Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਰਾਜ ਪੰਜਾਬੀਆਂ ਦਾ ਆਪਣਾ ਹੋਵੇ

ਭਾਰਤੀ ਸੰਵਿਧਾਨ ਫੈਡਰਲ ਹੋਵੇ

 

1947 ਤੋਂ ਪਹਿਲਾਂ ਕਾਂਗਰਸ ਨੇ ਕਿਹਾ ਸੀ ਕਿ ਭਾਰਤ ਇਕ ਸੰਘੀ ਦੇਸ ਹੋਵੇਗਾ। ਪਰ ਅੱਜ ਅਸਲੀ ਤਾਕਤ ਕੇਂਦਰ ਨੇ ਆਪਣੇ ਕੋਲ ਰੱਖੀ ਹੈ ਤੇ ਪੰਜਾਬ ਅੰਦਰ ਜੋ ਸਰਕਾਰਾਂ ਬਣਦੀਆਂ ਆਈਆਂ ਹਨ ਇਨਾਂ ਦੇ ਪੱਲੇ ਕੁਝ ਜਿਆਦਾ ਨਹੀ ੍‍ਦਾ। ਮਾਮਲੇ ਤੇ ਟੈਕਸਾਂ ਦੇ ਮੁਖ ਸਰੋਤ ਤਾਂ ਕੇਂਦਰ ਕੋਲ ਹਨ। ਅਸੀਂ ਕਿਸੇ ਖਾਲਿਸਤਾਨ ਵਾਲਿਸਤਾਨ ਦੇ ਮੁਦਈ ਨਹੀਂ ਹਾਂ। ਯਾਦ ਰਹੇ ਭਾਰਤੀ ਸੰਵਿਧਾਨ ਨਾਗਰਿਕਾਂ ਦੀ ਬਿਹਤਰੀ ਲਈ ਹਰ ਉਸਾਰੂ ਸੰਵਾਦ ਤੇ ਚਰਚਾ ਦੀ ਖੁੱਲ ਦਿੰਦਾ ਹੈ ਬੇਸ਼ਰਤੇ ਕਿ ਕਿਸੇ ਕਾਨੂੰਨ ਦੀ ਉਲੰਘਨਾ ਨਾ ਹੋਵੇ। ਸੋ ਅਮਨ ਪੂਰਬਕ ਵੋਟਾਂ ਦੇ ਬਹੁਮਤ ਰਾਂਹੀ ਲੋਕ ਆਪਣੀ ਬਿਹਤਰੀ ਲਈ ਕੁਝ ਵੀ ਚੁਣ ਸਕਦੇ ਹਨ। ਪੰਜਾਬ ਮੁਖ ਤੌਰ ਤੇ ਦਲਿਤ ਲੋਕਾਂ ਦਾ ਦੇਸ ਹੈ। ਯਾਦ ਰਹੇ ਬ੍ਰਾਹਮਣ ਨੇ ਮੂਲ ਰੂਪ ਵਿਚ ਜੱਟ ਨੂੰ ਵੀ ਸ਼ੂਦਰ ਦੀ ਸ਼੍ਰੇਣੀ ਵਿਚ ਹੀ ਰਖਿਆ ਹੈ। 2000 ਸਾਲ ਪੁਰਾਣੇ ਮਹਾਂ ਭਾਰਤ ਜਿਹੇ ਪੁਰਾਤਨ ਹਿੰਦੂ ਗ੍ਰੰਥ ਤਾਂ ਪੰਜਾਬ ਨੂੰ ਪਤਿਤ ਦੇਸ ਗਿਣਦੇ ਆਏ ਹਨ, ਕਿਉਕਿ, “ਇਥੇ ਸ਼ੂਦਰ ਚੜਤ 'ਚ ਹੈ, ਲੋਕ ਜਾਤ ਪਾਤ ਨਹੀਂ ਮੰਨਦੇ, ਜਨਾਨੀ ਨੂੰ ਜਿਆਦਾ ਅਜਾਦੀ ਹੈ ਤੇ ਲੋਕ ਸ਼ਰਾਬ ਪੀਦੇ ਹਨ।” ਓਧਰ ਸਿੱਖ ਧਰਮ ਸਿਧਾਂਤ ਆਪਣੇ ਆਪ ਨੂੰ ਸ਼ੂਦਰ ਨਾਲ ਜੋੜਦਾ ਹੈ। ਸੋ ਨਾਨਕ, ਗੋਬਿੰਦ ਸਿੰਘ, ਕਬੀਰ, ਰਵਿਦਾਸ, ਨਾਮਦੇਵ ਦੇ ਸਿੱਖ ਜਾਂ ਇਹ ਕਹਿ ਲਓ ਗੁਰੂ ਗ੍ਰੰਥ ਦੇ ਉਪਾਸ਼ਕ ਆਪਣਾ ਖੁੱਦ ਦਾ ਰਾਜ ਪੰਜਾਬ ਵਿਚ ਹੇਠ ਲਿਖੇ ਕਾਰਨਾਂ ਕਰਕੇ ਚਾ੍‍ਦੇ ਹਨ। (ਇਥੇ ਮੂਲ ਵੱਡ ਅਕਾਰੀ ਲੇਖ ਨੂੰ ਬਹੁਤ ਹੀ ਛਾਂਟ ਦਿਤਾ ਗਿਆ ਹੈ।)
ਸਿੱਖ ਧਰਮ ਸਿਧਾਂਤ ਹੀ ਰਾਜ ਦੀ ਬਖਸ਼ਸ਼ ਕਰਦਾ ਹੈ। ਸਿੱਖ ਰਾਜ ਦੀ ਇੱਛਾ ਦਾ ਸੰਕਲਪ ਦਰਅਸਲ ਧਰਮ ਦੇ ਮੂਲ ਸਿਧਾਂਤ ਵਿਚ ਹੀ ਛਪਿਆ ਪਿਆ ਹੈ।
ਅਮੂਮਨ ਮਾੜੇ ਬੰਦਿਆਂ ਦੀ ਪਿੱਠ ਤੇ ਰਿਆਸਤ ਦੀ ਤਾਕਤ ਆ ਖਲੋਂਦੀ ਹੈ ਤੇ ਫਿਰ ਗੁਰਬਾਣੀ ਤੋਂ ਉਸਾਰੇ ਗਏ ਗੁਰਮੁੱਖ ਦਾ ਪੰਗਾ ਹਕੂਮਤ ਨਾਲ ਪੈ ਜਾਂਦਾ ਹੈ। ਜਿਸਦਾ ਬਾਈ ਪ੍ਰਾਡਕਟ (ਭੇ ਫਰੋਦੁਚਟ) ਸਵੈਰਾਜ ਹੁੰਦਾ ਹੈ।
ਗੁਰੂ ਦਾ ਆਸਾ ਕੋਈ ਪੰਜਾਬੀ ਰਾਜ ਖੜਾ ਕਰਨਾ ਨਹੀਂ ਹੁੰਦਾ, ਉਹਦਾ ਮਕਸਦ ਤਾਂ ਮਨੁਖਤਾ ਦਾ ਕਲਿਆਣ ਹੈ। ਦੁੱਖ, ਸੁੱਖ, ਫਿਕਰਾਂ, ਮੁਸੀਬਤਾਂ, ਪੀੜਾ ਤੋਂ ਮਨੁੱਖ ਨੂੰ ਆਜਾਦ ਕਰਾਉਣਾ।
ਗੁਰੂ ਨਾਨਕ ਨੇ ਬਾਦਸ਼ਾਹ ਬਾਬਰ ਨੂੰ ਹਿੰਦੁਸਤਾਨ ਤੇ ਹਮਲਾ ਕਰਨ ਲਈ ਪ੍ਰੇਰਨਾ ਦਿੱਤੀ। ਫਿਰ ਜਦੋਂ ਬਾਬਰ ਦੇ ਹਮਲੇ ਵੇਲੇ ਲੁਟਮਾਰ ਤੇ ਕਤਲਿਆਮ ਹੋਈ ਤਾਂ ਸਾਹਿਬ ਨੇ ਬਾਬਰ ਖਿਲਾਫ ਹੀ ਅਵਾਜ ਬੁਲੰਦ ਕਰ ਦਿੱਤੀ। "ਪਾਪ ਕੀ ਜੰਞਲੈ ਕਾਬਲੋਂ ਧਾਇਆ"।
(ਹੋਰ ਦੇਖੋ ਬਾਬੇ ਦੀ ਰੁਕਨਦੀਨ ਨਾਲ ਗੋਸ਼ਟ ।..ਵਾਸੀ ਸੱਚ ਸ਼ਹਿਰ ਦੇ ਗਉਸ ਕੁਤਬ ਖੁਦਾਈ।...ਉਨਾਂ ਦਾ ਭਓ ਚੁਕਾਇਆ ਲਿਵ ਏਕਾ ਲਾਈ ॥..ਵਸਨ ਬੇਗਮ ਸ਼ਹਿਰ ਵਿਚ ਚਿੰਤਾ ਨਹੀਂ ਕਾਈ॥)
ਦੂਸਰੇ ਗੁਰੂ ਤੇ ਇਕ ਵੇਰਾਂ ਹਮਾਯੂ ਤਲਵਾਰ ਚੁੱਕ ਲੈਂਦਾ ਹੈ। ਬਟਾਲੇ ਦੇ ਕੁਝ ਬ੍ਰਾਹਮਣ ਤੀਸਰੇ ਗੁਰੂ ਦੀ ਸ਼ਕਾਇਤ ਬਾਦਸ਼ਾਹ ਅਕਬਰ ਕੋਲ ਕਰਦੇ ਹਨ। ਬਾਦਸ਼ਾਹ ਖੁੱਦ ਤਫਤੀਸ਼ ਉਪਰੰਤ ਪ੍ਰਭਾਵਤ ਹੋ ਮੌਜੂਦਾ ਅੰਮ੍ਰਿਤਸਰ ਦੇ ਇਲਾਕੇ ਦੀ ਜਗੀਰ ਗੁਰੂ ਸਾਹਿਬ ਨੂੰ ਦੇਂਦਾ ਹੈ। ਪਰ ਓਸੇ ਅਕਬਰ ਦਾ ਜਾਨਸ਼ੀਨ ਜਹਾਂਗੀਰ ਪੰਚਮ ਨਾਨਕ ਨੂੰ ਸ਼ਹੀਦ ਕਰ ਦਿਦਾ ਹੈ। ਸਤਵੇਂ ਨਾਨਕ ਨੂੰ ਵੀ ਦਿੱਲੀ ਦਰਬਾਰ ਤੋ ਸੰਮਨ ਆ ਜਾਂਦੇ ਹਨ। ਅਠਵਾਂ ਨਾਨਕ ਤਾਂ ਔਰੰਗਜ਼ੇਬ ਦੀ ਕਚਿਹਰੀ ਭੁਗਤਨ ਉਪਰੰਤ ਜੋਤੀ ਜੋਤ ਸਮਾਉਦੈ। ਨੌਵੇਂ ਨੂੰ ਵੀ ਹਕੂਮਤ ਸ਼ਹੀਦ ਕਰ ਦਿੰਦੀ ਹੈ। ਦਸਵਾਂ ਨਾਨਕ ਅਸੂਲ ਦੀ ਖਾਤਰ ਆਪਣਾ ਸਮੁੱਚਾ ਪ੍ਰਵਾਰ ਇਥੋਂ ਤਕ ਕਿ ਪੌਣੇ ਛੇ ਤੇ ਪੌਣੇ 9 ਸਾਲ ਦੇ ਬੱਚੇ ਵੀ ਸ਼ਹੀਦ ਕਰਵਾ ਦਿੰਦਾ ਹੈ। ਏਸੇ ਪੰਗੇ ਵਾਲੇ ਸਿਧਾਂਤ ਕਾਰਨ ਮੁਗਲ ਸਰਕਾਰ ਦਾ ਕੋਈ ਅਹਿਲਕਾਰ ਇਕ ਭਾੜੇ ਦੇ ਟੱਟੂ ਨੂੰ ਭੇਜ ਸੁਤੇ ਪਏ ਦਸਵੇਂ ਨਾਨਕ ਤੇ ਕਟਾਰ ਦਾ ਵਾਰ ਕਰਵਾਉਦਾ ਹੈ। ਭਲਾ ਕੋਈ ਰਾਜਾ ਮਹਾਰਾਜਾ ਇਕ ਸਾਧੂ ਫਕੀਰ ਨੂੰ ਸ਼ਹੀਦ ਕਿਓ ਕਰੇਗਾ? ਗਲ ਸਮਝਣ ਵਾਲੀ ਹੈ।
ਇਤਹਾਸ 'ਚ ਆਉਂਦਾ ਹੈ ਕਿ ਦਸਵੇਂ ਨਾਨਕ ਦੇ ਸਿੱਖ ਇਕ ਵੇਰਾਂ ਬੱਚਿਆਂ ਦੀ ਨਿਆਈ ਖੈਹੜੇ ਪੈ ਗਏ ਕਿ 'ਸਾਹਿਬ ਸਾਨੂੰ ਵੀ ਰਾਜ ਬਖਸ਼ੋ, ਅਸੀ ਕਦੋਂ ਤਕ ਜੁੱਤੀਆਂ ਖਾਂਦੇ ਰਹਾਂਗੇ?' ਸਾਹਿਬ ਨੇ ਉਦੋਂ ਕਿਹਾ ਕਿ ਤੁਹਾਡਾ ਤਾਂ ਰਾਜ ਦੁਨੀਆਂ ਤੇ ਹੋਣੈ। ਪਰ ਸਿੱਖਾਂ ਜਿੱਦ ਹੀ ਕਰ ਲਈ ਤੇ ਮੱਧ ਪੰਜਾਬ (ਭਾਵ ਪੂਰਬੀ ਪੰਜਾਬ) ਦੇ ਰਾਜ ਦਾ ਵਰ ਮੰਗਿਆ। ਤੁਠੇ ਸਾਹਿਬ ਨੇ ਫਿਰ ਬਖਸ਼ਸਾਂ ਕੀਤੀਆਂ।(ਦੇਖੋ ਪ੍ਰਾਚੀਨ ਪੰਥ ਪ੍ਰਕਾਸ਼) ਕਿੰਨੀ ਹੈਰਾਨੀ ਦੀ ਗੱਲ ਹੈ ਕਿ 250 ਸਾਲ ਉਪਰੰਤ ਮੱਧ ਪੰਜਾਬ ਹੀ ਫਿਰ ਸਿੱਖਾਂ ਦਾ ਇਲਾਕਾ 1966 ਵਿਚ ਐਲਾਨਿਆ ਗਿਆ।


ਗੁਰੂ ਦਸਮ ਪਾਤਸ਼ਾਹ ਦੇ ਵੇਲੇ ਜਾਂ ਉਸ ਤੋਂ ਉਪਰੰਤ ਲਿਖੇ ਗਏ ਲਗ ਪਗ ਸਾਰੇ ਗ੍ਰੰਥਾਂ ਵਿਚ ਬੜਾ ਸਪੱਸ਼ਟ ਜਿਕਰ ਮਿਲਦਾ ਹੈ ਗੁਰੂ ਸਾਹਿਬ ਨੇ ਉਦੋਂ ਇਕ ਦੋਹਰਾ ਉਚਾਰਿਆ ਕਿ ਅੱਗੇ ਤੋਂ ਗੁਰਬਾਣੀ ਭਾਵ ਗ੍ਰੰਥ ਸਾਹਿਬ ਹੀ ਸਿੱਖਾਂ ਦਾ ਗੁਰੂ ਹੈ ਤੇ ਸਿੱਖਾਂ ਦਾ ਆਪਣਾ ਰਾਜ ਹੋਵੇਗਾ।ਇਹ ਦੋਹਰਾ ਸਵੇਰੇ ਸ਼ਾਮ ਸਿੱਖ ਆਪਣੀਆਂ ਅਰਦਾਸਾਂ ਸਮੇਂ ਟਾਹਰਾਂ ਲਾ ਲਾ ਪੜਦੇ ਹਨ। ਅੱਜ ਕਲ ਸਰਕਾਰ ਨੇ ਆਪਣੇ ਕਈ ਪਿੱਠੂ ਸੰਤਾਂ ਮਹੰਤਾਂ ਦੇ ਰਾਹੀ ਇਹ ਦੋਹਰਾ ਕਈ ਥਾਈ ਬੰਦ ਕਰਵਾਇਆ ਹੋਇਆ ਹੈ। “..ਆਗਿਆ ਭਈ ਅਕਾਲ ਕੀ ।ਤਬੈ ਚਲਾਇਓ ਪੰਥ ।ਸਭ ਸਿਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ । . ..ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ॥
ਗੁਰੂ ਸਾਹਿਬ ਦੇ ਚਲਾਣੇ ਤੋਂ ਬਾਅਦ ਭਾਵ 1717 ਈ . ਵਿਚ ਤਾਂ ਇਕ ਸਿੱਖ ਨੇ ਲਿਖਤੀ ਰੂਪ 'ਪ੍ਰੇਮ ਸੁਮਾਰਗ' ਵਿਚ ਸਿੱਖ ਰਾਜ ਦੇ ਸੰਵਿਧਾਨ ਦੀ ਘੜਨਾ ਕੀਤੀ।
ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਏਲਚੀ (ਰਾਜਦੂਤ) ਨੇ ਸਿੱਖਾ ਅਗੇ ਤਜਵੀਜ਼ ਰੱਖੀ ਕਿ ਤੁਸੀ ਬਾਦਸ਼ਾਹੀ ਫੌਜ਼ਾਂ ਨੂੰ ਤੰਗ ਕਰਨਾ ਛੱਡ ਦਿਓ ਹਕੂਮਤ ਤੁਹਾਨੂੰ ਇਕ ਵੱਡੇ ਇਲਾਕੇ ਦੀ ਨਵਾਬੀ ਬਖਸ਼ਦੀ ਹੈ। ਸਿੱਖਾਂ ਕਿਹਾ ਕਿ ਗੁਰੂ ਨੇ ਸਾਨੂੰ ਸਵਰਾਜ ਦਾ ਵਰ ਦਿਤਾ ਹੈ ਅਸੀ ਤੇਰੀ ਜਗੀਰੀ ਨੂੰ ਚੱਟਣੈ? “ਹਮਕੋ ਸਤਿਗੁਰ ਬਚਨ ਪਹਿਸ਼ਾਹੀ.... ਹਮ ਰਾਖਤ ਪਤਿਸ਼ਾਹੀ ਦਾਵਾ।... ਸਤਿਗੁਰ ਬਚਨ ਨ ਖਾਲੀ ਜਾਇ।(ਦੇਖੋ ਪੰਥ ਪ੍ਰਕਾਸ਼)
ਏਸੇ ਪੰਥ ਪ੍ਰਕਾਸ਼ ਵਿਚ ਜਿਕਰ ਹੈ ਕਿ ਕਿਵੇ ਗੁਰੂ ਨੇ ਪੰਜਾਬ ਦੇ ਦਲਿਤ ਲੋਕਾਂ ਨੂੰ ਪਾਤਸ਼ਾਹੀ ਬਖਸ਼ੀ:- ਸਤ ਸਨਾਤਿ ਔ ਬਾਰਹ ਜਾਤ।ਜਾਨ ਨਹਿ ਰਾਜਨੀਤ ਕੀ ਬਾਤ।ਜੱਟ ਬੂਟ ਕਹਿਂ ਜਿਂਹ ਜਗਮਾਂਹੀਂ।ਲੁਹਾਰ ਤ੍ਰਖਾਣ ਹੁਤ ਜਾਤ ਕਮੀਨੀ।ਛੀਪੋ ਕਲਾਲ ਨੀਚਨ ਪੈ ਕ੍ਰਿਪਾ ਕੀਨੀ।ਗੁੱਜਰ ਗਵਾਰ ਹੀਰ ਕਮਜਾਤ। ਕੰਬੋਇ ਸੂਦਨ ਕੋਇ ਪੁਛੇ ਨ ਬਾਤ। ਝੀਵਰ ਨਾਈ ਰੋੜੇ ਘੁਮਿਆਰ। ਸਾਇਣੀ ਸੁਨਿਆਰੇ ਚੂੜ੍ਹੇ ਚਮਿਆਰ।ਭੱਟ ਔ ਬ੍ਰਾਹਮਣ ਹੁਤੇ ਮੰਗਵਾਰ।ਬਹੁਰੂਪੀਏ ਲੁਬਾਣੇ ਔ ਘੁਮਿਆਰ। ਇਨ ਗਰੀਬ ਸਿੰਘਨ ਕੋ ਦਯੇ ਪਤਿਸ਼ਾਹੀ ਏ ਯਾਦ ਰਖੈਂ ਹਮਰੀ ਗੁਰਿਆਈ।
