Home » » ਹਿੰਦੁਸਤਾਨੀ ਲੋਕਾਂ ਨੇ ਹੌਲੀ ਹੌਲੀ ਖਾਲਿਸਤਾਨ ਪ੍ਰਵਾਨ ਕਰਨਾਂ ਸ਼ੁਰੂ ਕੀਤਾ

ਹਿੰਦੁਸਤਾਨੀ ਲੋਕਾਂ ਨੇ ਹੌਲੀ ਹੌਲੀ ਖਾਲਿਸਤਾਨ ਪ੍ਰਵਾਨ ਕਰਨਾਂ ਸ਼ੁਰੂ ਕੀਤਾ

ਹਿੰਦੁਸਤਾਨੀ ਲੋਕਾਂ ਨੇ ਹੌਲੀ ਹੌਲੀ ਖਾਲਿਸਤਾਨ ਪ੍ਰਵਾਨ ਕਰਨਾਂ ਸ਼ੁਰੂ ਕੀਤਾ

INDIAN DIASPORA HAS STARTED ACCEPTING KHALISTAN

ਹਿੰਦੁਸਤਾਨੀ ਲੋਕ ਕੋਈ 1000 ਸਾਲ ਗੁਲਾਮ ਰਹੇ ਨੇ। ਜਦੋਂ ਕਿ ਧਾਰਮਿਕ ਪੱਖ ਤੋਂ ਹਿੰਦੁਸਤਾਨੀਆਂ ਦੀ ਗੁਲਾਮੀ ਸਦੀਵੀ ਹੈ ਕਿਉਕਿ ਹਰ ਕੰਮ ਕਰਨ ਤੋਂ ਪਹਿਲਾਂ ਬ੍ਰਾਹਮਣ ਦੀ ਪ੍ਰਵਾਨਗੀ ਲੈਣਾ ਇਹਨਾਂ ਵਾਸਤੇ ਜਰੂਰੀ ਹੁੰਦਾ ਹੈ। ਇਹ ਮੰਨੀ ਹੋਈ ਗਲ ਹੈ ਕਿ ਜਦੋਂ ਕਿਸੇ ਗੁਲਾਮ ਬੰਦੇ ਨੂੰ ਤਾਕਤ ਅਤੇ ਸੰਪੂਰਨ ਅਜਾਦੀ ਮਿਲ ਜਾਵੇ ਤਾਂ ਉਹ ਤਾਕਤ ਦੇ ਨਸ਼ੇ ਵਿਚ ਸਭ ਕੁਝ ਭੁੱਲ ਜਾਂਦਾ ਹੈ ਅਤੇ ਮਜਲੂਮ ਤੇ ਜੁਲਮ ਕਰਨ ‘ਚ ਮੌਜ ਲੈਂਦਾ ਹੈ। ਐਨ ਇਹੋ  ਸੋਚ ਹੈ ਸਾਡੇ ਭਾਰਤੀ ਹੁਕਮਰਾਨ ਦੀ। ਬੇਗਾਨਿਆਂ ਤੇ ਹਕੂਮਤ ਕਰਨ ਵਿਚ ਉਹਨੂੰ ਅਨੰਦ ਆਉਦਾ ਹੈ। ਉਹਨੂੰ ਇਹ ਪ੍ਰਵਾਹ ਨਹੀ ਹੁੰਦੀ ਕਿ ਬੇਗਾਨਿਆਂ ਤੇ ਹਕੂਮਤ ਉਹਨੂੰ ਕਿੰਨੀ ਮਹਿੰਗੀ ਪੈ ਰਹੀ ਹੁੰਦੀ ਹੈ। ਇਸ ਕੰਮ ਜਾਰੀ ਰੱਖਣ ਲਈ ਉਹ ਆਪਣੇ ਲੋਕਾਂ ਦੇ ਮੂੰਹ ‘ਚ ਰੋਟੀ ਖੋਹਣ ਦੀ ਹੱਦ ਤਕ ਵੀ ਜਾਂਦਾ ਹੈ।

ਜਵਾਹਰ ਲਾਲ ਨਹਿਰੂ ਜਿਸ ਨੇ 1947 ਤੋਂ ਪਹਿਲਾਂ ਸਿੱਖਾਂ ਨਾਲ ਵਾਇਦੇ ਕੀਤੇ ਸਨ ਕਿ ਅਜਾਦੀ ਮਿਲਣ ਤੇ ਇਕ ਖਿੱਤਾ ਸਿੱਖਾਂ ਵਾਸਤੇ ਵੀ ਉਲੀਕ ਦਿੱਤਾ ਜਾਵੇਗਾ ਜਿਥੇ ਇਹ ਵੀ ਅਜਾਦੀ ਦਾ ਨਿੱਘ ਮਾਣ ਸਕਣ। ਜਦੋਂ 1950ਵੇਂ ਦਹਾਕੇ ਵਿਚ ਸਿੱਖ ਪੰਜਾਬੀ ਸੂਬਾ ਮੰਗ ਰਹੇ ਸਨ ਤਾਂ ਓਹੋ ਨਹਿਰੂ ਕਹਿਣ ਲੱਗਾ ਪੰਜਾਬੀ ਸੂਬਾ ਮੇਰੀ ਲਾਸ਼ ਤੇ ਹੀ ਬਣੇਗਾ ਅਤੇ ਇਕ ਵੇਰਾਂ ਇਥੋਂ ਤਕ ਕਿਹਾ, “ਜਿਹੜਾ ਸੂਬਾ ਤੁਸੀ ਮੰਗ ਰਹੇ ਹੋ ਕਦੀ ਨਹੀ, ਕਦੀ ਨਹੀ ਬਣੇਗਾ।“

