Home » » KANISHKA BOMBING : A NEW EVIDENCE

KANISHKA BOMBING : A NEW EVIDENCE

KANISHKA BOMBING HANDIWORK OF INDIAN AGENCIES?  A NEW EVIDENCE


Conspiracy of Air India flight 182 - Interview Rajvinder Singh Bains & Gurpreet Singh



ਭਾਰਤ ਸਰਕਾਰ ਸਿੱਖਾਂ ਤੇ ਕਿਵੇ ਜੁਲਮ ਕਰ ਰਹੀ ਸੀ ਪੂਰੀ ਦੁਨੀਆਂ ‘ਚ ਖਬਰਾਂ ਫੈਲ ਰਹੀਆਂ ਸਨ। ਕੌਮਾਂਤਰੀ ਭਾਈਚਾਰੇ ਦੇ ਮਨਾਂ ਵਿਚ ਸਿੱਖਾਂ ਨਾਲ ਹਮਦਰਦੀ ਬਣ ਰਹੀ ਸੀ। ਐਨ ਓਦੋਂ ਭਾਰਤ ਸਰਕਾਰ ਦੀਆਂ ਖੁਫੀਆ ਅਜੈਸੀਆਂ ਨੇ ਕੁਝ ਸਿੱਖਾਂ ਨੂੰ ਵਰਤ ਕੇ 23 ਜੂਨ 1985 ਨੂੰ ਏਅਰ ਇੰਡੀਆ ਦਾ ਹਵਾਈ ਜਹਾਜ ਕਨਿਸ਼ਕ ਜੋ 329 ਮੁਸਾਫਿਰ ਲੈ ਕੇ ਉਡਿਆ ਸੀ ਓਨੂੰ ਵਿਚ ਅਸਮਾਨੇ ਬੰਬ ਨਾਲ ਤਬਾਹ ਕਰਵਾ ਦਿਤਾ। ਤੇ ਸਿੱਖਾਂ ਦਾ ਅਕਸ ਦੁਨੀਆਂ ਵਿਚ ਧੁਧਲਾ ਕਰ ਦਿਤਾ। ਭਾਰਤ ਸਰਕਾਰ ਨੇ ਸਬੂਤ ਮਿਟਾਉਣ ਖਾਤਰ ਤਰੀਕੇ ਨਾਲ ਕੁਝ ਬੰਦੇ ਭਾਰਤ ਸੱਦ ਕੇ ਬਾਦ ਵਿਚ ਨਕਲੀ ਮੁਕਾਬਲੇ ‘ਚ ਮਾਰ ਦਿਤੇ ਤੇ ਕਾਲੀ ਕਰਤੂਤ ਦਾ ਸਬੂਤ ਮਿਟਾ ਦਿਤਾ। ਪਰ ਪਾਪ ਕਦੀ ਛੁਪਦਾ ਨਹੀ ਹੈ। 329 ਲੋਕਾਂ ਦੀ ਆਤਮਾ ਉਹ ਕਤਲਾਮ ਛੁਪਣ ਨਹੀ ਦੇ ਰਹੀ। ਐਡਵੋਕੇਟ ਰਜਵਿੰਦਰ ਸਿੰਘ ਬੈਂਸ ਨੇ ਬੜੀ ਸੂਝ ਬੂਝ ਨਾਲ ਉਹ ਤੀਲੇ ਤਿਨਕੇ ਇਕੱਠੇ ਕਰਕੇ ਸਬੂਤ ਦੀ ਬੇੜੀ ਬਣਾ ਖੜੀ ਕਰ ਦਿਤੀ ਹੈ। ਬੈਂਸ ਸਰਕਾਰੀ ਅੱਤਵਾਦ ਦੀਆਂ ਉਦਾਹਰਣਾਂ ਦੇ ਦੇ ਕੇ ਸਾਰਾ ਕੇਸ ਸਮਝਾ ਰਹੇ ਨੇ। ਬੈਂਸ ਦੀ ਇੰਟਰਵਿਊ ਤੋਂ ਸਿੱਖ ਮੂਵਮੈਂਟ ਦੀ ਤੁਹਾਨੂੰ ਗੂੜੀ ਸਮਝ ਪਵੇਗੀ। ਬੜੀ ਸੂਝਬੂਝ ਨਾਲ ਉਹ ਮੂਵਮੈਂਟ ਦੇ ਬਾਕੀ ਪੱਖਾਂ ਤੇ ਵੀ ਰੋਸ਼ਨੀ ਪਾਉਦੇ ਹਨ।ਪਰ ਨਾਲ ਹੀ ਦੁਖ ਨਾਲ ਲਿਖਦਾ ਹਾਂ ਕਿ ਇਨਾਂ ਦੇ ਹੀ ਪਿਤਾ ਜੀ ਜਸਟਸ ਅਜੀਤ ਸਿੰਘ ਜੀ ਬੈਂਸ ਅਜੈਂਸੀਆਂ ਦੇ ਬੰਦਿਆਂ ਦੀ ਖੜੀ ਕੀਤੀ ਹੋਈ ਖਾਲੜਾ ਐਕਸ਼ਨ ਕਮੇਟੀ ਨਾਲ ਖਲੋਦੇ ਹਨ।ਸਾਨੂੰ ਇਕ ਸੱਜਣ ਨੇ ਇਹ ਵੀ ਦੱਸਿਆ ਕਿ ਬੈਂਸ ਸਾਹਿਬ ਤਾਂ ਹੀ ਇਹ ਸੇਵਾ ਕਰ ਰਹੇ ਜੇ ਓਨਾਂ ਖੁਫੀਆ ਤੰਤਰ ਨਾਲ ਵੀ ਤੰਦ ਮਿਲਾਈ ਹੋਈ ਆ। ਇਹ ਸੱਚ ਹੈ ਕਿ ਬਹੁਤੀਆਂ ਮਨੁਖੀ ਅਧਿਕਾਰ ਸੰਸਥਾਵਾਂ ਨਾਲੋ ਨਾਲ ਖੁਫੀਆ ਅਜੈਂਸੀਆਂ ਨਾਲ ਵੀ ਰਲ ਕੇ ਚਲਦੀਆਂ ਹਨ।ਖੈਰ ਕੁਝ ਵੀ ਹੋਵੇ ਛੋਟਾ ਬੈਂਸ ਇਥੇ ਬੜੇ ਮਾਰਕੇ ਦੀਆਂ ਗੱਲਾਂ ਦਸ ਰਿਹਾ ਹੈ। ਪੰਜਾਬ ਰਾਜਨੀਤੀ ‘ਚ ਜਿਹੜੇ ਲੋਕ ਦਿਲਚਸਪੀ ਰਖਦੇ ਹਨ ਓਨਾਂ ਨੂੰ ਚਾਹੀਦਾ ਹੈ ਇਕ ਗਲਬਾਤ ਜਰੂਰ ਸੁਣਨ।
For background of the case please see

https://en.wikipedia.org/wiki/Air_India_Flight_182


Share this article :

No comments:

Post a Comment

 

Punjab Monitor