ਪੰਜਾਬੀਆਂ ਦੀ ਵੱਖਰੀ ਪਛਾਣ ਪੰਜਾਬੀਆਂ ਚੋਂ ਆਰੀਆ ਸਮਾਜੀਆਂ ਵਰਗੇ ਸਿਰਫ ਕੋਈ 2-4 % ਲੋਕ ਹੀ ਅਜਿਹੇ ਹਨ ਜਿਹੜੇ ਆਪਣੀ ਬੋਲੀ ਯੂ ਪੀ ਵਾਲੀ ਲਿਖਾਉਂਦੇ ਹਨ। ਇਸ ਕਰਕੇ ਉਹ ਆਪਣੇ ਕਰਤੱਬੀ ਪੰਜਾਬੀ ਹੋਣ ਦਾ ਮਾਣ ਤੇ ਰੁਤਬਾ ਗੁਆ ਬਹਿੰਦੇ ਹਨ। ਨਫਰਤ ਇਨ੍ਹਾਂ ਨਾਲ ਵੀ ਨਹੀ ਵਿਚਾਰੇ ਵਰਗਲਾ ਗਏ ਸਨ।
ਪੰਜਾਬ ਦੀ ਬਾਕੀ ਸਾਰੀ ਜਨਤਾ ਪੰਜਾਬੀ ਹੈ ਜਾਂ ਸਿੱਖ ਹੈ ਤੇ ਆਪਣੇ ਸਭਿਆਚਾਰ ਤੇ ਮਾਣ ਕਰਦੀ ਹੈ। ਹਾਂਲਾਕਿ ਫਿਲਮਾਂ ਤੇ ਫੈਸ਼ਨ ਦੇ ਅਸਰ ਤਹਿਤ ਕਈਆਂ ਨੇ ਕੇਸ ਕਟਵਾ ਰੱਖੇ ਹਨ। ਪਰ ਇਹ ਇਕ ਅਟਲ ਸੱਚਾਈ ਹੈ ਕਿ ਭਾਰਤ ਦੇ ਲੋਕਾਂ ਵਿਚੋਂ ਸਾਬਤ ਕੇਸਾਂ, ਦਾਹੜੀ ਤੇ ਦਸਤਾਰ ਵਾਲਾ ਪੰਜਾਬੀ ਸਿੱਖ ਅਲੱਗ ਹੀ ਦਿਸਦੇ ਹਨ।
ਫਿਰ ਸਿੱਖਾਂ ਦੇ ਗੁਰੂ ਨੇ ਵੀ ਬੜਾ ਸਪੱਸ਼ਟ ਫੁਰਮਾਨ ਦੇ ਰੱਖਿਆ ਹੈ ਕਿ ਸਿੱਖ ਹਿੰਦੂ ਮੁਸਲਮਾਨਾਂ ਤੋਂ ਵਖਰੇ ਹਨ।( ਦੇਖੋ ਗੁਰੂ ਗ੍ਰੰਥ ਸਾਹਿਬ ਪੰਨਾ 1136) ਸੋ ਸਿੱਖਾਂ ਦੀ ਤਾਂ ਪਛਾਣ ਹੀ ਵੱਖਰੀ। ਦੁਨੀਆਂ ਦੇ ਧਾਰਮਿਕ ਵਿਦਵਾਨਾਂ ਨੇ ਇਹ ਸਵੀਕਾਰ ਕੀਤਾ ਹੈ ਕਿ ਸਿੱਖ ਧਰਮ ਹਿੰਦੂ ਧਰਮ ਤੋਂ ਅਲੱਗ ਹੈ ਜਿਵੇਂ ਇਸਲਾਮ ਈਸਾਈ ਮਤ ਤੋਂ ਅਲੱਗ ਹੈ।
ਇਤਹਾਸਿਕ ਤੌਰ ਤੇ ਵੀ ਪੰਜਾਬੀ ਲੋਕ ਬਾਕੀ ਦੇ ਹਿੰਦੁਸਤਾਨੀਆਂ ਤੋਂ ਅਲੱਗ ਹਨ। ਦੇਖੋ ਖੁੱਦ ਹਿੰਦੂਆਂ ਦੇ ਪੁਰਾਤਨ ਗ੍ਰੰਥਾਂ ਜਿਵੇਂ ਮਹਾਭਾਰਤ (8.27.71.66), ਰਾਜਤਿਰੰਗਨੀ (ਕਲ੍ਹਣ), ਮੰਨੂ ਸਿਮ੍ਰਤੀ (11-40) ਤੇ ਮੱਤਸੈ ਪੁਰਾਣ (ਲੜੀ 16) ਨੇ ਮੰਨਿਆਂ ਹੈ ਕਿ ਪੰਜਾਬੀ ਲੋਕ ਹਨ ਅਤੇ ਇਹ ਬਾਕੀ ਦੇ ਹਿੰਦੂਆਂ ਨਾਲੋਂ ਅਲੱਗ ਹਨ।ਉਦੋਂ ਅਜੇ ਸਿੱਖ ਧਰਮ ਤਾਂ ਜੰਮਿਆ ਨਹੀਂ ਸੀ। ਗੁਰੂ ਨਾਨਕ ਨੇ ਜਦੋਂ ਸਾਂਝਾ ਲੰਗਰ ਚਲਾਇਆ ਤੇ ਦਸਵੇਂ ਨਾਨਕ ਨੇ ਇਕ ਸ਼ੂਦਰ ਦੇ ਜੂਠੇ ਬਾਟੇ ਵਿਚੋਂ ਖਤਰੀ ਤੇ ਬ੍ਰਾਹਮਣ ਨੂੰ ਜਦੋਂ ਅੰਮ੍ਰਿਤ ਛਕਾ ਦਿਤਾ ਤਾਂ ਇਕ ਇੰਕਲਾਬ ਆ ਗਿਆ। ਗੁਰੂ ਨੇ ਇਨਾਂ ਨੂੰ ਇਕ ਕਰ ਦਿਤਾ ਤੇ ਭਾਈ ਭਾਈ ਬਣਾ ਦਿਤਾ।
ਪੰਜਾਬ ਦੇ ਸਿੱਖ ਇਕ ਵੱਖਰੀ ਤੇ ਪੂਰੀ ਯੋਗਤਾ ਵਾਲੀ ਕੌਮ- ਮਿਹਰ ਸਿੰਘ ਚੱਢਾ ਨੇ ਬੜੀ ਖੂਬਸੂਰਤ ਕਿਤਾਬ ਲਿਖੀ ਸੀ ਕਿ ''ਸਿੱਖ ਇਕ ਕੌਮ'' ਬਾਅਦ ਵਿਚ ਗੁਰਸਿੱਖ ਵਿਦਵਾਨ ਐਡਵੋਕੇਟ ਗੁਰਮੀਤ ਸਿੰਘ ਨੇ ਵੀ ਇਸ ਨੂੰ ਹੋਰ ਨਿੱਗਰ ਕੀਤਾ।ਇਕ ਰਾਜਨੀਤੀ ਸ਼ਾਸਤਰੀ ਨੇ ਇਥੋਂ ਤੱਕ ਜਰੂਰ ਲਿਖ ਦਿਤਾ ਸੀ ਕਿ ਜੇ ਸਿੱਖ ਕੌਮ ਨਹੀਂ ਤਾਂ ਕੌਮ ਸ਼ਬਦ ਦੀ ਪ੍ਰਭਾਸ਼ਾ ਬਦਲਨੀ ਪਵੇਗੀ। ਕੌਮ ਸ਼ਬਦ ਦੇ ਮਾਇਨੇ ਹੁੰਦੇ ਹਨ ਲੋਕਾਂ ਦਾ ਇਕ ਸਮੂਹ ਜਿੰਨਾਂ ਦਾ ਪਿਛੋਕੜ ਸਾਂਝਾ, ਸਾਂਝੀ ਬੋਲੀ, ਸਭਿਆਚਾਰ, ਪ੍ਰੰਪਰਾਵਾਂ ਤੇ ਇਤਹਾਸ। ਸੋ ਕੌਮ ਦੀ ਪ੍ਰੀਭਾਸ਼ਾ 'ਚ ਪੰਜਾਬ ਦੇ ਸਿੱਖ ਪੂਰੀ ਤਰਾਂ ਯੋਗਤਾ ਰੱਖਦੇ ਹਨ।
ਇਕ ਸਪੱਸ਼ਟ ਖੇਤਰ (ਅ ਾਂੲਲਲ ਧੲਡਨਿੲਦ ਠੲਰਰਟਿੋਰੇ ਾਟਿਹਨਿ ੀਨਦੳਿ)-1947 ਉਪਰੰਤ ਸਿੱਖਾਂ ਪੰਜਾਬੀ ਬੋਲਦਾ ਸੂਬਾ ਮੰਗਿਆ।1948 ਤੋਂ 1966 ਤੱਕ ਚਲੇ ਲੰਮੇ ਸੰਘਰਸ਼ ਉਪਰੰਤ ਫਿਰ ਸਰਕਾਰ ਨੇ ਪੰਜਾਬੀ ਬੋਲਦਾ ਸੂਬਾ ਤਰਾਸ਼ਣ ਦੀ ਬਿਜਾਏ ਸਿੱਖ ਸੂਬਾ ਦਿਤਾ।ਸੋ ਬਾਵਜੂਦ ਮੁਸ਼ਕਲਾਂ ਤੇ ਕਤਲਿਆਮਾਂ ਦੇ ਸਿੱਖ ਲਹਿਰ ਇਕ ਸਪੱਸ਼ਟ ਦਿਸ਼ਾ 'ਚ ਨਰੰਤਰ ਵਧ ਰਹੀ ਏ।
ਇਥੋਂ ਦੀ ਵੱਖਰੀ ਬੋਲੀ : ਪੰਜਾਬੀ ਪੰਜਾਬੀ ਬੋਲੀ ਦੁਨੀਆਂ ਦੀਆਂ ਵੱਡੀਆਂ ਤੇ ਪੁਰਾਤਨ ਸਤੰਤਰ ਬੋਲੀਆਂ ਵਿਚੋ ਹੈ ਜਿਸਦੀ ਆਪਣੀ ਇਕ ਵਖਰੀ ਲਿਪੀ ਗੁਰਮੁਖੀ ਹੈ। ਗੁਰੂ ਸਾਹਿਬ ਤੋਂ ਪਹਿਲਾਂ ਇਸ ਲਿਪੀ ਦੇ ਅਲੱਗ ਨਾਂ ਹੋਇਆ ਕਰਦੇ ਸਨ।
