|
ਜੇ ਤੁਸੀ ਰਸਾਲਾ ਪੜਿਆ ਹੈ ਤਾਂ ਸਮਝ ਹੀ ਗਏ ਹੋਵੇਗੇ
ਕਿ ਕਿਸ ਜੱਦੋਜਹਿਦ 'ਚ ਇਹ ਨਿਕਲ ਰਿਹਾ ਹੈ। ਕਿਉਕਿ ਜੋ ਇਹ ਗਲ ਕਹਿ ਰਿਹਾ ਹੈ ਉਸ ਦੀ ਜਰੂਰਤ
ਹੈ। ਆਪਣਾ ਫਰਜ ਪਛਾਣੋ ਤੇ ਇਸ ਦੀ ਮਦਦ ਕਰੋ।
|
1.ਪੰਜਾਬ ਮੋਨੀਟਰ ਨੂੰ ਸਪਾਂਸਰ ਕਰੋ
2.ਵਾਸਤਾ
ਗੁਰੂ ਦਾ ਹੁਣ ਗੁੱਟਕਾ ਤੇ ਜਨਮਸਾਖੀ ਸੇਵਾ ਚਲੇ
3.ਪੰਜਾਬ ਮੋਨੀਟਰ ਦੇ
ਮੈਂਬਰ ਬਣੋ (ਸਬਸਕਰਾਈਬ ਕਰੋ)
|
ਦਰ ਚੰਦੇ
(Subscription Rates)
ਸਮੇਤ ਡਾਕ ਖਰਚ
(Including Postage)
|
ਵੇਰਵਾ |
ਰੁਪਏ |
ਅਮਰੀਕੀ ਡਾਲਰ |
ਵਲੈਤੀ ਪੌਂਡ |
|
ਇਕ ਕਾਪੀ |
20 |
2 |
1 |
|
ਜੀਵਨ ਸਾਥੀ |
1000 |
110 |
55 |
ਚੈਕ/ਡਰਾਫਟ ਭਾਈ
ਨੰਦਲਾਲ ਫਾਊਂਡੇਸ਼ਨ ਦੇ ਨਾਂ ਹੇਠ ਹੋਣ
All Payments be made in the name of
BHAI NANDLAL FOUNDATION
60, Diamond Avenue,
Majitha Road, Amritsar
Email-punjabmonitor@yahoo.co.uk
|
|
How to remit money: overseas readers
Readers you
can remit money through Western Union in the name of editor
Bhabishan
Singh Goraya, Amritsar
and then
telephonically convey the code
or remit directly in the account of editor
Bhabishan Singh Goraya, Amritsar
Account No.630810100006498
Swift code: BKIDINBBASR
Bank of India, Ranjit Avenue Branch, Amritsar
ਪਰਦੇਸਾਂ
‘ਚ
ਬੈਠੇ
ਪਾਠਕ
ਵੀਰ
ਜੇ
ਪੈਸੇ
ਭੇਜਣੇ
