SIKH SHRINES IN PAKISTAN PART 6
(126 T0 150)
126. Gurdwara Bhumman Shah, Dipal pur Distt. Okara
ਭੁੰਮਣ ਸ਼ਾਹ
ਭੁੰਮਣ ਸ਼ਾਹ ਨਾਮੀ ਪਿੰਡ ਤਹਿਸੀਲ ਥਾਣਾ ਦੀਪਾਲਪੁਰ, ਜਿਲਾ ਔਕਾੜਾ ਉੱਤੇ ਸਥਿਤ ਹੈ। ਭਾਈ ਕਾਹਨ ਸਿੰਘ ਜੀ ਅਨੁਸਾਰ ਭਾਈ ਭੁੰਮਣ ਸ਼ਾਹ ਜੀ ਨੂੰ ਦਸ਼ਮੇਸ਼ ਜੀ ਨੇ ਵਰ ਬਖਸ਼ਿਆ ਸੀ ਕਿ ਤੇਰਾ ਲੰਗਰ ਚੱਲੇਗਾ।
ਇਹ ਪਾਵਨ ਅਸਥਾਨ ਇੱਕ ਬਹੁਤ ਹੀ ਵੱਡੇ ਕਿਲੇ ਦੇ ਰੂਪ ਵਿੱਚ ਹੈ। ਇਸ ਕਿਲੇ ਵਰਗੀ ਇਮਾਰਤ ਅੰਦਰ ਬਾਬਾ ਸ੍ਰੀ ਚੰਦ ਜੀ ਦਾ ਗੁਰਦੁਆਰਾ, ਬਾਬਾ ਭੁੰਮਣ ਸ਼ਾਹ ਦਾ ਡੇਰਾ, ਅਨੇਕਾਂ ਮਹੰਤਾਂ ਦੀਆਂ ਸਮਾਧਾਂ, ਯਾਤਰੂਆਂ ਦੇ ਰਹਿਣ ਵਾਸਤੇ ਸੈਕੜੇ ਕਮਰੇ, ਲੰਗਰਖਾਨਾਂ, ਸਰੋਵਰ ਅਤੇ ਅਨੇਕਾਂ ਪ੍ਰਕਾਰ ਦੀਆਂ ਗੁਫਾਵਾਂ ਬਣੀਆਂ ਹੋਈਆਂ ਹਨ। ਕੰਧਾਂ ਉਤੇ ਰੰਗਲੀਆਂ ਮੂਰਤਾਂ ਤੇ ਵਾਕ ਉਕਰੇ ਹੋਏ ਹਨ। ਇਮਾਰਤ ਦੀ ਹਾਲਤ ਬਹੁਤ ਹੀ ਮੰਦੀ ਹੈ। ਛੱਤਾਂ ਡਿੱਗ ਚੁੱਕੀਆਂ ਹਨ ਕੰਧਾਂ ਨੂੰ ਕੇਰਾ ਲੱਗ ਚੁੱਕਿਆ ਹੈ। ਆਉਣ ਵਾਲੇ ਵੇਲਿਆਂ ਵਿੱਚ ਜੋ ਇਹ ਇਮਾਰਤ ਢਹਿ ਗਈ ਤਾਂ ਕਲਾ ਦੀ ਇੱਕ ਅਣਮੁੱਲੀ ਵੰਨਗੀ ਮੁੱਕ ਜਾਵੇਗੀ।
128. Durbar Baba Sri Chand, Bhumman Shah Distt. Okara
ਦਰਬਾਰ ਬਾਬਾ ਸਿਰੀ ਚੰਦ, ਭੁਮਣ ਸ਼ਾਹ (ਜਿਲਾ ਓਕਾੜਾ)
ਡੇਰਾ ਬਾਬਾ ਭੁਮਣ ਸ਼ਾਹ ਜੀ ਦੇ ਕੰਪਲੈਕਸ ਦੇ ਅੰਦਰ ਹੀ ਦਰਬਾਰ ਬਾਬਾ ਸਿਰੀ ਚੰਦ ਜੀ ਆਪਣੀਆਂ ਸ਼ਾਨਾ ਵਿਖਾ ਰਿਹਾ ਹੈ। ਇਹ ਦਰਬਾਰ ਦੋ ਮੰਜਲਾ ਹੈ। ਕੰਧਾਂ ਉਤੇ ਕਈ ਪ੍ਰਕਾਰ ਦੇ ਫੁੱਲ ਬਣੇ ਹੋਏ ਹਨ। ਕੰਧਾਂ ਉਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਥਾਉ ਥਾਈ ਉਕਰੇ ਹੋਏ ਹਨ। ਇਹ ਦਰਬਾਰ ਮਹੰਤ ਹਰਭਜਨ ਦਾਸ ਜੀ ਨੇ 1910 ਈ: ਸੰਮਤ 1967 ਵਿਚ ਬਣਵਾਇਆ, ਇਸ ਦੀ ਸਿੱਲ ਉਤੇ ਲਿਖਿਆ ਹੈ:
ੴ ਦਰਬਾਰ ਬਾਬਾ ਸ੍ਰੀ ਚੰਦਰ ਜੀ ਆਲੀਕਦਰ ਜਨਾਮ ਮਹੰਤ ਹਰਭਜਨ ਦਾਸ ਸਾਹਿਬ ਕੀ ਤਜਵੀਜ ਸੇ ਬਨਾ । ਸੰ: 1967) ਦਰਬਾਰ ਬਾਵਾ ਸਿਰੀ ਚੰਦਰ ਸਾਹਿਬ, ਬਾਨੀ ਫਿਰਕਾ ਉਦਾਸੀਆਂ ਅਜ ਤਜਵੀਜ ਆਲੀ ਕਾਦਰ ਜਾਨਬ ਮਹੰਤ ਹਰਭਜਨ ਦਾਸ ਸਾਹਿਬ ਜੇਬ ਇਖਤਤਾਮ ਯਾਫਤ 1910 ਈ:। ਡੇਰੇ ਦੇ ਆਸ ਪਾਸ ਬਹੁਤ ਸਾਰੀਆਂ ਉਦਾਸੀ ਸਾਧੂਆਂ ਦੀ ਸਮਾਧਾਂ ਹਨ। ਇਹਨਾਂ ਸਮਾਧਾਂ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਹੈ, ਜਿਥੇ ਦਸਮ ਗ੍ਰੰਥ ਜੀ ਦਾ ਪ੍ਰਕਾਸ਼ ਹੁੰਦਾ ਸੀ। ਇਸ ਅਸਥਾਨ ਦਾ ਮੁੱਖ ਦੁਆਰ ਸਮਾਧਾਂ ਵਲ ਹੈ ਜਦਕਿ ਇਕ ਦਰਵਾਜਾ ਸਰਾਂ ਵਲ ਖੁਲਦਾ ਹੈ। ਵੇਲੇ ਦੇ ਨਾਲ ਨਾਲ ਇਹ ਸਭ ਕੁਝ ਮਿਟੀ ਦਾ ਢੇਹ ਹੁੰਦਾ ਜਾ ਰਿਹਾ ਹੈ। ਉਹ ਸਮਾਂ ਦੂਰ ਨਹੀਂ ਜਦ ਇਹ ਸਭ ਕੁਝ ਕੇਵਲ ਕਿਤਾਬਾਂ ਦੇ ਪੰਨਿਆਂ ਉਤੇ ਹੀ ਰਹਿ ਜਾਵੇਗਾ।
127. Tahli Sahib Baba Sri Chand, Lahore
ਗੁਰਦੁਆਰਾ ਟਾਹਲੀ ਸਾਹਿਬ, ਬਾਬਾ ਸਿਰੀ ਚੰਦ, ਲਾਹੌਰ
ਬਾਬਾ ਸਿਰੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਸਨ। ਇਹਨਾਂ ਦਾ ਜਨਮ ਭਾਦੋਂ ਸੁਦੀ 9 ਸੰਮਤ 1551 ਨੂੰ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਸੁਲਤਾਨਪੁਰ ਹੋਇਆ। ਇਹਨਾਂ ਉਦਾਸੀ ਮੱਤ ਚਲਾਇਆ। ਦਿਹਾਂਤ 15 ਅਸੂ ਸੰਮਤ 1699 ਨੂੰ ਲਾਹੌਰ ਵਿਖੇ । ਆਪ ਦਾ ਡੇਰਾ ਲਾਹੌਰ ਰੇ ਸਟੇਸ਼ਨ ਕੋਲ ਟਾਹਲੀ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਸੀ ਜੋ ਹੁਣ ਅਲੋਪ ਹੋ ਚੁਕਾ ਹੈ।
129. Tomb Hazrat Shah Daula, Gujrat
ਮਜਾਰ ਹਜਰਤ ਸ਼ਾਹ ਦੌਲਾ, ਗੁਜਰਾਤ
ਗੁਜਰਾਤ ਸ਼ਹਿਰ ਅੰਦਰ ਹਜਰਤ ਸ਼ਾਹ ਦੌਲਾ ਜੀ ਦਾ ਮਜਾਰ ਮੁਸਲਮਾਨਾਂ ਦੀ ਇਕ ਵੱਡੀ ਜਿਆਰਤਗਾਹ ਹੈ। ਇਹ ਦਰਗਾਹ ਪੁਰਾਣੇ ਸ਼ਹਿਰ ਤੋਂ ਬਾਹਰ ਹੈ। ਆਪ ਇਬਰਾਹੀਮ ਲੋਧੀ ਦੀ ਔਲਾਦ ਵਿਚੋਂ ਸਨ। ਆਪ ਨੇ ਇਥੇ ਗੁਜਰਾਤ ਸ਼ਹਿਰ ਅੰਦਰ ਹੀ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਦਰਸ਼ਨ ਕੀਤੇ ਸਨ। ਇਹਨਾਂ ਦਸ਼ਮੇਸ਼ ਪਿਤਾ ਜੀ ਨੂੰ 100 ਤੋਲੇ ਸੋਨਾ ਭੇਂਟ ਭੇਜਿਆ। ਸ਼ਾਹ ਦੌਲਾ ਜੀ ਦੀ ਵਜਾ ਤੋਂ ਗੁਜਰਾਤ ਦਾ ਨਾਂ ਸ਼ਾਹ ਦੌਲਾ ਕੀ ਗੁਜਰਾਤ ਹੋਇਆ।
130. Gurdwara Kot Bhai Than Singh, Attak
ਗੁਰਦੁਆਰਾ ਕੋਟ ਭਾਈ ਥਾਨ ਸਿੰਘ ਅਟਕ