ਅੱਜ ਹਿੰਦੂ ਰਾਸ਼ਟਰ ਪੰਜਾਬੀ ਵਿਚ ਹਿੰਦੀ ਦਾ ਰਲਾ ਪਾਉਣ ਲਈ ਅੱਡੀ ਚੋਟੀ ਦਾ ਜੋਰ ਲਾ ਰਿਹਾ ਹੈ। ਯਾਦ ਰਹੇ ਪੰਜਾਬੀ ਦਾ ਸਾਹਿਤਕ ਇਤਹਾਸ ਹਿੰਦੀ ਤੋਂ ਬਹੁਤ ਪੁਰਾਣਾ ਹੈ। ਪੰਜਾਬੀ ਦੀ ਪਹਿਲੀ ਲਿਖਤ 8-9 ਸਦੀ ਵਿਚ ਹੀ ਵੇਖਣ ਨੂੰ ਮਿਲਦੀ ਹੈ।
ਸ਼ਹਾਦਤਾਂ ਦਾ ਸਿਲਸਲਾ ਉਂਜ ਤਾਂ ਸਿੱਖ ਕੌਮ ਹਰ ਪੱਖ ਤੋਂ ਆਪਣੇ ਆਪ ਵਿਚ ਰਾਜ ਦੀ ਯੋਗਤਾ ਰੱਖਦੀ ਹੈ, ਪਰ ਇਨਾਂ ਯੋਗਤਾਵਾਂ ਵਿਚ ਇਕ ਹੋਰ ਵਾਧਾ ਦੁਨੀਆਂ ਤੋਂ ਨਿਆਰਾ ਹੈ।ਇਨਸਾਨ ਵਾਸਤੇ ਸਭ ਤੋਂ ਪਿਆਰੀ ਚੀਜ ਉਸ ਦਾ ਆਪਣਾ ਆਪ ਹੁੰਦਾ ਹੈ। ਪੰਜਾਬੀ ਆਪਣੇ ਆਪ ਨੂੰ ਰਾਜ ਤੋਂ ਕੁਰਬਾਨ ਕਰਨ ਲਗਿਆਂ ਜਰਾ ਨਹੀ ਝਿਜਕਦੇ। ਕਦੀ ਕਦੀ ਤਾਂ ਸ਼ਹੀਦੀਆਂ ਦੀ ਝੜੀ ਲਾ ਦਿੰਦੇ ਹਨ। ਅਠਾਰਵੀਂ ਸਦੀ ਵਿਚ ਜਦੋਂ ਇਨਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ ਤਾਂ ਸ਼ਹੀਦ ਲੋਕ ਇਕ ਅਖਾਣ ਪਾਇਆ ਕਰਦੇ ਸਨ:- “ਮੰਨੂ ਅਸਾੜੀ ਦਾਤਰੀ, ਅਸੀਂ ਮੰਨੂ ਦੇ ਸੋਏ। ਜਿਓ ਜਿਓ ਮੰਨੂ ਵੱਢਦਾ ਅੱਸੀ ਦੁਣ ਸਵਾਏ ਹੋਇ।”
'ਪੰਜਾਬੀ ਰਾਜ' ਇਕ ਇਤਹਾਸਕ ਸੱਚਾਈ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਆਪ ਕੇ ਪੰਚਾਇਤ ਨਾਲ ਪੰਜਾਬ ਵਲ ਤੋਰ ਦਿਤਾ। ਇਕ ਚਮਤਕਾਰ ਹੋਇਆ।।ਇੰਨਾਂ ਨੇ ਪੰਜਾਬ 'ਚ ਆਉਂਦਿਆਂ ਸਾਰ ਹੀ ਭੜਥੂ ਪਾ ਦਿੱਤਾ। ਸੰਨ 1710 ਈ ਵਿਚ ਸਿੱਖਾਂ ਨੇ ਪੰਜਾਬ ਦਾ ਵੱਡਾ ਹਿੱਸਾ ਅਜਾਦ ਕਰਵਾ ਲਿਆ। ਉਸ ਵੇਲੇ ਦੀਆਂ ਸਰਕਾਰੀ ਖੁਫੀਆ ਰਿਪੋਰਟਾਂ (ਅਖਬਾਰਾਤ ਇ ਦਰਬਾਰ-ਇ-ਮੌਲਾ) ਮੁਤਾਬਿਕ ਇਹ ਸ਼ੂਦਰ ਬਗਾਵਤ ਸੀ।ਅਕਤੂਸਰ 1708 ਨੂੰ ਨੰਦੇੜ ਵਿਖੇ ਬੰਦਾ ਬਹਾਦੁਰ ਨੂੰ ਪੰਥ ਦਾ ਜਥੇਦਾਰ ਥਾਪ ਕੇ ਪੰਚਾਇਤ ਨਾਲ ਪੰਜਾਬ ਵਲ ਤੋਰ ਦਿਤਾ। ਇਕ ਚਮਤਕਾਰ ਹੋਇਆ।।ਇੰਨਾਂ ਨੇ ਪੰਜਾਬ 'ਚ ਆਉਂਦਿਆਂ ਸਾਰ ਹੀ ਭੜਥੂ ਪਾ ਦਿੱਤਾ। ਸੰਨ 1710 ਈ ਵਿਚ ਸਿੱਖਾਂ ਨੇ ਪੰਜਾਬ ਦਾ ਵੱਡਾ ਹਿੱਸਾ ਅਜਾਦ ਕਰਵਾ ਲਿਆ। ਉਸ ਵੇਲੇ ਦੀਆਂ ਸਰਕਾਰੀ ਖੁਫੀਆ ਰਿਪੋਰਟਾਂ (ਅਖਬਾਰਾਤ ਇ ਦਰਬਾਰ-ਇ-ਮੌਲਾ) ਮੁਤਾਬਿਕ ਇਹ ਸ਼ੂਦਰ ਬਗਾਵਤ ਸੀ।
ਆਖਿਰ ਬੰਦਾ ਫੜਿਆ ਗਿਆ ਤੇ 9 ਜੂਨ 1716 ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ ਗਿਆ। ਉਸ ਉਪਰੰਤ ਸਰਕਾਰ ਨੇ ਐਲਾਨ ਕਰ ਦਿਤਾ ਕਿ ਜਿੱਥੇ ਕਿਤੇ ਵੀ ਸਿੱਖ ਨਜਰ ਆਏ ਉਸ ਦਾ ਸਿਰ ਕਲਮ ਕਰ ਦਿਤਾ ਜਾਵੇ ਤੇ ਸਰਕਾਰ ਪਾਸੋਂ ਇਨਾਮ ਲੈ ਲਿਆ ਜਾਵੇ।
1760 ਦੇ ਨੇੜੇ ਤੇੜੇ ਇਨਾਂ ਨੇ ਦਿਲੀ ਤੋਂ ਲੈ ਪੇਸ਼ਾਵਰ ਤਕ ਜਿੱਥੇ ਕਿਤੇ ਵੀ ਹੋ ਸਕਿਆ ਇਲਾਕੇ ਮਲ ਲਏ। 1799 ਈ .ਤੋਂ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਛੋਟੀਆਂ ਮੋਟੀਆਂ ਰਿਆਸਤਾਂ ਨੂੰ ਇਕ ਕਰਕੇ ਇਕ ਅਜਿਹਾ ਰਾਜ ਦਿਤਾ ਜਿਸ ਦੀ ਮਜ੍ਹਬੀ ਸਹਿਨਸ਼ੀਲਤਾ ਤੇ ਮਨੁਖੀ ਅਧਿਕਾਰਾਂ ਦੀ ਰਾਖੀ ਪੱਖੋ ਦੁਨੀਆਂ ਦੇ ਇਤਹਾਸ ਵਿਚ ਮਿਸਾਲ ਮਿਲਣੀ ਅਸੰਭਵ ਹੈ। ਇਹ ਸਹੀ ਮਾਹਿਨਿਆਂ ਵਿਚ ਇਕ ਧਰਮ ਨਿਰਪੱਖ ਰਾਜ ਸੀ ਜਿਸ ਦੇ ਬਹੁਤੇ ਵਜ਼ੀਰ ਗੈਰ ਸਿੱਖ ਸਨ।ਪਰ ਬਦਕਿਸਮਤੀ ਕਿ ਬ੍ਰਾਹਮਣਾਂ ਤੇਂ ਗੈਰ-ਪੰਜਾਬੀਆਂ ਦੀ ਕੀਤੀ ਗੱਦਾਰੀ ਕਾਰਨ ਰਾਜ ਤੇ ਅੰਗਰੇਜਾਂ ਦਾ ਕਬਜਾ ਹੋ ਗਿਆ ।
1947 'ਚ ਬਣਦਾ ਬਣਦਾ ਰਹਿ ਗਿਆ 1947 'ਚ ਜਦੋਂ ਅੰਗਰੇਜਾਂ ਭਾਰਤ ਨੂੰ ਛੱਡਣਾ ਸੀ ਤਾਂ ਉਸ ਸਮੇਂ ਸੁਆਲ ਉਠਿਆ ਕਿ ਰਾਜ ਦੀ ਵਾਗਡੋਰ ਕਿੰਨੂ ਦਿੱਤੀ ਜਾਵੇ। ਕ੍ਰਿਪਸ ਮਿਸ਼ਨ ਤੇ ਕੈਬੀਨਿਟ ਮਿਸ਼ਨ ਨੇ ਉਦੋਂ ਹਕੂਮਤ ਦੀਆਂ ਵਾਰਸ ਤਿੰਨ ਫਰੀਕਾਂ ਦੀ ਨਿਸ਼ਾਨਦੇਹੀ ਕੀਤੀ ਭਾਵ 1) ਹਿੰਦੂ, 2)ਮੁਸਲਮਾਨ ਤੇ 3) ਸਿੱਖ। ਪਰ ਬਦਕਿਸਮਤੀ ਕਿ ਉਸ ਵਕਤ ਸਿੱਖਾਂ ਦੀ ਸੰਪੂਰਨ ਲੀਡਰਸ਼ਿਪ ਗੈਰ ਰਾਜਨੀਤਕ ਜਿਹੇ ਧਾਰਮਿਕ ਐਜੀਟੇਟਰਾਂ ਦੇ ਹੱਥ ਵਿਚ ਸੀ ।
