‘ਗੁਰਬਾਣੀ ਕਿਸੇ ਸਵੱਰਗ ਦਾ ਲਾਰਾ ਨਹੀ ਲਾਉਦੀ’ ਇਹ ਗਲ ਤਾਂ ਮੁਢਲੇ ਸਿਧਾਂਤ ਵਿਚੋਂ ਹੀ ਸਾਫ ਹੋ ਜਾਂਦੀ ਹੈ

Thursday 14 March 2024

‘ਗੁਰਬਾਣੀ ਕਿਸੇ ਸਵੱਰਗ ਦਾ ਲਾਰਾ ਨਹੀ ਲਾਉਦੀ’ ਇਹ ਗਲ ਤਾਂ ਮੁਢਲੇ ਸਿਧਾਂਤ ਵਿਚੋਂ ਹੀ ਸਾਫ ਹੋ ਜਾਂਦੀ ਹੈ। 

(ਇਹ ਲੇਖ ਹਰ ਗੁਰਸਿੱਖ ਨੂੰ ਪੜ੍ਹਨਾ ਚਾਹੀਦੈ)

ਦਾਸ ਨੇ ਪਰਸੋਂ ਇਕ ਪੋਸਟ ਪਾਈ ਕਿ ‘ਗੁਰਬਾਣੀ ਕਿਸੇ ਸਵੱਰਗ ਦਾ ਲਾਰਾ ਨਹੀ ਲਾਉਦੀ। ਗੁਰਮੁਖ ਤਾਂ ਜੀਂਦੇ ਜੀਅ ਹੀ ਮੁਕਤ ਹੋ ਜਾਂਦੈ।‘ ਇਸ ਤੇ ਵੀਰਾਂ ਦੇ ਬੜੇ ਤਿੱਖੇ ਪ੍ਰਤੀਕਰਮ ਆਏ। ਕਿਸੇ ਨੇ ਕਿਹਾ ਕਿ ਕਿਵੇਂ ਗੁਰਬਾਣੀ ‘ਜਮਾਂ ਜਮਦੂਤਾਂ’ ਦੀ ਗਲ ਕਰਦੀ ਹੈ। ਇਕ ਨੇ ਪੁੱਛਿਆ ਕਿ ਕੀ ਗੁਰਬਾਣੀ ਵਿਚ ਨਹੀ ਆਇਆ,” ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥”  ਇਸ ਤੇ ਦਾਸ ਦਾ ਕਹਿਣਾ ਹੈ ਕਿ ਗੁਰੂ ਸਾਹਿਬਾਨ ਦੇ ਵੇਲਿਆਂ ‘ਚ ਜੋ ਪ੍ਰਚਲਤ ਮੁਹਾਵਰੇ ਸਨ ਗੁਰਬਾਣੀ ਵਿਚ ਉਹਨਾਂ ਨੂੰ ਅਨੇਕਾਂ ਥਾਵਾਂ ਤੇ ਵਰਤ ਕੇ ਗਲ ਸਮਝਾਈ ਗਈ ਹੈ।ਪਰ ਸਿੱਖੀ ਦਾ ਮੁੱਢਲਾ ਸਿਧਾਂਤ ਇਹਨਾਂ ਤੋਂ ਇਨਕਾਰੀ ਹੈ। (ਸਵਾਲ ਅਤੇ ਦਿੱਤਾ ਜਵਾਬ ਵੀ ਹੇਠਾਂ ਪੇਸ਼ ਹੈ)  ਆਓ ਆਪਾਂ ਮੁੱਢਲੇ ਸਿਧਾਂਤ ਨੂੰ ਸਮਝੀਏ:

ਗੁਰਬਾਣੀ ਅਨੁਸਾਰ ਸ੍ਰਿਸਟੀ ਦਾ ਇਕੋ ਇਕ ਬੀਅ ਹੈ ਜਿਸ ਤੋਂ ਤਰਾਂ ਤਰਾਂ ਦੀ ਉਤਪਤੀ ਹੋਈ ਹੈ: ਬ੍ਰਿਹਮੰਡ, ਸੂਰਜ, ਤਾਰੇ , ਧਰਤੀਆਂ, ਚੰਦ। ਜਲ- ਥਲ, ਪਾਉਣ ਪਾਣੀ ਦਾ ਕਰਤਾ ਵੀ ਓਹੋ। ਸਾਰੀ ਵਨਾਸਪਤੀ ਅਤੇ ਸਾਰੇ ਜੀਅ ਵੀ ਓਸੇ ਦੀ ਹੀ ਰਚਨਾ ਹੈ। ਸੁਭਾਵਿਕ ਹੈ; ਇਨਸਾਨ ਵੀ ਓਸੇ ਦੀ ਹੀ ਰਚਨਾ ਹੈ। ਸਾਰੀ ਸ੍ਰਿਸਟੀ ਦਾ ਚਲਨ ਕਰਤੇ ਦੀ ਖੇਡ ਹੈ ਭਾਵ ਨਾਟਕ ਜਾਂ ਡਰਾਮਾ ਹੈ। ਹੁਣ ਜਰਾਂ ਸੋਚੋ ਕਿ ਜੇ ਕਿਸੇ ਖੇਲ ਵਿਚ ਬੁਰਾਈ ਵਾਲਾ ਪਾਤ੍ਰ ਨਾ ਹੋਵੇ ਤਾਂ ਕੀ ਉਹ ਖੇਲ ਕਾਮਯਾਬ ਹੋਵੇਗਾ? ਨਹੀ। ਖੇਲ ਵਿਚ ਖਲਨਾਇਕ (ਵਿਲਨ) ਦਾ ਹੋਣਾ ਜਰੂਰੀ ਹੈ।

ਇਸ ਡਰਾਮੇ ਨੂੰ ਸੁਚਾਰੂ ਰੱਖਣ ਖਾਤਰ ਕਰਤੇ ਨੇ ਜੀਆਂ ਵਿਚ ਕਾਮ, ਕ੍ਰੋਧ, ਲੋਭ. ਮੋਹ ਅਤੇ ਹੰਕਾਰ ਨਾਂ ਦੇ ਤੱਤ ਪਾਏ ਹੋਏ ਹਨ ਅਤੇ ਸਾਰੇ ਡਰਾਮ ਦਾ ਮੂਲ ਇਹ ਹੀ ਹਨ। ਜਰਾ ਠੰਡੇ ਦਿਮਾਗ ਨਾਲ ਸੋਚਣਾ ਕਿ ਹਰ ਘਟਨਾ ਦੇ ਪਿੱਛੇ ਇਹਨਾਂ ਪੰਜਾਂ ਖਲਨਾਇਕਾਂ ਵਿਚੋਂ ਇਕ ਨਾ ਇਕ ਹਾਜਰ ਹੁੰਦਾ ਹੀ ਹੁੰਦਾ ਹੈ। ਦੁਨੀਆ ਦੀ ਸਾਰੀ ਖੇਡ ਹੀ ਇਹਨਾਂ ਪੰਜਾਂ ਕਰਕੇ ਹੈ।

ਕਿਉਕਿ ਇਹ ਡਰਾਮਾ ਖੁਦ ਕਰਤੇ ਨੇ ਰਚਿਆ ਹੈ ਇਸ ਕਰਕੇ ਗੁਰਬਾਣੀ ਦਾ ਸੰਦੇਸ਼ ਹੈ ਕਿ ਹਰ ਐਕਟਰ ਇਸ ਵਿਚ ਸੁਚਾਰੂ ਰੂਪ ਵਿਚ ਭਾਗ ਲਵੇ। ਸੰਨਿਆਸ ਲੈਣਾ ਜਾਂ ਆਪਣੇ ਫਰਜ ਤੋਂ ਦੌੜਣਾ, ਕਰਤੇ ਦੇ ਹੁਕਮ ਦੀ ਉਲੰਘਣਾ ਹੈ। ਮਤਲਬ ਕਿ ਰਜ਼ਾ ਜਾਂ ਭਾਣੇ ‘ਚ ਰਹਿਣ ਦਾ ਸਿਧਾਂਤ। ਕਿਰਤ ਕਰਕੇ ਜੀਵਨ ਬਸਰ ਕਰਨਾਂ (1.)।

ਸੋ ਅਗਲੀ ਗਲ ਪੜ੍ਹ ਕੇ ਹੈਰਾਨ ਹੋਵੋਗੇ ਕਿ ਬੁਰੇ ਕੰਮ ਕਰਨ ਵਾਲੇ ਵੀ ਓਸੇ ਕਰਤੇ ਦੀ ਹੀ ਰਚਨਾ ਹੈ। ਕਿਉਕਿ ਇਹ ਡਰਾਮਾ ਚਲ ਰਿਹਾ ਹੈ ਕਰਤਾ ਬਹੁਤੀ ਵਾਰੀ ਖਲਨਾਇਕ ਦੀ ਅੰਤ ਵਿਚ ਹਾਰ ਵੀ ਦਿਖਾਉਦਾ ਹੈ। (ਪਰ ਹਮੇਸ਼ਾਂ ਨਹੀ।) ਸੋ ਇਸ ਡਰਾਮੇ ਵਿਚ ਜਦੋਂ ਜਿਆਦਾ ਨੱਚਣਾ ਕੁਦਣਾ, ਹਾਸੇ ਠੱਠੇ,  ਖਿੱਚ ਧੂਅ, ਆਪੋ ਧਾਪੀ, ਬਹਿਸ ਮੁਬਹਿਸੇ, ਲੜਾਈ ਝਗੜੇ, ਜੁਧ ਲੜਾਈਆਂ,  ਇਸ਼ਕ ਲਈ ਜਾਨ ਤਕ ਦੇਣ ਜਾਣਾ ਆਦਿ ਡਰਾਮੇ ਦੀ ਕਾਮਯਾਬੀ ਦੇਖ ਕਰਤਾ ਵਿਸਮਾਦਿਤ ਹੋ ਰਿਹਾ ਹੁੰਦਾ ਹੈ। ਹਜ਼ਾਰਾ ਲੱਖਾਂ ਲੋਕਾਂ ਦੀਆ ਜਾਨਾਂ ਜਾਣਾ, ਕਦੀ ਅਕਾਲ ਪੈਣੇ ਇਹ ਸਭ ਉਹਦੀ ਮਸਤੀ ਹੁੰਦੀ ਹੈ। ਕਿਉਕਿ ਉਹ ਜਾਣਦਾ ਹੁੰਦਾ ਹੈ ਕਿ ਅੰਤ ਵਿਚ ਤਾਂ ਇਕ ਤੱਤ ਹੀ ਹੈ।

ਸਾਰੀ ਗੁਰਬਾਣੀ ਵਿਚ ਥਾਂ ਥਾਂ (ਲਗ ਪਗ 150 ਵਾਰੀ) ਇਸ ਖੇਲ ਦੀ ਗਲ ਕੀਤੀ ਗਈ ਹੈ ਤੇ ਕੋਈ  2000 ਵਾਰੀ ਇਹੋ ਗਲ ਦੁਹਰਾਈ ਗਈ ਹੈ ਕਿ ਹਰ ਕਿਰਦਾਰ ਹਰ ਜੀਅ ਵਿਚ ਉਹ ਕਰਤਾ ਆਪ ਹੀ ਹੈ। ਚੋਰ, ਯਾਰ, ਕੂੜਿਆਰ, ਠੱਗ, ਸਿਆਣੇ, ਮੂਰਖ, ਅਮੀਰ, ਗਰੀਬ, ਸ਼ੁਦਾਈ, ਉੱਚੇ, ਨੀਵੇ ਸਭ ਉਹਦੇ ਆਪਣੇ ਹੀ (ਐਕਟਰ) ਹਨ। ਕਿ ਕਰਤਾ ਆਪੇ ਵੀ ਵੱਖ ਵੱਖ ਰੂਪਾਂ ਵਿਚ ਖੇਡ ਰਿਹਾ ਹੈ। ਇਥੇ ਹੀ ਕਿਸੇ ਐਕਟਰ ਨੂੰ ਸਜਾ ਮਿਲ ਰਹੀ ਹੈ ਕਿਸੇ ਨੂੰ ਸਨਮਾਨ।

ਇਸ ਖੇਲ ਵਿਚ ਕੋਈ ਆਪਣੇ ਆਪ ਨੂੰ ਸੁਖੀ ਗਿਣ ਰਿਹਾ ਹੈ ਕੋਈ ਦੁਖੀ। ਹੁਣ ਇਸ ਗਲ ਨੂੰ ਗਹਿਰਾਈ ਨਾਲ ਸਮਝੋ ਤਾਂ ਫਿਰ ਅਗਲੇ ਇਨਾਮ ਜਾਂ ਸਜ਼ਾ ਦੀ ਜਰੂਰਤ ਕਿਥੇ ਰਹਿ ਗਈ। ਇਥੇ ਹੀ ਤਾਂ ਸਭ ਕੁਝ ਭੋਗਿਆ ਜਾ ਰਿਹਾ ਹੈ। ਨਾਲੇ ਜਦੋਂ ਮਰਦਾ ਹੈ ਤਾਂ ਸਰੀਰ ਤਾਂ ਇਥੇ ਹੀ ਖਤਮ ਹੋ ਜਾਂਦਾ ਹੈ। ਨਿਰਾਕਾਰ ਆਤਮਾ ਨੂੰ ਤਾਂ ਕੋਈ ਇਨਾਮ ਜਾਂ ਸਜਾ ਮਿਲ ਹੀ ਨਹੀ ਸਕਦੀ।

ਗੁਰਬਾਣੀ ਵਿਚ ਅਗਲੀ ਗਲ ਜੋ ਦੱਸੀ ਗਈ ਹੈ ਉਹ ਇਹ ਕਿ ਜਿਹੜਾ ਬੰਦਾ ਇਸ ਅਸਲੀਅਤ ਨੂੰ ‘ਸਮਝਦਾ ਹੋਇਆ’ (ਨਾਮ ਜਪਣਾ -2)  ਆਪਣੀ  ਔਕਾਤ  (ਨਿਮ੍ਰਤਾ) ਵਿਚ ਰਹਿੰਦਾ ਹੈ ਤਾਂ ਉਹ ਜੀਵਨ ਚੜ੍ਹਦੀ ਕਲਾ ਵਿਚ ਬਿਤਾਉਦਾ ਹੈ। ਉਹ ਫਿਕਰ ਚਿੰਤਾ ਤੋਂ ਮੁਕਤ ਰਹਿੰਦਾ ਹੈ। ਉਹ ਰਹਿੰਦੀ ਜਿੰਦਗੀ ਹੀ ਅਨੰਦ ਅਵਸਥਾ ਵਿਚ ਪਹੁੰਚ ਜਾਂਦਾ ਹੈ। ਭਾਵ ਉਹ ਜੀਵਨ ਮੁਕਤ ਹੋ ਜਾਂਦਾ ਹੈ।

ਕੁਝ ਨਾਲ ਲਗਦੇ ਸਵਾਲ-

ਕਿਉਕਿ ਗੁਰਬਾਣੀ ਅਨੁਸਾਰ ਅਸੀ ਸਾਰੇ ਇਕੋ ਬੀਅ ਤੋਂ ਪੈਦਾ ਹੁੰਦੇ ਹਾਂ ਇਸ ਕਰਕੇ ਸਾਰੀ ਸ੍ਰਿਸਟੀ ਦੀ ਰਚਨਾ ਸਾਡੇ ਭੈਣ ਭਰਾਵਾਂ ਵਾਂਙੂ ਹੈ। ਸਾਰੇ ਜੀਅ, ਸਾਰੀ ਬਨਾਸਪਤੀ ਸਾਡੇ ਆਪਣੇ ਹਨ। ਗੁਰਬਾਣੀ ਸਾਨੂੰ ਉਹਨਾਂ ਪ੍ਰਤੀ ਦਿਆ ਅਤੇ ਪ੍ਰੇਮ ਦਾ ਸੁਨੇਹਾ ਦਿੰਦੀ ਹੈ। ਸਰਬ ਸਾਂਝੇ ਲੰਗਰ ਦਾ ਸਿਧਾਂਤ ਵੀ ਇਥੋਂ ਹੀ ਫੁਟਦਾ ਹੈ। (3.)

ਤੇ ਫਿਰ ਕਿਰਪਾਨ ਕਿਓ ਫੜਾਈ? -ਸਵਾਲ ਉਠਦਾ ਹੈ ਕਿ ਜਦੋਂ ਅਸੀ ਸਾਰੇ ਜੀਅ ਆਪਸ ਵਿਚ ਭੈਣ ਭਾਈ ਹਨ, ਇਕੋ ਦੀ ਹੀ ਉਲਾਦ ਹਾਂ ਫਿਰ ਲੜਾਈਆ ਕਿਓ? ਕਿਓ ਗੁਰੂ ਨਾਨਕ ਪਾਤਸ਼ਾਹ ਬੰਗਾਲ ਦੀ ਯਾਤਰਾ ਮੌਕੇ ਹੱਥ ਵਿਚ ਬਰਛਾ ਫੜੀ ਦੱਸਿਆ ਜਾਂਦਾ ਹੈ? 

ਇਸ ਸਵਾਲ ਦਾ ਜਵਾਬ ਬਹੁਤ ਹੀ ਸਿੱਧਾ ਸਾਦਾ ਹੈ। ਕਿਉਕਿ ਗੁਰੂ ਸਾਹਿਬ ਗੁਰਸਿੱਖ ਨੂੰ ਰਜਾ ਵਿਚ ਰਹਿਣ ਦਾ ਹੁਕਮ ਦਿੰਦੇ ਹਨ। ਮਿਸਾਲ ਦੇ ਤੌਰ ਤੇ ਇਨਸਾਨ ਤੋਂ ਇਲਾਵਾ ਬਾਕੀ ਦੇ ਲਗ ਪਗ ਸਾਰੇ ਜੀਅ ਰਜਾ ਵਿਚ ਜੀਉਂਦੇ ਹਨ। ਜਦੋਂ ਵੀ ਕਿਸੇ ਜਾਨਵਰ ਤੇ ਦੂਸਰਾ ਹਮਲਾ ਕਰਦਾ ਹੈ ਤਾਂ ਜਾਨਵਰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਬਹੁਤੇ ਜਾਨਵਰ ਤਾਂ ਦੌੜ ਕੇ / ਉਡ ਕੇ / ਲੁਕ ਕੇ ਆਪਣੇ ਆਪ ਨੂੰ ਬਚਾਉਦੇ ਹਨ ਤੇ ਕਈ ਮੁਕਾਬਲਾ ਵੀ ਕਰਦੇ ਹਨ। ਬਹੁਤਿਆਂ ਨੂੰ ਕੁਦਰਤ ਨੇ ਬਚਾਓ ਹਥਿਆਰ ਵੀ ਦਿੱਤੇ ਹੋਏ ਨੇ। ਜੇ ਇਹ ਚੀਜ ਨਾ ਹੋਏ ਤਾਂ ਜਾਨਵਰ ਦੀ ਉਹ ਜਿਣਸ ਹੀ ਮੁਕ ਜਾਂਦੀ ਹੈ। ਸੋ ਗੁਰੂ ਦੇ ਸਿੱਖ ਨੇ ਰਜਾ ਵਿਚ ਰਹਿੰਦਿਆਂ ਧਾੜਵੀ ਦਾ ਮੁਕਾਬਲਾ ਕਰਨਾਂ ਹੈ। ਆਪਣੀ ਰਾਖੀ ਕਰਨੀ ਹੈ ਤੇ ਮਜਲੂਮ ਭੈਣ ਭਰਾਵਾਂ ਦੀ ਵੀ। ਗੁਰਸਿੱਖ ਵਾਸਤੇ ਇਹ ਕੋਈ ਮਹੱਤਵਪੂਰਨ ਨਹੀ ਕਿ ਦੁਸ਼ਮਣ ਕਿੰਨਾ ਕੁ ਤਾਕਤਵਰ ਹੈ। ਗੁਰਸਿੱਖ ਨੇ ਤਾਂ ਰਜਾ ਦੇ ਸਿਧਾਂਤ ਦੀ ਪਾਲਣਾ ਕਰਨੀ ਹੈ।  ਉਹਨੂੰ ਮੁਕਾਬਲਾ ਕਰਨ ਵਿਚ ਹੀ ਅਨੰਦ ਹੁੰਦਾ ਹੈ। ਕਿਉਕਿ ਗੁਰਸਿੱਖ ਜੀਵਨ/ਮੌਤ ਦੇ ਖੇਲ ਨੂੰ ਸਮਝ ਚੁੱਕਾ ਹੁੰਦਾ ਹੈ।

ਇਸ ਜੱਦੋਜਹਿਦ ਦੇ ਮਹੌਲ ਵਿਚ ਹੀ ਫਿਰ ਇਕ ਦਿਨ ਸਿੱਖ ਰਾਜ ਦਾ ਜਨਮ ਹੋ ਜਾਂਦਾ ਹੈ। ਹਾਲਾਂ ਇਹ ਵੱਖਰੀ ਗਲ ਹੈ ਕਿ ਯੂ ਐਨ ਓ ਮੁਤਾਬਿਕ ਕੋਈ ਵੀ ਕੌਮ ਆਪਣਾ ਸਵਰਾਜ ਪ੍ਰਾਪਤ ਕਰਨ ਦਾ ਹੱਕ ਰੱਖਦੀ ਹੈ। ਕੌਮ ਦੀ ਪ੍ਰੀਭਾਸ਼ਾ ਡਿਕਸ਼ਨਰੀ ‘ਚ ਦੇਖੋ। ਪੰਜਾਬ ਦੇ ਸਿੱਖ ਹਰ ਤਰਾਂ ਯੋਗ ਹਨ।- -- ਭਬੀਸ਼ਨ ਸਿੰਘ ਗੁਰਾਇਆ।

ਗੁਰਬਾਣੀ ਦੀਆਂ ਸਬੰਧਿਤ ਕੁਝ ਪਵਿਤ੍ਰ ਤੁਕਾਂ ਸਬੂਤ ਵਜੋਂ ਹੇਠਾਂ ਦੇ ਦਿੱਤੀਆਂ ਗਈਆਂ ।

ਵੀਰਾਂ ਦੇ ਸਵਾਲ ਵੀ ਦੇ ਦਿੱਤੇ ਗਏ ਹਨ।

(ਨੋਟ- ਮਜਮੂਨ ਬਹੁਤ ਵਿਸ਼ਾਲ ਹੈ। ਕਈ ਪੱਖ ਛੁੱਟ ਜਾਣੇ ਸੁਭਾਵਕ ਹੈ। ਸਵਾਲਾਂ ਦਾ ਸਵਾਗਤ ਹੈ)

---------------

ਇਕਿ  ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ    ਜਾਣਾ ॥  -11  

ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥ ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥1॥ ਰੰਗਿ ਰਤਾ ਮੇਰਾ ਸਾਹਿਬੁ    ਰਵਿ ਰਹਿਆ ਭਰਪੂਰਿ ॥1॥ ਰਹਾਉ ॥ ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ ਆਪੇ    ਅੰਦਰਿ ਲਾਲੁ ॥2॥-23  

ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ ॥ ਸਭ ਏਕੋ ਇਕੁ ਵਰਤਦਾ ਅਲਖੁ ਨ ਲਖਿਆ ਜਾਇ ॥  -37  

ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨ ਕੋਇ ॥ -39  

ਆਪੇ ਗੁਣ ਆਪੇ ਕਥੈ ਆਪੇ ਸੁਣਿ    ਵੀਚਾਰੁ ॥ ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ ॥ ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥1॥    ਹਰਿ ਜੀਉ ਤੂੰ ਕਰਤਾ ਕਰਤਾਰੁ ॥ ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ ॥1॥ ਰਹਾਉ ॥ ਆਪੇ    ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥ ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ ॥ ਗੁਰ ਕੈ ਸਬਦਿ ਸਲਾਹਣਾ    ਘਟਿ ਘਟਿ ਡੀਠੁ ਅਡੀਠੁ ॥2॥ ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ ॥ ਸਾਚੀ ਵਾਟ ਸੁਜਾਣੁ ਤੂੰ    ਸਬਦਿ ਲਘਾਵਣਹਾਰੁ ॥-54  

ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ ॥ ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥- 67  

ਤੁਧੁ ਆਪੇ ਆਪੁ ਉਪਾਇਆ ॥ ਦੂਜਾ ਖੇਲੁ ਕਰਿ ਦਿਖਲਾਇਆ ॥ ਸਭੁ ਸਚੋ ਸਚੁ    ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥-73  

ਹਰਿ ਆਪੇ ਭਰਮਿ ਭੁਲਾਇਦਾ ਹਰਿ ਆਪੇ ਹੀ ਮਤਿ ਦੇਇ ॥-92  

ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥ ਤੂੰ ਆਪੇ ਵੇਖਿ    ਵਿਗਸਦਾ ਆਪਣੀ ਵਡਿਆਈ ॥ ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥ ਤੂੰ ਆਪੇ ਆਪਿ ਵਰਤਦਾ    ਸਭਨੀ ਹੀ ਥਾਈ ॥-83  

ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ    ਆਪਿ ਜਾਲੁ ॥ ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥-85  

ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥ ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ    ਕੂੜੁ ਕੁਸਤੁ ਤਿਨੀ ਢਾਹਿਆ ॥ ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥-85  

ਸਭੁ ਕੋ ਆਸੈ ਤੇਰੀ ਬੈਠਾ ॥ ਘਟ ਘਟ ਅੰਤਰਿ ਤੂੰਹੈ    ਵੁਠਾ ॥ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥3॥ ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ    ॥ ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥ ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥- 97  

ਐਥੈ ਤੂੰਹੈ ਆਗੈ ਆਪੇ ॥ ਜੀਅ ਜੰਤ੍ਰ ਸਭਿ ਤੇਰੇ ਥਾਪੇ ॥    ਤੁਧੁ ਬਿਨੁ ਅਵਰੁ ਨ ਕੋਈ ਕਰਤੇ ਮੈ ਧਰ ਓਟ ਤੁਮਾਰੀ ਜੀਉ ॥-107  

ਏਕਾ ਜੋਤਿ ਜੋਤਿ ਹੈ ਸਰੀਰਾ ॥ ਸਬਦਿ    ਦਿਖਾਏ ਸਤਿਗੁਰੁ ਪੂਰਾ ॥ ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ ॥-125  

ਜੋ ਧਰਮੁ ਕਮਾਵੈ ਤਿਸੁ    ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥ ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ    ॥-138  

ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥    ਹਰਿ ਆਪੇ ਕਾਨ੍‍ੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ ॥ ਹਰਿ ਆਪੇ ਸਭ ਘਟ ਭੋਗਦਾ ਮੇਰੇ    ਗੋਵਿੰਦਾ ਆਪੇ ਰਸੀਆ ਭੋਗੀ ਜੀਉ ॥ ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥-174  

ਅਪੁਨੀ ਗਤਿ ਮਿਤਿ  ਆਪੇ ਜਾਨੈ ॥ ਕਿਆ ਕੋ ਕਹੈ ਕਿਆ ਆਖਿ ਵਖਾਨੈ ॥ ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥ ਅਪਨਾ ਭਲਾ ਸਭ  ਕਾਹੂ ਮੰਗਨਾ ॥4॥ (178)  

ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥ ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ    ਗਰੀਬਾਨੋ ॥1॥ ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ ॥ ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ    ਏਕ ਮਹਲਿ ਕਛੂ ਨ ਲੇਤਾ ॥2॥ ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥ ਜੈਸਾ ਭੇਖੁ ਕਰਾਵੈ    ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥3॥ ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ ॥    ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ ਕਰੈ ਬਿਚਾਰਾ ॥4॥ ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ    ਬਿਧਿ ਸਾਜੀ ॥ ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ॥ -206  

ਸਭੁ ਆਪੇ ਆਪਿ ਵਰਤਦਾ ਆਪੇ    ਭਰਮਾਇਆ ॥ ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ ॥-229  

ਆਪੇ ਕਰਤਾ ਸ੍ਰਿਸਟਿ ਸਿਰਜਿ  ਜਿਨਿ ਗੋਈ ॥ ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥ ਨਾਨਕ ਗੁਰਮੁਖਿ ਬੂਝੈ ਕੋਈ ॥-232  

ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ॥ ਨਾਨਕ ਤੇ ਸੋਹਾਗਣੀ ਜਿਨਾ ਗੁਰਮੁਖਿ ਪਰਗਟੁ ਹੋਇ॥  

ਵਵਾ ਵੈਰੁ ਨ ਕਰੀਐ ਕਾਹੂ ॥ ਘਟ ਘਟ ਅੰਤਰਿ ਬ੍ਰਹਮ ਸਮਾਹੂ ॥  

ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥  

ਨਾ ਕੋ ਮੂਰਖੁ ਨਾ ਕੋ ਸਿਆਣਾ ॥ ਵਰਤੈ ਸਭ ਕਿਛੁ ਤੇਰਾ ਭਾਣਾ ॥  

ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥ ਨਾ ਕੋ ਮੂੜੁ ਨਹੀ ਕੋ ਸਿਆਨਾ ॥  

ਅਸਟਪਦੀ ॥ ਕਈ ਕੋਟਿ ਹੋਏ ਪੂਜਾਰੀ ॥ ਕਈ    ਕੋਟਿ ਆਚਾਰ ਬਿਉਹਾਰੀ ॥ ਕਈ ਕੋਟਿ ਭਏ ਤੀਰਥ ਵਾਸੀ ॥ ਕਈ ਕੋਟਿ ਬਨ ਭ੍ਰਮਹਿ ਉਦਾਸੀ ॥ ਕਈ ਕੋਟਿ ਬੇਦ    ਕੇ ਸ੍ਰੋਤੇ ॥ ਕਈ ਕੋਟਿ ਤਪੀਸੁਰ ਹੋਤੇ ॥ ਕਈ ਕੋਟਿ ਆਤਮ ਧਿਆਨੁ ਧਾਰਹਿ ॥ ਕਈ ਕੋਟਿ ਕਬਿ ਕਾਬਿ ਬੀਚਾਰਹਿ    ॥ ਕਈ ਕੋਟਿ ਨਵਤਨ ਨਾਮ ਧਿਆਵਹਿ ॥ ਨਾਨਕ ਕਰਤੇ ਕਾ ਅੰਤੁ ਨ ਪਾਵਹਿ ॥1॥ ਕਈ ਕੋਟਿ ਭਏ ਅਭਿਮਾਨੀ    ॥ ਕਈ ਕੋਟਿ ਅੰਧ ਅਗਿਆਨੀ ॥ ਕਈ ਕੋਟਿ ਕਿਰਪਨ ਕਠੋਰ ॥ ਕਈ ਕੋਟਿ ਅਭਿਗ ਆਤਮ ਨਿਕੋਰ ॥ ਕਈ ਕੋਟਿ    ਪਰ ਦਰਬ ਕਉ ਹਿਰਹਿ ॥ ਕਈ ਕੋਟਿ ਪਰ ਦੂਖਨਾ ਕਰਹਿ ॥ ਕਈ ਕੋਟਿ ਮਾਇਆ ਸ੍ਰਮ ਮਾਹਿ ॥ ਕਈ ਕੋਟਿ    ਪਰਦੇਸ ਭ੍ਰਮਾਹਿ ॥ ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥ ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥2॥-275  