ਚਾਹੁੰਣ
ਤਾਂ
ਤੁਸੀ
ਵੇਸਟਰਨ
ਯੂਨੀਅਨ
ਬੈਕਿੰਗ
ਪ੍ਰਣਾਲੀ
ਰਾਹੀ
ਭੇਜ
ਸਕਦੇ
ਹੋ
ਸੰਪਾਦਕ
ਭਬੀਸ਼ਨ
ਸਿੰਘ
ਗੁਰਾਇਆ,
ਅੰਮ੍ਰਿਤਸਰ
ਦੇ
ਨਾਂ
ਤੇ
ਪੈਸੇ
ਭੇਜ
ਕੇ
ਗੁਪਤ
ਕੋਡ
ਫੋਨ
ਰਾਂਹੀ
ਦਸ
ਦੇਵੋ
ਜੀ।
ਜਾਂ ਫਿਰ ਪੈਸੇ ਸਿਧੇ ਹੀ ਸੰਪਾਦਕ ਦੇ ਬੈਂਕ ਖਾਤੇ ਵਿਚ ਭੇਜ ਦੇਣਾ
Bhabishan Singh Goraya, Amritsar
Account No.630810100006498
Swift code:
BKIDINBBASR
Bank of India, Ranjit Avenue Branch, Amritsar
|
|
ਲੰਗਰ ਤੇ ਕਾਰ ਸੇਵਾ ਖੂਬ
ਰਹੀ,
ਵਾਸਤਾ ਗੁਰੂ ਦਾ ਹੁਣ ਗੁੱਟਕਾ ਤੇ ਜਨਮਸਾਖੀ ਸੇਵਾ ਚਲੇ
ਗੁਰੂ ਨਾਨਕ ਦਾ ਸੰਦੇਸ਼ ਅੱਜ ਪ੍ਰਚਾਰ ਦੀ ਘਾਟ ਕਰਕੇ ਪਛੜ੍ਹ ਰਿਹਾ ਹੈ। ਜੀਵਨ ਰਹੱਸ ਨਾ ਸਮਝ ਆਉਣ
ਕਰਕੇ ਲੋਕਾਈ ਅੱਜ ਦੁਖੀ ਹੈ। ਕਿਤੇ ਬਲੱਡ ਪ੍ਰੇਸ਼ਰ ਤੇ ਕਿਤੇ ਚਿੰਤਾ ਤੋਂ ਉਪਜੇ ਹੋਰ ਰੋਗ। ਕਿਉਕਿ
ਅਖਾਣ ਹੈ ਕਿ ਮਰਦੀ ਕੀ ਨਾਂ ਕਰਦੀ, ਕਈ ਟਕਸਾਲੀ ਸਿੱਖ ਪ੍ਰਵਾਰਾਂ ਦੇ ਲੋਕ ਵੀ ਅਨ-ਧਰਮਾਂ ਵਲ ਜਾ ਰਹੇ
ਨੇ ਖਾਸ ਕਰਕੇ ਈਸਾਈਮਤ ਤੇ ਜੋਗਮਤ। ਅੱਜ ਸੰਗਮਰਮਰੀ ਗੁਰਦੁਆਰੇ ਸਖਣੇ ਪਏ ਹੋਏ ਹਨ। ਕਿਉਕਿ ਅਸਲ
ਪ੍ਰਚਾਰ ਲਗ ਪਗ ਖਤਮ ਹੋ ਗਿਆ ਹੈ ਤੇ ਗ੍ਰੰਥੀ ਸਿਰਫ ਨਿਤਨੇਮ ਦੀ ਰੁੱਖੀ ਜਿਹੀ ਰਸਮ ਹੀ ਨਿਭਾ ਰਹੇ
ਹਨ। ਕੀ ਮੇਰਾ ਕਥਨ ਗਲਤ ਹੈ? ਜਰਾ ਝਾਤੀ ਮਾਰੋ ਆਪਣੇ ਗਲੀ, ਮੁਹੱਲੇ, ਪਿੰਡ ਦੇ ਗੁਰਦੁਆਰੇ ਵਲ। ਓਥੇ
ਕਿੰਨਾ ਕੁ ਇਤਹਾਸ ਦਸਿਆ ਜਾ ਰਿਹਾ ਹੈ? ਕੀ ਸੰਗਤ ਵਿਚ ਵਿਚਾਰ ਚਰਚਾ (discussion) ਹੁੰਦੀ ਹੈ?
ਸਾਡੇ ਪ੍ਰਚਾਰਕ ਲੋਕਾਂ ਨਾਲ ਨਿੱਜੀ ਸੰਪਰਕ ਕਿੰਨਾ ਕੁ ਬਣਾ ਰਹੇ ਨੇ? ਕੌਮ ਵਿਚ ਲੋਹੜੇ ਦਾ ਜੋਸ਼ ਤੇ
ਉਤਸ਼ਾਹ ਹੈ ਪਰ ਸੇਧ ਦੇਣ ਵਾਲਾ ਕੋਈ ਨਹੀ। ਮੈ ਅਕਸਰ ਦੇਖਦਾ ਹਾਂ ਸੜਕਾਂ ਤੇ ਗੁਰਮੁਖ ਪਿਆਰੇ ਲੰਗਰ
ਲਾ ਕੇ ਬਦੋ ਬਦੀ ਵੀ ਚਾਹ ਪਾਣੀ ਲੰਗਰ ਛਕਾਉਦੇ ਹਨ। ਓਦੋਂ ਮੈ ਸੋਚਦਾ ਹਾਂ ਕਿ ਕਦੀ ਇਹੋ ਜਿਹਾ ਮੌਕਾ
ਵੀ ਆਵੇਗਾ ਕਿ ਸਿੱਖ ਗੁਟਕੇ, ਜਨਮਸਾਖੀਆਂ, ਸੀ.ਡੀ/ਡੀ.ਵੀ.ਡੀ ਦਾ ਲੰਗਰ ਵੀ ਵਰਤਾਇਆ ਕਰਨਗੇ। ਮੈ
ਨੂੰ ਪਤਾ ਹੈ ਉਹ ਵੇਲਾ ਆਉਣ ਵਾਲਾ ਹੈ।
ਸਿੱਖ ਸੰਗਤਾਂ ਸ਼ਰੋਮਣੀ ਕਮੇਟੀ ਤੋਂ ਪ੍ਰਚਾਰ ਦੀ ਉਮੀਦ ਲਾਈ ਬੈਠੀਆਂ ਹਨ ਪਰ ਸੰਗਤਾਂ ਨੂੰ
ਪਤਾ ਨਹੀ ਕਿ ਕਮੇਟੀ ਉਤੇ ਪੰਥ ਵਿਰੋਧੀ ਆਰ ਐਸ ਐਸ ਦਾ ਕਬਜਾ ਹੈ। ਚੁਣੇ ਹੋਏ ਮੈਂਬਰਾਂ ਦੀ ਸਾਲ ਵਿਚ
ਸਿਰਫ ਘੰਟਾ ਦੋ ਘੰਟੇ ਵਾਸਤੇ ਮੀਟਿੰਗ ਹੁੰਦੀ ਹੈ ਤੇ ਰਸਮ ਪੂਰੀ ਕੀਤੀ ਜਾਂਦੀ ਹੈ। ਸੰਗਤਾਂ
ਨੂੰ ਐਵੇ ਮੂਰਖ ਬਣਾਇਆ ਜਾ ਰਿਹਾ ਹੈ ਕਿ ਕਮੇਟੀ ਸਿੱਖ ਜਥੇਬੰਦੀ ਹੈ, ਓਥੇ ਪੂਰਾ ਸਰਕਾਰੀ
ਕੰਟਰੋਲ ਹੈ। ਕਹਿਣ ਤੋਂ ਭਾਵ ਅੱਜ ਪ੍ਰਚਾਰ ਬੰਦ ਹੈ। ਸਾ ਨੂੰ ਇਸ ਗਲ ਦਾ ਵੀ ਅਹਿਸਾਸ ਹੈ ਕਿ
ਸਿੱਖੀ ਵਿਚ ਅਜਿਹੇ ਮੌਕੇ ਆਉਦੇ ਹਨ ਜਦੋ ਪ੍ਰਚਾਰ ਘਟ ਜਾਂਦਾ ਹੈ ਪਰ ਸਿੱਖ ਫਿਰ ਉਠ ਖਲੋਦੇ ਹਨ ਤਾਂ
ਹੀ ਤਾਂ ਇਨ੍ਹਾਂ ਨੂੰ ਫੀਨਕਸ ਬਾਜ ਕਿਹਾ ਜਾਂਦਾ ਹੈ ਕਿ ਸੜ ਸਵਾਹ ਹੋ ਕੇ ਦੁਬਾਰਾ ਉਠ
ਪ੍ਰਵਾਜ ਭਰਦਾ ਹੈ।
ਸੰਗਤਾਂ ਨੂੰ ਬੇਨਤੀ ਹੈ ਕਿ ਪ੍ਰਚਾਰ ਦਾ ਕੰਮ ਆਪਣੇ ਹੱਥ ਲੈਣ ਐਵੇ ਭ੍ਰਿਸ਼ਟ ਲੀਡਰਾਂ
ਦੇ ਮੂੰਹ ਵਲ ਹੀ ਨਾਂ ਦੇਖੀ ਜਾਣ।
ਦਾਸ ਸਕੂਲਾਂ 'ਚ ਜਾਂਦਾ ਹੈ ਮੈਂ ਦੇਖਿਆ ਹੈ ਕਿ ਗਰੀਬ ਪ੍ਰਵਾਰਾਂ ਦੇ ਬੱਚੇ ਅੱਜ ਗੁਟਕੇ ਦੀ ਅਣਹੋਂਦ