ਆਪਣੇ ਆਪ ਨੂੰ ਉਘਾ ਸਟੇਟਸਮੈਨ ਸਮਝਣ ਵਾਲਾ ਨਹਿਰੂ ਭੁੱਲ ਗਿਆ ਸੀ ਕਿ ਰਾਜਨੀਤਕ ਹਾਲਾਤ ਹੁਕਮਰਾਨ ਕੋਲੋਂ ਕੁਝ ਵੀ ਕਰਵਾ ਸਕਦੇ ਹਨ ਇਸ ਕਰਕੇ ਭਵਿਖ ਬਾਰੇ ਐਲਾਨ ਕਰਨੇ ਫਜੂਲ ਹਨ। ਨਹਿਰੂ ਦੇ ਅੱਖਾਂ ਮੀਟਣ ਦੀ ਦੇਰੀ ਸੀ ਕਿ ਓਸੇ ਦੀ ਹੀ ਧੀ ਨੇ ਪੰਜਾਬੀ ਸੂਬਾ ਸਿੱਖਾਂ ਨੂੰ ਥਾਲੀ ਵਿਚ ਪਰੋਸ ਕੇ ਦਿੱਤਾ। ਨਹਿਰੂ ਨੇ ਸਿੱਖਾਂ ਤੇ ਜੁਲਮ ਕਰਨ ਦੀ ਇੰਤਹਾ ਕਰ ਦਿੱਤੀ ਸੀ।ਪਰ ਉਹਦੇ ਦਿਮਾਗ ਤੇ ਤਾਜਾ ਤਾਜਾ ਗੋਰਿਆਂ ਦਾ ਅਸਰ ਤਾਂ ਸੀ ਹੀ ਇਸ ਕਰਕੇ ਉਹ ਠਾਣਿਆਂ ਵਿਚੋਂ ਕੱਢ ਕੱਢ ਨਹੀ ਸੀ ਮਾਰਦਾ। ਬਦਕਿਸਮਤੀ ਨਾਲ ਕਈ ਵੇਰ ਨਫਰਤ ਦਾ ਇੰਤਕਾਮ ਫਿਰ ਬੰਦੇ ਦੀ ਓਲਾਦ ਕੋਲੋਂ ਲਿਆ ਜਾਂਦਾ ਹੈ। ਓਸੇ ਨਹਿਰੂ ਦੀ ਇਕਲੌਤੀ ਉਲਾਦ ਫਿਰ ਸਿੱਖਾਂ ਹੱਥੋਂ ਮਾਰੀ ਗਈ। ਪਰ ਹਕੂਮਤ ਦੇ ਨਸ਼ੇ ਵਿਚ ਬੰਦਾ ਕਿਥੇ ਸਮਝਦਾ ਹੈ।

ਫਿਰ ਜਦੋਂ 1980 ਵੇਂ ਦਹਾਕੇ ਦੌਰਾਨ ਅਕਾਲੀਆਂ ਹੱਥੋਂ ਨਿਕਲ ਖਾਲਿਸਤਾਨ ਦੀ ਲਹਿਰ ਮੁੰਡਿਆਂ ਦੇ ਹੱਥਾਂ ਵਿਚ ਆ ਗਈ ਤਾਂ ਭਾਰਤੀ ਸਟੇਟ ਨੇ ਤਹਿ ਕੀਤਾ ਕਿ ਖਾਲਿਸਤਾਨੀਆਂ ਤੇ ਜੁਲਮ ਹੀ ਏਨਾ ਕਰ ਦਿਓ ਕਿ ਇਹ ਖਾਲਿਸਤਾਨ ਭੁੱਲ ਕੇ ਜੁਲਮਾਂ ਵਾਲੀ ਗਾਥਾ ਹੀ ਬਾਰ ਬਾਰ ਦੁਹਰਾਉਣ ਜੋਗੇ ਰਹਿ ਜਾਣ। ਸਟੇਟ ਭੁੱਲ ਗਈ ਕਿ ਰਾਜਨੀਤਕ ਵਿਚਾਰ ਜੁਲਮ ਨਾਲ ਨਹੀ ਭੁਲਾਏ ਜਾ ਸਕਦੇ ਸਗੋਂ ਗੇਂਦ ਵਾਂਙੂ ਜਿੰਨਾਂ ਦਬਾਓਗੇ ਓਨਾਂ ਹੀ ਉਛਲਣਗੇ।

ਫਿਰ ਸਿੱਖਾਂ ਨੇ ਓਹੋ ਤਰੀਕਾ ਅਖਤਿਆਰ ਕਰ ਲਿਆ ਜਿਹੜਾ ਅਜਾਦੀ ਲਈ ਭਾਰਤੀ ਲੀਡਰਾਂ ਨੇ ਵਰਤਿਆ ਸੀ ਮਤਲਬ ਕਿ ਦੇਸ ਤੋਂ ਬਾਹਰ ਜਾ ਕੇ ਅਜਾਦੀ ਦੀ ਗਲ ਕਰਨਾਂ। ਪਰ ਚਲਾਕ ਹੁਕਮਰਾਨ ਇਹ ਹਾਲਾਤ ਵਕਤ ਸਿਰ ਹੀ ਭਾਂਪ ਗਿਆ ਤਾਂ ਉਸਨੇ ਖਾਲਿਸਤਾਨੀ ਲਹਿਰ ਨੂੰ ਦਬਾਉਣ ਲਈ ਓਹੋ ਤਰੀਕਾ ਬਾਹਰ ਵੀ ਅਪਣਾਉਣਾ ਚਾਹਿਆ ਜਿਹੜਾ ਉਹ ਪੰਜਾਬ ਵਿਚ ਵਰਤ ਰਿਹਾ ਸੀ। 1. ਖਾਲਿਸਤਾਨ ਲਹਿਰ ਖਿਲਾਫ ਪ੍ਰਾਪੇਗੰਡਾ, 2. ਕੈਟ ਜਾਂ ਜਾਹਲੀ ਖਾਲਿਸਤਾਨੀ ਬਾਹਰ ਭੇਜਣਾ, 3. ਖਾਲਿਸਤਾਨੀ ਲੀਡਰਾਂ ਦੇ ਕਤਲ।