ਦੁਹਾ ਸਿਰਿਆ ਕਾ    ਆਪਿ ਸੁਆਮੀ ॥ ਖੇਲੈ ਬਿਗਸੈ ਅੰਤਰਜਾਮੀ ॥ ਜੋ ਭਾਵੈ ਸੋ ਕਾਰ ਕਰਾਵੈ ॥ ਨਾਨਕ ਦ੍ਰਿਸਟੀ ਅਵਰੁ ਨ ਆਵੈ ॥2॥    ਕਹੁ ਮਾਨੁਖ ਤੇ ਕਿਆ ਹੋਇ ਆਵੈ ॥ ਜੋ ਤਿਸੁ ਭਾਵੈ ਸੋਈ ਕਰਾਵੈ ॥ ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ॥-277  

21॥ ਸਲੋਕੁ ॥ ਜੀਅ ਜੰਤ ਕੇ ਠਾਕੁਰਾ ਆਪੇ    ਵਰਤਣਹਾਰ ॥ ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥-292  

ਆਪੇ ਧਰਤੀ ਸਾਜੀਅਨੁ ਆਪੇ ਆਕਾਸੁ ॥ ਵਿਚਿ ਆਪੇ ਜੰਤ ਉਪਾਇਅਨੁ    ਮੁਖਿ ਆਪੇ ਦੇਇ ਗਿਰਾਸੁ ॥ ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ ॥-302  

ਜੋ ਕਿਛੁ ਕਰੇ ਸੁ ਆਪੇ    ਆਪਿ ॥ ਏਕ ਘੜੀ ਮਹਿ ਥਾਪਿ ਉਥਾਪਿ ॥ -364  

ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥ ਤੁਧੁ ਬਿਨੁ ਦੂਜਾ ਅਵਰੁ ਨ    ਕੋਇ ॥-365  

ਲਾਲਚ ਝੂਠ ਬਿਕਾਰ ਮੋਹ ਇਆ    ਸੰਪੈ ਮਨ ਮਾਹਿ ॥ ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥ ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ    ॥ ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ ॥-261  

ਆਪੇ ਜੰਤ ਉਪਾਇਅਨੁ ਆਪੇ ਆਧਾਰੁ ॥ ਆਪੇ ਸੂਖਮੁ ਭਾਲੀਐ ਆਪੇ ਪਾਸਾਰੁ ॥ ਆਪਿ ਇਕਾਤੀ ਹੋਇ ਰਹੈ ਆਪੇ ਵਡ ਪਰਵਾਰੁ ॥-556  

ਆਪੇ ਜਲੁ ਆਪੇ ਥਲੁ ਥੰਮ੍‍ਨੁ ਆਪੇ  ਕੀਆ ਘਟਿ ਘਟਿ ਬਾਸਾ ॥ ਆਪੇ ਨਰੁ ਆਪੇ ਫੁਨਿ ਨਾਰੀ ਆਪੇ ਸਾਰਿ ਆਪ ਹੀ ਪਾਸਾ ॥ ਗੁਰਮੁਖਿ ਸੰਗਤਿ  ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ ॥ (1403)  

ਤਾ ਕਉ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ॥  ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ॥-1329  

ਹਰਿ ਆਪੇ ਘਟਿ    ਘਟਿ ਵਰਤਦਾ ਹਰਿ ਆਪੇ ਆਪਿ ਬਿਅੰਤ ॥ ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾ ਕੰਤ ॥ ਹਰਿ ਆਪੇ    ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥-1315  

ਮਃ 1 ॥ ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ    ॥ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥-1291  

ਸਭੁ ਆਪੇ ਆਪਿ ਵਰਤਦਾ ਆਪੇ  ਹੈ ਭਾਈ ॥ ਆਪਿ ਨਾਥੁ ਸਭ ਨਥੀਅਨੁ ਸਭ ਹੁਕਮਿ ਚਲਾਈ ॥ ਨਾਨਕ ਹਰਿ ਭਾਵੈ ਸੋ ਕਰੇ ਸਭ ਚਲੈ ਰਜਾਈ  ॥-1251  

ਆਪੇ ਸਕਤਾ ਆਪੇ ਸੁਰਤਾ    ਸਕਤੀ ਜਗਤੁ ਪਰੋਵਹਿ ॥ ਆਪੇ ਭੇਜੇ ਆਪੇ ਸਦੇ ਰਚਨਾ ਰਚਿ ਰਚਿ ਵੇਖੈ ॥-1242  

ਆਪੇ ਆਪਿ ਆਪ ਹੀ    ਆਪੇ ਸਭੁ ਆਪਨ ਖੇਲੁ ਦਿਖਾਧਾ ॥ ਪਾਇਓ ਨ ਜਾਈ ਕਹੀ ਭਾਂਤਿ ਰੇ ਪ੍ਰਭੁ ਨਾਨਕ ਗੁਰ ਮਿਲਿ ਲਾਧਾ ॥-1204  

ਬਸੰਤੁ ਮਹਲਾ 1 ॥ ਆਪੇ ਭਵਰਾ ਫੂਲ ਬੇਲਿ ॥  ਆਪੇ ਸੰਗਤਿ ਮੀਤ ਮੇਲਿ ॥1॥ ਐਸੀ ਭਵਰਾ ਬਾਸੁ ਲੇ ॥ ਤਰਵਰ ਫੂਲੇ ਬਨ ਹਰੇ ॥1॥ ਰਹਾਉ ॥ ਆਪੇ  ਕਵਲਾ ਕੰਤੁ ਆਪਿ ॥ ਆਪੇ ਰਾਵੇ ਸਬਦਿ ਥਾਪਿ ॥2॥ ਆਪੇ ਬਛਰੂ ਗਊ ਖੀਰੁ ॥ ਆਪੇ ਮੰਦਰੁ ਥੰਮ੍‍ੁ ਸਰੀਰੁ  ॥3॥ ਆਪੇ ਕਰਣੀ ਕਰਣਹਾਰੁ ॥ ਆਪੇ ਗੁਰਮੁਖਿ ਕਰਿ ਬੀਚਾਰੁ ॥4॥ ਤੂ ਕਰਿ ਕਰਿ ਦੇਖਹਿ ਕਰਣਹਾਰੁ ॥  ਜੋਤਿ ਜੀਅ ਅਸੰਖ ਦੇਇ ਅਧਾਰੁ ॥5॥ ਤੂ ਸਰੁ ਸਾਗਰੁ ਗੁਣ ਗਹੀਰੁ ॥ ਤੂ ਅਕੁਲ ਨਿਰੰਜਨੁ ਪਰਮ ਹੀਰੁ ॥6॥  ਤੂ ਆਪੇ ਕਰਤਾ ਕਰਣ ਜੋਗੁ ॥ ਨਿਹਕੇਵਲੁ ਰਾਜਨ ਸੁਖੀ ਲੋਗੁ ॥7॥ ਨਾਨਕ ਧ੍ਰਾਪੇ ਹਰਿ ਨਾਮ ਸੁਆਦਿ ॥  ਬਿਨੁ ਹਰਿ ਗੁਰ ਪ੍ਰੀਤਮ ਜਨਮੁ ਬਾਦਿ ॥8॥7॥ -1190  

ਹਰਿ ਆਪੇ ਖੇਲੈ ਆਪੇ ਦੇਖੈ ਹਰਿ ਆਪੇ ਰਚਨੁ    ਰਚਾਇਆ ॥ ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ ॥-1185  

ਸਭੁ ਬ੍ਰਹਮ    ਪਸਾਰੁ ਪਸਾਰਿਓ ਆਪੇ ਖੇਲੰਤਾ ॥ ਇਹੁ ਆਵਾ ਗਵਣੁ ਰਚਾਇਓ ਕਰਿ ਚੋਜ ਦੇਖੰਤਾ ॥ ਤਿਸੁ ਬਾਹੁੜਿ ਗਰਭਿ ਨ    ਪਾਵਹੀ ਜਿਸੁ ਦੇਵਹਿ ਗੁਰ ਮੰਤਾ ॥-1095  

ਕਰੈ ਅਨੰਦੁ ਅਨੰਦੀ ਮੇਰਾ ॥ ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥ ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ    ਨਾਹੀ ਕੋ ਦੂਜਾ ਹੇ ॥1॥ ਹਰਖਵੰਤ ਆਨੰਤ ਦਇਆਲਾ ॥ ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ ॥ ਰੂਪ ਕਰੇ ਕਰਿ    ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ ॥2॥ ਆਪੇ ਕੁਦਰਤਿ ਕਰੇ ਵੀਚਾਰਾ ॥ ਆਪੇ ਹੀ ਸਚੁ ਕਰੇ ਪਸਾਰਾ ॥ ਆਪੇ    ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥3- 1074  

ਆਪੇ ਸਾਜੇ ਅਵਰੁ ਨ ਕੋਈ ॥ ਸਭਨਾ ਸਾਰ    ਕਰੇ ਸੁਖਦਾਤਾ ਆਪੇ ਰਿਜਕੁ ਪਹੁਚਾਇਦਾ ॥-1060  

ਆਪੇ ਖੇਲ ਕਰੇ ਸਭਿ ਕਰਤਾ ਆਪੇ ਦੇਇ ਬੁਝਾਈ ਹੇ ॥-1044  

ਮਾਰੂ ਸੋਲਹੇ ਮਹਲਾ 1 ੴ ਸਤਿਗੁਰ ਪ੍ਰਸਾਦਿ ॥  ਸਾਚਾ ਸਚੁ ਸੋਈ ਅਵਰੁ ਨ ਕੋਈ ॥-1020  

--------------------------

((((ਆਪੇ- 1681 ਵਾਰੀ ਆਇਆ  

ਖੇਲ- 163 ਵਾਰੀ ਆਇਆ ))))

--------------------------------

ਵੀਰਾਂ ਦੇ ਸਵਾਲ---
1. Lakhwinder Singh

ਲੇਖਾ ਰਬੁ ਮੰਗੇਸੀਆ ਕਿਆ ਮੁਖ ਲੇ ਕੇ ਜਾਇਗਾ

ਮਤ ਸ਼ਰਮਿੰਦਾ ਥੀਅਵਈ ਸਾਂਈ ਦੇ ਦਰਬਾਰ

ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰਿ

ਦੋਜਖ ਸੰਦੀ ਭਾਹਿ

ਵਿਦਵਾਨਾਂ ਨੂੰ ਬੇਨਤੀ ਹੈ ਕਿ ਐਵੇਂ ਬੇਸਿਰ ਪੈਰ ਦੀਆਂ ਗੱਲਾਂ ਨਾ ਕਰਿਆ ਕਰੋ। ਪਵਿੱਤਰ ਬਾਣੀ ਵਿੱਚ ਬਹੁਤ ਥਾਵਾਂ ਤੇ ਮਰਨ ਤੋਂ ਬਾਅਦ ਦੀ ਜ਼ਿੰਦਗੀ ਵਿੱਚ ਹੋਣ ਵਾਲੇ ਵਰਤਾਰਿਆਂ ਬਾਰੇ ਬਹੁਤ ਹੀ ਬਰੀਕੀ ਵਿੱਚ ਲਿਖਿਆ ਗਿਆ ਹੈ। ਮੌਤ ਤੋਂ ਬਾਅਦ ਹੀ ਦੁਨੀਆਂ ਵਿੱਚ ਕੀਤੀਆਂ ਚੰਗੀਆਂ ਬੁਰੀਆਂ ਦਾ ਲੇਖਾ ਜੋਖਾ ਕਰਨ ਦੀ ਗੱਲ ਕੀਤੀ ਹੈ ਭਾਵ ਸਜ਼ਾ ਅਤੇ ਇਨਾਮ ਦੀ ਗੱਲ ਕੀਤੀ ਹੈ। ਆਪੋ ਅਪਣੀ ਕਰਨੀ ਨਾਲ ਹੀ ਅਕਾਲ ਪੁਰਖ ਦੇ ਨੇੜੇ ਜਾਂ ਦੂਰ ਦਾ ਸਥਾਨ ਮਿਲਣ ਦੀ ਗੱਲ ਕੀਤੀ ਹੈ। ਲੇਖਾ ਜੋਖਾ ਕਰਨ ਵੇਲੇ ਰੱਬ ਵੱਲੋਂ ਬਹੀ ਕੱਢਣ ਦੀ ਗੱਲ ਕਿਸ ਸੰਦਰਭ ਵਿੱਚ ਲਿਖੀ ਹੈ ਬੈਠਾ ਕਢਿ ਬਹੀ।

2. Sarbjit Singh Sohi

ਦੋਜ਼ਖ ਦਾ ਡਰ ਪਾਉਂਦੀ ਕਿ ਨਹੀ ਜੀ ?

3.Jaswant Singh Kala Afghana
ਫਿਰ ਗੁਰਦੁਆਰਿਆਂ ਵਿੱਚ ਸਵਰਗਵਾਸੀ ਆਖ ਆਖ ਕੇ ਅਰਦਾਸਾਂ ਕਿਉਂ ਹੋ ਰਹੀਆਂ ਹਨ ?

4. Randhir Singh
ਪਰਵਿੰਦਰ ਪਾਲ ਸਿੰਘ ਬੁੱਟਰ: ਰਹਾਉ ਆਲੀ ਪੰਗਤੀ ਕਹਿੰਦੀ ਜਮ ਪੁਰਿ ਜਾਹਿਗਾ,,।।
ਫਿਰ ਇਹ ਕਿੱਥੇ ਜੇ ਐ ਬਾਬਿਓ
----------------
Interim Reply

Bhabishan Singh Goraya
Lakhwinder Singh, ਪਰਵਿੰਦਰ ਪਾਲ ਸਿੰਘ ਬੁੱਟਰ, ਵੀਰ ਜੀ ਉਸ ਵਕਤ ਦੇ ਪ੍ਰਚਲਤ ਮੁਹਾਵਰੇ ਕਹਾਣੀਆਂ ਗੁਰਬਾਣੀ ਵਿਚ ਥਾਂ ਥਾਂ ਵਰਤੇ ਗਏ ਹਨ। ਬੁਰੇ ਕੰਮ ਤੋਂ ਵਰਜਣ ਖਾਤਰ ਦੋਜਖ ਦਾ ਡਰ ਵੀ ਪਾਇਆ ਗਿਆ ਹੈ। ਏਸੇ ਸੰਦਰਭ ਵਿਚ ਸਵੱਰਗ ਲਫਜ਼ ਵੀ ਵਰਤਿਆ ਗਿਆ ਹੈ। ਹਿੰਦੂ ਪੁਰਾਣਾਂ ਦੀਆਂ ਕਈ ਕਥਾਵਾਂ ਦਾ ਰੈਫਰੈਂਸ ਦੇ ਕੇ ਵੀ ਬੰਦੇ ਨੂੰ ਸਮਝਾਇਆ ਗਿਆ ਹੈ। ਪਰ ਨਾਲ ਹੀ ਮੌਕਾ ਪੈਣ ਤੇ ਸਿਧਾਂਤ ਸਪੱਸ਼ਟ ਕੀਤਾ ਗਿਆ ਹੈ। ਕਿ ਕਿਵੇ ਨਰਕ ਸਵੱਰਗ ਮਾਤ੍ਰ ਕਹਾਵਤ ਵਰਤੀ ਗਈ।
ਪਾਪੁ ਪੁੰਨੁ ਤਹ ਭਈ ਕਹਾਵਤ ॥ (ਪੰ-291) 21ਵੀ ਅਸਟਪਦੀ ਸੁਖਮਨੀ ਦੀ ਵੇਖੋ। ਸਾਰਾ ਸਿਧਾਂਤ ਵਿਸਥਾਰ ਵਿਚ ਸਮਝਾਇਆ ਗਿਆ ਹੈ।
ਪ੍ਰਚਲਤ ਮੁਹਾਵਰੇ ਨੂੰ ਚੈਲੇਂਜ ਕਰਦਿਆਂ ਥਾਂ ਥਾਂ ਇਹ ਵੀ ਲਿਖਿਆ ਮਿਲਦਾ ਹੈ ਕਿ ਜਿੱਥੇ ਨਾਮ ਜਪਿਆ ਜਾ ਰਿਹਾ ਹੈ /ਕੀਰਤਨ ਹੋ ਰਿਹੈ ਓਥੇ ਹੀ ਸਵੱਰਗ ਹੈ।
ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥ (ਪੰ-749)
ਕਹੁ ਕਬੀਰ ਇਹ ਕਹੀਐ ਕਾਹਿ ॥ ਸਾਧਸੰਗਤਿ ਬੈਕੁੰਠੈ ਆਹਿ ॥ (ਪੰ-325)
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥ ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥ (ਪੰ-360)
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥ ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥ (ਪੰ- 682)
ਬੈਕੁੰਠ ਨਗਰੁ ਜਹਾ ਸੰਤ ਵਾਸਾ ॥ (ਪੰ-742)
ਗੁਰਬਾਣੀ ਦੀ ਖੂਬਸੂਰਤੀ ਅਸੀ ਵੇਖਦੇ ਹਾਂ ਕਿ ਸਾਹਿਬਾਨ ਨੇ ਸਰਬ-ਪ੍ਰਚਲਤ ਸਿਧਾਤਾਂ ਨੂੰ ਸਿੱਧਾ ਚੈਲੇਂਜ ਨਹੀ ਕੀਤਾ। ਕਿ ਇਹ ਨਹੀ ਹੁੰਦਾ ਆਹ ਨਹੀ ਹੁੰਦਾ। ਬੜੇ ਤਰੀਕੇ ਨਾਲ ਪ੍ਰਚਲਤ ਸਿਧਾਂਤ ਠੁਕਰਾਏ ਗਏ ਨੇ।
ਸਿਰਫ ਏਨਾ ਹੀ ਨਹੀ ਹਿੰਦੂ ਦੇਵਤਿਆਂ ਦਾ ਥਾਂ ਥਾਂ ਜਿਕਰ ਕਰਕੇ, ਮੌਕਾ ਪੈਣ ਤੇ ਉਹਨਾਂ ਦੀ ਅਸਲੀਅਤ ਵੀ ਕਹਿ ਦਿਤੀ ਗਈ ਹੈ। ਮਿਸਾਲ ਦੇ ਤੌਰ ਤੇ:-
ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥ ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥ (ਪੰ-423)
ਕਿ ਸਮੇਂ ਸਮੇ ਤੇ ਜਿਹੜੇ ਰਾਜੇ ਹੋਏ ਨੇ ਉਹਨਾਂ ਨੂੰ ਲੋਕ ਅਵਤਾਰ ਮੰਨੀ ਬੈਠੇ ਨੇ।
---Reply
Lakhwinder Singh
Bhabishan Singh Goraya ਵੀਰ ਜੀ ਇਸ ਦਾ ਮਤਲਬ ਇਹ ਹੋਇਆ ਕਿ ਰੱਬ,ਨਰਕ,ਸਵਰਗ, ਜੰਨਤ, ਦੋਜ਼ਖ਼ ਮੂਲ ਰੂਪ ਵਿੱਚ ਹੈ ਨਹੀਂ, ਸਿਰਫ ਡਰ ਪਾਇਆ ਗਿਆ ਹੈ। ਜੋ ਚੀਜ਼ਾਂ ਹੈ ਹੀ ਨਹੀਂ ਤਾਂ ਉਨ੍ਹਾਂ ਤੋਂ ਡਰਨ ਦੀ ਵੀ ਲੋੜ ਹੈ? ਸਜ਼ਾ ਜਾਂ ਇਨਾਮ ਨਹੀਂ ਮਿਲਣਾ ਤਾਂ ਚੰਗੇ ਬੁਰੇ ਕੰਮਾਂ ਦੀ ਅਹਿਮੀਅਤ ਖ਼ਤਮ ਹੋ ਗਈ,
ਧਰਮ ਹੇਤ ਲੜਨ ਵਾਲੇ ਸੂਰੇ ਕਿੱਥੇ ਅਤੇ ਕਿਵੇਂ ਪਹਿਚਾਣੇ ਜਾਣਗੇ? ਸ਼ਹੀਦ ਦੀ ਪਦਵੀ ਤਾਂ ਦੁਨੀਆਂ ਤੱਕ ਹੀ ਜਾਂ ਉਸ ਦੇ ਸਮਕਾਲੀਆਂ ਤੱਕ। ਬਾਕੀ ਅਸੀਂ ਬਹੁਤੇ ਵਿਦਵਾਨ ਜਾਂ ਧਰਮ ਦੇ ਗਿਆਤਾ ਨਹੀ। ਇਸ ਮੁੱਦੇ ਤੇ ਇੱਥੇ ਹੀ ਬੱਸ। ਵਿਚਾਰ ਆਪੋ ਆਪਣੇ।
Continue Reading | comments

ਗੰਦੀ ਲੀਰਾਂ ਦੇ ਖਿੱਦੋ ਦਾ ਨਾਂ ਹੈ; ਗੁਰਬਖਸ ਸਿੰਘ ਕਾਲਾ ਅਫਗਾਨਾ

Saturday 3 February 2024

 ਗੰਦੀ ਲੀਰਾਂ ਦੇ ਖਿੱਦੋ ਦਾ ਨਾਂ ਹੈ; ਗੁਰਬਖਸ ਸਿੰਘ ਕਾਲਾ ਅਫਗਾਨਾ

(A Garbage Bin named Gubakhas Singh Kala Afghana)


1980/90 ਦੇ ਦੌਰ ਵਿਚ ਸਿੱਖਾਂ ਤੇ ਸਰਕਾਰ ਵਿਚ ਜੱਦੋਜਹਿਦ ਚਲੀ। ਸਰਕਾਰ ਨੇ ਇਸ ਨੂੰ ਯੁੱਧ ਦੀ ਤਰਾਂ ਲਿਆ। ਇਕ ਪਾਸੇ ਤਾਂ ਸਰਕਾਰ ਕਤਲੋਗਾਰਤ ਕਰ ਰਹੀ ਸੀ ਦੂਜੇ ਪਾਸੇ ਵੱਡੇ ਪੱਧਰ ਤੇ ਸਿੱਖੀ ਅਤੇ ਸਿੱਖਾਂ ਖਿਲਾਫ ਪ੍ਰਾਪੇਗੰਡਾ ਕਰ ਰਹੀ ਸੀ। ਮੁਜਰਮ ਲੋਕ ਹਮੇਸ਼ਾਂ ਅਜਿਹੇ ਉਥੱਲ ਪੁਥੱਲ ਹਾਲਾਤਾਂ ਦਾ ਫਾਇਦਾ ਚੁੱਕਦੇ ਹਨ ਤੇ ਜਿਹੜਾ ਪਾਸਾ ਭਾਰੂ ਵੇਖਿਆ ਉਧਰ ਹੀ ਉਲਰ ਜਾਂਦੇ ਹਨ।ਬਹੁਤੇ ਸਰਕਾਰੀ ਕੈਟਾਂ ਦੀ ਵੀ ਇਹੋ ਕਹਾਣੀ ਹੈ।ਤੇ ਅਜਿਹੀ ਹੀ ਕਹਾਣੀ ਹੈ ਗੁਰਬਖਸ ਸਿੰਘ ਕਾਲਾ ਅਫਗਾਨਾ ਨਾਂ ਦੇ ਮੁਜਰਮ ਦੀ ਜਿਸ ਨੇ ਜੇਲ ਤੋਂ ਬਚਣ ਲਈ ਪ੍ਰਾਪੇਗੰਡੇ ਵਿਚ ਸਰਕਾਰ ਦਾ ਸਾਥ ਦਿਤਾ ਅਤੇ ਕੋਈ ਦਰਜਨ ਕਿਤਾਬਾਂ ਸਿੱਖੀ ਖਿਲਾਫ ਲਿਖੀਆਂ।ਕਿਤਾਬਾਂ ਵਿਚ ਉਹ ਲਿਖਦਾ ਹੈ ਕਿ ਉਹ ਸੰਤ ਭਿੰਡਰਾਂਵਾਲੇ ਦਾ ਹਮਾਇਤੀ ਸੀ ਜਦੋਂ ਕਿ ਅਸਲੀਅਤ ਸਾਹਮਣੇ ਆ ਚੁੱਕੀ ਹੈ ਕਿ ਉਹ ਜੇਲ ਤੋਂ ਭਗੌੜਾ ਆਮ ਮੁਜਰਮ ਸੀ। ਅਸੀ ਦੇਖਿਆ ਹੈ ਨੈੱਟ ਤੇ ਕਈ ਭੋਲੇ ਭਾਲੇ ਮਿਸ਼ਨਰੀ ਲੋਕ ਉਹਨੂੰ ਸਮਝੇ ਬਗੈਰ ਉਹਦਾ ਨਾਂ ਸਤਿਕਾਰ ਨਾਲ ਲੈਂਦੇ ਹਨ ਜਦੋਂ ਕਿ ਅਸਲ ਵਿਚ ਉਹ ਅਜਿਹਾ ਬੰਦਾ ਸੀ ਜਿਸ ਨੂੰ ਪੰਜਾਬੀ ਲੋਕ ‘ਕੰਜਰ’ ਕਹਿੰਦੇ ਨੇ।

---


ਸੰਨ 2002 ਦੇ ਆਰੰਭ ਵਿਚ ਅਸੀ ਸਿੰਘ ਬ੍ਰਾਦਰਜ਼ ਅੰਮ੍ਰਿਤਸਰ ਦੀ ਦੁਕਾਨ ਤੇ ਬੈਠੇ ਸੀ ਕਿ ਸਾਨੂੰ ਗੁਰਬਖਸ਼ ਸਿੰਘ ਕਾਲਾ ਅਫਗਾਨਾ (ਸੰਖੇਪ ਵਿਚ: ਕਾਲਾ) ਦੀਆਂ ਦੋ ਕਿਤਾਬਾਂ ਕਿਸੇ ਸੱਜਣ ਨੇ ਦਿੱਤੀਆਂ (ਸ਼ਾਇਦ ਕਾਲੇ ਦਾ ਪੋਤਰਾ, ਨਾਂ ਗਗਨ ਸੀ) ਕਿ ਇਹਨਾਂ ਦੀ ਪੜਚੋਲ (ਰੀਵੀਓ) ਆਪਣੇ ਰਸਾਲੇ ਪੰਜਾਬ ਮੋਨੀਟਰ ਵਿਚ ਦਿਓ। ਜਿਵੇ ਅਸਾਂ ਪੜ੍ਹਨਾ ਸ਼ੁਰੂ ਕੀਤਾ ਤਾਂ ਪਹਿਲੀ ਜਿਲਦ ਨੇ ਸਾਨੂੰ ਕੁਝ ਪ੍ਰਭਾਵਤ ਵੀ ਕੀਤਾ ਅਤੇ ਡੂੰਘੇ ਸ਼ੱਕ ਵੀ ਪੈਦਾ ਕੀਤੇ। ਕਿਉਕਿ ਇਕ ਪਾਸੇ ਤਾਂ ਇਸ ਨੇ ਗਾਤਰਾ ਕਿਰਪਾਨ ਪਾ ਕੇ ਫੋਟੋ ਕਿਤਾਬ ਤੇ ਲਾਈ ਹੋਈ ਸੀ ਤੇ ਦੂਸਰੇ ਪਾਸੇ ਇਹ ਪੰਜ ਕੱਕਾਰਾਂ ਦੀ ਨਿੰਦਾ ਕਰਦਾ ਹੈ। ਕਿਤੇ ਸੰਤਾਂ ਦਾ ਹਮਾਇਤੀ ਹੋਣਾ ਲਿਖਦਾ ਹੈ ਤੇ ਨਾਲੇ ਖਾਲਿਸਤਾਨ ਦੀ ਵਿਰੋਧਤਾ ਡੱਟ ਕੇ ਕਰਦਾ ਹੈ। ਅਸੀ ਕਾਲੇ ਦੇ ਪੋਤਰੇ ਨੂੰ ਸੰਪਰਕ ਕੀਤਾ ਕਿ ਸਾਨੂੰ ਬਾਕੀ ਦੀਆਂ ਜਿਲਦਾਂ ਵੀ ਦਿਓ। ਓਦੋਂ ਫਿਰ ਕਾਲੇ ਦੇ ਘਰ ਪੁਤਲੀਘਰ (ਅੰਮ੍ਰਿਤਸਰ) ਉਹਦੇ ਪੁੱਤ੍ਰ ਕੰਵਰਜੀਤ ਨਾਲ ਮੇਲ ਹੋਇਆ ਜਿਸ ਨੇ ਓਦੋ ਤਕ ਛਪੀਆਂ ਸਾਰੀਆਂ ਜਿਲਦਾਂ ਸਾਨੂੰ ਦੇ ਦਿਤੀਆਂ। ਕੰਵਰਜੀਤ ਨੇ ਨਾਲ ਇਹ ਵੀ ਕਿਹਾ ਕਿ ਲਿਖਤ ਬਾਰੇ  ਜੋ ਵੀ ਤੁਹਾਡੇ ਸਵਾਲ ਹੋਣ ਤੁਸੀ ਸਾਨੂੰ ਲਿਖ ਕੇ ਦੇਣਾ ਭਾਪਾ ਜੀ (ਕਾਲਾ) ਤੁਹਾਨੂੰ ਫੋਨ ਕਰਕੇ ਜਵਾਬ ਦੇ ਦੇਣਗੇ।

