Home » » SIKH SHRINES IN PAKISTAN (PART 7)

SIKH SHRINES IN PAKISTAN (PART 7)

SIKH SHRINES IN PAKISTAN (PART 7)

 151. Gurdwara Garh Fatehshah, Jhang
ਗੁਰਦੁਆਰਾ ਗੜ੍ਹ ਫਤਹਿਸ਼ਾਹ ਝੰਗ

152. Gurdwara Shaheed Bhai Dalip singh ji, Chakk Jhumka, Faislabd
ਗੁਰਦੁਆਰਾ ਸ਼ਹੀਦ ਭਾਈ ਦਲੀਪ ਸਿੰਘ ਜੀ, ਚੱਕ ਝੁਮਕਾ, ਫੈਸਲਾਬਾਦ 

153. Gurdwara Hardo Sihari Distt Kasur
ਗੁਰਦੁਆਰਾ ਹਰਦੋ ਸਿਹਾਰੀ (ਜਿਲਾ ਕਸੂਰ)


ਇਥੇ ਇੱਕੋ ਨਾਂ ਦੇ ਦੋ ਪਿੰਡ ਸਿਹਾਰੀ ਹਨ । ਪਿੰਡ ਤੋਂ ਬਾਹਰ ਸਿਹਾਰੀ ਪੀਰ ਦਾ ਗੁਰਦੁਆਰਾ ਹੈ। ਉਹਦੀ ਸਮਾਧ ਵੀ ਗੁਰਦੁਆਰੇ ਦੇ ਨਾਲ ਹੀ ਹੈ। ਸਰੋਵਰ ਛੱਪੜ ਦਾ ਰੂਪ ਧਾਰਨ ਕਰ ਚੁਕਾ ਹੈ। ਗੁਰਦੁਆਰੇ ਦੀ ਇਮਾਰਤ ਨਵੀਂ ਹੋਣ ਕਰਕੇ ਤਕੜੀ ਹੈ। ਇੱਥੋਂ ਦੇ ਮੁਸਲਮਾਨ ਇਸ ਨੂੰ ਪੀਰ ਸਿਹਾਰੀ ਕਰਕੇ ਯਾਦ ਕਰਦੇ ਹਨ। ਇਹਨਾਂ ਨੇ ਮਰਨ ਤੋਂ ਪਹਿਲਾਂ ਵਸੀਅਤ ਕੀਤੀ ਸੀ ਕਿ ਮੈਨੂੰ ਸਾੜਨ ਦੀ ਥਾਂ ਸਿੱਧਾ ਬਿਠਾ ਕੇ ਆਸੇ ਪਾਸੇ ਤੋਂ ਚਿਣ ਦਿੱਤਾ ਜਾਵੇ ਤਾਂ ਜੋ ਸਾੜਨ ਅਤੇ ਦੱਬਣ ਵਾਲਿਆਂ ਵਿਚ ਕਿਸੇ ਦਾ ਦਿੱਲ ਨਾ ਦੁਖੇ। ਹੁਣ ਉਹਨਾਂ ਦੀ ਸਮਾਧ ਉਤੇ ਕੁਰਾਨੀ ਆਇਤ ਵਾਲਾ ਕੱਪੜਾ ਪਿਆ ਰਹਿੰਦਾ ਹੈ। ਹਰ ਸਾਲ ਮੇਲਾ ਜੁੜਦਾ ਹੈ। ਸੇਵਾਦਾਰ ਮੁਸਲਮਾਨ ਫਕੀਰ ਹੈ। ਪੀਰ ਸਿਹਾਰੀ ਛੈਨਾ ਜੱਟ ਸਤਿਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਮਹਾਨ ਉਪਕਾਰੀ ਹੋਇਆ। ''ਗੰਗੂ ਅਪਰ ਸਹਾਰ ਭਾਰੂ''

