ਦਫਤਰ ਖੋਹਲੇ ਟਾਊਟ ਦਲਾਲਾਂ, ਸੰਤ ਸਾਧੂਆਂ ਚਕਲੇ,
-ਚਰਾਗ ਹੁਸਨੁਲ
ਲੋਕਾ ਵੇ ਹੁਣ ਜਾਗੋ ਆਈ ਆ
ਨੇਤਾਵਾਂ ਨੂੱ ਲੋੜ ਵੋਟ ਦੀ,
ਨਿੱਤ ਵੋਟਾਂ ਦਾ ਹੀ ਰੋਣਾ,
ਮਾਰਧਾੜ ਤੇ ਫੜੋ ਫੜੀ ਕਰ,
ਜਿੱਤ ਲਵੋ ਜੇ ਚੋਣਾਂ।
ਭੰਨ ਤੋੜ ਤੇ ਹੇਠਾਂ ਉਤੇ
ਜਿਸ ਕਰਨੇ ਸਿੱਖ ਲਏ ਕਾਰੇ,
ਦਾਰੂ ਸਿੱਕਾ ਦਾਰੂ ਸੱਭ ਦਾ,
ਕੰਮ ਬਨਾਉਂਦਾ ਸਾਰੇ।
ਵੋਟਾਂ ਦੇ ਵਿਚ ਖੋਟਾਂ ਰਲੀਆਂ,
ਖੋਟਾਂ ਦੇ ਵਿਚ ਖੁੱਭੇ,
ਬਿਨਾਂ ਪਾਣੀਓਂ ਲੋਕੀਂ ਰੁੜ੍ਹ ਗਏ,
ਵੋਟਾਂ ਦੇ ਵਿਚ ਡੁੱਬੇ।
ਸੀ ਵੋਟ ਮਨੁੱਖੀ ਰਾਏ ਜਮੀਰੀ,
ਕਿਵੇਂ ਵੋਟ ਦੀ ਹੋਈ ਖੁਆਰੀ,
ਪਏ ਘਰ ਘਰ ਗਲੀਆਂ ਹੋਕੇ ਦੇਂਦੇ,
ਬੋਲੀਆਂ ਲਾਉਣ ਵਿਉਪਾਰੀ।
ਲਾ ਬਹਾਨੇ ਨਿੱਜੀਕਰਨ ਦੇ,
ਢਿੱਲ ਐਨੀ 'ਚ ਕੀਤੀ।
ਵਿਉਪਾਰੀਆਂ ਪਾ ਲਈ ਹਿੱਸੇਦਾਰੀ,
ਵਿਚ ਹਰ ਸਰਕਾਰੀ ਨੀਤੀ।
ਸਾਡੇ ਲੋਕ ਰਾਜ ਦੇ ਚਿਤ੍ਰਕਾਰ ਨੇ,
ਇਕ ਚਿਤ੍ਰ 'ਚ ਭਰਿਆ ਜਾਦੂ,
ਸਿੱਧਾ ਵੇਖੋ ਤਾਂ ਸਾਧੂ ਦਿੱਸੇ,
ਉਲਟਾ ਕਰੋ ਤਾਂ ਡਾਕੂ।
ਲੋਕ ਰਾਜ ਦੀਆਂ ਮੌਜਾਂ ਵੇਖੋ,
ਹੋਈ ਕਿੰਨੀ ਖੁੱਲ੍ਹ ਅਵਾਮੀ।
ਚੋਰ ਉਚੱਕੇ ਡਾਕੂ ਰਲ ਗਏ,
ਆ ਰਲ ਗਏ ਵਿੱਚੇ ਸਵਾਮੀ।
ਚੋਰਾਂ ਦੇ ਨਾਂ ਬਾਬੇ ਬਾਪੂ,
ਠੱਗਣੀਆਂ ਦੇ ਮਾਤਾ,
ਪਾਪ ਕਪਟ ਦਾ ਸਾਗਰ ਭਰਿਆ,
ਰਿੜਕੇ ਕੌਣ? ਸੁਜਾਤਾ।
ਭੰਗ, ਧਤੂਰਾ, ਸੁੱਖਾ, ਦਾਰੂ,
ਸੀ ਬੀਤੇ ਯੁਗ ਦੇ ਹਾਲੇ,
ਨਵੇਂ ਸਮੇਂ ਦੇ ਨਵੇਂ ਨਸ਼ੇ ਨੇ
ਔਰਤ, ਅਰਥ ਘੁਟਾਲੇ।
ਢਿੱਡ ਇਨ੍ਹਾਂ ਦੇ ਲੋਹ ਮਸ਼ੀਨ
ਖਾ ਗਏ ਖਾਜੇ ਸਾਰੇ,
ਬੋਫਰ ਤੋਪਾਂ ਬੈਂਕ ਦੀ ਨਕਦੀ,
ਮੱਝਾਂ ਗਉਆਂ ਦੇ ਚਾਰੇ।
ਦੁੱਧ ਮਲਾਈ ਘਰ ਦੀ ਰਬੜੀ,
ਲੱਲੂ ਛੱਡਕੇ, ਖਾ ਗਿਆ ਚਾਰਾ,
