|
ਹਿੰਦੂਮਤ ਦੀਆਂ ਈਰਾਨ-ਇਰਾਕ ਵਿਚ ਜੜ੍ਹਾਂ
ਕੀ ਸਾਡੇ ਸਾਰੇ ਅਵਤਾਰ ਵਿਦੇਸ਼ੀ ਸਨ?
ਰਾਮ ਦਾ ਨਾਂ ਪੂਰੇ ਮੱਧ ਪੂਰਬ ਵਿਚ ਚਲਦਾ
ਸੀਮੈਸੋਪੋਤੇਮੀਆਂ ਭਾਵ ਇਰਾਕ ਦੇ ਦਰਿਆ ਦਜ਼ਲਾ ਤੇ ਫਰਾਤ ਦੁਆਲੇ ਦੁਨੀਆ ਦੀ ਪ੍ਰਸਿਧ ਸੱਭਿਅਤਾ
ਅੱਜ ਤੋਂ ਕੋਈ 5000 ਵਰ੍ਹੇ ਵਾਪਰੀ। ਅੱਜ ਦਾ ਸਭਿਅੱਕ ਮਨੁੱਖ ਕਿਸੇ ਨਾ ਕਿਸੇ ਤਰਾਂ ਬੈਬੀਲੋਨ
ਦੀ ਸੱਭਿਅਤਾ ਤੋਂ ਪ੍ਰਭਾਵਿਤ ਹੈ। ਜੈਂਦ ਅਵਸਤਾ (ਪਾਰਸੀਆਂ ਦਾ ਗ੍ਰੰਥ) ਤੇ ਰਿਗ ਵੇਦ ਦੀ ਭਾਸ਼ਾ
ਵਿਚ ਅਸਚਰਕਜਨਕ ਸਮਾਨਤਾ ਹੈ।ਇਰਾਨੀ, ਆਰੀਆ ਤੇ ਵੈਦਿਕ ਭਾਸ਼ਾ ਵਿਚ ਬਹੁਤ ਸਮਾਨਤਾ ਹੈ। ਪਾਰਸੀ
ਧਰਮ, ਵੈਦਿਕ ਹਿੰਦੂ ਧਰਮ, ਯਹੂਦੀਮਤ, ਈਸਾਈਮਤ ਤੇ ਇਸਲਾਮ ਦਾ ਸਰੋਤ ਵੀ ਬੈਬੀਲੋਨ ਹੀ ਹੈ।
ਬੈਬੀਲੋਨ ਵਿਚ ਲਗ ਪਗ 2100 ਈਸਾ ਪੂਰਬ ਨੂੰ 'ਪ੍ਰਿਥਵੀਪਤੀ' ਰਾਜਾ ਹਮੂਰੱਬੀ ਹੋਇਆ ਜਿਸ ਦੇ
ਸਿਲਲੇਖ ਪੜੇ ਜਾ ਚੁੱਕੇ ਹਨ। ਇਤਹਾਸਕਾਰਾਂ ਅਨੁਸਾਰ ਇਹੋ ਹਮੂਰਬੀ ਈਰਾਨ (ਪੰਜਾਬ ਵਿਚ ਵੀ) ਵਿਚ
ਰੱਬ ਤੇ ਭਾਰਤ ਵਿਚ ਵਿਸ਼ਨੂੰ (ਸਾਰੀ ਪ੍ਰਿਥਵੀ ਦਾ ਰਾਜਾ) ਦੇ ਨਾਂ ਨਾਲ ਪੂਜਿਆ ਜਾਂਦਾ ਹੈ।
ਵਿਸ਼ਨੂੰ ਦੇ ਪਿਤਾ ਦੇ ਨਾਂ ਦਾ ਜੋ ਅਰਥ ਹੈ ((ਸਿਨਮੁਵਾਲਿਤ) ਹਮੂਰਬੀ ਦੇ ਪਿਤਾ ਦੇ ਵੀ ਇਹੋ
ਅਰਥ ਹਨ।
ਯਹੂਦੀ, ਈਸਾਈ ਤੇ ਮੁਸਲਮਾਨ ਹਜ਼ਰਤ ਇਬ੍ਰਾਹਮ ਨੂੰ ਮਨੁਖਤਾ ਦਾ ਬਾਪ ਮੰਨਦੇ ਹਨ ਤੇ ਹਿੰਦੂ
ਕਹਿੰਦੇ ਹਨ ਕਿ ਬ੍ਰਹਮਾ ਨੇ ਸ੍ਰਿਸਟੀ ਸਾਜੀ। ਅਥਰਵ ਵੇਦ ਤੋਂ ਪਤਾ ਲਗਦਾ ਹੈ ਕਿ ਬ੍ਰਹਮਾ ਤੇ
ਇਬ੍ਰਾਹਮ ਇਕ ਹੀ ਵਿਅੱਕਤੀ ਹੈ।ਇਬ੍ਰਾਹਮ ਦੀ ਪਤਨੀ ਸਾਰਾ ਹੀ ਸਰਸਵਤੀ ਹੈ।
