ਪੰਜਾਬੀਓ ਛਾਤੀ ਤਾਣ ਕੇ ਜੀਓ, ਅਸਟ੍ਰੇਲੀਆ ਸਰਕਾਰ ਚਾਹੁੰਦੀ ਹੈ

Thursday, 30 October 2025

 ਅਸਟ੍ਰੇਲੀਆ ਸਰਕਾਰ ਚਾਹੁੰਦੀ ਹੈ ਪੰਜਾਬੀਓ ਛਾਤੀ ਤਾਣ ਕੇ ਜੀਓ

ਇਥੇ ਰਹਿ ਤੁਹਾਨੂੰ ਭਾਰਤੀ ਗੁੰਡਾਗਰਦੀ ਤੋਂ ਡਰਨ ਦੀ ਜਰੂਰਤ ਨਹੀ।

AUSTRALIA WANTS THAT PUNJABIS TOO LIVE HERE HONOURABLY

ਅਸਟ੍ਰੇਲੀਆ ਸਮੇਤ ਦੁਨੀਆ ਭਰ ਦੇ ਜਾਗਰੂਕ ਦੇਸਾਂ ਨੇ ਬਾਹਰਲੇ ਮੁਲਕਾਂ ਦੀਆਂ ਕੁਝ ਸਰਕਾਰਾਂ ਦੀਆਂ ਘਿਨਾਉਣੀਆਂ ਕਰਤੂਤਾਂ ਦਾ ਨੋਟਿਸ ਲਿਆ ਹੈ ਜਿਸ ਤਹਿਤ ਇਹ ਸਰਕਾਰਾਂ ਪ੍ਰਦੇਸਾਂ ਵਿਚ ਆਪਣੇ ਸਿਆਸੀ ਵਿਰੋਧੀਆਂ ਦਾ ਕਤਲ ਕਰਵਾਉਦੀਆਂ ਹਨ। ਇਹਨਾਂ ਹੀ ਮਾੜੇ ਮੁਲਕਾਂ ਵਿਚੋਂ ਭਾਰਤ ਵੀ ਗਿਣਿਆ ਜਾਂਦਾ ਹੈ।

ਇਸ ਲੇਖ ਵਿਚ ਤੁਸੀ ਪੜੋਗੇ:

1. ਕੀ ਕਿਹਾ ਅਸਟ੍ਰੇਲੀਆ ਸਰਕਾਰ ਨੇ

2. ਪੰਜਾਬੀ ਕਿਓ ਸਹਿਮ ਵਿਚ ਜੀਅ ਰਹੇ ਨੇ : ੳ. ਪ੍ਰਦੇਸਾਂ ਵਿਚ ਭਾਰਤ ਵਲੋਂ ਕੀਤੇ ਕਤਲ, ਅ. ਪ੍ਰਦੇਸਾਂ ਵਿਚ ਭੇਜੇ ਹਜ਼ਾਰਾਂ ਟਾਊਟ ਜੋ ਡਰਾ ਧਮਕਾ ਰਹੇ ਨੇ

ਅਸਟ੍ਰੇਲੀਆ ਦੀ ਸਰਕਾਰ ਚਾਹੁੰਦੀ ਹੈ ਕਿ ਇਥੋਂ ਦਾ ਹਰ ਨਾਗਰਿਕ ਸਿਰ ਉਤਾਂਹ ਕਰ ਕੇ, ਛਾਤੀ ਤਾਣ ਕੇ ਜੀਏ ਬਿਨਾਂ ਕਿਸੇ ਡਰ ਧੌਂਸ ਤੋਂ। ਇਥੇ ਨਾਲ ਹੀ ਸਰਕਾਰ ਨੇ ਦੱਸਿਆ ਕਿ ਬਾਹਰ ਦੀਆਂ ਜਾਲਮ ਸਰਕਾਰਾਂ ਕਿਵੇਂ ਹੱਥ ਕੰਡੇ ਅਪਣਾਉਦੀਆਂ ਨੇ ਆਪਣੇ ਸਿਆਸੀ ਵਿਰੋਧੀਆਂ ਖਿਲਾਫ। ਲਿਖਿਆ ਹੈ:

“ਜਦੋਂ ਕੁਝ ਸਰਕਾਰਾਂ ਆਪਣੀਆਂ ਸਰਹੱਦਾਂ ਤੋਂ ਬਾਹਰ ਜਾ ਕੇ ਦੂਸਰੇ ਦੇਸ ਵਿਚ ਰਹਿ ਰਹੇ ਆਪਣੇ ਵਿਰੋਧੀਆਂ, ਪੱਤ੍ਰਕਾਰਾਂ, ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਅਤੇ ਹੋਰਨਾਂ ਨੂੰ ਚੁੱਪ ਕਰਾਉਣ ਜਾਂ ਦਬਾਉਣ ਤਾਂ ਮੇਜਬਾਨ ਮੁਲਕ ਦੀ ਅਜਾਦੀ, ਲੋਕਤੰਤਰ ਅਤੇ ਮਨੁੱਖੀ ਹੱਕਾਂ  ਲਤਾੜਿਆ ਜਾਣਾ ਸਮਝਣਾ ਚਾਹੀਦਾ ਹੈ।“

ਅੱਗੇ ਫਿਰ ਬਿਆਨਿਆ ਗਿਆ ਹੈ ਕਿ ਅਜਿਹੇ ਕੌਮਾਤਰੀ ਦਮਨ ਮਾੜੀਆਂ ਸਰਕਾਰਾਂ ਕਿਵੇਂ ਕਿਵੇਂ ਕਰਦੀਆਂ ਹਨ:

ਪੂਰਾ ਬਿਆਨ ਇਥੇ ਕਲਿਕ ਕਰਕੇ ਪੜੋ

ਕਹਿਣ ਤੋਂ ਮਤਲਬ ਕਿ ਅਸਟ੍ਰੇਲੀਆ ਸਰਕਾਰ ਚਾਹੁੰਦੀ ਹੈ ਕਿ ਇਥੋਂ ਦਾ ਹਰ ਨਾਗਰਿਕ ਬਿਨਾਂ ਕਿਸੇ ਡਰ ਭੈ ਜੀਏ। ਸਰਕਾਰ ਹਰ ਨਾਗਰਿਕ ਅਤੇ ਵਸਨੀਕ ਦੀ ਰਾਖੀ ਲਈ ਵਚਨਬੱਧ ਹੈ।

ਪ੍ਰਦੇਸਾਂ ਵਿਚ ਪੰਜਾਬੀ ਤੇ ਕਸ਼ਮੀਰੀ ਤੇ ਖਾਸ ਕਰਕੇ ਸਿੱਖ ਸਹਿਮ ਵਿਚ ਜੀਅ ਰਹੇ ਨੇ। ਕਾਰਨ: ਭਾਰਤ ਸਰਕਾਰ ਪ੍ਰਦੇਸਾਂ ਵਿਚ ਬੈਠੇ ਸਿੱਖਾਂ ਦਾ ਦਮਨ ਕਰ ਰਹੀ ਹੈ ਜਿਸ ਵਿਚ (ੳ) ਕਤਲ ਕਰਨਾਂ ਅਤੇ (ਅ) ਡਰਾਉਣਾ ਧਮਕਾਉਣਾ ਸ਼ਾਮਲ ਹੈ।

(ੳ) ਕਤਲ

ਭਾਰਤ ਸਰਕਾਰ ਨੇ ਸਿੱਖਾਂ ਨੂੰ ਡਰਾਉਣ ਧਮਕਾਉਣ ਲਈ ਪ੍ਰਦੇਸਾਂ ਵਿਚ ਕੁਝ ਖਾੜਕੂ ਮਾਰ ਮੁਕਾਏ ਹਨ ਅਤੇ ਕਈ ਥਾਂਈ ਸਰਕਾਰ ਨੰਗੀ ਵੀ ਹੋ ਚੁੱਕੀ ਹੈ।

1. ਭਾਈ ਹਰਦੀਪ ਸਿੰਘ ਨਿੱਜਰ ਦਾ ਸੁਪਾਰੀ ਦੇ ਕੇ ਕਤਲ। ਕਨੇਡਾ ਸਰਕਾਰ ਨੇ ਇਸ ਕਤਲ ਵਿਚ ਸਪੱਸ਼ਟ ਤੌਰ ਤੇ ਭਾਰਤੀ ਹਾਈ ਕਮਿਸ਼ਨ ਦਾ ਹੱਥ ਵੇਖਿਆ ਹੈ। ਅਤੇ ਭਾਰਤ ਖਿਲਾਫ ਸਖਤ ਵਿਰੋਧ ਵੀ ਜਤਾ ਚੁੱਕੀ ਹੈ ਕਨੇਡਾ ਸਰਕਾਰ। ਏਸੇ ਤਰਾਂ ਰਿਪੂਦਮਨ ਸਿੰਘ ਦਾ ਕਨੇਡਾ ਵਿਚ ਕਤਲ ਕੀਤਾ।

2.  ਗੁਰਪਤਵੰਤ ਪੰਨੂ ਦੇ ਅਸਫਲ ਕਤਲ ਦੀ ਸਾਜਿਸ਼ ਦਾ ਨੰਗਾ ਹੋਣਾਂ।ਜਿਵੇਂ ਤੁਸੀ ਜਾਣਦੇ ਹੋ ਭਾਰਤ ਸਰਕਾਰ ਖਾਲਿਸਤਾਨੀ ਪੰਨੂ ਦੇ ਕਤਲ ਦੀ ਸਾਜਿਸ਼ ਘੜਦੀ ਨੰਗੀ ਹੋ ਗਈ ਸੀ ਅਤੇ ਅੱਜ ਵੀ ਭਾਰਤ ਸਰਕਾਰ ਦਾ ਕਰਿੰਦਾ ਨਿਖਲ ਗੁਪਤਾ ਅਮਰੀਕੀ ਜੇਲ ਵਿਚ ਹੈ  ਜਿਸ ਨੇ ਪੁਲਿਸ ਅੱਗੇ ਰਾਅ ਦਾ ਸਾਰਾ ਭਾਂਡਾ ਵਿਚ ਚੌਰਾਹੇ ਖਲਾਰ ਦਿੱਤਾ ਹੈ ਅਤੇ ਭਾਰਤ ਸਰਕਾਰ ਦੀ ਖੁਫੀਆ ਅਜੈਂਸੀ ਰਾਅ ਦਾ ਐਸ ਐਸ ਪੀ ਵਿਕਾਸ ਯਾਦਵ ਅਮਰੀਕੀ ਗ੍ਰਿਫਤਾਰੀ ਤੋਂ ਡਰਦਾ ਭੱਜਾ ਫਿਰ ਰਿਹਾ ਹੈ। ਯਾਦਵ ਨੇ ਇੰਡੀਆ ਨੂੰ ਸਾਫ ਕਹਿ ਦਿੱਤਾ ਹੈ ਕਿ ਜੇ ਮੈਨੂੰ ਅਮਰੀਕਾ ਪੇਸ਼ ਕੀਤਾ ਤਾਂ ਮੈਂ ਸਾਫ ਕਹਿ ਦੇਣਾ ਵਾ ਕਿ ਮੈਂ ਉਤੋਂ ਆਏ ਹੁਕਮ ਦੀ ਪਾਲਣਾ ਕੀਤੀ ਹੈ। ਇਸ ਕਰਕੇ ਵੱਡੇ ਅਫਸਰ ਵੀ ਡਰੇ ਪਏ ਨੇ। ਯਾਦਵ ਘਬਰਾਇਆ ਫਿਰ ਰਿਹਾ ਹੈ ਕਿ ਕਿਤੇ ਭਾਰਤੀ ਅਜੈਂਸੀ ਉਹਦਾ ਕਤਲ ਨਾ ਕਰ ਦੇਵੇ। ਮੋਦੀ ਸਰਕਾਰ ਅਮਰੀਕਾ ਦੀ ਕੁੜਿਕੀ ਵਿਚ ਕਸੂਤੀ ਫਸੀ ਪਈ ਹੈ ਤੇ ਹਰ ਹੁਕਮ ਅਮਰੀਕਾ ਦਾ ਮੰਨ ਰਹੀ ਹੈ।

FBI NOTICE ਵਿਕਾਸ ਯਾਦਵ ਅਮਰੀਕੀ ਗ੍ਰਿਫਤਾਰੀ ਤੋਂ ਡਰਦਾ ਭੱਜਾ ਫਿਰ ਰਿਹਾ 

ਭਾਰਤ ਸਰਕਾਰ ਦਾ ਕਰਿੰਦਾ ਨਿਖਲ ਗੁਪਤਾ ਅਮਰੀਕੀ ਜੇਲ ਵਿਚ ਹੈ 

ਹਰਦੀਪ ਸਿੰਘ ਨਿੱਜਰ ਦੇ ਕਾਤਲ ਜੋ ਭਾਰਤੀ ਹਾਈ ਕਮਿਸ਼ਨ ਤੋਂ ਹੁਕਮ ਲੈਂਦੇ ਸਨ। ਇਹ ਚਾਰੇ ਗੈਂਸਟਰ ਹਨ ਜੋ ਅਜੈਂਸੀਆਂ ਦੀ ਮਦਦ ਨਾਲ ਕਨੇਡਾ ਪਹੁੰਚੇ ਸਨ।





 3. ਪਾਕਿਸਤਾਨ (ਪੇਸ਼ਾਵਰ) ਅਤੇ ਅਫਗਾਨਿਸਤਾਨ  ਵਿਚ ਵੀ ਭਾਰਤੀ ਅਜੈਂਸੀਆਂ ਸੈਂਕੜੇ ਸਿੱਖ ਇਸ ਕਰਕੇ ਮਰਵਾ ਚੁੱਕੀਆਂ ਹਨ ਕਿ ਮੇਜਬਾਨ ਮੁਲਕ ਅਤੇ ਸਿੱਖਾਂ ਦੇ ਸਬੰਧ ਸੁਖਾਵੇਂ ਨਾ ਹੋਣ।  ਪਿਛਲੇ ਦੋ ਤਿੰਨ ਸਾਲਾਂ ਵਿਚ ਭਾਰਤ ਨੇ ਪਾਕਿਸਤਾਨ ਵਿਚ ਰਹਿ ਰਹੇ ਖਾੜਕੂ ਪ੍ਰਮਜੀਤ ਸਿੰਘ ਪੰਜਵੜ ਅਤੇ ਕੁਝ ਹੋਰ ਸਿੰਘ ਵੀ ਭਾੜੇ ਦੇ ਕਾਤਲਾਂ ਰਾਂਹੀ ਮਰਵਾਏ ਹਨ।

4.  ਏਅਰ ਇੰਡੀਆ ਦੇ ਜਹਾਜ ਕਨਿਸ਼ਕ ਵਿਚ ਬੰਬ ਰਖਵਾ ਕੇ 329 ਲੋਕਾਂ ਦਾ ਕਤਲ ਅਤੇ ਸਿੱਖਾਂ ਨੂੰ ਬਦਨਾਮ ਕਰਨਾਂ।
5. ਮੰਦਰਾਂ ਦੀਆਂ ਕੰਧਾਂ ਤੇ ਆਪ ਹੀ ਭਾਰਤ ਵਿਰੋਧੀ ਨਾਹਰੇ ਲਿਖਣਾ ਤੇ ਵਿਰੋਧੀਆਂ (ਸਿੱਖਾਂ) ਨੂੰ ਬਦਨਾਮ ਕਰਨਾਂ। ਕਨੇਡਾ ਵਿਚ ਜਨਤਕ ਥਾਵਾਂ ਤੇ ਖਰੂਦ ਪਵਾਉਣਾ

6. ਜਰਮਨੀ ਵਿਚ ਦੋ ਭਾਰਤੀ ਟਾਊਟਾਂ ਨੂੰ ਕੋਰਟ ਵਲੋ ਸਜ਼ਾ ਜੋ ਗੁਰਦੁਆਰੇ ਦੀ ਸਾਰੀ ਇਤਲਾਹ ਭਾਰਤ ਨੂੰ ਭੇਜਦੇ ਸਨ।

(ਅ) ਡਰਾਉਣਾ ਧਮਕਾਉਣਾ-

ਭਾਰਤ ਨੇ ਹਜਾਰਾਂ ਦੀ ਗਿਣਤੀ ਵਿਚ ਟਾਊਟ ਪ੍ਰਦੇਸਾਂ ਵਿਚ ਫੈਲਾਏ ਹੋਏੇ ਹਨ ਜੋ ਪ੍ਰਦੇਸਾਂ ਵਿਚ ਬੈਠੇ ਸਿੱਖਾਂ ਲਈ ਸਹਿਮ ਪੈਦਾ ਕਰ ਰਹੇ ਹਨ। ਇਹਨਾਂ ਵਿਚ ਮੁੱਖ ਤੌਰ ਤੇ ਹਨ:

1. ਭਾਰਤ ਸਰਕਾਰ ਦੀ ਖੁਫੀਆ ਅਜੈਂਸੀ ਦੇ ਤਨਖਾਹਦਾਰ ਅਫਸਰ ਅਤੇ ਕਾਰਕੁੰਨ ਜੋ ਭਾਰਤ ਅਤੇ ਰੂਸ ਲਈ ਜਸੂਸੀ ਕਰਦੇ ਹਨ ਤੇ ਨਾਲ ਹੀ ਸਿੱਖਾਂ ਨੂੰ ਡਰਾਉਣ ਧਮਕਾਉਣ ਦੀਆਂ ਸਕੀਮਾਂ ਤੇ ਅਮਲ ਕਰਾਉਦੇ ਹਨ।
2.  ਹਜ਼ਾਰਾਂ ਦੀ ਗਿਣਤੀ ਵਿਚ ਉਹ ਲੋਕ ਜਿੰਨਾਂ ਨੇ ਅਸਟ੍ਰੇਲੀਆ ਵਿਚ ਸਿਆਸੀ ਸ਼ਰਣ ਇਹ ਕਹਿ ਕਿ ਲਈ ਹੈ ਕਿ ਭਾਰਤ ਵਿਚ ਉਹਨਾਂ ਦੀ ਜਾਨ ਨੂੰ ਜਾਂ ਤਾਂ 1. ਭਾਰਤੀ ਪੁਲਿਸ ਜਾਂ ਫਿਰ 2. ਅੱਤਵਾਦੀਆਂ ਤੋਂ ਖਤਰਾ ਹੈ। ਅਸਲ ਵਿਚ ਇਹਨਾਂ ਵਿਚੋਂ ਬਹੁਤੇ ਸਿਖਲਾਈ ਪ੍ਰਾਪਤ ਟਾਊਟ (ਮੁਖਬਰ) ਹਨ ਜੋ ਵਿਚਰਦੇ ਤਾਂ ਖਾਲਿਸਤਾਨੀਆਂ ਦੇ ਰੂਪ ਵਿਚ ਹਨ ਪਰ ਅੰਦਰੋਂ ਖਾਲਿਸਤਾਨ ਦੀਆਂ ਜੜੀਂ ਤੇਲ ਦੇ ਰਹੇ ਹਨ ਅਤੇ ਖਾਲਿਸਤਾਨੀ ਸੋਚ ਵਾਲੇ ਸਿੱਖਾਂ ਖਿਲਾਫ ਭਾਰਤ ਸਰਕਾਰ ਨੂੰ ਇਤਲਾਹ ਦਿੰਦੇ ਅਤੇ ਖਾਲਿਸਤਾਨੀ ਬੰਦੇ ਲਈ ਸਹਿਮ ਪੈਦਾ ਕਰਦੇ ਹਨ। ਇਹਨਾਂ ਵਿਚ ਕੁਝ ਇਕ ਸਾਬਕਾ ਖਾੜਕੂ  ਵੀ ਹੈਨ।
3.  ਗੁਰਦੁਆਰੇ ਦੇ ਗ੍ਰੰਥੀ ਅਤੇ ਭਾਰਤ ਤੋਂ ਬਾਹਰ ਟੂਅਰ ਤੇ ਆਏ ਪ੍ਰਚਾਰਕ ਬਹੁਤੇ ਮੁਖਬਰ ਹੀ ਹਨ।ਇਸੇ ਕਰਕੇ ਇਹ ਤਰੀਕੇ ਤਰੀਕੇ ਭਾਰਤ ਦੇ ਹੱਕ ਵਿਚ ਭੁਗਤਦੇ ਹਨ ਅਤੇ ਕਦੀ ਵੀ ਭਾਰਤ ਸਰਕਾਰ ਦੇ ਜੁਲਮਾਂ ਖਿਲਾਫ ਲਫਜ਼ ਨਹੀ ਬੋਲਣਗੇ। (ਇਹੋ ਹਾਲ ਮੁਸਲਮਾਨਾਂ ਦੀਆਂ ਮਸੀਤਾਂ ਵਿਚ ਹੈ। ਪਰ ਮੁਸਲਮਾਨਾਂ ਦੇ ਅਨੇਕਾਂ ਮੁਲਕ ਹਨ ਜਿਸ ਕਰਕੇ ਉਹ ਕਸ਼ਮੀਰ ‘ਚ ਹੋ ਰਹੇ ਜੁਲਮ ਕੌਮਾਤਰੀ ਪੱਧਰ ਤੇ ਉਜਾਗਰ ਕਰਦੇ ਰਹਿੰਦੇ ਹਨ। ਅਜੇ  23 ਅਗਸਤ ‘25 ਨੂੰ ਹੀ ਉਹਨਾਂ ਨੇ ਨਿਊ ਫਾਰਮ  ਦੇ ਇਕ ਸਿਨੇਮਾ, ਬ੍ਰਿਸਬੇਨ ਵਿਚ ਇਕ ਫਿਲਮ ਦਾ ਆਯੋਜਨ ਕੀਤਾ ਜਿਸ ਵਿਚ ਕਸ਼ਮੀਰ ਵਿਚ ਹੋ ਰਹੇ ਜੁਲਮ ਦਿਖਾਏ। ਪਰ ਸਾਡੇ ਵਿਚ ਤਾਂ ਗੱਦਾਰਾਂ ਦੀ ਗਿਣਤੀ ਕੁਝ ਜਿਆਦਾ ਹੀ ਹੋ ਗਈ ਹੈ।)
4.  ਲਗ ਪਗ ਸਾਰੀਆਂ ਪੰਜਾਬੀਆਂ ਦੀਆਂ ਜਥੇਬੰਦੀਆਂ (organisations and institutions) ਤੇ ਭਾਰਤੀ ਅਸਰ ਰਸੂਖ ਵਾਲੇ ਲੋਕਾਂ ਜਾਂ ਮੁਖਬਰਾਂ ਦਾ ਕੰਟਰੋਲ ਹੈ। ਜਿਹਨਾਂ ਨੂੰ ਗਾਹੇ ਬਿਗਾਹੇ ਸਿਖਲਾਈ ਵੀ ਦਿੱਤੀ ਜਾਂਦੀ ਹੈ।ਜੋ ਲੋਕਾਂ ਨੂੰ ਦਿੱਲ ਦੀ ਭੜਾਸ ਨਹੀ ਕੱਢਣ ਦਿੰਦੇ।
5.  ਪੰਜਾਬ, ਕਸ਼ਮੀਰ ਜਾਂ ਉਤਰ ਪੂਰਬ ਭਾਰਤ ਨਾਲ ਸਬੰਧਿਤ ਲਗ ਪਗ ਬਹੁਤੇ ਪੱਤਰਕਾਰ  (ਅਤੇ ਲਿਖਾਰੀ) ਤਾਂ ਹਾਈ ਕਮਿਸ਼ਨ ਦੀ ਰੇਗੂਲਰ ਪੇਅ ਰੋਲ ਤੇ ਹਨ। (ਸਗੋਂ ਭਾਰਤੀ ਮੀਡੀਏ ਤਕ ਖਬਰ ਦੇਣ ਵਾਲਾ ਹਰ ਪੱਤ੍ਰਕਾਰ ਹੀ ਹਾਈ ਕਮਿਸ਼ਨ ਤੋਂ ਝੂੰਗਾ ਲੈ ਰਿਹਾ ਹੈ।) ਜਦੋਂ ਕਿ ਹੋਰ ਮੁਖਬਰਾਂ ਨੂੰ ਪੀਸ ਰੇਟ ਨਾਲ ਪੈਸਾ ਮਿਲਦਾ ਹੈ ਭਾਵ ਦਿੱਤੀ ਜਾਣਕਾਰੀ ਜਾਂ ਕੀਤੀ ਕਾਰਵਾਈ ਦੇ ਅਧਾਰ ਤੇ।
6. ਮੁਖਬਰਾਂ ਵਿਚ ਕੁਝ ਇਕ ਰੀਟਾਇਰਡ ਫੌਜੀ ਅਤੇ ਪੁਲਿਸ ਅਫਸਰ ਵੀ ਹਨ।

7.  ਸੈਂਕੜਿਆਂ ਦੀ ਗਿਣਤੀ ਵਿਚ ਬਦਮਾਸ਼ਾਂ (ਗੈਂਗਸਟਰਾਂ) ਨੂੰ ਪ੍ਰਦੇਸਾਂ ਵਿਚ ਵਸਾਉਣਾਂ ਅਤੇ ਉਹਨਾਂ ਰਾਂਹੀ ਫਿਰੌਤੀਆਂ ਦੀ ਮੰਗ ਅਤੇ ਕਤਲ ਕਰਵਾਉਣੇ ਜਿਵੇ ਕਨੇਡਾ ਵਿਚ ਹੋ ਰਿਹਾ ਹੈ।

ਪਰ ਇਹ ਗੁੰਡਾਗਰਦੀ ਅਸਟ੍ਰੇਲੀਆ ਵਿਚ ਨਹੀ ਚਲੇਗੀ-

ਪਿੱਛੇ ਅਸਾਂ ਖਾਲਿਸਤਾਨ ਦੇ ਸਟਿੱਕਰ ਚਾਹਵਾਨ ਸੱਜਣਾਂ ਦੀਆਂ ਗੱਡੀਆਂ ਤੇ ਲਵਾਏ। ਇਸ ਤੇ ਟਾਊਟ ਤੜਫ ਉਠੇ। ਅਤੇ ਬਹੁਤੇ ਸਟਿੱਕਰ ਅਗਲਿਆਂ ਲੁਹਾ ਦਿੱਤੇ। ਮੈਨੂੰ ਬਹੁਤੇ ਸੱਜਣਾਂ ਨੇ ਦੱਸਿਆ ਕਿ ਕਿਵੇ ਟਾਊਟਾਂ ਅਤੇ ਹੋਰਨਾਂ ਨੇ ਉਹਨਾਂ ਨਾਲ ਦਲੀਲਬਾਜੀ ਕੀਤੀ ਜਿਸ ਕਰਕੇ ਸਟਿੱਕਰ ਲਾਹੇ। ਸਟਿੱਕਰਾਂ ਦੇ ਮਸਲੇ ਤੇ ਅਸੀ ਪੁਲਿਸ ਨੂੰ ਰਿਪੋਰਟ ਨਹੀ ਕੀਤੀ। ਪਰ ਇਕ ਦੋ ਹੋਰ ਮਸਲਿਆਂ ਤੇ ਅਸਾਂ ਪੁਲਿਸ ਨੂੰ ਰਿਪੋਰਟ ਕੀਤਾ ਹੈ ਤੇ ਟਾਊਟਾਂ ਦੀ ਮੁੜ ਸ਼ਕਲ ਨਹੀ ਦੇਖੀ। ਇਕ ਭਾਈ ਨੇ ਲੋਗਨ ਰੋਡ ਵਾਲੇ ਗੁਰੂਘਰ ਅਤੇ ਇਕ ਨੇ ਟੇਗਮ ਸਾਨੂੰ ਦੋ ਤਿੰਨ ਵੇਰਾਂ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ। ਮੁੜ ਨਜ਼ਰ ਨਹੀ ਆਏ।

ਸੋ ਇਹ ਗੱਲਾਂ ਹੁਣ ਹੋਰ ਨਹੀ ਚਲਣੀਆਂ। 

ਗੁਰੂ ਪਿਆਰਿਓ ਜਦੋਂ ਵੀ ਕੋਈ ਤੁਹਾਨੂੰ ਦਲੀਲ ਦਿੰਦਾ ਹੈ ਕਿ ਆਹ ਗਲ ਨਾ ਕਰੋ ਔਹ ਨਾ ਕਰੋ। ਚੁੱਪ ਚੁਪੀਤੇ ਉਹਦੀ ਗੱਡੀ ਦਾ ਨੰਬਰ ਨੋਟ ਕਰ ਲਓ। ਜਾਂ ਅਗਲੇ ਦਾ ਜਿਵੇ ਤੁਸੀ ਨਾਂ ਪਤਾ ਪੁੱਛੋਗੇ ਉਹਦੀ ਸਾਰੀ ਲੱਥ ਜਾਣੀ ਆ। ਅਤੇ ਬੜੇ ਨਿਮ੍ਰਤਾ ਪੂਰਬਕ ਜਾ ਪੁਲਿਸ ਨੂੰ ਇਤਲਾਹ ਦਿਓ। ਕੋਈ ਝੂਠ ਨਹੀ ਬੋਲਣਾ। ਨਾ ਹੀ ਕੋਈ ਪੁਰਾਣਾ ਵੈਰ ਵਿਰੋਧ ਕੱਢਣਾ। ਮੈਂ ਤਾਂ ਧਮਕੀ ਦੇਣ ਵਾਲੇ ਦੀ ਸਾਹਮਣੇ ਫੋਟੋ ਹੀ ਖਿੱਚ ਲਈ ਸੀ।

ਟਾਊਟ ਲੋਕਾਂ ਦੀ ਕਾਰਜਸ਼ੈਲੀ ਸਮਝੋ

ਮਿਸਾਲ ਦੇ ਤੌਰ ਤੇ ਉਹ ਤੁਹਾਨੂੰ ਕਹਿਣਗੇ ਭਾ ਜੀ ਆਹ ਸਟਿੱਕਰ ਤਾਂ ਤੁਸੀ ਲਾ ਲਿਆ ਜੇ ਕਿਸੇ ਨੇ ਫੋਟੋ ਖਿੱਚ ਕੇ ਇੰਡੀਆ ਪਾ ਦਿੱਤੀ ਤਾਂ ਮੁੜਕੇ ਇੰਡੀਆ ਨਹੀ ਜਾ ਪਾਓਗੇ। ਕੁਝ ਇਸ ਤਰੀਕੇ ਤੁਹਾਨੂੰ ਟਾਊਟ ਡਰਾਉਂਦੇ ਹਨ।

ਮੈਨੂੰ ਤਾਂ ਲੋਗਨ ਸ਼ਾਪਿੰਗ ਸੈਂਟਰ ਵਿਚ ਏਸੇ ਤਰਾਂ ਇਕ ਭਾਈ ਮਿਲ ਗਿਆ । ਕਹਿੰਦਾ “ਭਾ ਜੀ ਆਹ ਸਲੋਗਨ ਤਾਂ ਵਧੀਆ ਪਰ ਹਾਲਾਤ ਬਹੁਤ ਮਾੜੇ ਨੇ।“

 ਮੈਂ ਕਿਹਾ ਕਿਵੇ? 

ਕਹਿੰਦਾ “ਇੰਡੀਆ ਸਰਕਾਰ ਦਾ ਡੰਗ ਬਹੁਤ ਤੇਜ ਆ।“ 

ਮੈ ਕਿਹਾ ਭਾ ਜੀ ਮੈਂ ਅਸਟ੍ਰੇਲੀਆ ਵਿਚ ਹਾਂ। 

ਕਹਿੰਦਾ “ਤੁਸੀ ਇੰਡੀਆ ਜਾਓਗੇ ਫਿਰ ਮੁਸ਼ਕਲ ਹੋ ਸਕਦੀ ਹੈ।“ 

ਮੈਂ ਕਿਹਾ ਉਹ ਕਿਵੇ? 

ਕਹਿੰਦਾ “ਇਮੀਗ੍ਰੇਸ਼ਨ ਵਾਲੇ ਤੰਗ ਕਰ ਸਕਦੇ ਨੇ।” 

ਮੈਂ ਕਿਹਾ ਉਹਨਾਂ ਨੂੰ ਮੇਰਾ ਕਿਵੇ ਪਤਾ ਲਗੂ? 