ਰਾਜ ਦਾ ਆਪਣਾ ਨਿਸ਼ਾਨ ਅਜੋਕੇ ਵਿਦਵਾਨਾਂ ਨੇ ਸਿੱਖ ਰਾਜ ਲਈ ਵੱਖਰਾ ਨਿਸ਼ਾਨ ਸਾਹਿਬ ਬਣਾਇਆ ਹੈ। ਇਹ 2 : 3 ਦੇ ਅਨੁਪਾਤ ਦੀ ਨੀਲੀ ਆਇਤ ਹੈ ਜਿਸ ਦੇ ਮੁੱਢ ਭਾਵ ਡੰਡੇ ਵਾਲੇ ਪਾਸੇ ਪੀਲੀ ਸਮਕੋਨ ਤਿਕੋਣ ਹੈ ਜਿਸਦੇ ਮੱਧ ਵਿਚ ਹਰੇ ਰੰਗ ਦਾ ਖੰਡਾ ਚੱਕਰ ਹੈ।(ਸਾਰੇ ਸਿੱਖ ਇਤਹਾਸਿਕ ਗ੍ਰੰਥਾਂ ਅਨੁਸਾਰ ਨਿਸ਼ਾਨ ਸਾਹਿਬ ਦਾ ਰੰਗ ਨੀਲਾਂ ਹੈ।)

ਭਾਗ ਦੂਜਾ (ਵਿਸਾਹਘਾਤ)
ਜੇ ਦੋ ਕੌਮਾਂ ਇਕੱਠੀਆਂ ਹੋਣਗੀਆਂ ਤਾਂ ਬੇਇਨਸਾਫੀਆਂ ਹੋਣੀਆਂ ਸੁਭਾਵਕ ਹਨ। ਕਦੀ ਵੀ ਇਕ ਕੌਮ ਦੂਸਰੇ ਸ਼ਰੀਕ ਨੂੰ ਇਨਸਾਫ ਨਹੀ ਦੇ ਸਕਦੀ। ਇਹੋ ਕਾਰਨ ਹੈ ਪੰਜਾਬੀਆਂ ਨਾਲ ਤਰਾਂ ਤਰਾਂ ਦੇ ਪੱਖਪਾਤ ਕੀਤੇ ਜਾਂਦੇ ਹਨ।
ਜਿਵੇਂ ਅਸਾਂ ਪਹਿਲੇ ਭਾਗ 'ਚ ਦੇਖਿਆ ਹੈ ਕਿ ਪੰਜਾਬੀਆਂ ਦੀ ਹਰ ਪੱਖ ਤੋਂ ਆਪਣੇ ਰਾਜ ਦੀ ਯੋਗਤਾ ਬਣਦੀ ਹੈ। ਪਰ 1947 ਵੇਲੇ ਭੋਲੀ ਭਾਲੀ ਸਿੱਖ ਲੀਡਰਸ਼ਿਪ ਕਾਂਗਰਸੀਆਂ ਦੇ ਝਾਂਸੇ 'ਚ ਆ ਗਈ। ਜਿਨਾਂ ਮੁਗਲਾਂ ਦੇ ਕੀਤੇ ਜੁਲਮਾਂ ਨੂੰ ਵੀ ਪਿਛੇ ਛੱਡ ਦਿਤਾ।1947 ਤੋਂ ਪਹਿਲਾਂ ਕਾਂਗਰਸ ਨੇ ਪੰਜਾਬੀ ਰਾਜ ਤਕ ਦੇਣ ਦਾ ਇਕਰਾਰ ਕੀਤਾ ਤੇ ਫਿਰ ਮੁਕਰ ਗਏ। ਹਾਲਾਂਕਿ:-
13 ਦਸੰਬਰ 1946 ਨੂੰ ਸਵਿਧਾਨ ਘੜਨੀ ਕਮੇਟੀ ਨੇ ਡਾ.ਰਜਿੰਦਰ ਪ੍ਰਸਾਦਿ ਦੀ ਪ੍ਰਧਾਨਗੀ ਤਹਿਤ ਹੇਠ ਲਿਖਿਆ ਮਤਾ ਪਾਸ ਕੀਤਾ। ''ਅਲੱਗ ਅਲੱਗ ਅਜਾਦ ਈਕਾਈਆਂ (ੀਨਦੲਪੲਨਦੲਨਟ ੁਨਟਿਸ) ਦਾ ਮੁਲਕ ਭਾਰਤ ਇਕ ਅਜਾਦ ਲੋਕਤੰਤਰ ਹੋਵੇਗਾ। ਜਿਥੇ ਘੱਟ ਗਿਣਤੀਆਂ ਤੇ ਪਛੜੇ ਲੋਕਾਂ ਤੇ ਇਲਾਕਿਆਂ ਵਾਸਤੇ ਰਾਖਵੇਂ ਉਪਾਅ ਹੋਣਗੇ"
ਇੰਡੀਅਨ ਨੈਸ਼ਨਲ ਕਾਂਗਰਸ ਨੇ 1929 ਈ: ਦੇ ਲਾਹੌਰ ਸੈਸ਼ਨ ਵਿਚ ਮਤਾ ਪਾਸ ਕੀਤਾ :''ਅਜ਼ਾਦੀ ਤੋਂ ਬਾਅਦ ਦੇਸ਼ ਤੇ ਕੋਈ ਅਜਿਹਾ ਵਿਧਾਨ ਲਾਗੂ ਨਹੀਂ ਕੀਤਾ ਜਾਵੇਗਾ ਜਿਹੜਾ ਘੱਟ-ਗਿਣਤੀਆਂ ਨੂੰ ਪ੍ਰਵਾਨ ਨਾ ਹੋਵੇਗਾ।''
1931 ਈ: ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਵਿਖੇ ਮਹਾਤਮਾ ਗਾਂਧੀ ਨੇ ਕਿਹਾ : "ਲਾਹੌਰ ਸੈਸ਼ਨ ਵਿੱਚ ਮਤਾ ਪਾਸ ਕੀਤਾ ਹੈ ਕਿ ਉਹ ਘੱਟ ਗਿਣਤੀਆਂ ਦੇ ਮਾਮਲੇ ਬਾਰੇ ਨਾ ਕੋਈ ਅਜਿਹਾ ਸਮਝੌਤਾ ਕਰੇਗੀ ਅਤੇ ਨਾ ਹੀ ਅਜਿਹੇ ਕਿਸੇ ਸਮਝੌਤੇ ਦੀ ਧਿਰ ਬਣੇਗੀ ਜਿਹੜਾ ਸਮਝੌਤਾ ਘੱਟ ਗਿਣਤੀਆਂ ਨੂੰ ਪ੍ਰਵਾਨ ਨਾ ਹੋਵੇਗਾ। ." (ਯੰਗ ਇੰਡੀਆ 19 ਮਾਰਚ, 1939)
6 ਜੁਲਾਈ ਸੰਨ 1946 ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਕਲਕੱਤੇ ਇਜਲਾਸ ਵਿਖੇ ਕਾਂਗਰਸ ਪ੍ਰਧਾਨ ਪੰਡਿਤ ਨਹਿਰੂ ਨੇ ਕਿਹਾ ਸੀ : "ਪੰਜਾਬ ਦੇ ਬਹਾਦਰ ਸਿੱਖ ਵਿਸ਼ੇਸ਼ ਸਲੂਕ ਦੇ ਅਧਿਕਾਰੀ ਹਨ।ਇਸ ਵਿਚ ਕੋਈ ਮੁਸ਼ਕਲ ਨਜਰ ਨਹੀਂ ਆਉਦੀ ਕਿ ਹਿੰਦੁਸਤਾਨ ਦੇ ਉਤਰ ਵਿਚ ਇਕ ਅਜੇਹਾ ਖਿੱਤਾ ਵੱਖਰਾ ਕਰ ਦਿੱਤਾ ਜਾਵੇ ਜਿਥੇ ਸਿੱਖ ਵੀ ਸੁਤੰਤ੍ਰਤਾ ਦਾ ਨਿੱਘ ਮਾਣ ਸਕਣ।''
ਫਿਰ ਅਜਾਦੀ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਆਮ ਅਜਲਾਸਾਂ ਵਿਚ ਕਈ ਵਾਰੀ ਮਤੇ ਪਾਸ ਕੀਤੇ ਸਨ ਕਿ ਅਜਾਦੀ ਉਪਰੰਤ ਉਹ ਭਾਰਤ ਦੇਸ ਦਾ ਭਾਸ਼ਾਈ ਸੂਬਿਆਂ ਵਿਚ ਪੁਨਰਗਠਨ ਕਰੇਗੀ।
ਵਾਇਦੇ ਨਿਭਾਉਣੇ ਤੇ ਦੂਰ ਦੀ ਗਲ, ਅਜਾਦੀ ਮਿਲਦਿਆਂ ਸਾਰ ਕਾਂਗਰਸੀਆਂ ਨੇ ਘੱਟ ਗਿਣਤੀਆਂ ਪਾਸੋਂ ਉਹ ਸਾਰੇ ਅਖਤਿਆਰ ਖੋਹ ਲਏ ਜਿਹੜੇ ਅੰਗਰੇਜਾਂ ਦੇ ਰੱਖੇ ਸਨ।ਸਿੱਖਾਂ ਕੋਲੋਂ ਵੱਖਰੀ ਚੋਣ ਪ੍ਰਣਾਲੀ ਦਾ ਹੱਕ 30 ਦਸੰਬਰ 1948 ਦੇ ਪ੍ਰਸਤਾਵ ਤਹਿਤ ਖੋਹ ਲਿਆ ਗਿਆ।
ਸਿੱਖਾਂ ਨੂੰ ਵੱਖ ਧਰਮ ਤਸਲੀਮ ਕਰਨ ਵਾਲੀ ਮੱਦ ਸੰਵਿਧਾਨ 'ਚੋ ਕੱਢ ਦਿਤੀ ਗਈ ਤੇ ਧਾਰਾ 25 ਵਿਚ ਇਹਨਾਂ ਨੂੰ ਹਿੰਦੂ ਐਲਾਨ ਦਿਤਾ ਗਿਆ।