ਸੋ 1980ਵੇਂ ਦਹਾਕੇ ਵਿਚ ਹੀ ਜਾਹਲੀ ਖਾਲਿਸਤਾਨੀ ਬਾਹਰ ਪਹੁੰਚ ਗਏ ਜਿੰਨਾਂ ਵਿਚੋਂ ਅੱਜ ਦੋ ਚਾਰ ਹੀ ਕਾਰਜਸ਼ੀਲ ਹਨ।ਕਿਉਕਿ ਲੇਖ ਜਿਆਦਾ ਲੰਮਾ ਹੋ ਰਿਹਾ ਹੈ ਅਸੀ ਸਿਧੇ ਨੁਕਤਿਆਂ ਤੇ ਹੀ ਆਉਦੇ ਹਾਂ:

ਲਹਿਰ ਨੂੰ ਬਦਨਾਮ ਕਰਨ ਖਾਤਰ ਰਾਅ (ਭਾਰਤੀ ਖੁਫੀਆ ਅਜੈਂਸੀ) ਨੇ ਜੂਨ 1985 ਨੂੰ ਇਕ ਏਅਰ ਇੰਡੀਆ ਦੇ ਕਨਿਸ਼ਕ ਨਾਂ ਦੇ ਜਹਾਜ ਵਿਚ ਬੰਬ ਰਖਵਾਇਆ ਜਿਹੜਾ ਕਨੇਡਾ ਤੋਂ ਲੰਡਣ ਜਾਂਣਾ ਸੀ। ਸਵਾਰੀਆਂ ਵੀ ਜਿਆਦਾ ਗੋਰੇ ਸਨ ਪਰ ਹਿੰਦੁਸਤਾਨੀ ਵੀ ਕਾਫੀ।ਬੰਬ ਇੰਗਲੈਂਡ ਦੇ ਤਟ ਤੋਂ ਦੂਰ ਫਟਿਆ ਤੇ ਸਾਰੇ 329 ਲੋਕ ਮਾਰੇ ਗਏ।ਭਾਰਤੀ ਦੂਰਦਰਸ਼ਨ ਨੇ ਪੈਂਦੇ ਸਾਰ ਭਾਰਤੀ ਸਫਾਰਤਖਾਨੇ ਦੇ ਹਵਾਲੇ ਨਾਲ  ਇਹ ਖਬਰ ਦੇ ਦਿਤੀ ਕਿ ਇਹ ਖਾਲਿਸਤਾਨੀਆਂ ਦਾ ਕਾਰਾ ਹੈ। ਬੰਦਾ ਪੁੱਛੇ ਭਈ ਤੁਹਾਨੂੰ ਕਿਵੇ ਪਤਾ ਲੱਗ ਗਿਆ ਮਿੰਟਾ ਵਿਚ ਹੀ? ਗੋਰਿਆਂ ਦੇ ਮਨਾਂ ਵਿਚ ਸਿੱਖਾਂ ਲਈ ਖੂਬ ਨਫਰਤ ਬਣੀ।

ਪਰ ਜਿਵੇਂ ਹੀ ਕਨੇਡਾ ਦੀ ਪੁਲਿਸ ਨੇ ਤਹਕੀਕਾਤ ਸ਼ੁਰੂ ਕੀਤੀ ਮੁੜ ਝਿੜ ਕੇ ਸੁਰਾਗ ਭਾਰਤੀ ਹਾਈ ਕਮਿਸ਼ਨ ਵਲ ਹੀ ਜਾਣ। ਕਿਉਕਿ ਹਵਾ ਸਿੱਖਾਂ ਖਿਲਾਫ ਭਰੀ ਜਾ ਚੁੱਕੀ ਸੀ।  ਉਹਨੀ ਦਿਨੀ ਉੱਜਲ ਦੋਸਾਂਝ ਜਿਹੇ ਲੀਡਰ ਵੀ ਸਿੱਖਾਂ ਖਿਲਾਫ ਹੀ ਭੁਗਤ ਰਹੇ ਸਨ। ਇਸ ਕਰਕੇ ਮੌਕੇ ਦੇ ਪ੍ਰਧਾਨ ਮੰਤਰੀ ਬਰੀਅਨ ਮੁਲਰੋਨੀ ਨੇ ਵਪਾਰਕ ਹਿੱਤਾਂ ਨੂੰ ਮੁੱਖ ਰੱਖਕੇ ਗਲ ਦਬਾ ਦਿੱਤੀ। ਪਰ ਹੁਣ ਅਮਰੀਕਾ ਸਰਕਾਰ ਨੇ ਇਹ ਸਚਾਈ ਨੰਗੀ ਕਰ ਦਿੱਤੀ ਹੈ।


