Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਸ਼੍ਰੋਮਣੀ ਕਮੇਟੀ ਨੇ ਨਿਸ਼ਾਨ ਸਾਹਿਬ ਦਾ ਰੰਗ ਹੀ ਬਦਲ ਦਿਤਾ

ਮਸਕੀਨ ਤੇ ਪਿੰਦਰਪਾਲ ਜਿਹੇ ਪ੍ਰਚਾਰਕਾਂ ਤੋਂ ਸੰਗਤ ਸੁਚੇਤ ਰਹੇ

ਗੁਰਬਾਣੀ ਵਿਚ 'ਸ' ਨੂੰ 'ਸ਼' ਕਰਕੇ ਪੜ੍ਹਨਾ ਵੱਡੀ ਮੂਰਖਤਾ


ਸਿੱਖੀ ਨਿਮ੍ਰਤਾ ਦਾ ਧਰਮ ਹੈ। ਤਾਂ ਹੀ ਤਾਂ ਗੁਰੂ ਨਾਨਕ ਨੇ ਫੁਰਮਾਇਆ ਸੀ: "ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥" ਸੋ ਗੁਰੂ ਸਾਹਿਬ ਅਸੂਲਨ ਨੀਵੇ ਦਾ ਪੱਖ ਲੈਦੇ ਸਨ।
ਹੋਰ ਦੇਖੋ! ਬ੍ਰਾਹਮਣ ਲੋਹੇ ਨੂੰ ਸ਼ੂਦਰਾਂ ਦੀ ਧਾਤ ਗਿਣਦੇ ਸੀ। ਮੰਨੂ ਸਿਮਰਤੀ ਮੁਤਾਬਿਕ ਸ਼ੂਦਰ ਸਿਰਫ ਲੋਹੇ ਦੇ ਗਹਿਣੇ ਹੀ ਪਾ ਸਕਦੇ ਸਨ। ਗੁਰੂ ਸਾਹਿਬ ਨੇ ਲੋਹੇ ਦਾ ਕੜਾ ਸਿੱਖਾਂ ਲਈ ਜਰੂਰੀ ਕਰ ਦਿਤਾ। ਬ੍ਰਾਹਮਣ ਨੀਲੇ ਰੰਗ ਨੂੰ ਸ਼ੂਦਰਾਂ ਦਾ ਰੰਗ ਮੰਨਦਾ ਹੈ।ਹੁਣ ਤਕ ਬ੍ਰਾਹਮਣ ਤੇ ਰਾਜਪੂਤ ਲੋਕ ਨੀਲ ਦੀ ਖੇਤੀ ਕਰਨਾਂ ਸ਼ੂਦਰ ਕੰਮ ਗਿਣਦੇ ਆਏ ਹਨ। (ਯਾਦ ਰੱਖੋ ਬ੍ਰਾਹਮਣ ਜੱਟਾਂ ਨੂੰ ਵੀ ਸ਼ੂਦਰ ਹੀ ਗਿਣਦਾ ਆਇਆ ਹੈ।) ਛੇਵੇ ਪਾਤਾਸ਼ਾਹ ਨੇ ਸਿੱਖ ਝੰਡੇ ਦਾ ਰੰਗ ਨੀਲਾ ਕਰ ਦਿਤਾ ਸੀ। ਫਿਰ ਦਸਵੇ ਨਾਨਕ ਨੇ ਜਦੋਂ ਖਾਲਸਾ ਸਾਜਿਆ ਤਾਂ ਉਨਾਂ ਵੀ ਨੀਲੇ ਰੰਗ ਤੇ ਆਪਣੀ ਮੋਹਰ ਲਾਈ। ਗੁਰੂ ਨੇ ਆਪਣੀ ਲਾਡਲੀ ਫੌਜ ਨਿਹੰਗ ਸਿੰਘਾਂ ਦੀ ਬਰਦੀ ਦਾ ਰੰਗ ਵੀ ਨੀਲਾ ਰੱਖਿਆ। ਸੋ ਸਿੱਖੀ ਦੱਬੇ ਕੁਚਲਿਆਂ ਦਾ ਧਰਮ ਹੈ।
