Showing posts with label Khalistan. Show all posts
Showing posts with label Khalistan. Show all posts

ਪ੍ਰਦੇਸਾਂ ਵਿਚ ਭਾਰਤ ਦੀ ਗੁੰਡਾਗਰਦੀ

Wednesday, 6 August 2025

 ਪ੍ਰਦੇਸਾਂ ਵਿਚ ਭਾਰਤ ਦੀ ਗੁੰਡਾਗਰਦੀ

ਇੰਗਲੈਂਡ ਦੀ ਪਾਰਲੀਮੈਂਟ ਨੇ ਲਿਆ ਨੋਟਿਸ

ਮੇਰੇ ਜਿਹੇ ਪ੍ਰਚਾਰਕ ਨੂੰ ਵੀ ਅਸਟ੍ਰੇਲੀਆ ਵਿਚ ਵੀ ਮੁਸ਼ਕਲਾਂ ਆਉਦੀਆਂ ਨੇ

ਗਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਇਹ ਸਮਝਣਾ ਜਰੂਰੀ ਹੈ ਕਿ ‘ਪ੍ਰਦੇਸਾਂ ਵਿਚ ਦਾਬਾਅ’ ਭਾਵ Transnational Repression ਕੀ ਹੈ?  ਜਦੋਂ ਕੋਈ ਮੁਲਕ ਪ੍ਰਦੇਸਾਂ ਵਿਚ ਵੀ ਆਪਣੇ ਵਿਰੋਧੀਆਂ ਤੇ ਦਬਾਅ ਬਣਾਏ ਤਾਂ ਇਹਨੂੰ ਹੀ Transnational Repression ਕਿਹਾ ਗਿਆ ਹੈ।

ਖੈਰ ਪੰਜਾਬੀ ਲੋਕ ਤਾਂ ਇਹ ਗਲ ਚੰਗੀ ਤਰਾਂ ਸਮਝ ਚੁੱਕੇ ਨੇ ਕਿ ਕਿਵੇਂ ਭਾਰਤ ਸਰਕਾਰ ਆਪਣੇ ਪੰਜਾਬੀ ਜਾਂ ਕਸ਼ਮੀਰੀ ਵਿਰੋਧੀਆਂ ਤੇ ਬਾਹਰ ਵੀ ਦਾਬਾਅ ਬਣਾ ਕੇ ਰਖਦੀ ਹੈ। ਮਿਸਾਲਾਂ ਤੋਂ ਹੋਰ ਸਾਫ ਹੋ ਜਾਏਗਾ:

1. ਏਅਰ ਇੰਡੀਆ ਦੇ ਜਹਾਜ ਕਨਿਸ਼ਕ ਵਿਚ ਬੰਬ ਰਖਵਾ ਕੇ 329 ਲੋਕਾਂ ਦਾ ਕਤਲ ਅਤੇ ਸਿੱਖਾਂ ਨੂੰ ਬਦਨਾਮ ਕਰਨਾਂ।

2. ਭਾਈ ਹਰਦੀਪ ਸਿੰਘ ਨਿੱਜਰ ਦਾ ਸੁਪਾਰੀ ਦੇ ਕੇ ਕਤਲ 

3. ਗੁਰਪਤਵੰਤ ਪੰਨੂ ਦੇ ਅਸਫਲ ਕਤਲ ਦੀ ਸਾਜਿਸ਼ ਦਾ ਨੰਗਾ ਹੋਣਾਂ

4. ਮੰਦਰਾਂ ਦੀਆਂ ਕੰਧਾਂ ਤੇ ਆਪ ਹੀ ਭਾਰਤ ਵਿਰੋਧੀ ਨਾਹਰੇ ਲਿਖਣਾ ਤੇ ਵਿਰੋਧੀਆਂ (ਸਿੱਖਾਂ) ਨੂੰ ਬਦਨਾਮ ਕਰਨਾਂ

5. ਸੈਂਕੜਿਆਂ ਦੀ ਗਿਣਤੀ ਵਿਚ ਬਦਮਾਸ਼ਾਂ (ਗੈਂਗਸਟਰਾਂ) ਨੂੰ ਪ੍ਰਦੇਸਾਂ ਵਿਚ ਵਸਾਉਣਾਂ ਅਤੇ ਉਹਨਾਂ ਰਾਂਹੀ ਫਿਰੌਤੀਆਂ ਦੀ ਮੰਗ ਅਤੇ ਕਤਲ ਕਰਵਾਉਣੇ

ਸਿਰਫ ਭਾਰਤ ਹੀ ਨਹੀ, ਕਈ ਹੋਰ ਮੁਲਕ ਵੀ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਕਰਦੇ ਨੇ। ਸਾਉਦੀ ਅਰਬ ਨੇ 2018 ‘ਚ ਆਪਣੇ ਇਕ ਵਿਰੋਧੀ ਪੱਤ੍ਰਕਾਰ ਜਮਾਲ ਖਸ਼ੋਗੀ ਨੂੰ ਖਤਮ ਹੀ ਕਰ ਦਿਤਾ ਸੀ ਜਦੋਂ ਉਹ ਤੁਰਕੀ ਵਿਚ ਰਹਿ ਰਿਹਾ ਸੀ।



28 ਮਾਰਚ 2023 ਨੂੰ ਹੇਠ ਲਿਖੇ ਮੁਲਕਾਂ ਨੇ ‘ਪ੍ਰਦੇਸਾਂ ਵਿਚ ਦਾਬਾਅ’ ਦੇ ਸਬੰਧ ਵਿਚ ਮਤਾ ਪਾਸ ਕੀਤਾ:

The Declaration of Principles to Combat Transnational Repression, signed by the governments of Australia, Germany, Kosovo, Latvia, Lithuania, Slovakia and the United States, affirms that “transnational repression is a threat to democracy and human rights worldwide.”

ਹਫਤਾ ਪਹਿਲਾਂ 30 ਜੁਲਾਈ ਨੂੰ ਯੂ ਕੇ ਦੀ ਪਾਰਲੀਮੈਂਟ ਕਮੇਟੀ ਨੇ ਇਸ ਤੇ  ਬਹੁਤ ਗੰਭੀਰ ਮਤਾ ਲਿਆਦਾ ਹੈ।

https://committees.parliament.uk/publications/49059/documents/257980/default/

ਯੂ ਐਨ ਓ ਨੇ ਵੀ ਅਨੇਕਾਂ ਪ੍ਰਕਾਸ਼ਨਾਵਾਂ ਇਸ ਮਜਮੂਨ ਤੇ ਨਸ਼ਰ ਕੀਤੀਆਂ ਹਨ। 

ਅੱਠ ਦਿਨ ਪਹਿਲਾਂ ਯੂਰਪੀਨ ਯੂਨੀਅਨ ਨੇ ਵੀ ਮਤਾ ਪਾਸ ਕਰ ਦਿੱਤਾ ਹੈ ਕਿ ‘ਪ੍ਰਦੇਸਾਂ ਵਿਚ ਦਾਬਾਅ’ ਦੇ ਮਸਲੇ ਤੇ ਸਰਕਾਰਾਂ ਸਖਤਾਈ ਵਰਤਣ।

ਉਹ ਮੁਲਕ ਜੋ ਕਿਸੇ ਵੇਲੇ ਸ਼ਾਂਤੀ ਲਈ ਜਾਣਿਆ ਜਾਂਦਾ ਸੀ ਅੱਜ ਭਾਰਤ ਸ਼ੈਤਾਨ ਮੁਲਕਾਂ ਦੀ ਲਿਸਟ ਵਿਚ ਮੋਹਰੀ ਬਣ ਚੁੱਕਾ ਹੈ। ਹਾਲਾਂ ਇਸ ਦੇ ਪੱਲੇ ਵੀ ਕੁਝ ਨਹੀ।

ਅਸਟ੍ਰੇਲੀਆ ਦੀ ਪਾਰਲੀਮੈਂਟ ਨੇ ਇਹ ਮਸਲਾ ਡੂੰਘਾਈ ਤਕ ਖੰਗਾਲਿਆ ਅਤੇ ਬਾਹਰੀ ਦਖਲਅੰਦਾਜ਼ੀ ਦਾ ਨੋਟਿਸ ਲਿਆ  ਕਿ ਕਿਵੇ ਬਾਹਰ ਦੀਆਂ ਸਰਕਾਰਾਂ ਦੇ ਗੁਪਤ ਅਜੈਂਟ ਸੋਸ਼ਲ ਮੀਡੀਆ, ਕਲੱਬਾਂ, ਮੰਦਰਾਂ, ਮਸੀਤਾਂ ਅਤੇ ਗੁਰਦੁਆਰਿਆਂ ਤੇ ਕੰਟਰੋਲ ਬਣਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ ਅਤੇ ਵਿਰੋਧੀ ਵਿਚਾਰਧਾਰਾ ਨੂੰ ਦਬਾਅ ਕੇ ਰਖਦੇ ਨੇ।

‘ਪ੍ਰਦੇਸਾਂ ਵਿਚ ਦਾਬਾਅ’ ਬਾਬਤ ਭਾਰਤ ਸਰਕਾਰ ਕੁਝ ਜਿਆਦਾ ਹੀ ਜੋਸ਼ ਵਿਚ ਹੈ। ਕਾਰਨ: ਭਾਰਤ ਨੇ ਹਜਾਰਾਂ ਦੀ ਗਿਣਤੀ ਵਿਚ ਆਪਣੇ ਟਾਊਟ ਬਾਹਰ ਬੈਠਾਏ ਹੋਏ ਨੇ ਕਿਉਕਿ ਭਾਰਤ ਛੱਡਣ ਨੂੰ ਭਾਰਤੀ ਲੋਕ ਬਹੁਤ ਕਾਹਲੇ ਨੇ, ਇਥੋ ਤਕ ਕਿ ਕਈ ਤਾਂ ਲੱਖਾਂ ਕ੍ਰੋੜਾਂ ਵੀ  ਖਰਚਣ ਨੂੰ ਤਿਆਰ ਰਹਿੰਦੇ ਹਨ। ਇਸ ਹਾਲਤ ਵਿਚ ਜੇ ਕਿਸੇ ਦਾ ਕੰਮ ਮੁਫਤ ਵਿਚ ਬਣ ਜਾਏ ਤਾਂ ਉਹ ਤਾਂ ਭਾਰਤ ਦੀ ਅੱਤਵਾਦੀ ਸਰਕਾਰ ਦਾ ਪੱਕਾ ਗੁਲਾਮ ਹੀ ਬਣ ਜਾਂਦਾ। ਭਾਰਤ ਸਰਕਾਰ ਕੁਝ ਅਜਿਹਾ ਹੀ ਕਰ ਰਹੀ ਹੈ। ਸਰਕਾਰ ਦੀ ਸ਼ਿਫਾਰਸ਼ ਤੇ ਅਸਟ੍ਰੇਲੀਆ ਵੀਜਾ ਦੇ ਦਿੰਦੀ ਹੈ ਜਿਸ ਕਰਕੇ ਮੁਫਤ ਵਿਚ ਆਇਆ ਭਾਰਤੀ ਉਸ ਸਰਕਾਰ ਦਾ ਟਾਊਟ ਬਣ ਜਾਂਦਾ ਹੈ। 

ਇਸ ਸ਼੍ਰੇਣੀ ਵਿਚ ਵੀ ਦੋ ਕਿਸਮ ਦੇ ਲੋਕ ਅਸਟ੍ਰੇਲੀਆ ਪਹੁੰਚੇ ਹੋਏ ਹਨ ਅਖੇ : 1. ਸਾਨੂੰ ਖਾਲਿਸਤਾਨੀ / ਕਸ਼ਮੀਰੀ ਅੱਤਵਾਦੀਆਂ ਤੋਂ ਖਤਰਾ ਹੈ ਅਤੇ 2. ਸਾਨੂੰ ਭਾਰਤ ਸਰਕਾਰ ਦੀ ਪੁਲਿਸ ਤੋਂ ਖਤਰਾ ਹੈ। ਇਹ ਦੋਵੇਂ ਸ਼੍ਰੇਣੀਆਂ ਦੇ ਬਹੁਤੇ ਲੋਕ ਇਥੇ ਆ ਕੇ ਟਾਊਟ ਬਣੇ ਹੋਏ ਨੇ।

ਭਾਰਤੀ ਪੁਲਿਸ ਅੱਗੇ ਸਰੰਡਰ ਕਰ ਚੁੱਕੇ ਸਾਬਕਾ ਖਾੜਕੂ ਅਤੇ ਕੈਟ ਇਥੋਂ ਦੇ ਨਾਗਰਿਕਾਂ ਵਾਸਤੇ ਕੁਝ ਜਿਆਦਾ ਖਤਰਨਾਕ ਹਨ। ਕਿਉਕਿ ਇਹਨਾਂ ਦਾ ਚੰਗੀ ਤਰਾਂ ਬ੍ਰੇਨ ਵਾਸ਼ ਕੀਤਾ ਹੋਇਆ ਹੈ।

ਟਾਊਟ ਨਾਗਰਿਕਾਂ ਦੀ ਸੁਤੰਤਰ ਸੋਚ ਬਣਨ ਵਿਚ ਵੱਡਾ ਅੜਿਕਾ ਪਾਉਦੇ ਹਨ ਅਤੇ ਹਰ ਤਰੀਕੇ ਨਾਲ ਭਾਰਤ ਤੋਂ ਆਏ ਲੋਕਾਂ ਨੂੰ ਡਰਾਅ ਧਮਕਾਅ ਕੇ ਰੱਖਦੇ ਹਨ।

ਕਿਉਕਿ ਕੋਈ ਵੀ ਸਰਕਾਰ ਨਹੀ ਚਾਹੁੰਦੀ ਕਿ ਉਹਨਾਂ ਦੇ ਮੁਲਕ ਵਿਚ ਰੋਸ ਮੁਜਾਹਰੇ ਹੋਣ, ਪਰ ਇਹ ਭਾਰਤੀ ਟਾਊਟ ਅਕਸਰ ਦੋ ਪਾਰਟੀਆਂ ਬਣਾ ਕੇ (ਇਕ ਪੱਖ ਵਿਚ ਤੇ ਦੂਜੀ ਵਿਰੋਧ ਵਿਚ) ਹੁਲੜਬਾਜੀ ਕਰਦੇ ਨੇ। ਇਹਨਾਂ ਦਾ ਮਕਸਦ ਸਿੱਖਾਂ ਨੂੰ ਬਦਨਾਮ ਕਰਨਾਂ ਹੁੰਦਾ ਹੈ।

ਹਾਲਾਂ ਸਰਕਾਰਾਂ ਵਾਸਤੇ ਹਰ ਨਾਗਰਿਕ ਤੇ ਅਜਿਹਾ ਸਰਵੇਖਣ (ਸਰਵੇਲੈਂਸ) ਸੰਭਵ ਨਹੀ ਪਰ ਟਾਊਟ ਲੋਕ ਭੋਲੇ ਭਾਲੇ ਨਾਗਰਿਕ ਨੂੰ ਡਰ ਪਾਉਦੇ ਹਨ ਕਿ “ਵੇਖ ਜਦੋਂ ਇੰਡੀਆ ਜਾਏਗਾਂ ਤਾਂ ਤੈਨੂੰ ਏਅਰਪੋਰਟ ਤੇ ਹੀ ਗ੍ਰਿਫਤਾਰ ਕਰ ਲਿਆ ਜਾਏਗਾ ਕਿ ਤੂੰ ਭਾਰਤ ਖਿਲਾਫ ਪ੍ਰਚਾਰ ਕਰਦਾ ਹੈ। ਤੁਹਾਡਾ ਫੋਨ ਚੈੱਕ ਹੋਵੇਗਾ।“ ਭੋਲੇ ਭਾਲੇ ਨਾਗਰਿਕ ਨੂੰ ਏਨੀ ਸਮਝ ਹੀ ਨਹੀ ਹੁੰਦੀ ਕਿ ਏਅਰਪੋਰਟ ਅਫਸਰਾਂ ਨੂੰ ਤਾਂ ਪਾਸਪੋਰਟ/ਵੀਜਾਂ ਦੇਖਣ ਤੋਂ ਹੀ ਫੁਰਸਤ ਨਹੀ ਹੁੰਦੀ ਤੇ ਫੋਨ ਕਿਥੋਂ ਚੈੱਕ ਕਰਨਗੇ। 

ਅਸੀ ਜਦੋਂ ਕਰਤਾਰਪੁਰ ਲਾਂਘੇ ਦਾ ਪ੍ਰਚਾਰ ਕਰ ਰਹੇ ਸੀ ਓਦੋਂ ਵੀ ਇਹ ਮੁਸ਼ਕਲ ਆਉਦੀ ਸੀ ਕਿਉਕਿ ਟਾਊਟਾਂ ਨੇ ਪ੍ਰਚਾਰ ਕੀਤਾ ਹੁੰਦਾ ਸੀ ਕਿ “ਜੇ ਤੂੰ ਪਾਕਿਸਤਾਨ ਦੀ ਯਾਤਰਾ ਤੇ ਜਾਏਗਾ ਤਾਂ ਤੇਰਾ ਬਾਹਰਲੇ ਮੁਲਕਾਂ ਦਾ ਵੀਜਾ ਨਹੀ ਲੱਗਣਾ” ਆਦਿ

ਮੈਨੂੰ ਵੀ ਅਗਲਿਆਂ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ

ਕਿਉਕਿ ਦਾਸ ਛੋਟਾ ਲਿਖਾਰੀ ਅਤੇ ਪ੍ਰਚਾਰਕ ਹੈ। ਪਿਛਲੇ ਦੌਰ ਵਿਚ ਪੰਜਾਬੀਆਂ ਤੇ ਵੱਡੇ ਜੁਲਮ ਹੋਏ ਨੇ ਹਜ਼ਾਰਾਂ ਜਵਾਨ ਕੋਹ ਕੋਹ ਕੇ ਮਾਰੇ ਸਨ ਪੰਜਾਬ ਵਿਚ। ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਦਾਸ ਸਮਝਦਾ ਹੈ ਕਿ ਪ੍ਰਦੇਸਾਂ ਵਿਚ ਬੈਠੇ ਸਿੱਖ ਦੇ ਮਨ ‘ਚੋਂ ਭਾਰਤ ਦੀ ਦਹਿਸ਼ਤ ਕੱਢਣਾ ਜਰੂਰੀ ਹੈ। ਇਸ ਬਾਬਤ ਦਾਸ ਲਿਖਦਾ ਰਹਿੰਦਾ ਹੈ।

ਪਿਛਲੇ ਸਾਲ ਦਾਸ ਨੂੰ ਇਕ ਭਾਰਤੀ ਟਾਊਟ ਨੇ ਤਾਂ ਮਾਰਨ ਦੀ ਧਮਕੀ ਹੀ ਦੇ ਮਾਰੀ। ਜਿਸ ਕਰਕੇ ਅਸਾਂ ਪੁਲਸ ਤਕ ਪਹੁੰਚ ਕੀਤੀ। 

ਦੋ ਕੁ ਮਹੀਨੇ ਪਹਿਲਾਂ ਦਾਸ ਨੇ ਮਾਲਕਾਂ ਦੀ ਸਹਿਮਤੀ ਨਾਲ ਏਅਰਪੋਰਟ ਟੈਕਸੀ ਵੇਟਿੰਗ ਏਰੀਆ ਅਤੇ ਗੁਰਦੁਆਰਿਆ ਵਿਚ ਕਾਰਾਂ ਤੇ ਖਾਲਿਸਤਾਨ ਦੇ ਸਟਿੱਕਰ ਲਾਉਣੇ ਅਰੰਭੇ। ਇਸ ਤੇ ਟਾਊਟ ਭੜਕ ਉਠੇ। ਕਾਰ ਮਾਲਕਾਂ ਨੂੰ ਡਰਾਇਆ ਧਮਕਾਇਆ ਸਮਝਾਇਆ ਬੁਝਾਇਆ ਗਿਆ ਕਿ ਸਟਿੱਕਰ ਤੁਰੰਤ ਲਾਹ ਦਿਓ ਨਹੀ ਤਾਂ ਤੁਹਾਡਾ ਨੰਬਰ ਭਾਰਤ ਸਰਕਾਰ ਤਕ ਪਹੁੰਚ ਜਾਏਗਾ। ਬਹੁਤੇ ਵੀਰ ਭੈਣਾਂ ਡਰ ਗਏ। ਕਹਿਣ ਤੋਂ ਮਤਲਬ ਅਜੇ ਤਕ ਭਾਰਤ ਦੀ ਦਹਿਸ਼ਤ ਕਾਇਮ ਹੈ।


ਆਹ ਦੋ ਤਸਵੀਰਾਂ ਦੇ ਰਿਹਾ ਹਾਂ ਇਕ ਭਾਈ ਮੇਰੀ ਏਅਰਪੋਰਟ ਤੇ ਵਿਰੋਧਤਾ ਕਰਦਾ, ਦੂਜਾ ਗੁਰਦੁਆਰਿਆਂ ਵਿਚ। ਹਾਲਾਂ ਕਿਸੇ ਦੂਸਰੇ ਦਾ ਹੱਕ ਨਹੀ ਬਣਦਾ ਕਿ ਕਿਸੇ ਦੇ ਕੰਮ ਵਿਚ ਰੁਕਾਵਟ ਪਾਏ। ਕਿਉਕਿ ਜਦੋਂ ਗੱਡੀ ਵਾਲਾ ਸਹਿਮਤ ਫਿਰ ਇਹਨਾਂ ਨੂੰ ਢਿੱਡ ਪੀੜ ਕਿਓ। ਪਰ ਨਹੀ ਭਾਰਤੀ ਟਾਊਟ ਭੂਤਰੇ ਹੋਏ ਹਨ। ਦੂਸਰੇ ਬਾਰੇ ਮੈਨੂੰ ਪਤਾ ਲੱਗਾ ਕਿ ਇਹ ਭਾਈ ਸਿਰਫ ਮੇਰੀ ਹੀ ਨਹੀ ਹਰ ਪ੍ਰਚਾਰਕ ਨੂੰ ਧਮਕੀਆਂ ਦਿੰਦਾ ਹੈ ਜਿਸ ਕਰਕੇ ਦਾਸ ਨੇ ਪੁਲਿਸ ਨੂੰ ਰਿਪੋਰਟ ਕੀਤੀ।-ਭਬੀਸ਼ਨ ਸਿੰਘ ਗੁਰਾਇਆ

---------------

29-9-25

ਪੰਜਾਬੀਆਂ ਨੂੰ ਇਕ ਵਾਰ ਫਿਰ ਵਧਾਈਆਂ

CALIFORNIA PASSES LAW ON TRANSNATIONAL REPRESSION

 ਅਮਰੀਕਾ ਦੀ ਕੈਲੀਫੋਰਨੀਆਂ ਪਾਰਲੀਮੈਂਟ ਵਿਚ ਇਕ ਬਿੱਲ ਪਾਸ ਹੋਇਆ ਜਿਸ ਤੇ ਫਿਰਕਾਪ੍ਰਸਤ ਹਿੰਦੂ ਤੜਫ ਉਠੇ ਹਨ। ਇਹਨਾਂ ਹਿੰਦੂਆਂ ਦਾ ਕਹਿਣਾ ਹੈ ਕਿ ਬਿੱਲ ਭਾਰਤ ਦੇ ਖਿਲਾਫ ਹੈ।