ਇਸ ਸੱਚ ਦੀ ਕਨਸੋਅ ਓਦੋਂ ਤਰਸੇਮ ਸਿੰਘ ਪੁਰੇਵਾਲ ਜੋ ਇੰਗਲੈਂਡ ਦੇ ਦੇਸ ਪ੍ਰਦੇਸ ਰਸਾਲੇ ਦਾ ਸੰਪਾਦਕ ਸੀ ਉਹਨੂੰ ਵੀ ਮਿਲ ਗਈ।ਜਿਸ ਕਰਕੇ ਭਾਰਤੀ ਕੈਟਾਂ ਨੇ 24 ਜਨਵਰੀ 1995 ਨੂੰ ਉਹਦਾ ਕਤਲ ਕਰ ਦਿੱਤਾ।ਯਾਦ ਰਹੇ ਪੰਜਾਬ ਤੋਂ ਬਾਹਰ ਜੇ ਕੋਈ ਸਭ ਤੋਂ ਵੱਧ ਛਪਣ ਵਾਲਾ ਰਸਾਲਾ ਸੀ ਤਾਂ ਉਹ ਦੇਸ ਪ੍ਰਦੇਸ।

ਦੇਸ ਪ੍ਰਦੇਸ ਤੋਂ ਬਾਦ ਵੱਧ ਗਿਣਤੀ ਵਿਚ ਛਪਣ ਵਾਲਾ ਰਿਸਾਲਾ ਸੀ ਇੰਡੋ ਕਨੇਡੀਅਨ ਟਾਈਮਜ਼ ਇਹਦੇ ਸੰਪਾਦਕ ਪਿਆਰਾ ਸਿੰਘ ਹੇਅਰ ਨੂੰ ਵੀ ਕਨਿਸ਼ਕ ਕਾਂਡ ਦੀ ਅਸਲੀਅਤ ਦਾ ਪਤਾ ਲਗ ਚੁੱਕਾ ਸੀ ਸੋ ਉਸ ਦਾ ਕਤਲ ਨਵੰਬਰ 18, 1998 ਨੂੰ ਹੋ ਗਿਆ। ਯਾਦ ਰਹੇ ਪਿਆਰਾ ਸਿੰਘ ਜਾਹਲੀ ਖਾਲਸਤਾਨੀਆਂ ਦੇ ਕਰੂਪ ਚਿਹਰੇ ਵੀ ਅਕਸਰ ਨੰਗਾ ਕਰਿਆ ਕਰਦਾ ਸੀ ਜਿਹੜੇ ਮਿੰਟ ਮਿੰਟ ਤੇ ਭਾਰਤੀ ਹਾਈ ਕਮਿਸ਼ਨ ਕੋਲੋਂ ਹੁਕਮ ਲੈਣ ਜਾਇਆ ਕਰਦੇ ਸਨ। ਉਹਨੂੰ ਕਨਿਸ਼ਕ ਵਿਚ ਮਾਰੇ ਗਏ ਸੈਕੜੇ ਬੇਕਸੂਰ ਲੋਕਾਂ ਦੇ ਜਾਣ ਦਾ ਵੱਡਾ ਦੁੱਖ ਸੀ।

ਭਾਰਤੀ ਅਜੈਂਸੀ ਨੇ ਕਤਲ ਏਨੀ ਮੁਸਤੈਦੀ ਸਹਿਤ ਕਰਾਏ ਕਿ ਇਹਨਾਂ ਦੋਹਾਂ ਦੇ ਕਾਤਲ ਅੱਜ ਤਕ ਨਹੀ ਫੜੇ ਗਏ।

ਰਾਅ ਵਲੋਂ ਕਰਵਾਏ ਗਏ ਕਤਲਾਂ ਦੀ ਲਿਸਟ ਤਾਂ ਲੰਮੀ ਹੈ ਖੈਰ ਜਿਵੇ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜਿਸ਼ ਨੰਗੀ ਹੁੰਦੀ ਹੈ ਅਤੇ ਹਰਦੀਪ ਨਿੱਜਰ ਦਾ ਕਤਲ ਹੁੰਦਾ ਹੈ ਤਾਂ ਰਾਅ ਦਾ ਕਰੂਪ ਚਿਹਰਾ ਗੋਰਿਆਂ ਦੇ ਮੁਲਕਾਂ ਵਿਚ ਸਰਕਾਰਾਂ ਨੂੰ ਸਾਫ ਦਿਸ ਜਾਂਦਾ ਹੈ।

ਉਪਰੰਤ ਗੋਰਿਆਂ ਦੀਆਂ ਹੇਠ ਉਤੇ ਕੋਈ 7/8 ਸਰਕਾਰਾਂ ਨੇ ਭਾਰਤ ਦੇ ਇਹਨਾਂ ਜੁਲਮਾਂ ਖਿਲਾਫ ਮਤੇ ਪਾਸ ਕੀਤੇ ਹਨ ਤੇ ਨਾਂ ਦਿਤਾ ਹੈ: ‘ਪ੍ਰਦੇਸਾਂ ਵਿਚ ਦਮਨ  TRANSNATIONAL REPRESSION ਅਮਰੀਕਾ ਦੇ ਕੁਝ ਇਕ ਸੂਬੇ ਜਦੋਂ ਇਹ ਕਨੂੰਨ ਪਾਸ ਕਰ ਰਹੇ ਸਨ ਤਾਂ ਆਰ ਐਸ ਐਸ ਮਾਰਕਾ ਹਿੰਦੂ ਤੜਫ ਉਠੇ। ਅਗਲਿਆਂ ਨੇ ਹਾਲਾਂ ਸਾਫ ਕੀਤਾ ਕਿ ਇਸ ਕਨੂੰਨ ਵਿਚ ਕਿਸੇ ਵੀ ਮੁਲਕ ਦਾ ਨਾਂ ਨਹੀ ਲਿਆ ਗਿਆ ਪਰ ਇਹ ਅਖਾਣ ਇਥੇ ਸੱਚਾ ਸਿੱਧ ਹੋ ਗਿਆ “ਚੋਰ ਦੀ ਦਾੜੀ ਵਿਚ ਤੀਲਾ”

