Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਪੰਜਾਬੀਆਂ 'ਚ ਫੁਟ ਕਿਵੇ ਪਾਈ ਗਈ


(ਹੇਠਲਾ ਲੇਖ ਮੂਲ ਲੇਖ ਦਾ ਇਕ ਛੋਟਾ ਜਿਹਾ ਅੰਸ਼ ਮਾਤ੍ਰ ਹੈ ਪੂਰਾ ਲੇਖ ਵੈਬ ਸਾਈਟ ਤੋਂ ਪੜੋ ਜਾਂ ਫਿਰ ਸਾਥੋਂ ਪੁਰਾਣਾ ਅੰਕ ਖਰੀਦ ਲਓ ਜੀ:-
ਾ.ਪੁਨਜੳਬਮੋਨਟਿੋਰ.ਚੋਮ/ਯਯ/ਫੁਨਜੳਬਸਿ%20ਧਵਿਦਿੲਦ.ਹਟਮ )
ਸੰਨ 1800 ਈ. ਵੇਲੇ ਪੰਜਾਬ ਵਿਚ ਕੋਈ ਮੰਦਰ ਨਹੀ ਸੀ ੍‍ਦਾ। (ਜੀ ਹਾਂ !) ਪਰ ਏਥੇ ਦੋ ਮਜ਼ਹਬ ਸਨ: ਇਸਲਾਮ ਤੇ ਹਿੰਦੂ। ਗੁਰੂਆਂ ਨੂੰ ਮੰਨਣ ਵਾਲਾ ਨਿਰੰਕਾਰ ਦਾ ਪੁਜਾਰੀ 'ਹਿੰਦੂ' ਬਕਾਇਦਾ ਕੇਸਧਾਰੀ ਸੀ। ਪਰ ਉਸ ਦਾ ਸਭਿਆਚਾਰ ਹਿੰਦੂ ਸੀ। ਹਿੰਦ ਦੇ ਅੰਗਰੇਜ ਹੁਕਮਰਾਨ ਪੰਜਾਬ ਦੀ ਇਸ ਇਕ ਕ੍ਰੋੜ ਗੈਰ ਮੁਸਲਮਾਨ ਅਬਾਦੀ ਨੂੰ ਸਿੱਖ ਗਿਣਦੇ ਸਨ । …ਖੈਰ ਅੱਜ ਪੰਜਾਬੀ ਸਮਾਜ ਵਿਚ ਵੰਡੀਆਂ ਸਪੱਸ਼ਟ ਹਨ। 150 ਸਾਲ ਪਹਿਲਾਂ ਅਜਿਹੀਆਂ ਵੰਡੀਆਂ ਜਾਂ ਧਾਰਮਿਕ ਤਲਖੀਆਂ ਨਹੀਂ ਸਨ।
ਜਦੋਂ ਅਫਗਾਨਸਿਤਾਨ ਦਾ ਬਾਦਸ਼ਾਹ ਸ਼ਾਹ ਜਮਾਨ ਸੰਨ 1799 ਵੇਲੇ ਹਿੰਦੋਸਤਾਨ ਤੋਂ ਕਾਬੁਲ ਨੂੰ ਪਰਤ ਰਿਹਾ ਸੀ ਤੇ ਮਗਰੇ ਮੱਚੀ ਲੁੱਟਮਾਰ, ਮਾਰਧਾੜ ਤੋਂ ਦੁਖੀ ਹੋਏ ਲਾਹੌਰ ਦੇ ਵਸਨੀਕਾਂ ਨੇ ਆਪ ਸ: ਰਣਜੀਤ ਸਿੰਘ ਨੂੰ ਬੁਲਾਵਾ ਭੇਜਿਆ ਕਿ ਉਹ ਲਾਹੌਰ ਤੇ ਹਮਲਾ ਕਰੇ। ਦਰਖਾਸਤ ਦੇਣ ਵਾਲਿਆਂ ਵਿਚ ਮੀਆਂ ਅਸ਼ਕ ਹੂਸੈਨ, ਹਕੀਮ ਹਾਕਿਮ ਰਾਏ, ਭਾਈ ਗੁਰਬਖਸ਼ ਸਿੰਘ, ਤੇ ਸੇਠ ਜਵਾਲਾ ਪ੍ਰਸਾਦਿ ਵਰਗੇ ਕਈ ਸਜਣ ਪੁਰਖ ਸਨ।
ਸੋ ਜਦੋਂ ਫਿਰ ਰਣਜੀਤ ਸਿੰਘ ਮਹਾਰਾਜਾ ਬਣਿਆ ਉਸਦੇ ਵਜੀਰ ਬਣੇ ਪੰਜਾਬੀ ਮੁਸਲਮਾਨ, ਪੰਜਾਬੀ ਬ੍ਰਾਹਮਣ, ਡੋਗਰੇ, ਖੱਤਰੀ ਤੇ ਕੁਝ ਯੂ ਪੀ ਦੇ ਭਈਏ ਤੇ ਸਿੰਘ ਇਕ ਵੀ ਨਾਂ। (ਦੀਵਾਨ ਮੋਹਕਮ ਚੰਦ ਸਮੁੱਚੀ ਸਿੱਖ ਫੌਜ ਦਾ 1806- 1814 ਤੱਕ ਕਮਾਂਡਰ ਇਨ ਚੀਫ ਸੀ।)ਸਿੰਘ ਸਰਦਾਰ ਸਿਰਫ ਫੌਜ ਦੇ ਜਰਨੈਲ ਹੁੰਦੇ ਸਨ।