ਅਸੀ 15-20 ਦਿਨ ਬਾਦ ਫਿਰ ਪੁਤਲੀਘਰ ਗਏ ਤੇ ਕੰਵਰਜੀਤ ਨੂੰ ਸਵਾਲਾਂ ਦੀ ਲਿਸਟ ਫੜਾ ਦਿੱਤੀ, ਕਿ ਇਹਨਾਂ ਗੱਲਾਂ ਦਾ ਸਪੱਸ਼ਟੀਕਰਨ ਸਾਨੂੰ ਚਾਹੀਦੈ। (ਕੰਵਰਜੀਤ :ਉਮਰ 40-45 ਸਾਲ,  ਓਹਨੀ ਦਿਨੀ ਅੰਮ੍ਰਿਤਸਰ ਇਕੱਲਾ ਹੀ ਰਹਿ ਰਿਹਾ ਸੀ ਤੇ ਸਾਰਾ ਦਿਨ ਸ਼ਰਾਬ ਨਾਲ ਰੱਜਿਆ ਰਹਿੰਦਾ ਸੀ। ਪਤਾ ਲੱਗਾ ਸੀ ਬਾਦ ਵਿਚ ਛੇਤੀ ਹੀ ਇਸ ਦੀ ਮੌਤ ਹੋ ਗਈ ਸੀ।ਉਹ ਸ਼ਰਾਬ ਕਿਓ ਪੀਂਦਾ ਸੀ ਤੇ ਕਿਓ ਉਹਨੂੰ ਘਰੋਂ ਕੱਢ ਦਿੱਤਾ ਗਿਆ ਸੀ, ਇਹ ਗਲ ਸਮਝਣ ਵਾਲੀ ਹੈ, ਲਿੱਖਤ ਵਿਚ ਨਹੀ ਲਿਆਈ ਜਾ ਸਕਦੀ।) ਕੰਵਰਜੀਤ  ਲਿਸਟ ਲੈ ਕੇ ਖੁਸ਼ ਹੋਇਆ। 

ਤੀਸਰੇ ਚੌਥੇ ਦਿਨ ਕੰਵਰਜੀਤ ਸਵੇਰੇ ਸਵੇਰੇ ਸਾਡੇ ਗਰੀਬਖਾਨੇ ਬਿਨਾਂ ਫੋਨ ਕੀਤੇ ਟਾਟਾ ਇੰਡੀਕੋ ਕਾਰ ਵਿਚ ਆਇਆ।ਸਾਨੂੰ ਕਹਿਣ ਲੱਗਾ ਕਿ ਭਾਪਾ ਜੀ ਦਾ ਹੁਕਮ ਹੋਇਆ ਕਿ ਗੁਰਾਇਆ ਕੋਲੋਂ ਕਿਤਾਬਾਂ ਵਾਪਸ ਲੈ ਆਓ ਅਤੇ ਨਾਲੇ ਉਹਨੂੰ ਕਹੋ ਕਿ ਕੋਈ ਰੀਵੀਊ ਨਹੀ ਛਾਪਣਾ ਸਾਡੀਆਂ ਕਿਤਾਬਾਂ ਤੇ। ਅਸੀ ਸਮਝ ਗਏ ਕਿ ਸਾਡੇ ਸਵਾਲਾਂ ਦੀ ਲਿਸਟ  ਦਾ ਜਵਾਬ ਦੇਣ ਵਿਚ ਕਾਲਾ ਨੂੰ ਕੋਈ ਔਖ ਆਈ ਹੋਵੇਗੀ। ਕਿਤਾਬਾਂ ਉਹਨੂੰ ਵਾਪਸ ਕੀਤੀਆਂ। ਬਾਹਰ ਜਿਵੇ ਉਹ ਕਾਰ ਵਿਚ ਬਹਿਣ ਲੱਗਾ ਤਾਂ ਸਾਨੂੰ ਧਮਕੀ ਦੇ ਗਿਆ ਕਿ ਜੇ ਰੀਵੀਓ ਛਾਪਿਆ ਤਾਂ ਤੰਗ ਹੋਵੋਗੇ।

ਉਹਨੀਂ ਦਿਨੀ ਹਾਲਾਤ ਬਹੁਤ ਮਾੜੇ ਸਨ। ਪੁਲਿਸ ਜਿੰਨੂ ਮਰਜੀ ਫੜ੍ਹ ਮੁਕਾਬਲਾ ਬਣਾ ਦਿੰਦੀ ਸੀ। ਹਰ ਲਿਖਾਰੀ ਸਹਿਮ ਵਿਚ ਸੀ।ਡਰਾਉਣ ਵਾਸਤੇ ਜਸਵੰਤ ਸਿੰਘ ਖਾਲੜੇ ਦਾ ਜਿਕਰ ਕਰ ਦਿੱਤਾ ਜਾਂਦਾ ਸੀ।

(ਅਸੀ ਪੰਜਾਬ ਮੋਨੀਟਰ ਵਿਚ ਕਾਲੇ ਬਾਰੇ ਤਿੰਨ ਲੇਖ ਛਾਪੇ ਜੋ ਵੈਬ ਸਾਈਟ ਤੋਂ ਵੇਖੋ ਕਿ ਕਿਤਾਬਾਂ ਵਿਚ ਕੀ ਕੁਝ ਹੈ)

ਖੈਰ ਅਸੀ ਆਪਣੇ ਸੱਜਣਾਂ ਨਾਲ ਗੱਲ ਕੀਤੀ ਕਿ ਇਹ ਲਿਖਾਰੀ ਸਰਾ ਸਰ ਗਲਤ ਅਤੇ ਝੂਠ ਲਿਖ ਰਿਹਾ ਹੈ ਅਤੇ ਇਹਦੀ ਪੁੱਛ ਪੜਤਾਲ ਜਰੂਰੀ ਹੈ। ਕਿਉਕਿ ਇਤਹਾਸ ਲਿਖਣ ਦਾ ਅਸੂਲ ਹੈ ਕਿ ‘ਕਿਤਾਬ ਨੂੰ ਪੜ੍ਹਨ ਤੋਂ ਪਹਿਲਾਂ ਉਹਦੇ ਲਿਖਾਰੀ ਨੂੰ ਪੜ੍ਹੋ’।

ਅਸੀ ਪੁਲਿਸ ਵਾਲੇ ਆਪਣੇ ਸੰਪਰਕਾਂ ਨਾਲ ਕਾਲੇ ਬਾਰੇ ਪਤਾ ਕਰਨਾਂ ਸ਼ੁਰੂ ਕਰ ਦਿੱਤਾ। ਕਿਉਕਿ ਕਾਲੇ ਵਾਲਾ ਮਸਲਾ ਅਖਬਾਰਾਂ ਵਿਚ ਖੂਬ ਆ ਚੁੱਕਾ ਸੀ ਕਿ ਇਸਨੇ ਅਕਾਲ ਤਖਤ ਦੇ ਜਥੇਦਾਰ ਨਾਲ ਆਢਾ ਲਾਇਆ ਹੋਇਆ ਹੈ ਇਸ ਕਰਕੇ ਕਿਸੇ ਵੀ ਪੁਲਿਸ ਵਾਲੇ ਕੋਲੋਂ ਸ਼੍ਰੇਆਮ ਨਹੀ ਸੀ ਪੁੱਛਿਆ ਜਾ ਸਕਦਾ। ਬਾਕੀ ਇਹ ਬੰਦਾ ਓਦੋਂ 20 ਸਾਲ ਪਹਿਲਾਂ ਨੌਕਰੀ ਛੱਡ ਚੁੱਕਾ ਸੀ ਜਿਸ ਕਰਕੇ ਸਿਰਫ ਪੁਰਾਣੇ ਪੁਲਸੀਏ ਹੀ ਇਸ ਬਾਬਤ ਦਸ ਸਕਦੇ ਸਨ। ਅਸੀ ਇਲਾਕੇ ‘ਚ ਰਹਿ ਰਹੇ ਪੁਰਾਣੇ ਪੁਲਸੀਆਂ ਨਾਲ ਰਾਬਤਾ ਬਣਾ ਰਹੇ ਸੀ।

ਕਿਸੇ ਨੇ ਸਾਨੂੰ ਦੱਸਿਆ ਕਿ ਪੁਲਿਸ ਦੇ ਰੀਟਾਇਡ ਮੁਲਾਜਮਾਂ ਦੀ ਯੂਨੀਅਨ ਹੈਗੀ ਹੈ ਤੇ ਇਹਨਾਂ ਬਕਾਇਦਾ ਅੰਮ੍ਰਿਤਸਰ ਕਚੈਹਿਰੀਆਂ ਲਾਗੇ ਦਫਤਰ ਵੀ ਬਣਾਇਆ ਹੋਇਆ ਹੈ। ਅਸੀ ਯੂਨੀਅਨ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਆਖਿਰ ਇਕ ਬਾਬੂ ਜੀ ਮਿਲ ਗਏ ਜਿੰਨੂ ਯਾਦ ਸੀ ਇਸ ਕਾਲੇ ਦਾ ਕੇਸ।ਉਸ ਦੱਸਿਆ ਕਿ ਇਸ ਨਾਂ ਦੇ ਮੁਣਸ਼ੀ ਤੇ ਇਕ ਕੇਸ ਚਲਿਆ ਸੀ, ਠਾਣਾ ਜੰਡਿਆਲਾ ਵਿਚ ਇਕ ਕਾਰ ਪੁਲਿਸ ਨੇ ਜਬਤ ਕੀਤੀ ਸੀ ਤੇ ਮੁਣਸ਼ੀ ਨੇ ਉਹਦਾ ਇੰਞਣ ਵੇਚ ਦਿੱਤਾ ਸੀ। ਬਾਬੂ ਜੀ ਨੇ ਸਾਨੁੰ ਦੱਸਿਆ ਕਿ ਡੀ ਐਸ ਪੀ ਨਰਿੰਦਰ ਸਿੰਘ (?) ਬੇਦੀ ਨੇ ਇਸ ਕੇਸ ਦੀ ਪੜਤਾਲ ਕੀਤੀ ਸੀ। ਫਿਰ ਅਸੀ ਬੇਦੀ ਨੂੰ ਲੱਭਣਾ ਸ਼ੁਰੂ ਕੀਤਾ। ਖੁਸ਼ਕਿਸਮਤੀ ਨਾਲ ਬੇਦੀ ਦਾ ਅੰਮ੍ਰਿਤਸਰ ਦੇ ਹਕੀਮਾਂ ਗੇਟ ਲਕੜੀ ਦਾ ਟਾਲ ਸੀ ਤੇ ਓਥੇ ਹੀ ਨੇੜੇ ਰਹਿ ਰਿਹਾ ਸੀ।

ਬੇਦੀ ਨੂੰ ਜਦੋਂ ਅਸੀ ਜਾ ਕੇ ਮਿਲੇ ਤਾਂ ਬੇਦੀ ਕੁਝ ਵੀ ਦੱਸਣ ਨੂੰ ਤਿਆਰ ਨਹੀ ਸੀ। 

ਕੁਦਰਤੀ ਸਾਡੇ ਰਸਾਲੇ ਦੀ ਬਾਈਡਿੰਗ ਹਕੀਮਾਂ ਗੇਟ ਮਾਈ ਦਾਸ ਕਰਿਆ ਕਰਦਾ ਸੀ। ਉਹ ਬਜੁਰਗ ਸਤਿਕਾਰਤ ਬੰਦਾ ਹੈ/ਸੀ। ਅਸੀ ਉਹਦੇ ਨਾਲ ਗਲ ਕੀਤੀ ਕਿ ਬੇਦੀ ਸਾਡੇ ਨਾਲ ਗਲ ਨਹੀ ਕਰ ਰਿਹਾ। ਮਾਈ ਦਾਸ ਨੇ ਸਾਨੂੰ ਭਰੋਸਾ ਦਿੱਤਾ ਕਿ ਉਹ ਬੇਦੀ ਨੂੰ ਚੰਗੀ ਤਰਾਂ ਜਾਣਦਾ ਹੈ ਤੇ ਉਹਨੂੰ ਸਮਝਾਏਗਾ।

ਫੋਨ ਕਰਨ ਉਪਰੰਤ, ਹਫਤੇ ਬਾਦ ਅਸੀ ਮਾਈ ਦਾਸ ਕੋਲ ਗਏ। ਜੋ ਸਾਨੂੰ ਬੇਦੀ ਕੋਲ ਲੈ ਗਿਆ।ਬੇਦੀ ਨੇ ਸਾਨੂੰ ਦੋਹਾਂ ਨੂੰ ਸਤਿਕਾਰ ਨਾਲ ਕੋਲ ਬੈਠਾਇਆ ਅਤੇ ਫਿਰ ਜੋ ਜੋ ਬੇਦੀ ਨੇ ਸਾਨੂੰ ਦੱਸਿਆ ਉਸ ਤੋਂ ਲੱਗਾ ਕਿ ਕਾਲੇ ਦਾ ਨਿੱਜੀ ਕਿਰਦਾਰ ਤਾਂ ਗੰਦੀ ਲੀਰਾਂ ਦਾ ਨਿਰਾ ਖਿੱਦੋ ਹੈ। ਬੇਦੀ ਅਤੇ ਹੋਰ ਪੁਲਸੀਆਂ ਦੇ ਦੱਸਣ ਅਨੁਸਾਰ:

1. ਕਾਲੇ ਨੇ ਕਾਰ ਦਾ ਇੰਞਣ ਵੇਚਿਆ ਸੀ ਤੇ ਜਿਸ ਕਰਕੇ ਬੇਦੀ ਨੇ ਸਖਤੀ ਨਾਲ ਕਾਲੇ ਤੋਂ ਪੁੱਛ ਗਿੱਛ ਕੀਤੀ ਸੀ। ਜਦੋਂ ਕਾਲੇ ਤੇ ਇਸ ਦਾ ਕੇਸ ਚਲਿਆ ਤਾਂ ਸ਼ਾਤਰ ਦਿਮਾਗ ਕਾਲੇ ਨੇ ਉਲਟਾ ਬੇਦੀ ਨੂੰ ਹੀ ਲਪੇਟਣ ਦੀ ਕੋਸ਼ਿਸ਼ ਕੀਤੀ ਸੀ ਕਿ ਬੇਦੀ ਨੇ ਮੇਰੇ ਤੇ ਸਰੀਰਕ ਤਸੀਹੇ ਦੇ ਕੇ ਜੁਰਮ ਦਾ ਇਕਬਾਲ ਕਰਵਾਇਆ ਹੈ। ਕਾਲੇ ਦੀ ਇਕ ਗਲ ਨੂੰ ਲੈ ਕੇ ਬੇਦੀ ਖੂਬ ਖੁਸ਼ ਹੋਇਆ ਕਹਿੰਦਾ ਕਿ ਕਾਲੇ ਨੇ ਵਾਲਾਂ ਦਾ ਇਕ ਗੁੱਛਾ ਕੋਰਟ ਵਿਚ ਪੇਸ਼ ਕੀਤਾ, ਅਖੇ ਬੇਦੀ ਨੇ ਮੇਰੀ ਦਾਹੜੀ ਖੋਹੀ ਸੀ ਇਹ ਉਹ ਕੇਸ ਨੇ।

2. ਕਾਲਾ ਖਰੜ ਪੁਲਿਸ ਸਟੇਸ਼ਨ ਲੱਗਾ ਹੋਇਆ ਸੀ ਕਿ ਇਹ ਰਿਸ਼ਵਤ ਲੈਂਦਾ ਰੰਗੇ ਹੱਥੀ ਡੀ ਐਸ ਪੀ (ਵਿਜੀਲੈਂਸ) ਸੀਤਾ ਰਾਮ ਨੇ ਫੜ ਲਿਆ। (ਇਹੋ ਸੀਤਾ ਰਾਮ ਬਾਦ ਵਿਚ ਬਟਾਲਾ ਦੇ ਐਸ ਐਸ ਪੀ ਦੀ ਪੋਸਟ ਤੋਂ ਰੀਟਾਇਰ ਹੋਇਆ ਸੀ।) (ਜਦੋਂ ਇਹ ਗਲ ਨੰਗੀ ਹੋਈ ਤਾਂ ਕਿਸੇ ਸੱਜਣ ਨੇ ਕਾਲੇ ਵਾਲੀ ਐਫ ਆਈ ਆਰ ਵੀ ਨੈੱਟ ਤੇ ਪਾ ਦਿੱਤੀ)

3. ਕਾਲਾ ਕਿਸੇ ਵੇਲੇ ਬਿਆਸ ਪੁਲਿਸ ਸਟੇਸ਼ਨ ਲੱਗਾ ਹੋਇਆ ਸੀ। ਇਹ ਆਪਣਾ ਪ੍ਰਵਾਰ ਵੀ ਓਥੇ ਲੈ ਗਿਆ। ਓਥੇ ਰਹਿੰਦਿਆਂ ਇਸ ਦੀ ਇਕ ਲੜਕੀ ਦੇ ਸਬੰਧ ਕਿਸੇ ਗਰੀਬ ਲੜਕੇ ਨਾਲ ਬਣ ਗਏ। ਦੋਨੋਂ ਕਿਸੇ ਵੇਲੇ ਇਤਰਾਜਯੋਗ ਹਾਲਤ ਵਿਚ ਫੜੇ ਗਏ। ਜ਼ਾਲਮ ਕਾਲੇ ਨੇ ਦੋਵਾਂ ਨੂੰ ਹੀ (ਦਰਿਆ ਬਿਆਸ ਵਿਚ) ਗਾਇਬ ਕਰ ਦਿੱਤਾ।(ਇਸ ਦੀ ਤਸਦੀਕ ਕਾਲੇ ਦੇ ਰਿਸਤੇਦਾਰ ਕਰ ਸਕਦੇ ਹਨ। ਸਾਡੇ ਕੋਲ ਕੋਈ ਨਿੱਗਰ ਸਬੂਤ ਨਹੀ ਹੈ।)

4. ਕਾਲੇ ਦੀ ਪੋਸਟਿੰਗ ਕਿਸੇ ਵੇਲੇ ਤਰਨ ਤਾਰਨ ਦੇ ਪਹਾੜ ਪਾਸੇ ਇਕ ਠਾਣੇ ਸੀ। ਇਹ ਇਕੱਲਾ ਓਥੇ ਕਿਸੇ ਜਿਮੀਦਾਰ ਦੇ ਮਕਾਨ ਵਿਚ ਰਹਿ ਰਿਹਾ ਸੀ। ਜਿਮੀਦਾਰ ਦੀ ਅੱਲੜ ਅਣਭੋਲ ਲੜਕੀ ਨੂੰ ਇਸ ਆਪਣੇ ਝਾਂਸੇ ਵਿਚ ਲੈ ਲਿਆ। ਮਾਮਲਾ ਜਦੋਂ ਜਿਆਦਾ ਹੀ ਪ੍ਰਗਟ ਹੋ ਗਿਆ ਤੇ ਛੁਪਾਉਣਾ ਮੁਸ਼ਕਲ ਹੋ ਗਿਆ ਤਾਂ ਸ਼ਾਤਰ ਦਿਮਾਗ ਕਾਲੇ ਨੇ ਲੜਕੀ ਆਪਣੇ ਰਿਸ਼ਤੇ ਵਿਚ ਵਿਆਹ ਦਿੱਤੀ।(ਬੇਦੀ ਨੇ ਇਹ ਗਲ ਥੁੱਕਦਿਆਂ ਹੋਇਆਂ ਦੱਸੀ। ਸਾਨੂੰ ਵੀ ਲਿਖਣ ਵਿਚ ਸ਼ਰਮ ਆ ਰਹੀ ਹੈ। ਉਸ ਅਣਭੋਲ ਬੀਬੀ ਦੀ ਪਛਾਣ ਅਸੀ ਲੁਕਾ ਦਿੱਤੀ ਹੈ।) ਬੇਦੀ ਓਦੋਂ ਡੂੰਘਾ ਦੁੱਖ ਜ਼ਾਹਿਰ ਕਰ ਰਿਹਾ ਸੀ ਕਿ ਕਾਲੇ ਜਿਹੇ ਬੰਦਿਆਂ ਕਰਕੇ ਪੂਰੀ ਪੰਜਾਬ ਪੁਲਿਸ ਬਦਨਾਮ ਹੋ ਰਹੀ ਹੈ।

ਬੇਦੀ ਤੋਂ ਇਲਾਵਾ ਹੋਰ ਕਈ ਪੁਲਿਸ ਮੁਲਾਜਮਾਂ (ਖਾਸ ਕਰਕੇ ਰੀਟਾਇਡ ਡੀ ਐਸ ਪੀ ਪ੍ਰਸ਼ੋਤਮ ਸਿੰਘ ਪਿੰਡ ਤਖਤੂ ਚੱਕ) ਕੋਲੋ ਜੋ ਜਾਣਕਾਰੀ ਹਾਸਲ ਹੋਈ ਉਹ ਇਸ ਪ੍ਰਕਾਰ ਹੈ:

ਕਾਲਾ ਜਦੋਂ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਇਸ ਨੂੰ ਜੇਲ ਜਾਣਾ ਪਿਆ। ਕੁਝ ਸਮੇਂ ਬਾਦ ਇਹ ਜਮਾਨਤ ਤੇ ਬਾਹਰ ਆ ਗਿਆ। ਕਾਲੇ ਦੇ ਸੂਤਰਾਂ ਦੀ ਰੀਟਾਇਡ ਪੰਜਾਬ ਪੁਲਿਸ ਮੁੱਖੀ ਆਈ ਜੀ ਭਗਵਾਨ ਸਿੰਘ ਦਾਨੇਵਾਲੀਆ  ਤਕ ਪਹੁੰਚ ਸੀ। ਉਸ ਵਕਤ ਫਿਰ ਕਾਲਾ ਨਾਲੇ ਤਾਂ ਆਪਣੇ ਕੇਸ ਦੀ ਪੈਰਵਾਈ ਕਰ ਰਿਹਾ ਸੀ ਨਾਲੇ ਸੀ ਆਈ ਡੀ ਦਾ ਮੁਖਬਰ ਬਣ ਕੇ ਦਰਬਾਰ ਸਾਹਿਬ ਗੇੜੇ ਮਾਰਨ ਲੱਗ ਗਿਆ। ਓਦੋਂ ਕਾਲਾ ਭਾਂਪ ਗਿਆ ਕਿ ਸਿੱਖਾਂ ਅਤੇ ਸਿੱਖੀ ਖਿਲਾਫ ਭੌਂਕੋ ਤਾਂ ਸਰਕਾਰ ਖੁਸ਼ ਹੋ ਇਨਾਮ ਦਿੰਦੀ ਹੈ। ਕਾਲੇ ਨੂੰ ਇਹ ਵੀ ਅਹਿਸਾਸ ਹੋ ਗਿਆ ਕਿ ਉਹ ਕੇਸ ਹਾਰ ਰਿਹਾ ਹੈ ਤੇ ਉਹਨੂੰ ਸਜ਼ਾ ਹੋਣੀ ਹੀ ਹੈ।

ਕਾਲੇ ਕੋਲ ਹੁਣ ਦੋ ਹੀ ਵਿਕੱਲਪ ਸਨ; ਜੇਲ ਜਾਓ ਜਾਂ ਫਿਰ ਭਗੌੜੇ ਹੋ ਜਾਓ।

ਓਦੋਂ ਹੀ ਫਿਰ ਸੀ ਆਈ ਡੀ ਦੀ ਮਦਦ ਨਾਲ ਕਾਲਾ ਕਨੇਡਾ ਪਹੁੰਚਦਾ ਹੈ। ਯਾਦ ਰਹੇ ਪੰਜਾਬ ਪੁਲਿਸ ਨੇ ਸਿੱਖਾਂ ਤੇ ਜਸੂਸੀ ਕਰਨ ਲਈ ਹਜ਼ਾਰਾਂ ਲੋਕ ਬਾਹਰ ਮੁਲਕਾਂ ‘ਚ ਪੱਕੇ ਕਰਾਏ ਹੋਏ ਨੇ। ਇਸ ਬਾਬਤ ਅਸੀ ਵੱਖਰਾ ਲਿਖ ਚੁੱਕੇ ਹਾਂ ਕਿ ਬਾਹਰ ਦੀਆਂ ਸਰਕਾਰਾਂ ਕਿਸ ਹਾਲਤ ਵਿਚ ਇਸ ਗਲ ਦੀ ਇਜਾਜਤ ਦਿੰਦੀਆਂ ਆਈਆਂ ਹਨ।

ਕਾਲਾ ਕਨੇਡਾ ਪਹੁੰਚ ਗਿਆ ਤੇ ਪੁਲਿਸ ਦੇ ਟਾਊਟਾਂ ਦੀ ਮਦਦ ਨਾਲ ਬ੍ਰਿਟਿਸ਼ ਕੋਲੰਬੀਆ ਦੇ ਇਕ ਸਦੀ ਪੁਰਾਣੇ ਗੁਰਦੁਆਰੇ ਵਿਚ ਗ੍ਰੰਥੀ ਲਗ ਗਿਆ। ਅਗਲਿਆਂ ਰਹਿਣ ਲਈ ਕਵਾਟਰ ਵੀ ਦੇ ਦਿਤਾ।ਪਰ ਕੰਜਰ ਬੰਦਾ ਆਪਣੀਆਂ ਹਰਕਤਾਂ ਤੋਂ ਕਦੋਂ ਬਾਜ ਆਉਦੈ।

25 ਮਾਰਚ 1989 ਨੂੰ ਜਦੋਂ ਇਹ 68 ਸਾਲਾਂ ਦਾ ਸੀ ਤਾਂ ਇਕ ਸ਼ਰਧਾਲੂ ਭੋਲੀ ਭਾਲੀ ਕਨੇਡਾ ਦੀ ਪੜੀ ਲਿਖੀ ਧੀ ਤਰੁਨਜੀਤ ਕੌਰ ਭੁੱਲਰ ਨੂੰ ਆਪਣੇ ਘਰ ਸੱਦਿਆ। ਸਿੱਖੀ ਦੀਆਂ ਗੱਲਾਂ ਦਸਦਾ ਦਸਦਾ ਉਹਦੇ ਸਰੀਰ ਨੂੰ ਛੂਹਣ ਲੱਗ ਪਿਆ ਤੇ ਝਟਕੇ ਨਾਲ ਉਹਦਾ ਬਲਾਊਜ ਲਾਹ ਦਿੱਤਾ। ਉਸ ਦੁਹਾਈ ਦੇ ਦਿੱਤੀ ਤੇ ਇਹਦੇ ਘਰੋਂ ਬਾਹਰ ਦੌੜ ਆਈ। ਦੁਖੀ ਹੋਈ ਨੇ ਆਪਣੀ ਅੰਗਰੇਜ ਸਹੇਲੀ ਨਾਲ ਗਲ ਕੀਤੀ।ਸਹੇਲੀ ਨੇ ਕਿਹਾ ਕਿ ਆਪਣੇ ਪਤੀ ਨਾਲ ਇਹ ਗਲ ਜਰੂਰ ਸਾਂਝੀ ਕਰ। ਪਤੀ ਨੂੰ ਲੈ ਕੇ ਠਾਣੇ ਪਹੁੰਚ ਗਈ। ਠਾਣੇ ਵਾਲਿਆਂ ਕਿਹਾ ਕਿ ਤੁਹਾਡੇ ਨਾਲ ਛੇੜ ਛਾੜ ਹੋਈ ਹੈ  ਜਬਰ ਜਨਾਹ ਤਾਂ ਨਹੀ ਹੋਇਆ, ਅਸੀ ਨਹੀ ਕੇਸ ਰਜਿਸਟਰ ਕਰਦੇ। ਤੁਸੀ ਆਪਣੇ ਗੁਰਦੁਆਰੇ ਮਸਲਾ ਉਠਾਓ।

ਗੁਰਦੁਆਰੇ ਵਿਚ ਮਸਲਾ ਉਠਿਆ ਤੇ ਕਾਲੇ ਨੂੰ ਗੁਰਦੁਆਰੇ ਵਿਚੋਂ ਕੱਢ ਦਿੱਤਾ।

ਕੁਝ ਸਮੇਂ ਬਾਦ ਸ਼ਾਤਰ ਦਿਮਾਗ ਕਾਲੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਬੰਦੇ ਕੋਲੋਂ ਸਰਟੀਫਿਕੇਟ ਲੈ ਲਿਆ ਕਿ ਕਾਲਾ ਇਥੇ ਇਸ ਸਮੇਂ ਤੋਂ ਇਸ ਸਮੇਂ ਤਕ ਗ੍ਰੰਥੀ ਰਿਹਾ ਹੈ ਅਤੇ ਇਸ ਦਾ ਕਾਰ ਵਿਹਾਰ ਚੰਗਾ ਸੀ।

ਇਸ ਸਰਟੀਫਿਕੇਟ ਦੇ ਸਹਾਰੇ ਕਾਲੇ ਨੇ ਉਲਟਾ ਉਸ ਭੁੱਲਰ ਬੀਬੀ ਤੇ ਕੇਸ ਕਰ ਦਿੱਤਾ ਕਿ ਵੇਖੋ ਮੈਂ ਤਾਂ ਨੇਕ ਕਿਰਦਾਰ ਦਾ ਬੰਦਾ ਹਾਂ ਮੈਨੂੰ ਇਸ ਬੀਬੀ ਨੇ ਸਿੱਖ ਸਮਾਜ ਵਿਚ ਬਦਨਾਮ ਕੀਤਾ ਹੈ।

