਂ ਬਹਾਦਰ ਦੁਨੀਆ 'ਚ ਕੋਈ ਨਹੀ। ਅਬਦਾਲੀ ਨੇ ਤਾਂ ਭਵਿਖਬਾਣੀ ਹੀ ਕਰ ਦਿਤੀ ਕਿ ਰਾਜ ਇਨਾਂ ਦਾ ਹੋਣਾ ਜੇ।
ਬਾਦ 'ਚ ਅੰਗਰੇਜ ਪੰਜਾਬੇ ਆਏ। ਮੈਦਾਨੇ ਜੰਗ ਵਿਚ ਪੰਜਾਬੀਆਂ ਉਨਾਂ ਨੂੰ ਉਹ ਜੌਹਰ ਦਿਖਾਏ ਕਿ ਨਾਨੀ ਯਾਦ ਕਰਾ ਦਿਤੀ। ਉਹ ਲਿਖਦੇ ਹਨ ਇਥੇ ਸਾਨੂੰ ਮਹਿਸੂਸ ਹੋਇਆ ਕਿ ਭਾਰਤੀ ਉਪਮਹਾਂਦੀਪ ਵਿਚ ਵੀ ਕੋਈ ਬਹਾਦਰ ਕੌਮ ਹੈਗੀ ਆ। ਇਹ ਗਲ ਵਖਰੀ ਹੈ ਕਿ ਗੈਰ ਪੰਜਾਬੀਆਂ ਦੀ ਗਦਾਰੀ ਕਰਕੇ ਅੰਗ੍ਰੇਜ ਜੰਗ ਜਿਤ ਗਏ ਸਨ।ਉਸ ਵੇਲੇ ਦੇ ਉਚ ਅੰਗਰੇਜ ਅਫਸਰ ਲੀਪਲ ਗਰਿਫਨ ਨੇ ਤਾਂ ਇਥੋਂ ਤਕ ਲਿਖ ਦਿਤਾ ਹੈ ਕਿ 'ਫੌਜ ਹੋਵੇ ਸਿੱਖ ਤੇ ਅਫਸਰ ਹੋਵੇ ਅੰਗਰੇਜ ਤਾਂ ਉਹ ਦੁਨੀਆਂ ਦੀ ਕਿਸੇ ਵੀ ਫੌਂਜ ਨਾਲੋਂ ਉਤਮ ਹੋਵੇਗੀ।"
ਫਿਰ ਅੰਗਰੇਜਾਂ ਖਿਲਾਫ ਜਦੋਂ ਸ਼ਾਂਤਮਈ ਅੰਦੋਲਨ ਚਲਾਇਆ ਤਾਂ ਉਥੇ ਵੀ ਪੰਜਾਬੀਆਂ ਨੇ ਦੁਨੀਆਂ ਨੂੰ ਆਪਣੇ ਉਤਮ ਵਿਹਾਰ ਨਾਲ ਕੀਲਿਆ ਜਿਵੇ ਗੁਰਦੁਆਂਰਾ ਸੁਧਾਰ ਲਹਿਰ। ਭਾਰਤ ਦੀ ਅਜਾਦੀ ਵਿਚ ਬਲੀਦਾਨ ਦੇਣ ਵਾਲਿਓ ਵਿਚੋਂ 86% (ਜੀ ਹਾਂ) ਪੰਜਾਬੀ ਸਨ।
ਕੁਲਹਿਣੀ 'ਅਜਾਦੀ' ਆਈ ਤੇ 10 ਲੱਖ ਪੰਜਾਬੀਆਂ ਨੂੰ ਆਪਣੀ ਜਾਨਾਂ ਦੀ ਆਹੂਤੀ ਦੇਣੀ ਪਈ। ਇਕ ਕਰੋੜ ਪੰਜਾਬੀ ਘਰੋਂ ਬੇਘਰ ਹੋ ਗਿਆ। ਉਜੜ ਪੁਜੜ ਕੇ ਆਏ ਪੂਰਬੀ ਪੰਜਾਬ ਵਿਚ ਵੱਸੇ ਪੰਜਾਬੀਆਂ ਨੇ ਆਪਣੀ ਮਿਹਨਤ ਦਾ ਫਿਰ ਦੁਨੀਆਂ ਨੂੰ ਲੋਹਾ ਮਨਾਂ ਲਿਆਂ।1960ਤੋਂ ਪਹਿਲਾਂ ਭਾਰਤ ਵਿਚ ਅਨਾਜ ਦੀ ਵੱਡੀ ਥੁੱੜ ਸੀ ਪਰ ਪੰਜਾਬੀਆਂ ਦੀ ਮਿਹਨਤ ਦੇ ਜਾਦੂ ਸਦਕਾ ਭਾਰਤ ਨੂੰ ਅਨਾਜ ਵਿਚ ਨਿਰਾ ਆਂਤਮ ਨਿਰਭਰ ਹੀ ਨਹੀ ਕੀਤਾ ਸਗੋਂ ਵਾਧੂ ਭੰਡਾਰ ਵੀ ਕਰ ਦਿਤੇ। ਪੰਜਾਬ ਜੋ ਭਾਰਤ ਦਾ ਸਿਰਫ ਡੇਢ ਫੀ ਸਦੀ ਰਕਬਾ ਹੈ: ਪੰਜਾਬ 50,362 ਵਰਗ ਕਿ.ਮੀ ਤੇ ਭਾਰਤ 3,287,240 ਕਿ.ਮੀ।ਭਾਰਤ ਦੇ ਅਨਾਜ ਭੰਡਾਰ ਵਿਚ ਪੰਜਾਬ ਨੇ 60.9% ਕਣਕ ਪਾਈ (ਸਾਲ 2005-6) ਤੇ 87% ਝੋਨਾ ਪਾਇਆ।