Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਨਾਮ
ਭਾਵ ਜਸ ਗਾਉਣਾ, ਗੁਣ ਗਾਉਣੇ, ਉਸਤਤ, ਵਡਿਆਈਆਂ, ਸਿਫਤ ਸਾਲਾਹ, ਕੀਰਤੀ ਕਰਨੀ ਉਸ ਦੀ ਪ੍ਰਾਪਤੀ ਦਾ ਇਕੋ ਇਕ ਰਸਤਾ ਹੈ


ਬੱਚਾ ਸਭ ਤੋਂ ਪਹਿਲਾਂ ਮਾਂ ਕਹਿਣਾ ਸਿੱਖਦਾ ਹੈ ਤੇ ਬਾਦ ਵਿਚ ਉਸਨੂੰ ਉਸ ਦੇ ਨਾਂ ਦਾ ਵੀ ਗਿਆਨ ਹੋ ਜਾਂਦਾ ਹੈ। ਉਹਦਾ ਨਾਂ ਲੈਣ ਤੇ ਝੱਟ ਸਿਰ ਚੁਕਦਾ ਹੈ।ਕੌਣ ਨਹੀ ਜਾਣਦਾ ਕਿ ਨਾਮ ਜਾਂ ਨਾਂ ਦਾ ਕੀ ਅਰਥ ਹ੍‍ਦਾ ਹੈ। ਓਏ ਤੇਰਾ ਨਾਂ ਕੀ ਹੈ? 'ਨਾਮ' ਲਫਜ ਫਾਰਸੀ ਤੇ ਸੰਸਕ੍ਰਿਤ ਦੋਵਾਂ ਮੂਲ ਭਾਸ਼ਾਵਾਂ ਵਿਚ ਮਿਲਦਾ ਹੈ। ਯੁਰਪੀਨ ਮੁਲਕਾਂ ਵਿਚ ਵੀ ਸ਼ਾਇਦ ਰਲਵਾਂ ਮਿਲਵਾਂ ਜਿਹਾ ਹੀ ਸ਼ਬਦ ਹੈ। ਅੰਗਰੇਜੀ ਵਿਚ ਜਿਵੇ ਨਾਮ ਦੀ ਜਗਾ ਨੇਮ ਕਹਿ ਦਿਤਾ ਜਾਂਦਾ ਹੈ। ਸੋ ਹੈਰਾਨੀ ਦੀ ਗਲ ਨਾ ਲਫਜ ਸਾਰੀ ਦੁਨੀਆਂ ਵਿਚ ਸਾਂਝਾ ਹੈ।
ਮੂਲ ਰੂਪ ਵਿਚ ਨਾਂ ਲਫਜ਼ ਦੇ ਮਾਇਨੇ ੍‍ਦੇ ਨੇ 'ਗੁਣ' 'ਸਿਫਤ' ਜਾਂ 'ਜਸ'। ਆਦਿ ਕਾਲ ਤੋਂ ਹੀ ਕਿਸੇ ਦਾ ਨਾਂ ਉਸ ਦੇ ਗੁਣਾਂ ਅਨੁਸਾਰ ਰਖਿਆ ਜਾਂਦਾ ਹੈ। 'ਲੰਙਾ' 'ਕਾਣਾ' 'ਫੀਨਾ' ਜੇ ਸੋਹਣਾ ਹੋਵੇ ਤਾਂ ਸੁੰਦਰ ਸਿੰਘ, ਰੂੜ ਸਿੰਘ ਜਾਂ ਸੋਹਣ ਸਿੰਘ। ਹਾਂ, ਕਈ ਵਾਰੀ ਮਾਪੇ ਤਾਂ ਨਾਂ ਰੱਖ ਲੈਦੇ ਹਨ ਮੱਲ ਸਿੰਘ ਭਾਵ ਭਲਵਾਨ ਪਰ ਬੰਦਾ ਮਾੜੂਆ ਨਿਕਲ ਆਉਦਾ ਹੈ। ਕਿਤੇ ਨਾਂ ੍‍ਦਾ ਹੈ ਉਚਾ ਪਿੰਡ ਤੇ ਕਿਤੇ ਨੀਵਾਂ ਬਜਾਰ। ਜੇ ਪਿੰਡ ਦੁਆਲੇ ਕਿਲ੍ਹਾ ੍‍ਦਾ ਸੀ ਤਾਂ ਨਾਂ 'ਕਿਲ੍ਹਾ ਫੁੱਮਣ ਸਿੰਘ'। ਬਜਾਰ ਕਾਠੀਆਂ ਤੇ ਲੂਣ ਮੰਡੀ।
ਠੀਕ ਏਸੇ ਰੱਬ ਦਾ ਨਾਂ ਵੀ ਉਹਦੇ ਗੁਣਾਂ ਜਾਂ ਸਿਫਤਾਂ ਵਿਚ ਹੀ ਹੈ। ਪਰ ਰੱਬ ਅਜਿਹੀ ਤਾਕਤ ਹੈ ਜਿਸ ਦਾ ਬਿਆਨ ਨਹੀ ਕੀਤਾ ਜਾ ਸਕਦਾ। ਜੇ ਇਕ ਮੋਟੀ ਜਿਹੀ ਉਦਾਹਰਣ ਦਿਤੀ ਜਾਏ 'ਬਿਜਲੀ ਦੇ ਕਰੰਟ' ਦੀ ਤਾਂ ਸ਼ਾਇਦ ਗਲ ਕੁਝ ਸਪੱਸ਼ਟ ਹੋ ਸਕਦੀ ਹੈ। ਕਰੰਟ ਨਾਲ ਪੱਖਾ ਚਲਦਾ ਹੈ ਜੋ ਹਵਾ ਦਿੰਦਾ ਹੈ, ਹੀਟਰ ਚਲਦਾ ਹੈ ਜੋ ਗਰਮੀ ਪੈਦਾ ਕਰਦਾ ਹੈ, ਬਲਬ ਟਿਊਬਲਾਈਟ ਜਗਾ ਸਕਦਾ ਹੈ, ਪਾਣੀ ਖਿੱਚਣ ਵਾਲਾ ਪੰਪ ਚਲਾ ਸਕਦਾ ਹੈ ਆਦਿ ਆਦਿ...। ਓਸੇ ਤਰਾਂ ਰੱਬ ਦੇ ਗੁਣ ਹਨ ਕਿ : ਉਹ ਕਰਤਾ ਹੈ - ਪੈਦਾ ਕਰਦਾ ਹੈ, ਦਾਤਾਰ - ਜੀਵਾ  ਨੂੰ  ਦਾਤਾਂ ਦਿੰਦਾ ਹੈ, ਅਚੁਤ - ਤਬਾਹ ਨਹੀ ਹੋ ਸਕਦਾ, ਅੰਤਰਜਾਮੀ - ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ, ਮੋਹਨ - ਮਨਾਂ  ਨੂੰ  ਮੋਹ ਲੈਣ ਵਾਲਾ, ਕ੍ਰਿਸ਼ਨ - ਹੰਕਾਰ ਭੰਨਣ ਵਾਲਾ, ਜਗਦੀਸ਼ -ਜਗਤ ਦਾ ਮਾਲਕ ਹੈ, ਹਰੀ- ਸਭ ਤੋ ਪਿਆਰਾ, ਵਾਸਦੇਵ- ਖੂਬਸੂਰਤ, ਆਜੂੰਨੀ -ਜੂਨਾਂ ਤੋ ਰਹਿਤ, ਨਿਰਵੈਰ- ਵੈਰ ਰਹਿਤ, ਨਿਰਭਉ- ਡਰ ਤੋਂ ਰਹਿਤ, ਅਕਾਲ- ਸਮੇਂ ਸੀਮਾ ਤੋਂ ਰਹਿਤ, ਗੁਰਪ੍ਰਸਾਦਿ ਗੁਰੂ ਦੀ ਕਿਰਪਾ ਸਦਕਾ ਨਜਰ ਆਉਣ ਵਾਲਾ, ਸੈਭੰ- ਖੁਦ ਹੀ ਸਥਾਪਤ ਆਦਿ। ਭਾਵ ਇਸ ਪ੍ਰਕਾਰ ਉਸ ਰਬ ਦੇ ਕਰੋੜਾਂ ਅਰਬਾਂ ਨਾ ਹੋ ਸਕਦੇ ਹਨ ਪਰ ਪੂਰਾ ਨਾਂ ਕੋਈ ਨਹੀ। ਹਾਂ ਇਕ ਨਾਂ ਥੋੜਾ ਜਿਆਦਾ ਢੁਕਵਾ ਹੈ ਤੇ ਉਹ ਹੈ ਸਚ ਜਾਂ ਸਤਿ ਜਾਂ ਸਤਿਨਾਮ।ਏਸੇ ਕਰਕੇ ਹੀ ਪੰਚਵੇ ਨਾਨਕ ਨੇ ਸੈਕੜੇ ਨਾਂ ਲੈਣ ਉਪਰੰਤ ਲਿਖਿਆਂ ਹੈ:ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥(ਪੰ.1083)
ਦਸਮ ਨਾਨਕ ਨੇ ਜਾਪ ਸਾਹਿਬ ਵਿਚ 'ਸਤਿਨਾਮ' ਦੇ ਹਜ਼ਾਰਾਂ ਨਾਲ ਦਿਤੇ ਤੇ ਕਿਹਾ ਕਿ: ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮੱਤ॥ ਭਾਵ ਅਸੀ ਜੀਵ ਤੇਰੇ ਗੁਣਾਂ ਦੇ ਆਧਾਰ ਤੇ ਤੈ ਨੂੰ  ਨਾਮ ਦੇ ਰਹੇ ਹਾਂ।
ਸਾਰੀ ਸ੍ਰਿਸਟੀ ਹੀ ਉਸ ਪ੍ਰਮਾਤਮਾ ਦੀ ਰਚਨਾ ਹੈ ਤੇ ਜਿੰਨੀਆਂ ਵੀ ਚੀਜ਼ਾਂ ਪੈਦਾ ਕੀਤੀਆ ਹਨ ਉਹ ਹੀ ਉਹਦਾ ਨਾਂ ਹੈ : ਪ੍ਰਿਥਵੀ  ਨੂੰ  ਪੈਦਾ ਕਰਨਾ ਵਾਲਾ, ਸੂਰਜ  ਨੂੰ  ਪੈਦਾ ਕਰਨ ਵਾਲਾ, ਹਾਥੀ  ਨੂੰ  ਪੈਦਾ ਕਰਨ ਵਾਲਾ, ਕੀੜੀ  ਨੂੰ  ਪੈਦਾ ਕਰਨ ਵਾਲਾ, ਪਹਾੜ ਪੈਦਾ ਕਰਨ ਵਾਲਾ ਭਾਵ: ਜੇਤਾ ਕੀਤਾ ਤੇਤਾ ਨਾਉ॥(ਜਪੁਜੀ)
ਸੋ ਉਸ ਪ੍ਰਭੂ  ਨੂੰ  ਕਿਵੇ ਧਿਆਈਏ ਜੋ ਹੈ ਹੀ ਨਿਰੰਕਾਰ? ਉਤਰ:-

* ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ ॥(ਪੰ.644) ਗੁਰਬਾਣੀ ਵਿਚ ਫਿਰ ਇਕ ਨਹੀ ਹਜਾਰਾਂ ਥਾਵਾਂ ਤੇ ਜੁਆਬ ਦਿਤਾ ਹੈ ਕਿ ਉਸ ਦੀ ਸਿਫਤ ਕਰਕੇ ਹੀ ਉਸ  ਨੂੰ  ਧਿਆਉਣਾ ਹੈ:-*  ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥ ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥
ਮੈਂ ਕੁਰਬਾਨ ਜਾਂਨਾ ਹਾਂ ਤੇਰੇ ਨਾਵਾਂ ਤੋਂ, ਤੇਰੀਆਂ ਸਿਫਤਾਂ ਤੋਂ* ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ॥ (ਪੰ.1168) ਸੋ ਉਸ ਰੱਬ ਦੀਆਂ ਸਿਫਤਾਂ ਹੀ ਉਸ ਦਾ ਨਾਂ ਹਨ।
ਪ੍ਰਭੂ ਦੀਆਂ ਸਿਫਤਾਂ ਫਿਰ ਆਪਾ ਗਾ ਕੇ ਕੀਰਤਨ ਰਾਹੀ ਕਰ ਸਕਦੇ ਹਾਂ, ਗੱਲਾਂ ਬਾਤਾਂ ਤੇ ਵੀਚਾਰਾਂ ਰਾਹੀ ਕਰ ਸਕਦੇ ਹਾਂ। ਸੋ ਜਿਸਤਰਾਂ ਵੀ ਉਹਦੀਆਂ ਸਿਫਤਾਂ ਹੋਣ ਸਭ ਨਾਮ ਹੀ ਹੈ।