ਅੰਗਰੇਜ ਹਮਲੇ ਮੌਕੇ ਸ਼ਾਹ ਮੁਹੰਮਦ ਦੀ ਲਿਖੀ ਵਾਰ ਤਾਂ ਜਰਾ ਗਹੁ ਨਾਲ ਤਕੋ। …ਪੰਜਾਬ ਤੇ ਅੰਗਰੇਜ ਨੇ ਹਮਲਾ ਕੀਤਾ ਤਾਂ ਪੂਰਬੀਆਂ ਉਸ ਦੀ ਮਦਦ ਕੀਤੀ। 1848-49 ਸੰਨ 'ਚ ਜੋ ਅੰਗਰੇਜ਼ਾਂ ਨਾਲ ਲੜਾਈਆਂ ਹੋਈਆਂ ਪੰਜਾਬੀਆਂ ਨੇ ਅੰਗਰੇਜ਼ਾਂ ਨੂੰ ਨਾਨੀ ਦਾ ਦੁੱਧ ਯਾਦ ਕਰਾ ਦਿਤਾ। ਹਾਲਾਂ ਕਿ ਉਨਾਂ ਕਈ ਦਰਬਾਰੀ ਖਰੀਦੇ ਹੋਏ ਸਨ । ਇਹ ਪੰਜਾਬੀਆਂ ਦੀ ਏਕਤਾ ਦੀ ਸਿੱਖਰ ਸੀ।
ਜਿੱਤ ਉਪਰੰਤ ਅੰਗਰੇਜ ਨੇ ਪੰਜਾਬੀਆਂ ਨੂੰ ਜੋ ਜਲੀਲ ਕੀਤਾ ਉਸ ਦਾ ਵਰਨਣ ਪੜਨ ਲਾਇਕ ਹੈ। ਸਿੱਖੀ, ਸਿੱਖਾਂ ਤੇ ਸਿੱਖ ਰਾਜ ਖਿਲਾਫ 'ਮਹਾਨ ਭੰਡੀ ਪ੍ਰਚਾਰ ਮੁਹਿੰਮ' ਵਿਢੀ ਗਈ। ਮੁਸਲਮਾਨਾਂ ਤੇ ਸਿੱਖਾਂ ਵਿਚ ਨਫਰਤ ਪੈਦਾ ਕਰਨ ਲਈ ਕਈ ਲਿਖਤਾਂ ਲਿਖੀਆਂ। ਪੰਜਾਬੀਆਂ ਨੂੰ ਓਦੋਂ ਦੱਸਿਆ ਗਿਆ ਕਿ ਹਿੰਦੂ ਧਰਮ ਸਿੱਖ ਧਰਮ ਤੋਂ ਵੱਖ ੍‍ਦਾ ਹੈ। ਹਰ ਸਰਦਾ ਪੁੱਜਦਾ ਆਪਣੇ ਆਪ ਨੂੰ ਸਿੱਖ ਅਖਵਾਉਣ ਤੋਂ ਕਤਰਾਉਣ ਲਗ ਪਿਆ। ਪੰਜਾਬੀ ਜ਼ਜ਼ਬਾ ਢਹਿੰਦੀਆ ਕਲਾਂ ਵਿਚ ਸੀ। ਇਸ ਦਾ ਸਬੂਤ ਹਨ ਉਸ ਵੇਲੇ ਦੇ ਮਰਦਮ ਸ਼ੁਮਾਰੀ ਦੇ ਅੰਕੜੇ ।
1857 ਦੇ ਗਦਰ ਵੇਲੇ ਪੰਜਾਬੀਆਂ ਅੰਗਰੇਜ ਦੀ ਮਦਦ ਕੀਤੀ ਤੇ ਬ੍ਹਈਆਂ ਦੀ ਪਾਈ ਭਾਜੀ ਮੋੜ ਦਿਤੀ।
ਯਾਦ ਰਹੇ ਅੰਗਰੇਜ 'ਪਾੜੋ ਤੇ ਰਾਜ ਕਰੋ' ਦੀ ਨੀਤੀ ਤੇ ਚਲ ਰਿਹਾ ਸੀ। ਓਦੋ ਅੰਗਰੇਜ ਦਾ ਸਾਰਾ ਦਫਤਰੀ ਬਾਬੂ ਬੰਗਾਲੀ ਤੇ ਪੂਰਬੀਆ ਸੀ। ਬਾਬੂਆਂ ਨੇ ਡੱਟ ਕੇ ਸਿੱਖੀ ਨੂੰ ਬਦਨਾਮ ਕਰਨ ਵਿਚ ਅੰਗਰੇਜਾਂ ਦੀ ਮਦਦ ਕੀਤੀ। ਕੱਲਕਤਿਓ ਸੁਆਮੀ ਦਿਆਨੰਦ ਨੂੰ ਪੰਜਾਬ ਸੱਦਿਆ ਗਿਆ। ਪੰਜਾਬ ਸਰਕਾਰ ਦੇ ਸਕੱਤਰ ਦੀਆਂ ਸੁਆਮੀ ਨਾਲ ਗੁਪਤ ਮੁਲਾਕਾਤਾਂ ਹੋਈਆਂ। ਸਾਜਿਸ਼ ਤਹਿਤ ਸੁਆਮੀ ਨੇ ਗੁਰਦੁਆਰਿਆਂ ਤੋਂ ਪ੍ਰਚਾਰ ਅਰੰਭਿਆ। ਸੁਆਮੀ ਦੇ ਪੈਰ ਪੰਜਾਬ 'ਚ ਜੰਮ ਗਏ। ਵਪਾਰੀ ਅਕਸਰ ਸਰਕਾਰ ਪੱਖੀ ਹੋ ਜਾਂਦੇ ਹਨ। ਕਈ ਵੱਡੇ ਵਪਾਰੀ ਘਰਾਣੇ ਦਿਆਨੰਦ ਨਾਲ ਉਠ ਤੁਰੇ। ਸਰਕਾਰੀ ਸ਼ਹਿ ਤੇ ਮਹੌਲ ਨੂੰ ਭਾਪ ਕੇ ਸੁਆਮੀ ਨੇ ਗੁਰੂ ਸਹਿਬਾਨ ਨੂੰ ਗਾਲਾਂ ਕਢਣੀਆਂ ਸ਼ੁਰੂ ਕਰ ਦਿਤੀਆਂ। ਭਰੀ ਸਭਾਵਾਂ 'ਚ ਸੈਂਕੜੇ ਸਿੱਖਾਂ ਦੇ ਕੇਸ ਕੱਟੇ।
