|
ਪੰਜਾਬੀਆਂ ਨਾਲ ਧਾਰਮਿਕ ਸਾਜ਼ਿਸ਼
ਰੱਬ ਦੀ ਉਸਤਤ ਤੋਂ ਵਰਜ
ਸਰੀਰਕ ਅਭਿਆਸਾਂ ਤੇ ਜੋਰ ਦੇਣ ਵਾਲੇ ਰਾਧਾ
ਸੁਆਮੀ ਤੇ ਹੋਰ ਜੋਗੀ ਡੇਰਿਆਂ ਦੇ ਗੁਰਮਤ ਤੇ ਗੁਮਰਾਹਕੁਨ ਹਮਲੇ ਦਾ ਜਵਾਬ
ਕੀ ਤੁਸੀ ਸੋਚ ਸਕਦੇ ਹੋ ਕਿ ਕੋਈ ਧਾਰਮਿਕ ਡੇਰਾ, ਲੀਡਰਾਂ ਨਾਲੋਂ ਵੀ ਵੱਧ ਕਿਤਾਬਾਂ ‘ਚ ਝੂਠ
ਲਿਖ ਸਕਦਾ ਹੈ? ਜੀ ਹਾਂ ਅਜਿਹਾ ਕਈ ਸਾਲਾਂ ਤੋ ਹੁੰਦਾ ਆ ਰਿਹਾ ਹੈ।ਪੰਜਾਬ ਦੇ ਕਈ ਡੇਰਿਆਂ ਨੇ
ਵੱਡਾ ਪਾਪ ਕਰਦੇ ਹੋਏ ਲੋਕਾਂ ਨੂੰ ਰੱਬ ਦੀ ਉਸਤਤ ਕਰਨ ਤੋਂ ਵਰਜ ਕੇ ਸਰੀਰਕ ਅਭਿਆਸਾਂ ਵਲ
ਤੋਰਿਆ ਹੋਇਆ ਹੈ।ਖੁਦ ਸਿੱਖੀ ਸਰੂਪ ਧਾਰਨ ਕਰੀ ਡੇਰੇਦਾਰ ਸੰਗਤਾਂ ਨੂੰ ਗੁਮਰਾਹ ਕਰਦੇ ਹੋਏ ਕਹਿ
ਰਹੇ ਨੇ ਕਿ ਉਨਾਂ ਦਾ ਡੇਰਾ ਸਿੱਖੀ ਦੇ ਦਾਇਰੇ ਵਿਚ ਹੀ ਹੈ।ਦਰਜਨਾਂ ਕਿਤਾਬਾਂ ਸੰਗਤਾਂ ਨੂੰ
ਗੁਮਰਾਹ ਕਰਨ ਖਾਤਰ ਛਾਪੀਆਂ ਗਈਆਂ ਹਨ । ਵਾਹਿਗੁਰੂ ਇਨ੍ਹਾਂ ਵੀਰਾਂ ਨੂੰ ਸੁਮੱਤ ਬਖਸ਼ੇ ਇਹ ਲੋਕਾਂ
ਨੂੰ ਗੁਮਰਾਹ ਕਰਕੇ ਚਿੰਤਾ ਭਰੀ ਜਿੰਦਗੀ ਜੀਉਣ ਵਲ ਧਕ ਰਹੇ ਨੇ।
ਕਿਹੜੇ ਜੋਗੀਆਂ ਦੀ ਗਲ ਹੈ ਇਹ?
ਉਤਰੀ ਭਾਰਤ ਵਿਚ ਕਿਸੇ ਵੇਲੇ ਜੋਗੀਆਂ ਦੀ ਤੂਤੀ ਬੋਲਦੀ ਸੀ,ਖਾਸ ਕਰਕੇ ਕੰਨਪਾਟੇ ਜੋਗੀਆਂ ਦੀ,
ਕਿਉਕਿ ਹੱਠਜੋਗ ਦਾ ਮੋਢੀ ਗੋਰਖ ਨਾਥ ਪੰਜਾਬ ਦਾ ਜੰਮਪਲ ਸੀ ।ਕਿਹਾ ਜਾਂਦਾ ਹੈ ਕਿ ਜੋਗਮਤ ਦਾ
ਜਨਮ ਭਗਵਾਨ ਸਿਵ ਦੀ ਬਖਸ਼ਸ਼ ਨਾਲ ਹੁੰਦਾ ਹੈ।ਪੰਜਾਬ ਦੀ ਲੋਕ ਧਾਰਾ ਤੇ ਲੋਕ ਗੀਤਾਂ ਵਿਚ ਜੋਗੀ
ਛਾਏ ਹੋਏ ਹਨ ਭਾਵੇ ਉਹ ਕਿੱਸਾ ਭਗਤ ਪੂਰਨ ਜਾਂ ਹੀਰ ਰਾਂਝਾਂ ਹੀ ਕਿਓ ਨਾ ਹੋਵੇ। ਸਾਡਾ ਅੰਦਾਜਾ
ਹੈ ਕੁਲ ਗੁਰਬਾਣੀ ਦਾ ਕੋਈ 20% ਹਿੱਸਾ ਜੋਗੀਆਂ ਬਾਬਤ ਗੁਰੂ ਸਾਹਿਬਾਨ ਨੇ ਕਿਹਾ ਹੈ। ਬਾਬਾ
ਨਾਨਕ ਦੇ ਵੇਲੇ ਜੋਗੀ ਧੜਾ ਧੜ ਮੁਸਲਮਾਨ ਬਣ ਰਹੇ ਸਨ। ਜੋਗ ਮਤ ਮੂਲ ਰੂਪ ਵਿਚ ਚਿੱਤ ਨੂੰ
ਟਿਕਾਣੇ ਰੱਖਣ ਦੀ ਵਿਧੀ ਹੈ ਜਿਸ ਵਿਚ ਬੜੇ ਦਿਲਚਸਪ ਸਰੀਰਕ ਅਭਿਆਸ ਦੱਸੇ ਜਾਂਦੇ ਹਨ।
ਕਿਉਕਿ ਗੁਰਬਾਣੀ ਵਿਚ ਅਨੇਕਾਂ ਥਾਵਾਂ ਤੇ ਜੋਗੀਆਂ ਪ੍ਰਥਾਏ ਸ਼ਬਦ ਉਚਾਰੇ ਹੋਏ ਹਨ ਤੇ ਜੋਗੀ
ਸ਼ਬਦਾਵਲੀ ਵਰਤਦਿਆਂ ਸਾਹਿਬਾਨ ਨੇ ਗੁਰਮਤ ਦਾ ਸੰਦੇਸ਼ ਦਿਤਾ ਹੈ।ਥਾਂ ਥਾਂ ਤੇ ਜੋਗਮਤ ਦਾ ਖੰਡਨ
ਕੀਤਾ ਹੈ ਕਿ ਰੱਬ ਦੀ ਪ੍ਰਾਪਤੀ ਟੇਡੇ ਮੇਡੇ ਆਸਣਾਂ ਰਾਂਹੀ ਨਹੀ ਸਗੋਂ ਉਹਦੀ ਸਿਫਤ ਸਲਾਹ ਨਾਲ
ਸੰਭਵ ਹੈ।
ਜੋਗੀ ਕਹਿਦੇ ਹਨ ਕਿ ਜੋਗ ਸਾਧਨਾਂ ਉਪਰੰਤ ਅਲੌਕਿਕ ਅਨੁਭਵ ਹੁੰਦੇ ਹਨ ਜਿਵੇ ਮੱਥੇ ਤੇ ਲਾਟ (ਜੋਤ)
ਮਹਿਸੂਸ ਹੁੰਦੀ ਹੈ ਜਾਂ ਕੰਨ ਵਿਚ ਸਾਂ ਸਾਂ (ਅਨਹਦ ਨਾਦ ਜਾਂ ਸਬਦ) ਸੁਣਾਈ ਦਿੰਦੀ ਹੈ। ਓਧਰ
ਗੁਰਮਤ ਕਹਿਦੀ ਹੈ ਕਿ ਨਾਮ ਜਪਣ ਨਾਲ ਭਾਵ ਰਬ ਦਾ ਜਸ ਗਾਉਣ ਤੇ ਸੁਣਨ ਕਰਕੇ ਇਹੋ ਜਿਹੀਆਂ
ਸਾਰੀਆਂ ਪ੍ਰਾਪਤੀਆਂ ਆਪਣੇ ਆਪ ਹੋ ਜਾਂਦੀਆਂ ਹਨ, ਜਿਨਾਂ ਕਰਕੇ ਜੋਗੀ ਉਮਰਾਂ ਬਿਤਾ ਦਿੰਦੇ ਸਨ।।
ਜਿਵੇਂ ਆਉਦਾ ਹੈ ੍ਵ ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥(ਅੰ.442) ੍ਵ ਗੁਰਮਤਿ
ਬਾਜੈ ਸਬਦੁ ਅਨਾਹਦੁ ਗੁਰਮਤਿ ਮਨੂਆ ਗਾਵੈ ॥
ਸੁਣਿਐ ਜੋਗ ਜੁਗਤਿ
ਤਨਿ ਭੇਦ ॥
ਕਿਉਕਿ ਸਿੱਖੀ ਵਿਚ ਕਰਮ ਕਾਂਡ ਤੇ ਜਾਤ ਪਾਤ ਆਦਿ ਪਿਛਾਂਅ ਖਿਚੂ ਸਿਧਾਂਤਾ ਦਾ ਖੰਡਨ ਹੈ, ਇਸ
ਕਰਕੇ ਸਿੱਖੀ ਬ੍ਰਾਹਮਣਵਾਦ ਦੀ ਅੱਖ ਵਿਚ ਰੜਕਦਾ ਆ ਰਿਹਾ ਹੈ, ਜਿਸ ਕਰਕੇ ਸਰਕਾਰਾਂ ਗਿਣੀ ਮਿਥੀ
ਸਾਜਿਸ ਤਹਿਤ ਪੰਜਾਬ 'ਚ ਜੋਗੀ ਡੇਰਿਆਂ ਨੂੰ ਸਿੱਖੀ ਖਿਲਾਫ ਉਤਸ਼ਾਹ ਦਿੰਦੀਆਂ ਆਈਆਂ ਹਨ। ਨਤੀਜਾ:
ਅੱਜ ਲੱਖਾਂ ਭੋਲੇ ਭਾਲੇ ਸਿੱਖ ਇਨ੍ਹਾਂ ਡੇਰਿਆਂ ਨਾਲ ਜੁੜ੍ਹ ਸਿਫਤ ਸਲਾਹ ਛੱਡ, ਗੁਰੁ ਪਾਤਸ਼ਾਹ
ਦੁਆਰਾ ਬਖਸ਼ਸ਼ ਕੀਤੇ ਚੜ੍ਹਦੀ ਕਲਾਂ ਵਾਲੇ ਜੀਵਨ ਤੋਂ ਵਾਂਝੇ ਰਹਿ ਗਏ ਹਨ।ਪੰਜਾਬ ਤੇ ਵੱਡੀ ਕਰੋਪੀ
ਆਈ ਹੈ।ਕਾਂਗਰਸ ਤੇ ਬੀਜੇਪੀ ਸਰਕਾਰਾਂ ਨੇ ਜਿਹੜਾ ਪੰਜਾਬ ਵਿਚ ਨਸਲਕੁਸ਼ੀ ਦਾ ਪ੍ਰੋਗਰਾਮ ਉਲੀਕਿਆ
ਇਨਾਂ ਡੇਰੇਦਾਰਾਂ ਇਸ ਪ੍ਰਤੀ ਚੁੱਪ ਧਾਰਨ ਕਰੀ ਰਖੀ ਤੇ ਅੱਜ ਹਲਾਤ ਨਾਜੁਕ ਹੋ ਚੁਕੇ ਹਨ।ਜਦੋਂ