154. Gurdwara Baba Jamiat Singh, Kahna Nau Lahore
ਗੁਰਦੁਆਰਾ ਬਾਬਾ ਜਮੀਅਤ ਸਿੰਘ ਜੀ, ਕਾਹਨਾ ਨੌ, ਲਾਹੌਰ

ਇਹ ਪਾਵਨ ਅਸਥਾਨ ਲਾਹੌਰ ਫਿਰੋਜਪੁਰ ਰੋਡ ਉਤੇ ਕਾਹਨਾ ਨੌ ਨਾਮੀ ਕਸਬੇ ਵਿਚ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸੁੰਦਰ ਤਿੰਨ ਮੰਜਲਾ ਹੈ। ਸਾਹਮਣੇ ਦੋ ਮੰਜਲਾ ਲੰਗਰ ਹਾਲ ਤੇ ਆਸੇ ਪਾਸੇ ਸੰਗਤਾਂ ਦੇ ਠਹਿਰਨ ਵਾਸਤੇ ਕਮਰੇ ਹਨ। ਹੁਣ ਇਹ ਇਕ ਉਜੜਿਆ ਹੋਇਆ ਨਗਰ ਹੈ। ਇਸ ਦੀ ਸੇਵਾ ਸੰਭਾਲ ਕਰਿਆਲੇ ਵਾਲੇ ਪੀਰ ਕਰਦੇ ਹਨ। ਹੁਣ ਲੋਕਾਂ ਨੇ ਇਸ ਇਮਾਰਤ ਦੀ ਥਾਂ ਉਤੇ ਕਬਜਾ ਕਰਨਾ ਸ਼ੁਰੂ ਕਰ ਦਿਤਾ ਹੈ। ਬਾਬਾ ਜਮੀਅਤ ਸਿੰਘ ਜੀ ਆਪਣੇ ਇਲਾਕੇ ਦੇ ਮੰਨੇ ਪਰਮੰਨੇ ਚੋਰ ਸਨ। ਇਕ ਵਾਰ ਮੱਝਾ ਚੁਰਾ ਕੇ ਨਿਕਲੇ ਹੀ ਸਨ ਕਿ ਵਾਹਰ ਚੜ੍ਹ ਪਈ। ਫੜੇ ਜਾਣ ਦੇ ਡਰ ਤੋਂ ਮਨ ਵਿਚ ਹੀ ਸਤਿਗੁਰੂ ਜੀ ਦਾ ਨਾਮ ਧਿਆਇਆ ਤੇ ਅੱਗੇ ਤੋਂ ਚੋਰੀ ਨਾ ਕਰਨ ਦਾ ਪ੍ਰਣ ਕੀਤਾ। ਵਾਹਰ ਜਦੋਂ ਸਿਰ ਉਤੇ ਆਈ ਤਾਂ ਉਹ ਆਪਣੀਆਂ ਮੱਝਾ ਨਾ ਸਿਆਣ ਸਕੇ। ਇਸ ਘਟਨਾ ਤੋਂ ਬਾਬਾ ਜੀ ਸਤਿਗੁਰੂ ਦੇ ਲੜ ਲੱਗ ਗਏ ਤੇ ਬਾਕੀ ਉਮਰ ਨਾਮ ਜਪਦਿਆਂ ਗੁਜਾਰੀ।
ਹਰ ਵਰ੍ਹੇ ਮੇਲਾ ਹੁਣ ਵੀ ਹੁੰਦਾ ਹੈ।155. Gurdwara Baba Gurbaksh Singh Nainakot, Tehsil Shakkagarh, Distt Narowal
ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ, ਨੈਨਾਕੋਟ

ਤਹਿਸੀਲ ਸ਼ਕਰਗੜ੍ਹ ਤੋਂ 24 ਕਿਲੋਮੀਟਰ ਅੱਗੇ ਨੈਨਾਕੋਟ ਨਾਮੀ ਇਕ ਵੱਡਾ ਕਸਬਾ ਹੈ। ਬਾਬਾ ਬੁੱਢਾ ਜੀ ਦੀ ਵੰਸ਼ ਦੇ ਰਤਨ ਬਾਬਾ ਗੁਰਬਖਸ਼ ਸਿੰਘ (ਰਾਮ ਕੰਵਰ) ਜੀ ਦੇ ਅਸਥਾਨ ਵਿਚ ਅੱਜ ਪ੍ਰਾਇਮਰੀ ਸਕੂਲ ਚਲ ਰਿਹਾ ਹੈ। ਗੁਰਦੁਆਰਾ ਸਾਹਿਬ ਦੀ ਵਿਸ਼ਾਲ ਹਵੇਲੀ ਜਿਹਦੀਆਂ ਕੰਧਾਂ ਢਹਿ ਚੁੱਕੀਆਂ ਹਨ, ਪ੍ਰਕਾਸ਼ ਅਸਥਾਨ ਇੰਨਾ ਸੁੰਦਰ ਹੈ ਕਿ ਅੱਜ ਵੀ ਦੇਖਣ ਵਾਲੇ ਨੂੰ ਕੀਲ ਲੈਂਦਾ ਹੈ। ਇਹ ਅਸਥਾਨ ਇਕ ਕਤਾਰ ਵਿਚ ਬਣੇ ਤਿੰਨ ਕਮਰਿਆਂ ਵਿਚ ਹੈ। ਇਸਦੇ ਸਾਹਮਣੇ ਗੋਲ ਇਮਾਰਤ ਬਾਬਾ ਗੁਰਬਖਸ਼ ਸਿੰਘ ਦੀ ਸਮਾਧ ਹੈ ਜੋ ਇਕ ਫੁੱਟ ਉਚੇ ਥੜੇ ਉਤੇ ਬਣੀ ਹੋਈ ਹੈ।