ਫਿਰ ਕੁਝ ਸਿੱਖ ਜੋ ਸ਼ੁਰੂ 'ਚ ਦਿਆਨੰਦ ਦੇ ਸਾਥੀ ਸਨ ਉਸ ਤੋਂ ਵੱਖ ਹੋ ਸਿੰਘ ਸਭਾ ਲਹਿਰ ਸ਼ੁਰੂ ਕੀਤੀ। ਇਨ੍ਹਾਂ ਨੂੰ ਵੀ ਅੰਗਰੇਜ ਦੀ ਸਹਾਇਤਾ ਪ੍ਰਾਪਤ ਸੀ। ਇਨਾਂ (ਤੇ ਬਾਦ 'ਚ ਅਕਾਲੀਆਂ) ਨੇ ਇਕ ਤਰਾਂ ਨਾਲ ਅਣਭੋਲ ਹੀ ਦਿਆਨੰਦ ਦੀ ਚਾਲ ਦੀ ਹਮਾਇਤ ਕਰ ਦਿਤੀ, ਕਿ ਸਿੱਖ ਸਿਰਫ ਉਹ ਜੋ ਅੰਮ੍ਰਿਤਧਾਰੀ ਹੈ। ਤੇ ਇਸ ਪ੍ਰਕਾਰ ਪੰਜਾਬ ਵਿਚ ਤਿੰਨ ਫਿਰਕੇ ਬਣ ਗਏ। ਅੰਗਰੇਜ ਸਫਲ ਹੋ ਗਿਆ।
ਸਿੱਖ ਰਾਜ ਦੀ ਗਿਰਾਵਟ ਸਮੇਂ ਹੈਰਾਨੀ ਦੀ ਗਲ ਹੈ ਕਿ ਕਿਸੇ ਵੀ ਪੰਜਾਬੀ ਦਰਬਾਰੀ ਨੇ ਪੰਜਾਬੀ ਰਾਜ ਨਾਲ ਗਦਾਰੀ ਨਾਂ ਕੀਤੀ। ਮੁਸਲਮਾਨ ਲੋਕ ਤਾਂ ਸਗੋ ਜਿਆਦਾ ਅੰਗਰੇਜਾਂ ਨਾਲ ਲੜੇ।
ਓਦੋਂ ਪੰਜਾਬ ਸਾਝਾਂ ਸੀ। ਵੇਲੇ ਦੀਆਂ ਲਿਖਤਾਂ; ਮਿਸਾਲ ਵਜੋ ਦੇਖੋ 1857 ਦੇ ਗਦਰ ਵੇਲੇ ਖਜਾਨ ਸਿੰਘ ਨਾਂ ਦੇ ਕਵੀ ਦਾ ਲਿਖਿਆ ਜੰਗ ਨਾਮਾ ਜਿਹੜਾ ਹਿਦੂ ਦੇਵੀ ਦੇਵਤਿਆਂ ਦੇ ਨਾਲ ਅਕਾਲ ਦੀ ਅਰਾਧਨਾ ਕਰਦਾ ਹੈ।ਅਖੇ ਦੇਵਤੇ ਵੀ ਅਕਾਲ ਦੇ ਪੂਜਾਰੀ ਹਨ।
ਭਰੇ ਦਰਬਾਰ ਵਿਚ ਜਦ ਲਾਰਡ ਡਲਹੋਜੀ ਸਿੱਖਾਂ ਧਮਕੀ ਦਿਤੀ ਕਿ ਸਿੱਖੀ ਖਤਮ ਕਰ ਦਿਤੀ ਜਾਵੇਗੀ। 1856 ਦੇ ਕਲਕੱਤਾ ਰੀਵਿਊ ਮੁਤਾਬਿਕ ਸਿੱਖਾਂ ਨੂੰ ਸਪੱਸ਼ਟ ਸ਼ਬਦਾਂ 'ਚ ਕਹਿ ਦਿਤਾ ਗਿਆ ਕਿ ਉਹ ਬੰਦੇ ਬਣਕੇ ਕੇਸ ਕਟਵਾ ਲੈਣ। (ਪੂਰਾ ਵਰਨਣ ਪੜੋ) ਗੁਰਦੁਆਰਿਆਂ ਨੂੰ ਉਦਾਸੀਆਂ ਦੇ ਹਵਾਲੇ ਕਰ ਦਿਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਨੂੰ ਈਸਾਈ ਗਿਰਜਾ ਘਰ ਬਣਾਉਣ ਦੀ ਸਕੀਮ ਬਣਾਈ ਸੀ।