*  ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥ ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥

*  ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥ ਹਰਿ ਨਾਮੁ ਸਲਾਹਨਿ ਸਦਾ ਸਦਾ ਵਖਰੁ ਹਰਿ ਨਾਮੁ ਅਧਾਰੁ ॥

*  ਸਚੁ ਸਲਾਹਨਿ ਸੇ ਸਚੇ ਸਚਾ ਨਾਮੁ ਅਧਾਰੁ ॥

*  ਨਾਨਕ ਨਾਮੁ ਸਲਾਹਿ ਤੂੰ ਅੰਤੁ ਨ ਪਾਰਾਵਾਰੁ ॥

*  ਗੁਰਮਤੀ ਨਾਮੁ ਸਲਾਹੀਐ ਦੂਜਾ ਅਵਰੁ ਨ ਕੋਇ ॥

*  ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ ॥ ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥

*  ਸਬਦਿ ਰਤੇ ਸੇ ਨਿਰਮਲੇ ਤਜਿ ਕਾਮ ਕ੍ਰੋਧੁ ਅਹੰਕਾਰੁ ॥ ਨਾਮੁ ਸਲਾਹਨਿ ਸਦ ਸਦਾ ਹਰਿ ਰਾਖਹਿ ਉਰ ਧਾਰਿ ॥

*  ਗੁਰਮੁਖਿ ਪੜਹਿ ਹਰਿ ਨਾਮੁ ਸਲਾਹਹਿ ਦਰਿ ਸਚੈ ਸੋਭਾ ਪਾਵਣਿਆ ॥(ਗੁਰਬਾਣੀ ਵਿਚ ਅਜਿਹੀਆਂ ਲੱਖਾਂ ਉਦਾਹਰਣਾਂ ਹਨ)
ਸੋ ਰੱਬ ਦਾ ਨਾਂ ਜਪਣ ਦਾ ਮਤਲਬ ਵੀ ਸਿੱਧਾ ਜਿਹਾ ਹੋਇਆ ਭਾਵ ਉਹਦੀਆਂ ਸਿਫਤਾਂ ਤਾਕਤਾ ਗਾਉਣਾਂ।
ਤੇ ਹੁਣ ਇਕ ਸੱਚਾ ਚੁਟਕਲਾ ਪੜਿਓ ਜੇ। ਪੰਜਾਬ ਵਿਚ ਜੋਗੀਆਂ ਦੇ ਸੈਕੜੇ ਡੇਰੇ ਹੋ ਗਏ ਹਨ ਤੇ ਉਨਾਂ (ਰਾਧਾ ਸੁਆਮੀ ਡੇਰਾ ਬਿਆਸ ਆਦਿ ਨੇ) ਜਿਹੜਾ ਸਾਹਿਤ ਛਾਪਿਆ ਹੈ ਉਸ ਵਿਚ ਕਿਹਾ ਗਿਆ ਹੈ ਕਿ ਨਾਮ ਤੋਂ ਅਰਥ ਸਰੀਰ ਵਿਚ ਉਠਣ ਵਾਲੀ ਸਾਂ ਸਾਂ ਦੀ ਅਵਾਜ ਤੇ ਜੋਤ। ਕੀ ਇਸ ਤੋਂ ਵੱਡਾ ਕੋਈ ਹੋਰ ਵੀ ਕੁਫਰ ਹੋ ਸਕਦਾ ਹੈ? ਰੱਬ ਇਨ੍ਹਾਂ  ਨੂੰ  ਸੁਮੱਤ ਬਖਸ਼।