ਕਹਿੰਦਾ ਉਹਨਾਂ ਕੋਲ ਸਾਰਾ ਰਿਕਾਰਡ ਹੁੰਦਾ ਆ? 

ਮੈਂ ਕਿਹਾ ਖੇਹ ਤੇ ਸਵਾਹ । ਮੈਂ ਭਾਰਤ ਵਿਚ ਅਫਸਰ ਰਿਹਾ ਹਾਂ। ਮਹਿਕਮਿਆਂ ਦਾ ਤਾਂ ਇਹ ਹਾਲ ਹੈ ਕਿ ਸੱਜਾ ਹੱਥ ਜੋ ਕੰਮ ਕਰ ਰਿਹਾ ਹੁੰਦਾ ਹੈ ਖੱਬੇ ਨੂੰ ਉਹਦਾ ਪਤਾ ਨਹੀ ਹੁੰਦਾ। ਭਾਰਤ ਵਿਚ ਤਾਲਮੇਲ ਦੀ ਹੀ ਤਾਂ ਕਮੀ ਹੈ ਤਾਂ ਹੀ ਤਾਂ ਏਨਾ ਜੁਰਮ ਹੈ ਓਥੇ।

ਮੈਨੂੰ ਕਹਿਣ ਲੱਗਾ ਜੱਗੀ ਜੌਹਲ ਦਾ ਨਾਂ ਸੁਣਿਐ? ਮੈਂ ਕਿਹਾ ਹਾਂ ਜੀ। ਇਕ ਜੱਗੀ ਹੀ ਇਕੱਲਾ ਕੇਸ ਹੈ ਜਿਸ ਵਿਚ ਪੁਲਿਸ ਪ੍ਰਦੇਸੀ ਬੰਦੇ ਤੇ ਜੁਲਮ ਕਰ ਸਕੀ ਹੈ। ਜੱਗੀ ਸੋਹਣਾ ਪ੍ਰਚਾਰਕ ਹੈ। ਪਰ ਭੋਲਾ ਨਿਕਲਿਆ। ਉਹ ਟਾਊਟ ਵਰਤਾਰੇ ਨੂੰ ਸਮਝ ਹੀ ਨਹੀ ਸਕਿਆ।

ਜਦੋਂ ਕੇਸ ਹੋ ਗਿਆ ਤਾਂ ਵਕੀਲ ਵੀ ਟਾਊਟਾਂ ਦੇ ਕਹਿਣ ਤੇ ਕਰ ਲਿਆ। ਫਿਰ ਕੀ ਸੀ ਅਗਲਾ ਜੇਲ ਵਿਚ ਗਲ ਰਿਹਾ ਹੈ।

ਭਾਈ ਕਹਿੰਦਾ ਤਾਂ ਹੀ ਤਾਂ ਮੈਂ ਕਹਿ ਰਿਹਾ ਹਾਂ। 

ਮੈਂ ਕਿਹਾ ਕੀ ਕੋਈ ਹੋਰ ਕੇਸ ਵੀ ਹੈਗਾ ਇਹੋ ਜਿਹਾ? ਭਾਈ ਕਹਿੰਦਾ ਹੋਣਗੇ। 

ਮੈਂ ਕਿਹਾ ਜੀ ਇਹ ਸੰਭਵ ਹੀ ਨਹੀ। ਇਹੋ ਜਿਹਾ ਤਾਲਮੇਲ ਕੋਈ ਵੀ ਸਰਕਾਰ ਨਹੀ ਕਰ ਸਕਦੀ। ਇੰਮੀਗ੍ਰੇਸ਼ਨ ਵਾਲਿਆਂ ਨੂੰ ਤਾਂ ਪਾਸਪੋਰਟ/ਵੀਜਾ ਦੇਖਣ ਤੋਂ ਹੀ ਫੁਰਸਤ ਨਹੀ ਮਿਲਦੀ।

ਮੈਂ ਕਿਹਾ ਕਿ ਵੇਖੋ 140 ਕ੍ਰੋੜ ਦੀ ਅਬਾਦੀ ਵਿਚੋਂ ਤੁਸੀ ਇਕ ਕੇਸ ਨੂੰ ਝੰਡੇ ਤੇ ਚਾੜਕੇ ਪ੍ਰਾਪੇਗੰਡਾ ਕਰ ਰਹੇ ਹੋ ਇਹ ਕੋਈ ਚੰਗੀ ਗਲ ਨਹੀ।

ਭਾਈ ਨਾਲ ਮੈਂ ਹੋਰ ਗਲ ਬਾਤ ਕੀਤੀ ਤੇ ਅੰਤ ਨੂੰ ਇਸ ਨਤੀਜੇ ਤੇ ਪਹੁੰਚਿਆ ਕਿ ਵਿਚਾਰਾ ਆਮ ਨਾਗਰਿਕ ਸੀ। ਕੋਈ ਟਾਊਟ ਆਦਿ ਨਹੀ। ਸੁਣੀਆਂ ਸੁਣਾਈਆਂ ਗੱਲਾਂ ਤੇ ਇਤਬਾਰ ਕਰ ਚੁੱਕਾ ਸੀ।

ਏਸੇ ਤਰਾਂ ਇਕ ਦਿਨ ਏਅਰਪੋਰਟ ਪਾਰਕਿੰਗ ਤੇ ਇਕ ਜਵਾਨ ਮੈਨੂੰ ਕਹਿੰਦਾ ਕਿ ਭਾ ਜੀ ਇੰਮੀਗ੍ਰੇਸ਼ਨ ਵਾਲੇ ਤੁਹਾਡਾ ਫੋਨ ਵੀ ਚੈੱਕ ਕਰਦੇ ਨੇ। ਕੁਝ ਐਹੋ ਜਿਹੇ ਡਰਪੋਕ ਲੋਕ ਵੀ ਹੈਗੇ ਨੇ। ਜਿਹੜੇ ਬਿਨਾਂ ਗਲ ਦੇ ਹੀ ਦਰਕੀ ਮੂਤੀ ਜਾਂਦੇ ਨੇ। ਉਹਨਾਂ ਦਾ ਕੀ ਕਰੋਗੇ?

ਇਕ ਦਿਨ ਟੈਗਮ ਵਾਲੇ ਗੁਰਦੁਆਰੇ ਬਜੁਰਗਾਂ ‘ਚ ਬੈਠੇ ਅਸੀ ਗਲ ਬਾਤ ਕਰ ਰਹੇ ਸੀ। ਇਕ ਟਾਊਟ ਦੱਸਣ ਲਗ ਪਿਆ ਕਿ “ਵੇਖੋ ਜੀ ਪ੍ਰਚਾਰਕ ਇੰਡੀਆ ਦੇ, ਹਰ ਥਾਂ ਕੰਟਰੋਲ ਇੰਡੀਆ ਦਾ”, ਕਹਿੰਦਾ “ਇੰਡੀਆ ਸਰਕਾਰ ਨੇ ਸਿੱਖਾਂ ਦੀ ਚੁਫੇਰਿਓ ਘੇਰਾਬੰਦੀ ਕਰ ਲਈ ਹੈ।“

 ਕੁਝ ਕ੍ਰਿਸ਼ਮਾ ਕੁਦਰਤ ਦਾ, ਗੁਰਦੁਆਰਾ ਸਾਹਿਬ ਵਿਚ ਅਰਦਾਸ ਚਲ ਰਹੀ ਸੀ, “ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ॥’ ਉਚੀ ਹੇਕ ਨਾਲ ਪੜਿਆ ਜਾਂ ਰਿਹਾ ਸੀ। ਮੈਂ ਕਿਹਾ ਭਾ ਜੀ ਅਰਦਾਸ ਵਲ ਕੰਨ ਕਰੋ। ਦੋਹਿਰਾ ਸੁਣ ਕੇ ਭਾ ਜੀ ਦਾ ਮੂੰਹ ਉਤਰ ਗਿਆ।

ਮੁਸ਼ਕਲ ਹਾਲਾਤਾਂ ਵਿਚ ਚੜ੍ਹਦੀ ਕਲਾ ‘ਚ ਰਹਿਣਾ ਇਹੋ ਤਾਂ ਕ੍ਰਿਸ਼ਮਾ ਹੈ ਗੁਰੂ ਨਾਨਕ ਦਾ।

ਜੁਗਾਂ ਜੁਗਾਂਤਰਾਂ ਤੋਂ ਸਿੱਖਾਂ ਨਾਲ ਅਜਿਹਾ ਹੁੰਦਾ ਆਇਆ ਹੈ। ਕਿਸੇ ਵੇਲੇ ਤਾਂ ਹਰ ਸਿੱਖ ਦੇ ਸਿਰ ਦਾ ਮੁੱਲ ਸੀ। ਪਰ ਇਥੇ ਤਾਂ ਇਹੋ ਜਿਹਾ ਕੋਈ ਖਤਰਾ ਨਹੀ। ਸਿੱਖ ਐਵੇ ਹੀ ਸਹਿਮੀ ਜਾ ਰਹੇ ਨੇ।  

ਭੋਲਿਓ ਘਬਰਾਹਟ ਤਾਂ ਹਿੰਦੂਤਵਾ ਨੂੰ ਹੈ।  ਬਾਬੇ ਨਾਨਕ ਦੀ ਫਿਲਾਸਫੀ ਹੈ ਹੀ ਕੁਝ ਐਹੋ ਜਿਹਾ ਜਾਦੂ। ਫਿਰਕਾਪ੍ਰਸਤ ਨੂੰ ਪਤਾ ਹੈ ਕਿ ਕਿਸੇ ਵੇਲੇ ਵੀ ਇਹ ਇਨਕਲਾਬ ਸਮੁੱਚੇ ਭਾਰਤ ਦੇ ਦੱਬੇ ਕੁਚਲੇ ਲੋਕਾਂ ਤਕ ਪਹੁੰਚ ਸਕਦਾ ਹੈ। ਬਸ ਹਿੰਦੂਤਵ ਉਸ ਮੌਕੇ ਨੂੰ ਟਾਲਣ ਵਾਸਤੇ ਜੱਦੋਜਹਿਦ ਕਰ ਰਿਹਾ ਹੈ। ਹਿੰਦੂਤਵ ਨੂੰ ਪਤਾ ਹੈ ਕਿ ਉਹ ਹਾਰੀ ਹੋਈ ਲੜਾਈ ਲੜ ਰਿਹਾ ਹੈ।

ਸੋ ਵੀਰੋ ਤੇ ਭੈਣੋ ਛਾਤੀ ਤਾਣ ਕੇ ਅਸਟ੍ਰੇਲੀਆ ਵਿਚ ਫਿਰੋ। ਕਿਸੇ ਕੁੱਤੇ ਬਿੱਲੇ ਤੋਂ ਡਰਨ ਦੀ ਜਰੂਰਤ ਨਹੀ । ਇਹ ਟਾਊਟ ਤਾਂ ਆਪ ਮੂੰਹ ਲੁਕਾਉਦੇ ਫਿਰ ਰਹੇ ਨੇ। 

ਬਸ ਦਲੇਰ ਬਣੋ ਤੇ ਪੁਲਿਸ ਨੂੰ ਇਤਲਾਹ ਦਿਓ। ਫਿਰ ਨਤੀਜਾ ਵੇਖੋ। ਸਰਕਾਰ ਤੁਹਾਡੇ ਵਾਸਤੇ ਕਨੂੰਨ ਜਾਂ ਰੂਲ ਹੀ ਬਣਾ ਸਕਦੀ ਹੈ। ਅਗਲਿਆਂ ਨੇ ਸਾਰੀ ਪੁਲਿਸ ਨੂੰ Internation Repression ਦੇ ਮਸਲੇ ਤੇ ਟਰੇਨਿੰਗ ਵੀ ਦੇ ਦਿੱਤੀ ਹੈ। ਸ਼ਕਾਇਤ ਤਾਂ ਤੁਹਾਨੂੰ ਹੀ ਕਰਨੀ ਪਵੇਗੀ। ਯਾਦ ਰੱਖੋ ਜੁਲਮ ਕਰਨਾਂ ਵੀ ਗੁਨਾਹ ਹੈ ਅਤੇ ਜੁਲਮ ਸਹਿਣਾ ਉਸ ਤੋਂ ਵੀ ਵੱਡਾ ਗੁਨਾਹ ਹੈ। ਉਠੋ ਟਾਊਟਾਂ ਨੂੰ ਉਹਨਾਂ ਬਣਦਾ ਸਥਾਨ ਵਿਖਾਓ। (ਭਬੀਸ਼ਨ ਸਿੰਘ ਗੁਰਾਇਆ)


#Types of India Govt Touts overseas,/ # Fear psychosis in Sikhs # Internation Repression and Australia




Continue Reading | comments

ਬ੍ਰਿਸਬੇਨ ਦੀਆਂ ਸੜਕਾਂ ਤੇ ਮੈਨੂੰ 1984 ਯਾਦ ਆਇਆ

Sunday, 31 August 2025

 ਬ੍ਰਿਸਬੇਨ ਦੀਆਂ ਸੜਕਾਂ ਤੇ ਮੈਨੂੰ 1984 ਯਾਦ ਆਇਆ
(Yesterday I remembered 1984)

ਕਲ੍ਹ ਅਸਟ੍ਰੇਲਿਆ ਵਿਚ ਐਟੀ ਇਮੀਗ੍ਰੇਸ਼ਨ (ਪ੍ਰਦੇਸੀਆਂ ਦੇ ਵਿਸੇਬੇ ਦਾ ਵਿਰੋਧ) ਪ੍ਰਦਰਸ਼ਨ ਹੋਇਆ 

ਤੁਹਾਨੂੰ ਸਕੂਨ ਹੈ ਕਿ ਤੁਹਾਡੇ ਬੱਚੇ ਗੋਰਿਆਂ ਵਾਂਙ ਅੰਗਰੇਜੀ ਬੋਲਦੇ ਹਨ ਪਰ ਤੁਸੀ ਆਪਣੀ ਸਕਿਨ ਦਾ ਰੰਗ ਨਹੀ ਬਦਲ ਸਕਦੇ

ਬਾਹਰ ਜੁਗ ਜੁਗ ਤਰੱਕੀਆਂ ਕਰੋ ਪਰ ਪਿੱਛੇ ਆਪਣਾ ਕਿੱਲਾ ਮਜਬੂਤ ਰੱਖੋ

ਮਾਂ ਦੇ ਸਖਤ ਵਿਰੋਧ ਦੇ ਬਾਵਜੂਦ ਓਦੋ ਮੈਂ ਦਾਹੜੀ ਕੱਟਦਾ ਹੁੰਦਾ ਸੀ ਅਤੇ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਤ ਸੀ।

ਨਵੰਬਰ 1984 ਵੇਲੇ ਮੇਰੀ ਪੋਸਟਿੰਗ ਭੋਪਾਲ ਸ਼ਹਿਰ ਵਿਚ ਸੀ। 2-3 ਨਵੰਬਰ ਦਾ ਦਿਨ ਹੋਵੇਗਾ ਕਿ ਮੇਰੇ ਕਿਰਾਏ ਦੇ ਘਰ ਸਾਹਮਣੇ ਇਕ ਮੁੰਡਾ ਪਟਾਕਾ ਬੰਬ ਚਲਾ ਕੇ ਦੌੜ ਗਿਆ। ਮੈਂ ਤੁਰੰਤ ਬਾਹਰ ਨਿਕਲਿਆ ਤੇ ਮੁੰਡਾ ਪਛਾਣ ਲਿਆ। 16-17 ਵਰਿਆਂ ਦੇ ਮੁੰਡੇ ਦਾ ਘਰ ਸਾਥੋਂ ਕੋਈ 10-12 ਘਰ ਹਟਵਾਂ ਸੀ। ਗਲ ਜਿਆਦਾ ਨਾ ਵਧੇ ਇਸ ਕਰਕੇ ਸ਼ਾਮੀ ਮੈਂ ਮੁੰਡੇ ਦੇ ਘਰ ਹੀ ਚਲਾ ਗਿਆ। ਉਹਦਾ ਪਿਓ ਹਰਸ਼ ਵਰਧਨ ਸ਼ਰਮਾ ਇੰਡੀਅਨ ਆਇਲ ਵਿਚ ਅਫਸਰ ਸੀ। ਮੈਂ ਮੁਸਕਰਾਉਦੇ ਮੁਸਕਰਾਉਦੇ ਸ਼ਰਮੇ ਨੂੰ ਕਿਹਾ ਕਿ ਆਪਣੇ ਕਾਕੇ ਨੂੰ ਕਹੋ ਕਿ ਹੁਣ ਆਪਣਾ ਗੁੱਸਾ ਠੰਡਾ ਕਰ ਲਵੇ। ਪਰ ਮੈਂ ਵੇਖਿਆ ਸ਼ਰਮੇ ਦੇ ਤਾਂ ਤੇਵਰ ਹੀ ਬਦਲੇ ਹੋਏ ਸਨ। ਕਹਿੰਦਾ “ਲੋਗੋਂ ਮੇਂ ਗਿਲਾ ਹੈ ਕਿਉਕਿ ਰਖਸ਼ਕ ਹੀ ਭਖਸ਼ਕ ਬਣ ਗਏ ਹੈਂ” ਉਹ ਤਾਂ ਸਗੋਂ ਮੇਰੀ ਗਲ ਨਫਰਤ ਦੀ ਨਿਗਾਹ ਨਾਲ ਸੁਣ ਰਿਹਾ ਸੀ। ਮੈਂ ਤਰੀਕੇ ਨਾਲ ਮੌਕਾ ਸਾਂਭ ਕੇ ਉਹਨਾਂ ਦੇ ਘਰੋਂ ਖਿਸਕ ਆਇਆ।

ਕੋਹੇ ਫਿਜ਼ਾ ਵਾਲਾ ਮੇਰਾ ਘਰ ਕਲੈਟਰ (ਡੀ ਸੀ) ਦਫਤਰ ਦੇ ਬਹੁਤ ਨੇੜੇ ਸੀ। ਐਡੀਸ਼ਨਲ ਕਲੈਕਟਰ ਮੈਡਮ ਲਵਲੀਨ ਕੱਕੜ ਨੂੰ ਮੈਂ ਇਕ ਦੋ ਵਰਾਂ ਮਿਲ ਪਹਿਲਾਂ ਚੁੱਕਾ ਸੀ। ਮੈਂ ਉਹਨੂੰ ਜਾ ਮਿਲਿਆ। ਪਰ ਉਸ ਨੇ ਵੀ ਮੇਰੀ ਹਿਫਾਜਤ ਲਈ ਕੋਈ ਗੰਭੀਰਤਾ ਨਾ ਦਿਖਾਈ। ਬਸ ਏਨਾ ਕਿਹਾ ਕਿ ਦੋ ਤਿੰਨ ਦਿਨ ਤਕ ਦਫਤਰ ਨਹੀ ਜਾਣਾ। ਮੈਨੂੰ ਕੋਈ ਸਕਿਓਰਿਟੀ ਵਗੈਰਾ ਨਹੀ ਦਿੱਤੀ ਤੇ ਨਾ ਹੀ ਮੈਂ ਮੰਗੀ।



ਖੈਰ ਕਹਾਣੀਆਂ ਤਾਂ ਲੰਮੀਆਂ ਹਨ ਪਰ ਮੈਂ ਇਕ ਗਲ ਦੱਸਣ ਬਗੈਰ ਰਹਿ ਨਹੀ ਸਕਦਾ। ਉਹ ਇਸਤਰਾਂ ਕਿ ਮੇਰੇ ਘਰ ਡੰਡਾ ਵੀ ਨਹੀ ਸੀ। ਜੇ ਕਿਤੇ ਮੈਨੂੰ ਕੋਈ ਮਾਰਨ ਆਉਦਾ ਤਾਂ ਮੈਂ ਹੱਥ ਜੋੜਦਿਆਂ ਜੋੜਦਿਆਂ ਹੀ ਟਾਇਰ ਗਲ ਵਿਚ ਪਵਾ ਲੈਣਾ ਸੀ। ਓਦੋਂ ਮੈਂਨੂੰ ਅਹਿਸਾਸ ਹੋਇਆ ਕਿ ਘੱਟੋ ਘੱਟ ਇਕ ਦੋ ਨੂੰ ਤਾਂ ਨਾਲ ਲੈ ਕੇ ਜਾਵਾਂ। ਮੇਰੇ ਦਫਤਰ ਤੋਂ ਕੋਈ ਅੱਧਾ ਕਿਲੋਮੀਟਰ ਦੂਰ ਸਿਕਲੀਕਰ ਸਿੱਖਾਂ ਦਾ ਟਿਕਾਣਾ ਸੀ। ਲੰਚ ਟਾਇਮ ਵੇਲੇ ਮੈਂ ਉਹਨਾਂ ਦੀ ਝੌਪੜੀ ਗਿਆ ਤੇ ਬਾਈ ਨੂੰ ਕਿਹਾ ਕਿ ਮੈਨੂੰ ਇਕ ਛਵੀ (ਫਰਸਾ) ਬਣਾ ਦੇ।ਉਹਦੇ ਬੋਲ ਮੈਨੂੰ ਅੱਜ ਤਕ ਨਹੀ ਭੁੱਲਦੇ, “ਤੁਮ ਲੋਗ ਤੋਂ ਸਿਕਲੀਕਰਾਂ ਕੋ ਕਹਿਤੇ ਹੋ ਕਿ ਯਹ ਨਕਲੀ ਸਿੱਖ ਹੈਂ ਅਬ ਕਿਓ ਹਮਾਰੀ ਯਾਦ ਆਈ?” (ਮੇਰਾ ਕਹਿਣ ਤੋਂ ਮਤਲਬ ਕਿ ਅਸੀ ਗਰੀਬ ਸਿੱਖਾਂ ਨੂੰ ਵਿਸਾਰਿਆ ਹੋਇਆ ਸੀ। ਅੱਜ ਉਹ ਸਭ ਹਿੰਦੂ ਬਣ ਚੁੱਕੇ ਨੇ।)

1984 ਨੇ ਮੇਰਾ ਫਿਰ ਸਿੱਖੀ ਵਲ ਮੋੜਾ ਪਵਾ ਦਿੱਤਾ।

ਖੈਰ ਕਲ੍ਹ ਸਵੇਰੇ ਮੇਰੇ ਮੁੰਡੇ ਨੇ ਮੈਨੂੰ ਟੈਕਸੀ ਲੈ ਕੇ ਜਾਣ ਤੋਂ ਮਨਾ ਕਰ ਦਿੱਤਾ ਸੀ। ਪਰ ਮੈਂ ਕਦੋਂ ਬਾਜ ਆਉਣ ਵਾਲਾ ਆਂ। ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ  ਅਤੇ ਸ਼ਾਮੀ ਬਾਦ ਵਿਚ ਵੀ ਮੈਂ ਪੰਜ ਛੇ ਚੱਕਰ ਸ਼ਹਿਰ ਦੇ ਮਾਰੇ। ਜਦੋਂ ਮੇਰੇ ਮੰਨ ਵਿਚ ਸਹਿਮ ਆਵੇ ਓਦੋਂ ਹੀ ਮੈਨੂੰ ਪੁਲਿਸ ਦੀ ਗੱਡੀ ਨਜ਼ਰ ਆ ਜਾਵੇ। ਮੈਨੂੰ ਇਨਾਂ ਪਤਾ ਹੈ ਕਿ ਇਥੋਂ ਦੀ ਪੁਲਿਸ ਦਾ ਮੁੱਖ ਨਿਸ਼ਾਨਾ ਹੁੰਦਾ ਹੈ ਕਿ ਕੋਈ ਵਾਰਦਾਤ ਨਾ ਹੋ ਪਾਏ। ਫਿਰ ਆਪਣੀ ਜਿੰਮੇਵਾਰੀ ਇਹ ਬਿਨਾਂ ਪੱਖਪਾਤ ਨਿਭਾਉਦੇ ਹਨ।ਉਹ ਦੰਗਈ ਨੂੰ ਹਰਗਿਜ਼ ਬਰਦਾਸ਼ਤ ਨਹੀ ਕਰਦੇ। ਜਦੋਂ ਕਿ ਭਾਰਤੀ ਪੁਲਿਸ ਕਈ ਵਾਰੀ ਦੰਗਈ ਦੇ ਜ਼ਜ਼ਬਾਤ ਦੇ ਨਾਲ ਹੀ ਵਹਿ ਤੁਰਦੀ ਹੈ। 1984 ਵੇਲੇ ਪੁਲਿਸ ਦੰਗਈਆਂ ਦਾ ਸਾਥ ਦਿੰਦੀ ਸੀ। 

ਸੋ ਬ੍ਰਿਸਬੇਨ ਵਿਚ ਫਿਰਦਿਆਂ ਮੈਨੂੰ ਇਨਾਂ ਕੁ ਡਰ ਸੀ ਕਿ ਕੋਈ ਮੇਰੀ ਨਵੀ ਕਾਰ ਨੂੰ ਪੱਥਰ ਮਾਰ ਸਕਦਾ ਹੈ ਜਾਂ ਮੈਨੂੰ ਗਾਲ ਮੰਦਾ ਬੋਲ ਸਕਦਾ ਹੈ। ਜਾਂ ਕਹਿ ਦੇਵੇਗਾ ‘ਡਰਟੀ ਇੰਡੀਅਨ ਲੀਵ ਅਸਟ੍ਰੇਲੀਆ’ (ਬਦਕਿਸਮਤੀ ਨਾਲ ਅਨਪੜ ਜਿਹੇ ਗੋਰੇ ਸਾਨੂੰ ਇੰਡੀਅਨ ਹੀ ਸਮਝਦੇ ਹਨ। ਹਾਲਾਂ ਪੜਿਆਂ ਲਿਖਿਆਂ ਨੂੰ ਤਾਂ ਪਤਾ ਹੈ ਕਿ ਸਿੱਖਾਂ ਨੂੰ ਤਾਂ ਖੁਦ ਇੰਡੀਆ ਵਿਚ ਕੁਟ ਪੈ ਰਹੀ ਹੈ। ਮੈਂ ਤਾਂ ਹੀ ਤਾਂ ਵੀਰਾਂ ਨੂੰ ਕਹਿੰਦਾ ਹਾਂ ਕਿ ਆਪਣੀਆਂ ਗੱਡੀਆਂ ਤੇ ਖਾਲਿਸਤਾਨੀ ਹੋਣ ਦਾ ਸਟਿੱਕਰ ਲਾਓ)

ਜਿੰਨਾਂ ਨੂੰ ਨਹੀ ਪਤਾ ਉਹਨਾਂ ਵਾਸਤੇ ਲਿਖ ਦੇਵਾਂ ਕਿ ਕਲ੍ਹ ਅਸਟ੍ਰੇਲੀਆ ਵਿਚ ਪ੍ਰਦੇਸੀਆਂ ਖਿਲਾਫ ਮੁਜਾਹਿਰਾ ਸੀ। ਮੁਜਾਹਿਰੇ ਦੇ ਵਿਚਾਰ ਨੂੰ ਜਦੋਂ ਸ਼ੁਰੂ ਕੀਤਾ ਗਿਆ ਸੀ ਤਾਂ ਓਦੋਂ ਨਾਹਰਾ ਇਹ ਸੀ ਕਿ ‘ਅਸਟ੍ਰੇਲੀਆ ਗੋਰਿਆਂ ਦਾ’। ਪਰ ਹੌਲੀ ਹੌਲੀ ਇਹ ਨਾਹਰਾ ਸੁਧਾਰ ਦਿੱਤਾ ਗਿਆ ਤੇ ਹੁਣ ਨਾਹਰਾ ਹੈ ਕਿ ‘ਹੋਰ ਲੋਕਾਂ ਨੂੰ ਇਥੇ ਵੱਸਣ ਨਾ ਦਿਓ’ NO MORE IMMIGRANTS IN AUSTRALIA





ਅਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰਾਂ ਵਿਚੋਂ ਬ੍ਰਿਸਬੇਨ, ਅਤੇ ਇਸ ਦੇ ਇਸ ਪ੍ਰੋਟੈਸਟ ਵਿਚ ਸਿਰਫ 6-10000 ਗੋਰੇ ਹੀ ਸ਼ਾਮਲ ਹੋਏ। ਸੂਝਵਾਨ ਗੋਰਿਆਂ ਨੇ ਖੁੱਦ ਹੀ ਇਸ ਦੀ ਵਿਰੋਧਤਾ ਕੀਤੀ। ਪਰ ਮੈਂ ਤਾਂ ਖੁਦ ਅਗਲਿਆਂ ਦੇ ਜ਼ਜ਼ਬਾਤ ਸਮਝਣਾ ਚਾਹੁੰਦਾ ਸੀ। ਆਪਣੇ ਟੈਕਸੀ ਸਵਾਰਾਂ ਨਾਲ ਮੈਂ ਖੂਬ ਗਪ ਸ਼ਪ ਮਾਰਦਾ ਵਾਂ। ਪਰ ਕਲ੍ਹ ਮੈਂ ਵੇਖਿਆ ਕਿ ਸਵਾਰ ਥੋੜੇ ਗੰਭੀਰ ਸਨ। ਖੁੱਲ ਕੇ ਨਹੀ ਸਨ ਬੋਲ ਰਹੇ ਚਾਹੇ ਜਨਾਨੀ ਹੋਵੇ ਜਾਂ ਬੰਦਾ।

ਓਦੋਂ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਕੁਝ ਵੀ ਹੋਵੇ ਆਪਣਾ ਕਿੱਲਾ ਜਰੂਰ ਮਜਬੂਤ ਹੋਣਾਂ ਚਾਹੀਦੈ। ਪਰ ਬਦਕਿਸਮਤੀ ਨਾਲ ਸਾਡਾ ਪ੍ਰਦੇਸਾਂ ਵਿਚ ਆਇਆ ਜਵਾਨ ਇਸ ਪੱਖ ਨੂੰ ਪੂਰੀ ਤਰਾਂ ਵਿਸਾਰੇ ਹੋਏ ਹੈ। ਕਲ੍ਹ ਨੂੰ ਕੀ ਹੋਣਾਂ ਕੀ ਪਤਾ। ਅਸੀ ਲੱਖ ਗੋਰਿਆਂ ਵਾਂਙੂ ਅੰਗਰੇਜੀ ਬੋਲ ਲਈਏ ਸਾਡੀ ਸਕਿਨ ਦਾ ਰੰਗ ਤਾਂ ਬਰਾਊਨ ਹੀ ਰਹਿਣਾ ਹੈ। (ਗੋਰੇ ਸਾਨੂੰ ਬ੍ਰਾਊਨ ਕਹਿੰਦੇ ਹਨ) ਪਰ ਜਵਾਨ ਇਹ ਗਲ ਸਮਝਣ ਨੂੰ ਤਿਆਰ ਨਹੀ। ਸਾਡੇ ਜਵਾਨ ਦੀ ਏਸੇ ਬੇ-ਹੱਸੀ (ਇਨਡਿਫਰੈਂਸ) ਵਰਗੀ ਫਿਤਰਤ ਕਰਕੇ ਹੀ ਭਾਰਤ ਸਰਕਾਰ ਨੇ ਖਾਲਿਸਤਾਨ ਦੀ ਲਹਿਰ ਆਪਣੇ ਹੱਥਾਂ ਵਿਚ ਲੈ ਲਈ ਹੈ। ਕਿਉਕਿ ਸੂਝਵਾਨ ਸਿੱਖ ਇਹ ਸਭ ਦੇਖ ਕੇ ਚੁੱਪ ਰਹਿੰਦਾ ਹੈ। ਜਿਸਦਾ ਨਤੀਜਾ ਇਹ ਹੈ ਕਿ ਭਾਰਤੀ ਗੁਪਤ ਅਜੈਂਸੀ ਗਾਹੇ ਬਿਗਾਹੇ ਸਿੱਖਾਂ ਦੇ ਰਾਂਹੀ ਹੀ ਸਿੱਖਾਂ ਨੂੰ ਗੋਰਿਆਂ ਸਾਹਮਣੇ ਬਦਨਾਮ ਕਰਵਾਉਦੀ ਹੈ। ਮਿਸਾਲ ਦੇ ਤੌਰ ਤੇ ਭਾਰਤੀ ਅਜੈਂਸੀਆਂ ਦੋ ਟੀਮਾਂ ਬਣਾਕੇ ਸੜਕਾਂ ਤੇ ਸਿੱਖ ਹਿੰਦੂ ਦੇ ਨਾਂ ਤੇ ਦੰਗਾ ਕਰਵਾਉਦੀਆਂ ਹਨ। ਜਾਂ ਫਿਰ ਸਿੱਖਾਂ ਦੇ ਰਾਂਹੀ ਹਥਿਆਰਾਂ ਦਾ ਵਿਖਾਵਾ ਕਰਵਾ ਕੇ ਸਿੱਖਾਂ ਨੂੰ ਟੈਰੋਰਿਸਟ ਹੋਣ ਦਾ ਇੰਮਪ੍ਰੈਸ਼ਨ ਦਿਵਾਉਦੀਆਂ ਹਨ। ਪਰ ਸਾਡਾ ਜਵਾਨ ਘੁੱਗੂ ਬਣਿਆ ਸਿਰਫ ਕਰਿਜ ਸਕਦਾ ਹੈ। ਜੁਬਾਨ ਨਹੀ ਵਰਤਣੀ।