ਕਿ ਸੰਤਾਂ ਮਹਾਂ ਪੁਰਖਾਂ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ। ਅੱਜ ਕੋਈ 30-40% ਕੁੜੀਆਂ
ਗਰਭ ਵਿਚ ਖਤਮ ਕੀਤੀਆਂ ਗਈਆਂ। ਪੰਜਾਬੀਆਂ ਦੀ ਤਾਂ ਹੋਦ ਹੀ ਖਤਰੇ ਚ ਹੈ।
ਜਿਹੜੇ ਡੇਰੇ ਪੰਜਾਬ 'ਚ ਜਿਆਦਾ ਪ੍ਰਚਲਤ ਹੋਏ ਉਨਾਂ ਵਿਚ ਰਾਧਾ ਸੁਆਮੀ ਬਿਆਸ ਤੇ ਸੱਚਾ ਸੌਦਾ
ਡੇਰਾ ਸਰਸਾ ਸ਼ਾਮਲ ਹਨ। ਛੋਟੇ ਡੇਰਿਆਂ ਦਾ ਵੀ ਅੰਦਾਜਾ ਹੈ ਕਿ 100 ਦੇ ਕਰੀਬ ਤਾਂ ਪੰਜਾਬ ਵਿਚ
ਹੋਣਗੇ ਹੀ । ਅਸਲੀ ਜੋਗੀ ਸੰਪਰਦਾਏ ਨੇ ਕਦੀ ਵੀ ਆਪਣੇ ਅਭਿਆਸਾਂ ਨੂੰ 'ਨਾਮ' ਦਾ ਨਾਂ ਨਹੀ ਦਿਤਾ।
ਪਰ ਪੰਜਾਬ ਦੇ ਇਹ ਅਲੌਕਿਕ ਜੋਗੀ ਅਭਿਆਸਾਂ ਨੂੰ ਹੀ ਨਾਮ ਜਪਣਾ ਕਹੀ ਜਾ ਰਹੇ ਨੇ। ਜਿੰਨਾਂ
ਡੇਰੇਦਾਰਾਂ ਨੇ ਸਿੱਖੀ ਵਿਚ ਰਹਿ ਕੇ ਜੋਗਮਤ ਦਾ ਪ੍ਰਚਾਰ ਕੀਤਾ ਉਨਾਂ ਸਾਰਿਆਂ ਦਾ ਮੋਢੀ ਆਗਰਾ
(ਯੂਪੀ) ਨਿਵਾਸੀ ਸੁਆਮੀ ਸ਼ਿਵ ਦਿਆਲ ਕੋਈ ਸਦੀ ਕੁ ਪਹਿਲਾਂ ਹੋਇਆ ਹੈ। ਸਾਰੇ ਦੇ ਸਾਰੇ ਸਿੱਖੀ
ਸਰੂਪ ਵਿਚ ਇਨ੍ਹਾਂ ਡੇਰੇਦਾਰਾਂ ਨੂੰ ਦੇਖ ਹੈਰਾਨੀ ਹੁੰਦੀ ਹੀ ਹੈ ।ਇਹ ਦਾਵਾ ਕਰਦੇ ਹਨ ਕਿ ਇਨਾਂ
ਦੀ ਸੋਚ ਤੇ ਗੁਰੂ ਨਾਨਕ ਦੀ ਸੋਚ ਵਿਚ ਫਰਕ ਨਹੀ ਹੈ।ਜਿਵੇਂ ਜਿਆਦਾ ਮੁਨਾਫੇ ਲਈ ਕੋਈ ਬਾਈਮਾਨ
ਵਪਾਰੀ ਨਕਲੀ ਵਸਤੂਆਂ ਹੱਟੀਆਂ ਤੇ ਲੈ ਆਉਦੇ ਹਨ। ਵਾਹਿਗੁਰੂ ਇਨ੍ਹਾਂ ਨੂੰ ਮਾਇਆ ਮੋਹ ਦਾ ਮਤਲਬ
ਦਸੇ।
ਕਿਉਕਿ ਸੁਰਤ ਦੇ ਬੱਝਣ ਨਾਲ ਬੰਦੇ ਦੀਆਂ ਗਿਆਨ ਇੰਦਰੀਆਂ ਹੋਰ ਤਿਖੀਆਂ ਹੋਈ ਜਾਂਦੀਆਂ ਹਨ ਜਿਵੇ
ਅੱਖਾਂ ਬੰਦ ਕਰਨ ਤੇ ਬੜੀਆਂ ਮਨਮੋਹਕ ਰੋਸ਼ਨੀਆਂ ਦਾ ਦਿਸਣਾਂ ਤੇ ਕੰਨਾਂ ਵਿਚ ਝੁਣ ਝੁਣ। ਭਾਵ
ਸਰੀਰ ਦੀਆਂ ਗੁਪਤ ਕ੍ਰਿਆਵਾਂ ਦਾ ਸਾਨੂੰ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਵੇ ਤੁਸੀਂ
ਡਾਕਟਰਾਂ ਵਾਲੀ ਸਟੈਥੋਸਕੋਪ ਨਾਲ ਸੁਣੋਂ ਤਾਂ ਤੁਹਾਨੂੰ ਦਿਲ ਦੀ ਧੱਕ ਧੱਕ ਸਪੱਸ਼ਟ ਸੁਣਾਈ ਦੇਂਦੀ
ਹੈ ਪਰ ਸਧਾਰਨ ਹਾਲਤ ਵਿਚ ਨਹੀ। ਪਰ ਜਦੋਂ ਤੁਹਾਡੀ ਬ੍ਰਿਤੀ ਇਕਾਗਰ ਹੋ ਜਾਏ ਤਾਂ ਇਹ ਧੱਕ ਧੱਕ
ਬਿਨਾਂ ਕਿਸੇ ਕਲਪੁਰਜੇ ਦੇ ਸੁਣ ਸਕਦੇ ਹੋ। ਏਸੇ ਤਰਾਂ ਆਪਟਿਕ ਨਰਵ ਤੋਂ ਤੁਸੀਂ ਰੋਸ਼ਨੀ ਦਾ
ਅਹਿਸਾਸ ਵੀ ਕਰਦੇ ਹੋ ਬਿਨਾਂ ਅੱਖਾਂ ਖੋਲੇ। ਸੋ 'ਨਾਦ ਜੋਤ' ਦੀ ਬਸ ਇਨੀ ਕੁ ਹੀ ਕਹਾਣੀ ਹੈ।
ਨਾਦ ਜੋਤ ਦੇ ਅਨੁਭਵ ਨੂੰ ਹੀ ਜੋਗੀ ਰੱਬ ਦੀ ਪ੍ਰਾਪਤੀ ਦੀ ਨਿਸ਼ਾਨੀ ਜਾਂ ਰੱਬ ਹੀ ਦੱਸੀ ਜਾ ਰਹੇ
ਹਨ। ਦਰ ਅਸਲ ਇਹ ਅਜੂਨੀ ਅਕਾਲਪੁਰਖ ਦੇ ਸਿਧਾਂਤ ਤੋਂ ਅਸੂਲਨ ਮੁਨੱਕਰ ਹੁੰਦੇ ਹਨ ਤੇ ਆਪਣੇ ਗੁਰੂ
ਨੂੰ ਹੀ ਸਭ ਕੁਝ ਭਾਵ ਰਬ ਦਾ ਅਵਤਾਰ ਮੰਨਦੇ ਹਨ।
ਦਰਜਨਾਂ ਗੁਮਰਾਹਕੁਨ ਕਿਤਾਬਾਂ ਬਿਆਸ ਵਾਲੇ ਡੇਰੇ ਨੇ ਲਿਖ ਕਿਹਾ ਹੈ ਕਿ ਜੋ ਅਸੀ ਕਹਿਨੇ ਆਂ
ਗੁਰੂ ਨਾਨਕ ਵੀ ਇਹੋ ਕਹਿਦਾ ਐ। ਵਾਹਿਗੁਰੂ ਇਨ੍ਹਾਂ ਵੀਰਾਂ ਨੂੰ ਮਾਫ ਕਰੇ ਪਤਾ ਨਹੀ ਇਹ ਲੋਕ
ਅਜਿਹਾ ਕੁਫਰ ਕਾਹਦੇ ਲਈ ਤੋਲ ਰਹੇ ਹਨ? ਝੂਠ ਲਿਖਣ ਲਗੇ ਰਤਾ ਵੀ ਰੱਬ ਦਾ ਖੌਅ ਨਹੀ ਖਾਂਦੇ। ਇਹ
ਗੁਰਬਾਣੀ ਦੇ ਅਧੂਰੇ ਸ਼ਬਦ ਤੇ ਤੁਕਾਂ ਚੁੱਕ ਚੁੱਕ ਕੇ ਹਵਾਲੇ ਦਿੰਦੇ ਹਨ ਕਿ ਦੇਖੋ ਗੁਰਬਾਣੀ ਵੀ
'ਨਾਦ ਜੋਤ' ਦੀ ਗਲ ਕਰ ਰਹੀ ਹੈ।
ਪਰ ਨਾਦ-ਜੋਤ ਦੇ ਪੁਜਾਰੀ ਓਦੋਂ ਫਸ ਜਾਂਦੇ ਹਨ
ਕਿਉਂਕਿ ਗੁਰਮਤ ਦੁਨੀਆਂ ਦਾ ਇਕ ਅਲੋਕਿਕ ਮਜ੍ਹਬ ਹੈ ਜਿਸ ਵਿਚ ਕਈ ਵੱਖਰੇ ਸਿਧਾਂਤ ਜਾਂ ਸੰਕਲਪ
ਹਨ ਜਿਵੇਂ: ਨਾਮ-ਸਿਫਤ ਸਲਾਹ, ਗੁਰਬਾਣੀ ਨਿਤਨੇਮ, ਜਾਪ ਗੁਰਬਾਣੀ, ਅਰਦਾਸ, ਸੱਚ ਦਾ, ਸੇਵਾ,
ਕੀਰਤਨ, ਬਹਿੰਦਿਆਂ ਉਠਦਿਆਂ ਪ੍ਰਭੂ ਨੂੰ ਯਾਦ ਕਰਨਾ, ਇਸ਼ਨਾਨ, ਅੰਮ੍ਰਿਤ ਵੇਲਾ, ਭਾਣਾ ਜਾਂ
ਹੁਕਮ ਮੰਨਣਾ, ਸੰਨਿਆਸ ਖੰਡਨ, ਗ੍ਰਿਸਤ ਨਿਭਾਉਣਾ, ਅੰਮ੍ਰਿਤ ਛੱਕਣਾ, ਸ਼ਹੀਦੀ ਆਦਿ। ਇਨਾਂ
ਸਿਧਾਂਤਾਂ ਕਰਕੇ ਜਦੋਂ ਇਹ ਫਸ ਜਾਂਦੇ ਹਨ ਤਾਂ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਹਨ। "ਦੇਖੋ ਜੀ!