ਪਰ 1857 ਦੇ ਗਦਰ ਵੇਲੇ ਜੋ ਪੰਜਾਬੀਆਂ ਖਾਸ ਕਰ ਸਿੱਖਾਂ ਅੰਗਰੇਜ਼ਾਂ ਦਾ ਸਾਥ ਦਿਤਾ ਉਸ ਕਰਕੇ ਅੰਗਰੇਜ਼ਾਂ ਨੇ ਆਪਣੀ ਪੰਜਾਬ ਤੇ ਖਾਸ ਕਰਕੇ ਸਿੱਖ ਪ੍ਰਤੀ ਨੀਤੀ ਨੂੰ ਦੁਬਾਰਾ ਘੜਿਆ।
ਮਰਦਮ ਸ਼ੁਮਾਰੀ ਦੇ ਅੰਕੜੇ ਬੜੀ ਹਾਸੋ ਹੀਣੀ ਹਾਲਤ ਦਸਦੇ ਹਨ ਕਦੋ ਲੋਕ ਆਪਣੇ ਆਪ ਨੂੰ ਹਿੰਦੂ ਲਿਖਵਾਉਦੇ ਹਨ ਤੇ ਕਦੀ ਸਿੱਖ। ਇੱਕ ਵੇਰਾਂ ਤਾਂ ਸਿੱਧਾ ਹੀ 37% ਦਾ ਫਰਕ ਪੈ ਜਾਂਦਾ ਹੈ।
ਪ੍ਰਸਿੱਧ ਇਤਿਹਾਸਕਾਰ ਗੰਡਾ ਸਿੰਘ ਲਿਖਦਾ ਹੈ :- ''ਆਰੀਆ ਸਮਾਜ ਦੀ ਧਾਰਮਿਕ ਪ੍ਰਚਾਰ ਕਰਨ ਦੀ ਵਿਧੀ: ਦੂਸਰੇ ਧਰਮਾਂ ਤੇ ਸੰਪਰਦਾਵਾਂ ਦੇ ਪੈਗੰਬਰਾਂ ਤੇ ਗੁਰੂਆਂ ਦੀ ਹੇਠੀ ਕਰਨਾ, ਭਾਰਤੀ ਸਮਾਜ ਵਿਚ ਜੋ ਖਿਚਾਅ ਵੇਖਿਆ ਜਾਂਦਾ ਹੈ ਉਸ ਵਾਸਤੇ ਬਹੁਤ ਹੱਦ ਤੱਕ ਸਮਾਜ ਜਿੰਮੇਵਾਰ ਹੈ। 1946-47 ਦੇ ਦੰਗੇ ਵੀ ਏਸੇ ਦਾ ਹੀ ਕਾਰਨ ਸਨ।"
ਸਿੱਖੀ ਨੂੰ ਭੰਡਣ ਖਾਤਰ ਸ਼ਰਧਾ ਰਾਮ ਫਿਲੌਰੀ ਵਰਗੇ ਲਿਖਾਰੀਆਂ ਦੀਆਂ ਸੇਵਾਵਾਂ ਲਈਆਂ ਗਈਆਂ ਤੇ ਉਨਾਂ ਦੀਆਂ ਪੁਸਤਕਾਂ ਸਲੇਬਸ ਵਿਚ ਲਾਜਮੀ ਕਰ ਦਿਤੀਆਂ।
ਆਰੀਆ ਸਮਾਜੀਆਂ ਨੇ ਪੰਜਾਬੀ ਬੋਲੀ ਦੀ ਵਿਰੋਧਤਾ ਦਾ ਬੀਜ ਸੰਨ 1880 ਵਿਚ ਪਾਇਆ ਜਿਸ ਦੀ ਫਸਲ ਅੱਜ ਤਕ ਵੱਢੀ ਜਾ ਰਹੀ ਹੈ।(ਦੇਖੋ ਵੈਬ ਸਾਈਟ)Ð
'ਪਾੜੋ ਤੇ ਰਾਜ ਕਰੋ' ਨੀਤੀ ਨੂੰ ਕਾਗਰਸ ਹੋਰ ਪ੍ਰਚੰਡ ਕੀਤਾ
ਅਜਾਦ ਭਾਰਤ ਦਾ ਹੁਣ ਤਕ ਦਾ ਇਤਹਾਸ ਸਮਝਣ ਤੇ ਗਲ ਬੜੀ ਸਪੱਸ਼ਟ ਹੋ ਜਾਂਦੀ ਹੈ ਕਿ ਭਾਰਤ ਸਰਕਾਰ ਨੇ ਹਰ ਹੀਲੇ ਪੰਜਾਬੀਆਂ ਵਿਚ ਵੰਡੀਆਂ ਪਾਉਣ ਦਾ ਪ੍ਰੋਗਰਾਮ ਨਿਰਾ ਜਾਰੀ ਹੀ ਨਾਂ ਰਖਿਆ ਸਗੋ ਹੋਰ ਤੇਜ ਕਰ ਦਿਤਾ। ਪੰਜਾਬੀਅਤ ਦੀ ਮੁਖ ਧਾਰਾ ਦੇ ਖਿਲਾਫ ਕੋਈ ਥੋੜੀ ਜਿਹੀ ਵੀ ਅਵਾਜ ਕਢਦਾ ਤਾਂ ਸਰਕਾਰ ਵਲੋ ਉਸ ਨੂੰ ਉਤਸ਼ਾਹ ਮਿਲ ਜਾਂਦਾ। ਪ੍ਰਸਿਧ ਲਿਖਾਰੀ ਦੁਰਗਾ ਦਾਸ ਨੇ ਆਪਣੀ ਕਿਤਾਬ 'ਇੰਡੀਆ ਫਰਾਮ ਕਰਜਨ ਟੂ ਨਹਿਰੂ ਐਂਡ ਆਫਟਰ' ਵਿਚ ਇਕ ਜਗਾ ਤਾਂ ਲਿਖ ਹੀ ਮਾਰਿਆ ਹੈ ਕਿ ਜਦੋਂ ਜਲੰਧਰ ਦੇ ਕੁਝ ਮਹਾਸ਼ੇ ਨਹਿਰੂ ਨੂੰ 1947 ਵਿਚ ਜਾ ਕੇ ਮਿਲੇ ਤੇ ਸੁਝਾਅ ਦਿਤਾ ਕਿ ਨਹਿਰੂ ਜੀ ਅਕਾਲੀਆਂ ਦਾ ਕੁਝ ਹੁਣ ਹੀ ਸੋਚ ਲਓ ਕਲ ਨੂੰ ਜਾ ਕੇ ਮੁਸ਼ਕਲ ਨਾ ਆਵੇ। ਨਹਿਰੂ ਨੇ ਕਿਹਾ ਚਿੰਤਾ ਨਾਂ ਕਰੋ ਇਤਜਾਮ ਕਰ ਦਿਤੇ ਗਏ ਨੇ।