ਕੀ ਕੋਈ ਭਰੋਸਾ ਕਰੇਗਾ? ਪਰ ਬਦਕਿਸਮਤੀ ਅੱਜ ਭਾਰਤ ਸਰਕਾਰ ਪੰਜਾਬੀਆਂ ਨੂੰ ਈਰਖਾ ਦੀ ਨਿਗਾਹ ਨਾਲ ਤਕਣ ਲਗ ਪਈ ਹੈ। ਇਹਦੀ ਕੋਸ਼ਿਸ਼ ਰਹਿਦੀ ਹੈ ਕਿ ਪੰਜਾਬ ਨੂੰ ਨਚੋੜ ਲਿਆ ਜਾਵੇ। ਅੱਜ ਬਹਾਦਰ ਪੰਜਾਬੀਆਂ ਦੀ ਅਜਿਹੀ ਬੇਕਦਰੀ ਹੋਈ ਕਿ ਸਰਕਾਰ ਨੇ ਗੁਪਤ ਹੁਕਮ ਕੱਢ ਦਿਤਾ ਕਿ ਫੌਜ ਵਿਚ ਭਰਤੀ ਸਮੇਂ ਪੰਜਾਬੀਆਂ ਦੀ ਗਿਣਤੀ 1% ਤੋਂ ਵੱਧ ਨਾਂ ਹੋਵੇ। ਫਿਲਮਾਂ ਤੇ ਟੀ ਵੀ ਤੇ ਪੰਜਾਬੀਆਂ ਦਾ ਮਖੌਲ ਬਣਾ ਦਿਤਾ ਗਿਆ ਹੈ।
ਪਰ ਪੰਜਾਬੀ ਕਦੀ ਹਾਰ ਨਹੀ ਮੰਨਦਾ ਪੰਜਾਬ ਨੇ ਕਨੇਡਾ, ਇੰਗਲੈਡ, ਅਮਰੀਕਾ, ਦੁਬਈ, ਅਸਟ੍ਰੇਲੀਆ ਵਿਚ ਆਪਣੀ ਮਿਹਨਤ ਦੇ ਜਾ ਝੰਡੇ ਗੱਡੇ ਹਨ। ਬੇਸ਼ਕ ਅੱਜ ਅਸੀ ਥੱਲੇ ਹਾਂ ਪਰ ਭਵਿਖ ਸਾਡਾ ਹੈ।Ð


ਓਦੋਂ ਭਗਤ ਸਿੰਘ ਨੂੰ ਫਾਂਸੀ ਹੋਈ ਸੀ, ਅੱਜ ਹੁੰਦਾ ਤਾਂ ਪੁਲਸ ਮੁਕਾਬਲਾ ਬਣਦਾ
ਸ਼ਹੀਦ ਭਗਤ ਸਿੰਘ ਦਾ ਨਾਂ ਪੰਜਾਬੀਆਂ ਦੇ ਦਿਲਾਂ ਦੀਆਂ ਗਹਿਰਾਈਆਂ ਤੱਕ ਉਤਰਿਆ ਪਿਆ ਹੈ। ਉਸ ਅਜਾਦੀ ਦੇ ਪ੍ਰਵਾਨੇ, ਦੀਵਾਨੇ, ਅਲਬੇਲੇ ਦੀ ਸ਼ਹਾਦਤ ਉਤਮ ਤੇ ਅਜਾਦੀ ਲਈ ਜੱਦੋ ਜਹਿਦ ਕਰਦੇ ਹਰ ਨਾਗਰਿਕ ਲਈ ਚਾਨਣ ਮੁਨਾਰਾ। ਪਰ 28 ਸਤੰਬਰ 2007 ਨੂੰ ਜਦੋਂ ਅੰਮ੍ਰਿਤਸਰ ਵਿਖੇ ਸ਼ਹੀਦ ਦੀ ਜਨਮ ਸ਼ਤਾਬਦੀ ਮਨਾਈ ਗਈ ਤਾਂ ਉਸ ਵੇਲੇ ਮਨੋਰੰਜਨ ਕਾਲੀਆ ਬੀ ਜੇ ਪੀ ਨੇ ਸਟੇਜ ਤੇ ਬਿਆਨ ਦਿੱਤਾ ਅਖੇ ਭਗਤ ਸਿੰਘ ਸਿੱਖ ਨਹੀ ਹਿੰਦੂ ਸੀ। ਅਸੀਂ ਸਮਝਦੇ ਹਾਂ ਇਹ ਸ਼ਹੀਦ ਦੀ ਤੋਹੀਨ ਕਰਨ ਬਰਾਬਰ ਸੀ। ਪਰ ਓਥੇ ਕਿਸੇ ਅਕਾਲੀ ਜਾਂ ਕਾਮਰੇਡ ਨੇ ਇਨ੍ਹਾਂ ਕੱਟੜਵਾਦੀਆਂ ਦਾ ਜੁਆਬ ਨਾ ਦਿੱਤਾ। ਸਿਰਫ ਇਕ ਅਮਰਜੀਤ ਸਿੰਘ ਅਸਲ ਨੇ ਜਰੂਰ ਕਿਹਾ ਕਿ ਭਗਤ ਸਿੰਘ ਨੂੰ ਫਿਰਕੇਦਾਰੀ ਨਾਲ ਜੋੜ ਨਾ ਵੇਖੋ। ਅਕਾਲੀ ਤਾਂ ਐਨੇ ਖੱਸੀ ਹੋ ਚੁਕੇ ਹਨ ਕੋਈ ਨਹੀ ਕੁਸਕਿਆ। ਖੈਰ ਉਥੇ ਭਗਤ ਸਿੰਘ ਦੇ ਵੀ 15-20 ਰਿਸ਼ਤੇਦਾਰ ਹਾਜਰ ਓਹ ਵੀ ਨਾਂ ਕੁਸਕੇ ਕਿ ਕਿਥੇ ਸਰਕਾਰੀ ਸਹੂਲਤਾਂ ਨਾਂ ਜਾਦੀਆਂ ਰਹਿਣ। ਹਾਲਾਕਿ ਭਗਤ ਸਿੰਘ ਦੇ ਮਜਹਬ ਤੇ ਸਾਨੂੰ ਭਾਈ ਰਣਧੀਰ ਸਿੰਘ ਤੇ ਕਪੂਰ ਸਿੰਘ ਆਈ. ਸੀ. ਐਸ ਦੀਆਂ ਲਿਖਤਾਂ ਮਿਲਦੀਆਂ ਹਨ ਜਿਨਾਂ ਅਨੁਸਾਰ ਸਿੰਘ ਅਖੀਰ ਦੇ ਦਿਨਾਂ 'ਚ ਸਿੱਖ ਬਣ ਚੁਕਾ ਸੀ ਤੇ ਕੇਸ ਵਧਾ ਲਏ ਸਨ।