ਕੇਸ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵਿਚ ਚਲਿਆ।

ਕੋਰਟ ਦੀ ਜਜਮੈਂਟ ਨੈੱਟ ਤੇ  ਪਈ ਹੋਈ ਆ।

ਕੋਰਟ ਵਿਚ ਸਾਬਤ ਹੋ ਗਿਆ ਕਿ ਉਸ ਭੋਲੀ ਬੀਬੀ ਨਾਲ ਕਾਲੇ ਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਤੇ ਸ਼ਾਤਰ ਦਿਮਾਗ ਹੁਣ ਉਲਟਾ ਉਸ ਤੇ ਹੀ ਕੇਸ ਕਰ ਰਿਹਾ ਹੈ।

ਕੋਰਟ ਨੇ ਕਾਲੇ ਦਾ ਕੇਸ ਡਿਸਮਿਸ ਕਰ ਦਿਤਾ ਅਤੇ ਕਾਲੇ ਨੂੰ 10,000 ਡਾਲਰ (ਭਾਵ 6 ਲੱਖ ਰੁਪਏ) ਜੁਰਮਾਨਾ ਕੀਤਾ।

ਸਿੱਖੀ ਖਿਲਾਫ ਕਿਤਾਬਾਂ ਲਿਖਣ ਕਰਕੇ ਕਾਲੇ ਨੂੰ ਅਕਾਲ ਤਖਤ ਤੋਂ ਵੀ ਤਨਖਾਹੀਆ ਐਲਾਨਿਆ ਗਿਆ।ਇਸ ਤੋਂ ਪਹਿਲਾ ਇਹ ਝੂਠੇ ਬਹਾਨੇ ਬਣਾ ਬਣਾ ਅਕਾਲ ਤਖਤ ਜਥੇਦਾਰ ਨੂੰ ਬੇਨਤੀਆਂ ਕਰਦਾ ਰਿਹਾ ਕਿ ਮੈਂ ਭਾਰਤ ਨਹੀ ਆ ਸਕਦਾ ਕਿਉਕਿ ਸਰਕਾਰ ਨੇ ਮੈਨੂੰ ਗ੍ਰਿਫਤਾਰ ਕਰ ਲੈਣਾ ਹੈ। ਅਖੇ ਸਰਕਾਰ ਮੈਨੂੰ ਖਾਲਿਸਤਾਨੀ ਮੰਨਦੀ ਹੈ।

ਸੰਨ 2003/4 ‘ਚ ਜਦੋਂ ਸਾਰੇ ਸਿੱਖ ਸਹਿਮੇ ਹੋਏ ਸਨ ਤੇ ਕੋਈ ਪੁਲਿਸ ਖਿਲਾਫ ਬੋਲਣ ਨੂੰ ਤਿਆਰ ਨਹੀ ਸੀ ਤਾਂ ਉਸ ਵੇਲੇ ਕਾਲਾ ਇੰਡੀਆ ਆ ਗਿਆ। ਚਾਈਂ ਚਾਈਂ ਇਸ ਨੇ ਹਾਲ ਬਜਾਰ ਪ੍ਰੈਸ ਕਾਨਫ੍ਰੰਸ ਕਰ ਲਈ। ਓਥੇ ਇਕ ਪੱਤ੍ਰਕਾਰ ਨੇ ਇਹਦੇ ਕੰਨ ਵਿਚ ਫੂਕ ਮਾਰ ਦਿੱਤੀ ਕਿ ਤੂੰ ਤਾਂ ਭਗੌੜਾ ਏ ਸਰਕਾਰ ਨੇ ਤੈਨੂੰ ਗ੍ਰਿਫਤਾਰ ਕਰ ਲੈਣਾ। ਕਾਲਾ ਬਿਨਾਂ ਅਕਾਲ ਤਖਤ ਤੇ ਪੇਸ਼ ਹੋਏ ਤੁਰੰਤ ਕਨੇਡਾ ਪਰਤ ਆਇਆ।

ਜਨਵਰੀ 2019 ਵਿਚ ਕਾਲਾ ਮਰ ਗਿਆ। -ਭਬੀਸ਼ਨ ਸਿੰਘ ਗੁਰਾਇਆ

(ਕਾਲੇ ਦਾ ਕੋਈ ਹਮਾਇਤੀ ਇਸ ਦੇ ਹੱਕ ਵਿਚ ਜੇ ਕੁਝ ਲਿਖਣਾ ਚਾਹੇ ਤਾਂ ਉਹ ਵੀ ਪੰਜਾਬ ਮੋਨੀਟਰ ਸਾਈਟ ਤੇ ਦੇ ਸਕਦਾ ਹੈ। ਜੇ ਕੋਈ ਮੁਸ਼ਕਲ ਹੋਵੇ ਤਾਂ ਸਾਨੂੰ ਮੈਸੇਜ ਕਰ ਦੇਣਾ ਅਸੀ ਉਹਦਾ ਪੱਖ ਵੀ ਦੇ ਦਿਆਂਗੇ।)


Continue Reading | comments (1)

THE MACHINARY PREACHERS (of Ghagga, Kala Afghana, Darshan Ragi, Dhoonda, Kaho Waheguru wala Parmjit, Spokesmania)

Thursday 25 January 2024

 --<>ਇਹ ਮਸ਼ੀਨਰੀ ਪ੍ਰਚਾਰਕ<>---

(ਘੱਗਾ, ਕਾਲਾ ਅਫਗਾਨਾ, ਦਰਸ਼ਨ ਰਾਗੀ, ਧੂੰਦਾ, ਕਹੋ ਵਾਹਿਗੁਰੂ ਵਾਲਾ ਪ੍ਰਮਜੀਤ, ਸਪੋਕਸਮੈਨ ਵਾਲਾ)


ਸਿਰਫ ਦਸਵੀਂ ਪਾਸ ਪਰ ਆਪਣੇ ਆਪ ਨੂੰ ਪ੍ਰੋਫੈਸਰ ਲਿਖਣ ਵਾਲਾ ਇੰਦਰ ਸਿੰਘ ਘੱਗਾ ਇਕ ਹੋਰ ਨਵੇਂ ਬਣੇ ਮਸ਼ੀਨਰੀ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਨਾਲ


ਜੋਗਿੰਦਰ ਸਿੰਘ ਸਪੋਕਸਮੈਨੀਆ- ਅਖਬਾਰ ਸਪੋਕਸਮੈਨ ਦਾ ਮਾਲਕ। ਮਸ਼ੀਨਰੀ ਪ੍ਰਚਾਰਕ। ਵੱਖ ਵੱਖ ਨਾਹਰੇ ਦੇ ਕੇ ਲੋਕਾਂ ਦੀਆਂ ਜੇਬਾਂ ਖਾਲੀ ਕਰਾਉਣ ‘ਚ ਮਾਹਿਰ। ਇਹ ਉਹ ਬੰਦਾ ਹੈ ਜਿਸ ਨੇ ਮਾਇਆ ਨਾਲ ਲੈ ਕੇ ਜਾਣੀ ਹੈ।


ਗੁਰਬਖਸ਼ ਸਿੰਘ ਕਾਲਾ ਅਫਗਾਨਾ- ਆਪਣੀ ਕਿਤਾਬ ਤੇ ਗਾਤਰਾ ਕਿਰਪਾਨ ਪਾਈ ਫੋਟੋ ਲਾਉਣ ਵਾਲੇ ਅਤੇ ਬਾਦ ਵਿਚ ਦੂਸਰੀ ਕਿਤਾਬ ਤੇ ਪੰਜ ਕੱਕਾਰਾਂ ਨੂੰ ਫਜੂਲ ਲਿਖਣ ਵਾਲਾ। ਇਹ ਪੁਲਸੀਆ ਰੰਗੇ ਹੱਥੀ ਰਿਸ਼ਵਤ ਲੈਂਦਾ ਫੜਿਆ ਗਿਆ ਸੀ। ਜਮਾਨਤ ਤੋਂ ਭਗੌੜਾ ਹੋ ਕੇ ਕਨੇਡਾ ਭੱਜ ਗਿਆ ਸਿੱਖਾਂ ਤੇ ਜਸੂਸੀ ਕਰਨ ਅਤੇ ਕਿਤਾਬ ਵਿਚ ਲਿਖਿਆ ਕਿ ਸੰਤਾਂ ਨੇ ਭੇਜਿਆ ਸੀ। ਇਹਦਾ ਹੋਰ ਕਿਰਦਾਰ ਲਿਖਦਿਆਂ ਲਿਖਾਰੀ ਖੁਦ ਸ਼ਰਮਸਾਰ ਹੋ ਜਾਂਦਾ ਹੈ।





ਦਰਸ਼ਨ ਸਿੰਘ ਰਾਗੀ – ਪੰਥ ਨੇ ਇਹਨੂੰ ਅਕਾਲ ਤਖਤ ਦਾ ਜਥੇਦਾਰ ਥਾਪ ਕੇ ਸਭ ਤੋਂ ਵੱਡਾ ਸਤਿਕਾਰ ਦਿੱਤਾ। ਪਰ ਇਸ ਨੇ ਉਸ ਨਾਜੁਕ ਮੌਕੇ ਹਰ ਸਰਕਾਰੀ ਹੁਕਮ ਤੇ ਹੀ ਅਮਲ ਕੀਤਾ। ਅਪ੍ਰੈਲ 1986 ਨੂੰ ਅਕਾਲ ਤਖਤ ਤੋਂ ਖਾਲਿਸਤਾਨ ਦਾ ਐਲਾਨ ਹੋਇਆ ਸੀ। ਬਾਦ ਵਿਚ ਰਾਗੀ ਨੇ ਇਕ ਕਾਨਫ੍ਰੰਸ ਸੱਦ ਕੇ ਉਸ ਐਲਾਨਨਾਮੇ ਨੂੰ ਰੱਦ ਕਰਨਾ ਚਾਹਿਆ ਪਰ ਸੰਮੇਲਨ ਵਿਚ ਰੌਲਾ ਪੈ ਗਿਆ।ਜਥੇਦਾਰ ਲਾਹੇ ਜਾਣ ਤੋਂ ਬਾਦ ਇਸ ਨੇ ਪੰਥ ਦੀ ਪਿੱਠ ਵਿਚ ਛੁਰਾ ਮਾਰਿਆ ਜਦੋਂ ਇਸ ਨੇ ਨਿਤਨੇਮ ਦੀਆਂ ਬਾਣੀਆਂ ਤੇ ਹੀ ਕਿੰਤੂ ਕਰਨਾਂ ਸ਼ੁਰੂ ਕਰ ਦਿੱਤਾ। ਇਹ ਅਜਿਹਾ ਜੁਰਮ ਹੈ ਜਿੰਨੂ ਆਉਣ ਵਾਲੀਆਂ ਪੀੜੀਆਂ ਵੀ ਯਾਦ ਰੱਖਣਗੀਆਂ। ਦਸਮ ਪਾਤਸ਼ਾਹ ਦੀਆਂ ਬਾਣੀਆਂ ਜਿੰਨਾਂ ਦਾ ਕਿਸੇ ਵੇਲੇ ਇਹ ਕੀਰਤਨ ਕਰਿਆ ਕਰਦਾ ਉਹਨਾਂ ਖਿਲਾਫ ਹੀ ਮੁਹਿੰਮ ਵਿੱਢ ਦਿੱਤੀ। ਪੰਥ ਨੇ ਇਹਨੂੰ ਛੇਕ ਦਿੱਤਾ।




ਕਹੋ ਵਾਹਿਗੁਰੂ ਵਾਲਾ ਪ੍ਰਮਜੀਤ ਸਿੰਘ – ਨਾਹਰਾ ਵਾਹਿਗੁਰੂ ਤੇ ਪ੍ਰਚਾਰ ਵਾਹਿਗੁਰੂ ਦੀ ਸਿਫਤ ਸਾਲਾਹ ਦੇ ਉਲਟ। ਪਿਛੇ ਇਸ ਨੇ ਸ਼ਹੀਦਗੰਜ ਅੰਮ੍ਰਿਤਸਰ ਚਲੀ ਆ ਰਹੀ ਚੁਪਹਿਰੇ ਦੇ ਪਾਠ ਦੀ ਬਹੁਤ ਨੁਕਤਾਚੀਨੀ ਕੀਤੀ। ਯਾਦ ਰਹੇ ਚੁਪਹਿਰੇ ਮੌਕੇ ਸਿਰਫ ਬਾਣੀਆਂ ਹੀ ਪੜੀਆਂ ਜਾਂਦੀਆਂ ਹਨ।


14/15 ਸਾਲ ਪਹਿਲਾਂ ਦੀ ਗਲ ਹੈ  ਸਿਰਸੇ ਵਾਲੇ ਬਦਮਾਸ਼ ਦੇ ਮਸਲੇ ਤੇ ਸਿੱਖ ਜਥੇਬੰਦੀਆਂ ਨੇ ਗੁਰਸਿੱਖਾਂ ਨੂੰ ਸੱਦਾ ਦਿੱਤਾ ਸੀ ਕਿ ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ, ਹੁੰਮ ਹੁੰਮਾ ਕੇ ਪਹੁੰਚੋ। ਦਾਸ ਕਿਉਕਿ ਕਰਤਾਰਪੁਰ ਲਾਂਘੇ ਦਾ ਪ੍ਰਚਾਰ ਕਰਿਆ ਕਰਦਾ ਸੀ ਤੇ ਲਗਦੀ ਵਾਹੇ ਕੋਈ ਮੇਲਾ ਜਾਂ ਸਿੱਖ ਇਕੱਠ ਵਾਂਝਾ ਨਹੀ ਸੀ ਜਾਣ ਦਿੰਦਾ। ਮੇਰੇ ਲਈ ਮੁਸ਼ਕਲ ਆਣ ਬਣੀ ਕਿਉਕਿ ਕਾਰ ਵੇਚ ਚੁੱਕਾ ਸੀ। ਆਪਾਂ ਸਵੇਰੇ 4-30 ਵਜੇ (ਅੰਮ੍ਰਿਤਸਰੋ) ਰੋਡਵੇਜ ਦੀ ਬਸ ਫੜ੍ਹ ਲਈ। 

ਮੇਰੀ ਸੀਟ ਤੇ ਦੋ ਮੁੰਡੇ (ਉਮਰ 25-30)  ਵੀ ਨਾਲ ਆ ਬੈਠੇ। ਓਹ ਵੀ ਸਿੱਖ ਕਾਨਫ੍ਰੰਸ ਜਾ ਰਹੇ ਸਨ। ਜਿਵੇ ਬਸ ਸ਼ਹਿਰੋਂ ਬਾਹਰ ਹੋਈ ਮੈਂ ਮੁੰਡਿਆਂ ਨੂੰ ਕਿਹਾ ਕਿ ਮੇਰਾ ਨਿਤਨੇਮ ਬਾਕੀ ਹੈ, ਜਰਾ ਕਰ ਲਵਾਂ? ਇਕ ਕਹਿੰਦਾ “ਆਪਾਂ ਗੱਪ ਸ਼ੱਪ ਦੇ ਮੂਡ ‘ਚ ਸੀ ਚਲੋ ਕਰ ਲਓ।“ ਉਹਦਾ ਨਜਰੀਆ ਮੈਂਨੂ ਥੋੜਾ ਅਜੀਬ ਲਗਿਆ ਕਿਉਕਿ ਦੋਵੇ ਸਾਬਤ ਸੂਰਤ ਸਨ।

ਮੈਂ ਪਾਠ ਬੋਲ ਕੇ ਕਰਦਾ ਹਾਂ। ਜਿਵੇ ਮੈਂ ਜਾਪ ਸਾਹਿਬ ਤੋ ਸ਼ੁਰੂ ਕੀਤਾ ਤਾਂ ਉਹਨਾਂ ਇਕ ਦੂਸਰੇ ਦੇ ਕੰਨ ਵਿਚ ਕੁਝ ਕਿਹਾ। ਮੈਨੂੰ ਸ਼ੱਕ ਪੈ ਗਿਆ ਕਿ ਮੁੰਡੇ ਮਸ਼ੀਨਰੀ ਨੇ।

ਸਰਹਾਲੀ ਪਹੁੰਚਣ ਤੋਂ ਪਹਿਲਾਂ ਹੀ ਮੈਂ ਸਮਾਪਤੀ ਕਰ ਲਈ। 

ਇਸ ਤੋਂ ਪਹਿਲਾਂ ਕਿ ਉਹ ਕੋਈ ਸਵਾਲ ਕਰਦੇ ਮੈਂ ਚਲਾਕੀ ਕੀਤੀ ਤੇ ਇਕ ਕੋਲੋਂ ਪੁੱਛ ਲਿਆ ਕਿ ਤੂੰ ਕਿਤੇ ਉਜਾਗਰ ਸਿੰਘ ਦਾ ਪੋਤਰਾ ਤਾਂ ਨਹੀ ਹੈ?

“ਨਹੀ ਜੀ ਮੇਰੇ ਦਾਦਾ ਪ੍ਰਤਾਪ ਸਿੰਘ ਸਨ।“ ਮੁੰਡਾ ਬੋਲਿਆ।

ਅੱਗੇ ਫਿਰ ਓਹੋ ਹੋਇਆ ਜੋ ਮੈਨੂੰ ਸ਼ੱਕ ਸੀ। ਦੂਸਰਾ ਮੁੰਡਾ ਬੋਲਿਆ , “ਬਾਬਾ ਜੀ ਮਾਫ ਕਰਨਾਂ ਅਸੀ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਜਿਸ ਵਿਚ ਕਿਤੇ ਨਹੀ ਲਿਖਿਆ ਕਿ ਤੁਸੀ ਤੋਤਾ ਰਟਨ ਪਾਠ ਕਰੋ।“

ਮੈਂ ਕਿਹਾ ਕਿ ਗੁਰਬਾਣੀ ਵਿਚ ਇਕ ਥਾਂ ਨਹੀ, ਥਾਂ ਥਾਂ ਲਿਖਿਆ ਕਿ ਵਾਹਿਗੁਰੂ ਅਕਾਲ ਪੁਰਖ ਦਾ ਸਦਾ ਗੁਣਗਾਇਨ ਕਰੋ, ਜਾਪ ਕਰੋ, ਸਿਮਰਨ ਕਰੋ, ਉਹਦੀ ਉਸਤਤ ਕਰੋ।

ਉਹ ਤਾਂ ਠੀਕ ਹੈ ਪਰ ਕਿੱਥੇ ਲਿਖਿਆ ਜਪੁਜੀ ਸਾਹਿਬ ਦਾ ਪਾਠ ਕਰੋ? ਮੁੰਡਾ ਬੋਲਿਆ।

ਮੈਂ ਉਹਨੂੰ ਕਿਹਾ ਕਿ ਤੂੰ ਪ੍ਰਤਾਪ ਸਿੰਘ ਦਾ ਪੋਤਰਾ ਏ ਤੈਨੂੰ ਪਤਾ ਤੇਰੇ ਪੜਦਾਦੇ ਦਾ ਕੀ ਨਾਂ ਸੀ? 

ਕਹਿੰਦਾ “ਹਾਂ ਜੀ ਸਰਦਾਰ ਅੱਛਰ ਸਿੰਘ।”

ਪਰ ਤੈਨੂੰ ਕਿਵੇਂ ਪਤਾ ਕਿ ਅੱਛਰ ਸਿੰਘ ਤੇਰੇ ਪੜਦਾਦਾ ਸਨ?

ਮੁੰਡਾ ਮੇਰੇ ਵਲ ਘੂਰੀ ਕੱਢ ਕੇ ਬੋਲਿਆ , “ਹੈਂ….”

ਮੈਂ ਕਿਹਾ ਪੁਤਰ ਜੀ ਗੁੱਸਾ ਨਾ ਕਰੋ ਮੇਰੇ ਸਵਾਲ ਦਾ ਜਵਾਬ ਦਿਓ। 

ਕਹਿੰਦਾ “ਇਹ ਕੀ ਗਲ ਹੋਈ ਮੇਰੇ ਦਾਦਾ ਜੀ ਨੇ ਮੇਰਾ ਪਿਤਾ ਜੀ ਨੂੰ ਦੱਸਿਆ ਜੋ ਉਸ ਅੱਗੇ ਮੈਨੂੰ ਦੱਸਿਆ ਹੈ।“

ਮੈਂ ਕਿਹਾਂ ਹਾਂ। ਮੈਂ ਇਹੋ ਤੁਹਾਡੇ ਮੂੰਹੋ ਸੁਣਨਾ ਚਾਹੁੰਦਾ ਸੀ। 

ਜਿਹੜੀ ਗਲ ਸੀਨਾ ਬਸੀਨਾ, ਪੀੜੀ ਦਰ ਪੀੜੀ ਚਲਦੀ ਆਉਦੀ ਹੈ ਉਹਨੂੰ ਆਪਾਂ ਪ੍ਰੰਪਰਾ ਕਹਿੰਦੇ ਹਾਂ। ਅਤੇ ਹਿਸਟਰੀ ਦੀ ਸਾਇੰਸ ਦਾ ਅਸੂਲ ਹੈ ਕਿ ਪ੍ਰੰਪਰਾ ਹਮੇਸ਼ਾਂ ਸੱਚ ਹੁੰਦੀ ਹੈ ਬੇਸ਼ਰਤੇ ਕਿ ਉਹਨੂੰ ਆਪਾਂ ਝੂਠੀ ਸਾਬਤ ਕਰ ਦਈਏ। ਸੋ ਕਾਕਾ ਜੀ ਜਪੁਜੀ ਸਾਬ ਜਾ ਨਿਤਨੇਮ ਦੇ ਪਾਠ ਕਰਨ ਦਾ ਸਿਧਾਂਤ ਓਨਾ ਹੀ ਸੱਚਾ ਹੈ ਜਿੰਨਾ ਇਹ ਸੱਚ ਕਿ ਅੱਛਰ ਸਿੰਘ ਤੇਰਾ ਪੜਦਾਦਾ ਸੀ। ਨਿਤਨੇਮ ਕਰਨ ਦਾ ਅਸੂਲ ਪੀੜੀ ਦਰ ਪੀੜੀ ਚਲਦਾ ਆ ਰਿਹਾ ਹੈ।

ਮੁੰਡੇ ਚੁੱਪ ਹੋ ਗਏ।

ਬਾਕੀ ਮੈਂ ਕਿਹਾ, ਹਾਂ ਗੁਰੂ ਗ੍ਰੰਥ ਸਾਹਿਬ ਵਿਚ ਵੀ ਨਿਤਨੇਮ ਦੀ ਗਲ ਨਿਰੀ ਕਹੀ ਹੀ ਨਹੀ ਗਈ ਨਿਤਨੇਮ ਦੀਆਂ ਬਾਣੀਆਂ ਵੱਖਰੀਆਂ ਹੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਦਿੱਤੀਆਂ ਗਈਆਂ ਹਨ। ਖਾਸ ਗਲ ਇਹ ਕਿ ਨਿਤਨੇਮ ਦੇ ਸ਼ਬਦ ਫਿਰ ਸਬੰਧਿਤ ਰਾਗਾਂ ਵਿਚ ਦੁਹਰਾਏ ਵੀ ਗਏ ਹਨ।

ਤੇ ਅੱਗੇ ਸੁਣੋ  ਗੁਰੂ ਰਾਮਦਾਸ ਪਾਤਸ਼ਾਹ ਕੀ ਫਰਮਾਉਦੇ ਨੇ, “ਗੁਰ  ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥”

ਸੋ ਗੁਰਸਿਖ ਦੇ ਦਿਨ ਦੀ ਸ਼ੁਰੂਆਤ ਜਪੁ ਭਾਵ ਜਪੁਜੀ ਸਾਹਿਬ ਤੋਂ ਹੋਣੀ ਆ।

ਮੁੰਡਾ ਬੋਲ ਉਠਿਆ ਇਥੇ “ਜਪੁਜੀ ਪਾਠ ਦੀ ਗਲ ਨਹੀ ਹਰਿ ਹਰਿ ਜਪਣ ਦੀ ਗਲ ਹੈ।“ ਮੈਂ ਕਿਹਾ ਚਲੋਂ ਮੈ ਇਸ ਤੇ ਬਹਿਸ ਨਹੀ ਕਰਾਂਗਾ, ਗਲ ਵਿਆਕਰਣ ਦੇ ਸਮਝ ਦੀ ਹੈ।

ਮੈਂ ਕਿਹਾ ਇਸ ਦੀ ਵਿਆਖਿਆ ਭਾਈ ਗੁਰਦਾਸ ਦੇ ਮੂੰਹੋ ਸੁਣੋ:

ਗਿਆਨ ਗੋਸ ਚਰਚਾ ਸਦਾ ਅਨਹਦ ਸਬਦ ਉਠੇ ਧੁਨਕਾਰਾ॥ 

ਸੋਦਰ, ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ॥

ਮੁੰਡਾ ਕਹਿੰਦਾ ਸਾਡੇ ਟੀਚਰ ਨੇ ਕਿਹਾ ਕਿ ਚੌਥੇ ਪਾਤਸ਼ਾਹ ਵੇਲੇ ਕੋਈ ਭਾਈ ਗੁਰਦਾਸ ਨਹੀ ਹੋਇਆ।

ਮੈਂ ਕਿਹਾ ਕਿਤੇ ਤੁਸੀ ਘੱਗੇ/ਕਾਲੇ ਅਫਗਾਨੇ ਦੇ ਸਿੱਖ ਤਾ ਨਹੀ ?

ਮੁੰਡਾ ਕਹਿੰਦਾ ਅੰਕਲ ਜੀ ਘੱਗਾ ਸਾਡਾ ਪਿਓ ਹੈ, ਸਤਿਕਾਰ ਨਾਲ ਬੋਲੋ।

ਮੈਂ ਕਿਹਾ ਘੱਗਾ ਜੀ ਕਹਿੰਦੇ ਨੇ ਕਿ ਨਾਮ ਜਪਣ ਦਾ ਕੋਈ ਫਾਇਦਾ ਨਹੀ ਜੇ ਫਾਇਦਾ ਹੁੰਦਾ ਤਾਂ ਪੰਚਮ ਪਾਤਸ਼ਾਹ ਨੂੰ ਸ਼ਹਾਦਤ ਨਾ ਦੇਣੀ ਪੈਂਦੀ ਤੇ ਨਾ ਹੀ ਗੁਰੂ ਨਾਨਕ ਨੂੰ ਚੱਕੀ ਪੀਹਣੀ ਪੈਂਦੀ।

ਮੁੰਡਾ ਕਹਿੰਦਾ ਘੱਗਾ ਜੀ ਠੀਕ ਕਹਿੰਦੇ ਨੇ।

ਗੁਰਬਾਣੀ ਦਾ ਤਾਂ ਨਿਚੋੜ ਹੀ ਬੰਦੇ ਨੂੰ ‘ਨਾਮ’ ਨਾਲ ਜੋੜਨ ਦਾ ਹੈ। ਜਿਹੜੇ ਮਰਜੀ ਸ਼ਬਦ ਨੂੰ ਵੇਖ ਲਓ। ਮੁੰਡੇ ਚੁੱਪ।

ਇਹ ਸਾਰੀ ਵਾਰਤਾ ਦੇਣ ਦਾ ਸਾਡਾ ਮਨੋਰਥ ਇਹ ਹੈ ਕਿ ਅਖੌਤੀ ਮਿਸ਼ਨਰੀ ਪ੍ਰਚਾਰਕਾਂ ਨੂੰ ਸਮਝਿਆ ਜਾਏ। ਭਾਈ ਗੁਰਤੇਜ ਸਿੰਘ ਜੀ ਗ੍ਰੰਥੀ ਸਿੰਘ, ਗੁਰਦੁਆਰਾ ਸਾਹਿਬ ਲੋਗਨ ਰੋਡ, ਬ੍ਰਿਸਬੇਨ ਇਕ ਦਿਨ ਸਾਨੂੰ ਸਵਾਲ ਕਰ ਰਹੇ ਸਨ ਕਿ ਦੱਸੋ ਮਿਸ਼ਨਰੀ ਤੁਸੀ ਕਿਹਨੂੰ ਮੰਨਦੇ ਹੋ?