ਹੁਣ ਸਵਾਲ ਉਠਦਾ ਹੈ ਕਿ ਉਹ ਕਿਹੜੇ ਇੰਤਜਾਮ ਸਨ। ਇਸ ਮਸਲੇ ਤੇ ਵਿਦਵਾਨਾਂ ਦੀ ਇਕ ਰਾਇ ਹੈ ਕਿ ਪੰਜਾਬੀਆਂ ਨੂੰ ਪਾੜ ਕੇ ਰਖਣਾ ਹੀ ਉਸ 'ਇੰਤਜਾਮ' ਦਾ ਮੁੱਖ ਮਨੋਰਥ ਸੀ। ਉਸ ਵਕਤ ਫਿਰ ਜਲੰਧਰ ਦੇ ਅਖਬਾਰਾਂ ਨੇ ਜੋ ਰੋਲ ਨਿਭਾਇਆ, ਕਾਬਲੇ ਗੌਰ ਹੈ। ਉਨਾਂ ਦਿਨਾਂ ਵਿਚ ਇਕ ਹੋਰ ਅਚੰਭਾ ਵਾਪਰ ਗਿਆ। ਇਕ ਮੌਕੇ ਲਗ ਪਗ ਸਾਰਾ ਅਕਾਲੀ ਦਲ ਕਾਂਗਰਸ ਵਿਚ ਸ਼ਾਮਲ ਹੋ ਗਿਆ ਜਿਸ ਨਾਲ 'ਇੰਤਜਾਮ' ਵਾਲੀ ਗਲ ਵਿਚ ਮੁਸ਼ਕਲ ਆਉਣੀ ਸ਼ੁਰੂ ਹੋਈ। ਓਦੋ ਫਿਰ ਆਰੀਆ ਸਮਾਜੀ ਲੀਡਰ ਨਿੱਤਰ ਕੇ ਪੰਜਾਬੀਅਤ ਦੇ ਵਿਰੋਧ'ਚ ਸਾਹਮਣੇ ਹੀ ਆ ਗਇਆ।
ਕਾਂਗਰਸ ਨੇ ਫਿਰ ਜਾਤਾਂ ਦੇ ਨਾਂ ਤੇ ਲੋਕਾਂ ਨੂੰ ਵੰਡਣਾ ਸ਼ੁਰੂ ਕੀਤਾ। ਤੁਸੀ ਕਿਸੇ ਬਰਾਦਰੀ ਦੀ ਯੂਨੀਅਨ ਬਣਾ ਲਓ ਸਰਕਾਰ ਵਲੋ ਗੁਪਤ ਮਦਦ ਮਿਲ ਜਾਂਦੀ ਸੀ ਤੇ ਹੁਣ ਵੀ ਹੈ। ਏਸੇ ਤਰਾਂ ਥਾ ਥਾਂ ਤੇ ਜਿਹੜੇ ਲੋਕ ਗੁਰੂ ਬਣੀ ਬੈਠੇ ਹਨ ਉਹ ਵੀ ਓਸੇ ਇੰਤਜਾਮ ਤਹਿਤ ਹੀ ਹਨ। ਇਹ ਮਜਮੂਨ ਬਹੁਤ ਵਿਸ਼ਾਲ ਹੈ ਤੇ ਜਗਾ ਬਹੁਤ ਥੋੜੀ। ਲਿਖਾਰੀ ਅਗਲੀ ਵਾਰੀ ਕੋਸ਼ਿਸ਼ ਕਰੇਗਾ ਕਿ ਕਈ ਚਿਹਰਿਆਂ ਤੋਂ ਪੜਦਾ ਹਟਾਇਆ ਜਾਏ। ਫਿਰ ਵੀ ਕੁਝ ਵਿਅੱਕਤੀ ਤੇ ਜਥੇਬੰਦੀਆਂ ਜਿਨਾਂ ਦੀਆਂ ਸੇਵਾਵਾਂ ਸਾਡੇ ਖਿਆਲ ਮੂਜਬ ਪੰਜਾਬੀਆਂ ਵਿਚ ਵੰਡੀਆਂ ਪਾਉਣ ਖਾਤਰ ਲਈਆਂ ਗਈਆਂ ਓਨਾਂ ਦੀ ਫਹਰਿਸਤ ਹੇਠਾਂ ਦਿਤੀ ਜਾਂਦੀ ਹੈ। (ਇਹ ਇਕ ਵਿਚਾਰ ਹੈ ਜਿਸ ਦੀ ਪੁਸ਼ਟੀ ਹੋਣੀ ਬਾਕੀ ਹੈ):-