ਖੈਰ ਮਸਤ ਪੰਜਾਬੀਆਂ ਨੇ ਕੱਟੜਵਾਦੀਆਂ ਦੀਆਂ ਗੱਲਾਂ ਦਾ ਨੋਟਿਸ ਨਾਂ ਲਿਆ। ਜਦੋਂ ਹਿੰਦੂਤਵਾ ਦੀਆਂ ਅਜਿਹੀਆਂ ਚਾਲਾਂ ਫੇਲ ਹੋ ਜਾਣ ਤਾਂ ਉਸ ਵਕਤ ਫਿਰ ਟਾਊਟਾਂ ਨੂੰ ਵਰਤ ਲਿਆ ਜਾਂਦਾ ਹੈ। ਪੰਜਾਬੀਆਂ 'ਚ ਫੁੱਟ ਪਾਉਣ ਦਾ ਕੰਮ ਕਰ ਰਹੇ ਨਕਲੀ ਖਾਲਿਸਤਾਨੀ ਸਿਮਰਜੀਤ ਸਿੰਘ ਮਾਨ ਤੁਰੰਤ ਭਗਤ ਸਿੰਘ ਦੇ ਖਿਲਾਫ ਬਿਆਨ ਦੇ ਕੇ ਕੱਟੜਵਾਦੀਆਂ ਦੇ ਬਿਆਨ ਦੀ ਪ੍ਰੋੜਤਾ ਕਰ ਦਿੱਤੀ। ਫਿਰ ਬਾਦਲ ਨੇ ਵਧੀਆ ਕੀਤਾ ਜੋ ਉਸ ਨੂੰ ਜੇਲ ਦੀ ਹਵਾ ਖਵਾ ਦਿਤੀ ਤੇ 3 ਦਿਨਾਂ ਵਿਚ ਹੀ ਫਿਰ ਬਾਦਲ ਦੀ ਸਿਫਤ ਕਰਕੇ ਬਾਹਰ ਆਇਆ।
ਸਾਡੇ ਕੋਲ ਤਾਂ ਭਗਤ ਸਿੰਘ ਦੇ ਧਰਮ ਦਾ ਇਕ ਹੋਰ ਸਬੂਤ ਮੋਜੂਦ ਹੈ। ਪਿਛੇ 1984 ਉਪੰਰਤ ਜੋ ਸਿੱਖਾਂ ਨੇ ਜੁਲਮ ਖਿਲਾਫ ਬਗਾਵਤ ਕੀਤੀ ਸੀ ਉਸ ਵੇਲੇ ਭਗਤ ਸਿੰਘ ਦੇ ਪਰਿਵਾਰ ਨੂੰ ਵੀ ਤਗੜਾ ਸੇਕ ਲੱਗਾ ਸੀ। ਭਗਤ ਸਿੰਘ ਦੇ ਭਾਂਣਜੇ ਕੁਲਜੀਤ ਸਿੰਘ ਢੱਟ ਨੂੰ ਬੁੱਚੜ ਐਸ. ਐਸ. ਪੀ. ਅਜੀਤ ਸਿੰਘ ਸੰਧੂ ਨੇ ਘਰੋਂ ਚੁੱਕ ਕਤਲ ਕਰ ਦਿਤਾ ਤੇ ਵਿਚਾਰੇ ਦਾ ਖੁਰਾ ਖੋਜ ਮਿਟਾ ਲਾਸ਼ ਵੀ ਖੁਰਦ ਬੁਰਦ ਕਰ ਦਿੱਤੀ ਸੀ।
ਹਿੰਦੂਤਵ ਨੇ ਸਾਬਤ ਕਰ ਦਿਤਾ ਕਿ ਸਿੰਘ ਦਾ ਅੱਜ ਦੇ ਭਾਰਤ ਵਿਚ ਕੀ ਸਥਾਨ ਹੈ। ਅੱਜ ਸਿੰਘ ੍‍ਦਾ ਤਾਂ ਇਹੀ ਹਸ਼ਰ ਹੋਣਾ ਸੀ।Ð



ਮੁਢਲੀ ਸਰੀਰਕ ਸਿਖਿਆ ਦੇਣ ਦੀ ਬੇਹੱਦ ਜਰੂਰਤ
- ਡਾ. ਨਿੱਝਰ

ਅੱਜ ਰੋਗੀ ਸਬੰਧਤ ਮਾਹਿਰ ਜਾ ਸਪੈਸ਼ਲਿਸਟ ਕੋਲ ਹੀ ਰੋਗੀ ਜਾਂਦੇ ਹਨ ਪਰ ਬੀਮਾਰੀ ਖੋਜਣ ਦੇ ਤਸ਼ਖੀਸ ਕੇਂਦਰਾਂ 'ਚ ਲਗ ਪਗ ਸਭ ਕਿਸਮਾਂ ਦੇ ਮਰੀਜ ਆਉਦੇ ਹਨ ਤੇ ਪੰਜਾਬ ਦੇ ਅਜਿਹੇ ਵੱਡੇ ਕੇਂਦਰਾਂ ਵਿਚੋ ਹੈ: ਅੰਮ੍ਰਿਤਸਰ ਦਾ 'ਨਿੱਝਰ ਸਕੈਨਿੰਗ ਸੈਂਟਰ'। ਇਥੋਂ ਦੇ ਇੰਚਾਰਜ ਡਾਕਟਰ ਇੰਦਰਬੀਰ ਸਿੰਘ ਨਿੱਝਰ ਹੁਰਾਂ ਇੰਟਰਵਿਊ ਵੇਲੇ ਦੱਸਿਆ ਕਿ ਉਨਾਂ ਤਜੱਰਬੇ 'ਚ ਮਹਿਸੂਸ ਕੀਤਾ ਹੈ ਬਹੁਤੇ ਲੋਕ ਰੋਗ-ਅਗਿਆਨਤਾ ਕਾਰਨ ਹੀ ਦੁਖ ਝੱਲ ਰਹੇ ਹਨ। ਜਿਵੇ ਲੋਕਾਂ ਨੂੰ ਪਤਾ ਨਹੀ ਹੈ ਕਿ ਪਾਣੀ ਪੀਣਾ ਸਰੀਰ ਲਈ ਕਿੰਨਾਂ ਜਰੂਰੀ ਹੈ। ਲੋਕ ਚਾਹ ਪੀਈ ਜਾ ਰਹੇ ਨੇ, ਜਿਸ ਕਰਕੇ ਪਿਆਸ ਘੱਟ ਲਗਦੀ ਹੈ ਤੇ ਸਰੀਰ 'ਚ ਪਾਣੀ ਦੀ ਘਾਟ ਪੱਥਰੀਆਂ ਨੂੰ ਜਨਮ ਦੇ ਰਹੀ ਹੈ। ਅੱਜ ਚਾਹ ਪੀ ਪੀ ਕੇ ਲੋਕ ਢਿੱਡ ਦੀਆਂ ਬੀਮਾਰੀਆਂ ਲਾਈ ਬੈਠੇ ਨੇ। ਐਡੋਸਕੋਪੀ 'ਚ ਦੇਖਿਆ ਜਾ ਰਿਹਾ ਕਿ ਬਹੁਤੇ ਮਰੀਜਾਂ ਦੀ ਖਾਣ ਵਾਲੀ ਨਾਲੀ ਜਖਮਾਂ ਤੇ ਛਾਲਿਆਂ ਨਾਲ ਭਰੀ ਪਈ ੍‍ਦੀ ਏ। ਲੋਕ ਅੰਨੇ ਵਾਹ ਤਲੀਆਂ ਚੀਜਾਂ ਤੇ ਮਸਾਲਿਆ ਦੇ ਚਸਕੇ ਲੈ ਰਹੇ ਨੇ। ਅੰਮ੍ਰਿਤਸਰ ਸ਼ਹਿਰ ਦੇ 50 ਸਾਲ ਤੋਂ ਉਪਰ ਦੇ ਕੋਈ 35% ਲੋਕ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਨਾਲ ਪੀੜਤ ਹਨ।
ਸ਼ਰਾਬ ਨੇ ਪੰਜਾਬੀਆਂ ਦੀ ਸਿਹਤ ਬਰਬਾਦ ਕਰ ਦਿਤੀ ਹੈ। ਮਸ਼ੀਨਰੀ ਯੁਗ ਨੇ ਲੋਕਾਂ ਦਾ ਜੀਵਨ ਢੰਗ ਬਦਲ ਕੇ ਰੱਖ ਦਿਤਾ ਹੈ ਪਰ ਉਸ ਮੁਤਾਬਿਕ ਲੋਕਾਂ ਨੇ ਖੁਰਾਕ ਨਹੀ ਬਦਲੀ। ਓਧਰ ਕਈ ਲਾਲਚੀ ਡਾਕਟਰ ਬੇਲੋੜੇ ਅਪ੍ਰੇਸ਼ਨ ਕਰੀ ਜਾ ਰਹੇ ਨੇ। ਉਦਾਹਰਣ ਦੇ ਤੌਰ ਤੇ ਬੱਚੇਦਾਨੀ ਦੀ ਰਸੌਲੀਆਂ ਦਾ ਝੱਟ ਅਪ੍ਰੇਸ਼ਨ ਕਰ ਦਿਤਾ ਜਾਂਦਾ ਹੈ ਜਦ ਕਿ ਉਸ ਦੀ ਕਈ ਕੇਸਾਂ 'ਚ ਅਜੇ ਜਰੂਰਤ ਵੀ ਨਹੀ ੍‍ਦੀ। ਏਸੇ ਤਰਾਂ ਗਦੂਦਾਂ ਦੀ ਸਥਿਤੀ ਹੈ।
ਪੰਜਾਬ ਦੇ ਲੋਕ ਬੜੇ ਅਗਾਂਹ ਵਧੂ ਹਨ ਇਨ੍ਹਾਂ ਨੂੰ ਸੇਧ ਦੇਣ ਦੀ ਜਰੂਰਤ ਹੈ। ਉਨਾਂ ਕਿਹਾ,"ਮੈਂ ਦੇਖਦਾ ਹਾਂ ਕਈ ਮਰੀਜਾਂ ਨੂੰ ਅੱਜ ਏਡਜ਼ ਦਾ ਗਿਆਨ ਹੈ। ਕਿਉਕਿ ਥੋੜਾ ਜਿਹਾ ਪ੍ਰਚਾਰ ਹੋਇਆ ਹੈ। ਪਰ ਪੀਲੀਏ ਬਾਰੇ ਬਿਲਕੁਲ ਕੋਰੇ ਹਨ। ਇਹ ਜਿੰਮੇਵਾਰੀਆਂ ਸਰਕਾਰ ਤੇ ਸਮਾਜ ਨੇ ਨਿਭਾਉਣੀਆਂ ੍‍ਦੀਆਂ ਹਨ। ਮੈਂ ਸਮਝਦਾ ਹਾਂ ਇਕ ਤੰਦਰੁਸਤ ਤੇ ਕਮਾਊ ਬੰਦੇ ਦੀ ਮੌਤ ਦੇਸ਼ ਦਾ ਵੱਡਾ ਨੁਕਸਾਨ ਹੈ। " ਸਿਖਿਆ ਦੇਣ 'ਚ ਆਉਣ ਵਾਲੇ ਥੋੜੇ ਜਿਹੇ ਖਰਚੇ ਬਦਲੇ ਮੁਲਕ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ।ਜਿਵੇ ਵੀ ਹੋ ਸਕੇ ਸਿਖਿਆ ਦਿਤੀ ਜਾਵੇ: ਟੀ ਵੀ /ਰੇਡੀਓ/ ਜਾਂ ਸਕੂਲਾਂ ਵਿਚ ਇਕ ਮਜਮੂਨ ਦੇ ਤੌਰ ਤੇ ਪੜਾਓ।"
ਸਕੈਨਿੰਗ ਸੈਂਟਰਾਂ ਤੇ ਇਲਜਾਮ ਬਾਰੇ ਕਿ ਉਹ ਡਾਕਟਰਾਂ ਨੂੰ ਵੱਡੀਆਂ ਕਮਿਸ਼ਨਾਂ ਦੇ ਰਹੇ ਹਨ ਤੇ ਉਨਾਂ ਇਕ ਤਰਾਂ ਨਾਲ ਦੱਬੀ ਆਵਾਜ਼ ਮੰਨਿਆ ਕਿ ਅੱਜ ਕਮਿਸ਼ਨਾਂ ਦੇਣੀਆਂ ਪੈ ਰਹੀਆਂ ਹਨ, “ਪਰ ਸਾਡਾ ਸੈਂਟਰ ਨਹੀ।” “ ਮਾਦਾ ਭਰੂਣ ਦੀ ਹੱਤਿਆ ਉਹ ਸਕੈਨਿੰਗ ਸੈਂਟਰ ਲਿਪਟੇ ਹਨ ਜਿਨਾਂ ਨੂੰ ਉਪਰੋਂ ਸ਼ਹਿ ਹੈ।ਜਰੂਰਤ ਹੈ ਲੋਕਾਂ ਵਿਚ ਜਾਗ੍ਰਤੀ ਲਿਆਉਣ ਦੀ।”Ð





ਕੱਟੇ ਵੱਢੇ ਅੰਗ ਜੋੜਨਾਂ- ਅੰਮ੍ਰਿਤਸਰ ਵਿਚ ਵੀ ਚਮਤਕਾਰ ਹੋ ਰਹੇ ਨੇ

ਮੈਡੀਕਲ ਸਾਇੰਸ ਨੇ ਅਜੋਕੇ ਦੌਰ ਵਿਚ ਜੋ ਤਰੱਕੀ ਤੇ ਵਿਕਾਸ ਕੀਤਾ ਹੈ ਉਹਨੂੰ ਦੇਖ ਬੰਦਾ ਦੰਗ ਰਹਿ ਜਾਂਦਾ ਹੈ । ਕੁਝ ਹੀ ਦਿਨ ਪਹਿਲਾਂ ਅਖਬਾਰਾਂ ਤੇ ਟੀ.ਵੀ ਤੇ ਖਬਰ ਆਈ ਕਿ ਅੰਮ੍ਰਿਤਸਰ ਦੇ ਡਾ .ਗੁਰਵਿੰਦਰ ਸਿੰਘ ਦੀ ਟੀਮ ਨੇ ਇਕ ਅਚੰਭਾ ਕਰ ਵਿਖਾਇਆ ਜਦੋਂ ਉਹਨਾਂ ਸਲਵੰਤ ਸਿੰਘ ਦੇ ਪੂਰੀ ਤਰਾਂ ਵੱਖ ਹੋ ਚੁੱਕੇ ਪੰਜੇ ਨੂੰ ਵਾਪਸ ਗੰਢ ਦਿਤਾ ।
ਡਾ: ਗੁਰਵਿੰਦਰ ਸਿੰਘ ਹੁਰਾਂ ਸਾਨੂੰ ਦੱਸਿਆ ਕਿ ਇਸ ਕੰਮ 'ਚ ਕੋਈ 10 ਕੁ ਮੈਂਬਰਾਂ ਦੀ ਟੀਮ ਕਰਮ ਸਿੰਘ ਹਸਪਤਾਲ, ਘਾਲਾ ਮਾਲ ਚੌਂਕ, ਮਜੀਠਾ ਰੋਡ ਵਿਖੇ ਕੰਮ ਕਰ ਰਹੀ ਹੈ ਜਿਸ ਵਿਚ ਖੁਦ ਡਾ ਸਾਹਿਬ ਜੋ ਹੱਡੀਆਂ ਤੇ ਜੋੜਾਂ ਦੇ ਮਾਹਰ ਹਨ, ਡਾ.ਗੁਰਿੰਦਰ ਸਿੰਘ ਪਲਾਸਟਕ ਸਰਜਨ, ਡਾ: ਸ਼ਰਨਜੀਤ ਕੌਰ ਮੁੱਖ ਤੌਰ ਤੇ ੍‍ਦੇ ਹੀ ਹਨ । ਇਸ ਟੀਮ ਨੂੰ 24 ਘੰਟੇ ਤਿਆਰ ਰਹਿਣਾ ਪੈਂਦਾ ਹੈ ਕਿਉਂਕਿ ਜਦੋਂ ਕੋਈ ਅੰਗ ਵੱਢਿਆ ਜਾਂਦਾ ਹੈ, ਉਸ ਨੂੰ ਜੋੜਨ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਨਾ ਪੈਂਦਾ ਹੈ ਜੇ ਸਮਾਂ ਵੱਧ ਲਗ ਜਾਏ ਤਾਂ ਅੰਗ ਦੁਬਾਰਾ ਜੁੜਨ ਦੇ ਮੌਕੇ ਘੱਟ ਜਾਂਦੇ ਹਨ।
