|
ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਫਿਕਰ, ਚਿੰਤਾ ਤੇ ਦੁੱਖਾਂ ਤੋਂ ਮੁਕਤੀ ਦਾ ਰਾਹ
ਚਿੰਤਾ, ਫਿਕਰ, ਕਾਹਣਾਪਣ, ਬਲੱਡ ਪ੍ਰੈਸ਼ਰ, ਦਿਲ ਦੌਰਾ, ਪੇਟ
ਗੈਸ, ਸ਼ੂਗਰ, ਮੋਟਾਪਾ ਨਾਸਤਕ ਲੋਕਾਂ ਦੀਆਂ ਬੀਮਾਰੀਆਂ ਹਨ, ਜਦੋ ਕਿ ਧਰਮੀ ਲੋਕ ਅਜਿਹੇ ਰੋਗਾਂ
ਤੋਂ ਮੁੱਕਤ ਹੁੰਦੇ ਹਨ ਤੇ ਮਸਤੀ ਭਰਿਆ ਚੜ੍ਹਦੀ ਕਲ੍ਹਾ ਵਾਲਾ ਜੀਵਨ ਬਿਤਾਉਦੇ ਹਨ।ਧਰਮ ਦਸਦਾ
ਹੈ ਕਿ ਦੁੱਖ ਤੇ ਸੁੱਖ ਮਨ ਦੀ ਅਵਸਥਾ ਹੁੰਦੇ ਹਨ। ਕਿਸੇ ਘਟਨਾ ਨੂੰ ਜੇ ਦੁਖਦਾਈ ਮੰਨੋਗੇ ਤਾਂ
ਦੁੱਖ ਹੈ,ਨਹੀ ਤਾਂ ਨਹੀ। ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਨੇ ਲੋਕਾਈ ਦਾ ਉਧਾਰ
ਕੀਤਾ।
ਮੈਂ ਜਵਾਨੀ ਵਿਚ ਕਮਿਊਨਿਸਟ ਨਾਸਤਕ ਬਣ ਗਿਆ ਸੀ। ਪਰ ਅੱਜ
ਕਲ ਮੈਂਨੂੰ ਧਰਮ ਵਿਚ ਭਰੋਸਾ ਹੈ ਤੇ ਹੁਣ ਮੈ ਮਹਿਸੂਸ ਕਰਦਾ ਹਾਂ ਕਿ ਮੈ ਧਰਮ ਛੱਡ ਕੇ ਆਪਣੀ
ਜਵਾਨੀ ਗਾਲ ਲਈ।ਸੱਚ ਮੁੱਚ ਜੀਵਨ ਨੂੰ ਸੁੱਖੀ ਬਣਾਉਣ ਲਈ ਧਰਮ ਬਹੁਤ ਜਰੂਰੀ ਹੈ। ਦਰ ਅਸਲ ਧਰਮ
ਬੰਦੇ ਦੀ ਸੋਚ ਹੀ ਬਦਲ ਦਿੰਦਾ ਹੈ ਜਿਸ ਕਰਕੇ ਧਰਮੀ ਬੰਦਾ ਮਾਨਸਿਕ ਰੋਗਾਂ ਤੋਂ ਮੁਕਤ ਰਹਿਦਾ
ਹੈ। ਇਥੇ ਮੈਂ ਕਿਸੇ ਖਾਸ ਧਰਮ ਦੀ ਗਲ ਨਹੀ ਕਰ ਰਿਹਾ। ਸਗੋਂ ਇਹ ਦਸਣਾ ਚਾਹੁੰਦਾ ਹਾਂ ਕਿ ਧਰਮ
ਤੇ ਸਾਇੰਸ ਇਕ ਦੂਸਰੇ ਦੇ ਵਿਰੋਧੀ ਨਹੀ ਸਗੋਂ ਪੂਰਕ ਹਨ। ਦੋਵਾਂ ਦਾ ਮਕਸਦ ਕੁੱਦਰਤ ਦੇ ਭੇਦ
ਖੋਲਣਾ ਹੈ।
ਇਹਦੇ ਵਿਚ ਕੋਈ ਸ਼ੱਕ ਨਹੀ ਕਿ ਧਰਮ ਕਰਕੇ ਦੁਨੀਆਂ 'ਚ ਕਈ ਵਾਰ ਖੂਨ ਖਰਾਬਾ ਹੋਇਆ ਹੈ। ਪਰ ਇਸ
ਵਿਚ ਧਰਮ ਦਾ ਕਸੂਰ ਨਹੀ ਹੈ।ਕਸੂਰ ਓਨਾਂ ਦਾ ਹੈ ਜਿਹੜੇ ਧਰਮ ਦੀ ਵਿਚਾਰ ਧਾਰਾ ਨੂੰ ਅੱਧਾ ਪਚੱਧਾ
ਮੰਨਣਗੇ। ਧਰਮ ਦੇ ਤਾਂ ਮੂਲ ਵਿਚ ਹੀ ਆ ਜਾਂਦਾ ਹੈ ਕਿ ਬੰਦਾ ਆਪਣੀ ਹਊਮੇ ਤਿਆਗ ਦੂਸਰਿਆਂ ਦੇ
ਚਰਨਾਂ ਦੀ ਧੂੜੀ ਹੋ ਜਾਵੇ। ਨਿਮ੍ਰਤਾ ਤੇ ਪ੍ਰੇਮ, ਧਰਮ ਦੇ ਮੁਢਲੇ ਅਸੂਲ ਹਨ।
ਧਾਰਮਿਕ ਜਨੂਨੀਆਂ ਦੀ ਹੀ ਗਲ ਲੈ ਲਵੋ।ਜਿਵੇ ਕੁਝ ਲੋਕ ਆਪਣੀ ਕੌਮ, ਆਪਣੇ ਇਲਾਕੇ, ਆਪਣੀ ਜਾਤ,
ਵਗੈਰਾ ਦੇ ਕੱਟੜ ਸਮਰਥਕ ਬਣ ਜਾਂਦੇ ਹਨ, ਠੀਕ ਇਸੇ ਤਰਾਂ ਹੀ ਕੁਝ ਧਰਮ ਦੇ ਕੱਚੇ ਫਲ ਆਪਣੇ ਧਰਮ
ਖਾਤਰ ਜਨੂਨ ਦੀ ਹੱਦ ਤਕ ਕੱਟੜ ਹੋ ਜਾਂਦੇ ਹਨ। ਕਹਿਣ ਤੋਂ ਭਾਵ ਕੇ ਧਰਮ ਦੀ ਪੂਰੀ ਗਲ ਤੇ ਅਮਲ
ਕੀਤੇ ਬਗੈਰ ਧਰਮ ਦਾ ਬਾਣਾ ਧਾਰਨ ਕਰ ਲੈਂਦੇ ਹਨ। ਇਨਾਂ ਧਰਮ ਦਾ ਓਪਰਾ ਜਿਹਾ ਸਰੂਪ ਹੀ ਦੇਖਿਆ
੍ਦਾ ਹੈ। ਦਰ ਅਸਲ ਕਈ ਵਾਰ ਜਦੋਂ ਕਿਸੇ ਇਨਸਾਨ ਨੂੰ ਧਰਮ ਤੋਂ ਥੋੜਾ ਬਹੁਤ ਫਾਇਦਾ ਹੋ ਜਾਂਦਾ
ਹੈ ਤਾਂ ਉਹ ਉਸ ਦਾ ਜਨੂਨੀ ਤੇ ਕੱਟੜ ਬਣ ਜਾਂਦਾ ਹੈ।
ਓਧਰ ਦੇਖੋ ਇਕ ਨਾਸਤਕ ਬੰਦਾ ਚਿੰਤਾ ਕਾਹਲਾਪਣ ਤੇ ਬਲੱਡ ਪ੍ਰੈਸ਼ਰ ਦਾ ਮਰੀਜ ਬਣ ਜਾਂਦਾ ਹੈ,
ਕਿਉਕਿ ਉਹਦੀ ਸੋਚ ਵਿਚ ਐਹੋ ਜਿਹਾ ਕੋਈ ਇੰਤਜਾਮ (ਮੲਚਹੳਨਸਿਮ) ਨਹੀ ਹੁੰਦਾ, ਜਿਸ ਕਰਕੇ ਉਸ
ਨੂੰ ਅੰਤਹੀਨ ਮਾਇਆ ਦੀ ਦੌੜ ਤੋਂ ਬਚਾਇਆ ਜਾ ਸਕੇ। ਇਹ ਕੁਝ ਇਸ ਤਰਾਂ ਹੁੰਦਾ ਹੈ:-
ਮਿਸਾਲ ਦੇ ਤੌਰ ਤੇ ਇਕ ਧਾਰਮਿਕ ਬੰਦਾ ਸਾਈਕਲ ਤੇ ਮਸਤ ਜਾ ਰਿਹਾ ਹੈ ਕਿਉਕਿ ਉਹਦੀ ਸੋਚ ਵਿਚ ਇਹ
ਹੁੰਦਾ ਹੈ ਕਿ ਸਾਈਕਲ ਅੱਜ ਉਸ ਦੀ ਕਿਸਮਤ ਵਿਚ ਹੈ, ਕਲ ਨੂੰ ਰੱਬ ਉਨੂ ਕਾਰ ਵੀ ਦੇ ਸਕਦਾ ਹੈ।
ਦੂਸਰੇ ਪਾਸੇ ਇਕ ਨਾਸਤਕ, ਹਾਂਡਾ ਕਾਰ ਤੇ ਜਾ ਰਿਹਾ ਹੈ। ਲਾਂਗੋਂ ਦੀ ਜਦੋ ਇਕ ਮਰਸੀਡੀਜ ਕਾਰ
ਵਾਲਾ ਹਾਰਨ ਮਾਰਕੇ ਨੰਗਦਾ ਹੈ ਤਾਂ ਹਾਂਡਾ ਵਾਲਾਂ ਬੰਦਾ ਗੁੱਸੇ 'ਚ ਆ ਜਾਂਦਾ ਹੈ ਕਿ ਦੂਸਰੀ
ਕਾਰ ਵਾਲਾ ਮੈਨੂੰ ਚਿੜਾਉਣ ਦੀ ਖਾਤਰ ਹਾਰਨ ਮਾਰ ਰਿਹਾ ਹੈ। ਪਰ ਹਾਂਡਾ ਵਾਲੇ ਬੰਦੇ ਨੂੰ ਉਹਦੀਆਂ
ਮਜਬੂਰੀਆਂ ਦਾ ਧਿਆਨ ਆਉਦਾ ਹੈ ਤੇ ਚਿੰਤਾ ਉਸ ਨੂੰ ਘੇਰ ਲੈਂਦੀ ਹੈ।
ਇਥੇ ਨਾਲ ਹੀ ਇਕ ਸਵਾਲ ਉਠਦਾ ਹੈ ਕਿ ਜਿਵੇ ਆਪਾਂ ਕਹੀ ਜਾਂਦੇ ਹਾਂ ਕਿ 'ਗੁਰੂ ਨਾਨਕ ਨੇ ਜਗ
ਤਾਰਿਆ' ਦਰ ਅਸਲ ਅਸੀ ਕਦੀ ਕੋਸ਼ਿਸ਼ ਹੀ ਨਹੀ ਕਰਦੇ ਇਹ ਸਮਝਣ ਦੀ ਕਿ ਗੁਰੁ ਨਾਨਕ ਕੋਲ ਕਿਹੜੀ
ਬੇੜੀ ਸੀ ਜਿਸ ਤੇ ਉਸ ਨੇ ਲੋਕਾਈ ਨੂੰ ਬੈਠਾ ਦਿਤਾ ਤੇ ਪੰਜਾਬੀ ਸਮਾਜ ਵਿਚ ਇਕ ਮੁਹਾਵਰੇ ਦਾ
ਜਨਮ ਹੋ ਗਿਆ ਕਿ ਗੁਰੂ ਨਾਨਕ ਨੇ ਜਗ ਤਾਰਿਆ। ਗੁਰੁ ਨੇ ਦਰ ਅਸਲ ਸਾਡੀ ਸੋਚ ਬਦਲ ਦਿਤੀ। ਉਹ
ਕਿਵੇ?