ਬਾਬਾ ਥਾਨ ਸਿੰਘ ਜੀ ਇੱਕ ਬਹੁਤ ਹੀ ਪ੍ਰਸਿੱਧ ਸੰਤ ਹੋਏ ਹਨ ਜੋ ਪਿੰਡ ਫਤਿਹ ਖਾਂ ਜਿਲਾ ਅਟਕਵਿੱਚ ਆਣ ਵਸੇ। ਇਸ ਪਿੰਡ ਦਾ ਮਾਲਿਕ ਮਲਿਕ ਫਤਿਹ ਖਾਂ ਆਪ ਜੀ ਦੀ ਭਗਤੀ ਵੇਖ ਕੇ ਆਪ ਦਾ ਸ਼ਰਧਾਲੂ ਹੋ ਗਿਆ। ਉਹਨੇ ਆਪ ਨੂੰ ਰਹਿਣ ਵਾਸਤੇ ਥਾਂ ਅਤੇ ਲੰਗਰ ਦੀ ਸੇਵਾ ਵੀ ਕੀਤੀ। ਜਿੱਥੇ ਆਪ ਬਿਰਾਜੇ, ਉਸ ਇਲਾਕੇ ਦਾ ਨਾਮ ਕੋਟ ਥਾਨ ਸਿੰਘ ਪ੍ਰਸਿੱਧ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਸਮੇਂ ਭਾਈ ਥਾਨ ਸਿੰਘ ਜੀ ਦੀ ਸਮਾਧ ਤੇ ਗੁਰਦੁਆਰਾ
131. Gurdwara Bhai Joga Singh Peshawar
ਗੁਰਦੁਆਰਾ ਭਾਈ ਜੋਗਾ ਸਿੰਘ, ਪੇਸ਼ਾਵਰ
ਜੋਗਾ ਪੇਸ਼ਾਵਰ ਨਿਵਾਸੀ ਭਾਈ ਗੁਰਮੁਖ ਸਿੰਘ ਦਾ ਪੁੱਤਰ ਸੀ। ਜੋ ਕਲਗੀਧਰ ਪਾਤਿਸ਼ਾਹ ਤੋਂ ਅੰਮ੍ਰਿਤ ਛੱਕ ਕੇ ਸਿੰਘ ਸਜਿਆ। ਸਤਿਗੁਰ ਭਾਈ ਜੋਗਾ ਸਿੰਘ ਨੂੰ ਸਪੁੱਤਰ ਜਾਣ ਕੇ ਹਰ ਵੇਲੇ ਆਪਣੀ ਹਜੂਰੀ ਵਿੱਚ ਰੱਖਦੇ। ਭਾਈ ਗੁਰਮੁਖ ਸਿੰਘ ਦੀ ਬੇਨਤੀ ਉੱਤੇ ਸਤਿਗੁਰੂ ਜੀ ਭਾਈ ਜੋਗਾ ਸਿੰਘ ਨੂੰ ਵਿਆਹ ਕਰਵਾਉਣ ਵਾਸਤੇ ਵਾਪਸ ਭੇਜ ਦਿੱਤਾ ਅਤੇ ਇੱਕ ਹੋਰ ਸਿੰਘ ਨੂੰ ਹੁਕਮਨਾਮਾ ਦੇ ਕੇ ਪਿੱਛੇ ਘੱਲ ਦਿੱਤਾ ਕਿ ਜਦ ਜੋਗਾ ਸਿੰਘ ਤਿੰਨ ਲਾਵਾਂ ਲੈ ਚੱਕੇ ਤਦ ਇਹ ਹੁਕਮਨਾਮਾਂ ਉਸ ਨੂੰ ਦੇ ਦੇਣਾ। ਉਸਨੇ ਇੰਝ ਹੀ ਕੀਤਾ। ਹੁਕਮ ਸੀ ਕਿ 'ਇਸ ਨੂੰ ਵੇਖਦਿਆਂ ਅਨੰਦਪੁਰ ਵੱਲ ਤੁਰ ਪਵੋ'। ਸੋ ਜੋਗਾ ਸਿੰਘ ਚੌਥੀ ਲਾਂਵ ਵਿੱਚੋ ਛੱਡ ਕੇ ਘਰੋਂ ਤੁਰ ਪਿਆ। ਬਾਕੀ ਦੀਆਂ ਲਾਵਾਂ ਉਸ ਦੇ ਕਮਰ ਬੰਦ ਨਾਲ ਦੇ ਕੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ।
ਰਸਤੇ ਵਿੱਚ ਭਾਈ ਜੋਗਾ ਸਿੰਘ ਦੇ ਮਨ ਵਿੱਚ ਆਇਆ ਕਿ ਸਤਿਗੁਰੂ ਦੀ ਆਗਿਆ ਮੰਨਣ ਵਾਲਾ ਮੇਰੇ ਜਿਹਾ ਕੋਈ ਵਿਰਲਾ ਹੀ ਹੋਵੇਗਾ। ਜਦ ਹੁਸ਼ਿਆਰਪੁਰ ਪੁੱਜਾ ਤਾਂ ਇੱਕ ਵੇਸਵਾ ਦੇ ਸੁੰਦਰ ਰੂਪ ਨੂੰ ਦੇਖ ਕੇ ਕਾਮ ਨਾਲ ਵਿਆਕੁਲ ਹੋ ਗਿਆ ਅਤੇ ਵੇਸਵਾ ਦੇ ਕੋਠੇ ਜਾ ਪੁੱਜਿਆ। ਕਲਗੀਧਰ ਪਾਤਿਸ਼ਾਹ ਨੇ ਆਪਣੇ ਅਨਿੰਨ ਸਿੰਘ ਨੂੰ ਨਰਕ ਕੁੰਡ ਤੋਂ ਬਚਾਉਣ ਲਈ ਚੋਬਦਾਰ ਦਾ ਰੂਪ ਧਾਰ ਕੇ ਰਾਤ ਵੇਸਵਾ ਦੇ ਮਕਾਨ ਤੇ ਪਹਿਰਾ ਦਿੱਤਾ। ਜੋਗਾ ਸਿੰਘ ਨੇ ਰਾਤ ਚਾਰ ਵਾਰ ਉਸ ਮਕਾਨ ਤੇ ਜਾਣ ਦਾ ਚਾਰਾ ਕੀਤਾ ਤੇ ਹਰ ਵਾਰ ਚੋਬਦਾਰ ਨੂੰ ਖੜੋਤਿਆਂ ਦੇਖ ਕੇ ਪਿਛਾਂਹ ਮੁੜ ਆਇਆ। ਸਵੇਰੇ ਅਨੰਦਪੁਰ ਦੀ ਰਾਹ ਪਿਆ। ਸਤਿਗੁਰ ਦੇ ਦਰਬਾਰ ਵਿੱਚ ਪਹੁੰਚ ਕੇ ਆਪਣੀ ਭੁੱਲ ਬਖਸ਼ਾਈ।
ਜੋਗਾ ਸਿੰਘ ਲਖੀ ਸਤਿ ਸੋਇ॥ਮਮਹਿਤ ਚੋਬਦਾਰ ਗੁਰ ਹੋਏ। (ਗੁ ਪ੍ਰ ਸੂ) ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸੁੰਦਰ ਤੇ ਤਿੰਨ ਮੰਜਲਾਂ ਬਣੀ ਹੋਈ ਹੈ। ਗੁਰਦੁਆਰਾ ਸਾਹਿਬ ਦੇ ਨਾਲ ਸਿੱਖ ਬੱਚਿਆ ਵਾਸਤੇ ਪੰਜਾਬੀ ਸਕੂਲ ਹੈ ਜੋ ਧਾਰਮਿਕ ਵਿਦਿਆ ਦੇ ਨਾਲ ਨਾਲ ਬਾਲਕਾਂ ਨੂੰ ਦੁਨੀਆਦਾਰੀ ਦੀ ਵਿਦਿਆ ਵੀ ਦਾਨ ਕਰਦਾ ਹੈ।
132. Gurdwara Nirankarian, Rawalpindi
ਗੁਰਦੁਆਰਾ ਨਿਰੰਕਾਰੀ, ਰਾਵਲਪਿੰਡੀ
ਇਹ ਇਤਿਹਾਸਕ ਗੁਰਦੁਆਰਾ ਰਾਵਲਪਿੰਡੀ ਸ਼ਹਿਰ ਅੰਦਰ ਨਿਰੰਕਾਰੀ ਬਜਾਰ ਅੰਦਰ ਹੈ। ਅਸਲੀ ਨਿਰੰਕਾਰੀਆਂ ਦਾ ਜਨਮ ਇਸ ਅਸਥਾਨ ਤੋਂ ਹੋਇਆ। ਇਸ ਫਿਰਕੇ ਦੇ ਮੋਢੀ ਭਾਈ ਦਿਆਲ ਸਿੰਘ ਜੀ ਸਨ, ਜਿਹਨਾਂ ਦਾ ਜਨਮ ਦਸ਼ਮੇਸ਼ ਜੀ ਦੇ ਖਜਾਂਨਚੀ ਭਾਈ ਵਸਾਖਾ ਸਿੰਘ ਦੀ ਸਪੁੱਤਰੀ ਬੀਬੀ ਲਾਡਕੀ ਦੇ ਉਦਰ ਤੋਂ ਹੋਇਆ। ਦਿਆਲ ਜੀ ਹਰ ਵੇਲੇ 'ਨਿਰੰਕਾਰ' ਦਾ ਜਾਪ ਕਰਦੇ ਅਤੇ ਮੂਰਤੀ ਪੂਜਾ ਦੀ ਵਿਰੋਧਤਾ ਕਰਦੇ। ਇਸ ਕਰਕੇ ਉਹਨਾਂ ਦੀ 'ਨਿਰੰਕਾਰੀ' ਸੰਗਿਆ ਹੋਈ ਅਤੇ ਇਹਨਾਂ ਦੇ ਸੰਪ੍ਰਦਾਏ ਦੀ 'ਨਿਰੰਕਾਰੀ' ਅੱਲ ਪਈ।
ਇਹ ਗੁਰਦੁਆਰਾ ਨਿਰੰਕਾਰੀਆਂ ਦਾ ਕੇਂਦਰ ਬਣਿਆ। ਭਾਈ ਦਿਆਲ ਜੀ ਦਾ ਚਲਾਣਾ ਸੰਮਤ 1911 ਨੂੰ ਹੋਇਆ। ਦਰਬਾਰ ਸਾਹਿਬ ਦੇ ਖੱਬੇ ਹੱਥ ਉੱਤੇ ਬਾਬਾ ਜੀ ਦੀ ਸਮਾਧ ਹੈ। ਸੰਗਤਾਂ ਦੇ ਠਹਿਰਣ ਵਾਸਤੇ ਅਨੇਕਾਂ ਕਮਰੇ ਹਨ। ਪੂਰੀ ਇਮਾਰਤ ਤਿੰਨ ਮੰਜਿਲਾ ਹੈ।
ਸਿੱਖੀ ਮਾਨ ਮਰਿਆਦਾ ਅਨੁਸਾਰ ਸਭ ਤੋਂ ਪਹਿਲਾਂ ਅਨੰਦ ਕਾਰਜ ਇਸੇ ਹੀ ਗੁਰਦੁਆਰੇ ਅੰਦਰ ਭੋਲਾ ਸਿੰਘ ਅਤੇ ਨਿਹਾਲ ਕੌਰ ਦਾ 1855 ਨੂੰ ਹੋਇਆ।