156. Smadh Alpa, Distt Kasur
ਸਮਾਧ ਅਲਪਾ, ਜਿਲਾ ਕਸੂਰ


''ਅਲਪਾ'' ਪਿੰਡ ਰਾਵੀ ਕਿਨਾਰੇ ਆਬਾਦ ਹੈ। ਇਸ ਪਿੰਡ ਵਿੱਚ ਸਤਿਗੁਰੂ ਗੁਰੂ ਨਾਨਕ ਜੀ ਦਾ ਪਾਵਨ ਅਸਥਾਨ ਧਰਮਸਾਲਾ ਛੋਟਾ ਨਾਨਕਿਆਣਾ ਦੇ ਨਾਮ ਨਾਲ ਪ੍ਰਸਿੱਧ ਹੈ। ਇਸ ਪਿੰਡ ਵਿਚ ਵੜਨ ਤੋਂ ਪਹਿਲਾਂ ਤੁਹਾਡੇ ਖੱਬੇ ਹੱਥ ਉਤੇ ਇਕ ਨਿੱਕੀ ਜਿਹੀ ਟਿੱਬੀ ਉਤੇ ਕੁਝ ਕੱਚੇ ਘਰ ਨਜਰੀ ਆਉਣਗੇ। ਇਹਨਾਂ ਕੱਚੇ ਘਰਾਂ ਵਿਚਾਲੇ ਇਕ ਸੁੰਦਰ ਸਮਾਧ ਹੈ, ਜਿਸ ਉਤੇ ਸਮੂਹ ਗੁਰੂ ਸਾਹਿਬਾਨਾਂ ਦੇ ਚਿੱਤਰਾ ਤੋਂ ਉਪਰੰਤ ਸੋਹਣੇ ਸੋਹਣੇ ਰੰਗਾਂ ਨਾਲ ਫੁੱਲ ਬੂਟੇ ਵੀ ਬਣੇ ਹੋਏ ਹਨ। ਚਿੱਤਰਕਾਰੀ ਦਾ ਇਹ ਇੱਕ ਸੁੰਦਰ ਨਮੂਨਾ ਹੈ। ਪੂਰੀ ਕੋਸ਼ਿਸ਼ ਕਰਨ ਤੇ ਵੀ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਉਥੋਂ ਦੇ ਵਸਨੀਕ ਇਸ ਨੂੰ ਸਮਾਧ ਅਲਪਾ ਸਿਧਾਰੀ ਕਰ ਕੇ ਜਾਣਦੇ ਹਨ।

 157. Smadh Charat Singh, Gujranwal
ਸਮਾਧ ਚੜ੍ਹਤ ਸਿੰਘ, ਗੁਜਰਾਂਵਾਲਾ

ਸਰਦਾਰ ਚੜ੍ਹਤ ਸਿੰਘ ਜੀ ਦੀ ਸਮਾਧ ਗੁਜਰਾਂਵਾਲੇ ਸ਼ਹਿਰ ਅੰਦਰ ਜਰਨੈਲੀ ਸੜਕ ਕਿਨਾਰੇ ਬਣੇ ਸ਼ੇਰਾਂ ਵਾਲੇ ਬਾਗ ਦੇ ਪਿਛਵਾੜੇ ਹੈ। ਵੇਖਣ ਨੂੰ ਇਹ ਇਕ ਹਵੇਲੀ ਦਾ ਬੂਹਾ ਲਗਦਾ ਹੈ। ਇਸ ਵੇਲੇ ਇਸ ਦੇ ਅੰਦਰ ਕੁਝ ਘਰ ਅਬਾਦ ਹਨ। ਇਸ ਦੇ ਵੱਡੇ ਗੇਟ ਸਾਹਮਣੇ ਬਾਗ ਅੰਦਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਵਾਈ ਹੋਈ ਬਾਰਾਂਦਰੀ ਸੀ, ਜੋ ਹੁਣ ਅਲੋਪ ਹੋ ਚੁੱਕੀ ਹੈ।
ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਮਿਸਲ ਦਾ ਮੋਢੀ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਾਦਾ ਸੀ ਜੋ ਸੰਮਤ 1779 ਨੂੰ ਪੈਦਾ ਹੋਇਆ ਅਤੇ ਖਾਲਸਾ ਰਾਜ ਵਾਸਤੇ ਜੂਝਦਾ ਰਿਹਾ। ਉਹਨੇ ਗੁਜਰਾਂਵਾਲੇ ਦੇ ਇਲਾਕੇ ਉਤੇ ਕਬਜਾ ਕਰ ਕੇ ਇਕ ਵੱਡੀ ਸਿੱਖ ਰਿਆਸਤ ਕਾਇਮ ਕੀਤੀ। ਇਹਨਾਂ ਦਾ ਦਿਹਾਂਤ ਆਪਣੀ ਹੀ ਬੰਦੂਕ ਪਾਟ ਜਾਣ ਕਾਰਨ ਸੰਮਤ 1832 (1772 ਈ) ਨੂੰ ਹੋਇਆ। ਇਮਾਰਤ ਖੂਬਸੂਰਤ ਅਤੇ ਮਜਬੂਤ ਬਣੀ ਹੋਈ ਹੈ।


