ਅੱਜ ਜਾਂ ਕੱਲ – ਖਾਲਿਸਤਾਨ ਦਾ ਬਣਨਾ ਤੈਅ (ਕੌਮਾਂਤਰੀ ਹਾਲਾਤਾਂ ਦੇ ਮੱਦੇਨਜ਼ਰ)
ਜਾਲਮ ਭਾਰਤ ਸਰਕਾਰ ਨੇ ਲੋਕਤੰਤਰੀ ਤਰੀਕੇ ਰਾਂਹੀ ਵੀ, ਵੱਖਰੇ ਰਾਜ ਦੀ ਗਲ ਕਰਨ ਨੂੰ ਅੱਤਵਾਦ ਐਲਾਨਿਆ ਹੋਇਆ ਹੈ ਅਤੇ ਲਗ ਪਗ ਹਰ ਪਾਸਿਓ ਪੰਜਾਬੀਆਂ ਦੀ ਘੇਰਾਬੰਦੀ ਕੀਤੀ ਹੋਈ ਹੈ।ਅੱਜ ਪੰਜਾਬ ਦੀ ਸਾਰੀ ਰਾਜਨੀਤੀ ਦੀ ਵਾਗਡੋਰ ਅਜੈਂਸੀਆਂ ਦੇ ਹੱਥ ਵਿਚ ਹੈ ਅਤੇ ਖੁਦ ਖਾਲਿਸਤਾਨ ਦੀ ਲਹਿਰ ਨੂੰ ਵੀ ਅਗਲਿਆਂ ਅਗਵਾਹ ਕਰ ਰੱਖਿਆ ਹੈ। ਅਜਿਹੇ ਵਿਚ ਪੰਜਾਬੀਆਂ ਵਿਚ ਨਿਰਾਸ਼ਾ ਦਾ ਛਾ ਜਾਣਾ ਸੁਭਾਵਕ ਹੈ।
ਪਰ ਦੂਸਰੇ ਪਾਸੇ ਗੁਰੂ ਕਹਿ ਰਿਹਾ ਹੈ:-
“ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥ ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥ ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥……. ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ ॥” (ਅੰਗ-70 ਸਗਗਸ)
ਅਤੇ ਦੇਖੋ ਕਿ ਚਮਤਕਾਰ ਕਿਵੇਂ ਵਾਪਰਦਾ ਹੈ? ਜਾਲਮ ਸਰਕਾਰ ਨੇ ਪੰਜਾਬੋਂ ਬਾਹਰ ਜਦੋਂ ਸਿੱਖਾਂ ਦਾ ਕਤਲੇਆਮ ਕਰਨਾਂ ਸ਼ੁਰੂ ਕੀਤਾ ਤਾਂ ਝੱਟ ਬਾਹਰ ਦੀਆਂ ਸਰਕਾਰਾਂ ਦੀ ਨਿਗਾਹ ਵਿਚ ਖਾਲਿਸਤਾਨ ਦਾ ਮੁੱਦਾ ਆ ਗਿਆ। ਹਰਦੀਪ ਸਿੰਘ ਨਿੱਜਰ ਦਾ ਕਤਲ ਅਤੇ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸਾਜਿਸ਼ ਦਾ ਨੰਗੇ ਹੋਣਾਂ ਅਤੇ ਕਨਿਸ਼ਕ ਹਵਾਈਜਹਾਜ ਦੇ 329 ਮੁਸਾਫਰਾਂ ਦੇ ਕਤਲ ਦੇ ਮੁਦੇ ਨੇ ਸਾਰੇ ਹਾਲਾਤ ਹੀ ਬਦਲ ਕੇ ਰੱਖ ਦਿੱਤੇ ਹਨ। ਮੁਲਕਾਂ ਨੂੰ ਪਤਾ ਲੱਗ ਗਿਆ ਕਿ ਖਾਲਿਸਤਾਨ ਭਾਰਤ ਦੀ ਕਮਜੋਰੀ ਹੈ।
ਐਸ ਵੇਲੇ ਕੀ ਹੋਇਆ ਪਿਆ ਹੈ ਕਿ ਭਾਰਤ ਚੁਫੇਰਿਓ ਘਿਰਿਆ ਪਿਆ ਹੈ। ਗੋਰਿਆਂ ਦੇ ਮੁਲਕ ਭਾਰਤ ਤੇ ਦਬਾਅ ਪਾ ਰਹੇ ਨੇ ਕਿ ਉਹ ਰੂਸ ਦਾ ਸਾਥ ਛੱਡ ਕੇ ਯੂਕਰੇਨ ਧੜੇ ਵਿਚ ਆਵੇ। ਕੁਝ ਹੀ ਦਿਨ ਪਹਿਲਾਂ ਗੋਰਿਆਂ ਨੇ ਭਾਰਤ ਨੂੰ ਕਿਹਾ ਕਿ ਉਹ ਈਰਾਨ-ਇਜ਼ਰਾਈਲ ਯੁਧ ਵਿਚ ਇਸਰਾਈਲ ਦਾ ਪੱਖ ਲਵੇ। ਜਦੋਂ ਕਿ ਈਰਾਨ ਨਾਲ ਭਾਰਤ ਦੇ ਚੋਖੇ ਵਪਾਰਕ ਸਬੰਧ ਹਨ। ਮਜਬੂਰ ਭਾਰਤ ਨੇ ਗੋਰਿਆਂ ਦੀ ਗਲ ਮੰਨੀ ਹੈ। ਅੱਜ ਈਰਾਨ ਭਾਰਤ ਤੇ ਔਖਾ ਹੋ ਗਿਆ ਹੈ।