ਪਰ ਬਦਕਿਸਮਤੀ ਨਾਲ ਕਿਸੇ ਵੀ ਸਿੱਖ ਜਥੇਬੰਦੀ ਜਾਂ ਸੰਸਥਾ ਜਾਂ ਗੁਰਦੁਆਰਾ ਕਮੇਟੀ ਜਾਂ ਖਾਲਿਸਤਾਨੀ ਜਥੇਬੰਦੀ ਨੇ ਗੋਰਿਆਂ ਦੇ ਇਸ ਕਦਮ ਦੀ ਉਸਤਤ ਵਿਚ ਇਕ ਲਫਜ਼ ਵੀ ਨਾ ਕਿਹਾ। ਸੋ ਅੱਜ ਜਰੂਰਤ ਹੈ ਪ੍ਰਦੇਸਾਂ ਵਿਚ ਇਕ ਸਾਂਝੀ ਸਿੱਖ ਜਥੇਬੰਦੀ ਦੀ ਜੋ ਟਾਊਟਾਂ ਤੋਂ ਨਿਰਲੇਪ ਹੋਵੇ।

ਸਿੱਖਾਂ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਖਾਤਰ ਅਜੈਂਸੀ ਅਕਸਰ ਮੰਦਰਾਂ ਦੀ ਬੇਅਬਦੀ ਕਰਾਉਦੀ ਸੀ। ਮੰਦਰਾਂ ਦੀਆਂ ਕਮੇਟੀਆਂ ਫਿਰ ਬੜੀ ਉਚੀ ਸੁਰ ਵਿਚ ਕਲਾਮ ਅਲਾਪਦੀਆਂ ਸਨ ਕਿ ਦੇਖੋ ਜੀ ਹਿੰਦੂ ਤਾਂ ਬੜੇ ਸ਼ਾਂਤੀ ਪ੍ਰਿਯ ਲੋਕ ਨੇ ਪਰ ਆਹ ਪੱਗ ਵਾਲੀ ਜਿਹੜੀ ਪ੍ਰਜਾਤੀ ਪ੍ਰਦੇਸਾਂ ਵਿਚ ਫਿਰ ਰਹੀ ਹੈ ਇਹ ਅੰਤਰ-ਰਾਸ਼ਟਰੀ ਅਮਨ ਲਈ ਖਤਰਾ ਹਨ। ਇਹਨਾਂ ਮੰਦਰ ਕਮੇਟੀਆਂ ਦਾ ਕਰੂਪ ਚਿਹਰਾ ਉਦੋਂ ਨੰਗਾ ਹੋਇਆ ਜਦੋਂ (ਅਗਸਤ 2024) ਦਾਸਰਿਆਂ ਨੇ ਆਰ ਟੀ ਆਈ ਪਾ ਕੇ ਇਹ ਸੱਚ ਸਾਹਮਣੇ ਲਿਆਂਦਾ ਕਿ ਬੇਅਦਬੀ ਮੰਦਰ ਕਮੇਟੀਆਂ ਦੀ ਸਹਿਮਤੀ ਨਾਲ ਹੋ ਰਹੀ ਹੈ। ਨਾਲੇ ਗੋਰਿਆਂ ਦੀਆਂ ਸਰਕਾਰਾਂ ਨੇ ਮਤੇ ਵੀ ਪਾਸ ਕਰ ਦਿੱਤੇ ਸਨ। ਉਹ ਦਿਨ ਜਾਏ ਤੇ ਅੱਜ ਦਾ ਆਏ ਮੰਦਰਾਂ ਦੀ ਬੇਅਦਬੀ ਬੰਦ ਹੋ ਗਈ ਹੈ।

ਫਿਰ ਰਾਅ ਪ੍ਰਦੇਸਾਂ ਵਿਚ ਅਕਸਰ ਸੜਕਾਂ ਤੇ ਦੰਗੇ ਕਰਵਾਇਆ ਕਰਦੀ ਸੀ ਇਕ ਪਾਸੇ ਜਾਹਲੀ ਖਾਲਿਸਤਾਨੀਆਂ ਦੀ ਟੀਮ ਤੇ ਦੂਸਰੇ ਪਾਸੇ ਆਰ ਐਸ ਐਸ ਮਾਰਕਾ ਹਿੰਦੂਆਂ ਦੀ ਤਾਂ ਕਿ ਕਿਸੇ ਤਰਾਂ ਸਿੱਖਾਂ ਖਿਲਾਫ ਨਫਰਤ ਪੈਦਾ ਕੀਤੀ ਜਾਏ ਕਿ ਇਹ ਦੰਗਈ ਲੋਕ ਨੇ। ਪਰ ਅੱਜ ਸਚਾਈ ਸਾਹਮਣੇ ਆਉਣ ਤੇ ਉਹ ਵੀ ਲਗਪਗ ਬੰਦ ਹੋ ਗਏ ਨੇ।

