Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਭਾਰਤ-ਪਾਕ ਲੋਕਾਂ ਦੇ ਮੇਲ ਮਿਲਾਪ ਤੇ ਉਠ ਰਹੀ
ਲਹਿਰ ਨੂੰ ਸੇਧ ਦੇਣਾ ਲੋਚਦੀ ਹੈ ਮੈਨੀ ਦੀ ਕਿਤਾਬ


ਨੌਜਵਾਨ ਲਿਖਾਰੀ ਤ੍ਰੀਦਿਵੇਸ਼ ਸਿੰਘ ਮੈਨੀ ਦੀ ਅੰਗਰੇਜੀ ਵਿਚ ਕਿਤਾਬ 'Humanity Amidst Insanity'  (ਭਾਵ ਫਸਾਦਾਂ ਦੌਰਾਨ ਮਾਨਵਤਾ ) ਆਈ ਹੈ ਜਿਸ ਵਿਚ ਉਸ ਨੇ ਵੰਡ ਵੇਲੇ ਦੀਆਂ ਰੋਸ਼ਨ ਘਟਨਾਵਾਂ ਨੂੰ ਚਿਤਰਨ ਦਾ ਯਤਨ ਕੀਤਾ ਹੈ। ਮੈਨੀ ਦੇ ਨਾਲ ਦੋ ਪਾਕਿਸਤਾਨੀ ਤਾਹਿਰ ਮਲਿਕ ਤੇ ਅਲੀ ਫਾਰੂਕ ਮਲਿਕ ਦੇ ਨਾਂ ਵੀ ਲਿਖਾਰੀਆਂ ਵਿਚ ਹਨ।
ਪੂਰੀ ਕਿਤਾਬ 23 ਲੋਕਾਂ ਨਾਲ ਕੀਤੀ ਗਲ ਬਾਤ ਦੇ ਅਧਾਰ ਤੇ ਹੈ:12 ਭਾਰਤੀ ਬਜੁਰਗ ਤੇ ਪਾਕਿਸਤਾਨੀ 11 ਇਨ੍ਹਾਂ 'ਚ ਸਿਰਫ ੬ ਹੀ ਅਜਿਹੇ ਸੱਜਣ ਹਨ ਜਿਨਾਂ ਦੀ ਉਮਰ 1947  ਵੇਲੇ 20 ਸਾਲ ਤੋਂ ਉਪਰ ਸੀ। ਕਿਉਕਿ 1947ਨੂੰ ਬੀਤੇ ਹੋਏ 62 ਸਾਲ ਹੋ ਗਏ ਹਨ ਇਸ ਕਰਕੇ ਅਜਿਹੇ ਲੋਕਾਂ ਨੂੰ ਲਭਣਾ ਜੋ ਉਸ ਵੇਲੇ ਸੂਝਵਾਨ ਸਨ ਈਦ ਦੇ ਚੰਨ ਤੁਲ ਹੈ। ਸੋ ਲਿਖਾਰੀ ਦਾ ਸਾਥ ਜਾਂ ਤਾਂ ਬੱਚਾ ਹੈ ਜਾਂ ਬੱੁਢਾ ਹੈ। ਕਹਿਣ ਤੋਂ ਭਾਵ ਜਿਹੜੇ ਓਦੋ ਸੂਝਵਾਨ ਸਨ ਅੱਜ ਸਠਿਆਅ ਗਏ ਹਨ ਤੇ ਦੂਸਰੇ ਓਦੋ ਬਾਲੇ ਸਨ। ਉਪਰੋ ਉਪਰੋ ਕਿਤਾਬ ਉਨਾਂ ਰੂਹਾਂ ਨੂੰ ਸਮਰਪਤ ਹੈ ਜਿਨ੍ਹਾਂ ਨੇ ਉਸ ਜਨੂਨੀ ਦੌਰ ਵਿਚ ਖਤਰੇ ਤੇ ਖੇਡ ਕੇ ਦੂਸਰੇ ਮਜ੍ਹਬ ਦੇ ਲੋਕਾਂ ਨੂੰ ਪਨਾਹ ਦਿਤੀ ਤੇ ਬਚਾਇਆਂ। ਯਾਦ ਰਹੇ ਵੰਡ ਬਾਦ ਬਹੁਤ ਵੱਡਾ ਸਾਹਿਤ ਇਸ ਸਬੰਧ ਵਿਚ ਵੀ ਲਿਖਿਆ ਗਿਆ ਜਿਸ ਵਿਚ ਜਿੰਦਾ ਇਨਸਾਨੀਅਤ ਦੀਆਂ ਅਨੇਕ ਘਟਨਾਵਾਂ ਦਾ ਚਿਤਰਨ ਹੈ। ਇਨਾਂ ਤੋਂ ਮਦਦ ਲਈ ਜਾ ਸਕਦੀ ਸੀ। ਫਿਰ ਲਿਖਾਰੀ ਜਿਨਾਂ ਲਿਖਤਾਂ ਨੂੰ ਆਪਣਾ ਸਰੋਤ ਬਣਾਉਦਾ ਹੈ ਉਹ ਵੀ ਜਿਆਂਦਾ ਅਜੋਕੇ ਦੌਰ ਦੀਆਂ ਹਨ। ਪਰ ਜਦੋ ਲਿਖਾਰੀ ਰੋਸ਼ਨ ਘਟਨਾਂ ਦੀ ਤਸਵੀਰ ਖਿਚਦਾ ਹੈ ਤਾਂ ਕਹਾਣੀ ਪ੍ਰਵਾਹ ਵਿਚ ਮਨਫੀ ਘਟਨਾਂ ਹਾਵੀ ਹੋ ਜਾਂਦੀਆਂ ਹਨ।
ਸੰਨ 1947  ਪੂਰੀ ਮਨੱਖਤਾ ਦੇ ਇਤਹਾਸ ਦੀ ਦਿਲ ਕੰਬਾਊ ਤਰਾਸਦੀ ਹੈ। ਓਦੋ ਪਾਕਿਸਤਾਨ ਬਣਿਆ, ਭਾਰਤ ਅਜਾਦ ਹੋਇਆ। ਉਪਰੰਤ ਸਕੂਲਾਂ ਵਿਚ ਇਹੋ ਪੜਾਇਆ ਗਿਆ ਕਿ ਚਲਾਕ ਅੰਗਰੇਜ ਪਾੜੋ ਤੇ ਰਾਜ ਕਰੋ ਦੀ ਨੀਤ ਤਹਿਤ ਚਲਦਾ ਸੀ ਤੇ 1947ਦੇ ਦੰਗੇ ਫਸਾਦ ਓਸੇ ਦੀ ਕੁਟਲ ਨੀਤੀ ਕਰਕੇ ਹੋਏ। ਇਹ ਗਲ ਸੱਚੀ ਵੀ ਹੈ। ਕਈ ਲਿਖਾਰੀਆਂ ਖਾਸ ਕਰਕੇ ਅੰਮ੍ਰਿਤਸਰ ਦੇ ਕਿਸੇ ਵੇਲੇ ਰਹਿ ਚੁੱਕੇ ਡੀ ਸੀ ਪੈਡਰਿਲ ਮੂਨ ਨੇ ਮੰਨਿਆ ਕਿ ਫਸਾਦਾਂ ਨੂੰ ਰੋਕਣ ਲਈ ਸਰਕਾਰੀ ਕਾਰਵਾਈ ਞ'ਚ ਦੇਰ ਹੋਈ। ਸੰਨ 1994ਦੇ ਦਿੱਲੀ ਕਤਲਿਆਮ ਉਪਰੰਤ ਆਪਾਂ ਹੁਣ ਸਮਝਦੇ ਹਾਂ ਕਿ ਜਦੋਂ ਸਰਕਾਰ ਚਾਹੇ ਤਾਂ ਮਿਲਟਰੀ ਲਾ ਕੇ ਫਸਾਦ ਬੰਦ ਵੀ ਕਰ ਸਕਦੀ ਹੈ। ਫਿਰ ਸਿੱਖ 1947ਲਈ ਆਪਣੇ ਲੀਡਰਾਂ ਨੂੰ ਹੀ ਕੋਸਦੇ ਹਨ। ਪੰਜਾਬੀਆਂ ਨੇ ਕਦੀ ਵੀ ਨਹੀ ਚਾਹਿਆ ਕਿ ਵਾਹਗੇ ਦੀ ਲਕੀਰ ਮਿੱਟ ਜਾਏ। ਹਾਂ ਉਹ ਮੇਲ ਮਿਲਾਪ ਚਾਹੁੰਦੇ ਹਨ। ਫਿਰ ਇਹ ਸੱਚ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਲੋਕ ਲਹਿਰ ਬਣ ਚੁਕੀ ਹੈ ਅਤੇ ਜਾਤਾਂ, ਧਰਮਾਂ ਤੋਂ ਉਪਰ ਉਠ ਸਾਲ ਞ'ਚ ਕੋਈ 10 ਕੁ ਲੱਖ ਲੋਕ ਸਰਹੱਦ ਤੇ ਪਹੂੰਚ ਇਹ ਦਸਦੇ ਹਨ ਕਿ ਉਹ ਮੇਲ ਮਿਲਾਪ ਚਾਹੁੰਦੇ ਹਨ।
ਪਰ ਦੂਸਰੇ ਪਾਸੇ ਮੈਨੀ ਨੇ ਲਿਖ ਕੇ ਇਹ ਕਹਿਣਾਂ ਚਾਹਿਆ ਹੈ ਕਿ ਐ ਲੋਕੋ! ਜ਼ਜ਼ਬਾਤਾਂ ਦੇ ਵਹਿਣ ਵਿਚ ਵਹਿ ਕੇ ਕਿਤੇ 1947 ਦੇ ਉਸ ਭਿਆਨਕ ਮੌਕੇ ਨੂੰ ਨਾਂ ਭੁੱਲ ਜਾਇਓ। ਮੈਨੀ ਨੇ 1947  ਵੇਲੇ ਦੀਆਂ ਤਸਵੀਰਾਂ ਖਿੱਚ ਇਹ ਦਰਸਾਉਣ ਦਾ ਉਪਰਾਲਾ ਕੀਤਾ ਹੈ ਕਿ:- “ਮੇਲ ਮਿਲਾਪ ਦਾ ਜਦੋ ਵੀ ਕੋਈ ਉਪਰਾਲਾ ਹੁੰਦਾ ਹੈ ਤਾਂ ਇਹ ਸ਼ੱਕ ਕੀਤਾ ਜਾਂਦਾ ਹੈ ਕਿ ਕਿਤੇ ਇਹ ਦੋਹਾਂ ਮੁਲਕਾਂ ਨੂੰ ਇਕੱਠੇ ਕਰਨ ਦੀ ਕੋਈ ਸਾਜਿਸ਼ ਤੇ ਨਹੀ?ਞ" ਅਸੀ ਨਹੀ ਸਮਝਦੇ ਪਾਕਿਸਤਾਨੀਆਂ ਦੇ ਮਨਾਂ ਵਿਚ ਅਜਿਹੀ ਕੋਈ ਗਲ ਹੈ। ਕਿਉਕਿ ਜਦੋਂ ਲਾਂਘੇ ਦੀ ਮੰਗ ਕੀਤੀ ਤਾਂ ਪਾਕਿਸਤਾਨ ਝੱਟ ਮੰਨ ਗਿਆ ਸੀ। ਹਾਂ ਆਰ ਐਸ ਐਸ ਜਿਹੀਆਂ ਜਥੇਬੰਦੀਆਂ ਸਿਧਾਂਤਕ ਰੂਪ ਵਿਚ ਹੀ ਨਹੀ ਚਾਹੁੰਦੀਆਂ ਕਿ ਮੇਲ ਮਿਲਾਪ ਹੋਏ। ਸੋ ਖੁਸ਼ਵੰਤ ਸਿੰਘ ਦੀ ਗਲ ਕਿ ਵੰਡ ਦੇ ਜਖਮ ਭਰ ਚੁੱਕੇ ਨੇ ਪਰ ਜ਼ਹਿਰ ਅਜੇ ਹੈਗਾ ਗਲਤ ਹੈ ਕਿਉਕਿ ਲੋਕਾਂ ਦੇ ਮਨਾਂ ਵਿਚੋਂ ਜ਼ਹਿਰ ਉਤਰ ਚੁੱਕਾ ਹੈ। ਖੁੱਦ ਲਿਖਾਰੀਆਂ ਨੇ ਜਿਨੇ ਵੀ ਲੋਕਾਂ (ਮਲਵਿੰਦਰ) ਨਾਲ ਗਲ ਬਾਤ ਕੀਤੀ ਹੈ ਉਹ ਫਸਾਦੀਆਂ ਨੂੰ ਮਾਫ ਕਰ ਚੁੱਕੇ ਹਨ। ਸੱਚ ਗਲ ਇਹ ਹੈ ਭਾਰਤ ਸਰਕਾਰ ਹੀ ਸ਼ਇਦ ਨਹੀ ਚਾਹੁੰਦੀ ਕਿ ਮੇਲ ਮਿਲਾਪ ਵਧੇ। ਏਧਰ ਉਧਰ ਕਿਤਾਬ ਵਿਚ ਲਿਖਾਰੀ ਐਵੇ ਪਿਆ ਮੀਨ ਮੇਖ ਕੱਢ ਰਿਹਾ ਹੈ। ਸੱਚ ਇਹ ਹੈ ਕਿ ਪੰਜਾਬੀ ਲੋਕ ਮੂਲੋ ਜ਼ਜ਼ਬਾਤੀ ਹਨ ਤੇ ਘ੍ਰਿਣਾ ਦੇ ਵਹਿਣ ਵਿਚ ਵਹਿ ਕੇ ਉਨਾਂ ਆਪਣਿਆਂ ਦਾ ਕਤਲਿਆਮ ਕੀਤਾ। ਤੇ ਜਿਵੇ ਸਾਇਸ ਦਾ ਅਸੂਲ ਹੈ ਕਿ ਹਰ ਕਾਰਵਾਈ ਦੇ ਨਾਲ ਬਰਾਬਰ ਦੀ ਵਿਰੋਧੀ ਕਾਰਵਾਈ ਆਪ ਮੂਹਾਰੇ ਹੁੰਦੀ ਹੈ, ਪੰਜਾਬੀ ਲੋਕ ਹੁਣ ਤੁਲ ਗਏ ਹਨ ਕਿ 1947ਦੀ ਨਫਰਤ ਨੂੰ ਅੱਜ ਦੀ ਮੁਹੱਬਤ ਨਾਲ ਧੋ ਦੇਣਗੇ।
ਮੈਨੀ ਸਾਹਿਬ ਫਿਰ ਲਿਖਦੇ ਹਨ ਕਿ 1947  ਦੀਆਂ ਘਟਨਾਵਾਂ ਨੇ ਦੱਖਣ ਏਸੀਆ ਦੇ ਲੋਕਾਂ ਦੇ ਮਨਾਂ ਤੇ ਘਿਰਣਾ ਤੇ ਸ਼ੱਕ ਦੀ ਅਜਿਹੀ ਲੀਕ ਪਾ ਦਿਤੀ ਹੈ ਜਿਹੜੀ ਮਿਟਣ ਵਾਲੀ ਨਹੀ। ਲਿਖਾਰੀ ਯਾਦ ਰੱਖਣ ਕਿ ਲੋਕਾਂ ਦੀ ਯਾਦਆਸ਼ਤ ਬਹੁਤ ਕਮਜੋਰ ਹੁੰਦੀ ਹੈ।
ਉਂਜ ਮੈਨੀ ਸਾਹਿਬ ਨੇ ਬੜੀ ਪਿਆਰੀ ਗਲ ਕੀਤੀ ਹੈ ਞ"ਕਿ ਸਿੱਖ ਇਕ ਤਰਾਂ ਨਾਲ ਦੋਹਾਂ ਮੁਲਕਾਂ ਦਰਮਿਆਨ ਅਮਨ ਦੇ ਪੁਲ ਦਾ ਕੰਮ ਕਰਦੇ ਭਾਸਦੇ ਹਨ।ਞ" ਫਿਰ ਹਿੰਦੂ ਸਥਾਨ ਕਟਾਸਰਾਜ ਆਦਿ ਦਾ ਜਿਕਰ ਕਰਦੇ ਹਨ ਪਰ ਲਿਖਾਰੀ ਇਸ ਗਲ ਦਾ ਜਿਕਰ ਕਰਨਾਂ ਭੁਲ ਜਾਂਦਾ ਹੈ ਕਿ ਪੂਰਬੀ ਪੰਜਾਬ ਵਿਚ ਮੁਸਲਮਾਨਾਂ ਦੇ ਹਰ ਗਲੀ ਮੁਹੱਲੇ ਪਿੰਡ ਸ਼ਹਿਰ ਵਿਚ ਮਜ਼ਬੀ ਸਥਾਨ ਮੌਜੂਦ ਹਨ।