1.ਕਿਸਮਤ ਵਿਚ ਭਰੋਸਾ -ਧਰਮ ਸਾਨੂੰ ਦਸਦਾ ਹੈ ਕਿ ਬੰਦਿਆ ਜੋ ਤੂ ਅੱਜ ਪਾ ਰਿਹਾ ਏ ਤੇਰੀ ਕਿਸਮਤ
'ਚ ਤਾਂ ਧੁਰੋਂ ਜਨਮ ਵੇਲੇ ਹੀ ਇਹ ਕੁਝ ਲਿਖਿਆ ਗਿਆ ਹੈ।
2.ਸਾਡੀ ਅਸਲੀਅਤ- ਧਰਮ ਦਸਦਾ ਹੈ ਕਿ ਬੰਦਿਆ ਤੇਰੀ ਓਕਾਤ ਇਹੀ ਹੈ ਕਿ ਇਕ ਦਿਨ ਏਸੇ ਮਿੱਟੀ ਵਿਚ
ਮਿਲ ਜਾਂਣਾ ਹੈ। ਸੋ ਇਸ ਅਸਲੀਅਤ ਨੂੰ ਮਨੋਂ ਨਾਂ ਭੁਲਾਈ। ਸਿੱਖ ਧਰਮ ਵਿਚ ਤਾਂ ਜਦੋਂ ਪ੍ਰਵੇਸ਼
ਕਰਾਵਾਇਆ ਜਾਂਦਾ ਹੈ ਤਾਂ ਪਹਿਲਾਂ ਬੰਦੇ ਦੇ ਸਿਰ ਦੀ ਮੰਗ ਕੀਤੀ ਜਾਂਦੀ ਹੈ।“ਪਹਿਲਾ ਮਰਣੁ
ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥”
3.ਏਕੇ ਦਾ ਪਸਾਰਾ- ਜਿਨਾਂ ਤੱਤਾਂ (ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ, ਫਾਸਫੋਰਸ, ਲੋਹਾ
ਆਦਿ) ਤੋਂ ਬੰਦੇ ਦਾ ਸਰੀਰ ਹੋਲੀ ਹੋਲੀ ਉਸਰਿਆ ਹੈ ਇਕ ਦਿਨ ਫਿਰ ਉਨਾਂ ਤੱਤਾਂ ਦੇ ਵਿਚ ਜਾ
ਮਿਲਣਾ ਹੈ, ਜਦੋਂ ਇਸ ਸਰੀਰ ਨੂੰ ਸਾੜਿਆ ਜਾਂ ਦੱਬਿਆ ਜਾਂਦਾ ਹੈ। ਇਨਾਂ ਸਾਰੇ ਤੱਤਾਂ ਦੇ ਮੂਲ
ਵਿਚ ਇਕ ਐਟਮ ਹੈ। ਸਾਰੇ ਐਟਮ ਇਕੋ ਜਿਹੇ ਹੁੰਦੇ ਹਨ।
4.ਚਮਤਕਾਰ- ਧਰਮ ਚਮਤਕਾਰ ਨੂੰ ਮੰਨਦਾ ਹੈ ਕਿ ਚੀਜ ਖਤਮ ਗਾਇਬ ਵੀ ਹੋ ਸਕਦੀ ਹੈ।ਪਹਿਲਾਂ
ਸਇੰਸਦਾਨ ਇਸ ਗਲ ਦੀ ਵਿਰੋਧਤਾ ਕਰਦੇ ਸਨ ਕਿ ਐਟਮ ਨਸ਼ਟ ਵੀ ਹੋ ਸਕਦਾ ਹੈ। ਸਾਇੰਸ ਦਾ ਸੋਚਣਾ ਸੀ
ਕਿ ਵਸਤੂ ਸਿਰਫ ਭੌਤਿਕ ਅਕਾਰ ਹੀ ਬਦਲਦੀ ਹੈ ਮੂਲ ਵਸਤੂ ਕਦੀ ਖਤਮ ਨਹੀ ਹੁੰਦੀ। ਪਰ ਅੱਜ ਸਾਇੰਸ
ਵੀ ਇਸ ਗਲ ਨੂੰ ਮੰਨਦੀ ਹੈ ਕਿ ਵਸਤੂ ਖਤਮ ਹੋ ਕੇ ਐਨਰਜੀ ਦਾ ਰੂਪ ਵੀ ਲੈ ਸਕਦੀ ਹੈ ਤੇ ਐਨਰਜੀ
ਤੋਂ ਵਸਤੂ ਵੀ ਪੈਦਾ ਹੋ ਸਕਦੀ ਹੈ।ਧਰਮ ਦਾ ਮੰਨਣਾ ਹੈ ਕਿ ਇਨੰਾਂ ਐਟਮ ਤੇ ਮਾਲੀਕਿਯੂਲਜ਼ ਦੇ
ਮੂਲ ਵਿਚ ਉਹ ਪ੍ਰਮਾਤਮਾ ਸਰਬ ਸ਼ਕਤੀਮਾਨ ਆਪ ਹੈ। ਤੇ ਸਾਰੀ ਸ੍ਰਿਸਟੀ ਬਸ ਓਸੇ ਦਾ ਹੀ ਪਸਾਰਾ ਹੈ
ਤੇ ਓਸੇ ਦਾ ਰੂਪ।
5.ਜੀਵਨ ਇਕ ਖੇਲ -ਧਰਮ ਦਸਦਾ ਹੈ ਕਿ ਇਹ ਰਿਸਤੇ ਨਾਤੇ, ਇਹ ਸਾਕ ਸਬੰਧੀ ਅਸਲ 'ਚ ਸਾਰੇ ਇਕ
ਮਹਾਨ ਡਰਾਮੇ ਦੇ ਪਾਤਰ ਹਨ, ਜੋ ਰੱਬ ਨੇ ਸਹੇੜਿਆ ਹੋਇਆ ਹੈ। ਇਕ ਦਿਨ ਇਨਾਂ ਸਭ ਨੂੰ ਛੱਡ ਕੇ
ਇਥੋ ਰਵਾਨਾ ਹੋਣਾ ਪੈਣਾ ਹੈ। ਅਸਲੀ ਮਾਂ ਬਾਪ ਤੇ ਪ੍ਰਭੂ ਆਪ ਹੈ। ਜਿਨਾਂ ਨੂੰ ਤੂ ਛੋਟੇ ਬੱਚੇ
ਸਮਝਦੈ ਉਹ ਵੀ ਤੇਰੇ ਵਰਗੇ ਹੀ ਐਕਟਰ ਹਨ। ਤੇਰੀਆਂ ਇਹ ਰਿਸਤੇਦਾਰੀਆਂ ਮੁਹੱਬਤਾਂ ਵਕਤ ਦੇ
ਮੁਤਾਬਿਕ ਹਨ ਤੇ ਇਕ ਦਿਨ ਇਨਾਂ ਨੇ ਵੀ ਖਤਮ ਹੋ ਜਾਂਣਾ ਹੈ। ਜਿੰਨਾਂ ਨੂੰ ਤੂ ਵਿਰੋਧੀ ਤੇ
ਦੁਸਮਣ ਗਿਣਦਾ ਹੈ ਹੋ ਸਕਦੈ ਉਹ ਤੇਰੇ ਸਹਾਈ ਹੋਣ। ਜੀਵਨ ਨੂੰ ਡਰਾਮਾਂ ਹੀ ਸਮਝ ਇਹਦੇ ਵਿਚ
ਜਿਆਂਦਾ ਨਾਂ ਖੁੱਭ ਜਾਈ। ਜਿਨਾਂ ਜਿਆਂਦਾ ਖੁੱਭੇਗਾ ਉਨਾਂ ਹੀ ਜਿਆਂਦਾ ਦੁਖ ਪਾਵੇਗਾ। ਇਹ ਯਾਦ
ਰੱਖ ਅਸੀ ਤਾਂ ਸਾਰੇ ਉਹਦੇ ਹੱਥ ਦੇ ਮੋਹਰੇ ਹਾਂ। ਜਿਥੇ ਫਿਟ ਕਰ ਦਿਤਾ ਅਸੀ ਓਥੋਂ ਜੋਗੇ ਹੀ।
6.ਹਊਮੇਂ ਰੱਬ ਦਾ ਮਹਾਂ ਹਥਿਆਰ- ਰੱਬ ਨੇ ਸਾਡੇ ਸਭ ਜੀਵਾਂ ਨਾਲ ਇਕ ਚਲਾਕੀ ਕੀਤੀ ਹੋਈ ਹੈ ਕਿ
ਜਾ ਤੇਰੇ ਵਰਗਾ ਹੋਰ ਇਸ ਦੁਨੀਆਂ ਵਿਚ ਕੋਈ ਨਹੀ। ਜੀਵ ਆਪਣੇ ਜਿਹਾ ਹੋਰ ਕਿਸੇ ਨੂੰ ਨਹੀ ਮੰਨਦਾ
ਤੇ ਖੁੱਦੀ ਨੂੰ ਸਭ ਤੋਂ ਉਤੇ ਰਖਦਾ ਹੈ।ਇਸ ਸੋਚ ਨੂੰ ਹਊਮੇ ਕਿਹਾ ਜਾਂਦਾ ਹੈ ਇਹ ਪੰਜ ਕਿਸਮਾਂ
ਦੀ ਹੁੰਦੀ ਹੈ: ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਸਾਡੀ ਸਾਰੀ ਜੀਵਨ ਲੀਲਾ ਇਨਾਂ ਪੰਜਾਂ
ਵਿਚ ਹੀ ਸਮਾਈ ਹੋਈ ਹੈ। ਰੱਬ ਨੇਸਾਨੂੰ ਇਨਾਂ ਪੰਜਾਂ ਦੇ ਜਰੀਏ ਅਜਿਹਾ ਗਧੀ ਗੇੜ ਵਿਚ ਪਾਇਆ
ਹੋਇਆਂ ਹੈ ਕਿ ਸਾਨੂੰ ਆਪਣੀ ਕੋਈ ਸੁਰਤ ਨਹੀ।“ਸੂਐ ਚਾੜਿ ਭਵਾਈਅਹਿ ਜੰਤ ॥ ਨਾਨਕ ਭਉਦਿਆ ਗਣਤ ਨ
ਅੰਤ ॥ ….. ਪਇਐ ਕਿਰਤਿ ਨਚੈ ਸਭੁ ਕੋਇ ॥”
7.ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ ਜਿਸ ਤਰੀਕੇ ਰੱਬ ਨੇ ਜੀਵਾਂ ਨੂੰ ਕਾਰੇ ਲਾਇਆ
ਹੋਇਆ ਹੈ ਇਸ ਸਭ ਦੀ ਕਹਾਣੀ ਸਮਝ ਆ ਜਾਵੇ ਤਾਂ ਫਿਰ ਹਊਮੇ ਸਾਨੂੰ ਤੰਗ ਨਹੀ ਕਰੇਗੀ। ਪ੍ਰਮਾਤਮਾ
ਦੇ ਤੌਰ ਤਰੀਕੇ ਜਾਂ ਉਸ ਦੇ ਨਿਜਾਮ ਨੂੰ ਗੁਰੂ ਨਾਨਕ ਨੇ ਹੁਕਮ (Administration) ਕਿਹਾ ਹੈ।ਮਿਸਾਲ
ਦੇ ਤੌਰ ਤੇ ਜਦੋਂ ਕਾਮ ਦੀ ਕਹਾਣੀ ਸਮਝ ਆ ਜਾਏ ਤਾਂ ਬੰਦਾ ਸੰਜਮ ਵਿਚ ਆ ਜਾਂਦਾ ਹੈ। ਕਾਮ ਦੀ
ਕਹਾਣੀ ਇਹ ਹੈ ਕਿ ਰੱਬ ਚਾਹੁੰਦਾ ਹੈ ਕਿ ਬੱਚਾ ਬਣੇ, ਬੀਅ ਬਣੇ ਤਾਂ ਕਿ ਜਿਣਸਾਂ ਚਲਦੀਆਂ ਰਹਿਣ
ਇਹ ਖੇਲ ਚਲਦਾ ਰਹੇ। ਏਸੇ ਕਾਰਨ ਹੀ ਉਸ ਨੇ ਨਰ ਤੇ ਮਾਦਾ ਵਿਚ ਖਿੱਚ ਪਾ ਦਿਤੀ।ਸੋ ਕਾਮ ਤੋਂ ਜਦੋਂ
ਇਨਸਾਨ ਇਆਕੁਲ ਹੋਣ ਲਗੇ ਤਾਂ ਇਸ ਗਲ ਵਲ ਧਿਆਨ ਕਰ ਲਏ ਤਾਂ ਮਨ ਧੀਰਜ ਵਿਚ ਆਉਦਾ ਹੈ।ਫਿਰ ਦੇਖੋ
ਮੋਹ ਪਾ ਦਿਤਾ ਤਾਂ ਕਿ ਜੀਵ ਪੈਦਾ ਹੋਏ ਬੱਚੇ ਦੀ ਪੂਰੀ ਲਗਨ ਨਾਲ ਪ੍ਰਵ੍ਰਿਸ਼ ਕਰੇ। ਜੇ ਮੋਹ