ਜਿਵੇਂ ਹਮੂਰੱਬੀ ਤੋਂ ਰੱਬ ਤੇ ਵਿਸ਼ਨੂੰ ਸਬਦ ਨਿਕਲੇ, ਵਿਦਵਾਨਾਂ ਦਾ ਮੰਨਣਾ ਹੈ ਕਿ ਰਾਮ ਦਾ
ਨਾਮ ਵੀ ਏਸੇ ਤਰਾਂ ਇਕ ਮਹਾਰਾਜਾ ਤੋ ਨਿਕਲਿਆ। ਰਾਮ ਨਾਂ ਦਾ ਮਹਾਰਾਜਾ ਹੱਮੂਰਬੀ ਤੋਂ ਵੀ ਪਹਿਲਾਂ
ਮਿਸਰ ਜਾਂ ਮੈਸੋਪੋਤੇਮੀਆਂ 'ਚ ਹੋਇਆ। ਇਹ ਨਾਂ ਮਿਸਰ ਤੇ ਮੈਸੋਪੋਤੇਮੀਆਂ ਸਭਿਆਤਾਵਾਂ ਵਿਚ
ਪ੍ਰਚਲਤ ਸੀ। ਮਿਸਰ ਦੇ ਰਾਮ ਸੀਸ ਨਾਂ ਦੇ ਰਾਜਿਆਂ ਦਾ ਖਾਨਦਾਨ ਤਾਂ ਹੋਰ ਵੀ ਪੁਰਾਣਾ ਹੈ। ਨਾਲੇ
ਤਵਾਰੀਖ ਵਿਚ ਮਹਾਰਾਜਾ ਹਮੂ ਰੱਬੀ ਦਾ ਰਾਮਸਿਨ ਨਾਂ ਦੇ ਰਾਜੇ ਨੂੰ ਹਰਾਉਣ ਦਾ ਵੀ ਜਿਕਰ ਹੈ।
ਰਾਮ ਸ਼ਬਦ ਦਾ ਅਸਲੀ ਸ੍ਰੋਤ ਵੀ ਬੈਬੀਲੋਨ ਦੀ ਸਭਿਅਤਾ ਹੀ ਹੈ। ਪਰ ਇਹ ਭਾਰਤ ਵਿਚ ਪ੍ਰਚਲਤ ਨਾਂ
ਹੋ ਸਕਿਆ। ਸਿਕੰਦਰ ਦੇ ਹਮਲੇ ਤੋਂ ਪਹਿਲਾਂ ਰਚੇ ਕਿਸੇ ਵੀ ਸ਼ਾਸਤਰ ਵਿਚ ਰਾਮ ਸ਼ਬਦ ਨਹੀ ਆਉਦਾ।
ਇਤਹਾਸਕਾਰਾਂ ਅਨੁਸਾਰ ਰਮਾਇਣ ਹਿੰਦੂ ਧਰਮ ਦਾ ਸਭ ਤੋਂ ਨਵਾਂ ਲੳਟੲਸਟ ਗ੍ਰੰਥ ਹੈ ਤੇ ਇਹ ਮਹਾਂ
ਭਾਰਤ ਤੋਂ ਬਹੁਤ ਬਾਦ ਰਚਿਆ ਗਿਆ। ਉਂਜ ਧਾਰਮਿਕ ਮਾਨਤਾ ਇਸ ਤੋਂ ਉਲਟ ਹੈ। ਰਮਾਇਣ ਇਕ ਨਾਟਕ ਸੀ
ਜੋ ਐਨਾ ਪ੍ਰਚਲਤ ਹੋ ਗਿਆ ਕਿ ਮਿਥਹਾਸ ਸਚਮੁਚ ਦਾ ਇਤਹਾਸ ਬਣ ਗਿਆ। ਜਰੂਰਤ ਹੈ ਇਸ ਪੱਖ ਤੇ ਖੋਜ
ਹੋਵੇ।
ਪਾਰਸੀਆਂ ਦਾ 4000 ਸਾਲ ਪੁਰਾਣਾ ਧਰਮ ਜਿਸ ਨੂੰ ਯੂਨਾਨੀ ਜ਼ੋਰੋਆਸਟਰੀਅਨ ਕਹਿਦੇ ਹਨ ਦਾ ਬਾਨੀ
ਗ਼ੳਰੳਟਹੁਸਹਟਰੳ ਜ਼ੁਰਥੂਸ਼ਟਰ ਸੀ ਮਹਾਂ ਭਾਰਤ ਦੇ ਮਹਾ ਨਾਇਕ ਦਾ ਨਾਂ ਵੀ ਇਹੋ ਧਰਮਰਾਜ ਜੁਧਿਸਟਰ।
ਭਾਰਤੀ ਧਰਮ ਜੋ ਨਰਕ ਸਵਰਗ ਦੇ ਸਿਧਾਂਤ ਨੂੰ ਮੰਨਦੇ ਹਨ ਇਹ ਵੀ ਪਾਰਸੀ ਧਰਮ ਦੀ ਦੇਣ ਹੈ। ਜਾਂ