158. Gurdwara Daftuh, Distt Kasur
ਗੁਰਦੁਆਰਾ ਦਫਤੂਹ, ਜਿਲਾ ਕਸੂਰ

ਇਤਿਹਾਸਕ ਕਸਬਾ ਲਲਿਆਣੀ ਤੋਂ ਕੋਈ ਚਾਰ ਕਿਲੋਮੀਟਰ ਦੀ ਵਿੱਥ ਉਤੇ ਦਫਤੂਹ ਨਾਂ ਦਾ ਬਹੁਤ ਹੀ ਮਸ਼ਹੂਰ ਪਿੰਡ ਹੈ। ਪਿੰਡ ਅੰਦਰ ਇਕ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਤੁਹਾਨੂੰ ਦੂਰੋਂ ਹੀ ਨਜਰ ਆ ਜਾਵੇਗੀ। ਕਿਹਾ ਜਾਂਦਾ ਹੈ ਕਿ ਜਦੋਂ ਪਿੰਡ ਪਾਂਡੋਕੀ ਦੇ ਚੌਧਰੀਆਂ ਨੇ ਬਾਬਾ ਬੁੱਲ੍ਹੇ ਸ਼ਾਹ ਨੂੰ ਪਿੰਡੋਂ ਕੱਢ ਦਿੱਤਾ ਤਾਂ ਉਹਨਾਂ ਇਸ ਪਾਵਨ ਅਸਥਾਨ ਅੰਦਰ ਸ਼ਰਨ ਲਈ। ਇਹ ਇਕ ਬਹੁਤ ਹੀ ਵੱਡਾ ਕਿਲੇ ਵਰਗਾ ਗੁਰਦੁਆਰਾ ਹੈ। ਇਸ ਪਿੰਡ ਅੰਦਰ ਬੀਬੀ ਈਸ਼ਰ ਕੌਰ ਦਾ ਮਕਾਨ ''ਈਸਰੋ ਦੇ ਮਹਿਲ'' ਕਰ ਕੇ ਮਸ਼ਹੂਰ ਹੈ। ਜੋ ਹੁਣ ਮਿੱਟੀ ਦਾ ਢੇਰ ਹੁੰਦਾ ਜਾ ਰਿਹਾ ਹੈ।

159. Smadh Maha Singh Gujranwala
ਸਮਾਧ ਮਹਾਂ ਸਿੰਘ, ਗੁੱਜਰਾਂਵਾਲਾ


ਸਰਦਾਰ ਦਾ ਜਨਮ 1760 ਈ: ਨੂੰ ਸਰਦਾਰ ਚੜ੍ਹਤ ਸਿੰਘ ਜੀ ਦੇ ਘਰ ਹੋਇਆ। 1772 ਈ: ਵਿਚ ਆਪਣੀ ਮਿਸਲ ਦੀ ਵਾਗਡੋਰ ਸੰਭਾਲੀ। ਬਹੁਤ ਸਾਰੇ ਸਿੱਖ ਸਰਦਾਰਾਂ ਨੂੰ ਮਿਲਾ ਕੇ ਇਕ ਵੱਡੀ ਰਿਆਸਤ ਦੀ ਨੀਂਹ ਰੱਖੀ। ਸਰਦਾਰ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨੇ ਇਸ ਰਿਆਸਤ ਨੂੰ ਵਧਾਇਆ ਅਤੇ ਪੁਰੇ ਪੰਜਾਬ ਦਾ ਮਹਾਰਾਜਾ ਤੇ ਸ਼ੇਰੇ ਪੰਜਾਬ ਹੋਇਆ। ਸਰਦਾਰ ਮਹਾਂ ਸਿੰਘ ਦਾ ਦਿਹਾਂਤ 1792 ਨੂੰ ਗੁੱਜਰਾਂਵਾਲੇ ਵਿਚ ਹੋਇਆ। ਉਹਨਾਂ ਦੀ ਯਾਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸਮਾਧ ਦੀ ਇਹ ਇਮਾਰਤ ਬਣਵਾਈ ਜੋ ਇਕ ਆਲੀਸ਼ਾਨ ਇਮਾਰਤ ਹੈ।

160. Janam Asthan Maharaja Ranjit Singh, Sabajmandi Gujranwala
ਜਨਮ ਅਸਥਾਨ ਮਹਾਰਾਜਾ ਰਣਜੀਤ ਸਿੰਘ, ਸਬਜ਼ ਮੰਡੀ, ਗੁਜਰਾਂਵਾਲਾ ਸ਼ਹਿਰ
ਇਸ ਬਹੁਤ ਸੁੰਦਰ ਮਕਾਨ ਦੇ ਮੁੱਖ ਦਰਵਾਜੇ ਤੋਂ ਅੰਦਰ ਲੰਘ ਕੇ ਫਿਰ ਖੁੱਲਾ ਵਿਹੜਾ ਹੈ। ਇਸ ਵਿਹੜੇ ਦੇ ਦੋ ਹਿੱਸੇ ਹਨ। ਪਿਛਲੇ ਹਿੱਸੇ ਵਿਚ ਤੁਹਾਡੇ ਸੱਜੇ ਹੱਥ ਉਹ ਕਮਰਾ ਹੈ ਜਿਥੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ। ਆਪ ਦਾ ਜਨਮ ਸੰਮਤ 1837 (2 ਨਵੰਬਰ 1780) ਨੂੰ ਹੋਇਆ। ਆਪ ਦੀ ਬਾਲ ਉਮਰ ਇਸੇ ਘਰ ਗੁਜਰੀ। ਇਥੇ ਹੀ ਆਪ ਦੇ ਉਤੇ ਮਾਤਾ ਦੇ ਰੋਗ ਦਾ ਹੱਲਾ ਹੋਇਆ, ਜਿਸ ਵਿੱਚ ਆਪ ਜੀ ਦੀ ਇਕ ਅੱਖ ਜਾਂਦੀ ਰਹੀ। ਹੁਣ ਮਕਾਨ ਦੀ ਡਿਉੜੀ ਵਿਚ ਸੁਨਿਆਰੇ ਦੀ ਹੱਟੀ ਹੈ। ਮਹਿਕਮਾ ਅਸਾਰੇ ਕਦੀਮਾਂ ਇਸ ਮਕਾਨ ਦੀ ਕੋਈ ਦੇਖ ਭਾਲ ਨਹੀਂ ਕਰ ਰਿਹਾ। ਛੱਤਾਂ ਡਿੱਗ ਚੁੱਕੀਆਂ ਹਨ, ਕੰਧਾਂ ਨੂੰ ਵੀ ਕੇਰਾ ਲੱਗ ਚੁੱਕਿਆ ਹੈ।ਜੇ ਇਹੀ ਹਾਲਾਤ ਰਹੇ ਤਾਂ ਇਤਿਹਾਸ ਦਾ ਇਹ ਪੰਨਾ ਵੀ ਇਕ ਦਿਨ ਮਿਟ ਜਾਵੇਗਾ।