ਕਰਕੇ ਪਾਠ ਨਹੀ ਕਰ ਰਹੇ। ਸਿੱਖ ਇਤਹਾਸ ਤੇ ਸਸਤੀਆਂ ਕਿਤਾਬਾਂ ਨਹੀ ਪਹੁੰਚ ਰਹੀਆਂ। ਮੇਰੀ ਤੁਹਾ ਨੂੰ
ਬੇਨਤੀ ਹੈ ਕਿ ਜੇ ਹੋ ਸਕੇ ਤਾਂ ਮੈ ਨੂੰ ਗੁਰਬਾਣੀ ਦੇ ਗੁਟਕੇ ਸਪਲਾਈ ਕਰੋ ਮੈ ਸੰਗਤਾਂ ਤਕ
ਪਹੁੰਚਾਵਾਂਗਾ। ਯਾਦ ਰਹੇ ਇਕੱਲੇ ਜਪੁਜੀ ਸਾਹਿਬ ਦਾ ਗੁਟਕਾ ਥੋਕ ਵਿਚ 3 ਕੁ ਰੁਪਏ ਦਾ ਪੈਦਾ ਹੈ। ਮੈ
ਨੂੰ ਘੱਟੋ ਘੱਟ 1000 ਗੁਟਕਾ ਲੈ ਕੇ ਦਿਓ। ਕਿਉਕਿ ਮੈ ਤਾਂ ਪਹਿਲਾਂ ਹੀ ਆਪਣੀ ਕਿਤਾਬ ਸੰਗਤਾਂ
ਵਿਚ 5 ਰੁਪਏ ਵਿਚ ਪਹੁੰਚਾ ਰਿਹਾ ਹਾਂ ਮੈ ਗੁਟਕਾ ਜਾਂ ਇਤਹਾਸ ਦੀ ਕਿਤਾਬ ਵੀ ਪਹੁੰਚਾ ਦਿਆਗਾ।
ਭਬੀਸ਼ਨ ਸਿੰਘ
(ਬੀ.ਐਸ.ਗੁਰਾਇਆ)
B.S.Goraya
Editor:
www.punjabmonitor.com
www.kartarpur.com
60, Diamond Avenue, Majitha Road, Amritsar
Tel: 0091-9417064262(Mobile) 0091-183-2421915
(Email : bsgoraya@kartarpur.com)
ਪਿਛੇ ਪੰਜਾਬ'ਚ ਨਵੀਆਂ ਅਖਬਾਰਾਂ ਦਾ ਹੜ੍ਹ ਆਇਆ ਹੈ।
ਪੰਜਾਬੀ 'ਚ ਕਿੰਨੀਆਂ
ਕੁ ਸ਼ੂਰੂ ਹੋਈਆਂ ਹਨ?
ਅੱਜ ਮੀਡੀਆ ਸਰਕਾਰ, ਪਾਰਟੀਆਂ ਜਾਂ ਵਪਾਰੀਆਂ ਦੇ ਅਸਰ ਜਾਂ
ਦਬਾਅ ਹੇਠ ਚਲ ਰਿਹਾ ਹੈ। ਪੰਜਾਬ 'ਚ ਤਾਂ ਹਾਲਤ ਹੋਰ ਵੀ ਮਾੜੀ ਹੈ। ਜ਼ਰਾ ਧਿਆਨ ਕੀਤਾ ਜਾਵੇ ਕਿ
ਪੰਜਾਬ ਵਿਚ ਪਿਛਲੇ ਪੰਜ -ਸਤ ਸਾਲਾਂ ਵਿਚ ਕਿੰਨੀਆਂ ਅਖਬਾਰਾਂ ਸ਼ੁਰੂ ਹੋਈਆਂ ਹਨ? ਦੈਨਿਕ ਜਾਗਰਣ,
ਅਮਰ ਉਜਾਲਾ, ਭਾਸਕਰ, ਅਵਤਾਰ ਕੇਸਰੀ, ਹਿੰਦੁਸਤਾਨ ਟਾਈਮਜ, ਟਾਈਮਜ ਆਫ ਇੰਡੀਆ, ਬਠਿੰਡਾ ਦਾ
ਟ੍ਰੀਬਿਊਨ.....? ਇਹ ਕਿਸ ਪਾਲਿਸੀ ਅਧੀਨ ਆਏ ਹਨ? ਪੰਜਾਬੀ ਦੇ ਕਿੰਨੇ ਕੁ ਅਖਬਾਰ ਸ਼ੁਰੂ ਹੋਏ ਹਨ?