ਸ਼ੁਰੂ 'ਚ ਸੇਵਾ ਕਰਨੀ ਹੈ ਬਾਦ ਵਿਚ ਸ਼ਬਦ ਚਲ ਪਊਗਾ। ਜੇ ਇਸ਼ਨਾਨ ਦੀ ਗਲ ਆਈ ਤਾਂ ਕਹਿਣਗੇ ਜੀ
ਅੰਦਰ ਦਾ ਇਸ਼ਨਾਨ ਕਰਨਾਂ ਹੈ। ਤੇ ਕੀਰਤਨ ਤੇ ਆ "ਜੀ ਅੰਦਰ ਵਾਲਾ ਕੀਰਤਨ ਕਰਨਾਂ ਹੈ।" ਪਰ ਜਦੋਂ
ਗੁਰੂ ਦੇ ਸਿਧਾਂਤ ਭਾਵ ਬਹਿੰਦਿਆਂ ਉਠਦਿਆਂ ਨਾਮ ਜਪਣ ਦੀ ਗਲ ਆਉਦੀ ਹੈ ਤਾਂ ਇਹ ਲਾਜਵਾਬ ਹੋ
ਜਾਦੇ ਹਨ। ਕਿੱਡਾ ਵੱਡਾ ਗੁਨਾਹ ਕਰ ਰਹੇ ਹਨ ਜਦੋਂ ਕਹਿੰਦੇ ਹਨ ਕਿ ਧਰਮ ਦੇ ਰਸਤੇ ਤੇ ਸੱਚ
ਬੋਲਣਾ ਵੀ ਐਨਾ ਜਰੂਰੀ ਨਹੀ।ਸਿੱਖ ਅਕਾਲ ਪੁਰਖ ਦੀ ਸਿਫਤ ਸਲਾਹ ਕਰਦਾ ਹੈ, ਇਹ ਲੋਕ ਉਸ ਨੂੰ
ਰੱਬ ਦੀ ਉਸਤਤ ਤੋਂ ਰੋਕ, ਆਸਣਾ ਤੇ ਅਭਿਆਸਾਂ 'ਚ ਪਾ ਰਹੇ ਹਨ। ਕਿਥੇ ਲੇਖਾ ਦੇਣਗੇ? ਖੈਰ ਜੁਗਾ
ਜੁਗਾਤਰਾਂ ਤੋਂ ਅਜਿਹਾ ਹੁੰਦਾ ਆਇਆ ਹੈ।ਕਦੀ ਸ਼ੈਤਾਨ ਕਦੀ ਕਿਸ ਭੇਸ ਤੇ ਕਦੀ ਕਿਸ ਵਿਚ ਹੁੰਦਾ
ਹੈ। ਹਰਨਾਖਸ਼ ਨੇ ਵੀ ਪ੍ਰਹਿਲਾਦ ਨੂੰ ਨਾਮ ਜਪਣ ਤੋਂ ਹੀ ਰੋਕਿਆ ਸੀ।ਯਾਦ ਰਖੋ ਗੁਰੂ ਨਾਨਕ
ਪਾਤਸ਼ਾਹ ਨੇ ਸਾਨੂੰ 'ਨਾਦ-ਜੋਤ' ਦੇ ਜੋਗ ਅਭਿਆਸੀ ਦੌੜ 'ਚ ਪੈਣ ਤੋਂ ਵਰਜਿਆ ਹੈ। ਦੇਖੋ ਅੰਗ
876 ਤੋਂ 879 ਗੁ.ਗ.ਸ।
ਕਿਉਕਿ ਇਕ ਝੂਠ ਨੂੰ ਬੋਲਣ ਖਾਤਰ ਅਨੇਕਾਂ ਹੋਰ ਝੂਠ ਬੋਲਣੇ ਪੈਦੇ ਹਨ, ਜਿਸ ਕਰਕੇ ਜੋਗੀਆਂ ਆਪਣੇ
ਦੁਆਲੇ ਖੁੱਦ ਹੀ ਝੂਠ ਦਾ ਜਾਲ ਵਿਛਾ ਲਿਆ ਹੈ। ਉਦਾਹਰਣ ਦੇ ਤੌਰ ਤੇ ਨਾਮ ਸ਼ਬਦ ਰੂਹਾਨੀਅਤ ਦਾ
ਮੂਲ ਹੈ ਭਾਵ ਜਿੰਨ੍ਹੇ ਪ੍ਰਮਾਤਮਾ ਦੇ ਲੜ ਲਗਣਾ ਹੈ ਉਸ ਨੂੰ ਨਾਮ ਜਪਣਾ ਪਊ, ਰੱਬ ਦੀ ਸਿਫਤ
ਸਲਾਹ ਕਰਨੀ ਪਊ। ਕਿਉਕਿ ਜੋਗਮਤ ਆਸਣ ਅਭਿਆਸਾਂ ਦੀ ਗਲ ਕਰਦਾ ਹੈ ਇਸ ਕਰਕੇ ਜੋਗੀਆਂ ਦਾ ਮੂਲ
ਵਿਚ ਹੀ ਸਿੱਖੀ ਨਾਲ ਵਖਰੇਵਾਂ ਪੈ ਜਾਂਦਾ ਹੈ ਤੇ ਜੋਗੀ 'ਨਾਮ' ਲਫਜ ਦੇ ਅਨਰਥ ਕਰ ਦਿੰਦੇ ਹਨ।
ਕਿਉਕਿ ਜੇ ਮਕਸਦ ਹੀ ਲੋਕਾਂ ਨੂੰ ਗੁਮਰਾਹ ਕਰਨਾਂ ਹੋਵੇ ਤਾਂ ਫਿਰ ਉਹ ਝੂਠ ਤਾਂ ਬੋਲਣਗੇ ਹੀ,
ਤੇ ਨਾਂ ਜਾਂ ਨਾਮ ਲਫਜ਼ ਦੇ ਹੀ ਅਨਰਥ ਕਰ ਕੇ ਫਸ ਗਏ। ਜਰਾਂ ਨਿਗਾਹ ਮਾਰੋ ਝੂਠ ਵਿਚ ਫਸੇ ਫਿਰ
ਇਹ ਕੀ ਗੁਲ ਖਿਲਾਉਦੇ ਹਨ।
ਮਿਸਾਲ ਦੇ ਤੌਰ ਤੇ ਰਾਧਾ ਸੁਆਮੀ ਬਿਆਸ ਦੁਆਰਾ ਛਾਪੀ 915+83+31 ਸਫਿਆਂ ਦੀ ਕਿਤਾਬ 'ਗੁਰਮਤ
ਸਿਧਾਂਤ' (1984 ਛਾਪ) ਦੀਆਂ ਕੁਝ ਇਕ ਸਤਰਾਂ ਹੇਠਾਂ ਦੇਖ ਲਓ। ਕਮਾਨੀਆਂ ( )ਵਿਚ ਸਾਡੇ ਆਪਣੇ
ਵਿਚਾਰ ਹਨ:-
1.ਨਾਮ ਕੀ ਹੈ? ਨਾਮ ਚੇਤਨ ਜਾਂ ਸਬਦ ਦੀ ਧਾਰ ਨੂੰ ਕਹਿਦੇ ਹਨ। ਇਸ ਵਿਚ ਥਰਥਰਾਹਟ ਹੁੰਦੀ ਹੈ
ਜਾਂ ਆਵਾਜ਼ ਪ੍ਰਗਟ ਹੁੰਦੀ ਹੈ ਉਸਨੂੰ ਅਸੀਂ ਨਾਮ ਕਹਿਦੇ ਹਾਂ- ਪੰਨਾ 359
2.ਨਾਮ- ਮਾਲਕ ਦਾ ਸੱਚਾ ਨਾਮ ਲਫਜ਼ ਨਹੀ, ਉਹ ਕੋਈ ਹੋਰ ਚੀਜ ਹੈ। ਉਹ ਮਿੱਠੀਆਂ ਤੇ ਰਸ ਭਰੀਆਂ
ਧੁਨਾਂ ਹਨ ਉਸ ਵਿਚ ਪ੍ਰਕਾਸ਼ ਵੀ ਹੈ। -ਪੰ.351 (ਇਹ ਹੋਰ ਕਿਹੜੀ ਚੀਜ ਹੈ ਭਈ?ਉਂਜ ਨਾਮ ਦੇ ਅਰਥ
ਅਸਾਂ ਪੰਨਾ ਤੇ ਦੇਦਿਤੇ ਹਨ ਕਿ ਨਾਮ ਭਾਵ ਨਾਮ ਤੋਂ ਭਾਵ ਜਸ ਗਾਉਣਾ, ਗੁਣ ਗਾਉਣੇ, ਉਸਤਤ,
ਵਡਿਆਈਆਂ, ਸਿਫਤ ਸਾਲਾਹ, ਕੀਰਤੀ ਕਰਨੀ ਉਸ ਦੀ ਪ੍ਰਾਪਤੀ ਦਾ ਇਕੋ ਇਕ ਰਸਤਾ ਹੈ)
3.ਨਾਮ ਦਾ ਭਾਵ ਅਨਹਦ ਧੁਨ। -ਪੰ.460
4.ਰੱਬ ਦਾ ਨਾਂ ਹੈ: ਸਵਾਮੀ - (ਕਿਉਕਿ ੴ, ਅਕਾਲ, ਅਜੂਨੀ ਕਹਿਣ ਨਾਲ ਬ੍ਰਾਹਮਣ ਨਰਾਜ ਹੋ ਜਾਂਦਾ
ਹੈ)
5.ਸਤਿ ਦੇ ਅਰਥ ਹਨ: 'ਜਿੰਦਾ' -ਪੰ.68 (ਹੁਣ ਤਕ ਤਾਂ ਅਰਥ ਸੱਚ ਸਨ)
6.ਸਤਿਗੁਰ ਮਾਲਕ ਦਾ ਨਰ ਰੂਪ ਅਉਤਾਰ ਹੈ -ਪੰ.69 ( ਇਹ ਲੋਕ ਆਪਣੇ ਗੁਰੂ ਨੂੰ ਰੱਬ ਦਾ ਅਵਤਾਰ
ਮੰਨਦੇ ਹਨ।ਅਜੂਨੀ ਨੂੰ ਮੰਨਣ ਵਾਲੀ ਸਿੱਖੀ ਅਵਤਾਰਵਾਦ ਦਾ ਖੰਡਨ ਕਰਦੀ ਹੈ:)
7.ਅਸਲੀ ਨਾਮ ਗੁਪਤ ਹੈ।-ਪੰ.79 ਅਤੇ ਪੰ.365 (ਕਿਓ ਭਈ ਗੁਪਤ ਕਿਓ?)