161. Gurdwara Jamrod,
ਗੁਰਦੁਆਰਾ ਜਮਰੌਦ


ਗੁਰਦੁਆਰਾ ਜਮਰੌਦ ਇੱਹ ਕਿਲਾ ਪਿਸ਼ਾਵਰ ਤੋਂ ਅੱਗੇ ਹੈ। ਇਥੇ ਮਸ਼ਹੂਰ ਸਿੱਖ ਜਰਨੈਲ ਹਰੀ ਸਿੰਘ ਨਲੂਆ ਅਫਗਾਨ ਫੌਜ ਨਾਲ ਲੜਦਾ ਹੋਇਆ 19 ਵਿਸਾਖ ਸੰਮਤ 1894 (1837 ਈ:) ਨੂੰ ਗੁਰੂ ਪਿਆਰਾ ਹੋਇਆ।ਜਮਰੌਦ ਕਿਲੇ ਵਿਚ ਹੀ ਇਸ ਬਹਾਦਰ ਜਰਨੈਲ ਦੀ ਸਮਾਧ ਅਤੇ ਗੁਰਦੁਆਰਾ ਹੈ।


162. Gurdwara Nanakwarha, Nirankarian, Kandhkot, Distt. Jacobabad
 ਗੁਰਦੁਆਰਾ ਨਾਨਕਵਾੜਾ, ਨਿਰੰਕਾਰੀਆਂ ਕੰਧਕੋਟ, ਜਿਲਾ ਜੈਕਬਾਬਾਦ।


ਗੁਰੂ ਨਾਨਕ ਦੇਵ ਜੀ ਦੇ ਇਥੇ ਪਧਾਰਨ ਦੀ ਪਾਵਨ ਯਾਦ ਵਿਚ ਬਣਿਆ ਹੋਇਆ ਹੈ।

 163. Gurdwara Udasi Bhai Gurdas ji, Shikarpur, Distt. Sakhar
ਗੁਰਦੁਆਰਾ ਉਦਾਸੀ ਭਾਈ ਗੁਰਦਾਸ ਜੀ, ਸ਼ਿਕਾਰਪੁਰ, ਜਿਲਾ ਸੱਖਰ


164. Smadh Maharaja Ranjit Singh Lahore
ਸਮਾਧ ਮਹਾਰਾਜਾ ਰਣਜੀਤ ਸਿੰਘ ਲਾਹੌਰ


ਸ਼ਹਿਰ ਦੇ ਰੋਸ਼ਨਾਈ ਦਰਵਾਜੇ ਤੋਂ ਬਾਹਰ ਬਾਦਸ਼ਾਹੀ ਮਸੀਤ ਦੀ ਪੂਰਬੀ ਕੰਧ ਦੀ ਦੱਖਣੀ ਨੁੱਕਰ ਨਾਲ ਇਕ ਗੁੰਬਦ ਵਾਲੀ ਇਮਾਰਤ ਜੁੜੀ ਹੋਈ ਹੈ। ਮਹਾਰਾਜਾ ਨੇ ਕੋਈ ਚਾਲੀ ਵਰ੍ਹੇ ਪੰਜਾਬ ਤੇ ਕਸ਼ਮੀਰ ਉਤੇ ਹਕੂਮਤ ਕੀਤੀ। ਆਖਰਕਾਰ 15 ਹਾੜ 1896 (27 ਜੂਨ 1839) ਨੂੰ ਅਧਰੰਗ ਦੇ ਰੋਗ ਕਾਰਨ ਇਸ ਦੁਨੀਆਂ ਤੋਂ ਮੂੰਹ ਮੋੜਿਆ।