ਇਹ ਵੀ ਹੋ ਸਕਦਾ ਹੈ ਕਿ ਜ਼ੋਰੋਆਸਟਰੀਅਨਾਂ ਨੇ ਵੈਦਿਕ ਮਤ ਤੋਂ ਇਹ ਸਿਧਾਂਤ ਲਿਆ ਹੋਵੇ।
ਬੈਬੀਲੋਨ ਦੇ ਦੇਵਤਿਆਂ ਦਾ ਜੋ ਕਿਰਦਾਰ ਹੈ ਭਾਰਤ ਵਿਚ ਐਨ ਇਹੋ ਵਿਦਵਾਨ ਸ਼੍ਰੇਣੀ ਭਾਵ ਰਿਸ਼ੀਆਂ
ਮੁਨੀਆਂ ਜਾਂ ਬ੍ਰਾਹਮਣਾਂ ਦਾ ਹੈ।
ਸਿਲਲੇਖਾਂ 'ਚ ਬੜਾ ਹੀ ਸਪੱਸ਼ਟ ਅੰਕਤ ਹੈ ਕਿ 600 ਈ.ਪੂ. ਵਿਚ ਮਹਾਰਾਜਾ ਨੇਬੂਚਾਦ ਨਜ਼ਰ ਨੇ ਹਾਰੇ
ਹੋਏ ਲੋਕਾਂ ਨੂੰ ਦੇਸ਼ ਨਿਕਾਲਾ ਦੇ ਦਿਤਾ। ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਅਜਿਹੇ ਦੇਸ਼
ਨਿਕਾਲਿਆ ਦਾ ਓਦੋਂ ਰਿਵਾਜ ਸੀ। ਆਰੀਆ ਲੋਕਾਂ ਨੂੰ ਵੀ ਓਥੋਂ ਭਜਣਾ ਪਿਆ ਹੋਵੇ।
ਵੇਦ-ਕਾਲ ਵਿੱਚ ਹਕੂਮਤ ਚਲਾਉਣ ਵਾਸਤੇ ਰਿਸ਼ੀ ਮੁਨੀ ਲੋਕ ਰਾਜਿਆਂ ਨੂੰ ਭਗਵਾਨ ਬਣਾ ਦੇਂਦੇ ਤੇ
ਮੰਦਰਾਂ ਵਿੱਚ ਪੂਜਾ ਸ਼ੁਰੂ ਕਰ ਦਿੰਦੇ ਸਨ। ਬਾਕੀ ਜਨਤਾ ਆਪਣੇ ਆਪ ਉਨਾਂ ਨੂੰ ਭਗਵਾਨ ਮੰਨਣਾ
ਸ਼ੁਰੂ ਕਰ ਦਿੰਦੀ। ਰਾਜਿਆਂ ਨੂੰ ਉਪਾਧੀਆਂ ਦਿਤੀਆਂ ਜਾਂਦੀਆਂ ਜਿਵੇ ਚੰਦ੍ਰ-ਪੁਤਰ, ਸੂਰਜ ਪੁਤ੍ਰ,
ਪ੍ਰਿਥਵੀ ਪਤੀ, ਗੰਗਾਪੁਤਰ ਆਦਿ।ਕਈ ਵਾਰ ਇਹ ਯੱਗ ਕਰਕੇ ਸਿੱਧਾ ਰਾਜੇ ਦਾ ਅਵਤਾਰ ਹੋਣ ਦਾ ਐਲਾਨ
ਕਰ ਦਿੰਦੇ ਸਨ ਜਾਂ ਰਾਜਿਆਂ ਨੂੰ ਬ੍ਰਹਮਾਂ, ਸੁਰਜ, ਵਿਸ਼ਨੂੰ, ਵਰੁਣ, ਇੰਦਰ, ਸੰਕਰ ਆਦਿ ਨਾਂਵਾਂ
ਨਾਲ ਵਿਭੂਸ਼ਿਤ ਕਰਦੇ ਸਨ। ਰਾਜੇ ਰਿਸ਼ੀ ਨੂੰ ਹਰ ਪੱਖੋ ਮਾਲਾ ਮਾਲ ਕਰ ਦਿੰਦੇ।ਅਜਿਹੀਆਂ ਅਨੇਕਾਂ
ਉਦਾਹਰਣਾਂ ਹਨ।
ਇਕ ਇਤਹਾਸਕਾਰ ਨੇ ਸਰੋਤਾਂ ਦੇ ਸਹਾਰੇ ਕਈ ਅਵਤਾਰਾਂ ਦੇ ਅਸਲੀ ਨਾ ਵੀ ਦਿਤੇ ਜਿਵੇਂ: ਭਗਵਾਨ