8.ਗੁਰੂ ਦੇ ਅਰਥ ਹਨ: ਸ਼ਬਦ -ਪੰ.22 (ਲਓ ਸੁਣ ਲਓ )
9.ਸੱਚ ਦੇ ਅਰਥ- ਗੁਰੂ ਸਾਹਿਬਾਂ ਨੇ ਸੱਚ ਨੂੰ ਸ਼ਬਦ ਜਾਂ ਬਾਣੀ ਕਰਕੇ ਵੀ ਵਰਨਣ ਕੀਤਾ
ਹੈ।-ਪੰ.132 (ਝੂਠੇ ਨੂੰ ਸੱਚ ਦੀ ਕੀ ਸਾਰ।ਗੁਰੂ ਪਾਤਸ਼ਾਹ ਨੇ ਤਾਂ ਸੱਚ ਦੀ ਅਹਿਮੀਅਤ ਗਿਣਦਿਆਂ
ਸੱਚ ਨੂੰ ਹੀ ਰੱਬ ਕਹਿ ਦਿਤਾ। ਜਰਾ ਦੇਖੋ।:-੍ਵ ਨਾਨਕ ਸਾਚੇ ਕਉ ਸਚੁ ਜਾਣੁ ॥ ੍ਵਅਨਦਿਨੁ ਸਚੁ
ਸਲਾਹਣਾ ਸਚੇ ਕੇ ਗੁਣ ਗਾਉ ॥ ਸਚੁ ਖਾਣਾ ਸਚੁ ਪੈਨਣਾ ਸਚੇ ਸਚਾ ਨਾਉ ॥ ੍ਵਸਚੁ ਬਾਣੀ ਸਚੁ ਸਬਦੁ
ਹੈ ਜਾ ਸਚਿ ਧਰੇ ਪਿਆਰੁ ॥ ੍ਵਸਚੁ ਵੇਖਣੁ ਸਚੁ ਬੋਲਣਾ ਤਨੁ ਮਨੁ ਸਚਾ ਹੋਇ ॥ ਸਚੀ ਸਾਖੀ ਉਪਦੇਸੁ
ਸਚੁ ਸਚੇ ਸਚੀ ਸੋਇ )
10.ਸੱਚ ਕਿਥੇ ਹੁੰਦਾ ਹੈ? ਸੱਚ ਸਾਡੇ ਅੰਦਰ ਹੈ -ਪੰ.138 (ਹੁਣ ਕੀ ਕਹੀਏ)
11.ਕਾਲ ਤੇ ਅਕਾਲ ਦੋਵੇਂ ਹੀ ਸੁਆਮੀ ਦੇ ਬਣਾਏ ਹੋਏ ਹਨ -ਪੰ.161 (ਸਿੱਖੀ ਵਿਚ ਅਕਾਲ ਤੋਂ ਅਰਥ
ਰੱਬ ਲਿਆ ਗਿਆ ਹੈ)
12.ਸੱਚ, ਸ਼ਬਦ, ਧੁਨ ਦੀ ਕਮਾਈ ਕਰਕੇ ਕਾਲ ਤੋਂ ਬਚਾਉ ਹੁੰਦਾ ਹੈ।-ਪੰ.166 (ਅਸੀ ਹੁਣ ਕੀ ਕਹੀਏ)
13.ਸ਼ਬਦ- ਗੁਰਬਾਣੀ ਵਿਚ ਸਬਦ ਦੇ ਅਰਥ ਕੁਲ ਮਾਲਕ ਹੈ ਤੇ ਸਭ ਦੀ ਜਾਨ ਹੈ। ਸਬਦ ਤੋਂ ਪਹਿਲਾਂ
ਨਾਂ ਕੋਈ ਸੂਰਜ ਸੀ ਨਾਂ ਚੰਦ ਤੇ ਨਾਂ ਅਕਾਸ। ਈਸ਼ਰ, ਬ੍ਰਹਮ, ਪਾਰਬ੍ਰਹਮ ਸਭ ਦੀ ਜਾਨ ਸ਼ਬਦ
ਹੈ।-ਪੰ.228 (ਸ਼ਬਦ ਦੇ ਅਰਥ ਅਸਾਂ ਅੱਗੇ ਦੇ ਦਿਤੇ ਹਨ।)
14.ਸ਼ਬਦ ਲਿਖਣ ਪੜ੍ਹਣ ਤੇ ਬੋਲਣ ਵਿਚ ਨਹੀ ਆ ਸਕਦਾ ।-ਪੰ.233 (ਲਓ ਸੁਣ ਲਓ)
15.ਸਰੀਰ ਅੰਦਰ ਦਸ ਦੁਆਰੇ ਹਨ: 9 ਪ੍ਰਗਟ ਤੇ ਦਸਵਾਂ ਗੁਪਤ। ਦਸਵੇਂ ਦੁਆਰ ਤੇ ਇਹ ਸਬਦ ਸੁਣਾਈ
ਦਿੰਦਾ ਹੈ।-ਪੰ.249 (ਕਿਹੜਾ? ਜੋਤ ਨਿਰੰਜਨ ਓਅੰਕਾਰ ਰਾਰੰਕਾਰ ਸੋਹੰ ਸਤਿਨਾਮ)
16.ਸ਼ਬਦ ਹੀ ਸੱਚ ਹੈ ਤੇ ਅੰਮ੍ਰਿਤ ਹੈ, ਮਹਾਂ ਰਸ ਹੈ, ਹੁਕਮ, ਨਾਮ, ਸਰਬ ਵਿਆਪਕ, ਤੇ ਕਾਇਆਂ
ਅੰਦਰ ਮਿਲਦਾ ਹੈ।-ਪੰ.257 (ਹੁਕਮ ਵੀ ਅੰਦਰ ਹੀ?)
17.ਅਨਹਦ ਸ਼ਬਦ ਉਹ ਹੈ ਜੋ ਲਗਾਤਾਰ ਸੁਣਾਈ ਦਿੰਦਾ ਹੈ, ਟੁਟਦਾ ਨਹੀ।-ਪੰ.311, ਮਾਲਕ ਅਨਹਦ ਹੋ
ਕੇ ਜਾਹਰ ਹੁੰਦਾ ਹੈ ਤੇ ਉਸਦੇ ਅੰਦਰ ਧੁਨ ਹੈ।-ਪੰ.314 (ਇਨਾਂ ਤਾਂ ਰੱਬ ਦੀ ਸੌਖੀ ਹੀ ਪ੍ਰਭਾਸ਼ਾ
ਦੇ ਦਿਤੀ ਹੈ )
18.ਅਨਹਦ ਸ਼ਬਦ ਦੀ ਕਮਾਈ ਹੀ ਗਿਆਨ ਧਿਆਨ ਹੈ।-ਪੰ.318 (ਭਾਵ ਧੁਨ ਸੁਣੀ ਜਾਓ ਸਕੂਲ ਕਾਲਜ ਜਾਣ
ਦੀ ਜਰੂਰਤ ਨਹੀ)
19.ਅਨਹਦ ਸ਼ਬਦ ਗੁਰੂ ਤੋਂ ਪ੍ਰਾਪਤ ਹੁੰਦਾ ਹੈ।-ਪੰ.318 (ਲਓ ਸੁਣ ਲਓ)
20.ਮਾਲਕ ਦੀ ਅਨਹਦ ਧੁੰਨ ਮੱਥੇ ਉੱਤੇ ਪ੍ਰਗਟ ਹੁੰਦੀ ਹੈ।-ਪੰ.330 (ਬੰਦਾ ਪੁਛੇ ਭਈ ਬਾਕੀ
ਧੁੰਨਾਂ ਮਾਲਕ ਦੀਆਂ ਨਹੀ ਹਨ )
21.ਅੰਮ੍ਰਿਤ - ਸਚ ਤੇ ਅਨਹਦ ਬਾਣੀ ਨੂੰ ਵੀ ਕਿਹਾ ਗਿਆ ਹੈ। -ਪੰ.468 (ਲਓ ਸੁਣ ਲਓ)
22.ਅੰਮ੍ਰਿਤ ਵਿਚ ਧੁਨ ਤੇ ਪ੍ਰਕਾਸ਼ ਹੈ।-ਪੰ.470 (ਲਓ ਸੁਣ ਲਓ )
23.ਅੰਮ੍ਰਿਤ ਸਰੀਰ ਦੇ ਅੰਦਰ ਪੀਤਾ ਜਾਂਦਾ ਹੈ।-ਪੰ.471 (ਇਹ ਸਿਰਫ ਜਮੀਨਾਂ ਤੇ ਕਬਜੇ ਕਰਕੇ
ਪੀਤਾ ਜਾ ਸਕਦੈ ਜਾਂ ਫਿਰ ਗੁਫਾ 'ਚ )
24.ਅੰਮ੍ਰਿਤ ਦਸਵੇ ਦੁਆਰ ਤੇ ਮਿਲਦਾ ਹੈ ।-ਪੰ.471 (ਲਓ ਸੁਣ ਲਓ )
25.ਕੀਰਤਨ- ਆਮ ਲੋਕ ਬਾਣੀਆਂ ਨੂੰ ਰਾਗ ਆਦਿਕ ਵਿਚ ਗਾਵਣ ਨੂੰ ਕੀਰਤਨ ਸਮਝਦੇ ਹਨ -ਅਸਲ ਵਿਚ
ਨਾਮ ਦਾ ਕੀਰਤਨ ਹਿਰਦੇ ਅੰਦਰ ਪ੍ਰਗਟ ਹੁੰਦਾ ਹੈ ਇਸ ਵਿਚ ਧੁਨੀ ਹੈ ਜੋ ਮਥੇ ਤੇ ਪ੍ਰਗਟ ਹੁੰਦੀ
ਹੈ।-ਪੰ.504 (ਸਿੱਖ ਵਿਚਾਰੇ ਤੇ ਐਵੇ ਭੁਲੇ ਰਹੇ ਆਹ ਜੇ ਕੀਰਤਨ ਦਾ ਅਸਲੀ ਅਰਥ )
26.ਬਾਣੀ- ਬਾਣੀ ਇਕ ਗੂੜ ਤੇ ਗੰਭੀਰ ਵਿਸ਼ਯ ਹੈ।ਬਾਣੀ ਅੰਦਰ ਦੀ ਧੁਨ ਹੈ ਜੋ ਮਾਲਕ ਦੇ ਦਰ ਤੇ
ਹੋ ਰਹੀ ਹੈ।ਅੰਦਰ ਦੀ ਜੋਤ ਦਾ ਪੜਦਾ ਫਾੜ ਕੇ ਇਹ ਬਾਣੀ ਨਿਕਲਦੀ ਹੈ। ਇਹ ਅਨਹਦ ਹੈ।-ਪੰ.515
ਤੋਂ 550 (ਲਓ ਸੁਣ ਲਓ ਬਾਣੀ ਵੀ ਅੰਦਰ ਦਾ ਵਿਸ਼ਾ )