ਦਸਮ ਗੁਰੂ ਸਾਹਿਬ ਦੇ ਚਲਾਣੇ ਉਪਰੰਤ ਕਈ ਰਹਿਤਨਾਮੇ ਵੀ ਲਿਖੇ ਗਏ ਤੇ ਜਿਨਾਂ ਅਨੁਸਾਰ ਸਿੱਖ ਬਾਣਾ ਤੇ ਝੰਡਾ ਨੀਲਾ ਦਸਿਆ ਹੈ। ਹਾਂ ਕਈ ਬ੍ਰਾਹਮਣ ਪੱਖੀ ਸ੍ਰੀ ਚੰਦੀਏ ਡੇਰੇਦਾਰਾਂ ਨੇ ਆਪਣੇ ਡੇਰਿਆਂ ਤੇ ਖੱਟੇ ਨਿਸ਼ਾਨ ਸਾਹਿਬ ਝੂਲਾਏ।
ਫਿਰ ਜਦੋਂ 1925 ਦੇ ਨੇੜੇ ਸ਼੍ਰੋਮਣ ਕਮੇਟੀ ਬਣੀ ਤਾਂ ਇਸ ਨੇ ਸਾਧਾਂ ਨੂੰ ਖੁਸ਼ ਕਰਨ ਤੇ ਆਪਣੇ ਨਾਲ ਜੋੜਨ ਖਾਤਰ ਨਿਸ਼ਾਨ ਸਾਹਿਬ ਦਾ ਰੰਗ ਖੱਟਾ (ਬਸੰਤੀ- ਸਰੋਂ ਦੇ ਫੁਲ ਰੰਗਾ) ਦਾ ਪ੍ਰਵਾਨ ਕੀਤਾ। ਕਾਂਗਰਸ ਨੇ ਜਦੋਂ 1932 ਵਿਚ ਤਿਰੰਗਾ ਝੰਡਾ ਅਪਣਾਇਆ ਤਾਂ ਅਕਾਲੀ ਦਲ ਨੇ ਇਸ ਦਾ ਵਿਰੋਧ ਕਰ ਦਿਤਾ ਕਿ ਇਸ ਵਿਚ ਸਿੱਖ ਰੰਗ ਨੂੰ ਜਗਾ ਨਹੀ ਦਿਤੀ ਗਈ। ਇਹ ਵਿਰੋਧ ਬਕਾਇਦਾ ਸ਼ਰੋਮਣੀ ਕਮੇਟੀ ਵਿਚ ਮਤਾ ਪਾਸ ਕਰਕੇ ਕੀਤਾ।
ਬਾਦ ਵਿਚ ਟੌਹੜੇ ਵਰਗਿਆਂ ਨੇ ਹੌਲੀ ਹੌਲੀ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਤੋ ਭਗਵਾ ਹੀ ਕਰ ਦਿਤਾ ਹੈ। ਅੱਜ ਹਰਮੰਦਰ ਤੇ ਅਕਾਲ ਤਖਤ ਤੇ ਭਗਵਾ ਰੰਗ ਹੀ ਝੂਲ ਰਿਹਾ ਹੈ। ਹੈਰਾਨੀ ਉਦੋਂ ਹੋਰ ਵੀ ਹੁੰਦੀ ਹੈ ਜਦੋਂ ਬਾਬਾ ਦੀਪ ਸਿੰਘ ਜੋ ਇਕ ਮਿਸਲ ਦੇ ਬਾਨੀ ਨਿਹੰਗ ਸਨ ਦੇ ਗੁਰਦੁਆਰੇ ਤੇ ਵੀ ਭਗਵਾ ਹੀ ਝੂਲ ਰਿਹਾ ਹੁੰਦਾ ਹੈ। ਕੀ ਕੋਈ ਮਰਦ ਸੂਰਮਾ ਸਾਡੇ ਗੁਰਦੁਆਰੇ ਬ੍ਰਾਹਮਣ ਤੋਂ ਆਜਾਦ ਕਰਾਏਗਾ?