ਡੰਗਰ ਗਾਈਆਂ ਭੁੱਖੇ ਮਰ ਗਏ,
ਕਿਆ ਭਾਰਤ ਦੇਸ਼ ਹਮਾਰਾ।
'ਸ਼ਰਮ ਹਯਾਅ ਨੂੱ ਲੰਬੂ ਲਾ ਕੇ,
ਪੜ੍ਹਦੇ ਅਜੇ ਨਮਾਜ਼ਾਂ
ਰੰਡੀਆਂ ਵਾਂਗੂ ਗਾਹਕ ਬੁਲਾਵਣ,
ਦੇ ਦੇ ਉਂਚੀ ਅਵਾਜ਼ਾਂ।
ਹਾਕਾਂ ਮਾਰਨ ਸੌਦੇ ਲੈ ਲਉ
ਆ ਜਾਓ ਕੰਮ ਕਰਾ ਲਓ।
ਆਜ਼ਾਂਦੀ ਦੀ ਏਸ ਦੁਕਾਨੋਂ,
ਫਾਇਦੇ ਤੁਰਤ ਉਠਾ ਲਉ।
ਦਫਤਰ ਖੋਹਲੇ ਟਾਊਟ ਦਲਾਲਾਂ,
ਸੰਤ ਸਾਧੂਆਂ ਚਕਲੇ,
ਉਨਤੀ, ਬਦਲੀ, ਤੁਰਤ ਕਰਾਵਣ,
ਨਕਦ ਰੁਪੈ ਦੇ ਬਦਲੇ।
ਬਾਬਿਆਂ, ਬਾਪੂਆਂ ਸੰਤਾਂ ਰਲ ਕੇ,
ਘੇਰ ਲਈਆਂ ਸਰਕਾਰਾਂ,
ਕੁਲ ਅਫਸਰ ਮੰਤਰੀ ਪਿੱਛੇ ਲਾ ਲਏ,
ਇਨ੍ਹਾਂ ਜੋਤਸ਼ੀ ਟੂਣੇਕਾਰਾਂ।
ਘਪਲੇ, ਚਾਰਜਸ਼ੀਟ ਤੋਂ ਮੁਕਤੀ
ਕਰਾਉਣ ਕੇਸਾਂ ਤੋਂ ਨਿਪਟਾਰਾ,
ਸਣੇ ਇਨਕਵਾਰੀ ਸੀ ਬੀ ਆਈ ਦੀ,
ਅਦਾਲਤ ਤੋਂ ਛੁਟਕਾਰਾ।
ਪੰਪ ਵੀ ਦੇਂਦੇ, ਚੁਲ੍ਹਾ ਗੈਸ ਵੀ
ਸਣੇ ਕੈਰੋਸੀਨ ਆਜੰਸੀ,
ਬਣੇ ਬਨਾਏ ਫਲੈਟ ਦੁਕਾਨਾਂ,
ਵਿਚ ਬਦਲੇ ਨਕਦ ਕਰੰਸੀ।
ਖੁਲ੍ਹ ਅਤੇ ਫਿਰ ਢਿੱਲ ਦੀ ਨੀਤੀ,
ਨਿਯਮ ਢਿੱਲੇ ਕਰ ਦਿੱਤੇ,
ਕਣਕ ਵੇਚ ਲਉ, ਦੇਸ਼ ਵੇਚ ਲਉ,
ਨਾਂ ਰੋਕ ਕਿਸੇ ਦੇ ਉਤੇ।
ਪਟਿਆਲੇ ਦੇ ਇਕ ਤੰਬੂ ਚੋਂ
ਟੀਚਰ ਬਣਦੇ, ਬਣਦੇ ਵਿਚ ਪਟਵਾਰੀ,
ਭੇਟਾ ਦਾਨ ਜਿਨ੍ਹਾਂ ਦੇ ਪਲੇ
ਅਫਸਰ ਬਨਨ ਸਿੱਧੇ ਸਰਕਾਰੀ।
ਲਉ ਜੇਲ੍ਹ ਨੂੱ ਜਾਂਦੇ ਚੋਰ ਨੂੱ ਵੇਖੋ
ਕਿਵੇਂ ਉਂਚਾ ਹੱਥ ਹਿਲਾਵੇ,
ਜਿਉਂ ਸਹੁਰੇ ਘਰ ਨੂੱ ਪਹਿਲੀ ਵਾਰੀ
ਲਾੜਾ ਤੁਰਿਆ ਜਾਵੇ।
ਗੁਟੋਂ ਫੜਿਆ ਚੋਰ ਨੂੱ ਮਾਲਕ,
ਅਗੋਂ ਚੋਰ ਇਉਂ ਟੋਕੇ,
ਮੇਰਾ ਵੀ ਹੈ ਹੱਕ ਆਜ਼ਾਦੀ,
ਕੌਣ ਹੈ ਜੋ ਤੂੰ ਰੋਕੇਂ।
ਹੱਤਕ ਦਾਹਵਾ ਕਰਾਂ ਕਚਹਿਰੀ,
ਹੱਥ ਹਟਾ ਲਏ ਪਿੱਛੇ,
ਹੁਕਮ ਕਰੇਗੀ ਜੋ ਅਦਾਲਤ