ਇਸ ਦਰਬਾਰ ਅੰਦਰ ਬੂਟਾ ਸਿੰਘ ਨਾਂਮੀ ਇੱਕ ਸਿੱਖ ਕੀਰਤਨ ਕਰਦਾ ਹੁੰਦਾ ਸੀ। ਇੱਕ ਦਿਨ ਉਹ ਸ਼ਰਾਬ ਪੀ ਕੇ ਕੀਰਤਨ ਕਰਨ ਲੱਗ ਪਿਆ, ਜਿਹਨੂੰ ਬਾਬਾ ਦਿਆਲ ਜੀ ਹੋਰਾਂ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਉਸ ਨੇ ਮਰੀ ਜਾ ਕੇ ਇੱਕ ਨਵਾਂ ਦਰਬਾਰ ਬਣਾ ਲਿਆ। ਇਥੋਂ ਹੀ ਨਕਲੀ ਨਿਰੰਕਾਰੀਆਂ ਦੀ ਲਹਿਰ ਚੱਲੀ ।ਬੂਟਾ ਸਿੰਘ ਅਟਕ ਦਾ ਰਹਿਣ ਵਾਲਾ ਸੀ। ਉਹ ਮਰੀ ਵਿੱਚ ਕੋਹੜ ਦੀ ਬਿਮਾਰੀ ਨਾਲ ਮਰਿਆ। ਅਵਤਾਰ ਸਿੰਘ ਪਿਸ਼ਾਵਰ ਵਾਲਾ ਉਹਦਾ ਚੇਲਾ ਹੋਇਆ। ਇਹ ਪਿਸ਼ਾਵਰ ਅੰਦਰ ਡਬਲ ਰੋਟੀਆਂ ਵੇਚਿਆ ਕਰਦਾ ਸੀ।
13 ਅਪ੍ਰੈਲ 1978 ਦੀ ਵਿਸਾਖੀ ਉੱਤੇ ਅੰਮ੍ਰਿਤਸਰ ਵਿਖੇ ਨਕਲੀ ਨਿਰੰਕਾਰੀਆਂ ਅਤੇ ਗੁਰਸਿੱਖਾਂ ਵਿਚਾਲੇ ਭਾਰੀ ਯੁਧ ਹੋਇਆ, ਜਿਹਦੇ ਅੰਦਰ 13 ਸਿੰਘ ਸ਼ਹੀਦ ਹੋਏ। ਇਹਨਾਂ ਸ਼ਹੀਦਾਂ ਦੇ ਲਹੂ ਵਿੱਚੋਂ ਹੀ ਖਾਲਿਸਤਾਨ ਦੀ ਧੁਖਦੀ ਲਹਿਰ ਨੂੰ ਪਲੀਤਾ ਲੱਗਾ। ਸਿੱਖ ਜੱਦੋ ਜਹਿਦ ਦੀ ਅਗਵਾਈ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੇ ਕੀਤੀ । ਇਸੇ ਹੀ ਲੜਾਈ ਅੰਦਰ ਹਰਿਮੰਦਰ ਸਾਹਿਬ ਉੱਤੇ ਭਾਰਤੀ ਫੌਜਾਂ ਨੇ ਟੇਂਕਾ, ਤੋਪਾਂ ਨਾਲ ਹਮਲਾ ਕੀਤਾ। ਇਸੇ ਹੀ ਹੱਲੇ ਦੇ ਜੁਆਬ ਵਿੱਚ ਸ੍ਰੀ ਮਤੀ ਇੰਦਰਾ ਗਾਂਧੀ ਕਤਲ ਹੋਈ।
ਇਸ ਵੇਲੇ ਇਸ ਗੁਰਦੁਆਰਾ ਸਾਹਿਬ ਅੰਦਰ ਮੁੰਡਿਆ ਦਾ ਸਕੂਲ ਹੈ। ਇਮਾਰਤ ਦੀ ਹਾਲਤ ਬਹੁਤ ਹੀ ਮੰਦੀ ਹੈ। ਕਿਸੇ ਵੇਲੇ ਵੀ ਮਿੱਟੀ ਦਾ ਢੇਰ ਹੋ ਸਕਦੀ ਹੈ।
133. Gurdwara Singh Sabha Rawalpindi
ਗੁਰਦੁਆਰਾ ਸਿੰਘ ਸਭਾ ਰਾਵਲਪਿੰਡੀ
ਰਾਵਲਪਿੰਡੀ ਦੇ ਮਸ਼ਹੂਰ ਰਾਜਾ ਬਜਾਰ ਵਿਚ ਸਥਿਤ ਹੈ। ਇਹ ਅਕਾਲੀ ਸਿੰਘਾ ਦਾ ਕੇਂਦਰ ਸੀ। ਦੋ ਮੰਜਲਾ ਜਿਸ ਵਿਚ ਸਰਾਵਾਂ, ਲੰਗਰ ਤੇ ਪ੍ਰਕਾਸ਼ ਅਸਥਾਨ ਬਹੁਤ ਹੀ ਸੁੰਦਰ ਇਮਾਰਤ ਹੈ। ਇਸ ਵੇਲੇ ਇਸ ਥਾਂ ਗੌਰਮਿੰਟ ਹਾਈ ਸਕੂਲ ਚਲਦਾ ਹੈ।
134. Gurdwara Dharamsala Uttam Singh Dharma Khel, Bannu
ਧਰਮਸਾਲਾ ਉੱਤਮ ਸਿੰਘ, ਧਰਮਾ ਖੇਲ, ਬੰਨੂ
ਬੰਨੂ ਸ਼ਹਿਰ ਦੇ ਬਿਲਕੁਲ ਨੇੜੇ ਹੀ ਹੈ। ਪੁਰਾਣੀ ਇਮਾਰਤ ਢਾਹ ਕੇ ਨਵੀ ਉਸਾਰ ਲਈ ਹੈ। ਅਜਕਲ ਇਥੇ ਪ੍ਰਾਇਮਰੀ ਸਕੂਲ ਚਲਦਾ ਹੈ।
135. Gurdwara Bhai Mani Singh Rawalpindi
ਗੁਰਦੁਆਰਾ ਭਾਈ ਮਨੀ ਸਿੰਘ, ਰਾਵਲਪਿੰਡੀ
ਭਾਈ ਮਨੀ ਸਿੰਘ ਜੀ ਦੀ ਯਾਦ ਵਿੱਚ ਉਸਾਰਿਆ ਇਹ ਪਾਵਨ ਅਸਥਾਨ ਦੋ ਮੰਜਲਾ ਸਰਾਫਾ ਬਜਾਰ ਰਾਵਲਪਿੰਡੀ ਵਿੱਚ ਹੈ। ਇਮਾਰਤ ਖੂਬਸੂਰਤ ਤੇ ਮਜਬੂਤ ਹੈ। ਪ੍ਰਕਾਸ਼ ਅਸਥਾਨ ਦੇ ਨਾਲ ਲੰਗਰ ਹਾਲ ਤੇ ਰਿਹਾਇਸ਼ੀ ਕਮਰੇ ਵੀ ਹਨ। ਇਸ ਵੇਲੇ ਇਸ ਇਮਾਰਤ ਅੰਦਰ ਗੌਰਮਿੰਟ ਸਕੂਲ ਕੰਮ ਕਰ ਰਿਹਾ ਹੈ।
136. Gurdwara Sri Dyalsar, Topi, NWFP
ਗੁਰਦੁਆਰਾ ਸਿਰੀ ਦਿਆਲਸਰ, ਟੋਪੀ
ਇਹ ਪਾਵਨ ਅਸਥਾਨ ਸੂਬਾ ਸਰਹੱਦ ਦੇ ਇਲਾਕੇ ਰੱਖ ਟੋਪੀ ਅੰਦਰ ਹੈ। ਜਿਸ ਥਾਂ ਉੱਤੇ ਇਹ ਪਾਵਨ ਅਸਥਾਨ ਸਥਿੱਤ ਹੈ, ਇਹ ਇੱਕ ਬਹੁਤ ਹੀ ਸੁੰਦਰ ਅਤੇ ਮਨਖਿੱਚਵੀ ਥਾਂ ਹੈ। ਇਸ ਅਸਥਾਨ ਦੀ ਕਾਰ ਸੇਵਾ ਭਾਈ ਗੁਰਬਖਸ਼ ਸਿੰਘ ਜੀ ਨਿਰੰਕਾਰੀ ਹੋਰਾਂ ਅਰੰਭੀ। ਇਹ ਪਾਵਨ ਅਸਥਾਨ ਇਲਾਕੇ ਦੇ ਨਿਰੰਕਾਰੀਆਂ ਦਾ ਵੱਡਾ ਕੇਂਦਰ ਸੀ
(ਕੁਝ ਸਥਾਨਾਂ ਬਾਰੇ ਵਿਸਥਾਰ ਪੰਜਾਬ ਮੋਨੀਟਰ ਵਿਚ ਨਹੀ ਸੀ ਛੱਪ ਸਕਿਆ ਹਾਲਾਂਕਿ ਕੈਸਰ ਸਾਹਿਬ ਦੀ ਕਿਤਾਬ ਵਿਚ ਵਰਨਣ ਬਕਾਇਦਾ ਮੌਜੂਦ ਹੈ।)
137. Gurdwara Jogiwarha, Sher Nath, Vill. Bazar, Ahmed Khan Bannu
ਗੁਰਦੁਆਰਾ ਜੋਗੀਵਾੜਾ ਸ਼ੇਰਨਾਥ, ਪਿੰਡ ਬਜ਼ਾਰ, ਅਹਿਮਦ ਖਾਨ, ਬੰਨੂ
ਸ਼ੇਰ ਨਾਥ ਜੋਗੀ ਜੋ ਬਾਦ ਵਿਚ ਕਰਨੀ ਵਾਲਾ ਸਿੱਖ ਹੋ ਨਿਬੜਿਆ ਦੇ ਸਥਾਨ ਦੇ ਖੰਡਰ।
138. Gurdwara Bhai Bannu, Mangat, Distt. Mandi Bahauddin
ਗੁਰਦੁਆਰਾ ਭਾਈ ਬੰਨੂ ਮਾਗਟ, ਜਿਲਾ ਮੰਡੀ ਬਹਾਉਦੀਨ
ਜਿਲਾ ਮੰਡੀ ਬਹਾਉਦੀਨ, ਤਹਿਸੀਲ ਫਾਲੀਆ ਦਾ ਇੱਕ ਕਸਬਾ ਜੋ ਮਾਂਗਟ ਕਰਕੇ ਪ੍ਰਸਿੱਧ ਹੈ। ਇੱਥੇ ਗੁਰੂ ਅਰਜਨ ਦੇਵ ਜੀ ਦੇ ਪ੍ਰੇਮੀ ਸਿੱਖ ਭਾਈ ਬੰਨੂ ਦਾ ਨਿਵਾਸ ਸੀ।