ਸੋ ਭਾਈ ਸਾਹਿਬ ਜੀ ਵੈਸੇ ਤਾਂ 20ਵੀ ਸਦੀ ਵਿਚ ਅਕਾਲੀ ਸਿੰਘਾਂ ਨੇ ਆਪਣੇ ਪ੍ਰਚਾਰਕਾਂ ਨੂੰ ਸਤਿਕਾਰ ਨਾਲ ਮਿਸ਼ਨਰੀ ਕਿਹਾ ਸੀ ਜੋ ਸਿੱਖੀ ਵਿਚ ਵੜ੍ਹ ਚੁੱਕੇ ਬ੍ਰਾਹਮਣਵਾਦ ਅਤੇ ਕਰਮ ਕਾਂਡ ਦੀ ਵਿਰੋਧਤਾ ਕਰਦੇ ਸਨ। ਕੁਝ ਏਸੇ ਦੀ ਹੀ ਟਹਿਣੀ ਬਣੀ ਲੁਧਿਆਣੇ ਦਾ ਸਿੱਖ ਮਿਸ਼ਨਰੀ ਕਾਲਜ ਜਿਸ ਨੇ ਸ਼ੁਰੂ ਵਿਚ ਬਹੁਤ ਵਧੀਆ ਪ੍ਰਚਾਰ ਕੀਤਾ। ਪਰ ਦਸਮ ਗ੍ਰੰਥ ਦੀ ਜਿਸ ਤਰੀਕੇ ਨਾਲ ਇਹਨੇ ਵਿਰੋਧਤਾ ਕੀਤੀ ਆਪਣੇ ਲਈ ਮੁਸੀਬਤ ਸਹੇੜ ਲਈ। ਯਾਦ ਰਹੇ ਭਾਈ ਕਾਹਨ ਸਿੰਘ ਨਾਭਾ ਨੇ ਵੀ ਮੰਨਿਆ ਸੀ ਕਿ ਦਸਮ ਗ੍ਰੰਥ ਵਿਚ ਕੁਝ ਹੋਰ ਸਿੱਖਾਂ ਦੀਆਂ ਕ੍ਰਿਤਾਂ ਵੀ ਹਨ। 

ਪ੍ਰਚਾਰਕ ਨੇ ਵਿਦਵਾਨਾਂ ਦੀ ਗਲ ਸੰਗਤ ਤਕ ਪਹੁੰਚਾਉਣੀ ਹੁੰਦੀ ਹੈ। ਸਿੱਖ ਮਿਸ਼ਨਰੀ ਲੁਧਿਆਣਾ ਆਪ ਹੁੰਦਰੇਪਣ ਵਿਚ ਆ ਗਿਆ। ਜਿਸ ਕਰਕੇ ਕੁਝ ਵੱਡੇ ਨੁਕਸਾਨ ਕਰ ਗਿਆ। ਮਿਸਾਲ ਦੇ ਤੌਰ ਤੇ ਗੁਰਬਾਣੀ ਉਚਾਰਣ ਹੀ ਲੈ ਲਓ; ਪੁਰਾਤਨ ਸਮਿਆਂ ਵਿਚ ਉਤਰੀ ਭਾਰਤ ਦੀ ਕਿਸੇ ਵੀ ਭਾਸ਼ਾ ਵਿਚ ‘ਸ਼’ ਦੀ ਧੁੰਨ ਹੈ ਹੀ ਨਹੀ। ਮਿਸਾਲ ਦੇ ਤੌਰ ਤੇ ਦੇਸੀ ਘਿਓ ਹੁੰਦਾ ਦੇਸ਼ੀ ਨਹੀ। ਏਸੇ ਤਰਾਂ ਸਲੋਕ, ਸੀਸਾ, ਸੀਤਲ, ਈਸਰ, ਸੀਸ, ਸੋਭਾ, ਪ੍ਰਦੇਸ, ਆਦੇਸ, ਸ੍ਰੀ,  ਪ੍ਰਸਾਦਿ, ਆਸਾ ਆਦਿ ਆਦਿ ਪੰਜਾਬੀ ‘ਸ’ ਨਾਲ ਹੀ ਬੋਲਦੇ ਹਨ ਪਰ ਮਿਸ਼ਨਰੀ ਕਾਲਜ ਨੇ ਅਜਿਹੇ ਅੱਖਰ ਬਿੰਦੀ ਲਾ ਕੇ ਪੜ੍ਹਨ ਦਾ ਗਲਤ ਉਪਦੇਸ਼ ਦਿੱਤਾ। 

ਇਸ ਆਪ ਹੁੰਦਰੇਪਣ ਕਰਕੇ ਕੀਤੀਆਂ ਤਬਦੀਲੀਆਂ ਜਾਣੂ ਵਿਦਵਾਨਾਂ ਨੂੰ ਬਹੁਤ ਚੁਭੀਆਂ। 

1990 ਦਹਾਕੇ ਵਿਚ ਜਿਵੇ ਖਾਲਿਸਤਾਨ ਦੀ ਲਹਿਰ ਜੋਰਾਂ ਤੇ ਸੀ ਤਾਂ ਉਸ ਵੇਲੇ ਸਰਕਾਰ ਨੇ ਲਹਿਰ ਨੂੰ ਦਬਾਉਣ ਲਈ ਵੱਖ ਵੱਖ ਪਹਿਲੂਆਂ ਤੋਂ ਕੰਮ ਕਰਨਾ ਸ਼ੁਰੂ ਕੀਤਾ। ਸਰਕਾਰ ਦਾ ਮੰਨਣਾ ਹੈ ਕਿ ਜੇ ਸਿੱਖ ਵਿਚੋਂ ਸਿੱਖੀ ਕੱਢ ਦਿਓ ਤਾਂ ਖਾਲਿਸਤਾਨ ਆਪੇ ਹੀ ਮਰ ਜਾਂਦਾ ਹੈ।  ਜੇ ਬਾਂਸ ਨਾ ਹੋਵਗੇ ਤਾਂ ਬੰਸਰੀ ਕਿਥੋਂ ਵਜੂ। ਸੋ ਨਿਸ਼ਾਨਾ ਤਹਿ ਹੋਇਆ ਕਿ ਸਿੱਖਾਂ ਵਿਚ ਸਿੱਖੀ ਬਾਰੇ ਦੁਬਿਧਾ (ਕੰਨਫਿਊਜ਼ਨ) ਪੈਦਾ ਕਰੋ। ਉਸ ਵੇਲੇ ਫਿਰ ਸਰਕਾਰ ਨੂੰ ਦਿਸਿਆ ਕਿ ਸਿੱਖਾਂ ਵਿਚ ਦਸਮ ਗ੍ਰੰਥ ਇਕ ਅਜਿਹਾ ਪਹਿਲੂ ਹੈ ਜਿਸ ਤੇ ਸਿੱਖ ਵੰਡੇ ਜਾ ਸਕਦੇ ਹਨ। ਓਦੋਂ ਹੀ ਫਿਰ ਸਰਕਾਰੀ ਮਿਸ਼ਨਰੀਆਂ ਦਾ ਜਨਮ ਹੋਇਆ ਜਿੰਨਾਂ ਨੂੰ ਆਪਾਂ ਅੱਜ ਮਸ਼ੀਨਰੀ ਕਹਿੰਦੇ ਹਾਂ।ਇਹਨਾਂ ਦਾ ਨਿਸ਼ਾਨਾ ਸਿੱਖਾਂ ਨੂੰ ਭੰਬਲਭੂਸੇ ਵਿਚ ਪਾ ਕੇ ਸਿੱਖੀ ਤੋਂ ਦੂਰ ਕਰਨਾਂ ਹੈ। ਸੰਖੇਪ ਵਿਚ ਇਹਨਾਂ ਦੀ ਵਿਚਾਰਧਾਰਾ ਕੁਝ ਇਸ ਪ੍ਰਕਾਰ ਹੈ:

1. ਸਿੱਖੀ ਵਿਚ ਗੁਰਬਾਣੀ ਨਿਤਨੇਮ ਜਰੂਰੀ ਨਹੀ।

2. ਇਹਨਾਂ ਦਾ ਮੰਨਣਾ ਹੈ ਕਿ ਦਸਮ ਪਾਤਸ਼ਾਹ ਨੇ ਕੋਈ ਬਾਣੀ ਨਹੀ ਉਚਾਰੀ। ਸਾਰਾ ਦਾ ਸਾਰਾ ਦਸਮ ਗ੍ਰੰਥ ਨਕਲੀ ਹੈ। ਇਥੋਂ ਤਕ ਕਿ ਇਹ ਜਾਪ ਸਾਹਿਬ ਨੂੰ ਵੀ ਗੁਰੂ ਕ੍ਰਿਤ ਨਹੀ ਮੰਨਦੇ।

3. ਜਿਵੇ ਆਪਾਂ ਜਾਣਦੇ ਹਾਂ ਗੁਰਬਾਣੀ ਥਾਂ ਥਾਂ ਨਰਿੰਕਾਰ ਨੂੰ ਯਾਦ ਕਰਨ ਜਾਂ ਸਿਮਰਨ ਦੀ ਗਲ ਕਰਦੀ ਹੈ, ਇਹਨਾਂ ਅਨੁਸਾਰ ਗੁਰਬਾਣੀ ਬੰਦੇ ਨੂੰ ਸਿਰਫ ਜੀਵਨ ਜਾਚ ਸਿਖਾਉਦੀ ਹੈ। ( ਇਹਨਾਂ ਦੇ ਗੁਰੂ, ਗੁਰਬਖਸ ਸਿੰਘ ਕਾਲਾ ਅਫਗਾਨਾ ਦੇ ਕਾਲੇ ਜੀਵਨ ਬਾਰੇ ਕਿਸੇ ਦਿਨ ਲਿਖਾਂਗਾ ਜੀ) 

4. ਦਰ ਅਸਲ ਇਹ ਮੂਲੋ ਨਾਸਤਕ ਲੋਕ ਹਨ ਜਿੰਨਾ ਨੂੰ ਧਰਮ ਨਾਲ ਕੋਈ ਲੈਕਾ ਦੇਕਾ ਨਹੀ। ਇਹ ਵਿਖਾਏ ਖਾਤਰ ਸਿੱਖੀ ਸਰੂਪ ਬਣਾਏ ਹੋਏ ਹਨ। ਇਹ ਗੁਰੂ ਨੂੰ ਸਰਬ ਸਮਰੱਥ ਨਹੀ ਮੰਨਦੇ। ਇਹ ਸੋਚਦੇ ਨੇ ਕਿ ਜੋ ਕੰਮ ਇਹ ਖੁਦ ਨਹੀ ਕਰ ਸਕਦੇ, ਗੁਰੂ ਸਾਹਿਬ ਵੀ ਨਹੀ ਸਨ ਕਰ ਸਕਦੇ।

5. ਅੱਜ ਮੈਡੀਕਲ ਸਇੰਸ ਮੰਨਦੀ ਹੈ ਕਿ ਮਨੁੱਖ ਨੂੰ ਜਿੰਨੇ ਰੋਗ ਚਿਮੜਦੇ ਹਨ ਓਹਨਾਂ ਵਿਚੋਂ ਕੋਈ 50-60% ਰੋਗਾਂ ਦਾ ਸਬੰਧ ਸਾਡੀ ਸੋਚ ਨਾਲ ਹੁੰਦਾ ਹੈ। ਇਹ ਗੁਰਬਾਣੀ ਸਿਧਾਂਤ “ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ” ਨੂੰ ਮੰਨਦੇ ਹੀ ਨਹੀ, ਨਾਲੇ ਮਜਾਕ ਵੀ ਉਡਾਉਦੇ ਹਨ।

6. ਇਹ ਗੁਰੂ ਸਾਹਿਬਾਨ ਨੂੰ ਆਮ ਅਧਿਆਪਕ ਮੰਨਦੇ ਹਨ ਅਤੇ ਇਹਨਾਂ ਅਨੁਸਾਰ ਅਸਲ ਗੁਰੂ, ਅਕਾਲ ਪੁਰਖ ਨਿਰੰਕਾਰ ਹੈ।

7. ਇਹਨਾਂ ਦੀ ਸਭ ਤੋਂ ਵੱਡੀ ਕਮਜੋਰੀ ਸਿੱਖ ਪ੍ਰੰਪਰਾ ਹੈ ਜੋ ਇਹਨਾਂ ਨੂੰ ਉਠਣ ਨਹੀ ਦੇ ਰਹੀ। ਇਸ ਕਰਕੇ ਇਹ ਵਿਸ਼ਵ ਪ੍ਰਵਾਨਤ ‘ਪਰੰਪਰਾ’ ਦੇ ਸਿਧਾਂਤ ਤੋਂ ਮੁਨੱਕਰ ਹਨ। ਪ੍ਰੰਪਰਾ ਦੇ ਮੁਢਲੇ ਸਿਧਾਂਤ ਤੋਂ ਜਦੋਂ ਬੰਦਾ ਮੁਨੱਕਰ ਹੋ ਜਾਂਦਾ ਹੈ ਤਾਂ ਹਰ ਗਲ ਤੇ ਸ਼ੱਕ ਕਰਨ ਲਗ ਪੈਂਦਾ ਹੈ। ਇਹਨਾਂ ਦੇ ਵਿਰੋਧੀ ਏਸੇ ਕਰਕੇ ਇਹਨਾਂ ਤੇ ਤਾਹਨਾ ਕਸਦੇ ਹਨ ਕਿ ਇਹਨਾਂ ਨੂੰ ਆਪਣੇ ਰਿਸਤਿਆਂ ਬਾਰੇ ਵੀ ਸ਼ੰਕਾ ਹੈ। ਕਿਉਕਿ ਇਹ ਬੱਚੇ ਦੀ ਮਾਂ ਹੀ ਹੈ ਜੋ ਸਾਰੇ ਰਿਸਤਿਆਂ ਬਾਰੇ ਬੱਚੇ ਨੂੰ ਦਸਦੀ ਹੈ। ਏਸੇ ਕਰਕੇ ਸਿੱਖ ਇਤਹਾਸਕ ਗ੍ਰੰਥ ਜਿਵੇ ਭਾਈ ਗੁਰਦਾਸ ਦੀਆਂ ਵਾਰਾਂ ਜਾਂ ਹੋਰ ਗ੍ਰੰਥ ਇਹਨਾਂ ਦੇ ਦੁਸ਼ਮਣ ਹਨ। ਕਿਸੇ ਵੀ ਗ੍ਰੰਥ ਦੀ ਗਲ ਕਰੋ ਇਹ ਬਹਾਨਾ ਮਾਰ ਦਿੰਦੇ ਨੇ  “ਅਸੀ ਨਹੀ ਮੰਨਦੇ ਭਾਈ ਗੁਰਦਾਸ ਨੂੰ ਆਦਿ ਆਦਿ।ਇਹ ਨਿਰਾ ਬ੍ਰਾਹਮਣਵਾਦ ਹੈ।“

ਖੈਰ ਮਜਮੂਨ ਕੁਝ ਜਿਆਦਾ ਹੀ ਲੰਮਾ ਹੋ ਰਿਹਾ ਹੈ, ਬਾਕੀ ਕਿਸੇ ਅਗਲੀ ਕਿਸਤ ਵਿਚ ਜੀ। - ਭਬੀਸ਼ਨ ਸਿੰਘ ਗੁਰਾਇਆ



Continue Reading | comments

ਕੇਂਦਰ ਦਾ ਟਾਊਟ ਬਣ ਚੁੱਕਾ ਸੀ ਬਾਦਲ

Wednesday 3 May 2023




ਕੇਂਦਰ ਦਾ ਟਾਊਟ ਬਣ ਚੁੱਕਾ ਸੀ ਬਾਦਲ
ਇਥੇ ਬੀ. ਐਸ. ਗੁਰਾਇਆ ਦੇ ਲਿਖੇ ਚਾਰ ਲੇਖ ਪੇਸ਼ ਕੀਤੇ ਜਾ ਰਹੇ ਹਨ ਜਿਸ ਵਿਚ ਉਸਨੇ ਦਾਵਾ ਕੀਤਾ ਹੈ ਕਿ 1. ਬਾਦਲ ਤਾਂ ਕੇਂਦਰ ਦਾ ਟਾਊਟ ਬਣ ਚੁੱਕਾ ਸੀ, 2. ਕੀ ਕਾਰਨ ਬਾਦਲ ਨੂੰ ਕਿਓ ਐਨੇ ਲੋਕ ਯਾਦ ਕਰ ਰਹੇ ਨੇ, 3. ਕੀ ਕਿਸੇ ਹੋਰ ਸਿੱਖ ਲੀਡਰ ਦੀ ਮੌਤ ਤੇ ਵੀ ਆਰ ਐਸ ਐਸ ਨੇ ਸੋਗ ਮਨਾਇਆ ਹੈ? 4.   ਅਧੂਰੇ ਸੁਫਨੇ ਨਾਲ ਰੁਖਸਤ ਹੋਇਆ ਬਾਦਲ ਸਾਬ  ਅਤੇ 5. ਬਾਦਲ ਮਾਰਕਾ ਰਾਜਨੀਤੀ ਦੀ ਜੜ੍ਹ।

—-1—-

ਬਾਦਲ ਸਾਡੇ ਸ਼ਰੀਕ ਦਾ ਮੁਖਬਰ ਸੀ, 

(ਲਿਖਾਰੀ ਰਵਿੰਦਰ ਬਸਰਾ ਦੇ ਬਾਦਲੀ ਸੋਹਲਿਆਂ ਦਾ ਜਵਾਬ)

ਤੁਹਾਡੇ ਵਰਗੇ ਲਿਖਾਰੀਆਂ ਦੀ ਸੋਚ ਤੇ ਤਰਸ ਆਉਦੈ ਜੋ ਹਮੇਸ਼ਾਂ ਚੜੇ ਸੂਰਜ ਨੂੰ ਸਲਾਮਾਂ ਕਰਦੇ ਨੇ। ਬਾਦਲ ਨੇ ਸਾਰੀ ਉਮਰ ਭੋਲੀ ਜਨਤਾ ਨੂੰ ਮੂਰਖ ਬਣਾਇਆ ਹੈ ਇਹੋ ਜਿਹੇ ਪੱਖ ਲਿਖਾਰੀਆਂ ਉਜਾਗਰ ਕਰਨੇ ਹੁੰਦੇ ਨੇ। ਪਰ ਤੁਸੀ….। ਸਮਝ ਨੀ ਆਉਦੀ ਤੁਸੀ ਲੋਕ ਕਿਵੇ ਭੁਲ ਜਾਂਦੇ ਹੋ ਕਿ ਬਾਦਲ ਉਹੋ ਬੰਦਾ ਸੀ ਜਿਸ ਨੇ ਕਿਸੇ ਵੇਲੇ ਭਾਰਤੀ ਸੰਵਿਧਾਨ ਦੀ ਧਾਰਾ 25 ਦਿੱਲੀ ਜਾ ਕੇ ਸਾੜੀ, 1992 (?) ਵਿਚ ਯੂ ਐਨ ਓ ਦੇ ਸਕੱਤਰ ਜਨਰਲ ਬੁਤਰਸ ਬੁਤਰਸ ਘਾਲੀ ਨੂੰ ਖਾਲਿਸਤਾਨ ਦੇ ਹੱਕ ਵਿਚ ਮੈਮੋ ਦਿੱਤਾ। ਇਹਦਾ ਮਤਲਬ ਇਹ ਨਹੀ ਕਿ ਉਹ ਅੰਦਰੋਂ ਪੰਜਾਬੀਅਤ ਦੀ ਖੁਦਮੁਖਤਿਆਰੀ ਚਾਹੁੰਦਾ ਸੀ। ਉਹ ਤਾਂ ਅਗਲਿਆਂ ਦਾ ਸੇਫਟੀ ਵਾਲ (ਮੁਖਬਰ) ਸੀ। ਜੋ ਵੀ ਸਿੱਖਾਂ ਦੀ ਪਾਲਿਸੀ ਸਟੇਟਮੈਂਟ ਚਾਹੀਦੀ ਸੀ ਉਹ ਅਗਲੇ ਬਾਦਲ ਦੇ ਮੂੰਹੋ ਕਢਵਾਉਦੇ ਸਨ। ਤੁਸੀ ਭੁੱਲ ਚੁੱਕੇ ਹੋ ਕਿ ਬਾਦਲ ਨੇ 1984 ‘ਚ ਸਿੱਖ ਫੌਜੀਆਂ ਨੂੰ ਬਗਾਵਤ ਕਰਨ ਦੀ ਅਪੀਲ ਕੀਤੀ ਸੀ। ਸ਼ਾਇਦ ਤੁਸੀ ਇਹ ਵੇਖ ਕੇ ਕਬੂਤਰ ਵਾਂਙੂ ਅੱਖਾਂ ਮੀਟ ਲੈਂਦੇ ਹੋ ਕਿ ਸੰਨ 2000 ਵਿਚ ਜਦੋਂ ਜੰਮੂ ਕਸ਼ਮੀਰ ਅਸੈਂਬਲੀ ਨੇ ਆਟੋਨੋਮੀ ਬਿੱਲ ਪਾਸ ਕੀਤਾ ਤਾਂ ਬਾਦਲ ਤੇ ਟੌਹੜੇ ਨੇ ਅਗਲੇ ਹੀ ਦਿਨ ਬਿਆਨ ਦੇ ਦਿਤਾ ਕਿ ਪੰਜਾਬ ਨੂੰ ਵੀ ਆਟੋਨੋਮੀ ਚਾਹੀਦੀ ਹੈ। ਜਿਸ ਤੇ ਭਾਰਤੀ ਲੀਡਰਾਂ ਨਾਲ ਹੀ ਬਿਆਨ ਦੇ ਦਿੱਤਾ ਕਿ ਇਸ ਤਰਾਂ ਤਾਂ ਸਾਰੇ ਸੂਬੇ ਆਟੋਨੋਮੀ ਮੰਗਣਗੇ। ਸੰਨ 2016 ਵਿਚ ਜਦੋਂ ਪਾਕਿਸਤਾਨ ਨਾਲ ਖਿਚਾਅ ਵਧਿਆ ਤਾਂ ਅਜੈਂਸੀਆਂ ਨੇ ਸਰਹੱਦੀ ਸੂਬਿਆਂ ਨੂੰ ਮਾੜੀ ਜਿਹੀ ਸਲਾਹ ਦਿੱਤੀ ਕਿ ਸਰਹੱਦ ਨਾਲ ਲਗਦੇ ਪਿੰਡ ਸ਼ਾਇਦ ਖਾਲੀ ਕਰਵਾਉਣੇ ਪੈ ਜਾਣ। ਹੋਰ ਕਿਸੇ ਵੀ ਸੂਬੇ ਭਾਵ ਜੰਮੂ ਕਸ਼ਮੀਰ, ਰਾਜਸਥਾਨ ਅਤੇ ਗੁਜਰਾਤ ਨੇ ਅਜੈਂਸੀਆਂ ਦੀ ਇਸ ਗਲ ਦੀ ਪ੍ਰਵਾਹ ਨਾਂ ਕੀਤੀ ਪਰ ਬਾਦਲ ਨੇ 1000 ਪਿੰਡ ਖਾਲੀ ਕਰਵਾ ਕੇ ਪੰਜਾਬੀਆਂ ਨੂੰ ਸੜ੍ਹਕਾਂ ਤੇ ਬੈਠਣ ਲਈ ਮਜਬੂਰ ਕਰ ਦਿਤਾ ਸੀ। ਐਨੀ ਵਫਾਦਾਰੀ ਨਿਭਾਈ ਇਸ ਨੇ।ਤੁਸੀ ਭੁਲ ਰਹੇ ਹੋ ਕਿ ਬਾਦਲ (ਉਤੋਂ ਉਤੋਂ) ਆਖਰੀ ਸਮੇਂ ਤਕ ਸੰਘੀ ਢਾਂਚੇ ਦੀ ਵਕਾਲਤ ਕਰਦਾ ਰਿਹਾ ਪਰ ਏਸੇ ਦੀ ਪਾਰਟੀ ਨੇ ਜਦੋਂ ਕਸ਼ਮੀਰ ਵਿਚ ਧਾਰਾ 370 ਹਟਾਈ ਤਾਂ ਬੀ ਜੇ ਪੀ ਦੇ ਲਿਆਂਦੇ ਬਿੱਲ ਦੇ ਹੱਕ ਵਿਚ ਵੋਟ ਪਾਈ। ਸਿਰਸੇ ਵਾਲੇ ਬਦਮਾਸ਼ ਸਾਧ ਦੇ ਚੇਲਿਆਂ ਬੇਅਦਬੀ ਕੀਤੀ। ਇਹ ਹੁਣ ਸਾਬਤ ਹੋ ਚੁੱਕਾ ਹੈ ਕਿ ਇਸ ਨੇ ਪੁਲਿਸ ਨੂੰ ਕਾਰਵਾਈ ਕਰਨ ਤੋਂ ਰੋਕਿਆ।  ਬੇਅਦਬੀ ਕਰਨ ਵਾਲੇ ਪਿਆਰੇ ਭਨਿਆਰੀ ਦੀ 1999 ਵਿਚ ਨੰਗੀ ਕਨੂੰਨੀ ਮਦਦ ਕੀਤੀ। ਸਿਰਸੇ ਵਾਲੇ ਨੇ ਕੋਈ ਮੁਆਫੀ ਨਹੀ ਸੀ ਮੰਗੀ ਸਿੱਖ ਸੰਗਤ ਕੋਲੋਂ। ਉਹਦੀ ਝੂਠੀ ਮੁਆਫੀ ਚਿੱਠੀ ਆਪੇ ਬਣਵਾਈ ਤੇ ਉਸ ਮਾਫੀ ਦੇ ਹੱਕ ਵਿਚ ਸ਼੍ਰੋਮਣੀ ਕਮੇਟੀ ਦਾ 90 ਲੱਖ ਰੁਪਿਆ ਇਸ਼ਤਿਹਾਰਾਂ ਤੇ ਹੀ ਲੁਆ ਦਿਤਾ। ਕਿਸਾਨ ਅੰਦੋਲਨ ਮੌਕੇ ਪਹਿਲਾਂ ਸਰਕਾਰ ਦਾ ਪੱਖ ਲਿਆ ਜਦੋਂ ਵੇਖਿਆ ਕਿ ਸਾਰੀ ਲੋਕਾਈ ਕਿਸਾਨਾਂ ਦੇ ਹੱਕ ਵਿਚ ਹੈ ਤਾਂ ਝੱਟ ਆਪਣਾ ਪੱਖ ਬਦਲ ਲਿਆ। ਪਰ ਨਾਲ ਹੀ ਭਾਜਪਾ ਨਾਲ ਗੂੜੇ ਸਬੰਧ ਜਾਰੀ ਰੱਖੇ।ਜਦੋਂ ਬੰਗਾਲ ਦੀ ਮਮਤਾ ਬੈਨਰਜੀ ਨੇ ਕਿਸਾਨ ਅੰਦੋਲਨ ਦੀ ਹਾਮੀ ਭਰੀ ਤਾਂ ਅਕਾਲੀ ਦਲ ਨੇ ਝੱਟ ਐਲਾਨ ਕਰ ਦਿਤਾ ਕਿ ਅਕਾਲੀ ਦਲ ਛੇਤੀ ਹੀ ਪੂਰੇ ਭਾਰਤ ਵਿਚ ਅੰਦੋਲਨ ਖੜਾ ਕਰੇਗਾ ਕਿ ਭਾਰਤ ਨੂੰ ਯੂਨੀਟਰੀ ਦੇ ਥਾਂ ਤੇ ਸੰਘੀ ਲੋਕ ਰਾਜ ਬਣਾਇਆ ਜਾਏ। ਐਲਾਨ ਕੀਤਾ ਕਿ ਇਹਦੀ ਸ਼ੁਰੂਆਤ ਬੰਗਾਲ ਤੋਂ ਕੀਤੀ ਜਾਏਗੀ ਤਾਂ ਛੇਤੀ ਹੀ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਿਚ ਵਫਦ ਕਲਕਤੇ ਭੇਜਿਆ। ਖੁਸ਼ਕਿਸਮਤੀ ਨਾਲ ਮਮਤਾ ਨੇ ਇਹਨਾਂ ਨੂੰ ਘਾਹ ਨਾਂ ਪਾਇਆ।(ਇਸ ਚਾਲ ਨੂੰ ਸਿਰਫ ਰਾਜਨੀਤੀ ਗਿਆਨ ਰੱਖਣ ਵਾਲੇ ਹੀ ਆਸਾਨੀ ਨਾਲ ਸਮਝ ਸਕਦੇ ਹਨ। ਭਾਵ ਮਮਤਾ ਨੂੰ ਭਾਰਤ ਵਿਚ ਬਦਨਾਮ ਕਰਨਾਂ ਸੀ ਕਿ ਮਮਤਾ ਵੀ ਅਜਾਦ ਬੰਗਾਲ ਬਣਾਉਣਾ ਚਾਹੁੰਦੀ ਹੈ।) ਅਕਾਲੀ ਦਲ ਨਾਂ ਹੋਇਆ ਇਹ ਤਾਂ ਟਾਊਟੀ ਦਲ ਬਣ ਚੁੱਕਾ ਹੈ।  ਇਸ ਤੋਂ ਵੱਡਾ ਦੋਗਲਾ ਬੰਦਾ ਤੁਸੀ ਕਿਸ ਨੂੰ ਕਹੋਗੇ? ਇਕ ਲਿਖਾਰੀ ਹੋਣ ਦੇ ਨਾਤੇ ਤੁਸੀ ਅੱਖਾਂ ਫੇਰੀ ਬੈਠੇ ਹੋ ਕਿ ਏਸੇ ਬਾਦਲ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਕਮੇਟੀ ਧੜਾ ਧੜ ਪੰਜਾਬ ਦੀ ਇਤਹਾਸਿਕ ਇਮਾਰਤ ਵਿਰਾਸਤ ਢਾਹ ਰਹੀ ਹੈ। ਤੁਹਾਡੇ ਕੋਲ ਕੀ ਜਵਾਬ ਹੈ ਜਦੋਂ ਮੈਂ ਕਹਾਂ ਕਿ 400 ਸਾਲ ਪੁਰਾਣਾ ਲੋਹਗੜ੍ਹ ਕਿਲਾ (ਅੰਮਿਤਸਰ) ਏਸੇ ਦੋਗਲੇ ਬੰਦੇ ਦੀ ਪਾਲਿਸੀ ਅਨੁਸਾਰ ਢਾਹਿਆ ਗਿਆ। ਆਰ ਐਸ ਐਸ ਨੇ ਬਾਦਲ ਦੇ ਚਲਾਣੇ ਤੇ ਸੋਗ ਪੱਤ੍ਰ ਜਾਰੀ ਕੀਤਾ ਹੈ; ਜੇ ਤੁਸੀ ਅਜੇ ਵੀ ਨਹੀ ਸਮਝ ਰਹੇ ਤਾਂ ਮੈਂ ਕੀ ਕਹਾਂ? ਬਾਦਲ ਸਿਰਫ ਪੰਜਾਬੀਅਤ ਦੇ ਸ਼ਰੀਕ ਦਾ ਮੁਖਬਰ ਸੀ, ਇਸ ਤੋਂ ਇਲਾਵਾ ਕੁਝ ਵੀ ਨਹੀ। (ਤਿੱਖੀ ਸ਼ਬਦਾਵਲੀ ਲਈ ਅਫਸੋਸ ਹੈ)– 

——-2———

------<>ਲੋਕ ਬਾਦਲ ਨੂੰ ਕਿਓ ਏਨਾ ਯਾਦ ਕਰ ਰਹੇ ਨੇ? ਸਿਰਫ ਮਤਲਬ-<>--------

ਕਿਉਕਿ ਪ੍ਰਕਾਸ਼ ਸਿੰਘ ਬਾਦਲ ਨੇ ਏਨਾ ਟਾਈਮ ਸਰਕਾਰੀ ਜਾਂ ਸਾਂਝੇ ਕੰਮਾਂ ਤੇ ਨਹੀ ਸੀ ਲਾਇਆ ਜਿੰਨਾ ਉਸ ਨੇ ਨਿੱਜੀ ਸਬੰਧਾਂ ਨੂੰ ਪੱਕੇ ਕਰਨ ਤੇ ਲਾਇਆ। ਬਾਦਲ ਹਰ ਛੋਟੇ ਵੱਡੇ ਵਰਕਰ ਦੇ ਨਿੱਜੀ ਸਾਰਥ ਤੇ ਹਰ ਹਾਲਤ ਵਿਚ ਪਹੁੰਚਦਾ ਸੀ। ਬਾਦਲ ਬਾਰੇ ਮਸ਼ਹੂਰ ਸੀ ਕਿ  ਵਿਆਹ ਵਾਲੇ ਘਰ ਪਹੁੰਚਣ ਤੋਂ ਪਹਿਲਾਂ ਇਕ ਦੋ ਵਰਕਰ ਜਾਂ ਲੀਡਰ ਆਪਣੀ ਗੱਡੀ ਵਿਚ ਨਾਲ ਬੈਠਾ ਲੈਂਦਾ ਤੇ ਅਕਸਰ ਬਾਦਲ ਦਾ ਬਟੂਆ ਘਰ ਰਹਿ ਜਾਂਦਾ ਸੀ ਤੇ ਨਾਲ ਦੇ ਵਰਕਰ ਨੂੰ ਕਹਿ ਦਿੱਤਾ ਜਾਂਦਾ “ਯਾਰ ਵੇਖੀ 500 ਦਾ ਨੋਟ ਹੋਵੇ ਤਾਂ?”