ਕਿਤਾਬ ਵਿਚ ਦੋਨਾਂ ਪੰਜਾਬਾਂ ਵਿਚ ਜਾਤਾਂ ਪਾਤਾਂ ਦੀ ਸਾਂਝ ਦਾ ਵੀ ਚੋਖਾ ਜਿਕਰ ਹੈ। ਉਜ ਲਿਖਾਰੀ ਇਹ ਵੀ ਮੰਨਦਾ ਹੈ ਕਿ ਦੋਵਾਂ ਮੁਲਕਾਂ ਵਿਚ ਘੱਟ ਗਿਣਤੀਆਂ ਮਹਿਫੂਜ ਨਹੀ ਹਨ।
ਫਿਰ ਦੇਖੋ, ਕਿਤਾਬ ਮੰਨਦੀ ਹੈ ਕਿ ਜਿੰਨਾਂ ਲੋਕਾਂ ਨਾਲ ਲਿਖਾਰੀਆਂ ਗਲ ਬਾਤ ਕੀਤੀ ਸਭ ਦੋਹਾਂ ਮੁਲਕਾਂ ਦਰਮਿਆਨ ਬਿਹਤ੍ਰ ਸਬੰਧਾਂ ਦੀ ਕਾਮਨਾ ਕਰਦੇ ਹਨ। ਸੋ ਕਿਤਾਬ ਇਕ ਕਿਸਮ ਦਾ ਅੰਤਰ ਵਿਰੋਧ ਹੈ।
ਪੰਜਾਬ ਦੇ ਇਤਹਾਸ ਤੇ ਕੰਮ ਕਰਨ ਵਾਲੀ ਵਿਸ਼ਵ ਪ੍ਰਸਿਧ ਲੇਖਕਾ ਪ੍ਰਫੋਸੈਰ ਐਨ ਤਲਬੋਟ ਨੇ ਉਜ ਕਿਤਾਬ ਦੀ ਆਮਦ ਦਾ ਸਵਾਗਤ ਕੀਤਾ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਕਿਤਾਬ ਰਾਂਹੀ ਸੁਨੇਹਾ ਦਿਤਾ ਹੈ ਕਿ ਅੱਜ ਸਖਤ ਜਰੂਰਤ ਹੈ ਕਿ ਲੋਕਾਂ ਦੀ ਸੋਚ ਵਿਚ ਤਬਦੀਲੀ ਆਏ ਤੇ ਲੋਕਾਂ ਦਾ ਆਉਣ ਜਾਣ, ਮੇਲ ਮਿਲਾਪ ਵਧੇ।
ਕੁਲ ਮਿਲਾ ਕੇ ਅਸੀ ਕਹਾਂਗੇ ਇਹ ਚੰਗਾ ਉਪਰਾਲਾ ਹੈ। ਅਜਿਹੇ ਕੰਮਾਂ ਨਾਲ ਚਰਚਾ ਛਿੜਦੀ ਹੈ ਤੇ ਰੋਸ਼ਨ ਸਿਟਿਆਂ ਤੇ ਪਹੁੰਚਿਆ ਜਾ ਸਕਦਾ ਹੈ।

HUMANITY AMIDST INSANITY ..Hope during and After the Indo-Pak Partition.. Tridevish Singh Maini, Tahir Malik, Ali Farooq Malik..Pages 186 Price Rs. 295..UBS Publishers Distributors.