ਮੰਨਾਂਗਾ ਸਿਰ ਮੱਥੇ।
ਨੀਲੀਆਂ ਪੱਗਾਂ ਵਾਲਿਓ ਉਂਚਰੋ,
ਬੋਲੋ ਸਿੰਘ ਸਰਦਾਰੋ,
ਰਿਸ਼ਵਤ ਕਰ ਲਏ ਹੋਰ ਤਿਖੇ ਡੰਗ
ਨਾਂ ਹੋਰ ਲੋਕਾਂ ਨੂੱ ਮਾਰੋ।
ਖੇਤਾਂ ਵਿਚ ਕਿਸਾਨ ਮਰ ਰਹੇ,
ਮੰਡੀਆਂ ਵਿਚ ਵਿਉਪਾਰੀ,
ਸਿਆਸਤਦਾਨ ਤੇ ਅਫਸਰਾਂ ਦੀ ਨਿੱਤ,
ਵਧਦੀ ਜਾਏ ਸਰਦਾਰੀ।
ਘਟਦੀ ਕੀਮਤ ਵੇਖ ਰੁਪੈ ਦੀ,
ਘਬਰਾਹਟ 'ਚ ਨੇਤਾ ਪੈ ਗਏ,
ਬਦਲ ਰੁਪੈ ਡਾਲਰ ਵਿਚ ਸਾਰੇ,
ਉਹ ਵਿਚ ਵਿਦੇਸ਼ਾਂ ਲੈ ਗਏ।
ਅੱਜ ਨਾਦਰ ਨਾਲੋਂ ਵੱਡੇ ਲੁਟੇਰੇ,
ਅਫਸਰ, ਨੇਤਾ ਅਤੇ ਵਿਉਪਾਰੀ,
ਹੂੰਝ ਸਮੇਟ ਜੋ ਨਕਦੀ ਲੈ ਗਏ
ਸਵਿਸ ਬੈਂਕਾਂ ਵਿਚ ਸਾਰੀ।
ਅੰਨ੍ਹੀ ਮੱਚ ਗਈ ਦੇਸ਼ ਦੇ ਅੰਦਰ,
ਨਾਂ ਰਿਹਾ ਕਿਸੇ ਤੇ ਕਾਬੂ,
ਜਨਤਾ ਰਾਜਪਾਲ ਮੰਤਰੀ ਅਫਸਰ
ਹੋ ਗਏ ਸੱਭ ਬੇਕਾਬੂ।
ਲੋਕਾ ਵੇ ਉਂਠ ਜਾਗ ਸੰਭਲ ਤੂੰ,
ਫਿਰ ਪੜ੍ਹ ਬੀਤੇ ਇਤਿਹਾਸਾਂ ਨੂੱ,
ਉਵੇਂ ਹੀ ਕਿਤੇ ਰੁਲ ਨਾਂ ਜਾਈਂ,
ਕਰ ਯਾਦ ਬੀਤੀਆਂ ਬਾਤਾਂ ਨੂੱ।
ਤੂੰ ਮੁਲਕ ਦਾ ਵਾਰਸ
ਤੂੰ ਘੁਲਿਆ ਘੋਲ ਆਜ਼ਾਦੀ ਦਾ।
ਕਿਉਂ ਕਾਣੀ ਹੋ ਗਈ ਤੇਰੀ ਨੀਯਤ
ਤੇ ਰਾਹ ਆ ਮਲਿਆ ਬਰਬਾਦੀ ਦਾ।
ਅੱਜ ਧਰਤੀ ਚੋਂ ਬਦਬੂ ਪਈ ਆਵੇ,
ਖੇਤਾਂ ਅੰਨ੍ਹ ਭੰਡਾਰਾਂ ਚੋਂ,
ਮਿੱਠਾ ਪਾਣੀ ॥ਹਿਰ ਹੋ ਗਿਆ,
ਵਾਹ! ਬੰਦਿਆ ਬਈ ਤੇਰੇ ਧੰਦੇ,
ਦਿਸਨ ਸੋਹਣੇ ਤੇ ਲੱਗਣ ਚੰਗੇ,
ਬਨ ਕੇ ਭੋਲਾ ਨਾਲ ਸੁਆ ਲਏ,
ਲਾਹ ਲਏ ਸਭ ਕੁਛ ਕਰਦੇ ਨੰਗੇ।
ਚਾਰ ਆਨੇ ਦੀ ਟੋਪੀ ਲੈ ਕੇ,
ਕੱਜ ਲਏ ਸਿਰ ਨੂੱ ਬਨ ਜਾ ਨੇਤਾ,
ਹੱਥ ਮਾਰੀ ਕਿਸੇ ਵੱਡੇ ਕੰਮੀ,
ਭੁਲ ਨਾ ਜਾਈਂ ਰਖੀ ਚੇਤਾ।
ਛੋਟੇ ਕੰਮੀ ਹੋਏ ਨਮੋਸ਼ੀ,
ਕੰਮ ਵੱਡਿਆਂ ਵਿਚ ਬੱਲੇ ਬੱਲੇ,
ਮਾਲ ਮਾਰੀਂ ਕੋਈ ਵੱਡਾ ਮੋਟਾ,
ਕੋਈ ਤਿੰਨ ਪੁਸ਼ਤਾਂ ਤਾਂ ਚੱਲੇ।