ਸੋ ਅੰਤ ਵਿਚ ਮੇਰੀ ਇਹੋ ਬੇਨਤੀ ਹੈ ਕਿ ਕਦੀ ਪੰਜਾਬ ਦਾ ਵੀ ਸੋਚਿਆ ਕਰੋ। ਆਪਣੀ ਕੌਮ ਲਈ ਆਪਣੀ ਜਿੰਮੇਵਾਰੀ ਸਮਝੋ। ਤੁਸੀ ਅੰਗਰੇਜ ਨਹੀ ਬਣ ਸਕਦੇ। ਜਦੋਂ ਸਾਡਾ ਆਪਣਾ ਘਰ ਹੋਵੇਗਾ ਤਾਂ ਅਸੀ ਬਾਹਰ ਵੀ ਮਹਿਫੂਜ ਹੋਵਾਂਗੇ। ਮਤ ਭੁੱਲੋ ਜਦੋਂ 1991 ‘ਚ ਅਯੋਧਿਆ ‘ਚ ਬਾਬਰੀ ਮਸਜਦ ਢਾਹੀ ਸੀ ਤਾਂ ਜਵਾਬ ਵਿਚ ਪਾਕਿਸਤਾਨ ਵਿਚ ਸੈਕੜੇ ਮੰਦਰ ਢਾਹ ਦਿਤੇ ਗਏ ਸਨ।

ਇਹ ਗਲ ਮੈਂ ਇਸ ਕਰਕੇ ਲਿਖ ਰਿਹਾ ਹਾਂ ਕਿਉਕਿ ਪਿਛਲੀ 15 ਅਗਸਤ ਨੂੰ ਜਦੋਂ ਭਾਰਤੀ ਰਾਅ ਅਜੈਂਸੀ ਮੰਦਰਾਂ ਦੀ ਬੇਅਦਬੀ ਮੌਕੇ ਨੰਗੀ ਹੋਈ ਸੀ ਤਾਂ ਅਸੀ ਭਾਰਤੀ ਕੌਸਲੇਟ ਅੱਗੇ ਮੁਜਾਹਿਰਾ ਰੱਖਿਆ ਸੀ ਤਾਂ 150 ਵੀਰਾਂ ਨੇ ਸ਼ਾਮਲ ਹੋਣ ਦਾ ਵਾਇਦਾ ਕੀਤਾ ਸੀ ਪਰ ਅੰਤ ਵਿਚ ਅਸੀ ਸਿਰਫ ਤਿੰਨ ਜਣੇ ਸੀ। ਫਿਰਕਾਪ੍ਰਸਤ ਭਾਰਤ ਸਰਕਾਰ ਕੋਲੋਂ ਏਨੇ ਵੀ ਨਾ ਡਰੋ। ਇਕ ਦਿਨ ਤਾਂ ਸਭ ਕੁਝ ਛੱਡ ਛਡਾ ਖਾਲੀ ਹੱਥ ਜਾਣਾ ਏ। ਗੁਰੂ ਦਾ ਸਿੱਖ ਤਾਂ ਦਲੇਰ ਗਿਣਿਆ ਗਿਆ ਸੀ। ਪਰ ਅੱਜ ਮੈਂ ਕੀ ਵੇਖ ਰਿਹਾ ਹਾਂ?-ਭਬੀਸ਼ਨ ਸਿੰਘ ਗੁਰਾਇਆ।


Continue Reading | comments

ਰਾਜੀਵ ਲੋਗੋਂਵਾਲ ਸਮਝੌਤੇ ਦੇ ਖਿਡਾਰੀ ਜਿੰਨਾਂ ਇਹ ਸਮਝੌਤਾ ਕਰਾਉਣ ਵਿਚ ਗੁਪਤ ਭੂਮਿਕਾ ਨਿਭਾਈ

Wednesday, 20 August 2025

 RAJIV-LONGOWAL ACCORD - ACTORS BEHIND THE SCENE

ਰਾਜੀਵ ਲੋਗੋਂਵਾਲ ਸਮਝੌਤੇ ਦੇ ਖਿਡਾਰੀ ਜਿੰਨਾਂ ਇਹ ਸਮਝੌਤਾ ਕਰਾਉਣ ਵਿਚ ਗੁਪਤ ਭੂਮਿਕਾ ਨਿਭਾਈ


ਰਾਜੀਵ ਲੋਗੋਂਵਾਲ ਸਮਝੌਤਾ 24 ਜੁਲਾਈ 1985 ਨੂੰ ਹੁੰਦਾ ਹੈ। ਇਹ ਉਸ ਰਾਜੀਵ ਗਾਂਧੀ ਨਾਲ ਸਮਝੌਤਾ ਸੀ ਜਿਸ ਨੇ ਇੰਦਰਾ ਗਾਂਧੀ ਦੀ ਮੌਤ ਨੇ ਅਣਭੋਲ ਨਿਰਦੋਸ਼ ਦਿੱਲੀ ਦੇ ਸਿੱਖਾਂ ਦੇ ਕਤਲੇਆਮ ਦਾ ਹੁਕਮ ਦਿੱਤਾ ਸੀ। 



ਸੰਤ ਹਰਚੰਦ ਸਿੰਘ ਲੋਗੋਂਵਾਲ ਨੂੰ 20 ਅਗਸਤ 1985 ਨੂੰ ਖਾੜਕੂਆਂ ਗੋਲੀ ਮਾਰ ਦਿੱਤੀ। ਲੋਂਗੋਵਾਲ ਬਾਦਲ ਟੌਹੜੇ ਵਾਂਙੂ ਕੋਈ ਚਤਰ ਚਲਾਕ ਲੀਡਰ ਨਹੀ ਸੀ। ਇਸ ਭੋਲੇ ਭਾਲੇ ਲੀਡਰ ਨਾਲ ਬਾਦਲ ਅਤੇ ਟੌਹੜਾ ਬਹੁਤ ਈਰਖਾ ਕਰਦੇ ਸਨ।

ਲੋਗੋਵਾਲ ਕੁਝ ਸਰਕਾਰੀ ਟਾਊਟਾਂ ਦੀ ਚਾਲ ਵਿਚ ਫਸ ਗਿਆ ਸੀ ਜਿਸ ਵਿਚ ਮੁਖ ਤੌਰ ਤੇ ਹੇਠ ਸਰਕਾਰੀ ਬੰਦੇ ਸਨ ਜਿੰਨਾਂ ਨੇ ਲੋਗੋਂਵਾਲ ਨੂੰ ਸਮਝਾ ਬੁਝਾ ਕੇ ਸਮਝੌਤਾ ਕਰਵਾ ਦਿੱਤਾ ਸੀ:

1. ਹਰਕਿਸ਼ਨ ਸਿੰਘ ਸੁਰਜੀਤ ਕਮਿਊਨਿਸਟ ਲੀਡਰ (1916-2008)   (ਇਹ ਮੁੱਖ ਤੌਰ ਤੇ ਭਾਰਤੀ ਰਾਜਨੀਤੀ ਵਿਚ ਸੱਤਾ-ਦਲਾਲ ਕਰਕੇ ਜਾਣਿਆ ਜਾਂਦਾ ਰਿਹਾ ਹੈ। ਕੇਂਦਰ ਵਿਚ ਕਈ ਰਾਜਨੀਤਕ ਜੋੜ-ਤੋੜ ਕਰਵਾਉਦਾ ਰਿਹਾ ਹੈ। 1947 ਤੋਂ ਪਹਿਲਾਂ ਇਸ ਨੇ ਇਕ ਹੋਰ ਬੰਦੇ (ਅਧਿਕਾਰੀ) ਨਾਲ ਮਿਲ ਕੇ ਖਾਲਿਸਤਾਨ ਤੇ ਕਿਤਾਬਚਾ ਛਾਪਿਆ ਸੀ। ਕਿਹਾ ਜਾਂਦਾ ਹੈ ਕਿ ਟੌਹੜਾ ਵੀ ਇਸ ਤੋਂ ਸਲਾਹ ਲੈ ਕੇ ਚਲਦਾ ਸੀ।)



2. ਬਲਵੰਤ ਸਿੰਘ ਰਾਮੂਵਾਲੀਆ (ਇਸ ਤੇ ਭਾਰਤ ਸਰਕਾਰ ਕੁਝ ਜਿਆਦਾ ਹੀ ਖੁਸ਼ ਰਹੀ ਹੈ। ਕਦੀ ਇਹਨੂੰ ਕੇਂਦਰ ਵਿਚ ਮੰਤਰੀ ਦਾ ਅਹੁਦਾ ਮਿਲਿਆ (1996-98) ਰਾਜ ਸਭਾ ਦੀ ਮੈਬਰੀ ਨਾਲ ਨਿਵਾਜਿਆ, ਅਤੇ ਹੋਰ ਅਨੇਕਾ ਕੇਂਦਰ ਸਰਕਾਰੀ ਕਮੇਟੀਆਂ ਦਾ ਮੈਂਬਰ ਰਿਹਾ ਹੈ, ਕਦੀ ਯੂ ਪੀ ਸਰਕਾਰ ਵਿਚ ਮੰਤਰੀ। 1980 ਦੇ ਦਹਾਕੇ ਵਿਚ ਰਾਮੂਵਾਲੀਆ ਸਰਕਾਰੀ ਟਾਊਟ ਦੇ ਤੌਰ ਤੇ ਬਦਨਾਮ ਸੀ)




3. ਸੁਰਜੀਤ ਸਿੰਘ ਬਰਨਾਲਾ (ਇਹ ਬਾਦ ਵਿਚ ਪੰਜਾਬ ਦਾ ਮੁਖ ਮੰਤਰੀ ਬਣਦਾ ਹੈ ਅਤੇ ਉਪਰੰਤ ਕਈ ਸੂਬਿਆਂ ਦਾ ਗਵਰਨਰ ਰਹਿੰਦਾ ਹੈ)


4. ਬਲਵੰਤ ਸਿੰਘ ਥਿੰਦ (ਸਾਬਕਾ ਖਜ਼ਾਨਾ ਮੰਤਰੀ ਪੰਜਾਬ। ਇਸ ਨੂੰ 10 ਜੁਲਾਈ 1990 ਨੂੰ ਖਾੜਕੂਆਂ ਨੇ ਮਾਰ ਦਿੱਤਾ ਸੀ)

5. ਬਲਜਿੰਦਰ ਸਿੰਘ ਹਮਦਰਦ ਸੰਪਾਦਕ ਅਜੀਤ। ਲੋਗੋਂਵਾਲ ਨੂੰ ਤਿਆਰ ਕਰਨ ਲਈ ਇਸ ਨੇ ਖਾਸ ਭੂਮਿਕਾ ਨਿਭਾਈ (ਇਸ ਨੂੰ ਬਾਦ ਵਿਚ ਭਾਰਤ ਸਰਕਾਰ ਨੇ ਭਾਰਤ ਭੂਸ਼ਨ ਸਨਮਾਨ ਦਿਤਾ)



6. ਹਰਚਰਨ ਬੈਂਸ (ਬੇਅੰਤ ਸਿੰਘ ਮੁਖ ਮੰਤਰੀ  ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਐਡਵਾਈਜਰ । ਇਹ ਜਿਆਦਾ ਗੁਪਤ ਰਹਿ ਕੇ ਕੰਮ ਕਰਦਾ ਹੈ। ਲਾਈਮ ਲਾਈਟ ਵਿਚ ਘੱਟ ਆਉਦਾ ਹੈ। ਇਹ ਵੀ  ਕਿਹਾ ਜਾਂਦਾ ਹੈ ਕਿ ਇਹ ਤਾਂ ਖੁਫੀਆ ਅਜੈਂਸੀਆਂ ਦਾ ਸਿੱਧਾ ਮੁਲਾਜਮ ਹੈ।)



(ਇਹ ਜਾਣਕਾਰੀ ਸੋਸ਼ਲ ਮੀਡੀਆ ਤੋਂ ਲਈ ਹੈ। ਉਪਰ ਦਿੱਤੇ ਨੰਬਰ 5 ਅਤੇ 6 ਬਾਰੇ ਸਬੰਧਤ ਜਾਣਕਾਰੀ ਅਮਰੀਕ ਸਿੰਘ ਮੁਕਤਸਰ ਨੇ ਆਪਣੀ ਫੇਸਬੁੱਕ ਪੋਸਟ ਵਿਚ ਦਿੱਤੀ ਹੈ)

-ਭਬੀਸ਼ਨ ਸਿੰਘ ਗੁਰਾਇਆ






Continue Reading | comments

ਪ੍ਰਦੇਸਾਂ ਵਿਚ ਭਾਰਤ ਦੀ ਗੁੰਡਾਗਰਦੀ

Wednesday, 6 August 2025

 ਪ੍ਰਦੇਸਾਂ ਵਿਚ ਭਾਰਤ ਦੀ ਗੁੰਡਾਗਰਦੀ

ਇੰਗਲੈਂਡ ਦੀ ਪਾਰਲੀਮੈਂਟ ਨੇ ਲਿਆ ਨੋਟਿਸ

ਮੇਰੇ ਜਿਹੇ ਪ੍ਰਚਾਰਕ ਨੂੰ ਵੀ ਅਸਟ੍ਰੇਲੀਆ ਵਿਚ ਵੀ ਮੁਸ਼ਕਲਾਂ ਆਉਦੀਆਂ ਨੇ

ਗਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਇਹ ਸਮਝਣਾ ਜਰੂਰੀ ਹੈ ਕਿ ‘ਪ੍ਰਦੇਸਾਂ ਵਿਚ ਦਾਬਾਅ’ ਭਾਵ Transnational Repression ਕੀ ਹੈ?  ਜਦੋਂ ਕੋਈ ਮੁਲਕ ਪ੍ਰਦੇਸਾਂ ਵਿਚ ਵੀ ਆਪਣੇ ਵਿਰੋਧੀਆਂ ਤੇ ਦਬਾਅ ਬਣਾਏ ਤਾਂ ਇਹਨੂੰ ਹੀ Transnational Repression ਕਿਹਾ ਗਿਆ ਹੈ।

ਖੈਰ ਪੰਜਾਬੀ ਲੋਕ ਤਾਂ ਇਹ ਗਲ ਚੰਗੀ ਤਰਾਂ ਸਮਝ ਚੁੱਕੇ ਨੇ ਕਿ ਕਿਵੇਂ ਭਾਰਤ ਸਰਕਾਰ ਆਪਣੇ ਪੰਜਾਬੀ ਜਾਂ ਕਸ਼ਮੀਰੀ ਵਿਰੋਧੀਆਂ ਤੇ ਬਾਹਰ ਵੀ ਦਾਬਾਅ ਬਣਾ ਕੇ ਰਖਦੀ ਹੈ। ਮਿਸਾਲਾਂ ਤੋਂ ਹੋਰ ਸਾਫ ਹੋ ਜਾਏਗਾ:

1. ਏਅਰ ਇੰਡੀਆ ਦੇ ਜਹਾਜ ਕਨਿਸ਼ਕ ਵਿਚ ਬੰਬ ਰਖਵਾ ਕੇ 329 ਲੋਕਾਂ ਦਾ ਕਤਲ ਅਤੇ ਸਿੱਖਾਂ ਨੂੰ ਬਦਨਾਮ ਕਰਨਾਂ।

2. ਭਾਈ ਹਰਦੀਪ ਸਿੰਘ ਨਿੱਜਰ ਦਾ ਸੁਪਾਰੀ ਦੇ ਕੇ ਕਤਲ 

3. ਗੁਰਪਤਵੰਤ ਪੰਨੂ ਦੇ ਅਸਫਲ ਕਤਲ ਦੀ ਸਾਜਿਸ਼ ਦਾ ਨੰਗਾ ਹੋਣਾਂ

4. ਮੰਦਰਾਂ ਦੀਆਂ ਕੰਧਾਂ ਤੇ ਆਪ ਹੀ ਭਾਰਤ ਵਿਰੋਧੀ ਨਾਹਰੇ ਲਿਖਣਾ ਤੇ ਵਿਰੋਧੀਆਂ (ਸਿੱਖਾਂ) ਨੂੰ ਬਦਨਾਮ ਕਰਨਾਂ

5. ਸੈਂਕੜਿਆਂ ਦੀ ਗਿਣਤੀ ਵਿਚ ਬਦਮਾਸ਼ਾਂ (ਗੈਂਗਸਟਰਾਂ) ਨੂੰ ਪ੍ਰਦੇਸਾਂ ਵਿਚ ਵਸਾਉਣਾਂ ਅਤੇ ਉਹਨਾਂ ਰਾਂਹੀ ਫਿਰੌਤੀਆਂ ਦੀ ਮੰਗ ਅਤੇ ਕਤਲ ਕਰਵਾਉਣੇ

ਸਿਰਫ ਭਾਰਤ ਹੀ ਨਹੀ, ਕਈ ਹੋਰ ਮੁਲਕ ਵੀ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਕਰਦੇ ਨੇ। ਸਾਉਦੀ ਅਰਬ ਨੇ 2018 ‘ਚ ਆਪਣੇ ਇਕ ਵਿਰੋਧੀ ਪੱਤ੍ਰਕਾਰ ਜਮਾਲ ਖਸ਼ੋਗੀ ਨੂੰ ਖਤਮ ਹੀ ਕਰ ਦਿਤਾ ਸੀ ਜਦੋਂ ਉਹ ਤੁਰਕੀ ਵਿਚ ਰਹਿ ਰਿਹਾ ਸੀ।



28 ਮਾਰਚ 2023 ਨੂੰ ਹੇਠ ਲਿਖੇ ਮੁਲਕਾਂ ਨੇ ‘ਪ੍ਰਦੇਸਾਂ ਵਿਚ ਦਾਬਾਅ’ ਦੇ ਸਬੰਧ ਵਿਚ ਮਤਾ ਪਾਸ ਕੀਤਾ:

The Declaration of Principles to Combat Transnational Repression, signed by the governments of Australia, Germany, Kosovo, Latvia, Lithuania, Slovakia and the United States, affirms that “transnational repression is a threat to democracy and human rights worldwide.”

ਹਫਤਾ ਪਹਿਲਾਂ 30 ਜੁਲਾਈ ਨੂੰ ਯੂ ਕੇ ਦੀ ਪਾਰਲੀਮੈਂਟ ਕਮੇਟੀ ਨੇ ਇਸ ਤੇ  ਬਹੁਤ ਗੰਭੀਰ ਮਤਾ ਲਿਆਦਾ ਹੈ।

https://committees.parliament.uk/publications/49059/documents/257980/default/

ਯੂ ਐਨ ਓ ਨੇ ਵੀ ਅਨੇਕਾਂ ਪ੍ਰਕਾਸ਼ਨਾਵਾਂ ਇਸ ਮਜਮੂਨ ਤੇ ਨਸ਼ਰ ਕੀਤੀਆਂ ਹਨ। 

ਅੱਠ ਦਿਨ ਪਹਿਲਾਂ ਯੂਰਪੀਨ ਯੂਨੀਅਨ ਨੇ ਵੀ ਮਤਾ ਪਾਸ ਕਰ ਦਿੱਤਾ ਹੈ ਕਿ ‘ਪ੍ਰਦੇਸਾਂ ਵਿਚ ਦਾਬਾਅ’ ਦੇ ਮਸਲੇ ਤੇ ਸਰਕਾਰਾਂ ਸਖਤਾਈ ਵਰਤਣ।

ਉਹ ਮੁਲਕ ਜੋ ਕਿਸੇ ਵੇਲੇ ਸ਼ਾਂਤੀ ਲਈ ਜਾਣਿਆ ਜਾਂਦਾ ਸੀ ਅੱਜ ਭਾਰਤ ਸ਼ੈਤਾਨ ਮੁਲਕਾਂ ਦੀ ਲਿਸਟ ਵਿਚ ਮੋਹਰੀ ਬਣ ਚੁੱਕਾ ਹੈ। ਹਾਲਾਂ ਇਸ ਦੇ ਪੱਲੇ ਵੀ ਕੁਝ ਨਹੀ।

ਅਸਟ੍ਰੇਲੀਆ ਦੀ ਪਾਰਲੀਮੈਂਟ ਨੇ ਇਹ ਮਸਲਾ ਡੂੰਘਾਈ ਤਕ ਖੰਗਾਲਿਆ ਅਤੇ ਬਾਹਰੀ ਦਖਲਅੰਦਾਜ਼ੀ ਦਾ ਨੋਟਿਸ ਲਿਆ  ਕਿ ਕਿਵੇ ਬਾਹਰ ਦੀਆਂ ਸਰਕਾਰਾਂ ਦੇ ਗੁਪਤ ਅਜੈਂਟ ਸੋਸ਼ਲ ਮੀਡੀਆ, ਕਲੱਬਾਂ, ਮੰਦਰਾਂ, ਮਸੀਤਾਂ ਅਤੇ ਗੁਰਦੁਆਰਿਆਂ ਤੇ ਕੰਟਰੋਲ ਬਣਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ ਅਤੇ ਵਿਰੋਧੀ ਵਿਚਾਰਧਾਰਾ ਨੂੰ ਦਬਾਅ ਕੇ ਰਖਦੇ ਨੇ।

‘ਪ੍ਰਦੇਸਾਂ ਵਿਚ ਦਾਬਾਅ’ ਬਾਬਤ ਭਾਰਤ ਸਰਕਾਰ ਕੁਝ ਜਿਆਦਾ ਹੀ ਜੋਸ਼ ਵਿਚ ਹੈ। ਕਾਰਨ: ਭਾਰਤ ਨੇ ਹਜਾਰਾਂ ਦੀ ਗਿਣਤੀ ਵਿਚ ਆਪਣੇ ਟਾਊਟ ਬਾਹਰ ਬੈਠਾਏ ਹੋਏ ਨੇ ਕਿਉਕਿ ਭਾਰਤ ਛੱਡਣ ਨੂੰ ਭਾਰਤੀ ਲੋਕ ਬਹੁਤ ਕਾਹਲੇ ਨੇ, ਇਥੋ ਤਕ ਕਿ ਕਈ ਤਾਂ ਲੱਖਾਂ ਕ੍ਰੋੜਾਂ ਵੀ  ਖਰਚਣ ਨੂੰ ਤਿਆਰ ਰਹਿੰਦੇ ਹਨ। ਇਸ ਹਾਲਤ ਵਿਚ ਜੇ ਕਿਸੇ ਦਾ ਕੰਮ ਮੁਫਤ ਵਿਚ ਬਣ ਜਾਏ ਤਾਂ ਉਹ ਤਾਂ ਭਾਰਤ ਦੀ ਅੱਤਵਾਦੀ ਸਰਕਾਰ ਦਾ ਪੱਕਾ ਗੁਲਾਮ ਹੀ ਬਣ ਜਾਂਦਾ। ਭਾਰਤ ਸਰਕਾਰ ਕੁਝ ਅਜਿਹਾ ਹੀ ਕਰ ਰਹੀ ਹੈ। ਸਰਕਾਰ ਦੀ ਸ਼ਿਫਾਰਸ਼ ਤੇ ਅਸਟ੍ਰੇਲੀਆ ਵੀਜਾ ਦੇ ਦਿੰਦੀ ਹੈ ਜਿਸ ਕਰਕੇ ਮੁਫਤ ਵਿਚ ਆਇਆ ਭਾਰਤੀ ਉਸ ਸਰਕਾਰ ਦਾ ਟਾਊਟ ਬਣ ਜਾਂਦਾ ਹੈ। 

ਇਸ ਸ਼੍ਰੇਣੀ ਵਿਚ ਵੀ ਦੋ ਕਿਸਮ ਦੇ ਲੋਕ ਅਸਟ੍ਰੇਲੀਆ ਪਹੁੰਚੇ ਹੋਏ ਹਨ ਅਖੇ : 1. ਸਾਨੂੰ ਖਾਲਿਸਤਾਨੀ / ਕਸ਼ਮੀਰੀ ਅੱਤਵਾਦੀਆਂ ਤੋਂ ਖਤਰਾ ਹੈ ਅਤੇ 2. ਸਾਨੂੰ ਭਾਰਤ ਸਰਕਾਰ ਦੀ ਪੁਲਿਸ ਤੋਂ ਖਤਰਾ ਹੈ। ਇਹ ਦੋਵੇਂ ਸ਼੍ਰੇਣੀਆਂ ਦੇ ਬਹੁਤੇ ਲੋਕ ਇਥੇ ਆ ਕੇ ਟਾਊਟ ਬਣੇ ਹੋਏ ਨੇ।

ਭਾਰਤੀ ਪੁਲਿਸ ਅੱਗੇ ਸਰੰਡਰ ਕਰ ਚੁੱਕੇ ਸਾਬਕਾ ਖਾੜਕੂ ਅਤੇ ਕੈਟ ਇਥੋਂ ਦੇ ਨਾਗਰਿਕਾਂ ਵਾਸਤੇ ਕੁਝ ਜਿਆਦਾ ਖਤਰਨਾਕ ਹਨ। ਕਿਉਕਿ ਇਹਨਾਂ ਦਾ ਚੰਗੀ ਤਰਾਂ ਬ੍ਰੇਨ ਵਾਸ਼ ਕੀਤਾ ਹੋਇਆ ਹੈ।

ਟਾਊਟ ਨਾਗਰਿਕਾਂ ਦੀ ਸੁਤੰਤਰ ਸੋਚ ਬਣਨ ਵਿਚ ਵੱਡਾ ਅੜਿਕਾ ਪਾਉਦੇ ਹਨ ਅਤੇ ਹਰ ਤਰੀਕੇ ਨਾਲ ਭਾਰਤ ਤੋਂ ਆਏ ਲੋਕਾਂ ਨੂੰ ਡਰਾਅ ਧਮਕਾਅ ਕੇ ਰੱਖਦੇ ਹਨ।

ਕਿਉਕਿ ਕੋਈ ਵੀ ਸਰਕਾਰ ਨਹੀ ਚਾਹੁੰਦੀ ਕਿ ਉਹਨਾਂ ਦੇ ਮੁਲਕ ਵਿਚ ਰੋਸ ਮੁਜਾਹਰੇ ਹੋਣ, ਪਰ ਇਹ ਭਾਰਤੀ ਟਾਊਟ ਅਕਸਰ ਦੋ ਪਾਰਟੀਆਂ ਬਣਾ ਕੇ (ਇਕ ਪੱਖ ਵਿਚ ਤੇ ਦੂਜੀ ਵਿਰੋਧ ਵਿਚ) ਹੁਲੜਬਾਜੀ ਕਰਦੇ ਨੇ। ਇਹਨਾਂ ਦਾ ਮਕਸਦ ਸਿੱਖਾਂ ਨੂੰ ਬਦਨਾਮ ਕਰਨਾਂ ਹੁੰਦਾ ਹੈ।

ਹਾਲਾਂ ਸਰਕਾਰਾਂ ਵਾਸਤੇ ਹਰ ਨਾਗਰਿਕ ਤੇ ਅਜਿਹਾ ਸਰਵੇਖਣ (ਸਰਵੇਲੈਂਸ) ਸੰਭਵ ਨਹੀ ਪਰ ਟਾਊਟ ਲੋਕ ਭੋਲੇ ਭਾਲੇ ਨਾਗਰਿਕ ਨੂੰ ਡਰ ਪਾਉਦੇ ਹਨ ਕਿ “ਵੇਖ ਜਦੋਂ ਇੰਡੀਆ ਜਾਏਗਾਂ ਤਾਂ ਤੈਨੂੰ ਏਅਰਪੋਰਟ ਤੇ ਹੀ ਗ੍ਰਿਫਤਾਰ ਕਰ ਲਿਆ ਜਾਏਗਾ ਕਿ ਤੂੰ ਭਾਰਤ ਖਿਲਾਫ ਪ੍ਰਚਾਰ ਕਰਦਾ ਹੈ। ਤੁਹਾਡਾ ਫੋਨ ਚੈੱਕ ਹੋਵੇਗਾ।“ ਭੋਲੇ ਭਾਲੇ ਨਾਗਰਿਕ ਨੂੰ ਏਨੀ ਸਮਝ ਹੀ ਨਹੀ ਹੁੰਦੀ ਕਿ ਏਅਰਪੋਰਟ ਅਫਸਰਾਂ ਨੂੰ ਤਾਂ ਪਾਸਪੋਰਟ/ਵੀਜਾਂ ਦੇਖਣ ਤੋਂ ਹੀ ਫੁਰਸਤ ਨਹੀ ਹੁੰਦੀ ਤੇ ਫੋਨ ਕਿਥੋਂ ਚੈੱਕ ਕਰਨਗੇ। 

ਅਸੀ ਜਦੋਂ ਕਰਤਾਰਪੁਰ ਲਾਂਘੇ ਦਾ ਪ੍ਰਚਾਰ ਕਰ ਰਹੇ ਸੀ ਓਦੋਂ ਵੀ ਇਹ ਮੁਸ਼ਕਲ ਆਉਦੀ ਸੀ ਕਿਉਕਿ ਟਾਊਟਾਂ ਨੇ ਪ੍ਰਚਾਰ ਕੀਤਾ ਹੁੰਦਾ ਸੀ ਕਿ “ਜੇ ਤੂੰ ਪਾਕਿਸਤਾਨ ਦੀ ਯਾਤਰਾ ਤੇ ਜਾਏਗਾ ਤਾਂ ਤੇਰਾ ਬਾਹਰਲੇ ਮੁਲਕਾਂ ਦਾ ਵੀਜਾ ਨਹੀ ਲੱਗਣਾ” ਆਦਿ

ਮੈਨੂੰ ਵੀ ਅਗਲਿਆਂ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ

ਕਿਉਕਿ ਦਾਸ ਛੋਟਾ ਲਿਖਾਰੀ ਅਤੇ ਪ੍ਰਚਾਰਕ ਹੈ। ਪਿਛਲੇ ਦੌਰ ਵਿਚ ਪੰਜਾਬੀਆਂ ਤੇ ਵੱਡੇ ਜੁਲਮ ਹੋਏ ਨੇ ਹਜ਼ਾਰਾਂ ਜਵਾਨ ਕੋਹ ਕੋਹ ਕੇ ਮਾਰੇ ਸਨ ਪੰਜਾਬ ਵਿਚ। ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਦਾਸ ਸਮਝਦਾ ਹੈ ਕਿ ਪ੍ਰਦੇਸਾਂ ਵਿਚ ਬੈਠੇ ਸਿੱਖ ਦੇ ਮਨ ‘ਚੋਂ ਭਾਰਤ ਦੀ ਦਹਿਸ਼ਤ ਕੱਢਣਾ ਜਰੂਰੀ ਹੈ। ਇਸ ਬਾਬਤ ਦਾਸ ਲਿਖਦਾ ਰਹਿੰਦਾ ਹੈ।

ਪਿਛਲੇ ਸਾਲ ਦਾਸ ਨੂੰ ਇਕ ਭਾਰਤੀ ਟਾਊਟ ਨੇ ਤਾਂ ਮਾਰਨ ਦੀ ਧਮਕੀ ਹੀ ਦੇ ਮਾਰੀ। ਜਿਸ ਕਰਕੇ ਅਸਾਂ ਪੁਲਸ ਤਕ ਪਹੁੰਚ ਕੀਤੀ। 