ਲਾਲਾ ਜਗਤ ਨਰਾਇਣ, ਡਾ. ਕਾਲੀਚਰਨ (ਲੁਧਿਆਣਾ) ਦੀਵਾਨ ਅਲੱਖਧਾਰੀ, ਸਵਾਮੀ ਆਤਮਾ ਨੰਦ, ਮਹਾਸ਼ਾ ਕਿਸ਼ਨ (ਵੀਰ ਪ੍ਰਤਾਪ), ਗੁਰਚਰਨ ਸਿੰਘ ਟੌਹੜਾ, ਭਜਨ ਲਾਲ (ਸਾਬਕਾ ਮੁੱਖ ਮੰਤਰੀ ਹਰਿਆਣਾ) ਜੀਵਨ ਸਿੰਘ ਉਮਰਾਨੰਗਲ, ਸਤਪਾਲ ਡਾਂਗ, ਅਜੀਤ ਸਿੰਘ ਪੂਹਲਾ, ਜਥੇਦਾਰ ਰਛਪਾਲ ਸਿੰਘ ਦਿੱਲੀ, ਬਾਬਾ ਗੁਰਬਚਨ ਸਿੰਘ ਨਿਰੰਕਾਰੀ, ਸਿਮਰਨਜੀਤ ਸਿੰਘ ਮਾਨ, ਜਸਬੀਰ ਸਿੰਘ ਰੋਡੇ, ਗੁਰਤੇਜ ਸਿੰਘ ੀਅਸ਼, ਮਹੰਤ ਸੇਵਾ ਦਾਸ, ਹਰਬੰਸ ਲਾਲ, ਲਕਸ਼ਮੀ ਚਾਵਲਾ, ਸੁਭਾਸ਼ ਸ਼ਰਮਾ, ਸੁਰਿੰਦਰ ਕੁਮਾਰ ਬਿੱਲਾ (ਹਿੰਦੂ ਸ਼ਿਵ ਸੈਨਾ) ਪਵਨ ਕੁਮਾਰ ਗੁਪਤਾ, ਪਿਆਰਾ ਭਨਿਆਰੀਵਾਲਾ, ਗੁਰਮੀਤ ਰਾਮ ਰਹੀਮ ਸਿਰਸਾ ਆਦਿ ਆਦਿ।
ਕੀ ਖਾਲਿਸਤਾਨੀਆਂ ਨੂੰ ਇਸ ਸ਼੍ਰੇਣੀ 'ਚ ਰਖਣਾ ਜਾਇਜ ਹੈ?
1947 ੳਪਰੰਤ ਗੁਪਤ ਤਰੀਕੇ ਨਾਲ ਅਕਾਲੀ ਦਲ ਖਾਲਿਸਤਾਨ ਦੀ ਵਕਾਲਤ ਕਰਦਾ ਆ ਰਿਹਾ ਹੈ। ਪਰ ਸ੍ਰ. ਬਾਦਲ ਜਦੋਂ ਦੇ ਅਕਾਲੀ ਦਲ ਤੇ ਕਾਬਜ ਹੋਏ ਹਨ ਉਨਾਂ ਨੇ ਇਹ ਮਦਦ ਬੰਦ ਕਰ ਦਿਤੀ ਹੈ। ਫਿਰ ਵੀ ਦਲ ਦੀ ਜਿਹੜੀ ਮੁਢਲੀ ਨੀਤੀ ਹੈ ਕਿ ਹਿੰਦੂ ਸਿੱਖ ਏਕਤਾ ਦੇ ਮੁਦਈ ਬਣੇ ਰਹਿਣਾ ਉਸ ਤੇ ਉਹ ਪਹਿਰਾ ਦੇ ਰਹੇ ਹਨ।
ਪਿਛਲੇ ਅੰਕ ਵਿਚ ਅਸਾਂ ਵਿਸਥਾਰ ਪੂਰਬਕ ਵਿਸ਼ਲੇਸ਼ਣ ਦਿਤਾ ਸੀ ਕਿ 1984 ਵਿਚ ਉਚ ਪਦਵੀ ਨੌਕਰੀ ਤੋਂ ਅਸਤੀਫਾ ਦੇ ਕੇ ਪੰਥ ਪ੍ਰਤੀ ਵੱਡਾ ਦਰਦ ਦਿਖਾਉਣ ਵਾਲਾ ਸ. ਸਿਮਰਨਜੀਤ ਸਿੰਘ ਮਾਨ ਦਰ ਅਸਲ ਸਰਕਾਰੀ ਬੰਦਾ ਹੈ ਤੇ ਹੋ ਸਕਦਾ ਅੱਜ ਵੀ ਆਪਣੀ ਤਨਖਾਹ ਸਰਕਾਰ ਕੋਲੋਂ ਲੈ ਰਿਹਾ ਹੋਵੇ। ਫਿਰ ਦੇਖੋ Ìਸੰਨ 1999 'ਚ ਪੰਜਾਬ ਕੇਸਰੀ ਅਖਬਾਰ ਖਬਰ ਆਉਣਾ ਕਿ ਮਾਨ ਵੀ ਭਾਰਤੀ ਮੁੱਖ ਧਾਰਾ ਵਿਚ ਸ਼ਾਮਲ ਹੋ ਚੁੱਕਾ ਹੈ।Ì ਖਾਲਿਸਤਾਨੀ ਲੀਡਰ ਤਾਂ ਏਕਤਾ ਦੀ ਗਲ ਕਰਦੇ ਹਨ ਇਹਦੇ ਵਲੋ ਨਫਰਤ ਵਧਾਉਣਾ। ਜਿਵੇ ਸ਼ਹੀਦ ਭਗਤ ਸਿੰਘ ਦੀ ਵਿਰੋਧਤਾ ਕਰਕੇ ਆਰੀਆ ਸਮਾਜ ਦੇ ਬਿਆਨਾਂ ਦੀ ਪ੍ਰੋੜਤਾ ਕਰਨਾਂ।Ì ਸੰਨ 2004 ਦੀਆਂ ਲੋਕ ਸਭਾ ਚੋਣਾਂ ਮੌਕੇ ਖਾਲਿਸਤਾਨ ਦੇ ਕੱਟੜ ਵਿਰੋਧੀ ਬਲਵੰਤ ਸਿੰਘ ਰਾਮੂਵਾਲੀਏ ਨਾਲ ਚੋਣ ਗਠ ਜੋੜ ਕਰਨਾ।