ਵੰਡ ਖਾਣ ਦਾ ਢੰਗ ਸੁਚੱਜਾ,
ਤੇ ਵੰਡਦਿਆਂ ਜੋ ਸੰਗੇ,
ਹਿੱਸਾ ਪੱਤੀ ਜੋ ਕਰਨਾ ਖਾਂਦੇ
ਉਹ ਨਾ ਲਗਣ ਗੁਰਾਂ ਨੂੱ ਚੰਗੇ।
ਕਰੋ ਇਕੱਠਾ ਰਲ ਮਿਲ ਸਾਰੇ,
ਛਕੋ ਛਕਾਉ ਮਿਲਕੇ,
ਝੋਲੀ ਅੰਦਰ ਪਾ ਕੇ ਵੰਡੋ,
ਨਾ ਵੇਖੇ ਨਾ ਕੋਈ ਵਿਲਕੇ।
ਨੇਤਾ ਬਾਪੂ, ਚਾਚਾ ਮੇਰੇ,
ਮੇਰੇ ਅਫਸਰ ਸਹੁਰਾ ਸਾਲਾ,
ਕੀਹ ਯਾਦ ਕਰੇਗਾ ਪੰਜਾਬ ਵਿਚਾਰਾ,
ਨਾਂ ਜੇ ਕਢਿਆ ਇਹਦਾ ਦਿਵਾਲਾ।
ਮਾਨ ਕਰੇਂ ਤੇ ਬਨੇ ਉਚੇਰਾ
ਚੜ੍ਹ ਬੈਠੇਂ ਕੁਰਸੀ ਉਤੇ
ਰਿਸ਼ਵਤ ਲੈਂਦਿਆਂ ਸ਼ਰਮ ਨਾ ਆਵੇ,
ਤੂੰ ਥਲਿਓਂ ਪੈਸਾ ਚੁੱਕੇਂ।
ਛਡਣ ਲਗਿਆਂ ਨਾ ਕਿਸੇ ਨੂੱ ਛੱਡੇ
ਮੰਗਤੇ ਤੋਂ ਵੀ ਮੰਗੇ
ਸਬਰ ਸਬੂਰੀ ਦੋਵੇਂ ਰੁੜ੍ਹ ਗਏ,
ਤੈਨੂੱ ਵੇਖਕੇ ਰੱਬ ਵੀ ਸੰਗੇ।
ਰਿਸ਼ਵਤ ਵਿਚ ਉਧਾਰ ਨਾ ਕਰੀਏ,
ਤੇ ਨਾਂ ਇਸ ਨੂੱ ਲਮਕਾਈਏ,
ਰੱਖੀਏ ਭੇਦ ਤੇ ਰਾਹੀਂ ਦਲਾਲਾਂ,
ਨਕਦੋ ਨਕਦ ਮੁਕਾਈਏ।
ਅੱਜ ਤੋਂ ਬਾਅਦ ਕਦੇ ਭਲਕ ਨਹੀਂ ਆਉਣਾ
ਛੇਤੀ ਮਾਰ ਲਓ ਮਾਰਾਂ,
ਕੀਹ ਪਤਾ ਤੇਰੀ ਬਦਲੀ ਹੋ ਜਾਏ,
ਜਾਂ ਫਿਰ ਬਦਲ ਜਾਣ ਸਰਕਾਰਾਂ।
ਅੱਜ ਹੋਣ ਨੀਲਾਮੀ ਥਾਣੇ ਏਥੇ,
ਹੋਣ ਨੀਲਾਮੀ ਦਫਤਰ,
ਬੋਲੀਆਂ ਦੇ ਕੇ ਮੁੱਲ ਨੇ ਪੈਂਦੇ,
ਵਿਕਦੇ ਫਿਰਦੇ ਅਫਸਰ।
ਇਥੇ ਵਿਕਣ ਵਿਧਾਇਕ, ਵਿਕਣ ਮੱਤਰੀ,
ਇਥੇ ਵਿਕੇ ਗਰੰਥ ਤੇ ਗੀਤਾ,
ਹੱਥ ਰੱਖ ਕੇ ਸੌਂਹਾਂ ਚੁਕਣ
ਨਾਨਕ ਰਾਮ ਤੇ ਸੀਤਾ।
ਕਿਹੜੇ ਖੁਆਬੀ ਖੂਨ ਡੋਹਲਿਆ,
ਸੀ ਕਿਸ ਲਈ ਵਾਰੀਆਂ ਜਾਨਾਂ,
ਮੁਲਕ ਕਿਹੜੇ ਲਈ, ਲਈ ਆ॥ਾਦੀ,
ਜੋ ਅੱਜ ਵਿਕੇ ਪਈ ਵਿਚ ਦੁਕਾਨਾਂ।
ਬੇਨਤੀਆਂ ਦੀ ਕੋਈ ਨਾ ਸੁਣਦਾ,
ਨਾ ਫਰਿਆਦ ਨੂੱ ਕੋਈ ਮੰਨੇ,
ਡੰਡਾ ਦਾਰੂ ਸਦਾ ਪਾਪ ਦਾ
ਭਰੇ ਘੜੇ ਨੂੰ ਭੰਨੇ।