ਦੋ ਕੁ ਮਹੀਨੇ ਪਹਿਲਾਂ ਦਾਸ ਨੇ ਮਾਲਕਾਂ ਦੀ ਸਹਿਮਤੀ ਨਾਲ ਏਅਰਪੋਰਟ ਟੈਕਸੀ ਵੇਟਿੰਗ ਏਰੀਆ ਅਤੇ ਗੁਰਦੁਆਰਿਆ ਵਿਚ ਕਾਰਾਂ ਤੇ ਖਾਲਿਸਤਾਨ ਦੇ ਸਟਿੱਕਰ ਲਾਉਣੇ ਅਰੰਭੇ। ਇਸ ਤੇ ਟਾਊਟ ਭੜਕ ਉਠੇ। ਕਾਰ ਮਾਲਕਾਂ ਨੂੰ ਡਰਾਇਆ ਧਮਕਾਇਆ ਸਮਝਾਇਆ ਬੁਝਾਇਆ ਗਿਆ ਕਿ ਸਟਿੱਕਰ ਤੁਰੰਤ ਲਾਹ ਦਿਓ ਨਹੀ ਤਾਂ ਤੁਹਾਡਾ ਨੰਬਰ ਭਾਰਤ ਸਰਕਾਰ ਤਕ ਪਹੁੰਚ ਜਾਏਗਾ। ਬਹੁਤੇ ਵੀਰ ਭੈਣਾਂ ਡਰ ਗਏ। ਕਹਿਣ ਤੋਂ ਮਤਲਬ ਅਜੇ ਤਕ ਭਾਰਤ ਦੀ ਦਹਿਸ਼ਤ ਕਾਇਮ ਹੈ।


ਆਹ ਦੋ ਤਸਵੀਰਾਂ ਦੇ ਰਿਹਾ ਹਾਂ ਇਕ ਭਾਈ ਮੇਰੀ ਏਅਰਪੋਰਟ ਤੇ ਵਿਰੋਧਤਾ ਕਰਦਾ, ਦੂਜਾ ਗੁਰਦੁਆਰਿਆਂ ਵਿਚ। ਹਾਲਾਂ ਕਿਸੇ ਦੂਸਰੇ ਦਾ ਹੱਕ ਨਹੀ ਬਣਦਾ ਕਿ ਕਿਸੇ ਦੇ ਕੰਮ ਵਿਚ ਰੁਕਾਵਟ ਪਾਏ। ਕਿਉਕਿ ਜਦੋਂ ਗੱਡੀ ਵਾਲਾ ਸਹਿਮਤ ਫਿਰ ਇਹਨਾਂ ਨੂੰ ਢਿੱਡ ਪੀੜ ਕਿਓ। ਪਰ ਨਹੀ ਭਾਰਤੀ ਟਾਊਟ ਭੂਤਰੇ ਹੋਏ ਹਨ। ਦੂਸਰੇ ਬਾਰੇ ਮੈਨੂੰ ਪਤਾ ਲੱਗਾ ਕਿ ਇਹ ਭਾਈ ਸਿਰਫ ਮੇਰੀ ਹੀ ਨਹੀ ਹਰ ਪ੍ਰਚਾਰਕ ਨੂੰ ਧਮਕੀਆਂ ਦਿੰਦਾ ਹੈ ਜਿਸ ਕਰਕੇ ਦਾਸ ਨੇ ਪੁਲਿਸ ਨੂੰ ਰਿਪੋਰਟ ਕੀਤੀ।-ਭਬੀਸ਼ਨ ਸਿੰਘ ਗੁਰਾਇਆ

---------------

29-9-25

ਪੰਜਾਬੀਆਂ ਨੂੰ ਇਕ ਵਾਰ ਫਿਰ ਵਧਾਈਆਂ

CALIFORNIA PASSES LAW ON TRANSNATIONAL REPRESSION

 ਅਮਰੀਕਾ ਦੀ ਕੈਲੀਫੋਰਨੀਆਂ ਪਾਰਲੀਮੈਂਟ ਵਿਚ ਇਕ ਬਿੱਲ ਪਾਸ ਹੋਇਆ ਜਿਸ ਤੇ ਫਿਰਕਾਪ੍ਰਸਤ ਹਿੰਦੂ ਤੜਫ ਉਠੇ ਹਨ। ਇਹਨਾਂ ਹਿੰਦੂਆਂ ਦਾ ਕਹਿਣਾ ਹੈ ਕਿ ਬਿੱਲ ਭਾਰਤ ਦੇ ਖਿਲਾਫ ਹੈ।

ਸੈਨੇਟਰ ਅੰਨਾ ਕਬਾਲੀਰੋ Anna Caballero ਦੀ ਕੋਸ਼ਿਸ਼ ਤੇ ਇਹ ਜੋ ਕਨੂੰਨ ਪਾਸ ਹੋਇਆ ਹੈ ਕਿ ਇਸ ਮੁਤਾਬਿਕ ਬਾਹਰ ਦੇਸਾਂ ਦੀਆਂ ਸਰਕਾਰਾਂ ਅਮਰੀਕਾ ਵਿਚ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਨਹੀ ਬਣਾ ਸਕਣਗੀਆਂ। ਕਿਉਕਿ ਅਕਸਰ ਵੇਖਿਆ ਗਿਆ ਹੈ ਕਿ ਅਮਰੀਕਾ ਵਿਚ ਕਈ ਲੋਕ ਅਮਨ-ਪੂਰਬਕ ਮੁਜਾਹਰੇ ਕਰਦੇ ਹਨ ਪਰ ਸਬੰਧਿਤ ਪ੍ਰਦੇਸੀ ਸਰਕਾਰਾਂ ਅਜਿਹੇ ਮੁਜਾਹਰਾਕਾਰਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਨਿਸ਼ਾਨਾ ਬਣਾਉਦੀਆਂ ਹਨ।

ਮਿਸਾਲ ਦੇ ਤੌਰ ਤੇ ਭਾਰਤ ਦੀਆਂ ਖੁਫੀਆ ਅਜੈਂਸੀਆਂ ਨੇ ਆਪਣੇ ਖਾਲਿਸਤਾਨੀ ਵਿਰੋਧੀਆਂ ਨੂੰ ਕਨੇਡਾ, ਅਮਰੀਕਾ, ਬਰਤਾਨੀਆਂ ਅਤੇ ਪਾਕਿਸਤਾਨ ਵਿਚ ਕਤਲ ਕੀਤਾ ਹੈ ਜਾਂ ਕਤਲ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਨਿਰਾ ਇਨਾਂ ਹੀ ਨਹੀ ਅਜੈਂਸੀਆਂ ਵੱਖ ਵੱਖ ਢੰਗਾਂ ਨਾਲ ਮਨੁੱਖੀ ਹੱਕਾਂ ਦੇ ਕਾਰਕੁੰਨਾਂ ਨੂੰ ਡਰਾਉਦੀਆਂ ਧਮਕਾਉਦੀਆਂ ਵੀ ਆਈਆਂ ਹਨ।



ਅਗਾਹ ਵਧੂ ਸਰਕਾਰਾਂ ਨੇ ਭਾਰਤ ਜਿਹੀਆਂ ਅਜਿਹੀਆਂ ਕਰਤੂਤਾਂ ਨੂੰ Transnational Repression ਭਾਵ ਪ੍ਰਦੇਸਾਂ ਵਿਚ ਦਾਬਾਅ ਦਾ ਨਾਂ ਦਿੱਤਾ ਹੈ। ਕੈਲੀਫੋਰਨੀਆਂ ਦੇ ਇਸ ਕਨੂੰਨ ਅਨੁਸਾਰ:

1. ਸਰਕਾਰ ਜਥੇਬੰਦੀਆਂ ਅਤੇ ਕਾਰਕੁੰਨਾਂ ਨੂੰ ਅਜਿਹੇ ਦਾਬੇੲ ਤੋਂ ਬਚਾਏਗੀ ਅਤੇ ਪੁਲਿਸ ਨੂੰ ਇਸ ਬਾਬਤ ਟਰੇਂਡ ਕੀਤਾ ਜਾਏਗਾ

2. ਪ੍ਰਦੇਸਾਂ ਵਿਚ ਦਾਬਾਅ ਦੇ ਕੇਸਾਂ ਨੂੰ ਸਰਕਾਰ ਸਖਤੀ ਨਾਲ ਪ੍ਰਾਸੀਕੂਇਟ ਕਰੇਗੀ।

3. ਇਸ ਜੁਰਮ ਦੇ ਸ਼ਿਕਾਰ victim ਹੋਏ ਵਿਅੱਕਤੀ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਵੇਗੀ।

4. ਨੰਗਾ ਹੋਣ ਤੇ ਸਬੰਧਿਤ ਦੇਸ ਨੂੰ ਜਿੰਮੇਵਾਰ ਠਹਿਰਾਏਗੀ ਅਤੇ ਖਿਲਾਫ ਬਣਦੀ ਕਾਰਵਾਈ ਕਰੇਗੀ।

ਇਹ ਬਿੱਲ 12 ਸਤੰਬਰ ਨੂੰ ਹੀ ਪਾਸ ਹੋ ਗਿਆ ਸੀ ਪਰ ਦਾਸ ਦੇ ਨਿਗਾਹ ਅੱਜ ਹੀ ਚੜਿਆ ਹੈ। ਕੁਦਰਤੀ ਹੈ ਕਿ ਜਾਹਲੀ ਖਾਲਿਸਤਾਨੀ ਅਤੇ ਉਹਨਾਂ ਦੀਆਂ ਟੀ ਵੀ ਚੈਨਲਾਂ ਇਸ ਬਾਬਤ ਚੁੱਪ ਰਹੀਆ ਹਨ। ਜਦੋਂ ਕਿ ਭਾਰਤੀ ਮੀਡੀਆ ਇਸ ਬਾਬਤ ਤੜਫਿਆ ਹੈ।

ਅਸਟ੍ਰੇਲੀਆ ਸਰਕਾਰ ਇਸ ਬਾਬਤ ਪਹਿਲਾਂ ਹੀ ਕੌਮਾਂਤਰੀ ਪੱਧਰ ਤੇ ਪ੍ਰਵਾਨ ਕਰ ਚੁੱਕੀ ਹੈ।

ਚੋਰ ਦੀ ਦਾਹੜੀ ਵਿਚ ਤੀਲਾ- ਕੁਦਰਤੀ ਹੈ ਕਿ ਨਵੇਂ ਕਨੂੰਨ ਵਿਚ ਕਿਸੇ ਮੁਲਕ ਖਾਸ ਦਾ ਜਿਕਰ ਨਹੀ ਕੀਤਾ। ਪਰ ਫਿਰਕਾਪ੍ਰਸਤ ਭਾਰਤ ਨੂੰ ਆਪਣਾ ਪਾਲਾ ਸੁਝ ਗਿਆ ਤੇ ਕਨੂੰਨ ਦਾ ਡੱਟ ਕੇ ਵਿਰੋਧ ਕੀਤਾ ਹੈ। ਅਖਬਾਰਾਂ ਵਿਚ ਇਹਨਾਂ ਦੇ ਬਹੁਤ ਬਿਆਨ ਛਪੇ ਹਨ।




----------


Continue Reading | comments

ਅਜੈਂਸੀਆਂ ਨੇ ਝਟਕਾਇਆ ਆਪਣਾ ਇਕ ਹੋਰ ਮੋਹਰਾ

Saturday, 2 August 2025

 ਅਜੈਂਸੀਆਂ ਨੇ ਝਟਕਾਇਆ ਆਪਣਾ ਇਕ ਹੋਰ ਮੋਹਰਾ? 

ਅੰਮ੍ਰਿਤਪਾਲ ਸਿੰਘ ਖਾਲਸਾ ਉਰਫ ਸੁੱਖੀ ਚਾਹਲ ਅਜੈਂਸੀਆਂ ਦਾ ਬਦਨਾਮ ਕੈਟ ਸੀ। ਸੁਖੀ ਚਾਹਲ ਨਾਲੇ ਤਾਂ ਸਿੱਖ ਮੁੰਡੇ ਮਾਰਦਾ ਸੀ ਨਾਲੇ ਚਿੱਟੇ ਆਦਿ ਦੀ ਤਸਕਰੀ ਵੀ ਨਾਲੋ ਨਾਲ ਕਰਦਾ ਸੀ ਤੇ ਕਈ ਵਾਰ ਫੜਿਆ ਵੀ ਗਿਆ। ਉਹ ਸ਼੍ਰੇਆਮ ਦਾਵਾ ਕਰਦਾ ਸੀ ਕਿ ਉਸਨੇ 250 ਮੁੰਡਾ ਮਰਵਾਇਆ ਹੈ। ਸੁੱਖੀ  ਸਾਬਕਾ ਡੀ ਜੀ ਪੀ ਸਰਬਦੀਪ ਸਿੰਘ ਵਿਰਕ ਦਾ ਚਹੇਤਾ ਕੈਟ  ਸੀ। ਬਦਨਾਮ ਕੈਟ ਗੁਰਮੀਤ ਸਿੰਘ ਪਿੰਕੀ ਨੇ ਆਪਣੀ ਇੰਟਰਵਿਊ ਵਿਚ ਦੱਸਿਆ ਕਿ ਇਕ ਵੇਰਾ ਉਸ ਨੇ ਵੀ ਸੁੱਖੀ ਨੂੰ ਅਣਜਾਣੇ ਵਿਚ ਫੜ ਲਿਆ ਸੀ  ਤੇ ਬਾਦ ਵਿਚ ਵਿਰਕ ਸਾਬ ਤੋਂ ਝਾੜ ਪੈਣ ਤੇ ਸੁਖੀ ਨੂੰ ਛੱਡਣਾ ਪਿਆ ਸੀ ਹਾਲਾਂ ਐਫ ਆਈ ਆਰ ਦਰਜ ਹੋ ਚੁੱਕੀ ਸੀ। ਪਿੰਕੀ ਦਸਦਾ ਹੈ ਕਿ ਸੁੱਖੀ ਦਾ ਪੁਲਸ ਮੁਕਾਬਲਾ ਬਣਾ ਦਿੱਤਾ ਸੀ ਤੇ ਇਹ ਵਿਖਾ ਦਿੱਤਾ ਸੀ ਕਿ ਸੁੱਖੀ ਮੁਕਾਬਲੇ ਵਿਚ ਮਰ ਗਿਆ ਹੈ। ਕੁਝ ਇਹੋ ਜਿਹੇ ਕੰਮ ਹੋਏ ਸਨ ਉਸ ਕਾਲੇ ਦੌਰ ਵਿਚ। ਅੱਜ ਹੋਰ ਵੀ ਕੁਝ ਬੰਦੇ ਜਿੰਦਾ ਹਨ ਜਿਹਨਾਂ ਨੂੰ ਪੁਲਸ ਨੇ ਮੁਕਾਬਲੇ ਵਿਚ ਮਾਰੇ ਦੱਸਿਆ ਸੀ।

ਵਕਤ ਪਾ ਕੇ ਸੁੱਖੀ ਅਮਰੀਕਾ ਸੈਟਲ ਹੋ ਜਾਂਦਾ ਹੈ। ਸੁਭਾਵਿਕ ਹੈ ਭਾਰਤੀ ਅਜੈਂਸੀ ਰਾਅ ਨੇ ਹੀ ਉਸ ਨੂੰ ਸੈਟਲ ਕੀਤਾ ਸੀ। ਇਹ ਵੀ ਹੋ ਸਕਦਾ ਰਾਅ ਨੇ ਸੁੱਖੀ ਕੋਲੋਂ ਕਈ ਜੁਰਮ ਅਮਰੀਕਾ ਵਿਚ ਵੀ ਕਰਵਾਏ ਹੋਣ।

ਕਲ ਪਹਿਲੀ ਅਗਸਤ 2025 (ਭਾਵ ਕਲ੍ਹ) ਸੁੱਖੀ ਦੀ ਮੌਤ ਹਾਰਟ ਅਟੈਕ ਨਾਲ ਹੋ ਗਈ।

ਕਿਉਕਿ ਰਾਅ ਦੀ ਸਿਫਤ ਹੈ ਕਿ ਆਪਣੇ ਵਰਤੇ ਹੋਏ ਮੋਹਰੇ ਬਾਦ ਵਿਚ ਨਸ਼ਟ ਕਰ ਦਿੰਦੀ ਹੈ ਖਾਸ ਕਰਕੇ ਪ੍ਰਦੇਸਾਂ ਵਿਚਲੇ ਮੋਹਰੇ  ਜਿਵੇਂ ਤਲਵਿੰਦਰ ਸਿੰਘ ਪ੍ਰਮਾਰ, ਰਿਪੂਦਮਨ ਸਿੰਘ ਮਲਿਕ ਨੂੰ ਖਤਮ ਕੀਤਾ ਸੀ।

ਸੁੱਖੀ ਦੀ ਮੌਤ ਤੋਂ ਬਾਦ ਉਹਦੇ ਯਾਰਾਂ ਦੋਸਤਾਂ ਦੀ ਜੋ ਅੱਜ ਓਨਲਾਈਨ ਸੋਗ ਮੀਟਿੰਗ ਹੁੰਦੀ ਹੈ ਉਹਦੇ ਵਿਚ ਹਰ ਕੋਈ ਜੋਰ ਦੇ ਦੇ ਇਹੋ ਕਹਿ ਰਿਹਾ ਹੈ ਕਿ ਸੁੱਖੀ ਦੀ ਮੌਤ ਕੁਦਰਤੀ ਨਹੀ ਹੈ।

ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁੱਖੀ ਖਾਲਿਸਤਾਨੀ ਸਿੱਖਾਂ ਨਾਲ ਮੇਲ ਜੋਲ ਬਾਬਤ ਬਹੁਤ ਸੁਚੇਤ ਸੀ।ਭਾਵ ਅਣਜਾਣ ਲੋਕਾਂ ਨਾਲ ਖਾਣ ਪੀਣ ਤੋਂ ਪ੍ਰਹੇਜ ਕਰਦਾ ਸੀ।

ਓਧਰ ਉਹਦੇ ਇਕ ਦੋਸਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੁੱਖੀ ਭਾਰਤ ਦੇ ਸਰਕਾਰੀ ਅਫਸਰਾਂ ਤੋਂ ਕੁਝ ਕਾਰਨਾਂ ਕਰਕੇ ਦੁਖੀ ਹੋ ਚੁੱਕਾ ਸੀ ਅਤੇ ਆਪਣੇ ਯਾਰਾਂ ਦੋਸਤਾਂ ਨੂੰ ਇਹੋ ਸਲਾਹ ਦਿੰਦਾ ਸੀ ਕਿ ਪ੍ਰਦੇਸਾਂ ਵਿਚ ਇਹਨਾਂ ਦਾ ਕੋਈ ਵੀ ਮੋਹਰਾ ਨਾ ਬਣੇ। ਭਾਵ ਕੋਈ ਜਰੂਰਤ ਨਹੀ ਖਾਲਿਸਤਾਨੀਆਂ ਨਾਲ ਲੜਨ ਭਿੜਨ ਦੀ।


Sukhi with Amit Shah Home Minister of India


ਸੁਭਾਵਿਕ ਹੈ ਰਾਅ ਨੂੰ ਵੀ ਸੁੱਖੀ ਦੇ ਬਦਲੇ ਹੋਏ ਵੀਚਾਰਾਂ ਦਾ ਪਤਾ ਲੱਗ ਚੁੱਕਾ ਹੋਵੇਗਾ।

ਸੋ ਇਸ ਤੋਂ ਇਹੋ ਅੰਦਾਜ਼ਾ ਲਗਦਾ ਹੈ ਕਿ ਰਾਅ ਨੇ ਹੀ ਸੁੱਖੀ ਦਾ ਘੁੱਟ ਭਰ ਲਿਆ ਹੈ। ਰਾਅ ਨੂੰ ਸ਼ੱਕ ਹੋ ਗਿਆ ਹੋਵੇਗਾ ਕਿ ਕਿਤੇ ਇਹ ਵੀ ਪਿੰਕੀ ਕੈਟ ਵਾਂਙੂ ਸਭ ਕੁਝ ਉਗਲ ਨਾ ਦੇਵੇ। ਖਾਸ ਕਰਕੇ ਪ੍ਰਦੇਸਾਂ ਵਿਚ ਰਾਅ ਦੀਆਂ ਕਰਤੂਤਾਂ।

ਬੁਰੇ ਕੰਮਾਂ ਦਾ ਬੁਰਾ ਨਤੀਜਾ। ਸੁੱਖੀ ਦੇ ਅਰਬਾਂ ਖਰਬਾਂ ਰੁਪਏ ਇਥੇ ਹੀ ਧਰੇ ਧਰਾਏ ਰਹਿ ਗਏ। (ਭਬੀਸ਼ਨ ਸਿੰਘ ਗੁਰਾਇਆ)

ਸੁੱਖੀ ਕੈਟ ਬਾਰੇ ਜਾਣਕਾਰੀ ਲਈ ਹੇਠ ਦਿੱਤੀਆਂ ਸਾਈਟਾਂ ਵੇਖੀਆਂ ਜਾ ਸਕਦੀਆਂ ਹਨ।

1.ਗੁਰਮੀਤ ਪਿੰਕੀ ਕੈਟ ਦੀ ਇੰਟਰਵਿਊ-https://youtu.be/ozrKmiFResY?si=W9vhJdVlP9EZtuGA

2. ਸੋਗ ਮੀਟਿੰਗ ਦੀ ਰਿਕਾਡਿੰਗ ( ਪੰਜਾਬ ਸਪੈਕਟ੍ਰਮ)- https://www.facebook.com/share/v/16jAMkdiYw/?mibextid=wwXIfr

3. ਸੁਖੀ ਦੀ ਕਰਤੂਤਾਂ ਬਾਬਤ ਅਖਬਾਰਾਂ ਵਿਚ ਵੀ ਕਈ ਵੇਰ ਛਪ ਚੁੱਕਾ ਹੈ।

Note : Kulbir Singh Chatha has reported that Gurmit Pinky's video is confusing Sukhi Chahal with Sukhjit Kahlon of Jalandhar

Continue Reading | comments

ਵਿਅੰਗ- “ਪੰਨੂ, ਸ.ਸ ਮਾਨ ਵਰਗੇ ਲੀਡਰ ਤਾਂ ਸਰਕਾਰੀ ਨੇ, ਬਣ ਗਿਆ ਤੁਹਾਡਾ ਖਾਲਿਸਤਾਨ।” - ਪੜੋ ਜਵਾਬ

Thursday, 31 July 2025

 ਵਿਅੰਗ- “ਪੰਨੂ, ਸ.ਸ ਮਾਨ ਵਰਗੇ ਲੀਡਰ ਤਾਂ ਸਰਕਾਰੀ ਨੇ, ਬਣ ਗਿਆ ਤੁਹਾਡਾ ਖਾਲਿਸਤਾਨ।”- ਪੜੋ ਜਵਾਬ

ਹਾਂ, ਖਾਲਿਸਤਾਨ ਦੀ ਲਹਿਰ ਵਿਚ ਇਹ ਬਹੁਤ ਵੱਡਾ ਮਸਲਾ ਹੈ। ਪਰ ਸਾਡਾ ਗੁਰੂ ਬਹੁਤ ਡਾਹਢਾ ਹੈ। ਇਹ ਸੱਚ ਹੈ ਕਿ ਗੁਰਪਤਵੰਤ ਪੰਨੂ, ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਦੇ ਲੀਡਰ ਭਾਰਤ ਸਰਕਾਰ ਦੇ ਆਪਣੇ ਬੰਦੇ ਨੇ। ਇਹ ਲੀਡਰ ਇਕ ਤਰਾਂ ਨਾਲ ਐਕਟਰ ਨੇ ਜੋ ਖਾਲਿਸਤਾਨੀ ਹੋਣ ਦੀ ਐਕਟਿੰਗ ਕਰਦੇ ਨੇ। ਇਸ ਲੇਖ ਨੂੰ ਸਮਝਣ ਤੋਂ ਪਹਿਲਾਂ ਪਾਠਕ ਨੂੰ ਚਾਹੀਦੈ ਕਿ ਉਹਨੂੰ ਸਰਕਾਰਾਂ ਦੇ ਟਾਊਟ ਜਾਂ ਮੁਖਬਰ ਵਰਤਾਰੇ ਦੀ ਸਮਝ ਹੋਵੇ।

ਪਰ ਇਹਨਾਂ ਲੀਡਰਾਂ ਦੀ ਵੀ ਮਜਬੂਰੀ ਹੈ ਕਿ ਇਹਨਾਂ ਨੂੰ ਖਾਲਿਸਤਾਨ ਦੀ ਗਲ ਕਰਨੀ ਪੈਂਦੀ ਹੈ। ਸੰਗਤਾਂ ਵਿਚ ਭਰੋਸੇਯੋਗਤਾ ਤਾ ਹੀ ਤਾਂ ਬਣੇਗੀ। ਜਿਸ ਕਰਕੇ ਲਹਿਰ ਦਾ ਕੁਝ ਫਾਇਦਾ ਵੀ ਜੋ ਜਾਂਦਾ ਹੈ। ਹਾਂ ਇਹਦੇ ਵਿਚ ਕੋਈ ਸ਼ੱਕ ਨਹੀ ਕਿ ਇਹ ਬਕਰੀ ਦੁੱਧ ਵਿਚ ਚੋਖੀਆਂ ਮੇਂਙਣਾਂ ਪਾ ਦਿੰਦੀ ਹੈ। 

ਇਕ ਫਾਇਦਾ ਹੋਰ ਵੀ ਹੈ ਕਿ ਭਾਰਤ ਵਿਚ ਰਹਿ ਕੇ ਆਮ ਬੰਦੇ ਵਾਸਤੇ ਖਾਲਿਸਤਾਨ ਦੀ ਗਲ ਕਰਨਾਂ ਬਹੁਤ ਕਠਨ ਹੈ। ਸਰਕਾਰ ਤਰਾਂ ਤਰਾਂ ਦੇ ਹੱਥ-ਕੰਡੇ ਵਰਤਦੀ ਹੈ, ਜਿਵੇਂ ਬਾਈਕਾਟ, ਜੇਲ ਜਾਂ ਕਤਲ ਆਦਿ।

ਹੋਰ ਮਜੇਦਾਰ ਗਲ ਵੇਖੋ ਕਿ ਜਿਵੇ ਭਾਰਤ ਸਰਕਾਰ ਨੇ ਮਾਨ, ਪੰਨੂ ਵਰਗੇ ਬੰਦੇ ਪੈਦਾ ਕੀਤੇ ਹੋਏ ਨੇ ਐਨ ਅੰਗਰੇਜਾਂ ਨੇ ਵੀ ਭਾਰਤ ਦੀ ਅਜਾਦੀ ਬਾਬਤ ਆਪ ਹੀ ਕਾਂਗਰਸ ਪਾਰਟੀ ਨੂੰ ਖੜਾ ਕੀਤਾ ਸੀ। ਸਰ ਏ ਓ ਹਿਊਮ, ਦਾਦਾ ਭਾਈ ਨਾਰੋਜੀ, ਐਨੀ ਬੈਸੈਂਟ ਆਦਿ ਸਭ ਸਰਕਾਰ ਦੇ ਬੰਦੇ ਸਨ। ਇਥੋਂ ਤਕ ਕਿ ਖੁਦ ਜਵਾਹਰ ਲਾਲ ਨਹਿਰੂ ਵੀ ਗੋਰਿਆਂ ਦੇ ਨਾਲ ਹੀ ਸੀ। ਪਰ ਗੋਰੇ ਖੁੱਲ ਦਿਲੇ ਹੁੰਦੇ ਸਨ। ਭਾਰਤੀ ਹਕੂਮਤ ਤਾਂ ਬਹੁਤ ਕੱਟੜ ਹੈ।ਵਿਰੋਧੀ ਵਿਚਾਰਧਾਰਾ (ਡਾਈਸੈਂਟ) ਇਹਨਾਂ ਕੋਲੋਂ ਬਰਦਾਸ਼ਤ ਨਹੀ ਹੁੰਦੀ।

ਸੋ ਇਹ ਟਾਊਟ ਲੋਕ, ਲਹਿਰ ਦਾ ਥੋੜਾ ਬਹੁਤਾ ਫਾਇਦਾ ਤਾਂ ਕਰਦੇ ਹੀ ਹਨ।

ਹੁਣ ਗਲ ਅੱਗੇ ਤੋਰਨ ਤੋਂ ਪਹਿਲਾਂ ਸਮਝੋ ਕਿ ਮੈਂ ਕਿਸ ਅਧਾਰ ਤੇ ਕਹਿ ਰਿਹਾ ਹਾਂ ਕਿ ਇਹ ਲੋਕ ਸਰਕਾਰੀ ਨੇ ਜਾਂ ਜਾਹਲੀ ਖਾਲਿਸਤਾਨੀ ਨੇ:

ੳ. ਜਿਥੋਂ ਤਕ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਬੰਧ ਹੈ ਇਸ ਬਾਬਤ ਅਸੀ ਦੋ ਤਿੰਨ ਸਬੂਤ ਦਿੰਦੇ ਆਂ ਜਿਸ ਨਾਲ ਸ਼ਾਇਦ ਕੁਝ ਵੀਰਾਂ ਦੀ ਤਸੱਲੀ ਹੋ ਜਾਏਗੀ।

1. ਜਦੋਂ 1989 ਵਿਚ ਮਾਨ ਸਾਹਿਬ ਤਰਨ ਤਾਰਨ ਤੋਂ ਰਿਕਾਰਡ ਵੋਟਾਂ ਨਾਲ ਜਿੱਤੇ ਤਾਂ ਇਹਨਾਂ ਵਾਸਤੇ ਮੁਸ਼ਕਲ ਪੈਦਾ ਹੋ ਗਈ। ਕਿਉਕਿ ਪਾਰਲੀਮੈਂਟ ਵਿਚ ਪਹੁੰਚ ਇਹਨਾਂ ਦੀ ਜਿੰਮੇਵਾਰੀ ਬਣ ਗਈ ਸੀ ਪੰਜਾਬ ਦੀ ਅਜਾਦੀ ਦਾ ਕੇਸ ਓਥੇ ਸਭਾ ਸਾਹਮਣੇ ਰੱਖਣ ਦੀ। ਪਰ ਮਾਨ ਸਾਹਿਬ ਨੇ ਸਾਢੇ ਤਿੰਨ ਫੁੱਟੀ ਕਿਰਪਾਨ ਅੰਦਰ ਲਿਜਾਣ ਦਾ ਬਹਾਨਾ ਬਣਾ ਦਿੱਤਾ ਕਿ ਵੇਖੋ ਜੀ ਮੈਨੂੰ ਕਿਰਪਾਨ ਅੰਦਰ ਨਹੀ ਲਿਜਾਣ ਦਿੱਤੀ ਗਈ।



ਜਦੋਂ ਕਿ ਸੱਚ ਇਹ ਹੈ ਕਿ ਮਾਨ ਸਾਹਿਬ ਨੇ ਮੈਂਬਰ ਹੋਣ ਦੀ ਬਾਕਾਇਦਾ ਸੌਂਹ ਖਾਧੀ (ਹਲਫ ਲਿਆ) ਸੀ।ਇਹਨਾਂ ਨੂੰ ਬਕਾਇਦਾ ਓਸ ਸੈਸ਼ਨ ਦੀ ਪੈਨਸ਼ਨ ਵੀ ਮਿਲਦੀ ਹੈ ਤੇ ਮੈਂਬਰਾਂ ਦੀ ਲਿਸਟ ਵਿਚ ਨਾਂ ਵੀ ਹੈ ਇਹਨਾਂ ਦਾ।ਕੋਈ ਵੀ ਔਨਲਾਈਨ ਚੈੱਕ ਕਰ ਸਕਦਾ ਹੈ।