ਭਾਈ ਬੰਨੂ ਵਾਲੀ ਗੁਰੂ ਗਰੰਥ ਸਾਹਿਬ ਜੀ ਦੀ ਬੀੜ ਇਥੇ ਸੀ (ਅਜ ਕਲ ਇਹ ਬੀੜ ਕਾਨਪੁਰ - ਯੂ.ਪੀ ਵਿਚ ਹੈ)।ਯਾਦ ਰਹੇ ਜਦੋਂ ਪੰਚਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਜੋ ਕਰਤਾਰਪੁਰ(ਦੁਆਬਾ) ਵਿਖੇ ਸੋਢੀ ਪ੍ਰਵਾਰ ਕੋਲ ਮੌਜੂਦ ਹੈ ਓਸੇ ਸਮੇ ਹੀ ਭਾਈ ਬੰਨੂ ਨੇ ਉਸ ਬੀੜ ਦਾ ਉਤਾਰਾ ਕਰ ਲਿਆ ਸੀ ਜਦੋਂ ਬੰਨੂ ਨੂ ਜਿਲਦ ਬਣਾਉਣ ਵਾਸਤੇ ਲਹੌਰ ਭੇਜਿਆ ਸੀ। ਸਿੱਖ ਰਾਜ ਸਮੇ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਉੱਤੇ ਇੱਥੇ ਇੱਕ ਖੁਬਸੂਰਤ ਗੁਰਦੁਆਰਾ ਤਲਾਬ ਦੇ ਕਿਨਾਰੇ ਬਣਵਾਇਆ ਗਿਆ। ਇਸ ਤੋਂ ਬਾਹਰ ਵਾਲਾ ਤਾਲਾਬ ਹੁਣ ਮਿੱਟੀ ਨਾਲ ਭਰਿਆ ਜਾ ਰਿਹਾ ਹੈ। ਗੁਰਦੁਆਰੇ ਤੋਂ ਬਾਹਰ ਸਬਜੀ ਮੰਡੀ ਲਗਦੀ ਹੈ।
139. Gurdwara Ajnianwala Distt. Sheikhupura
ਗੁਰਦੁਆਰਾ ਅੰਜਨੀਆਂਵਾਲਾ, ਜਿਲਾ ਸ਼ੇਖੂਪੁਰਾ
140. Gurdwara Dam Dama Sahib, Gujranwala
ਗੁਰਦੁਆਰਾ ਦਮਦਮਾ ਸਾਹਿਬ ਗੁਜਰਾਂਵਾਲਾ
ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਲਗਦੀ ਇਕ ਬਹੁਤ ਹੀ ਵੱਡੀ ਇਮਾਰਤ ਜੋ ਬਾਬਾ ਸਾਹਿਬ ਸਿੰਘ ਬੇਦੀ ਦੀ ਯਾਦ ਦਿਵਾਉਦੀ ਹੈ। ਇਨਾਂ ਦਾ ਦਿਹਾਂਤ ਊਨਾਂ 'ਚ 13 ਹਾੜ 1891 ਨੂੰ ਹੋਇਆ ਸੀ।
141.Gurdwara Bhai laluji, Tatliani, Gujranwala
ਗੁਰਦੁਆਰਾ ਭਾਈ ਲਾਲੂ ਜੀ ਤਤਲਿਆਣੀ, ਗੁਜਰਾਵਾਲਾ
142. Gurdwara Shahid Ganj Bhai Mani Singh, Lahore
ਸ਼ਹੀਦ ਗੰਜ ਭਾਈ ਮਨੀ ਸਿੰਘ ਜੀ
ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਅਸਥਾਨ ਲਾਹੌਰ ਮਸਤੀ ਦਰਵਾਜੇ ਦੇ ਅੰਦਰ ਹੈ। ਭਾਈ ਜੀ ਦਾ ਜਨਮ ਗੁਰੂ ਘਰ ਦੇ ਪ੍ਰੀਤਵਾਨ ਗੁਰਮੁਖ ਪਰਵਾਰ ਵਿੱਚ ਹੋਇਆ ਤੇ ਆਪ ਨੂੰ ਦਸ਼ਮੇਸ਼ ਪਿਤਾ ਦੇ ਬਾਲ ਸਖਾਈ ਮਿਤਰ ਹੋਣ ਦਾ ਮਾਣ ਪ੍ਰਾਪਤ ਹੈ। ਆਪ ਨੇ ਦਸ਼ਮੇਸ਼ ਜੀ ਦੇ ਸਨਮੁੱਖ ਗੁਰੂ ਗਰੰਥ ਸਾਹਿੁਬ ਜੀ ਦਾ ਸਰੂਪ ਤਿਆਰ ਕੀਤਾ। 1721 ਈ: ਨੂੰ ਮਾਤਾ ਸੁੰਦਰੀ ਜੀ ਨੇ ਆਪ ਨੂੁੰ ਹਰਿਮੰਦਰ ਸਾਹਿਬ ਦਾ ਗਰੰਥੀ ਥਾਪਿਆ। ਦੀਵਾਲੀ ਦੇ ਸਮੇਂ ਸਰਕਾਰ ਤੋਂ ਆਗਿਆ ਲੈ ਕੇ ਆਪ ਨੇ ਹਰਿਮੰਦਰ ਸਾਹਿਬ ਅੰਦਰ ਸਿੱਖਾਂ ਦਾ ਇਕੱਠ ਬੁਲਾਇਆ। ਜਦ ਆਪ ਜੀ ਨੂੰ ਪਤਾ ਲੱਗਾ ਕਿ ਹਕੂਮਤ ਇਕੱਤਰ ਹੋਏ ਗੁਰਸਿੱਖਾਂ ਨੂੰ ਕਤਲ ਕਰ ਦੇਵੇਗੀ ਤਾਂ ਆਪ ਜੀ ਨੇ ਸੰਗਤਾਂ ਨੂੰ ਰੋਕ ਦਿੱਤਾ। ਇਸ ਦੋਸ਼ ਵਿੱਚ ਹੀ ਭਾਈ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਈ ਪ੍ਰਕਾਰ ਦੇ ਲਾਲਚ, ਡਰਾਵੇ ਅਤੇ ਧਮਕੀਆਂ ਆਪ ਜੀ ਨੂੰ ਸਿੱਖੀ ਸਿਦਕ ਤੋਂ ਨਾਂ ਹਟਾ ਸਕੀਆਂ। ਆਖਰਕਾਰ 1724 ਈ: ਨੂੰ ਇਸ ਅਸਥਾਨ ਉੱਤੇ ਭਾਈ ਸਾਹਿਬ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਵੇਲੇ ਇਸ ਸਮਾਧ ਅੰਦਰ ਇੱਕ ਖਰਾਦੀਏ ਨੇ ਖਰਾਦ ਲਾਏ ਹੋਏ ਹਨ।
143. Gurdwara Shaheed Bhai Taru Singh, Naulakha Bazar, Lahore
ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ, ਨੌਲੱਖਾ ਬਾਜਾਰ ਲਾਹੌਰ
ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਅਸਥਾਨ ਨੌਲੱਖਾ ਬਜਾਰ ਵਿੱਚ ਹੈ। ਲੰਡਾ ਬਜਾਰ ਵੱਲੋਂ ਨੌਲੱਖਾ ਵਿੱਚ ਵੜਦਿਆਂ ਹੀ ਤੁਹਾਡੇ ਖੱਬੇ ਹੱਥ ਉੱਤੇ ਦੁਕਾਨਾਂ ਵਿਚਾਲੇ ਇੱਕ ਨਿੱਕਾ ਜਿਹਾ ਦਰਵਾਜਾ ਹੈ, ਜਿਹਦੇ ਮੱਥੇ ਉੱਤੇ ਲਿਖਿਆ ਹੈ, 'ਗੁਰਦੁਆਰਾ ਭਾਈ ਤਾਰੂ ਜੀ'
ਭਾਈ ਤਾਰੂ ਸਿੰਘ ਜੀ ਤਹਿਸੀਲ ਕਸੂਰ ਦੇ ਪਿਡ ਪੂਹਲਾ ਦੇ ਰਹਿਣ ਵਾਲੇ ਸਨ। ਦਸਾਂ ਨੌਹਾਂ ਦੀ ਕਿਰਤ ਕਰਕੇ ਪ੍ਰਵਾਰ ਦਾ ਪੇਟ ਪਾਲਦੇ ਸਨ। ਗੁਰਸਿੱਖਾਂ ਦੀ ਸੇਵਾ ਕਰਦੇ। ਨਿਰੰਜਣੀ ਮਹੰਤ ਨੇ ਆਪ ਦੀ ਸ਼ਿਕਾਇਤ ਕੀਤੀ ਕਿ ਆਪ ਡਾਕੂਆਂ ਨੂੰ ਪਨਾਹ ਦਿੰਦੇ ਹਨ। ਇਸ ਉੱਤੇ ਆਪ ਨੂੰ ਗ੍ਰਿਫਤਾਰ ਕਰ ਲਿਆ। ਹਜਾਰਾਂ ਪ੍ਰਕਾਰ ਦੇ ਤਸੀਹੇ ਦਿੱਤੇ ਗਏ। ਆਖਰ ਆਪ ਦੀ ਖੋਪੜੀ ਲਾਹੁਣ ਦਾ ਹੁਕਮ ਦਿੱਤਾ। ਭਾਈ ਸਾਹਿਬ ਸ਼ਾਂਤ ਚਿੱਤ ਜਪੁਜੀ ਸਾਹਿਬ ਦਾ ਪਾਠ ਕਰਕੇ ਰਹੇ। 23 ਅੱਸੂ ਸਮੰਤ 1802 (1745 ਈ) ਨੂੰ ਆਪ ਨੇ ਸ਼ਹੀਦੀ ਪ੍ਰਾਪਤ ਕੀਤੀ। ਗੁਰੂ ਘਰ ਦੇ ਪ੍ਰੀਤਵਾਨ ਸਿੱਖਾਂ ਨੇ ਆਪ ਜੀ ਦਾ ਸ਼ਹੀਦ ਗੰਜ ਤਿਆਰ ਕੀਤਾ।
144. Gurdwara Shaheed Ganj Singh Singhian, Naulakha Bazar Lahore
ਸ਼ਹੀਦ ਗੰਜ ਸਿੰਘ ਸਿੰਘਣੀਆਂ, ਨੌਲੱਖਾ ਬਜਾਰ, ਲਾਹੌਰ