ਹਾਂ ਸਾਲ ਕੁ ਪਹਿਲਾਂ ਅਜਿਹਾ ਦੰਗਾ ਸਿੱਖਾਂ ਤੇ ਹਿੰਦੂਆਂ ਦਰਮਿਆਨ ਹੋਇਆ ਜਦੋਂ ਭਾਰਤੀ ਹਾਈ ਕਮਿਸ਼ਨ ਨੇ ਆਪਣਾ ਦਫਤਰ ਕਨੇਡਾ ਦੇ ਇਕ ਮੰਦਰ ਨੂੰ ਬਣਾ ਲਿਆ ਅਤੇ ਓਥੇ ਹੀ ਲੋਕਾਂ ਦੇ ਕੰਮ ਕਾਜ ਨਿਪਟਾਉਣੇ ਸ਼ੁਰੂ ਕਰ ਦਿਤੇ ਸਨ। ਓਥੇ ਫਿਰ ਹਿੰਦੂਆਂ ਨੂੰ ਗੁਮਰਾਹ ਕੀਤਾ ਗਿਆ ਕਿ ਵੇਖੋ ਸਿੱਖ ਮੰਦਰ ਅੱਗੇ ਮੁਜਾਹਿਰਾ ਕਰ ਰਹੇ ਨੇ। ਓਥੇ ਝੜਪ ਹੋਈ ਜੋ ਪੁਲਿਸ ਨੇ ਦਬਾ ਲਈ ਅਤੇ ਹਿੰਦੂ ਜਨਤਾ ਨੂੰ ਭੜਕਾਉਣ ਵਾਲੇ ਨੂੰ ਵੀ ਨਾਮਜਦ ਕਰ ਲਿਆ।

ਓਹਨੀ ਦਿਨੀ ਹੀ ਕਨੇਡਾ ਦੇ ਮੰਤਰੀ ਨੇ ਬਿਆਨ ਦੇ ਦਿੱਤਾ ਕਿ ਸਰਕਾਰ ਉਹਨਾਂ ਅਨਸਰਾਂ ਬਾਬਤ ਸੁਚੇਤ ਹੈ ਜਿਹਨਾਂ ਨੇ ਇਥੇ ਰਾਜਨੀਤਕ ਸ਼ਰਨ ਲਈ ਹੋਈ ਹੈ।

ਯਾਦ ਰਹੇ ਭਾਰਤ ਨੇ ਸੈਕੜੇ ਨਹੀ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਨੂੰ ਰਾਜਨੀਤਕ ਸ਼ਰਣ ਦੁਆਈ ਹੋਈ ਹੈ ਜਿਹਨਾਂ ਨੂੰ ਫਿਰ ਰਾਅ ਵਰਤ ਰਹੀ ਹੈ ਚਾਹੇ ਉਹ ਪੱਤ੍ਰਕਾਰ ਹੋਣ ਜਾਂ ਫੌਜੀ ਜਾਂ ਪੁਲਿਸ ਮੁਲਾਜਮ ਇਥੋਂ ਤਕ ਕਿ ਗੁੰਡੇ ਬਦਮਾਸ਼ ਜਿਹਨਾਂ ਨੂੰ ਅਜਕਲ ਗੈਂਗਸਟਰ ਕਿਹਾ ਜਾਂਦਾ ਹੈ। ਪਤਾ ਲਗਾ ਹੈ ਕਨੇਡਾ ਨੇ ਸਾਬਕਾ ਫੌਜੀ ਅਤੇ ਪੁਲਿਸ ਮੁਲਾਜਮਾਂ ਦੇ ਵੀਜੇ ਹੀ ਬੰਦ ਕਰ ਦਿੱਤੇ ਹਨ।

ਅੱਜ ਸਿੱਖ ਟੌਹਰ ਨਾਲ ਖਾਲਿਸਤਾਨ ਲਈ ਮੁਜਾਹਰੇ ਕਰਦੇ ਨੇ ਤੇ ਕੀ ਮਜਾਲ ਐ ਕੋਈ ਆਰ ਐਸ ਐਸ ਵਾਲਾ ਕੁਸਕ ਜਾਏ।

ਮਿਸਾਲ ਦੇ ਤੌਰ ਤੇ ਅੱਜ ਇਥੇ ਬ੍ਰਿਸਬੇਨ ਅਸਟ੍ਰੇਲੀਆ ਵਿਚ ਸੈਕੜੇ ਸਿੱਖ ਆਪਣੀਆਂ ਕਾਰਾਂ ਜਾਂ ਟਰੱਕਾਂ ਤੇ ਖਾਲਿਸਤਾਨ ਦਾ ਸਟਿੱਕਰ ਲਾਈ ਫਿਰ ਰਹੇ ਨੇ। ਕੀ ਮਜਾਲ ਹੈ ਕਿਸੇ ਆਰ ਐਸ ਐਸ ਮਾਰਕਾ ਹਿੰਦੂ ਦੀ ਕਿ ਮੁਖਾਲਫਤ ਕਰ ਸਕੇ।ਗਲ ਰਾਜ ਦੀ ਹੁੰਦੀ ਹੈ। ਅਗਲਿਆਂ ਨੂੰ ਪਤਾ ਹੈ ਜਰਾ ਜਿੰਨੀ ਚੂੰ ਪੈਂਅ ਕਰਨ ਤੇ ਗੋਰੇ ਅੰਦਰ ਕਰ ਦਿੰਦੇ ਨੇ। ਹੁਣ ਖਾਲਿਸਤਾਨ ਦਾ ਨਾਰਾ ਕੱਟੜਵਾਦੀ ਹਿੰਦੂ ਨੂੰ ਨਹੀ ਚੁੱਭਦਾ। ਇਥੋਂ ਤਕ ਕਿ ਕੁਝ ਪੰਜਾਬੀ ਹਿੰਦੂਆਂ ਨੇ ਵੀ ਖਾਲਿਸਤਾਨ ਦੇ ਸਟਿੱਕਰ ਲਾ ਲਏ ਨੇ। ਭਾਵ ਅੱਜ ਖਾਲਿਸਤਾਨ ਪ੍ਰਦੇਸਾਂ ਵਿਚ ਪ੍ਰਵਾਨ ਹੈ।