ਵਿਸ਼ਨੂੰ (ਹੱਮੂ ਰੱਬੀ), ਅਯੁਧਿਆ ਵਾਲੇ ਭਗਵਾਨ ਰਾਮ (ਪੁਸ਼ਪਮਿੱਤਰ ਸੁੰਗ), ਸ਼ੰਕਰ ਭਗਵਾਨ (ਵਿਮਕਦਫਿਸੇਜ਼
ਰਾਜਾ), ਭਗਵਾਨ ਕ੍ਰਿਸ਼ਨ (ਵਾਸਦੇਵ ਰਾਜਾ), ਸਾਰਾਹ ਭਗਵਾਨ (ਚੰਦਰਗੁੱਪਤ ਵਿਕਰਮਾਦਿੱਤ), ਗਣੇਸ਼,
ਸੁਗਰੀਵ (ਮਥੁਰਾ ਤੋਂ ਪੇਸ਼ਾਵਰ ਤੱਕ ਦਾ ਯੂਨਾਨੀ ਰਾਜਾ ਡਿਮਿਟਰੀਯਸ), ਬਜਰੰਗ ਬਲੀ (ਕਪਿ
ਵਿਸਤਾਪਸ)। ਹੈਰਾਨੀ ਦੀ ਗਲ ਕਿ ਸਭ ਰਾਜੇ ਪ੍ਰਦੇਸੀ ਹਨ।ਗੁਰਬਾਣੀ ਵੀ ਕੁਝ ਇਹੋ ਕੁਝ ਮੰਨਦੀ ਹੈ
ਕਿ ਰਾਜਿਆਂ ਨੂੰ ਹੀ ਅਵਤਾਰ ਬਣਾ ਦਿਤਾ “ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥
ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥” ਇਹ ਪੱਖ ਡੂਘੀ ਖੋਜ ਦੀ ਮੰਗ ਕਰਦਾ
ਹੈ।
ਕੌਸ਼ੰਭੀ ਇਲਾਹਾਬਾਦ ਤੋਂ ਇੱਕ ਗਹਿਣੇ ਤੇ ਪ੍ਰਾਚੀਨ ਸਮੇਂ ਦਾ ਲਿਖਿਆ ਹੋਇਆ ਲੇਖ ਮਿਲਿਆ। ਨਾਲੇ
ਵਿਦਿਸ਼ਾ ਦੇ ਸਿਲਲੇਖ ਤੋਂ ਪੁਸ਼ਪਮਿੱਤਰ ਸੁੰਗ ਬਾਰੇ ਵਿਸਥਾਰਤ ਜਾਣਕਾਰੀ ਮਿਲਦੀ ਹੈ।ਇਸ ਤੇ ਹੋਰ
ਖੋਜ ਦੀ ਜਰੂਰਤ ਹੈ ਕਿ ਇਹ ਭਗਵਾਨ ਰਾਮ ਬਾਰੇ ਹੀ ਹੈ।
ਇਕ ਇਤਹਾਸਕਾਰ ਨੇ ਲਿਖਿਆ ਹੈ ਕਿ ਕਵੀਆਂ, ਚਾਰਣਾਂ ਤੇ ਭਾਟਾਂ ਨੇ ਰਾਜਿਆਂ ਦੀ ਪ੍ਰਸੰਸ਼ਾ ਵਾਸਤੇ
ਮਿਥਹਾਸਿਕ ਰਚਨਾਵਾਂ ਰਾਮਾਇਣ, ਮਹਾਂਭਾਰਤ ਆਦਿ ਦੇ ਗ੍ਰੰਥਾਂ ਦੀ ਰਚਨਾ ਕੀਤੀ ਤੇ ਲਿਖਿਆ ਹੈ ਕਿ
ਰਾਮਾਇਣ (ਬਾਲਮੀਕੀ) ਤੇ ਮਹਾਂਭਾਰਤ ਦੀ ਭਾਸ਼ਾ ਵੈਦਿਕ ਨਹੀਂ ਸਗੋਂ ਸੰਸਕ੍ਰਿਤ ਦਾ ਇੱਕ ਰੂਪ ਹੈ
ਜਿਹੜਾ ਚਾਰਣਾਂ ਤੇ ਭਾਟਾਂ (ਰਾਜਿਆਂ ਦਾ ਜਸਗਾਨ ਕਰਨ ਵਾਲੇ) ਨੇ ਜੋ ਨਾ ਪੁਰੋਹਿਤ ਸਨ ਤੇ ਨਾ