27.ਗੁਰਮੰਤਰ- ਗੁਰਬਾਣੀ ਵਿਚ ਗੁਰਮੰਤ੍ਰ ਸ਼ਬਦ ਜਾਂ ਨਾਮ ਲਈ ਵਰਤਿਆ ਹੈ ਅਤੇ ਏਸੇ ਗੁਰਮੰਤ੍ਰ
ਵਿਚ ਪ੍ਰਕਾਸ਼ ਹੈ।-ਪੰ.551 (ਬਾਣੀ ਵੀ ਪ੍ਰਕਾਸ਼ ਤੇ ਗੁਰਮੰਤਰ ਵੀ ਪ੍ਰਕਾਸ਼ )
28.ਦੀਖਿਆ- ਗ੍ਰੰਥਾਂ ਪੋਥੀਆਂ ਤੋ ਇਸਦਾ ਮਿਲਣਾ ਅਸੰਭਵ ਹੈ। ਦੀਖਸ਼ਤ ਹੋਣ ਸਮੇ ਸਤਿਗੁਰੂ ਸਿੱਖ
ਨੂੰ ਜੀਵਣ ਕਣੀ ਬਖਸ਼ਦਾ ਹੈ ਤੇ ਸ਼ਬਦ ਧੁਨ ਨਾਲ ਜੋੜਦਾ ਹੈ ਤੇ ਫੇਰ ਸਿੱਖ ਦੇ ਅੰਗ ਸੰਗ ਹੋ ਸਿੱਖ
ਨੂੰ ਨਿਜ ਘਰ ਪਹੁੰਚਾ ਦੇਂਦਾ ਹੈ।-ਪੰ.555 (ਸਿਧੇ ਲਫਜਾਂ ਵਿਚ ਕਿ ਗੁਰੂ ਗ੍ਰੰਥ ਸਾਹਿਬ ਗੁਰੂ
ਨਹੀ ਹੋ ਸਕਦਾ। ਅਜ ਤਕ ਅਸੀ ਇਹ ਜਾਣਦੇ ਸੀ ਕਿ ਗੁਰੂ ਗੁਰ ਦਸਦਾ ਹੈ ਪਰ ਗੁਰੂ ਦਾ ਅਸਲੀ ਪਤਾ
ਤਾਂ ਰਾਧਾ ਸੁਆਮੀਆਂ ਨੂੰ ਲਗਾ )
29.ਗਿਆਨ-ਗੁਰਬਾਣੀ ਵਿਚ ਬੁੱਧੀ ਦੇ ਵਿਚਾਰ ਨੂੰ ਗਿਆਨ ਨਹੀ ਮੰਨਿਆ ਅੰਤਰ ਦੀ ਧੁਨੀ ਅਤੇ ਬਾਣੀ
ਜੋ ਹਰਦਮ ਘਟ ਘਟ ਵਿਚ ਹੋ ਰਹੀ ਹੈ ਉਸ ਨੂੰ ਗਿਆਨ ਆਖਿਆ ਹੈ।-ਪੰ.561 (ਸੋ ਗਿਆਨ ਵੀ ਅੰਦਰ ਦੀ
ਧੁੰਨ )
30.ਅੱਖਰ- ਅਸਲ ਅੱਖਰ ਅਨਹਦ ਸ਼ਬਦ ਦੁਆਰਾ ਤ੍ਰਿਲੋਕੀ ਨੂੰ ਬਣਾਨ ਵਾਲਾ ਹੈ।-ਪੰ.577 ( ਇਥੇ ਅਖਰਾਂ
ਭਾਵ ਗੁਰਬਾਣੀ ਦੀ ਵਿਰੋਧਤਾ ਹੈ)
31.ਬਾਲੇ ਵਾਲੀ ਜਨਮ ਸਾਖੀ 'ਚ ਆਇਆ ਹੈ ਕਿ ਗੁਰੂ ਸਾਹਿਬ ਨੇ ਫੁਰਮਾਨ ਕੀਤਾ ਸੀ ਕਿ 14 ਜਾਮੇ
ਗੁਰੂਆਂ ਦੇ ਹੋਣਗੇ।-ਪੰ.676 (ਇਨ੍ਹਾਂ ਜੰਡਿਆਲੇ ਵਾਲੀ ਸਾਖੀ ਪੜ ਲਈ ਹੈ ਜਿਸ ਵਿਚ ਖੁਦ ਗੁਰੂ
ਸਾਹਿਬ ਦੀ ਸ਼ਾਨ ਦੇ ਖਿਲਾਫ ਵੀ ਗੱਲਾਂ ਲਿਖੀਆਂ ਹਨ)
32.ਗੁਰੂਆਂ ਦਾ ਕੰਮ ਗ੍ਰੰਥ ਪੋਥੀਆਂ ਤੋਂ ਨਹੀ ਨਿਕਲ ਸਕਦਾ।-ਪੰ.677 (ਕੀ ਇਹ ਸਿਰਫ ਕੰਨ 'ਚ
ਫੂਕ ਮਾਰ ਕੇ ਹੀ ਹੁੰਦਾ ਹੈ। ਭਈ ਤੁਸੀ ਦੱਸੋਗੇ ਕਿ ਕਾਹਦੇ ਵਾਸਤੇ ਐਨੀਆਂ ਟੰਨਾਂ ਦੇ ਹਿਸਾਬ
ਕਿਤਾਬਾਂ ਛਾਪ ਰਹੇ ਹੋ।ਕੀ ਉਨਾਂ ਵਿਚ ਗੁਰਉਪਦੇਸ ਹੈ ਕਿ ਫਿਲਮੀ ਗੀਤ?)
33.ਗੁਰੂ- ਸੱਚੀ ਗਲ ਤਾਂ ਇਹ ਹੈ ਕਿ ਗੁਰੂ ਇਨਸਾਨ ਦਾ ਨਾਂ ਨਹੀ ਉਹ ਤਾਂ ਹੋਰ ਕੋਈ ਤਾਕਤ ਜੋ
ਇਸ ਦੇਹ ਅੰਦਰ ਪ੍ਰਗਟ ਹੈ।-ਪੰ.681 (ਇਥੇ ਇਹ ਹਿੰਦੂਮਤ ਵਾਲੀ ਅਵਤਾਰਵਾਦ ਦੀ ਗਲ ਕਰਦੇ ਹਨ)
34.ਗੁਰਦੇਵ- ਗੁਰੂ ਗੁਰਦੇਵ, ਸਤਿਗੁਰ ਤੇ ਮਾਲਕ -ਹਰਿ, ਰੱਬ ਵਿਚ ਭੇਦ ਨਹੀ।-ਪੰ.748, 755,
805 (ਭਾਵ ਅਵਤਾਰਵਾਦ )
ਸੋ ਪਾਠਕਾਂ ਨੋਟ ਕੀਤਾ ਹੋਏਗਾ ਇਨ੍ਹਾਂ ਦੇ ਕੁਫਰ ਦੇ ਪੈਰ ਨਹੀ ਹਨ। ਕਿਉਕਿ ਜੇ ਸੱਚੀ ਗਲ ਕਹਿ
ਦੇਣ ਤਾਂ ਫਸ ਜਾਂਦੇ ਹਨ। ਇਕ ਝੂਠ ਨੂੰ ਛਪਾਉਣ ਲਈ ਹਜਾਰਾਂ ਝੂਠ ਹੋਰ।
ਜੋਗੀਆਂ ਦੀ ਕਾਰਜਸ਼ੈਲੀ ਦਾ ਹੋਰ ਗਿਆਨ ਵੀ ਇਸੇ ਕਿਤਾਬ 'ਗੁਰਮਤ ਸਿਧਾਂਤ' ਤੋਂ ਲਗਦਾ ਹੈ। :-
ਅਭਿਆਸ ਮਾਰਗ ਭਾਵ ਸਿਧੇ ਦਸਵਾਂ ਦੁਆਰ ਲੱਭਣ ਦੀ ਗਲ ਕਰਨਾਂ: ਬਿਨਾ ਭਗਤੀ ਭਾਵ ਦੇ, ਬਿਨਾਂ ਸੱਚ
ਵਿਚ ਆਏ।
ਖਾਸ ਚੌਕੜੀ ਮਾਰ ਕੇ ਇਕਾਂਤ ਵਿਚ ਬਹਿ ਕੇ ਅਭਿਆਸ ਦਾ ਉਪਦੇਸ । (ਬਹਿੰਦਿਆਂ ਉਠਦਿਆਂ ਨਾਮ ਜਪਣ
ਦੇ ਸਿਧਾਂਤ ਦੀ ਮੁਖਾਲਫਤ)
ਕਿਉਕਿ ਗੁਰਮਤ ਵਿਚ ਸ਼ਬਦ ਭਾਵ ਉਸਤਤ ਪ੍ਰਧਾਨ ਹੈ ਇਨਾਂ ਡੇਰਿਆਂ ਨੇ ਚਲਾਕੀ ਕਰਕੇ ਇਨਾਂ
ਡੇਰੇਦਾਰਾਂ ਜੋਗੀਮਤ ਤੋਂ ਥੋੜਾ ਜਿਹਾ ਵਕਫਾ ਪਾਇਆ ਹੈ। ਇਹ ਆਪਣੇ ਚੇਲਿਆਂ ਨੂੰ ਪੰਜ ਲਫਜ਼ਾਂ ਦਾ
ਸਮੂਹ ਦਿੰਦੇ ਹਨ, "ਜੋਤ ਨਿਰੰਜਨ, ਓਅੰਕਾਰ, ਰਰੰਕਾਰ, ਸੋਹੰ, ਸਤਿਨਾਮ" ਅਖੇ ਇਹ ਬੈਖਰੀ ਨਾਮ
ਹੈ ਤੇ ਉਪਦੇਸ਼ ਦਿਤਾ ਜਾਂਦਾ ਹੈ ਚੌਕੜੀ ਮਾਰ ਕੇ ਇਨਾਂ ਪੰਜਾਂ ਸ਼ਬਦਾ ਤੋਤਾ ਰਟਨ ਕੁਝ ਦੇਰ ਤਕ
ਕੀਤਾ ਜਾਵੇ ਪਰ ਕੁਝ ਸਮੇ ਉਪਰੰਤ ਸ਼ਬਦ ਛੱਡ ਦਿਤਾ ਜਾਂਦਾ ਹੈ ਅਖੇ ਸ਼ਬਦ ਆਪਣੇ ਆਪ ਚਲ ਪੈਂਦਾ
ਹੈ। ਬਸ ਇਹੋ ਇਨ੍ਹਾਂ ਦਾ ਵੱਡਾ ਫਰੇਬ ਹੈ। ਜੋਗਮਤ ਵਿਚ ਸ਼ਬਦ ਭਾਵ ਜਸ ਕੀਤਾ ਹੀ ਨਹੀ ਜਾਂਦਾ।
ਇਹ ਸ਼ੁਰੂ 'ਸ ਸਿੱਖ ਰਸਤਾ ਅਖਤਿਆਰ ਕਰਦੇ ਹਨ ਤੇ ਬਾਦ ਵਿਚ ਆਪਣੀ ਅਸਲੀਅਤ ਤੇ ਆ ਜਾਂਦੇ ਹਨ ਭਾਵ
ਅਸਲ ਜੋਗਮਤ ਵਲ ਪਲਟ ਆਉਦੇ ਹਨ। ਜਦੋ ਕਿ ਗੁਰਮਤ ਬਿਨਾਂ ਸਬਦ ਦੀਆਂ ਸਮਾਧੀਆਂ ਦਾ ਸਖਤ ਖੰਡਨ