ਪਰ ਨਾਲ ਹੀ ਉਨਾਂ ਹੱਕਾਂ ਤੋਂ ਵੀ ਵਾਝਿਆਂ ਕਰ ਦਿਤਾ ਗਿਆ ਜੋ ਹਿੰਦੂਆਂ ਨੂੰ ਦਿਤੇ ਗਏ ਸਨ। ਉਦਾਹਰਣ ਵਜੋਂ ਜਿਹੜਾ ਪੱਟੀਦਰਜ ਜਾਤਾਂ ਤੇ ਕਬੀਲਿਆਂ ਲਈ ਰਾਖਵਾਕਰਨ ਹੁੰਦਾ ਹੈ ਉਸ ਤੋਂ ਸਿੱਖਾਂ ਨੂੰ ਵਾਝਿਆਂ ਕਰ ਦਿਤਾ ਗਿਆ। ਖੈਰ ਬੜੀ ਹੀ ਜੱਦੋਜਹਿਦ ਮਗਰੋ ਸੰਨ 1956 ਵਿਚ ਸਿੱਖਾਂ ਦੀਆਂ ਸਿਰਫ ਚਾਰ ਅਨੂਸੂਚਿਤ ਜਾਤਾਂ ਨੂੰ ਰਾਖਵਾਂਕਰਨ ਦਾ ਹੱਕ ਦੇਣਾ ਮੰਨੇ।
ਏਸੇ ਕਰਕੇ ਸੰਵਿਧਾਨ ਜੋ 26 ਜਨਵਰੀ 1950 ਲਾਗੂ ਹੋਇਆਂ ਸਿੱਖ ਨੁਮਾਇਦਿਆਂ ਨੇ ਸੰਵਿਧਾਨ ਨੂੰ ਮੰਜੂਰ ਨਾ ਕੀਤਾ ਤੇ ਦਸਤਖਤ ਨਹੀਂ ਕੀਤੇ। ਪਰ ਕਾਂਗਰਸੀਆਂ ਕੋਈ ਪ੍ਰਵਾਹ ਨਾ ਕੀਤੀ। ਜਦੋਂ ਸਿੱਖਾਂ ਨੇ ਪ੍ਰਧਾਨ ਮੰਤਰੀ ਨੂੰ ਉਸ ਦੇ ਵਾਇਦੇ ਯਾਦ ਦਿਵਾਏ ਤਾਂ ਨਹਿਰੂ ਨੇ ਕਿਹਾ, ''ਹੁਣ ਹਾਲਾਤ ਬਦਲ ਚੁਕੇ ਨੇ।''
ਅਜਾਦ ਰਿਆਸਤਾਂ (ਸੋਵੀਅਤ ਰੂਸ ਵਰਗੀਆਂ) ਬਣਾਉਣ ਦੇ ਬਿਜਾਏ ਜਾਂ ਫਿਰ ਸੰਘੀ (ਢੲਦੲਰੳਲ) ਮੁਲਕ ਬਣਾਉਣ ਦੀ ਬਿਜਾਏ ਭਾਰਤ ਨੂੰ ਕੇਂਦਰੀ ਕ੍ਰਿਤ (ੁਨਟਿੳਰੇ) ਬਣਾ ਦਿਤਾ ਗਿਆ। ਅੱਜ ਹਕੂਮਤ ਦੀਆਂ ਮੁੱਖ ਤਾਕਤਾਂ ਕੇਂਦਰ ਕੋਲ ਹਨ। ਟੈਕਸਾਂ ਦਾ ਵੱਡਾ ਹਿੱਸਾ ਕੇਂਦਰ ਹੀ ਇਕੱਠਾ ਕਰਦਾ ਹੈ ਤੇ ਆਪਣੀ ਮਰਜੀ ਅਨੁਸਾਰ ਸੂਬਿਆਂ 'ਚ ਘੱਟ ਵੱਧ ਵੰਡਦਾ ਹੈ।
1947 'ਚ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਰਕੂਲਰ ਜਾਰੀ ਕੀਤੇ ਗਏ ਜਿਸ ਵਿਚ ਲਿਖਿਆ ਗਿਆ ਕਿ ਸਿੱਖ ਜਰਾਇਮ ਪੇਸ਼ਾ ਕੌਮ ਹੈ ਇਨਾਂ ਤੇ ਨਿਗਾਹ ਰੱਖੀ ਜਾਵੇ। ਇਕ ਸਿੱਖ ਸ.ਕਪੂਰ ਸਿੰਘ ਡੀ ਸੀ ਨੇ ਜਦੋ ਸਰਕੂਲਰ ਦਾ ਵਿਰੋਧ ਕੀਤਾ ਤਾਂ ਉਸ ਨੂੰ ਨੌਕਰੀ 'ਚੋਂ ਕੱਢ ਦਿਤਾ ਗਿਆ।
1947 ਤੋਂ ਤੁਰੰਤ ਬਾਦ ਕੁਝ ਕਾਗਰਸੀ ਸਿੱਖਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਜਨਤਕ ਤੌਰ ਤੇ ਕੇਸ ਕਟਵਾਉਣ ਤੇ ਇਹ ਐਲਾਨ ਕਰਨ ਕਿ ਖਾਲਸਾ ਪੰਥ ਹਿੰਦੂ ਧਰਮ ਦੀ ਰੱਖਿਆ ਲਈ ਖੜਾ ਕੀਤਾ ਗਿਆ ਸੀ। ਇਕ ਉਘੇ ਕਾਂਗਰਸੀ ਨਰਿੰਜਨ ਸਿੰਘ ਨੇ ਇਸ ਗੁਪਤ ਚਾਲ ਦਾ ਪਾਜ ਉਦੇੜ ਦਿਤਾ। ਸਾਬਕਾ ਉਪ ਰਾਸ਼ਟਰਪਤੀ ਕ੍ਰਿਸ਼ਨ ਕਾਂਤ ਦੇ ਪਿਤਾ ਮਹਾਸ਼ਾ ਕ੍ਰਿਸ਼ਨ ਦਾ ਇਸ ਸਾਜਸ਼ ਵਿਚ ਰੋਲ ਸਾਹਮਣੇ ਆਇਆ।
ਵੱਡਾ ਫਰੇਬ ਕਰਕੇ ਮਾਰਚ 1948 ਵਿਚ ਅਕਾਲੀ ਦਲ ਪਾਰਟੀ ਭੰਗ ਕਰ ਦਿਤੀ ਗਈ ਤੇ ਸਾਰਿਆਂ ਨੂੰ ਕਾਂਗਰਸ ਵਿਚ ਸ਼ਾਮਲ ਕਰ ਲਿਆ ਗਿਆ।
ਲੋਕਤੰਤਰੀ ਨਾਹਰੇ "ਪੰਜਾਬੀ ਸੂਬਾ ਜਿੰਦਾਬਾਦ'' ਕਹਿਣ ਤੇ ਪਾਬੰਦੀ ਲਾ ਦਿਤੀ ਗਈ ਜੋ ਅਜ ਤਕ ਜਾਰੀ ਹੈ।
ਜਦੋਂ ਪੰਜਾਬੀ ਬੋਲੀ ਦੇ ਅਧਾਰ ਤੇ ਸੂਬਾ ਮੰਗ 1948 ਵਿਚ ਸੰਘਰਸ਼ ਅਰੰਭਿਆ ਤਾਂ 1966 ਤਕ ਭਾਵ18 ਸਾਲ ਦਾ ਲੰਮਾ ਸਮਾਂ ਚਲਿਆ। ਇਕ ਮੌਕਾ ਅਜਿਹਾ ਵੀ ਆਇਆ ਕਿ 56000 ਤੋਂ ਵੱਧ ਸਿੱਖ ਜੇਲਾਂ 'ਚ ਸਨ।
1966 'ਚ ਜਦੋਂ ਪੰਜਾਬ ਨੇ ਪੰਜਾਬੀ ਸੂਬਾ ਦੇਣਾ ਮੰਨਿਆਂ ਵੀ ਤਾਂ ਜਾਣ ਬੁੱਝ ਕੇ ਕਈ ਪੰਜਾਬੀ ਬੋਲਦੇ ਇਲਾਕੇ ਹਿਮਾਚਲ ਹਰਿਆਣਾ ਤੇ ਰਾਜਸਥਾਨ ਨੂੰ ਦੇ ਦਿਤੇ ਗਏ। ਤੇ ਚੰਡੀਗੜ ਨੂੰ ਵਿਚੇ ਲਮਕਦਾ ਛੱਡ ਦਿਤਾ।
ਦਰਸ਼ਨ ਸਿੰਘ ਫੇਰੂਮਾਨ ਜੋ ਚੰਡੀਗੜ ਪੰਜਾਬ ਨੂੰ ਦਿਤੇ ਜਾਣ ਲਈ 15 ਅਗਸਤ 1969 ਤੋਂ ਲੈ ਕੇ 74 ਦਿਨ ਲੰਮੀ ਭੁੱਖ ਹੜਤਾਲ 'ਚ ਰਿਸ ਰਿਸ ਕੇ ਕੇ 27 ਅਕਤੂਬਰ ਨੂੰ ਸ਼ਹੀਦ ਹੋਇਆ। ਸਰਕਾਰ ਨੇ ਐਲਾਨ ਕੀਤਾ ਸੀ ਕਿ ਚੰਡੀਗੜ੍ਹ ਬਾਰੇ ਫੈਸਲਾਂ ਬਜਟ ਤੋਂ ਪਹਿਲਾਂ ਲੈ ਲਿਆ ਜਾਵੇਗਾ। ਅੱਜ 38 ਸਾਲ ਹੋ ਗਏ ਨੇ ਬਜਟ ਸੈਸ਼ਨਾ ਨੂੰ ਆਉਂਦੇ।
ਭਾਰਤ ਸਰਕਾਰ ਨੇ ਬੇਈਮਾਨੀ ਨੀਤੀ ਤਹਿਤ ਦਰਿਆਵਾਂ ਦੇ ਪਾਣੀ ਨੂੰ ਦੂਸਰੇ ਸੂਬਿਆਂ ਵਿਚ ਖੜਨ ਦੀਆਂ ਸਕੀਮਾਂ ਪੂਰੀਆਂ ਕਰ ਲਈਆਂ ਹਨ।ਪੰਜਾਬੀ ਲੋਕਾਂ ਦੀ ਕਿੰਨੀ ਬਦਕਿਸਮਤੀ ਹੈ ਕਿ ਹੜਾਂ ਵੇਲੇ ਦਰਿਆ ਨੁਕਸਾਨ ਕਰਨ ਪੰਜਾਬੀਆਂ ਦਾ ਤੇ ਔੜ ਵੇਲੇ ਪਾਣੀ ਵਰਤਣ ਹਰਿਆਣਾ ਤੇ ਰਾਜਸਥਾਨ।