ਵਿਦਵਾਨ, ਨੇ ਵਿਕਸਿਤ ਕੀਤਾ।ਪ੍ਰਸਿੱਧ ਵਿਦਵਾਨ ਅਲਫਰੈਡ ਨੇ ਸਿੱਧ ਕੀਤਾ ਹੈ ਗੀਤਾ ਅਤੇ
ਮਹਾਂਭਾਰਤ ਦੀਆਂ ਕਹਾਣੀਆਂ ਈਸਾਈ ਕਹਾਣੀਆਂ ਦੀ ਨਕਲ ਹੈ।
ਪੰਡਤ ਨਹਿਰੂ ਨੇ ਲਿਖਿਆ ਹੈ ਕਿ ਹੋਲੀ, ਦਿਵਾਲੀ, ਦੁਸ਼ਹਿਰਾ ਯੂਨਾਨੀਆਂ ਦੇ ਤਿਉਹਾਰਾਂ ਦੀ ਹੀ
ਨਕਲ ਹੈ ਅਤੇ ਲਿਖਦੇ ਹਨ ਕਿ ਮਹਾਂਭਾਰਤ ਸਮੁੰਦਰ ਗੁੱਪਤ ਯਵਨ ਨੇ ਪੂਰਾ ਕੀਤਾ।
ਨਹਿਰੂ ਲਿਖਦੇ ਹਨ ਕਿ ਭਾਰਤੀ ਆਰੀਆ ਤੇ ਇਰਾਨੀ ਅੱਲਗ ਹੋਣ ਤੋਂ ਪਹਿਲਾਂ ਇਕ ਹੀ ਨਸਲ ਦੇ ਸਨ ।
ਵੈਦਿਕ ਧਰਮ ਤੇ ਜ਼ਰਥਰਸ਼ਟ (ਪਾਰਸੀ) ਧਰਮ ਦੀਆਂ ਬਹੁਤ ਸਾਰੀਆਂ ਗੱਲਾਂ ਇਕੋ ਹਨ।
1500 ਈ: ਪੂ: ਤਕ ਮੈਸੋਪੋਤੇਮੀਆਂ ਦੇ ਲੋਕ ਇੱਕੋ ਧਰਮ ਦੇ ਪੂਜਕ ਸਨ। ਬਾਅਦ ਵਿਚ ਪ੍ਰਕਿਰਤੀ
ਪੂਜਕ ਤੇ ਦੇਵ (ਰਾਜਾ, ਪੁਰੋਹਿਤ) ਪੂਜਕਾਂ ਵਿੱਚ ਮਤਭੇਦ ਹੋ ਗਿਆ। ਪ੍ਰਕਿਰਤੀ ਪੂਜਕਾਂ ਨੇ ਦੇਵ
(ਰਾਜਾ) ਪੂਜਕਾਂ ਨੂੰ ਮਾਰ ਭਜਾਇਆ। ਇਹੋ ਲੋਕ ਭੱਜਕੇ ਸ਼ਰਣਾਰਥੀਆਂ ਦੇ ਰੂਪ ਵਿਚ ਭਾਰਤ ਤੇ ਹੋਰ
ਦੇਸਾਂ ਵਿਚ ਫੈਲੇ ਭਾਰਤ ਵਿਚ ਵੈਦਿਕ ਆਰੀਆ ਕਹਾਏ।
ਇਕ ਇਤਹਾਸਕਾਰ ਨੇ ਕਿਹਾ ਹੈ ਕਿ ਭਾਗਵਤ ਪੁਰਾਣ ਵਿਚ ਯਹੂਦੀਆਂ ਨੂੰ ਹੀ ਸ਼ਨੀ ਦੇ ਨਾਮ ਨਾਲ
ਪੂਜਿਆ ਗਿਆ ਹੈ।
ਤੇ ਅੱਗੇ ਲਿਖਦਾ ਹੈ ਕਿ ਸਿਲ ਲੇਖ ਅਤੇ ਸਿੱਕਿਆਂ ਦੇ ਆਧਾਰ ਤੇ ਜੋ ਖੋਜ ਹੋਈ ਉਸ ਮੁਤਾਬਿਕ
ਬਨਾਰਸ ਦੇ ਭਗਵਾਨ ਸ਼ੰਕਰ ਦੀ ਦਾਦੀ ਯੂਨਾਨੀ ਰਾਜਾ ਹਰਮਿਅਸ਼ ਦੀ ਭੈਣ ਸੀ ਤੇ ਦਾਦਾ ਚੀਨੀ ਸਰਦਾਰ
ਮਾਉਸ ਸੀ। ਇਸੇ ਚੀਨੀ- ਯੂਨਾਨੀ ਨਸਲ ਦੇ ਸ਼ੰਕਰ ਭਗਵਾਨ ਦੇ ਪੰਜਵੇਂ ਉਤਰਾਧਿਕਾਰੀ ਮਥੁਰਾ ਦੇ