2.  17 ਜਨਵਰੀ 2008 ਨੂੰ ਮਾਨ ਸਾਹਿਬ ਦੀ ਪਾਰਟੀ ਅੰਮ੍ਰਿਤਸਰ ਅਕਾਲੀ ਦਲ ਨੇ ਮਤਾ ਪਾਸ ਕਰਕੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਮਾਨ ਸਾਹਿਬ ਨੂੰ ‘ਭਾਰਤ ਰਤਨ’ ਸਨਮਾਨ ਦਿੱਤਾ ਜਾਏ ਕਿਉਕਿ ਇਹਨਾਂ ਨੇ ਦੇਸ ਦੀ ਵੱਡੀ ਸੇਵਾ ਕੀਤੀ ਹੈ ਭਾਵ ਖਾਲਿਸਤਾਨ ਦੀ ਲਹਿਰ ਨੂੰ ਦਬਾਇਆ ਹੈ।

3.  ਇਹੋ ਜਿਹੀਆਂ ਅਨੇਕਾਂ ਮਿਸਾਲਾਂ ਨੇ।ਪਰ ਸਭ ਤੋਂ ਦੁਖਦਾਇਕ ਉਹ ਨੇ ਜਦੋਂ ਮਾਨ ਸਾਹਿਬ ਸਿੱਖੀ ਨੂੰ ਠੇਸ ਪਹੁੰਚਾਉਦੇ ਨੇ। ਮਿਸਾਲ ਦੇ ਤੌਰ ਤੇ 2015 ਵਿਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਚੱਬਾ ਵਿਖੇ ਸਰਬਤ ਖਾਲਸਾ ਹੋਇਆ ਤਾਂ ਇਹਨਾਂ ਬੇਅਦਬੀ ਸਬੰਧੀ ਕੋਈ ਗਲ ਹੀ ਨਾ ਹੋਣ ਦਿਤੀ ਤੇ ਨਾ ਹੀ ਕੋਈ ਮਤਾ ਪਾਸ ਹੋਣ ਦਿੱਤਾ ਤੇ ਸਰਬਤ ਖਾਲਸਾ ਦੀ ਸਟੇਜ ਨੂੰ ਹੋਰਨਾਂ ਮਸਲਿਆਂ ਵਿਚ ਉਲਝਾਈ ਰੱਖਿਆ। ਓਦੋਂ ਪੂਰੀ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾਂ ਪਿਆ।

ਮਾਨ ਸਾਹਿਬ ਬਾਰੇ ਹੋਰ ਵਿਸਥਾਰ ਜੇ ਵੇਖਣਾ ਹੈ ਤਾਂ ਦਾਸ ਦੀ 8 ਸਾਲ ਪੁਰਾਣੀ ਆ ਵੀਡੀਓ ਵੇਖ ਸੁਣ ਲਓ ਕਿ ਕਿਵੇਂ ਜਨਾਬ ਭਾਰਤ ਸਰਕਾਰ ਦੇ ਸੈਫਟੀ ਵਾਲ ਦੇ ਤੌਰ ਤੇ ਵਿਚਰਦੇ ਨੇ:

ਅ. ਹੁਣ ਆਪਾਂ ਆਉਨੇ ਆਂ ਗੁਰਪਤਵੰਤ ਪੰਨੂ ਤੇ।

ਪੰਨੂ ਭਾਗਾਂ ਵਾਲਾ ਜੀਅ ਨਿਕਲਿਆ, ਸਰਕਾਰ ਦਾ ਮੋਹਰਾ ਹੋਣ ਦੇ ਬਾਵਜੂਦ ਇਹਦੇ ਕਰਕੇ ਖਾਲਿਸਤਾਨ ਦਾ ਮਸਲਾ ਦੁਨੀਆ ਭਰ ਵਿਚ ਉਜਾਗਰ ਹੋਇਆ ਹੈ।ਪਹਿਲੇ ਨੰਬਰ ਤੇ ਇਹਨੇ ਜੋ ਰੈਫਰੈਂਡਮ ਵਾਲੀ ਮੁਹਿੰਮ ਵਿੱਢੀ ਸੀ ਤੇ ਦੂਸਰਾ ਭਾਰਤ ਦੀ ਖੁਫੀਆ ਅਜੈਂਸੀ ਰਾਅ ਨੇ ਇਹਦੇ ਕਤਲ ਦੀ ਜੋ ਅਸਫਲ ਕੋਸ਼ਿਸ਼ ਕੀਤੀ ਸੀ। ਅੱਜ ਗੋਰਿਆਂ ਦੇ ਬੱਚੇ ਬੱਚੇ ਨੂੰ ਖਾਲਿਸਤਾਨ ਦਾ ਪਤਾ ਲਗ ਚੁੱਕਾ ਹੈ।

ਹੁਣ ਸਵਾਲ ਉਠਦਾ ਹੈ ਕਿ ਅਸੀ ਕਿਸ ਅਧਾਰ ਤੇ ਕਹਿ ਰਹੇ ਹਾਂ ਕਿ ਪੰਨੂ ਵੀ ਭਾਰਤ ਸਰਕਾਰ ਦਾ ਆਪਣਾ  ਹੀ ਬੰਦਾ ਹੈ? ਸੋ ਆਓ ਸਮਝੀਏ:-

ਕਿਉਕਿ ਟਾਊਟ ਦੀ ਡਿਊਟੀ ਹੁੰਦੀ ਹੈ ਕਿਸੇ ਮੌਕੇ ਖਾਲਿਸਤਾਨ ਦੀ ਉਠੀ ਲਹਿਰ ਨੂੰ ਅਗਵਾਹ ਕਰ ਲੈਣਾ ਅਤੇ ਅੰਤ ਵਿਚ ਉਹਨੂੰ ਸਿੱਟਾ ਹੀਣ ਬਣਾ ਦੇਣਾ। ਸੋ ਜਿਥੋਂ ਤਕ ਪ੍ਰਦੇਸਾਂ ਦਾ ਸਬੰਧ ਹੈ ਪੰਨੂ ਦੀ ਇਹ ਡਿਊਟੀ ਹੈ।

ਅਸੀ ਪੰਨੂ ਦੀ ਕਾਰਗੁਜਾਰੀ ਤੇ ਚਿਰੋਕਣੀ ਨਿਗਾਹ ਰੱਖੀ ਹੋਈ ਹੈ। ਪੰਨੂ ਅੰਮ੍ਰਿਤਸਰ ਲਾਗਲੇ ਪਿੰਡ ਖਾਨਕੋਟ ਦਾ ਵਸਨੀਕ ਰਿਹਾ ਹੈ ਜੋ ਚੰਡੀਗੜ੍ਹ ਪੜ੍ਹਦਾ ਰਿਹਾ ਹੈ। ਸਾਡਾ ਅੰਦਾਜ਼ਾ ਹੈ ਕਿ ਪੰਨੂ ਨੂੰ ਖਾਨਕੋਟ ਦੇ ਹੀ ਨਿਵਾਸੀ ਪੱਤ੍ਰਕਾਰ ਦਿਲਜੀਤ ਸਿੰਘ ਪੰਨੂ ਨੇ ਟਾਊਟੀ ਦੀ ਆਹਰੇ ਲਾਇਆ ਸੀ। ਦਿਲਜੀਤ ਬਾਰੇ ਤੁਸੀ ਪ੍ਰਸਿੱਧ ਜਸੂਸ ਮਲੋਇ ਕ੍ਰਿਸ਼ਨ ਦੀ ਕਿਤਾਬ ਓਪਨ ਸੀਕ੍ਰੈਟਜ਼ ਵੇਖ ਸਕਦੇ ਹੋ। ਅਸੀ ਦਿਲਜੀਤ ਨੂੰ ਦੋ ਤਿੰਨ ਵੇਰਾਂ ਮਿਲੇ ਬੜਾ ਸੂਝਵਾਨ ਇਨਸਾਨ ਸੀ।

1. ਕੁਝ ਸਾਲ ਪਹਿਲਾਂ ਗੁਰਪਤਵੰਤ ਪੰਨੂ ਨੇ ਪੰਜਾਬ ਦੇ ਪਾਣੀਆਂ ਤੇ ਓਨਲਾਈਨ ਦਸਤਖਤ ਮੁਹਿੰਮ ਵਿੱਢੀ ਜਿਸ ਵਿਚ ਇਸ ਨੇ ਵਾਇਦਾ ਕੀਤਾ ਸੀ ਕਿ ਸਾਡੇ ਪਾਣੀਆਂ ਦੀ ਲੁੱਟ ਤੇ ਉਹ ਯੂ ਐਨ ਓ ਦੀ ਅੰਤਰਾਸ਼ਟਰੀ ਅਦਾਲਤ ਵਿਚ ਕੇਸ ਪਾਵੇਗਾ। ਸੰਗਤ ਨੇ ਮੁਹਿੰਮ ਨੂੰ ਭਰਵਾਂ ਹੁੰਗਾਰਾਂ ਦਿੱਤਾ। ਲੱਖਾਂ ਦਸਤਖਤ ਲੈਣ ਉਪਰੰਤ ਪੰਨੂ ਚੁੱਪ ਕਰਕੇ ਬਹਿ ਗਿਆ ਤੇ ਕੋਈ ਕੇਸ ਨਹੀ ਪਾਇਆ। ਇਥੋਂ ਤਕ ਕਿ ਅਖਬਾਰਾਂ ਵਿਚ ਬਿਆਨ ਤਕ ਨਹੀ ਦਿੱਤਾ। ਏਸੇ ਤਰਾਂ ਇਸ ਨੇ ਇਕ ਦੋ ਮੁਹਿੰਮਾਂ ਹੋਰ ਵੀ ਚਲਾਈਆਂ ਨੇ ਬਾਦ ਵਿਚ ਠੁੱਸ ਕਰ ਦਿੱਤੀਆਂ।

2. ਹਰ ਸੱਚੇ ਖਾਲਿਸਤਾਨੀ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਹਰ ਸੰਭਵ ਫਿਰਕੇ ਨੂੰ ਆਪਣੀ ਮੁਹਿੰਮ ਨਾਲ ਜੋੜੇ। ਉਂਜ ਵੀ ਇਤਹਾਸਿਕ ਤੌਰ ਤੇ ਸਿੱਖ ਰਿਆਸਤਾਂ ਨੇ ਸਭ ਜਾਤਾਂ ਮਜ਼੍ਹਬਾਂ ਨੂੰ ਨਾਲ ਜੋੜ ਕੇ ਰੱਖਿਆ ਸੀ। ਸਿੱਖੀ ਸਿਧਾਂਤ ਸਾਨੂੰ ਕਿਸੇ ਵੀ ਕਿਸਮ ਦਾ ਪੱਖਪਾਤ ਕਰਨ ਦੀ ਇਜਾਜਤ ਨਹੀ ਦਿੰਦਾ। ਹੁਣ ਏਸੇ ਪੰਨੂ ਦੀ ਕਰਤੂਤ ਦੇਖੋ। ਕਦੀ ਇਹ ਹਿੰਦੂਆਂ ਦੇ ਖਿਲਾਫ ਬਿਆਨ ਦਿੰਦਾ ਹੈ ਕਦੀ ਰਵੀਦਾਸੀਆਂ ਖਿਲਾਫ। ਇਹਨੂੰ ਕੀਹ ਹੱਕ ਹੈ ਕਿ ਕਹੇ ਕਿ ਹਿੰਦੂਓ ਕਨੇਡਾ ਅਮਰੀਕਾ ਛੱਡੋ ? ਅੰਬੇਡਕਰ ਖਿਲਾਫ ਨਿਰੇ ਬਿਆਨ ਹੀ ਨਹੀ ਦਿੰਦਾ ਉਹਦੀਆਂ ਮੂਰਤੀਆਂ ਤੋੜਨ ਵਾਸਤੇ ਵੀ ਕਹਿੰਦਾ ਹੈ। ਮਤਲਬਲ ਸਾਫ ਕਿ ਇਹ ਫਿਰਕੇ ਖਾਲਿਸਤਾਨ ਦੀ ਲਹਿਰ ਤੋਂ ਦੂਰ ਰਹਿਣ।

3. ਕਦੀ ਇਹ ਬਿਆਨ ਦਿੰਦਾ ਹੈ “ਹਰਿਆਣਾ ਬਣੇਗਾ ਖਾਲਿਸਤਾਨ” “ਰਾਜਸਥਾਨ ਬਣੇਗਾ ਖਾਲਿਸਤਾਨ” ਅਤੇ “ਦਿੱਲੀ ਬਣੇਗੀ ਖਾਲਿਸਤਾਨ” ਮਤਲਬ ਕਿ ਇਹਨਾਂ ਇਲਾਕਿਆਂ ਦੇ ਵਸਨੀਕਾਂ ਨੂੰ ਭੜਕਾਉਦਾ ਹੈ ਕਿ ਉਹ ਖਾਲਿਸਤਾਨ ਦੀ ਵਿਰੋਧਤਾ ਕਰਨ। ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲਾਉਣ ਲਈ ਮੁਹਿੰਮ ਚਲਾਉਦਾ ਹੈ ਜਦੋਂ ਕੁਝ ਵੀਰਾਂ ਨੇ ਝੰਡਾ ਚੜਾਇਆ ਤਾਂ ਉਹਨਾਂ ਤੇ ਕੇਸ ਬਣੇ ਤਾਂ ਓਹਨਾਂ ਵੀਰਾਂ ਨੂੰ ਇਸ ਦੀ ਜਥੇਬੰਦੀ ਨੇ ਪਿੱਠ ਦਿਖਾ ਦਿੱਤੀ। ਉਹ ਵਿਚਾਰੇ ਰੁਲਦੇ ਫਿਰ ਰਹੇ ਨੇ।

4. ਕਿਸੇ ਵੀ ਅੰਦੋਲਨ ਨੂੰ ਨੁਕਸਾਨ ਪਹੁੰਚਾਉਣਾ ਹੋਵੇ ਤਾਂ ਉਹਦੇ ਵਿਚ ਮਾਰਧਾੜ (ਵਾਇਲੈਂਸ) ਵਾੜ ਦਿਓ।ਜਲੂਸਾਂ ਵਿਚ ਇਹ ਮਾਰੂ ਹਥਿਆਰਾਂ ਦਾ ਆਪਣੇ ਬਿਲ ਬੋਰਡਾਂ ਵਿਚ ਵਿਖਾਵਾ ਕਰਦੇ ਨੇ। ਪੰਨੂ ਸ਼੍ਰੇਆਮ ਕਦੀ ਧਮਕੀਆਂ ਵੀ ਦਿੰਦਾ ਹੈ। ਇਹਦੇ ਅੰਦੋਲਨ ਵਿਚ ਗੁੰਡਾਗਰਦੀ ਦੀ ਵੀ ਲੋਕ ਸ਼ਕਾਇਤ ਕਰਦੇ ਨੇ।ਗੋਰਿਆਂ ਦੀ ਜਨਤਾ ਇਸ ਵਾਇਲੈਂਸ ਦੇ ਖਿਲਾਫ ਹੈ।

5. ਸਿੱਖ ਸਭਾ ਵਿਚ ਜਦੋਂ ਕੋਈ ਬਾਹਰਲਾ ਆਉਦਾ ਹੈ ਤਾਂ ਉਹ ਪ੍ਰੰਪਰਾਵਾਂ ਨੂੰ ਸਤਿਕਾਰ ਦਿੰਦਾ ਹੈ। ਸਿਰ ਢੱਕ ਕੇ ਆਉਦਾ ਹੈ। ਪੱਗ ਬੰਨ ਕੇ ਆਉਦਾ ਹੈ। ਅਕਬਰ ਬਾਦਸ਼ਾਹ ਜਦੋਂ ਗੋਇੰਦਵਾਲ ਆਇਆ ਸੀ ਤਾਂ ਸੰਗਤ ਦੀ ਪੰਗਤ ਵਿਚ ਬਹਿ ਕੇ ਲੰਗਰ ਛਕਿਆ ਸੀ। ਏਸੇ ਤਰਾਂ ਕਈ ਗੋਰੇ ਹੁਕਮਰਾਨ ਜਦੋਂ ਗੁਰਦੁਆਰਾ ਸਾਹਿਬ ਆਉਦੇ ਸਨ ਤਾਂ ਪੱਗ ਬੰਨ ਕੇ ਆਉਦੇ ਰਹੇ ਨੇ। ਅਤੇ ਇਕ ਇਹ ਪੰਨੂ ਹੈ ਜਿਹਨੂੰ ਪੱਗ ਬੰਨਣ ਵਿਚ ਸ਼ਰਮ ਆਉਦੀ ਹੈ ਕਿਉਕਿ ਭਾਰਤ ਸਰਕਾਰ ਸਿੱਖੀ ਸਰੂਪ ਦੇ ਸਖਤ ਖਿਲਾਫ ਹੈ।

6. ਕਿਸੇ ਵੀ ਜਥੇਬੰਦੀ ਵਿਚ ਨਿਸ਼ਾਨ ਤੇ ਸੰਵਿਧਾਨ ਬਹੁਤ ਅਹਿਮੀਅਤ ਰੱਖਦਾ ਹੈ। ਤੁਹਾਨੂੰ ਪਤਾ ਹੈ 1997 ਵਿਚ ਸ਼੍ਰੋਮਣੀ ਕਮੇਟੀ ਦੇ ਕੰਟਰੋਲ ਤਹਿਤ ਗੁਰਦੁਆਰਿਆਂ ਤੇ ਖੱਟੇ ਅਤੇ ਨੀਲੇ ਨਿਸ਼ਾਨ ਸਾਹਿਬ ਦੀ ਥਾਂ ਭਗਵੇ (ਕੇਸਰੀ) ਕਰ ਦਿੱਤੇ ਗਏ ਸਨ। ਜਿਸ ਤੇ ਸੰਗਤਾਂ ਵਿਚ ਰੋਸ ਰਿਹੈ ਕਿਉਕਿ ਖੁਦ ਕਮੇਟੀ ਦੀ ਰਹਿਤਮਰਯਾਦਾ ਅਨੁਸਾਰ ਨਿਸ਼ਾਨ ਸਾਹਿਬ ਬਸੰਤੀ ਜਾਂ ਨੀਲਾ ਸੁਰਮਈ ਹੈ। ਪੜ੍ਹ ਕੇ ਹੈਰਾਨ ਹੋਵੋਗੇ ਕਿ ਪੰਨੂ, ਮਾਨ ਅਤੇ ਦਲ ਖਾਲਸਾ ਤਿੰਨੇ ਜਥੇਬੰਦੀਆਂ ਭਗਵੇ ਨਿਸ਼ਾਨ ਸਾਹਿਬ ਹੀ ਚੜਾਉਦੀਆਂ ਰਹੀਆਂ ਹਨ।

ਹੁਣ ਜਦੋਂ ਸਰਕਾਰੀ ਕੰਟਰੋਲ ਤਹਿਤ ਸ਼੍ਰੋਮਣੀ ਕਮੇਟੀ ਨੇ ਨਿਸ਼ਾਨ ਸਾਹਿਬ ਦੁਬਾਰਾ ਖੱਟਾ ਕਰ ਦਿੱਤਾ ਤਾਂ ਇਹਨਾਂ ਤਿੰਨਾਂ ਨੇ ਵੀ ਸ਼ਰਮੋ ਕਸ਼ਰਮੀ ਖੱਟੇ ਕੀਤੇ ਹਨ। ਹਾਲਾਂ ਪੰਥ ਦਾ ਨਿਸ਼ਾਨ ਸਾਹਿਬ ਨੀਲਾ ਹੈ ਜੋ ਕਿ ਦੱਬੇ ਕੁਚਲੇ ਲੋਕਾਂ ਦਾ ਪ੍ਰਤੀਕ ਹੈ।

ਐਨ ਇਹੋ ਹਾਲਤ ਹੈ ਦਲ ਖਾਲਸਾ ਲੀਡਰਾਂ ਦੀ ਹਾਲਾਂ ਉਹਨਾਂ ਵਿਚ ਅਜੇ ਕੋਈ ਵੱਡਾ ਲੀਡਰ ਨਹੀ ਬਣ ਪਾਇਆ। ਦੋ ਤਿੰਨ ਸਾਲ ਪਹਿਲਾਂ ਇਹਨਾਂ ਦੇ ਇਕ ਲੀਡਰ (ਸ਼ਾਇਦ ਇਹ ਸਤਨਾਮ ਸਿੰਘ ਪਾਊਟਾ ਸਾਹਿਬ  ਸਨ) ਦਾ ਭਾਰਤ ਦੇ ਹੱਕ ਵਿਚ ਬਿਆਨ ਮੀਡੀਆ ਵਿਚ ਆ ਗਿਆ ਸੀ।ਇਹ ਵੀ ਭਗਵਾ ਨਿਸ਼ਾਨ ਸਾਹਿਬ ਹੀ ਚੜਾਉਦੇ ਆਏ ਹਨ।

ਸਵਾਲ- ਪਰ ਤੁਸੀ ਕਹੋਗੇ ਇਹ ਲਿਖਾਰੀ ਗਲਤ ਹੈ ਕਿਉਕਿ ਭਾਰਤ ਸਰਕਾਰ ਤਾਂ ਪੰਨੂ ਦਾ ਕਤਲ ਕਰਨਾਂ ਚਾਹੁੰਦੀ ਸੀ?

ਇਹ ਗਲ ਸਾਫ ਤੌਰ ਤੇ ਸਮਝ ਲੈਣੀ ਬਣਦੀ ਹੈ ਕਿ ਭਾਰਤ ਸਰਕਾਰ ਦੀ ਬਕਾਇਦਾ ਪਾਲਿਸੀ ਰਹੀ ਹੈ ਕਿ ਜੇ ਸਰਕਾਰ ਨੂੰ ਕਿਸੇ ਮੌਕੇ ਤੇ ਫਾਇਦਾ ਪਹੁੰਚਦਾ ਹੋਵੇ ਤਾਂ 2 ਚਾਰ ਸੌ ਬੰਦਾ ਮਾਰਨਾ ਉਹਨਾਂ ਵਾਸਤੇ ਮਾਮੂਲੀ ਗਲ ਹੈ। ਮਿਸਾਲ ਦੇ ਤੌਰ ਤੇ 24 ਮਾਰਚ 2000 ਨੂੰ ਅਮਰੀਕਾ ਦਾ ਰਾਸ਼ਟਰਪਤੀ ਬਿੱਲ ਕਲਿੰਟਨ ਭਾਰਤ ਆ ਰਿਹਾ ਸੀ। ਭਾਰਤ ਸਰਕਾਰ ਕਲਿੰਟਨ ਨੂੰ ਦਸਣਾ ਚਾਹੁੰਦੀ ਸੀ ਕਿ ਗਵਾਂਢੀ ਮੁਲਕ ਪਾਕਿਸਤਾਨ ਜੰਮੂ ਕਸ਼ਮੀਰ ਵਿਚ ਕਤਲੇਆਮ ਕਰਦਾ ਰਹਿੰਦਾ ਹੈ। ਇਸ ਗਲ ਨੂੰ ਸਾਬਤ ਕਰਨ ਵਾਸਤੇ ਭਾਰਤੀ ਫੌਜ ਨੇ 20 ਮਾਰਚ ਨੂੰ 35 ਸਿੱਖ ਪਿੰਡ ਚਿੱਟੀਸਿੰਘਪੁਰਾ ਵਿਖੇ ਮਾਰ ਦਿਤੇ। ਇਹ ਵੱਖਰੀ ਗਲ ਹੈ ਕਿ ਬਾਦ ਵਿਚ ਇਹ ਸਾਰੀ ਗਲ ਨੰਗੀ ਹੋ ਗਈ ਕਿ ਕਤਲੇਆਮ ਸਰਕਾਰ ਨੇ ਕੀਤਾ ਸੀ।

ਹੋਰ ਦੇਖੋ 1985 ਵਿਚ ਕਨੇਡਾ ਤੋਂ ਉਡਿਆ ਕਨਿਸ਼ਕ ਜਹਾਜ ਜਿਸ ਵਿਚ 329 ਜਣੇ (ਬਹੁਤੇ ਗੋਰੇ) ਸਨ ਨੂੰ ਰਾਅ ਨੇ ਬੰਬ ਨਾਲ ਉਡਾਇਆ ਅਤੇ ਇਲਜਾਮ ਸਿੱਖਾਂ ਸਿਰ ਲਾਇਆ। ਓਦੋ ਸਰਕਾਰ ਸਿੱਖਾਂ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨਾਂ ਚਾਹੁੰਦੀ ਸੀ।  ਇਸ ਕੰਮ ਵਿਚ ਜਿਹੜੇ ਜਿਹੜੇ ਬੰਦੇ ਵੀ ਰਾਅ ਨੇ ਵਰਤੇ (ਤਲਵਿੰਦਰ ਸਿੰਘ ਪ੍ਰਮਾਰ, ਰਿਪੁਦਮਨ ਸਿੰਘ ਮਲਿਕ ਆਦਿ)  ਬਾਦ ਵਿਚ ਉਹਨਾਂ ਦਾ ਕਤਲ ਕਰਵਾ ਦਿੱਤਾ।

ਨਾਲੇ ਗਲ ਸਮਝੋ।ਕਿਉਕਿ ਇਕ ਪਾਸੇ ਸਰਕਾਰ ਦਾਵਾ ਕਰ ਰਹੀ ਹੁੰਦੀ ਹੈ ਕਿ ਉਹ ਵੱਖਵਾਦੀਆਂ ਦਾ ਖੁਰਾ ਖੋਜ ਮਿਟਾ ਰਹੀ ਹੈ। ਮਾਨ, ਪੰਨੂ ਵਰਗੇ ਬੰਦਿਆਂ ਦੀ ਅਸਲੀਅਤ ਸਰਕਾਰ ਨੂੰ ਤਾਂ ਪਤਾ ਹੁੰਦੀ ਹੈ ਪਰ ਆਮ ਹਿੰਦੂ ਜਨਤਾ ਵਾਸਤੇ ਉਹ ਖਾਲਿਸਤਾਨੀ ਹੀ ਹਨ। ਜਿਸ ਕਰਕੇ ਕੱਟੜਵਾਦੀ ਹਿੰਦੂ ਜਨਤਾ ਤੋਂ ਸਰਕਾਰ ਤੇ ਦਬਾਅ ਰਹਿੰਦਾ ਹੈ ਕਿ ਇਹਨਾਂ ਖਾਲਿਸਤਾਨੀਆਂ ਦੀ ਅਵਾਜ ਬੰਦ ਕਰਾਏ।ਇਸ ਵਰਗ ਨੂੰ ਖੁਸ਼ ਕਰਨ ਵਾਸਤੇ ਸਰਕਾਰ ਇਹੋ ਜਿਹੇ ਕਤਲ ਕਰਦੀ ਹੈ ਨਾਲੇ ਇਸ ਨਾਲ  ਦੂਸਰੇ ਖਾਲਿਸਤਾਨੀਆਂ ਦੇ ਮਨਾਂ ਵਿਚ ਦਹਿਸ਼ਤ ਪਾਈ ਜਾਂਦੀ ਹੈ।  ਸਿਰਫ ਪੰਨੂ ਤੇ ਹੀ ਕੋਸ਼ਿਸ਼ ਨਹੀ ਹੋਈ ਸਿੱਖ ਸੰਘਰਸ਼ ਮੌਕੇ ਸਰਕਾਰ ਨੇ ਅਨੇਕਾਂ ਆਪਣੇ ਹੀ ਟਾਊਟ ਮਾਰੇ ਹਨ। ਉਂਜ ਵੀ ਸਰਕਾਰ ਦੀ ਪਾਲਿਸੀ ਰਹੀ ਹੈ ਕਿ ਜਦੋਂ ਕੋਈ ਟਾਊਟ ਲੀਡਰ ਮਿਥੀ ਉਚਾਈ ਤੋਂ ਉੱਤੇ ਨਿਕਲ ਜਾਏ ਤਾਂ ਉਹਦਾ ਕਤਲ ਕਰਵਾ ਦਿੱਤਾ ਜਾਂਦਾ ਹੈ।

ਜਦੋਂ ਪੰਨੂ ਦੇ ਕਤਲ ਦੀ ਅਸਫਲ ਕੋਸ਼ਿਸ਼ ਨੰਗੀ ਹੋ ਗਈ ਤਾਂ ਮਾਨ ਸਾਹਿਬ ਵੀ ਘਬਰਾਅ ਗਏ ਸਨ। ਇਹਨਾਂ ਨੇ ਦੋ-ਚਾਰ ਬਿਆਨ ਵੀ ਫਿਰ ਅਜਿਹੇ ਦਿਤੇ।ਸਾਨੂੰ ਲਗਦਾ ਹੈ ਕਿ ਮਾਨ ਸਾਹਿਬ ਨੇ ਆਪਣੇ ਸਾਂਢੂ ਕੈਪਟਨ ਅਮਰਿੰਦਰ ਸਿੰਘ ਰਾਂਹੀ ਸਰਕਾਰ ਤਕ ਇਹ ਸੁਨੇਹਾ ਪਹੁੰਚਾਇਆ ਹੋਵੇ ਕਿ ਟਾਊਟਾਂ ਦਾ ਕਤਲ ਭਾਰਤ ਦੇ ਹੱਕ ਵਿਚ ਨਹੀ ਹੋਵੇਗਾ।

ਸਵਾਲ- ਪਰ ਪੰਨੂ ਅਤੇ ਮਾਨ ਤਾਂ ਪਾਕਿਸਤਾਨ ਦੇ ਹੱਕ ਵਿਚ ਬਿਆਨ ਦਿੰਦੇ ਰਹਿੰਦੇ ਹਨ। 

ਉੱਤਰ- ਇਹ ਕਾਰਜਨੀਤੀ (ਸਟ੍ਰਾਟੇਜੀ) ਦਾ ਹਿੱਸਾ ਹੈ। ਇਸ ਨਾਲ ਕਿਸੇ ਵੀ ਟਾਊਟ ਦੀ ਸਿੱਖਾਂ ਵਿਚ ਭਰੋਸੇਯੋਗਤਾ ਬਣਦੀ ਹੈ। ਦਾਸ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਅੰਦੋਲਨ ਲੰਮਾ ਸਮਾਂ ਚਲਾਇਆ ਹੈ ਅਤੇ ਮਹਿਸੂਸ ਕੀਤਾ ਹੈ ਕਿ ਦੋਵਾਂ ਸਰਕਾਰਾਂ ਦੀਆਂ ਖੁਫੀਆ ਅਜੈਂਸੀਆਂ ਆਪਸ ਵਿਚ ਘਿਓ ਖਿਚੜੀ ਹਨ।(ਕਿਉਕਿ 1947 ਤੋਂ ਪਹਿਲਾਂ ਇਹ ਇਕ ਹੀ ਸਨ ਜਿਸ ਕਰਕੇ ਲਗਾਤਾਰਤਾ (ਕੰਟੀਨਿਊਟੀ) ਬਣੀ ਹੋਈ ਹੈ) ਮੈਂ ਲੰਮਾ ਸਮਾਂ ਮੂਰਖ ਬਣਿਆ ਰਿਹਾ ਸੀ। ਪਤਾ ਮੈਨੂੰ ਓਦੋਂ ਲੱਗਾ ਜਦੋਂ ਇਕ ਵੇਰਾਂ ਮੈਨੂੰ ਟੋਹਣ ਵਾਸਤੇ ਪਾਕਿਸਤਾਨ ਤੋਂ ਆਫਰ ਆਈ ਕਿ ਤੈਨੂੰ ਤਰਨ ਤਾਰਨ ਤੋ ਐਮ ਐਲ ਏ ਬਣਾਇਆ ਜਾ ਸਕਦਾ ਹੈ। ਇਹ ਗਲ 2015 ਦੀ ਹੈ ਜਦੋਂ ਰਮਨਜੀਤ ਸਿੰਘ ਸਿੱਕੀ ਨੇ ਅਸਤੀਫਾ ਦੇ ਦਿੱਤਾ ਸੀ। ਯਾਦ ਰੱਖਣਾ ਕਰਤਾਰਪੁਰ ਲਾਂਘਾ ਪਾਕਿਸਤਾਨੀ ਫੌਜ ਨੇ ਖੋਲਿਆ ਹੈ। ਪਾਕਿਸਤਾਨੀ ਸੀ ਆਈ ਡੀ ਦਾ ਵੱਸ ਚਲਦਾ ਤਾਂ ਕਦੀ ਵੀ ਨਹੀ ਸੀ ਖੁੱਲਣਾ।