ਸੈਨੇਟਰ ਅੰਨਾ ਕਬਾਲੀਰੋ Anna Caballero ਦੀ ਕੋਸ਼ਿਸ਼ ਤੇ ਇਹ ਜੋ ਕਨੂੰਨ ਪਾਸ ਹੋਇਆ ਹੈ ਕਿ ਇਸ ਮੁਤਾਬਿਕ ਬਾਹਰ ਦੇਸਾਂ ਦੀਆਂ ਸਰਕਾਰਾਂ ਅਮਰੀਕਾ ਵਿਚ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਨਹੀ ਬਣਾ ਸਕਣਗੀਆਂ। ਕਿਉਕਿ ਅਕਸਰ ਵੇਖਿਆ ਗਿਆ ਹੈ ਕਿ ਅਮਰੀਕਾ ਵਿਚ ਕਈ ਲੋਕ ਅਮਨ-ਪੂਰਬਕ ਮੁਜਾਹਰੇ ਕਰਦੇ ਹਨ ਪਰ ਸਬੰਧਿਤ ਪ੍ਰਦੇਸੀ ਸਰਕਾਰਾਂ ਅਜਿਹੇ ਮੁਜਾਹਰਾਕਾਰਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਨਿਸ਼ਾਨਾ ਬਣਾਉਦੀਆਂ ਹਨ।

ਮਿਸਾਲ ਦੇ ਤੌਰ ਤੇ ਭਾਰਤ ਦੀਆਂ ਖੁਫੀਆ ਅਜੈਂਸੀਆਂ ਨੇ ਆਪਣੇ ਖਾਲਿਸਤਾਨੀ ਵਿਰੋਧੀਆਂ ਨੂੰ ਕਨੇਡਾ, ਅਮਰੀਕਾ, ਬਰਤਾਨੀਆਂ ਅਤੇ ਪਾਕਿਸਤਾਨ ਵਿਚ ਕਤਲ ਕੀਤਾ ਹੈ ਜਾਂ ਕਤਲ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਨਿਰਾ ਇਨਾਂ ਹੀ ਨਹੀ ਅਜੈਂਸੀਆਂ ਵੱਖ ਵੱਖ ਢੰਗਾਂ ਨਾਲ ਮਨੁੱਖੀ ਹੱਕਾਂ ਦੇ ਕਾਰਕੁੰਨਾਂ ਨੂੰ ਡਰਾਉਦੀਆਂ ਧਮਕਾਉਦੀਆਂ ਵੀ ਆਈਆਂ ਹਨ।



ਅਗਾਹ ਵਧੂ ਸਰਕਾਰਾਂ ਨੇ ਭਾਰਤ ਜਿਹੀਆਂ ਅਜਿਹੀਆਂ ਕਰਤੂਤਾਂ ਨੂੰ Transnational Repression ਭਾਵ ਪ੍ਰਦੇਸਾਂ ਵਿਚ ਦਾਬਾਅ ਦਾ ਨਾਂ ਦਿੱਤਾ ਹੈ। ਕੈਲੀਫੋਰਨੀਆਂ ਦੇ ਇਸ ਕਨੂੰਨ ਅਨੁਸਾਰ:

1. ਸਰਕਾਰ ਜਥੇਬੰਦੀਆਂ ਅਤੇ ਕਾਰਕੁੰਨਾਂ ਨੂੰ ਅਜਿਹੇ ਦਾਬੇੲ ਤੋਂ ਬਚਾਏਗੀ ਅਤੇ ਪੁਲਿਸ ਨੂੰ ਇਸ ਬਾਬਤ ਟਰੇਂਡ ਕੀਤਾ ਜਾਏਗਾ

2. ਪ੍ਰਦੇਸਾਂ ਵਿਚ ਦਾਬਾਅ ਦੇ ਕੇਸਾਂ ਨੂੰ ਸਰਕਾਰ ਸਖਤੀ ਨਾਲ ਪ੍ਰਾਸੀਕੂਇਟ ਕਰੇਗੀ।

3. ਇਸ ਜੁਰਮ ਦੇ ਸ਼ਿਕਾਰ victim ਹੋਏ ਵਿਅੱਕਤੀ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਵੇਗੀ।

4. ਨੰਗਾ ਹੋਣ ਤੇ ਸਬੰਧਿਤ ਦੇਸ ਨੂੰ ਜਿੰਮੇਵਾਰ ਠਹਿਰਾਏਗੀ ਅਤੇ ਖਿਲਾਫ ਬਣਦੀ ਕਾਰਵਾਈ ਕਰੇਗੀ।

ਇਹ ਬਿੱਲ 12 ਸਤੰਬਰ ਨੂੰ ਹੀ ਪਾਸ ਹੋ ਗਿਆ ਸੀ ਪਰ ਦਾਸ ਦੇ ਨਿਗਾਹ ਅੱਜ ਹੀ ਚੜਿਆ ਹੈ। ਕੁਦਰਤੀ ਹੈ ਕਿ ਜਾਹਲੀ ਖਾਲਿਸਤਾਨੀ ਅਤੇ ਉਹਨਾਂ ਦੀਆਂ ਟੀ ਵੀ ਚੈਨਲਾਂ ਇਸ ਬਾਬਤ ਚੁੱਪ ਰਹੀਆ ਹਨ। ਜਦੋਂ ਕਿ ਭਾਰਤੀ ਮੀਡੀਆ ਇਸ ਬਾਬਤ ਤੜਫਿਆ ਹੈ।

ਅਸਟ੍ਰੇਲੀਆ ਸਰਕਾਰ ਇਸ ਬਾਬਤ ਪਹਿਲਾਂ ਹੀ ਕੌਮਾਂਤਰੀ ਪੱਧਰ ਤੇ ਪ੍ਰਵਾਨ ਕਰ ਚੁੱਕੀ ਹੈ।

ਚੋਰ ਦੀ ਦਾਹੜੀ ਵਿਚ ਤੀਲਾ- ਕੁਦਰਤੀ ਹੈ ਕਿ ਨਵੇਂ ਕਨੂੰਨ ਵਿਚ ਕਿਸੇ ਮੁਲਕ ਖਾਸ ਦਾ ਜਿਕਰ ਨਹੀ ਕੀਤਾ। ਪਰ ਫਿਰਕਾਪ੍ਰਸਤ ਭਾਰਤ ਨੂੰ ਆਪਣਾ ਪਾਲਾ ਸੁਝ ਗਿਆ ਤੇ ਕਨੂੰਨ ਦਾ ਡੱਟ ਕੇ ਵਿਰੋਧ ਕੀਤਾ ਹੈ। ਅਖਬਾਰਾਂ ਵਿਚ ਇਹਨਾਂ ਦੇ ਬਹੁਤ ਬਿਆਨ ਛਪੇ ਹਨ।




----------


Continue Reading | comments

ਵਿਅੰਗ- “ਪੰਨੂ, ਸ.ਸ ਮਾਨ ਵਰਗੇ ਲੀਡਰ ਤਾਂ ਸਰਕਾਰੀ ਨੇ, ਬਣ ਗਿਆ ਤੁਹਾਡਾ ਖਾਲਿਸਤਾਨ।” - ਪੜੋ ਜਵਾਬ

Thursday, 31 July 2025

 ਵਿਅੰਗ- “ਪੰਨੂ, ਸ.ਸ ਮਾਨ ਵਰਗੇ ਲੀਡਰ ਤਾਂ ਸਰਕਾਰੀ ਨੇ, ਬਣ ਗਿਆ ਤੁਹਾਡਾ ਖਾਲਿਸਤਾਨ।”- ਪੜੋ ਜਵਾਬ

ਹਾਂ, ਖਾਲਿਸਤਾਨ ਦੀ ਲਹਿਰ ਵਿਚ ਇਹ ਬਹੁਤ ਵੱਡਾ ਮਸਲਾ ਹੈ। ਪਰ ਸਾਡਾ ਗੁਰੂ ਬਹੁਤ ਡਾਹਢਾ ਹੈ। ਇਹ ਸੱਚ ਹੈ ਕਿ ਗੁਰਪਤਵੰਤ ਪੰਨੂ, ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਦੇ ਲੀਡਰ ਭਾਰਤ ਸਰਕਾਰ ਦੇ ਆਪਣੇ ਬੰਦੇ ਨੇ। ਇਹ ਲੀਡਰ ਇਕ ਤਰਾਂ ਨਾਲ ਐਕਟਰ ਨੇ ਜੋ ਖਾਲਿਸਤਾਨੀ ਹੋਣ ਦੀ ਐਕਟਿੰਗ ਕਰਦੇ ਨੇ। ਇਸ ਲੇਖ ਨੂੰ ਸਮਝਣ ਤੋਂ ਪਹਿਲਾਂ ਪਾਠਕ ਨੂੰ ਚਾਹੀਦੈ ਕਿ ਉਹਨੂੰ ਸਰਕਾਰਾਂ ਦੇ ਟਾਊਟ ਜਾਂ ਮੁਖਬਰ ਵਰਤਾਰੇ ਦੀ ਸਮਝ ਹੋਵੇ।

ਪਰ ਇਹਨਾਂ ਲੀਡਰਾਂ ਦੀ ਵੀ ਮਜਬੂਰੀ ਹੈ ਕਿ ਇਹਨਾਂ ਨੂੰ ਖਾਲਿਸਤਾਨ ਦੀ ਗਲ ਕਰਨੀ ਪੈਂਦੀ ਹੈ। ਸੰਗਤਾਂ ਵਿਚ ਭਰੋਸੇਯੋਗਤਾ ਤਾ ਹੀ ਤਾਂ ਬਣੇਗੀ। ਜਿਸ ਕਰਕੇ ਲਹਿਰ ਦਾ ਕੁਝ ਫਾਇਦਾ ਵੀ ਜੋ ਜਾਂਦਾ ਹੈ। ਹਾਂ ਇਹਦੇ ਵਿਚ ਕੋਈ ਸ਼ੱਕ ਨਹੀ ਕਿ ਇਹ ਬਕਰੀ ਦੁੱਧ ਵਿਚ ਚੋਖੀਆਂ ਮੇਂਙਣਾਂ ਪਾ ਦਿੰਦੀ ਹੈ। 

ਇਕ ਫਾਇਦਾ ਹੋਰ ਵੀ ਹੈ ਕਿ ਭਾਰਤ ਵਿਚ ਰਹਿ ਕੇ ਆਮ ਬੰਦੇ ਵਾਸਤੇ ਖਾਲਿਸਤਾਨ ਦੀ ਗਲ ਕਰਨਾਂ ਬਹੁਤ ਕਠਨ ਹੈ। ਸਰਕਾਰ ਤਰਾਂ ਤਰਾਂ ਦੇ ਹੱਥ-ਕੰਡੇ ਵਰਤਦੀ ਹੈ, ਜਿਵੇਂ ਬਾਈਕਾਟ, ਜੇਲ ਜਾਂ ਕਤਲ ਆਦਿ।

ਹੋਰ ਮਜੇਦਾਰ ਗਲ ਵੇਖੋ ਕਿ ਜਿਵੇ ਭਾਰਤ ਸਰਕਾਰ ਨੇ ਮਾਨ, ਪੰਨੂ ਵਰਗੇ ਬੰਦੇ ਪੈਦਾ ਕੀਤੇ ਹੋਏ ਨੇ ਐਨ ਅੰਗਰੇਜਾਂ ਨੇ ਵੀ ਭਾਰਤ ਦੀ ਅਜਾਦੀ ਬਾਬਤ ਆਪ ਹੀ ਕਾਂਗਰਸ ਪਾਰਟੀ ਨੂੰ ਖੜਾ ਕੀਤਾ ਸੀ। ਸਰ ਏ ਓ ਹਿਊਮ, ਦਾਦਾ ਭਾਈ ਨਾਰੋਜੀ, ਐਨੀ ਬੈਸੈਂਟ ਆਦਿ ਸਭ ਸਰਕਾਰ ਦੇ ਬੰਦੇ ਸਨ। ਇਥੋਂ ਤਕ ਕਿ ਖੁਦ ਜਵਾਹਰ ਲਾਲ ਨਹਿਰੂ ਵੀ ਗੋਰਿਆਂ ਦੇ ਨਾਲ ਹੀ ਸੀ। ਪਰ ਗੋਰੇ ਖੁੱਲ ਦਿਲੇ ਹੁੰਦੇ ਸਨ। ਭਾਰਤੀ ਹਕੂਮਤ ਤਾਂ ਬਹੁਤ ਕੱਟੜ ਹੈ।ਵਿਰੋਧੀ ਵਿਚਾਰਧਾਰਾ (ਡਾਈਸੈਂਟ) ਇਹਨਾਂ ਕੋਲੋਂ ਬਰਦਾਸ਼ਤ ਨਹੀ ਹੁੰਦੀ।

ਸੋ ਇਹ ਟਾਊਟ ਲੋਕ, ਲਹਿਰ ਦਾ ਥੋੜਾ ਬਹੁਤਾ ਫਾਇਦਾ ਤਾਂ ਕਰਦੇ ਹੀ ਹਨ।

ਹੁਣ ਗਲ ਅੱਗੇ ਤੋਰਨ ਤੋਂ ਪਹਿਲਾਂ ਸਮਝੋ ਕਿ ਮੈਂ ਕਿਸ ਅਧਾਰ ਤੇ ਕਹਿ ਰਿਹਾ ਹਾਂ ਕਿ ਇਹ ਲੋਕ ਸਰਕਾਰੀ ਨੇ ਜਾਂ ਜਾਹਲੀ ਖਾਲਿਸਤਾਨੀ ਨੇ:

ੳ. ਜਿਥੋਂ ਤਕ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਬੰਧ ਹੈ ਇਸ ਬਾਬਤ ਅਸੀ ਦੋ ਤਿੰਨ ਸਬੂਤ ਦਿੰਦੇ ਆਂ ਜਿਸ ਨਾਲ ਸ਼ਾਇਦ ਕੁਝ ਵੀਰਾਂ ਦੀ ਤਸੱਲੀ ਹੋ ਜਾਏਗੀ।

1. ਜਦੋਂ 1989 ਵਿਚ ਮਾਨ ਸਾਹਿਬ ਤਰਨ ਤਾਰਨ ਤੋਂ ਰਿਕਾਰਡ ਵੋਟਾਂ ਨਾਲ ਜਿੱਤੇ ਤਾਂ ਇਹਨਾਂ ਵਾਸਤੇ ਮੁਸ਼ਕਲ ਪੈਦਾ ਹੋ ਗਈ। ਕਿਉਕਿ ਪਾਰਲੀਮੈਂਟ ਵਿਚ ਪਹੁੰਚ ਇਹਨਾਂ ਦੀ ਜਿੰਮੇਵਾਰੀ ਬਣ ਗਈ ਸੀ ਪੰਜਾਬ ਦੀ ਅਜਾਦੀ ਦਾ ਕੇਸ ਓਥੇ ਸਭਾ ਸਾਹਮਣੇ ਰੱਖਣ ਦੀ। ਪਰ ਮਾਨ ਸਾਹਿਬ ਨੇ ਸਾਢੇ ਤਿੰਨ ਫੁੱਟੀ ਕਿਰਪਾਨ ਅੰਦਰ ਲਿਜਾਣ ਦਾ ਬਹਾਨਾ ਬਣਾ ਦਿੱਤਾ ਕਿ ਵੇਖੋ ਜੀ ਮੈਨੂੰ ਕਿਰਪਾਨ ਅੰਦਰ ਨਹੀ ਲਿਜਾਣ ਦਿੱਤੀ ਗਈ।



ਜਦੋਂ ਕਿ ਸੱਚ ਇਹ ਹੈ ਕਿ ਮਾਨ ਸਾਹਿਬ ਨੇ ਮੈਂਬਰ ਹੋਣ ਦੀ ਬਾਕਾਇਦਾ ਸੌਂਹ ਖਾਧੀ (ਹਲਫ ਲਿਆ) ਸੀ।ਇਹਨਾਂ ਨੂੰ ਬਕਾਇਦਾ ਓਸ ਸੈਸ਼ਨ ਦੀ ਪੈਨਸ਼ਨ ਵੀ ਮਿਲਦੀ ਹੈ ਤੇ ਮੈਂਬਰਾਂ ਦੀ ਲਿਸਟ ਵਿਚ ਨਾਂ ਵੀ ਹੈ ਇਹਨਾਂ ਦਾ।ਕੋਈ ਵੀ ਔਨਲਾਈਨ ਚੈੱਕ ਕਰ ਸਕਦਾ ਹੈ।

2.  17 ਜਨਵਰੀ 2008 ਨੂੰ ਮਾਨ ਸਾਹਿਬ ਦੀ ਪਾਰਟੀ ਅੰਮ੍ਰਿਤਸਰ ਅਕਾਲੀ ਦਲ ਨੇ ਮਤਾ ਪਾਸ ਕਰਕੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਮਾਨ ਸਾਹਿਬ ਨੂੰ ‘ਭਾਰਤ ਰਤਨ’ ਸਨਮਾਨ ਦਿੱਤਾ ਜਾਏ ਕਿਉਕਿ ਇਹਨਾਂ ਨੇ ਦੇਸ ਦੀ ਵੱਡੀ ਸੇਵਾ ਕੀਤੀ ਹੈ ਭਾਵ ਖਾਲਿਸਤਾਨ ਦੀ ਲਹਿਰ ਨੂੰ ਦਬਾਇਆ ਹੈ।

3.  ਇਹੋ ਜਿਹੀਆਂ ਅਨੇਕਾਂ ਮਿਸਾਲਾਂ ਨੇ।ਪਰ ਸਭ ਤੋਂ ਦੁਖਦਾਇਕ ਉਹ ਨੇ ਜਦੋਂ ਮਾਨ ਸਾਹਿਬ ਸਿੱਖੀ ਨੂੰ ਠੇਸ ਪਹੁੰਚਾਉਦੇ ਨੇ। ਮਿਸਾਲ ਦੇ ਤੌਰ ਤੇ 2015 ਵਿਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਚੱਬਾ ਵਿਖੇ ਸਰਬਤ ਖਾਲਸਾ ਹੋਇਆ ਤਾਂ ਇਹਨਾਂ ਬੇਅਦਬੀ ਸਬੰਧੀ ਕੋਈ ਗਲ ਹੀ ਨਾ ਹੋਣ ਦਿਤੀ ਤੇ ਨਾ ਹੀ ਕੋਈ ਮਤਾ ਪਾਸ ਹੋਣ ਦਿੱਤਾ ਤੇ ਸਰਬਤ ਖਾਲਸਾ ਦੀ ਸਟੇਜ ਨੂੰ ਹੋਰਨਾਂ ਮਸਲਿਆਂ ਵਿਚ ਉਲਝਾਈ ਰੱਖਿਆ। ਓਦੋਂ ਪੂਰੀ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾਂ ਪਿਆ।

ਮਾਨ ਸਾਹਿਬ ਬਾਰੇ ਹੋਰ ਵਿਸਥਾਰ ਜੇ ਵੇਖਣਾ ਹੈ ਤਾਂ ਦਾਸ ਦੀ 8 ਸਾਲ ਪੁਰਾਣੀ ਆ ਵੀਡੀਓ ਵੇਖ ਸੁਣ ਲਓ ਕਿ ਕਿਵੇਂ ਜਨਾਬ ਭਾਰਤ ਸਰਕਾਰ ਦੇ ਸੈਫਟੀ ਵਾਲ ਦੇ ਤੌਰ ਤੇ ਵਿਚਰਦੇ ਨੇ:

ਅ. ਹੁਣ ਆਪਾਂ ਆਉਨੇ ਆਂ ਗੁਰਪਤਵੰਤ ਪੰਨੂ ਤੇ।

ਪੰਨੂ ਭਾਗਾਂ ਵਾਲਾ ਜੀਅ ਨਿਕਲਿਆ, ਸਰਕਾਰ ਦਾ ਮੋਹਰਾ ਹੋਣ ਦੇ ਬਾਵਜੂਦ ਇਹਦੇ ਕਰਕੇ ਖਾਲਿਸਤਾਨ ਦਾ ਮਸਲਾ ਦੁਨੀਆ ਭਰ ਵਿਚ ਉਜਾਗਰ ਹੋਇਆ ਹੈ।ਪਹਿਲੇ ਨੰਬਰ ਤੇ ਇਹਨੇ ਜੋ ਰੈਫਰੈਂਡਮ ਵਾਲੀ ਮੁਹਿੰਮ ਵਿੱਢੀ ਸੀ ਤੇ ਦੂਸਰਾ ਭਾਰਤ ਦੀ ਖੁਫੀਆ ਅਜੈਂਸੀ ਰਾਅ ਨੇ ਇਹਦੇ ਕਤਲ ਦੀ ਜੋ ਅਸਫਲ ਕੋਸ਼ਿਸ਼ ਕੀਤੀ ਸੀ। ਅੱਜ ਗੋਰਿਆਂ ਦੇ ਬੱਚੇ ਬੱਚੇ ਨੂੰ ਖਾਲਿਸਤਾਨ ਦਾ ਪਤਾ ਲਗ ਚੁੱਕਾ ਹੈ।

ਹੁਣ ਸਵਾਲ ਉਠਦਾ ਹੈ ਕਿ ਅਸੀ ਕਿਸ ਅਧਾਰ ਤੇ ਕਹਿ ਰਹੇ ਹਾਂ ਕਿ ਪੰਨੂ ਵੀ ਭਾਰਤ ਸਰਕਾਰ ਦਾ ਆਪਣਾ  ਹੀ ਬੰਦਾ ਹੈ? ਸੋ ਆਓ ਸਮਝੀਏ:-

ਕਿਉਕਿ ਟਾਊਟ ਦੀ ਡਿਊਟੀ ਹੁੰਦੀ ਹੈ ਕਿਸੇ ਮੌਕੇ ਖਾਲਿਸਤਾਨ ਦੀ ਉਠੀ ਲਹਿਰ ਨੂੰ ਅਗਵਾਹ ਕਰ ਲੈਣਾ ਅਤੇ ਅੰਤ ਵਿਚ ਉਹਨੂੰ ਸਿੱਟਾ ਹੀਣ ਬਣਾ ਦੇਣਾ। ਸੋ ਜਿਥੋਂ ਤਕ ਪ੍ਰਦੇਸਾਂ ਦਾ ਸਬੰਧ ਹੈ ਪੰਨੂ ਦੀ ਇਹ ਡਿਊਟੀ ਹੈ।

ਅਸੀ ਪੰਨੂ ਦੀ ਕਾਰਗੁਜਾਰੀ ਤੇ ਚਿਰੋਕਣੀ ਨਿਗਾਹ ਰੱਖੀ ਹੋਈ ਹੈ। ਪੰਨੂ ਅੰਮ੍ਰਿਤਸਰ ਲਾਗਲੇ ਪਿੰਡ ਖਾਨਕੋਟ ਦਾ ਵਸਨੀਕ ਰਿਹਾ ਹੈ ਜੋ ਚੰਡੀਗੜ੍ਹ ਪੜ੍ਹਦਾ ਰਿਹਾ ਹੈ। ਸਾਡਾ ਅੰਦਾਜ਼ਾ ਹੈ ਕਿ ਪੰਨੂ ਨੂੰ ਖਾਨਕੋਟ ਦੇ ਹੀ ਨਿਵਾਸੀ ਪੱਤ੍ਰਕਾਰ ਦਿਲਜੀਤ ਸਿੰਘ ਪੰਨੂ ਨੇ ਟਾਊਟੀ ਦੀ ਆਹਰੇ ਲਾਇਆ ਸੀ। ਦਿਲਜੀਤ ਬਾਰੇ ਤੁਸੀ ਪ੍ਰਸਿੱਧ ਜਸੂਸ ਮਲੋਇ ਕ੍ਰਿਸ਼ਨ ਦੀ ਕਿਤਾਬ ਓਪਨ ਸੀਕ੍ਰੈਟਜ਼ ਵੇਖ ਸਕਦੇ ਹੋ। ਅਸੀ ਦਿਲਜੀਤ ਨੂੰ ਦੋ ਤਿੰਨ ਵੇਰਾਂ ਮਿਲੇ ਬੜਾ ਸੂਝਵਾਨ ਇਨਸਾਨ ਸੀ।