ਵਾਸਦੇਵ ਰਾਜਾ ਨੂੰ ਹੀ ਸ੍ਰੀ ਕ੍ਰਿਸ਼ਨ ਭਗਵਾਨ ਦੇ ਨਾਮ ਨਾਲ ਪੂਜਿਆ ਜਾਂਦਾ ਹੈ। ਇਸ ਕਥਨ ਤੇ
ਵੀਚਾਰ ਹੋਵੇ।
ਸਿਕੰਦਰ, ਸਿਲਉਕਸ ਮਹਾਭਾਰਤ ਦਾ ਘਢੋਤਕਚ, ਸੁਗਰੀਵ, ਬਾਲੀ (ਰਾਮਾਇਣ) ਚੰਦਰਗੁਪਤ, ਵਿਕਰਮਾਦਿੱਤ
ਆਦਿ ਸਾਰੇ ਗਰੀਕ ਵੰਸ਼ ਦੇ ਰਾਜਾ ਸਨ ਤੇ ਸਿਕੰਦਰ ਮਹਾਨ ਦੇ ਵੰਸ਼ਜ ਸਨ।
ਮੰਦਿਰਾਂ ਵਿੱਚ ਗਣੇਸ਼ ਦੀ ਪੂਜਾ ਯੂਨਾਨੀ ਸਮਰਾਟ ਸਿਕੰਦਰ ਤੇ ਉਸਦੇ ਵੰਸ਼ਜ ਸੁਗਰੀਵ, ਬਾਲੀ,
ਘਟੋਤਕੱਚ ਦੇ ਰਾਜਮੁਕਟ ਚਿੰਨ ਦੀ ਪੂਜਾ ਹੈ।ਕਿਉਂਕਿ ਗਰੀਕ ਰਾਜਾ ਅਪਣੇ ਰਾਜਮੁਕਟ ਵਿੱਚ ਹਾਥੀ
ਦਾ ਚਿੰਨ ਧਾਰਣ ਕਰਦੇ ਸਨ। ਇਸ ਪ੍ਰਕਾਰ ਬ੍ਰਾਹਮਣ ਅਪਣੇ ਹਰ ਕੰਮ ਵਿੱਚ ਗਰੀਕ ਰਾਜਿਆਂ ਦੇ
ਰਾਜਮੁਕਟ ਨੂੰ ਪੂਜਦਾ ਹੈ ।
ਕਈ ਥਾਵਾਂ ਜਿਨਾਂ ਦਾ ਜਿਕਰ ਪੁਰਾਣਾਂ ਵਿਚ ਆੳਦਾ ਹੈ, ਇਰਾਨ, ਇਰਾਕ, ਇਸਰਾਈਲ ਤੇ ਰੂਸ ਵਿੱਚ
ਹਨ। ਸੁਮੇਰ ਪਰਬਤ ਜੋ ਸਾਰੀਆਂ ਪੌਰਾਇਕ ਘਟਨਾਵਾਂ ਦਾ ਕੇਂਦਰ ਹੈ ਦਰ ਅਸਲ ਇਹ ਓਹੋ ਪਰਬਤ ਹੈ ਜੋ
ਕੈਸਪੀਅਨ ਸਾਗਰ ਨੂੰ ਅਰਧ ਚੰਦਰਾਕਾਰ ਸਥਿਤੀ ਵਿੱਚ ਘੇਰਦਾ ਹੈ। ਇਹ ਸਥਾਨ ਅਜਕਲ ਕੈਸਪੀਅਨ ਸਾਗਰ
ਦਾ ਤਟਵਰਤੀ ਪਰਦੇਸ਼ ਹੈ ਜੋ ਰੂਸ ਦੇ ਅਧੀਨ ਹੈ। ਸੁਮੇਰ ਦੇ ਦੱਖਣ ਵਿੱਚ ਮੇਰੂਵਰਸ਼ ਯਾ ਈਲਾਵਰੱਤ-
ਵਰਸ਼ ਦੱਸਿਆ ਗਿਆ ਹੈ ਇਹ ਅੱਜਕਲ ਇਰਾਨ, ਇਰਾਕ ਹੈ। ਇਰਾਨ ਨੂੰ ਪ੍ਰਾਚੀਨ ਕਾਲ ਵਿਚ ਈਲਮ ਕਹਿੰਦੇ
ਤੇ ਇਥੇ ਦੇ ਬਾਸ਼ਿੰਦਿਆਂ ਨੂੰ ਏਲਮ ਜਾਂ ਏਲਵੰਸ਼ੀ ਜਾਂ ਸੁਮੇਰੀਅਨ ਕਹਿੰਦੇ ਸਨ।
ਵੈਦਿਕ ਆਰਿਆਂ ਦੀ ਦੇਵ ਨਦੀ ਇਰਾਕ ਦੀ ਦਜਲਾ ਨਦੀ ਤੇ ਈਰਾਨ ਦੀ ਸੂਫੇਟਸ ਹੀ ਸਰਸਵਤੀ ਹੈ।