ਇਸ ਪਰਕਾਰ ਬਾਦਲ ਇਕ ਤੀਰ ਨਾਲ ਕਈ ਕਈ ਨਿਸ਼ਾਨੇ ਫੁੰਡਦਾ। ਗੱਡੀ ਵਿਚ ਨਾਲ ਬੈਠਾਇਆ ਬੰਦਾ ਵੀ ਉਹਦਾ ਹੋ ਗਿਆ ਤੇ ਜਿਹਦੇ ਘਰ ਗਿਆ ਸੀ ਉਹ ਵੀ।ਓਥੇ ਮੌਜੂਦ ਲੋਕਾਂ ਨੂੰ ਵੀ ਜੱਫੀਆਂ ਪਾਈਆ। ਕਹਿੰਦੇ ਨੇ ਕਿ ਸਵੇਰੇ ਸਵੱਖਤੇ ਹੀ ਘਰੋ ਨਿਕਲ ਤੁਰਦਾ ਸੀ ਬਾਦਲ।

ਸੰਗਤ ਦਰਸ਼ਨ ਦਾ ਮਕਸਦ ਵੀ ਸਬੰਧ ਪੀਢੇ ਕਰਨਾਂ ਹੀ ਹੁੰਦਾ ਸੀ ਨਹੀ ਤਾਂ ਇਸ ਇਕੱਠ ਵਿਚ ਜੋ ਸਰਕਾਰੀ ਕੰਮ ਨਿਪਟਾਇਆ ਜਾਂਦਾ ਸੀ ਉਹ ਤਾਂ ਇਕ ਤਹਿਸੀਲਦਾਰ ਵੀ ਕਰ ਦੇਵੇ। ਮੁੱਖ ਮੰਤਰੀ ਕੋਲੋਂ ਲੋਕ ਕਨੂੰਨ ਬਣਵਾਉਣ ਦੀ ਉਮੀਦ ਕਰਦੇ ਹਨ, ਨਾ ਕਿ ਨਿੱਜੀ ਮਸਲੇ ਹਲ ਕਰਵਾਉਣ ਦੀ।

ਫਿਰ ਬਾਦਲ ਨੇ ਆਪਣੇ ਵਰਕਰਾਂ ਦੇ ਰਿਸਤੇਦਾਰਾਂ ਨੂੰ ਨੌਕਰੀਆਂ ਵੀ ਖੂਬ ਦਿਵਾਈਆਂ। 1997 ‘ਚ ਜਦੋਂ ਇਸ ਦੀ ਸਰਕਾਰ ਆਈ ਤਾਂ ਇਸ ਬਾਰੇ ਮਸ਼ਹੂਰ ਹੋ ਗਿਆ ਸੀ ਕਿ ਘਰ ਵਿਚ ਨੋਟ ਗਿਣਨ ਵਾਲੀ ਮਸ਼ੀਨ ਲਾ ਲਈ ਸੀ। ਓਦੋਂ ਇਹ ਗਲ ਵੀ ਸਾਹਮਣੇ ਆਈ ਸੀ ਕਿ ਨੋਟ ਸਾਂਭਣ ਲਈ ਥਾਂ ਘੱਟ ਪੈ ਗਈ ਸੀ।

ਬਾਦ ਦੇ ਸਮਿਆਂ ਵਿਚ ਇਕ ਹੋਰ ਖਬਰ ਵੀ ਉਡੀ ਸੀ ਕਿ ਬਾਦਲਾਂ ਦਾ ਨੋਟਾਂ ਨਾਲ ਭਰਿਆ ਟਰੱਕ ਮਹਾਂਰਾਸ਼ਟਰ ਵਿਚ ਫੜਿਆ ਗਿਆ ਸੀ। ਜਿਸ ਨੂੰ ਬਾਦ ਵਿਚ ਗ੍ਰਿਹ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਸਾਂਭ ਲਿਆ ਸੀ।

ਕਹਿਣ ਤੋਂ ਮਤਲਬ ਬਾਦਲ ਨੇ ਸਾਰੀ ਉਮਰ ਲੋਕਾਂ ਨੂੰ ਨਾਲ ਜੋੜਿਆ। ਬੰਦਾ ਅਕਸਰ ਮਤਲਬੀ ਹੁੰਦਾ ਹੈ ਉਹ ਆਪਣੇ ਨਿੱਜੀ ਸਵਾਰਥ ਨੂੰ ਕੌਮ ਦੇ ਸਵਾਰਥ ਤੋਂ ਪਹਿਲਾਂ ਰੱਖ ਲੈਂਦਾ ਹੈ। ਚੇਤੰਨ ਬਾਦਲ ਨੇ ਆਧਰਾ ਪ੍ਰਦੇਸ ਦੇ ਇਕ ਲੀਡਰ ਤੋਂ ਆਈਡੀਆ ਚੁਰਾਇਆ ਅਤੇ ਪੰਜਾਬ ਵਿਚ ਵੋਟ ਬਦਲੇ ਬੋਤਲ ਦਾ ਸਿਧਾਂਤ ਪਾਰਟੀ ਪੱਧਰ ਤੇ ਸ਼ੁਰੂ ਕੀਤਾ। ਐਨ ਵਕਤ ਤੇ ਪੰਜਾਬ ਦੇ ਸਾਰੇ ਹਲਕਿਆਂ ਵਿਚ ਦਾਰੂ ਦੇ ਟਰੱਕ ਪਹੁੰਚ ਜਾਇਆ ਕਰਦੇ ਸਨ। ਕੁਝ ਇਸ ਤਰਾਂ ਦਾ ਸੁਚੱਜਾ ਪ੍ਰਬੰਧ ਰਿਹਾ ਬਾਦਲ ਦਾ।

ਯਾਦ ਹੈ ਪਿੱਛੇ ਜਿਹੇ ਬਿਕਰਮ ਮਜੀਠੀਏ ਦਾ ਜਦੋਂ ਮਸਲਾ ਉਠਿਆ ਤਾਂ ਬਾਦਲਾਂ ਨੇ ਦੁਹਾਈ ਦਿੱਤੀ ਸੀ ਕਿ ਮਜੀਠੀਏ ਨੂੰ ਰੰਜਿਸ਼ ਤਹਿਤ ਫਸਾਇਆ ਜਾ ਰਿਹਾ ਹੈ ਤੇ ਕਿਹਾ ਸੀ “ਸਾਨੂੰ ਅਦਾਲਤਾਂ ਤੇ ਪੂਰਾ ਭਰੋਸਾ ਹੈ ਓਥੋਂ ਇਨਸਾਫ ਜਰੂਰ ਮਿਲੇਗਾ।“ ਮਜੀਠੀਏ ਦਾ ਕੇਸ ਸੁਪਰੀਮ ਕੋਰਟ ਤਕ ਗਿਆ ਪਰ ਓਥੇ ਵੀ ਸਾਬਤ ਹੋ ਗਿਆ ਕਿ ਮਜੀਠੀਏ ਖਿਲਾਫ ਅਜਿਹੇ ਸਬੂਤ ਨੇ ਜਿੰਨਾਂ ਨੂੰ ਝੂਠਲਾਇਆ ਨਹੀ ਜਾ ਸਕਦਾ। ਇਸ ਸਭ ਦੇ ਬਾਵਜੂਦ ਮਜੀਠੇ ਹਲਕੇ ਦੇ ਲੋਕਾਂ ਨੇ ਮਜੀਠੀਏ ਦੇ ਘਰਦੀ ਨੂੰ ਰਿਕਾਰਡ ਵੋਟਾਂ ਨਾਲ ਜਿਤਾਇਆ ਸੀ। ਕਿਉਕਿ ਬਿਕਰਮ ਨੇ ਆਪਣੇ ਹਲਕੇ ਵਿਚ ਬਾਦਲ ਪਾਲਿਸੀ ਤਹਿਤ ਕੰਮ ਕੀਤਾ ਹੋਇਆ ਹੈ ਭਾਵ ਵਰਕਰਾਂ ਨੂੰ ਪੱਕਾ ਕੀਤਾ ਹੋਇਆ ਹੈ। ਸਾਡਾ ਕਹਿਣ ਦਾ ਮਤਲਬ ਕਿ ਲੋਕ ਅਸੂਲ ਨਹੀ ਵੇਖਦੇ ਆਪਣਾ ਸਵਾਰਥ ਵੇਖਦੇ ਹਨ।

ਸੰਨ 2000 ਵਿਚ ਅਸਾਂ ਉਸ ਵੇਲੇ ਦੀ ਵਜੀਰ ਸੁਖਦੇਵ ਸਿੰਘ ਢੀਡਸੇ ਦੀ ਇੰਟਰਵਿਊ ਕੀਤੀ ਅਤੇ ਇਸ ਨੂੰ ਪੰਜਾਬ ਮੋਨੀਟਰ ਦੇ ਮੁੱਖ ਪੰਨੇ ਤੇ ਜਗ੍ਹਾਂ ਦਿੱਤੀ ਸੀ ਅਤੇ ਟਾਈਟਲ ਇਹੋ ਸੀ, “ਨਿੱਜੀ ਕੰਮ ਜਿੰਨੀ ਮਰਜੀ ਕਢਵਾ ਲਓ। ਪੰਜਾਬ ਤੇ ਪੰਥ ਦੀ ਗਲ ਨਾਂ ਕਰੋ।“

ਜਦੋਂ 1995 ਦੀ ਮੋਗਾ ਕਾਨਫ੍ਰੰਸ ਉਪਰੰਤ ਪਾਰਟੀ ਨੂੰ ਅਕਾਲੀ ਜਾਂ ਪੰਥਕ ਦੇ ਥਾਂ ਤੇ ਪੰਜਾਬੀ ਪਾਰਟੀ ਐਲਾਨਿਆ ਉਸ ਉਪਰੰਤ ਬਾਦਲ ਨੇ ਵਰਕਰਾਂ ਨੂੰ ਹਰ ਤਰਾਂ ਨਾਲ ਉਤਸ਼ਾਹ ਦਿੱਤਾ। ਜਦੋਂ ਵੀ ਖੁਦ ਦੀ ਸਰਕਾਰ ਹੁੰਦੀ ਵਰਕਰਾਂ ਨੂੰ ਠਾਣੇ ਠਪਾਣੇ ਅਤੇ ਦਫਤਰਾਂ ਵਿਚ ਦਖਲਅੰਦਾਜ਼ੀ ਕਰਨ ਦੀ ਪੂਰੀ ਖੁਲ ਦੇ ਦਿੱਤੀ। ਇਹ ਬਾਦਲ ਸਾਬ ਨੂੰ ਕਰੈਡਿਟ ਜਾਂਦਾ ਹੈ ਜਿਹੜਾ ਉਸ ਨੇ ਲੀਡਰਾਂ ਦੇ ਖਾਤਿਆਂ ਵਿਚ ਠਾਣੇ ਪਾਏ। ਚੁਣੇ ਹੋਏ ਐਮ ਐਲ ਏ ਨੂੰ ਹੀ ਸਬੰਧਿਤ ਠਾਣੇ ਨਹੀ ਸਨ ਅਲਾਟ ਕੀਤੇ ਸਗੋਂ ਹਾਰੇ ਹੋਏ ਪਾਰਟੀ ਲੀਡਰਾਂ ਨੂੰ ਵੀ ਹਲਕੇ ਦੇ ਠਾਣੇ ਅਲਾਟ ਕਰ ਦਿੱਤੇ।

ਐਨ ਏਸੇ ਅੰਦਾਜ਼ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਤਹਾਸਿਕ ਗੁਰਦੁਆਰੇ ਅਲਾਟ ਕੀਤੇ ਹੋਏ ਹਨ। ਜਿੱਥੇ ਉਹਨਾਂ ਦੀ ਪੂਰੀ ਮਨ ਮਰਜੀ ਚਲਦੀ ਹੈ। ਸ਼ਾਇਦ ਤੁਹਾਨੂੰ ਪਤਾ ਨਾਂ ਹੋਵੇ ਗੁਰਦੁਆਰਿਆ ਵਿਚ ਇਕ ਇਕ ਪੋਸਟ ਤੇ ਤਿੰਨ ਤਿੰਨ ਬੰਦੇ ਵੀ ਭਰਤੀ ਕੀਤੇ ਜਾ ਸਕਦੇ ਨੇ। ਕਿਉਕਿ ਵਰਕਰਾਂ ਨੂੰ ਸੰਤੁਸ਼ਟ ਜੁ ਰੱਖਣਾ ਹੋਇਆ।

ਪੰਜਾਬੀ ਦੁਨੀਆ ਦੀ ਬਹਾਦਰ ਅਤੇ ਮਿਹਨਤਕਸ਼ ਕੌਮ ਗਿਣੀ ਗਈ ਹੈ ਉਹਨਾਂ ਨੂੰ ਆਟਾ ਦਾਲ ਮੁਫਤ ਵਿਚ ਦੇਣ ਮਤਲਬ ਕਿ ਇਹਨਾਂ ਨੂੰ ਵੀ ਹੱਢ ਹਰਾਮੀ ਬਣਾਇਆ ਜਾ ਸਕੇ।

ਬਾਦਲਾਂ ਦਾ ਮੰਨਣਾ ਹੈ ਕਿ ਭ੍ਰਿਸ਼ਟ ਜਾਂ ਦਾਗੀ ਬੰਦਾ ਜਿਆਦਾ ਵਫਾਦਾਰ ਹੁੰਦਾ ਹੈ। ਏਸੇ ਅਸੂਲ ਦੇ ਤਹਿਤ ਹੀ ਉਹਨਾਂ ਸ਼੍ਰੋਮਣੀ ਕਮੇਟੀ ਅਤੇ ਲਗਦੇ ਵਾਹੇ ਸਰਕਾਰ ਵਿਚ ਗਲਤ ਲੋਕਾਂ ਨੂੰ ਉਤਸ਼ਾਹ ਦਿੱਤਾ; ਉਦਾਹਰਣ ਇਜ਼ਹਾਰ ਆਲਮ ਅਤੇ ਸੁਮੇਧ ਸੈਣੀ ਦੀ ਦਿੱਤੀ ਜਾ ਸਕਦੀ ਹੈ।

ਬਾਦਲ ਨੇ ਆਪਣੇ ਰਾਜ ਵਿਚ ਸਮਾਜਕ ਕਦਰਾਂ ਕੀਮਤਾਂ ਨੂੰ ਜੁੱਤੀ ਦੀ ਨੋਕ ਤੇ ਰੱਖਿਆ ਸੀ। ਵਰਕਰਾਂ ਨੂੰ ਸੰਬੋਧਨ ਹੁੰਦਿਆ ਇਕ ਵੇਰਾਂ ਤਾਂ ਐਨ ਟੀ ਵੀ ਸਾਹਮਣੇ ਉਹਦੇ ਮੂੰਹੋ ਨਿਕਲ ਗਿਆ ਕਿ ਜਾਓ ਬੈਂਕ ਸ਼ੈਂਕ ਲੁੱਟ ਲਓ। ਬੁਰਾਈ ਦਾ ਨਾਂ ਹੀ ਬਾਦਲ ਹੋਣਾ ਚਾਹੀਦੈ।

ਕੋਈ ਸ਼ਰੀਕ ਕੌਮ ਦੂਸਰੇ ਦੇ ਬੇਈਮਾਨ ਲੀਡਰ ਦੀ ਭਾਲ ਕਰਦੀ ਹੈ ਜੋ ਆਪਣੀ ਕੌਮ ਨਾਲ ਗੱਦਾਰੀ ਕਰ ਸਕੇ। ਤਾਂ ਹੀ ਤਾਂ ਆਰ ਐਸ ਐਸ ਨੇ ਕਲ ਬਾਦਲ ਦੇ ਹੱਕ ਵਿਚ ਜਨਤਕ ਸੋਗ ਪੱਤ੍ਰ ਜਾਰੀ ਕੀਤਾ ਹੈ। ਨਹੀ ਤਾਂ ਕਿਹੜਾ ਲੀਡਰ ਹੈ ਜੋ ਆਪਣੀ ਹੀ ਇਤਹਾਸਿਕ ਵਿਰਾਸਤ ਨੂੰ ਬਿਨਾਂ ਮਤਲਬ ਢਾਹੇ। 

ਨੇਕ ਲੀਡਰ ਕੁਲ ਜਨਤਾ ਦੇ ਹੱਕ ਵਿਚ ਫੈਸਲੇ ਲੈਂਦਾ ਹੈ ਬੇਈਮਾਨ ਆਪਣਾ ਜਾਲ ਵਿਛਾਉਦਾ ਹੈ।-


——3——-

 4——

 ----<> ਅਧੂਰੇ ਸੁਫਨੇ ਨਾਲ ਰੁਖਸਤ ਹੋਇਆ ਬਾਦਲ ਸਾਬ <>----

ਭੋਲੀ ਅਤੇ ਜ਼ਜ਼ਬਾਤੀ ਸਿੱਖ ਕੌਮ ਆਪਣੇ ਅੰਦਰਲੇ ਦੁਸ਼ਮਣ ਨੂੰ ਪਛਾਨਣ ਵਿਚ ਸਾਲਾਂ ਲਾ ਦਿੰਦੀ ਹੈ। ਕੌਮ ਦੇ ਇਸ ਵਿਹਾਰ ਦੀ ਹੀ ਉਪਜ ਸੀ ਪ੍ਰਕਾਸ਼ ਸਿੰਘ ਬਾਦਲ ਜੋ 25 ਅਪ੍ਰੈਲ 2023 ਨੂੰ ਚਲ ਵਸਿਆ। ਇਹ ਉਹ ਗੁਪਤ ਦੁਸ਼ਮਣ ਸੀ ਜਿਸ ਨੇ ਕੇਂਦਰ ਨੂੰ ਸੁਨੇਹਾ ਦਿੱਤਾ ਕਿ ਅਕਾਲ ਤਖਤ ਢਾਹੁੰਣ ਖਾਤਰ ਤੁਹਾਨੂੰ ਫੌਜਾਂ ਚੜਾਉਣ ਦੀ ਜਰੂਰਤ ਨਹੀ “ਜਦੋਂ ਅਸੀ ਹੈਂਗੇ ਆਂ”। ਏਹੋ ਕਾਰਨ ਹੈ ਸਾਰੀ ਸਿੱਖ ਕੌਮ ਨੂੰ ਇੰਦਰਾ ਗਾਂਧੀ ਦਾ 1984 ਤਾਂ ਭਲੀ ਭਾਂਤ ਯਾਦ ਹੈ ਪਰ 1999 ਕਿਸੇ ਨੂੰ ਕੰਨੋ ਕੰਨ ਯਾਦ ਨਹੀ ਜਦੋਂ ਅੰਮ੍ਰਿਤਸਰ ਦੇ ਲੋਹਗੜ੍ਹ ਕਿਲ੍ਹੇ ਦਾ ਨਾਮੋ ਨਿਸ਼ਾਨ ਮਿਟਾਇਆ ਗਿਆ ਸੀ। ਸ਼ਹੀਦਾਂ ਦੀ ਜਥੇਬੰਦੀ ਅਕਾਲੀ ਦਲ ਵਿਚ ਭ੍ਰਿਸ਼ਟਾਚਾਰ, ਨਾਸਤਕਵਾਦ ਅਤੇ ਮੁਖਬਰੀ ਵਾੜ ਕੇ ਪੰਜਾਬ ਪੰਜਾਬੀਅਤ ਲਈ ਜਿੰਦ ਜਾਨ ਵਾਰਨ ਵਾਲੀ ਪਾਰਟੀ ਦਾ ਭੋਗ ਬੜੀ ਖੂਬਸੂਰਤੀ ਨਾਲ ਪਾਇਆ ਬਾਦਲ ਸਾਬ ਨੇ। ਇਹ ਉਸ ਦੀ ਕਲਾ ਹੀ ਸੀ ਕਿ ਇਸ ਦੇ ਬਾਵਜੂਦ ਅਕਾਲੀ ਦਲ ਉਹਨੂੰ ‘ਫਖਰੇ ਕੌਮ’ ਦਾ ਖਿਤਾਬ ਦਿੰਦਾ ਹੈ। ਦਿਖਣ ਵਿਚ ਬੜੀ ਭੋਲੀ ਜਿਹੀ ਸੂਰਤ ਵਿਚ ਸਾਹਮਣੇ ਆਉਣ ਵਾਲੇ ਬਾਦਲ ਦੀ ਹੀ ਸਿਫਤ ਸੀ ਕਿ ਉਹ ਓਦੋਂ ਵੀ ਵੋਟਾਂ ਲੈ ਸਕਦਾ ਸੀ ਜਦੋਂ ਪੰਜਾਬ ਰੋਡਵੇਜ ਵੱਡੇ ਘਾਟੇ ਵਿਚ ਚਲਦੀ ਹੈ ਤੇ ਬਾਦਲਾਂ ਦੀਆਂ ਬੱਸਾਂ ਦੂਣ ਸਵਾਈਆਂ ਹੁੰਦੀਆਂ ਹਨ।ਜੇ ਕਿਤੇ ਸਿਰਸੇ ਵਾਲੇ ਸਾਧ ਦਾ ਮਸਲਾ ਨਾਂ ਹੁੰਦਾ ਤਾਂ ਅੱਜ ਵੀ ਬਹੁਤੇ ਸਿੱਖਾਂ ਨੇ ਮੰਨਣਾ ਹੀ ਨਹੀ ਸੀ ਕਿ ਬਾਦਲ ਗੁਪਤ ਦੁਸ਼ਮਣ ਹੈ। ਇਸ ਸਖਸ਼ ਨੇ ਨਿਰਾ ਸਿੱਖੀ ਦਾ ਹੀ ਘਾਣ ਨਹੀ ਕੀਤਾ ਇਹ ਪੰਜਾਬੀਅਤ ਦੇ ਕਿਰਦਾਰ ਨੂੰ ਵੀ ਨਿਵਾਣ ਵਲ ਲੈ ਗਿਆ। ਨਸ਼ਾ ਤਸਕਰੀ ਦੀ ਪੁਲਿਸ ਰਾਂਹੀ ਪੁਸ਼ਤ ਪਨਾਹੀ, ਆਟਾ ਦਾਲ ਸਕੀਮ ਦਾ ਲਾਗੂ ਕੀਤੇ ਜਾਣਾ, ਬੋਤਲ ਫਾਰ ਬੈਲੇਟ ਜਾਂ ਫਿਰ ਕਿਸਾਨਾਂ ਨੂੰ ਮੁਫਤ ਬਿਜਲੀ ਦੇ ਕੇ ਦਰਿਆਵਾਂ ਦਾ ਚੇਤਾ ਭੁਲਾਈ ਰਖਣਾ ਕੌਮ ਦੇ ਅਜਿਹੇ ਜੜ੍ਹੀਂ ਤੇਲ ਨੇ ਜਿਸ ਨੂੰ ਪੰਜਾਬੀਆਂ ਦੀਆਂ ਆਉਣ ਵਾਲੀਆਂ ਪੀੜੀਆਂ ਸਦੀਆਂ ਤਕ ਯਾਦ ਕਰਿਆ ਕਰਨਗੀਆਂ। ਉਤੋਂ ਉਤੋਂ ਸੰਘੀ ਢਾਂਚੇ ਦੀ ਵਕਾਲਤ ਕਰਨ ਵਾਲਾ ਬਾਦਲ ਉਦੋਂ ਤੜਫ ਉਠਦਾ ਹੈ ਜਦੋਂ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਵਿਚ ਖੁਦਮੁਖਤਿਆਰੀ ਦਾ ਮਤਾ ਪਾਸ ਹੁੰਦਾ ਹੈ। ਬਾਦਲ ਸਾਬ ਨੂੰ ਤਾਂ ਓਦੋਂ ਹੀ ਸ਼ਰਧਾਜਲੀ ਮਿਲਣੀ ਸ਼ੁਰੂ ਹੋ ਗਈ ਸੀ ਜਦੋਂ ਆਖਿਰੀ ਸਾਹ ਚਲ ਰਹੇ ਸਨ ਤੇ ਮਰਿੰਡੇ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਮੌਕੇ ਅਖੌਤੀ ਅਕਾਲੀ ਉਤੋਂ ਦੀ ਗਾਤਰਾ ਕਿਰਪਾਨ ਪਾਈ, ਮੁਜਰਮ ਨੂੰ ਸੰਗਤ ਦੇ ਰੋਹ ਤੋਂ ਬਚਾ ਰਿਹਾ ਸੀ। ਅਫਸੋਸ! ਅਰਬਾਂ ਖਰਬਾਂ ਦੀ ਜਾਇਦਾਦ ਬਣਾਉਣ ਵਾਲੇ ਬਾਦਲ ਦਾ ਰਾਸ਼ਟਰਪਤੀ ਜਾਂ ਉਪ-ਰਾਸ਼ਟਰਪਤੀ ਬਣਨ ਦਾ ਸੁਫਨਾ ਅਧੂਰਾ ਹੀ ਰਹਿ ਗਿਆ ਅਤੇ ਖਾਲੀ ਹੱਥ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ। ਅਫਸੋਸ!!!! 

--------5---------

ਬਾਦਲ ਮਾਰਕਾ ਰਾਜਨੀਤੀ ਦੀ ਜੜ੍ਹ

ਅਕਾਲੀ ਦਲ ਨੇ ਪੰਜਾਬੀ ਸੂਬੇ ਲਈ 1950 ਤੋਂ 1966 ਤਕ ਲੰਮੀ ਜੱਦੋਜਹਿਦ ਕੀਤੀ ਸੀ।ਪੰਜਾਬੀ ਸੂਬਾ ਬਣਨ ਉਪਰੰਤ 1967 ਵਿਚ ਪਹਿਲੀਆਂ ਚੋਣਾਂ ਹੋਣੀਆਂ ਜਿਸ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਿਆ। ਉਂਜ 104 ਮੈਂਬਰੀ ਵਿਧਾਨ ਸਭਾ ਵਿਚ ਕਾਗਰਸ 48 ਸੀਟਾਂ ਲੈ ਕੇ ਵੱਡੀ ਪਾਰਟੀ ਬਣੀ ਰਹੀ। ਅਕਾਲੀ ਨੂੰ 24+2 ਸੀਟਾਂ, ਜਨ ਸੰਘ (ਭਾਜਪਾ)-9,  ਕਮਿਊਨਿਸਟ -5+3, ਰਿਪਬਲੀਕਰਨ/ਸੋਸ਼ਲਿਸਟ ਪਾਰਟੀ- 3+1 ਅਤੇ ਅਜਾਦ-9. 