ਪੰਨੂ ਦੇ ਕਤਲ ਦੀ ਅਸਫਲ ਕੋਸ਼ਿਸ਼- ਇਹਨੂੰ ਤੁਸੀ ਵਾਹਿਗੁਰੂ ਦਾ ਚਮਤਕਾਰ ਵੀ ਕਹਿ ਸਕਦੇ ਹੋ। ਲੰਮੇ ਸਮੇਂ ਤੋਂ ਖਾਲਿਸਤਾਨ ਦੀ ਲਹਿਰ ਅਜੈਂਸੀਆਂ ਨੇ ਅਗਵਾਹ ਕਰ ਰੱਖੀ ਹੈ। ਦੂਸਰੇ ਪਾਸੇ ਕੁਦਰਤ ਦਾ ਅਸੂਲ ਹੈ ਕਿ ਉਹ ਝੂਠ ਨੂੰ ਨੰਗਿਆਂ ਕਰਦੀ ਹੀ ਕਰਦੀ ਹੈ। ਅੱਜ ਵੇਖੋ ਪੰਜ -ਅੱਖਾਂ ਮੁਲਕਾਂ ( ਅਮਰੀਕਾ, ਇੰਗਲੈਂਡ, ਕਨੇਡਾ, ਅਸਟ੍ਰੇਲੀਆ ਅਤੇ ਨਿਊਜੀਲੈਂਡ) ਦੀਆਂ ਸਰਕਾਰਾਂ ਨੇ ਉਹਨਾਂ ਸਭ ਭਾਰਤੀ ਲੋਕਾਂ ਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ ਹੈ ਜਿੰਨਾਂ ਨੂੰ ਸਟੇਅ ਸਰਕਾਰ ਦੀ ਸ਼ਿਫਾਰਸ਼ ਤੇ ਦਿੱਤੀ ਗਈ ਸੀ। ਇਸ ਤੋਂ ਵੱਡਾ ਝਟਕਾ ਟਾਊਟਾਂ ਨੂੰ ਹੋਰ ਕੀ ਹੋ ਸਕਦਾ ਹੈ।

ਅਸੀ ਸਮਝਦੇ ਹਾਂ ਪੰਨੂ ਨਹਾਇਤ ਕਿਸਮ ਦਾ ਡਰਪੋਕ ਬੰਦਾ ਹੈ। ਕਿਉਕਿ ਕਤਲ ਦੀ ਕੋਸ਼ਿਸ਼ ਤੋਂ ਬਾਦ ਉਹਨੂੰ ਚਾਹੀਦਾ ਸੀ ਰਾਅ ਤੋਂ ਬਗਾਵਤ ਕਰ ਦਿੰਦਾ। ਪਰ ਅੱਜ ਤਕ ਓਹ ਰਾਅ ਦੀ ਪਾਲਿਸੀ ਅਨੁਸਾਰ ਹੀ ਬਿਆਨ ਦਿੰਦਾ ਹੈ। ਪੰਨੂ ਨੂੰ ਹਾਲਾਂ ਅਮਰੀਕਾ ਸਰਕਾਰ ਦੀ ਸੁਰੱਖਿਆ ਮਿਲੀ ਹੋਈ ਹੈ ਪਰ ਲਗਦਾ ਹੈ ਕਿ ਉਹ ਬਦਨਾਮੀ ਤੋਂ ਡਰਦਾ ਲਹਿਰ ਦਾ ਗਾਹੇ ਬਿਗਾਹੇ ਨੁਕਸਾਨ ਕਰਦਾ ਹੈ। ਦਰ ਅਸਲ ਅਜੈਂਸੀਆ ਬੰਦੇ ਨੂੰ ਕਾਣਾ ਕਰਕੇ ਰਖਦੀਆਂ ਹਨ। ਪਤਾ ਨਹੀ ਅਜੈਂਸੀ ਕੋਲ ਪੰਨੂ ਦੀ ਕੀ ਕਮਜੋਰੀ ਦਾ ਸਬੂਤ ਹੈ? ਪੰਨੂ ਨੂੰ ਚਾਹੀਦਾ ਹੈ ਕਿ ਉਹ ਬਗਾਵਤ ਕਰੇ। ਸਿੱਖ ਉਸਦਾ ਹਰ ਪਿਛਲਾ ਗੁਨਾਹ ਮਾਫ ਕਰਨਗੇ।

ਸੋ ਪੰਨੂ ਦੇ ਕਤਲ ਦੀ ਸਾਜਿਸ਼ ਤੋਂ ਬਾਦ ਲਹਿਰ ‘ਚ ਜਿਸ ਪ੍ਰਕਾਰ ਉਛਾਲ ਆਇਆ ਹੈ ਇਹਨੂੰ ਗੁਰੂ ਸਾਹਿਬ ਦਾ ਚਮਤਕਾਰ ਹੀ ਕਹਿਣਾ ਪਵੇਗਾ। ਅੱਜ ਸੋਸ਼ਲ ਮੀਡੀਏ ਕਰਕੇ ਪੜੇ ਲਿਖੇ ਸਿੱਖ ਨੇ ਵੀ ਥੋੜਾ ਬਹੁਤ ਕੁਸਕਣਾ ਸ਼ੁਰੂ ਕਰ ਦਿੱਤਾ ਹੈ। ਇਹ ਵੱਡੀ ਤਸੱਲੀ ਵਾਲੀ ਗਲ ਹੈ। ਹਾਲਾਂ ਪੰਜਾਬ ਵਿਚਲੇ ਰਾਜਨੀਤਕ ਲੀਡਰ ਅਜੇ ਵੀ ਘਬਰਾਏ ਹੋਏ ਹਨ। ਉਹ ਕਦੀ ਵੀ ਚਲੰਤ ਮਸਲਿਆਂ ਤੇ ਬਿਆਨ ਨਹੀ ਦਿੰਦੇ।

ਟਾਊਟ ਵਰਤਾਰੇ ਦੀ ਚੜਤ ਵਿਚ ਕਸੂਰ ਕਿਹਦਾ?- ਪਿੱਛੇ ਜਿਹੇ ਇਥੇ ਬ੍ਰਿਸਬੇਨ ਵਿਚ ਇਕ ਪੰਜਾਬੀ ਅਖਬਾਰ-ਨਵੀਸ ਨਾਲ ਗਲ ਹੋ ਰਹੀ ਸੀ। ਉਹਨੇ ਪੰਜਾਬੀਆਂ ਤੇ ਵਿਅੰਗ ਕੱਸਿਆ ਕਿ “ਕਿ ਇਹਨਾਂ ਨੂੰ ਕੁਝ ਪਤਾ ਨਹੀ ਕਿ ਇਹ ਖਾਲਿਸਤਾਨੀ ਤਾਂ ਭਾਰਤ ਦੇ ਆਪਣੇ ਬੰਦੇ ਨੇ।” ਪੰਜਾਬੀਆਂ ਦੀ ਅਣਜਾਣਤਾ ਤੇ ਜਦੋਂ ਮੈਂ ਕਿਹਾ ਕਿ ਇਹਦੇ ਵਿਚ ਕਸੂਰ ਕਿਹਦਾ? ਪੱਤ੍ਰਕਾਰ ਚੁੱਪ ਹੋ ਗਿਆ ਅਤੇ ਮੇਰੇ ਨਾਲ ਗਲ ਕਰਨੀ ਉਸ ਬੰਦ ਕਰ ਦਿੱਤੀ ਹੈ। ਭਾਵ ਸਭ ਤੋਂ ਵੱਡਾ ਗੁਨਾਹਗਾਰ ਤਾਂ ਉਹ ਖੁਦ ਹੈ। ਕਿਸੇ ਲੀਡਰ, ਕਿਸੇ ਪੱਤ੍ਰਕਾਰ ਨੇ ਇਹੋ ਜਿਹਾ ਸੱਚ ਸਾਹਮਣੇ ਲਿਆਉਣਾ ਹੁੰਦਾ ਹੈ ਪਰ ਪਿਛਲੇ ਦੌਰ ਵਿਚ ਹੋਏ ਪੰਜਾਬੀ ਪੱਤ੍ਰਕਾਰ ਬਹੁਤੇ ਗੋਦੀ ਮਾਰਕਾ ਹੀ ਹਨ।

ਇਸ ਵਰਤਾਰੇ ਤੇ ਦੂਸਰਾ ਜਿੰਮੇਵਾਰ ਹੈ ਪੜਿਆ ਲਿਖਿਆ ਪੰਜਾਬੀ ਜੋ ਇਸ ਮਸਲੇ ਤੇ ਮੂੰਹ ਨਹੀ ਖੋਲਦਾ। ਜੇ ਖੋਲਦਾ ਵੀ ਹੈ ਤਾਂ ਉਹ ਸਿੱਧਾ ਖਾਲਿਸਤਾਨ ਦੇ ਖਿਲਾਫ ਹੀ ਬੋਲ ਉਠਦਾ ਹੈ। ਹਾਲਾਂ ਖਾਲਿਸਤਾਨ ਤੋਂ ਸਿਵਾ ਪੰਜਾਬ ਦਾ ਹੋਰ ਕੋਈ ਵੀ ਇਲਾਜ ਨਹੀ ਹੈ।

ਪਰ ਗੁਰੂ ਦੀ ਅਣਭੋਲ ਸੰਗਤਾਂ ਦੀ ਦਾਤ ਦੇਣੀ ਬਣਦੀ ਹੈ ਜੋ ਨਾਹਰੇ ਤੇ ਇਕੱਠੇ ਹੋ ਜਾਂਦੇ ਹਨ। ਸੰਗਤ ਵਾਸਤੇ ਇਹ ਮਾਇਨੇ ਨਹੀ ਰੱਖਦਾ ਕਿ ਖਾਲਿਸਤਾਨ ਦਾ ਨਾਹਰਾ ਕੌਣ ਮਾਰ ਰਿਹਾ ਹੈ। ਇਹ ਜ਼ਜ਼ਬਾ ਜਾਰੀ ਰਹਿਣਾ ਚਾਹੀਦਾ ਹੈ। ਗੁਰੂ ਕਿਰਪਾ ਜਾਰੀ ਰੱਖੇ।

ਹੁਣ ਕੌਮਾਂਤਰੀ ਪੱਧਰ ਤੇ ਜੋ ਰਾਜਨੀਤਕ ਹਾਲਾਤ ਬਣੇ ਹਨ ਉਸ ਤੋਂ ਸਾਫ ਲਗਦਾ ਹੈ ਕਿ ਸਾਡੀ ਮੰਜ਼ਲ ਨੇੜੇ ਹੀ ਹੈ। ਕਿਉਕਿ ਭਾਰਤ ਰੂਸੀ ਗੁੱਟ ਨੂੰ ਨਹੀ ਛੱਡ ਸਕਦਾ।ਇਸ ਹਾਲਾਤ ਵਿਚ ਗੋਰੇ ਸਾਡੀ ਮਦਦ ਤੇ ਹਨ। ਤੇ ਜੇ ਕਿਤੇ ਮੋਦੀ ਵਰਗੇ ਡਰਪੋਕ ਬੰਦੇ ਰੂਸ ਦਾ ਗੁੱਟ ਛੱਡ ਦਿੰਦੇ ਹਨ ਤਾਂ ਭਾਰਤ ਨੇ ਕੌਡੀਓ ਹੋਲੇ ਪੈ ਜਾਣਾ ਹੈ ਕਿਉਕਿ ਇਹਨਾਂ ਦਾ ਸਾਰਾ ਦਾ ਸਾਰਾ ਫੌਜੀ ਸਮਾਨ ਤਾਂ ਰੂਸੀ ਹੈ। ਓਧਰ ਚੀਨ ਵੀ ਇਹਨੂੰ ਲਗਾਤਾਰ ਦਬੱਲਦਾ ਆ ਰਿਹਾ ਹੈ। ਉਹਨਾਂ ਕਿਸੇ ਵੀ ਦਿਨ ਫੁਕਰਿਆਂ ਦੇ ਅਖੌਤੀ ਅਰੁਣਾਚਲ ਪ੍ਰਦੇਸ ਤੇ ਕਬਜਾ ਕਰ ਲੈਣਾ ਹੈ। ਪਿੱਛੇ ਜਿਹੇ ਚੀਨ ਦੇ ਇਕ ਲੀਡਰ ਨੇ ਬਿਆਨ ਦਿਤਾ ਸੀ ਕਿ ਅਸੀ ਚਾਹੀਏ ਤਾਂ 10 ਘੰਟਿਆਂ ਵਿਚ ਦਿੱਲੀ ਪਹੁੰਚ ਸਕਦੇ ਹਾਂ। ਭਾਰਤ ਦੇ ਕਿਸੇ ਵੀ ਲੀਡਰ ਨੇ ਇਸ ਤੇ ਬਿਆਨ ਨਾ ਦਿੱਤਾ ਨਾ ਹੀ ਕਿਸੇ ਫੌਜੀ ਅਫਸਰ ਨੇ। 

ਸੋ ਇਹ ਟਾਊਟ ਸਾਡੇ ਹੀ ਤਾਂ ਨੌਕਰ ਨੇ। ਬਸ ਜਰੂਰਤ ਹੈ ਸਾਡਾ ਪੜਿਆ ਲਿਖਿਆ ਖੁੱਲ ਕੇ ਬੋਲੇ।(-ਭਬੀਸ਼ਨ ਸਿੰਘ ਗੁਰਾਇਆ)


Continue Reading | comments

ਖਾਲਿਸਤਾਨ – ਵਿਰੋਧੀਆਂ ਦੇ ਸਵਾਲਾਂ ਦੇ ਜਵਾਬ

Monday, 21 July 2025

ਸਵਾਲ -ਤੁਸੀ ਬਾਹਰ ਬੈਠੇ ਖਾਲਿਸਤਾਨ ਦੀ ਗਲ ਕਰਦੇ ਹੋ। ਪੰਜਾਬ ‘ਚ ਜਾ ਕੇ ਪ੍ਰਚਾਰ ਕਰੋ। 
ਖਾਲਿਸਤਾਨ – ਵਿਰੋਧੀਆਂ ਦੇ ਸਵਾਲਾਂ ਦੇ ਜਵਾਬ

ਸਵਾਲ -ਤੁਸੀ ਬਾਹਰ ਬੈਠੇ ਖਾਲਿਸਤਾਨ ਦੀ ਗਲ ਕਰਦੇ ਹੋ। ਪੰਜਾਬ ‘ਚ ਜਾ ਕੇ ਪ੍ਰਚਾਰ ਕਰੋ। 

ਜਵਾਬ- ਪੰਜਾਬ ‘ਚ ਰਹਿਕੇ ਗਲ ਕਰੀਏ ਤੁਸੀ ਮਾਰ ਦਿੰਦੇ ਹੋ। ਮਿਸਾਲ ਦੇ ਤੌਰ ਤੇ ਸਿੱਧੂ ਮੂਸੇਵਾਲਾ, ਦੀਪ ਸਿੱਧੂ ਅਤੇ ਅਨੇਕਾਂ ਹੋਰ ਜਵਾਨ। ਜਾਂ ਤੁਸੀ ਜੇਲਾਂ ਵਿਚ ਸੁੱਟ ਦਿੰਦੇ ਹੋ। ਜਿਵੇਂ ਅੰਮ੍ਰਿਤਪਾਲ ਅਤੇ ਅਨੇਕਾਂ ਹੋਰ ਜਵਾਨਾਂ ਨੂੰ ਸੁਟਿਆ ਹੋਇਆ ਹੈ।

ਨਾਲੇ ਯਾਦ ਰੱਖੋ ਜਿਥੇ ਜਿਥੇ ਹੁਕਮਰਾਨ ਜਾਲਮ ਨੇ ਉਥੇ ਅਜਾਦੀ ਦੀ ਲਹਿਰ ਬਾਹਰੋ ਹੀ ਚਲਾਈ ਜਾਂਦੀ ਹੈ।ਮਿਸਾਲ ਦੇ ਤੌਰ ਤੇ ਜਦੋਂ 1978-80 ਈਰਾਨ  ਦੇ ਇਨਕਲਾਬ ਦੇ ਲੀਡਰ ਖਾਮੀਨੀ ਨੇ ਫਰਾਂਸ ਵਿਚ ਰਹਿ ਕੇ ਲਹਿਰ ਚਲਾਈ ਸੀ। ਤੁਹਾਡਾ ਮਹਾਤਮਾ ਗਾਂਧੀ ਵੀ ਸ਼ੁਰੂ ਵਿਚ ਅਫਰੀਕਾ ਵਿਚ ਹੀ ਸੀ। ਅਨੇਕਾਂ ਹੋਰ ਮਿਸਾਲਾਂ ਹਨ।

ਨਾਲੇ ਇਕ ਗਲ ਹੋਰ। ਪਿੰਜਰੇ ਦੀ ਕੁੰਡੀ ਬਾਹਰ ਪਾਸੇ ਹੀ ਹੁੰਦੀ ਹੈ। ਅੰਦਰ ਬੈਠਾ ਪੰਛੀ ਕੁੰਡੀ ਨਹੀ ਖੋਲ ਸਕਦਾ।

?-ਪੰਜਾਬ ‘ਚ ਕੋਈ ਨਹੀ ਮੰਗਦਾ ਖਾਲਿਸਤਾਨ।


ਜ- 1989 ‘ਚ ਇਸ ਮੁੱਦੇ ਤੇ ਚੋਣ ਹੋਈ ਸੀ। ਸਾਰੇ ਦੇ ਸਾਰੇ 13 ਐਮ ਪੀ ਖਾਲਿਸਤਾਨੀ ਜਿੱਤੇ ਸਨ। 2024 ਦੀਆਂ ਚੋਣਾਂ ਵਿਚ ਦੋ ਖਾਲਿਸਤਾਨੀ ਖੜੇ ਹੋਏ ਸਨ। ਦੋਨੋ ( ਬੇਅੰਤ ਸਿੰਘ ਦਾ ਪੁੱਤਰ ਅਤੇ ਅੰਮ੍ਰਿਤਪਾਲ) ਜਿੱਤ ਗਏ ਸਨ। ਜੇ ਚਾਅ ਆ ਤਾਂ ਯੂ ਐਨ ਓ ਦੀ ਨਿਗਰਾਨੀ ਹੇਠ ਮਰਦਮ ਸ਼ੁਮਾਰੀ ਕਰਵਾ ਲਓ।

?-ਇਹ ਜਮੀਨੀ ਘਿਰਿਆ ਦੇਸ ਹੋਵੇਗਾ ਜਦੋਂ ਕਿ ਅੱਜ ਬਹੁਤਾ ਕੌਮਾਂਤਰੀ ਵਪਾਰ ਸਮੁੰਦਰ ਜਰੀਏ ਹੁੰਦਾ ਹੈ।

ਜ- ਫਿਰ ਕੀ ਹੋਇਆ, ਦੁਨੀਆ ਦੇ ਅਨੇਕਾਂ ਮੁਲਕ ਲੈਂਡ ਲਾਕਡ ਹਨ। ਅਫਗਾਨਿਸਤਾਨ, ਆਸਟਰੀਆ, ਆਰਮੀਨੀਆ, ਅਜ਼ਰਬਾਇਜਾਨ, ਜ਼ੈਕ ਰਿਪਬਲਿਕ, ਈਥੋਪੀਆ, ਹੰਗਰੀ, ਕਾਜ਼ਾਖਿਸਤਾਨ, ਕੋਸੋਵੋ, ਕ੍ਰਿਗਿਜ਼ਸਤਾਨ, ਲਕਸਮਬਰਗ, ਮੰਗੋਲੀਆ, ਨੇਪਾਲ ਅਤੇ ਅਨੇਕਾਂ ਹੋਰ ਮੁਲਕ।

?-ਕੌਣ ਖਰੀਦੇਗਾ ਤੁਹਾਡੀ ਕਣਕ ਝੋਨਾ।ਜਦੋਂ ਭੁੱਖੇ ਮਰੋਗੇ ਫਿਰ ਪਰਤਣਾ ਭਾਰਤ ਵਲ।

ਜ- ਸਾਡਾ ਖਹਿੜਾ ਛੱਡੋ ਬਸ।ਅਨੇਕਾਂ ਮੁਲਕ ਸਾਡੀਆਂ ਜਿਣਸਾਂ ਖਰੀਦਣ ਨੂੰ ਤਿਆਰ ਹਨ। ਪਾਕਿਸਤਾਨ ਪਾਸਿਓ ਰਸਤਾ ਖੁਲਣ ਤੇ ਸਾਡਾ ਵਪਾਰ ਸਾਰੇ ਪੱਛਮੀ ਮੁਲਕਾਂ ਨਾਲ ਹੋਵੇਗਾ। ਸਗੋਂ ਸਾਡਾ ਕਿਸਾਨ ਤਾਂ ਮਾਲਾਮਾਲ ਹੋ ਜਾਏਗਾ।

ਈਰਾਨ ਨੂੰ ਕਣਕ ਚੌਲਾਂ ਦੀ ਸਖਤ ਜਰੂਰਤ ਰਹਿੰਦੀ ਹੈ। ਸਾਡੀਆਂ ਸਬਜੀਆਂ ਯੂਰਪ ਅਤੇ ਖਾਸ ਕਰਕੇ ਪੁਰਾਣੇ ਸੋਵੀਅਤ ਰੂਸ ਮੁਲਕਾਂ ਤਕ ਸੜਕ ਰਾਹੇ ਜਾਇਆ ਕਰਨਗੀਆਂ। ਵੇਖੋ ਅੱਜ ਪਾਕਿਸਤਾਨੀ ਕਿਸਾਨਾਂ ਦੀ ਮੌਜ ਬੱਝੀ ਪਈ ਹੈ।

ਓਦੋਂ ਭਾਰਤ ਵੀ ਤਰਲੇ ਕਢਕੇ ਕੌਮਾਂਤਰੀ ਰੇਟਾਂ ਤੇ ਸਾਥੋਂ ਜਿਣਸਾਂ ਖਰੀਦਿਆ ਕਰੇਗਾ।

?-ਸਿੱਖਾਂ ਨੂੰ ਰਾਜ ਕਰਨਾ ਕਿਥੇ ਆਉਦੈ।

ਜ- ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਪੜੋ। ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ। ਜਦੋਂ ਪੰਜਾਬ ਜਨਾਨਾ ਪੜਾਈ ਪੱਖੋ ਦੁਨੀਆ ‘ਚ ਇਕ ਨੰਬਰ ਤੇ ਸੀ। ਜਦੋਂ ਯੂਰਪੀਨ ਆ ਕੇ ਮਹਾਰਾਜੇ ਦੀ ਨੌਕਰੀ ਕਰਦੇ ਸਨ। ਜਦੋਂ ਪੰਜਾਬ ਦਾ ਇਕ ਰੁਪੱਈਆ ਇੰਗਲੈਂਡ ਦੇ 13 ਪੌਂਡਾਂ ਬਰਾਬਰ ਸੀ। ਜਦੋਂ ਕਦੀ ਕੋਈ ਧਾਰਮਿਕ ਜਾਂ ਜਾਤੀ ਦੰਗੇ ਨਹੀ ਸੀ ਹੁੰਦੇ।

?-ਜਾਓ ਪਹਿਲਾਂ ਖਾਲਿਸਤਾਨ ਦੀ ਰਾਜਧਾਨੀ ਭਾਵ ਲਹੌਰ ਤਾਂ ਅਜਾਦ ਕਰਾ ਲਓ।

ਜ- 1947 ‘ਚ ਸਾਡੇ ਭਰਾਵਾਂ ਭਰਾਵਾਂ ਦੀ ਵੰਡ ਹੋ ਚੁੱਕੀ ਹੈ ਜਿਸ ਤਹਿਤ ਲਹੌਰ ਸਾਡੇ ਮੁਸਲਮਾਨ ਵੀਰਾਂ ਕੋਲ ਜਾ ਚੁੱਕਾ ਹੈ। ਸਾਡੇ ਹਿੱਸੇ ਉਹ ਇਲਾਕਾ ਆਇਆ ਹੈ ਜਿਹਨੂੰ ਅੱਜ ਪੰਜਾਬ ਕਿਹਾ ਜਾਂਦਾ ਹੈ। ਸਾਡੇ ਹਿੰਦੂ ਵੀਰਾਂ ਨੇ ਆਪਣਾ ਹਿਮਾਚਲ ਅਤੇ ਹਰਿਆਣਾ ਸਾਥੋਂ ਵੱਖ ਕਰ ਲਿਆ ਹੈ। ਹਰ ਇਕ ਨੂੰ ਆਪਣਾ ਆਪਣਾ ਹਿੱਸਾ ਮੁਬਾਰਕ।

?- ਖਾਲਿਸਤਾਨ ਬਣ ਵੀ ਗਿਆ ਤਾਂ ਕਲ੍ਹ ਨੂੰ ਇਹਨੂੰ ਪਾਕਿਸਤਾਨ ਜਾਂ ਭਾਰਤ ਨੇ ਹੜਪ ਲੈਣਾ ਵਾ, ਜੋ ਐਟਮੀ ਤਾਕਤਾਂ ਹਨ?

- ਬੜੇ ਭੁਲੇਖੇ ਵਿਚ ਜੀਅ ਰਹੇ ਹੋ ਤੁਸੀ। ਤੁਹਾਨੂੰ ਪਤਾ ਨਹੀ ਕਿ ਅੱਜ ਕੌਮਾਂਤਰੀ ਪੱਧਰ ਤੇ ਯੂ ਐਨ ਓ ਦੇ ਅਸੂਲਾਂ ਮੁਤਾਬਿਕ ਕੋਈ ਵੱਡਾ ਮੁਲਕ ਛੋਟੇ ਨੂੰ ਹੜਪ ਨਹੀ ਸਕਦਾ। ਜੇ ਇਸ ਤਰਾਂ ਹੁੰਦਾ ਤਾਂ 1971 ਵਿਚ ਬੰਗਲਾਦੇਸ਼ ਨਾ ਬਣਦਾ ਅਤੇ ਪੂਰਬੀ ਬੰਗਾਲ ਨੂੰ ਭਾਰਤ ਨੇ ਆਪਣੇ ਨਾਲ ਰਲਾ ਲੈਣਾ ਸੀ। ਓਦੋਂ ਕਈ ਭਾਰਤੀ ਲੀਡਰਾਂ ਨੇ ਇਸ ਬਾਬਤ ਦੁਹਾਈ ਵੀ ਪਾਈ। ਫਿਰ ਹੋਰ ਵੇਖੋ ਵਿਸ਼ਾਲ ਮੁਲਕ ਚੀਨ ਦੇ ਐਨ ਨੱਕ ਥੱਲੇ ਉਹਦਾ ਦੁਸ਼ਮਣ ਤਾਇਵਾਨ ਜੀ ਰਿਹਾ ਹੈ। ਹਾਲਾਂ ਚੀਨ ਤੜਫਿਆ ਪਿਆ ਹੈ ਤਾਇਵਾਨ ਕਰਕੇ। 

ਕਿਸੇ ਮੁਲਕ ਨੂੰ ਹੜਪ ਜਾਣਾ ਪੁਰਾਣੀ ਗਲ ਹੋ ਚੁੱਕੀ ਹੈ। ਜੇ ਇਸ ਤਰਾਂ ਹੁੰਦਾ ਤਾਂ ਅਮਰੀਕਾ ਇਰਾਕ ਨੂੰ ਮਿਲਾ ਲੈਂਦਾ ਤੇ ਸੋਵੀਅਤ ਰੂਸ ਅਫਗਾਨਿਸਤਾਨ ਨੂੰ।

?-ਖਾਲਿਸਤਾਨ ਅਜਾਦ ਕਰਾਉਣ ਚਲੇ ਹੋ ਪਹਿਲਾਂ ਆਪ ਤਾਂ ਖਾਲਸੇ ਬਣੋ। ਜਦੋਂ ਤੁਸੀ ਸੱਚੇ ਖਾਲਸੇ ਬਣ ਗਏ ਖਾਲਿਸਤਾਨ ਆਪੇ ਬਣ ਜਾਣੈ।

ਜ-ਹਾ ਹਾ। ਇਕ ਵੇਰਾਂ ਪਠਾਣਾਂ ਨੂੰ ਵੀ ਕਿਸੇ ਨੇ ਕਿਹਾ ਸੀ ਕਿ ਤੁਸੀ ਅਮਰੀਕਾ /ਰੂਸ ਖਿਲਾਫ ਜੱਦੋਜਹਿਦ ਛੱਡ ਕੇ ਪਹਿਲਾਂ ਪੱਕੇ ਮੁਸਲਮਾਨ ਬਣੋ।

ਯਾਦ ਰੱਖੋ। ਯੂ ਐਨ ਓ ਮੁਤਾਬਿਕ ਕਿਸੇ ਵੀ ਕੌਮ ਨੂੰ ਸਵਰਾਜ ਦਾ ਹੱਕ ਹਾਸਿਲ ਹੈ।

?-ਖਾਲਿਸਤਾਨ ਬਣਾ ਕੇ ਬਾਹਰ ਦੇ ਸੂਬਿਆਂ ਦੇ ਸਿੱਖਾਂ ਤੇ ਮੁਸੀਬਤ ਦੇ ਪਹਾੜ ਡਿਗਣਗੇ। ਜੋ 1984 ‘ਚ ਦਿਲੀ ‘ਚ ਹੋਇਆਂ ਫਿਰ ਦੁਹਰਾਇਆ ਜਾਏਗਾ।?- ਹਰਿਆਣਾ, ਰਾਜਸਥਾਨ, ਉਤਰਾਖੰਡ, ਐਮ ਪੀ, ਯੂਪੀ ਵਿਚ ਲੱਖਾਂ ਸਿੱਖ ਵਸਦੇ ਹਨ।

ਜ- ਭੁਲੇਖੇ ‘ਚ ਹੋ। ਸਗੋਂ ਖਾਲਿਸਤਾਨ ਬਣਨ ਤੇ ਇਹ ਸਿੱਖ ਮਹਿਫੂਜ਼ ਹੋ ਜਾਣਗੇ। ਯਾਦ ਰੱਖੋ ਜਦੋਂ 1991 ‘ਚ ਭਾਰਤੀ ਅੱਤਵਾਦੀਆਂ ਨੇ ਬਾਬਰੀ ਮਸਜਿਦ ਢਾਹੀ ਸੀ ਤਾਂ ਪਾਕਿਸਤਾਨ ਵਿਚ ਕੋਈ 400 ਮੰਦਰ ਮੁਸਲਮਾਨਾਂ ਨੇ ਢਾਹ ਦਿੱਤਾ ਸੀ। 

?- ਕਲ੍ਹ ਨੂੰ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਜਾਣ ਵਾਸਤੇ ਫਿਰ ਪਾਸਪੋਰਟ ਲਗਣਗੇ।

ਜ- ਜੀ ਹਾਂ। ਇਹਦੇ ਵਿਚ ਕੀ ਮੁਸ਼ਕਲ ਆ।

?-1947 ‘ਚ ਹੀ ਕਿਓ ਨਾ ਲੈ ਲਿਆ

ਜ-ਓਦੋਂ ਭਾਰਤੀ ਲੀਡਰਾਂ ਨੇ ਸਾਡੇ ਨਾਲ ਵਾਇਦਾ ਕੀਤਾ ਸੀ ਕਿ ਅਜਾਦੀ ਉਪਰੰਤ ਸਿੱਖਾਂ ਨੂੰ ਅਜਾਦ ਖਿੱਤਾ ਦਿਤਾ ਜਾਏਗਾ ਜਿਥੇ ਇਹ ਵੀ ਅਜਾਦੀ ਦਾ ਨਿੱਘ ਮਾਣ ਸਕਣ। ਅਜਾਦੀ ਮਿਲਦੇ ਸਾਰ ਇਹਨਾਂ ਅੱਖਾਂ ਫੇਰ ਲਈਆਂ ਸਨ। ਸਾਡੇ ਨਾਲ ਧੋਖਾ ਕੀਤਾ ਇਹਨਾਂ।