-ਚਰਾਗ ਹੁਸਨੁਲ
ਲੋਕਾ ਵੇ ਹੁਣ ਜਾਗੋ ਆਈ ਆ
ਨੇਤਾਵਾਂ ਨੂੱ ਲੋੜ ਵੋਟ ਦੀ,
ਨਿੱਤ ਵੋਟਾਂ ਦਾ ਹੀ ਰੋਣਾ,
ਮਾਰਧਾੜ ਤੇ ਫੜੋ ਫੜੀ ਕਰ,
ਜਿੱਤ ਲਵੋ ਜੇ ਚੋਣਾਂ।
ਭੰਨ ਤੋੜ ਤੇ ਹੇਠਾਂ ਉਤੇ
ਜਿਸ ਕਰਨੇ ਸਿੱਖ ਲਏ ਕਾਰੇ,
ਦਾਰੂ ਸਿੱਕਾ ਦਾਰੂ ਸੱਭ ਦਾ,
ਕੰਮ ਬਨਾਉਂਦਾ ਸਾਰੇ।
ਵੋਟਾਂ ਦੇ ਵਿਚ ਖੋਟਾਂ ਰਲੀਆਂ,
ਖੋਟਾਂ ਦੇ ਵਿਚ ਖੁੱਭੇ,
ਬਿਨਾਂ ਪਾਣੀਓਂ ਲੋਕੀਂ ਰੁੜ੍ਹ ਗਏ,
ਵੋਟਾਂ ਦੇ ਵਿਚ ਡੁੱਬੇ।
ਸੀ ਵੋਟ ਮਨੁੱਖੀ ਰਾਏ ਜਮੀਰੀ,
ਕਿਵੇਂ ਵੋਟ ਦੀ ਹੋਈ ਖੁਆਰੀ,
ਪਏ ਘਰ ਘਰ ਗਲੀਆਂ ਹੋਕੇ ਦੇਂਦੇ,
ਬੋਲੀਆਂ ਲਾਉਣ ਵਿਉਪਾਰੀ।
ਲਾ ਬਹਾਨੇ ਨਿੱਜੀਕਰਨ ਦੇ,
ਢਿੱਲ ਐਨੀ 'ਚ ਕੀਤੀ।
ਵਿਉਪਾਰੀਆਂ ਪਾ ਲਈ ਹਿੱਸੇਦਾਰੀ,
ਵਿਚ ਹਰ ਸਰਕਾਰੀ ਨੀਤੀ।
ਸਾਡੇ ਲੋਕ ਰਾਜ ਦੇ ਚਿਤ੍ਰਕਾਰ ਨੇ,
ਇਕ ਚਿਤ੍ਰ 'ਚ ਭਰਿਆ ਜਾਦੂ,
ਸਿੱਧਾ ਵੇਖੋ ਤਾਂ ਸਾਧੂ ਦਿੱਸੇ,
ਉਲਟਾ ਕਰੋ ਤਾਂ ਡਾਕੂ।
ਲੋਕ ਰਾਜ ਦੀਆਂ ਮੌਜਾਂ ਵੇਖੋ,
ਹੋਈ ਕਿੰਨੀ ਖੁੱਲ੍ਹ ਅਵਾਮੀ।
ਚੋਰ ਉਚੱਕੇ ਡਾਕੂ ਰਲ ਗਏ,
ਆ ਰਲ ਗਏ ਵਿੱਚੇ ਸਵਾਮੀ।
ਚੋਰਾਂ ਦੇ ਨਾਂ ਬਾਬੇ ਬਾਪੂ,
ਠੱਗਣੀਆਂ ਦੇ ਮਾਤਾ,
ਪਾਪ ਕਪਟ ਦਾ ਸਾਗਰ ਭਰਿਆ,
ਰਿੜਕੇ ਕੌਣ? ਸੁਜਾਤਾ।
ਭੰਗ, ਧਤੂਰਾ, ਸੁੱਖਾ, ਦਾਰੂ,
ਸੀ ਬੀਤੇ ਯੁਗ ਦੇ ਹਾਲੇ,
ਨਵੇਂ ਸਮੇਂ ਦੇ ਨਵੇਂ ਨਸ਼ੇ ਨੇ
ਔਰਤ, ਅਰਥ ਘੁਟਾਲੇ।
ਢਿੱਡ ਇਨ੍ਹਾਂ ਦੇ ਲੋਹ ਮਸ਼ੀਨ
ਖਾ ਗਏ ਖਾਜੇ ਸਾਰੇ,
ਬੋਫਰ ਤੋਪਾਂ ਬੈਂਕ ਦੀ ਨਕਦੀ,
ਮੱਝਾਂ ਗਉਆਂ ਦੇ ਚਾਰੇ।
ਦੁੱਧ ਮਲਾਈ ਘਰ ਦੀ ਰਬੜੀ,
ਲੱਲੂ ਛੱਡਕੇ, ਖਾ ਗਿਆ ਚਾਰਾ,
ਡੰਗਰ ਗਾਈਆਂ ਭੁੱਖੇ ਮਰ ਗਏ,
ਕਿਆ ਭਾਰਤ ਦੇਸ਼ ਹਮਾਰਾ।