ਪੰਜਾਬ ਦੀ ਸਨਅਤ ਨੂੰ ਕਿਵੇਂ ਬਰਬਾਦ ਕੀਤਾ ਗਿਆ ਹੈ ਤੇ ਜਾ ਰਿਹਾ ਹੈ, ਏਸੇ ਰਸਾਲੇ ਵਿਚ ਦੂਸਰੇ ਪੰਨਿਆਂ ਤੇ ਦੇਖ ਸਕਦੇ ਹੋ।
ਸਿਖਿਆ ਦੇ ਖੇਤਰ ਵਿਚ ਪੰਜਾਬ ਨੂੰ ਕਿਵੇ ਬਰਬਾਦ ਕੀਤਾ ਗਿਆ ਉਹ ਅਗਲੇ ਸਫਿਆਂ ਵਿਚ ਪੜੋ।
ਮੀਡੀਆ - ਕੀ ਤੁਸੀਂ ਮੰਨੋਗੇ ਕਿ ਪੰਜਾਬੀ ਦੇ ਸਾਰੇ ਅਖਬਾਰਾਂ, ਰਸਾਲਿਆਂ ਦੀ ਕੁਲ ਛੱਪਣ ਗਿਣਤੀ 10 ਲੱਖ ਤੋਂ ਥੱਲੇ ਹੈ।ਮੀਡੀਏ ਤੇ ਪੂਰਾ ਸਰਕਾਰੀ ਕੰਟਰੋਲ ਹੈ। ਵਿਡੰਬਣਾ ਦੇਖੋ ਪੰਜਾਬੀ ਦਾ ਇਕ ਨਵਾਂ ਅਖਬਾਰ ਚੰਡੀਗੜੋਂ ਅਸਿੱਧੇ ਤੌਰ ਤੇ ਅਜੈਸੀਆਂ ਨੇ ਹੀ ਸ਼ੁਰੂ ਕਰ ਦਿਤਾ ਹੈ ਜੋ ਵੰਡੀਆਂ ਪਾਉਣ ਦਾ ਕੰਮ ਕਰ ਰਿਹਾ ਹੈ। ਹਿੰਦੀ ਦੀ ਅਖਬਾਰਾਂ ਦੀ ਇਥੇ ਭਰਮਾਰ ਆ ਗਈ ਹੈ ।
ਟੀ ਵੀ ਚੈਨਲਾਂ ਤੇ ਸਖਤ ਸਰਕਾਰੀ ਕੰਟਰੋਲ ਹੈ। ਕਿਹਾ ਜਾਂਦਾ ਹੈ ਕਿ ਪੰਜਾਬੀ ਦੀਆਂ ਪੰਜ ਸੱਤ ਚੈਨਲਾਂ ਵੀ ਅਜੈਂਸੀਆਂ ਹੀ ਚਲਵਾ ਰਹੀਆਂ ਹਨ। ਇਕ ਵੀ ਨਿਰੋਲ ਸਿੱਖ ਚੈਨਲ ਸ਼ੁਰੂ ਨਹੀਂ ਹੋਇਆ। ਪੰਜਾਬ ਸਬੰਧੀ ਜਾਣਕਾਰੀ ਪੱਖੋਂ ਕੌਮ ਨੂੰ ਦਬੇਲ ਬਣਾ ਦਿਤਾ ਗਿਆ ਹੈ।
ਸਿੱਖੀ ਨੂੰ ਹਿੰਦੂ ਧਰਮ ਵਿਚ ਜਜਬ ਕਰਨ ਦੇ ਉਪਰਾਲੇ: ਸਿੱਖੀ ਨੂੰ ਜਜਬ ਕਰਨ ਲਈ ਸਰਕਾਰ ਨੇ ਘੇਰਾਬੰਦੀ ਕਰ ਲਈ ਹੈ। ਇਹ ਸਮਝਦੇ ਹਨ ਕਿ ਬੁੱਧ ਧਰਮ ਨੂੰ ਖਤਮ ਕਰ ਦਿਤਾ ਸੀ ਇਸ ਕਰਕੇ ਸਿਖੀ ਨੂੰ ਵੀ ਹੜਪ ਸਕਣਗੇ। ਇਨ੍ਹਾਂ ਕੱਟੜਵਾਦੀਆਂ ਨੂੰ ਯਾਦ ਰਖਣਾ ਚਾਹੀਦਾ ਹੈ ਨਾਨਕ ਦਾ ਫਲਸਫਾ ਘਰ ਘਰ ਵਿਚ ਗੁਰੂ ਗ੍ਰੰਥ ਦੇ ਰੂਪ ਵਿਚ ਮੌਜੂਦ ਹੈ। ਬੋਧੀਆਂ ਕੋਲ ਇਸ ਚੀਜ ਦੀ ਘਾਟ ਸੀ।
ਪੰਜਾਬੀ ਬੋਲੀ ਨੂੰ ਖਤਮ ਕਰਨ ਦੀਆਂ ਸਾਜਸ਼ਾ ਜੋਰਾਂ ਤੇ ਹਨ।
ਸਨਅਤ ਤਾਂ ਬਰਬਾਦ ਹੈ ਪੰਜਾਬ ਵਿਚ। ਤੇ ਗੁਆਢੀ ਸੂਬਿਆਂ ਵਿਚ ਟੈਕਸ ਰਿਆਇਤਾਂ ਦੇ ਕੇ ਓਧਰ ਖਿਚ ਲਈ ਗਈ ਹੈ।
ਬਈਆ ਦੀ ਫੌਜ ਪੰਜਾਬ ਵਿਚ : ਬਾਹਰੋਂ ਗਰੀਬ ਲੋਕ ਆ ਅਪਣੀ ਰੋਜੀ ਰੋਟੀ ਕਮਾ ਰਹੇ ਹਨ। ਇਹ ਚੰਗੀ ਗਲ ਹੈ। ਪਰ ਇਨਾਂ ਨੂੰ ਇਹ ਅਖਤਿਆਰ ਨਹੀਂ ਹੋਣਾ ਚਾਹੀਦੇ ਕਿ ਉਹ ਸਾਡੀਆਂ ਸਰਕਾਰਾਂ ਵਿਚ ਦਖਲ ਅੰਦਾਜੀ ਕਰਨ। ਜਿਵੇ ਪੰਜਾਬ ਦੇ ਗਵਾਂਢੀ ਸੂਬਿਆਂ ਜੰਮੂ ਕਸ਼ਮੀਰ, ਹਿਮਾਚਲ, ਉਤਰਾਂਚਲ ਤੇ ਰਾਜਸਥਾਨ ਵਿਚ ਪੰਜਾਬੀ ਲੋਕ ਜਮੀਨ ਨਹੀਂ ਖਰੀਦ ਸਕਦੇ ਪਰ ਪੰਜਾਬ ਅਜਿਹਾ ਕਾਨੂੰਨ ਨਹੀਂ ਬਣਾ ਸਕਦਾ। ਜੇ ਕੋਈ ਪਾਰਟੀ ਕੋਸ਼ਿਸ਼ ਵੀ ਕਰੇਗੀ ਤਾਂ ਸਰਕਾਰ ਭੰਗ ਕਰ ਦਿਤੀ ਜਾਵੇਗੀ। ਸਰਕਾਰ ਦੀ ਕੋਸ਼ਿਸ ਹੈ ਕਿ ਇਹ ਪੰਜਾਬ ਵਿਚ ਵਸ ਕੇ ਇਥੋਂ ਦਾ ਸਾਰਾ ਸਭਿਆਚਾਰ ਨਸ਼ਟ ਕਰ ਦੇਣ ਤੇ ਪੰਜਾਬ ਹਿੰਦੀ ਸੂਬਾ ਬਣ ਜਾਵੇ।
ਟੈਕਸਾਂ ਦਾ ਬਟਵਾਰਾ ਤੇ ਪੰਜਾਬ ਦਾ ਸ਼ੋਸ਼ਣ: ਮੁਖ ਟੈਕਸ ਜਿਵੇਂ ਆਮਦਨ ਟੈਕਸ, ਐਕਸਾਈਜ ਤੇ ਕਸਟਮ ਵੈਲਥ ਟੈਕਸ ਆਦਿ ਸਭ ਕੇਂਦਰ ਸਰਕਾਰ ਖੁੱਦ ਉਗਰਾਉਂਦੀ ਹੈ। ਰਾਜਾਂ ਦੇ ਹਿੱਸੇ ਤਾਂ ਐਵੇਂ ਛਾਣ ਬੂਰਾ ਹੀ ਆਉਦਾ ਹੈ। ਕੇਂਦਰ ਫਿਰ ਆਪਣੀ ਮਰਜੀ ਅਨੁਸਾਰ ਕਿਸੇ ਸੂਬੇ ਨੂੰ ਵੱਧ ਤੇ ਕਿਸੇ ਸੂਬੇ ਨੂੰ ਘੱਟ ਗਰਾਂਟਾ ਦਿੰਦਾ ਹੈ। ਪੰਜਾਬ ਨਾਲ ਲੰਮੇ ਅਰਸੇ ਤੋਂ ਬੇਈਮਾਨੀ ਹੋ ਰਹੀ ਹੈ।
ਸਿੱਖਾਂ ਦੀ ਅਨੁਸੂਚਿਤ ਜਾਤਾਂ ਨੂੰ ਰਾਖਵਾਂਕਰਨ ਨਹੀਂ। ਕੱਟੜਵਾਦੀਆਂ ਨੇ ਵੱਡਾ ਪੱਖਪਾਤ ਕਰਕੇ ਪੰਜਾਬ ਦੀਆਂ ਸਿਰਫ ਚਾਰ ਜਾਤਾਂ ਨੂੰ ਹੀ ਰੀਜਰਵੇਸ਼ਨ ਦਾ ਫਾਇਦਾ ਦੇ ਰੱਖਿਆ ਬਾਕੀ ਵਾਂਝੀਆਂ ਹਨ। ਅਜਿਹੇ ਪੱਖਪਾਤ ਦੀ ਦੁਨੀਆਂ 'ਚ ਹੋਰ ਮਿਸਾਲ ਨਹੀਂ।