?-ਦੇਸ ਚਲਾਉਣਾ ਹੁਨਰਮੰਦ ਲੋਕਾਂ ਦਾ ਕੰਮ ਹੁੰਦੈ। ਕਿਥੇ ਨੇ ਤੁਹਾਡੇ ਕੋਲ ਮਾਹਿਰ ਲੋਕ। 

ਜ- ਭਾਰਤ ਨੂੰ ਅੱਜ ਤਕ ਪੰਜਾਬੀ ਹੀ ਚਲਾਉਦੇ ਆਏ ਹਨ।ਸੰਨ 1970 ਤਕ ਕੁਲ ਆਈ ਏ ਐਸ ਅਫਸਰਾਂ/ ਅਤੇ ਫੌਜੀ ਜਰਨੈਲਾਂ ਵਿਚ ਕੋਈ 20-25% ਪੰਜਾਬੀ ਸਨ।

?-ਖਾਲਿਸਤਾਨ ਦੇ ਬਣਦੇ ਬਣਦੇ ਇਹ ਬੲ੍ਹੀਆ-ਸਤਾਨ ਬਣ ਜਾਣੇ। ਬੲ੍ਹੀਆਂ ਵਾਸਤੇ ਬਣਾਉਣਾ ਜੇ।

ਜ- ਇਕ ਸਾਜਿਸ਼ ਤਹਿਤ ਬੲ੍ਹੀਏ ਪੰਜਾਬ ਵਿਚ ਵਸਾਏ ਜਾ ਰਹੇ ਹਨ। ਪਰ ਰੈਫਰੈਂਡਮ ਮੌਕੇ (ਜੇ ਜਰੂਰਤ ਪਈ ਤਾਂ) ਉਹਨਾਂ ਲੋਕਾਂ ਨੂੰ ਵੋਟ ਦਾ ਹੱਕ ਨਹੀ ਹੋਵੇਗਾ ਜਿਹੜੇ 1980 ਤੋਂ ਬਾਦ ਇਥੇ ਵਸਾਏ ਗਏ ਹਨ।

ਅਸੀ ਇਹ ਮੁਦਾ ਕੌਮਾਂਤਰੀ ਪੱਧਰ ਤੇ ਵੀ ਉਠਾ ਰਹੇ ਹਾਂ।

ਸਾਜਿਸ਼ ਤਹਿਤ ਹੀ ਪੰਜਾਬ ਵਿਚ ਪ੍ਰਵਾਰ ਅਯੋਜਨ ਪ੍ਰੋਗਰਾਮ ਚਲਾਇਆ ਗਿਆ ਸੀ।

(ਅੱਜ ਪੰਜਾਬ ਸਰਕਾਰ ਲੁਧਿਆਣੇ ਜੋ ਜਮੀਨ ਅਕਵਾਇਰ ਕਰਨ ਜਾ ਰਹੀ ਹੈ ਉਹਦਾ ਮਕਸਦ ਵੀ ਬੲ੍ਹੀਏ ਵਸਾਉਣਾ ਹੈ।)

?-ਤੁਸੀ ਪਾਕਿਸਤਾਨ ਦੇ ਅਜੈਂਟ ਹੋ ਜਿਸ ਕਰਕੇ ਭਾਰਤ ਨੂੰ ਤੋੜਨਾ ਚਾਹੁੰਦੇ ਹੋ। ਖਾਲਿਸਤਾਨ ਬਣ ਗਿਆ ਫਿਰ ਤਾਂ ਹਰ ਸੂਬੇ ਨੇ ਵੱਖ ਹੋਣ ਦੀ ਮੰਗ ਕਰਨੀ ਹੈ।

ਜ- ਹਰ ਕੌਮ ਨੂੰ ਆਪਣਾ ਰਾਜ ਲੈਣ ਦਾ ਹੱਕ ਹੈ। ਜੇ ਹਰਿਆਣੇ ਜਾਂ ਰਾਜਸਥਾਨ ਵਾਲੇ ਕੌਮ ਹੋਣ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਤਾਂ ਉਹ ਵੀ ਲੈਣ। ਤੁਸੀ ਕਿਓ ਬੇਗਾਨਿਆਂ ਤੇ ਆਪਣਾ ਅੰਗੂਠਾ ਰੱਖਣਾ ਚਾਹੁੰਦੇ ਹੋ।

?-ਭਾਰਤ ਨਾਲ ਰਹਿੰਦਿਆਂ ਤੁਹਾਨੂੰ ਕੀ ਮੁਸੀਬਤ ਆ।

ਜ- ਕਦੀ ਵੀ ਦੋ ਸ਼ਰੀਕ ਇਕੱਠੇ ਨਹੀ ਰਹਿ ਸਕਦੇ। ਸ਼ਰੀਕ ਕਦੀ ਵੀ ਨਾਲਦੇ ਨੂੰ ਇਨਸਾਫ ਨਹੀ ਦੇ ਸਕਦਾ। ਸਾਡੇ ਨਾਲ ਤਾਂ ਹਰ ਥਾਂ ਧੱਕਾ ਹੋ ਰਿਹਾ ਹੈ।।

?-ਖਾਲਿਸਤਾਨ ਬਣਨ ਤੇ ਹਿੰਦੂਆਂ ਦਾ ਜੀਣਾ ਹਰਾਮ ਹੋ ਜਾਣੈ।

ਜ- ਇਸ ਦਾ ਜਵਾਬ ਇਤਹਾਸ ਤੋਂ ਲਵੋ। ਜਿਥੇ ਜਿੱਥੇ ਸਿੱਖਾਂ ਦਾ ਰਾਜ ਰਿਹਾ ਹੈ ਓਥੇ ਕਦੀ ਵੀ ਧਾਰਮਿਕ ਭੇਦ ਭਾਵ ਨਹੀ ਹੋਇਆ। ਸਾਡਾ ਤਾਂ ਨਾਹਰਾ ਹੀ ‘ਸਰਬਤ ਦਾ ਭਲਾ ਹੈ।’

?-ਤੁਸਾਂ ਆਪਸ ਵਿਚ ਹੀ ਲੜੀ ਮਰਨਾ।

ਜ- ਅਜਾਦ ਹੋਣ ਉਪਰੰਤ ਸਾਡਾ ਲਿਖਤੀ ਸੰਵਿਧਾਨ ਹੋਵੇਗਾ। ਲੜਨ ਦੀ ਗੁੰਜਾਇਸ਼ ਹੀ ਨਹੀ ਹੋਵੇਗੀ।

?-ਖਾਲਿਸਤਾਨ ‘ਚ ਰਾਜ ਜੱਟਾਂ ਦਾ ਹੋਣਾਂ। ਜੱਟਾਂ ਹੋਰ ਕਿਸੇ ਨੂੰ ਲਾਗੇ ਨੀ ਢੁਕਣ ਦੇਣਾ।

ਜ- ਅਜਾਦੀ ਉਪਰੰਤ ਰਾਜ ਸਾਂਝਾ ਹੋਵੇਗਾ। ਇਥੋਂ ਤਕ ਕਿ ਹਿੰਦੂ ਸਿੱਖ ਵਿਚ ਵੀ ਭੇਦ ਭਾਵ ਨਹੀ ਹੋਵੇਗਾ। ਜਿਵੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸੀ। ਖਾਲਿਸਤਾਨ ਦੱਬੇ ਕੁਚਲੇ ਲੋਕਾਂ ਦਾ ਹੋਵੇਗਾ।

?-ਗੁਰੂ ਸਾਹਿਬ ਨੇ ਕਦੀ ਰਾਜ ਦੀ ਗਲ ਨਹੀ ਕੀਤੀ। ਉਹ ਤਾਂ ਸਗੋਂ ਲਿਖਦੇ ਨੇ “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥”

ਜ- ਗੁਰੂ ਸਾਹਿਬ ਨੇ ਤਾਂ ਖੁਦ ਰਾਜ ਦੀ ਬਖਸ਼ਸ਼ ਕੀਤੀ ਹੈ ਖਾਲਸੇ ਨੂੰ, “ਰਾਜ ਕਰੇਗਾ ਖਾਲਸਾ”

?- ਖਾਲਿਸਤਾਨੀ ਤਾਂ ਆਪਣੇ ਝੰਡੇ ਤੇ ਇਕ ਮੱਤ ਨਹੀ ਹੋ ਪਾਏ।

ਜ- ਸਾਡਾ ਨਿਸ਼ਾਨ ਸਾਹਿਬ ਨੀਲਾ ਹੈ। ਗੁਲਾਮ ਕੌਮਾਂ ਵਿਚ ਭੰਬਲਭੂਸੇ ਹੁਕਮਰਾਨ ਜਾਣ ਕੇ ਪਾਉਦੇ ਹਨ।

?-ਖਾਲਿਸਤਾਨ ਦੀ ਸਾਰੀ ਲਹਿਰ ਤਾਂ ਖੁਦ ਭਾਰਤ ਸਰਕਾਰ ਦੇ ਹੱਥ ਵਿਚ ਹੈ। ਸ.ਸ. ਮਾਨ, ਗੁਰਪਤਵੰਤ ਪੰਨੂ ਆਦਿ ਸਰਕਾਰ ਦੇ ਆਪਣੇ ਬੰਦੇ ਨੇ।

See detailed reply here

ਜ- ਹਾਂ ਇਸ ਸਵਾਲ ਵਿਚ ਦਮ ਹੈ। ਇਸ ਵਿਚ ਮੁੱਖ ਗੁਨਾਹਗਾਰ ਸਾਡਾ ਪੜਿਆ ਲਿਖਿਆ ਵਰਗ ਹੈ। ਜੋ ਕਦੀ ਇਸ ਬਾਬਤ ਮੂੰਹ ਨਹੀ ਖੋਲਦਾ। ਅਤੇ ਜੇ ਕਿਤੇ ਕੋਈ ਸੱਚਾ ਬੰਦਾ ਹੈ ਤਾਂ ਉਹਦਾ ਸਾਥ ਨਹੀ ਦਿੰਦਾ।
ਪਰ ਖਾਲਿਸਤਾਨ ਦੀ ਅਸਲੀ ਲਹਿਰ ਖੁਦ ਪੰਜਾਬੀ ਬੰਦਾ ਹੈ। ਅਜੈਂਸੀਆਂ ਦੇ ਬੰਦੇ ਬੜੀ ਚਲਾਕੀ ਨਾਲ ਸਾਡੀ ਲੀਡਰਸ਼ਿਪ ਅਗਵਾਹ ਕਰ ਲੈਂਦੇ ਹਨ। ਪਰ ਅਮੂਮਨ ਇਹ ਸਾਡੀ ਮਣਸਾ ਅਨੁਸਾਰ ਚਲਦੇ ਹਨ। ਹਾਂ ਵਿਚ ਵਿਚ ਚਲਾਕੀਆਂ ਮਾਰਦੇ ਹਨ। ਮਿਸਾਲ ਦੇ ਤੌਰ ਤੇ ਪਿੱਛੇ ਜਿਹੇ ਇਹਨਾਂ ਡਾ. ਅੰਬੇਡਕਰ ਦੇ ਖਿਲਾਫ ਬਿਆਨ ਦਿੱਤਾ ਸੀ ਜਿਸ ਦੀ ਕੋਈ ਜਰੂਰਤ ਨਹੀ ਸੀ। ਇਹਨਾਂ ਦੀ ਚਲਾਕੀ ਸੀ ਕਿ ਪੰਜਾਬ ਦੇ ਦਲਿਤਾਂ ਨੂੰ ਖਾਲਿਸਤਾਨ ਦੀ ਲਹਿਰ ਤੋਂ ਤੋੜਿਆ ਜਾਏ। ਪਰ ਸੁਚੇਤ ਸਿੱਖਾਂ ਨੇ ਇਹਨਾਂ ਨੂੰ ਨੰਗਿਆ ਕੀਤਾ ਸੀ। ਇਕ ਹੋਰ ਮਿਸਾਲ ਵੀ ਦਿੰਦੇ ਹਾਂ ਕਿ ਜਾਹਲੀ ਖਾਲਿਸਤਾਨੀ ਪਹਿਲਾਂ ਭਗਵਾ (ਕੇਸਰੀ) ਝੰਡਾ ਚੜਾਉਦੇ ਸੀ। ਫਿਰ ਸਰਕਾਰ (ਸ਼੍ਰੋਮਣੀ ਕਮੇਟੀ) ਨੇ ਜਦੋਂ ਰੰਗ ਖੱਟਾ ਕੀਤਾ ਤਾਂ ਇਹਨਾਂ ਨੇ ਖੱਟਾ ਚੜਾਉਣਾ ਸ਼ੁਰੂ ਕਰ ਦਿੱਤਾ। ਹਾਲਾਂ ਸਾਡਾ ਰੰਗ ਨੀਲਾ ਹੈ। ਜਾਹਲੀ ਸਾਡੇ ਨਿਸ਼ਾਨਾ ਪੂਰਤੀ ‘ਚ ਦੇਰੀ ਕਰ ਸਕਦੇ ਹਨ। ਪਰ ਸਾਡਾ ਗੁਰੂ ਬਹੁਤ ਢਾਹਡਾ ਹੈ। ਦੇਖੋ ਗੁਰਪਤਵੰਤ ਪੰਨੂ ਦੀ ਕੀ ਹਾਲਤ ਹੋਈ। ਖੁਦ ਪੰਨੂ ਨੂੰ ਹੀ ਭਾਰਤ ਦੀ ਅਜੈਂਸੀ ਮਰਵਾਉਣਾ ਚਾਹੁੰਦੀ ਸੀ। ਤਾਂ ਕਿ ਦੂਸਰੇ ਖਾਲਿਸਤਾਨੀਆਂ ਦੇ ਮਨਾਂ ਵਿਚ ਦਹਿਸ਼ਤ ਪਾਈ ਜਾਏ। ਏਸੇ ਤਰਾਂ ਸ.ਸ. ਮਾਨ ਵੀ ਡਰ ਰਿਹਾ ਹੈ। ਉਹਨੇ ਵੀ ਬਿਆਨ ਦਿੱਤਾ ਹੈ ਕਿ ਉਹਦੀ ਜਾਨ ਨੂੰ ਖਤਰਾ ਹੈ। ਸਾਡਾ ਗੁਰੂ ਬੜਾ ਬੇਅੰਤ ਹੈ। ਅੱਜ ਗੋਰਿਆਂ ਦੇ ਦੇਸਾਂ ਵਿਚ ਟਾਊਟ ਨੰਗੇ ਹੋ ਚੁੱਕੇ ਹਨ। ਸਰਕਾਰਾਂ ਇਹਨਾਂ ਤੇ ਪੀਡੀ ਨਿਗਾਹ ਬਣਾਈ ਹੋਈ ਹੈ।

?-ਬਸ ਕਰੋ! ਅਸੀ ਖਾਲਿਸਤਾਨ ਦਾ ਟ੍ਰੇਲਰ ਪਹਿਲਾਂ ਵੇਖ ਚੁੱਕੇ ਆਂ। ਜਦੋਂ ਬੱਸਾਂ ‘ਚੋਂ ਕੱਢ ਕੱਢ ਮਾਰਦੇ ਸੀ ਤੁਸੀ।

ਜ- ਬਸਾਂ ‘ਚੋਂ ਕੱਢ ਕੇ ਮਾਰਨਾਂ ਜਾਂ ਹਿੰਦੂਆਂ ਨੂੰ ਮਾਰਨਾਂ ਜਾਂ ਨਿਰਦੋਸ਼ ਲੋਕਾਂ ਨੂੰ ਭਾਰਤੀ ਅਜੈਂਸੀਆਂ ਦੀ ਦਾਅ ਪੇਚ ਚਾਲ ਸੀ। ਅੱਜ ਉਹਨਾਂ ਨੇ ਮੰਨਿਆ ਹੈ ਕਿ ਉਹ ਉਹਨਾਂ ਦਾ ਕਾਰੇ ਸਨ। ਉਹ ਮੰਨ ਰਹੇ ਹਨ ਦੇਸ਼ ਦੀ ਅਖੰਡਤਾਂ ਲਈ 1000-2000 ਬੰਦਿਆਂ ਦੀ ਬਲੀ ਦੇਣਾ ਵਿਅੱਰਥ ਨਹੀ। ਇਹ ਪਾਪ ਭਾਰਤ ਨੇ ਕਮਾਇਆ ਹੈ।

?-ਖਾਲਿਸਤਾਨ ‘ਚ ਔਰਤ ਦਾ ਜੀਣਾਂ ਹਰਾਮ ਹੋ ਜਾਣੈ।

ਜ- ਬਕਵਾਸ। ਇਹ ਤਾਂ ਸਿੱਖ ਧਰਮ ਹੈ ਜੋ ਔਰਤ ਲਈ ਬਰਾਬਰ ਦੇ ਹੱਕ ਦੀ ਦੁਹਾਈ ਦਿੰਦਾ ਹੈ। ਗੁਰੂ ਨਾਨਕ ਨੇ ਦੁਹਾਈ ਦੇ ਦਿੱਤੀ ਸੀ ਕਿ ਤੁਸੀ ਔਰਤ ਨੂੰ ਮਾੜਾ ਕਿਵੇ ਕਹਿ ਸਕਦੇ ਹੋ ਜਿਸਨੇ ਤੁਹਾਡੇ ਪੈਗੰਬਰਾਂ ਅਤੇ ਅਵਤਾਰਾਂ ਨੂੰ ਜਨਮ ਦਿੱਤਾ।

?-ਭੁੱਲ ਜਾਓ। ਇਹਦੇ ਬਣਨ ਦੀ ਕੋਈ ਸੰਭਾਵਨਾ ਨਹੀ।

ਜ- ਭੁਲੇਖੇ ‘ਚ ਹੋ। ਭਾਰਤ ਦਾ ਕਿਸੇ ਵੀ ਦਿਨ ਵਾਜਾ ਵੱਜ ਜਾਣੈ। ਕੌਮਾਤਰੀ ਹਾਲਾਤ ਵੇਖਦੇ ਜਾਓ।

?-ਬਣ ਵੀ ਗਿਆ ਤਾਂ ਭਾਰਤ ਤੋਂ ਡਰਦੇ ਕਿਸੇ ਵੀ ਮੁਲਕ ਨੇ ਇਹਨੂੰ ਮਾਨਤਾ ਨਹੀ ਦੇਣੀ।

ਜ- ਹਾਹੋ!!!

?-ਕੀ 1984 ਭੁੱਲ ਗਏ ਹੋ। ਦੁਬਾਰਾ ਫਿਰ ਜੀ ਕਰਦੇ ਕੁੱਟ ਖਾਣ ਨੂੰ।

ਜ- ਬਸ ਇਹ ਤਾਂ ਕੁਝ ਕਾਰਨ ਹਨ ਜਿੰਨਾਂ ਕਰਕੇ ਸਾਨੂੰ ਵੱਖਰਾ ਮੁਲਕ ਬਣਾਉਣ ਦੀ ਜਰੂਰਤ ਪੈ ਗਈ।ਕਿਉਕਿ ਤੁਸੀ ਘੱਟ ਗਿਣਤੀਆਂ ਦੇ ਕਤਲੇਆਮ ਕਰਨੋਂ ਬਾਝ ਨਹੀ ਆਉਦੇ। ਤੁਹਾਡਾ ਕਿਰਦਾਰ ਹੀ ਗਲਤ ਹੈ।ਮਜਬੂਰ ਮਜਲੂਮ ਲੋਕਾਂ ਤੇ ਜੁਲਮ ਕਰਨਾਂ ਡਰਪੋਕ ਅਤੇ ਮੱਕਾਰ ਲੋਕਾਂ ਦਾ ਕਿਰਦਾਰ ਹੁੰਦਾ ਹੈ। ਰਾਜੀਵ ਗਾਂਧੀ ਅਤੇ ਨਰਿੰਦਰ ਮੋਦੀ ਨੂੰ ਰਿਕਾਰਡ ਵੋਟਾਂ ਪਾਉਣਾ ਸਾਬਤ ਕਰਦਾ ਹੈ ਕਿ ਤੁਸੀ ਕਿਸ ਕਿਸਮ ਦੇ ਲੋਕ ਹੋ।

?- ਤੁਹਾਡੀਆਂ ਬਗਾਵਤੀ ਸੁਰਾਂ ਕਰਕੇ ਹੀ ਫਿਰ ਅਗਲੇ ਪੰਜਾਬ ਅਤੇ ਸਿੱਖਾਂ ਨਾਲ ਵਿਤਕਰਾ ਕਰਦੇ ਨੇ।

ਜ- 1947 ਤੋਂ 1990 ਤਕ ਪੰਜਾਬ ਕਾਂਗਰਸ ਨੇ ਕਦੀ ਬਗਾਵਤੀ ਸੁਰ ਨਹੀ ਸੀ ਅਪਣਾਈ। ਪਰ ਤੁਸਾਂ ਕਦੀ ਵੀ ਕਾਂਗਰਸ ਦੇ ਹੱਥ ਮਜਬੂਤ ਨਾਂ ਕੀਤੇ।ਕਦੀ ਵੀ ਕੋਈ ਰਿਆਇਤ ਨਾਂ ਦਿਤੀ ਪੰਜਾਬ ਕਾਂਗਰਸ ਨੂੰ। ਕਦੀ ਕਦੱਾਈ ਸਗੋਂ ਬਾਦਲ ਅਕਾਲੀ ਦਲ ਨੂੰ ਰਿਆਇਤ ਦਿੱਤੀ ਜਾਂਦੀ ਰਹੀ।



?-ਅੱਜ ਜਰੂਰਤ ਹੈ ਪੰਜਾਬ ਵਿਚ ਫਿਰ ਕਿਸੇ ਬੇਅੰਤ ਸਿੰਘ ਜਾਂ ਕੇ ਪੀ ਐਸ ਗਿੱਲ ਦੀ।

ਜ- ਤੁਸੀ 31 ਅਗਸਤ 1995 ਭੁੱਲ ਗਏ ਹੋ। ਜਦੋਂ ਬੇਅੰਤੇ ਦਾ ਸਰੀਰ ਚਿਥੜੇ ਚਿਤੜੇ ਹੋ ਗਿਆ ਸੀ ਤੇ ਸਿਰਫ ਚਿੱਤੜ ਹੀ ਬਚੇ ਸਨ ਤੇ ਤੁਹਾਡੇ ‘ਚੋਂ ਕੁਝ ਚਿੱਤੜ ਹੀ ਚੁੰਮੀ ਜਾ ਰਹੇ ਸੋ ਤੇ ਕੁਝ ਮੱਥਾ ਟੇਕ ਰਹੇ ਸੋ। ਓਦੋਂ ਤੁਸੀ ਕਹਿ ਰਹੇ ਸੀ ਬੇਅੰਤਾ ਅਖੰਡ ਭਾਰਤ ਦਾ ਦੂਸਰਾ ਸ਼ਹੀਦ ਹੈ ਇੰਦਰਾ ਪਿਛੋ। ਕੀ ਗਿਣਤੀ ਵਧਾਉਣ ਦਾ ਸ਼ੌਕ ਹੈ? 

?- ਤੁਸੀ ਅਮਰੀਕਾ ਕਨੇਡਾ ਦੀ ਬਿਗਾਨੀ ਆਸ ਤੇ ਨਾਹਰੇ ਲਾਉਦੇ ਹੋ। ਭਲਾ ਉਹ ਕਿਓ ਮਦਦ ਕਰਨਗੇ?

ਜ- ਖਾਲਿਸਤਾਨ ਹਰ ਪੰਜਾਬੀ ਦਾ ਸੁਪਨਾ ਹੈ।ਦੂਸਰੇ ਮੁਲਕ ਜੇ ਸਾਡੀ ਮਦਦ ਕਰਦੇ ਨੇ ਤਾਂ ਅਸੀ ਹੱਸ ਕੇ ਸਵੀਕਾਰ ਕਰਾਂਗੇ। ਇਸ ਵਿਚ ਕੋਈ ਸ਼ੱਕ ਨਹੀ ਕਿ ਬਿਗਾਨੇ ਮੁਲਕ ਆਪਣਾ ਕੌਮਾਂਤਰੀ ਮੁਫਾਦ ਵੇਖਦੇ ਨੇ। ਮਿਸਾਲ ਦੇ ਤੌਰ ਤੇ ਯੂਕਰੇਨ/ਰੂਸ ਦੇ ਯੁਧ ਵਿਚ ਗੋਰੇ ਯੂਕਰੇਨ ਦੇ ਪੱਖ ਵਿਚ ਹਨ। ਉਹ ਭਾਰਤ ਤੇ ਵੀ ਦਬਾਅ ਪਾ ਰਹੇ ਹਨ ਕਿ ਭਾਰਤ ਰੂਸ ਦਾ ਸਾਥ ਛੱਡੇ।ਗੋਰੇ ਖਾਲਿਸਤਾਨ ਨੂੰ ਇਕ ਹਥਿਆਰ ਵਜੋ ਵਰਤ ਸਕਦੇ ਹਨ। 

ਇਤਹਾਸ ਵਿਚ ਵੇਖਿਆ ਗਿਆ ਹੈ ਕਿ ਕਈ ਕੌਮਾਂ ਬਿਗਾਨੇ ਮੁਲਕਾਂ ਦੀ ਮਦਦ ਨਾਲ ਅਜਾਦ ਹੋਈਆਂ ਹਨ। ਖੁੱਦ ਭਾਰਤ ਨੇ ਬੰਗਲਾਦੇਸ਼ ਨੂੰ ਅਜਾਦ ਕਰਾਉਣ ‘ਚ ਅੱਡੀ ਚੋਟੀ ਦਾ ਜੋਰ ਲਾ ਦਿੱਤਾ ਸੀ।  

?- ਰਾਜਵਿੰਦਰ ਨੇ ਸਵਾਲ ਕੀਤਾ ਹੈ ਕਿ  ਤੁਸੀ ਕਹਿੰਦੇ ਹੋ ਕਿ ਖਾਲਿਸਤਾਨ ਤਾਂ ਬਣਨਾ ਹੀ ਬਣਨਾ ਹੈ ਕਿਉਕਿ ‘ਰਾਜ ਕਰੇਗਾ ਖਾਲਸਾ’ ਅਰਦਾਸ ਵਿਚ ਸਵੇਰੇ ਸ਼ਾਮ ਗਾਇਆ ਜਾਂਦਾ ਹੈ ਪਰ ਓਥੇ ਹੀ ਨਨਕਾਣਾ ਸਾਹਿਬ ਅਤੇ ਹੋਰ ਵਿਛੜੇ ਅਸਥਾਨਾਂ  ਬਾਰੇ ਵੀ ਜੋਦੜੀ ਹੁੰਦੀ ਹੈ। ਇਸ ਦਾ ਮਤਲਬ ਪਾਕਿਸਤਾਨੀ ਪੰਜਾਬ ਵੀ ਖਾਲਿਸਤਾਨ ਦਾ ਹਿੱਸਾ ਹੋਵੇਗਾ?

-ਇਸ ਗਲ ਨੂੰ ਅਤੇ ਦੋਹਾਂ ਵਿਚਲੇ ਫਰਕ ਨੂੰ ਬਹੁਤ ਧਿਆਨ ਪੂਰਬਕ ਸਮਝਣਾ ਪਵੇਗਾ:

ੳ. ‘ਰਾਜ ਕਰੇਗਾ ਖਾਲਸਾ’ ਦੋਹਿਰਾ ਗੁਰੂ ਸਾਹਿਬ (ਗੁਰੂ ਗੋਬਿੰਦ ਸਿੰਘ ਪਾਤਸ਼ਾਹ) ਦੀ ਬਖਸ਼ਸ਼ ਹੈ। ਉਮੀਦ ਹੈ ਤੁਸੀ ਜਾਣਦੇ ਹੋਵੋਗੇ ਕਿ ਇਹ ਵਰ ਗੁਰੂ ਸਾਹਿਬ ਨੇ ਖੁਦ ਦਿੱਤਾ ਜੀ। ਇਸ ਬਾਬਤ ਸਬੂਤ ਵੇਖਣੇ ਨੇ ਤਾਂ ਇਸ ਲਿੰਕ ਦੇ ਵੇਖ ਲਓ ਜੀ। ਸੋ ਗੁਰੂ ਸਾਹਿਬ ਦਾ ਬਚਨ ਅਟੱਲ ਹੈ।

ਅ.“ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿੰਨਾਂ ਤੋਂ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਨੂੰ ਬਖਸ਼ੋ ਜੀ” ਇਹ ਸਾਡੀ ਅਰਦਾਸ ਹੈ। ਵਾਕ ਅਰਦਾਸ ਵਿਚ ਵੀ ਇਕ ਖਾਲਿਸਤਾਨੀ ਗੁਰਸਿੱਖ ਸਰਦਾਰ ਗੰਗਾ ਸਿੰਘ ਢਿੱਲੋਂ ਹੁਰਾਂ 1967 ਵਿਚ ਜੁੜਵਾਇਆ ਸੀ।

ਇਥੇ ਇਹ ਗਲ ਸਮਝਣੀ ਵੀ ਜਰੂਰੀ ਹੈ 1947 ਵੇਲੇ ਖੁਦ ਸਿੱਖ ਲੀਡਰਾਂ (ਮੈਂ ਉਹਨਾਂ ਨੂੰ ਮਹਾਂ ਮੂਰਖ ਗਿਣਦਾ ਹਾਂ) ਨੇ ਕਾਂਗਰਸ ਦੇ ਢਏ ਚੜ੍ਹ ਕੇ 23 ਜੂਨ 1947 ਨੂੰ  ਪੰਜਾਬ ਅਸੈਂਬਲੀ ਲਹੌਰ ਵਿਚ ਖੁਦ ਆਪ ਪੰਜਾਬ ਨੂੰ ਵੰਡਣ ਦੇ ਹੱਕ ਵਿਚ ਵੋਟ ਪਾਈ ਸੀ।ਓਦੋਂ ਮੁਸਲਮ ਲੀਗ ਪੰਜਾਬ ਦੀ ਵੰਡ ਦੇ ਸਖਤ ਖਿਲਾਫ ਸੀ। ਪਰ ਸਿੱਖ ਲੀਡਰਾਂ ਆਪ ਪੈਰੀ ਕੁਹਾੜਾ ਮਾਰਿਆ ਸੀ।

ਏਨਾ ਹੀ ਨਹੀ ਇਹਨਾਂ ਲੀਡਰਾਂ ਨੇ ਤਾਂ ਪਾਕਿਸਤਾਨੀ ਅਸਥਾਨ ਵਿਸਾਰ ਹੀ ਦਿੱਤੇ ਸਨ। ਹੋਰ ਤੇ ਹੋਰ ਕਰਤਾਰਪੁਰ ਸਾਹਿਬ ਜੋ ਬਿਲਕੁਲ ਬਾਰਡਰ ਤੇ ਸੀ ਉਹਨੂੰ ਵੀ ਭੁੱਲ ਗਏ ਸਨ। ਇਸਦਾ ਵਿਟਾਂਦਰਾ ਤਾਂ ਬਹੁਤ ਹੀ ਆਸਾਨ ਸੀ। ਓਦੋਂ ਸਰਹੱਦ ਤੇ ਕੁਝ ਵਟਾਂਦਰੇ ਹੋਏ ਵੀ ਸਨ।

ਸੋ ਨਨਕਾਣੇ ਨੂੰ ਆਪ ਸਿੱਖ ਲੀਡਰਾਂ ਨੇ ਛੱਡਿਆ ਸੀ ਅਤੇ ਇਹ ਮੰਗ ਅਰਦਾਸ ਵਿਚ ਖਾਲਿਸਤਾਨੀ ਲੀਡਰ ਨੇ ਹੀ ਪਵਾਈ ਸੀ।

ਜਦੋਂ ਕਿ ਇਹਨਾਂ ਨੇ ਹੀ ਖਾਲਿਸਤਾਨ ਦੀ ਮੰਗ 1948 ਵਿਚ ਹੀ ਕਰ ਦਿਤੀ ਸੀ।

ਉਮੀਦ ਹੈ ਤੁਸੀ ਫਰਕ ਸਮਝ ਗਏ ਹੋਵੋਗੇ ਕਿ (1) ਇਕ ਬਖਸ਼ਸ਼ ਹੈ ਜੋ ਮਿਲਣੀ ਹੀ ਮਿਲਣੀ ਹੈ ਅਤੇ (2) ਅਰਦਾਸ ਹੈ ਉਹ ਵੀ ਕਦੀ ਵਿਰਥਾ ਨਹੀ ਜਾਂਦੀ ਜੇਕਰ ਦਿਲੋਂ ਕੀਤੀ ਹੋਵੇ ਤਾਂ। 