ਨਾਂ ਹੋਵੇ ਤਾਂ ਕੌਣ ਕਿਸੇ ਦੇ ਖਾਤਰ ਤਕਲੀਫਾਂ ਭੋਗੇਗਾ। ਐਨ ਏਸੇ ਤਰਾਂ ਲੋਭ, ਕ੍ਰੋਧ, ਹੰਕਾਰ
ਦੀ ਕਹਾਣੀ ਹੈ। ਇਨ੍ਹਾਂ ਪੰਜਾਂ ਚੀਜਾਂ ਨਾਲ ਹੀ ਦੁਨੀਆ ਚਲ ਰਹੀ ਹੈ।ਇਹ ਜਿਹੜੇ ਸਵਾਦ ਦਿਤੇ ਹਨ
ਇਹ ਉਸ ਦੀ ਚਲਾਕੀ ਹੈ। ਤਾਂ ਕਿ ਅਸੀ ਇਹ ਭੋਗੀਏ। ਸਾਨੂੰ ਭੋਜਨ ਦਿਤਾ ਤਾਂ ਕਿ ਸਾਡੇ ਸਰੀਰ ਦੀ
ਮਸ਼ੀਨਰੀ ਚਲਦੀ ਰਹੀ ਜਿਵੇ ਕਾਰ ਵਿਚ ਪੈਟਰੋਲ ਪਾਉਣਾ ਪੈਦਾ ਹੈ ਏਸੇ ਤਰਾਂ ਭੋਜਨ ਸਾਡਾ ਬਾਲਣ
ਹੈ। ਭੋਜਨ ਵਿਚ ਸਵਾਦ ਪਾ ਦਿਤਾ ਕਿ ਅਸੀ ਰੋਟੀ ਵਲ ਖਿਚੇ ਆਈਏ। ਪਰ ਜਦੋਂ ਅਸੀ ਜਿਆਦਾ ਸਵਾਦ
ਲੈਣਾਂ ਸ਼ੁਰੂ ਕਰ ਲਵਾਂਗੇ ਜਾਂ ਲੋਭ ਕਰਕੇ ਜਿਆਦਾ ਖਾ ਜਾਵਾਂਗੇ ਤਾਂ ਮੋਟੇ ਹੋ ਕੇ ਖੁਦ ਲਈ
ਮੁਸੀਬਤਾਂ ਸਹੇੜ ਲਵਾਗੇ। ਧਰਮ ਸਾਨੂੰ ਧੀਰਜ ਤੇ ਸੰਜਮ ਸਖਾਉਦਾ ਹੈ।
8.ਪਾਪ ਤੇ ਪੁੰਨ ਨਿਰੀ ਕਹਾਵਤ ਹੈ ਸਿੱਖ ਧਰਮ ਸਾਨੂੰ ਦਸਦਾ ਹੈ ਕਿ ਬੰਦੇ ਦੇ ਹੱਥ ਵਸ ਕੁਝ ਨਹੀ।
ਜੇ ਉਸ ਪਾਪ ਕੀਤਾ ਤਾਂ ਉਸ ਦੇ ਹੱਥ ਵਸ ਦੀ ਗਲ ਨਹੀ ਸੀ। ਜਿਵੇ ਰੱਬ ਕਰਾਉਦਾ ਹੈ ਤਿਵੇ ਅਸੀ
ਕਰਦੇ ਹਾਂ। ਜਿਨਾਂ ਕੋਲੋ ਪਾਪ ਕਰਾਉਦਾ ਹੈ ਉਨਾਂ ਨੂੰ ਫਿਰ ਸਜਾ ਮਿਲਦੀ ਹੈ। ਸੋ ਜੀਵਨ ਵਿਚ ਕਦੀ
ਪਛਤਾਉਣਾ ਨਹੀ। ਜੋ ਹੋ ਗਿਆ ਸੋ ਹੋ ਗਿਆ।
9.ਅਰਦਾਸ -ਸਾਡਾ ਸਭ ਤੋਂ ਵੱਡਾ ਹਥਿਆਰ ਕਿਉਕਿ ਸਾਡੇ ਹੱਥ ਵਸ ਕੁਝ ਨਹੀ ਇਸ ਕਰਕੇ ਅਸੀ ਅੱਗੇ
ਵਾਸਤੇ ਅਰਦਾਸ ਕਰਨੀ ਹੁੰਦੀ ਹੈ। ਤੇ ਧਰਮ ਦਸਦਾ ਹੈ ਕਿ ਉਹ ਸਰਬਵਿਆਪਕ ਰੱਬ ਸਾਡੀਆਂ ਅਰਦਾਸਾਂ
ਸੁਣਦਾ ਤੇ ਸਾਨੂੰ ਬਖਸ਼ ਦਿੰਦਾ ਹੈ। ਬਸ ਸਾਨੂੰ ਅਰਦਾਸ ਕਰਨੀ ਆਉਣੀ ਚਾਹੀਦੀ ਹੈ।
10.ਦੁਖ ਤੇ ਸੁੱਖ -ਦੁਖ ਤੇ ਸੁੱਖ ਸਾਡੇ ਮਨ ਦੀ ਅਵਸਥਾ ਹੁੰਦੀ ਹੈ। ਭਾਵ ਦੁਖ ਸਾਡੀ ਸੋਚਣੀ 'ਚ
ਹੁੰਦਾ ਹੈ। ਕਿਸੇ ਦੁਖਦਾਇਕ ਘਟਨਾਂ ਬਾਰੇ ਜੇ ਮਨਫੀ ਸੋਚ ਰਖੋ ਕਹਿਣ ਤੋਂ ਭਾਵ ਕਿ ਜੇ ਸੋਚੋ
ਤਾਂ ਦੁਖ ਹੈ ਨਹੀ ਤਾਂ ਕੁਝ ਨਹੀ। ਜੀਵਨ ਪ੍ਰਤੀ ਸਿਰਫ ਸਾਡਾ ਨਜਰੀਆਂ ਬਦਲਣ ਦੀ ਜਰੂਰਤ ਹੈ।
11.ਹੁਕਮਿ ਰਜਾਈ ਚਲਣਾ- ਧਰਮ ਦਾ ਸਭ ਤੋਂ ਵੱਡਾ ਉਪਦੇਸ ਹੈ ਕਿ ਬੰਦਾ, ਰੱਬ ਦੀ ਰਜਾ ਵਿਚ ਰਹੇ
ਔਖੀ ਘੜੀ ਵੇਲੇ ਐਵੇ ਕਰਿਝਦਾ ਨਾਂ ਰਹੇ। ਕੋਈ ਮਨ ਚਾਹੀ ਵਸਤੂ ਦੀ ਪ੍ਰਾਪਤੀ ਨਹੀ ਹੋਈ ਤਾਂ ਇਸ
ਤੇ ਸ਼ਕਾਇਤਾਂ ਨਾਂ ਕਰੇ ਸਗੋਂ ਇਸ ਨੂੰ ਰੱਬ ਦੀ ਮਰਜੀ ਕਰ ਕੇ ਸਵੀਕਾਰ ਕਰੇ। ਇਹ ਵੇਖਿਆ ਗਿਆ ਕਿ
ਪ੍ਰਭੂ ਦੇ ਪਿਆਰੇ ਲੋਕ ਜਾਂ ਉਸ ਤਕ ਪਹੁੰਚੇ ਹੋਏ ਲੋਕ ਪੂਰੀ ਤਰਾਂ ਉਸ ਦੀ ਰਜਾ 'ਚ ਹੁੰਦੇ ਹਨ।
ਉਹ ਇਕ ਅਲੌਕਿਕ ਅਨੰਦ ਵਿਚ ਹੁੰਦੇ ਹਨ।ਇਹ ਸਾਰੀਆਂ ਮਸਤੀਆਂ ਤੋਂ ਉਪਰ ਹੈ।ਪਹੁੰਚੇ ਹੋਏ ਲੋਕ
ਜਿਨਾਂ ਨੂੰ ਬ੍ਰਹਮਗਿਆਨੀ ਜਾਂ ਪੰਚ ਕਿਹਾ ਗਿਆ ਹੈ ਪ੍ਰਭੂ ਦੇ ਗੁਣਗਾਨ ਕਰਦੇ ਰਹਿਦੇ ਹਨ। ਰੱਬ
ਦਾ ਜੱਸ ਗਾਉਣ ਨੂੰ ਹੀ ਨਾਮ ਜਪਣਾ ਕਿਹਾ ਜਾਂਦਾ ਹੈ। ਇਨ੍ਹਾ ਦੀ ਸਭ ਤੋਂ ਸੌਖੀ ਤੇ ਵੱਡੀ ਪਛਾਣ
ਇਹ ਹੈ ਕਿ ਉਹ ਝੂਠ ਨਹੀ ਬੋਲਦੇ, ਕਿਸੇ ਨੂੰ ਵੀ ਨਫਰਤ ਨਹੀ ਕਰਦੇ।
12.ਨਾਮ ਸੁਣਨ ਗਾਉਣ ਨਾਲ ਦੁਖਾਂ ਪਾਪਾਂ ਕਲੇਸਾਂ ਦਾ ਨਾਸ ਹੋ ਜਾਂਦਾ ਹੈ। ਰੱਬ ਨੂੰ ਮੰਨਣ ਵਾਲਾ
ਬੰਦਾ ਸਮਾਜ ਵਿਚ ਸੁਰਖੁਰੂ ਹੋ ਕੇ ਨਿਕਲਦਾ ਹੈ। ਉਹਦੀ ਬੇਇਜਤੀਨਹੀ ਹੁੰਦੀ। ਉਹਦੇ ਰਾਹ ਵਿਚ
ਰੁਕਾਵਟਾਂ ਨਹੀ ਪੈਂਦੀਆਂ। ਉਹਦਾ ਮੰਨ ਟਿਕਾਊ ਵਿਚ ਆ ਜਾਂਦਾ ਹੈ। ਉਹਦਾ ਮੰਨ ਪੜਾਈ ਵਿਚ ਵੀ
ਜਿਆਦਾ ਲਗਦਾ ਹੈ।
ਸੋ ਇਸ ਪ੍ਰਕਾਰ ਇਕ ਧਾਰਮਿਕ ਬੰਦੇ ਦੇ ਮਨ ਨੂੰ ਟਿਕਾਣੇ ਰੱਖਣ ਲਈ ਧਰਮ ਦੀ ਇਕ ਲੰਮੀ ਚੌੜੀ
ਵਿਚਾਰਧਾਰਾ ਮੌਜੂਦ ਹੈ। ਜਦੋਂ ਕਿ ਇਕ ਨਾਸਤਕ ਬੰਦੇ ਦੀਆਂ ਮਨ ਦੀਆਂ ਤਰੰਗਾ ਨੂੰ ਕੰਟਰੋਲ ਕਰਨ
ਵਾਸਤੇ ਕੁਝ ਵੀ ਪ੍ਰਬੰਧ (Mechanism) ਮੌਜੂਦ ਨਹੀ ਤੇ ਉਹ ਪਦਾਰਥਵਾਦ ਦੀ ਨਾਂ ਖਤਮ ਹੋਣ ਵਾਲੀ
ਦੌੜ ਵਿਚ ਪੈ ਕੇ ਮਾਨਸਿਕ ਤੌਰ ਤੇ ਅਸਥਿਰ ਹੋ ਜਾਂਦਾ ਹੈ ਤੇ ਰੋਗਾਂ ਦਾ ਸ਼ਿਕਾਰ ਬਣ ਜਾਂਦਾ ਹੈ।
ਸੋ ਜੇ ਤੁਸੀ ਮੰਨਦੇ ਹੋ ਕਿ ਰੱਬ ਕੋਈ ਚੀਜ ਨਹੀ ਤਾਂ ਆਪਣੀ ਬੇਹਤਰੀ ਵਾਸਤੇ ਰੱਬ ਨੂੰ ਆਪ ਹੀ
ਘੜ ਲਓ।
ਸੋ ਜਰੂਰਤ ਹੈ ਸੋਚਣ ਦੀ। ਸਾਡੀਆਂ ਚਲਾਕੀਆਂ ਜਾਂ ਝੂਠ ਵਾਲੀ ਜਿੰਦਗੀ ਨੇ ਸਾਡਾ ਵਿਗਾੜਿਆ ਹੀ
ਵਿਗਾੜੀਆ ਹੈ ਸਵਾਰਿਆ ਕੁਝ ਨਹੀਂ। ਅਸੀਂ ਝੂਠ ਬੋਲ ਬੋਲ ਮਾਇਆ ਇਕੱਠੀ ਕਰਨ ਦੀ ਦੌੜ ਵਿਚ ਹਾਂ।
ਕੀ ਅਸੀਂ ਕਦੀ ਸੋਚਦੇ ਹਾਂ ਕਿ ਇਸ ਦਾ ਫਾਇਦਾ ਕੀ ਹੈ? ਅਸੀਂ ਆਪਣਾ ਅੱਗਾ ਜਾਂ ਭਵਿੱਖ ਸਵਾਰਨ
ਦੀ ਖਾਤਰ ਆਪਣਾ ਪੂਰਾ ਜੀਵਨ ਤਬਾਹ ਕਰ ਬੈਂਹਦੇ ਹਾਂ। ਅਗਾਂਹ ਦਾ ਹੀ ਬਸ ਫਿਕਰ ਕਰੀ ਜਾਣਾ। ਜਦੋਂ
ਅਖੀਰ ਤੇ ਅਹਿਸਾਸ ਹੁੰਦਾ ਹੈ ਉਦੋਂ ਬਹੁਤ ਕੁਵੇਲਾ ਹੋ ਚੁਕਾ ਹੁੰਦਾ ਹੈ। ਉਦੋਂ ਬਹੁਤੇ ਤਾਂ
ਸਾਡੇ ਵਿਚੋਂ ਆਖਰੀ ਮੰਜੀ ਤੇ ਪੈ ਚੁਕੇ ਹੁੰਦਾ ਹਨ। ਉਦੋਂ ਮਹਿਸੂਸ ਹੁੰਦੈ ਕਿ ਜੀਵਨ ਐਵੇਂ ਭੋਅ
ਦੇ ਭਾਅ ਕਲ ਦਾ ਫਿਕਰ ਤੇ ਇੰਤਜਾਮ ਕਰਦਿਆਂ ਗੁਆ ਦਿੱਤਾ। ਅੱਜ ਦੀ ਮਹੱਤਤਾ ਕਦੀ ਸਮਝਣ ਦੀ
ਕੋਸ਼ਿਸ਼ ਹੀ ਨਾਂ ਕੀਤੀ। ਪਹਿਲਾਂ ਆਪਣਾ ਭਵਿੱਖ ਬਣਾਉਣ ਦੀ ਭੱਜਦੋੜ ਫਿਰ ਆਪਣੇ ਬੱਚਿਆਂ ਦਾ
ਭਵਿੱਖ ਸਵਾਰਨ ਵਿਚ ਹੀ ਸਮਾਂ ਕੱਢ ਦਿੱਤਾ।ਆਓ ਭਵਿੱਖ ਵਿਚ ਰਹਿਣ ਦੇ ਬਿਜਾਏ ਆਪਣੇ ਵਰਤਮਾਨ ਦਾ
ਆਨੰਦ ਮਾਣੀਏ।
ਜਦੋਂ ਬੰਦਾ ਪੂਰੀ ਤਰਾਂ ਰਜ਼ਾ 'ਚ ਆ ਜਾਂਦਾ ਹੈ ਤਾਂ ਫਿਰ ਉਸ ਨੂੰ ਦੁਨੀਆਂ ਦੀ ਆਖਰੀ ਸੱਚਾਈ
ਨਜਰ ਆ ਜਾਂਦੀ ਹੈ ਕਿ ਕਿਵੇਂ ਇਸ ਸਾਰੀ ਸ੍ਰਿਸਟੀ ਨੂੰ ਉਸ ਅਟੱਲ ਸੱਚਾਈ ਭਾਵ ਨਿਰੰਕਾਰ ਨੇ
ਸੂਤਰ ਵਿਚ ਪਰੋ ਰੱਖਿਆ ਹੈ ਜੋ ਸਾਰਿਆਂ ਦਾ ਪਾਲਣਹਾਰ ਹੈ। ਦਾਤਾਰ ਹੈ, ਅਕਾਲ ਹੈ, ਅਜੂਨੀ ਹੈ,
ਸੈਭੰ ਹੈ। ਉਸ ਦੀ ਪ੍ਰਾਪਤੀ ਸਾਨੂੰ ਤਾਂ ਹੀ ਹੋ ਸਕਦੀ ਹੈ ਜੇ ਉਸ ਦੀ ਸਾਡੇ ਤੇ ਕਿਰਪਾ ਹੋਵੇ
ਤਾਂ।
ਸੋ ਗੁਰਬਾਣੀ ਤੋਂ ਸਾਨੂੰ ਪਤਾ ਲਗਦਾ ਹੈ ਕਿ ਸਾਡੇ ਹੱਥ ਵੱਸ ਕੁਝ ਨਹੀਂ।ਕਿ ਦੁੱਖ, ਕਲੇਸ਼,
ਫਿਕਰ, ਚਿੰਤਾਂ ਐਂਵੇਂ ਸਾਡੇ ਮਨ ਦੀ ਅਵਸਥਾ ਹੁੰਦੀ ਹੈ। ਅਕਸਰ ਅਸੀਂ ਆਉਣ ਵਾਲੀ ਕਿਸੇ ਘਟਨਾ
ਪ੍ਰਤੀ ਫਿਕਰਮੰਦ ਹੁੰਦੇ ਹਾਂ ਪਰ ਬਾਅਦ ਵਿਚ ਅਸੀਂ ਮਹਿਸੂਸ ਕਰਦੇ ਹਾਂ ਕਿ ਗੱਲ ਤਾਂ ਵਿਚ ਕੁਝ
ਵੀ ਨਹੀਂ ਸੀ। ਸਾਡੇ ਦੁਖਾਂ ਦੀ ਮਾਂ ਭਾਵ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਹ ਪੰਜੇ
ਵਸਤੂਆਂ ਵੀ ਪ੍ਰਮਾਤਮਾਂ ਨੇ ਜਾਣ ਬੁਝ ਕੇ ਹੀ ਜੀਵਾਂ ਵਿਚ ਪਾਈਆਂ ਹਨ। ਧਰਮਿਕ ਫਿਲਾਸਫੀ ਰਾਂਹੀ
ਸਾਨੂੰ ਇਨ੍ਹਾਂ ਦਾ ਰਾਜ ਸਮਝ ਆ ਜਾਂਦਾ ਹੈ, ਕਿ ਹਊਮੈਂ ਤੋਂ ਛੁਟਕਾਰਾ ਕਿਵੇਂ ਹੋਵੇਗਾ।'ਨਾਨਕ
ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥' ਫਿਰ ਸਾਨੂੰ ਦੁਨੀਆਂ ਦੀਆਂ ਘਟਨਾਵਾਂ ਅਤੇ ਮੌਜੂਦਾ
ਹਾਲਾਤਾਂ ਦੀ ਸਮਝ ਆ ਜਾਂਦੀ ਹੈ। (ਮੰਨੈ ਸਗਲ ਭਵਨ ਕੀ ਸੁਧ ॥)
ਸੋ ਕੀਮਤੀ ਚੀਜਾਂ, ਹੀਰੇ, ਜਵਾਹਰਾਤ, ਗਹਿਣੇ, ਮੋਟਰ ਕਾਰਾਂ, ਬੰਗਲੇ ਸਾਨੂੰ ਸਰੀਰਕ ਸੁੱਖ ਤਾਂ
ਦੇ ਦਿੰਦੇ ਹਨ। ਪਰ ਮੰਨ ਦਾ ਸੁੱਖ ਕਿਥੇ? ਉਹ ਵੱਡੀਆਂ ਵੱਡੀਆਂ ਕਾਰਾਂ 'ਚ ਬੈਠਿਆਂ ਜੇ ਫਿਕਰ
ਕਲੇਸ਼ ਤੇ ਚਿੰਤਾਂ 'ਚ ਹੀ ਮਨ ਫਸਿਆ ਰਿਹਾ ਤਾਂ ਕੀਹ ਫਾਇਦਾ ਹੋਇਆ। ਸਚਮੁੱਚ ਬਾਅਦ 'ਚ ਪਤਾ ਲਗਦੈ
ਹੈ ਕਿ ਗੁਰਬਾਣੀ ਇਕ ਨਿਰਮੋਲਕ ਹੀਰਾ ਹੈ।
ਸੋ ਗੁਰੂ ਨਾਨਕ ਪਾਤਸ਼ਾਹ ਨੇ ਨਾਮ ਦੇ ਸਿਧਾਂਤ ਰਾਂਹੀ ਫਿਕਰਾਂ, ਚਿੰਤਾ, ਭਰਮਾਂ ਦੁੱਖਾਂ 'ਚ
ਪੀੜਤ ਲੋਕਾਈ ਦਾ ਉਧਾਰ ਕੀਤਾ ਤੇ ਉਨਾਂ ਦੱਸਿਆ ਕਿ ਸੱਚ ਨੂੰ ਪ੍ਰਾਪਤ ਕਰਨ ਉਪਰੰਤ ਬੰਦਾ ਸੁਖੀ
ਹੋ ਜਾਂਦਾ ਹੈ। ਦੁਖ ਤੇ ਸੁੱਖ ਸਿਰਫ ਮੰਨ ਦੀ ਅਵਸਥਾ ੍ਦੀ ਹੈ। ਭਾਵ ਤੁਹਾਡੇ ਸੋਚਣ ਵਿਚ ਹੀ
ਦੁਖ ਸੁਖ ਨੇ। ਜੀਵਨ ਮੌਤ ਦੇ ਸਿਧਾਂਤ ਦਾ ਸਾਨੂੰ ਗੁਰਬਾਣੀ ਤੋਂ ਪਤਾ ਲਗਦਾ ਹੈ।ਯਾਦ ਰਹੇ
ਗੁਰਬਾਣੀ ਸਇੰਸ ਦੇ ਟਕਰਾਅ 'ਚ ਨਹੀ ਹੈ।
ਸਲੋਕ ਮ. 2 ॥ ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ
ਭਿ ਰੋਜੀ ਦੇਇ ॥ ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ ॥ ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ
ਦੇਇ ॥ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ ॥ ਨਾਨਕ
ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥
ਗੁਰੂ ਸਾਹਿਬਾਨ ਦਾ ਹੁਕਮ ਹੈ ਕਿ ਸਿੱਖ ਨਿਤਨੇਮ
ਗੁਰਬਾਣੀ ਵਿਚ ਪੱਕਾ ਹੋਵੇ
ਸਭ ਤੋਂ ਪੁਰਾਤਨ ਜਨਮ ਸਾਖੀ 'ਚ ਆਉਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਅੰਗਦ ਦੇਵ ਜੀ ਨੇ
ਕਿੰਨੀ ਜੱਦੋਜਹਿਦ ਉਪਰਤ ਜਪੁਜੀ ਸਾਹਿਬ ਰਚਿਆ, ਤਾਂ ਕਿ ਇਕ ਗੁਰਸਿੱਖ ਆਪਣਾ ਦਿਨ ਜਪੁਜੀ ਤੋਂ
ਸ਼ੁਰੂ ਕਰੇ। ਸ਼ਾਮੀ ਰਹਿਰਾਸ ਹੋਵੇ ਤੇ ਸੌਣ ਵੇਲੇ ਕੀਰਤਨ ਸੋਹਿਲਾ। ਬਾਰ ਬਾਰ ਇਹ ਆਉਦਾ ਹੈ ਕਿ
ਗੁਰਸਿੱਖ ਸਾਰਾ ਦਿਨ ਉਸ ਪ੍ਰਭੂ ਨੂੰ ਮਨ ਵਿਚ ਰਖੇ। ਸਤਿਨਾਮ ਵਾਹਿਗੁਰੂ ਦਾ ਜਾਪ ਛਡੇ ਨਾ। ਪਰ
ਜੇ ਕਾਰ ਵਿਹਾਰ ਅਜਿਹੇ ਹਨ ਕਿ ਜਾਪ ਨਹੀ ਕਰ ਸਕਦਾ ਤਾਂ ਨਿਤਨੇਮ ਨਾਂ ਛੱਡੇ।
ਸੋ ਅੰਮ੍ਰਿਤ ਵੇਲੇ ਜਪੁ ਜੀ ਸਾਹਿਬ ਸ਼ਾਮੀ ਰਹਿਰਾਸ ਤੇ ਸੌਣ ਵੇਲੇ ਕੀਰਤਨ ਸੋਹਿਲੇ ਦੇ ਪਾਠ ਦੀ
ਗਲ ਕਰਦੇ ਹਨ।
ਫਿਰ ਰਹਿਤ ਮਰਯਾਦਾ ਵਿਚ ਵੀ ਗੁਰਬਾਣੀ ਤੇ ਜੋਰ ਦਿਤਾ ਗਿਆ ਹੈ:- 1.ਸਿੱਖ ਅੰਮ੍ਰਿਤ ਵੇਲੇ ਜਾਗ
ਕੇ ਇਸ਼ਨਾਨ ਕਰੇ, 'ਵਾਹਿਗੁਰੂ' ਨਾਮ ਜਪੇ 2. ਨਿਤਨੇਮ ਦਾ ਪਾਠ ਕਰੇ। ਨਿਤਨੇਮ ਦੀਆਂ ਬਾਣੀਆਂ ਇਹ
ਹਨ:- ਜਪੁ, ਜਾਪੁ, ਸਵੈਯੇ (ਸਰਾਵਗ ਸੁਧ ਵਾਲੇ) ਰਹਿਰਾਸ -ਸ਼ਾਮੀ ਸੂਰਜ ਡੁਬੇ ਪੜਨੀ।....