165. Janam Asthan Hari Singh Nalwa Kasera Bazar Gujranwala
ਜਨਮ ਅਸਥਾਨ ਹਰੀ ਸਿੰਘ ਨਲੂਆ, ਕਸੈਰਾ ਬਜਾਰ, ਗੁਜਰਾਵਾਲਾ


ਇਹ ਹਵੇਲੀ ਗੁਜਰਾਂਵਾਲਾ ਸ਼ਹਿਰ ਦੀ ਇਕ ਮਸ਼ਹੂਰ ਹਵੇਲੀ ਹੈ। ਇਥੇ ਹੀ ਮਸ਼ਹੂਰ ਸਿੱਖ ਜਰਨੈਲ ਨੇ 1791 ਈ ਨੂੰ ਜਨਮ ਲਿਆ। ਆਪ ਜੀ ਦੇ ਪਿਤਾ ਦਾ ਨਾਮ ਸ੍ਰ: ਗੁਰਦਿਆਲ ਸਿੰਘ ਤੇ ਮਾਤਾ ਜੀ ਦਾ ਨਾਮ ਧਰਮ ਕੌਰ ਸੀ। ਉਹਨਾਂ ਦੀ ਗੋਤ ਉਪਲ ਖੱਤਰੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਸਤੇ ਉਹਨਾਂ ਨੇ ਅਨੇਕਾਂ ਮੱਲਾਂ ਮਾਰੀਆਂ। ਉਹ ਪੰਜਾਬੀ ਫੌਜ ਦੇ ਮਸ਼ਹੂਰ ਜਰਨੈਲਾਂ ਵਿਚੋਂ ਇਕ ਸਨ। ਉਹਨਾਂ 1837 ਨੂੰ ਜਮਰੌਦ ਦੇ ਕਿਲੇ ਅੰਦਰ ਲੜਦਿਆਂ ਪ੍ਰਾਣ ਤਿਆਗੇ।
ਕਸੈਰਾ ਬਜਾਰ ਵਾਲੀ ਇਹ ਹਵੇਲੀ ਉਹਨਾਂ ਦੀ ਜੱਦੀ ਹਵੇਲੀ ਸੀ। ਇਸ ਹਵੇਲੀ ਦੀਆਂ ਮਨਮੋਹਣੀਆਂ ਬਾਰੀਆਂ ਅਤੇ ਬੂਹੇ ਉਤਾਰ ਕੇ ਲਾਹੌਰ ਅਜਾਇਬ ਘਰ ਵਿਚ ਰੱਖ ਦਿਤੇ ਗਏ, ਜੋ ਅੱਜ ਵੀ ਮੌਜੂਦ ਹਨ।
1947 ਤੋਂ ਮਗਰੋਂ ਇਸ ਹਵੇਲੀ ਅੰਦਰ ਹਾਫਿਜ ਗੁਲਾਮ ਰਸੂਲ ਸਾਹਿਬ ਆਣ ਵੱਸੇ ਜੋ ਲੁਧਿਆਣੇ ਤੋਂ ਉਜੜ ਕੇ ਆਏ ਸਨ। ਉਹ ਇਸ ਇਲਾਕੇ ਦੇ ਮਸ਼ਹੂਰ ਹਕੀਮ ਤੇ ਅਲਾਹ ਲੋਕ ਹੋਏ ਹਨ। ਇਸ ਵੇਲੇ ਇਹਨਾਂ ਦੀ ਔਲਾਦ ਇਥੇ ਰਹਿੰਦੀ ਹੈ ਅਤੇ ਇਥੇ ਹੀ ਉਹਨਾਂ ਦੀ ਦਰਗਾਹ ਹੈ।

166. Smadh Akali Phoola Singh Naushehra
ਸਮਾਧ ਅਕਾਲੀ ਫੂਲਾ ਸਿੰਘ


ਅਕਾਲੀ ਮਹਾਰਾਜਾ ਦੇ ਨਾਮਵਰ ਜਰਨੈਲ ਸਨ। ਆਪ ਦਾ ਜਨਮ ਸੰਮਤ 1818 ਨੂੰ ਸਰਦਾਰ ਈਸ਼ਰ ਸਿੰਘ ਦੇ ਘਰ ਹੋਇਆ। ਆਪ ਨੇ ਅਕਾਲੀ ਦਲ ਨੂੰ ਪਿਛੇ ਲਾ ਕੇ ਗੁਰਦੁਆਰਿਆਂ ਅਤੇ ਸਿੱਖ ਕੌਮ ਦੀ ਭਾਰੀ ਸੇਵਾ ਕੀਤੀ। ਅੰਮ੍ਰਿਤਸਰ ਅੰਦਰ ਆਪ ਦੇ ਨਾਮ ਦਾ ਬੁਰਜ ਅਤੇ ਆਪ ਦੇ ਜਥੇ ਦੀ ਛਾਉਣੀ ਹੈ। ਆਪ ਨੇ ਸਿੱਖ ਫੌਜ ਵਿਚ ਜਰਨੈਲ ਵਜੋਂ ਅਨੇਕਾਂ ਜੰਗਾਂ ਦੀ ਅਗਵਾਈ ਕੀਤੀ ਅਤੇ ਫਤਿਹ ਪਾਈ।14 ਮਾਰਚ 1823 (ਪਹਿਲੀ ਚੇਤ ਸੰਮਤ 1879) ਨੂੰ ਸਰਹੱਦੀ ਪਠਾਣਾਂ ਨਾਲ ਲੜਦੇ ਹੋਏ ਇਸ ਥਾਂ ਸ਼ਹੀਦ ਹੋਏ।