ਟੀ.ਵੀ ਤੇ ਚੈਨਲ ਜੋ ਸ਼ੁਰੂ ਹੋਏ ਹਨ ਕੀ ਓਹੀ ਪੰਜਾਬੀ ਸਭਿਆਚਾਰ ਹੈ? ਜੇ ਜ਼ਰਾ ਵੀ ਤੁਹਾਡੇ ਮਨ 'ਚ
ਪੰਜਾਬੀ ਸਭਿਆਚਾਰ ਵਾਸਤੇ ਦਰਦ ਹੈ ਤਾਂ ਸੋਚੋ ਕਿ ਅਜਿਹਾ ਕਿਓ ਹੋ ਰਿਹਾ ਹੈ? ...ਗੁਪਤ ਸਕੀਮਾਂ ਬਣ
ਚੁਕੀਆਂ ਹਨ।
ਜੇ ਸੁਚੇਤ ਹੋ ਤਾਂ ਹੁਣ ਤੋਂ ਹੀ ਘਰ 'ਚ ਹਿੰਦੀ /ਅੰਗਰੇਜੀ ਅਖਬਾਰਾਂ ਦੇ ਨਾਲ ਨਾਲ ਪੰਜਾਬੀ ਅਖਬਾਰ
ਵੀ ਮੰਗਵਾਉਣੀ ਸ਼ੁਰੂ ਕਰੋ। ਜੇਕਰ ਸਿਰਫ ਇਕ ਹੀ ਅਖਬਾਰ ਘਰ ਆਉਦਾ ਹੈ ਤਾਂ ਕੋਸ਼ਸ਼ ਕਰੋ ਕਿ ਇਹ ਪੰਜਾਬੀ
ਦਾ ਹੋਵੇ। ਆਪਣੀ ਮਾਂ ਬੋਲੀ 'ਚ ਪਤ੍ਰਕਾਰੀ ਨੂੰ ਖੜਾ ਕਰੋ। ਤੁਹਾਨੂੰ ਦੁਖ ਨਾਲ ਦਸ ਰਹੇ ਹਾਂ ਕਿ ਅਜ
ਪੰਜਾਬੀ ਅਖਬਾਰਾਂ ਦੀ ਛਪਣ ਗਿਣਤੀ ਕੁਲ ਮਿਲਾ ਕੇ ਪੰਜ ਲੱਖ ਵੀ ਨਹੀ ਪਹੁੰਚਦੀ। ਕੁਝ ਵੀਰ ਜਾਣਦੇ ਹਨ
ਕਿ ਕਿੰਨੀ ਜਦੋ ਜਹਿਦ ਕਰਕੇ ਰਸਾਲੇ /ਅਖਬਾਰਾਂ ਕੱਢੀਆਂ ਜਾਂਦੀਆਂ ਹਨ। ਜਦੋਂ ਪਾਠਕ ਸਾਥ ਨਾਂ ਦੇਣ
ਤਦ ਹੀ ਇੰਨਾਂ ਦੀ ਨੀਤੀ ਵਿਕਾਊ ਹੋ ਜਾਂਦੀ ਹੈ। ਸੋ ਜਰੂਰਤ ਹੈ ਕਿ ਪੜਿਆ ਲਿਖਿਆ ਪੰਜਾਬੀ ਆਪਣੀ
ਜਿੰਮੇਵਾਰੀ ਸਮਝੇ। ਅੱਜ ਜਿਸ ਕੌਮ ਕੌਮ ਮੀਡੀਆ ਜਾਂ ਪ੍ਰਾਪੇਗੰਡੇ ਦੀ ਘਾਟ ਹੈ ਉਹ ਅੱਜ ਵੀ ਗਰਕੀ ਤੇ
ਕਲ ਵੀ ਗਰਕੀ।
ਸ਼ੰਨ 1997 ਤੋਂ ਚਲ ਰਹੇ ਰਸਾਲਾ ਪੰਜਾਬ ਮੋਨੀਟਰ ਦੀ ਵੀ ਤੁਸੀ ਮਦਦ ਕਰ ਸਕਦੇ ਹੋ। ਇਸ 'ਚ ਭਾਵੇ ਸੌ
ਖਾਮੀਆਂ ਹੋਣਗੀਆਂ ਪਰ ਇਸਦੀ ਸੋਚ ਵਿਕਾਊ ਨਹੀ ਹੈ। ਇਹ ਕਿਸੇ ਕਮਾਈ ਖਾਤਰ ਸ਼ੁਰੂ ਨਹੀ ਕੀਤਾ ਗਿਆ ਇਸ
ਨਾਲ ਪੰਜਾਬੀਆਂ ਦਾ ਮਿਸ਼ਨ ਜੁੜਿਆ ਪਿਐ, ਤੇ ਉਹ ਹੈ:
Ê ਮਹਾਨ ਪੰਜਾਬੀਆਂ ਨੂੰ ਉਨਾਂ ਦੀਆਂ ਜੜ੍ਹਾਂ ਨਾਲ ਜੋੜਨ ਦਾ, ਤਾਂ ਕਿ ਪੰਜਾਬੀਅਤ ਦੀ ਪੁਰਾਣੀ ਮਹਿਕ
ਸੁਰਜੀਤ ਹੋ ਸਕੇ,
Ê ਤੇ ਸ਼ੈਤਾਨ ਦਹਿਸਰ ਦਾ ਚਿਹਰਾ ਨੰਗਾ ਕਰਨ ਦਾ, ਜਿੰਨੇ ਇ੍ਹਨਾਂ 'ਚ ਵੰਡੀਆਂ ਪਾਈ ਰਖਣ ਦੇ ਮਨਸੂਬੇ
ਬਧੇ,
Ê ਪੰਜਾਬੀਆਂ ਨੂੰ ਵਰਤਮਾਨ ਦੇ ਹਨੇਰੇ ਦਾ ਅਹਿਸਾਸ ਕਰਾਉਣਾ ਤੇ ਤੋਰਨਾਂ ਰੋਸ਼ਨ ਭਵਿਖ ਵਲ, ਜਿਥੇ
ਬੰਧਨ ਨਾਂ ਹੋਣ, ਜ਼ਜ਼ੀਰਾਂ ਨਾਂ ਹੋਣ। ਤੇ ਇਹ ਸਭ ਕਰਨਾਂ ਸਚ ਦੇ ਸਹਾਰੇ।
ਪਾਠਕ ਇਸ ਨਿਰਪੱਖ ਪਤ੍ਰਕਾਰੀ ਨੂੰ ਮਜਬੂਤ ਕਰਨ
ਪੰਜਾਬ ਮੋਨੀਟਰ ਕਿਸੇ ਤਰਾਂ ਆਪ ਤਕ ਪਹੁੰਚਿਆਂ। ਜੇ ਤੁਹਾਨੂੰ ਇਕ ਵੀ ਲੇਖ ਚੰਗਾ ਜਾਂ ਜਾਣਕਾਰੀ
ਭਰਪੂਰ ਲਗਿਆ, ਤਾਂ ਕਿਰਪਾ ਕਰਕੇ ਆਪਣਾ ਫਰਜ ਤੁਸੀ ਵੀ ਨਿਭਾਓ ਤੇ ਕਮ ਸੇ ਕਮ ਰਸਾਲੇ ਦੀ ਕੀਮਤ ਹੀ
ਸਾਡੇ ਤਕ ਪਹੁੰਚਾ ਦਿਓ। ਜੇਕਰ ਸਮਝੋ ਕਿ ਇਸ ਦਾ
ਤੁਹਾ ਨੂੰ ਕੋਈ ਫਾਇਦਾ ਨਹੀ।ਤਾਂ ਕਿਰਪਾ ਕਰਕੇ ਇਕ ਖਤ
ਸਾਨੂੰ ਭੇਜ ਕੇ ਅਗਲੀ ਸਪਲਾਈ ਬੰਦ ਕਰਵਾ ਦਿਓ ਤਾਂ ਕਿ ਕਿਸੇ ਹੋਰ ਦੇ ਕੰਮ ਆ ਸਕੇ। ਸੋ ਪੰਜਾਬ,
ਪੰਜਾਬੀਆਂ ਤੇ ਪੰਜਾਬੀਅਤ ਨਾਲ ਦਰਦ ਰਖਣ ਵਾਲੇ ਵੀਰ ਤੇ ਭੈਣਾਂ ਪੰਜਾਬ ਮੋਨੀਟਰ ਨੂੰ ਕਾਮਯਾਬ ਕਰਨ
ਤਾਂ ਕਿ ਨਿਰਪੱਖ ਪਤ੍ਰਕਾਰੀ ਜਿੰਦਾ ਰਹੇ।ਪੈਸੇ ਮਨੀਆਰਡਰ ਜਾਂ ਡਰਾਫਟ ਰਾਂਹੀ ਭਾਈ ਨੰਦਲਾਲ
ਫਾਊਂਡੇਸ਼ਨ ਅੰਮ੍ਰਿਤਸਰ ਦੇ ਨਾਂ ਭੇਜੋ।
ਪੰਜਾਬ ਮੋਨੀਟਰ ਨੂੰ ਸਪਾਂਸਰ ਕਰੋ
ਤੇ ਆਪਣੇ ਦੋਸਤਾਂ ਮਿਤ੍ਰਾਂ ਤਕ ਪਹੁੰਚਾਓ।
|