ਇਹ ਇਤਹਾਸਕ ਅਸਥਾਨ ਨੌਲੱਖਾ ਬਜਾਰ ਅੰਦਰ ਭਾਈ ਤਾਰੂ ਸਿੰਘ ਜੀ ਦੇ ਸ਼ਹੀਦ ਗੰਜ ਦੇ ਸਾਹਮਣੇ ਹੈ। ਸਿੱਖ ਇਤਿਹਾਸਕਾਰਾਂ ਅਨੁਸਾਰ ਲਾਹੌਰ ਦੇ ਸੂਬੇ ਮੀਰ ਮੰਨੂ ਹੱਥੋਂ ਏਥੇ ਘੱਟੋਂ ਘੱਟ ਢਾਈ ਲੱਖ ਸਿੰਘਾਂ ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ। 1764 ਵਿੱਚ ਮੀਰ ਮੰਨੂ ਪੰਜਾਬ ਦਾ ਸੂਬੇਦਾਰ ਬਣਿਆ ਤਾਂ ਉਸ ਨੇ ਕਸਮ ਖਾਧੀ ਸੀ ਕਿ ਮੈਂ ਕੋਈ ਸਿੱਖ ਜਿੰਦਾ ਨਹੀਂ ਛੱਡਾਂਗਾ। ਉਸਦੇ ਹੁਕਮ ਉੱਤੇ ਸਿੰਘਾਂ
ਸਿੰਘਣੀਆਂ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਾਂਦਾ ਤੇ ਇੱਥੇ ਕਤਲ ਕਰ ਦਿੱਤਾ ਜਾਂਦਾ।
ਜੱਦ ਦੀਵਾਨ ਕੌੜਾ ਮੱਲ ਦੇ ਕਹਿਣ ਉੱਤੇ ਸਿੰਘਾ ਮੀਰ ਮੰਨੂ ਦੀ ਮੁਲਤਾਨ ਦੀ ਲੜਾਈ ਵੇਲੇ ਮਦਦ ਕੀਤੀ ਤਾਂ ਉਸ ਨੇ ਇਹ ਅਸਥਾਨ ਸਿੰਘਾਂ ਨੂੰ ਦੇ ਦਿੱਤਾ। ਉਹਨਾਂ ਇੱਥੇ ਪੂਜਾ ਅਸਥਾਨ ਬਣਾ ਲਿਆ। ਮੀਰ ਮੰਨੂ ਦੇ ਬਾਰੇ ਸਿੱਖਾਂ ਵਿੱਚ ਇਹ ਅਖਾਣ ਮਸ਼ਹੂਰ ਸੀ ਕਿ: ਮੰਨੂ ਅਸਾਡੀ ਦਾਤਰੀ। ਅਸੀ ਮੰਨੂ ਦੇ ਸੋਏ।ਜਿਉ ਜਿਉ ਸਾਨੂੰ ਵੱਡਦਾ। ਅਸੀਂ ਦੂਣ ਸਵਾਏ ਹੋਏ।
ਇਸ ਸ਼ਹੀਦ ਗੰਜ ਦਾ ਝਗੜਾ ਸੰਨ 1910 ਵਿੱਚ ਉਸ ਵੇਲੇ ਉਠ ਖਲੋਤਾ ਜਦੋਂ ਮੁਸਲਮਾਨਾਂ ਇਸਦਾ ਕਬਜਾ ਲੈਣ ਦੀ ਕੋਸ਼ਿਸ਼ ਕੀਤੀ। 1936 ਵਿਚ ਇਹ ਝਗੜਾ ਐਨਾ ਵਧ ਗਿਆ ਕਿ ਇੱਥੇ ਪੁਲਿਸ ਨੂੰ ਗੋਲੀ ਚਲਾਉਣੀ ਪਈ। ਅਖੀਰੀ ਮੁਕੱਦਮਾਂ 6 ਮਈ 1936 ਨੂੰ ਅਦਾਲਤ ਵੱਲੋਂ ਸਿੱਖਾਂ ਦੇ ਪੱਖ ਵਿਚ ਹੋਇਆ। ਇੰਜ ਇਹ ਗੁਰਦੁਆਰਾ ਅੱਜ ਵੀ ਗੁਰਦੁਆਰਾ ਹੀ ਹੈ।ਸਿੱਖ ਅੱਜ ਵੀ ਆਪਣੀਆਂ ਸਵੇਰੇ ਸ਼ਾਮ ਦੀ ਅਰਦਾਸਾਂ ਮੌਕੇ ਇਨ੍ਹਾਂ ਸਿੰਘ ਸਿੰਘਣੀਆਂ ਦੀਆਂ ਸਹੀਦੀਆਂ ਨੂੰ ਯਾਦ ਕਰਦੇ ਹਨ।ਕਿਹਾ ਜਾਂਦਾ ਹੈ ਕਿ ਸ਼ਹੀਦੀ ਮੌਕੇ ਇਨ੍ਹਾਂ ਸਿੰਘਾਂ ਸਿੰਘਣੀੌਆਂ ਦਾ ਸਿਦਕ ਦੇਖ ਕੇ ਜਾਲਮ ਹਕੂਮਤ ਕੰਬ ਉਠੀ ਸੀ
145. Gurdwara Bhai Pheru Distt. Kasur
ਗੁਰਦੁਆਰਾ ਭਾਈ ਫੇਰੂ, ਜਿਲਾ ਕਸੂਰ
ਭਾਈ ਫੇਰੂ ਨਾਮੀ ਇਹ ਕਸਬਾ ਲਾਹੌਰ ਤੋਂ 60 ਕਿਲੋਮੀਟਰ ਦੀ ਵਿੱਥ ਤੇ ਮੁਲਤਾਨ ਸੜਕ ਉਤੇ ਆਬਾਦ ਹੈ। ਭਾਈ ਫੇਰੂ ਜੀ ਦਾ ਅਸਲ ਨਾਂ ਸੰਗਤੀਆ ਸੀ। ਇਹ ਇਕ ਵਾਰ ਕਰਤਾਰਪੁਰ ਵਿਖੇ ਘਿਉ ਦੀਆਂ ਭਰੀਆਂ ਮਸ਼ਕਾਂ ਲਿਜਾ ਰਿਹਾ ਸੀ ਤਾਂ ਗੁਰੂ ਹਰਿ ਰਾਏ ਜੀ ਦੇ ਇਕ ਸਿੱਖ ਨੇ ਉਹ ਘਿਉ ਖਰੀਦ ਲਿਆ ਅਤੇ ਪੈਸੇ ਅਗਲੇ ਦਿਨ ਲਿਜਾਣ ਦਾ ਆਖਿਆ। ਸੰਗਤੀਆ ਜੀ ਨੇ ਉਹ ਮਸ਼ਕਾਂ ਵਿਹਲੀਆਂ ਕਰ ਦਿੱਤੀਆਂ। ਅਗਲੇ ਦਿਨ ਉਸਨੇ ਵੇਖਿਆ ਤਾਂ ਮਸ਼ਕਾਂ ਉਸੇ ਤਰਾਂ ਭਰੀਆਂ ਹੋਈਆਂ ਸਨ। ਇਹ ਚਮਤਕਾਰ ਵੇਖ ਕੇ ਉਹ ਗੁਰੂ ਹਰਿਰਾਏ ਜੀ ਦੀ ਸ਼ਰਨ ਆਇਆ। ਗੁਰੂ ਜੀ ਦੀ ਪਾਹੁਲ ਲੈ ਕੇ ਸਿੱਖ ਹੋਇਆ। ਗੁਰੂ ਜੀ ਨੇ ਉਸ ਨੂੰ ਸੰਗਤੀਆ ਤੋਂ ਭਾਈ ਫੇਰੂ ਦਾ ਨਾਮ ਦਿੱਤਾ, ਜੋ ਪ੍ਰਸਿੱਧ ਹੋ ਗਿਆ। ਆਪ ਨੇ ਉਹਨੂੱ ਨੱਕਾ ਇਲਾਕੇ ਵਿਚ ਮਸੰਦ ਥਾਪਿਆ। ਮਸੰਦਾਂ ਦੀਆਂ ਹੇਰਾ ਫੇਰੀਆਂ ਨੂੰ ਵੇਖਦਿਆਂ ਜਦ ਹਿਸਾਬ ਕਿਤਾਬ ਮੰਗਿਆ ਗਿਆ ਤਾਂ ਕੇਵਲ ਭਾਈ ਫੇਰੂ ਜੀ ਦਾ ਹਿਸਾਬ ਹੀ ਠੀਕ ਨਿਕਲਿਆ, ਜਿਸ ਉਤੇ ਗੁਰੂ ਜੀ ਨੇ ਉਹਦਾ ਲੰਗਰ ਚੱਲਦੇ ਰਹਿਣ ਦੀ ਥਾਪਣਾ ਕੀਤੀ। ਇਸ ਨੱਕੇ ਦੇ ਇਲਾਕੇ ਵਿੱਚ ਹੀ ਭਾਈ ਫੇਰੂ ਦੀ ਸਮਾਧ ਬਣੀ। ਉਥੇ ਹੀ ਮਗਰੋਂ ਇਕ ਸ਼ਹਿਰ ਵਸ ਗਿਆ, ਜਿਹਦਾ ਨਾਂ ਭਾਈ ਫੇਰੂ ਪ੍ਰਸਿੱਧ ਹੋਇਆ। ਗੁਰਦੁਆਰਾ ਸਾਹਿਬ ਦੀ ਅਜੋਕੀ ਇਮਾਰਤ ਮਹੰਤਾਂ ਨੇ ਸੰਗਤ ਨਾਲ ਰਲ ਕੇ 1910 ਵਿੱਚ ਬਣਵਾਈ।
146. Gurdwara Kanganpur, Distt. Kasur
ਗੁਰਦੁਆਰਾ ਕੰਙਣ ਪੁਰ ਜਿਲਾ ਕਸੂਰ,
147. Gurdwara Amir Shah Singh, Jhanda Ram Street D.I Khan
ਗੁਰਦੁਆਰਾ ਅਮੀਰ ਸ਼ਾਹ ਸਿੰਘ, ਝੰਡਾ ਰਾਮ ਸਟਰੀਟ, ਡੀ ਆਈ ਖਾਨ,
148. Gurdwara Bhai Hema Ji, Maghiana, Jhang
ਗੁਰਦੁਆਰਾ ਭਾਈ ਹੇਮਾ ਜੀ ਮਘਿਆਣਾ, ਝੰਗ
149. Dharmsala Bhai Hemaji, Maghiana Jhang
ਧਰਮਸਾਲਾ ਭਾਈ ਹੇਮਾ ਜੀ ਮਘਿਆਣਾ ਝੰਗ,
150. Gurdwara Bhai Khan Chandji, Maghiana, Jhang
ਗੁਰਦੁਆਰਾ ਭਾਈ ਖਾਨ ਚੰਦ ਜੀ ਮਘਿਆਣਾ ਝੰਗ
ਭੁੰਮਣ ਸ਼ਾਹ
ਭੁੰਮਣ ਸ਼ਾਹ ਨਾਮੀ ਪਿੰਡ ਤਹਿਸੀਲ ਥਾਣਾ ਦੀਪਾਲਪੁਰ, ਜਿਲਾ ਔਕਾੜਾ ਉੱਤੇ ਸਥਿਤ ਹੈ। ਭਾਈ ਕਾਹਨ ਸਿੰਘ ਜੀ ਅਨੁਸਾਰ ਭਾਈ ਭੁੰਮਣ ਸ਼ਾਹ ਜੀ ਨੂੰ ਦਸ਼ਮੇਸ਼ ਜੀ ਨੇ ਵਰ ਬਖਸ਼ਿਆ ਸੀ ਕਿ ਤੇਰਾ ਲੰਗਰ ਚੱਲੇਗਾ।