1. ਕੁਝ ਸਾਲ ਪਹਿਲਾਂ ਗੁਰਪਤਵੰਤ ਪੰਨੂ ਨੇ ਪੰਜਾਬ ਦੇ ਪਾਣੀਆਂ ਤੇ ਓਨਲਾਈਨ ਦਸਤਖਤ ਮੁਹਿੰਮ ਵਿੱਢੀ ਜਿਸ ਵਿਚ ਇਸ ਨੇ ਵਾਇਦਾ ਕੀਤਾ ਸੀ ਕਿ ਸਾਡੇ ਪਾਣੀਆਂ ਦੀ ਲੁੱਟ ਤੇ ਉਹ ਯੂ ਐਨ ਓ ਦੀ ਅੰਤਰਾਸ਼ਟਰੀ ਅਦਾਲਤ ਵਿਚ ਕੇਸ ਪਾਵੇਗਾ। ਸੰਗਤ ਨੇ ਮੁਹਿੰਮ ਨੂੰ ਭਰਵਾਂ ਹੁੰਗਾਰਾਂ ਦਿੱਤਾ। ਲੱਖਾਂ ਦਸਤਖਤ ਲੈਣ ਉਪਰੰਤ ਪੰਨੂ ਚੁੱਪ ਕਰਕੇ ਬਹਿ ਗਿਆ ਤੇ ਕੋਈ ਕੇਸ ਨਹੀ ਪਾਇਆ। ਇਥੋਂ ਤਕ ਕਿ ਅਖਬਾਰਾਂ ਵਿਚ ਬਿਆਨ ਤਕ ਨਹੀ ਦਿੱਤਾ। ਏਸੇ ਤਰਾਂ ਇਸ ਨੇ ਇਕ ਦੋ ਮੁਹਿੰਮਾਂ ਹੋਰ ਵੀ ਚਲਾਈਆਂ ਨੇ ਬਾਦ ਵਿਚ ਠੁੱਸ ਕਰ ਦਿੱਤੀਆਂ।

2. ਹਰ ਸੱਚੇ ਖਾਲਿਸਤਾਨੀ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਹਰ ਸੰਭਵ ਫਿਰਕੇ ਨੂੰ ਆਪਣੀ ਮੁਹਿੰਮ ਨਾਲ ਜੋੜੇ। ਉਂਜ ਵੀ ਇਤਹਾਸਿਕ ਤੌਰ ਤੇ ਸਿੱਖ ਰਿਆਸਤਾਂ ਨੇ ਸਭ ਜਾਤਾਂ ਮਜ਼੍ਹਬਾਂ ਨੂੰ ਨਾਲ ਜੋੜ ਕੇ ਰੱਖਿਆ ਸੀ। ਸਿੱਖੀ ਸਿਧਾਂਤ ਸਾਨੂੰ ਕਿਸੇ ਵੀ ਕਿਸਮ ਦਾ ਪੱਖਪਾਤ ਕਰਨ ਦੀ ਇਜਾਜਤ ਨਹੀ ਦਿੰਦਾ। ਹੁਣ ਏਸੇ ਪੰਨੂ ਦੀ ਕਰਤੂਤ ਦੇਖੋ। ਕਦੀ ਇਹ ਹਿੰਦੂਆਂ ਦੇ ਖਿਲਾਫ ਬਿਆਨ ਦਿੰਦਾ ਹੈ ਕਦੀ ਰਵੀਦਾਸੀਆਂ ਖਿਲਾਫ। ਇਹਨੂੰ ਕੀਹ ਹੱਕ ਹੈ ਕਿ ਕਹੇ ਕਿ ਹਿੰਦੂਓ ਕਨੇਡਾ ਅਮਰੀਕਾ ਛੱਡੋ ? ਅੰਬੇਡਕਰ ਖਿਲਾਫ ਨਿਰੇ ਬਿਆਨ ਹੀ ਨਹੀ ਦਿੰਦਾ ਉਹਦੀਆਂ ਮੂਰਤੀਆਂ ਤੋੜਨ ਵਾਸਤੇ ਵੀ ਕਹਿੰਦਾ ਹੈ। ਮਤਲਬਲ ਸਾਫ ਕਿ ਇਹ ਫਿਰਕੇ ਖਾਲਿਸਤਾਨ ਦੀ ਲਹਿਰ ਤੋਂ ਦੂਰ ਰਹਿਣ।

3. ਕਦੀ ਇਹ ਬਿਆਨ ਦਿੰਦਾ ਹੈ “ਹਰਿਆਣਾ ਬਣੇਗਾ ਖਾਲਿਸਤਾਨ” “ਰਾਜਸਥਾਨ ਬਣੇਗਾ ਖਾਲਿਸਤਾਨ” ਅਤੇ “ਦਿੱਲੀ ਬਣੇਗੀ ਖਾਲਿਸਤਾਨ” ਮਤਲਬ ਕਿ ਇਹਨਾਂ ਇਲਾਕਿਆਂ ਦੇ ਵਸਨੀਕਾਂ ਨੂੰ ਭੜਕਾਉਦਾ ਹੈ ਕਿ ਉਹ ਖਾਲਿਸਤਾਨ ਦੀ ਵਿਰੋਧਤਾ ਕਰਨ। ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲਾਉਣ ਲਈ ਮੁਹਿੰਮ ਚਲਾਉਦਾ ਹੈ ਜਦੋਂ ਕੁਝ ਵੀਰਾਂ ਨੇ ਝੰਡਾ ਚੜਾਇਆ ਤਾਂ ਉਹਨਾਂ ਤੇ ਕੇਸ ਬਣੇ ਤਾਂ ਓਹਨਾਂ ਵੀਰਾਂ ਨੂੰ ਇਸ ਦੀ ਜਥੇਬੰਦੀ ਨੇ ਪਿੱਠ ਦਿਖਾ ਦਿੱਤੀ। ਉਹ ਵਿਚਾਰੇ ਰੁਲਦੇ ਫਿਰ ਰਹੇ ਨੇ।

4. ਕਿਸੇ ਵੀ ਅੰਦੋਲਨ ਨੂੰ ਨੁਕਸਾਨ ਪਹੁੰਚਾਉਣਾ ਹੋਵੇ ਤਾਂ ਉਹਦੇ ਵਿਚ ਮਾਰਧਾੜ (ਵਾਇਲੈਂਸ) ਵਾੜ ਦਿਓ।ਜਲੂਸਾਂ ਵਿਚ ਇਹ ਮਾਰੂ ਹਥਿਆਰਾਂ ਦਾ ਆਪਣੇ ਬਿਲ ਬੋਰਡਾਂ ਵਿਚ ਵਿਖਾਵਾ ਕਰਦੇ ਨੇ। ਪੰਨੂ ਸ਼੍ਰੇਆਮ ਕਦੀ ਧਮਕੀਆਂ ਵੀ ਦਿੰਦਾ ਹੈ। ਇਹਦੇ ਅੰਦੋਲਨ ਵਿਚ ਗੁੰਡਾਗਰਦੀ ਦੀ ਵੀ ਲੋਕ ਸ਼ਕਾਇਤ ਕਰਦੇ ਨੇ।ਗੋਰਿਆਂ ਦੀ ਜਨਤਾ ਇਸ ਵਾਇਲੈਂਸ ਦੇ ਖਿਲਾਫ ਹੈ।

5. ਸਿੱਖ ਸਭਾ ਵਿਚ ਜਦੋਂ ਕੋਈ ਬਾਹਰਲਾ ਆਉਦਾ ਹੈ ਤਾਂ ਉਹ ਪ੍ਰੰਪਰਾਵਾਂ ਨੂੰ ਸਤਿਕਾਰ ਦਿੰਦਾ ਹੈ। ਸਿਰ ਢੱਕ ਕੇ ਆਉਦਾ ਹੈ। ਪੱਗ ਬੰਨ ਕੇ ਆਉਦਾ ਹੈ। ਅਕਬਰ ਬਾਦਸ਼ਾਹ ਜਦੋਂ ਗੋਇੰਦਵਾਲ ਆਇਆ ਸੀ ਤਾਂ ਸੰਗਤ ਦੀ ਪੰਗਤ ਵਿਚ ਬਹਿ ਕੇ ਲੰਗਰ ਛਕਿਆ ਸੀ। ਏਸੇ ਤਰਾਂ ਕਈ ਗੋਰੇ ਹੁਕਮਰਾਨ ਜਦੋਂ ਗੁਰਦੁਆਰਾ ਸਾਹਿਬ ਆਉਦੇ ਸਨ ਤਾਂ ਪੱਗ ਬੰਨ ਕੇ ਆਉਦੇ ਰਹੇ ਨੇ। ਅਤੇ ਇਕ ਇਹ ਪੰਨੂ ਹੈ ਜਿਹਨੂੰ ਪੱਗ ਬੰਨਣ ਵਿਚ ਸ਼ਰਮ ਆਉਦੀ ਹੈ ਕਿਉਕਿ ਭਾਰਤ ਸਰਕਾਰ ਸਿੱਖੀ ਸਰੂਪ ਦੇ ਸਖਤ ਖਿਲਾਫ ਹੈ।

6. ਕਿਸੇ ਵੀ ਜਥੇਬੰਦੀ ਵਿਚ ਨਿਸ਼ਾਨ ਤੇ ਸੰਵਿਧਾਨ ਬਹੁਤ ਅਹਿਮੀਅਤ ਰੱਖਦਾ ਹੈ। ਤੁਹਾਨੂੰ ਪਤਾ ਹੈ 1997 ਵਿਚ ਸ਼੍ਰੋਮਣੀ ਕਮੇਟੀ ਦੇ ਕੰਟਰੋਲ ਤਹਿਤ ਗੁਰਦੁਆਰਿਆਂ ਤੇ ਖੱਟੇ ਅਤੇ ਨੀਲੇ ਨਿਸ਼ਾਨ ਸਾਹਿਬ ਦੀ ਥਾਂ ਭਗਵੇ (ਕੇਸਰੀ) ਕਰ ਦਿੱਤੇ ਗਏ ਸਨ। ਜਿਸ ਤੇ ਸੰਗਤਾਂ ਵਿਚ ਰੋਸ ਰਿਹੈ ਕਿਉਕਿ ਖੁਦ ਕਮੇਟੀ ਦੀ ਰਹਿਤਮਰਯਾਦਾ ਅਨੁਸਾਰ ਨਿਸ਼ਾਨ ਸਾਹਿਬ ਬਸੰਤੀ ਜਾਂ ਨੀਲਾ ਸੁਰਮਈ ਹੈ। ਪੜ੍ਹ ਕੇ ਹੈਰਾਨ ਹੋਵੋਗੇ ਕਿ ਪੰਨੂ, ਮਾਨ ਅਤੇ ਦਲ ਖਾਲਸਾ ਤਿੰਨੇ ਜਥੇਬੰਦੀਆਂ ਭਗਵੇ ਨਿਸ਼ਾਨ ਸਾਹਿਬ ਹੀ ਚੜਾਉਦੀਆਂ ਰਹੀਆਂ ਹਨ।

ਹੁਣ ਜਦੋਂ ਸਰਕਾਰੀ ਕੰਟਰੋਲ ਤਹਿਤ ਸ਼੍ਰੋਮਣੀ ਕਮੇਟੀ ਨੇ ਨਿਸ਼ਾਨ ਸਾਹਿਬ ਦੁਬਾਰਾ ਖੱਟਾ ਕਰ ਦਿੱਤਾ ਤਾਂ ਇਹਨਾਂ ਤਿੰਨਾਂ ਨੇ ਵੀ ਸ਼ਰਮੋ ਕਸ਼ਰਮੀ ਖੱਟੇ ਕੀਤੇ ਹਨ। ਹਾਲਾਂ ਪੰਥ ਦਾ ਨਿਸ਼ਾਨ ਸਾਹਿਬ ਨੀਲਾ ਹੈ ਜੋ ਕਿ ਦੱਬੇ ਕੁਚਲੇ ਲੋਕਾਂ ਦਾ ਪ੍ਰਤੀਕ ਹੈ।

ਐਨ ਇਹੋ ਹਾਲਤ ਹੈ ਦਲ ਖਾਲਸਾ ਲੀਡਰਾਂ ਦੀ ਹਾਲਾਂ ਉਹਨਾਂ ਵਿਚ ਅਜੇ ਕੋਈ ਵੱਡਾ ਲੀਡਰ ਨਹੀ ਬਣ ਪਾਇਆ। ਦੋ ਤਿੰਨ ਸਾਲ ਪਹਿਲਾਂ ਇਹਨਾਂ ਦੇ ਇਕ ਲੀਡਰ (ਸ਼ਾਇਦ ਇਹ ਸਤਨਾਮ ਸਿੰਘ ਪਾਊਟਾ ਸਾਹਿਬ  ਸਨ) ਦਾ ਭਾਰਤ ਦੇ ਹੱਕ ਵਿਚ ਬਿਆਨ ਮੀਡੀਆ ਵਿਚ ਆ ਗਿਆ ਸੀ।ਇਹ ਵੀ ਭਗਵਾ ਨਿਸ਼ਾਨ ਸਾਹਿਬ ਹੀ ਚੜਾਉਦੇ ਆਏ ਹਨ।

ਸਵਾਲ- ਪਰ ਤੁਸੀ ਕਹੋਗੇ ਇਹ ਲਿਖਾਰੀ ਗਲਤ ਹੈ ਕਿਉਕਿ ਭਾਰਤ ਸਰਕਾਰ ਤਾਂ ਪੰਨੂ ਦਾ ਕਤਲ ਕਰਨਾਂ ਚਾਹੁੰਦੀ ਸੀ?

ਇਹ ਗਲ ਸਾਫ ਤੌਰ ਤੇ ਸਮਝ ਲੈਣੀ ਬਣਦੀ ਹੈ ਕਿ ਭਾਰਤ ਸਰਕਾਰ ਦੀ ਬਕਾਇਦਾ ਪਾਲਿਸੀ ਰਹੀ ਹੈ ਕਿ ਜੇ ਸਰਕਾਰ ਨੂੰ ਕਿਸੇ ਮੌਕੇ ਤੇ ਫਾਇਦਾ ਪਹੁੰਚਦਾ ਹੋਵੇ ਤਾਂ 2 ਚਾਰ ਸੌ ਬੰਦਾ ਮਾਰਨਾ ਉਹਨਾਂ ਵਾਸਤੇ ਮਾਮੂਲੀ ਗਲ ਹੈ। ਮਿਸਾਲ ਦੇ ਤੌਰ ਤੇ 24 ਮਾਰਚ 2000 ਨੂੰ ਅਮਰੀਕਾ ਦਾ ਰਾਸ਼ਟਰਪਤੀ ਬਿੱਲ ਕਲਿੰਟਨ ਭਾਰਤ ਆ ਰਿਹਾ ਸੀ। ਭਾਰਤ ਸਰਕਾਰ ਕਲਿੰਟਨ ਨੂੰ ਦਸਣਾ ਚਾਹੁੰਦੀ ਸੀ ਕਿ ਗਵਾਂਢੀ ਮੁਲਕ ਪਾਕਿਸਤਾਨ ਜੰਮੂ ਕਸ਼ਮੀਰ ਵਿਚ ਕਤਲੇਆਮ ਕਰਦਾ ਰਹਿੰਦਾ ਹੈ। ਇਸ ਗਲ ਨੂੰ ਸਾਬਤ ਕਰਨ ਵਾਸਤੇ ਭਾਰਤੀ ਫੌਜ ਨੇ 20 ਮਾਰਚ ਨੂੰ 35 ਸਿੱਖ ਪਿੰਡ ਚਿੱਟੀਸਿੰਘਪੁਰਾ ਵਿਖੇ ਮਾਰ ਦਿਤੇ। ਇਹ ਵੱਖਰੀ ਗਲ ਹੈ ਕਿ ਬਾਦ ਵਿਚ ਇਹ ਸਾਰੀ ਗਲ ਨੰਗੀ ਹੋ ਗਈ ਕਿ ਕਤਲੇਆਮ ਸਰਕਾਰ ਨੇ ਕੀਤਾ ਸੀ।

ਹੋਰ ਦੇਖੋ 1985 ਵਿਚ ਕਨੇਡਾ ਤੋਂ ਉਡਿਆ ਕਨਿਸ਼ਕ ਜਹਾਜ ਜਿਸ ਵਿਚ 329 ਜਣੇ (ਬਹੁਤੇ ਗੋਰੇ) ਸਨ ਨੂੰ ਰਾਅ ਨੇ ਬੰਬ ਨਾਲ ਉਡਾਇਆ ਅਤੇ ਇਲਜਾਮ ਸਿੱਖਾਂ ਸਿਰ ਲਾਇਆ। ਓਦੋ ਸਰਕਾਰ ਸਿੱਖਾਂ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨਾਂ ਚਾਹੁੰਦੀ ਸੀ।  ਇਸ ਕੰਮ ਵਿਚ ਜਿਹੜੇ ਜਿਹੜੇ ਬੰਦੇ ਵੀ ਰਾਅ ਨੇ ਵਰਤੇ (ਤਲਵਿੰਦਰ ਸਿੰਘ ਪ੍ਰਮਾਰ, ਰਿਪੁਦਮਨ ਸਿੰਘ ਮਲਿਕ ਆਦਿ)  ਬਾਦ ਵਿਚ ਉਹਨਾਂ ਦਾ ਕਤਲ ਕਰਵਾ ਦਿੱਤਾ।

ਨਾਲੇ ਗਲ ਸਮਝੋ।ਕਿਉਕਿ ਇਕ ਪਾਸੇ ਸਰਕਾਰ ਦਾਵਾ ਕਰ ਰਹੀ ਹੁੰਦੀ ਹੈ ਕਿ ਉਹ ਵੱਖਵਾਦੀਆਂ ਦਾ ਖੁਰਾ ਖੋਜ ਮਿਟਾ ਰਹੀ ਹੈ। ਮਾਨ, ਪੰਨੂ ਵਰਗੇ ਬੰਦਿਆਂ ਦੀ ਅਸਲੀਅਤ ਸਰਕਾਰ ਨੂੰ ਤਾਂ ਪਤਾ ਹੁੰਦੀ ਹੈ ਪਰ ਆਮ ਹਿੰਦੂ ਜਨਤਾ ਵਾਸਤੇ ਉਹ ਖਾਲਿਸਤਾਨੀ ਹੀ ਹਨ। ਜਿਸ ਕਰਕੇ ਕੱਟੜਵਾਦੀ ਹਿੰਦੂ ਜਨਤਾ ਤੋਂ ਸਰਕਾਰ ਤੇ ਦਬਾਅ ਰਹਿੰਦਾ ਹੈ ਕਿ ਇਹਨਾਂ ਖਾਲਿਸਤਾਨੀਆਂ ਦੀ ਅਵਾਜ ਬੰਦ ਕਰਾਏ।ਇਸ ਵਰਗ ਨੂੰ ਖੁਸ਼ ਕਰਨ ਵਾਸਤੇ ਸਰਕਾਰ ਇਹੋ ਜਿਹੇ ਕਤਲ ਕਰਦੀ ਹੈ ਨਾਲੇ ਇਸ ਨਾਲ  ਦੂਸਰੇ ਖਾਲਿਸਤਾਨੀਆਂ ਦੇ ਮਨਾਂ ਵਿਚ ਦਹਿਸ਼ਤ ਪਾਈ ਜਾਂਦੀ ਹੈ।  ਸਿਰਫ ਪੰਨੂ ਤੇ ਹੀ ਕੋਸ਼ਿਸ਼ ਨਹੀ ਹੋਈ ਸਿੱਖ ਸੰਘਰਸ਼ ਮੌਕੇ ਸਰਕਾਰ ਨੇ ਅਨੇਕਾਂ ਆਪਣੇ ਹੀ ਟਾਊਟ ਮਾਰੇ ਹਨ। ਉਂਜ ਵੀ ਸਰਕਾਰ ਦੀ ਪਾਲਿਸੀ ਰਹੀ ਹੈ ਕਿ ਜਦੋਂ ਕੋਈ ਟਾਊਟ ਲੀਡਰ ਮਿਥੀ ਉਚਾਈ ਤੋਂ ਉੱਤੇ ਨਿਕਲ ਜਾਏ ਤਾਂ ਉਹਦਾ ਕਤਲ ਕਰਵਾ ਦਿੱਤਾ ਜਾਂਦਾ ਹੈ।

ਜਦੋਂ ਪੰਨੂ ਦੇ ਕਤਲ ਦੀ ਅਸਫਲ ਕੋਸ਼ਿਸ਼ ਨੰਗੀ ਹੋ ਗਈ ਤਾਂ ਮਾਨ ਸਾਹਿਬ ਵੀ ਘਬਰਾਅ ਗਏ ਸਨ। ਇਹਨਾਂ ਨੇ ਦੋ-ਚਾਰ ਬਿਆਨ ਵੀ ਫਿਰ ਅਜਿਹੇ ਦਿਤੇ।ਸਾਨੂੰ ਲਗਦਾ ਹੈ ਕਿ ਮਾਨ ਸਾਹਿਬ ਨੇ ਆਪਣੇ ਸਾਂਢੂ ਕੈਪਟਨ ਅਮਰਿੰਦਰ ਸਿੰਘ ਰਾਂਹੀ ਸਰਕਾਰ ਤਕ ਇਹ ਸੁਨੇਹਾ ਪਹੁੰਚਾਇਆ ਹੋਵੇ ਕਿ ਟਾਊਟਾਂ ਦਾ ਕਤਲ ਭਾਰਤ ਦੇ ਹੱਕ ਵਿਚ ਨਹੀ ਹੋਵੇਗਾ।

ਸਵਾਲ- ਪਰ ਪੰਨੂ ਅਤੇ ਮਾਨ ਤਾਂ ਪਾਕਿਸਤਾਨ ਦੇ ਹੱਕ ਵਿਚ ਬਿਆਨ ਦਿੰਦੇ ਰਹਿੰਦੇ ਹਨ। 

ਉੱਤਰ- ਇਹ ਕਾਰਜਨੀਤੀ (ਸਟ੍ਰਾਟੇਜੀ) ਦਾ ਹਿੱਸਾ ਹੈ। ਇਸ ਨਾਲ ਕਿਸੇ ਵੀ ਟਾਊਟ ਦੀ ਸਿੱਖਾਂ ਵਿਚ ਭਰੋਸੇਯੋਗਤਾ ਬਣਦੀ ਹੈ। ਦਾਸ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਅੰਦੋਲਨ ਲੰਮਾ ਸਮਾਂ ਚਲਾਇਆ ਹੈ ਅਤੇ ਮਹਿਸੂਸ ਕੀਤਾ ਹੈ ਕਿ ਦੋਵਾਂ ਸਰਕਾਰਾਂ ਦੀਆਂ ਖੁਫੀਆ ਅਜੈਂਸੀਆਂ ਆਪਸ ਵਿਚ ਘਿਓ ਖਿਚੜੀ ਹਨ।(ਕਿਉਕਿ 1947 ਤੋਂ ਪਹਿਲਾਂ ਇਹ ਇਕ ਹੀ ਸਨ ਜਿਸ ਕਰਕੇ ਲਗਾਤਾਰਤਾ (ਕੰਟੀਨਿਊਟੀ) ਬਣੀ ਹੋਈ ਹੈ) ਮੈਂ ਲੰਮਾ ਸਮਾਂ ਮੂਰਖ ਬਣਿਆ ਰਿਹਾ ਸੀ। ਪਤਾ ਮੈਨੂੰ ਓਦੋਂ ਲੱਗਾ ਜਦੋਂ ਇਕ ਵੇਰਾਂ ਮੈਨੂੰ ਟੋਹਣ ਵਾਸਤੇ ਪਾਕਿਸਤਾਨ ਤੋਂ ਆਫਰ ਆਈ ਕਿ ਤੈਨੂੰ ਤਰਨ ਤਾਰਨ ਤੋ ਐਮ ਐਲ ਏ ਬਣਾਇਆ ਜਾ ਸਕਦਾ ਹੈ। ਇਹ ਗਲ 2015 ਦੀ ਹੈ ਜਦੋਂ ਰਮਨਜੀਤ ਸਿੰਘ ਸਿੱਕੀ ਨੇ ਅਸਤੀਫਾ ਦੇ ਦਿੱਤਾ ਸੀ। ਯਾਦ ਰੱਖਣਾ ਕਰਤਾਰਪੁਰ ਲਾਂਘਾ ਪਾਕਿਸਤਾਨੀ ਫੌਜ ਨੇ ਖੋਲਿਆ ਹੈ। ਪਾਕਿਸਤਾਨੀ ਸੀ ਆਈ ਡੀ ਦਾ ਵੱਸ ਚਲਦਾ ਤਾਂ ਕਦੀ ਵੀ ਨਹੀ ਸੀ ਖੁੱਲਣਾ।