'ਸ਼ਰਮ ਹਯਾਅ ਨੂੱ ਲੰਬੂ ਲਾ ਕੇ,
ਪੜ੍ਹਦੇ ਅਜੇ ਨਮਾਜ਼ਾਂ
ਰੰਡੀਆਂ ਵਾਂਗੂ ਗਾਹਕ ਬੁਲਾਵਣ,
ਦੇ ਦੇ ਉਂਚੀ ਅਵਾਜ਼ਾਂ।
ਹਾਕਾਂ ਮਾਰਨ ਸੌਦੇ ਲੈ ਲਉ
ਆ ਜਾਓ ਕੰਮ ਕਰਾ ਲਓ।
ਆਜ਼ਾਂਦੀ ਦੀ ਏਸ ਦੁਕਾਨੋਂ,
ਫਾਇਦੇ ਤੁਰਤ ਉਠਾ ਲਉ।
ਦਫਤਰ ਖੋਹਲੇ ਟਾਊਟ ਦਲਾਲਾਂ,
ਸੰਤ ਸਾਧੂਆਂ ਚਕਲੇ,
ਉਨਤੀ, ਬਦਲੀ, ਤੁਰਤ ਕਰਾਵਣ,
ਨਕਦ ਰੁਪੈ ਦੇ ਬਦਲੇ।
ਬਾਬਿਆਂ, ਬਾਪੂਆਂ ਸੰਤਾਂ ਰਲ ਕੇ,
ਘੇਰ ਲਈਆਂ ਸਰਕਾਰਾਂ,
ਕੁਲ ਅਫਸਰ ਮੰਤਰੀ ਪਿੱਛੇ ਲਾ ਲਏ,
ਇਨ੍ਹਾਂ ਜੋਤਸ਼ੀ ਟੂਣੇਕਾਰਾਂ।
ਘਪਲੇ, ਚਾਰਜਸ਼ੀਟ ਤੋਂ ਮੁਕਤੀ
ਕਰਾਉਣ ਕੇਸਾਂ ਤੋਂ ਨਿਪਟਾਰਾ,
ਸਣੇ ਇਨਕਵਾਰੀ ਸੀ ਬੀ ਆਈ ਦੀ,
ਅਦਾਲਤ ਤੋਂ ਛੁਟਕਾਰਾ।
ਪੰਪ ਵੀ ਦੇਂਦੇ, ਚੁਲ੍ਹਾ ਗੈਸ ਵੀ
ਸਣੇ ਕੈਰੋਸੀਨ ਆਜੰਸੀ,
ਬਣੇ ਬਨਾਏ ਫਲੈਟ ਦੁਕਾਨਾਂ,
ਵਿਚ ਬਦਲੇ ਨਕਦ ਕਰੰਸੀ।
ਖੁਲ੍ਹ ਅਤੇ ਫਿਰ ਢਿੱਲ ਦੀ ਨੀਤੀ,
ਨਿਯਮ ਢਿੱਲੇ ਕਰ ਦਿੱਤੇ,
ਕਣਕ ਵੇਚ ਲਉ, ਦੇਸ਼ ਵੇਚ ਲਉ,
ਨਾਂ ਰੋਕ ਕਿਸੇ ਦੇ ਉਤੇ।
ਪਟਿਆਲੇ ਦੇ ਇਕ ਤੰਬੂ ਚੋਂ
ਟੀਚਰ ਬਣਦੇ, ਬਣਦੇ ਵਿਚ ਪਟਵਾਰੀ,
ਭੇਟਾ ਦਾਨ ਜਿਨ੍ਹਾਂ ਦੇ ਪਲੇ
ਅਫਸਰ ਬਨਨ ਸਿੱਧੇ ਸਰਕਾਰੀ।
ਲਉ ਜੇਲ੍ਹ ਨੂੱ ਜਾਂਦੇ ਚੋਰ ਨੂੱ ਵੇਖੋ
ਕਿਵੇਂ ਉਂਚਾ ਹੱਥ ਹਿਲਾਵੇ,
ਜਿਉਂ ਸਹੁਰੇ ਘਰ ਨੂੱ ਪਹਿਲੀ ਵਾਰੀ
ਲਾੜਾ ਤੁਰਿਆ ਜਾਵੇ।
ਗੁਟੋਂ ਫੜਿਆ ਚੋਰ ਨੂੱ ਮਾਲਕ,
ਅਗੋਂ ਚੋਰ ਇਉਂ ਟੋਕੇ,
ਮੇਰਾ ਵੀ ਹੈ ਹੱਕ ਆਜ਼ਾਦੀ,
ਕੌਣ ਹੈ ਜੋ ਤੂੰ ਰੋਕੇਂ।
ਹੱਤਕ ਦਾਹਵਾ ਕਰਾਂ ਕਚਹਿਰੀ,
ਹੱਥ ਹਟਾ ਲਏ ਪਿੱਛੇ,
ਹੁਕਮ ਕਰੇਗੀ ਜੋ ਅਦਾਲਤ
ਮੰਨਾਂਗਾ ਸਿਰ ਮੱਥੇ।
ਨੀਲੀਆਂ ਪੱਗਾਂ ਵਾਲਿਓ ਉਂਚਰੋ,