ਇਹ ਪਾਵਨ ਅਸਥਾਨ ਇੱਕ ਬਹੁਤ ਹੀ ਵੱਡੇ ਕਿਲੇ ਦੇ ਰੂਪ ਵਿੱਚ ਹੈ। ਇਸ ਕਿਲੇ ਵਰਗੀ ਇਮਾਰਤ ਅੰਦਰ ਬਾਬਾ ਸ੍ਰੀ ਚੰਦ ਜੀ ਦਾ ਗੁਰਦੁਆਰਾ, ਬਾਬਾ ਭੁੰਮਣ ਸ਼ਾਹ ਦਾ ਡੇਰਾ, ਅਨੇਕਾਂ ਮਹੰਤਾਂ ਦੀਆਂ ਸਮਾਧਾਂ, ਯਾਤਰੂਆਂ ਦੇ ਰਹਿਣ ਵਾਸਤੇ ਸੈਕੜੇ ਕਮਰੇ, ਲੰਗਰਖਾਨਾਂ, ਸਰੋਵਰ ਅਤੇ ਅਨੇਕਾਂ ਪ੍ਰਕਾਰ ਦੀਆਂ ਗੁਫਾਵਾਂ ਬਣੀਆਂ ਹੋਈਆਂ ਹਨ। ਕੰਧਾਂ ਉਤੇ ਰੰਗਲੀਆਂ ਮੂਰਤਾਂ ਤੇ ਵਾਕ ਉਕਰੇ ਹੋਏ ਹਨ। ਇਮਾਰਤ ਦੀ ਹਾਲਤ ਬਹੁਤ ਹੀ ਮੰਦੀ ਹੈ। ਛੱਤਾਂ ਡਿੱਗ ਚੁੱਕੀਆਂ ਹਨ ਕੰਧਾਂ ਨੂੰ ਕੇਰਾ ਲੱਗ ਚੁੱਕਿਆ ਹੈ। ਆਉਣ ਵਾਲੇ ਵੇਲਿਆਂ ਵਿੱਚ ਜੋ ਇਹ ਇਮਾਰਤ ਢਹਿ ਗਈ ਤਾਂ ਕਲਾ ਦੀ ਇੱਕ ਅਣਮੁੱਲੀ ਵੰਨਗੀ ਮੁੱਕ ਜਾਵੇਗੀ।
128. Durbar Baba Sri Chand, Bhumman Shah Distt. Okara
ਦਰਬਾਰ ਬਾਬਾ ਸਿਰੀ ਚੰਦ, ਭੁਮਣ ਸ਼ਾਹ (ਜਿਲਾ ਓਕਾੜਾ)
ਡੇਰਾ ਬਾਬਾ ਭੁਮਣ ਸ਼ਾਹ ਜੀ ਦੇ ਕੰਪਲੈਕਸ ਦੇ ਅੰਦਰ ਹੀ ਦਰਬਾਰ ਬਾਬਾ ਸਿਰੀ ਚੰਦ ਜੀ ਆਪਣੀਆਂ ਸ਼ਾਨਾ ਵਿਖਾ ਰਿਹਾ ਹੈ। ਇਹ ਦਰਬਾਰ ਦੋ ਮੰਜਲਾ ਹੈ। ਕੰਧਾਂ ਉਤੇ ਕਈ ਪ੍ਰਕਾਰ ਦੇ ਫੁੱਲ ਬਣੇ ਹੋਏ ਹਨ। ਕੰਧਾਂ ਉਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਥਾਉ ਥਾਈ ਉਕਰੇ ਹੋਏ ਹਨ। ਇਹ ਦਰਬਾਰ ਮਹੰਤ ਹਰਭਜਨ ਦਾਸ ਜੀ ਨੇ 1910 ਈ: ਸੰਮਤ 1967 ਵਿਚ ਬਣਵਾਇਆ, ਇਸ ਦੀ ਸਿੱਲ ਉਤੇ ਲਿਖਿਆ ਹੈ:
ੴ ਦਰਬਾਰ ਬਾਬਾ ਸ੍ਰੀ ਚੰਦਰ ਜੀ ਆਲੀਕਦਰ ਜਨਾਮ ਮਹੰਤ ਹਰਭਜਨ ਦਾਸ ਸਾਹਿਬ ਕੀ ਤਜਵੀਜ ਸੇ ਬਨਾ । ਸੰ: 1967) ਦਰਬਾਰ ਬਾਵਾ ਸਿਰੀ ਚੰਦਰ ਸਾਹਿਬ, ਬਾਨੀ ਫਿਰਕਾ ਉਦਾਸੀਆਂ ਅਜ ਤਜਵੀਜ ਆਲੀ ਕਾਦਰ ਜਾਨਬ ਮਹੰਤ ਹਰਭਜਨ ਦਾਸ ਸਾਹਿਬ ਜੇਬ ਇਖਤਤਾਮ ਯਾਫਤ 1910 ਈ:। ਡੇਰੇ ਦੇ ਆਸ ਪਾਸ ਬਹੁਤ ਸਾਰੀਆਂ ਉਦਾਸੀ ਸਾਧੂਆਂ ਦੀ ਸਮਾਧਾਂ ਹਨ। ਇਹਨਾਂ ਸਮਾਧਾਂ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਹੈ, ਜਿਥੇ ਦਸਮ ਗ੍ਰੰਥ ਜੀ ਦਾ ਪ੍ਰਕਾਸ਼ ਹੁੰਦਾ ਸੀ। ਇਸ ਅਸਥਾਨ ਦਾ ਮੁੱਖ ਦੁਆਰ ਸਮਾਧਾਂ ਵਲ ਹੈ ਜਦਕਿ ਇਕ ਦਰਵਾਜਾ ਸਰਾਂ ਵਲ ਖੁਲਦਾ ਹੈ। ਵੇਲੇ ਦੇ ਨਾਲ ਨਾਲ ਇਹ ਸਭ ਕੁਝ ਮਿਟੀ ਦਾ ਢੇਹ ਹੁੰਦਾ ਜਾ ਰਿਹਾ ਹੈ। ਉਹ ਸਮਾਂ ਦੂਰ ਨਹੀਂ ਜਦ ਇਹ ਸਭ ਕੁਝ ਕੇਵਲ ਕਿਤਾਬਾਂ ਦੇ ਪੰਨਿਆਂ ਉਤੇ ਹੀ ਰਹਿ ਜਾਵੇਗਾ।
127. Tahli Sahib Baba Sri Chand, Lahore
ਗੁਰਦੁਆਰਾ ਟਾਹਲੀ ਸਾਹਿਬ, ਬਾਬਾ ਸਿਰੀ ਚੰਦ, ਲਾਹੌਰ
129. Tomb Hazrat Shah Daula, Gujrat
ਮਜਾਰ ਹਜਰਤ ਸ਼ਾਹ ਦੌਲਾ, ਗੁਜਰਾਤ
130. Gurdwara Kot Bhai Than Singh, Attak
ਗੁਰਦੁਆਰਾ ਕੋਟ ਭਾਈ ਥਾਨ ਸਿੰਘ ਅਟਕ
ਬਾਬਾ ਥਾਨ ਸਿੰਘ ਜੀ ਇੱਕ ਬਹੁਤ ਹੀ ਪ੍ਰਸਿੱਧ ਸੰਤ ਹੋਏ ਹਨ ਜੋ ਪਿੰਡ ਫਤਿਹ ਖਾਂ ਜਿਲਾ ਅਟਕਵਿੱਚ ਆਣ ਵਸੇ। ਇਸ ਪਿੰਡ ਦਾ ਮਾਲਿਕ ਮਲਿਕ ਫਤਿਹ ਖਾਂ ਆਪ ਜੀ ਦੀ ਭਗਤੀ ਵੇਖ ਕੇ ਆਪ ਦਾ ਸ਼ਰਧਾਲੂ ਹੋ ਗਿਆ। ਉਹਨੇ ਆਪ ਨੂੰ ਰਹਿਣ ਵਾਸਤੇ ਥਾਂ ਅਤੇ ਲੰਗਰ ਦੀ ਸੇਵਾ ਵੀ ਕੀਤੀ। ਜਿੱਥੇ ਆਪ ਬਿਰਾਜੇ, ਉਸ ਇਲਾਕੇ ਦਾ ਨਾਮ ਕੋਟ ਥਾਨ ਸਿੰਘ ਪ੍ਰਸਿੱਧ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਸਮੇਂ ਭਾਈ ਥਾਨ ਸਿੰਘ ਜੀ ਦੀ ਸਮਾਧ ਤੇ ਗੁਰਦੁਆਰਾ
131. Gurdwara Bhai Joga Singh Peshawar
ਗੁਰਦੁਆਰਾ ਭਾਈ ਜੋਗਾ ਸਿੰਘ, ਪੇਸ਼ਾਵਰ
ਜੋਗਾ ਪੇਸ਼ਾਵਰ ਨਿਵਾਸੀ ਭਾਈ ਗੁਰਮੁਖ ਸਿੰਘ ਦਾ ਪੁੱਤਰ ਸੀ। ਜੋ ਕਲਗੀਧਰ ਪਾਤਿਸ਼ਾਹ ਤੋਂ ਅੰਮ੍ਰਿਤ ਛੱਕ ਕੇ ਸਿੰਘ ਸਜਿਆ। ਸਤਿਗੁਰ ਭਾਈ ਜੋਗਾ ਸਿੰਘ ਨੂੰ ਸਪੁੱਤਰ ਜਾਣ ਕੇ ਹਰ ਵੇਲੇ ਆਪਣੀ ਹਜੂਰੀ ਵਿੱਚ ਰੱਖਦੇ। ਭਾਈ ਗੁਰਮੁਖ ਸਿੰਘ ਦੀ ਬੇਨਤੀ ਉੱਤੇ ਸਤਿਗੁਰੂ ਜੀ ਭਾਈ ਜੋਗਾ ਸਿੰਘ ਨੂੰ ਵਿਆਹ ਕਰਵਾਉਣ ਵਾਸਤੇ ਵਾਪਸ ਭੇਜ ਦਿੱਤਾ ਅਤੇ ਇੱਕ ਹੋਰ ਸਿੰਘ ਨੂੰ ਹੁਕਮਨਾਮਾ ਦੇ ਕੇ ਪਿੱਛੇ ਘੱਲ ਦਿੱਤਾ ਕਿ ਜਦ ਜੋਗਾ ਸਿੰਘ ਤਿੰਨ ਲਾਵਾਂ ਲੈ ਚੱਕੇ ਤਦ ਇਹ ਹੁਕਮਨਾਮਾਂ ਉਸ ਨੂੰ ਦੇ ਦੇਣਾ। ਉਸਨੇ ਇੰਝ ਹੀ ਕੀਤਾ। ਹੁਕਮ ਸੀ ਕਿ 'ਇਸ ਨੂੰ ਵੇਖਦਿਆਂ ਅਨੰਦਪੁਰ ਵੱਲ ਤੁਰ ਪਵੋ'। ਸੋ ਜੋਗਾ ਸਿੰਘ ਚੌਥੀ ਲਾਂਵ ਵਿੱਚੋ ਛੱਡ ਕੇ ਘਰੋਂ ਤੁਰ ਪਿਆ। ਬਾਕੀ ਦੀਆਂ ਲਾਵਾਂ ਉਸ ਦੇ ਕਮਰ ਬੰਦ ਨਾਲ ਦੇ ਕੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ।