ਪੰਨੂ ਦੇ ਕਤਲ ਦੀ ਅਸਫਲ ਕੋਸ਼ਿਸ਼- ਇਹਨੂੰ ਤੁਸੀ ਵਾਹਿਗੁਰੂ ਦਾ ਚਮਤਕਾਰ ਵੀ ਕਹਿ ਸਕਦੇ ਹੋ। ਲੰਮੇ ਸਮੇਂ ਤੋਂ ਖਾਲਿਸਤਾਨ ਦੀ ਲਹਿਰ ਅਜੈਂਸੀਆਂ ਨੇ ਅਗਵਾਹ ਕਰ ਰੱਖੀ ਹੈ। ਦੂਸਰੇ ਪਾਸੇ ਕੁਦਰਤ ਦਾ ਅਸੂਲ ਹੈ ਕਿ ਉਹ ਝੂਠ ਨੂੰ ਨੰਗਿਆਂ ਕਰਦੀ ਹੀ ਕਰਦੀ ਹੈ। ਅੱਜ ਵੇਖੋ ਪੰਜ -ਅੱਖਾਂ ਮੁਲਕਾਂ ( ਅਮਰੀਕਾ, ਇੰਗਲੈਂਡ, ਕਨੇਡਾ, ਅਸਟ੍ਰੇਲੀਆ ਅਤੇ ਨਿਊਜੀਲੈਂਡ) ਦੀਆਂ ਸਰਕਾਰਾਂ ਨੇ ਉਹਨਾਂ ਸਭ ਭਾਰਤੀ ਲੋਕਾਂ ਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ ਹੈ ਜਿੰਨਾਂ ਨੂੰ ਸਟੇਅ ਸਰਕਾਰ ਦੀ ਸ਼ਿਫਾਰਸ਼ ਤੇ ਦਿੱਤੀ ਗਈ ਸੀ। ਇਸ ਤੋਂ ਵੱਡਾ ਝਟਕਾ ਟਾਊਟਾਂ ਨੂੰ ਹੋਰ ਕੀ ਹੋ ਸਕਦਾ ਹੈ।

ਅਸੀ ਸਮਝਦੇ ਹਾਂ ਪੰਨੂ ਨਹਾਇਤ ਕਿਸਮ ਦਾ ਡਰਪੋਕ ਬੰਦਾ ਹੈ। ਕਿਉਕਿ ਕਤਲ ਦੀ ਕੋਸ਼ਿਸ਼ ਤੋਂ ਬਾਦ ਉਹਨੂੰ ਚਾਹੀਦਾ ਸੀ ਰਾਅ ਤੋਂ ਬਗਾਵਤ ਕਰ ਦਿੰਦਾ। ਪਰ ਅੱਜ ਤਕ ਓਹ ਰਾਅ ਦੀ ਪਾਲਿਸੀ ਅਨੁਸਾਰ ਹੀ ਬਿਆਨ ਦਿੰਦਾ ਹੈ। ਪੰਨੂ ਨੂੰ ਹਾਲਾਂ ਅਮਰੀਕਾ ਸਰਕਾਰ ਦੀ ਸੁਰੱਖਿਆ ਮਿਲੀ ਹੋਈ ਹੈ ਪਰ ਲਗਦਾ ਹੈ ਕਿ ਉਹ ਬਦਨਾਮੀ ਤੋਂ ਡਰਦਾ ਲਹਿਰ ਦਾ ਗਾਹੇ ਬਿਗਾਹੇ ਨੁਕਸਾਨ ਕਰਦਾ ਹੈ। ਦਰ ਅਸਲ ਅਜੈਂਸੀਆ ਬੰਦੇ ਨੂੰ ਕਾਣਾ ਕਰਕੇ ਰਖਦੀਆਂ ਹਨ। ਪਤਾ ਨਹੀ ਅਜੈਂਸੀ ਕੋਲ ਪੰਨੂ ਦੀ ਕੀ ਕਮਜੋਰੀ ਦਾ ਸਬੂਤ ਹੈ? ਪੰਨੂ ਨੂੰ ਚਾਹੀਦਾ ਹੈ ਕਿ ਉਹ ਬਗਾਵਤ ਕਰੇ। ਸਿੱਖ ਉਸਦਾ ਹਰ ਪਿਛਲਾ ਗੁਨਾਹ ਮਾਫ ਕਰਨਗੇ।

ਸੋ ਪੰਨੂ ਦੇ ਕਤਲ ਦੀ ਸਾਜਿਸ਼ ਤੋਂ ਬਾਦ ਲਹਿਰ ‘ਚ ਜਿਸ ਪ੍ਰਕਾਰ ਉਛਾਲ ਆਇਆ ਹੈ ਇਹਨੂੰ ਗੁਰੂ ਸਾਹਿਬ ਦਾ ਚਮਤਕਾਰ ਹੀ ਕਹਿਣਾ ਪਵੇਗਾ। ਅੱਜ ਸੋਸ਼ਲ ਮੀਡੀਏ ਕਰਕੇ ਪੜੇ ਲਿਖੇ ਸਿੱਖ ਨੇ ਵੀ ਥੋੜਾ ਬਹੁਤ ਕੁਸਕਣਾ ਸ਼ੁਰੂ ਕਰ ਦਿੱਤਾ ਹੈ। ਇਹ ਵੱਡੀ ਤਸੱਲੀ ਵਾਲੀ ਗਲ ਹੈ। ਹਾਲਾਂ ਪੰਜਾਬ ਵਿਚਲੇ ਰਾਜਨੀਤਕ ਲੀਡਰ ਅਜੇ ਵੀ ਘਬਰਾਏ ਹੋਏ ਹਨ। ਉਹ ਕਦੀ ਵੀ ਚਲੰਤ ਮਸਲਿਆਂ ਤੇ ਬਿਆਨ ਨਹੀ ਦਿੰਦੇ।

ਟਾਊਟ ਵਰਤਾਰੇ ਦੀ ਚੜਤ ਵਿਚ ਕਸੂਰ ਕਿਹਦਾ?- ਪਿੱਛੇ ਜਿਹੇ ਇਥੇ ਬ੍ਰਿਸਬੇਨ ਵਿਚ ਇਕ ਪੰਜਾਬੀ ਅਖਬਾਰ-ਨਵੀਸ ਨਾਲ ਗਲ ਹੋ ਰਹੀ ਸੀ। ਉਹਨੇ ਪੰਜਾਬੀਆਂ ਤੇ ਵਿਅੰਗ ਕੱਸਿਆ ਕਿ “ਕਿ ਇਹਨਾਂ ਨੂੰ ਕੁਝ ਪਤਾ ਨਹੀ ਕਿ ਇਹ ਖਾਲਿਸਤਾਨੀ ਤਾਂ ਭਾਰਤ ਦੇ ਆਪਣੇ ਬੰਦੇ ਨੇ।” ਪੰਜਾਬੀਆਂ ਦੀ ਅਣਜਾਣਤਾ ਤੇ ਜਦੋਂ ਮੈਂ ਕਿਹਾ ਕਿ ਇਹਦੇ ਵਿਚ ਕਸੂਰ ਕਿਹਦਾ? ਪੱਤ੍ਰਕਾਰ ਚੁੱਪ ਹੋ ਗਿਆ ਅਤੇ ਮੇਰੇ ਨਾਲ ਗਲ ਕਰਨੀ ਉਸ ਬੰਦ ਕਰ ਦਿੱਤੀ ਹੈ। ਭਾਵ ਸਭ ਤੋਂ ਵੱਡਾ ਗੁਨਾਹਗਾਰ ਤਾਂ ਉਹ ਖੁਦ ਹੈ। ਕਿਸੇ ਲੀਡਰ, ਕਿਸੇ ਪੱਤ੍ਰਕਾਰ ਨੇ ਇਹੋ ਜਿਹਾ ਸੱਚ ਸਾਹਮਣੇ ਲਿਆਉਣਾ ਹੁੰਦਾ ਹੈ ਪਰ ਪਿਛਲੇ ਦੌਰ ਵਿਚ ਹੋਏ ਪੰਜਾਬੀ ਪੱਤ੍ਰਕਾਰ ਬਹੁਤੇ ਗੋਦੀ ਮਾਰਕਾ ਹੀ ਹਨ।

ਇਸ ਵਰਤਾਰੇ ਤੇ ਦੂਸਰਾ ਜਿੰਮੇਵਾਰ ਹੈ ਪੜਿਆ ਲਿਖਿਆ ਪੰਜਾਬੀ ਜੋ ਇਸ ਮਸਲੇ ਤੇ ਮੂੰਹ ਨਹੀ ਖੋਲਦਾ। ਜੇ ਖੋਲਦਾ ਵੀ ਹੈ ਤਾਂ ਉਹ ਸਿੱਧਾ ਖਾਲਿਸਤਾਨ ਦੇ ਖਿਲਾਫ ਹੀ ਬੋਲ ਉਠਦਾ ਹੈ। ਹਾਲਾਂ ਖਾਲਿਸਤਾਨ ਤੋਂ ਸਿਵਾ ਪੰਜਾਬ ਦਾ ਹੋਰ ਕੋਈ ਵੀ ਇਲਾਜ ਨਹੀ ਹੈ।

ਪਰ ਗੁਰੂ ਦੀ ਅਣਭੋਲ ਸੰਗਤਾਂ ਦੀ ਦਾਤ ਦੇਣੀ ਬਣਦੀ ਹੈ ਜੋ ਨਾਹਰੇ ਤੇ ਇਕੱਠੇ ਹੋ ਜਾਂਦੇ ਹਨ। ਸੰਗਤ ਵਾਸਤੇ ਇਹ ਮਾਇਨੇ ਨਹੀ ਰੱਖਦਾ ਕਿ ਖਾਲਿਸਤਾਨ ਦਾ ਨਾਹਰਾ ਕੌਣ ਮਾਰ ਰਿਹਾ ਹੈ। ਇਹ ਜ਼ਜ਼ਬਾ ਜਾਰੀ ਰਹਿਣਾ ਚਾਹੀਦਾ ਹੈ। ਗੁਰੂ ਕਿਰਪਾ ਜਾਰੀ ਰੱਖੇ।

ਹੁਣ ਕੌਮਾਂਤਰੀ ਪੱਧਰ ਤੇ ਜੋ ਰਾਜਨੀਤਕ ਹਾਲਾਤ ਬਣੇ ਹਨ ਉਸ ਤੋਂ ਸਾਫ ਲਗਦਾ ਹੈ ਕਿ ਸਾਡੀ ਮੰਜ਼ਲ ਨੇੜੇ ਹੀ ਹੈ। ਕਿਉਕਿ ਭਾਰਤ ਰੂਸੀ ਗੁੱਟ ਨੂੰ ਨਹੀ ਛੱਡ ਸਕਦਾ।ਇਸ ਹਾਲਾਤ ਵਿਚ ਗੋਰੇ ਸਾਡੀ ਮਦਦ ਤੇ ਹਨ। ਤੇ ਜੇ ਕਿਤੇ ਮੋਦੀ ਵਰਗੇ ਡਰਪੋਕ ਬੰਦੇ ਰੂਸ ਦਾ ਗੁੱਟ ਛੱਡ ਦਿੰਦੇ ਹਨ ਤਾਂ ਭਾਰਤ ਨੇ ਕੌਡੀਓ ਹੋਲੇ ਪੈ ਜਾਣਾ ਹੈ ਕਿਉਕਿ ਇਹਨਾਂ ਦਾ ਸਾਰਾ ਦਾ ਸਾਰਾ ਫੌਜੀ ਸਮਾਨ ਤਾਂ ਰੂਸੀ ਹੈ। ਓਧਰ ਚੀਨ ਵੀ ਇਹਨੂੰ ਲਗਾਤਾਰ ਦਬੱਲਦਾ ਆ ਰਿਹਾ ਹੈ। ਉਹਨਾਂ ਕਿਸੇ ਵੀ ਦਿਨ ਫੁਕਰਿਆਂ ਦੇ ਅਖੌਤੀ ਅਰੁਣਾਚਲ ਪ੍ਰਦੇਸ ਤੇ ਕਬਜਾ ਕਰ ਲੈਣਾ ਹੈ। ਪਿੱਛੇ ਜਿਹੇ ਚੀਨ ਦੇ ਇਕ ਲੀਡਰ ਨੇ ਬਿਆਨ ਦਿਤਾ ਸੀ ਕਿ ਅਸੀ ਚਾਹੀਏ ਤਾਂ 10 ਘੰਟਿਆਂ ਵਿਚ ਦਿੱਲੀ ਪਹੁੰਚ ਸਕਦੇ ਹਾਂ। ਭਾਰਤ ਦੇ ਕਿਸੇ ਵੀ ਲੀਡਰ ਨੇ ਇਸ ਤੇ ਬਿਆਨ ਨਾ ਦਿੱਤਾ ਨਾ ਹੀ ਕਿਸੇ ਫੌਜੀ ਅਫਸਰ ਨੇ। 

ਸੋ ਇਹ ਟਾਊਟ ਸਾਡੇ ਹੀ ਤਾਂ ਨੌਕਰ ਨੇ। ਬਸ ਜਰੂਰਤ ਹੈ ਸਾਡਾ ਪੜਿਆ ਲਿਖਿਆ ਖੁੱਲ ਕੇ ਬੋਲੇ।(-ਭਬੀਸ਼ਨ ਸਿੰਘ ਗੁਰਾਇਆ)


Continue Reading | comments

ਖਾਲਿਸਤਾਨ – ਵਿਰੋਧੀਆਂ ਦੇ ਸਵਾਲਾਂ ਦੇ ਜਵਾਬ

Monday, 21 July 2025

ਸਵਾਲ -ਤੁਸੀ ਬਾਹਰ ਬੈਠੇ ਖਾਲਿਸਤਾਨ ਦੀ ਗਲ ਕਰਦੇ ਹੋ। ਪੰਜਾਬ ‘ਚ ਜਾ ਕੇ ਪ੍ਰਚਾਰ ਕਰੋ। 
ਖਾਲਿਸਤਾਨ – ਵਿਰੋਧੀਆਂ ਦੇ ਸਵਾਲਾਂ ਦੇ ਜਵਾਬ

ਸਵਾਲ -ਤੁਸੀ ਬਾਹਰ ਬੈਠੇ ਖਾਲਿਸਤਾਨ ਦੀ ਗਲ ਕਰਦੇ ਹੋ। ਪੰਜਾਬ ‘ਚ ਜਾ ਕੇ ਪ੍ਰਚਾਰ ਕਰੋ। 

ਜਵਾਬ- ਪੰਜਾਬ ‘ਚ ਰਹਿਕੇ ਗਲ ਕਰੀਏ ਤੁਸੀ ਮਾਰ ਦਿੰਦੇ ਹੋ। ਮਿਸਾਲ ਦੇ ਤੌਰ ਤੇ ਸਿੱਧੂ ਮੂਸੇਵਾਲਾ, ਦੀਪ ਸਿੱਧੂ ਅਤੇ ਅਨੇਕਾਂ ਹੋਰ ਜਵਾਨ। ਜਾਂ ਤੁਸੀ ਜੇਲਾਂ ਵਿਚ ਸੁੱਟ ਦਿੰਦੇ ਹੋ। ਜਿਵੇਂ ਅੰਮ੍ਰਿਤਪਾਲ ਅਤੇ ਅਨੇਕਾਂ ਹੋਰ ਜਵਾਨਾਂ ਨੂੰ ਸੁਟਿਆ ਹੋਇਆ ਹੈ।

ਨਾਲੇ ਯਾਦ ਰੱਖੋ ਜਿਥੇ ਜਿਥੇ ਹੁਕਮਰਾਨ ਜਾਲਮ ਨੇ ਉਥੇ ਅਜਾਦੀ ਦੀ ਲਹਿਰ ਬਾਹਰੋ ਹੀ ਚਲਾਈ ਜਾਂਦੀ ਹੈ।ਮਿਸਾਲ ਦੇ ਤੌਰ ਤੇ ਜਦੋਂ 1978-80 ਈਰਾਨ  ਦੇ ਇਨਕਲਾਬ ਦੇ ਲੀਡਰ ਖਾਮੀਨੀ ਨੇ ਫਰਾਂਸ ਵਿਚ ਰਹਿ ਕੇ ਲਹਿਰ ਚਲਾਈ ਸੀ। ਤੁਹਾਡਾ ਮਹਾਤਮਾ ਗਾਂਧੀ ਵੀ ਸ਼ੁਰੂ ਵਿਚ ਅਫਰੀਕਾ ਵਿਚ ਹੀ ਸੀ। ਅਨੇਕਾਂ ਹੋਰ ਮਿਸਾਲਾਂ ਹਨ।

ਨਾਲੇ ਇਕ ਗਲ ਹੋਰ। ਪਿੰਜਰੇ ਦੀ ਕੁੰਡੀ ਬਾਹਰ ਪਾਸੇ ਹੀ ਹੁੰਦੀ ਹੈ। ਅੰਦਰ ਬੈਠਾ ਪੰਛੀ ਕੁੰਡੀ ਨਹੀ ਖੋਲ ਸਕਦਾ।

?-ਪੰਜਾਬ ‘ਚ ਕੋਈ ਨਹੀ ਮੰਗਦਾ ਖਾਲਿਸਤਾਨ।


ਜ- 1989 ‘ਚ ਇਸ ਮੁੱਦੇ ਤੇ ਚੋਣ ਹੋਈ ਸੀ। ਸਾਰੇ ਦੇ ਸਾਰੇ 13 ਐਮ ਪੀ ਖਾਲਿਸਤਾਨੀ ਜਿੱਤੇ ਸਨ। 2024 ਦੀਆਂ ਚੋਣਾਂ ਵਿਚ ਦੋ ਖਾਲਿਸਤਾਨੀ ਖੜੇ ਹੋਏ ਸਨ। ਦੋਨੋ ( ਬੇਅੰਤ ਸਿੰਘ ਦਾ ਪੁੱਤਰ ਅਤੇ ਅੰਮ੍ਰਿਤਪਾਲ) ਜਿੱਤ ਗਏ ਸਨ। ਜੇ ਚਾਅ ਆ ਤਾਂ ਯੂ ਐਨ ਓ ਦੀ ਨਿਗਰਾਨੀ ਹੇਠ ਮਰਦਮ ਸ਼ੁਮਾਰੀ ਕਰਵਾ ਲਓ।

?-ਇਹ ਜਮੀਨੀ ਘਿਰਿਆ ਦੇਸ ਹੋਵੇਗਾ ਜਦੋਂ ਕਿ ਅੱਜ ਬਹੁਤਾ ਕੌਮਾਂਤਰੀ ਵਪਾਰ ਸਮੁੰਦਰ ਜਰੀਏ ਹੁੰਦਾ ਹੈ।

ਜ- ਫਿਰ ਕੀ ਹੋਇਆ, ਦੁਨੀਆ ਦੇ ਅਨੇਕਾਂ ਮੁਲਕ ਲੈਂਡ ਲਾਕਡ ਹਨ। ਅਫਗਾਨਿਸਤਾਨ, ਆਸਟਰੀਆ, ਆਰਮੀਨੀਆ, ਅਜ਼ਰਬਾਇਜਾਨ, ਜ਼ੈਕ ਰਿਪਬਲਿਕ, ਈਥੋਪੀਆ, ਹੰਗਰੀ, ਕਾਜ਼ਾਖਿਸਤਾਨ, ਕੋਸੋਵੋ, ਕ੍ਰਿਗਿਜ਼ਸਤਾਨ, ਲਕਸਮਬਰਗ, ਮੰਗੋਲੀਆ, ਨੇਪਾਲ ਅਤੇ ਅਨੇਕਾਂ ਹੋਰ ਮੁਲਕ।

?-ਕੌਣ ਖਰੀਦੇਗਾ ਤੁਹਾਡੀ ਕਣਕ ਝੋਨਾ।ਜਦੋਂ ਭੁੱਖੇ ਮਰੋਗੇ ਫਿਰ ਪਰਤਣਾ ਭਾਰਤ ਵਲ।

ਜ- ਸਾਡਾ ਖਹਿੜਾ ਛੱਡੋ ਬਸ।ਅਨੇਕਾਂ ਮੁਲਕ ਸਾਡੀਆਂ ਜਿਣਸਾਂ ਖਰੀਦਣ ਨੂੰ ਤਿਆਰ ਹਨ। ਪਾਕਿਸਤਾਨ ਪਾਸਿਓ ਰਸਤਾ ਖੁਲਣ ਤੇ ਸਾਡਾ ਵਪਾਰ ਸਾਰੇ ਪੱਛਮੀ ਮੁਲਕਾਂ ਨਾਲ ਹੋਵੇਗਾ। ਸਗੋਂ ਸਾਡਾ ਕਿਸਾਨ ਤਾਂ ਮਾਲਾਮਾਲ ਹੋ ਜਾਏਗਾ।

ਈਰਾਨ ਨੂੰ ਕਣਕ ਚੌਲਾਂ ਦੀ ਸਖਤ ਜਰੂਰਤ ਰਹਿੰਦੀ ਹੈ। ਸਾਡੀਆਂ ਸਬਜੀਆਂ ਯੂਰਪ ਅਤੇ ਖਾਸ ਕਰਕੇ ਪੁਰਾਣੇ ਸੋਵੀਅਤ ਰੂਸ ਮੁਲਕਾਂ ਤਕ ਸੜਕ ਰਾਹੇ ਜਾਇਆ ਕਰਨਗੀਆਂ। ਵੇਖੋ ਅੱਜ ਪਾਕਿਸਤਾਨੀ ਕਿਸਾਨਾਂ ਦੀ ਮੌਜ ਬੱਝੀ ਪਈ ਹੈ।

ਓਦੋਂ ਭਾਰਤ ਵੀ ਤਰਲੇ ਕਢਕੇ ਕੌਮਾਂਤਰੀ ਰੇਟਾਂ ਤੇ ਸਾਥੋਂ ਜਿਣਸਾਂ ਖਰੀਦਿਆ ਕਰੇਗਾ।

?-ਸਿੱਖਾਂ ਨੂੰ ਰਾਜ ਕਰਨਾ ਕਿਥੇ ਆਉਦੈ।

ਜ- ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਪੜੋ। ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ। ਜਦੋਂ ਪੰਜਾਬ ਜਨਾਨਾ ਪੜਾਈ ਪੱਖੋ ਦੁਨੀਆ ‘ਚ ਇਕ ਨੰਬਰ ਤੇ ਸੀ। ਜਦੋਂ ਯੂਰਪੀਨ ਆ ਕੇ ਮਹਾਰਾਜੇ ਦੀ ਨੌਕਰੀ ਕਰਦੇ ਸਨ। ਜਦੋਂ ਪੰਜਾਬ ਦਾ ਇਕ ਰੁਪੱਈਆ ਇੰਗਲੈਂਡ ਦੇ 13 ਪੌਂਡਾਂ ਬਰਾਬਰ ਸੀ। ਜਦੋਂ ਕਦੀ ਕੋਈ ਧਾਰਮਿਕ ਜਾਂ ਜਾਤੀ ਦੰਗੇ ਨਹੀ ਸੀ ਹੁੰਦੇ।

?-ਜਾਓ ਪਹਿਲਾਂ ਖਾਲਿਸਤਾਨ ਦੀ ਰਾਜਧਾਨੀ ਭਾਵ ਲਹੌਰ ਤਾਂ ਅਜਾਦ ਕਰਾ ਲਓ।

ਜ- 1947 ‘ਚ ਸਾਡੇ ਭਰਾਵਾਂ ਭਰਾਵਾਂ ਦੀ ਵੰਡ ਹੋ ਚੁੱਕੀ ਹੈ ਜਿਸ ਤਹਿਤ ਲਹੌਰ ਸਾਡੇ ਮੁਸਲਮਾਨ ਵੀਰਾਂ ਕੋਲ ਜਾ ਚੁੱਕਾ ਹੈ। ਸਾਡੇ ਹਿੱਸੇ ਉਹ ਇਲਾਕਾ ਆਇਆ ਹੈ ਜਿਹਨੂੰ ਅੱਜ ਪੰਜਾਬ ਕਿਹਾ ਜਾਂਦਾ ਹੈ। ਸਾਡੇ ਹਿੰਦੂ ਵੀਰਾਂ ਨੇ ਆਪਣਾ ਹਿਮਾਚਲ ਅਤੇ ਹਰਿਆਣਾ ਸਾਥੋਂ ਵੱਖ ਕਰ ਲਿਆ ਹੈ। ਹਰ ਇਕ ਨੂੰ ਆਪਣਾ ਆਪਣਾ ਹਿੱਸਾ ਮੁਬਾਰਕ।

?- ਖਾਲਿਸਤਾਨ ਬਣ ਵੀ ਗਿਆ ਤਾਂ ਕਲ੍ਹ ਨੂੰ ਇਹਨੂੰ ਪਾਕਿਸਤਾਨ ਜਾਂ ਭਾਰਤ ਨੇ ਹੜਪ ਲੈਣਾ ਵਾ, ਜੋ ਐਟਮੀ ਤਾਕਤਾਂ ਹਨ?

- ਬੜੇ ਭੁਲੇਖੇ ਵਿਚ ਜੀਅ ਰਹੇ ਹੋ ਤੁਸੀ। ਤੁਹਾਨੂੰ ਪਤਾ ਨਹੀ ਕਿ ਅੱਜ ਕੌਮਾਂਤਰੀ ਪੱਧਰ ਤੇ ਯੂ ਐਨ ਓ ਦੇ ਅਸੂਲਾਂ ਮੁਤਾਬਿਕ ਕੋਈ ਵੱਡਾ ਮੁਲਕ ਛੋਟੇ ਨੂੰ ਹੜਪ ਨਹੀ ਸਕਦਾ। ਜੇ ਇਸ ਤਰਾਂ ਹੁੰਦਾ ਤਾਂ 1971 ਵਿਚ ਬੰਗਲਾਦੇਸ਼ ਨਾ ਬਣਦਾ ਅਤੇ ਪੂਰਬੀ ਬੰਗਾਲ ਨੂੰ ਭਾਰਤ ਨੇ ਆਪਣੇ ਨਾਲ ਰਲਾ ਲੈਣਾ ਸੀ। ਓਦੋਂ ਕਈ ਭਾਰਤੀ ਲੀਡਰਾਂ ਨੇ ਇਸ ਬਾਬਤ ਦੁਹਾਈ ਵੀ ਪਾਈ। ਫਿਰ ਹੋਰ ਵੇਖੋ ਵਿਸ਼ਾਲ ਮੁਲਕ ਚੀਨ ਦੇ ਐਨ ਨੱਕ ਥੱਲੇ ਉਹਦਾ ਦੁਸ਼ਮਣ ਤਾਇਵਾਨ ਜੀ ਰਿਹਾ ਹੈ। ਹਾਲਾਂ ਚੀਨ ਤੜਫਿਆ ਪਿਆ ਹੈ ਤਾਇਵਾਨ ਕਰਕੇ। 

ਕਿਸੇ ਮੁਲਕ ਨੂੰ ਹੜਪ ਜਾਣਾ ਪੁਰਾਣੀ ਗਲ ਹੋ ਚੁੱਕੀ ਹੈ। ਜੇ ਇਸ ਤਰਾਂ ਹੁੰਦਾ ਤਾਂ ਅਮਰੀਕਾ ਇਰਾਕ ਨੂੰ ਮਿਲਾ ਲੈਂਦਾ ਤੇ ਸੋਵੀਅਤ ਰੂਸ ਅਫਗਾਨਿਸਤਾਨ ਨੂੰ।

?-ਖਾਲਿਸਤਾਨ ਅਜਾਦ ਕਰਾਉਣ ਚਲੇ ਹੋ ਪਹਿਲਾਂ ਆਪ ਤਾਂ ਖਾਲਸੇ ਬਣੋ। ਜਦੋਂ ਤੁਸੀ ਸੱਚੇ ਖਾਲਸੇ ਬਣ ਗਏ ਖਾਲਿਸਤਾਨ ਆਪੇ ਬਣ ਜਾਣੈ।

ਜ-ਹਾ ਹਾ। ਇਕ ਵੇਰਾਂ ਪਠਾਣਾਂ ਨੂੰ ਵੀ ਕਿਸੇ ਨੇ ਕਿਹਾ ਸੀ ਕਿ ਤੁਸੀ ਅਮਰੀਕਾ /ਰੂਸ ਖਿਲਾਫ ਜੱਦੋਜਹਿਦ ਛੱਡ ਕੇ ਪਹਿਲਾਂ ਪੱਕੇ ਮੁਸਲਮਾਨ ਬਣੋ।

ਯਾਦ ਰੱਖੋ। ਯੂ ਐਨ ਓ ਮੁਤਾਬਿਕ ਕਿਸੇ ਵੀ ਕੌਮ ਨੂੰ ਸਵਰਾਜ ਦਾ ਹੱਕ ਹਾਸਿਲ ਹੈ।

?-ਖਾਲਿਸਤਾਨ ਬਣਾ ਕੇ ਬਾਹਰ ਦੇ ਸੂਬਿਆਂ ਦੇ ਸਿੱਖਾਂ ਤੇ ਮੁਸੀਬਤ ਦੇ ਪਹਾੜ ਡਿਗਣਗੇ। ਜੋ 1984 ‘ਚ ਦਿਲੀ ‘ਚ ਹੋਇਆਂ ਫਿਰ ਦੁਹਰਾਇਆ ਜਾਏਗਾ।?- ਹਰਿਆਣਾ, ਰਾਜਸਥਾਨ, ਉਤਰਾਖੰਡ, ਐਮ ਪੀ, ਯੂਪੀ ਵਿਚ ਲੱਖਾਂ ਸਿੱਖ ਵਸਦੇ ਹਨ।

ਜ- ਭੁਲੇਖੇ ‘ਚ ਹੋ। ਸਗੋਂ ਖਾਲਿਸਤਾਨ ਬਣਨ ਤੇ ਇਹ ਸਿੱਖ ਮਹਿਫੂਜ਼ ਹੋ ਜਾਣਗੇ। ਯਾਦ ਰੱਖੋ ਜਦੋਂ 1991 ‘ਚ ਭਾਰਤੀ ਅੱਤਵਾਦੀਆਂ ਨੇ ਬਾਬਰੀ ਮਸਜਿਦ ਢਾਹੀ ਸੀ ਤਾਂ ਪਾਕਿਸਤਾਨ ਵਿਚ ਕੋਈ 400 ਮੰਦਰ ਮੁਸਲਮਾਨਾਂ ਨੇ ਢਾਹ ਦਿੱਤਾ ਸੀ। 

?- ਕਲ੍ਹ ਨੂੰ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਜਾਣ ਵਾਸਤੇ ਫਿਰ ਪਾਸਪੋਰਟ ਲਗਣਗੇ।

ਜ- ਜੀ ਹਾਂ। ਇਹਦੇ ਵਿਚ ਕੀ ਮੁਸ਼ਕਲ ਆ।

?-1947 ‘ਚ ਹੀ ਕਿਓ ਨਾ ਲੈ ਲਿਆ

ਜ-ਓਦੋਂ ਭਾਰਤੀ ਲੀਡਰਾਂ ਨੇ ਸਾਡੇ ਨਾਲ ਵਾਇਦਾ ਕੀਤਾ ਸੀ ਕਿ ਅਜਾਦੀ ਉਪਰੰਤ ਸਿੱਖਾਂ ਨੂੰ ਅਜਾਦ ਖਿੱਤਾ ਦਿਤਾ ਜਾਏਗਾ ਜਿਥੇ ਇਹ ਵੀ ਅਜਾਦੀ ਦਾ ਨਿੱਘ ਮਾਣ ਸਕਣ। ਅਜਾਦੀ ਮਿਲਦੇ ਸਾਰ ਇਹਨਾਂ ਅੱਖਾਂ ਫੇਰ ਲਈਆਂ ਸਨ। ਸਾਡੇ ਨਾਲ ਧੋਖਾ ਕੀਤਾ ਇਹਨਾਂ।

?-ਦੇਸ ਚਲਾਉਣਾ ਹੁਨਰਮੰਦ ਲੋਕਾਂ ਦਾ ਕੰਮ ਹੁੰਦੈ। ਕਿਥੇ ਨੇ ਤੁਹਾਡੇ ਕੋਲ ਮਾਹਿਰ ਲੋਕ। 

ਜ- ਭਾਰਤ ਨੂੰ ਅੱਜ ਤਕ ਪੰਜਾਬੀ ਹੀ ਚਲਾਉਦੇ ਆਏ ਹਨ।ਸੰਨ 1970 ਤਕ ਕੁਲ ਆਈ ਏ ਐਸ ਅਫਸਰਾਂ/ ਅਤੇ ਫੌਜੀ ਜਰਨੈਲਾਂ ਵਿਚ ਕੋਈ 20-25% ਪੰਜਾਬੀ ਸਨ।

?-ਖਾਲਿਸਤਾਨ ਦੇ ਬਣਦੇ ਬਣਦੇ ਇਹ ਬੲ੍ਹੀਆ-ਸਤਾਨ ਬਣ ਜਾਣੇ। ਬੲ੍ਹੀਆਂ ਵਾਸਤੇ ਬਣਾਉਣਾ ਜੇ।

ਜ- ਇਕ ਸਾਜਿਸ਼ ਤਹਿਤ ਬੲ੍ਹੀਏ ਪੰਜਾਬ ਵਿਚ ਵਸਾਏ ਜਾ ਰਹੇ ਹਨ। ਪਰ ਰੈਫਰੈਂਡਮ ਮੌਕੇ (ਜੇ ਜਰੂਰਤ ਪਈ ਤਾਂ) ਉਹਨਾਂ ਲੋਕਾਂ ਨੂੰ ਵੋਟ ਦਾ ਹੱਕ ਨਹੀ ਹੋਵੇਗਾ ਜਿਹੜੇ 1980 ਤੋਂ ਬਾਦ ਇਥੇ ਵਸਾਏ ਗਏ ਹਨ।

ਅਸੀ ਇਹ ਮੁਦਾ ਕੌਮਾਂਤਰੀ ਪੱਧਰ ਤੇ ਵੀ ਉਠਾ ਰਹੇ ਹਾਂ।

ਸਾਜਿਸ਼ ਤਹਿਤ ਹੀ ਪੰਜਾਬ ਵਿਚ ਪ੍ਰਵਾਰ ਅਯੋਜਨ ਪ੍ਰੋਗਰਾਮ ਚਲਾਇਆ ਗਿਆ ਸੀ।

(ਅੱਜ ਪੰਜਾਬ ਸਰਕਾਰ ਲੁਧਿਆਣੇ ਜੋ ਜਮੀਨ ਅਕਵਾਇਰ ਕਰਨ ਜਾ ਰਹੀ ਹੈ ਉਹਦਾ ਮਕਸਦ ਵੀ ਬੲ੍ਹੀਏ ਵਸਾਉਣਾ ਹੈ।)

?-ਤੁਸੀ ਪਾਕਿਸਤਾਨ ਦੇ ਅਜੈਂਟ ਹੋ ਜਿਸ ਕਰਕੇ ਭਾਰਤ ਨੂੰ ਤੋੜਨਾ ਚਾਹੁੰਦੇ ਹੋ। ਖਾਲਿਸਤਾਨ ਬਣ ਗਿਆ ਫਿਰ ਤਾਂ ਹਰ ਸੂਬੇ ਨੇ ਵੱਖ ਹੋਣ ਦੀ ਮੰਗ ਕਰਨੀ ਹੈ।

ਜ- ਹਰ ਕੌਮ ਨੂੰ ਆਪਣਾ ਰਾਜ ਲੈਣ ਦਾ ਹੱਕ ਹੈ। ਜੇ ਹਰਿਆਣੇ ਜਾਂ ਰਾਜਸਥਾਨ ਵਾਲੇ ਕੌਮ ਹੋਣ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਤਾਂ ਉਹ ਵੀ ਲੈਣ। ਤੁਸੀ ਕਿਓ ਬੇਗਾਨਿਆਂ ਤੇ ਆਪਣਾ ਅੰਗੂਠਾ ਰੱਖਣਾ ਚਾਹੁੰਦੇ ਹੋ।

?-ਭਾਰਤ ਨਾਲ ਰਹਿੰਦਿਆਂ ਤੁਹਾਨੂੰ ਕੀ ਮੁਸੀਬਤ ਆ।

ਜ- ਕਦੀ ਵੀ ਦੋ ਸ਼ਰੀਕ ਇਕੱਠੇ ਨਹੀ ਰਹਿ ਸਕਦੇ। ਸ਼ਰੀਕ ਕਦੀ ਵੀ ਨਾਲਦੇ ਨੂੰ ਇਨਸਾਫ ਨਹੀ ਦੇ ਸਕਦਾ। ਸਾਡੇ ਨਾਲ ਤਾਂ ਹਰ ਥਾਂ ਧੱਕਾ ਹੋ ਰਿਹਾ ਹੈ।।

?-ਖਾਲਿਸਤਾਨ ਬਣਨ ਤੇ ਹਿੰਦੂਆਂ ਦਾ ਜੀਣਾ ਹਰਾਮ ਹੋ ਜਾਣੈ।

ਜ- ਇਸ ਦਾ ਜਵਾਬ ਇਤਹਾਸ ਤੋਂ ਲਵੋ। ਜਿਥੇ ਜਿੱਥੇ ਸਿੱਖਾਂ ਦਾ ਰਾਜ ਰਿਹਾ ਹੈ ਓਥੇ ਕਦੀ ਵੀ ਧਾਰਮਿਕ ਭੇਦ ਭਾਵ ਨਹੀ ਹੋਇਆ। ਸਾਡਾ ਤਾਂ ਨਾਹਰਾ ਹੀ ‘ਸਰਬਤ ਦਾ ਭਲਾ ਹੈ।’

?-ਤੁਸਾਂ ਆਪਸ ਵਿਚ ਹੀ ਲੜੀ ਮਰਨਾ।

ਜ- ਅਜਾਦ ਹੋਣ ਉਪਰੰਤ ਸਾਡਾ ਲਿਖਤੀ ਸੰਵਿਧਾਨ ਹੋਵੇਗਾ। ਲੜਨ ਦੀ ਗੁੰਜਾਇਸ਼ ਹੀ ਨਹੀ ਹੋਵੇਗੀ।

?-ਖਾਲਿਸਤਾਨ ‘ਚ ਰਾਜ ਜੱਟਾਂ ਦਾ ਹੋਣਾਂ। ਜੱਟਾਂ ਹੋਰ ਕਿਸੇ ਨੂੰ ਲਾਗੇ ਨੀ ਢੁਕਣ ਦੇਣਾ।

ਜ- ਅਜਾਦੀ ਉਪਰੰਤ ਰਾਜ ਸਾਂਝਾ ਹੋਵੇਗਾ। ਇਥੋਂ ਤਕ ਕਿ ਹਿੰਦੂ ਸਿੱਖ ਵਿਚ ਵੀ ਭੇਦ ਭਾਵ ਨਹੀ ਹੋਵੇਗਾ। ਜਿਵੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸੀ। ਖਾਲਿਸਤਾਨ ਦੱਬੇ ਕੁਚਲੇ ਲੋਕਾਂ ਦਾ ਹੋਵੇਗਾ।

?-ਗੁਰੂ ਸਾਹਿਬ ਨੇ ਕਦੀ ਰਾਜ ਦੀ ਗਲ ਨਹੀ ਕੀਤੀ। ਉਹ ਤਾਂ ਸਗੋਂ ਲਿਖਦੇ ਨੇ “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥”

ਜ- ਗੁਰੂ ਸਾਹਿਬ ਨੇ ਤਾਂ ਖੁਦ ਰਾਜ ਦੀ ਬਖਸ਼ਸ਼ ਕੀਤੀ ਹੈ ਖਾਲਸੇ ਨੂੰ, “ਰਾਜ ਕਰੇਗਾ ਖਾਲਸਾ”

?- ਖਾਲਿਸਤਾਨੀ ਤਾਂ ਆਪਣੇ ਝੰਡੇ ਤੇ ਇਕ ਮੱਤ ਨਹੀ ਹੋ ਪਾਏ।

ਜ- ਸਾਡਾ ਨਿਸ਼ਾਨ ਸਾਹਿਬ ਨੀਲਾ ਹੈ। ਗੁਲਾਮ ਕੌਮਾਂ ਵਿਚ ਭੰਬਲਭੂਸੇ ਹੁਕਮਰਾਨ ਜਾਣ ਕੇ ਪਾਉਦੇ ਹਨ।

?-ਖਾਲਿਸਤਾਨ ਦੀ ਸਾਰੀ ਲਹਿਰ ਤਾਂ ਖੁਦ ਭਾਰਤ ਸਰਕਾਰ ਦੇ ਹੱਥ ਵਿਚ ਹੈ। ਸ.ਸ. ਮਾਨ, ਗੁਰਪਤਵੰਤ ਪੰਨੂ ਆਦਿ ਸਰਕਾਰ ਦੇ ਆਪਣੇ ਬੰਦੇ ਨੇ।

See detailed reply here

ਜ- ਹਾਂ ਇਸ ਸਵਾਲ ਵਿਚ ਦਮ ਹੈ। ਇਸ ਵਿਚ ਮੁੱਖ ਗੁਨਾਹਗਾਰ ਸਾਡਾ ਪੜਿਆ ਲਿਖਿਆ ਵਰਗ ਹੈ। ਜੋ ਕਦੀ ਇਸ ਬਾਬਤ ਮੂੰਹ ਨਹੀ ਖੋਲਦਾ। ਅਤੇ ਜੇ ਕਿਤੇ ਕੋਈ ਸੱਚਾ ਬੰਦਾ ਹੈ ਤਾਂ ਉਹਦਾ ਸਾਥ ਨਹੀ ਦਿੰਦਾ।
ਪਰ ਖਾਲਿਸਤਾਨ ਦੀ ਅਸਲੀ ਲਹਿਰ ਖੁਦ ਪੰਜਾਬੀ ਬੰਦਾ ਹੈ। ਅਜੈਂਸੀਆਂ ਦੇ ਬੰਦੇ ਬੜੀ ਚਲਾਕੀ ਨਾਲ ਸਾਡੀ ਲੀਡਰਸ਼ਿਪ ਅਗਵਾਹ ਕਰ ਲੈਂਦੇ ਹਨ। ਪਰ ਅਮੂਮਨ ਇਹ ਸਾਡੀ ਮਣਸਾ ਅਨੁਸਾਰ ਚਲਦੇ ਹਨ। ਹਾਂ ਵਿਚ ਵਿਚ ਚਲਾਕੀਆਂ ਮਾਰਦੇ ਹਨ। ਮਿਸਾਲ ਦੇ ਤੌਰ ਤੇ ਪਿੱਛੇ ਜਿਹੇ ਇਹਨਾਂ ਡਾ. ਅੰਬੇਡਕਰ ਦੇ ਖਿਲਾਫ ਬਿਆਨ ਦਿੱਤਾ ਸੀ ਜਿਸ ਦੀ ਕੋਈ ਜਰੂਰਤ ਨਹੀ ਸੀ। ਇਹਨਾਂ ਦੀ ਚਲਾਕੀ ਸੀ ਕਿ ਪੰਜਾਬ ਦੇ ਦਲਿਤਾਂ ਨੂੰ ਖਾਲਿਸਤਾਨ ਦੀ ਲਹਿਰ ਤੋਂ ਤੋੜਿਆ ਜਾਏ। ਪਰ ਸੁਚੇਤ ਸਿੱਖਾਂ ਨੇ ਇਹਨਾਂ ਨੂੰ ਨੰਗਿਆ ਕੀਤਾ ਸੀ। ਇਕ ਹੋਰ ਮਿਸਾਲ ਵੀ ਦਿੰਦੇ ਹਾਂ ਕਿ ਜਾਹਲੀ ਖਾਲਿਸਤਾਨੀ ਪਹਿਲਾਂ ਭਗਵਾ (ਕੇਸਰੀ) ਝੰਡਾ ਚੜਾਉਦੇ ਸੀ। ਫਿਰ ਸਰਕਾਰ (ਸ਼੍ਰੋਮਣੀ ਕਮੇਟੀ) ਨੇ ਜਦੋਂ ਰੰਗ ਖੱਟਾ ਕੀਤਾ ਤਾਂ ਇਹਨਾਂ ਨੇ ਖੱਟਾ ਚੜਾਉਣਾ ਸ਼ੁਰੂ ਕਰ ਦਿੱਤਾ। ਹਾਲਾਂ ਸਾਡਾ ਰੰਗ ਨੀਲਾ ਹੈ। ਜਾਹਲੀ ਸਾਡੇ ਨਿਸ਼ਾਨਾ ਪੂਰਤੀ ‘ਚ ਦੇਰੀ ਕਰ ਸਕਦੇ ਹਨ। ਪਰ ਸਾਡਾ ਗੁਰੂ ਬਹੁਤ ਢਾਹਡਾ ਹੈ। ਦੇਖੋ ਗੁਰਪਤਵੰਤ ਪੰਨੂ ਦੀ ਕੀ ਹਾਲਤ ਹੋਈ। ਖੁਦ ਪੰਨੂ ਨੂੰ ਹੀ ਭਾਰਤ ਦੀ ਅਜੈਂਸੀ ਮਰਵਾਉਣਾ ਚਾਹੁੰਦੀ ਸੀ। ਤਾਂ ਕਿ ਦੂਸਰੇ ਖਾਲਿਸਤਾਨੀਆਂ ਦੇ ਮਨਾਂ ਵਿਚ ਦਹਿਸ਼ਤ ਪਾਈ ਜਾਏ। ਏਸੇ ਤਰਾਂ ਸ.ਸ. ਮਾਨ ਵੀ ਡਰ ਰਿਹਾ ਹੈ। ਉਹਨੇ ਵੀ ਬਿਆਨ ਦਿੱਤਾ ਹੈ ਕਿ ਉਹਦੀ ਜਾਨ ਨੂੰ ਖਤਰਾ ਹੈ। ਸਾਡਾ ਗੁਰੂ ਬੜਾ ਬੇਅੰਤ ਹੈ। ਅੱਜ ਗੋਰਿਆਂ ਦੇ ਦੇਸਾਂ ਵਿਚ ਟਾਊਟ ਨੰਗੇ ਹੋ ਚੁੱਕੇ ਹਨ। ਸਰਕਾਰਾਂ ਇਹਨਾਂ ਤੇ ਪੀਡੀ ਨਿਗਾਹ ਬਣਾਈ ਹੋਈ ਹੈ।