 

ਮਸਕੀਨ ਤੇ ਪਿੰਦਰਪਾਲ ਜਿਹੇ ਪ੍ਰਚਾਰਕਾਂ ਤੋਂ ਸੰਗਤ ਸੁਚੇਤ ਰਹੇ

- ਕਿਉਕਿ ਮੀਡੀਏ ਤੇ ਸਖਤ ਕੰਟਰੋਲ ਹੋਣ ਕਾਰਨ ਸਰਕਾਰ ਕਿਸੇ ਅਜਿਹੇ ਗੁਰਸਿੱਖ ਨੂੰ ਟੀਵੀ ਤੇ ਕਥਾ ਨਹੀ ਕਰਨ ਦਿੰਦੀ ਜਿਹੜਾ ਨਿਰੋਲ ਗੁਰਮਤ ਦੀ ਗਲ ਕਰੇ। ਕਿਉਕਿ ਗੁਰਮੱਤ ਜਾਤ-ਪਾਤ, ਊਚ-ਨੀਚ, ਤੇ ਹੋਰ ਭਰਮਾਂ ਜਿਵੇਂ ਅਵਤਾਰਵਾਦ, ਪਾਖੰਡਾਂ ਜਿਵੇਂ ਜੰਤਰ ਮੰਤਰ, ਸਗਨ -ਮਹੂਰਤ, ਗ੍ਰਿਹ-ਰਾਸ਼ੀ, ਤੇ ਇਸ ਅਨੁਸਾਰ ਬ੍ਰਾਹਮਣੀ ਸ਼ਾਸਤਰਾਂ ਜਿਵੇਂ ਮੰਨੂ ਸਿਮ੍ਰਤੀ, ਰਮਾਇਣ, ਮਹਾਂ ਭਾਰਤ ਆਦਿ ਨੂੰ ਪਵਿਤਰ ਨਹੀ ਮੰਨਦੀ ਤੇ ਸੰਨਿਆਸ ਲੈਣ ਨੂੰ ਵਿਅੱਰਥ ਗਿਣਦੀ ਹੈ ਅਤੇ ਇਸਤ੍ਰੀ ਜਾਤ ਨੂੰ ਬਰਾਬਰ ਜਾਣਦੀ ਹੈ। ਪਰ ਸਵ. ਸੰਤ ਸਿੰਘ ਮਸਕੀਨ ਤੇ ਗਿਆਨੀ ਪਿੰਦਰਪਾਲ ਸਿੰਘ ਬੜੀ ਚਲਾਕੀ ਨਾਲ ਬ੍ਰਾਹਮਣੀ ਸਿਧਾਤਾਂ ਦੀ ਟੀਵੀ ਤੇ ਵਕਾਲਤ ਕਰਦੇ ਹਨ ਤੇ 'ਨਾਦ ਜੋਤ' ਦਾ ਪ੍ਰਚਾਰ ਕਰਕੇ ਜੋਗਮਤ ਦੀ ਪਿੱਠ ਪੂਰ ਰਹੇ ਹਨ। ਮਸਕੀਨ ਤਾਂ ਕਈ ਵਾਰ ਸ਼੍ਰੇਆਮ ਵਰਨਆਸ਼ਰਮ (ਜਾਤ ਪਾਤ) ਨੂੰ ਵੀ ਜਾਇਜ ਠਹਿਰਾ ਦਿੰਦੇ ਸਨ।


ਸਾਡੇ ਸ਼ੱਕ ਦਾ ਅਧਾਰ ਕੀ ਹੈ?- ਸਰਕਾਰੀ ਪ੍ਰਚਾਰਕਾਂ ਦੀ ਪਛਾਣ ਇਹ ਹੈ ਕਿ ਇਹ ਗੁਰੂ ਦੇ ਹੁਕਮ ਭਾਵ ਗੁਰਬਾਣੀ ਨਿਤਨੇਮ ਤੇ ਜੋਰ ਨਹੀ ਦਿੰਦੇ ਤੇ ਨਿਤਨੇਮ ਨੂੰ ਸਿਮਰਨ ਤੋਂ ਵੱਖ ਦਸਦੇ ਹਨ। ਇਹ ਕਦੀ ਨਹੀ ਕਹਿਣਗੇ ਕਿ ਸਿੱਖ ਆਪਣੇ ਨਿਤਨੇਮ ਵਿਚ ਪੱਕਾ ਹੋਵੇ : ਜਪੁਜੀ ਪੜੇ, ਸੁਖਮਨੀ ਪੜੇ। ਇਹ ਬੜੀ ਚਲਾਕੀ ਨਾਲ ਕੰਮ ਕਰਦੇ ਹਨ, ਆਮ ਸ਼ਰਧਾਲੂ ਇਨਾਂ ਦੀ ਚਲਾਕੀ ਨਹੀ ਸਮਝ ਸਕਦਾ। ਅਸ਼ਨਾਨ, ਅੰਮ੍ਰਿਤ ਵੇਲੇ ਦਾ ਜਾਗਣਾ, ਸੇਵਾ, ਕੀਰਤਨ ਬਹਿੰਦਿਆਂ ਉਠਦਿਆਂ ਨਾਮ ਜਪਣ ਦੇ ਸਿਧਾਂਤਾਂ ਨੂੰ ਪ੍ਰਪੱਕ ਕਰਾਉਦਿਆਂ ਇਨ੍ਹਾਂ ਨੂੰ ਔਖ ੍‍ਦੀ ਹੈ। ਇਹ ਇਕਾਂਤ ਬਹਿ ਆਸਣ ਲਾਉਣ ਤੇ ਜੋਰ ਦਿੰਦੇ ਹਨ।ਯਾਦ ਰੱਖੋ ਸਿੱਖੀ ਕਾਰਜਸ਼ੀਲ ਮਨੁਖ ਦਾ ਧਰਮ ਹੈ, ਸਿੱਖੀ 'ਚ ਸਨਿਆਸ ਨਹੀ।ਸੋ ਜੇ ਇਹ ਸੱਚੇ ਹਨ ਤਾਂ ਸਾਡੇ ਇਲਜਾਮ ਨੂੰ ਝੁਠਲਾਉਣ ਤੇ ਐਲਾਨ ਕਰਨ ਕਿ ਸਿੱਖੀ ਸੁਤੰਤਰ ਵਿਚਾਰਧਾਰਾ ਹੈ ਹਿੰਦੂਮਤ ਦਾ ਅੰਗ ਨਹੀ ਹੈ।

 

ਗੁਰਬਾਣੀ ਵਿਚ 'ਸ' ਨੂੰ 'ਸ਼' ਕਰਕੇ ਪੜ੍ਹਨਾ ਵੱਡੀ ਮੂਰਖਤਾ


4000 ਸਾਲ ਪੁਰਾਣੇ ਵੇਦ, 2000 ਸਾਲ ਪੁਰਾਣੀ ਬਾਈਬਲ, 1200 ਸਾਲ ਪੁਰਾਣੀ ਕੁਰਾਨ ਨੂੰ ਸਬੰਧਤ ਧਰਮਾਂ ਦੇ ਸ਼ਰਧਾਲੂ ਐਨ ਓਸੇ ਲਹਿਜੇ 'ਚ ਉਚਾਰਨ ਦੀ ਕੋਸ਼ਿਸ਼ ਕਰਦੇ ਹਨ ਜਿਸ ਤਰਾਂ ਮੂਲ ਰੂਪ ਵਿਚ ਉਚਾਰੇ ਗਏ ਸਨ। ਪਰ ਇਕ ਸਿੱਖ ਹਨ ਜਿੰਨਾਂ ਬਾਣੀ ਵਿਗਾੜ ਕੇ ਪੜਨੀ ਸ਼ੁਰੂ ਕਰ ਦਿਤੀ ਹੈ। ਹੋਇਆ ਕੁਝ ਇਸ ਤਰਾਂ ਕਿ ਗੁਰਬਾਣੀ 'ਚ ਬਹੁਤੀ ਥਾਂਈ ਅੱਧਾ 'ਨ' ਭਾਵ ਬਿੰਦੀ ਨਹੀ ਪਾਈ ਗਈ। ਜਿਵੇਂ "...ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ ਕਰਮੀ...."। ਪਰ ਤੁਕ ਦਾ ਪ੍ਰਾਪੰਰਾਗਤ ਉਚਾਰਨ "ਚੰਗਿਆਂਈਆਂ ਬੁਰਿਆਂਈਆਂ ਵਾਚੈ ਧਰਮੁ ਹਦੂਰਿ ॥ ਕਰਮੀਂ.." ਕਰਕੇ ਕੀਤਾ ਜਾਂਦਾ ਹੈ।
ਸਦੀ ਕੁ ਪਹਿਲਾਂ ਪੂਰੇ ਉਤਰੀ ਭਾਰਤ ਵਿਚ 'ਸ਼' ਅੱਖਰ ਦਾ ਚਲਨ ਨਹੀ ਸੀ। ਏਸੇ ਕਰਕੇ ਪੰਜਾਬੀ ਦੇ ਪੁਰਾਣੇ ਗ੍ਰੰਥਾਂ ਤੇ ਗੁਰਬਾਣੀ ਵਿਚ 'ਸ਼' ਅੱਖਰ ਬਿਲਕੁਲ ਨਹੀ ਵਰਤਿਆ ਗਿਆ। ਇਥੋਂ ਤਕ ਕਿ ਮੁਸਲਮਾਨ ਲਿਖਾਰੀ ਜੋ ਪੰਜਾਬੀ ਨੂੰ ਫਾਰਸੀ ਲਿਪੀ ਵਿਚ ਲਿਖਦੇ ਸਨ ਓਨਾਂ ਵੀ 'ਸ਼' ਧੁਨ ਦੀ ਵਰਤੋ ਨਹੀ ਕੀਤੀ। ਬਾਬਾ ਫਰੀਦ ਨੇ ਵੀ ਸ਼ ਨਹੀ ਵਰਤਿਆ। ਅੱਜ ਵੀ ਪਿੰਡਾਂ ਦੇ ਅਨਪੜ ਤੇ ਪਾਕਿਸਤਾਨੀ ਪੰਜਾਬ ਦੇ ਲੋਕ ਸ ਹੀ ਬੋਲਦੇ ਹਨ।
ਪਰ ਕੁਝ ਭੁਲੱਕੜ ਸਿੱਖਾਂ ਸੋਚਿਆ ਕਿ ਭਾਈ ਗੁਰਦਾਸ ਕੋਲੋ ਗਲਤੀ ਨਾਲ ਗੁਰੂ ਗ੍ਰੰਥ ਸਾਹਿਬ ਵਿਚ 'ਸ' ਦੇ ਥੱਲੇ ਬਿੰਦੀ ਪਾਉਣੀ ਰਹਿ ਗਈ ਹੈ। ਤੇ ਇਨ੍ਹਾਂ 1970ਵੇਂ ਦਹਾਕੇ ਤੋ 'ਸ' ਅੱਖਰ ਨੂੰ ਸ਼ ਕਰਕੇ ਪੜ੍ਹਨ ਸ਼ੁਰੂ ਕਰ ਦਿਤਾ। ਲੋਕ ਸ ਨੂੰ ਸ਼ ਕਰਕੇ ਪੜ ਰਹੇ ਹਨ :- 'ਦੇਸ਼ੀ ਘਿਓ, ਸਤ ਸ਼੍ਰੀ ਅਕਾਲ, ਪ੍ਰਸ਼ਾਦ, ਸ਼ੱਕਰ, ਆਸ਼ਾ, ਸ਼ੀਸ਼, ਸ਼ੀਸ਼ਾ, ਸ਼ੋਭਾ, ਸ਼ਲੋਕ, ਸ਼ੁਭਚਿੰਤਕ, ਪਸ਼ੂ, ਈਸ਼ਰ, ਨਿਸ਼ਚਾ,ਪ੍ਰਦੇਸ਼, ਅਕਾਸ਼, ਅਦੇਸ਼, ਪਿਸ਼ਤਾ ਆਦਿ। ਭਾਸ਼ਾ ਵਿਗਿਆਨੀ ਡਾਕਟਰ ਹਰਕੀਰਤ ਸਿੰਘ ਦੀ ਬੜੀ ਨਿੱਗਰ ਖੋਜ ਹੈ ਕਿ ਊੱਤਰੀ ਭਾਰਤ ਵਿਚ ਸਦੀ ਕੁ ਪਹਿਲਾਂ ਤਕ 'ਸ਼' ਤੇ 'ਜ਼' ਦੀਆਂ ਧੁਨੀਆਂ ਬੋਲੀਆਂ ਹੀ ਨਹੀਂ ਸਨ ਜਾਂਦੀਆਂ । ਇਥੋਂ ਤਕ ਕਿ ਪੁਰਾਣੀ ਹਿੰਦੀ (ਯੂ.ਪੀ, ਮੱਧ ਪ੍ਰਦੇਸ਼ ਆਦਿ ਵਿਚ ਵੀ ਸ਼ ਦਾ ਉਚਾਰਨ ਨਹੀਂ ਸੀ। ਸੋ ਗੁਰੂ ਸਹਿਬਾਨ ਨੇ ਗੁਰਬਾਣੀ ਵਿਚ ਸ਼ ਵਰਤਿਆ ਹੀ ਨਹੀਂ। ਇਸ ਕਰਕੇ ਸਰੀਰ ਨੂੰ ਸ਼ਰੀਰ, ਆਸਾ ਨੂੰ ਆਸ਼ਾ, ਦੇਸੀ ਨੂੰ ਦੇਸ਼ੀ, ਸੀਤਲ ਨੂੰ ਸ਼ੀਤਲ, ਸ੍ਰੀਨਗਰ ਨੂੰ ਸ਼੍ਰੀਨਗਰ, ਸੂਮ ਨੂੰ ਸ਼ੂਮ, ਪ੍ਰਸਾਦਿ ਨੂੰ ਪ੍ਰਸ਼ਾਦਿ, ਸਬਦ ਨੂੰ ਸ਼ਬਦ, ਪ੍ਰਗਾਸ ਨੂੰ ਪ੍ਰਗਾਸ਼ ਕਰਕੇ ਉਚਾਰਨਾਂ ਮੂਰਖਤਾ ਤੇ ਧਾਰਮਿਕ ਅਪਰਾਧ ਹੈ।
ਇਸ ਵਿਗਾੜ ਵਿਚ ਸਭ ਤੋਂ ਵੱਡੀ ਲਾਪਰਵਾਹੀ ਸ਼੍ਰੋਮਣੀ ਕਮੇਟੀ ਦੀ ਹੈ, ਜਿਸ ਤੇ ਸਰਕਾਰ ਦਾ ਪੂਰਾ ਕੰਟਰੋਲ ਹੈ।ਸੱਚ ਗਲ ਤਾਂ ਇਹ ਹੈ ਮੌਜੂਦਾਂ ਹਾਲਾਤਾਂ 'ਚ ਸਿੱਖ ਧਰਮ ਵਾਸਤੇ ਖਤਰਾ ਹੈ ਜਿਸ ਦੀਆਂ ਮੂਲ ਪ੍ਰੰਪਰਾਵਾਂ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਿਵੇ ਦੇਖੋ ਗੁਰੂ ਗ੍ਰੰਥ ਸਾਹਿਬ ਮੂਲ ਰੂਪ ਵਿਚ ਲੜੀਦਾਰ ਭਾਵ ਮਿਲਾਵੇ ਅਖਰਾਂ ਵਿਚ ਹੈ ਪਰ ਕਮੇਟੀ ਉਸ ਨੂੰ ਪਦਛੇਦ ਕਰਕੇ ਛਾਪ ਰਹੀ ਹੈ।