ਬੋਲੋ ਸਿੰਘ ਸਰਦਾਰੋ,
ਰਿਸ਼ਵਤ ਕਰ ਲਏ ਹੋਰ ਤਿਖੇ ਡੰਗ
ਨਾਂ ਹੋਰ ਲੋਕਾਂ ਨੂੱ ਮਾਰੋ।
ਖੇਤਾਂ ਵਿਚ ਕਿਸਾਨ ਮਰ ਰਹੇ,
ਮੰਡੀਆਂ ਵਿਚ ਵਿਉਪਾਰੀ,
ਸਿਆਸਤਦਾਨ ਤੇ ਅਫਸਰਾਂ ਦੀ ਨਿੱਤ,
ਵਧਦੀ ਜਾਏ ਸਰਦਾਰੀ।
ਘਟਦੀ ਕੀਮਤ ਵੇਖ ਰੁਪੈ ਦੀ,
ਘਬਰਾਹਟ 'ਚ ਨੇਤਾ ਪੈ ਗਏ,
ਬਦਲ ਰੁਪੈ ਡਾਲਰ ਵਿਚ ਸਾਰੇ,
ਉਹ ਵਿਚ ਵਿਦੇਸ਼ਾਂ ਲੈ ਗਏ।
ਅੱਜ ਨਾਦਰ ਨਾਲੋਂ ਵੱਡੇ ਲੁਟੇਰੇ,
ਅਫਸਰ, ਨੇਤਾ ਅਤੇ ਵਿਉਪਾਰੀ,
ਹੂੰਝ ਸਮੇਟ ਜੋ ਨਕਦੀ ਲੈ ਗਏ
ਸਵਿਸ ਬੈਂਕਾਂ ਵਿਚ ਸਾਰੀ।
ਅੰਨ੍ਹੀ ਮੱਚ ਗਈ ਦੇਸ਼ ਦੇ ਅੰਦਰ,
ਨਾਂ ਰਿਹਾ ਕਿਸੇ ਤੇ ਕਾਬੂ,
ਜਨਤਾ ਰਾਜਪਾਲ ਮੰਤਰੀ ਅਫਸਰ
ਹੋ ਗਏ ਸੱਭ ਬੇਕਾਬੂ।
ਲੋਕਾ ਵੇ ਉਂਠ ਜਾਗ ਸੰਭਲ ਤੂੰ,
ਫਿਰ ਪੜ੍ਹ ਬੀਤੇ ਇਤਿਹਾਸਾਂ ਨੂੱ,
ਉਵੇਂ ਹੀ ਕਿਤੇ ਰੁਲ ਨਾਂ ਜਾਈਂ,
ਕਰ ਯਾਦ ਬੀਤੀਆਂ ਬਾਤਾਂ ਨੂੱ।
ਤੂੰ ਮੁਲਕ ਦਾ ਵਾਰਸ
ਤੂੰ ਘੁਲਿਆ ਘੋਲ ਆਜ਼ਾਦੀ ਦਾ।
ਕਿਉਂ ਕਾਣੀ ਹੋ ਗਈ ਤੇਰੀ ਨੀਯਤ
ਤੇ ਰਾਹ ਆ ਮਲਿਆ ਬਰਬਾਦੀ ਦਾ।
ਅੱਜ ਧਰਤੀ ਚੋਂ ਬਦਬੂ ਪਈ ਆਵੇ,
ਖੇਤਾਂ ਅੰਨ੍ਹ ਭੰਡਾਰਾਂ ਚੋਂ,
ਮਿੱਠਾ ਪਾਣੀ ॥ਹਿਰ ਹੋ ਗਿਆ,
ਵਾਹ! ਬੰਦਿਆ ਬਈ ਤੇਰੇ ਧੰਦੇ,
ਦਿਸਨ ਸੋਹਣੇ ਤੇ ਲੱਗਣ ਚੰਗੇ,
ਬਨ ਕੇ ਭੋਲਾ ਨਾਲ ਸੁਆ ਲਏ,
ਲਾਹ ਲਏ ਸਭ ਕੁਛ ਕਰਦੇ ਨੰਗੇ।
ਚਾਰ ਆਨੇ ਦੀ ਟੋਪੀ ਲੈ ਕੇ,
ਕੱਜ ਲਏ ਸਿਰ ਨੂੱ ਬਨ ਜਾ ਨੇਤਾ,
ਹੱਥ ਮਾਰੀ ਕਿਸੇ ਵੱਡੇ ਕੰਮੀ,
ਭੁਲ ਨਾ ਜਾਈਂ ਰਖੀ ਚੇਤਾ।
ਛੋਟੇ ਕੰਮੀ ਹੋਏ ਨਮੋਸ਼ੀ,
ਕੰਮ ਵੱਡਿਆਂ ਵਿਚ ਬੱਲੇ ਬੱਲੇ,
ਮਾਲ ਮਾਰੀਂ ਕੋਈ ਵੱਡਾ ਮੋਟਾ,
ਕੋਈ ਤਿੰਨ ਪੁਸ਼ਤਾਂ ਤਾਂ ਚੱਲੇ।
ਵੰਡ ਖਾਣ ਦਾ ਢੰਗ ਸੁਚੱਜਾ,