?-ਬਸ ਕਰੋ! ਅਸੀ ਖਾਲਿਸਤਾਨ ਦਾ ਟ੍ਰੇਲਰ ਪਹਿਲਾਂ ਵੇਖ ਚੁੱਕੇ ਆਂ। ਜਦੋਂ ਬੱਸਾਂ ‘ਚੋਂ ਕੱਢ ਕੱਢ ਮਾਰਦੇ ਸੀ ਤੁਸੀ।

ਜ- ਬਸਾਂ ‘ਚੋਂ ਕੱਢ ਕੇ ਮਾਰਨਾਂ ਜਾਂ ਹਿੰਦੂਆਂ ਨੂੰ ਮਾਰਨਾਂ ਜਾਂ ਨਿਰਦੋਸ਼ ਲੋਕਾਂ ਨੂੰ ਭਾਰਤੀ ਅਜੈਂਸੀਆਂ ਦੀ ਦਾਅ ਪੇਚ ਚਾਲ ਸੀ। ਅੱਜ ਉਹਨਾਂ ਨੇ ਮੰਨਿਆ ਹੈ ਕਿ ਉਹ ਉਹਨਾਂ ਦਾ ਕਾਰੇ ਸਨ। ਉਹ ਮੰਨ ਰਹੇ ਹਨ ਦੇਸ਼ ਦੀ ਅਖੰਡਤਾਂ ਲਈ 1000-2000 ਬੰਦਿਆਂ ਦੀ ਬਲੀ ਦੇਣਾ ਵਿਅੱਰਥ ਨਹੀ। ਇਹ ਪਾਪ ਭਾਰਤ ਨੇ ਕਮਾਇਆ ਹੈ।

?-ਖਾਲਿਸਤਾਨ ‘ਚ ਔਰਤ ਦਾ ਜੀਣਾਂ ਹਰਾਮ ਹੋ ਜਾਣੈ।

ਜ- ਬਕਵਾਸ। ਇਹ ਤਾਂ ਸਿੱਖ ਧਰਮ ਹੈ ਜੋ ਔਰਤ ਲਈ ਬਰਾਬਰ ਦੇ ਹੱਕ ਦੀ ਦੁਹਾਈ ਦਿੰਦਾ ਹੈ। ਗੁਰੂ ਨਾਨਕ ਨੇ ਦੁਹਾਈ ਦੇ ਦਿੱਤੀ ਸੀ ਕਿ ਤੁਸੀ ਔਰਤ ਨੂੰ ਮਾੜਾ ਕਿਵੇ ਕਹਿ ਸਕਦੇ ਹੋ ਜਿਸਨੇ ਤੁਹਾਡੇ ਪੈਗੰਬਰਾਂ ਅਤੇ ਅਵਤਾਰਾਂ ਨੂੰ ਜਨਮ ਦਿੱਤਾ।

?-ਭੁੱਲ ਜਾਓ। ਇਹਦੇ ਬਣਨ ਦੀ ਕੋਈ ਸੰਭਾਵਨਾ ਨਹੀ।

ਜ- ਭੁਲੇਖੇ ‘ਚ ਹੋ। ਭਾਰਤ ਦਾ ਕਿਸੇ ਵੀ ਦਿਨ ਵਾਜਾ ਵੱਜ ਜਾਣੈ। ਕੌਮਾਤਰੀ ਹਾਲਾਤ ਵੇਖਦੇ ਜਾਓ।

?-ਬਣ ਵੀ ਗਿਆ ਤਾਂ ਭਾਰਤ ਤੋਂ ਡਰਦੇ ਕਿਸੇ ਵੀ ਮੁਲਕ ਨੇ ਇਹਨੂੰ ਮਾਨਤਾ ਨਹੀ ਦੇਣੀ।

ਜ- ਹਾਹੋ!!!

?-ਕੀ 1984 ਭੁੱਲ ਗਏ ਹੋ। ਦੁਬਾਰਾ ਫਿਰ ਜੀ ਕਰਦੇ ਕੁੱਟ ਖਾਣ ਨੂੰ।

ਜ- ਬਸ ਇਹ ਤਾਂ ਕੁਝ ਕਾਰਨ ਹਨ ਜਿੰਨਾਂ ਕਰਕੇ ਸਾਨੂੰ ਵੱਖਰਾ ਮੁਲਕ ਬਣਾਉਣ ਦੀ ਜਰੂਰਤ ਪੈ ਗਈ।ਕਿਉਕਿ ਤੁਸੀ ਘੱਟ ਗਿਣਤੀਆਂ ਦੇ ਕਤਲੇਆਮ ਕਰਨੋਂ ਬਾਝ ਨਹੀ ਆਉਦੇ। ਤੁਹਾਡਾ ਕਿਰਦਾਰ ਹੀ ਗਲਤ ਹੈ।ਮਜਬੂਰ ਮਜਲੂਮ ਲੋਕਾਂ ਤੇ ਜੁਲਮ ਕਰਨਾਂ ਡਰਪੋਕ ਅਤੇ ਮੱਕਾਰ ਲੋਕਾਂ ਦਾ ਕਿਰਦਾਰ ਹੁੰਦਾ ਹੈ। ਰਾਜੀਵ ਗਾਂਧੀ ਅਤੇ ਨਰਿੰਦਰ ਮੋਦੀ ਨੂੰ ਰਿਕਾਰਡ ਵੋਟਾਂ ਪਾਉਣਾ ਸਾਬਤ ਕਰਦਾ ਹੈ ਕਿ ਤੁਸੀ ਕਿਸ ਕਿਸਮ ਦੇ ਲੋਕ ਹੋ।

?- ਤੁਹਾਡੀਆਂ ਬਗਾਵਤੀ ਸੁਰਾਂ ਕਰਕੇ ਹੀ ਫਿਰ ਅਗਲੇ ਪੰਜਾਬ ਅਤੇ ਸਿੱਖਾਂ ਨਾਲ ਵਿਤਕਰਾ ਕਰਦੇ ਨੇ।

ਜ- 1947 ਤੋਂ 1990 ਤਕ ਪੰਜਾਬ ਕਾਂਗਰਸ ਨੇ ਕਦੀ ਬਗਾਵਤੀ ਸੁਰ ਨਹੀ ਸੀ ਅਪਣਾਈ। ਪਰ ਤੁਸਾਂ ਕਦੀ ਵੀ ਕਾਂਗਰਸ ਦੇ ਹੱਥ ਮਜਬੂਤ ਨਾਂ ਕੀਤੇ।ਕਦੀ ਵੀ ਕੋਈ ਰਿਆਇਤ ਨਾਂ ਦਿਤੀ ਪੰਜਾਬ ਕਾਂਗਰਸ ਨੂੰ। ਕਦੀ ਕਦੱਾਈ ਸਗੋਂ ਬਾਦਲ ਅਕਾਲੀ ਦਲ ਨੂੰ ਰਿਆਇਤ ਦਿੱਤੀ ਜਾਂਦੀ ਰਹੀ।



?-ਅੱਜ ਜਰੂਰਤ ਹੈ ਪੰਜਾਬ ਵਿਚ ਫਿਰ ਕਿਸੇ ਬੇਅੰਤ ਸਿੰਘ ਜਾਂ ਕੇ ਪੀ ਐਸ ਗਿੱਲ ਦੀ।

ਜ- ਤੁਸੀ 31 ਅਗਸਤ 1995 ਭੁੱਲ ਗਏ ਹੋ। ਜਦੋਂ ਬੇਅੰਤੇ ਦਾ ਸਰੀਰ ਚਿਥੜੇ ਚਿਤੜੇ ਹੋ ਗਿਆ ਸੀ ਤੇ ਸਿਰਫ ਚਿੱਤੜ ਹੀ ਬਚੇ ਸਨ ਤੇ ਤੁਹਾਡੇ ‘ਚੋਂ ਕੁਝ ਚਿੱਤੜ ਹੀ ਚੁੰਮੀ ਜਾ ਰਹੇ ਸੋ ਤੇ ਕੁਝ ਮੱਥਾ ਟੇਕ ਰਹੇ ਸੋ। ਓਦੋਂ ਤੁਸੀ ਕਹਿ ਰਹੇ ਸੀ ਬੇਅੰਤਾ ਅਖੰਡ ਭਾਰਤ ਦਾ ਦੂਸਰਾ ਸ਼ਹੀਦ ਹੈ ਇੰਦਰਾ ਪਿਛੋ। ਕੀ ਗਿਣਤੀ ਵਧਾਉਣ ਦਾ ਸ਼ੌਕ ਹੈ? 

?- ਤੁਸੀ ਅਮਰੀਕਾ ਕਨੇਡਾ ਦੀ ਬਿਗਾਨੀ ਆਸ ਤੇ ਨਾਹਰੇ ਲਾਉਦੇ ਹੋ। ਭਲਾ ਉਹ ਕਿਓ ਮਦਦ ਕਰਨਗੇ?

ਜ- ਖਾਲਿਸਤਾਨ ਹਰ ਪੰਜਾਬੀ ਦਾ ਸੁਪਨਾ ਹੈ।ਦੂਸਰੇ ਮੁਲਕ ਜੇ ਸਾਡੀ ਮਦਦ ਕਰਦੇ ਨੇ ਤਾਂ ਅਸੀ ਹੱਸ ਕੇ ਸਵੀਕਾਰ ਕਰਾਂਗੇ। ਇਸ ਵਿਚ ਕੋਈ ਸ਼ੱਕ ਨਹੀ ਕਿ ਬਿਗਾਨੇ ਮੁਲਕ ਆਪਣਾ ਕੌਮਾਂਤਰੀ ਮੁਫਾਦ ਵੇਖਦੇ ਨੇ। ਮਿਸਾਲ ਦੇ ਤੌਰ ਤੇ ਯੂਕਰੇਨ/ਰੂਸ ਦੇ ਯੁਧ ਵਿਚ ਗੋਰੇ ਯੂਕਰੇਨ ਦੇ ਪੱਖ ਵਿਚ ਹਨ। ਉਹ ਭਾਰਤ ਤੇ ਵੀ ਦਬਾਅ ਪਾ ਰਹੇ ਹਨ ਕਿ ਭਾਰਤ ਰੂਸ ਦਾ ਸਾਥ ਛੱਡੇ।ਗੋਰੇ ਖਾਲਿਸਤਾਨ ਨੂੰ ਇਕ ਹਥਿਆਰ ਵਜੋ ਵਰਤ ਸਕਦੇ ਹਨ। 

ਇਤਹਾਸ ਵਿਚ ਵੇਖਿਆ ਗਿਆ ਹੈ ਕਿ ਕਈ ਕੌਮਾਂ ਬਿਗਾਨੇ ਮੁਲਕਾਂ ਦੀ ਮਦਦ ਨਾਲ ਅਜਾਦ ਹੋਈਆਂ ਹਨ। ਖੁੱਦ ਭਾਰਤ ਨੇ ਬੰਗਲਾਦੇਸ਼ ਨੂੰ ਅਜਾਦ ਕਰਾਉਣ ‘ਚ ਅੱਡੀ ਚੋਟੀ ਦਾ ਜੋਰ ਲਾ ਦਿੱਤਾ ਸੀ।  

?- ਰਾਜਵਿੰਦਰ ਨੇ ਸਵਾਲ ਕੀਤਾ ਹੈ ਕਿ  ਤੁਸੀ ਕਹਿੰਦੇ ਹੋ ਕਿ ਖਾਲਿਸਤਾਨ ਤਾਂ ਬਣਨਾ ਹੀ ਬਣਨਾ ਹੈ ਕਿਉਕਿ ‘ਰਾਜ ਕਰੇਗਾ ਖਾਲਸਾ’ ਅਰਦਾਸ ਵਿਚ ਸਵੇਰੇ ਸ਼ਾਮ ਗਾਇਆ ਜਾਂਦਾ ਹੈ ਪਰ ਓਥੇ ਹੀ ਨਨਕਾਣਾ ਸਾਹਿਬ ਅਤੇ ਹੋਰ ਵਿਛੜੇ ਅਸਥਾਨਾਂ  ਬਾਰੇ ਵੀ ਜੋਦੜੀ ਹੁੰਦੀ ਹੈ। ਇਸ ਦਾ ਮਤਲਬ ਪਾਕਿਸਤਾਨੀ ਪੰਜਾਬ ਵੀ ਖਾਲਿਸਤਾਨ ਦਾ ਹਿੱਸਾ ਹੋਵੇਗਾ?

-ਇਸ ਗਲ ਨੂੰ ਅਤੇ ਦੋਹਾਂ ਵਿਚਲੇ ਫਰਕ ਨੂੰ ਬਹੁਤ ਧਿਆਨ ਪੂਰਬਕ ਸਮਝਣਾ ਪਵੇਗਾ:

ੳ. ‘ਰਾਜ ਕਰੇਗਾ ਖਾਲਸਾ’ ਦੋਹਿਰਾ ਗੁਰੂ ਸਾਹਿਬ (ਗੁਰੂ ਗੋਬਿੰਦ ਸਿੰਘ ਪਾਤਸ਼ਾਹ) ਦੀ ਬਖਸ਼ਸ਼ ਹੈ। ਉਮੀਦ ਹੈ ਤੁਸੀ ਜਾਣਦੇ ਹੋਵੋਗੇ ਕਿ ਇਹ ਵਰ ਗੁਰੂ ਸਾਹਿਬ ਨੇ ਖੁਦ ਦਿੱਤਾ ਜੀ। ਇਸ ਬਾਬਤ ਸਬੂਤ ਵੇਖਣੇ ਨੇ ਤਾਂ ਇਸ ਲਿੰਕ ਦੇ ਵੇਖ ਲਓ ਜੀ। ਸੋ ਗੁਰੂ ਸਾਹਿਬ ਦਾ ਬਚਨ ਅਟੱਲ ਹੈ।

ਅ.“ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿੰਨਾਂ ਤੋਂ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਨੂੰ ਬਖਸ਼ੋ ਜੀ” ਇਹ ਸਾਡੀ ਅਰਦਾਸ ਹੈ। ਵਾਕ ਅਰਦਾਸ ਵਿਚ ਵੀ ਇਕ ਖਾਲਿਸਤਾਨੀ ਗੁਰਸਿੱਖ ਸਰਦਾਰ ਗੰਗਾ ਸਿੰਘ ਢਿੱਲੋਂ ਹੁਰਾਂ 1967 ਵਿਚ ਜੁੜਵਾਇਆ ਸੀ।

ਇਥੇ ਇਹ ਗਲ ਸਮਝਣੀ ਵੀ ਜਰੂਰੀ ਹੈ 1947 ਵੇਲੇ ਖੁਦ ਸਿੱਖ ਲੀਡਰਾਂ (ਮੈਂ ਉਹਨਾਂ ਨੂੰ ਮਹਾਂ ਮੂਰਖ ਗਿਣਦਾ ਹਾਂ) ਨੇ ਕਾਂਗਰਸ ਦੇ ਢਏ ਚੜ੍ਹ ਕੇ 23 ਜੂਨ 1947 ਨੂੰ  ਪੰਜਾਬ ਅਸੈਂਬਲੀ ਲਹੌਰ ਵਿਚ ਖੁਦ ਆਪ ਪੰਜਾਬ ਨੂੰ ਵੰਡਣ ਦੇ ਹੱਕ ਵਿਚ ਵੋਟ ਪਾਈ ਸੀ।ਓਦੋਂ ਮੁਸਲਮ ਲੀਗ ਪੰਜਾਬ ਦੀ ਵੰਡ ਦੇ ਸਖਤ ਖਿਲਾਫ ਸੀ। ਪਰ ਸਿੱਖ ਲੀਡਰਾਂ ਆਪ ਪੈਰੀ ਕੁਹਾੜਾ ਮਾਰਿਆ ਸੀ।

ਏਨਾ ਹੀ ਨਹੀ ਇਹਨਾਂ ਲੀਡਰਾਂ ਨੇ ਤਾਂ ਪਾਕਿਸਤਾਨੀ ਅਸਥਾਨ ਵਿਸਾਰ ਹੀ ਦਿੱਤੇ ਸਨ। ਹੋਰ ਤੇ ਹੋਰ ਕਰਤਾਰਪੁਰ ਸਾਹਿਬ ਜੋ ਬਿਲਕੁਲ ਬਾਰਡਰ ਤੇ ਸੀ ਉਹਨੂੰ ਵੀ ਭੁੱਲ ਗਏ ਸਨ। ਇਸਦਾ ਵਿਟਾਂਦਰਾ ਤਾਂ ਬਹੁਤ ਹੀ ਆਸਾਨ ਸੀ। ਓਦੋਂ ਸਰਹੱਦ ਤੇ ਕੁਝ ਵਟਾਂਦਰੇ ਹੋਏ ਵੀ ਸਨ।

ਸੋ ਨਨਕਾਣੇ ਨੂੰ ਆਪ ਸਿੱਖ ਲੀਡਰਾਂ ਨੇ ਛੱਡਿਆ ਸੀ ਅਤੇ ਇਹ ਮੰਗ ਅਰਦਾਸ ਵਿਚ ਖਾਲਿਸਤਾਨੀ ਲੀਡਰ ਨੇ ਹੀ ਪਵਾਈ ਸੀ।

ਜਦੋਂ ਕਿ ਇਹਨਾਂ ਨੇ ਹੀ ਖਾਲਿਸਤਾਨ ਦੀ ਮੰਗ 1948 ਵਿਚ ਹੀ ਕਰ ਦਿਤੀ ਸੀ।

ਉਮੀਦ ਹੈ ਤੁਸੀ ਫਰਕ ਸਮਝ ਗਏ ਹੋਵੋਗੇ ਕਿ (1) ਇਕ ਬਖਸ਼ਸ਼ ਹੈ ਜੋ ਮਿਲਣੀ ਹੀ ਮਿਲਣੀ ਹੈ ਅਤੇ (2) ਅਰਦਾਸ ਹੈ ਉਹ ਵੀ ਕਦੀ ਵਿਰਥਾ ਨਹੀ ਜਾਂਦੀ ਜੇਕਰ ਦਿਲੋਂ ਕੀਤੀ ਹੋਵੇ ਤਾਂ। 

ਹੁਣ ਨਾਲ ਲਗਦੀ ਇਹ ਗਲ ਵੀ ਸਮਝ ਲਓ ਕਿ ਅਕਾਲੀ ਲੀਡਰ ਤਾਂ ਇਹ ਅਰਦਾਸ ਦਿਲੋਂ ਕਰਦੇ ਹੀ ਨਹੀ ਹਨ। ਇਹਨਾਂ ਤਾਂ ਅਸਥਾਨ ਵਿਸਾਰ ਹੀ ਦਿੱਤੇ ਹੋਏ ਹਨ।

ਅਸੀ ਜਦੋਂ ਕਰਤਾਰਪੁਰ ਲਾਂਘੇ ਦਾ ਪ੍ਰਚਾਰ ਕਰਿਆ ਕਰਦੇ ਸਾਂ ਤਾਂ ਸਾਨੂੰ ਦਰਬਾਰ ਸਾਹਿਬ ਦੇ ਲਾਗੇ ਮੁਫਤ ਵਿਚ ਪਰਚਾ ਵੀ ਨਹੀ ਸੀ ਵੰਡਣ ਦਿੰਦੇ । ਇਕ ਵੇਰਾਂ ਤਾਂ ਦਾਸ ਨੂੰ ਕੁੱਟ ਵੀ ਪੈਣ ਲੱਗੀ ਸੀ।

ਇਸ ਸਭ ਦੇ ਬਾਵਜੂਦ ਅਸੀ ਇਹ ਗਲ ਸਾਫ ਕਰ ਦਿੰਦੇ ਹਾਂ ਕਿ ਜਦੋਂ ਖਾਲਿਸਤਾਨ ਬਣਿਆ ਤਾਂ ਸਾਡੇ ਪਾਕਿਸਤਾਨ ਨਾਲ ਗੂੜੇ ਸਬੰਧ ਹੋਣਗੇ। ਜੋ ਮੁਸਲਮਾਨਾਂ ਦਾ ਰਵੱਈਆ ਬਣਿਆ ਹੋਇਆ ਹੈ ਉਸ ਤੋਂ ਸਾਫ ਜ਼ਾਹਿਰ ਹੈ ਕਿ ਆਪਣੇ ਅਸਥਾਨਾਂ ਦੀ ਸੇਵਾ ਸੰਭਾਲ ਵਿਚ ਸਾਨੂੰ ਕੋਈ ਦਿੱਕਤ ਨਹੀ ਆਏਗੀ। ਅੱਜ ਗੁਲਾਮੀ ਦੇ ਦੌਰ ਵਿਚ ਤਾਂ ਭਾਰਤ-ਪਾਕ ਸਬੰਧਾਂ ਵਿਚ ਜੇ ਚਿੜੀ ਵੀ ਫੜਕ ਜਾਏ ਤਾਂ ਤੁਰੰਤ ਵਿਛੜੇ ਅਸਥਾਨਾਂ ਲਈ ਯਾਤਰਾ ਬੰਦ ਕਰ ਦਿੱਤੀ ਜਾਂਦੀ ਹੈ। ਜਦੋਂ ਅਸੀ ਅਜਾਦ ਹੋ ਗਏ ਤਾਂ ਇਹ ਮੁਸ਼ਕਲਾਂ ਨਹੀ ਆਉਣਗੀਆਂ। ਅਸੀ ਆਪਣੇ ਪਾਕਿਸਤਾਨੀ ਵੀਰਾਂ ਨੂੰ ਵੀ ਖਾਲਿਸਤਾਨ ਵਿਚ ਉਹਨਾਂ ਦੇ ਅਸਥਾਨਾਂ ਦੇ ਦਰਸ਼ਨਾਂ ਦੀ ਸੰਪੂਰਨ ਖੁੱਲ ਦਿਆਂਗੇ।

ਸੋ ਰਾਜਵਿੰਦਰ ਜੀ ਪਛਮੀ ਪੰਜਾਬ ਸਾਡੇ ਲੀਡਰਾਂ ਨੇ ਖੁਦ ਵੋਟ ਪਾ ਕੇ ਮੁਸਲਮਾਨਾਂ ਦੇ ਸਪੁਰਦ ਕੀਤਾ ਸੀ। ਹੁਣ ਉਹ ਅਜਾਦ ਮੁਲਕ ਹੈ। ਉਸ ਨਾਲ ਕੋਈ ਪੰਗਾ ਸਹੇੜਣ ਦੀ ਕੋਈ ਤੁਕ ਦਲੀਲ ਬਣਦੀ ਹੀ ਨਹੀ। ਕਿਉਕਿ ਸਿੱਖਾਂ ਆਪ ਉਹ ਸਭ ਕੁਝ ਪਾਕਿਸਤਾਨ ਦੇ ਸਪੁਰਦ ਕੀਤਾ ਸੀ। ਫਿਰ ਵੀ  ਪ੍ਰੇਮ ਪੂਰਬਕ ਸਬੰਧਾਂ ਨਾਲ ਦਰਸ਼ਨ ਦੀਦਾਰੇ ਕਰਾਂਗੇ ਤੇ ਉਹਨਾਂ ਨੂੰ ਵੀ ਸਰਹੰਦ ਕਾਦੀਆਂ ਆਦਿ ਥਾਵਾਂ ਤੇ ਸੇਵਾ ਸੰਭਾਲ ਕਰਨ ਦਿਆਂਗੇ। ਪਾਕਿਸਤਾਨ ਤਾਂ ਅੱਗੇ ਹੋ ਹੋ ਸਿੱਖਾਂ ਨੂੰ ਸਦਦਾ ਹੈ। ਭਾਰਤ ਸਰਕਾਰ ਹੀ ਨਹੀ ਜਾਣ ਦਿੰਦੀ। ਅੱਜ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਬੰਦ ਕੀਤਾ ਹੋਇਆ ਹੈ।