ਈਲਾਵਰਤ (ਆਰੀਆਂ ਦਾ ਸਥਾਨ) ਭੀ ਇਰਾਨ ਹੈ। ਮ੍ਰਿਤ ਸਾਗਰ ਜਿਥੇ ਰਾਜਾ ਸਾਗਰ ਦੀ 60 ਹਜ਼ਾਰ ਸੈਨਾ
ਪਿਆਸੀ ਮਾਰੀ ਗਈ ਸੀ, ਇਸਰਾਈਲ ਦੇ ਬਿਲਕੁਲ ਸਮੀਪ ਹੈ।ਰਾਜਾ ਬਲੀ ਦੀ ਰਾਜਧਾਨੀ ਬਲਸੁਰਾ,
ਆਧੁਨਿਕ ਨਗਰ ਬਸਰਾ (ਇਰਾਕ) ਹੈ।ਸਮੁੰਦਰ ਮੰਥਨ ਕੈਸਪੀਅਨ ਸਾਗਰ ਬਾਬਤ ਹੈ। ਕਚੱਵਪ ਨੂੰ ਆਧਾਰ
ਬਣਾਣ ਦਾ ਅਰਥ ਕਸ਼ਿਅਪ (ਕੈਸਪੀਅਨ) ਸਾਗਰ ਹੈ, ਦੇਵਤਾਵਾਂ ਦਾ ਸਥਾਨ ਮਜਿੰਦਰਾਨ (ਇਰਾਨ ਦਾ ਪੂਰਬੀ
ਭਾਗ), ਨਾਗਾਂ ਦਾ ਪ੍ਰਦੇਸ਼ ਟਰਕੀ ਤੇ ਕੈਸਪੀਅਨ (ਕਸਿਅਪ) ਸਾਗਰ ਦਾ ਤਟ, ਅਤੇ ਅਸੁਰਾਂ ਦਾ
ਪਰਦੇਸ਼ ਅਸੋਰਿਆਂ ਯਾ ਸੀਰੀਆ ਹੈ। ਸੋ ਪੁਰਾਣਾਂ ਨੂੰ ਰਚਣ ਵਾਲੇ ਆਰੀਆ ਲੋਕ ਈਰਾਨ, ਰੂਸ, ਚੀਨ,
ਇਸਰਾਈਲ, ਮਿਸਰ, ਗਰੀਸ ਆਦਿ ਦੇ ਰਹਿਣ ਵਾਲੇ ਸਨ । ਸੁਮੇਰ ਪਰਬਤ ਤੇ ਇਸ ਦੀਆਂ ਆਸ ਪਾਸ ਦੀਆਂ
ਜਗ੍ਹਾ ਦਾ ਹਰਿਵੰਸ਼ ਪੁਰਾਣ ਭਵਿੱਸ਼ ਪਰਵ ਦੇ ਅਧਿਆਇ 13 ਦੇ ਸਲੋਕ 1 ਤੋਂ 12 ਤੱਕ ਵਿਚ ਜ਼ਿਕਰ
ਆਉਂਦਾ ਹੈ।
ਸੰਸਕ੍ਰਿਤ ਮੂਲ ਦੀਆਂ ਭਾਰਤੀ ਭਾਸ਼ਾਵਾਂ ਤੇ ਯੂਨਾਨੀ ਮੂਲ ਦੀਆਂ ਅਨੇਕਾਂ ਭਾਸ਼ਾਵਾਂ (ਫਾਰਸੀ,ਅਰਬੀ,
ਤੁਰਕੀ, ਗਰੀਕ ਆਦਿ) ਦੀ ਡੂਗੀ ਸਾਂਝ ਤਾਂ ਸੰਨ 1786 ਵਿਚ ਹੀ ਵਿਲੀਅਮ ਜੋਨ ਦੁਆਰਾ ਖੋਜ ਲਈ ਗਈ
ਸੀ। ਜਿਵੇਂ ਸੰਸਕ੍ਰਿਤ ਦਾ ਪਿਤ੍ਰ (ਪਿਤਾ) ਯੂਨਾਨੀ ਵਿਚ ਪਤੇਰ ਗਰੀਕ ਵਿਚ ਪਿਤ੍ਰ, ਜਰਮਨੀ 'ਚ
ਵਾਤਰ, ਅੰਗਰੇਜੀ- ਫਾਦਰ, ਫਾਰਸੀ- ਪੇਦਰ ਆਦਿ ਲਫਜਾਂ ਵਿਚ ਮਾਅਰਕੇ ਦੀ ਸਮਾਨਤਾ ਹੈ। ਸੋ ਇਸ
ਪ੍ਰਕਾਰ ਅਨੇਕਾਂ ਸਬਦ ਮਿਲਦੇ ਹਨ ਜਾਂ ਸਮਾਨ ਹਨ।