ਸੋਹਿਲਾ- ਸੌਣ ਵੇਲੇ ਪੜਨਾ। ਦੋਨੋ ਵੇਲੇ ਨਿਤਨੇਮ ਉਪਰੰਤ ਅਰਦਾਸ ਕਰਨੀ ਹੈ।
ਬੜੀ ਦਿਲਚਸਪ ਗਲ ਕਿ ਪੰਚਮ ਪਾਤਸ਼ਾਹ ਨੇ ਜਦੋਂ ਗੁਰੂ ਗਰੰਥ ਸਾਹਿਬ ਦਾ ਸੰਪਾਦਨ ਕੀਤਾ ਤਾਂ
ਨਿਤਨੇਮ ਦੀਆਂ ਬਾਣੀਆਂ ਜਪੁਜੀ, ਸੋਦਰ ਰਹਿਰਾਸ ਤੇ ਸੋਹਿਲਾ ਗਰੰਥ ਸਾਹਿਬ ਦੇ ਸ਼ੁਰੂ 'ਚ ਹੀ ਦੇ
ਦਿਤੀਆਂ।ਦਸਮ ਪਾਤਸ਼ਾਹ ਨੇ ਨਿਤਨੇਮ ਦੀਆਂ ਬਾਣੀਆਂ ਵਿਚ ਵਾਧਾ ਕੀਤਾ। ਜਾਪ ਸਾਹਿਬ, ਸਵੱਈਏ ਵੀ
ਨਾਲ ਜੋੜ ਦਿਤੇ। ਉਂਜ ਤਾਂ ਦਿਨ ਭਰ ਅਰਦਾਸਾਂ ਹੀ ਕਰਦੇ ਰਹਿਣਾ ਹੈ ਪਰ ਸੌਣ ਲਗਿਆਂ ਕੀਰਤਨ
ਸੋਹਿਲਾ ਤੋਂ ਬਾਦ ਸ਼ੁਕਰਾਨੇ ਦੀ ਅਰਦਾਸ ਵੀ ਕਰਨੀ ਹੈ।ਦਿਨੇ ਜਿਥੇ ਵੀ ਮਨ ਡੋਲੇ ਗੁਰੂ ਅੱਗੇ
ਅਰਦਾਸ ਕਰਨੀ ਹੈ। ਯਾਦ ਰਖਿਆ ਜਾਵੇ ਕਿ ਅਰਦਾਸ ਕਦੀ ਵਿਰਥਾ ਨਹੀ ਜਾਂਦੀ।
ਭਾਈ ਗੁਰਦਾਸ ਦੀਆਂ ਵਾਰਾਂ ਜਿਨਾਂ ਨੂੰ ਗੁਰਬਾਣੀ ਦੀ ਕੁੰਜੀ ਦਾ ਦਰਜਾ ਹਾਸਲ ਹੈ ਨੇ ਜਗਾ ਜਗਾ
ਚੜਦੀ ਕਲਾ ਵਾਲੇ ਸਿੱਖਾਂ ਬਾਰੇ ਲਿਖਿਆ ਹੈਕਿ ਕਿਵੇ ਉਹ ਅੰੀਮ੍ਰਤ ਵੇਲੇ ਇਸ਼ਨਾਨਾ ਉਪਰੰਤ ਜਪੁਜੀ,
ਸ਼ਾਮੀ ਸੋਦਰ ਰਹਿਰਾਸ ਤੇ ਸੌਣ ਵੇਲੇ ਸੋਹਿਲਾ ਪੜਦੇ ਹਨ। (6-3-8)
ਉਸ ਵੇਲੇ ਦੇ ਗੁਰਸਿੱਖਾਂ ਰਹਿਤ ਤੇ ਕਿਤਾਬਾਂ ਲਿਖੀਆਂ ਹਨ ਜਿਵੇਂ ਭਾਈ ਨੰਦ ਲਾਲ ਜੀ ਦੇ
ਰਹਿਤਨਾਮੇ, ਚੌਪਾ ਸਿੰਘ ਦਾ ਰਹਿਤਨਾਮਾ, ਭਾਈ ਪ੍ਰਹਲਾਦ ਸਿੰਘ, ਸਰਬਲੋਹ ਪ੍ਰਕਾਸ਼, ਪ੍ਰੇਮ
ਸੁਮਾਰਗ, ਭਾਈ ਦਿਆ ਸਿੰਘ, ਦੇਸਾ ਸਿੰਘ, ਸ੍ਰੀ ਗੁਰ ਸੋਭਾ, ਸੌ ਸਾਖੀ, ਵਾਜ਼ਬੁਲਅਰਜ, ਮਹਿਮਾ
ਪ੍ਰਕਾਸ, ਗੁਰਬਿਲਾਸ ਸੁਖਾ ਸਿੰਘ, ਤੇ ਜੋਰ ਦੇ ਕੇ ਕਿਹਾ ਹੈ ਕਿ ਗੁਰਬਾਣੀ ਨਿਤਨੇਮ ਬਗੈਰ ਸਿੱਖ
ਅਧੂਰਾ ਹੈ।
ਗੁਰੂ ਸਾਹਿਬਾਨ ਨੇ ਸਪੱਸ਼ਟ ਕਿਹਾ ਹੈ ਕਿ ਨਿਤਨੇਮ ਭਾਵ ਸਿਫਤ ਸਲਾਹ ਤੋਂ ਬਗੈਰ ਕਲਜੁਗ ਵਿਚ
ਅਕਾਲ ਦੀ ਪ੍ਰਾਪਤੀ ਨਹੀ ਹੋ ਸਕਦੀ।
ਗੁਰਬਾਣੀ ਕੀ ਹੈ?
ਜਿਵੇਂ ਕਿ ਉਪਰ ਬੇਨਤੀ ਕੀਤੀ ਹੈ ਗੁਰੂ ਸਾਹਿਬਾਨ ਤੇ ਭਗਤਾਂ ਦੀ ਰਚੀ ਗੁਰਬਾਣੀ ਸਾਨੂੰ ਸੁਖੀ
ਤੇ ਅਨੰਦਮਈ ਜੀਵਨ ਦਾ ਰਾਜ ਦੱਸਦੀ ਹੈ। ਪਰ ਗੁਰਬਾਣੀ ਦਾ ਮੁੱਢਲਾ ਮਕਸਦ ਹੈ ਇਨਸਾਨ ਨੂੰ ਉਸ
ਅਕਾਲ ਪੁਰਖ ਨਾਲ ਮਿਲਾ ਦੇਣਾ। ਸਿੱਖ ਧਰਮ ਅਨੁਸਾਰ ਰੱਬ ਨੂੰ ਜੇ ਕਿਸੇ ਮਿਲਨਾ ਹੈ ਤਾਂ ਉਸ ਦੀਆਂ
ਤਰੀਫਾਂ ਕਰੇ। ਉਸਦੇ ਗੁਣਾਂ ਦਾ ਗਾਇਨ ਕਰੇ। ਸਿਫਤਾਂ ਕਰੇ। ਸੋ ਬਾਣੀ ਤਾਂ ਸਿਰਫ ਸਿਫਤ ਸਲਾਹ
ਹੀ ਹੈ। ਜੇ ਬਾਣੀ ਯਾਦ ਨਹੀਂ ਹੋਈ ਤਾਂ ਬਸ ਇਨਾਂ ਹੀ ਕਹੀ ਜਾਓ ਕਿ ਐ ਰੱਬਾ ਤੂੰ ਮਹਾਨ ਹੈ।
ਤੂੰ ਬੇਅੰਤ ਹੈ। ਧੰਨ ਹੈ। ਵਾਹ ਭਈ ਵਾਹ ਜਾਂ ਫਿਰ ਵਾਹਿਗੁਰੂ। ਸਤਿਨਾਮ॥ ਵਾਹਿਗੁਰੂ ਤੇਰਾ
ਸ਼ੁਕਰ ਹੈ।
ਗੁਰਬਾਣੀ ਪਾਠ ਦੇ ਫਾਇਦੇ
ਗੁਰਬਾਣੀ ਇਕਸਾਨ ਦਾ ਪੂਰਾ ਕਾਇਆ ਕਲਪ ਹੀ ਕਰ ਦਿੰਦੀ ਹੈ ਬੰਦੇ ਦਾ ਜੀਵਨ ਪ੍ਰਤੀ ਨਜਰੀਆ ਹੀ
ਬਦਲ ਜਾਂਦਾ ਹੈ। ਅੱਜ ਸਾਇੰਸ ਦੇ ਜਨੈਟਿਕਸ ਖੇਤਰ ਦੀਆਂ ਖੋਜਾਂ ਨੇ ਸਾਬਤ ਕਰ ਦਿਤਾ ਹੈ ਕਿ ਜੀਵ
ਦਾ ਤਾਂ ਸਭ ਕੁਝ ਉਦੋਂ ਹੀ ਤਹਿ ਹੋ ਜਾਂਦਾ ਹੈ ਜਦੋਂ ਅਜੇ ਗਰਭ ਵਿਚ ਵਿਚ ਹੀ ਹੁੰਦਾ ਹੈ। ਸੋ
ਗੁਰੂ ਨਾਨਕ ਨੇ ਜੀਵਨ ਨੂੰ ਭਾਣੇ ਜਾਂ ਰਜਾ ਵਿਚ ਹੁਕਮ ਵਿਚ ਚਲਣ ਦਾ ਉਪਦੇਸ਼ ਕੀਤਾ ਹੈ।
ਬਾਣੀ ਧਿਆਨ ਨਾਲ ਪੜਨੀ ਹੈ
ਨਿਤਨੇਮ ਨੂੰ ਐਵੇਂ ਗਲੋਂ ਨਹੀਂ ਲਾਹੁਣਾ। ਬੋਝ ਨਹੀਂ ਸਮਝਣਾ। ਸਗੋਂ ਬਾਣੀ ਤੋਂ ਆਨੰਦ ਲੈਣਾ
ਹੈ। ਠਰੰਮੇ ਨਾਲ ਬਾਣੀ ਪੜਨੀ ਹੈ। ਗੁਰੂ ਸਾਹਿਬ ਦਾ ਹੁਕਮ ਤਾਂ ਬਾਣੀ ਗਾ ਗਾ ਕੇ ਪੜ੍ਹਨ ਦਾ।
ਗਾ ਕੇ ਪੜਨ ਨਾਲ ਸਾਡੀ ਸੁਰਤ ਬਝਦੀ ਹੈ। ਬੇਸ਼ੱਕ ਤੁਰਦੇ ਫਿਰਦੇ ਪੜੋ। (ਚਲਤ ਬੈਸਤ ਸੋਵਤ ਜਾਗਤ
ਗੁਰ ਮੰਤ੍ਰ ਰਿਦੈ ਚਿਤਾਰਿ ॥-ਪੰਨਾ-1006) ਹਾਂ ਜੇ ਲਾਗੇ ਮੌਜੂਦ ਕੋਈ ਸਜਣ ਤੁਹਾਡੀ ਬਾਣੀ ਨਹੀ
ਸੁਣਨਾ ਚਾਹੁੰਦਾ ਤਾਂ ਫਿਰ ਸਿਰਫ ਏਨੀ ਕੁ ਅਵਾਜ ਨਾਲ ਪੜੋ ਜਿਹੜੀ ਤੁਹਾਡੇ ਕੰਨ ਹੀ ਸੁਣ ਸਕਣ।
ਯਾਦ ਰੱਖੋ ਕਾਹਲੀ ਦਾ ਕੰਮ ਸ਼ੈਤਾਨ ਦਾ ਹੁੰਦਾ ਹੈ ਸੋ ਕਾਹਲੀ ਨਾਲ ਬਾਣੀ ਨਹੀ ਪੜਨੀ। ਜੇ ਵਕਤ
ਥੋੜਾ ਮਿਲੇ ਤਾਂ ਬੇਸ਼ੱਕ ਥੋੜੀ ਪੜੋ। ਐਵੇ ਗਲੋ ਲਾਹੁਣ ਵਾਲੀ ਗਲ ਨਹੀ ਕਰਨੀ। ਜਦੋਂ ਬਾਣੀ
ਪੜ੍ਹਨ ਦਾ ਮੌਕਾ ਮਿਲੇ ਸਮਝੋ ਕਿ ਸਾਡੀ ਖੁਸ਼ਕਿਸਮਤੀ ਹੈ। ਗੁਰਬਾਣੀ ਵਿਚ ਬਾਰ ਬਾਰ 'ਸਿਮਰਨ'
ਸ਼ਬਦ ਆਉਦਾ ਹੈ ਜਿਸ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਯਾਦ ਕਰਨਾਂ। ਭਾਵ ਪ੍ਰਭੂ ਨੂੰ ਯਾਦ ਵਿਚ
ਰਖਣਾ ਹੈ। ਜਪਣਾ ਦਾ ਮਤਲਬ ਹੁੰਦਾ ਹੈ ਦਿਲੋਂ ਕਿਸੇ ਨੂੰ ਚੇਤੇ ਕਰਨਾਂ। ਗੁਰਬਾਣੀ ਵਿਚ ਜਿਆਦਾ
ਗਾਉਣਾ ਲਿਖਿਆ ਹੈ। ਪ੍ਰਭੂ ਦੀ ਉਸਤਤ ਗਾ ਗਾ ਕੇ ਕਰਨੀ ਹੈ।ਸੋ ਇਹ ਹਾਲਾਤ ਤੇ ਨਿਰਭਰ ਕਰੇਗਾ
ਕਿਤੇ ਤੁਸੀ ਜਪ ਹੀ ਕਰ ਸਕਦੇ ਹੋ। ਕਿਤੇ ਬੋਲ ਕੇ ਸਿਮਰਨ ਜਾਂ ਪਾਠ ਕਰ ਸਕਦੇ ਹੋ ਤੇ ਕਿਤੇ ਗਾ
ਕੇ ਮਸਤੀ ਲੈ ਸਕਦੇ ਹੋ।
ਸਿੱਖ ਇਤਹਾਸ ਜਰੂਰ ਪੜੋ ਉਸ ਨਾਲ ਸਾਨੂੰ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀਵਨ ਕਿਵੇ ਜੀਦੇ ਸਨ।
ਇਤਹਾਸ ਇਕ ਕਿਸਮ ਦੀ ਗੁਰਬਾਣੀ ਦੀ ਵਿਆਖਿਆ ਹੈ।
ਕੀ ਚੌਕੜੀਆਂ ਲਾਉਣੀਆਂ ਜਾਂ ਕਿਸੇ ਖਾਸ ਆਸਣ 'ਚ
ਬਹਿਣਾ ਜਰੂਰੀ ਹੈ?
ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ॥
ਕਈ ਲੋਕ ਸਮਝਦੇ ਹਨ ਕਿ ਸੁਰਤ ਸਿਰਫ ਚੌਕੜੀ ਮਾਰ ਕੇ ਬਹਿਣ 'ਚ ਹੀ ਜੁੜਦੀ ਹੈ। ਇਹ ਸੋਚ ਗਲਤ
ਹੈ। ਜਿੰਨਾਂ ਚਿਰ ਸਾਡੇ ਮੰਨ ਦੀ ਭਟਕਣਾ ਘੱਟਦੀ ਨਹੀਂ ਓਨਾਂ ਚਿਰ ਸੁਰਤ ਨਹੀਂ ਲਗਦੀ। ਸਿਰਫ
ਗਿਆਨ ਦੇ ਰਾਂਹੀ ਹੀ ਸਾਡਾ ਮਨ ਸਥਿਰ ਹੋਵੇਗਾ। ਉਦਾਹਰਣ ਦੇ ਤੌਰ ਤੇ ਜਿਵੇਂ ਸਾਡਾ ਮਨ ਕਾਮ ਵੱਲ
ਖਿਚਿਆ ਚਲਾ ਜਾਂਦਾ ਹੈ। ਪਰ ਗੁਰਬਾਣੀ ਦੇ ਦਿੱਤੇ ਗਿਆਨ ਤੋਂ ਸਾਨੂੰ ਸਮਝ ਆਵੇਗੀ ਕਿ ਕਾਮ ਦੀ
ਖਿੱਚ ਤਾਂ ਪ੍ਰਮਾਤਮਾ ਦਾ ਇਕ ਹਥਿਆਰ ਹੈ ਤਾਂ ਕਿ ਦੁਨੀਆਂ ਚਲਦੀ ਰਹੇ। ਸਾਨੂੰ ਸਮਝ ਆ ਜਾਂਦੀ
ਹੈ ਕਿ ਇਹ ਸਵਾਦ ਤਾਂ ਝੂਠਾ ਤੇ ਐਂਵੇ ਛਿਣ ਮਾਤਰ ਦਾ ਹੈ। ਜਿਸਦਾ ਮੁੱਢਲਾ ਮਕਸਦ ਬੱਚਾ ਪੈਦਾ
ਕਰਾਉਣ ਦਾ ਹੈ। ਫਿਰ ਸਾਨੂੰ ਮੋਹ ਦੀ ਕਹਾਣੀ ਦੀ ਵੀ ਸਮਝ ਆ ਜਾਂਦੀ ਹੈ ਕਿ ਰੱਬ ਨੇ ਅਜਿਹੀ
ਖਿੱਚ ਪੈਦਾ ਕੀਤੀ ਕਿ ਜੀਵ ਆਪਣੇ ਬੱਚੇ ਦੀ ਪਰਵ੍ਰਿਸ਼ ਕਰੇ। ਏਸੇ ਤਰਾਂ ਹੀ ਸਾਨੂੰ ਲੋਭ, ਕ੍ਰੋਧ,
ਅਹੰਕਾਰ ਦਾ ਰਾਜ ਪਤਾ ਚਲ ਜਾਂਦਾ ਹੈ।
ਸਾਡੇ ਮਨ ਦੀ ਭਟਕਣਾਂ ਦਾ ਮੂਲ ਕਾਰਨ ਸਾਡੀਆਂ ਇਹ ਪੰਜ ਬੀਮਾਰੀਆਂ ਭਾਵ ਕਾਮ, ਕ੍ਰੋਧ, ਲੋਭ,
ਮੋਹ, ਹੰਕਾਰ ਹੀ ਹੁੰਦੀਆਂ ਹਨ। ਇਨਾਂ ਪੰਜਾਂ ਦਾ ਇਕ ਨਾਮ ਹੈ ਹਊਮੈਂ। ਸੋ ਜਦੋਂ ਅਸੀਂ ਅਕਾਲ
ਪੁਰਖ ਦੇ ਹੁਕਮ ਨੂੰ ਸਮਝ ਲੈਂਦੇ ਹਾਂ ਤਾਂ "ਹਊਮੈਂ ਕਹਿ ਨਾ ਕੋਇ" ਸੋ ਇਹ ਬੜੀ ਵੱਡੀ ਭੁੱਲ ਹੈ
ਕਿ ਫਲਾਣੇ ਆਸਣ 'ਚ ਬਹਿ ਕੇ ਨਾਮ ਜਪਣਾ ਹੈ ਜਾਂ ਢਿਮਕੇ ਵਿਚ। ਬੇਸ਼ਕ ਬਹਿਦਿਆਂ ਉਠਦਿਆਂ ਬਾਣੀ
ਪੜੋ।
ਗੁਰੂ ਆਪਣੇ ਸਿੱਖ ਦੀ ਹਰ ਵੇਲੇ ਰਾਖੀ ਕਰਦਾ ਹੈ, ਪਰ ਕੇਸ ਕੱਟੇ ਉਸ ਦੀ ਬਖਸ਼ਸ਼ ਤੋਂ ਵਾਂਝੇ ਰਹਿ
ਜਾਂਦੇ ਹਨ।
ਅਸੀ ਗੁਨ੍ਹਾਗਾਰ ਲੋਕ ਜਦੋਂ ਦੇ ਗੁਰੂ ਦੀ ਸ਼ਰਨ ਵਿਚ ਆਏ ਹਾਂ ਸਾਡੇ ਦੁਖ, ਤਕਲੀਫਾਂ, ਫਿਕਰ,
ਚਿੰਤਾਵਾਂ ਸਭ ਗੁਰੂ ਪਾਤਿਸ਼ਾਹ ਨੇ ਦੂਰ ਕਰ ਦਿਤੀਆਂ ਹਨ। ਕਦੀ ਕਦਾਈ ਜਦੋਂ ਮਨ ਸਾਫ ੍ਦੈ ਤੇ
ਉਸ ਦੀ ਮਿਹਰ ਦੀ ਨਜ਼ਰ ਪੈ ਰਹੀ ੍ਦੀ ਹੈ ਤਾਂ ਉਸ ਅਨੰਦ ਦਾ ਅਨੁਭਵ ੍ਦਾ ਹੈ ਜੋ ਕਿਸੇ ਨਸ਼ੇ,
ਦੌਲਤ, ਔਰਤ ਦੇ ਪਿਆਰ, ਤੋ ਲੱਖਾਂ ਕਰੋੜਾਂ ਗੁਣਾਂ ਉਤਮ ੍ਦਾ ਹੈ। ਸਚ ਮੁੱਚ ਆਪਣੇ ਸਾਰੇ ਦੁਖ
ਸੁਖ ਗੁਰੂ ਨੂੰ ਸੌਪਣ 'ਚ ਵੱਡਾ ਅਨੰਦ ਹੈ। ਕਈ ਵਾਰੀ ਸਾਡੇ ਕੋਲੋਂ ਬੇਵਕੂਫੀਆਂ ਵੀ ਹੋ ਜਾਂਦੀਆਂ
ਹਨ ਪਰ ਫਿਰ ਵੀ ਉਹ ਹੱਥ ਦੇ ਕੇ ਰੱਖ ਲੈਂਦਾ ਹੈ।ਗੁਰਬਾਣੀ 'ਚ ਆਉਦਾ ਹੈ ਕਿ ਉਹ ਕ੍ਰਿਪਾਲੂ ਹੈ,
ਦਿਆਲੂ ਹੈ, ਪ੍ਰਿਤਪਾਲਕ ਹੈ। ਉਹ ਸਾਡੇ ਦੁਨਿਆਵੀ ਕਾਰਜ ਆਪ ਅੱਗੇ ਹੋ ਕੇ ਸੰਵਾਰਦਾ ਹੈ। ਜਦੋਂ
ਕਦੀ ਮਨ ਵਿਚ ਸਹਿਮ ਹੋਵੇ ਉਸ ਅੱਗੇ ਅਰਦਾਸ ਕਰ ਦਈਏ ਤੇ ਬਸ ਸੁਰਖਰੂ ਹੋ ਜਾਈਦਾ ਹੈ।ਬਾਕੀ ਫਿਰ
ਉਹ ਆਪ ਜਾਣੇ:-
Œ ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ਸੇਵਕ ਕਉ ਗੁਰੁ ਸਦਾ ਦਇਆਲ ॥ ਸਿਖ ਕੀ ਗੁਰੁ ਦੁਰਮਤਿ
ਮਲੁ ਹਿਰੈ ॥ ਗੁਰ ਬਚਨੀ ਹਰਿ ਨਾਮੁ ਉਚਰੈ ॥ ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ
ਬਿਕਾਰ ਤੇ ਹਾਟੈ ॥ ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ ਗੁਰ ਕਾ ਸਿਖੁ ਵਡਭਾਗੀ ਹੇ ॥ ਸਤਿਗੁਰੁ
ਸਿਖ ਕਾ ਹਲਤੁ ਪਲਤੁ ਸਵਾਰੈ ॥ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥...ਮਨੁ ਬੇਚੈ
ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ (ਅੰ.286) Œ ਭੂਲੇ ਸਿਖ ਗੁਰੂ ਸਮਝਾਏ ॥
ਉਝੜਿ ਜਾਦੇ ਮਾਰਗਿ ਪਾਏ ॥(1032
ਜੋ ਸਿੱਖ ਗੁਰੂ ਦੇ ਹੁਕਮ ਵਿਚ ਚਲਦਾ ਹੈ ਗੁਰੂ ਕਹਿੰਦੈ ਕਿ ਮੈਂ ਤਾਂ ਅਜਿਹੇ ਸਿੱਖ ਦਾ ਗੁਲਾਮ
ਹਾਂ:- Œ ਸੂਹੀ ਮਹਲਾ 5 ॥ ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥ (763)
ਹੋਰ ਦੇਖੋ ਭਾਈ ਗੁਰਦਾਸ ਗੁਰਸਿੱਖਾਂ ਪ੍ਰਤੀ ਸਤਿਕਾਰ ਦੀ ਹੱਦ ਕਰ ਦਿੰਦੇ ਹਨ:- Œ ਗੁਰਸਰਣੀ
ਸਾਧਸੰਗਤੀ ਨਿਤ ਚਲ ਚਲ ਜਾਂਦੇ॥ ...ਮੇਰੀ ਖਲਹੁੰ ਮੌਜੜੇ ਗੁਰਸਿਖ ਹੰਢਾਂਦੇ॥ (9-18-6) (ਭਾਵ
ਮੇਰੇ ਚੰਮ ਤੋਂ ਜੁਰਾਬਾਂ ਬਣਾਂ ਕੇ ਸਿੱਖ ਹੰਢਾਉਣ) ਤੇ ਅੱਗੇ ਹੋਰ ਲਿਖਦੇ ਹਨ ਮੈਂ ਕੁਰਬਾਨ