Ì ਕਸ਼ਮੀਰ ਚਿੱਟੀ ਸਿੰਘ ਪੁਰਾ 'ਚ 35 ਸਿੱਖ ਸਰਕਾਰ ਨੇ ਮਰਵਾਏ ਸਨ ਓਨਾਂ ਦੇ ਕਾਤਲਾਂ ਬਾਰੇ ਸੁਰਾਗ ਲਗ ਜਾਣ ਤੇ ਵੀ ਚੁੱਪ ਮਾਨ ਵਲੋਂ ਇਕੱ ਕਿਸਮ ਦਾ ਚੁਪ ਰਹਿਣਾ Ì ਪੰਜਾਬ ਖਿਲਾਫ ਹੋ ਰਹੇ ਧੱਕਿਆਂ ਬਾਬਤ ਗਲ ਨਾਂ ਕਰਨਾਂ ਜਿਵੇ ਪੰਜਾਬ ਦੇ ਲੁਟੇ ਗਏ ਦਰਿਆਈ ਪਾਣੀ ਦਾ ਮਸਲਾ, ਪੰਜਾਬੀ ਭਾਸ਼ਾ ਦਾ ਮਸਲਾ, ਤੇ ਅਨੇਕਾਂ ਹੋਰ ਮਸਲੇ ਜਿਵੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਆਦਿ ਤੇ ਮਾਨ ਦਾ ਚੁੱਪ ਹੋਣ ਜਾਣਾ।Ì ਟਾਊਟਾਂ ਦੇ ਰੋਜ ਬਾ ਰੋਜ ਦੇ ਸਿੱਖੀ ਤੇ ਹਮਲਿਆਂ ਮੌਕੇ ਚੁੱਪ Ì ਖੁੱਦ ਸ. ਬਾਦਲ ਵਲੋਂ ਬਿਆਨ ਦੇਣਾ ਕਿ ਮਾਨ ਖਾਲਿਸਤਾਨੀ ਨਹੀ ਰਿਹਾ।ਯਾਦ ਰਹੇ ਮੁੱਖ ਮੰਤਰੀ ਦੀ ਪ੍‍ਚ ਖੁੱਫੀਆ ਸੂਤਰਾਂ ਤਕ ੍‍ਦੀ ਹੈ।Ì 9 ਜਨਵਰੀ 2008 ਨੂੰ ਹਾਈ ਕੋਰਟ ਨੇ ਸਰਕਾਰ ਦੀ ਇਕ ਕਿਸਮ ਦੀ ਸਹਿਮਤੀ ਨਾਲ ਹੁਕਮ ਕਰ ਦਿਤਾ ਕਿ ਮਾਨ ਨੂੰ ਇਕ ਹਫਤੇ ਦੇ ਨੋਟਿਸ ਤੋਂ ਬਿਨਾ ਗ੍ਰਿਫਤਾਰ ਨਾ ਕੀਤਾ ਜਾਵੇ।Ì17 ਜਨਵਰੀ 2008 ਨੂੰ ਮਾਨ ਦੀ ਪਾਰਟੀ ਨੇ ਮੰਗ ਕੀਤੀ ਕਿ ਮਾਨ ਨੂੰ ਉਸ ਦੀਆਂ ਸੇਵਾਵਾਂ ਬਦਲੇ ਭਾਰਤ ਰਤਨ ਦਿਤਾ ਜਾਵੇ। Ì ਸਰਕਾਰ ਇਸ ਦੀਆਂ ਸੇਵਾਵਾਂ 'ਹਿਟ ਬਿਫੋਰ ਹਿਟ' ਦੀ ਪਾਲਿਸੀ ਦੇ ਤਹਿਤ ਵਰਤ ਰਹੀਆਂ ਹਨ ਤੇ ਇਹ ਇਕ ਕਿਸਮ ਦੇ ਸਰਕਾਰ ਦਾ ਸੇਫਟੀ ਵਾਲ ਹੈ। Ì ਕਿਉਕਿ ਇਹ ਖੁਫੀਆ ਅਜੈਸੀਆਂ ਦਾ ਮੋਹਰਾ ਹੈ ਤਾਂ ਹੀ ਤਾਂ ਇਸ ਦੀ ਚੜਤ ਨੂੰ ਬਰਕਰਾਰ ਰਖਣ ਖਾਤਰ ਇਸ ਕੋਲ ਕੁਝ ਸਰਕਾਰੀ ਭੇਦ ਆ ਜਾਦੇ ਹਨ। ਜਿਵੇ ਗੰਦੀਆਂ ਸੀ ਡੀਆਂ ਦਾ ਮਾਮਲਾ ਲੈ ਲਓ। ਯਾਦ ਰਹੇ ਮਾਨ ਦੀ ਵਿਰਾਸਤ ਹੀ ਗੰਦੀ ਹੈ ਇਸ ਦੇ ਨਾਨੇ ਅਰੂੜ ਸਿੰਘ ਨੇ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ ਸੀ ਜਿਸ ਨੇ ਜਲਿਆਂਵਾਲੇ ਬਾਗ ਵਿਚ ਸੈਕੜੇ ਨਿਹੱਥੇ ਲੋਕਾਂ ਨੂੰ ਕਤਲ ਕੀਤਾ ਸੀ। ਵਿਚਾਰੇ ਮਾਨ ਦੇ ਵਸ ਦੀ ਗਲ ਨਹੀ ਹੈ।