ਕਰਦੀ ਹੈ।ਫੁਰਮਾਨ ਗੁਰਬਾਣੀ ਹੈ:-"ਬਿਨੁ ਸਬਦੈ ਰਸੁ ਨ ਆਵੈ ਅਉਧੂ ਹਉਮੈ ਪਿਆਸ ਨ ਜਾਈ॥" ਬਿਨੁ
ਸਬਦੈ ਅੰਤਰਿ ਆਨੇਰਾ ॥ ਨ ਵਸਤੁ ਲਹੈ ਨ ਚੂਕੈ ਫੇਰਾ ॥ ਜਾਂ ਫਿਰ:- "ਖਟੁ ਦਰਸਨ ਜੋਗੀ ਸੰਨਿਆਸੀ
ਬਿਨੁ ਗੁਰ ਭਰਮਿ ਭੁਲਾਏ ...ਲਖ ਚਉਰਾਸੀਹ ਫੇਰੁ ਪਇਆ ਬਿਨੁ ਸਬਦੈ ਮੁਕਤਿ ਨ ਪਾਏ ॥"
ਅਖੇ ਅਗੇ ਬਿਨਾਂ ਸ਼ਬਦ ਦੇ ਧਿਆਨ ਮੱਥੇ ਤੇ ਕੇਂਦਰਤ ਕੀਤਾ ਜਾਏ। ਫਿਰ ਜੋਤ ਦਖਾਈ ਪਵੇਗੀ ਨਾਦ
ਸੁਣਾਈ ਦੇਵੇਗਾ। ਸੁਰਤ ਨਾਦ ਤੇ ਰੋਸ਼ਨੀ ਤੇ ਦਿਤੀ ਜਾਵੇ।
ਫਿਰ ਕਹਿਦੇ ਹਨ ਕਿ ਸੁਰਤ ਦੇ ਮਗਰ ਮਗਰ ਚਲਦੇ ਜਾਓ ਭਾਵ ਸੋਚ ਜਿਥੇ ਜਿਥੇ ਘੁੰਮਦੀ ਹੈ ਉਸਨੂੰ
ਇਹ ਸੁਰਤ ਦੀਆਂ ਮੰਜਲਾਂ ਮੰਨਦੇ ਹਨ। ਰਾਧਾ ਸੁਆਮੀ ਤੇ ਡੇਰਾ ਸਰਸਾ ਦਾ ਅਸਲ ਮੋਢੀ ਆਗਰਾ ਯੂ ਪੀ
ਦਾ ਸੁਆਮੀ ਸਿਵ ਦਿਆਲ ਸੀ ਜਿਸ ਬਾਰੇ ਮਸ਼ਹੂਰ ਹੈ ਕਿ ਉਹ ਪਾਨ ਖਾ ਖਾ ਕੇ ਪੀਕਦਾਨ ਵਿਚ ਥੁੱਕੀ
ਜਾਂਦੇ ਸਨ ਤੇ ਬਾਦ ਵਿਚ ਆਪਣੇ ਸੇਵਕਾਂ ਨੂੰ ਓਸੇ ਪੀਕਦਾਨ ਵਾਲਾ ਥੁੱਕ ਚਟਾਉਦਾ ੍ਦਾ ਸੀ।
ਸੁਆਮੀ ਨੇ ਸੁਰਤ ਦੇ ਦੇਖੇ ਨਜ਼ਾਰਿਆਂ ਦਾ ਬੜਾ ਹਾਸੋਹੀਣਾ ਵਰਣਨ ਕੀਤਾ ਹੈ। ਜਦੋਂ ਪੁਛਿਆ ਗਿਆ
ਕਿ ਤੁਸੀ ਆਪਣਾ ਥੁੱਕ ਕਿਓ ਚਟਾਉਦੇ ਹੋ ਤਾਂ ਚੇਲੇ ਨੇ ਉਤਰ ਦਿਤਾ ਕਿ ਕੀ ਤੁਸੀ ਤੋਤੇ ਕਾਂ ਆਦਿ
ਪੰਛੀਆਂ ਦੇ ਝੂਠੇ ਫਲ ਫਰੂਟ ਨਹੀ ਖਾਂਦੇ? (ਦੇਖੋ; ਸਾਰ ਬਚਨ) ਸੁਆਮੀ ਜੀ ਬੀੜੀਆਂ (ਸਿਗਰਟਾਂ
ਦਾ ਪ੍ਰਸਾਦ ਵੀ ਵਰਤਾਉਦੇ ਸਨ। ਇਹੋ ਕਾਰਨ ਹੈ ਡੇਰੇਦਾਰ ਸ਼ਰਾਬ ਮਨਾ ਕਰਦੇ ਹਨ ਪਰ ਤਮਾਕੂ ਨਹੀ)
ਇਹ ਸਿਖੀ ਦੇ ਮੂਲ ਸਿਧਾਂਤ ਗੁਰਬਾਣੀ ਪੜ੍ਹਨ, ਸੁਣਨ, ਗਾਉਣ ਨੂੰ ਵਿਅੱਰਥ ਮੰਨਦੇ ਹਨ।ਓਧਰ
ਗੁਰਬਾਣੀ ਇਨ੍ਹਾਂ ਤੇ ਜੋਰ ਦਿੰਦੀ ਹੈ-'ਗਾਵੀਐ ਸੁਣੀਐ ਮਨਿ ਰਖੀਐ ਭਾੳ॥'
ਇਹ ਰਜਾ ਜਾਂ ਹੁਕਮ ਵਾਲੀ ਗਲ ਨਹੀਂ ਮੰਨਦੇ। ਇਹ ਕਹਿੰਦੇ ਇਹ ਸੰਭਵ ਨਹੀਂ।
ਜੋਗੀਆਂ ਦਾ ਮੰਨਣਾ ਹੈ ਕਿ ਸਰੀਰ ਅੰਦਰ (ਗੁਦਾ ਤੋਂ ਲੈ ਕੇ ਸਿਰ ਤਕ)7-8 ਕਿਸਮ ਦੇ ਪ੍ਰਵਾਹ
ਚੱਕਰ ਚਲ ਰਹੇ ਹੁੰਦੇ ਹਨ ਜਿਵੇ ਮੂਲਅਧਾਰ ਚੱਕ੍ਰ, ਸਵਾਧੀਸਥਾਨ ਚੱਕ੍ਰ, ਮਣੀਪੁਰਾ ਚੱਕਰ,
ਅਨਾਹਦ ਚੱਕ੍ਰ, ਆਦਿ। ਇਹ ਆਪਣੇ ਚੇਲਿਆਂ ਨੂੰ ਜੋਰ ਦੇਂਦੇ ਹਨ ਕਿ ਉਨਾਂ ਚੱਕਰਾਂ ਦਾ ਅਹਿਸਾਸ
ਕੀਤਾ ਜਾਵੇ।
ਉਂਜ ਡੇਰੇਦਾਰ ਜੋਗੀਮਤ ਦੇ ਮੂਲ ਸਿਧਾਤਾਂ ਨੂੰ ਮੰਨਦੇ ਹਨ ਪਰ ਸੰਨਿਆਸ ਲੈਣ ਵਾਲੇ ਔਖੇ ਕੰਮ
ਨੂੰ ਧਾਰਨ ਨਹੀ ਕਰਦੇ ਹਨ। ਘਰਾਂ ਚੋਂ ਬਾਹਰ ਆ ਡੇਰੇ ਜਾਂ ਕਮਿਊਨ ਬਣਾ ਕੇ ਰਹਿਦੇ ਹਨ। ਡੇਰਿਆਂ
ਵਿਚ ਜਨਾਨੀਆਂ ਤੇ ਲੜਕੀਆਂ ਵੀ ਰੱਖੀਆਂ ਜਾਂਦੀਆਂ ਹਨ। ਸਿਰਸਾ ਵਾਲੇ ਡੇਰੇ ਵਿਚ ਤਾਂ ਕੋਈ
40-50 ਕੁੜੀਆਂ ਹਨ। ਇਨ੍ਹਾਂ ਕੁੜੀਆਂ ਦੇ ਸਰੀਰਕ ਸ਼ੋਸਣ ਦੇ ਵੀ ਵੱਡੇ ਇਲਜਾਮ ਲਗੇ ਹਨ ਤੇ ਅੱਜ
ਕਲ ਓਥੇ ਦੇ ਬਾਬਾ ਕੋਰਟ ਕਚਿਹਰੀਆਂ ਵਿਚ ਮੁਕੱਦਮੇ ਭੁਗਤ ਰਹੇ ਹਨ।
ਅਸੀ 30 ਸਾਲ ਦੇ ਆਪਣੇ ਪਤ੍ਰਕਾਰੀ ਅਨੁਭਵ ਵਿਚ ਐਡਾ ਵੱਡਾ ਝੂਠ ਕਿਸੇ ਲੀਡਰ ਨੂੰ ਵੀ ਤੋਲਦੇ ਨਹੀ
ਪੜਿਆ ਜਿਨ੍ਹਾਂ ਕੁਫਰ ਇਸ ਗੁਰਮਤ ਸਿਧਾਂਤ ਨਾਂ ਦੀ ਕਿਤਾਬ ਵਿਚ ਧਰਮ ਦੇ ਨਾਂ ਤੇ ਲਿਖਿਆ ਗਿਆ
ਹੈ। ਵਾਹਿਗੁਰੂ ਇਨ੍ਹਾਂ ਨੂੰ ਵੀ ਮਾਫ ਕਰੀ।ਵੋਟਾਂ ਦੇ ਡਰ ਤੋਂ ਅਖੌਤੀ ਅਕਾਲੀ ਲੋਕ ਸਾਲਾਂ ਤੋਂ
ਚੁੱਪ ਹਨ।
ਵਾਹਿਗੁਰੂ ਨਿੰਦਾ ਤੋਂ ਬਚਾਏ ਸਾਨੂੰ ਨਹੀ ਪਤਾ ਕਿ ਇਨ੍ਹਾਂ ਜੋਗੀਆਂ ਦਾ ਕੋਈ ਬੰਦਾ ਅਕਾਲ ਨਾਲ
ਇਕ ਮਿੱਕ ਕਦੀ ਹੋਇਆ ਹੋਵੇ।ਗੁਰੂ ਦੀ ਵੱਡੀ ਸਿਫਤ ਹੁੰਦੀ ਹੈ ਕਿ ਉਸ ਨੂੰ ਮੌਤ ਭਾਵ ਸੱਚ ਦਾ
ਗਿਆਨ ਹੋ ਚੁੱਕਾ ਹੁੰਦਾ ਹੈ। ਪਰ ਪਿਛੇ ਅੱਤਵਾਦ ਵੇਲੇ ਦੇਖਿਆ ਗਿਆ ਕਿ ਰਾਧਾ ਸੁਆਮੀ ਬਾਬੇ
ਦਰਜਨਾਂ ਦੇ ਹਿਸਾਬ ਹਥਿਆਰਬੰਦ ਬੰਦੇ ਲੈ ਕੇ ਚਲਿਆ ਕਰਦੇ ਸਨ। ਸਰਸੇ ਵਾਲੇ ਬਾਬੇ ਦੀ ਅਸਲੀਅਤ
ਤਾਂ ਲੋਕਾਂ ਸਾਹਮਣੇ ਹੈ। ਦਰ ਅਸਲ ਜੋਗਮਤ ਅਕਾਲ ਦੀ ਹੋਂਦ ਤੋਂ ਇਕ ਕਿਸਮ ਦਾ ਇਨਕਾਰੀ ਹੈ ਤੇ