ਮਾਸਟਰ ਤਾਰਾ ਸਿੰਘ ਕੋਲੋਂ ਹੋਈਆਂ ਗਲਤੀਆਂ ਕਰਕੇ ਅਕਾਲੀ ਦਲ ਦੁਫਾੜ ਹੋ ਚੁੱਕਾ ਸੀ ਸੀ ਤੇ ਵੱਡੇ ਗਰੁਪ (24 ਸੀਟਾਂ) ਦਾ ਲੀਡਰ ਸੰਤ ਫਤਹਿ ਸਿੰਘ ਸੀ। ਓਦੋਂ ਕਾਂਗਰਸ ਨੂੰ ਸਰਕਾਰ ਬਣਾਉਣ ਵਾਸਤੇ ਸਿਰਫ 4 ਐਮ ਐਲ ਏ ਚਾਹੀਦੇ ਸਨ ਪਰ ਕਿਸੇ ਵੀ ਅਜਾਦ ਜਾਂ ਪਾਰਟੀ ਨੇ ਕਾਂਗਰਸ ਨੂੰ ਹਮਾਇਤ ਨਾਂ ਦਿੱਤੀ। ਜਿਸ ਕਰਕੇ ਸੰਤ ਫਤਹਿ ਸਿੰਘ ਅਕਾਲੀ ਦਲ ਨੇ ਸਰਕਾਰ ਬਣਾਉਣ ਲਈ ਜੋੜ ਤੋੜ ਕੀਤੇ। ਜਨ ਸੰਘ ਵੀ ਕਾਂਗਰਸ ਵਿਰੋਧੀ ਸਰਕਾਰ ਵਿਚ ਸ਼ਾਮਲ ਹੋਣ ਲਈ ਇਸ ਸ਼ਰਤ ਨੇ ਸਹਿਮਤ ਹੋ ਗਈ ਕਿ ਅਕਾਲੀ ਦਲ ਭਾਸ਼ਾ ਨੀਤੀ ਵਿਚ ਕੋਈ ਤਬਦੀਲੀ ਨਹੀ ਕਰੇਗਾ ਭਾਵ ਪੰਜਾਬੀ ਲਾਗੂ ਨਹੀ ਕਰੇਗਾ  ਅਤੇ ਨਾਂ ਹੀ ਪੂਰਬੀ ਪੰਜਾਬ ਦਾ ਨਾਂ ਪੰਜਾਬੀ ਸੂਬਾ ਰੱਖੇਗਾ।

ਓਹਨੀ ਦਿਨੀ ਸੰਤ ਫਤਹਿ ਸਿੰਘ ਹਿੰਦੂ-ਸਿੱਖਾਂ ਦੇ ਸਾਂਝੇ ਲੀਡਰ ਹੋਣ ਦਾ ਦਾਵਾ ਖੁਦ ਪ੍ਰਧਾਨ ਮੰਤਰੀ ਨਹਿਰੂ ਕੋਲ ਵੀ ਕਰਦਾ ਹੈ। ਜਿਸ ਸੋਚ ਕਾਰਨ ਸੰਤ ਜਨ ਸੰਘ ਦੀ ਹਰ ਗਲ ਮੰਨਣ ਨੂੰ ਤਿਆਰ ਹੋ ਗਿਆ। ਕਿਉਕਿ ਸੰਤ ਆਪ ਤਾਂ ਚੋਣ ਲੜਿਆ ਨਹੀ ਸੀ ਜਸਟਿਸ ਗੁਰਨਾਮ ਸਿੰਘ ਨੂੰ ਮੁੱਖ ਮੰਤਰੀ ਬਣਾ ਲਿਆ। ਜਸਟਿਸ ਅਤੇ ਸੰਤ ਦੋਵੇ ਇਸ ਗਲ ਦੇ ਧਾਰਨੀ ਸੀ ਕਿ ਖਾਲਸੇ ਦੇ ਬੋਲ ਬਾਲੇ ਅਤੇ ਸੰਘੀ ਢਾਂਚੇ ਦੀ ਮੰਗ ਗੈਰ ਵਾਜਿਬ ਹੈ ਤੇ ਪੰਜਾਬ ਵੀ ਭਾਰਤ ਦੇ ਦੂਸਰੇ ਸੂਬਿਆਂ ਵਰਗਾ ਹੀ ਇਕ ਸੂਬਾ ਹੈ। 

ਕਿਉਕਿ ਪੰਜਾਬੀ ਭਾਸ਼ਾ ਲਾਗੂ ਕਰਨ ਦੇ ਨਾਂ ਤੇ ਲੰਮੀ ਜੱਦੋਜਹਿਦ ਚਲੀ ਸੀ ਇਸ ਕਰਕੇ ਅਕਾਲੀ ਦਲ ਦੇ ਬਹੁਤੇ ਐਮ ਐਲ ਏ ਅੰਦਰੋਂ ਔਖੇ ਸਨ। ਸੋ 25 ਨਵੰਬਰ 1967 ਨੂੰ ਭਾਵ 262 ਦਿਨ ਪੁਰਾਣੀ ਸਰਕਾਰ ਦੇ ਖਿਲਾਫ ਬਗਾਵਤ ਹੋ ਗਈ ਅਤੇ ਲਛਮਣ ਸਿੰਘ ਗਿੱਲ ਨੇ ਕਾਂਗਰਸ ਦੀ ਹਮਾਇਤ ਹਾਸਲ ਕਰਕੇ ਪੰਜਾਬੀ ਭਾਸ਼ਾ ਲਾਗੂ ਕਰ ਦਿੱਤੀ। ਗਿੱਲ ਦੀ ਸਰਕਾਰ ਤੋਂ 272 ਦਿਨਾਂ ਬਾਦ ਕਾਂਗਰਸ ਨੇ ਹਮਾਇਤ ਵਾਪਸ ਲੈ ਲਈ ਤੇ ਪੰਜਾਬ ਵਿਚ ਗਵਰਨਰੀ ਰਾਜ ਲਾਗੂ ਹੋ ਗਿਆ। 

1969 ‘ਚ ਚੋਣਾਂ ਫਿਰ ਹੋਈਆਂ  ਤੇ ਐਤਕਾਂ ਕਾਂਗਰਸ ਨੂੰ ਸਿਰਫ 38 ਸੀਟਾਂ, ਅਕਾਲੀ ਦਲ ਨੂੰ 43 ਜਨ ਸੰਘ (ਭਾਜਪਾ) 8, ਕਮਿਊਨਿਸਟ 4+2 ਅਤੇ ਬਾਕੀ ਪ੍ਰਚੂਨ ਅਤੇ ਅਜਾਦ। ਹੁਣ ਅਕਾਲੀ ਸਹਿਜੇ ਹੀ ਗੈਰ ਜਨ ਸੰਘ ਪਾਰਟੀਆਂ ਤੋਂ ਮਦਦ ਲੈ ਕੇ ਸਰਕਾਰ ਬਣਾ ਸਕਦੇ ਸਨ ਪਰ ਸੰਤ ਜੀ ਤਾਂ ਹਰ ਹਾਲਤ ਵਿਚ ਆਰੀਆ ਸਮਾਜ ਨੂੰ ਸੰਤੁਸ਼ਟ ਰੱਖਣਾ ਚਾਹੁੰਦੇ ਸਨ। ਸੋ ਗੁਰਨਾਮ ਸਿੰਘ ਦੁਬਾਰਾ ਮੁੱਖ ਮੰਤਰੀ ਬਣਾਏ ਗਏ ਜਿੰਨਾਂ ਨੇ ਹੁਣ ਤਕ ਕੇਂਦਰੀ ਕਾਂਗਰਸ ਲੀਡਰਸ਼ਿਪ ਨਾਲ ਨਿੱਘੇ ਸਬੰਧ ਕਾਇਮ ਕਰ ਲਏ ਸਨ। ਇਹ ਉਹੋ ਗੁਰਨਾਮ ਸਿੰਘ ਸੀ ਜਿਸ ਨੇ 1960 (ਲੁਧਿਆਣੇ) ਵਿਚ ਸਿੱਖਾਂ ਲਈ ਰੈਫਰੰਡਮ ਦੀ ਮੰਗ ਕੀਤੀ ਸੀ। ਫਿਰ ਜਦੋਂ ਸੰਤ ਨੇ ਸਰਕਾਰ ਵਿਚ ਆਪਣੀ ਦਖਲ ਅੰਦਾਜ਼ੀ ਵਧਾ ਦਿੱਤੀ ਤਾਂ ਗੁਰਨਾਮ ਬਹੁਤ ਔਖਾ ਹੋ ਗਿਆ। ਓਦੋਂ ਫਿਰ ਸੰਤ ਦਾ ਵਫਾਦਾਰ ਪ੍ਰਕਾਸ਼ ਸਿੰਘ ਬਾਦਲ 27 ਮਾਰਚ 1970 ਮੁੱਖ ਮੰਤਰੀ ਦੇ ਤੌਰ ਤੇ ਅੱਗੇ ਲਿਆਂਦਾ ਗਿਆ। ਸੰਤ ਨੂੰ ਭਰੋਸਾ ਸੀ ਕਿ ਬਾਦਲ ਕਦੀ ਉਸ ਤੋਂ ਬਗਾਵਤ ਨਹੀ ਕਰੇਗਾ। ਓਦੋਂ ਦੋਵੇ ਧਿਰਾਂ ਭਾਵ ਗੁਰਨਾਮ ਅਤੇ ਸੰਤ ਦੀ ਦੌੜ ਲੱਗੀ ਹੋਈ ਸੀ ਕੇਂਦਰੀ ਲੀਡਰਾਂ ਨੂੰ ਖੁਸ਼ ਕਰਨ ਦੀ। ਜਦੋਂ ਗੁਰਨਾਮ ਦੀ ਛੁੱਟੀ ਹੋ ਗਈ ਤਾਂ ਇੰਦਰਾ ਗਾਂਧੀ ਨੇ ਉਹਨੂੰ ਸੱਦਾ ਦਿਤਾ ਕਿ ਕੇਂਦਰੀ ਵਜਾਰਤ ਵਿਚ ਮੰਤਰੀ ਦੇ ਤੌਰ ਤੇ ਸ਼ਾਮਲ ਹੋ ਜਾਏ। ਕਿਹਾ ਜਾਂਦਾ ਗੁਰਨਾਮ ਨੇ ਇਹ ਸੱਦਾ ਠੁਕਰਾ ਦਿਤਾ ਸੀ ਕਿਉਕਿ ਸਾਰੀ ਉਮਰ ਤਾਂ ਪੰਜਾਬ ਵਿਚ ਕਾਂਗਰਸ ਸੀ ਵਿਰੋਧਤਾ ਕੀਤੀ ਸੀ। ਪਰ ਗੁਰਨਾਮ ਭਾਰਤ ਦਾ ਅਸਟ੍ਰੇਲੀਆ ਵਿਚ ਰਾਜਦੂਤ ਬਣਨਾ ਮੰਨ ਗਿਆ।

ਕਹਿਣ ਤੋਂ ਮਤਲਬ ਬਾਦਲ ਨੂੰ ਸੰਤ ਤੋਂ ਗੁੜਤੀ ਹੀ ਇਹੋ ਮਿਲੀ ਹੈ ਕਿ ਆਰੀਆ ਸਮਾਜ ਜਾਂ ਆਰ ਐਸ ਐਸ ਮਾਰਕਾ ਹਿੰਦੂ ਸੋਚ ਜਿਹਨੂੰ ਭਾਰਤੀ ਵਿਦਵਾਨ ਹਿੰਦੂਤਵਾ ਕਹਿੰਦੇ ਨੇ, ਨੂੰ ਖੁਸ਼ ਰੱਖਣਾ ਹੈ। ਇਸ ਸੋਚ ਨੂੰ ਅੱਗੇ ਤੋਰਦੇ ਤੋਰਦੇ ਬਾਦਲ ਹੌਲੀ ਹੌਲੀ 1984 ਤੋਂ ਕੇਂਦਰ ਦਾ ਟਾਊਟ ਹੀ ਬਣ ਗਿਆ। ਸੋ ਬਾਦਲ ਦੀ ਲੀਡਰਸ਼ਿਪ ਨੇ ਮਾਸਟਰ ਤਾਰਾ ਸਿੰਘ ਦੇ ਪੰਜਾਬੀ ਸੂਬੇ ਨੂੰ ਹੌਲੀ ਹੌਲੀ ਭਾਂਡੇ ਵਿਚ ਹੀ ਵਾੜ ਦਿਤਾ ਅਤੇ ਅਕਾਲੀ ਦਲ ਦਾ ਨਿਰਾ ਕਾਂਗਰਸੀਕਰਨ ਹੀ ਨਹੀ ਕੀਤਾ ਅਕਾਲੀ ਦਲ ਵਿਚ ਟਾਊਟੀ ਸਭਿਆਚਾਰ ਵੀ ਵਾੜ ਦਿਤਾ ਹੈ।---- -ਭਬੀਸ਼ਨ ਸਿੰਘ ਗੁਰਾਇਆ

Continue Reading | comments

GORE LOK

Tuesday 6 December 2022

 ਗੋਰਿਆਂ ਨੂੰ ਸਮਝੋ

ਅਤੇ ਇਹਨਾਂ ਤੋਂ ਸਿੱਖੋ


UNDERSTANDING THE WHITE PEOPLE

ਗੋਰੇ ਲੋਕ ਕੰਮ ਵਿਚ ਕਾਹਲੀ ਨਹੀ ਕਰਦੇ। ਗੋਰਿਆਂ ਵਿਚ ਫੁਕਰਾਪਣ ਮੈਂ ਤਾਂ ਨਹੀ ਵੇਖਿਆ। ਜੋ ਅੰਦਰੋਂ ਹਨ ਉਹੀ ਬਾਹਰੋਂ ਹਨ। ਗੋਰੇ ਅੱਤ ਦਰਜੇ ਦੇ ਹਲੀਮੀ ਸੁਭਾਅ ਦੇ ਮਾਲਕ ਹਨ। ਇਹ ਲੋਕ ਨਿਰੇ ਰੰਗ ਦੇ ਹੀ ਗੋਰੇ ਨਹੀ, ਇਹਨਾਂ ਦੇ ਦਿਲ ਵੀ ਗੋਰੇ ਨੇ। 

ਅਸਟ੍ਰੇਲੀਆ ਪਹੁੰਚੇ ਹੋ, ਭਾਗਾਂ ਵਾਲੇ ਹੋ। ਸਵਾਗਤ ਹੈ।

1. ਇਥੇ ਰਾਜ ਕਨੂੰਨ ਦਾ ਹੈ ਜਿਸ ਕਰਕੇ ਲੜਾਈ ਝਗੜਾ ਬਹੁਤ ਘੱਟ ਹੈ। ਭਾਰਤ ਵਾਙੂ ਧੱਕੇਸ਼ਾਹੀ ਨਹੀ। ਇਥੋਂ ਦੇ ਲੀਡਰ ਵੀ ਆਮ ਬੰਦੇ ਵਾਂਙੂ ਬਿਨਾਂ ਗੰਨਮੈਨਾਂ ਦੇ ਵਿਚਰਦੇ ਹਨ। ਕਿਉਕਿ ਇਥੇ ਜੇ ਕਿਸੇ ਨੇ ਜੁਰਮ ਕੀਤਾ ਤਾਂ ਉਸ ਜੇਲ ਪਹੁੰਚਣਾ ਹੀ ਪਹੁੰਚਣਾ ਹੈ। ਇਹ ਨਹੀ ਕਿ ਪੈਸੇ ਦੇ ਕੇ ਜਾਂ ਸ਼ਿਫਾਰਸ਼ ਨਾਲ ਛੁੱਟ ਜਾਊ। ਇਥੇ ਲੀਡਰ ਸਰਕਾਰੀ ਕੰਮ ਵਿਚ ਦਖਲ ਨਹੀ ਦੇ ਸਕਦੇ। ਇੰਡੀਆ ਵਿਚ ਤਾਂ ਪੁਲਸ ਅਫਸਰ, ਲੀਡਰਾਂ ਦੀ ਜੇਬ ਵਿਚ ਹੁੰਦੇ ਨੇ।

2. ਸੋ ਇਥੇ ਕਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਨਾ ਕਰਨਾਂ।

3. ਗੋਰੇ ਅੱਤ ਦਰਜੇ ਦੇ ਹਲੀਮੀ ਸੁਭਾਅ ਦੇ ਮਾਲਕ ਹਨ। ਉਹ ਅਣਜਾਣ ਲੋਕ ਜੋ ਤੁਹਾਨੂੰ ਕਦੀ ਮਿਲੇ ਨਹੀ, ਜਾਣਦੇ ਵੀ ਨਹੀ, ਰਾਹ ਜਾਂਦੇ ਤੁਹਾਨੂੰ ਗੁੱਡ ਮੋਰਨਿੰਗ ਕਹਿਣਗੇ ਮੁਸਕਰਾਉਣਗੇ । 

4. ਇਹੋ ਹਾਲ ਗੋਰੀਆਂ ਦਾ ਵੀ ਹੈ। ਪਰ ਯਾਦ ਰੱਖਿਓ ਗੋਰੀ ਦੀ ਮੁਸਕਰਾਹਟ ਦੇ ਗਲਤ ਮਾਇਨੇ ਨਹੀ ਲਾਉਣੇ।

5. ਇਹ ਲੋਕ ਨਿਰੇ ਰੰਗ ਦੇ ਹੀ ਗੋਰੇ ਨਹੀ, ਇਹਨਾਂ ਦੇ ਦਿਲ ਵੀ ਗੋਰੇ ਨੇ। ਇਥੇ ਜਾਤ, ਜਿਣਸ ਅਤੇ ਨਸਲੀ ਭੇਦ ਭਾਵ ਨਾ ਦੇ ਬਰਾਬਰ ਹੈ। (ਸੋ ਅਮਲਾਂ ਤੇ ਹੋਣੇ ਨੇ ਨਬੇੜੇ ਕਿਸੇ ਨੀ ਤੇਰੀ ਜਾਤ ਪੁੱਛਣੀ)

6. ਹਾਂ ਇਕ ਗਲ ਯਾਦ ਰੱਖਣਾ ਇਸ ਮੁਲਕ ਵਿਚ ਤੁਸੀ ਕਿਸੇ ਨੂੰ ਅੱਖਾਂ ਵਿਚ ਅੱਖਾਂ ਪਾ ਕੇ ਨਹੀ ਵੇਖਣਾ। ਇਹਦਾ ਅਗਲੇ ਬੁਰਾ ਮਨਾਉਦੇ ਨੇ।

7. ਇਥੇ ਤੁਹਾਨੂੰ ਚੋਰੀ, ਬੇਈਮਾਨੀ, ਝੂਠ, ਫਰੇਬ ਘੱਟ ਹੀ ਮਿਲੇਗਾ। ਸੱਚ ਵਿਚ ਰਹਿਣ ਕਰਕੇ ਹੀ ਗੋਰਿਆਂ ਦਾ ਦਿਮਾਗ ਖੋਜੀ ਹੁੰਦਾ ਹੈ। ਕਿਉਕਿ ਝੂਠ ਨੂੰ ਯਾਦ ਰੱਖਣਾ ਪੈਂਦਾ ਹੈ ਝੂਠ ਤੁਹਾਡੀ ਸੋਚ ਨੂੰ ਬਹੁਤ ਕਮਜੋਰ ਕਰ ਦਿੰਦਾ ਹੈ ।

8. ਖਰੀਦਦਾਰੀ ਕਰਦੇ ਵਕਤ ਵੀ ਤੁਸੀ ਸੁਰੱਖਿਅਤ ਹੋ। ਦੁਕਾਨਦਾਰ ਤੁਹਾਡੇ ਨਾਲ ਠੱਗੀ ਨਹੀ ਮਾਰ ਸਕਦਾ। ਖਰੀਦੀ ਚੀਜ਼ ਤੁਸੀ ਮੋੜ ਵੀ ਸਕਦੇ ਹੋ। 

9. ਜਿਵੇ ਗੁਰਬਾਣੀ ਕਹਿੰਦੀ ਹੈ ਕਿ ਬੰਦੇ ਵਿਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਘੱਟ ਹੋਵੇ; ਇਹ ਸਿਫਤਾਂ ਤੁਹਾਨੂੰ ਇਹਨਾਂ ਗੋਰਿਆਂ ਵਿਚ ਮਿਲਣਗੀਆਂ। ਜੇ ਗੋਰਿਆਂ ਦਾ ਸਬਰ ਸੰਤੋਖ ਵੇਖਣਾ ਹੈ ਤਾਂ ਸੜ੍ਹਕ ਤੇ ਚਲਦੇ ਹੋਏ ਵੇਖੋ। ਗੁਰਬਾਣੀ ਕਾਹਲ ਦੇ ਕੰਮ ਨੂੰ ਸ਼ੈਤਾਨ ਦਾ ਕੰਮ ਕਹਿੰਦੀ ਹੈ ਅਤੇ ਹੈਰਾਨੀ ਦੀ ਗਲ, ਗੋਰੇ ਲੋਕ ਕੰਮ ਵਿਚ ਕਾਹਲੀ ਨਹੀ ਕਰਦੇ। 

10. ਇਹਨਾਂ ਵਿਚ ਪ੍ਰਵਾਰਕ ਅਤੇ ਓਲਾਦ ਮੋਹ ਵੀ ਬਹੁਤ ਘੱਟ ਹੈ। ਮੈਂ ਤਾਂ ਮਹਿਸੂਸ ਕਰਦਾ ਹਾਂ ਕਿ ਗੁਰੂ ਸਾਹਿਬਾਨ ਜਿਹੋ ਜਿਹਾ ਬੰਦਾ ਘੜ੍ਹਨਾ ਚਾਹੁੰਦੇ ਸਨ ਗੋਰੇ ਕਾਫੀ ਹੱਦ ਤਕ ਉਸ ਤਰਾਂ ਦੇ ਹਨ ਭਾਵ ਭਾਣੇ ਜਾਂ ਰਜਾ ਵਿਚ ਹਨ।

11. ਕਿਉਕਿ ਇਹ ਓਲਾਦ ਦੇ ਮੋਹ ਵਿਚ ਦੀਵਾਨੇ ਨਹੀ ਹਨ ਜਿਸ ਕਰਕੇ ਇਹਨਾਂ ਦਾ ਬੱਚਾ 15-16 ਸਾਲ ਦੀ ਉਮਰ ਤੋਂ ਬਾਦ ਅਕਸਰ ਖੁੱਦ ਤੇ ਨਿਰਭਰ ਹੋ ਜਾਂਦਾ ਹੈ ਅਤੇ ਕੋਈ ਕੰਮ ਕਰਨਾਂ ਸ਼ੁਰੂ ਕਰ ਦਿੰਦਾ ਹੈ।

12.  ਹਾਂ ਇਕ ਗਲ ਯਾਦ ਰੱਖਣਾ ਗੋਰੇ ਕਦੀ ਕਿਸੇ ਯਾਰ ਦੋਸਤ ਨੂੰ ਥੋੜੀ ਕੀਤਿਆਂ ਆਪਣੇ ਘਰ ਨਹੀ ਸੱਦਦੇ। ਸੋ ਜੇ ਕਿਤੇ ਗੋਰਾ ਦੋਸਤ ਬਣ ਗਿਆ ਹੈ ਤਾਂ ਉਸ ਤੋਂ ਅਜਿਹੀ ਉਮੀਦ ਨਾਂ ਕਰਨਾਂ।

13. ਵਿਚਾਰ ਆਪਣਾ ਆਪਣਾ ਮੇਰੀ ਸੋਚ ਅਨੁਸਾਰ ਇਹਨਾਂ ਦਾ ਸਮਾਜ ਜਨਾਨੀ ਪ੍ਰਧਾਨ ਹੈ।
ਸਬੂਤ- ਤੁਸੀ ਕਦੀ ਗੋਰਿਆਂ ਦੇ ਪ੍ਰਵਾਰ ਜਾਂ ਗਰੂਪ ਨੂੰ ਮਿਲੋ। ਤੁਹਾਡੇ ਨਾਲ ਅੱਗੇ ਹੋ ਕੇ ਗਲ ਬਾਤ ਵਿਚ ਪਹਿਲ ਗੋਰੀ ਕਰਦੀ ਹੈ। ਮਰਦ ਬਾਦ ਵਿਚ ਸ਼ਾਮਲ ਹੁੰਦੇ ਹਨ, ਗਲਬਾਤ ਵਿਚ। ਤੁਰੇ ਜਾਂਦਿਆਂ ਵੀ ਮਰਦ ਨਾਲੋ ਪਹਿਲਾਂ ਜਨਾਨੀ ਤੁਹਾਨੂੰ ਵਿਸ਼ (wish) ਕਰੇਗੀ। ਸਮੂਹ ਵਿਚ ਬੈਠਿਆਂ ਗੋਰੀ ਗਲ ਬਾਤ ਲੀਡ ਕਰਦੀ ਹੈ।

14. ਇਹ ਪੁੱਜ ਕੇ ਅਗਲੇ ਦੀ ਮਦਦ ਕਰਨ ਪੈਂਦੇ ਹਨ। ਤੁਸੀ ਇਹਨਾਂ ਕੋਲੋਂ ਰਾਹ ਪੁੱਛੋ ਇਹ ਤੁਹਾਨੂੰ ਮੰਜਲ ਤਕ ਪਹੁੰਚਾਣ ਦੀ ਕੋਸ਼ਿਸ ਕਰਨਗੇ।

15. ਇਹ ਹਰ ਕੀਤੇ ਕੰਮ ਦਾ ਇਵਜਾਨਾ ਦੇਣ ਤੋਂ ਇਲਾਵਾ ਸ਼ੁਕਰਾਨਾ ਜਰੂਰ ਕਰਦੇ ਹਨ। ਜਦੋਂ ਤੁਸੀ ਜਾਣ ਲਗਦੇ ਹੋ ਤਾਂ ਤੁਹਾਨੂੰ ਅਸੀਸ ਜਰੂਰ ਦੇਣਗੇ ਕਿ “ਤੁਹਾਡਾ ਦਿਨ ਵਧੀਆ ਨਿਕਲੇ।“ ਤੁਸੀ ਵੀ ਅੱਗੋ ਕਿਹਾ ਕਰੋ ਕਿ ਤੁਹਾਡਾ ਵੀ।

16. ਗੋਰੇ ਹਫਤੇ ਵਿਚ ਸਿਰਫ ਦੋ ਦਿਨ ਜੀਉਂਦੇ ਹਨ। ਬਾਕੀ ਪੰਜ ਦਿਨ “ਆਈ ਵੌਜ਼ ਵਰਕਿੰਗ”। ਉਹ ਦੋ ਦਿਨ ਇਹ ਹੋਟਲਾਂ ਜਾਂ ਬੀਚਾਂ ਦੇ ਬਹਿ ਖਾਂਦੇ ਪੀਂਦੇ, ਗੱਪ ਸ਼ੱਪ ਮਾਰਦੇ ਅਤੇ ਆਪਣੀ ਕੌਮ ਦਾ ਭਵਿਖ ਤਹਿ ਕਰਦੇ ਨੇ। ਹਾਂ ਖਾਧੀ ਪੀਤੀ ਵਿਚ ਰਾਂਤੀ ਕਲੱਬ ਵਿਚ ਕਿਤੇ ਕੁਪੱਤ ਵੀ ਹੋ ਜਾਂਦੈ। ਪਰ ਬਹੁਤ ਘੱਟ ਹੀ।

17. ਇਥੇ ਧਰਮ, ਜਾਤ, ਨਸਲ (ਰੇਸ) ਦੇ ਨਾਂ ਤੇ ਸਰਕਾਰੀ ਜਾਂ ਗੈਰ ਸਰਕਾਰੀ ਅਦਾਰੇ ਪੱਖ ਪਾਤ ਨਹੀ ਕਰ ਸਕਦੇ। ਗੋਰਿਆਂ ਦੇ ਬੱਚਿਆ ਨੂੰ ਅਜਿਹਾ ਪੜ੍ਹਾਇਆ ਜਾਂਦਾ ਹੈ ਕਿ ਉਹ ਨਸਲੀ ਭੇਦ ਭਾਵ ਨਾਂ ਕਰਨ।ਇੰਡੀਆ ਵਿਚ ਬੱਚੇ ਤੁਹਾਡੇ ਤੇ ਹੱਸਣਗੇ, ਇਥੇ ਬੱਚੇ ਸਤਿਕਾਰ ਦਿੰਦੇ ਨੇ।

18. ਅਸਟ੍ਰੇਲੀਆਂ ਪਹੁੰਚੇ ਹੋ ਆਪਣੀ ਪੁਰਾਣੀ ਸੋਚ ਛੱਡ ਦਿਓ। ਇਥੇ ਕੋਈ ਕੰਮ ਮਾੜਾ ਨਹੀ ਗਿਣਿਆ ਜਾਂਦਾ। ਬ੍ਰਾਹਮਣੀ ਸੋਚ ਅਨੁਸਾਰ ਸਫਾਈ ਦਾ ਕੰਮ ਹੀਣਾ ਗਿਣਿਆ ਜਾਂਦਾ ਹੈ ਪਰ ਇਥੇ ਅਜਿਹਾ ਨਹੀ ਹੈ। ਇਥੇ ਸਗੋਂ ਸਫਾਈ ਦੇ ਕੰਮ ਦਾ ਰੇਟ ਜਿਆਦਾ ਹੈ।  ਇਥੇ ਫੋਕੀ ਆਕੜ ਨੂੰ ਕੋਈ ਥਾਂ ਨਹੀ।

19. ਇਥੇ ਰਹਿ ਕੇ ਤੁਸੀ ਸੜ੍ਹਕ ਗਲੀ ਜਾਂ ਖੁੱਲੀ ਥਾਂ ਤੇ ਗੰਦ ਨਹੀ ਪਾ ਸਕਦੇ। ਪਿਸ਼ਾਬ ਕਰਨਾਂ ਤਾਂ ਦੂਰ ਦੀ ਗਲ ਥੁੱਕ ਵੀ ਨਹੀ ਸਕਦੇ। (ਹਿੰਦੁਸਤਾਨੀ ਸੂਬਿਆਂ ਵਿਚ ਲੋਕਾਂ ਪਾਨ ਖਾ ਖਾ ਗਲੀਆਂ ਦੀਆਂ ਨੁੱਕਰਾਂ ਲਾਲ ਕੀਤੀਆਂ ਹੁੰਦੀਆਂ ਹਨ) ਗੋਰੇ ਜਦੋਂ ਕੁੱਤਾ ਘੁੰਮਾਉਦੇ ਨੇ ਨਾਲ ਗੰਦ ਵਾਸਤੇ ਥੈਲੀਆਂ ਹੱਥ ਵਿਚ ਫੜੀਆਂ ਹੁੰਦੀਆਂ ਨੇ। ਯਾਦ ਰੱਖੋ ਗੋਰੇ, ਕੁੱਤੇ ਨੂੰ ਪ੍ਰਵਾਰਕ ਮੈਂਬਰ ਦੀ ਤਰਾਂ ਪਾਲਦੇ ਹਨ।  ਦਰ ਅਸਲ ਕੁੱਤੇ ਤੇ ਬਿੱਲੀ ਬਿਨਾਂ ਇਹਨਾਂ ਦਾ ਜੀਵਨ ਅਧੂਰਾ ਹੈ।