ਰਸਤੇ ਵਿੱਚ ਭਾਈ ਜੋਗਾ ਸਿੰਘ ਦੇ ਮਨ ਵਿੱਚ ਆਇਆ ਕਿ ਸਤਿਗੁਰੂ ਦੀ ਆਗਿਆ ਮੰਨਣ ਵਾਲਾ ਮੇਰੇ ਜਿਹਾ ਕੋਈ ਵਿਰਲਾ ਹੀ ਹੋਵੇਗਾ। ਜਦ ਹੁਸ਼ਿਆਰਪੁਰ ਪੁੱਜਾ ਤਾਂ ਇੱਕ ਵੇਸਵਾ ਦੇ ਸੁੰਦਰ ਰੂਪ ਨੂੰ ਦੇਖ ਕੇ ਕਾਮ ਨਾਲ ਵਿਆਕੁਲ ਹੋ ਗਿਆ ਅਤੇ ਵੇਸਵਾ ਦੇ ਕੋਠੇ ਜਾ ਪੁੱਜਿਆ। ਕਲਗੀਧਰ ਪਾਤਿਸ਼ਾਹ ਨੇ ਆਪਣੇ ਅਨਿੰਨ ਸਿੰਘ ਨੂੰ ਨਰਕ ਕੁੰਡ ਤੋਂ ਬਚਾਉਣ ਲਈ ਚੋਬਦਾਰ ਦਾ ਰੂਪ ਧਾਰ ਕੇ ਰਾਤ ਵੇਸਵਾ ਦੇ ਮਕਾਨ ਤੇ ਪਹਿਰਾ ਦਿੱਤਾ। ਜੋਗਾ ਸਿੰਘ ਨੇ ਰਾਤ ਚਾਰ ਵਾਰ ਉਸ ਮਕਾਨ ਤੇ ਜਾਣ ਦਾ ਚਾਰਾ ਕੀਤਾ ਤੇ ਹਰ ਵਾਰ ਚੋਬਦਾਰ ਨੂੰ ਖੜੋਤਿਆਂ ਦੇਖ ਕੇ ਪਿਛਾਂਹ ਮੁੜ ਆਇਆ। ਸਵੇਰੇ ਅਨੰਦਪੁਰ ਦੀ ਰਾਹ ਪਿਆ। ਸਤਿਗੁਰ ਦੇ ਦਰਬਾਰ ਵਿੱਚ ਪਹੁੰਚ ਕੇ ਆਪਣੀ ਭੁੱਲ ਬਖਸ਼ਾਈ।
ਜੋਗਾ ਸਿੰਘ ਲਖੀ ਸਤਿ ਸੋਇ॥ਮਮਹਿਤ ਚੋਬਦਾਰ ਗੁਰ ਹੋਏ। (ਗੁ ਪ੍ਰ ਸੂ) ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸੁੰਦਰ ਤੇ ਤਿੰਨ ਮੰਜਲਾਂ ਬਣੀ ਹੋਈ ਹੈ। ਗੁਰਦੁਆਰਾ ਸਾਹਿਬ ਦੇ ਨਾਲ ਸਿੱਖ ਬੱਚਿਆ ਵਾਸਤੇ ਪੰਜਾਬੀ ਸਕੂਲ ਹੈ ਜੋ ਧਾਰਮਿਕ ਵਿਦਿਆ ਦੇ ਨਾਲ ਨਾਲ ਬਾਲਕਾਂ ਨੂੰ ਦੁਨੀਆਦਾਰੀ ਦੀ ਵਿਦਿਆ ਵੀ ਦਾਨ ਕਰਦਾ ਹੈ।
132. Gurdwara Nirankarian, Rawalpindi
ਗੁਰਦੁਆਰਾ ਨਿਰੰਕਾਰੀ, ਰਾਵਲਪਿੰਡੀ
ਇਹ ਗੁਰਦੁਆਰਾ ਨਿਰੰਕਾਰੀਆਂ ਦਾ ਕੇਂਦਰ ਬਣਿਆ। ਭਾਈ ਦਿਆਲ ਜੀ ਦਾ ਚਲਾਣਾ ਸੰਮਤ 1911 ਨੂੰ ਹੋਇਆ। ਦਰਬਾਰ ਸਾਹਿਬ ਦੇ ਖੱਬੇ ਹੱਥ ਉੱਤੇ ਬਾਬਾ ਜੀ ਦੀ ਸਮਾਧ ਹੈ। ਸੰਗਤਾਂ ਦੇ ਠਹਿਰਣ ਵਾਸਤੇ ਅਨੇਕਾਂ ਕਮਰੇ ਹਨ। ਪੂਰੀ ਇਮਾਰਤ ਤਿੰਨ ਮੰਜਿਲਾ ਹੈ।
ਸਿੱਖੀ ਮਾਨ ਮਰਿਆਦਾ ਅਨੁਸਾਰ ਸਭ ਤੋਂ ਪਹਿਲਾਂ ਅਨੰਦ ਕਾਰਜ ਇਸੇ ਹੀ ਗੁਰਦੁਆਰੇ ਅੰਦਰ ਭੋਲਾ ਸਿੰਘ ਅਤੇ ਨਿਹਾਲ ਕੌਰ ਦਾ 1855 ਨੂੰ ਹੋਇਆ।
ਇਸ ਦਰਬਾਰ ਅੰਦਰ ਬੂਟਾ ਸਿੰਘ ਨਾਂਮੀ ਇੱਕ ਸਿੱਖ ਕੀਰਤਨ ਕਰਦਾ ਹੁੰਦਾ ਸੀ। ਇੱਕ ਦਿਨ ਉਹ ਸ਼ਰਾਬ ਪੀ ਕੇ ਕੀਰਤਨ ਕਰਨ ਲੱਗ ਪਿਆ, ਜਿਹਨੂੰ ਬਾਬਾ ਦਿਆਲ ਜੀ ਹੋਰਾਂ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਉਸ ਨੇ ਮਰੀ ਜਾ ਕੇ ਇੱਕ ਨਵਾਂ ਦਰਬਾਰ ਬਣਾ ਲਿਆ। ਇਥੋਂ ਹੀ ਨਕਲੀ ਨਿਰੰਕਾਰੀਆਂ ਦੀ ਲਹਿਰ ਚੱਲੀ ।ਬੂਟਾ ਸਿੰਘ ਅਟਕ ਦਾ ਰਹਿਣ ਵਾਲਾ ਸੀ। ਉਹ ਮਰੀ ਵਿੱਚ ਕੋਹੜ ਦੀ ਬਿਮਾਰੀ ਨਾਲ ਮਰਿਆ। ਅਵਤਾਰ ਸਿੰਘ ਪਿਸ਼ਾਵਰ ਵਾਲਾ ਉਹਦਾ ਚੇਲਾ ਹੋਇਆ। ਇਹ ਪਿਸ਼ਾਵਰ ਅੰਦਰ ਡਬਲ ਰੋਟੀਆਂ ਵੇਚਿਆ ਕਰਦਾ ਸੀ।
13 ਅਪ੍ਰੈਲ 1978 ਦੀ ਵਿਸਾਖੀ ਉੱਤੇ ਅੰਮ੍ਰਿਤਸਰ ਵਿਖੇ ਨਕਲੀ ਨਿਰੰਕਾਰੀਆਂ ਅਤੇ ਗੁਰਸਿੱਖਾਂ ਵਿਚਾਲੇ ਭਾਰੀ ਯੁਧ ਹੋਇਆ, ਜਿਹਦੇ ਅੰਦਰ 13 ਸਿੰਘ ਸ਼ਹੀਦ ਹੋਏ। ਇਹਨਾਂ ਸ਼ਹੀਦਾਂ ਦੇ ਲਹੂ ਵਿੱਚੋਂ ਹੀ ਖਾਲਿਸਤਾਨ ਦੀ ਧੁਖਦੀ ਲਹਿਰ ਨੂੰ ਪਲੀਤਾ ਲੱਗਾ। ਸਿੱਖ ਜੱਦੋ ਜਹਿਦ ਦੀ ਅਗਵਾਈ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੇ ਕੀਤੀ । ਇਸੇ ਹੀ ਲੜਾਈ ਅੰਦਰ ਹਰਿਮੰਦਰ ਸਾਹਿਬ ਉੱਤੇ ਭਾਰਤੀ ਫੌਜਾਂ ਨੇ ਟੇਂਕਾ, ਤੋਪਾਂ ਨਾਲ ਹਮਲਾ ਕੀਤਾ। ਇਸੇ ਹੀ ਹੱਲੇ ਦੇ ਜੁਆਬ ਵਿੱਚ ਸ੍ਰੀ ਮਤੀ ਇੰਦਰਾ ਗਾਂਧੀ ਕਤਲ ਹੋਈ।
ਇਸ ਵੇਲੇ ਇਸ ਗੁਰਦੁਆਰਾ ਸਾਹਿਬ ਅੰਦਰ ਮੁੰਡਿਆ ਦਾ ਸਕੂਲ ਹੈ। ਇਮਾਰਤ ਦੀ ਹਾਲਤ ਬਹੁਤ ਹੀ ਮੰਦੀ ਹੈ। ਕਿਸੇ ਵੇਲੇ ਵੀ ਮਿੱਟੀ ਦਾ ਢੇਰ ਹੋ ਸਕਦੀ ਹੈ।
133. Gurdwara Singh Sabha Rawalpindi
ਗੁਰਦੁਆਰਾ ਸਿੰਘ ਸਭਾ ਰਾਵਲਪਿੰਡੀ
134. Gurdwara Dharamsala Uttam Singh Dharma Khel, Bannu
ਧਰਮਸਾਲਾ ਉੱਤਮ ਸਿੰਘ, ਧਰਮਾ ਖੇਲ, ਬੰਨੂ
135. Gurdwara Bhai Mani Singh Rawalpindi
ਗੁਰਦੁਆਰਾ ਭਾਈ ਮਨੀ ਸਿੰਘ, ਰਾਵਲਪਿੰਡੀ
136. Gurdwara Sri Dyalsar, Topi, NWFP
ਗੁਰਦੁਆਰਾ ਸਿਰੀ ਦਿਆਲਸਰ, ਟੋਪੀ
(ਕੁਝ ਸਥਾਨਾਂ ਬਾਰੇ ਵਿਸਥਾਰ ਪੰਜਾਬ ਮੋਨੀਟਰ ਵਿਚ ਨਹੀ ਸੀ ਛੱਪ ਸਕਿਆ ਹਾਲਾਂਕਿ ਕੈਸਰ ਸਾਹਿਬ ਦੀ ਕਿਤਾਬ ਵਿਚ ਵਰਨਣ ਬਕਾਇਦਾ ਮੌਜੂਦ ਹੈ।)
137. Gurdwara Jogiwarha, Sher Nath, Vill. Bazar, Ahmed Khan Bannu
ਗੁਰਦੁਆਰਾ ਜੋਗੀਵਾੜਾ ਸ਼ੇਰਨਾਥ, ਪਿੰਡ ਬਜ਼ਾਰ, ਅਹਿਮਦ ਖਾਨ, ਬੰਨੂ
138. Gurdwara Bhai Bannu, Mangat, Distt. Mandi Bahauddin