ਸੋ ਇਕ ਬਖਸ਼ਸ਼ ਹੈ ਦੂਸਰੀ ਸੰਗਤ ਦੀ ਜੋਦੜੀ ਹੈ।

ਪੱਤ੍ਰਕਾਰ ਕਹਿੰਦੈ “ਸ਼ਹੀਦਾਂ ਦੇ ਪ੍ਰਵਾਰ ਨਹੀ ਚਾਹੁੰਦੇ ਖਾਲਿਸਤਾਨ”  ਇਸ ਕਰਕੇ ਅਸੀ ਹੱਕ ‘ਚ ਨਹੀ ਲਿਖਦੇ
(Question added on 22-10-25)

 ਸਬੱਬੀਂ ਸਾਡਾ ਮੇਲ ਬ੍ਰਿਸਬੇਨ ਦੇ ਇਕ ਸਿੱਖ ਪੱਤ੍ਰਕਾਰ ਨਾਲ ਹੋ ਗਿਆ। ਉਹ ਕਹਿਣ ਲੱਗਾ ਸਾਨੂੰ ਪਤਾ ਇਹ ਖਾਲਿਸਤਾਨੀ ਲੋਕ ਕੌਣ ਨੇ। ਅਸਾਂ ਉਹਨੂੰ ਬੇਨਤੀ ਕੀਤੀ ਕਿ ਫਿਰ ਤੁਹਾਡਾ ਤਾਂ ਫਰਜ ਬਣਦਾ ਹੈ ਕਿ ਲੋਕਾਈ ਨੂੰ ਸੱਚ ਦੱਸਿਆ ਜਾਏ। ਅਸਾਂ ਸਤਿਕਾਰ ਸਹਿਤ ਗਿਲਾ ਕੀਤਾ ਕਿ ਤੁਹਾਡੀ ਲਿਖਤ ਭਾਰਤ ਸਰਕਾਰ ਦੇ ਨਜਰੀਏ ਦੇ ਹੱਕ ਵਿਚ ਜਾਂਦੀ ਹੈ।

ਪੱਤ੍ਰਕਾਰ ਨੇ ਜਵਾਬ ਵਿਚ ਕਿਹਾ, ‘ਭਾਜੀ ਤੁਸੀ ਉਹਨਾਂ ਕੋਲੋਂ ਪੁੱਛੋ ਜਿੰਨਾਂ ਖਾਲਿਸਤਾਨੀ ਸੰਘਰਸ਼ ਦੌਰਾਨ ਪ੍ਰਵਾਰ ਦੇ ਜੀਅ ਗਵਾਏ ਨੇ ਜਾਂ ਪੁਲਿਸ ਦਾ ਤਸ਼ੱਦਦ ਸਹਿਆ ਏ। ਅੱਜ ਇਹ ਪ੍ਰਵਾਰ ਨਹੀ ਚਾਹੁੰਦੇ ਹੋਰ ਖੂਨ ਖਰਾਬਾ।‘ ਇਸ ਕਰਕੇ ਅਸੀ ਉਹ ਖਬਰ ਨਹੀ ਦਿੰਦੇ ਜਿਹੜੀ ਗਲ ਦੇ ਪੱਖ ਵਿਚ ਜਾਂਦੀ ਹੋਵੇ।

ਸਾਡਾ ਜਵਾਬ – ਅਸੀ ਸਮਝਦੇ ਇਹ ਬਹਾਨੇਬਾਜੀ ਹੈ। ਪੱਤ੍ਰਕਾਰ ਨੇ ਤਾਂ ਇਹ ਦੇਖਣਾ ਹੁੰਦਾ ਹੈ ਕਿ ਪੰਜਾਬੀ ਲੋਕ ਕੀ ਚਾਹੁੰਦੇ ਨੇ। ਸੱਚੀ ਗਲ ਤਾਂ ਅਸੂਲਨ ਇਹ ਹੈ ਕਿ ਪੱਤ੍ਰਕਾਰ ਨੇ ਤਾਂ ਜੋ ਦੇਖਿਆ ਉਹ ਲਿਖਣਾ ਹੁੰਦਾ ਹੈ। ਜਿਸ ਨੂੰ ਆਪਾਂ ਔਬਜੈਕਟਿਵ ਜਰਨਲਇਜਮ ਕਹਿੰਦੇ ਹਾਂ। 

ਜੇ ਲੋਕਾਈ ਦਾ ਰੁਝਾਨ ਹੀ ਦੇਖਣਾ ਹੈ ਤਾਂ ਵੇਖੋ ਅੱਜ ਵੀ ਲੋਕ ਖਾਲਿਸਤਾਨ ਲਈ ਕਿੰਨੇ ਦੀਵਾਨੇ ਨੇ।ਪਿੱਛੇ ਫਰੀਦਕੋਟ ਅਤੇ ਤਰਨ ਤਾਰਨ ਦੇ ਲੋਕ ਸਭਾ ਹਲਕਿਆਂ ਨੇ ਬਹੁਤ ਹੀ ਸਾਫ ਸੰਕੇਤ ਦਿੱਤੇ ਸਨ। ਫਿਰ ਐਤਕਾਂ  ਬਾਈ ਇਲੈਕਸ਼ਨਾਂ ਦੇ ਵੀ ਰਿਜੱਲਟ ਵੇਖ ਲੈਣਾ।

 ਕਿਉਕਿ ਪੰਜਾਬ ਦੀਆਂ ਤਕਲੀਫਾਂ ਜਿਓ ਦੀਆਂ ਤਿਓ ਖੜੀਆਂ ਨੇ। ਸਗੋਂ 1990 ਨਾਲੋਂ ਵੀ ਹਾਲਾਤ ਬਦਤ੍ਰ ਨੇ ਜਿਥੋਂ ਤਕ ਪੰਜਾਬ ਨਾਲ ਵਿਤਕਰੇ ਦਾ ਸਬੰਧ ਹੈ। ਆਹ ਅਖਬਾਰ ਦੀ ਇਕ ਕਤ੍ਰਨ ਦੇ ਰਿਹਾ ਹਾਂ ਇਹਨੂੰ ਵੇਖ ਕੇ ਹੀ ਤੁਹਾਡੀ ਤਸੱਲੀ ਹੋ ਜਾਏਗੀ ਕਿ ਹਾਲਾਤ ਕਿਸ ਹੱਦ ਤਕ ਖਰਾਬ ਨੇ। ਇਸ ਹਾਲਤ ਵਿਚ ਜੇ ਕੋਈ ਚਾਹੁੰਦਾ ਹੈ ਕਿ ਪੰਜਾਬੀ ਹੱਥ ਖੜੇ ਕਰਕੇ ਜੁਲਮ ਸਵੀਕਾਰ ਕਰ ਲੈਣ ਤਾਂ ਇਸ ਨੂੰ ਅਸੀ ਬੁਜ਼ਦਿਲੀ ਕਹਾਂਗੇ।

ਤੇ ਅਗਲੀ ਗਲ। ਸ਼ਹੀਦਾਂ ਦੇ ਕਿਸੇ ਵੀ ਪ੍ਰਵਾਰ ਨੇ ਅੱਜ ਤਕ ਖਾਲਿਸਤਾਨ ਦੇ ਖਿਲਾਫ ਬਿਆਨ ਨਹੀ ਦਿੱਤਾ। ਹਾਂ ਇਸ ਵਿਚ ਕੋਈ ਸ਼ੱਕ ਨਹੀ ਕਿ ਕਈ ਖਾੜਕੂ ਅਤੇ ਸ਼ਹੀਦ ਪ੍ਰਵਾਰ ਦੇ ਕੁਝ ਨੌਜਵਾਨ ਟਾਊਟ ਜਰੂਰ ਬਣ ਗਏ ਹੋਣਗੇ। ਉਹਨਾਂ ਟਾਊਟਾਂ ਕਰਕੇ ਤੁਸੀ ਸਾਰੇ ਸ਼ਹੀਦਾਂ ਦੇ ਪ੍ਰਵਾਰਾਂ ਨੂੰ ਇਸ ਤਰਾਂ ਬਦਨਾਮ ਵੀ ਨਹੀ ਕਰ ਸਕਦੇ। ਟਾਊਟ ਵੀ ਕਦੀ ਜਨਤਕ ਤੌਰ ਤੇ ਬਿਆਨ ਨਹੀ ਦੇਵੇਗਾ। ਟਾਊਟ ਚੋਰ ਦੀ ਨਿਆਈ ਕੰਮ ਕਰਦਾ ਹੈ। ਸਗੋਂ ਜੇ ਕਿਤੇ ਸ਼ਹੀਦਾਂ ਦੇ ਪ੍ਰਵਾਰਾਂ ਨੂੰ ਤੁਹਾਡੇ ਬਿਆਨ ਬਾਰੇ ਪਤਾ ਲੱਗ ਜਾਏ ਤਾਂ ਉਹ ਇਸਨੂੰ ਗਾਹਲ ਸਮਝਣਗੇ।

ਇਥੇ ਨਾਲ ਹੀ ਇਹ ਸਪੱਸ਼ਟ ਕਰਨਾਂ ਬਣਦਾ ਹੈ ਕਿ ਖਾਲਿਸਤਾਨ ਦੇ ਸੰਘਰਸ਼ ਵਿਚ ਹਿੰਸਾ (Violence) ਨੂੰ ਕੋਈ ਥਾਂ ਨਹੀ। ਇਹ ਸਰਕਾਰੀ ਟਾਊਟ ਹੀ ਖਾਲਿਸਤਾਨ ਦਾ ਮਖੌਟਾ ਪਹਿਨ ਕੇ ਹਿੰਸਾ (ਮਾਰਧਾੜ) ਦੀ ਗਲ ਕਰਦੇ ਹਨ। ਅਸੀ ਖਾਲਿਸਤਾਨ ਅਮਨਪੂਰਬਕ ਤਰੀਕੇ ਲੈਣ ਦੇ ਹੱਕ ਵਿਚ ਹਾਂ। ਇਸ ਬਾਬਤ ਦਾਸ ਕਈ ਵੇਰ ਲਿਖ ਚੁੱਕਾ ਹੈ।

- ਭਬੀਸ਼ਨ ਸਿੰਘ ਗੁਰਾਇਆ।  




# Reply to Khalistan opponents / Khalisan/ Nishan sahib/ Freedom of Khalistan/ Questions on Khalistan


Continue Reading | comments

KHALISTAN IS TO BE A REALITY- TODAY OR TOMORROW (in Punjabi)

Saturday, 5 July 2025

 ਅੱਜ ਜਾਂ ਕੱਲ – ਖਾਲਿਸਤਾਨ ਦਾ ਬਣਨਾ ਤੈਅ (ਕੌਮਾਂਤਰੀ ਹਾਲਾਤਾਂ ਦੇ ਮੱਦੇਨਜ਼ਰ)

ਜਾਲਮ ਭਾਰਤ ਸਰਕਾਰ ਨੇ ਲੋਕਤੰਤਰੀ ਤਰੀਕੇ ਰਾਂਹੀ ਵੀ, ਵੱਖਰੇ ਰਾਜ ਦੀ ਗਲ ਕਰਨ ਨੂੰ ਅੱਤਵਾਦ ਐਲਾਨਿਆ ਹੋਇਆ ਹੈ ਅਤੇ ਲਗ ਪਗ ਹਰ ਪਾਸਿਓ ਪੰਜਾਬੀਆਂ ਦੀ ਘੇਰਾਬੰਦੀ ਕੀਤੀ ਹੋਈ ਹੈ।ਅੱਜ ਪੰਜਾਬ ਦੀ ਸਾਰੀ ਰਾਜਨੀਤੀ ਦੀ ਵਾਗਡੋਰ ਅਜੈਂਸੀਆਂ ਦੇ ਹੱਥ ਵਿਚ ਹੈ ਅਤੇ ਖੁਦ ਖਾਲਿਸਤਾਨ ਦੀ ਲਹਿਰ ਨੂੰ ਵੀ ਅਗਲਿਆਂ ਅਗਵਾਹ ਕਰ ਰੱਖਿਆ ਹੈ। ਅਜਿਹੇ ਵਿਚ ਪੰਜਾਬੀਆਂ ਵਿਚ ਨਿਰਾਸ਼ਾ ਦਾ ਛਾ ਜਾਣਾ ਸੁਭਾਵਕ ਹੈ।


ਪਰ ਦੂਸਰੇ ਪਾਸੇ ਗੁਰੂ ਕਹਿ ਰਿਹਾ ਹੈ:-

“ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥ ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥ ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥……. ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ ॥” (ਅੰਗ-70 ਸਗਗਸ)

ਅਤੇ ਦੇਖੋ ਕਿ ਚਮਤਕਾਰ ਕਿਵੇਂ ਵਾਪਰਦਾ ਹੈ? ਜਾਲਮ ਸਰਕਾਰ ਨੇ ਪੰਜਾਬੋਂ ਬਾਹਰ ਜਦੋਂ ਸਿੱਖਾਂ ਦਾ ਕਤਲੇਆਮ ਕਰਨਾਂ ਸ਼ੁਰੂ ਕੀਤਾ ਤਾਂ ਝੱਟ ਬਾਹਰ ਦੀਆਂ ਸਰਕਾਰਾਂ ਦੀ ਨਿਗਾਹ ਵਿਚ ਖਾਲਿਸਤਾਨ ਦਾ ਮੁੱਦਾ ਆ ਗਿਆ। ਹਰਦੀਪ ਸਿੰਘ ਨਿੱਜਰ ਦਾ ਕਤਲ ਅਤੇ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸਾਜਿਸ਼ ਦਾ ਨੰਗੇ ਹੋਣਾਂ ਅਤੇ ਕਨਿਸ਼ਕ ਹਵਾਈਜਹਾਜ ਦੇ 329 ਮੁਸਾਫਰਾਂ ਦੇ ਕਤਲ ਦੇ ਮੁਦੇ ਨੇ ਸਾਰੇ ਹਾਲਾਤ ਹੀ ਬਦਲ ਕੇ ਰੱਖ ਦਿੱਤੇ ਹਨ। ਮੁਲਕਾਂ ਨੂੰ ਪਤਾ ਲੱਗ ਗਿਆ ਕਿ ਖਾਲਿਸਤਾਨ ਭਾਰਤ ਦੀ ਕਮਜੋਰੀ ਹੈ।

ਐਸ ਵੇਲੇ ਕੀ ਹੋਇਆ ਪਿਆ ਹੈ ਕਿ ਭਾਰਤ ਚੁਫੇਰਿਓ ਘਿਰਿਆ ਪਿਆ ਹੈ। ਗੋਰਿਆਂ ਦੇ ਮੁਲਕ ਭਾਰਤ ਤੇ ਦਬਾਅ ਪਾ ਰਹੇ ਨੇ ਕਿ ਉਹ ਰੂਸ ਦਾ ਸਾਥ ਛੱਡ ਕੇ ਯੂਕਰੇਨ ਧੜੇ ਵਿਚ ਆਵੇ। ਕੁਝ ਹੀ ਦਿਨ ਪਹਿਲਾਂ ਗੋਰਿਆਂ ਨੇ ਭਾਰਤ ਨੂੰ ਕਿਹਾ ਕਿ ਉਹ ਈਰਾਨ-ਇਜ਼ਰਾਈਲ ਯੁਧ ਵਿਚ ਇਸਰਾਈਲ ਦਾ ਪੱਖ ਲਵੇ। ਜਦੋਂ ਕਿ ਈਰਾਨ ਨਾਲ ਭਾਰਤ ਦੇ ਚੋਖੇ ਵਪਾਰਕ ਸਬੰਧ ਹਨ। ਮਜਬੂਰ ਭਾਰਤ ਨੇ ਗੋਰਿਆਂ ਦੀ ਗਲ ਮੰਨੀ ਹੈ। ਅੱਜ ਈਰਾਨ ਭਾਰਤ ਤੇ ਔਖਾ ਹੋ ਗਿਆ ਹੈ।

ਕਲ੍ਹ ਭਾਰਤ ਦੇ ਮਸ਼ਹੂਰ ਅਖਬਾਰ ਹਿੰਦੁਸਤਾਨ ਟਾਈਮਜ਼ ਨੇ ਖਬਰ ਦਿੱਤੀ ਹੈ ਕਿ ਅਮਰੀਕਾ ਦੀ ਪਾਰਲੀਮੈਂਟ ਵਿਚ ਇਕ ਬਿਲ ਆ ਰਿਹਾ ਹੈ ਜਿਸ ਅਨੁਸਾਰ ਭਾਰਤ ਜੇ ਅਜੇ ਵੀ ਰੂਸ ਦਾ ਸਾਥ ਨਹੀ ਛਡਦਾ ਤਾਂ ਇਸ ਮੁਲਕ ਤੋਂ ਨਿਰਯਾਤ ਤੇ 500% ਟੈਕਸ ਕਰ ਦਿੱਤਾ ਜਾਵੇ। ਅਮਰੀਕਾ ਨੇ ਦੁਖ ਜ਼ਾਹਿਰ ਕੀਤਾ ਹੈ ਕਿ ਭਾਰਤ ਰੂਸ ਤੋਂ ਵੱਡੀ ਮਾਤਰਾ ਵਿਚ ਪੈਟਰੋਲੀਅਮ ਮੰਗਾ ਰਿਹਾ ਹੈ ਜਿਸ ਨਾਲ ਰੂਸ ਨੂੰ ਮਾਇਕ ਫਾਇਦਾ ਪਹੁੰਚ ਰਿਹਾ ਹੈ।

ਭਾਰਤ ਦੀ ਇਕ ਹੋਰ ਵੱਡੀ ਕਮਜੋਰੀ ਹੈ ਕਿ ਫੌਜਾਂ ਦਾ ਜਿਆਦਾ ਤੋਂ ਜਿਆਦਾ ਅਸਲਾ ਅਤੇ ਸਾਜੋ ਸਮਾਨ ਜਹਾਜ ਆਦਿ ਰੂਸ ਤੋਂ ਆਇਆ ਹੋਇਆ ਹੈ। ਜੇ ਭਾਰਤ ਰੂਸ ਨਾਲ ਸਬੰਧ ਵਿਗਾੜਦਾ ਹੈ ਤਾਂ ਸਪੇਅਰ ਪਾਰਟਜ਼ ਦੀ ਗੈਰ ਮੌਜੂਦਗੀ ਵਿਚ ਸਾਰਾ ਸਮਾਨ ਕਵਾੜਾ ਹੋ ਜਾਂਦਾ ਹੈ।

US Senator Lindsey Graham proposes a 500tariff on countries still trading with Russia, aiming to cripple Putin's war efforts in Ukraine. The bill targets nations like India and China, major buyers of Russian oil.


ਓਧਰ ਅਮਰੀਕਨ ਸਿਆਸਤਦਾਨਾਂ ਅਤੇ ਵਿਦਵਾਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਭਾਰਤ ਨੂੰ 5-6 ਹਿੱਸਿਆਂ ਵਿਚ ਵੰਡ ਦਿੱਤਾ ਜਾਏ।  ਜੋ ਅਗਲਿਆਂ ਖਾਲਿਸਤਾਨ ਦਾ ਨਕਸ਼ਾ ਜਾਰੀ ਕੀਤਾ ਹੈ ਉਸ ਮੁਤਾਬਿਕ ਤਾਂ ਖਾਲਿਸਤਾਨ ਦੀ ਹੱਦ ਸਮੁੰਦਰ ਤਕ ਜਾ ਰਲਦੀ ਹੈ।

ਯਾਦ ਰਹੇ ਜਦੋਂ 1946/47 ਵੇਲੇ ਭਾਰਤ ਦੀ ਅਜਾਦੀ ਦੀ ਗਲ ਚਲ ਰਹੀ ਸੀ ਤਾਂ ਓਦੋਂ ਵੀ ਗੋਰਿਆਂ ਨੇ ਅਕਾਲੀ ਲੀਡਰਾਂ ਨੂੰ ਸਲਾਹ ਦਿੱਤੀ ਸੀ ਕਿ ਸਾਡੇ ਨਾਲ ਸੰਧੀ ਕਰ ਲਓ ਅਸੀ ਸਿੱਖ ਰਾਜ ਦੀ ਹੱਦ ਸਮੁੰਦਰ ਤਕ ਪਹੁੰਚਾ ਦਿਆਂਗੇ ਬਸ ਸਾਡੀ ਫੌਜ ਵਾਸਤੇ ਭਰਤੀ ਦਈ ਜਾਣਾ। ਬਦਕਿਸਮਤੀ ਨਾਲ ਓਸ ਵੇਲੇ ਅੰਗਰੇਜਾਂ ਖਿਲਾਫ ਨਫਰਤ ਸੀ ਜਿਸ ਕਰਕੇ ਮੂਰਖ ਸਿੱਖ ਲੀਡਰ ਗੋਰਿਆਂ ਦੀ ਕਿਸੇ ਵੀ ਗਲ ਤੇ ਭਰੋਸਾ ਨਹੀ ਸਨ ਕਰ ਰਹੇ। ਹਾਲਾਂ ਗਲ ਬੜੀ ਹੀ ਸਿੱਧੀ ਸਾਦੀ ਸੀ ਕਿ ਅਗਲਿਆਂ ਸਿੱਖ ਰਾਜ ਕਿਹੜਾ ਇੰਗਲੈਂਡ ਦੇ ਹਿੱਸੇ ਤੋਂ ਦੇਣਾ ਹੈ। ਓਹ ਤਾਂ ਭਾਰਤ ਤੋਂ ਜਾ ਹੀ ਰਹੇ ਸਨ। -- ਭਬੀਸ਼ਨ ਸਿੰਘ ਗੁਰਾਇਆ

Continue Reading | comments

ਕੀ ਖਾਲਿਸਤਾਨ ਅੱਜ ਦੇ ਪੰਜਾਬ ਤੋਂ ਵੀ ਮਾੜਾ ਹੋਵੇਗਾ?

Tuesday, 20 May 2025

 ਕੀ ਖਾਲਿਸਤਾਨ ਅੱਜ ਦੇ ਪੰਜਾਬ ਤੋਂ ਵੀ ਮਾੜਾ ਹੋਵੇਗਾ?

