RAJIV-LONGOWAL ACCORD - ACTORS BEHIND THE SCENE
ਰਾਜੀਵ ਲੋਗੋਂਵਾਲ ਸਮਝੌਤੇ ਦੇ ਖਿਡਾਰੀ ਜਿੰਨਾਂ ਇਹ ਸਮਝੌਤਾ ਕਰਾਉਣ ਵਿਚ ਗੁਪਤ ਭੂਮਿਕਾ ਨਿਭਾਈ
ਰਾਜੀਵ ਲੋਗੋਂਵਾਲ ਸਮਝੌਤਾ 24 ਜੁਲਾਈ 1985 ਨੂੰ ਹੁੰਦਾ ਹੈ। ਇਹ ਉਸ ਰਾਜੀਵ ਗਾਂਧੀ ਨਾਲ ਸਮਝੌਤਾ ਸੀ ਜਿਸ ਨੇ ਇੰਦਰਾ ਗਾਂਧੀ ਦੀ ਮੌਤ ਨੇ ਅਣਭੋਲ ਨਿਰਦੋਸ਼ ਦਿੱਲੀ ਦੇ ਸਿੱਖਾਂ ਦੇ ਕਤਲੇਆਮ ਦਾ ਹੁਕਮ ਦਿੱਤਾ ਸੀ।
ਸੰਤ ਹਰਚੰਦ ਸਿੰਘ ਲੋਗੋਂਵਾਲ ਨੂੰ 20 ਅਗਸਤ 1985 ਨੂੰ ਖਾੜਕੂਆਂ ਗੋਲੀ ਮਾਰ ਦਿੱਤੀ। ਲੋਂਗੋਵਾਲ ਬਾਦਲ ਟੌਹੜੇ ਵਾਂਙੂ ਕੋਈ ਚਤਰ ਚਲਾਕ ਲੀਡਰ ਨਹੀ ਸੀ। ਇਸ ਭੋਲੇ ਭਾਲੇ ਲੀਡਰ ਨਾਲ ਬਾਦਲ ਅਤੇ ਟੌਹੜਾ ਬਹੁਤ ਈਰਖਾ ਕਰਦੇ ਸਨ।
ਲੋਗੋਵਾਲ ਕੁਝ ਸਰਕਾਰੀ ਟਾਊਟਾਂ ਦੀ ਚਾਲ ਵਿਚ ਫਸ ਗਿਆ ਸੀ ਜਿਸ ਵਿਚ ਮੁਖ ਤੌਰ ਤੇ ਹੇਠ ਸਰਕਾਰੀ ਬੰਦੇ ਸਨ ਜਿੰਨਾਂ ਨੇ ਲੋਗੋਂਵਾਲ ਨੂੰ ਸਮਝਾ ਬੁਝਾ ਕੇ ਸਮਝੌਤਾ ਕਰਵਾ ਦਿੱਤਾ ਸੀ:
1. ਹਰਕਿਸ਼ਨ ਸਿੰਘ ਸੁਰਜੀਤ ਕਮਿਊਨਿਸਟ ਲੀਡਰ (1916-2008) (ਇਹ ਮੁੱਖ ਤੌਰ ਤੇ ਭਾਰਤੀ ਰਾਜਨੀਤੀ ਵਿਚ ਸੱਤਾ-ਦਲਾਲ ਕਰਕੇ ਜਾਣਿਆ ਜਾਂਦਾ ਰਿਹਾ ਹੈ। ਕੇਂਦਰ ਵਿਚ ਕਈ ਰਾਜਨੀਤਕ ਜੋੜ-ਤੋੜ ਕਰਵਾਉਦਾ ਰਿਹਾ ਹੈ। 1947 ਤੋਂ ਪਹਿਲਾਂ ਇਸ ਨੇ ਇਕ ਹੋਰ ਬੰਦੇ (ਅਧਿਕਾਰੀ) ਨਾਲ ਮਿਲ ਕੇ ਖਾਲਿਸਤਾਨ ਤੇ ਕਿਤਾਬਚਾ ਛਾਪਿਆ ਸੀ। ਕਿਹਾ ਜਾਂਦਾ ਹੈ ਕਿ ਟੌਹੜਾ ਵੀ ਇਸ ਤੋਂ ਸਲਾਹ ਲੈ ਕੇ ਚਲਦਾ ਸੀ।)