ਆਪਣੇ ਆਗੂ ਨੂੰ ਹੀ ਰੱਬ ਮੰਨਦੇ ਹਨ।
ਗੁਰਮਤ ਦਾ ਸਬਦ : ਸਿੱਖੀ ਵਿਚ ਗੁਰੂ ਕਾ
ਸ਼ਬਦ ਸਤਿਨਾਮ, ਵਾਹਿਗੁਰੂ ਹੈ ਜਾਂ ਫਿਰ ਗੁਰਬਾਣੀ ਦੀ ਇਕਾਈ ਜਾਂ ਫਿਰ ਗੁਰਬਾਣੀ। ਉਦਾਹਰਣ ਦੇ
ਤੌਰ ਤੇ ਜਦ ਆਪਾਂ ਮੂਲ ਮੰਤਰ ਦਾ ਸਿਮਰਨ ਕਰਦੇ ਹਾਂ ਤਾਂ ਉਹ ਵੀ ਸ਼ਬਦ ਹੈ। ਪੂਰਾ ਜਪੁਜੀ ਵੀ
ਸ਼ਬਦ ਹੈ। ਹੁਕਮਨਾਮੇ 'ਚ ਆਇਆ ਪੂਰਾ ਪਾਠ ਵੀ ਸ਼ਬਦ ਹੈ। (ਸਚਾ ਸਬਦੁ ਸਚੀ ਹੈ ਬਾਣੀ ॥ 1044,
ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥1057 )
ਗੁਰਬਾਣੀ :- ਜਿਵੇ ਅਸਾਂ ਪਿਛੇ ਦਿਤਾ ਹੈ ਗੁਰਬਾਣੀ ਵਿਚ ਦੋ ਚੀਜਾਂ ਹਨ ਇਕ ਸਿਫਤ ਸਲਾਹ ਤੇ
ਦੂਸਰਾ ਇਨਸਾਨ ਦੀ ਊਣਤਾਈ। ਜਿਵੇ ਅਸੀ ਉਪਰ ਬੇਨਤੀ ਕੀਤੀ ਹੈ ਕਿ ਜਸ, ਉਸਤਤ ਜਾਂ ਗੁਣ ਗਾਇਨ ਹੀ
ਨਾਮ ੍ਦਾ ਹੈ ਇਸ ਕਰਕੇ ਗੁਰਬਾਣੀ ਹੀ ਨਾਮ ਹੈ।Œ ਗੁਣ ਗਾਵਾ ਗੁਣ ਬੋਲੀ ਬਾਣੀ ॥ 367), Œ
ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥(1239)Œ ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ
ਅੰਮ੍ਰਿਤੁ ਸਾਰੇ ॥(ਪੰ-982) Œਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ॥(ਪ96 Œ ਅਨਦਿਨੁ ਗੁਣ ਗਾਵਾ
ਪ੍ਰਭ ਤੇਰੇ ॥ ਤੁਧੁ ਸਾਲਾਹੀ ਪ੍ਰੀਤਮ ਮੇਰੇ ॥-130 Œ ਬਾਰ ਬਾਰ ਹਰਿ ਕੇ ਗੁਨ ਗਾਵਉ ॥ -344
Œਅਨਦਿਨੁ ਬਾਣੀ ਸਬਦੇ ਗਾਵੈ ਸਾਚਿ ਰਹੈ ਲਿਵ ਲਾਇ ॥-1259 Œ ਗੁਰ ਕੀ ਬਾਣੀ ਸਬਦਿ ਸੁਣਾਏ
॥-1277 Œਅਨਦਿਨੁ ਬਾਣੀ ਸਬਦਿ ਸੁਣਾਏ ਸਚਿ ਰਾਤੇ ਰੰਗਿ ਰੰਗਾਵਣਿਆ ॥ Œਅੰਮ੍ਰਿਤ ਸਬਦੁ
ਅੰਮ੍ਰਿਤ ਹਰਿ ਬਾਣੀ ॥Œਗੁਰ ਕੀ ਬਾਣੀ ਅਨਦਿਨੁ ਗਾਵੈ ਸਹਜੇ ਭਗਤਿ ਕਰਾਵਣਿਆ ॥Œਜੇਤੇ ਸਾਸ
ਗ੍ਰਾਸ ਮਨੁ ਲੇਤਾ ਤੇਤੇ ਹੀ ਗੁਨ ਗਾਈਐ ॥Œਅਨਦਿਨੁ ਕੀਰਤਨੁ ਸਦਾ ਕਰਹਿ ਗੁਰ ਕੈ ਸਬਦਿ ਅਪਾਰਾ ॥
ਸਬਦੁ ਗੁਰੂ ਕਾ ਸਦ ਉਚਰਹਿ ਜੁਗੁ ਜੁਗੁ ਵਰਤਾਵਣਹਾਰਾ ॥-593, Œਹਰਿ ਕੀਰਤਿ ਉਤਮੁ ਨਾਮੁ ਹੈ
ਵਿਚਿ ਕਲਿਜੁਗ ਕਰਣੀ ਸਾਰੁ ॥ -1314
ਗੁਰਬਾਣੀ ਦੀਆਂ ਤੁਕਾਂ ਜੋ ਜੋਗੀਆਂ ਦੀ ਠੱਗੀ ਨਪੜਦ ਕਰ ਦਿੰਦੀਆਂ ਹਨ
ਸੁਣਿਐ ਜੋਗ ਜੁਗਤ ਤਨ ਭੇਦੁ (ਨਾਮ ਸੁਣਨ
ਕਰਕੇ ਉਹ ਜੁਗਤਾਂ ਆਪਣੇ ਆਪ ਆ ਜਾਂਦੀਆਂ ਹਨ ਜਿਨਾਂ ਨਾਲ ਸਰੀਰਕ ਭੇਦ ਖੁਲਦੇ ਹਨ)
ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥Œਨਾਮੁ ਵਸੈ ਤਿਸੁ ਅਨਹਦ ਵਾਜੇ Œਗੁਰਮਤਿ
ਬਾਜੈ ਸਬਦੁ ਅਨਾਹਦੁ ਗੁਰਮਤਿ ਮਨੂਆ ਗਾਵੈ ॥Œਗੁਰਮਤੀ ਪਰਗਾਸੁ ਹੋਆ ਜੀ ਅਨਦਿਨੁ ਹਰਿ ਗੁਣ
ਗਾਵਣਿਆ ॥Œਸਤਸੰਗਤਿ ਬਹਿ ਹਰਿ ਗੁਣ ਗਾਇਆ ॥ ਅਨਦਿਨੁ ਹਰਿ ਸਾਲਾਹਹਿ ਸਾਚਾ ਨਿਰਮਲ ਨਾਦੁ
ਵਜਾਵਣਿਆ ॥Œਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ ॥ ਅਨਦਿਨੁ ਸਚੁ ਸਲਾਹਣਾ ਧਨੁ ਧਨੁ
ਵਡਭਾਗ ਹਮਾਰਾ ॥-564
ਅਜਿਹੀਆਂ ਤੁਕਾਂ ਗੁਰਬਾਣੀ ਵਿਚ ਇਕ ਵਾਰ ਨਹੀ ਬਾਰ ਬਾਰ ਹਜਾਰਾਂ ਵਾਰ ਆਈਆਂ ਹਨ ਪਿਛਲੇ ਅੰਕਾਂ
ਅਸਾਂ ਪੂਰਾ ਇਕ ਪੰਨਾ ਅਜਿਹੀਆਂ ਤੁਕਾਂ ਦਾ ਦਿਤਾ ਸੀ ਜੋ ਐਤਕਾਂ ਜਗਾ ਦੀ ਕਮੀ ਕਾਰਨ ਕਟ ਦਿਤਾ
ਗਿਆ ਹੈ ਫਿਰ ਵੀ ਜਿਹੜੇ ਸੱਜਣ ਵੇਖਣਾ ਚਾਹੁਣ ਕਿ ਗੁਰਮਤ ਸਿਫਤ ਸਲਾਹ ਦਾ ਧਰਮ ਹੈ ਉਹ ਹਜਾਰਾਂ
ਤੁਕਾਂ ਹੇਠ ਲਿਖੀ ਵੈਬਸਾਈਟ ਤੋਂ ਦੇਖ ਸਕਦੇ ਹਨ। ਦਰ ਅਸਲ ਸਿਫਤ ਸਲਾਹ ਵਾਲੀ ਗਲ ਤਾਂ ਗੁਰੂ
ਗ੍ਰੰਥ ਸਾਹਿਬ ਦੇ ਹਰ ਪੰਨੇ ਤੇ ਲਗ ਪਗ ਆਈ ਹੈ।
http://www.punjabmonitor.com/XXII/tukks.htm
ਸੋ ਸਿੱਖ ਸੱਚ ਤੇ ਪ੍ਰੇਮ ਦਾ ਧਾਰਨੀ ਬਣਦਾ ਹੋਇਆ ਬਸ ਬਾਣੀ 'ਚ ਲਿਵਲੀਨ
ਰਹੇ।
ਜੋਗੀ ਰਾਧਾ ਸੁਆਮੀ ਜੀ ਪੁਛਦੇ ਹਨ
ਕਿਓ ਗੁਰਬਾਣੀ ਵਿਚ ਨਹੀ ਆਇਆ “ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ”?
ਪਿਆਰੇ ਸੁਆਮੀ ਜੀ ਇਸਦਾ ਢੁਕਵਾਂ ਜੁਆਬ ਵੈਬਸਾਈਟ ਤੇ ਦੇਖੋ:-
http://www.punjabmonitor.com/XXII/tukks.htm
ਹੋਰ ਥੋੜੀ ਕਿਰਪਾ ਕਰਕੇ ਸਬਦ ਦੀ ਮਹਿਮਾ ਸਿੱਧ ਗੋਸ਼ਟ ਦੇਖ ਲਓ ਤੁਸੀ ਤਾਂ ਸ਼ਬਦ ਹੀ ਛਡ ਦਿੰਦੇ
ਹੋ। ਜੇ ਸਮਝ ਨਹੀ ਪਈ ਤਾਂ ਸਬੰਧਤ ਤੁਕਾਂ ਅਸਾਂ ਵੇਬਸਾਈਟ ਤੇ ਵੀ ਦੇ ਦਿਤੀਆ ਹਨ :
http://www.punjabmonitor.com/XXIV/sidhagost.htm
ਅਖੀਰ ਤੇ ਅਸੀ ਆਪਣੇ ਪਿਆਰੇ ਵੀਰਾਂ ਤੋਂ ਇਕ ਸਿੱਧਾ ਜਿਹਾ ਸਵਾਲ ਪੁਛਦੇ
ਹਾਂ ਕਿ ਜੇ ਆਸਣ ਲਾਉਣ ਨਾਲ ਪ੍ਰਾਪਤੀ ਹੁੰਦੀ ਹੈ ਤਾਂ ਰਾਧਾ ਸੁਆਮੀ ਮਤ ਦੇ ਬਾਨੀ ਸੁਆਮੀ ਸ਼ਿਵ
ਦਿਆਲ ਜੀ ਪਾਨ ਖਾ ਕੇ ਆਪਣਾ ਥੁੱਕ ਸ਼ਰਧਾਲੂਆਂ ਨੂੰ ਕਿਓ ਚਟਵਾਉਦੇ ਸਨ? ਕੀ ਥੁੱਕ ਚਟਾਉਣ ਵਾਲਾ
ਤਰੀਕਾ ਸਹੀ ਹੈ ਕਿ ਆਸਣ ਲਾਉਣ ਵਾਲਾ? ਅਜੇ ਤਾਂ ਤੁਹਾਨੂੰ ਤਮਾਕੂ ਨਾਲ ਨਫਰਤ ਹੈ ਤੇ ਡੇਰੇਦਾਰ
ਡਰਦਾ ਹੈ ਕਲ ਨੂੰ ਤਮਾਕੂ ਦਾ ਪ੍ਰਸਾਦ ਵੀ ਲਿਆ ਕਰੋਗੇ। ਹੋਰ ਦੇਖੋ ਬਿਆਸ ਡੇਰੇ ਵਾਲੇ ਲੋਕਾਂ
ਦੀਆਂ ਜਮੀਨਾਂ ਤੇ ਕਬਜੇ ਕਰ ਰਹੇ ਹਨ। ਜਾਂ ਫਿਰ ਬਿਆਸ ਦਰਿਆ ਦਾ ਵਹਾਅ ਮੋੜ ਗਰੀਬ ਲੋਕਾਂ ਦੀਆਂ
ਜਮੀਨਾਂ ਤਬਾਹ ਕਰ ਦਿਤੀਆਂ ਹਨ।ਫਿਰ ਇਨਾਂ ਦੀਆਂ ਜਮੀਨ ਕਬਜੇ ਦੀਆਂ ਕਰਤੂਤਾਂ ਦੀਆਂ ਤਸਵੀਰਾਂ
ਜਦੋਂ ਅਖਬਾਰਾਂ ਤੇ ਟੀਵੀ ਚੈਨਲਾਂ ਵਾਲੇ 19-5-08 ਨੂੰ ਲੈਣ ਗਏ ਤਾਂ ਇਨਾਂ ਦੋ ਪਤ੍ਰਕਾਰਾਂ
ਨੂੰ ਮਾਰ ਮਾਰ ਕੇ ਹਸਪਤਾਲ ਪਹੁੰਚਾ ਦਿਤਾ।ਕੀ ਇਹ ਧਾਰਮਿਕ ਕਾਰਜ ਹੈ? ਸੰਤ ਪੁਰਖ ਤਾਂ ਆਪਣੀ
ਨਿੰਦਾ ਖੁਦ ਕਰਾਉਦੇ ਹਨ ਪਰ ਇਹ ਸੱਚ ਨੂੰ ਵੀ ਦਬਾਉਣਾ ਚਾਹੁੰਦੇ ਹਨ।
ਐ ਵਾਹਿਗੁਰੂ ਤੂ ਇਨ੍ਹਾਂ ਡੇਰੇਦਾਰਾਂ ਨੂੰ ਸੁਮੱਤ ਬਖਸ਼ ਜਿਹੜੇ ਸੰਗਤਾਂ ਨੂੰ ਜਸ ਗਾਉਣ ਤੋਂ
ਵਰਜ ਸਰੀਰਕ ਅਭਿਆਸਾਂ ਵਲ ਪਾ ਰਹੇ ਨੇ।ਯਾਦ ਰਖੋ ਇਹ ਸਭ ਕੁਝ ਦਿੱਲੀ ਸਰਕਾਰ ਦੀ 61 ਸਾਲ ਪੁਰਾਣੀ
ਨੀਤੀ ਤਹਿਤ ਹੋ ਰਿਹਾ ਹੈ। ਤਾਂ ਕਿ ਸਿੱਖੀ ਖਤਮ ਕਰਕੇ ਸਭ ਨੂੰ ਹਿੰਦੂ ਬਣਾ ਦਿਤਾ ਜਾਵੇ। ਇਹ
ਵੱਡਾ ਪਾਪ ਹੈ ਕਿਉਂਕਿ ਭਾਰਤ ਦਾ ਸੰਵਿਧਾਨ ਸਾਰੇ ਧਰਮਾਂ ਨੂੰ ਇਕੋ ਜਿਹਾ ਸਤਿਕਾਰ ਦਿੰਦਾ ਹੈ।
ਤੇ ਕੁਝ ਸਿੱਖ ਡੇਰੇ ਗਰਕ ਵੀ ਗਏ
ਐਨ ਏਸੇ ਤਰਜ ਤੇ ਕੁਝ ਸਿੱਖ ਡੇਰਿਆਂ ਨੂੰ ਵੀ ਤੋਰ ਦਿਤਾ ਗਿਆ ਹੈ। ਉਹ
ਵੀ ਲੋਕਾਂ ਨੂੰ ਨਾਦ ਜੋਤ ਦੇ ਦਰਸ਼ਨ ਕਰਾ ਕਹਿ ਰਹੇ ਹਨ ਕਿ ਲਓ ਇਕ ਘੰਟੇ 'ਚ ਰਬ ਦੇ ਦਰਸ਼ਨ ਕਰ
ਲਓ। ਇਹ ਸਹਿਜੇ ਹੀ ਪਛਾਣੇ ਜਾਂਦੇ ਹਨ ਕਿਉਕਿ ਗਲ ਬਾਤ ਵਿਚ ਜੋਗੀ ਸ਼ਬਦਾਵਲੀ ਹੀ ਵਰਤਦੇ ਹਨ ਜਿਵੇ
ਨਾਮ ਜਪਣ ਨੂੰ ਅਭਿਆਸ ਕਹਿਣਾ ਆਦਿ। ਯਾਦ ਰੱਖੋ ਗੁਰੂ ਸਾਹਿਬਾਨ ਨੇ ਨਾਮ ਜਪਣ ਨੂੰ ਕਦੀ ਵੀ
ਕਸਰਤ ਜਾਂ ਅਭਿਆਸ ਨਹੀ ਕਿਹਾ। ਸਿੱਖ ਇਨ੍ਹਾਂ ਤੋਂ ਚੁਕੰਨੇ ਰਹਿਣ। ਇਹ ਗੁਰਬਾਣੀ ਨਿਤਨੇਮ ਦੀ
ਗਲ ਨਹੀ ਕਰਦੇ ਤੇ ਸਿਰਫ ਵਾਹਿਗੁਰੂ ਵਾਹਿਗੁਰੂ ਦੀ ਰੱਟ ਲਾਉਦੇ ਹਨ। ਇਹ ਵੀ ਆਸਣਾਂ ਤੇ ਜੋਰ ਦੇ
ਰਹਿ ਹਨ। ਇਹ ਸਾਰੇ ਦੇ ਸਾਰੇ ਕੇਂਦਰੀ ਸਰਕਾਰ ਦੀਆਂ ਗੁਫੀਆ ਅਜੈਸੀਆਂ ਦੇ ਬੰਦੇ ਹਨ ਤੇ ਇਹਨਾਂ
ਦੇ ਚੁੰਗਲ ਵਿਚ ਪਹਿਲਾਂ ਪੁਲਿਸ ਵਾਲੇ ਹੀ ਫਸਦੇ ਹਨ ਕਿਉਕਿ ਇਹ ਲੋਕ ਬਿਨਾਂ ਗੁਣ ਧਾਰਨ ਕੀਤੇ
ਭਾਵ ਬਿਨਾਂ ਮਾਇਆ ਮੋਹ ਤਿਆਗੇ, ਸੱਚ ਤੇ ਪ੍ਰੇਮ ਧਾਰਨ ਬਗੈਰ ਰੱਬ ਦੇ ਦਰਸ਼ਨ ਕਰਾਉਣ ਦਾ ਵਾਇਦਾ
ਕਰਦੇ ਹਨ।ਇਨ੍ਹਾਂ ਚੋਂ ਕਈ ਪਾਖੰਡੀ ਤਾਂ ਗਾਤਰੇ ਵੀ ਪਵਾਉਦੇ ਹਨ ਪਰ ਨਿਤਨੇਮ ਤੇ ਜੋਰ ਨਹੀ
ਦਿੰਦੇ।
|