ਹੁਣ ਨਾਲ ਲਗਦੀ ਇਹ ਗਲ ਵੀ ਸਮਝ ਲਓ ਕਿ ਅਕਾਲੀ ਲੀਡਰ ਤਾਂ ਇਹ ਅਰਦਾਸ ਦਿਲੋਂ ਕਰਦੇ ਹੀ ਨਹੀ ਹਨ। ਇਹਨਾਂ ਤਾਂ ਅਸਥਾਨ ਵਿਸਾਰ ਹੀ ਦਿੱਤੇ ਹੋਏ ਹਨ।

ਅਸੀ ਜਦੋਂ ਕਰਤਾਰਪੁਰ ਲਾਂਘੇ ਦਾ ਪ੍ਰਚਾਰ ਕਰਿਆ ਕਰਦੇ ਸਾਂ ਤਾਂ ਸਾਨੂੰ ਦਰਬਾਰ ਸਾਹਿਬ ਦੇ ਲਾਗੇ ਮੁਫਤ ਵਿਚ ਪਰਚਾ ਵੀ ਨਹੀ ਸੀ ਵੰਡਣ ਦਿੰਦੇ । ਇਕ ਵੇਰਾਂ ਤਾਂ ਦਾਸ ਨੂੰ ਕੁੱਟ ਵੀ ਪੈਣ ਲੱਗੀ ਸੀ।

ਇਸ ਸਭ ਦੇ ਬਾਵਜੂਦ ਅਸੀ ਇਹ ਗਲ ਸਾਫ ਕਰ ਦਿੰਦੇ ਹਾਂ ਕਿ ਜਦੋਂ ਖਾਲਿਸਤਾਨ ਬਣਿਆ ਤਾਂ ਸਾਡੇ ਪਾਕਿਸਤਾਨ ਨਾਲ ਗੂੜੇ ਸਬੰਧ ਹੋਣਗੇ। ਜੋ ਮੁਸਲਮਾਨਾਂ ਦਾ ਰਵੱਈਆ ਬਣਿਆ ਹੋਇਆ ਹੈ ਉਸ ਤੋਂ ਸਾਫ ਜ਼ਾਹਿਰ ਹੈ ਕਿ ਆਪਣੇ ਅਸਥਾਨਾਂ ਦੀ ਸੇਵਾ ਸੰਭਾਲ ਵਿਚ ਸਾਨੂੰ ਕੋਈ ਦਿੱਕਤ ਨਹੀ ਆਏਗੀ। ਅੱਜ ਗੁਲਾਮੀ ਦੇ ਦੌਰ ਵਿਚ ਤਾਂ ਭਾਰਤ-ਪਾਕ ਸਬੰਧਾਂ ਵਿਚ ਜੇ ਚਿੜੀ ਵੀ ਫੜਕ ਜਾਏ ਤਾਂ ਤੁਰੰਤ ਵਿਛੜੇ ਅਸਥਾਨਾਂ ਲਈ ਯਾਤਰਾ ਬੰਦ ਕਰ ਦਿੱਤੀ ਜਾਂਦੀ ਹੈ। ਜਦੋਂ ਅਸੀ ਅਜਾਦ ਹੋ ਗਏ ਤਾਂ ਇਹ ਮੁਸ਼ਕਲਾਂ ਨਹੀ ਆਉਣਗੀਆਂ। ਅਸੀ ਆਪਣੇ ਪਾਕਿਸਤਾਨੀ ਵੀਰਾਂ ਨੂੰ ਵੀ ਖਾਲਿਸਤਾਨ ਵਿਚ ਉਹਨਾਂ ਦੇ ਅਸਥਾਨਾਂ ਦੇ ਦਰਸ਼ਨਾਂ ਦੀ ਸੰਪੂਰਨ ਖੁੱਲ ਦਿਆਂਗੇ।

ਸੋ ਰਾਜਵਿੰਦਰ ਜੀ ਪਛਮੀ ਪੰਜਾਬ ਸਾਡੇ ਲੀਡਰਾਂ ਨੇ ਖੁਦ ਵੋਟ ਪਾ ਕੇ ਮੁਸਲਮਾਨਾਂ ਦੇ ਸਪੁਰਦ ਕੀਤਾ ਸੀ। ਹੁਣ ਉਹ ਅਜਾਦ ਮੁਲਕ ਹੈ। ਉਸ ਨਾਲ ਕੋਈ ਪੰਗਾ ਸਹੇੜਣ ਦੀ ਕੋਈ ਤੁਕ ਦਲੀਲ ਬਣਦੀ ਹੀ ਨਹੀ। ਕਿਉਕਿ ਸਿੱਖਾਂ ਆਪ ਉਹ ਸਭ ਕੁਝ ਪਾਕਿਸਤਾਨ ਦੇ ਸਪੁਰਦ ਕੀਤਾ ਸੀ। ਫਿਰ ਵੀ  ਪ੍ਰੇਮ ਪੂਰਬਕ ਸਬੰਧਾਂ ਨਾਲ ਦਰਸ਼ਨ ਦੀਦਾਰੇ ਕਰਾਂਗੇ ਤੇ ਉਹਨਾਂ ਨੂੰ ਵੀ ਸਰਹੰਦ ਕਾਦੀਆਂ ਆਦਿ ਥਾਵਾਂ ਤੇ ਸੇਵਾ ਸੰਭਾਲ ਕਰਨ ਦਿਆਂਗੇ। ਪਾਕਿਸਤਾਨ ਤਾਂ ਅੱਗੇ ਹੋ ਹੋ ਸਿੱਖਾਂ ਨੂੰ ਸਦਦਾ ਹੈ। ਭਾਰਤ ਸਰਕਾਰ ਹੀ ਨਹੀ ਜਾਣ ਦਿੰਦੀ। ਅੱਜ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਬੰਦ ਕੀਤਾ ਹੋਇਆ ਹੈ।

ਸੋ ਇਕ ਬਖਸ਼ਸ਼ ਹੈ ਦੂਸਰੀ ਸੰਗਤ ਦੀ ਜੋਦੜੀ ਹੈ।

ਪੱਤ੍ਰਕਾਰ ਕਹਿੰਦੈ “ਸ਼ਹੀਦਾਂ ਦੇ ਪ੍ਰਵਾਰ ਨਹੀ ਚਾਹੁੰਦੇ ਖਾਲਿਸਤਾਨ”  ਇਸ ਕਰਕੇ ਅਸੀ ਹੱਕ ‘ਚ ਨਹੀ ਲਿਖਦੇ
(Question added on 22-10-25)

 ਸਬੱਬੀਂ ਸਾਡਾ ਮੇਲ ਬ੍ਰਿਸਬੇਨ ਦੇ ਇਕ ਸਿੱਖ ਪੱਤ੍ਰਕਾਰ ਨਾਲ ਹੋ ਗਿਆ। ਉਹ ਕਹਿਣ ਲੱਗਾ ਸਾਨੂੰ ਪਤਾ ਇਹ ਖਾਲਿਸਤਾਨੀ ਲੋਕ ਕੌਣ ਨੇ। ਅਸਾਂ ਉਹਨੂੰ ਬੇਨਤੀ ਕੀਤੀ ਕਿ ਫਿਰ ਤੁਹਾਡਾ ਤਾਂ ਫਰਜ ਬਣਦਾ ਹੈ ਕਿ ਲੋਕਾਈ ਨੂੰ ਸੱਚ ਦੱਸਿਆ ਜਾਏ। ਅਸਾਂ ਸਤਿਕਾਰ ਸਹਿਤ ਗਿਲਾ ਕੀਤਾ ਕਿ ਤੁਹਾਡੀ ਲਿਖਤ ਭਾਰਤ ਸਰਕਾਰ ਦੇ ਨਜਰੀਏ ਦੇ ਹੱਕ ਵਿਚ ਜਾਂਦੀ ਹੈ।

ਪੱਤ੍ਰਕਾਰ ਨੇ ਜਵਾਬ ਵਿਚ ਕਿਹਾ, ‘ਭਾਜੀ ਤੁਸੀ ਉਹਨਾਂ ਕੋਲੋਂ ਪੁੱਛੋ ਜਿੰਨਾਂ ਖਾਲਿਸਤਾਨੀ ਸੰਘਰਸ਼ ਦੌਰਾਨ ਪ੍ਰਵਾਰ ਦੇ ਜੀਅ ਗਵਾਏ ਨੇ ਜਾਂ ਪੁਲਿਸ ਦਾ ਤਸ਼ੱਦਦ ਸਹਿਆ ਏ। ਅੱਜ ਇਹ ਪ੍ਰਵਾਰ ਨਹੀ ਚਾਹੁੰਦੇ ਹੋਰ ਖੂਨ ਖਰਾਬਾ।‘ ਇਸ ਕਰਕੇ ਅਸੀ ਉਹ ਖਬਰ ਨਹੀ ਦਿੰਦੇ ਜਿਹੜੀ ਗਲ ਦੇ ਪੱਖ ਵਿਚ ਜਾਂਦੀ ਹੋਵੇ।

ਸਾਡਾ ਜਵਾਬ – ਅਸੀ ਸਮਝਦੇ ਇਹ ਬਹਾਨੇਬਾਜੀ ਹੈ। ਪੱਤ੍ਰਕਾਰ ਨੇ ਤਾਂ ਇਹ ਦੇਖਣਾ ਹੁੰਦਾ ਹੈ ਕਿ ਪੰਜਾਬੀ ਲੋਕ ਕੀ ਚਾਹੁੰਦੇ ਨੇ। ਸੱਚੀ ਗਲ ਤਾਂ ਅਸੂਲਨ ਇਹ ਹੈ ਕਿ ਪੱਤ੍ਰਕਾਰ ਨੇ ਤਾਂ ਜੋ ਦੇਖਿਆ ਉਹ ਲਿਖਣਾ ਹੁੰਦਾ ਹੈ। ਜਿਸ ਨੂੰ ਆਪਾਂ ਔਬਜੈਕਟਿਵ ਜਰਨਲਇਜਮ ਕਹਿੰਦੇ ਹਾਂ। 

ਜੇ ਲੋਕਾਈ ਦਾ ਰੁਝਾਨ ਹੀ ਦੇਖਣਾ ਹੈ ਤਾਂ ਵੇਖੋ ਅੱਜ ਵੀ ਲੋਕ ਖਾਲਿਸਤਾਨ ਲਈ ਕਿੰਨੇ ਦੀਵਾਨੇ ਨੇ।ਪਿੱਛੇ ਫਰੀਦਕੋਟ ਅਤੇ ਤਰਨ ਤਾਰਨ ਦੇ ਲੋਕ ਸਭਾ ਹਲਕਿਆਂ ਨੇ ਬਹੁਤ ਹੀ ਸਾਫ ਸੰਕੇਤ ਦਿੱਤੇ ਸਨ। ਫਿਰ ਐਤਕਾਂ  ਬਾਈ ਇਲੈਕਸ਼ਨਾਂ ਦੇ ਵੀ ਰਿਜੱਲਟ ਵੇਖ ਲੈਣਾ।

 ਕਿਉਕਿ ਪੰਜਾਬ ਦੀਆਂ ਤਕਲੀਫਾਂ ਜਿਓ ਦੀਆਂ ਤਿਓ ਖੜੀਆਂ ਨੇ। ਸਗੋਂ 1990 ਨਾਲੋਂ ਵੀ ਹਾਲਾਤ ਬਦਤ੍ਰ ਨੇ ਜਿਥੋਂ ਤਕ ਪੰਜਾਬ ਨਾਲ ਵਿਤਕਰੇ ਦਾ ਸਬੰਧ ਹੈ। ਆਹ ਅਖਬਾਰ ਦੀ ਇਕ ਕਤ੍ਰਨ ਦੇ ਰਿਹਾ ਹਾਂ ਇਹਨੂੰ ਵੇਖ ਕੇ ਹੀ ਤੁਹਾਡੀ ਤਸੱਲੀ ਹੋ ਜਾਏਗੀ ਕਿ ਹਾਲਾਤ ਕਿਸ ਹੱਦ ਤਕ ਖਰਾਬ ਨੇ। ਇਸ ਹਾਲਤ ਵਿਚ ਜੇ ਕੋਈ ਚਾਹੁੰਦਾ ਹੈ ਕਿ ਪੰਜਾਬੀ ਹੱਥ ਖੜੇ ਕਰਕੇ ਜੁਲਮ ਸਵੀਕਾਰ ਕਰ ਲੈਣ ਤਾਂ ਇਸ ਨੂੰ ਅਸੀ ਬੁਜ਼ਦਿਲੀ ਕਹਾਂਗੇ।

ਤੇ ਅਗਲੀ ਗਲ। ਸ਼ਹੀਦਾਂ ਦੇ ਕਿਸੇ ਵੀ ਪ੍ਰਵਾਰ ਨੇ ਅੱਜ ਤਕ ਖਾਲਿਸਤਾਨ ਦੇ ਖਿਲਾਫ ਬਿਆਨ ਨਹੀ ਦਿੱਤਾ। ਹਾਂ ਇਸ ਵਿਚ ਕੋਈ ਸ਼ੱਕ ਨਹੀ ਕਿ ਕਈ ਖਾੜਕੂ ਅਤੇ ਸ਼ਹੀਦ ਪ੍ਰਵਾਰ ਦੇ ਕੁਝ ਨੌਜਵਾਨ ਟਾਊਟ ਜਰੂਰ ਬਣ ਗਏ ਹੋਣਗੇ। ਉਹਨਾਂ ਟਾਊਟਾਂ ਕਰਕੇ ਤੁਸੀ ਸਾਰੇ ਸ਼ਹੀਦਾਂ ਦੇ ਪ੍ਰਵਾਰਾਂ ਨੂੰ ਇਸ ਤਰਾਂ ਬਦਨਾਮ ਵੀ ਨਹੀ ਕਰ ਸਕਦੇ। ਟਾਊਟ ਵੀ ਕਦੀ ਜਨਤਕ ਤੌਰ ਤੇ ਬਿਆਨ ਨਹੀ ਦੇਵੇਗਾ। ਟਾਊਟ ਚੋਰ ਦੀ ਨਿਆਈ ਕੰਮ ਕਰਦਾ ਹੈ। ਸਗੋਂ ਜੇ ਕਿਤੇ ਸ਼ਹੀਦਾਂ ਦੇ ਪ੍ਰਵਾਰਾਂ ਨੂੰ ਤੁਹਾਡੇ ਬਿਆਨ ਬਾਰੇ ਪਤਾ ਲੱਗ ਜਾਏ ਤਾਂ ਉਹ ਇਸਨੂੰ ਗਾਹਲ ਸਮਝਣਗੇ।

ਇਥੇ ਨਾਲ ਹੀ ਇਹ ਸਪੱਸ਼ਟ ਕਰਨਾਂ ਬਣਦਾ ਹੈ ਕਿ ਖਾਲਿਸਤਾਨ ਦੇ ਸੰਘਰਸ਼ ਵਿਚ ਹਿੰਸਾ (Violence) ਨੂੰ ਕੋਈ ਥਾਂ ਨਹੀ। ਇਹ ਸਰਕਾਰੀ ਟਾਊਟ ਹੀ ਖਾਲਿਸਤਾਨ ਦਾ ਮਖੌਟਾ ਪਹਿਨ ਕੇ ਹਿੰਸਾ (ਮਾਰਧਾੜ) ਦੀ ਗਲ ਕਰਦੇ ਹਨ। ਅਸੀ ਖਾਲਿਸਤਾਨ ਅਮਨਪੂਰਬਕ ਤਰੀਕੇ ਲੈਣ ਦੇ ਹੱਕ ਵਿਚ ਹਾਂ। ਇਸ ਬਾਬਤ ਦਾਸ ਕਈ ਵੇਰ ਲਿਖ ਚੁੱਕਾ ਹੈ।

- ਭਬੀਸ਼ਨ ਸਿੰਘ ਗੁਰਾਇਆ।  




# Reply to Khalistan opponents / Khalisan/ Nishan sahib/ Freedom of Khalistan/ Questions on Khalistan


Continue Reading | comments

KHALISTAN IS TO BE A REALITY- TODAY OR TOMORROW (in Punjabi)

Saturday, 5 July 2025

 ਅੱਜ ਜਾਂ ਕੱਲ – ਖਾਲਿਸਤਾਨ ਦਾ ਬਣਨਾ ਤੈਅ (ਕੌਮਾਂਤਰੀ ਹਾਲਾਤਾਂ ਦੇ ਮੱਦੇਨਜ਼ਰ)

ਜਾਲਮ ਭਾਰਤ ਸਰਕਾਰ ਨੇ ਲੋਕਤੰਤਰੀ ਤਰੀਕੇ ਰਾਂਹੀ ਵੀ, ਵੱਖਰੇ ਰਾਜ ਦੀ ਗਲ ਕਰਨ ਨੂੰ ਅੱਤਵਾਦ ਐਲਾਨਿਆ ਹੋਇਆ ਹੈ ਅਤੇ ਲਗ ਪਗ ਹਰ ਪਾਸਿਓ ਪੰਜਾਬੀਆਂ ਦੀ ਘੇਰਾਬੰਦੀ ਕੀਤੀ ਹੋਈ ਹੈ।ਅੱਜ ਪੰਜਾਬ ਦੀ ਸਾਰੀ ਰਾਜਨੀਤੀ ਦੀ ਵਾਗਡੋਰ ਅਜੈਂਸੀਆਂ ਦੇ ਹੱਥ ਵਿਚ ਹੈ ਅਤੇ ਖੁਦ ਖਾਲਿਸਤਾਨ ਦੀ ਲਹਿਰ ਨੂੰ ਵੀ ਅਗਲਿਆਂ ਅਗਵਾਹ ਕਰ ਰੱਖਿਆ ਹੈ। ਅਜਿਹੇ ਵਿਚ ਪੰਜਾਬੀਆਂ ਵਿਚ ਨਿਰਾਸ਼ਾ ਦਾ ਛਾ ਜਾਣਾ ਸੁਭਾਵਕ ਹੈ।


ਪਰ ਦੂਸਰੇ ਪਾਸੇ ਗੁਰੂ ਕਹਿ ਰਿਹਾ ਹੈ:-

“ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥ ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥ ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥……. ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ ॥” (ਅੰਗ-70 ਸਗਗਸ)

ਅਤੇ ਦੇਖੋ ਕਿ ਚਮਤਕਾਰ ਕਿਵੇਂ ਵਾਪਰਦਾ ਹੈ? ਜਾਲਮ ਸਰਕਾਰ ਨੇ ਪੰਜਾਬੋਂ ਬਾਹਰ ਜਦੋਂ ਸਿੱਖਾਂ ਦਾ ਕਤਲੇਆਮ ਕਰਨਾਂ ਸ਼ੁਰੂ ਕੀਤਾ ਤਾਂ ਝੱਟ ਬਾਹਰ ਦੀਆਂ ਸਰਕਾਰਾਂ ਦੀ ਨਿਗਾਹ ਵਿਚ ਖਾਲਿਸਤਾਨ ਦਾ ਮੁੱਦਾ ਆ ਗਿਆ। ਹਰਦੀਪ ਸਿੰਘ ਨਿੱਜਰ ਦਾ ਕਤਲ ਅਤੇ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸਾਜਿਸ਼ ਦਾ ਨੰਗੇ ਹੋਣਾਂ ਅਤੇ ਕਨਿਸ਼ਕ ਹਵਾਈਜਹਾਜ ਦੇ 329 ਮੁਸਾਫਰਾਂ ਦੇ ਕਤਲ ਦੇ ਮੁਦੇ ਨੇ ਸਾਰੇ ਹਾਲਾਤ ਹੀ ਬਦਲ ਕੇ ਰੱਖ ਦਿੱਤੇ ਹਨ। ਮੁਲਕਾਂ ਨੂੰ ਪਤਾ ਲੱਗ ਗਿਆ ਕਿ ਖਾਲਿਸਤਾਨ ਭਾਰਤ ਦੀ ਕਮਜੋਰੀ ਹੈ।

ਐਸ ਵੇਲੇ ਕੀ ਹੋਇਆ ਪਿਆ ਹੈ ਕਿ ਭਾਰਤ ਚੁਫੇਰਿਓ ਘਿਰਿਆ ਪਿਆ ਹੈ। ਗੋਰਿਆਂ ਦੇ ਮੁਲਕ ਭਾਰਤ ਤੇ ਦਬਾਅ ਪਾ ਰਹੇ ਨੇ ਕਿ ਉਹ ਰੂਸ ਦਾ ਸਾਥ ਛੱਡ ਕੇ ਯੂਕਰੇਨ ਧੜੇ ਵਿਚ ਆਵੇ। ਕੁਝ ਹੀ ਦਿਨ ਪਹਿਲਾਂ ਗੋਰਿਆਂ ਨੇ ਭਾਰਤ ਨੂੰ ਕਿਹਾ ਕਿ ਉਹ ਈਰਾਨ-ਇਜ਼ਰਾਈਲ ਯੁਧ ਵਿਚ ਇਸਰਾਈਲ ਦਾ ਪੱਖ ਲਵੇ। ਜਦੋਂ ਕਿ ਈਰਾਨ ਨਾਲ ਭਾਰਤ ਦੇ ਚੋਖੇ ਵਪਾਰਕ ਸਬੰਧ ਹਨ। ਮਜਬੂਰ ਭਾਰਤ ਨੇ ਗੋਰਿਆਂ ਦੀ ਗਲ ਮੰਨੀ ਹੈ। ਅੱਜ ਈਰਾਨ ਭਾਰਤ ਤੇ ਔਖਾ ਹੋ ਗਿਆ ਹੈ।

ਕਲ੍ਹ ਭਾਰਤ ਦੇ ਮਸ਼ਹੂਰ ਅਖਬਾਰ ਹਿੰਦੁਸਤਾਨ ਟਾਈਮਜ਼ ਨੇ ਖਬਰ ਦਿੱਤੀ ਹੈ ਕਿ ਅਮਰੀਕਾ ਦੀ ਪਾਰਲੀਮੈਂਟ ਵਿਚ ਇਕ ਬਿਲ ਆ ਰਿਹਾ ਹੈ ਜਿਸ ਅਨੁਸਾਰ ਭਾਰਤ ਜੇ ਅਜੇ ਵੀ ਰੂਸ ਦਾ ਸਾਥ ਨਹੀ ਛਡਦਾ ਤਾਂ ਇਸ ਮੁਲਕ ਤੋਂ ਨਿਰਯਾਤ ਤੇ 500% ਟੈਕਸ ਕਰ ਦਿੱਤਾ ਜਾਵੇ। ਅਮਰੀਕਾ ਨੇ ਦੁਖ ਜ਼ਾਹਿਰ ਕੀਤਾ ਹੈ ਕਿ ਭਾਰਤ ਰੂਸ ਤੋਂ ਵੱਡੀ ਮਾਤਰਾ ਵਿਚ ਪੈਟਰੋਲੀਅਮ ਮੰਗਾ ਰਿਹਾ ਹੈ ਜਿਸ ਨਾਲ ਰੂਸ ਨੂੰ ਮਾਇਕ ਫਾਇਦਾ ਪਹੁੰਚ ਰਿਹਾ ਹੈ।

ਭਾਰਤ ਦੀ ਇਕ ਹੋਰ ਵੱਡੀ ਕਮਜੋਰੀ ਹੈ ਕਿ ਫੌਜਾਂ ਦਾ ਜਿਆਦਾ ਤੋਂ ਜਿਆਦਾ ਅਸਲਾ ਅਤੇ ਸਾਜੋ ਸਮਾਨ ਜਹਾਜ ਆਦਿ ਰੂਸ ਤੋਂ ਆਇਆ ਹੋਇਆ ਹੈ। ਜੇ ਭਾਰਤ ਰੂਸ ਨਾਲ ਸਬੰਧ ਵਿਗਾੜਦਾ ਹੈ ਤਾਂ ਸਪੇਅਰ ਪਾਰਟਜ਼ ਦੀ ਗੈਰ ਮੌਜੂਦਗੀ ਵਿਚ ਸਾਰਾ ਸਮਾਨ ਕਵਾੜਾ ਹੋ ਜਾਂਦਾ ਹੈ।

US Senator Lindsey Graham proposes a 500tariff on countries still trading with Russia, aiming to cripple Putin's war efforts in Ukraine. The bill targets nations like India and China, major buyers of Russian oil.


ਓਧਰ ਅਮਰੀਕਨ ਸਿਆਸਤਦਾਨਾਂ ਅਤੇ ਵਿਦਵਾਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਭਾਰਤ ਨੂੰ 5-6 ਹਿੱਸਿਆਂ ਵਿਚ ਵੰਡ ਦਿੱਤਾ ਜਾਏ।  ਜੋ ਅਗਲਿਆਂ ਖਾਲਿਸਤਾਨ ਦਾ ਨਕਸ਼ਾ ਜਾਰੀ ਕੀਤਾ ਹੈ ਉਸ ਮੁਤਾਬਿਕ ਤਾਂ ਖਾਲਿਸਤਾਨ ਦੀ ਹੱਦ ਸਮੁੰਦਰ ਤਕ ਜਾ ਰਲਦੀ ਹੈ।

ਯਾਦ ਰਹੇ ਜਦੋਂ 1946/47 ਵੇਲੇ ਭਾਰਤ ਦੀ ਅਜਾਦੀ ਦੀ ਗਲ ਚਲ ਰਹੀ ਸੀ ਤਾਂ ਓਦੋਂ ਵੀ ਗੋਰਿਆਂ ਨੇ ਅਕਾਲੀ ਲੀਡਰਾਂ ਨੂੰ ਸਲਾਹ ਦਿੱਤੀ ਸੀ ਕਿ ਸਾਡੇ ਨਾਲ ਸੰਧੀ ਕਰ ਲਓ ਅਸੀ ਸਿੱਖ ਰਾਜ ਦੀ ਹੱਦ ਸਮੁੰਦਰ ਤਕ ਪਹੁੰਚਾ ਦਿਆਂਗੇ ਬਸ ਸਾਡੀ ਫੌਜ ਵਾਸਤੇ ਭਰਤੀ ਦਈ ਜਾਣਾ। ਬਦਕਿਸਮਤੀ ਨਾਲ ਓਸ ਵੇਲੇ ਅੰਗਰੇਜਾਂ ਖਿਲਾਫ ਨਫਰਤ ਸੀ ਜਿਸ ਕਰਕੇ ਮੂਰਖ ਸਿੱਖ ਲੀਡਰ ਗੋਰਿਆਂ ਦੀ ਕਿਸੇ ਵੀ ਗਲ ਤੇ ਭਰੋਸਾ ਨਹੀ ਸਨ ਕਰ ਰਹੇ। ਹਾਲਾਂ ਗਲ ਬੜੀ ਹੀ ਸਿੱਧੀ ਸਾਦੀ ਸੀ ਕਿ ਅਗਲਿਆਂ ਸਿੱਖ ਰਾਜ ਕਿਹੜਾ ਇੰਗਲੈਂਡ ਦੇ ਹਿੱਸੇ ਤੋਂ ਦੇਣਾ ਹੈ। ਓਹ ਤਾਂ ਭਾਰਤ ਤੋਂ ਜਾ ਹੀ ਰਹੇ ਸਨ। -- ਭਬੀਸ਼ਨ ਸਿੰਘ ਗੁਰਾਇਆ

Continue Reading | comments

“Why you Sikhs don’t Cut Hair?”- Asks Dr. Melissa

Friday, 20 June 2025

 “Why you Sikhs don’t Cut Hair?”- Asks Dr. Melissa 

As far as open and frank discussions are concerned, travelling is best time when the co- passengers don’t know each other and secondly they have enough time to talk. Me, a taxi driver was carrying a lady doctor Melissa who had returned from a seminar and was in a mood to talk. Our dialogue started from her comment on good weather.  I told her how Brisbane is the paradise of Australia in view of its climate and topography etc. though rainy season this year was some what prolonged.

Slowly she started enquiring about me. When did I come to Australia and from where? Incidentally she had the basic knowledge about Sikhism.  I told her I was a small-time writer. She was all praise for the Sikhs who did voluntary work during natural disasters in Australia. 

Hesitatingly she asks, “Why you keep the hair intact. Why don’t you shave?”


I told her Sikh’s keeping of hair intact is a symbol of dignity and human rights.  She smiled to hear it. But fortunately, she was a good listener. And I began the history behind it:-

India as you know, in the medieval times was ruled for a long time by the Muslim invaders from West.  Emperor Aurangzeb (ruled: 1658-1707) was a fanatic who always wanted to impress Muslim clergy. He and his successor son Bahadur Shah issued firmans (promulgations) on 3-4 occasions that all Hindus should shave and have hair cut. (Source: Akhbarat e Darbar e Maula the Mughal Court diaries)

It must be clearly understood that among Hindus cutting of hair was considered as a disgrace. And no Hindu would cut hair not even from the private parts. (See- Kitab ul Hind – Al Beruni. 10th Century)

Interesting the Hindus would have a hair cut when some tragedy would befall in their family i.e death of a member. By hair cut he would convey the message that I have virtually died. By hair cut they meant death. Thus at a pilgrimage of a holy place he would have a hair cut symbolising that he has severed the worldly attachments. In some criminal cases where the punishment was death and when any Brahmin the head of Hindu society committed the same crime, his hair was publicly cut.( See: Mannu Simriti)

Thus Emperor’s promulgation hit the very root of Hindu society. The Muslim clergy would see this firman of hair cut as Sunnat the conversion to Islam.

Sikhs have Ten Gurus (teachers or prophets). And these were the days of Tenth Guru the Guru Gobind Singh. The Guru defied the firman and advised that nobody will have hair cut and the emperor has no right  to interfere in citizens personal matters and that the emperor should instead focus on the affairs of state.

As a result of which the emperor treated Guru’s advice as rebellion. The Tenth Master was thus killed in 1708 AD. 

Before that the Ninth Master Guru Teg Bahadur was assassinated in 1675 when he opposed  the forcible conversion of Hindus. 

Dr. Melissa, immediately reacted, “I thought the Sikhs were different from Hindus.”

I explained to her that Sikhism is very different from Hinduism.  It was rather a question of human dignity and human right before the Guru. The Gurus thus sacrificed for the cause of another faith, not their own. Their sacrifice was a lesson to the ruler to be tolerant.

These are thus unique cases where a person lays down his life for the protection of human rights of another religion.

Dr. Melissa said she enjoyed the festival of Diwali which her Sikh and Hindu neighbours celebrated jointly.

I explained to her that on social front Sikhs are very tolerant and respectful of the Hindu festivals. Their eating habits are almost similar. Both burn their dead. This is like some similarity between Christianity and Islam.

 But on spiritual front Sikhs are firm that there is only but one God instead of Hindu belief of plurality of gods and goddesses. Sikhs reject Hindu philosophy of classification of society into upper and low castes. Sikhs salutation, religious books, place of worship (Hindu- Temple, Sikh – Gurdwara) symbols, etc. are all different.

“Then why do the Hindus have hair cut today?” asked Dr. Melissa.

I explained to her that those who surrendered to the firmans are continuing the practice till today and have forgotten the originality. But faith adherents like sadhus the hermits don’t cut hair at all.

Today there is an interesting case of continuity of ‘mundan’ the bald cut head shave at the death of some dear one and on pilgrimage. Since the Hindu has already had hair cut he would have deep shave .

Some years ago a Brahmin President of India Dr. Shankar Dyal Sharma when had pilgrimage at Tirupati temple got a bald cut  which the press reported with curiosity.

Doctor Melissa was amused to know this all. She said, “Then why do today  the Sikhs have unshorn hair?”

I explained to her that persecution of the Sikhs continued from 1700 AD to roughly 1770. So much so prize was fixed the Sikh head. Keeping the hair thus became a strict rule which will continue. Unlike Hindu hermits, the Sikh is strictly commanded to cover the head with turban.

Melissa was impressed when I explained to her that in Sikhism woman enjoys the status equal to man. I told her that the Founder Guru questioned the religionists of the day, “How can you say woman is inferior when she gave birth to your prophet?”- Bhabishan Singh Goraya


Continue Reading | comments

VADH BACHEY

What's New?

Issue 8

Issue xix

 

Punjab Monitor