Khalistan sticker on hundreds of cars

ਅੱਜ ਜਰੂਰਤ ਹੈ ਪੰਜਾਬੀ ਹਿੰਦੂ ਨੂੰ ਅਹਿਸਾਸ ਦੁਆਇਆ ਜਾਏ ਕਿ ਦਰਿਆਵਾਂ ਦਾ ਪਾਣੀ ਪੰਜਾਬੀਆਂ ਲਈ ਹੈ ਨਾਂ ਕਿ ਨਿਰਾ ਸਿੱਖਾਂ ਵਰਤਣਾ ਹੈ, ਨਸ਼ੇ ਨਾਲ ਹਿੰਦੂਆਂ ਦੇ ਘਰ ਵੀ ਉਜੜ ਰਹੇ ਨੇ, ਬਈਆਂ ਨੇ ਸਬਜੀ ਫਲਾਂ ਦਾ ਵਪਾਰ ਹਿੰਦੂਆਂ ਕੋਲੋਂ ਖੋਹਿਆ ਹੈ ਨਾ ਕਿ ਸਿੱਖਾਂ ਕੋਲੋ। ਸਿੱਖਾਂ ਦੀਆਂ ਜਮੀਨਾਂ ਨੂੰ ਬੲ੍ਹੀਆਂ ਤੋਂ ਕੋਈ ਖਤਰਾ ਨਹੀ. ਆਦਿ ਆਦਿ।

CM Haryana approached Indian Foreign Affairs minister for Jood's release from Australian jail

 ਯਾਦ ਰਹੇ 2021 ਵਿਚ ਤਾਂ ਵਿਸ਼ਾਲ ਜੂਡ ਨਾਂ ਦੇ ਇਕ ਹਰਿਆਣਵੀ ਨੇ ਖਾਲਿਸਤਾਨੀ ਸਿੱਖਾਂ ਤੇ ਹਮਲਾ ਕਰ ਦਿੱਤਾ ਸੀ। ਬਾਦ ਵਿਚ ਉਸ ਨੂੰ ਛੇ ਮਹੀਨੇ ਦੀ ਜੇਲ ਹੋਈ ਸੀ ਅਤੇ ਅਸਟ੍ਰੇਲੀਆ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਓਦੋਂ ਇਸ ਘਟਨਾ ਤੇ ਭਾਰਤ ਨੇ ਬੜਾ ਸੋਗ ਮਨਾਇਆ ਸੀ ਤੇ ਹਰਿਆਣੇ ਦੇ ਮੁਖ ਮੰਤਰੀ ਮਨੋਹਰ ਲਾਲ ਖੱਟੜ ਨੇ ਭਾਰਤੀ ਵਿਦੇਸ਼ ਮੰਤਰੀ ਤਕ ਪਹੁੰਚ ਕਰਕੇ ਉਹਨੂੰ ਬੇਨਤੀ ਕੀਤੀ ਸੀ ਕਿ ਅਸਟ੍ਰੇਲੀਆ ਸਰਕਾਰ ਨਾਲ ਗਲ ਬਾਤ ਕਰਕੇ ‘ਦੇਸ਼ ਭਗਤ’ ਜੂਡ ਦੀ ਰਿਹਾਈ ਕਰਵਾਏ। ਖੱਟੜ ਨੇ ਭਾਰਤੀ ਹਾਈ ਕਮਿਸ਼ਨ ਨੂੰ ਵੀ ਲਿਖਿਆ ਸੀ। ਪਰ ਗੋਰੇ ਕਦੋਂ ਮੰਨਦੇ ਨੇ ਨਾਜਾਇਜ ਸ਼ਿਫਾਰਸ਼ਾਂ।  ਜੂਡ ਜਦੋਂ ਭਾਰਤ ਪਹੁੰਚਿਆ ਤਾਂ ਇਹਨਾਂ ਗੁੰਡਿਆਂ ਨੇ ਉਹਦਾ ਹੀਰੋ ਵਾਲਾ ਸਵਾਗਤ ਕੀਤਾ ਸੀ ਕਿ ਜਿਵੇ ਬੜੀ ਜੰਗ ਜਿੱਤ ਕੇ ਆਇਆ ਹੈ। ਇਹੋ ਜਿਹਾ ਹੈ ਹਿੰਦੂਤਵਾ ਦਾ ਦਿਮਾਗ ਜੋ ਮੁਜਰਮ ਨੂੰ ਵੀ ਆਪਣਾ ਹੀਰੋ ਬਣਾਉਦਾ ਹੈ।