“ਖਾਲਿਸਤਾਨ ਬਣਨ ਤੇ ਸਿੱਖਾਂ ਆਪਸ ਵਿਚ ਹੀ ਲੜ ਮਰਨੈ।” -ਪੜੋ ਜਵਾਬ

ਮੰਨ੍ਹੀ ਕਹਿਣ ਲੱਗਾ “ਅੱਜ ਸਿੱਖ ਲੀਡਰਾਂ ਦਾ ਹਾਲ ਵੇਖ ਲਓ। ਅਕਾਲ ਤਖਤ ਦੀ ਵੀ ਪ੍ਰਵਾਹ ਨਹੀ ਕਰ ਰਹੇ। ਹੋਰ ਵੇਖੋ ਸੰਨ 1990 ਤੋਂ ਬਾਦ ਕੀ ਕੁਝ ਹੋਇਐ। ਕਿਵੇ ਖਾੜਕੂ ਇਕ ਦੂਸਰੇ ਨੂੰ ਮਾਰ ਰਹੇ ਸਨ। ਕਿਵੇ ਸਿੱਖ ਰਾਜ ਦੇ ਪਤਨ ਮੌਕੇ ਇਕ ਦੂਸਰੇ ਦੇ ਕਤਲ ਹੋਏ।“

ਜਵਾਬ- ਗਲ ਸਿੱਧੀ ਜਿਹੀ ਹੈ ਮੰਨ੍ਹੀ ਸਾਬ ਤੁਸੀ ਖਾਲਿਸਤਾਨ ਦੀ ਕਾਇਮੀ ਦੇ ਖਿਲਾਫ ਹੋ। ਜਿੱਥੋਂ ਤਕ ਤੁਸੀ ਇਤਹਾਸਿਕ ਹਵਾਲੇ ਦਿੱਤੇ ਨੇ ਉਸ ਦਾ ਜਵਾਬ ਦੇਣ ਵਿਚ ਵੀ ਮੈਨੂੰ ਅਨੰਦ ਆਵੇਗਾ। ਜਵਾਬ ਦੀ ਜ਼ਰਾ ਦੂਜੀ ਕਿਸ਼ਤ ਵੇਖਣਾ ਜੀ। ਉਸ ਤੋਂ ਪਹਿਲਾਂ ਮੈਂ ਆਪ ਜੀ ਨੂੰ ਸਵਾਲ ਕਰਦਾ ਹਾਂ ਤਾਂ ਕਿ ਗਲ ਹੋਰ ਨਿੱਖਰ ਜਾਏ।

ਭਾਗ -1

ਤੁਹਾਨੂੰ ਪੰਜਾਬ ਦੀ ਮੌਜੂਦਾ ਤਸਵੀਰ ਦਿਖਾਉਦਾ ਹਾਂ ਤੇ ਪੁੱਛਦਾ ਹਾਂ ਕਿ ਖਾਲਿਸਤਾਨ (ਜਿੱਥੇ ਲੀਡਰ ਆਪਸ ਵਿਚ ਜੂਡਿਓਂ ਜੂਡੀ ਹੋ ਰਹੇ ਹੋਣ) ਕੀ ਅੱਜ ਦੇ ਪੰਜਾਬ ਤੋਂ ਵੀ ਬੁਰਾ ਹੋਵੇਗਾ?

1. ਕੀ ਖਾਲਿਸਤਾਨ ਦੀ ਪੁਲਿਸ ਵੀ ਆਪ ਨਸ਼ੇ ਦੀ ਸਮੱਗਲਿੰਗ ਕਰੇਗੀ? ਕੀ ਖਾਲਿਸਤਾਨੀ ਰਾਜਜੀਤ ਤੇ ਅਨੁਰਾਗ ਗੁਪਤਿਆਂ ਨੂੰ ਬ੍ਰਦਾਸ਼ਤ ਕਰਨਗੇ।

2. ਕੀ ਖਾਲਿਸਤਾਨ ਦੀ ਪੁਲਿਸ ਵੀ ਸਿਰਫ ਪਾਂਡੀਆਂ (ਕੋਰੀਅਰ) ਨੂੰ ਫੜੇਗੀ ਤੇ ਪਾਂਡੀਆਂ ਕੋਲੋ ਇਹ ਨਹੀ ਪੁੱਛੇਗੀ ਕਿ ਨਸ਼ੇ ਦੀ ਖੇਪ ਕਿਥੋ ਲਈ ਤੇ ਖਰੀਦਦਾਰ ਕੌਣ ਹੈ? 

3. ਕੀ ਖਾਲਿਸਤਾਨ ਦੀ ਪੁਲਿਸ ਵੀ ਪੰਜਾਬ ਦੀ ਜਵਾਨੀ ਦਾ ਮਿਥ ਕੇ ਘਾਣ ਕਰ ਕਰੇਗੀ ਜਿਸ ਤਰਾਂ ਅੱਜ ਗੁਪਤ ਅਜੈਂਸੀਆ ਕਰ ਰਹੀਆਂ ਹਨ?

4. ਕੀ ਖਾਲਿਸਤਾਨ ਵਿਚ ਵੀ ਚੁੱਣੇ ਹੋਏ ਪੰਜਾਬੀਆਂ ਨੂੰ ਜੇਲ ਵਿਚ ਸੁਟਿਆ ਜਾਵੇਗਾ ਜਿਵੇਂ ਅੱਜ ਅੰਮ੍ਰਿਤਪਾਲ ਨੂੰ ਸੁਟਿਆ ਹੋਇਆ ਹੈ।

5. ਕੀ ਖਾਲਿਸਤਾਨ ਦੀ ਸਰਕਾਰ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਲਈ ਲੱਖ ਲੱਖ ਰੁਪਿਆ ਦੇਵੇਗੀ ਜਿਵੇ ਅੱਜ ਅਜੈਂਸੀਆਂ ਦੇ ਰਹੀਆਂ ਹਨ?

6. ਕੀ ਖਾਲਿਸਤਾਨ ਦੀ ਸਰਕਾਰ ਵੀ ਪੰਜਾਬ ਵਿਚ ਅਬਾਦੀ ਦਾ ਸੰਤੁਲਨ ਵਿਗਾੜਨ ਲਈ ਪੰਜਾਬ ‘ਚ ਅੱਜ ਵੜੇ ਬੲ੍ਹੀਏ ਦਾ ਰਾਸ਼ਨ ਕਾਰਡ ਅਤੇ ਵੋਟਰ ਕਾਰਡ ਤੁਰੰਤ ਬਣਾ ਦੇਵੇਗੀ?

7. ਕੀ ਖਾਲਿਸਤਾਨ ਦੀ ਹੋਂਦ ਵੇਲੇ  ਭਾਰਤੀ ਅਜੈਂਸੀਆ ਪ੍ਰਦੇਸਾਂ ਵਿਚ ਸਿੱਖਾਂ ਨੂੰ ਬਦਨਾਮ ਕਰਨ ਖਾਤਰ ਆਪ ਹੀ ਮੰਦਰਾਂ ਦੀ ਬੇਅਦਬੀ ਅਤੇ ਹਿੰਦੂ -ਸਿੱਖਾਂ ਵਿਚ ਫਸਾਦ ਕਰਵਾ ਪਾਉਣਗੀਆਂ?

8. ਕੀ ਤੁਹਾਨੂੰ ਪਤਾ ਹੈ ਕਿ ਅੱਜ ਕੇਂਦਰੀ ਟੈਕਸਾਂ ਦੇ ਬਟਵਾਰੇ ਮੌਕੇ ਪੰਜਾਬ ਨਾਲ ਵੱਡੀ ਧੱਕੇਸ਼ਾਹੀ ਹੁੰਦੀ ਹੈ? ਤੁਹਾਨੂੰ ਪਤਾ ਹੋਣਾ ਚਾਹੀਦੈ ਕਿ ਟੈਕਸਾਂ ਦੇ ਬਟਵਾਰੇ ਮੌਕੇ ਪੰਜਾਬ ਦੇ ਬਣਦੇ 100 ਰੁਪਏ ਦਾ ਸਿਰਫ 0.86 ਰੁਪਏ ਹੀ ਭਾਰਤ ਸਰਕਾਰ ਦਿੰਦੀ ਹੈ। ਕੀ ਇਹੋ ਜਿਹੀ ਧੱਕੇਸ਼ਾਹੀ ਓਦੋਂ ਵੀ ਹੋਵੇਗੀ?

9. ਪੰਜਾਬ ਰੇਗਸਤਾਨ ਬਣਦਾ ਜਾ ਰਿਹਾ ਹੈ ਤੇ ਪੰਜਾਬ ਦਾ ਪਾਣੀ ਕੌਮਾਂਤਰੀ ਰੀਪੇਰੀਅਨ ਕਨੂੰਨ (ਭਾਵ ਹੜਾਂ ਵੇਲੇ ਜਿੱਥੇ ਦਰਿਆ ਮਾਰ ਕਰਦੇ ਹਨ, ਸੋਕੇ ਵੇਲੇ ਉਸ ਇਲਾਕੇ ਨੂੰ ਪਾਣੀ ਵਰਤਣ ਦਾ ਹੱਕ ਹੈ) ਦੀ ਉਲੰਘਣਾ ਕਰਦੇ ਹੋਏ ਪਾਣੀ ਬਾਹਰ ਕੱਢ ਦਿੱਤਾ ਗਿਆ ਹੈ। ਅੱਜ ਦਰਿਆ ਪੰਜਾਬ ਦੇ ਉਸ ਵੇਲੇ ਹੁੰਦੇ ਹਨ ਜਦੋਂ ਹੜ੍ਹ ਆਉਦੇ ਹਨ। ਕੀ ਖਾਲਿਸਤਾਨ ਇਸ ਧੱਕੇਸ਼ਾਹੀ ਦੀ ਕੌਮਾਂਤਰੀ ਪੱਧਰ ਤੇ ਅਵਾਜ ਨਹੀ ਚੁੱਕੇਗਾ?

10. ਪੰਜਾਬੀ ਮਾਂ ਬੋਲੀ ਦਾ ਹਿੰਦੀਕਰਣ ਜੋਰਾਂ ਸ਼ੋਰਾਂ ਨਾਲ ਹੋ ਰਿਹਾ ਹੈ।ਅੱਜ ਸਕੂਲੀ ਸਲੇਬਸ ਆਰ ਐਸ ਐਸ ਘੜਦੀ ਹੈ। ਕੀ ਅਜਾਦ ਖਾਲਿਸਤਾਨ ਵਿਚ ਵੀ ਇਹ ਕੁਝ ਹੋਵੇਗਾ?

11. ਪੰਜਾਬ ਅਤੇ ਸਿੱਖੀ ਦੀ ਇਮਾਰਤ ਵਿਰਾਸਤ ਨੂੰ ਕਾਰ ਸੇਵਾ ਵਾਲੇ ਬਾਬਿਆਂ ਰਾਂਹੀ ਅਜੈਂਸੀਆਂ ਲੱਗ ਪਗ ਢੁਹਾ ਚੁੱਕੀਆਂ ਹਨ ਕਿ ਖਾਲਿਸਤਾਨ ਵੇਲੇ ਵੀ ਅਜਿਹਾ ਕੁਝ ਹੋਵੇਗਾ?

12. ਕੀ ਅੰਮ੍ਰਿਤਸਰ ਹਵਾਈ ਅੱਡੇ ਨਾਲ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਹੈ ਕੀ ਅਜਾਦ ਖਾਲਿਸਤਾਨ ਵੇਲੇ ਵੀ ਅਜਿਹਾ ਹੀ ਹੋਵੇਗਾ?

13. ਸੰਨ 2001 ਤੋਂ ਬਾਦ ਪੰਜਾਬ ਵਿਚੋਂ ਕੋਈ ਲੱਖ ਕਾਰਖਾਨਾ ਬਾਹਰ ਕੱਢਿਆ ਜਾਂ ਬੰਦ ਕਰਾਇਆ ਸੀ। ਕੀ ਖਾਲਿਸਤਾਨ ਵੇਲੇ ਵੀ ਏਹੋ ਕੁਝ ਹੋਵੇਗਾ?

14. ਕੀ ਤੁਹਾਨੂੰ ਪਤਾ ਹੈ ਕਿ ਪੰਜਾਬੀਆਂ ਨੂੰ ਅੱਜ ਨੌਕਰੀਆਂ ਨਹੀ ਮਿਲ ਰਹੀਆਂ। ਕੇਂਦਰੀ ਮਹਿਕਮਿਆਂ ਵਿਚ ਤਾਂ ਇਕ ਤਰਾਂ ਨਾਲ ਬੈਨ ਲਗਾ ਹੋਇਆ ਹੈ। ਹੁਣ ਪੰਜਾਬ ਸਰਕਾਰ ਵੀ ਬਹੁਤੀਆਂ ਨੌਕਰੀਆਂ ਗੈਰ ਪੰਜਾਬੀਆਂ ਨੂੰ ਦੇ ਰਹੀ ਹੈ। ਕੀ ਖਾਲਿਸਤਾਨ ਵਿਚ ਵੀ ਇਹ ਕੁਝ ਹੋਵੇਗਾ?



--ਭਾਗ ਦੂਜਾ-

ਵੀਰ ਜੀ ਕੁਰਸੀ ਪਿੱਛੇ ਹਰ ਕੌਮ ਦੇ ਆਗੂ ਲੜਦੇ ਨੇ। ਇਥੋਂ ਤਕ ਕਿ ਪੁੱਤ ਪਿਓ ਦਾ ਕਤਲ ਕਰਨ ਤਕ ਜਾਂਦਾ ਹੈ ਤੇ ਪਿਓ ਪੁੱਤ ਦਾ। ਤੁਸੀ ਕੋਈ ਵੀ ਅਜਿਹੀ ਕੌਮ ਨਹੀ ਦਸ ਸਕਦੇ ਜਿਸ ਵਿਚ ਇਹ ਵਰਤਾਰਾ ਨਾ ਚਲਿਆ ਹੋਵੇ।ਪਿਛਲੀਆਂ ਮਿਸਾਲਾਂ ਛੱਡੋ ਖੁਦ ਇੰਦਰਾ ਗਾਂਧੀ ਨੇ ਆਪਣੇ ਪੁੱਤ ਸੰਜੇ ਨੂੰ ਗੱਡੀ ਚਾੜ ਦਿੱਤਾ ਸੀ।

ਪਰ ਖਾਲਿਸਤਾਨ ਦੀ ਕਾਇਮੀ ਪਿੱਛੋਂ ਇਸ ਦੀ ਸੰਭਾਵਨਾ ਘੱਟ ਹੋਵੇਗੀ, ਕਿਉਕਿ:-

ਖਾਲਿਸਤਾਨ ਕੋਈ ਰਾਜਾਸ਼ਾਹੀ (ਸਾਮਰਾਜ) ਨਹੀ ਹੋਵੇਗੀ ਇਹ ਲੋਕਤੰਤਰੀ ਜਮਹੂਰੀਅਤ ਹੋਵੇਗੀ।ਉਹ ਮਹਿਲ ਜਿਸ ਦੇ ਬਕਾਇਦਾ ਚਾਰ ਥੰਮ ਹੋਣਗੇ। ਕਿਸੇ ਇਕ ਥੰਮ ਦੇ ਕਮਜੋਰ ਪੈਣ ਤੇ ਦੂਸਰੇ ਹਰਕਤ ਵਿਚ ਹੋਣਗੇ: 1. ਲੈਜਿਸਲੇਟਿਵ (ਚੁਣੇ ਲੀਡਰ), 2. ਜੁਡਿਸ਼ੀਅਰੀ (ਅਦਾਲਤ), 3. ਬਿਓਰੋਕ੍ਰੈਸੀ (ਅਫਸਰਸ਼ਾਹੀ) ਅਤੇ 4. ਅਕਾਲ ਤਖਤ ਜਿਸ ਵਿਚ ਅਜਿਹੇ ਹਾਲਾਤਾਂ ਨੂੰ ਨਜਿੱਠਣ ਵਾਸਤੇ ਬੰਦੋਬਸਤ ਹੋਵੇਗਾ।

1. ਤੁਸੀ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਬਾਦ ਹੋਈ ਕਤਲੋਗਾਰਤ ਵਲ ਧਿਆਨ ਦੇ ਰਹੇ ਹੋ। ਯਾਦ ਰੱਖੋ ਖਾਲਿਸਤਾਨ ਤਾਂ ਜਮਹੂਰੀਅਤ ਹੋਣੀ ਹੈ।ਮਹਾਰਾਜਾ ਤਾਂ ਪ੍ਰਵਾਰਿਕ ਮੋਹ ਵਿਚ ਆ ਕੇ ਗੈਰ ਸਿੱਖ /ਗੈਰ ਪੰਜਾਬੀ (ਡੋਗਰੇ ਤੇ ਯੂ ਪੀ ਦੇ ਬੲ੍ਹੀਏ) ਚਿਮਚਿਆ ਨਾਲ ਘਿਰਿਆ ਹੋਇਆ ਸੀ।  ਜਿੰਨਾਂ ਦੀ ਚੁਕਣਾ ਕਰਕੇ ਉਹਨੇ ਕਾਬਲ ਸਿੱਖ ਲੀਡਰਾਂ ਨੂੰ ਰਾਜਧਾਨੀ ਤੋਂ ਦੂਰ ਰੱਖਿਆ ਸੀ। ਛੇਤੀ ਹੀ ਸਾਬਤ ਹੋ ਗਿਆ ਸੀ ਕਿ ਇਹ ਗੈਰ ਪੰਜਾਬੀ ਮੰਤਰੀ ਅੰਦਰਖਾਤੇ ਗੋਰਿਆਂ ਨਾਲ ਰਲੇ ਹੋਏ ਸਨ। ਪੜ੍ਹ ਕੇ ਸ਼ਾਇਦ ਹੈਰਾਨ ਹੋਵੋਗੇ ਕਿ ਕਿਸੇ ਵੀ ਪੰਜਾਬੀ ਨੇ ਤਖਤ ਨਾਲ ਗੱਦਾਰੀ ਨਹੀ ਸੀ ਕੀਤੀ; ਸਮੇਤ ਮੁਸਲਮਾਨਾਂ ਦੇ।

2. ਅੱਗੇ ਆਪਾਂ ਆਉਨੇ ਆਂ। 1984 ਤੋਂ ਬਾਦ ਦੇ ਹਾਲਾਤਾਂ ਤੇ। ਜਿਵੇ  ਸ਼ਾਇਦ ਤੁਸੀ ਜਾਣਦੇ ਹੋਵੋਗੇ ਕਿ 1990 ਤਕ ਪਹੁੰਚਦਿਆਂ ਖਾੜਕੂ ਲਹਿਰ ਤੇ ਭਾਰਤੀ ਖੁਫੀਆ ਅਜੈਂਸੀਆਂ ਨੇ ਲੀਡਰਸ਼ਿਪ ਤੇ ਪੂਰੀ ਤਰਾਂ ਗਲਬਾ ਪਾ ਲਿਆ ਸੀ। ਪੜ੍ਹ ਕੇ ਹੈਰਾਨ ਹੋਵੋਗੇ ਕਿ ਸਾਡੇ ਭੋਲੇ ਭਾਲੇ ਲੜਾਕੂ ਐਨ ਅਜੈਂਸੀਆਂ ਦੇ ਹੁਕਮ ਅਨੁਸਾਰ ਕਾਰਵਾਈਆਂ ਪਾ ਰਹੇ ਸਨ। ਕੌਮ ਵਿਚ ਏਨੀ ਜਬਰਦਸਤ ਲਹਿਰ ਸੀ ਕਿ ਸਾਡੇ ਕਲਾਨੌਰ ਇਲਾਕੇ ਵਿਚ ਚੌਣਾ ਚਾਰਦਾ ਗਰੀਬ ਅਨਪੜ ਮੁੰਡਾ ਖਾੜਕੂ ਬਣ ਗਿਆ ਸੀ।ਸ਼ਾਇਦ ਤੁਸਾਂ ਹਰਮਿੰਦਰ ਸਿੰਘ ਸੰਧੂ ਦੇ ਭਰਾ ਉਪਕਾਰ ਸਿੰਘ ਦੀ ਇੰਟਰਵਿਊ ਨਹੀ ਸੁਣੀ ਹੋਵੇਗੀ। ਉਹਨਾਂ ਦੱਸਿਆ ਸੀ ਕਿ ਕਿਵੇਂ ਅਜੈਂਸੀਆਂ ਜੋਧਪੁਰ ਜੇਲ ‘ਚ ਨਜਰਬੰਦ ਲੀਡਰਾਂ ਨੂੰ  ਨਕਲੀ ਚਿੱਠੀਆਂ ਲਿਖ ਲਿਖ ਇਕ ਦੂਸਰੇ ਦੇ ਖੂਨ ਦੇ ਪਿਆਸੇ ਬਣਾ ਰਹੀਆਂ ਸਨ। ਕਿਵੇ ਉਹ ਖਾੜਕੂ ਜਿੰਨਾਂ ਭਰਾ ਮਾਰੂ ਜੰਗ ਕੀਤੀ ਸੀ ਉਹ ਅੱਜ ਵੀ ਗੱਦਾਰੀ ਵਾਲੀਆਂ ਪੋਸਟਾਂ ਮਾਣ ਰਹੇ ਨੇ। ਜਰਾ ਸੋਚੋ ਕਿ ਉਹਨਾਂ ਦਾ ਇਨਕਾਊਟਰ ਕਿਓ ਨੀ ਸੀ ਹੋਇਆ।

ਪਰ ਵੀਰ ਜੀ ਅਸੀ ਖਾਲਿਸਤਾਨੀ ਦੀ ਕਾਇਮੀ ਤੋਂ ਬਾਦ ਦੇ ਹਾਲਾਤਾਂ ਦਾ ਜਾਇਜਾ ਲੈ ਰਹੇ ਹਾਂ। ਓਦੋਂ ਭਾਰਤੀ  ਖੁਫੀਆ ਅਜੈਂਸੀਆਂ ਦਾ ਸਾਡੇ ਤੇ ਰਾਜ ਨਹੀ ਹੋਣਾ। ਸਾਡਾ ਆਪਣਾ ਮਜਬੂਤ ਖੁਫੀਆ ਤੰਤਰ ਹੋਵੇਗਾ।

3. ਅੱਜ ਅਕਾਲੀ ਲੀਡਰ ਅਕਾਲ ਤਖਤ ਤੋਂ ਬਾਗੀ ਆਪਸ ਵਿਚ ਲੜ ਰਹੇ ਨੇ- ਗਲ ਬੜੀ ਹੀ ਸਾਫ ਹੈ ਜਿੰਨਾਂ ਲੀਡਰਾਂ ਨੂੰ ਪਤਾ ਹੈ ਕਿ ਪੰਜਾਬ ਦੀ ਅੱਜ ਦੀ ਸਾਰੀ ਸਿਆਸਤ ਖੁਫੀਆ ਅਜੈਂਸੀਆਂ ਦੇ ਹੱਥ ਵਿਚ ਹੈ ਅਤੇ ਜਿੰਨਾਂ ਨੇ ਘਾਲੇ ਮਾਲੇ ਕੀਤੇ ਹੋਏ ਹਨ ਉਹ ਕਦੋਂ ਅਜੈਂਸੀਆਂ ਖਿਲਾਫ ਬਗਾਵਤ ਕਰਨਗੇ। ਉਹ ਕਦੋਂ ਅਕਾਲ ਤਖਤ ਦੀ ਸਰਬਉਚਤਾ ਕਦੋਂ ਸਹਿਣਗੇ। ਅੱਜ ਬੱਚੇ ਬੱਚੇ ਨੂੰ ਪਤਾ ਹੈ ਕਿ ਬਾਦਲ ਪ੍ਰਵਾਰ ਦੀ ਪਿੱਠ ਪਿੱਛੇ ਭਾਰਤ ਸਰਕਾਰ ਹੈ। ਸੋ ਇਹ ਜੋ ਮਿਸਾਲ ਤੁਸਾਂ ਦਿੱਤੀ ਹੈ ਕਿ ਇਹ ਗੁਲਾਮੀ ਦੀ ਅਲਾਮਤ ਹੈ, ਜੋ ਅਜਾਦ ਖੁਦਮੁਖਤਿਆਰ ਖਾਲਿਸਤਾਨ ਵਿਚ ਨਹੀ ਹੋਵੇਗੀ। -ਭਬੀਸ਼ਨ ਸਿੰਘ ਗੁਰਾਇਆ


Continue Reading | comments

VADH BACHEY

What's New?

Issue 8

Issue xix

 

Punjab Monitor