167. Gurdwara Nihang Singh Chhavni Naushehra
ਗੁਰਦੁਆਰਾ ਨਿਹੰਗ ਸਿੰਘ ਛਾਉਣੀ, ਨੌਸ਼ਹਿਰਾ


ਅਕਾਲੀ ਫੂਲਾ ਸਿੰਘ ਦੀ ਸਮਾਧ ਨਾਲ ਸਬੰਧਿਤ ਪਿੰਡ ਪੀਰ ਸਬਾਕ ਵਿਚ ਹੀ ਹੈ। ਸਮਾਧ ਦੀ ਇਕ ਨਿੱਕੀ ਜਿਹੀ ਚੌਖੰਡੀ ਹੈ। ਜਦਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਇਕ ਕਿਲੇ ਦੇ ਰੂਪ ਵਿਚ ਉਸਰੀ ਹੋਈ ਹੈ। । ਇਥੇ ਨਿਹੰਗ ਸਿੰਘ ਸ਼ਸਤਰ ਅਭਿਆਸ ਕਰਦੇ ਹੁੰਦੇ ਸਨ। ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸੁੰਦਰ ਹੈ ਅਤੇ ਮਜਬੂਤ ਹੈ। ਦਰਿਆ ਕੰਢੇ ਹੋਣ ਕਰਕੇ ਇਹਦੀ ਸ਼ਾਨ ਵਿਚ ਹੋਰ ਵੀ ਵਾਧਾ ਹੋ ਗਿਆ ਹੈ।

    
168. Smadh Maharaja Kharhag Singh and Naunihal Singh
ਸਮਾਧ ਮਹਾਰਾਜਾ ਖੜਕ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਲਾਹੌਰ


ਇਹ ਦੋ ਸਮਾਧਾਂ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਪੱਛਮੀ ਪਾਸੇ ਇਸੇ ਇਮਾਰਤ ਦਾ ਭਾਗ ਹਨ। ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸੀ ਤੇ ਮਹਾਰਾਜੇ ਦੇ ਮਰਨ ਤੋਂ ਮਗਰੋਂ ਤਖਤ ਤੇ ਬੈਠਾ। ਇਕ ਸਾਲ ਬਿਮਾਰ ਰਹਿ ਕੇ 21 ਕਤੱਕ ਸੰਮਤ 1897 ਨੂੰ 38 ਵਰਿਆਂ ਦੀ ਉਮਰ ਵਿਚ ਚਲਾਣਾ ਕਰ ਗਿਆ। ਕੰਵਰ ਨੌਨਿਹਾਲ ਖੜਕ ਸਿੰਘ ਦਾ ਪੁੱਤਰ ਸੀ। ਉਹ ਡੋਗਰਿਆਂ ਦੀਆਂ ਸਾਜਸ਼ਾਂ ਦਾ ਪਹਿਲਾ ਸ਼ਿਕਾਰ ਸੀ। ਉਸਨੇ ਪਿਉ ਨੂੰ ਕੈਦ ਵਿਚ ਰੱਖਿਆ ਤੇ ਆਪ ਰਾਜ ਕਰਦਾ ਰਿਹਾ। 5 ਨਵੰਬਰ 1840 ਨੂੰ ਜਦ ਉਹ ਆਪਣੇ ਪਿਤਾ ਖੜਕ ਸਿੰਘ ਦਾ ਅੰਤਮ ਸੰਸਕਾਰ ਕਰ ਕੇ ਕਿਲੇ ਵੱਲ ਨੂੰ ਆ ਰਿਹਾ ਸੀ ਤਾਂ ਉਸਦੇ ਉਤੇ ਦਰਵਾਜਾ ਡੇਗ ਕੇ ਉਸਨੂੰ ਕਤਲ ਕਰ ਦਿੱਤਾ ਗਿਆ। ਉਸ ਦੇ ਨਾਲ ਰਾਜਾ ਗੁਲਾਬ ਸਿੰਘ ਦਾ ਪੁੱਤਰ ਉਧਮ ਸਿੰਘ ਵੀ ਸੀ। ਇਉਂ ਖੜਕ ਸਿੰਘ ਤੋਂ ਅਗਲੇ ਦਿਨ ਉਹਦੇ ਪੁੱਤਰ ਦੀ ਲੋਥ ਦਾ ਵੀ ਉਸੇ ਥਾਂ ਸੰਸਕਾਰ ਕੀਤਾ ਗਿਆ। ਬਾਅਦ ਵਿਚ ਇਥੇ ਹੀ ਸਮਾਧੀਆਂ ਬਣਾ ਦਿੱਤੀਆਂ ਗਈਆਂ, ਜੋ ਅੱਜ ਵੀ ਮੌਜੂਦ ਹਨ।

 169. Smadh Jamadar Khushal Singh Lahore
ਸਮਾਧ ਜਮਾਦਾਰ ਖੁਸ਼ਹਾਲ ਸਿੰਘ ਲਾਹੌਰ170. Smadh Maharani Chand Kaur and Gulab Kaur Lahore
ਸਮਾਧ ਮਹਾਰਾਣੀ ਨਕਾਇਨ, ਚੰਦ ਕੌਰ, ਤੇ ਗੁਲਾਬ ਕੌਰ ਲਹੌਰ