ਅੱਜ ਕੌਮਾਂਤਰੀ ਪੱਧਰ ਤੇ ਹਾਲਾਤ ਬੜੇ ਸਾਜਗਾਰ ਨੇ ਪਰ ਬਦਕਿਸਮਤੀ ਨਾਲ ਸਾਡੀ ਸਿੱਖ ਜਨਤਾ ਐਨੀ ਝੱਲੀ ਹੈ ਕਿ ਮੁੜ ਝਿੜ ਕੇ ਜਾਹਲੀ ਖਾਲਿਸਤਾਨੀ ਦੀ ਕੱਛ ਵਿਚ ਜਾ ਵੜਦੀ ਹੈ। ਜਿਸ ਕਰਕੇ ਸਾਡਾ ਕੋਈ ਕੌਮਾਤਰੀ ਪੱਧਰ ਦਾ ਲੀਡਰ ਨਹੀ ਉਭਰ ਸਕਿਆ। ਗੁਰਪਤਵੰਤ ਪੰਨੂ ਦਾ ਉਭਰਨਾ ਬਹੁਤ ਸੌਖਾ ਹੈ ਪਰ ਬਦਕਿਸਮਤੀ ਨਾਲ ਉਹਦੀ ਸੋਚ ਕੋਈ ਡੂੰਘੀ ਨਹੀ ਅਤੇ ਨਾਲੇ ਉਹ ਵੀ ਟਾਊਟਾਂ ਨਾਲ ਘਿਰਿਆ ਪਿਆ ਹੈ। ਯਾਦ ਰਹੇ  ਉਹ ਵੀ ਪਹਿਲਾਂ ਭਗਵਾ ਨਿਸ਼ਾਨ ਸਾਹਿਬ ਵਰਤਦਾ ਸੀ। ਬਾਦ ਵਿਚ ਜਦੋਂ ਝਾੜੂ ਸਰਕਾਰ ਦੇ ਅਸਰ ਕਰਕੇ ਸ਼੍ਰੋਮਣੀ ਕਮੇਟੀ ਨੇ ਨਿਸ਼ਾਨ ਸਾਹਿਬ ਖੱਟਾ ਬਹਾਲ ਕੀਤਾ ਤਾਂ ਪੰਨੂ ਵੀ ਪੀਲੇ ਤੇ ਆ ਗਿਆ। ਉਹਨੂੰ ਇਸ ਗਲ ਦਾ ਪਤਾ ਹੀ ਨਹੀ ਕਿ ਸਿੱਖਾਂ ਦਾ ਨਿਸ਼ਾਨ ਨੀਲਾ ਹੈ।

Now no longer are parallel protests

ਖੈਰ ਮੈਨੂੰ ਪਤਾ ਹੈ ਸਾਡੀ ਜਨਤਾ ਸਾਲਾਂ ਤੋਂ ਝੱਲ ਖਿਲਾਰ ਰਹੀ ਹੈ ਪਰ ਸਾਡਾ ਗੁਰੂ ਬਹੁਤ ਡਾਹਢਾ ਹੈ। ਉਹ ਕੋਈ ਨਾ ਕੋਈ ਬਿਧ ਬਣਾਈ ਰੱਖਦੈ। ਅੱਜ ਕਨੇਡਾ ਅਤੇ ਇੰਗਲੈਂਡ ਵਿਚ ਸਾਡੇ ਬੰਦੇ ਏਨੇ ਵਜੀਰ ਬਣ ਗਏ ਹਨ ਜਿੰਨੇ ਦਿੱਲੀ ਵਿਚ ਵੀ ਨਹੀ ਬਣ ਪਾਉਦੇ।

Innocent sikhs hoist bhagwa the saffron flag

ਹੁਣ ਕੌਮਾਂਤਰੀ ਪੱਧਰ ਤੇ ਸਿੱਖਾਂ ਨਾਲ ਧੱਕਾ ਕਰਨਾਂ ਭਾਰਤ ਲਈ ਸੌਖਾ ਨਹੀ ਹੋਵੇਗਾ। ਅੱਜ ਗੋਰਿਆਂ ਨੂੰ ਭਾਰਤ ਦੀ ਦੁਖਦੀ ਰਗ ਦਾ ਪਤਾ ਲਗ ਗਿਆ ਹੈ। ਬਾਕੀ ਅੱਜ ਈਰਾਨ /ਅਮਰੀਕਾ ਦੇ ਯੁਧ ਦੌਰਾਨ ਭਾਰਤ ਦਾ ਜੋ ਜਲੂਸ ਨਿਕਲਿਆ ਹੈ ਜੇ ਜਰਾ ਜਿੰਨੀ ਵੀ ਇਹਦੇ ਵਿਚ ਸੋਝੀ ਹੋਵੇ ਤਾਂ ਅਜਾਦੀ ਤੋਂ ਪਹਿਲਾਂ ਜੋ ਵਾਇਦੇ ਸਿੱਖਾਂ ਨਾਲ ਕੀਤੇ ਸਨ ਉਹ ਪੂਰੇ ਕਰੇ ਨਹੀ ਤਾਂ ਭਾਰਤ ਦੇ ਕੋਈ ਦਰਜਨ ਟੁਕੜੇ ਹੋਣ ਤੋਂ ਕੋਈ ਨਹੀ ਬਚਾਅ ਸਕਦਾ। ਯਾਦ ਰਹੇ ਭਾਰਤ ਨੂੰ ਅਮਰੀਕਾ ਸਾਹਮਣੇ ਦੋ ਕਾਰਨਾਂ ਕਰਕੇ ਝੁਕਣਾ ਪਿਆ ਹੈ; 1. ਗੁਰਪਤਵੰਤ ਪੰਨੂ ਵਾਲਾ ਮਸਲਾ ਤੇ 2. ਗੌਤਮ ਅਡਾਨੀ ਵਾਲਾ। ਅੱਜ ਚੀਨ ਦਾ ਨਾਂ ਲੈਂਦਿਆਂ ਹੀ ਭਾਰਤੀ ਲੀਡਰਾਂ ਦਾ ਪਿਸ਼ਾਬ ਨਿਕਲ ਜਾਂਦਾ ਹੈ। ਬਸ ਵੇਖਦੇ ਜਾਓ।- ਭਬੀਸ਼ਨ ਸਿੰਘ ਗੁਰਾਇਆ






 

Share this article :

No comments:

Post a Comment

 

Punjab Monitor