ਡਾ: ਗੁਰਵਿੰਦਰ ਨੇ ਦੱਸਿਆ ਕਿ ਜਦੋਂ ਕੋਈ ਅੰਗ ਵੱਢਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਲਹੂ ਵਗਣਾ ਬੰਦ ਹੋਵੇ।ਵੱਖ ਹੋਏ ਅੰਗ ਤੇ ਪਾਣੀ ਜਾਂ ਸਿੱਲ ਨਾ ਚੜੇ। ਅੰਗ ਨੂੰ ਸਾਫ ਕਰਨ ਦੀ ਜਰੂਰਤ ਨਹੀਂ। ਉਸ ਨੂੰ ਪਲਾਸਟਿਕ ਦੇ ਲਿਫਾਫੇ ਵਿਚ ਪਾ ਕੇ ਬੰਦ ਕਰ ਦਿੱਤਾ ਜਾਵੇ।
ਅੰਗ ਨੂੰ ਬਰਫ ਦੇ ਢੇਲੇ ਦੇ ਨੇੜੇ ਰੱਖ ਦਿਓ ਯਾਦ ਰੱਖੋ ਅੰਗ ਨੂੰ ਬਹੁਤਾ ਵੀ ਠੰਡਾ ਨਹੀਂ ਕਰਨਾ। ਪੂਰੀ ਤਰਾਂ ਬਰਫ ਵਿਚ ਜੰਮਿਆ ਹੋਇਆ ਅੰਗ ਦੁਬਾਰਾ ਨਹੀਂ ਜੁੜਦਾ ।
ਜਲਦੀ ਤੋਂ ਜਲਦੀ ਅੰਗ ਜੋੜਨ ਵਾਲੇ ਹਸਪਤਾਲ ਪਹੁੰਚਿਆ ਜਾਵੇ ।
ਯਾਦ ਰੱਖੋਂ ਬਿਨਾਂ ਠੰਡਾ ਰਖਿਆ ਅੰਗ ਚਾਰ ਘੰਟੇ ਤੱਕ ਡਾਕਟਰ ਕੋਲ ਪਹੁੰਚ ਜਾਣਾ ਚਾਹੀਦਾ। ਜੇ ਅੰਗ ਨੂੰ ਸਹੀ ਦਰਜ਼ੇ ( - - - ਤੋਂ - - - ਡਿਗਰੀ ) ਤੱਕ ਰਖਿਆ ਜਾਂਦਾ ਹੈ ਤਾਂ 24 ਘੰਟੇ ਤੱਕ ਅੰਗ ਜਿੰਦਾ ਰਹਿ ਸਕਦਾ ਹੈ ।
ਅੰਗ ਜੋੜਨ ਦਾ ਕੰਮ ਲੰਮਾ ਸਮਾਂ ਲੈਂਦਾ ਹੈ ਕਿਉਂਕਿ ਬਹੁਤ ਬਰੀਕ ਕੰਮ ਖੁਰਦਬੀਨ ਅੰਦਰ ਕਰਨੇ ਪੈਂਦੇ ਹਨ ।
ਸਰਜਰੀ ਵੇਲੇ ਡਾਕਟਰ ਨੂੰ ਪਹਿਲਾਂ ਟੁੱਟੀ ਹੱਡੀ ਜੋੜਨੀ ਹੁੰਦੀ ਹੈ।
ਫਿਰ ਬਰੀਕ ਕੰਮ ਸ਼ੁਰੂ ਹੁੰਦੇ ਹਨ ਜਿਵੇਂ ਖੂਨ ਦੀਆਂ ਬਰੀਕ ਨਾੜਾਂ ( ਅਰਟੲਰਇਸ ) ਅਤੇ ੜੲਨਿਸ ਨੂੰ ਜੋੜਨਾ, ਮਗਜ ਵਾਲੇ ਧਾਗੇ ਭਾਵ ਂੲਰਵੲਸ, ਪੱਠਿਆਂ ਭਾਵ ਠੲਨਦੋਨਸ ਨੂੰ ਜੋੜਨਾ , ਚਮੜੀ ਨੂੰ ਗੰਢਣਾ ।
ਜੇ ਨਾੜਾਂ ਫਿਸ ਗਈਆਂ ਹੋਣ ਤਾਂ ਉਸ ਕੇਸ ਵਿਚ ਕਿਸੇ ਦੂਸਰੇ ਅੰਗ ਵਿਚੋਂ ਨਾੜਾਂ ਦਾ ਟੁਕੜਾ ਕੱਢ ਕੇ ਪਾਉਣਾ ।
ਇਕ ਛੋਟੇ ਉਪਰੇਸ਼ਨ ਜਿਵੇਂ ਇਕ ਉਂਗਲੀ ਕੱਟੀ ਵਿਚ ਹੀ ਪੰਜ ਘੰਟੇ ਲਗ ਜਾਂਦੇ ਹਨ ਕਈ ਵੇਰਾਂ ਤਾਂ ਆਪਰੇਸ਼ਨ 24 ਘੰਟੇ ਤੋਂ ਵੱਧ ਸਮਾਂ ਚਲਦੇ ਹਨ ।
ਜਿਹੜੇ ਅੰਗ ਜਿਆਦਾ ਹੀ ਫਿੱਸ ਗਏ ਹੋਣ ਉਨਾਂ ਨੂੰ ਗੰਢਣਾ ਮੁਸ਼ਕਲ ੍‍ਦਾ ਹੈ ।