171. Smadh S.  Jawahar Singh, Lahore
ਸਮਾਧ ਸ. ਜਵਾਹਰ ਸਿੰਘ ਲਾਹੌਰ


172. Gurdwara Mamser, Laliani Distt Kasur
ਗੁਰਦੁਆਰਾ ਮਾਮਸ਼ੇਰ ਲਲਿਆਣੀ, ਜਿਲਾ ਕਸੂਰ


173. Gurdwara Ajit Sar Okara
 ਗੁਰਦੁਆਰਾ ਅਜੀਤ ਸਰ ਓਕਾੜਾ174. Smadh Maharaja Sher Singh Chahmira Lahore
ਸਮਾਧ ਮਹਾਰਾਜਾ ਸ਼ੇਰ ਸਿੰਘ, ਚਾਹ ਮੀਰਾ, ਲਾਹੌਰ
ਮਹਾਰਾਜਾ ਸ਼ੇਰ ਸਿੰਘ ਉਹਦੀ ਰਾਣੀ ਰੰਧਾਵੀ ਧਰਮ ਕੌਰ ਅਤੇ ਰਾਣੀ ਪ੍ਰਤਾਪ ਕੌਰ ਦੀਆਂ ਸਮਾਧਾਂ ਇਥੇ ਦੱਖਣੀ ਲਾਹੌਰ 'ਚ ਹਨ। ਕਦੇ ਇਥੇ ਰਾਵੀ ਦਰਿਆ ਵਗਦਾ ਸੀ। 15 ਸਤੰਬਰ 1843 ਨੂੰ ਮਹਾਰਾਜਾ ਇਸ ਥਾਂ ਫੌਜ ਦਾ ਮੁਆਇਨਾ ਕਰਨ ਆਇਆ ਤਾਂ ਉਸਦੇ ਜਰਨੈਲ ਅਜੀਤ ਸਿੰਘ ਸੰਧਾਵਾਲੀਆ ਨੇ ਬੰਦੂਕ ਪੇਸ਼ ਕੀਤੀ। ਜਦੋਂ ਮਹਾਰਾਜਾ ਬੰਦੂਕ ਫੜਨ ਲੱਗਾ ਤਾਂ ਸੰਧਾਵਾਲੀਆ ਨੇ ਘੋੜਾ ਦਬਾ ਦਿੱਤਾ। ਮਹਾਰਾਜਾ ਉਥੇ ਹੀ ਢੇਰੀ ਹੋ ਗਿਆ। ਉਦੋਂ ਹੀ ਲਹਿਣਾ ਸਿੰਘ ਸੰਧਾਵਾਲੀਆ ਨੇ ਮਹਾਰਾਜ ਦੇ 7 ਸਾਲਾਂ ਪੁੱਤਰ ਕੰਵਰ ਪ੍ਰਤਾਪ ਸਿੰਘ ਨੂੰ ਵੀ ਕਤਲ ਕਰ ਦਿੱਤਾ।ਅੱਜ ਤਾਂ ਬਾਰਾਂਦਰੀ ਸ਼ਾਹ ਬਿਲਾਵਲ ਨੇੜੇ ਇਹ ਸਮਾਧਾਂ ਖੰਡਰ ਰੂਪ 'ਚ ਖਲੋਤੀਆਂ ਹਨ, ਜੋ ਕਿਸੇ ਵੇਲੇ ਵੀ ਅਲੋਪ ਹੋ ਜਾਂਣਗੀਆਂ ਹਨ।Ð ਕਿਤਾਬ ਸਮਾਪਤ ਹੁੰਦੀ ਹੈ।
---------------
-------------------------------
175 Gurdwara Kartarpur sahib Narowal
ਗੁਰਦੁਆਰਾ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਨਾਰੋਵਾਲ

ਇਥੇ ਗੁਰੁ ਨਾਨਕ ਪਾਤਸ਼ਾਹ 23 ਅਸੂ ਸੰਮਤ 1596 ਮੁਤਾਬਿਕ 22 ਸਤੰਬਰ 1539 ਨੂੰ ਜੋਤੀ ਜੋਤ ਸਮਾਏ। ਇਸ ਅਸਥਾਨ ਤਕ ਅਪੜਨ ਲਈ ਰੇਲਵੇ ਸਟੈਸ਼ਨ ਦਰਬਾਰ ਸਾਹਿਬ ਲਗਦਾ ਹੈ।
ਅਜੋਕੀ ਇਮਾਰਤ ਦੀ ਉਸਾਰੀ ਪਟਿਆਲਾ ਮਹਾਰਾਜਾ ਭੁਪਿੰਦਰ ਸਿੰਘ ਨੇ 135600 ਦੀ ਰਕਮ ਨਾਲ ਕਰਵਾਈ। ਹੁਣ ਸੰਨ 1995 ਵਿਚ ਪਾਕਿਸਤਾਨ ਸਰਕਾਰ ਨੇ ਲੱਖਾਂ ਰੁਪਏ ਲਾ ਕੇ ਇਸ ਦੀ ਮੁਰੰਮਤ ਕਰਵਾਈ ਹੈ।
Share this article :

No comments:

Post a Comment

 

Punjab Monitor