ਤੇ ਵੰਡਦਿਆਂ ਜੋ ਸੰਗੇ,
ਹਿੱਸਾ ਪੱਤੀ ਜੋ ਕਰਨਾ ਖਾਂਦੇ
ਉਹ ਨਾ ਲਗਣ ਗੁਰਾਂ ਨੂੱ ਚੰਗੇ।
ਕਰੋ ਇਕੱਠਾ ਰਲ ਮਿਲ ਸਾਰੇ,
ਛਕੋ ਛਕਾਉ ਮਿਲਕੇ,
ਝੋਲੀ ਅੰਦਰ ਪਾ ਕੇ ਵੰਡੋ,
ਨਾ ਵੇਖੇ ਨਾ ਕੋਈ ਵਿਲਕੇ।
ਨੇਤਾ ਬਾਪੂ, ਚਾਚਾ ਮੇਰੇ,
ਮੇਰੇ ਅਫਸਰ ਸਹੁਰਾ ਸਾਲਾ,
ਕੀਹ ਯਾਦ ਕਰੇਗਾ ਪੰਜਾਬ ਵਿਚਾਰਾ,
ਨਾਂ ਜੇ ਕਢਿਆ ਇਹਦਾ ਦਿਵਾਲਾ।
ਮਾਨ ਕਰੇਂ ਤੇ ਬਨੇ ਉਚੇਰਾ
ਚੜ੍ਹ ਬੈਠੇਂ ਕੁਰਸੀ ਉਤੇ
ਰਿਸ਼ਵਤ ਲੈਂਦਿਆਂ ਸ਼ਰਮ ਨਾ ਆਵੇ,
ਤੂੰ ਥਲਿਓਂ ਪੈਸਾ ਚੁੱਕੇਂ।
ਛਡਣ ਲਗਿਆਂ ਨਾ ਕਿਸੇ ਨੂੱ ਛੱਡੇ
ਮੰਗਤੇ ਤੋਂ ਵੀ ਮੰਗੇ
ਸਬਰ ਸਬੂਰੀ ਦੋਵੇਂ ਰੁੜ੍ਹ ਗਏ,
ਤੈਨੂੱ ਵੇਖਕੇ ਰੱਬ ਵੀ ਸੰਗੇ।
ਰਿਸ਼ਵਤ ਵਿਚ ਉਧਾਰ ਨਾ ਕਰੀਏ,
ਤੇ ਨਾਂ ਇਸ ਨੂੱ ਲਮਕਾਈਏ,
ਰੱਖੀਏ ਭੇਦ ਤੇ ਰਾਹੀਂ ਦਲਾਲਾਂ,
ਨਕਦੋ ਨਕਦ ਮੁਕਾਈਏ।
ਅੱਜ ਤੋਂ ਬਾਅਦ ਕਦੇ ਭਲਕ ਨਹੀਂ ਆਉਣਾ
ਛੇਤੀ ਮਾਰ ਲਓ ਮਾਰਾਂ,
ਕੀਹ ਪਤਾ ਤੇਰੀ ਬਦਲੀ ਹੋ ਜਾਏ,
ਜਾਂ ਫਿਰ ਬਦਲ ਜਾਣ ਸਰਕਾਰਾਂ।
ਅੱਜ ਹੋਣ ਨੀਲਾਮੀ ਥਾਣੇ ਏਥੇ,
ਹੋਣ ਨੀਲਾਮੀ ਦਫਤਰ,
ਬੋਲੀਆਂ ਦੇ ਕੇ ਮੁੱਲ ਨੇ ਪੈਂਦੇ,
ਵਿਕਦੇ ਫਿਰਦੇ ਅਫਸਰ।
ਇਥੇ ਵਿਕਣ ਵਿਧਾਇਕ, ਵਿਕਣ ਮੱਤਰੀ,
ਇਥੇ ਵਿਕੇ ਗਰੰਥ ਤੇ ਗੀਤਾ,
ਹੱਥ ਰੱਖ ਕੇ ਸੌਂਹਾਂ ਚੁਕਣ
ਨਾਨਕ ਰਾਮ ਤੇ ਸੀਤਾ।
ਕਿਹੜੇ ਖੁਆਬੀ ਖੂਨ ਡੋਹਲਿਆ,
ਸੀ ਕਿਸ ਲਈ ਵਾਰੀਆਂ ਜਾਨਾਂ,
ਮੁਲਕ ਕਿਹੜੇ ਲਈ, ਲਈ ਆ॥ਾਦੀ,
ਜੋ ਅੱਜ ਵਿਕੇ ਪਈ ਵਿਚ ਦੁਕਾਨਾਂ।
ਬੇਨਤੀਆਂ ਦੀ ਕੋਈ ਨਾ ਸੁਣਦਾ,
ਨਾ ਫਰਿਆਦ ਨੂੱ ਕੋਈ ਮੰਨੇ,
ਡੰਡਾ ਦਾਰੂ ਸਦਾ ਪਾਪ ਦਾ
ਭਰੇ ਘੜੇ ਨੂੰ ਭੰਨੇ।
No comments:
Post a Comment