ਇਸ ਕੰਮ 'ਚ ਸਭ ਤੋਂ ਵੱਡੀ ਮੁਸ਼ਕਲ ਕਿ ਇਹ ਆਪ੍ਰਰੇਸ਼ਨ ਥੋੜੇ ਮਹਿੰਗੇ ਹੁੰਦੇ ਹਨ।ਕਿਉਂਕਿ ਐਕਸੀਡੈਂਟ ਕਦੀ ਪੁੱਛ ਕੇ ਨਹੀਂ ਹੁੰਦੇ ਕਈ ਮਰੀਜ ਪੈਸੇ ਦਾ ਵਕਤ ਸਿਰ ਇੰਤਜਾਮ ਨਾ ਹੋਣ ਕਰਕੇ ਆਪ੍ਰੇਰਸ਼ਨ ਤੋਂ ਵਾਂਝੇ ਰਹਿ ਜਾਂਦੇ ਹਨ ।
ਇਸ ਲਈ ਜਰੂਰੀ ਹੈ ਕਿ ਸਰਕਾਰਾਂ ਆਪਣਾਂ ਫਰਜ ਪਛਾਨਣ ਤੇ ਨਾਗਰਿਕਾਂ ਦਾ ਬੀਮਾ ਹੋਵੇ ਜਿਵੇ ਅੱਜ ਸਾਰੇ ਵਿਕਸਿਤ ਦੇਸ਼ਾਂ ਵਿਚ ਹੈ ।
ਸੋ ਜਰੂਰਤ ਹੈ ਕਿ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਅੱਗੇ ਆਉਣ ਤੇ ਲੋਕਾਂ ਨੂੰ ਅਪਾਹਜ ਹੋਣ ਤੋਂ ਬਚਾਉਣ।
ਮਰੀਜਾਂ ਦੀ ਅਗਿਆਨਤਾ ਵੀ ਕਈ ਵੇਰਾਂ ਅੱਗੇ ਆਉਂਦੀ ਹੈ ।ਕਦੀ ਕਦੀ ਅੰਗ ਚਲ ਨਹੀਂ ਪਾਉਂਦੇ ਉਦੋਂ ਮਰੀਜ ਦੀ ਨਰਾਜਗੀ ਵੀ ਡਾਕਟਰ ਨੂੰ ਸਹਿਣੀ ਪੈਂਦੀ ਹੈ ।
ਸਿਰਫ ਉਹ ਹੀ ਅੰਗ ਨਹੀਂ ਚਲ ਪਾਉਂਦੇ ਜਿਥੇ ਕਿਤੇ ਅੰਦਰ ਖੁਨ ਦੀਆਂ ਗੰਢਾਂ ਜਾਂ ਢੇਲੀਆਂ (ਚਲੋਟਸ) ਬਣੀਆਂ ਰਹਿ ਜਾਣ ਜਾਂ ਫਿਰ ਅੰਗ ਫਿਸ ਗਿਆ ਹੋਵੇ ।
ਡਾ. ਗੁਰਵਿੰਦਰ ਦਸਦੇ ਹਨ ਕਿ ਜਦੋਂ ਕੋਈ ਅੰਗ ਪੂਰੀ ਤਰਾਂ ਕੰਮ ਕਰਨ ਲਗ ਪਏ ਤਾਂ ਡਾਕਟਰ ਨੂੰ ਉਸ ਵੇਲੇ ਅਜਿਹੀ ਪ੍ਰਸਨਤਾ ਤੇ ਤਸੱਲੀ ੍‍ਦੀ ਹੈ ਜਿਸ ਦਾ ਬਿਆਨ ਨਹੀ ਕੀਤਾ ਜਾ ਸਕਦਾ।Ð



ਕਰਾਇਓਸਰਜਰੀ- ਬਵਾਸੀਰ ਦਾ ਕਾਰਗਰ ਇਲਾਜ
ਡਾ.ਜਸਪ੍ਰੀਤ ਸਿੰਘ ਗਰੋਵਰ

• ਬਵਾਸੀਰ ਯੁੱਗਾਂ ਯੁਗਾਂਤਰਾਂ ਤੋਂ ੍‍ਦੀ ਆ ਹੈ।
• ਬਵਾਸੀਰ ਮਲ ਗ੍ਰੰਥੀ ਵਿਚ ਖੂਨ ਨਾੜੀਆਂ ਦੇ ਫੈਲਣ ਦੇ ਕਾਰਣ ਹੁੰਦੀ ਹੈ, ਜਿਹੜੇ ਕਿ ਟੱਟੀ ਸਥਾਨ ਤੇ ਮੋਹਕਿਆਂ ਦਾ ਰੂਪ ਧਾਰਨ ਕਰ ਲੈਂਦੇ ਹਨ।
ਬਵਾਸੀਰ ਓਨਾਂ ਲੋਕਾਂ ਵਿਚ ਆਮ ਜਿਹੀ ਬੀਮਾਰੀ ਹੈ ਜਿਨ੍ਹਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਸਹੀ ਨਹੀਂ ਹੁੰਦੀਆਂ। ਦੁਨੀਆਂ ਦੇ 40% ਲੋਕ ਇਸ ਬਿਮਾਰੀ ਦੇ ਸ਼ਿਕਾਰ ਹਨ। ਗਰਭਵਤੀ ਔਰਤਾਂ ਵਿਚ ਵੀ ਬਵਾਸੀਰ ਆਮ ਵੇਖ ਗਈ ਹੈ।