ਗੁਰਦੁਆਰਾ ਭਾਈ ਬੰਨੂ ਮਾਗਟ, ਜਿਲਾ ਮੰਡੀ ਬਹਾਉਦੀਨ
ਭਾਈ ਬੰਨੂ ਵਾਲੀ ਗੁਰੂ ਗਰੰਥ ਸਾਹਿਬ ਜੀ ਦੀ ਬੀੜ ਇਥੇ ਸੀ (ਅਜ ਕਲ ਇਹ ਬੀੜ ਕਾਨਪੁਰ - ਯੂ.ਪੀ ਵਿਚ ਹੈ)।ਯਾਦ ਰਹੇ ਜਦੋਂ ਪੰਚਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਜੋ ਕਰਤਾਰਪੁਰ(ਦੁਆਬਾ) ਵਿਖੇ ਸੋਢੀ ਪ੍ਰਵਾਰ ਕੋਲ ਮੌਜੂਦ ਹੈ ਓਸੇ ਸਮੇ ਹੀ ਭਾਈ ਬੰਨੂ ਨੇ ਉਸ ਬੀੜ ਦਾ ਉਤਾਰਾ ਕਰ ਲਿਆ ਸੀ ਜਦੋਂ ਬੰਨੂ ਨੂ ਜਿਲਦ ਬਣਾਉਣ ਵਾਸਤੇ ਲਹੌਰ ਭੇਜਿਆ ਸੀ। ਸਿੱਖ ਰਾਜ ਸਮੇ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਉੱਤੇ ਇੱਥੇ ਇੱਕ ਖੁਬਸੂਰਤ ਗੁਰਦੁਆਰਾ ਤਲਾਬ ਦੇ ਕਿਨਾਰੇ ਬਣਵਾਇਆ ਗਿਆ। ਇਸ ਤੋਂ ਬਾਹਰ ਵਾਲਾ ਤਾਲਾਬ ਹੁਣ ਮਿੱਟੀ ਨਾਲ ਭਰਿਆ ਜਾ ਰਿਹਾ ਹੈ। ਗੁਰਦੁਆਰੇ ਤੋਂ ਬਾਹਰ ਸਬਜੀ ਮੰਡੀ ਲਗਦੀ ਹੈ।
139. Gurdwara Ajnianwala Distt. Sheikhupura
ਗੁਰਦੁਆਰਾ ਅੰਜਨੀਆਂਵਾਲਾ, ਜਿਲਾ ਸ਼ੇਖੂਪੁਰਾ
ਗੁਰਦੁਆਰਾ ਦਮਦਮਾ ਸਾਹਿਬ ਗੁਜਰਾਂਵਾਲਾ
141.Gurdwara Bhai laluji, Tatliani, Gujranwala
ਗੁਰਦੁਆਰਾ ਭਾਈ ਲਾਲੂ ਜੀ ਤਤਲਿਆਣੀ, ਗੁਜਰਾਵਾਲਾ
ਸ਼ਹੀਦ ਗੰਜ ਭਾਈ ਮਨੀ ਸਿੰਘ ਜੀ
143. Gurdwara Shaheed Bhai Taru Singh, Naulakha Bazar, Lahore
ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ, ਨੌਲੱਖਾ ਬਾਜਾਰ ਲਾਹੌਰ
ਭਾਈ ਤਾਰੂ ਸਿੰਘ ਜੀ ਤਹਿਸੀਲ ਕਸੂਰ ਦੇ ਪਿਡ ਪੂਹਲਾ ਦੇ ਰਹਿਣ ਵਾਲੇ ਸਨ। ਦਸਾਂ ਨੌਹਾਂ ਦੀ ਕਿਰਤ ਕਰਕੇ ਪ੍ਰਵਾਰ ਦਾ ਪੇਟ ਪਾਲਦੇ ਸਨ। ਗੁਰਸਿੱਖਾਂ ਦੀ ਸੇਵਾ ਕਰਦੇ। ਨਿਰੰਜਣੀ ਮਹੰਤ ਨੇ ਆਪ ਦੀ ਸ਼ਿਕਾਇਤ ਕੀਤੀ ਕਿ ਆਪ ਡਾਕੂਆਂ ਨੂੰ ਪਨਾਹ ਦਿੰਦੇ ਹਨ। ਇਸ ਉੱਤੇ ਆਪ ਨੂੰ ਗ੍ਰਿਫਤਾਰ ਕਰ ਲਿਆ। ਹਜਾਰਾਂ ਪ੍ਰਕਾਰ ਦੇ ਤਸੀਹੇ ਦਿੱਤੇ ਗਏ। ਆਖਰ ਆਪ ਦੀ ਖੋਪੜੀ ਲਾਹੁਣ ਦਾ ਹੁਕਮ ਦਿੱਤਾ। ਭਾਈ ਸਾਹਿਬ ਸ਼ਾਂਤ ਚਿੱਤ ਜਪੁਜੀ ਸਾਹਿਬ ਦਾ ਪਾਠ ਕਰਕੇ ਰਹੇ। 23 ਅੱਸੂ ਸਮੰਤ 1802 (1745 ਈ) ਨੂੰ ਆਪ ਨੇ ਸ਼ਹੀਦੀ ਪ੍ਰਾਪਤ ਕੀਤੀ। ਗੁਰੂ ਘਰ ਦੇ ਪ੍ਰੀਤਵਾਨ ਸਿੱਖਾਂ ਨੇ ਆਪ ਜੀ ਦਾ ਸ਼ਹੀਦ ਗੰਜ ਤਿਆਰ ਕੀਤਾ।
144. Gurdwara Shaheed Ganj Singh Singhian, Naulakha Bazar Lahore
ਸ਼ਹੀਦ ਗੰਜ ਸਿੰਘ ਸਿੰਘਣੀਆਂ, ਨੌਲੱਖਾ ਬਜਾਰ, ਲਾਹੌਰ
ਸਿੰਘਣੀਆਂ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਾਂਦਾ ਤੇ ਇੱਥੇ ਕਤਲ ਕਰ ਦਿੱਤਾ ਜਾਂਦਾ।
ਜੱਦ ਦੀਵਾਨ ਕੌੜਾ ਮੱਲ ਦੇ ਕਹਿਣ ਉੱਤੇ ਸਿੰਘਾ ਮੀਰ ਮੰਨੂ ਦੀ ਮੁਲਤਾਨ ਦੀ ਲੜਾਈ ਵੇਲੇ ਮਦਦ ਕੀਤੀ ਤਾਂ ਉਸ ਨੇ ਇਹ ਅਸਥਾਨ ਸਿੰਘਾਂ ਨੂੰ ਦੇ ਦਿੱਤਾ। ਉਹਨਾਂ ਇੱਥੇ ਪੂਜਾ ਅਸਥਾਨ ਬਣਾ ਲਿਆ। ਮੀਰ ਮੰਨੂ ਦੇ ਬਾਰੇ ਸਿੱਖਾਂ ਵਿੱਚ ਇਹ ਅਖਾਣ ਮਸ਼ਹੂਰ ਸੀ ਕਿ: ਮੰਨੂ ਅਸਾਡੀ ਦਾਤਰੀ। ਅਸੀ ਮੰਨੂ ਦੇ ਸੋਏ।ਜਿਉ ਜਿਉ ਸਾਨੂੰ ਵੱਡਦਾ। ਅਸੀਂ ਦੂਣ ਸਵਾਏ ਹੋਏ।
ਇਸ ਸ਼ਹੀਦ ਗੰਜ ਦਾ ਝਗੜਾ ਸੰਨ 1910 ਵਿੱਚ ਉਸ ਵੇਲੇ ਉਠ ਖਲੋਤਾ ਜਦੋਂ ਮੁਸਲਮਾਨਾਂ ਇਸਦਾ ਕਬਜਾ ਲੈਣ ਦੀ ਕੋਸ਼ਿਸ਼ ਕੀਤੀ। 1936 ਵਿਚ ਇਹ ਝਗੜਾ ਐਨਾ ਵਧ ਗਿਆ ਕਿ ਇੱਥੇ ਪੁਲਿਸ ਨੂੰ ਗੋਲੀ ਚਲਾਉਣੀ ਪਈ। ਅਖੀਰੀ ਮੁਕੱਦਮਾਂ 6 ਮਈ 1936 ਨੂੰ ਅਦਾਲਤ ਵੱਲੋਂ ਸਿੱਖਾਂ ਦੇ ਪੱਖ ਵਿਚ ਹੋਇਆ। ਇੰਜ ਇਹ ਗੁਰਦੁਆਰਾ ਅੱਜ ਵੀ ਗੁਰਦੁਆਰਾ ਹੀ ਹੈ।ਸਿੱਖ ਅੱਜ ਵੀ ਆਪਣੀਆਂ ਸਵੇਰੇ ਸ਼ਾਮ ਦੀ ਅਰਦਾਸਾਂ ਮੌਕੇ ਇਨ੍ਹਾਂ ਸਿੰਘ ਸਿੰਘਣੀਆਂ ਦੀਆਂ ਸਹੀਦੀਆਂ ਨੂੰ ਯਾਦ ਕਰਦੇ ਹਨ।ਕਿਹਾ ਜਾਂਦਾ ਹੈ ਕਿ ਸ਼ਹੀਦੀ ਮੌਕੇ ਇਨ੍ਹਾਂ ਸਿੰਘਾਂ ਸਿੰਘਣੀੌਆਂ ਦਾ ਸਿਦਕ ਦੇਖ ਕੇ ਜਾਲਮ ਹਕੂਮਤ ਕੰਬ ਉਠੀ ਸੀ
145. Gurdwara Bhai Pheru Distt. Kasur
ਗੁਰਦੁਆਰਾ ਭਾਈ ਫੇਰੂ, ਜਿਲਾ ਕਸੂਰ
146. Gurdwara Kanganpur, Distt. Kasur
ਗੁਰਦੁਆਰਾ ਕੰਙਣ ਪੁਰ ਜਿਲਾ ਕਸੂਰ,
ਗੁਰਦੁਆਰਾ ਅਮੀਰ ਸ਼ਾਹ ਸਿੰਘ, ਝੰਡਾ ਰਾਮ ਸਟਰੀਟ, ਡੀ ਆਈ ਖਾਨ,
ਗੁਰਦੁਆਰਾ ਭਾਈ ਹੇਮਾ ਜੀ ਮਘਿਆਣਾ, ਝੰਗ
ਧਰਮਸਾਲਾ ਭਾਈ ਹੇਮਾ ਜੀ ਮਘਿਆਣਾ ਝੰਗ,
ਗੁਰਦੁਆਰਾ ਭਾਈ ਖਾਨ ਚੰਦ ਜੀ ਮਘਿਆਣਾ ਝੰਗ
No comments:
Post a Comment