20. ਗੋਰਿਆਂ ਵਿਚ ਫੁਕਰਾਪਣ ਮੈਂ ਤਾਂ ਨਹੀ ਵੇਖਿਆ। ਜੋ ਅੰਦਰੋਂ ਹਨ ਉਹੀ ਬਾਹਰੋਂ ਹਨ। ਸਫਾਈ ਦਾ ਕੰਮ ਕਰਨ ਵਾਲਿਆਂ ਦੀਆਂ ਗੱਡੀਆਂ ਉਤੇ ਸਫਾਈ ਦੇ ਸੰਦ ਦੂਰੋਂ ਹੀ ਦਿਸਦੇ ਹਨ। ਜਿਹੜੀਆਂ ਕਾਰੋਬਾਰੀ ਗੱਡੀਆਂ (ਯੂਟਾਂ) ਤੁਹਾਨੂੰ ਸੜਕਾਂ ਤੇ ਦੌੜਦੀਆਂ ਦਿੱਸ ਰਹੀਆਂ ਹੁੰਦੀਆਂ ਨੇ ਅਸਲੀ ਕਮਾਈ ਤਾਂ ਇਹ ਕਰ ਰਹੀਆ ਹੁੰਦੀਆ ਨੇ। ਸੋ ਕੋਸ਼ਿਸ਼ ਕਰੋ ਕਿਸੇ ਗੋਰੇ ਨਾਲ ਜੁੜ ਜਾਓ ਤੇ ਉਹ ਕੰਮ ਕਰੋ। 

ਟੈਕਸੀ ਜਾਂ ਡਲਿਵਰੀਆਂ ਵਿਚ ਤਰੱਕੀ ਸਕੋਪ ਘੱਟ ਹੁੰਦਾ। ਇਹਦੇ ਨਾਲੋਂ ਤਾਂ ਟਰੱਕ ਸਿੱਖ ਲਓ। ਇਕ ਮਿਸਾਲ ਦੇ ਰਿਹਾਂ: ਜੇ ਅੱਜ ਸਬਜ਼ੀ ਦੀ ਦੁਕਾਨ ਤੇ ਹੈਲਪਰ ਦਾ ਕੰਮ ਕਰੋਗੇ ਤਾਂ ਕਲ੍ਹ ਨੂੰ ਦੁਕਾਨ ਦੇ ਮਾਲਕ ਤੇ ਫਿਰ ਹੋਲ ਸੇਲ ਟ੍ਰੇਡਰ ਤੁਸੀ ਹੀ ਬਣਨਾਂ ਹੈ। ਜੇ ਰੈਸਟੋਰੈਂਟ ‘ਚ ਕੰਮ ਕਰਦੇ ਹੋ ਤਾਂ ਕਲ੍ਹ ਨੂੰ ਤੁਹਾਡਾ ਆਪਣਾ ਰੈਸਟੋਰੈਂਟ ਹੋਵੇਗਾ। ਯਾਦ ਰੱਖੋ ਇਥੇ ਤੁਹਾਨੂੰ ਕਿਸੇ ਨੇ ਮਿਹਣਾ ਨਹੀ ਮਾਰਨਾਂ ਕਿਉਕਿ ਹਰ ਕੋਈ ਮਿਹਨਤ ਦਾ ਕੰਮ ਕਰ ਰਿਹਾ ਹੁੰਦੈ।

21. ਗੋਰੇ ਚਾਪਲੂਸੀਪਣ ਜਾਂ ਚਿਮਚਾਗਿਰੀ ਨੂੰ ਪਸੰਦ ਨਹੀ ਕਰਦੇ। ਜੇ ਇਹਨਾਂ ਨੂੰ ਪਤਾ ਲਗ ਜਾਏ ਕਿ ਬੰਦਾ ਝੂਠ ਬੋਲਦਾ ਹੈ ਤਾਂ ਉਹਨੂੰ ਬਹੁਤ ਨਫਰਤ ਕਰਦੇ ਹਨ। 

22. ਇਨਾਂ ਦੇ ਸਮਾਜ ਦੀ ਸਭ ਤੋਂ ਵੱਡੀ ਕਮਜੋਰੀ ਮਰਦ-ਮਰਦ (ਗੇਅ) ਜਾਂ ਜਨਾਨੀ-ਜਨਾਨੀ (ਲੈਜਬੀਅਨ) ਸਬੰਧ ਅਤੇ ਇਕੱਠਾ ਰਹਿਣਾ ਹੈ। ਇਹ ਬੀਮਾਰੀ ਪਠਾਣਾਂ ਵਿਚ ਵੀ ਪਾਈ ਜਾਂਦੀ ਹੈ। ਪੰਜਾਬ ਵਿਚ ਵੀ ਕਿਤੇ ਕਿਤੇ ਇਸ ਗੈਰਕੁਦਰਤੀ ਰੁਝਾਨ ਦੇ ਮਰੀਜ ਹੈਗੇ ਨੇ। ਜਿਵੇ ਢੱਡਰੀਆਂ ਵਾਲਾ  ਅਤੇ ਧਨੌਲੇ ਵਾਲਾ।

23. ਗੋਰਿਆਂ ਦੀ ਤਰੱਕੀ ਦਾ ਰਾਜ: ਇਹਨਾਂ ਨੇ ਹਰ ਚੀਜ ਦੇ ਸਟੈਂਡਰਡ ਤਹਿ ਕੀਤੇ ਹੋਏ ਹਨ।(ਇਸ ਕਾਰਨ ਤੁਹਾਨੂੰ ਇਥੇ ਦਰਜੀ, ਲੁਹਾਰ, ਤਰਖਾਣ, ਆਦਿ ਨਹੀ ਮਿਲਣਗੇ। ਹਰ ਕੰਮ ਸਟੈਂਡਰਡ ਦੇ ਤਹਿਤ ਫੈਕਟਰੀਆਂ ਵਿਚ ਹੀ ਤਿਆਰ ਹੁੰਦਾ ਹੈ) ਹਰ ਗੋਰਾ ਜਾਂ ਗੋਰੀ ਸਿਰਫ ਇਕ ਕੰਮ ਹੀ ਕਰ ਸਕਦੇ ਨੇ (ਸਪੈਸ਼ਲਾਈਜੇਸ਼ਨ)। ਇਹ ਦੂਸਰੇ ਦਾ ਕੰਮ ਬਿਲਕੁਲ ਨਹੀ ਜਾਣਦੇ, ਜੋ ਇਹਨਾਂ ਦੀ ਵੱਡੀ ਕਮਜੋਰੀ ਵੀ ਹੈ। ਇਹੋ ਕਾਰਨ ਹੈ ਇਹ ਇਕ ਕੱਪ ਚਾਹ / ਕਾਫੀ ਵੀ ਘਰ ਨਹੀ ਬਣਾ ਸਕਦੇ। ਕਾਫੀ ਪੀਣ ਲਈ ਇਹਨਾਂ ਨੂੰ ਰੈਸਟੋਰੈਂਟ ਜਾਣਾ ਹੀ ਪੈਂਦਾ ਹੈ। ਖਾਣਾ ਬਣਾਉਣਾ ਤਾਂ ਦੂਰ ਦੀ ਗਲ ਹੈ।

24. ਇਹਨਾਂ ਦੇ ਖਾਣੇ ਦਾ ਮੁੱਖ ਹਿੱਸਾ ਮੀਟ ਹੈ। ਸੋ ਜੇ ਤੁਸੀ ਮੀਟ ਖਾਣ ਨੂੰ ਨਫਰਤ ਕਰਦੇ ਹੋ ਤਾਂ ਆਪਣਾ ਨਜਰੀਆ ਬਦਲੋ ਬੇਸ਼ੱਕ ਨਾਂ ਖਾਓ ਪਰ ਨਫਰਤ ਨਹੀ ਕਰਨੀ। ਮੰਨ ਤੇ ਬੋਝ ਨਹੀ ਰੱਖਣਾ ਕਿਉਕਿ ਇਤਹਾਸ ‘ਚ ਆਉਦਾ ਹੈ ਕਿ  ਪਹਿਲੀ, ਦੂਜੀ, ਛੇਵੀਂ ਅਤੇ ਦਸਵੀਂ ਪਾਤਸ਼ਾਹੀ ਨੇ ਛਕਿਆ ਸੀ। ਨਾਲੇ ਦੇਖੋ ਅੰਗ:1289 ਸ.ਗੁ.ਗ੍ਰੰਥ ਸਾਹਿਬ।



25. ਇਹ ਖਾਂਦੇ ਮੀਟ ਹਨ ਪਰ ਜਾਨਵਰਾਂ ਨਾਲ ਬਹੁਤ ਪਿਆਰ ਤੇ ਦਇਆ ਕਰਦੇ ਹਨ। ਇਸ ਮੁਲਕ ਵਿਚ ਕਿਸੇ ਜਾਨਵਰ (ਘੁੱਗੀ, ਕਬੂਤਰ, ਢੀਂਗਾ, ਕੁੱਤੇ ਬਿੱਲੀ ) ਤੇ ਜ਼ੁਲਮ ਕਰਨ ਦੀ ਸਜਾ 6 ਮਹੀਨੇ ਜੇਲ ਜਾਂ 50,000 ਡਾਲਰ ਜੁਰਮਾਨਾ ਹੈ।

26.ਗੋਰਿਆਂ ਦੀ ਸਭ ਤੋਂ ਵੱਡੀ ਤਾਕਤ ਜਾਂ ਕਹਿ ਲਓ ਸਿਫਤ ਇਹਨਾਂ ਦਾ ਅਨੁਸ਼ਾਸਨ ਹੈ। ਸਭ ਤੋਂ ਹੈਰਾਨੀ ਦੀ ਗਲ ਕਿ ਇਹ ਹਰ ਸਰਕਾਰੀ ਕਨੂੰਨ ਦੀ ਪ੍ਰੋੜਤਾ ਕਰਦੇ ਹਨ। ਮੈਂ ਹੈਰਾਨ ਹਾਂ ਇਹ ਤੁਰੇ ਜਾਂਦੇ ਵੀ ਸ਼ਾਰਟ ਕਟ ਰਸਤਾ ਅਖਤਿਆਰ ਨਹੀ ਕਰਦੇ ਤੇ ਸਿਰਫ ਪਟੜੀ ਤੇ ਹੀ ਚਲਦੇ ਹਨ। ਤੁਸੀ ਕੋਈ ਛੋਟਾ ਮੋਟਾ ਜੁਰਮ ਕਰੋ, ਗੋਰਾ ਵੇਖ ਲਵੇ ਤਾਂ ਕੀ ਮਜਾਲ ਐ ਕਿ ਉਹ ਪੁਲਿਸ ਨੂੰ ਰਿਪੋਰਟ ਨਾਂ ਦੇਵੇ। ਤੁਸੀ ਲਾਲਚ ਦੇ ਕੇ ਵੀ ਉਹਦਾ ਮੂੰਹ ਬੰਦ ਨਹੀ ਕਰ ਸਕਦੇ। 

ਭਾਰਤ ਦੇ ਉਲਟ ਇਥੇ ਸਰਕਾਰ ਕੋਈ ਵੀ ਆਪ ਹੁਦਰਾ ਫੈਸਲਾ ਲੈ ਕੈ ਕੰਮ ਨਹੀ ਕਰਦੀ। ਸੱਚੀ ਗਲ ਤਾਂ ਇਹ ਕਿ ਸਰਕਾਰ ਕੋਈ ਅਜਿਹਾ ਕੰਮ ਕਰਦੀ ਹੀ ਨਹੀ ਜਿਹਦੀ ਸੈਂਕਸ਼ਨ ਪਾਰਲੀਮੈਂਟ ਜਾਂ ਅਸੈਂਬਲੀ ਵਲੋਂ ਨਾਂ ਹੋਵੇ। ਸਰਕਾਰ ਸੱਚ ਮੁੱਚ ਗੋਰਿਆਂ ਦੀ ਨੌਕਰ ਹੈ। ਮਾਪਿਆਂ ਵਾਂਙੂ ਸਰਕਾਰ ਹੀ ਇਹਨਾਂ ਦੀ ਹਰ ਗਲ ਦਾ ਧਿਆਨ ਰੱਖਦੀ ਹੈ। ਇਹਨਾਂ ਦੇ ਬੱਚਿਆਂ ਦਾ ਇਹਨਾਂ ਨੂੰ ਫਿਕਰ ਨਹੀ ਓਨਾਂ ਦਾ ਫਿਕਰ ਸਰਕਾਰ ਨੂੰ ਹੁੰਦੈ। ਬੱਚਿਆਂ ਦਾ ਦਿਮਾਗ ਵੀ ਸਕੂਲਾਂ ਵਿਚ ਘੜਿਆ ਜਾਂਦਾ ਹੈ। ਸਮਾਜ ਵਿਚ ਵਿਚਰਨ ਦਾ ਹਰ ਗੁਰ ਬੱਚੇ ਨੂੰ ਸਕੂਲ ਵਿਚ ਹੀ ਦੱਸਿਆ ਜਾਂਦਾ ਹੈ। ਇਥੋਂ ਤਕ ਕਿ ਸੈਕਸ ਬਾਰੇ ਵੀ ਸਿਖਿਆ ਦਿੱਤੀ ਜਾਂਦੀ ਹੈ। ਸਕੂਲ ਨਿਕਲਨ ਤੋਂ ਪਹਿਲਾਂ ਹੀ ਉਹਨਾਂ ਲਈ ਨੌਕਰੀ ਦਾ ਬੰਦੋਬਸਤ ਕਰ ਦਿੱਤਾ ਜਾਂਦਾ ਹੈ। ਇਹ ਜਿਆਦਾਤਰ ਪਾਰਟ ਟਾਈਮ ਨੌਕਰੀਆਂ ਹੁੰਦੀਆਂ ਨੇ।

ਜਿਸ ਹਿਸਾਬ ਇਸ ਸਮਾਜ ਦਾ ਹਰ ਫੈਸਲਾ ਸਾਰਿਆਂ ਵਾਸਤੇ ਉੱਤੇ ਹੀ ਤਹਿ ਹੁੰਦਾ ਹੈ ਕੋਈ ਸੌ ਸਾਲ ਬਾਦ ਗੋਰਾ ਬੰਦਾ ਮਹਿਜ ਮਸ਼ੀਨ ਦਾ ਇਕ ਪੁਰਜਾ ਬਣ ਕੇ ਰਹਿ ਜਾਵੇਗਾ ਜਿਸ ਵਿਚ ਜ਼ਜ਼ਬਾਤ ਨਾਂ ਦੀ ਕੋਈ ਗਲ ਹੀ ਨਹੀ ਹੋਵੇਗੀ। ਲੜ੍ਹਾਈ ਝਗੜੇ ਬਿਲਕੁਲ ਖਤਮ ਹੀ ਹੋ ਜਾਣਗੇ।

ਇਹ ਸਿੱਖਾਂ ਦਾ ਪੂਰਾ ਸਤਿਕਾਰ ਕਰਦੇ ਨੇ

• ਇਹਨਾਂ ਦੇ ਬੱਚਿਆਂ ਨੂੰ ਸੰਸਾਰ ਯੁੱਧ (ਵਰਲਡ ਵਾਰ 1 ਅਤੇ 2) ਬਾਰੇ ਕਲਾਸ, ਟੀ ਵੀ ਅਤੇ ਫਿਲਮਾਂ ਰਾਂਹੀ ਖੂਬ ਪੜਾਇਆ ਜਾਂਦਾ ਹੈ। ਕਿਉਕਿ ਵਰਡ ਵਾਰਾਂ ਵਿਚ ਸਿੱਖ ਫੌਜੀ ਬਹੁਤ ਸਨ ਜੋ ਗੋਰਿਆਂ ਦੇ ਪੱਖ ਵਿਚ ਲੜੇ ਇਸ ਕਰਕੇ ਇਹ ਸਿੱਖਾਂ ਦੀ ਪੱਗ ਅਤੇ ਕੇਸਾਂ ਦੀ ਕਦਰ ਕਰਦੇ ਹਨ। 1947 ‘ਚ ਤਾਂ ਇਹ ਸਿੱਖ ਰਾਜ ਵੀ ਦੇ ਰਹੇ ਸਨ ਪਰ ਸਾਡੇ ਲੀਡਰ ਗਰਕ ਗਏ ਸਨ।

• ਇਹ ਤੁਹਾਨੂੰ ਪਤਾ ਹੀ ਹੈ ਭਾਰਤ ਵਿਚ ਗੈਰ-ਸਿੱਖ ਫਿਰਕੇ ਉਸ ਸਿੱਖ ਨੂੰ ਉਤਸ਼ਾਹ ਦਿੰਦੇ ਹਨ ਜੇ ਉਹ ਕੇਸ ਕਟੇ ਤਾਂ। (ਸਬੂਤ: ਭਾਰਤੀ ਫਿਲਮਾਂ ਅਤੇ ਟੀ ਵੀ ਸੀਰੀਅਲ) ਪਰ ਗੋਰੇ ਵਾਲ ਕੱਟੇ ਸਿੱਖ ਦੀ ਕਦਰ ਨਹੀ ਕਰਦੇ। ਜੇ ਤੁਸੀ ਕੇਸ ਕੱਟਦੇ ਹੋ ਤਾਂ ਕਿਸੇ ਗੋਰੇ ਨੂੰ ਮਤ ਦੱਸਣਾ ਕਿ ਤੁਸੀ ਸਿੱਖ ਹੋ।

• ਇਹਨਾਂ ਨੂੰ ਇਹ ਪੜ੍ਹ ਕੇ ਦੁੱਖ ਅਤੇ ਹੈਰਾਨੀ ਹੁੰਦੀ ਹੈ ਕਿ ਭਾਰਤ ਵਿਚ ਜਾਤ ਪਾਤ ਦੇ ਨਾਂ ਤੇ ਵੰਡੀਆਂ ਅਤੇ ਵਿਤਕਰੇਬਾਜੀ ਹੈ। ਪੜੇ ਲਿਖੇ ਗੋਰੇ ਭਾਰਤ ਅਤੇ ਪਾਕਿਸਤਾਨ ਤੇ ਵਿਅੰਗ ਵੀ ਕਸਦੇ ਹਨ ਕਿ ਇਹਨਾਂ ਦੋਵਾਂ ਮੁਲਕਾਂ ਵਿਚ ਅੱਤ ਦੀ ਗਰੀਬੀ ਹੈ ਪਰ ਇਹਨਾਂ ਪਿਓ ਵਾਲੇ ਐਟਮ ਬੰਬ ਬਣਾ ਰੱਖੇ ਨੇ। ਜੇ ਤੁਸੀ ਇਹ ਦੱਸੋ ਕਿ ਭਾਰਤ ਵਿਚ ਗੁਰੂ ਗ੍ਰੰਥ ਸਾਹਿਬ ਦੀ ਰੋਜ ਮਿੱਥ ਕੇ ਬੇਅਦਬੀ ਕਰਾਈ ਜਾ ਰਹੀ ਤਾਂ ਗੋਰਾ ਤਾਂ ਸੋਚ ਸੋਚ ਹੀ ਬੇਹੋਸ਼ ਹੋ ਜਾਊ।

• ਇਕ ਗਲ ਹੋਰ: ਬਦਕਿਸਮਤੀ ਨਾਲ ਪਿਛਲੀਆਂ ਅੱਤਵਾਦ ਦੀਆਂ ਘਟਨਾਵਾਂ ਕਰਕੇ ਸਾਡੇ ਮੁਸਲਮਾਨਾਂ ਵੀਰਾਂ ਦਾ ਅਕਸ ਖਰਾਬ ਹੋਇਆ ਹੈ। ਜਿਸ ਕਰਕੇ ਕਿਤੇ ਕਿਤੇ ਭੋਲਾ ਭਾਲਾ ਗੋਰਾ, ਮੁਸਲਮਾਨ ਜਵਾਨਾਂ ਨੂੰ ਡਰ ਭਰੀ ਨਿਗਾਹ ਨਾਲ ਵੇਖਦਾ ਹੈ। ਜੇ ਤੁਹਾਡੀ ਦਾਹੜੀ ਕੁਤਰੀ ਹੋਈ ਹੈ ਅਤੇ ਤੁਹਾਡਾ ਕੱਦ ਕਾਠ ਵੀ ਠੀਕ ਹੀ ਹੈ ਤਾਂ ਤੁਹਾਨੂੰ ਮੁਸਲਮਾਨ ਹੀ ਸਮਝਿਆ ਜਾਵੇਗਾ। 

• ਸੋ ਜੇ ਤੁਸੀ ਹਿੰਦੂ ਮੁਸਲਮਾਨ ਤੋਂ ਵੱਖਰਾ ਦਿਸਣਾ ਚਾਹੁੰਦੇ ਹੋ ਤਾਂ ਪੱਗ ਜਰੂਰ ਬੰਨੋ। ਜੇ ਤੁਸੀ ਪਬਲਿਕ ਵਿਚ ਵਿਚਰਦੇ ਹੋ ਤਾਂ ਤੁਹਾਡੇ ਵਾਸਤੇ ਇਹ ਹੋਰ ਵੀ ਜਰੂਰੀ ਹੈ।

• ਯਾਦ ਰੱਖੋ ਸਿੱਖੀ ਹਰ ਇਨਸਾਨ ਨੂੰ ਪਿਆਰ ਕਰਨਾਂ ਸਿਖਾਉਦੀ ਹੈ ਕਿਸੇ ਨਾਲ ਭੇਦ ਭਾਵ ਨਹੀ। ਸਾਡੇ ਨਾਲ ਧੱਕਾ ਭਾਰਤ ਸਰਕਾਰ ਕਰ ਰਹੀ ਹੈ ਸਾਰੇ ਭਾਰਤੀ ਲੋਕ ਨਹੀ। (ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥ ਅਤੇ “ਜਿਨੁ ਪ੍ਰੇਮ ਕੀਓ ਤਿਨਿ ਹੀ ਪ੍ਰਭੁ ਪਾਇਓ॥)

--ਭਬੀਸ਼ਨ ਸਿੰਘ ਗੁਰਾਇਆ


Continue Reading | comments

1956 TRACT- VANJARA SIKHS

Thursday 6 May 2021

 ਆਪਣੀ ਨਿੱਜੀ ਲਾਇਬ੍ਰੇਰੀ ਦੀ ਝਾੜ ਝੂੜ ਕਰਦਿਆਂ ਸਾਡੀ ਨਿਗਾਹੇ ਸੰਨ 1956 ਵਿਚ ਛਪਿਆ ਬੜਾ ਦਿਲਚਸਪ ਹਿੰਦੀ ਟਰੈਕਟ ਚੜਿਆ ਹੈ: 'ਬਨਜਾਰੇ ਸਿੱਖ ਕਿਓ?'- (ਸਿੱਖ ਵਣਜਾਰਾ ਜਾਤੀ ਕੋ ਗਲਤ ਮਾਰਗ ਪਰ ਲੇ ਜਾਨੇ ਵਾਲੋਂ ਕਾ ਭੰਡਾਫੋੜ'। ਲੇਖਕ - ਗਿਆਨੀ ਰੁਸਤਮ ਸਿੰਘ ਕੁੱਰ੍ਰਾ ਰੁਸਤਮਗੜ੍ਹ। ਪ੍ਰਕਾਸ਼ਕ- ਵਣਜਾਰਾ ਸਿੱਖ ਬਰਾਦਰੀ ਏਟਾਵਾ (ਯੂ.ਪੀ)।


ਸਿੱਖ ਵਿਦਵਾਨਾਂ ਲਈ ਇਹ ਬਹੁਤ ਹੀ ਦਿਲਚਸਪ ਦਸਤਾਵੇਜ ਹੈ ਕਿ ਕਿਵੇ ਅਜਾਦੀ ਮਿਲਦੇ ਸਾਰ ਕੁਝ ਕੱਟੜ ਹਿੰਦੂਆਂ ਨੇ ਕੋਸ਼ਿਸ਼ਾਂ ਆਰੰਭ ਦਿੱਤੀਆਂ ਸਨ ਕਿ ਸਿੱਖਾਂ ਨੂੰ ਹਿੰਦੂ ਬਣਾ ਲਿਆ ਜਾਵੇ। ਇਹ ਕੋਸ਼ਿਸ਼ਾਂ ਸਿਰਫ ਪੰਜਾਬੋਂ ਬਾਹਰ ਹੀ ਨਹੀ ਹੋਈਆਂ ਪੰਜਾਬ ਵਿਚ ਅਜਿਹੀ ਹੀ ਇਕ ਸਾਜਿਸ਼ ਨੂੰ ਮਾਸਟਰ ਤਾਰਾ ਸਿੰਘ ਦੇ ਭਰਾ ਕਿਸ਼ਨ ਸਿੰਘ ਨੇ ਨੰਗਿਆ ਕਰ ਦਿੱਤਾ ਸੀ ਜਦੋਂ ਆਰੀਆ ਸਮਾਜੀਆਂ ਨੇ ਕਿਸ਼ਨ ਸਿੰਘ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਤੂੰ ਸ਼੍ਰੇਆਮ ਆਪ ਕੇਸ ਕਟਵਾ ਲੈ ਕਿਉਕਿ ਹੁਣ ਹਿੰਦੁਸਤਾਨ ਅਜ਼ਾਦ ਹੋ ਗਿਆ ਹੈ ਤੇ ਸਾਨੂੰ ਤਲਵਾਰ ਧਾਰੀ ਖਾਲਸੇ ਦੀ ਜਰੂਰਤ ਨਹੀ ਰਹਿ ਗਈ। ਜਦੋਂ ਕਿਸ਼ਨ ਸਿੰਘ ਨੇ ਇਹ ਸਾਰੀ ਗਲ ਨੰਗੀ ਕੀਤੀ ਤਾਂ ਆਰੀਆ ਸਮਾਜ ਤੇ ਬਹੁਤ ਥੂ ਥੂ ਹੋਈ। 


ਉਪਰੰਤ ਕੱਟੜਪੰਥੀਆਂ ਨੇ ਆਪਣਾ ਪੈਂਤੜਾ ਬਦਲ ਲਿਆ ਤੇ ਫਿਰ ਰਾਧਾ ਸਵਾਮੀ, ਨਿਰੰਕਾਰੀ, ਸੱਚਾ ਸੌਦਾ ਜਿਹੇ ਡੇਰਿਆਂ ਨੂੰ ਮਦਦ ਦੇਣੀ ਸ਼ੁਰੂ ਕਰ ਦਿੱਤੀ। ਫਿਰਕਾਪ੍ਰਸਤ ਦੇ ਏਸੇ ਨਜਰੀਏ ਤੋਂ ਹੀ ਫਿਰ ਪੰਜਾਬ ਵਿਚ ਡੇਰਾਵਾਦ ਦਾ ਹੜ੍ਹ ਆ ਗਿਆ। ਪਿੱਛੇ ਜਿਹੇ ਜਦੋਂ ਸੱਚਾ ਸੌਦਾ ਡੇਰੇ ਦਾ ਬਦਮਾਸ਼ ਸਾਧ ਗੁਰਮੀਤ ਰਾਮ ਰਹੀਮ ਕਨੂੰਨੀ ਸਿਕੰਜੇ ਵਿਚ ਫਸ ਰਿਹਾ ਸੀ ਤਾਂ ਉਸ ਦੇ ਪੈਰੋਕਾਰਾਂ ਨੇ ਸ਼੍ਰੇਆਮ ਹੀ ਚੰਡੀਗੜ੍ਹ ਵਿਚ ਬਿਆਨ ਦੇ ਦਿੱਤਾ ਕਿ ਸਾਡਾ ਡੇਰਾ ਤਾਂ ਸਿੱਖਾਂ ਨੂੰ ਮੁੱਖ ਧਾਰਾ ਵਿਚ ਲਿਆ ਰਿਹਾ ਅਤੇ ਬਾਵਜੂਦ ਇਸ ਦੇ ਪੁਲਿਸ ਸਾਡਾ ਖਹਿੜਾ ਨਹੀ ਛੱਡ ਰਹੀ। ਫਸੇ ਹੋਏ ਡੇਰੇ ਨੇ ਫਿਰ ਬੇਅਬਦੀ ਸਾਜਿਸ਼ ਵਿਚ ਆਪਣੇ ਕਾਰਕੁੰਨ ਦੇਣ ਦਾ ਫੈਸਲਾ ਲਿਆ ਸੀ।ਬਾਦ ਵਿਚ ਕੁਝ ਡੇਰੇਵਾਲੇ ਫੜੇ ਵੀ ਗਏ ਸਨ।

ਪੜ੍ਹੋ ਮੂਲ ਟ੍ਰੈਕਟ:












 



Continue Reading | comments

PUNJABI GOTRA NAMES ARE BASED ON ORIGINAL AREA THE TRIBE CAME FROM

Wednesday 6 March 2019

ਪੰਜਾਬੀ ਗੋਤਰਾਂ ਦੇ ਨਾਂ ਉਸ ਇਲਾਕੇ ਦੇ ਅਧਾਰ ਤੇ ਹਨ ਜਿਥੋਂ ਕਬੀਲਾ ਆਇਆ ਸੀ
TREHAN FROM TEHRAN
SEE HERE THE AREA FROM WHERE THE GOTRA ORIGINALLY CAME FROM

-----
Author: B.S.Goraya


With the grace of Baba Nanak  some of my researches in this field are of international repute. Thus often my young friends of FB and  Whattsapp ask me  as to what is the origin of Goraya people. Please note that the names of gotras are originally the names of tribes which were obsorbed in the respective Jaats (Castes). And further the name of a tribe or Kabila is often based on the area they migrated from. Our Punjab (West and East) is a conglomeration of people who migrated from West especially present Iran, Afghanistan, Uzbekistan, Turkmenistan, Tajikistan and some from Iraq and Arab also. This happened roughly between 2000 to 3500 years ago.

We have very clear evidence of existence of Khatri people in Iran at the time of Emperor Darius.
Some of the following Gotra names will prove my point:
Continue Reading | comments (14)

GOBINDGARH FORT AMRITSAR - IN PHOTOS

Monday 31 December 2018

GOBINDGARH FORT AMRITSAR - IN PHOTOS


 
 
 
   

 
 

 























































  


--------
2nd camera
----------






















































































































Continue Reading | comments

VADH BACHEY

What's New?

Issue 8

Issue xix

 

Punjab Monitor