ਪਰ ਬਦਕਿਸਮਤੀ ਕਿ ਭਾਰਤ ਦੇ ਪੁਰਾਤਨ ਇਤਹਾਸ ਦੇ ਵਿਦਵਾਨ ਇਸ ਪੱਖ ਵੱਲ ਕੋਈ ਧਿਆਨ ਨਹੀਂ ਦਿੰਦੇ।
ਅੱਜ ਯੂਨੀਵਰਸਿਟੀ ਗਰਾਂਟ ਕਮਿਸ਼ਨ ਵੀ ਸਿਰਫ ਓਹੋ ਪ੍ਰੋਜੈਕਟ ਪ੍ਰਵਾਨ ਕਰਦਾ ਹੈ ਜਿਸ ਨਾਲ
ਕਟੜਵਾਦ ਵੱਧਦਾ ਹੋਵੇ ਤੇ ਵੰਡੀਆਂ ਪੈਦੀਂਆਂ ਹੋਣ।ਸੋ ਆਰੀਆ ਲੋਕਾਂ ਦਾ ਓਧਰੋਂ ਆਉਣਾ ਬੜਾ
ਸਪੱਸ਼ਟ ਸਾਬਤ ਹੁੰਦਾ ਹੈ ਪਰ ਸਾਡੇ ਕਈ ਕੱਟੜ ਲੋਕ ਇਸ ਗਲ 'ਚ ਆਪਣੀ ਹੇਠੀ ਸਮਝਦੇ ਹਨ। ਇਥੋਂ ਤਕ
ਕਿ ਪੰਜਾਬ ਦੇ ਖੱਤਰੀ ਲੋਕ ਵੀ ਓਧਰੋਂ ਹੀ ਆਏ ਹਨ। ਹੱਮੂਰਬੀ ਦੇ ਸਿਲਲੇਖ ਵਿਚ ਰਾਜਾ ਖਤਰੇਟਾ
ਦਾ ਸਪੱਸਟ ਜਿਕਰ ਹੈ।Ð
ਸਰੋਤ ਕਈ ਸਰੋਤ ਹਿੰਦੀ ਭਾਸ਼ਾ ਵਿਚ ਪੜੇ ਗਏ ਹਨ (Sources)
1. Dr. Radhakrishnan 'Indian Philosophy'
2. Dr. Shyam nUMal Pandey 'Statecraft
During Vedic Period' At page 34-5,
3. Dr. Sri Ram Goel 'Ancient Civilisations
of the World'
4. Ghaseetey nUMal Sahu 'Manav jaati sabh
brabar, Koi oonch neech nahin'
5.Jawahar nUMal Nehru 'Discovery of India'
6. Mahatma Gandhi in his address of Dec.27,
1924 General Session of Congress
7.Radha Kumudh Bannerjee's Ancient India
page 86-92
8.Rahul Sanskritiyan in his book
Volga to Ganga at page 232
9.Ram Prakash Ozha 'Ancient Coins' page 56-
89
10.Sant Ram BA of Hushiarpur 'Our Society'
|