ਕਲ੍ਹ ਭਾਰਤ ਦੇ ਮਸ਼ਹੂਰ ਅਖਬਾਰ ਹਿੰਦੁਸਤਾਨ ਟਾਈਮਜ਼ ਨੇ ਖਬਰ ਦਿੱਤੀ ਹੈ ਕਿ ਅਮਰੀਕਾ ਦੀ ਪਾਰਲੀਮੈਂਟ ਵਿਚ ਇਕ ਬਿਲ ਆ ਰਿਹਾ ਹੈ ਜਿਸ ਅਨੁਸਾਰ ਭਾਰਤ ਜੇ ਅਜੇ ਵੀ ਰੂਸ ਦਾ ਸਾਥ ਨਹੀ ਛਡਦਾ ਤਾਂ ਇਸ ਮੁਲਕ ਤੋਂ ਨਿਰਯਾਤ ਤੇ 500% ਟੈਕਸ ਕਰ ਦਿੱਤਾ ਜਾਵੇ। ਅਮਰੀਕਾ ਨੇ ਦੁਖ ਜ਼ਾਹਿਰ ਕੀਤਾ ਹੈ ਕਿ ਭਾਰਤ ਰੂਸ ਤੋਂ ਵੱਡੀ ਮਾਤਰਾ ਵਿਚ ਪੈਟਰੋਲੀਅਮ ਮੰਗਾ ਰਿਹਾ ਹੈ ਜਿਸ ਨਾਲ ਰੂਸ ਨੂੰ ਮਾਇਕ ਫਾਇਦਾ ਪਹੁੰਚ ਰਿਹਾ ਹੈ।
ਭਾਰਤ ਦੀ ਇਕ ਹੋਰ ਵੱਡੀ ਕਮਜੋਰੀ ਹੈ ਕਿ ਫੌਜਾਂ ਦਾ ਜਿਆਦਾ ਤੋਂ ਜਿਆਦਾ ਅਸਲਾ ਅਤੇ ਸਾਜੋ ਸਮਾਨ ਜਹਾਜ ਆਦਿ ਰੂਸ ਤੋਂ ਆਇਆ ਹੋਇਆ ਹੈ। ਜੇ ਭਾਰਤ ਰੂਸ ਨਾਲ ਸਬੰਧ ਵਿਗਾੜਦਾ ਹੈ ਤਾਂ ਸਪੇਅਰ ਪਾਰਟਜ਼ ਦੀ ਗੈਰ ਮੌਜੂਦਗੀ ਵਿਚ ਸਾਰਾ ਸਮਾਨ ਕਵਾੜਾ ਹੋ ਜਾਂਦਾ ਹੈ।
ਓਧਰ ਅਮਰੀਕਨ ਸਿਆਸਤਦਾਨਾਂ ਅਤੇ ਵਿਦਵਾਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਭਾਰਤ ਨੂੰ 5-6 ਹਿੱਸਿਆਂ ਵਿਚ ਵੰਡ ਦਿੱਤਾ ਜਾਏ। ਜੋ ਅਗਲਿਆਂ ਖਾਲਿਸਤਾਨ ਦਾ ਨਕਸ਼ਾ ਜਾਰੀ ਕੀਤਾ ਹੈ ਉਸ ਮੁਤਾਬਿਕ ਤਾਂ ਖਾਲਿਸਤਾਨ ਦੀ ਹੱਦ ਸਮੁੰਦਰ ਤਕ ਜਾ ਰਲਦੀ ਹੈ।
ਯਾਦ ਰਹੇ ਜਦੋਂ 1946/47 ਵੇਲੇ ਭਾਰਤ ਦੀ ਅਜਾਦੀ ਦੀ ਗਲ ਚਲ ਰਹੀ ਸੀ ਤਾਂ ਓਦੋਂ ਵੀ ਗੋਰਿਆਂ ਨੇ ਅਕਾਲੀ ਲੀਡਰਾਂ ਨੂੰ ਸਲਾਹ ਦਿੱਤੀ ਸੀ ਕਿ ਸਾਡੇ ਨਾਲ ਸੰਧੀ ਕਰ ਲਓ ਅਸੀ ਸਿੱਖ ਰਾਜ ਦੀ ਹੱਦ ਸਮੁੰਦਰ ਤਕ ਪਹੁੰਚਾ ਦਿਆਂਗੇ ਬਸ ਸਾਡੀ ਫੌਜ ਵਾਸਤੇ ਭਰਤੀ ਦਈ ਜਾਣਾ। ਬਦਕਿਸਮਤੀ ਨਾਲ ਓਸ ਵੇਲੇ ਅੰਗਰੇਜਾਂ ਖਿਲਾਫ ਨਫਰਤ ਸੀ ਜਿਸ ਕਰਕੇ ਮੂਰਖ ਸਿੱਖ ਲੀਡਰ ਗੋਰਿਆਂ ਦੀ ਕਿਸੇ ਵੀ ਗਲ ਤੇ ਭਰੋਸਾ ਨਹੀ ਸਨ ਕਰ ਰਹੇ। ਹਾਲਾਂ ਗਲ ਬੜੀ ਹੀ ਸਿੱਧੀ ਸਾਦੀ ਸੀ ਕਿ ਅਗਲਿਆਂ ਸਿੱਖ ਰਾਜ ਕਿਹੜਾ ਇੰਗਲੈਂਡ ਦੇ ਹਿੱਸੇ ਤੋਂ ਦੇਣਾ ਹੈ। ਓਹ ਤਾਂ ਭਾਰਤ ਤੋਂ ਜਾ ਹੀ ਰਹੇ ਸਨ। -- ਭਬੀਸ਼ਨ ਸਿੰਘ ਗੁਰਾਇਆ
No comments:
Post a Comment