ਕਾਰਣ
•ਲਗਾਤਾਰ ਸਿੱਧੇ ਖੜ੍ਹੇ ਰਹਿਣਾ।
•ਪੁਰਾਣੀ ਕਬਜ਼, ਮੋਟਾਪਾ, ਅਨਿਯਮਿਤ ਭੋਜਨ ਅਤੇ ਜਿਗਰ ਦੀਆਂ ਬਿਮਾਰੀਆਂ
•ਪਰਿਵਾਰਿਕ ਇਤਿਹਾਸ, ਆਬੋ ਹਵਾ, ਉਮਰ, ਗਰਭਧਾਰਨ ਅਤੇ ਰਕਤ ਵਹਾਅ ਦਾ ਦਬ ਜਾਣਾ
 •ਮਲ ਗ੍ਰੰਥੀ ਵਿਚ ਜਲਣ ਅਤੇ ਕੈਂਸਰ ਹੋਣਾ ਵੀ
ਲੱਛਣ
•ਬਵਾਸੀਰ ਦਾ ਮੁੱਖ ਲੱਛਣ ਟੱਟੀ ਸਥਾਨ ਤੇ ਸੋਜਿਸ਼ ਅਤੇ ਜਲਣ ਹੋਣਾ ਅਤੇ ਮਲ ਤਿਆਗ ਸਮੇਂ ਦਰਦ, ਖਾਰਿਸ਼ ਅਤੇ ਖੂਨ ਵਗਣਾ ਹੈ।
 • ਕਈ ਮਰੀਜ ਮਲ ਗ੍ਰੰਥੀ ਦਾ ਭਰਿਆ ਰਹਿਣਾ, ਮਲ ਸਥਾਨ ਤੋਂ ਬਲਗਮ ਨਿਕਲਣਾ ਅਤੇ ਮੋਹਕੇ ਦਾ ਫਟ ਜਾਣਾ ਵੀ ਮਹਿਸੂਸ ਕਰਦੇ ਹਨ।
ਇਲਾਜ -ਮਾਮੂਲੀ ਬਵਾਸੀਰ ਪ੍ਰਭਾਵਿਤ ਜਗ੍ਹਾ ਤੇ ਕਰੀਮ ਲਾਉਣ ਨਾਲ ਠੀਕ ਹੋ ਜਾਂਦੀ ਹੈ।
ਰੋਕਣਥਾਮ-:
 • ਹਰੀ ਸਬਜੀ, ਤਾਜੇ ਫਲ ਅਤੇ ਛਿਲਕੇ ਵਾਲੇ ਅਨਾਜ ਦੀ ਵਰਤੋ ਕਰੋ।
•8 ਤੋਂ 10 ਗਿਲਾਸ ਪਾਣੀ ਹਰ ਰੋਜ ਪੀਓ।
• ਕਬਜ ਤੋ ਬਚੋ •ਮਸਾਲੇਦਾਰ ਭੋਜਨ, ਸ਼ਰਾਬ, ਚਾਹ, ਕਾਫੀ ਦਾ ਪ੍ਰਹੇਜ ਕਰੋ।
• ਭਾਰ ਜਿਆਦਾ ਹੈ ਤਾਂ ਵਜਨ ਘਟਾ ਲਓ।
•ਲਗਾਤਾਰ ਖੜ੍ਹੇ ਰਹਿਣ ਦੀ ਜਾਂ ਲਗਾਤਾਰ ਬੈਠਣ ਦੀ ਆਦਤ ਨਾ ਪਾਓ।
• ਥੱਲੇ ਦੇ ਕੱਪੜੇ ਸੂਤੀ ਤੇ ਖੁੱਲ੍ਹੇ ਡੁੱਲ੍ਹੇ ਪਾਓ।
ਆਪ੍ਰੇਸ਼ਨ ਬਵਾਸੀਰ ਦਾ ਸਹੀ ਇਲਾਜ ਸਭ ਤੋਂ ਵਧੀਆ ਤੇ ਆਧੁਨਿਕ ਇਲਾਜ ਕਰਾਇਓ-ਸਰਜਰੀ ਹੈ। ਕਰਾਇਓ ਸਰਜਰੀ ਬਵਾਸੀਰ ਦੇ ਮੋਹਕਿਆਂ ਨੂੰ ਬਹੁਤ ਹੀ ਠੰਡੀ ਕੀਤੀ ਹੋਈ ਗੈਸ ਨਾਲ ਬੇ ਅਸਰ ਕਰਨਾ ਹੁੰਦਾ ਹੈ। ਇਹ ਸਰਜਰੀ ਦਾ ਅਜਿਹਾ ਅਲੋਕਿਕ ਤਰੀਕਾ ਹੈ ਜਿਸ ਤਹਿਤ ਮਰੀਜ ਨੂੰ ਦਾਖਲ ਕਰਨ ਦੀ ਵੀ ਜਰੂਰਤ ਨਹੀਂ ਪੈਂਦੀ। ਨਾਂ ਕੋਈ ਆਪ੍ਰੇਸ਼ਨ ਤੇ ਨਾ ਹੀ ਖੂਨ ਡੋਲਣਾ, ਮਰੀਜ ਨੂੰ ਉਸੇ ਦਿਨ ਘਰ ਭੇਜ ਦਿੱਤਾ ਜਾਂਦਾ ਹੈ ਤੇ ਅਗਲੇ ਦਿਨ ਉਹ ਕੰਮ ਤੇ ਜਾ ਸਕਦਾ ਹੈ। ਪਰ ਇਸ ਵਿਚ ਮਜਬੂਰੀ ਹੈ ਇਹ ਉਹਨਾਂ ਮੌਹਕਿਆਂ ਤੇ ਨਹੀਂ ਹੋ ਸਕਦੀ ਜੋ ਬਵਾਸੀਰ ਦੀ ਤੀਜੀ ਕਿਸਮ ਦੇ ਹੋਣ ਭਾਵ ਬਾਹਰ ਉਗੇ ਹੋਣ।Ð