ਹਾਂ ਉਨਾਂ ਸਿੱਖਾਂ ਤੋਂ:-Œ ਕੁਰਬਾਣੀ ਤਿਨਾਂ ਗੁਰਸਿਖਾਂ ਪਿਛਲ ਰਾਤੀਂ ਉਠ ਬਹੰਦੇ॥ ਕੁਰਬਾਣੀ
ਤਿਨਾਂ ਗੁਰਸਿਖਾਂ ਅੰਮ੍ਰਿਤ ਵਾਲਾ ਸਰ ਨਾਵੰਦੇ॥ ਕੁਰਬਾਣੀ ਤਿਨਾਂ ਗੁਰਸਿਖਾਂ ਇਕ ਮਨ ਹੋਇ ਗੁਰ
ਜਾਪ ਜਪੰਦੇ॥ ਕੁਰਬਾਣੀ ਤਿਨਾਂ ਗੁਰਸਿਖਾਂ ਸਾਧ ਸੰਗਤਿ ਚਲ ਜਾਇ ਜੁੜੰਦੇ॥ ਕੁਰਬਾਣੀ ਤਿਨਾਂ
ਗੁਰਸਿਖਾਂ ਗੁਰਬਾਣੀ ਨਿਤ ਗਾਇ ਸੁਣੰਦੇ॥(2-2-5)
ਪਰ ਜਿਹੜੇ ਸਿੱਖ ਮਨ ਮਰਜੀ 'ਚ ਪੈਂਦੇ ਉਹ ਦਰ ਦਰ ਦੇ ਧੱਕੇ ਖਾਦੇ ਹਨ।:-
ਸਾਡੇ ਉਹ ਵੀਰ ਜੋ ਮਨ ਮਰਜੀ ਕਰ ਫੈਸ਼ਨ ਵਿਚ ਆ ਕੇ ਕੇਸ ਕਟਾਉਦੇ ਹਨ ਗੁਰੂ ਦੀਆਂ ਬਖਸ਼ਸ਼ਾ ਤੋਂ
ਵਾਂਝੇ ਹੀ ਰਹਿ ਜਾਂਦੇ ਹਨ। ਯਾਦ ਰਹੇ ਗੁਰੂ ਦੇ ਸਿੱਖ ਵਾਸਤੇ ਇਕ ਰੋਮ ਨੂੰ ਵੀ ਕਟਣਾ ਮਨਾਂ
ਹੈ। ਕਈ ਵਾਰੀ ਤਾਂ ਇਹ ਫੈਸ਼ਨਪ੍ਰਸਤ ਲੋਕ ਅੱਗੋ ਬਹਿਸ ਵੀ ਕਰਦੇ ਹਨ ਕਿ ਦੇਖੋ ਜੀ ਨਿਰਾ ਕੇਸਾਂ
ਵਿਚ ਕੀ ਹੈ ਬੰਦਾ ਗੁਣ ਗ੍ਰੇਹਣ ਕਰੇ? ਉਨਾਂ ਨੂੰ ਪੁਛੋ ਤੁਸੀ ਤਾਂ ਪਹਿਲਾ ਹੀ ਗੁਣ ਵਿਸਾਰ ਦਿਤਾ।'ਸਾਬਤ
ਸੂਰਤ ਰੱਬ ਦੀ ਭੰਨੇ ਬੇਈਮਾਨ 'ਸਾਬਤ ਸੂਰਤਿ ਦਸਤਾਰ ਸਿਰਾ ॥(1084)
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ
ਫਿਰਿ ਪਛੋਤਾਵੈ ॥ (601)
ਗੁਰੂ ਘਰਾਂ 'ਚ ਮਰਯਾਦਾ ਬਹਾਲ ਹੋਵੇ
ਗੁਰਮਤ ਅਨੁਸਾਰ ਮਰਯਾਦਾ ਦੋ ਕਿਸਮ ਦੀ ੍ਦੀ ਹੇ ਇਕ ਨਿੱਜੀ (ਸ਼ਖਸੀ) ਤੇ ਦੂਸਰੀ ਸੰਗਤ ਦੀ। (ਦੇਖੋ
ਪ੍ਰਵਾਨਤ ਰਹਿਤ ਮਰਯਾਦਾ ਦੇ ਪੰਨਾ 19 ਤੇ ਪੈਰਾ 7) ਗੁਰਦੁਆਰਿਆਂ ਵਿਚ ਸੰਗਤ ਦੀ ਮਰਯਾਦਾ ਲਾਗੂ
੍ਦੀ ਹੈ। ਪਰ ਬਦਕਿਸਮਤੀ ਕਿ ਅੱਜ ਨਿੱਜੀ ਨਿਤਨੇਮ ਨੂੰ ਪਹਿਲ ਦੇ ਦਿਤੀ ਗਈ ਹੈ ਤੇ ਸਮੂਹਕ
ਮਰਯਾਦਾ ਦਾ ਭੋਗ ਪਾ ਦਿਤਾ ਗਿਆ ਹੈ। ਨਿੱਜੀ ਮਰਯਾਦਾ ਤੋਂ ਭਾਵ ਜੋ ਪੰਜ ਪਿਆਰੇ ਪ੍ਰਾਣੀ ਨੂੰ
ਹੁਕਮ ਕਰਦੇ ਹਨ ਕਿ ਸਵੇਰੇ ਜਪੁਜੀ, ਜਾਪ, ਸਵੱਈਏ ਪੜ ਕੇ ਅਰਦਾਸ ਕਰਨੀ ਹੈ ਤੇ ਸ਼ਾਮੀ ਰਹਿਰਾਸ
ਤੇ ਸੌਣ ਵੇਲੇ ਕੀਰਤਨ ਸੋਹਿਲਾ।
ਗੁਰਦੁਆਰੇ ਭਾਵ ਸੰਗਤ ਦੀ ਪ੍ਰਵਾਨਤ ਮਰਯਾਦਾ ਇਹ ਹੈ:- ਪ੍ਰਕਾਸ਼, ਕੀਰਤਨ, ਕਥਾ, ਵਖਿਆਨ, ਅਨੰਦ
ਸਾਹਿਬ ਤੇ ਅਰਦਾਸ ।ਪਰ ਕੱਟੜਵਾਦੀ ਜਥੇਬੰਦੀ ਆਰ ਐਸ ਐਸ ਨਹੀ ਚਾ੍ਦੀ ਕਿ ਗੁਰਦੁਆਰਿਆਂ ਵਿਚ
ਕੁਰਬਾਨੀਆਂ ਭਰਪੂਰ ਸਿੱਖ ਇਤਹਾਸ ਦਸਿਆ ਜਾਵੇ ਜਾਂ ਗੁਰਬਾਣੀ ਦੀ ਵਿਆਖਿਆ ਕੀਤੀ ਜਾਵੇ।
ਸੋ ਸੰਗਤ ਵਿਚ ਸਬਦ ਵੀਚਾਰਾਂ ਹੋਣ। ਇਤਹਾਸ ਦੱਸਿਆ ਜਾਵੇ। ਜੇ ਕੀਰਤਨੀਆਂ ਜਥਾ ਨਹੀਂ ਹੈ ਤਾਂ
ਸੰਗਤ ਆਪ ਰਲ ਕੇ ਕੀਰਤਨ ਕਰੇ। ਜੇ ਸੰਗਤ ਨੂੰ ਕੀਰਤਨ ਕਰਨ ਦਿਓਗੇ ਤਾਂ ਲੋਕਾਂ ਵਿਚ ਉਤਸ਼ਾਹ
ਵਧੇਗਾ। ਫਿਰ ਰਲ ਕੇ ਗੁਰਬਾਣੀ ਗਾਉਣ।
ਬਜਾਰ ਵਿਚ ਅਰਥਾਂ ਵਾਲੇ ਟੀਕੇ ਮਿਲਦੇ ਹਨ। ਇਕ ਜਣਾ ਉਹ ਪੜੇ ਤੇ ਨਾਲ ਅਰਥ ਸਮਝੇ ਤੇ ਸਮਝਾਏ।
ਪਰ ਇਸ ਵਿਚ ਵੀ ਸੰਗਤ ਦਾ ਸਹਿਯੋਗ ਨਾਲ ਹੋਵੇ ਕਿਸੇ ਨੂੰ ਵੀ ਇਹ ਅਖਤਿਆਰ ਹਾਸਲ ਹੋਵੇ ਕਿ ਉਹ
ਸਤਿਕਾਰ ਪੂਰਬਕ ਕਿਸੇ ਨੁਕਤੇ ਤੇ ਕੋਈ ਸੁਆਲ ਪੁਛ ਸਕੇ। ਸੰਗਤ ਵਿਚ ਪ੍ਰੇਮ ਦੀ ਭਾਵਨਾ ਭਾਰੂ
ਹੋਵੇ ਕੱਟੜਵਾਦ ਨਹੀਂ।
ਸੰਗਤ ਵਿਚ ਸਿੱਖੀ ਦੇ ਸ਼ਾਨਦਾਰ ਇਤਹਾਸ ਨੂੰ ਸੁਣਾਉਣ ਦਾ ਇੰਤਜਾਮ ਕੀਤਾ ਜਾਵੇ। ਅੱਜ ਸਾਡੇ ਕੋਲ
ਜਨਮ ਸਾਖੀਆਂ ਤੇ ਹੋਰ ਇਤਹਾਸਕ ਗੰ੍ਰਥ ਮੌਜੂਦ ਹਨ। ਕੋਸ਼ਿਸ਼ ਕਰੋ ਜਿਆਦਾ ਪ੍ਰਚਾਰ ਦਾ ਸਮਾਨ ਖਰੀਦੋ
ਨਾ ਕਿ ਐਵੇ ਗੁਰਦੁਆਰੇ ਦੀ ਇਮਾਰਤ ਨੂੰ ਹੀ ਸਜਾਈ ਜਾਓ।
ਕੋਸ਼ਿਸ਼ ਕਰੋ ਕਿ ਗੁਰਦੁਆਰੇ ਦਾ ਗੰ੍ਰਥੀ ਸ਼ਰਧਾਵਾਨ ਸਿੱਖ ਹੋਵੇ। ਨਿਰਾ ਮਾਇਆ ਦਾ ਦੀਵਾਨਾ ਨਾ
ਹੋਵੇ।
ਸੇਵਾਦਾਰ ਤਾਂ ਠੀਕ, ਗੁਰਦੁਆਰਾ ਦਾ ਪ੍ਰਧਾਨ
ਅਖਵਾਉਣਾ ਸ਼ਰਮ ਵਾਲੀ ਗੱਲ
ਗੁਰੂ ਘਰ ਦਾ ਮੁੱਢਲਾ ਨਿਸ਼ਾਨਾ ਇਨਸਾਨ ਦੀ ਹਊਮੈਂ ਦੂਰ ਕਰਨ ਦਾ ਹੈ। ਸੰਗਤ ਦੀ ਜੱਥੇਬੰਦੀ ਵਿਚ
ਸੇਵਾਦਾਰਾਂ ਦੀ ਜਰੂਰਤ ਹੁੰਦੀ ਹੈ ਨਾ ਕਿ ਪ੍ਰਧਾਨਾਂ ਜਾਂ ਅਫਸਰਾਂ ਦੀ। ਸੋ ਸਾਡੀ ਬੇਨਤੀ ਹੈ
ਕਿ ਗੁਰਦੁਆਰੇ ਦੇ ਪ੍ਰਬੰਧਕ ਆਪਣੇ ਆਪ ਨੂੰ ਪ੍ਰਧਾਨ ਨਾ ਅਖਵਾਉਣ ਸਗੋਂ ਸੇਵਾਦਾਰ ਬਣ ਜਾਣ,
ਨੌਕਰ ਬਣਨ, ਚਾਕਰ ਬਣਨ। ਸੇਵਾਦਾਰ ਨੰਬਰ 1, ਸੇਵਾਦਾਰ ਨੰਬਰ 2 ਜਾਂ ਚਾਕਰ ਨੰਬਰ ਇਕ ਆਦਿ।
ਆਖਿਰ ਕਿਓਂ ਨਹੀਂ ਸ਼੍ਰੋਮਣੀ ਕਮੇਟੀ ਰੇਡੀਓ ਤੋਂ ਸਾਰਾ ਦਿਨ ਕੀਰਤਨ ਰਿਲੇਅ ਕਰਦੀ?