ਯਾਦ ਰਹੇ ਸੰਤ ਭਿੰਡਰਾਂਵਾਲਿਆਂ ਦੀ ਸਰਕਾਰ ਨੇ ਪਹਿਲਾਂ ਚੜਤ ਵਿਚ ਮਦਦ ਕੀਤੀ ਸੀ ਤਾਂ ਕਿ ਅਕਾਲੀ ਦਲ ਵਿਚ ਤਰੇੜ ਪਏ ਪਰ ਉਹ ਆਪਣੇ ਨਿਸ਼ਾਨੇ ਪ੍ਰਤੀ ਈਮਾਨਦਾਰ ਸੀ। ਉਹ ਸਰਕਾਰ ਨੂੰ ਵਰਤ ਗਿਆ ਆਪ ਮੋਹਰਾ ਨਾਂ ਬਣਿਆ। ਉਹਦੀਆਂ ਸਪੀਚਾਂ ਸੁਣਨ ਤੇ ਪਤਾ ਲਗਦਾ ਹੈ ਕਿ ਉਹ ਬਾਰ ਬਾਰ ਮਜਲੂਮਾਂ ਦੀ ਰਖਿਆਂ ਦੀ ਗਲ ਕਰਦਾ ਹੈ।ਟਾਊਟ ਲੋਕਾਂ ਨੇ ਉਹਦੀ ਸਹਾਦਤ ਨੂੰ ਰੋਲਣ ਦੇ ਖਾਤਰ ਬਾਰ ਬਾਰ ਬਿਆਨ ਦਿਤੇ ਕਿ ਉਹ ਜਿੰਦਾ ਹੈ।ਇਸ ਸਬੰਧ ਵਿਚ ਉਨਾਂ ਦੇ ਪ੍ਰਵਾਰ ਦਾ ਰੋਲ ਵੀ ਨਹਾਇਤ ਨਿਖਿੱਧ ਰਿਹਾ ਸੀ।ਸ਼ਾਇਦ ਇਨ੍ਹਾਂ ਭੋਲਿਆਂ ਭਾਲਿਆਂ ਨੂੰ ਪਤਾ ਨਹੀ ਸੀ ਕਿ ਇਸ ਗਲ ਦਾ ਕੀ ਮਤਲਬ ਨਿਕਲਦਾ ਹੈ।
ਸੋ ਮੌਜੂਦਾ ਜਾਹਲੀ ਖਾਲਿਸਤਾਨੀਆਂ ਨੂੰ ਇਸ ਸ਼੍ਰੇਣੀ ਵਿਚ ਰਖਣਾ ਜਾਇਜ ਹੈ। ਚਾਹੇ ਉਹ ਸਟੂਡੈਂਟ ਫੈਡਰੇਸ਼ਨਾਂ ਹੋਣ, ਦਲ ਖਾਲਸਾ ਹੋਵੇ, ਦਮਦਮੀ ਟਕਸਾਲ, ਖਾਲਸਾ ਪੰਚਾਇਤ, ਮਾਨ ਦਲ ਹੋਵੇ ਭਾਵੇ ਅੰਮ੍ਰਿਤਸਰ ਦਲ। ਇਨ੍ਹਾਂ ਦੇ ਬਹੁਤ ਸਾਰੇ ਲੀਡਰ ਸਰਕਾਰੀ ਟਾਊਟ ਹਨ। ਪਰ ਸੱਚੇ ਸੂਰਮੇ ਇਨਾਂ ਤੇ ਕਰਿਝਣ ਨਾਂ, ਇਨ੍ਹਾਂ ਤੇ ਤਰਸ ਕਰਨ,ਇਹ ਵੀ ਉਸ ਅਕਾਲ ਦੀ ਖੇਡ ਹੀ ਹੈ। ਵਿਚਾਰੇ ਵੱਡੀ ਦੁਬਧਾ ਵਿਚ ਰਹਿ ਤਰਾਂ ਤਰਾਂ ਦੀਆਂ ਮਾਨਸਿਕ ਤਕਲੀਫਾਂ ਭੋਗ ਰਹੇ ਨੇ।
ਜੁਝਾਰੂ ਤੇ ਜੋਸ਼ੀਲੇ ਵੀਰ ਇਨ੍ਹਾਂ ਤੋਂ ਸੁਚੇਤ ਰਹਿਣ। ਜੇ ਕੋਈ ਜਜਬਾ ਹੈ ਤਾਂ ਮਨ ਵਿਚ ਰੱਖੋ ਕਿਸੇ ਨਾਲ ਦਿਲ ਦਾ ਦੁਖੜਾ ਨਾਂ ਫੋਲਿਓ ।ਇਕਾਗਰ ਚਿੱਤ ਹੋ ਹਾਜਰ ਨਾਜਰ ਆਪਣੇ ਦਸਮੇਸ਼ ਪਿਤਾ ਨਾਲ ਗਲ ਕਰੋ। ਬਾਣੀ ਤੇ ਬਾਣੇ ਦੇ ਧਾਰਨੀ ਬਣ ਆਪਣੇ ਆਪ ਨੂੰ ਉਪੱਰ ਚੁੱਕੋ। ਅੰਤ ਨੂੰ ਜਿੱਤ ਖਾਲਸੇ ਦੀ ਹੀ ਹੋਣੀ ਹੈ। ਕਿਸੇ ਸੂਰਮੇ ਦੇ ਉਠਣ ਤੇ ਵੰਡੀਆਂ ਪਾਉਣ ਦੀਆਂ ਸਾਰੀਆਂ ਕੋਸ਼ਸ਼ਾਂ ਤੇ ਪਾਣੀ ਫਿਰ ਜਾਣਾ ਹੈ।