2. ਬਲਵੰਤ ਸਿੰਘ ਰਾਮੂਵਾਲੀਆ (ਇਸ ਤੇ ਭਾਰਤ ਸਰਕਾਰ ਕੁਝ ਜਿਆਦਾ ਹੀ ਖੁਸ਼ ਰਹੀ ਹੈ। ਕਦੀ ਇਹਨੂੰ ਕੇਂਦਰ ਵਿਚ ਮੰਤਰੀ ਦਾ ਅਹੁਦਾ ਮਿਲਿਆ (1996-98) ਰਾਜ ਸਭਾ ਦੀ ਮੈਬਰੀ ਨਾਲ ਨਿਵਾਜਿਆ, ਅਤੇ ਹੋਰ ਅਨੇਕਾ ਕੇਂਦਰ ਸਰਕਾਰੀ ਕਮੇਟੀਆਂ ਦਾ ਮੈਂਬਰ ਰਿਹਾ ਹੈ, ਕਦੀ ਯੂ ਪੀ ਸਰਕਾਰ ਵਿਚ ਮੰਤਰੀ। 1980 ਦੇ ਦਹਾਕੇ ਵਿਚ ਰਾਮੂਵਾਲੀਆ ਸਰਕਾਰੀ ਟਾਊਟ ਦੇ ਤੌਰ ਤੇ ਬਦਨਾਮ ਸੀ)
3. ਸੁਰਜੀਤ ਸਿੰਘ ਬਰਨਾਲਾ (ਇਹ ਬਾਦ ਵਿਚ ਪੰਜਾਬ ਦਾ ਮੁਖ ਮੰਤਰੀ ਬਣਦਾ ਹੈ ਅਤੇ ਉਪਰੰਤ ਕਈ ਸੂਬਿਆਂ ਦਾ ਗਵਰਨਰ ਰਹਿੰਦਾ ਹੈ)
4. ਬਲਵੰਤ ਸਿੰਘ ਥਿੰਦ (ਸਾਬਕਾ ਖਜ਼ਾਨਾ ਮੰਤਰੀ ਪੰਜਾਬ। ਇਸ ਨੂੰ 10 ਜੁਲਾਈ 1990 ਨੂੰ ਖਾੜਕੂਆਂ ਨੇ ਮਾਰ ਦਿੱਤਾ ਸੀ)
5. ਬਲਜਿੰਦਰ ਸਿੰਘ ਹਮਦਰਦ ਸੰਪਾਦਕ ਅਜੀਤ। ਲੋਗੋਂਵਾਲ ਨੂੰ ਤਿਆਰ ਕਰਨ ਲਈ ਇਸ ਨੇ ਖਾਸ ਭੂਮਿਕਾ ਨਿਭਾਈ (ਇਸ ਨੂੰ ਬਾਦ ਵਿਚ ਭਾਰਤ ਸਰਕਾਰ ਨੇ ਭਾਰਤ ਭੂਸ਼ਨ ਸਨਮਾਨ ਦਿਤਾ)
6. ਹਰਚਰਨ ਬੈਂਸ (ਬੇਅੰਤ ਸਿੰਘ ਮੁਖ ਮੰਤਰੀ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਐਡਵਾਈਜਰ । ਇਹ ਜਿਆਦਾ ਗੁਪਤ ਰਹਿ ਕੇ ਕੰਮ ਕਰਦਾ ਹੈ। ਲਾਈਮ ਲਾਈਟ ਵਿਚ ਘੱਟ ਆਉਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਤਾਂ ਖੁਫੀਆ ਅਜੈਂਸੀਆਂ ਦਾ ਸਿੱਧਾ ਮੁਲਾਜਮ ਹੈ।)
(ਇਹ ਜਾਣਕਾਰੀ ਸੋਸ਼ਲ ਮੀਡੀਆ ਤੋਂ ਲਈ ਹੈ। ਉਪਰ ਦਿੱਤੇ ਨੰਬਰ 5 ਅਤੇ 6 ਬਾਰੇ ਸਬੰਧਤ ਜਾਣਕਾਰੀ ਅਮਰੀਕ ਸਿੰਘ ਮੁਕਤਸਰ ਨੇ ਆਪਣੀ ਫੇਸਬੁੱਕ ਪੋਸਟ ਵਿਚ ਦਿੱਤੀ ਹੈ)
-ਭਬੀਸ਼ਨ ਸਿੰਘ ਗੁਰਾਇਆ
No comments:
Post a Comment