ਸਿੱਖਾਂ ਨੂੰ ਸਬਕ ਸਿਖਾਣਾ - ਸੰਨ 1948 'ਚ ਜਦੋਂ ਮਹਾਤਮਾ ਗਾਂਧੀ ਨੂੰ ਇਕ ਮਰਾਠੀ ਨੱਥੂ ਰਾਮ ਗੋਡਸੇ ਨੇ ਗੋਲੀਮਾਰ ਖਤਮ ਕਰ ਦਿਤਾ ਜਾਂ ਫਿਰ ਸੰਨ 1997 ਨੂੰ ਇਕ ਤਮਿਲ ਬੀਬੀ ਨੇ ਰਾਜੀਵ ਗਾਂਧੀ ਦੇ ਚਿਥੜੇ ਉਡਾ ਦਿਤੇ ਤਾਂ ਕੋਈ ਕਤਲਿਆਮ ਨਹੀਂ ਸਨ ਹੋਏ। ਪਰ ਜਦੋਂ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਮਾਰੀ ਤਾਂ ਪੂਰੀ ਸਿੱਖ ਕੌਮ ਨੂੰ ਸਜਾ ਦੇਣ ਤੇ ਡਰਾਉਣ ਖਾਤਰ ਹਜਾਰਾਂ ਸਿੱਖਾਂ ਨੂੰ ਜੀਦਿਆਂ ਸਾੜ ਦਿਤਾ ਗਿਆ।
ਝੂਠੇ ਪੁਲਿਸ ਮੁਕਾਬਲੇ ਬਣਾਉਣਾ - ਸਿੱਖਾਂ ਦੇ ਮੱਕੇ ਹਰਮੰਦਰ ਸਾਹਿਬ ਉਤੇ ਜਦੋਂ ਸੰਨ 1984 'ਚ ਫੌਜ ਨੇ ਹਮਲਾ ਕੀਤਾ ਤਾਂ ਸ਼ਰਧਾਲੂਆਂ ਦੇ ਦਿਲ ਫੀਤਾ ਫੀਤਾ ਹੋ ਗਏ। ਉਪਰੰਤ ਜਦੋਂ ਸਿੱਖਾਂ ਨੇ ਤਹਿ ਕਰ ਲਿਆ ਕਿ ਹੁਣ ਅਜਾਦੀ ਬਗੈਰ ਗੁਜਾਰਾ ਨਹੀਂ ਤਾਂ ਕੇਂਦਰ ਸਰਕਾਰ ਨੇ ਪੁਲਿਸ ਨੂੰ ਅਜਿਹੀਆਂ ਹਦਾਇਤਾਂ ਜਾਰੀ ਕਰ ਦਿਤੀਆਂ ਕਿ ਜਿਹੜੇ ਪੰਜਾਬੀ ਆਪਣੇ ਰਾਜ ਦਾ ਦਰਦ ਦਿਲ ਵਿਚ ਰਖਦੇ ਹਨ ਉਨਾਂ ਨੂੰ ਬਿਨਾਂ ਕੋਈ ਮੁਕੱਦਮਾ ਚਲਾਏ ਟਿਕਾਣੇ ਲਾ ਦਿਤਾ ਜਾਵੇ। ਉਸ ਵਕਤ ਫਿਰ ਪੰਜਾਬੀ ਪੁਲਿਸ ਮੁਲਾਜਮਾਂ ਨੂੰ ਵਰਗਲਾ ਕੇ ਸ਼ਰਾਬ ਤੇ ਹੋਰ ਨਸ਼ੀਲੀਆਂ ਚੀਜਾਂ ਖੁਵਾ ਕੇ
ਫੜੇ ਹੋਏ ਮੁੰਡਿਆਂ ਦੇ ਰਾਤ ਵੇਲੇ ਕਤਲ ਕਰਵਾ ਦਿਤੇ ਜਾਂਦੇ।ਉਨਾਂ ਬੇਕਸੂਰ ਸ਼ਹੀਦਾਂ ਦਾ ਖੂਨ ਇਕ ਦਿਨ ਜਰੂਰ ਰੰਗ ਲਿਆਏਗਾ। ਕੇਂਦਰ ਦੀ ਵੱਡੀ ਚਲਾਕੀ ਦੇਖੋ ਕਿ ਹੇਠਲੇ ਪੱਧਰ ਦੇ ਪੰਜਾਬੀ ਕਾਤਲ ਪੁਲਸੀਆਂ ਤੇ ਤਾਂ ਮੁਕਦਮੇ ਚਲਾਏ ਪਰ ਉਹ ਅਫਸਰ ਜਿੰਨਾਂ ਦੇ ਹੁਕਮ ਨਾਲ ਕਤਲ ਕੀਤੇ ਜਾਂਦੇ ਸਨ ਉਨਾਂ ਦਾ ਵਾਲ ਵਿੰਗਾ ਨਹੀ ਹੋਇਆ।
ਕੌਮ ਨੂੰ ਅਮਲੀ ਬਣਾ ਦੇਣਾ ਲੋਚਦੇ ਨੇ -ਅੱਜ ਪੰਜਾਬ ਸਰਕਾਰ ਦੇ ਟੈਕਸ ਬਜਟ ਦਾ ਇਕ ਤਿਹਾਈ ਨਸ਼ਿਆਂ ਤੋਂ ਆ ਰਿਹਾ ਹੈ।ਅੱਜ ਮੇਰੇ ਪਿਆਰੇ ਪੰਜਾਬ ਨੂੰ ਅਮਲੀ ਬਣਾ ਦਿਤਾ ਹੈ। ਅੱਜ ਪੰਜਾਬ 'ਚ ਇਲੈਕਸ਼ਨਾਂ ਮੌਕੇ ਨਵੇਂ ਤੋਂ ਨਵੇਂ ਕਿਸਮ ਦੇ ਨਸ਼ਿਆਂ ਦਾ ਸੁਆਦ ਲੋਕਾਂ ਨੂੰ ਦੁਆਇਆ ਜਾਂਦਾ ਹੈ। ਸਰਕਾਰ ਦੇ ਅੱਖ ਨੱਕ ਤੇ ਕੰਨ ਉਸ ਵੇਲੇ ਕਿਥੇ ਹੁੰਦੇ ਹਨ?
ਫੌਜ 'ਚ ਭਰਤੀ ਵੇਲੇ ਪਾਬੰਦੀਆਂ - ਭਾਰਤ ਜਦੋਂ ਅਜਾਦ ਹੋਇਆ ਤਾਂ ਫੌਜ ਦਾ ਲਗਪਗ ਇਕ ਤਿਹਾਈ ਹਿੱਸਾ ਪੰਜਾਬ ਤੋਂ ਸੀ। ਭਾਰਤ ਵਿਚ ਪਹਿਲੀ ਵਾਰੀ ਹੋਇਐ ਕਿ ਫੌਜ 'ਚ ਆਂ ਹੋਈਆਂ ਹਨ। ਏਥੇ ਨਾਂ ਰੋਕ ਲਾਈ। ਪੰਜਾਬੀਆਂ ਦੀ ਗਿਣਤੀ ਤੇ ਪਾਬੰਦੀ ਲਾ ਦਿਤੀ ਹੈ ਕਿ 1%ਤੋਂ ਜਿਆਦਾ, ਰੰਗਰੂਟ ਪੰਜਾਬ ਤੋਂ ਨਹੀਂ ਲੈਂਣੇ। ਉਂਜ ਭਾਰਤ ਦਾ ਸੰਵਿਧਾਨ ਕਹਿੰਦਾ ਹੈ ਕਿ ਸਰਕਾਰੀ ਨੌਕਰੀ ਵੇਲੇ ਉਮੀਦਵਾਰ ਦੀ ਕਾਬਲੀਅਤ ਹੀ ਦੇਖੀ ਜਾਵੇਗੀ। ਬ੍ਰਾਹਮਣਾਂ ਦੀ ਗਿਣਤੀ ਭਾਰਤ ਵਿਚ ਕੋਈ 1% ਹੈ ਪਰ 15% ਤੋਂ ਵੱਧ ਨੌਕਰੀਆਂ ਬ੍ਰਾਹਮਣਾਂ ਨੇ ਸਾਂਭੀਆਂ ਹੋਈਆਂ ਹਨ। ਏਥੇ ਨਾਂ ਰੋਕ ਲਾਈ।
1984 'ਚ ਸਿੱਖ ਕੇਂਦਰ ਤੇ ਹਮਲਾ ਕਿਉਂਕਿ ਸਿੱਖੀ ਅੰਦਰ ਧਰਮ ਤੇ ਰਾਜਨੀਤੀ ਘਿਉ ਖਿਚੜੀ ਹੈ ਤੇ ਇਸ ਦਾ ਕੇਂਦਰ ਹਰਮੰਦਰ ਸਾਹਿਬ ਦੇ ਨਾਲ ਹੀ ਖੜਾ ਹਰਮੰਦਰ ਦਾ ਸਮਕਾਲੀ ਅਕਾਲ ਤਖਤ ਹੈ। ਸਰਕਾਰ ਨੇ ਸਾਜਸ਼ ਤਹਿਤ ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿਤਾ। ਸੰਤ ਜਰਨੈਲ ਸਿੰਘ ਭਿੰਡਰਾਵਾਲੇ ਤੇ ਮੇਜਰ ਜਨਰਲ ਸੁਬੇਗ ਸਿੰਘ ਨੂੰ ਸ਼ਹੀਦ ਹੋਣਾ ਪਿਆ। ਪਰ ਕੇਂਦਰ ਨੂੰ ਪਤਾ ਲੱਗ ਗਿਆ ਕਿ ਗੁਰੂ ਗੋਬਿੰਦ ਸਿੰਘ ਦੇ ਲਾਲ ਸਚਮੁਚ ਸਵਾ ਸਵਾ ਲੱਖ ਨਾਲ ਭਿੜਨ ਦੀ ਹਿੰਮਤ ਰਖਦੇ ਹਨ।
ਅਸੀ ਸਿਰਫ ਆਪਣਾ ਰਾਜ ਮੰਗਦੇ ਤੇ ਸਰਬੱਤ ਦੇ ਭਲੇ ਦੇ ਅਸੂਲ ਤਹਿਤ ਗੁਆਂਢੀ ਸੂਬਿਆਂ ਤੇ ਲੋਕਾਂ ਸ਼ੁਭਚਿੰਤਕ ਹਾਂ।
(ਇਹ ਮੂਲ ਲੇਖ ਦਾ ਇਕ ਅੰਸ਼ ਮਾਤ੍ਰ ਹੈ। ਪੂਰਾ ਲੇਖ ਵੇਬ ਸਾਈਟ ਤੇ ਦੇਖੋ: ਾ.ਪੁਨਜੳਬਮੋਨਟਿੋਰ.
ਚੋਮ /ਯਯੀ/ਖਹੳਲਸਿਟੳਨ.ਹਟਮ ) Ð