ਸਿੱਖ ਲੰਮੇ ਸਮੇਂ ਤੋਂ ਤਰਸ ਰਹੇ ਹਨ ਕਿ ਹਰਮੰਦਰ ਸਾਹਿਬ ਤੇ ਲਗਾਤਾਰ ਗੁਰਬਾਣੀ ਰੇਡੀਓ ਰਾਹੀਂ
ਰਿਲੇਅ ਕੀਤੀ ਜਾਵੇ ਪਰ ਸਰਕਾਰ ਕਰਨ ਨਹੀ ਦੇ ਰਹੀ। ਹਾਲਾਂਕਿ ਅੱਜ ਗਲੀਆਂ, ਮੁਹੱਲਿਆਂ 'ਚ
ਰੇਡੀਓ ਸਟੇਸ਼ਨ ਬਣ ਗਏ ਹਨ, ਟੀਵੀ ਚੈਨਲਾਂ ਖੁੱਲ ਗਈਆਂ ਹਨ। ਪਰ ਦਰਬਾਰ ਸਾਹਿਬ ਤੋਂ ਰੇਡੀਓ ਤੇ
ਸਿਰਫ 3 ਘੰਟੇ ਕੀਰਤਨ ਰੀਲੇਅ ਕੀਤਾ ਜਾਂਦਾ ਹੈ ਤੇ ਟੀ .ਵੀ . ਤੇ ਸਿਰਫ 6 ਘੰਟੇ। ਪੰਜਾਬੋਂ
ਬਾਹਰਲੇ ਸਿੱਖਾਂ ਦੀ ਵੱਡੀ ਮੰਗ ਹੈ ਕਿ ਸਾਰਾ ਸਮਾਂ ਕੀਰਤਨ ਰਿਲੇਅ ਕਰੇ ਤੇ ਟੀ .ਵੀ . ਚੈਨਲ
18 ਘੰਟੇ ਚਲੇ।
ਕਾਰਸੇਵਾ ਘਪਲਾ
ਸਿੱਖ ਧਰਮ ਵਿਚ ਸਮੂਹਿਕ ਸੇਵਾ ਦੇ ਅਲੋਕਿਕ ਸਿਧਾਂਤ ਕਰਕੇ ਵੱਡੇ ਤੋਂ ਵੱਡੇ ਕਾਰਜ ਸਹਿਲ ਹੀ ਹੋ
ਜਾਂਦੇ ਹਨ। ਪਰ ਇਸ ਵੱਡੀ ਤਾਕਤ ਨੂੰ ਕੁਝ ਸਵਾਰਥੀ ਲੋਕਾਂ ਨੇ ਅਗਵਾਹ ਕਰ ਰੱਖਿਆ ਹੈ। ਪਰ
ਬਦਕਿਸਮਤੀ ਨਾਲ ਪਿਛਲੇ ਦੌਰ ਵਿਚ ਵੱਡੀਆਂ ਇਤਹਾਸਿਕ ਯਾਦਗਾਰਾਂ ਹੀ ਨਸ਼ਟ ਕਰ ਦਿੱਤੀਆਂ ਗਈਆਂ ਹਨ।
ਅੱਜ ਕਿਥੇ ਹੈ ਉਹ ਮੋਟੀ ਕੰਧ ਵਾਲੀ ਚਮਕੌਰ ਦੀ ਗੜੀ? ..ਅੰਮ੍ਰਿਤਸਰ ਦੇ ਗੁਰੂ ਕੇ ਮਹਿਲ ਵਾਲੀਆਂ
ਪਿਆਰੀਆਂ ਪਿਆਰੀਆਂ ਉਹ ਕੋਠੜੀਆਂ... ਉਹ 8-8 ਫੁੱਟ ਚੋੜੀਆਂ ਕੰਧਾਂ ਵਾਲਾ ਲੋਹ ਗੜ੍ਹ ਕਿਲ੍ਹਾ
ਜਿਥੇ ਮੀਰੀ ਪੀਰੀ ਦੇ ਮਾਲਕ ਨੇ ਪਹਿਲੀ ਜੰਗ ਲੜੀ ਸੀ। ਕਾਰ ਸੇਵਾ ਵਾਲਿਆਂ ਨੇ ਸਭ ਕੁਝ ਫਨਾਹ
ਫਿਲ੍ਹਾ ਕਰ ਦਿੱਤਾ ਹੈ ਤੇ ਉਨਾਂ ਦੀ ਥਾਂ ਚਿੱਟਾਂ ਦੁੱਧ ਸੰਗ ਮਰਮਰ ਲਾ ਦਿਤਾ ਹੈ। ਲੋਹ ਗੜ੍ਹ
ਕਿਲੇ ਨੂੰ ਕੱਟੜਵਾਦੀ ਹਿੰਦੂ ਜਥੇਬੰਦੀ ਆਰ ਐਸ ਐਸ ਨੇ ਢੁਹਾ ਦਿਤਾ ਹੈ ਕਿਉਕਿ ਇਹ ਕਿਲ੍ਹਾਂ
ਸਿੱਖੀ ਵਿਚ ਰਾਜ ਦਾ ਪ੍ਰਤੀਕ ਸੀ।
ਕੀ ਗੁਰਦੁਆਰੇ ਦੀ ਇਮਾਰਤ ਬਣਾ ਦੇਣਾ ਹੀ ਧਾਰਮਿਕ ਕਾਰਜ ਹੈ?
ਬਦਕਿਸਮਤੀ ਹੈ ਕਿ ਅੱਜ ਦਾ ਸਿੱਖ ਗੁਰਦੁਆਰਿਆਂ ਦੀਆਂ ਇਮਾਰਤਾਂ ਬਣਾਉਣ ਨੂੰ ਹੀ ਇਕੋ ਇਕ
ਧਾਰਮਿਕ ਕਾਰਜ ਸਮਝ ਬੈਠਾ ਹੈ। ਅੱਜ ਸਿੱਖ ਚਾਹੁੰਦਾ ਹੈ ਕਿ ਮੈਨੂੰ ਤਾਂ ਮਾਇਆ ਮੋਹ ਤੋਂ ਛੋਟ
ਹੋਵੇ ਪਰ ਦੂਸਰੇ ਲੋਕ ਸਿੱਖੀ 'ਚ ਪੱਕੇ ਹੋ ਜਾਣ। ਨਤੀਜਾ ਕੀ ਨਿਕਲ ਰਿਹਾ ਹੈ ਗੁਰੂ ਅਜਿਹੇ
ਦਾਨੀਆਂ ਨੂੰ ਇਮਾਰਤਾਂ ਬਖਸ਼ੀ ਜਾ ਰਿਹਾ ਹੈ ਤੇ ਚੜਦੀ ਕਲਾ ਵਾਲੇ ਜੀਵਨ ਤੋਂ ਇਹ ਵਾਂਝੇ ਰਹਿ ਗਏ
ਹਨ। ਮੋਟਾਪਾ ਬਲੱਡ ਪ੍ਰੈਸ਼ਰ ਸ਼ੂਗਰ ਦੇ ਮਰੀਜ ਬਣ ਗਏ ਹਨ। ਓਏ ਸਿਖੋ ਆਪ ਸਿੱਖੀ ਤੋਂ ਫਾਇਦਾ ਪਾਓ।
ਕਦੀ ਵਕਤ ਸੀ ਸਿੱਖਾਂ ਦੇ ਗੁਰਦੁਆਰੇ ਛੰਨਾ ਵਿਚ ਹੁੰਦੇ ਸਨ ਪਰ ਸਿੱਖੀ ਮਜਬੂਤ ਸੀ।ਅੱਜ ਕਈ ਲੋਕ
ਦੋ ਨੰਬਰ ਦਾ ਕਾਰੋਬਾਰ ਕਰਦੇ ਤੇ ਰਕਮਾਂ ਗੁਰਦੁਆਰੇ ਚੜਾਉਦੇ ਹਨ। ਯਾਦ ਰੱਖੋ ਲੁੱਟ ਦੀ ਮਾਇਆ
ਨਾਲ ਰੱਖੀਆਂ ਨੀਹਾਂ ਤੇ ਉਸਰੇ ਧਾਰਮਿਕ ਅਦਾਰੇ ਸੱਚ ਦਾ ਪ੍ਰਚਾਰ ਨਹੀਂ ਕਰ ਸਕਦੇ। ਕਿਉਕਿ
ਭ੍ਰਿਸ਼ਟ ਦਾਨੀ ਦਾ ਅਸਰ ਰਸੂਖ ਅਕਸਰ ਗੁਰਦੁਆਰਾ ਪ੍ਰਬੰਧ ਤੇ ਹੋ ਜਾਂਦਾ ਹੈ।ਇਹੋ ਕਾਰਨ ਹੈ ਸਿੱਖ
ਆਚਰਣ ਪੱਖੋਂ ਕਮਜੋਰ ਹੋਈ ਜਾ ਰਹੇ ਹਨ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਸੱਚ ਨੂੰ ਹੀ ਰੱਬ ਕਿਹਾ
ਹੈ। ਸੋ ਸਾਨੂੰ ਸੰਗਮਰਮਰੀ ਗੁਰਦੁਆਰੇ ਨਹੀ, ਸਾਨੂੰ ਪੱਕੇ ਸਿੱਖਾਂ ਦੀ ਲੋੜ ਹੈ।
ਜਿੰਨਾਂ ਚਰ ਸ਼੍ਰੋਮਣੀ ਕਮੇਟੀ ਸਰਕਾਰੀ ਕੰਟਰਲ ਤੋਂ
ਅਜਾਦ ਨਹੀ ਹੁੰਦੀ ਇਹ ਕੁਝ ਹੁੰਦਾ ਰਹੇਗਾ
ਪਿਛਲੇ 60 ਸਾਲਾਂ ਵਿਚ ਸਿੱਖੀ ਦੇ ਕਈ ਨੁਕਸਾਨ ਹੋਏ ਹਨ ਇਸਦਾ
ਕਾਰਨ ਇਹ ਕਿ ਸ਼੍ਰੋਮਣੀ ਕਮੇਟੀ ਜਿਹੇ ਧਾਰਮਿਕ ਅਦਾਰੇ ਤੇ ਸਖਤ ਸਰਕਾਰੀ ਕੰਟਰੋਲ ਹੈ।ਦੁਖ ਦੀ ਗਲ
ਇਹ ਕਿ ਸਿੱਖਾਂ ਨੂੰ ਇਸਦਾ ਪਤਾ ਵੀ ਨਹੀ। ਚੁਣੀ ਹੋਈ ਕਮੇਟੀ ਮਾਇਜ ਇਕ ਵਿਖਾਵਾ ਹੈ। ਚੁਣੇ
ਮੈਂਬਰਾਂ ਦੀ ਤਾਂ ਕਦੀ ਮੀਟਿੰਗ ਵੀ ਨਹੀ ਹੋਣ ਦਿਤੀ ਜਾਂਦੀ। Ð
|